ਸੰਗਰੂਰ, 15 ਫਰਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸੰਗਰੂਰ ਵਿਖੇ 23 ਫਰਵਰੀ ਨੰੂ ਕੀਤੀ ਜਾ ਰਹੀ ਰੈਲੀ ਨੰੂ ਅਕਾਲੀ ਆਗੂਆਂ ਵਲੋਂ ਕਾਂਗਰਸ ਸਪਾਂਸਰਡ ਇਕੱਠ ਦੱਸੇ ਜਾਣ ਦੀ ਗੱਲ ਦਾ ਜਵਾਬ ਦਿੰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਇਹ ਗੱਲ ਬਾਦਲ ਧੜੇ ਦੀ ਬੌਖਲਾਹਟ ਦੀ ਨਿਸ਼ਾਨੀ ਹੈ | ਸ. ਢੀਂਡਸਾ ਅੱਜ ਇੱਥੇ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ ਦੇ ਘਰ ਕੁਝ ਆਗੂਆਂ ਅਤੇ ਵਰਕਰਾਂ ਨੰੂ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ 23 ਨੰੂ ਕੀਤੀ ਜਾ ਰਹੀ ਰੈਲੀ ਨੰੂ ਲੈ ਕੇ ਜ਼ਿਲ੍ਹਾ ਸੰਗਰੂਰ ਦੇ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਦੇ ਲੋਕਾਂ ਵਿਚ ਉਤਸ਼ਾਹ ਹੈ ਕਿਉਂਕਿ ਹੁਣ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੰੂ ਬਾਦਲ ਪਰਿਵਾਰ ਦੇ ਕਬਜ਼ੇ 'ਚੋਂ ਛੁਡਵਾਉਣਾ ਚਾਹੁੰਦੇ ਹਨ | ਸ. ਢੀਂਡਸਾ ਨੇ ਕਿਹਾ ਕਿ 23 ਦੀ ਰੈਲੀ ਜਿੱਥੇ ਬਾਦਲ ਦਲ ਤੋਂ ਦੁਖੀ ਲੋਕਾਂ ਦਾ ਇਕੱਠ ਹੋਵੇਗਾ ਉੱਥੇ ਹੀ ਉਨ੍ਹਾਂ ਲੋਕਾਂ ਲਈ ਵੀ ਕਰਾਰਾ ਜਵਾਬ ਹੋਵੇਗੀ ਜੋ ਇਹ ਪ੍ਰਚਾਰ ਕਰ ਰਹੇ ਹਨ ਕਿ ਜ਼ਿਲ੍ਹਾ ਸੰਗਰੂਰ ਦੇ ਸਮੁੱਚੇ ਅਕਾਲੀ ਆਗੂ ਅਤੇ ਵਰਕਰ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਨੰੂ ਕਬੂਲ ਰਹੇ ਹਨ | ਸ. ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੁੱਦਾ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਹਿਮਾਨ ਨੰੂ ਮੁੜ ਬਹਾਲ ਕਰਨਾ ਹੈ | ਉਨ੍ਹਾਂ ਕਿਹਾ ਕਿ ਹੁਣ ਬਾਦਲ ਧੜੇ ਤੋਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਛੁਡਾ ਕੇ ਹੀ ਦਮ ਲਵਾਂਗੇ | ਇਸ ਮੌਕੇ ਅਮਨਵੀਰ ਸਿੰਘ ਚੈਰੀ, ਰਜੇਸ਼ ਥਰੇਜਾ, ਕੁਲਦੀਪ ਸਿੰਘ ਚੱਕੀ ਵਾਲੇ, ਸੰਦੀਪ ਦਾਨੀਆ, ਪਿਆਰਾ ਸਿੰਘ ਬੱਗੂਆਣਾ, ਚਰਨਜੀਤ ਸਿੰਘ ਲੱਕੀ, ਮੱਖਣ ਸਿੰਘ, ਨਰਿੰਦਰਪਾਲ ਸਿੰਘ ਸਾਹਨੀ, ਗੁਰਿੰਦਰ ਸਿੰਘ ਗੁਜਰਾਲ, ਲਾਭ ਸਿੰਘ ਸਟੱਡੀ ਸਰਕਲ, ਸੁਰਿੰਦਰਪਾਲ ਸਿੰਘ ਸਿਦਕੀ, ਹਰਵਿੰਦਰਪਾਲ ਸਿੰਘ ਕੋਹਲੀ, ਅਭੈਜੀਤ ਸਿੰਘ ਗਰੇਵਾਲ, ਵਿਜੈ ਸਾਹਨੀ, ਪਿ੍ਤਮ ਸਿੰਘ, ਮਨਿੰਦਰ ਮਾਹੀ ਡਿੰਕਾ, ਹਰਵਿੰਦਰ ਸਿੰਘ ਲੱਕੀ, ਗੁਰਪ੍ਰੀਤ ਸਿੰਘ ਰੋਬਿਨ ਆਦਿ ਮੌਜੂਦ ਸਨ |
ਮਸਤੂਆਣਾ ਸਾਹਿਬ, (ਦਮਦਮੀ) - ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਨਰਲ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵਲੋਂ 23 ਫਰਵਰੀ ਨੂੰ ਸੰਗਰੂਰ ਵਿਖੇ ਕਰਕਵਾਈ ਜਾ ਰਹੀ ਜ਼ਿਲ੍ਹਾ ਪੱਧਰੀ ਅਕਾਲੀ ਕਾਨਫਰੰਸ ਵਿਚ ਸ੍ਰ. ਢੀਂਡਸਾ ਦੇ ਜੱਦੀ ਪਿੰਡ ਉਭਾਵਾਲ ਤੋਂ ਅਕਾਲੀ ਵਰਕਰਾਂ ਦੀ ਵਿਸ਼ਾਲ ਸ਼ਮੂਲੀਅਤ ਯਕੀਨੀ ਬਣਾਉਣ ਲਈ ਪਿੰਡ ਦੇ ਸਿਰਕੱਢ ਅਕਾਲੀ ਆਗੂ ਇਕਜੁੱਟ ਹੋਏ | ਅੱਜ ਪਿੰਡ ਉਭਾਵਾਲ ਦੇ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਦੀ ਅਗਵਾਈ ਵਿਚ ਪਿੰਡ ਦੇ ਵੱਡੀ ਗਿਣਤੀ ਅਕਾਲੀ ਵਰਕਰਾਂ ਨੇ ਭਰਵੀਂ ਮੀਟਿੰਗ ਕਰ ਕੇ ਪਿੰਡ ਵਿਚੋਂ ਹਰ ਅਕਾਲੀ ਪਰਿਵਾਰ ਦੇ ਘੱਟੋ ਘੱਟ ਦੋ-ਦੋ ਮੈਂਬਰ 23 ਫਰਵਰੀ ਨੂੰ ਸੰਗਰੂਰ ਰੈਲੀ ਵਿਚ ਪਹੁੰਚਣਾ ਯਕੀਨੀ ਬਣਾਉਣ ਲਈ ਬਾਕਾਇਦਾ ਜ਼ਿੰਮੇਵਾਰੀਆਂ ਨਿਰਧਾਰਿਤ ਕੀਤੀਆਂ ਗਈਆਂ | ਅਕਾਲੀ ਆਗੂ ਤੇ ਸਾਬਕਾ ਸਰਪੰਚ ਮੱਖਣ ਸਰਮਾ, ਅਕਾਲੀ ਆਗੂ ਬੁੱਧ ਰਾਮ ਪੀਆਰਟੀਸੀ, ਅਮਨਦੀਪ ਸਿੰਘ ਗੋਰੀਆ ਅਤੇ ਮੈਨੇਜਰ ਭੂਰਾ ਸਿੰਘ ਢੀਂਡਸਾ ਹੋਰਾਂ ਨੇ ਕਿਹਾ ਕਿ 23 ਫਰਵਰੀ ਦੀ ਰੈਲੀ ਵਿਚ ਜਾਣ ਲਈ ਪਿੰਡ ਦੇ ਅਕਾਲੀ ਵਰਕਰਾਂ ਵਿਚ ਕਾਫੀ ਉਤਸ਼ਾਹ ਹੈ | ਇਸ ਮੌਕੇ ਦਿਆਲ ਸਿੰਘ, ਗੁਰਸੇਵਕ ਸਿੰਘ, ਗੁਰਮੇਲ ਸਿੰਘ ਮੱਤੇਕਾ, ਗੁਰਜੰਟ ਸਿੰਘ ਢੀਂਡਸਾ, ਜੱਗਰ ਸਿੰਘ ਸੁਪਿੰਦਰ ਸਿੰਘ ਨਿਰਭੈ ਸਿੰਘ ਮੈਂਬਰ, ਪਾਲ ਸਿੰਘ ਭੱਟੀ ਮੈਂਬਰ, ਭੀਮ ਸਿੰਘ, ਕੁਲਦੀਪ ਸਿੰਘ ਲੀਲਾ, ਅਮਰਜੀਤ ਸਿੰਘ ਅਮਰੀ, ਡਾ. ਗੁਰਚਰਨ ਸਿੰਘ, ਜੋਗਿੰਦਰ ਸਿੰਘ, ਰਾਮ ਸਿੰਘ, ਬਿੱਲੂ ਸਿੰਘ, ਨਿਰਮਲ ਸਿੰਘ ਪ੍ਰਧਾਨ ਗੁਰਦੁਆਰਾ ਸਿੱਧਸਰ, ਚਮਕੌਰ ਸਿੰਘ, ਝੰਡਾ ਸਿੰਘ ਆਦਿ ਸ਼ਾਮਲ ਹੋਏ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਸੂਬੇ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੀਆਂ ਗਲਤ ਨੀਤੀਆਂ ਕਾਰਨ ਦੋਵੇਂ ਪਾਰਟੀਆਂ ਤੋਂ ਅੱਕ ਚੁੱਕੇ ਹਨ | ਜਿੱਥੇ ਏਜੰਡਾ ਰਹਿਤ ਹੋਈ ਕਾਂਗਰਸ ਦੇਸ 'ਚ ਹਾਸ਼ੀਏ ਤੇ ਅੱਪੜ ਚੁੱਕੀ ਹੈ ਉੱਥੇ ਹੀ ਅਕਾਲੀ ਦਲ ਬਾਦਲ ਕੋਲ ਅੱਜ ਕੋਈ ਚੰਗਾ ਆਗੂ ਵੀ ਨਹੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਪੰਜਾਬ ਅਤੇ ਲਹਿਰਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਢੀਂਡਸਾ ਨੇ ਕਿਹਾ ਕਿ 23 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ 'ਚ ਹੋਣ ਵਾਲਾ ਇਕੱਠ ਵਿਰੋਧੀਆਂ ਨੂੰ ਦੱਸ ਦੇਵੇਗਾ ਕਿ ਲੋਕ ਕਿਸਦੇ ਨਾਲ ਹਨ | ਇਸ ਮੌਕੇ ਗੁਰਚਰਨ ਸਿੰਘ ਧਾਲੀਵਾਲ, ਬਘੀਰਥ ਰਾਏ ਗੋਇਲ, ਰਵਿੰਦਰ ਗੋਰਖਾ, ਕਰਮ ਸਿੰਘ, ਬਾਵਾ ਸਿੰਘ, ਨਰਿੰਦਰ ਸਿੰਘ ਨੀਨਾ, ਮੰਗਲ ਸਿੰਘ ਅਤੇ ਬਲਜਿੰਦਰ ਸਿੰਘ ਕਾਕਾ ਆਦਿ ਮੌਜੂਦ ਸਨ |
ਸੰਗਰੂਰ, 15 ਫਰਵਰੀ (ਧੀਰਜ ਪਸ਼ੌਰੀਆ) - ਸਿਹਤ ਵਿਭਾਗ ਵਲੋਂ ਫੌਰਚੂਨ ਸਕੂਲ ਅਕੋਈ ਸਾਹਿਬ ਦੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਸੰਬੰਧੀ ਦਵਾਈ ਵੰਡੀ ਗਈ ਅਤੇ ਬੱਚਿਆਂ ਨੂੰ ਪੇਟ ਦੇ ਰੋਗਾਂ ਤੋਂ ਬਚ ਕੇ ਰਹਿਣ ਸੰਬੰਧੀ ਜਾਣਕਾਰੀ ਦਿੱਤੀ ਗਈ | ਸਕੂਲ ਦੇ ਚੇਅਰਮੈਨ ਡਾ. ...
ਸੁਨਾਮ ਊਧਮ ਸਿੰਘ ਵਾਲਾ, 15 ਫਰਵਰੀ (ਰੁਪਿੰਦਰ ਸਿੰਘ ਸੱਗੂ) - ਸੁਨਾਮ ਪੁਲਿਸ ਨੇ ਸ਼ਹਿਰ ਦੇ ਵਿਚ ਇੱਕ ਔਰਤ ਤੋਂ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਏ ਵਿਅਕਤੀ ਨੂੰ ਮੋਟਰ ਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਇਸ ਮੌਕੇ ਤੇ ਪੁਲਿਸ ਵੱਲੋਂ ਇਸ ਦੇ ਦੋ ਸਾਥੀਆਂ ਦੀ ...
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 15 ਫਰਵਰੀ (ਧਾਲੀਵਾਲ, ਭੁੱਲਰ, ਸੱਗੂ, ਮੱਕੜ) - ਇਕ ਪ੍ਰਵਾਸੀ ਪਰਿਵਾਰ ਦੇ ਗੁੰਮ ਹੋਏ ਨਾਬਾਲਗ ਬੱਚੇ ਨੂੰ ਲੱਭ ਕੇ ਪੁਲਿਸ ਵੱਲੋਂ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ | ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...
ਸੰਗਰੂਰ, 15 ਫਰਵਰੀ (ਧੀਰਜ ਪਸ਼ੌਰੀਆ) - ਕੇਂਦਰ ਸਰਕਾਰ ਵਲੋਂ ਦੇਸ਼ ਵਿਚ ਲਾਗੂ ਕੀਤੇ ਜਾ ਰਹੇ ਨਾਗਰਿਕਤਾ ਸੋਧ ਕਾਨੂੰਨ, ਐਨ.ਆਰ.ਸੀ ਅਤੇ ਐਨ.ਪੀ.ਆਰ ਦੇ ਖਿਲਾਫ ਅੱਜ ਸੰਗਰੂਰ ਵਿਚ ਸੈਂਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ...
ਲੌਾਗੋਵਾਲ, 15 ਫਰਵਰੀ (ਵਿਨੋਦ, ਖੰਨਾ) - ਸਲਾਈਟ ਡੀਂਮਡ ਯੂਨੀਵਰਸਿਟੀ ਲੌਾਗੋਵਾਲ ਵਿਖੇ ਸਲਾਈਟ ਅਲੁਮਨੀ ਐਸੋਸੀਏਸ਼ਨ ਵਲੋਂ ਅਲੂਮਨੀ ਮੀਟ 2020 ਸਮਾਗਮ ਡਾਇਰੈਕਟਰ ਸਲਾਈਟ ਪ੍ਰੋ. ਸ਼ੈਲੇਂਦਰ ਜੈਨ ਦੀ ਅਗਵਾਈ ਹੇਠ ਕਰਵਾਇਆ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਵਿਨਰਜੀਤ ਸਿੰਘ ...
ਸੁਨਾਮ ਊਧਮ ਸਿੰਘ, 15 ਫਰਵਰੀ (ਧਾਲੀਵਾਲ, ਭੁੱਲਰ) - ਪਿੰਡ ਬੀਰ ਕਲ੍ਹਾਂ ਦੀ ਮਹਿਲਾ ਸਰਪੰਚ ਬਲਜਿੰਦਰ ਕੌਰ ਚਹਿਲ ਵੱਲੋਂ ਥੋੜੇ ਜਿਹੇ ਸਮੇਂ 'ਚ ਹੀ ਕਰਵਾਏ ਗਏ ਸਰਬ ਪੱਖੀ ਵਿਕਾਸ, ਪਿੰਡ ਦੀ ਦਿੱਖ ਸੰਵਾਰਨ ਅਤੇ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਆਦਿ ਦੇ ...
ਭਵਾਨੀਗੜ੍ਹ, 15 ਫਰਵਰੀ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ) - ਦਲਿਤ ਭਾਈਚਾਰੇ ਨੂੰ ਕਾਂਗਰਸ ਪਾਰਟੀ ਵਲੋਂ ਹਮੇਸ਼ਾਂ ਹੀ ਵੱਡੇ-ਵੱਡੇ ਅਹੁਦੇ ਕੇ ਉੱਪਰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਭਾਈਚਾਰੇ ਦਾ ਮਾਣ ਅਤੇ ਸਤਿਕਾਰ ਵਿਚ ਵਾਧਾ ਹੋਇਆ ਹੈ, ਇਹ ...
ਲਹਿਰਾਗਾਗਾ, 15 ਫਰਵਰੀ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਗੁਰੂ ਤੇਗ਼ ਬਹਾਦਰ ਨਗਰ ਲਹਿਲ ਕਲਾਂ ਵਿਖੇ ਇਕ ਜ਼ਰੂਰਤਮੰਦ ਪਰਿਵਾਰ ਦੀ ਖੁਸ਼ੀ ਉਸ ਵੇਲੇ ਹੋਰ ਜ਼ਿਆਦਾ ਵਧ ਗਈ ਜਦੋਂ ਉਨ੍ਹਾਂ ਦੇ ਘਰ ਰੱਖੇ ਵਿਆਹ ਸਮਾਗਮ ਵਿਚ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ...
ਸੰਗਰੂਰ, 15 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਵੈਲਨਟਾਈਨ ਦਿਵਸ ਨੂੰ 'ਬਸੰਤ ਕੀਰਤਨ ਦਰਬਾਰ' ਦੇ ਰੂਪ ਵਿਚ ਮਨਾਇਆ ਗਿਆ | ਇਸ ਸਬੰਧ ਵਿਚ ਸਥਾਨਕ ਮਾਨ ਕਲੋਨੀ ਵਿਖੇ ਸ੍ਰ ਗੁਰਿੰਦਰ ਸਿੰਘ ਗੁਜਰਾਲ, ਹਰਵਿੰਦਰ ਸਿੰਘ ਬਿੱਟੂ ਦੀ ...
ਲਹਿਰਾਗਾਗਾ, 15 ਫਰਵਰੀ (ਅਸ਼ੋਕ ਗਰਗ) - ਸੈਂਟਰ ਫਾਰ ਸਾਇੰਸ ਐਾਡ ਇਨਵਾਇਰਮੈਂਟ ਸੀ.ਐਸ.ਈ ਵਲੋਂ ਕੀਤੇ ਗਏ ਆਡਿਟ ਦੌਰਾਨ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਨੇ ਪੂਰੇ ਦੇਸ਼ ਦੇ 7000 ਸਕੂਲਾਂ ਵਿਚੋਂ ਸਿਖਰਲੀ ਸ੍ਰੇਣੀ ਵਿਚ ਗਰੀਨ ਸਕੂਲ ਦਰਜਾ ਹਾਸਿਲ ਕੀਤਾ ਹੈ | ...
ਸੰਗਰੂਰ, 15 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਦਲਿਤ ਵੈੱਲਫੇਅਰ ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਨਵੀਂ ਟੀਮ ਦੀ ਘੋਸ਼ਣਾ ਕਰਦਿਆਂ 6 ਸੂਬਾ ਉਪ ਪ੍ਰਧਾਨ, 17 ਸੂਬਾ ਜਨਰਲ ਸਕੱਤਰ, 21 ਸੂਬਾ ਸਕੱਤਰਾਂ ਦੀ ਸੂਚੀ ਜਾਰੀ ਕੀਤੀ ਹੈ | ਸੂਬਾ ਉਪ ...
ਲੁਧਿਆਣਾ, 15 ਫਰਵਰੀ (ਪੁਨੀਤ ਬਾਵਾ)-ਲੋਕ ਭਲਾਈ ਪਾਰਟੀ ਦੇ ਸੀਨੀਅਰ ਆਗੂ ਨਵਦੀਪ ਸਿੰਘ ਮੰਡੀ ਕਲਾਂ ਅਤੇ ਈਸ਼ਪ੍ਰੀਤ ਸਿੰਘ ਵਿੱਕੀ ਨੇ ਕਿਹਾ ਕਿ ਲੋਕ ਭਲਾਈ ਪਾਰਟੀ ਤੇ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕ ਭਲਾਈ ਪਾਰਟੀ ਨਾਲ ...
ਸੰਗਰੂਰ, 15 ਫਰਵਰੀ (ਧੀਰਜ ਪਸ਼ੌਰੀਆ) - ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਜਵਾਨਾਂ ਅਤੇ ਦੇਸ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸ਼ਾਂਤੀ ਬਹਾਲੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦ ਜਵਾਨਾਂ ਦੀ ਬਦੌਲਤ ਸਾਰਾ ਦੇਸ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ | ਹਰ ...
ਕੌਹਰੀਆਂ, 15 ਫਰਵਰੀ (ਮਾਲਵਿੰਦਰ ਸਿੰਘ ਸਿੱਧੂ) - ਗੁਰੂ ਨਾਨਕ ਮਿਸ਼ਨ ਵੈੱਲਫੇਅਰ ਸੁਸਾਇਟੀ ਹਰੀਗੜ ਵਲੋਂ ਭਾਈ ਗੁਰਜੀਤ ਸਿੰਘ ਹਰੀਗੜ ਵਾਲਿਆਂ ਦੀ ਅਗਵਾਈ ਹੇਠ ਸੱਤਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪਰੇਸ਼ਨ ਕੈਂਪ ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ...
ਧੂਰੀ, 15 ਫਰਵਰੀ (ਸੁਖਵੰਤ ਸਿੰਘ ਭੁੱਲਰ)- ਸ੍ਰੀ ਅਰੁਣ ਕੁਮਾਰ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਸੰਗਰੂਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦੇਸ਼ ਭਗਤ ਕਾਲਜ, ਬਰੜਵਾਲ-ਧੂਰੀ ਦੇ ਯੂਥ ਕਲੱਬ ਵਲੋਂ ਇਕ ਇਤਿਹਾਸਕ ਅਤੇ ਧਾਰਮਿਕ ਯਾਤਰਾ ਕਰਵਾਈ ਗਈ | ਇਸ ਯਾਤਰਾ ਦਾ ਉਦੇਸ਼ ...
ਸੁਨਾਮ ਊਧਮ ਸਿੰਘ ਵਾਲਾ, 15 ਫਰਵਰੀ (ਧਾਲੀਵਾਲ, ਭੁੱਲਰ) - ਇੰਡਸਟਰੀ ਚੈਂਬਰ ਸੰਗਰੂਰ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਘਣਸ਼ਾਮ ਕਾਂਸਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਉਦਯੋਗ ਵਿਭਾਗ ਦੇ ਜਨਰਲ ਮੈਨੇਜਰ ਧਰਮਪਾਲ ਭਗਤ ਅਤੇ ਵਿਭਾਗ ਦੀ ਪਿ੍ੰਸੀਪਲ ਸਕੱਤਰ ਵਿੰਨੀ ...
ਰੁੜਕੀ ਕਲਾਂ, 15 ਫਰਵਰੀ (ਜਤਿੰਦਰ ਮੰਨਵੀ) - ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਤੀਜੀ ਵਾਰ ਸ਼ਾਨਦਾਰ ਜਿੱਤ ਤੋਂ ਬਾਅਦ ਹਲਕਾ ਅਮਰਗੜ੍ਹ ਦੇ ਆਪ ਵਰਕਰਾਂ ਵਲੋਂ ਹਲਕੇ 'ਚ ਗਤੀਵਿਧੀਆਂ ਤੇਜ਼ ਕਰਦਿਆਂ ਪਿੰਡਾਂ ਵਿਚ ਮੀਟਿੰਗਾਂ ਕਰ 2022 ਦੀਆਂ ਪੰਜਾਬ ਵਿਧਾਨ ...
ਧੂਰੀ, 15 ਫਰਵਰੀ (ਸੰਜੇ ਲਹਿਰੀ)- ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਧੂਰੀ ਇਕਾਈ ਦੇ ਆਗੂਆਂ ਦੀ ਇੱਕ ਮੀਟਿੰਗ ਖੁਰਾਕ ਅਤੇ ਸਪਲਾਈ ਦਫ਼ਤਰ ਧੂਰੀ ਵਿਖੇ ਹੋਈ ਜਿਸ ਵਿੱਚ ਆਗੂਆਂ ਨੇ ਪੰਜਾਬ ਸਰਕਾਰ ਿਖ਼ਲਾਫ਼ ਰੋਸ ...
ਲਹਿਰਾਗਾਗਾ, 15 ਫਰਵਰੀ (ਸੂਰਜ ਭਾਨ ਗੋਇਲ) - ਲਹਿਰਾਗਾਗਾ ਹਸਪਤਾਲ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸੂਰਜ ਸ਼ਰਮਾ ਨਾਲ ਸਿਹਤ ਕਕਰਮਚਾਰੀਆਂ ਦਾ ਚੱਲਿਆ ਆ ਰਿਹਾ ਵਿਵਾਦ ਅੱਜ ਜਥੇਬੰਦੀ ਦੇ ਸੂਬਾ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਸਹਿਮਤੀ ਨਾਲ ਹੱਲ ਹੋ ਗਿਆ ਹੈ | ...
ਲੁਧਿਆਣਾ, 15 ਫਰਵਰੀ (ਪੁਨੀਤ ਬਾਵਾ)-ਲੋਕ ਭਲਾਈ ਪਾਰਟੀ ਦੇ ਸੀਨੀਅਰ ਆਗੂ ਨਵਦੀਪ ਸਿੰਘ ਮੰਡੀ ਕਲਾਂ ਅਤੇ ਈਸ਼ਪ੍ਰੀਤ ਸਿੰਘ ਵਿੱਕੀ ਨੇ ਕਿਹਾ ਕਿ ਲੋਕ ਭਲਾਈ ਪਾਰਟੀ ਤੇ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕ ਭਲਾਈ ਪਾਰਟੀ ਨਾਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX