ਤਾਜਾ ਖ਼ਬਰਾਂ


ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਕੱਢਿਆ ਗਿਆ
. . .  1 day ago
ਨਵੀਂ ਦਿੱਲੀ, 17 ਜਨਵਰੀ (ਡਿੰਪਲ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ...
ਸੋਸ਼ਲ ਮੀਡੀਆ ਨਾਲ ਦੁਰਵਰਤੋਂ ਦੇ ਮਾਮਲੇ ਵਿਚ ਫੇਸਬੁੱਕ, ਟਵਿੱਟਰ ਨੂੰ ਕੀਤਾ ਤਲਬ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੂਚਨਾ ਤਕਨਾਲੋਜੀ ਦੀ ਸੰਸਦੀ ਸਥਾਈ ਕਮੇਟੀ ਨੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਲਈ 21 ਜਨਵਰੀ ਨੂੰ ਫੇਸਬੁੱਕ ਅਤੇ ਟਵਿੱਟਰ ਦੇ ਅਧਿਕਾਰੀਆਂ ਨੂੰ ਤਲਬ ਕੀਤਾ...
ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ ਅਜਨਾਲਾ ਦੇ ਉਮੀਦਵਾਰਾਂ ਦਾ ਐਲਾਨ
. . .  1 day ago
ਅਜਨਾਲਾ , 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-14 ਫਰਵਰੀ ਨੂੰ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ ਅਜਨਾਲਾ ਦੀਆਂ 15 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਕੀਤਾ ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕੀਤੀ ਗਈ ਆਕਰਸ਼ਤ ਦੀਪਮਾਲਾ
. . .  1 day ago
ਪਟਨਾ ਸਾਹਿਬ , 17 ਜਨਵਰੀ { ਕਮਲ ਕਾਹਲੋਂ , ਪੁਰੇਵਾਲ }- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਆਕਰਸ਼ਤ ਦੀਪਮਾਲਾ ਕੀਤੀ ਗਈ ...
ਦੇਸ਼ ਵਿਚ ਹੁਣ ਤੱਕ 2,24,301 ਲੋਕਾਂ ਨੂੰ ਲਗਾਇਆ ਗਿਆ ਕੋਰੋਨਾ ਟੀਕਾ - ਸਿਹਤ ਮੰਤਰਾਲਾ
. . .  1 day ago
ਨਵੀਂ ਦਿੱਲੀ, 17 ਜਨਵਰੀ - ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਸਿਰਫ ਛੇ ਰਾਜਾਂ ਵਿਚ ਟੀਕਾ ਲਗਾਇਆ ਗਿਆ ਹੈ। ਸਿਹਤ ਮੰਤਰਾਲੇ ਨੇ ਕੋਵਿਡ -19 ਟੀਕਾਕਰਨ ਲਈ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਅੱਜ ਆਂਧਰਾ ...
ਕੇਂਦਰੀ ਜਾਂਚ ਏਜੰਸੀ ਐਨਆਈਏ ਵੱਲੋਂ ਨੋਟਿਸ ਭੇਜਣਾ ਕੇਂਦਰ ਸਰਕਾਰ ਦੀ ਕੋਝੀ ਚਾਲ - ਰੰਧਾਵਾ
. . .  1 day ago
ਪਠਾਨਕੋਟ ,17 ਜਨਵਰੀ (ਸੰਧੂ )-ਕੇਂਦਰੀ ਜਾਂਚ ਏਜੰਸੀ ਐੱਨਆਈਏ ਵੱਲੋਂ ਕਿਸਾਨਾਂ ਅਤੇ ਕਿਸਾਨੀ ਸੰਘਰਸ਼ ਦੇ ਹਮਾਇਤੀਆਂ ਨੂੰ ਨੋਟਿਸ ਭੇਜੇ ਜਾਣ ਨੂੰ ਕੈਬਿਨਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ...
ਅਕਸ਼ੈ ਕੁਮਾਰ ਨੇ ਲੋਕਾਂ ਨੂੰ ਰਾਮ ਮੰਦਰ ਲਈ ਪੈਸੇ ਦਾਨ ਕਰਨ ਦੀ ਕੀਤੀ ਅਪੀਲ
. . .  1 day ago
ਮੁੰਬਈ, 17 ਜਨਵਰੀ - ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿਚ, ਦੇਸ਼ ਭਰ ਦੇ ਲੋਕਾਂ ਵੱਲੋਂ ਦਾਨ ਦਿੱਤਾ ਜਾ ਰਿਹਾ ਹੈ । ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ...
ਜੋ ਲੋਕ ਦਿੱਲੀ ਨਹੀਂ ਪਹੁੰਚ ਸਕਦੇ ਉਹ ਸੂਬੇ ਦੀ ਰਾਜਧਾਨੀ ਜਾਂ ਜ਼ਿਲ੍ਹਾ ਪੱਧਰ ਤੇ ਕਿਸਾਨ ਪਰੇਡ ਕਰਨਗੇ
. . .  1 day ago
ਹਰੇਕ ਵਾਹਨ ‘ਤੇ ਰਾਸ਼ਟਰੀ ਝੰਡਾ ਅਤੇ ਕਿਸੇ ਵੀ ਕਿਸਾਨ ਜਥੇਬੰਦੀ ਦਾ ਝੰਡਾ ਹੋਵੇਗਾ , ਸਿਆਸੀ ਪਾਰਟੀ ਦਾ ਨਹੀਂ
. . .  1 day ago
ਕਿਸਾਨ ਪਰੇਡ ਆਊਟਰ ਰਿੰਗ ਰੋਡ ਦੀ ਪਰਿਕਰਮਾ ਕਰਕੇ ਸ਼ਾਂਤੀਪੂਰਨ ਕੀਤੀ ਜਾਵੇਗੀ
. . .  1 day ago
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਕੀਤੀ ਜਾਵੇਗੀ
. . .  1 day ago
ਕਿਸਾਨ ਆਗੂਆਂ ਤੇ ਹੋਰਨਾਂ ਨੂੰ ਐੱਨ.ਆਈ.ਏ ਵੱਲੋਂ ਨੋਟਿਸ ਜਾਰੀ ਕਰਨ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਿੰਦਾ
. . .  1 day ago
ਸਿੰਘੂ ਬਾਰਡਰ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੁਰੂ
. . .  1 day ago
ਖੇਤ ਵਿਚ ਪਾਣੀ ਦੀ ਵਾਰੀ ਲਗਾਉਣ ਗਏ ਕਿਸਾਨ ਦੀ ਠੰਢ ਨਾਲ ਮੌਤ
. . .  1 day ago
ਫ਼ਾਜ਼ਿਲਕਾ, 17 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਰੂਪਨਗਰ ਵਿਖੇ ਆਪਣੇ ਖੇਤ 'ਚ ਕੰਮ ਕਰਨ ਗਏ ਇਕ ਕਿਸਾਨ ਦੀ ਠੰਢ ਨਾਲ ਮੌਤ ਹੋ ਜਾਉਂਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਮੇਲ ਸਿੰਘ ਉਰਫ਼ ...
ਪ੍ਰਸਿੱਧ ਸੰਗੀਤਕਾਰ ਉਸਤਾਦ ਗੁਲਾਮ ਮੁਸਤਫਾ ਖਾਨ ਦਾ ਦਿਹਾਂਤ
. . .  1 day ago
ਮੁੰਬਈ , 17 ਜਨਵਰੀ {ਇੰਦਰ ਮੋਹਨ ਪੰਨੂੰ } - ਪ੍ਰਸਿੱਧ ਭਾਰਤੀ ਕਲਾਸੀਕਲ ਸੰਗੀਤਕਾਰ ਅਤੇ ਪਦਮ ਸ਼੍ਰੀ ਅਵਾਰਡੀ ਉਸਤਾਦ ਗੁਲਾਮ ਮੁਸਤਫਾ ਖਾਨ ਦਾ ਦਿਹਾਂਤ ਹੋ ਗਿਆ। ਲਤਾ ਮੰਗੇਸ਼ਕਰ ਨੇ ਦਿਹਾਂਤ ਦੀ ਖ਼ਬਰ ਆਪਣੇ ਟਵਿੱਟਰ ...
ਪੁਲਿਸ ਵਲੋਂ ਪੰਜ ਗੈਂਗਸਟਰ ਵਿਦੇਸ਼ੀਂ ਰਿਵਾਲਵਰ ਤੇ ਗੋਲੀਆਂ ਸਮੇਤ ਕਾਬੂ
. . .  1 day ago
ਵੇਰਕਾ , 17 ਜਨਵਰੀ (ਪਰਮਜੀਤ ਸਿੰਘ ਬੱਗਾ)-ਅੰਮ੍ਰਿਤਸਰ ਦੇ ਥਾਣਾ ਵੱਲਾ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਬਿਨਾਂ ਨੰਬਰ ਵਾਲੀ ਇਨੋਵਾ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਗੈਂਗਸਟਰ ਸੰਨੀ ਜਾਮਾ ਤੇ ਇਸ ਦੀ ਗੈਂਗ ਦੇ ਚਾਰ...
ਦੁਬਈ ‘ਚ ਕਰੇਨ ਤੋਂ ਡਿੱਗਣ ਕਾਰਨ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਮੌਤ
. . .  1 day ago
ਜੰਡਿਆਲਾ ਗੁਰੂ ,17 ਜਨਵਰੀ (ਪ੍ਰਮਿੰਦਰ ਸਿੰਘ ਜੋਸਨ) -ਡੁਬਈ ਚ ਕਈ ਸਾਲਾਂ ਤੋਂ ਕੰਮ ਕਰਦੇ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਕੰਮ ਕਰਦੇ ਸਮੇਂ ਕਰੇਨ ਚੋਂ ਡਿੱਗਣ ਕਾਰਨ ਦੁਖਦਾਈ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ...
ਫ਼ਾਜ਼ਿਲਕਾ- ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ, ਚਾਰ ਫੱਟੜ
. . .  1 day ago
ਫ਼ਾਜ਼ਿਲਕਾ, 17 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ-ਮਲੋਟ ਰੋਡ ‘ਤੇ ਵਾਪਰੇ ਸੜਕ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ , ਜਦੋਕਿ ਇਸ ਹਾਦਸੇ ਵਿਚ ਇਕ ਔਰਤ ਸਣੇ ਚਾਰ ਲੋਕ ਗੰਭੀਰ ਜ਼ਖਮੀ ਹੋ ...
ਰਾਮ ਮੰਦਰ ਦਾ ਕੰਮ ਹੋਇਆ ਸ਼ੁਰੂ, 39 ਮਹੀਨਿਆਂ ਵਿਚ ਬਣਾਇਆ ਜਾਵੇਗਾ ਮੰਦਰ
. . .  1 day ago
ਕਿਸਾਨ ਉਦੋਂ ਤੱਕ ਘਰ ਨਹੀਂ ਜਾਣਗੇ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ- ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ , 17 ਜਨਵਰੀ -ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਜਦ ਤਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਤਦ ਤੱਕ ਕਿਸਾਨ ਘਰ ਨਹੀਂ ਜਾਣਗੇ ।
ਮੱਧ ਪ੍ਰਦੇਸ਼ ਵਿਚ 13 ਸਾਲ ਦੀ ਬੱਚੀ ਦੋ ਵਾਰ ਅਗਵਾ, ਪੰਜ ਦਿਨਾਂ ਵਿਚ ਦੋ ਵਾਰ ਸਮੂਹਿਕ ਜਬਰ ਜਨਾਹ
. . .  1 day ago
ਭੋਪਾਲ, 17 ਜਨਵਰੀ - ਮੱਧ ਪ੍ਰਦੇਸ਼ ਦੇ ਉਮਰੀਆ ਵਿਚ 13 ਸਾਲ ਦੀ ਇਕ ਬੱਚੀ ਨਾਲ 5 ਦਿਨਾਂ ਵਿਚ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਹੋਈ। ਦੱਸਿਆ ਜਾ ਰਿਹਾ ਹੈ ਕਿ 4 ਜਨਵਰੀ ਨੂੰ ਇਸ ਬੱਚੀ ਨੂੰ ਇਸ ਦੇ ਪਹਿਚਾਣ ਵਾਲੇ ਨੌਜਵਾਨ ਨੇ ਅਗਵਾ ਕੀਤਾ ਤੇ ਫਿਰ 6 ਦੋਸਤਾਂ ਨੇ ਦੋ ਦਿਨਾਂ ਤੱਕ ਸਮੂਹਿਕ ਜਬਰ ਜਨਾਹ...
ਜਾਨ ਗੁਆਉਣ ਵਾਲੇ ਕਿਸਾਨ ਦੇ ਪਰਿਵਾਰ ਨੂੰ ਰਾਣਾ ਸੋਢੀ ਨੇ ਸੌਂਪਿਆ 5 ਲੱਖ ਦਾ ਚੈੱਕ
. . .  1 day ago
ਗੁਰੂ ਹਰ ਸਹਾਏ, 17 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਦੇ ਪਿੰਡ ਮਹਿਮਾ ਦੇ ਕਿਸਾਨ ਨਸੀਬ ਸਿੰਘ ਜਿਨ੍ਹਾਂ ਨੇ ਦਿੱਲੀ ਅੰਦੋਲਨ ਤੋਂ ਪਰਤਦਿਆਂ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਉਨ੍ਹਾਂ...
ਖੇਤੀ ਕਾਨੂੰਨਾਂ ਖ਼ਿਲਾਫ਼ ਪਿੰਡ ਸਤੌਰ ਤੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ
. . .  1 day ago
ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ)- ਗ੍ਰਾਮ ਪੰਚਾਇਤ ਪਿੰਡ ਸਤੌਰ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਸੁਨੀਤਾ ਬੱਡਵਾਲ ਦੀ ਅਗਵਾਈ ’ਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਇਹ...
ਗੜਸ਼ੰਕਰ ਦੇ ਆਸ ਪਾਸ ਕੱਢਿਆ ਗਿਆ ਟਰੈਕਟਰ ਮਾਰਚ
. . .  1 day ago
ਗੜਸ਼ੰਕਰ, 17 ਜਨਵਰੀ (ਧਾਲੀਵਾਲ) - ਕਿਰਤੀ ਕਿਸਾਨ ਯੂਨੀਅਨਾਂ ਵਲੋਂ ਗੜਸ਼ੰਕਰ ਦੇ ਪਿੰਡਾਂ ’ਚ ਟਰੈਕਟਰ ਮਾਰਚ ਕੱਢਿਆ...
ਅਸਫਲ ਰਹਿਣ 'ਤੇ ਮੋਦੀ ਸਰਕਾਰ ਹੁਣ ਕਿਸਾਨਾਂ ਅੱਗੇ ਐਨ.ਆਈ.ਏ ਲੈ ਕੇ ਆਈ - ਬੀਬਾ ਬਾਦਲ
. . .  1 day ago
ਚੰਡੀਗੜ੍ਹ, 17 ਜਨਵਰੀ - ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਕਿ ਜਦੋਂ ਕਿਸਾਨਾਂ ਦਾ ਅੰਦੋਲਨ ਅਸਫਲ ਕਰਨ 'ਚ ਸਰਕਾਰ ਨੂੰ ਕਾਮਯਾਬੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਫੱਗਣ ਸੰਮਤ 551

ਬਠਿੰਡਾ

ਨਗਰ ਨਿਗਮ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਮਾਰਚ

ਬਠਿੰਡਾ, 15 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਪੰਜਾਬ ਮਿਉਂਸਪਲ ਵਰਕਰਜ਼ ਯੂਨੀਅਨ ਤੇ ਮਿਉਂਸਪਲ ਪੈਨਸ਼ਨਰਜ਼ ਯੂਨੀਅਨ, ਪੰਜਾਬ ਦੇ ਸੱਦੇ 'ਤੇ ਵੱਡੀ ਗਿਣਤੀ 'ਚ ਇਕੱਠੇ ਹੋਏ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਅੱਗੇ ਧਰਨਾ ਦੇਣ ਉਪਰੰਤ ਰੋਸ ਮਾਰਚ ਕਰਦਿਆਂ ਵਿੱਤ ਮੰਤਰੀ ਪੰਜਾਬ ਦੇ ਦਫ਼ਤਰ ਵੱਲ ਚਾਲੇ ਪਾ ਦਿੱਤੇ ਪ੍ਰੰਤੂ ਪੁਲਿਸ ਨੇ ਘੇਰਾਬੰਦੀ ਕਰਕੇ ਰੋਸ ਪ੍ਰਦਰਸ਼ਨ ਕਰਦੇ ਮੁਲਾਜ਼ਮਾਂ ਨੂੰ ਹਨੂੰਮਾਨ ਚੌਕ 'ਚ ਰੋਕ ਲਿਆ, ਜਿਥੇ ਮੁਲਾਜ਼ਮਾਂ ਅਤੇ ਪੁਲਿਸ ਮੁਲਾਜ਼ਮਾਂ ਦਰਮਿਆਨ ਅੱਗੇ ਵੱਧਣ ਨੂੰ ਲੈ ਕੇ ਕਾਫ਼ੀ ਤਲਖ਼ਬਾਜ਼ੀ ਹੋਈ | ਆਖ਼ਰ ਮੁਲਾਜ਼ਮ ਉਥੇ ਹੀ ਸੜਕ 'ਤੇ ਧਰਨਾ ਲਗਾ ਕੇ ਬੈਠ ਗਏ ਅਤੇ ਕਾਫ਼ੀ ਸਮਾਂ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਪੰਜਾਬ ਿਖ਼ਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਉਂਦੇ ਰਹੇ | ਧਰਨੇ ਕਾਰਨ ਮਾਲ ਰੋਡ ਦੀ ਤਰਫ਼ੋਂ ਹਨੂੰਮਾਨ ਚੌਕ ਵੱਲ ਆਉਣ ਵਾਲੀ ਆਵਾਜਾਈ ਕਾਫ਼ੀ ਪ੍ਰਭਾਵਿਤ ਰਹੀ | ਇਸ ਮੌਕੇ ਯੂਨੀਅਨ ਆਗੂਆਂ ਨੇ ਆਖਿਆ ਕਿ ਅਜੋਕੇ ਸਮੇਂ ਨਗਰ ਕੌਾਸਲਾਂ ਅਤੇ ਨਿਗਮਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ | ਧਰਨੇ ਨੂੰ ਜਨਰਲ ਸਕੱਤਰ ਭੋਲਾ ਸਿੰਘ, ਸਫ਼ਾਈ ਯੂਨੀਅਨ ਦੇ ਪ੍ਰਧਾਨ ਵੀਰਭਾਨ, ਕੈਲਾਸ਼ ਚੰਦਰ, ਜਗਨ ਨਾਥ ਤੇ ਰਾਧਾ ਕ੍ਰਿਸ਼ਨ ਸੇਵਾਮੁਕਤ ਈਓ, ਰਾਮਪੁਰਾ ਫੂਲ ਤੋਂ ਜਗਦੇਵ ਸਿੰਘ, ਗਿੱਦੜਬਾਹਾ ਤੋਂ ਤਰੁਣ ਕੁਮਾਰ, ਅਸ਼ੋਕ ਕੁਮਾਰ ਭੁੱਚੋ ਮੰਡੀ, ਪਰਮਜੀਤ ਸਿੰਘ ਮੌੜ ਅਤੇ ਯਸ਼ਪਾਲ ਜ਼ੀਰਾ ਆਦਿ ਨੇ ਵੀ ਸੰਬੋਧਨ ਕੀਤਾ | ਇਸ ਦੌਰਾਨ ਪਹੁੰਚੇ ਕਾਂਗਰਸੀ ਆਗੂਆਂ ਨੇ ਰੋਸ ਪ੍ਰਦਰਸ਼ਨ ਕਰਦੇ ਮੁਲਾਜ਼ਮਾਂ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਂਅ ਮੰਗ ਪੱਤਰ ਲਿਆ ਤੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਦਾ ਭਰੋਸਾ ਦੇ ਕੇ ਧਰਨੇ ਨੂੰ ਸਮਾਪਤ ਕਰਵਾਇਆ |

ਕਿਸਾਨ ਜਥੇਬੰਦੀਆਂ ਨੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜ ਕੇ ਜਤਾਇਆ ਰੋਸ

ਮਹਿਰਾਜ, 15 ਫਰਵਰੀ (ਸੁਖਪਾਲ ਮਹਿਰਾਜ)-ਭਾਰਤੀ ਕਿਸਾਨ ਯੂਨੀਅਨ ਬਲਾਕ ਫੂਲ ਵਲੋਂ ਐਸ.ਡੀ.ਐਮ. ਦਫ਼ਤਰ ਅੱਗੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸੰਬੋਧਨ ਕਰਦਿਆਂ ਜ਼ਿਲ੍ਹਾ ...

ਪੂਰੀ ਖ਼ਬਰ »

ਵਿੱਤ ਮੰਤਰੀ ਨੇ ਸ਼ਹਿਰ ਦੇ ਸੁੰਦਰੀਕਰਨ ਤੇ ਮੁਢਲੀਆਂ ਸਹੂਲਤਾਂ ਨੂੰ ਲੈ ਕੇ ਵੱਖ-ਵੱਖ ਥਾਵਾਂ ਦਾ ਕੀਤਾ ਦੌਰਾ

ਬਠਿੰਡਾ, 15 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰ ਦੇ ਚੱਲ ਰਹੇ ਸੁੰਦਰੀਕਰਨ ਕਾਰਜਾਂ ਤੇ ਨਿਰਮਾਣ ਅਧੀਨ ਕੰਮਾਂ ਦਾ ਦੌਰਾ ਕੀਤਾ ਤੇ ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕੀਤੀ ਤੇ ਹੋਰ ਨਵੇਂ ਕੰਮਾਂ ਦੀ ਸ਼ੁਰੂਆਤ ...

ਪੂਰੀ ਖ਼ਬਰ »

ਵਿਆਹੁਤਾ ਨੂੰ ਮਾਰਨ ਦੇ ਦੋਸ਼ 'ਚ ਪਤੀ, ਸੱਸ ਤੇ 2 ਨਨਾਣਾਂ ਨੂੰ 7-7 ਸਾਲ ਦੀ ਸਜ਼ਾ

ਬਠਿੰਡਾ, 15 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੀ ਐਡੀਸ਼ਨਲ ਸੈਸ਼ਨ ਜੱਜ ਕਿਰਨ ਬਾਲਾ ਦੀ ਅਦਾਲਤ ਨੇ ਮੱੁਦਈ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਤਕਰੀਬਨ ਪੌਣੇ ਤਿੰਨ ਸਾਲ ਪਹਿਲਾਂ ਇਕ ਵਿਆਹੁਤਾ ਨੂੰ ਮਾਰਨ ਦੇ ਦੋਸ਼ ...

ਪੂਰੀ ਖ਼ਬਰ »

ਕਾਂਗਰਸੀ ਆਗੂ ਤੇ ਸਫ਼ਾਈ ਸੇਵਕਾਂ 'ਚ ਹੋਈ ਦੋ ਧਿਰੀ ਮੀਟਿੰਗ ਬੇਸਿੱਟਾ ਰਹੀ

ਰਾਮਪੁਰਾ ਫੂਲ, 15 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ) - ਰਾਮਪੁਰਾ ਫੂਲ ਦੇ ਹੜਤਾਲੀ ਸਫ਼ਾਈ ਸੇਵਕਾਂ ਨੂੰ ਮਨਾਉਣ ਲਈ ਸੱਤਾਧਾਰੀ ਧਿਰ ਦੇ ਸੀਨੀਅਰ ਆਗੂਆਂ ਨੇ ਸਫ਼ਾਈ ਮਜ਼ਦੂਰ ਯੂਨੀਅਨ ਦੇ ਆਗੂਆਂ ਨਾਲ ਦੇਰ ਸਾਮ ਦੋ ਧਿਰੀ ਮੀਟਿੰਗ ਕੀਤੀ | ਇਹ ਮੀਟਿੰਗ ਬੇਸਿੱਟਾ ਰਹਿਣ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 4 ਜ਼ਖ਼ਮੀ

ਬਠਿੰਡਾ, 15 ਫਰਵਰੀ (ਅਵਤਾਰ ਸਿੰਘ)- ਸਥਾਨਕ ਸ਼ਹਿਰ ਅੰਦਰ ਵੱਖ-ਵੱਖ ਖੇਤਰਾਂ 'ਚ ਸੜਕ ਹਾਦਸਿਆਂ 'ਚ 4 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਪਾ ਕੇ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਘਟਨਾ ਸਥਾਨ 'ਤੇ ਪਹੰੁਚ ਕੇ ਜ਼ਖ਼ਮੀਆਂ ਨੂੰ ਆਪਣੀ ...

ਪੂਰੀ ਖ਼ਬਰ »

ਸ਼ਰਾਬ ਤਸਕਰੀ ਦੇ ਦੋਸ਼ਾਂ 'ਚੋਂ ਸਾਬਕਾ ਸਰਪੰਚ ਸਮੇਤ 2 ਬਰੀ

ਬਠਿੰਡਾ, 15 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਅਦਾਲਤ ਦੇ ਸਅਜੇ ਮਿੱਤਲ ਜੁਡੀਸ਼ੀਅਲ ਮੈਜਿਸਟਰੇਟ ਨੇ ਬਚਾਅ ਪੱਖ ਦੇ ਵਕੀਲ ਗੁਰਵਿੰਦਰ ਸਿੰਘ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਰੁਘੂ ਬੰਗੀ ਦੇ ਇਕ ਸਾਬਕਾ ਸਰਪੰਚ ਸਮੇਤ ਦੋ ਜਣਿਆਂ ਨੂੰ ਸ਼ਰਾਬ ...

ਪੂਰੀ ਖ਼ਬਰ »

ਨਹਿਰ 'ਚ ਡੁੱਬਣ ਨਾਲ ਕਿਸਾਨ ਦੀ ਮੌਤ

ਕਾਲਾਂਵਾਲੀ, 15 ਫਰਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਕਸਬਾ ਰੋੜੀ 'ਚ ਇੱਕ ਕਿਸਾਨ ਦੀ ਰੋੜੀ ਬ੍ਰਾਂਚ ਨਹਿਰ 'ਚ ਡਿੱਗ ਕੇ ਡੁੱਬਣ ਨਾਲ ਮੌਤ ਹੋ ਗਈ | ਕਈ ਘੰਟਿਆਂ ਦੀ ਮੁਸ਼ੱਕਤ ਬਾਅਦ ਉਸ ਦੀ ਲਾਸ਼ ਗੋਤਾਖੋਰਾਂ ਨੇ ਨਹਿਰ 'ਚੋਂ ਲੱਭ ਲਈ | ਜਾਣਕਾਰੀ ਅਨੁਸਾਰ ਕਸਬਾ ਰੋੜੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 2 ਤਸਕਰ ਕਾਬੂ

ਰਾਮਾਂ ਮੰਡੀ, 15 ਫਰਵਰੀ (ਤਰਸੇਮ ਸਿੰਗਲਾ/ਗੁਰਪ੍ਰੀਤ ਸਿੰਘ ਅਰੋੜਾ)- ਰਾਮਾਂ ਥਾਣਾ ਮੁਖੀ ਹਰਨੇਕ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀਆਂ ਦੋ ਵੱਖ-ਵੱਖ ਪੁਲਿਸ ਪਾਰਟੀਆਂ ਵਲੋਂ ਹਰਿਆਣਾ ਸੂਬੇ ਦੀ ਸ਼ਰਾਬ ਸਮੇਤ ਦੋ ਤਸਕਰਾਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ | ...

ਪੂਰੀ ਖ਼ਬਰ »

36 ਬੋਤਲਾਾ ਨਾਜਾਇਜ਼ ਸ਼ਰਾਬ ਫੜੀ

ਬੱਲੂਆਣਾ 15 ਫਰਵਰੀ (ਗੁਰਨੈਬ ਸਾਜਨ)- ਪੁਲਿਸ ਥਾਣਾ ਸਦਰ ਬਠਿੰਡਾ ਅਧੀਨ ਪੈਂਦੇ ਪਿੰਡ ਬੀੜ ਤਲਾਬ ਦੀ ਗੁਰਦੀਪ ਕੌਰ ਪਤਨੀ ਜਰਨੈਲ ਸਿੰਘ ਪਾਸੋਂ 10 ਬੋਤਲਾਾ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ ¢ ਇਸ ਤਰ੍ਹਾਾ ਹੁਣ ਚੌਕੀ ਬੱਲੂਆਣਾ ਦੇ ਏ.ਐਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਸਵਾਰ ਨੌਜਵਾਨ ਕਾਬੂ

ਕਾਲਾਂਵਾਲੀ, 15 ਫਰਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੀ ਥਾਣਾ ਰੋੜੀ ਪੁਲਿਸ ਨੇਚੈਕਿੰਗ ਦੌਰਾਨ ਪਿੰਡ ਕੁਰੰਗਾਂਵਾਲੀ ਖੇਤਰ ਤੋਂ ਮੋਟਰ-ਸਾਈਕਲ ਸਵਾਰ ਨੌਜਵਾਨ ਨੂੰ 100 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਫੜੇ ਗਏ ਨੌਜਵਾਨ ਦੀ ਪਛਾਣ ਕਾਲ਼ਾ ਰਾਮ ਉਰਫ਼ ...

ਪੂਰੀ ਖ਼ਬਰ »

ਨਾਲੀਆਂ ਬਣਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ

ਸੰਗਤ ਮੰਡੀ, 15 ਫਰਵਰੀ (ਰੁਪਿੰਦਰਜੀਤ ਸਿੰਘ)-ਸੰਗਤ ਮੰਡੀ ਅਧੀਨ ਪੈਂਦੇ ਪਿੰਡ ਘੁੱਦਾ ਦੀ ਸਰੂਪਾ ਬਸਤੀ ਵਿਖੇ ਨਵੇਂ ਸਿਰੇ ਤੋਂ ਨਾਲੀਆਂ ਬਣਾਉਣ ਦੀ ਸ਼ੁਰੂਆਤ ਕਰਕੇ ਪੂਰੀ ਪੰਚਾਇਤ ਵਲੋਂ ਪਿੰਡ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਵਿਧਾਇਕਾ ਬਲਜਿੰਦਰ ਕੌਰ ਨੇ ਜਨਤਕ ਮੀਟਿੰਗਾਂ ਦੌਰਾਨ ਪੰਜਾਬ 'ਚ 'ਆਪ' ਦਾ ਸਾਥ ਦੇਣ ਦੀ ਕੀਤੀ ਅਪੀਲ

ਤਲਵੰਡੀ ਸਾਬੋ, 15 ਫਰਵਰੀ (ਰਣਜੀਤ ਸਿੰਘ ਰਾਜੂ)-ਹਲਕੇ ਦੀ ਵਿਧਾਇਕਾ ਤੇ ਆਮ ਆਦਮੀ ਪਾਰਟੀ ਦੀ ਕੌਮੀ ਕਾਰਜਕਾਰਨੀ ਮੈਂਬਰ ਪ੍ਰੋ. ਬਲਜਿੰਦਰ ਕੌਰ ਨੇ ਅੱਜ ਹਲਕੇ ਦੇ ਪਿੰਡ ਲੇਲੇਵਾਲਾ ਸਮੇਤ ਕਈ ਹੋਰਨਾਂ ਪਿੰਡਾਂ 'ਚ ਜਨਤਕ ਮੀਟਿੰਗਾਂ ਕਰਦਿਆਂ ਦਿੱਲੀ 'ਚ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੂੰ ਸਵਾਈਨ ਫਲੂ ਤੇ ਨਸ਼ਿਆਂ ਿਖ਼ਲਾਫ਼ ਕੀਤਾ ਜਾਗਰੂਕ

ਚਾਉਕੇ , 15 ਫਰਵਰੀ (ਮਨਜੀਤ ਸਿੰਘ ਘੜੈਲੀ)- ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਖ਼ੁਸ਼ਦਿਲ ਸਿੰਘ ਸੰਧੂ ਤੇ ਸੀਨੀਅਰ ਮੈਡੀਕਲ ਅਫ਼ਸਰ ਭਗਤਾ ਭਾਈਕਾ ਡਾਕਟਰ ਰਾਜਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਚੋਟੀਆਾ ਵਿਖੇ ਸਕੂਲੀ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਵਿਖੇ ਸਪੋਰਟਸ ਮੀਟ ਕਰਵਾਈ

ਚਾਉਕੇ, 15 ਫਰਵਰੀ (ਮਨਜੀਤ ਸਿੰਘ ਘੜੈਲੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਵਿਖੇ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਬਬਲੀ ਖੀਪਲ ਦੀ ਅਗਵਾਈ ਹੇਠ ਨਰਸਰੀ ਅਤੇ ਕੇ ਜੀ ਕਲਾਸ ਦੇ ਬੱਚਿਆਾ ਦੀ ਸਪੋਰਟਸ ਮੀਟ ਕਰਵਾਈ ਗਈ | ਇਸ ਸਪੋਰਟਸ ...

ਪੂਰੀ ਖ਼ਬਰ »

ਕਿਸ਼ੋਰ ਅਵਸਥਾ ਸਬੰਧੀ ਜਾਗਰੂਕਤਾ ਵਰਕਸ਼ਾਪ ਲਗਾਈ

ਨਥਾਣਾ, 15 ਫਰਵਰੀ (ਗੁਰਦਰਸ਼ਨ ਲੁੱਧੜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਖੇ ਸਿਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਕਿਸ਼ੋਰ ਸਿਖਿਆ ਸਬੰਧੀ ਜਾਗਰੂਕ ਕਰਨ ਵਾਸਤੇ ਵਰਕਸ਼ਾਪ ਲਗਾਈ ਗਈ | ਬਲਾਕ ਐਜੂਕੇਟਰ ਸ਼ਿਵਾਨੀ ਨੇ ਦੱਸਿਆ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਦਸਮੇਸ਼ ਸਕੂਲ ਦਾ ਸਾਲਾਨਾ ਸਮਾਗਮ

ਬਠਿੰਡਾ, 15 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੇ ਉਘੇ ਦਸ਼ਮੇਸ਼ ਸਕੂਲ ਵਿਖ਼ੇ ਸਕੂਲ ਦਾ ਸਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਫੁੱਲਵਾੜੀ ਕਾਲਜ ਦੇ ਪਿ੍ੰਸੀਪਲ ਜਗਦੀਸ਼ ਘਈ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਕੂਲ ਦੇ ਐਮ. ਡੀ. ਡਾ: ਰਵਿੰਦਰ ਸਿੰਘ ਮਾਨ ...

ਪੂਰੀ ਖ਼ਬਰ »

ਕਾਂਗਰਸੀਆਂ ਨੇ ਨਾਗਰਿਕਤਾ ਸੋਧ ਬਿੱਲ ਦੇ ਮਾਮਲੇ 'ਚ ਕੀਤਾ ਅਰਥੀ ਫ਼ੂਕ ਮੁਜਾਹਰਾ

ਬਠਿੰਡਾ, 15 ਫਰਵਰੀ (ਅਵਤਾਰ ਸਿੰਘ)- ਅੱਜ ਕਾਂਗਰਸੀਆਂ ਨੇ ਬਠਿੰਡਾ ਵਿਖੇ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਰਜਨੀ ਬਾਲਾ ਚੇਅਰਮੈਨ ਸ਼ਹਿਰੀ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਬਠਿੰਡਾ ਵਲੋਂ ਕਾਰਜਕਾਰੀ ਕਮੇਟੀ ਦਾ ਗਠਨ

ਬਠਿੰਡਾ, 15 ਫਰਵਰੀ (ਅਵਤਾਰ ਸਿੰਘ)-ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਅਹੱਦੇਦਾਰਾਂ ਦੀ ਮੀਟਿੰਗ ਸਭਾ ਦੇ ਪ੍ਰਧਾਨ ਜੇ. ਸੀ. ਪਰਿੰਦਾ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ 'ਚ ਕੀਤੀ ਗਈ¢ ਸਭਾ ਦੀ ਪਲੇਠੀ ਮੀਟਿੰਗ 'ਚ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ¢ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਹੈਰੋਇਨ ਸਮੇਤ ਨੌਜਵਾਨ ਕਾਬੂ

ਕਾਲਾਂਵਾਲੀ, 15 ਫਰਵਰੀ (ਭੁਪਿੰਦਰ ਪੰਨੀਵਾਲੀਆ)- ਸੀਆਈਏ ਸਟਾਫ਼ ਪੁਲਿਸ ਕਾਲਾਂਵਾਲੀ ਦੀ ਟੀਮ ਨੇ ਗਸ਼ਤ ਤੇ ਚੈਕਿੰਗ ਦੌਰਾਨ ਪਿੰਡ ਦਾਦੂ ਤੋਂ ਇਕ ਨੌਜਵਾਨ ਨੂੰ 8 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜੇ ਗਏ ਨੌਜਵਾਨ ਦੀ ਪਛਾਣ ਜਗਰਾਜ ਸਿੰਘ ਉਰਫ਼ ਗਜੀ ਵਾਸੀ ਦਾਦੂ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਧਾਰਮਿਕ ਸਮਾਗਮ ਕਰਵਾਇਆ

ਬਠਿੰਡਾ, 15 ਫਰਵਰੀ (ਸਟਾਫ਼ ਰਿਪੋਰਟਰ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਲੱਖ਼ਣ ਤਰੀਕੇ ਨਾਲ ਵਿਦਾਇਗੀ ਦਿੱਤੀ ਗਈ¢ ਪ੍ਰੋਗਰਾਮ ਦੇ ਆਰੰਭ 'ਚ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਵਿਖੇ ਦੰਦਾਂ ਦੀ ਸੰਭਾਲ ਸਬੰਧੀ ਪੰਦਰਵਾੜੇ ਦੀ ਸਮਾਪਤੀ

ਤਲਵੰਡੀ ਸਾਬੋ, 15 ਫਰਵਰੀ (ਰਵਜੋਤ ਸਿੰਘ ਰਾਹੀ)-ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਰਕਾਰੀ ਹਸਪਤਾਲ ਵਿਖੇ ਡਾ. ਗੁਰਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ ਦੰਦਾਂ ਦੀ ਸਿਹਤ ਸੰਭਾਲ ਸਬੰਧੀ 33ਵੇਂ ਪੰਦਰਵਾੜੇ ਦੀ ਸਪਾਪਤੀ ਹੋਈ | ਇਸ ਮੌਕੇ ਡਾ: ਗੁਰਜੀਤ ...

ਪੂਰੀ ਖ਼ਬਰ »

ਜੈਨ ਗਰਲਜ਼ ਕਾਲਜ ਰਾਮਾਂ 'ਚ ਚੌਥਾ ਸੰਪਰਕ ਮੇਲਾ ਕਰਵਾਇਆ

ਰਾਮਾਂ ਮੰਡੀ, 15 ਫਰਵਰੀ (ਅਮਰਜੀਤ ਸਿੰਘ ਲਹਿਰੀ)- ਸਥਾਨਕ ਸ਼ਹਿਰ ਦੇ ਤਪਾਚਾਰਿਆ ਸ੍ਰੀ ਹੇਮ ਕੰੁਵਰ ਜੈਨ ਗਰਲਜ਼ ਕਾਲਜ ਵਿਹੜੇ 'ਚ ਚੌਥਾ ਸੰਪਰਕ ਮੇਲਾ ਕਰਵਾਇਆ ਗਿਆ | ਜਿਸ ਵਿਚ ਐਸ.ਡੀ.ਐਮ ਵਰਿੰਦਰ ਸਿੰਘ, ਡੀ.ਐਸ.ਪੀ ਨਰਿੰਦਰ ਸਿੰਘ ਨੇ ਮੁੱਖ ਮਹਿਮਾਨ ਤੇ ਥਾਣਾ ਮੁਖੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX