ਤਾਜਾ ਖ਼ਬਰਾਂ


ਮੁਲਤਾਨੀ ਮਾਮਲੇ 'ਚ ਅਦਾਲਤ ਨੇ ਖ਼ਾਰਜ ਕੀਤੀ ਚੰਡੀਗੜ੍ਹ ਪੁਲਿਸ ਦੇ ਸਾਬਕਾ ਡੀ. ਐਸ. ਪੀ. ਦੀ ਅਰਜ਼ੀ
. . .  10 minutes ago
ਐਸ. ਏ. ਐਸ. ਨਗਰ, 26 ਨਵੰਬਰ (ਜਸਬੀਰ ਸਿੰਘ ਜੱਸੀ)- 1991 'ਚ ਆਈ. ਏ. ਐਸ. ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ 'ਚ...
ਜਾਣੋ ਕੌਣ ਹੈ ਸੋਸ਼ਲ ਮੀਡੀਆ ਰਾਹੀਂ ਪੰਜਾਬ ਅਤੇ ਹਰਿਆਣਾ 'ਚ ਰਾਤੋਂ-ਰਾਤ ਹਰਮਨ ਪਿਆਰਾ ਬਣਿਆ ਇਹ ਨੌਜਵਾਨ ਕਿਸਾਨ
. . .  9 minutes ago
ਅੰਬਾਲਾ, 26 ਨਵੰਬਰ- ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਬੀਤੇ ਦਿਨ ਅੰਬਾਲਾ ਵਿਖੇ ਵਾਟਰ ਕੈਨਨ (ਪਾਣੀ ਵਾਲੀ ਤੋਪ) ਦੀ ਗੱਡੀ 'ਤੇ ਚੜ੍ਹ ਕੇ ਪਾਣੀ ਵਾਲੀ ਬੁਛਾੜ...
10 ਹਜ਼ਾਰ ਤੋਂ ਵਧ ਦੀ ਗਿਣਤੀ 'ਚ ਕਿਸਾਨਾਂ ਨੇ ਸ਼ੰਭੂ ਵਿਖੇ ਕੀਤਾ ਰੋਸ ਪ੍ਰਦਰਸ਼ਨ
. . .  32 minutes ago
10 ਹਜ਼ਾਰ ਤੋਂ ਵਧ ਦੀ ਗਿਣਤੀ 'ਚ ਕਿਸਾਨਾਂ ਨੇ ਸ਼ੰਭੂ ਵਿਖੇ ਕੀਤਾ ਰੋਸ ਪ੍ਰਦਰਸ਼ਨ.................
ਕਿਸਾਨਾਂ ਦੇ ਹੱਕ 'ਚ ਟਰੇਡ ਯੂਨੀਅਨਾਂ ਵਲੋਂ ਦੋ ਦਿਨਾਂ ਦੀ ਰਾਸ਼ਟਰ ਵਿਆਪੀ ਹੜਤਾਲ
. . .  40 minutes ago
ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਅੱਜ ਟਰੇਡ ਯੂਨੀਅਨਾਂ ਵਲੋਂ ਦੋ ਦਿਨਾਂ ਦੀ ਰਾਸ਼ਟਰ ਵਿਆਪੀ ਹੜਤਾਲ...
ਲੁਧਿਆਣਾ ਟਰੇਡ ਯੂਨੀਅਨਾਂ ਵਲੋਂ ਭਾਰਤ ਨਗਰ ਚੌਕ ਦੀ ਘੇਰਾਬੰਦੀ ਕਰਕੇ ਰੋਸ ਪ੍ਰਦਰਸ਼ਨ
. . .  45 minutes ago
ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)- ਕੇਂਦਰੀ ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਦੇ ਤਹਿਤ ਲੁਧਿਆਣਾ 'ਚ ਅੱਜ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ 'ਤੇ ਭਾਰਤ ਨਗਰ ਚੌਕ ਦੀ ਘੇਰਾਬੰਦੀ ਕਰਕੇ...
ਹਰਿਆਣਾ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਤਸ਼ੱਦਦ ਦੀ ਸੁਖਬੀਰ ਬਾਦਲ ਵਲੋਂ ਨਿਖੇਧੀ, ਕਿਹਾ- ਅੱਜ ਪੰਜਾਬ ਦਾ 26/11 ਹੈ
. . .  1 minute ago
ਚੰਡੀਗੜ੍ਹ, 26 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵਲੋਂ ਰੋਕਣ ਅਤੇ ਉਨ੍ਹਾਂ 'ਤੇ ਕੀਤੇ ਤਸ਼ੱਦਦ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ...
ਰੇਲਵੇ ਸਟੇਸ਼ਨ ਗਹਿਰੀ ਮੰਡੀ ਤੋਂ ਕਿਸਾਨਾਂ ਨੇ ਧਰਨਾ ਮੈਦਾਨ 'ਚ ਕੀਤਾ ਤਬਦੀਲ
. . .  about 1 hour ago
ਜੰਡਿਆਲਾ ਗੁਰੂ, 26 ਨਵੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਰੇਲ ਲਾਈਨ ਤੋਂ ਪਾਸੇ ਖੁਲੇ ਮੈਦਾਨ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਧਰਨਾ ਅੱਜ 64ਵੇਂ ਦਿਨ...
ਕੈਪਟਨ ਦੀ ਖੱਟਰ ਨੂੰ ਅਪੀਲ- ਕਿਸਾਨਾਂ ਨੂੰ ਦਿੱਲੀ ਜਾਣ ਦਿਓ
. . .  about 1 hour ago
ਚੰਡੀਗੜ੍ਹ, 26 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਦਿੱਲੀ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵਲੋਂ ਰੋਕਣ ਅਤੇ ਉਨ੍ਹਾਂ 'ਤੇ ਤਸ਼ੱਦਦ ਕਰਨ ਦੀ ਪੰਜਾਬ ਦੇ ਮੁੱਖ ਮੰਤਰੀ...
ਹਰਿਆਣਾ ਪੁਲਿਸ ਦੇ ਪ੍ਰਬੰਧ ਰਹਿ ਗਏ ਧਰੇ ਧਰਾਏ, ਕਿਸਾਨ ਵਧੇ ਅੱਗੇ
. . .  about 1 hour ago
ਰਾਜਪੁਰਾ, 26 ਨਵੰਬਰ (ਰਣਜੀਤ ਸਿੰਘ) - ਪੰਜਾਬ ਤੋਂ ਦਿੱਲੀ ਵਿਚ ਅੰਦੋਲਨ ਕਰਨ ਜਾ ਰਹੇ ਕਿਸਾਨ ਜਥੇਬੰਦੀਆਂ ਨੂੰ ਰੋਕਣ ਲਈ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵਲੋਂ ਆਪਣੇ ਪਾਸੇ ਲਾਈਆਂ ਭਾਰੀ ਰੋਕਾਂ ਤੇ ਬੈਰੀਕੇਡ ਨੂੰ ਤੋੜਦੇ ਹੋਏ ਕਿਸਾਨ ਹਰਿਆਣਾ ਵਿਚ ਦਾਖਲ ਹੋ ਗਏ ਤੇ ਇਸ ਤਰ੍ਹਾਂ ਹਰਿਆਣਾ ਪੁਲਿਸ...
ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੀ ਤਸ਼ੱਦਦ ਦੀ ਕੀਤੀ ਨਿਖੇਧੀ
. . .  about 1 hour ago
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ)- ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵੱਲ ਜਾ ਰਹੇ ਕਿਸਾਨਾਂ 'ਤੇ ਹਰਿਆਣਾ ਸਰਕਾਰ ਵਲੋਂ ਕੀਤੇ ਜਾ ਰਹੇ ਤਸ਼ੱਦਦ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ...
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪਾਤੜਾਂ ਇਲਾਕੇ 'ਚੋਂ ਵੱਡਾ ਕਾਫ਼ਲਾ ਲੈ ਕੇ ਦਿੱਲੀ ਲਈ ਰਵਾਨਾ
. . .  about 1 hour ago
ਪਾਤੜਾਂ, 26 ਨਵੰਬਰ (ਜਗਦੀਸ਼ ਸਿੰਘ ਕੰਬੋਜ) - ਖੇਤੀਬਾੜੀ ਸਬੰਧੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਨੂੰ ਲੈ ਕੇ ਦਿੱਲੀ ਨੂੰ ਕੂਚ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਪਾਤੜਾਂ ਬਲਾਕ ਤੋਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਕੈਸ਼ੀਅਰ ਰਘਬੀਰ ਸਿੰਘ ਘੱਗਾ...
ਦਿੱਲੀ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 26 ਨਵੰਬਰ- ਖੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਵਿਖੇ ਵਿਰੋਧ ਕਰ ਰਹੇ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਟਿਸ ਬਲਦੇਵ ਸਿੰਘ ਸਿਰਸਾ...
ਘੱਗਰ ਦਰਿਆ 'ਚ ਕਿਸਾਨਾਂ ਨੇ ਸੁੱਟੇ ਬੈਰੀਕੇਡ
. . .  about 1 hour ago
ਘਨੌਰ, 26 ਨਵੰਬਰ (ਜਾਦਵਿੰਦਰ ਸਿੰਘ ਜੋਗੀਪੁਰ) - ਹਰਿਆਣਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਰਗ ਬੰਦ ਕਰਕੇ ਬੇਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਪ੍ਰੰਤੂ ਜੋਸ਼ 'ਚ ਆਏ ਕਿਸਾਨਾਂ ਨੇ ਬੇਰੀਕੇਡ ਚੁੱਕ ਕੇ ਘੱਗਰ ਦਰਿਆ 'ਚ ਰੋੜ੍ਹ ਦਿੱਤੇ ਅਤੇ ਤਕਰੀਬਨ 200 ਮੀਟਰ ਹੋਰ ਅੱਗੇ ਵੱਧਣ 'ਚ ਕਾਮਯਾਬ ਤਾਂ ਹੋ...
ਸ਼ੰਭੂ ਬਾਰਡਰ ਤੋਂ ਬੈਰਕੇਡ ਤੋੜ ਕੇ ਅੱਗੇ ਵੱਧੇ ਕਿਸਾਨ
. . .  about 1 hour ago
ਜਲੰਧਰ, 26 ਨਵੰਬਰ (ਮੁਨੀਸ਼) - ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਚਲੋ ਅੰਦੋਲਨ ਤਹਿਤ ਪੰਜਾਬ ਹਰਿਆਣਾ ਸਰੱਹਦ 'ਤੇ ਪੈਂਦੇ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵਲੋਂ ਲਾਈਆਂ ਰੋਕਾਂ ਨੂੰ ਤੋੜਦੇ ਹੋਏ ਕਿਸਾਨ ਹਰਿਆਣਾ ਵਿਚ...
ਪੁਲਿਸ ਨੇ ਹਿਰਾਸਤ 'ਚ ਲਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜੰਤਰ-ਮੰਤਰ 'ਤੇ ਧਰਨਾ ਦੇਣ ਪਹੁੰਚੇ ਪਰਮਿੰਦਰ ਢੀਂਡਸਾ ਅਤੇ ਖਹਿਰਾ
. . .  about 2 hours ago
ਨਵੀ ਦਿੱਲੀ, 26 ਨਵੰਬਰ (ਜਗਤਾਰ ਸਿੰਘ)- ਖੇਤੀ ਕਾਨੂੰਨ ਦੇ ਵਿਰੋਧ ਜੰਤਰ-ਮੰਤਰ ਵਿਖੇ ਰੋਸ ਜਤਾਉਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ...
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਭਾਕਿਯੂ (ਕਾਦੀਆਂ) ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਦਿੱਲੀ ਵੱਲ ਰਵਾਨਾ
. . .  38 minutes ago
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ)- ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵਲੋਂ 26 ਅਤੇ 27 ਨਵੰਬਰ ਨੂੰ ਦਿੱਲੀ ਕੂਚ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ...
ਦਿੱਲੀ ਚੱਲੋ ਸੰਘਰਸ਼ ਤਹਿਤ ਬਠਿੰਡਾ ਰੋਡ ਹੱਦ 'ਤੇ ਕਿਸਾਨਾਂ ਨੇ ਗੱਡਿਆ ਪੱਕਾ ਟੈਂਟ
. . .  about 2 hours ago
ਡੱਬਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)- ਇੱਥੇ ਬਠਿੰਡਾ ਰੋਡ ਸੀਲਬੰਦ ਸਰਹੱਦ ਉੱਪਰ ਅੱਜ ਤੋਂ ਭਾਕਿਯੂ ਏਕਤਾ ਉਗਰਾਹਾਂ ਦੇ ਲਗਾਤਾਰ ਐਲਾਨੀਆ ਸੰਘਰਸ਼ ਲਈ ਟੈਂਟ ਲੱਗ ਗਿਆ ਹੈ। ਲੰਮੇ ਅਤੇ ਵਿਉਂਤਬੱਧ...
ਪੁਲਿਸ ਨੇ ਦਿੱਲੀ ਜਾਣ ਤੋਂ ਰੋਕੇ ਕਿਸਾਨ, ਰੋਹ 'ਚ ਆਏ ਕਿਸਾਨਾਂ ਨੇ ਸੜਕ ਤੋਂ ਪੱਟ 'ਤਾ ਸਾਈਨ ਬੋਰਡ
. . .  about 2 hours ago
ਪੁਲਿਸ ਨੇ ਦਿੱਲੀ ਜਾਣ ਤੋਂ ਰੋਕੇ ਕਿਸਾਨ, ਰੋਹ 'ਚ ਆਏ ਕਿਸਾਨਾਂ ਨੇ ਸੜਕ ਤੋਂ ਪੱਟ 'ਤਾ ਸਾਈਨ ਬੋਰਡ........
ਰਾਮਨਗਰ ਮੰਡੀ ਵਿਖੇ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਣੇ ਹੋਏ ਸ਼ੁਰੂ
. . .  about 2 hours ago
ਡਕਾਲਾ, 26 ਨਵੰਬਰ (ਪਰਗਟ ਸਿੰਘ ਬਲਬੇੜਾ)- ਦਿੱਲੀ ਜਾਣ ਲਈ ਅਨਾਜ ਮੰਡੀ ਰਾਮਨਗਰ 'ਚ ਅੱਜ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਣੇ...
ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪ੍ਰਾਪਤ ਕੀਤੇ ਵੀਜ਼ਾ ਲੱਗੇ ਪਾਸਪੋਰਟ
. . .  about 2 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਅਤੇ ਯਾਤਰੂਆਂ ਵਲੋਂ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਵੀਜ਼ਾ ਲੱਗੇ ਪਾਸਪੋਰਟ...
ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ, ਦਿੱਲੀ ਵੱਲ ਵਧਣ ਤੋਂ ਰੋਕਣ 'ਤੇ ਕਿਸਾਨਾਂ ਨੇ ਪੁਲ ਤੋਂ ਹੇਠਾਂ ਸੁੱਟੇ ਬੈਰੀਕੇਡ
. . .  about 2 hours ago
ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ, ਦਿੱਲੀ ਵੱਲ ਵਧਣ ਤੋਂ ਰੋਕਣ 'ਤੇ ਕਿਸਾਨਾਂ ਨੇ ਪੁਲ ਤੋਂ ਹੇਠਾਂ ਸੁੱਟੇ ਬੈਰੀਕੇਡ.......
ਕੇਂਦਰ ਦੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਪਹੁੰਚੇ ਕਿਸਾਨ
. . .  about 3 hours ago
ਅਜਨਾਲਾ, 26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਦਿੱਲੀ ਚਲੋ ਪ੍ਰੋਗਰਾਮ ਤਹਿਤ ਪੰਜਾਬ ਸਮੇਤ...
ਸਰਹੱਦੀ ਖੇਤਰ 'ਚੋਂ ਦਿੱਲੀ ਰਵਾਨਾ ਹੋਣ ਲਈ ਕਿਸਾਨਾਂ ਦਾ ਜਮਾਵੜਾ ਸ਼ੁਰੂ
. . .  about 3 hours ago
ਖੇਮਕਰਨ, 26 ਨਵੰਬਰ (ਰਾਕੇਸ਼ ਬਿੱਲਾ)- ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ 'ਦਿੱਲੀ ਚੱਲੋ' ਪ੍ਰੋਗਰਾਮ ਦੇ ਤਹਿਤ ਖੇਮਕਰਨ ਅਤੇ ਆਸ-ਪਾਸ ਦੇ ਗੁਰਦੁਆਰਿਆਂ 'ਚ ਸਵੇਰੇ ਤੜਕੇ ਤੋਂ ਟਰੈਕਟਰਾਂ...
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਆ ਰਹੇ ਕਿਸਾਨਾਂ ਦੇ ਹੱਕ 'ਚ ਆਏ ਕੇਜਰੀਵਾਲ
. . .  about 3 hours ago
ਨਵੀਂ ਦਿੱਲੀ, 26 ਨਵੰਬਰ (ਜਗਤਾਰ ਸਿੰਘ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਆ ਰਹੇ ਕਿਸਾਨਾਂ ਦੇ ਹੱਕ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰਵਾਲ ਆਏ ਹਨ। ਉਨ੍ਹਾਂ ਨੇ ਕਿਸਾਨਾਂ ਦੇ ਹੱਕ 'ਚ ਟਵੀਟ ਕੀਤਾ ਅਤੇ...
ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੂੰ ਖਦੇੜਨ ਲਈ ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ
. . .  about 3 hours ago
ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੂੰ ਖਦੇੜਨ ਲਈ ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ......
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਫੱਗਣ ਸੰਮਤ 551

ਖੰਨਾ / ਸਮਰਾਲਾ

ਲੋਕ ਇਨਸਾਫ਼ ਪਾਰਟੀ ਨੇ ਹੇਡੋਂ ਬੇਟ 'ਚ ਜਨ ਅੰਦੋਲਨ ਤਹਿਤ ਸਰਕਾਰ ਿਖ਼ਲਾਫ਼ ਵਜਾਇਆ ਬਿਗਲ

ਮਾਛੀਵਾੜਾ ਸਾਹਿਬ, 15 ਫਰਵਰੀ (ਸੁਖਵੰਤ ਸਿੰਘ ਗਿੱਲ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ 'ਸਾਡੀ ਪੰਚਾਇਤ ਸਾਡੀ ਜ਼ਮੀਨ' ਜਨ ਅੰਦੋਲਨ ਤਹਿਤ ਮਾਛੀਵਾੜਾ ਦੇ ਹੇਡੋਂ ਬੇਟ ਵਿਖੇ ਪੰਜਾਬ ਸਰਕਾਰ ਦੇ 'ਨਵਾਂ ਲੈਂਡ ਬੈਂਕ ਐਕਟ' ਵਿਰੁੱਧ ਕੀਤੀ ਗਈ ਵੱਡੀ ਜਨ ਸਭਾ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਨੂੰ ਹੜੱਪਣ ਲਈ ਬਣਾਇਆ ਗਿਆ ਨਵਾਂ ਐਕਟ ਜਿੱਥੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ, ਉੱਥੇ ਪਿੰਡਾਂ ਦੇ ਗਰੀਬ ਮਜ਼ਦੂਰ ਅਤੇ ਕਿਸਾਨਾਂ ਦਾ ਹੱਕ ਮਾਰ ਆਪਣੇ ਚਹੇਤਿਆਂ ਨੂੰ ਪੰਚਾਇਤੀ ਜ਼ਮੀਨਾਂ 'ਤੇ ਕਾਬਜ਼ ਕਰਨ ਦੀ ਵੱਡੀ ਸਾਜ਼ਿਸ਼ ਹੈ | ਜਨ ਸਭਾ ਨੂੰ ਸੰਬੋਧਨ ਕਰਦਿਆਂ ਹੋਇਆ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਾਡੇ ਅੰਦੋਲਨ ਦਾ ਮੁੱਖ ਉਦੇਸ਼ ਜਿੱਥੇ ਪੰਚਾਇਤੀ ਜ਼ਮੀਨਾਂ ਦੀ ਰਾਖੀ ਕਰਨਾ ਹੈ, ਉੱਥੇ ਰੇਤ ਚੋਰਾਂ ਤੇ ਹੋਰ ਕੁਦਰਤੀ ਸਾਧਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਚੇਤਾਵਨੀ ਵੀ ਹੈ ਕਿ ਉਨ੍ਹਾਂ ਦੀਆਂ ਮਨਮਾਨੀਆਂ ਨੂੰ ਪੰਜਾਬ ਵਿਚ ਨਹੀਂ ਚੱਲਣ ਦਿੱਤਾ ਜਾਵੇਗਾ | ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੋਵੇਂ ਹੀ ਆਪਸ ਵਿਚ ਰਲੇ ਹੋਏ ਹਨ, ਜਿਨ੍ਹਾਂ ਵਲੋਂ ਚੰਡੀਗੜ੍ਹ ਨੇੜ੍ਹੇ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕਰ ਆਪਣੀਆਂ ਬਿਲਡਿੰਗਾਂ ਬਣਾਈਆਂ ਗਈਆਂ ਹਨ | ਕਾਂਗਰਸ ਸਰਕਾਰ ਵਲੋਂ ਲਿਆਂਦਾ ਗਏ ਨਵੇਂ ਲੈਂਡ ਬੈਂਕ ਐਕਟ ਦਾ ਮੁੱਖ ਉਦੇਸ਼ ਵੱਡੇ ਸਿਆਸੀ ਘਰਾਣਿਆਂ ਵਲੋਂ ਦੱਬੀਆਂ ਗਈਆਂ ਜ਼ਮੀਨਾਂ ਨੂੰ ਕਾਨੂੰਨੀ ਦਾਇਰੇ ਵਿਚ ਲਿਆ ਹੜੱਪਣ ਦੀ ਵੱਡੀ ਸਾਜ਼ਿਸ਼ ਹੈ | ਲੋਕ ਇਨਸਾਫ਼ ਪਾਰਟੀ ਸਰਕਾਰ ਦੇ ਇਨ੍ਹਾਂ ਮਨਸੂਬਿਆਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ | ਬੈਂਸ ਨੇ ਖ਼ੁਲਾਸਾ ਕਰਦਿਆਂ ਕਿਹਾ ਕਿ 1 ਲੱਖ 35 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਨੂੰ 1961 ਐਕਟ ਤਹਿਤ ਕਦੇ ਵੀ ਵੇਚਿਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਹਰ ਪਿੰਡ ਦੀ ਪੰਚਾਇਤੀ ਜ਼ਮੀਨ ਦਾ 33 ਫ਼ੀਸਦੀ ਹਿੱਸਾ ਦਲਿਤ ਭਾਈਚਾਰੇ ਅਤੇ ਬਾਕੀ ਆਮ ਕਿਸਾਨਾਂ ਨੂੰ ਖੇਤੀਬਾੜੀ ਕਰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਦਿੱਤਾ ਜਾਂਦਾ ਹੈ, ਜਦਕਿ ਕਾਂਗਰਸ ਸਰਕਾਰ ਨਵੇਂ ਬਿੱਲ ਨਾਲ ਇਨ੍ਹਾਂ ਸਭ ਹੱਕਾਂ ਨੂੰ ਖ਼ਤਮ ਕਰਨ ਲਈ ਪੰਚਾਇਤੀ ਜ਼ਮੀਨਾਂ 'ਤੇ ਭੂ ਮਾਫ਼ੀਏ ਨੂੰ ਕਾਬਜ਼ ਕਰਨਾ ਚਾਹੁੰਦੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡਾਂ ਦੀਆਂ ਜ਼ਮੀਨਾਂ ਦੀ ਰਾਖੀ ਲਈ ਲਾਮਬੰਦ ਹੋਣ 'ਤੇ ਲੋਕ ਇਨਸਾਫ਼ ਪਾਰਟੀ ਉਨ੍ਹਾਂ ਦੇ ਮੋਢੇ ਨਾਲ ਮੋਢੇ ਲਾ ਕੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਨਾਲ ਖੜ੍ਹੇਗੀ | ਇਸ ਮੌਕੇ ਜਗਦੀਪ ਸਿੰਘ ਗਿੱਲ, ਸੁਖਵਿੰਦਰ ਸਿੰਘ ਮਾਂਗਟ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਦਵਿੰਦਰ ਸਿੰਘ, ਗੁਰਦੇਵ ਸਿੰਘ, ਬਲਵਿੰਦਰ ਸਿੰਘ, ਯਾਦਵਿੰਦਰ ਸਿੰਘ, ਨਿਰਮਲ ਸਿੰਘ, ਹਰਬੰਸ ਸਿੰਘ ਵੀ ਮੌਜੂਦ ਸਨ |

ਪਿੰਡ ਸਲੌਦੀ ਵਿਚ ਹੋਏ ਮਾਮੂਲੀ ਝਗੜੇ ਵਿਚ 2 ਔਰਤਾਂ ਸਮੇਤ 4 ਜ਼ਖ਼ਮੀ

ਖੰਨਾ, 15 ਫਰਵਰੀ (ਪੱਤਰ ਪ੍ਰੇਰਕਾਂ ਰਾਹੀਂ)-ਬੀਤੀ ਦੇਰ ਰਾਤ ਪਿੰਡ ਸਲੌਦੀ ਵਿਖੇ ਮਾਮੂਲੀ ਤਕਰਾਰਬਾਜ਼ੀ ਤੋਂ ਹੋਏ ਝਗੜੇ ਦੌਰਾਨ ਦੋ ਔਰਤਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ | ਸਿਵਲ ਹਸਪਤਾਲ ਵਿਚ ਦਾਖ਼ਲ ਵਿਕਰਮ ਸਿੰਘ ਤੇ ਉਸਦੀ ਮਾਂ ਅਜਮੇਰ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਖੰਨਾ ਦੇ ਮੋਹਿੰਦਰਪ੍ਰਤਾਪ ਸਿੰਘ ਬੀ. ਸੀ. ਕਲਾਸ ਵਿਚੋਂ ਚੌਥਾ ਸਥਾਨ ਲੈ ਕੇ ਬਣੇ ਜੱਜ

ਖੰਨਾ, 15 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਐਡਵੋਕੇਟ ਰਾਮ ਸਿੰਘ ਲਿਬੜਾ ਦੇ ਸਪੁੱਤਰ ਮੋਹਿੰਦਰਪ੍ਰਤਾਪ ਸਿੰਘ ਲਿਬੜਾ ਨੇ ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ੀਅਲ ਬਰਾਂਚ ਦੀ ਪ੍ਰੀਖਿਆ ਪਾਸ ਕਰਕੇ ਬੈਕਵਰਡ ਕੈਟਾਗਰੀ ਵਿਚ ਪੰਜਾਬ ਭਰ ...

ਪੂਰੀ ਖ਼ਬਰ »

ਨਾਈਟਿੰਗੇਲ ਨਰਸਿੰਗ ਕਾਲਜ ਨਾਰੰਗਵਾਲ ਵਿਖੇ ਸਾਲਾਨਾ ਸਮਾਗਮ

ਜੋਧਾਂ, 15 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਨਾਈਟਿੰਗੇਲ ਗਰੁੱਪ ਆਫ਼ ਕਾਲਜ ਨਾਰੰਗਵਾਲ ਕਲਾਂ ਵਿਖੇ ਸੰਸਥਾ ਦੇ ਡਾਇਰੈਕਟਰ ਡਾ. ਸਰਬਜੀਤ ਸਿੰਘ ਦੀ ਅਗਵਾਈ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਮੱਕੀ ਦੀ ਫ਼ਸਲ ਦੀ ਬਿਜਾਈ ਵੱਲ ਕਿਸਾਨਾਂ ਦਾ ਵਧੇਰੇ ਰੁਝਾਨ

ਮਲੌਦ, 15 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਆਲੂ ਅਤੇ ਗੰਨੇ ਦੀ ਫ਼ਸਲ ਤੋਂ ਬਾਅਦ ਜ਼ਿਆਦਾਤਰ ਕਿਸਾਨ ਵਰਗ ਦਾ ਰੁਝਾਨ ਮੱਕੀ ਦੀ ਫ਼ਸਲ ਵੱਲ ਜਾਪ ਰਿਹਾ ਹੈ¢ ਪਿੰਡ ਨਿਜ਼ਾਮਪੁਰ ਵਿਖੇ ਕਿਸਾਨ ਲਖਵੀਰ ਸਿੰਘ ਦੇ ਖੇਤਾਂ ਵਿਚ ਮਸ਼ੀਨ ਨਾਲ ਹੋ ਰਹੀ ਪੀ-1855 ਮੱਕੀ ਦੀ ਕਿਸਮ ...

ਪੂਰੀ ਖ਼ਬਰ »

ਹਲਕਾ ਦਾਖਾ ਦੇ ਪਿੰਡਾਂ-ਸ਼ਹਿਰੀ ਮੁਹੱਲਿਆਂ 'ਚ ਵਿਕਾਸ ਜੰਗੀ ਪੱਧਰ 'ਤੇ ਜਾਰੀ-ਕੈਪ. ਸੰਦੀਪ ਸੰਧੂ

ਮੁੱਲਾਂਪੁਰ-ਦਾਖਾ, 15 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਨਗਰ ਕੌਾਸਲ ਮੁੱਲਾਂਪੁਰ ਦਾਖਾ ਦੀ ਹਦੂਦ ਅੰਦਰ ਇੰਟਰਲਾਕ ਟਾਈਲਾਂ ਨਾਲ ਰਸਤੇ ਪੱਕੇ ਕਰਵਾਉਣ ਦੀ ਸ਼ੁਰੂਆਤ ਬਾਅਦ ਪੱਤਰਕਾਰ ਨਾਲ ਗੱਲਬਾਤ ਸਮੇਂ ਕਾਂਗਰਸ ਦੇ ਹਲਕਾ ਦਾਖਾ ਇੰਚਾਰਜ ਕੈਪ: ਸੰਦੀਪ ਸੰਧੂ ਕਿਹਾ ਕਿ ...

ਪੂਰੀ ਖ਼ਬਰ »

ਪੰਜਾਬੀÐ ਲਿਖਾਰੀ ਰਾਮਪੁਰ ਸਭਾ ਦਾ ਸਾਲਾਨਾ ਸਮਾਗਮ 1 ਨੂੰ

ਦੋਰਾਹਾ, 15 ਫਰਵਰੀ (ਮਨਜੀਤ ਸਿੰਘ ਗਿੱਲ)-ਪੰਜਾਬੀ ਲਿਖਾਰੀ ਸਭਾ ਰਾਮਪੁਰ ਸਭਾ ਦੇ ਪ੍ਰਧਾਨ ਜਸਵੀਰ ਝੱਜ, ਮੀਤ ਪ੍ਰਧਾਨ ਲਾਭ ਸਿੰਘ ਬੇਗੋਵਾਲ, ਜਨਰਲ ਸਕੱਤਰ ਬਲਵੰਤ ਮਾਂਗਟ, ਸਕੱਤਰ ਸ਼ਾਇਰਾ ਨੀਤੂ ਰਾਮਪੁਰ, ਸੁਖਮਿੰਦਰ ਰਾਮਪੁਰੀ (ਕੈਨੇਡਾ), ਸੁਰਿੰਦਰ ਰਾਮਪੁਰੀ, ...

ਪੂਰੀ ਖ਼ਬਰ »

ਖੋਰੇ ਕਦੋਂ ਪਾਈ ਜਾਵੇਗੀ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਨਕੇਲ

ਸਾਹਨੇਵਾਲ, 15 ਫਰਵਰੀ (ਹਰਜੀਤ ਸਿੰਘ ਢਿੱਲੋਂ)-ਸਾਹਨੇਵਾਲ ਦੀਆਂ ਸੜਕਾਂ, ਸਬਜ਼ੀ ਮੰਡੀ, ਬਾਜ਼ਾਰਾਂ ਤੇ ਗਲੀ ਮੁਹੱਲਿਆਂ ਵਿਚ ਘੰੁਮਦੇ ਫਿਰਦੇ ਵੱਡੀ ਗਿਣਤੀ ਵਿਚ ਆਵਾਰਾ ਪਸ਼ੂਆਂ ਦੇ ਝੰੁਡ ਅਤੇ ਇਨ੍ਹਾਂ ਦੀ ਗਿਣਤੀ ਵਿਚ ਦਿਨ-ਦਿਨ ਹੋ ਰਿਹਾ ਇਜ਼ਾਫਾ ਲੋਕਾਂ ਲਈ, ...

ਪੂਰੀ ਖ਼ਬਰ »

ਏ. ਐੱਸ. ਮੈਨੇਜਮੈਂਟ ਤੇ ਸਰਮਾਏਦਾਰਾਂ ਵਲੋਂ ਗੈਰ ਸੰਵਿਧਾਨਕ ਢੰਗ ਨਾਲ ਕਬਜ਼ਾ ਕੀਤਾ ਗਿਆ ਹੈ-ਰੁਪਾਲੋਂ

ਖੰਨਾ, 15 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਦੀ ਹੀ ਨਹੀਂ ਬਲਕਿ ਪੂਰੇ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਏ.ਐੱਸ. ਮੈਨੇਜਮੈਂਟ ਜਿਸ ਦੇ ਕਈ ਵਿੱਦਿਅਕ ਅਦਾਰੇ ਸਕੂਲ, ਕਾਲਜ ਹਨ ਜਿਨ੍ਹਾਂ ਵਿਚ ਖੰਨਾ ਸ਼ਹਿਰ ਤੋਂ ਇਲਾਵਾ ਇਲਾਕੇ ਦੇ ਵਿਦਿਆਰਥੀ ਪੜਦੇ ਹਨ | ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ ਕੈਂਸਰ ਸਬੰਧੀ ਕੈਂਪ

ਅਹਿਮਦਗੜ੍ਹ, 15 ਫਰਵਰੀ (ਪੁਰੀ, ਮਹੋਲੀ)-ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਕੈਂਸਰ ਬਿਮਾਰੀ ਦੇ ਮੁਫ਼ਤ ਟੈਸਟ ਸਬੰਧੀ ਕੈਂਪ ਲਗਾਇਆ ਗਿਆ | ਰੋਟਰੀ ਇੰਟਰਨੈਸ਼ਨਲ ਵਲੋਂ ਸਥਾਪਿਤ ਕੈਂਸਰ ਬਿਮਾਰੀਆਂ, ਟੈਸਟਾਂ ਸਬੰਧੀ ਸਾਰੀ ਟੀਮ ਵਲੋਂ ਡਾਕਟਰ ਗਗਨਦੀਪ ਦੀ ਦੇਖ-ਰੇਖ ਹੇਠਾਂ ...

ਪੂਰੀ ਖ਼ਬਰ »

ਵਾਰਡ ਨੰਬਰ 18 ਤੇ 19 ਦੇ ਲਾਭਪਾਤਰੀਆਂ ਨੂੰ ਕਣਕ ਵੰਡੀ

ਖੰਨਾ, 15 ਫਰਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਵਲੋਂ ਆਟਾ ਦਾਲ ਸਕੀਮ ਦੇ ਤਹਿਤ ਵਾਰਡ ਨੰਬਰ 18 ਅਤੇ 19 ਜ਼ਰੂਰਤਮੰਦ ਲਾਭਪਾਤਰੀਆਂ ਨੂੰ ਕਣਕ ਵੰਡੀ ਗਈ ਅੱਜ ਅਨੇਕਾਂ ਕਾਰਡ ਧਾਰਕਾਂ ਨੇ ਸਸਤੀ ਕਣਕ ਦਾ ਲਾਭ ਲਿਆ¢ ਇਸ ਮੌਕੇ ਮੈਡਮ ਪਿ੍ਆ ਧੀਮਾਨ ਸੀਨੀਅਰ ਕਾਂਗਰਸੀ ...

ਪੂਰੀ ਖ਼ਬਰ »

ਸਕੂਲ ਵੈਨ ਅਤੇ ਕਾਰ ਦੀ ਟੱਕਰ ਵਿਚ ਬੱਚੇ ਵਾਲ-ਵਾਲ ਬਚੇ

ਖੰਨਾ, 15 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਦੁਪਹਿਰੇ ਸਕੂਲ ਦੀ ਛੁੱਟੀ ਸਮੇਂ ਜੀ. ਪੀ. ਐੱਸ. ਮੰਡੀ ਗੋਬਿੰਦਗੜ੍ਹ ਦੀ ਸਕੂਲ ਵੈਨ ਅੱਗੇ ਜਾ ਰਹੀ ਇਕ ਸਵਿਫ਼ਟ ਕਾਰ ਨਾਲ ਜਾ ਟਕਰਾਈ | ਇਸ ਟੱਕਰ ਦੌਰਾਨ ਚੰਗੀ ਗੱਲ ਇਹ ਹੀ ਕਿ ਇਸ ਹਾਦਸੇ ਵਿਚ ਸਾਰੇ ਬੱਚੇ ਬਿਲਕੁਲ ਠੀਕ-ਠਾਕ ਹਨ | ...

ਪੂਰੀ ਖ਼ਬਰ »

ਮਾਤਾ ਗੰਗਾ ਖ਼ਾਲਸਾ ਕਾਲਜੀਏਟ ਸਕੂਲ ਦੇ ਵਿਦਾਇਗੀ ਸਮਾਰੋਹ ਮੌਕੇ ਦੋ ਜੁੜਵਾਂ ਭੈਣਾਂ ਨੇ ਮਿੱਸ ਫੇਅਰਵੈੱਲ ਦਾ ਿਖ਼ਤਾਬ ਜਿੱਤਿਆ

ਬੀਜਾ, 15 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ, ਅਵਤਾਰ ਸਿੰਘ ਜੰਟੀ ਮਾਨ)-ਮਾਤਾ ਗੰਗਾ ਖ਼ਾਲਸਾ ਕਾਲਜੀਏਟ ਸੀ. ਸੈਕੰ. ਸਕੂਲ, ਮੰਜੀ ਸਾਹਿਬ, ਕੋਟਾਂ ਵਿਖੇ ਵਿਦਿਆਰਥਣਾਂ ਵਲੋਂ ਆਪਣੇ ਸੀਨੀਅਰਜ਼ ਲਈ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ | ਇਸ ਸਮਾਗਮ ਵਿਚ ਵਿਦਿਆਰਥਣਾਂ ਵਲੋਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ

ਕੁਹਾੜਾ, 15 ਫਰਵਰੀ (ਤੇਲੂ ਰਾਮ ਕੁਹਾੜਾ)-ਦੇਰ ਸ਼ਾਮ ਲੁਧਿਆਣਾ-ਚੰਡੀਗੜ੍ਹ ਮਾਰਗ 'ਤੇ ਭੈਣੀ ਸਾਹਿਬ ਚੌਕ ਅਤੇ ਪੈਟਰੋਲ ਪੰਪ ਵਿਚਕਾਰ ਇਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ | ਮੌਕੇ 'ਤੇ ਪੁੱਜੇ ਪੁਲਿਸ ਚੌਕੀ ਕਟਾਣੀ ਕਲਾਂ ਦੇ ਇੰਚਾਰਜ ਸਾਹਿਬ ਕੁਮਾਰ ਨੇ ...

ਪੂਰੀ ਖ਼ਬਰ »

ਹਰਪ੍ਰੀਤ ਸਿੰਘ ਬਣੇ ਖੰਨਾ ਦੇ ਨਵੇਂ ਐੱਸ. ਐੱਸ. ਪੀ.

ਖੰਨਾ, 15 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਖੰਨਾ ਦੇ ਨਵ ਨਿਯੁਕਤ ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਨੇ 'ਅਜੀਤ' ਦੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਖੰਨਾ ਦੇ ਐੱਸ. ਐੱਸ. ਪੀ. ਵਜੋਂ ਮੇਰੀ ਪਹਿਲ ਖੰਨਾ ਵਿਚੋਂ ਨਸ਼ਾ ਖ਼ਤਮ ਕਰਨਾ, ਟ੍ਰੈਫਿਕ ...

ਪੂਰੀ ਖ਼ਬਰ »

22 ਲੱਖ ਦੀ ਠੱਗੀ ਮਾਰਨ ਵਾਲਿਆਂ ਵਿਰੁੱਧ ਮੁਕੱਦਮਾ ਦਰਜ

ਖੰਨਾ, 15 ਫਰਵਰੀ (ਪੱਤਰ ਪ੍ਰੇਰਕ)-ਜਗਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੱਗੜਾ ਥਾਣਾ ਸਮਰਾਲਾ ਨੇ ਐੱਸ. ਐੱਸ. ਪੀ. ਖੰਨਾ ਨੂੰ ਦਰਖਾਸਤ ਦਿੱਤੀ ਕਿ ਮਹਾਨਜ ਚੌਹਾਨ ਪਤਨੀ ਹਰਪ੍ਰੀਤ ਸਿੰਘ ਜਿਹੜੀ ਕਿ ਜੀ. ਟੀ. ਬੀ. ਮਾਰਕੀਟ ਖੰਨਾ ਵਿਖੇ ਟਰੈਵਲ ਏਜੰਟ ਦਾ ਕੰਮ ਕਰਦੀ ...

ਪੂਰੀ ਖ਼ਬਰ »

ਖੰਨਾ ਪੁਲਿਸ ਵਲੋਂ 14 ਕਿੱਲੋ ਗਾਂਜੇ ਸਮੇਤ 1 ਕਾਬੂ

ਖੰਨਾ, 15 ਫਰਵਰੀ (ਪੱਤਰ ਪ੍ਰੇਰਕ)-ਖੰਨਾ ਪੁਲਿਸ ਵਲੋਂ ਐੱਸ. ਐੱਸ. ਪੀ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਸਿਟੀ 1 ਦੇ ਐੱਸ. ਐੱਚ. ਓ. ਕੁਲਜਿੰਦਰ ਸਿੰਘ ਗਰੇਵਾਲ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਜਗਜੀਤ ਸਿੰਘ ਦੌਰਾਨੇ ਗਸ਼ਤ ...

ਪੂਰੀ ਖ਼ਬਰ »

ਸਾਹਨੇਵਾਲ ਦੇ 45ਵੇਂ ਮਿੰਨੀ ਉਲੰਪਿਕ ਖੇਡ ਮੇਲੇ 'ਚ ਹੋਏ ਰੋਚਕ ਮੁਕਾਬਲੇ

ਸਾਹਨੇਵਾਲ, 15 ਫਰਵਰੀ (ਅਮਰਜੀਤ ਸਿੰਘ ਮੰਗਲੀ, ਹਰਜੀਤ ਸਿੰਘ ਢਿੱਲੋਂ)-ਪੰਚਾਇਤੀ ਰਾਜ ਸਪੋਰਟਸ ਕਲੱਬ, ਐੱਨ. ਆਰ. ਆਈਜ਼ ਭਰਾਵਾਂ ਤੇ ਸਾਹਨੇਵਾਲ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 45ਵੀਆਂ ਮਿੰਨੀ ਉਲੰਪਿਕ ਤਿੰਨ ਰੋਜ਼ਾ ਖੇਡ ਮੇਲਾ ਸਵ: ਪ੍ਰਦੀਪ ਕੁਮਾਰ ਗੌਤਮ ਦੀ ...

ਪੂਰੀ ਖ਼ਬਰ »

ਪੁਨੀਤ ਇੰਗਲਿਸ਼ ਡਾਟ ਕਾਮ ਨੇ ਲਗਵਾਏ ਆਸਟੇ੍ਰਲੀਆ ਦੇ ਵੀਜ਼ੇ

ਖੰਨਾ, 15 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਦੀ ਨਾਮਵਰ ਸੰਸਥਾ ਪੁਨੀਤ ਇੰਗਲਿਸ਼ ਡਾਟ ਕਾਮ ਨੇ ਪਿਛਲੇ ਦਿਨੀਂ ਪ੍ਰਾਪਤ ਕੀਤੇ ਵੀਜ਼ਿਆਂ ਵਿਚ ਹਰਕੁੰਵਰ ਸਿੰਘ ਅਤੇ ਬਿਪਾਸ਼ਾ ਦੇ ਆਸਟੇ੍ਰਲੀਆ ਦੇ ਵੀਜ਼ੇ ਸਫਲਤਾਪੂਰਵਕ ਲਗਵਾਏ ਗਏ | ਦੱਸਣਯੋਗ ਹੈ ਕਿ ਦੋਵਾਂ ...

ਪੂਰੀ ਖ਼ਬਰ »

ਚੌਧਰੀ ਗੁਰਦੀਪ ਸਿੰਘ ਝੱਜ ਦੋਬੁਰਜੀ ਲਿਬਰਲ ਪਾਰਟੀ ਦੇ ਡੈਲੀਗੇਟ ਚੁਣੇ

ਦੋਰਾਹਾ, 15 ਫਰਵਰੀ (ਮਨਜੀਤ ਸਿੰਘ ਗਿੱਲ)- ਦੋਰਾਹਾ ਨਗਰ ਕੌਾਸਲ ਦੇ ਪ੍ਰਧਾਨ ਤੇ ਖੰਡ ਮਿੱਲ ਬੁੱਢੇਵਾਲ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ ਦਾ ਭਤੀਜਾ ਚੌਧਰੀ ਗੁਰਦੀਪ ਸਿੰਘ ਝੱਜ ਕੈਨੇਡਾ ਦੇ ਓੁਨਟਾਰੀਓ ਸਟੇਟ ਦੇ ਕੈਲੇਡਨ ਸ਼ਹਿਰ 'ਚ ਲਿਬਰਲ ਪਾਰਟੀ ਦਾ ...

ਪੂਰੀ ਖ਼ਬਰ »

ਸੰਤ ਬੇਅੰਤ ਸਿੰਘ ਲੰਗਰਾਂ ਵਾਲਿਆਂ ਦੀ ਸਪੁੱਤਰੀ ਦੇ ਵਿਆਹ ਮੌਕੇ ਬੀਬਾ ਬਾਦਲ, ਗਰੇਵਾਲ, ਅਟਵਾਲ, ਗਿ: ਗੁਰਬਚਨ ਸਿੰਘ, ਜਥੇ: ਵੇਦਾਂਤੀ, ਵਿੱਕੀ ਸਮੇਤ ਨਾਮੀ ਸ਼ਖ਼ਸੀਅਤਾਂ ਪੁੱਜੀਆਂ

ਮਲੌਦ, 15 ਫਰਵਰੀ (ਸਹਾਰਨ ਮਾਜਰਾ)-ਪੰਥ ਦੀ ਉੱਘੀ ਸ਼ਖ਼ਸੀਅਤਾਂ ਸੰਤ ਬਾਬਾ ਬੇਅੰਤ ਸਿੰਘ ਬੇਰ ਕਲਾਂ ਲੰਗਰਾਂ ਵਾਲਿਆਂ ਦੀ ਸਪੁੱਤਰੀ ਤੇ ਸੰਤ ਬਾਬਾ ਸੁਖਦੇਵ ਸਿੰਘ ਕਾਰ ਸੇਵਾ ਵਾਲਿਆਂ ਦੀ ਭਤੀਜੀ ਬੀਬੀ ਅਰਵਿੰਦਰ ਕੌਰ ਅਤੇ ਜਸਵੀਰ ਸਿੰਘ ਅੜੈਚਾ ਦੇ ਸਪੁੱਤਰ ਕਾਕਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX