ਤਾਜਾ ਖ਼ਬਰਾਂ


ਸੰਦੌੜ ਬਾਰਡਰ ਰਾਹੀਂ ਹਰਿਆਣਾ 'ਚ ਦਾਖ਼ਲ ਹੋਏ ਕਿਸਾਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
. . .  4 minutes ago
ਸੰਦੌੜ ਬਾਰਡਰ ਰਾਹੀਂ ਹਰਿਆਣਾ 'ਚ ਦਾਖ਼ਲ ਹੋਏ ਕਿਸਾਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ..........
ਸੰਵਿਧਾਨ ਦਿਵਸ ਮੌਕੇ ਅੰਨਦਾਤਾ 'ਤੇ ਤਸ਼ੱਦਦ ਲੋਕਤੰਤਰ ਦੀ ਹੱਤਿਆ- ਬੀਬਾ ਬਾਦਲ
. . .  19 minutes ago
ਚੰਡੀਗੜ੍ਹ, 26 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਖ਼ਿਲਾਫ਼ ਹਰਿਆਣਾ ਸਰਕਾਰ ਵਲੋਂ ਵਰਤੀ ਗਈ ਸਖ਼ਤੀ ਦੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ...
ਮੁਲਤਾਨੀ ਮਾਮਲੇ 'ਚ ਅਦਾਲਤ ਨੇ ਖ਼ਾਰਜ ਕੀਤੀ ਚੰਡੀਗੜ੍ਹ ਪੁਲਿਸ ਦੇ ਸਾਬਕਾ ਡੀ. ਐਸ. ਪੀ. ਦੀ ਅਰਜ਼ੀ
. . .  40 minutes ago
ਐਸ. ਏ. ਐਸ. ਨਗਰ, 26 ਨਵੰਬਰ (ਜਸਬੀਰ ਸਿੰਘ ਜੱਸੀ)- 1991 'ਚ ਆਈ. ਏ. ਐਸ. ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ 'ਚ...
ਜਾਣੋ ਕੌਣ ਹੈ ਸੋਸ਼ਲ ਮੀਡੀਆ ਰਾਹੀਂ ਪੰਜਾਬ ਅਤੇ ਹਰਿਆਣਾ 'ਚ ਰਾਤੋਂ-ਰਾਤ ਹਰਮਨ ਪਿਆਰਾ ਬਣਿਆ ਇਹ ਨੌਜਵਾਨ ਕਿਸਾਨ
. . .  39 minutes ago
ਅੰਬਾਲਾ, 26 ਨਵੰਬਰ- ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਬੀਤੇ ਦਿਨ ਅੰਬਾਲਾ ਵਿਖੇ ਵਾਟਰ ਕੈਨਨ (ਪਾਣੀ ਵਾਲੀ ਤੋਪ) ਦੀ ਗੱਡੀ 'ਤੇ ਚੜ੍ਹ ਕੇ ਪਾਣੀ ਵਾਲੀ ਬੁਛਾੜ...
10 ਹਜ਼ਾਰ ਤੋਂ ਵਧ ਦੀ ਗਿਣਤੀ 'ਚ ਕਿਸਾਨਾਂ ਨੇ ਸ਼ੰਭੂ ਵਿਖੇ ਕੀਤਾ ਰੋਸ ਪ੍ਰਦਰਸ਼ਨ
. . .  about 1 hour ago
10 ਹਜ਼ਾਰ ਤੋਂ ਵਧ ਦੀ ਗਿਣਤੀ 'ਚ ਕਿਸਾਨਾਂ ਨੇ ਸ਼ੰਭੂ ਵਿਖੇ ਕੀਤਾ ਰੋਸ ਪ੍ਰਦਰਸ਼ਨ.................
ਕਿਸਾਨਾਂ ਦੇ ਹੱਕ 'ਚ ਟਰੇਡ ਯੂਨੀਅਨਾਂ ਵਲੋਂ ਦੋ ਦਿਨਾਂ ਦੀ ਰਾਸ਼ਟਰ ਵਿਆਪੀ ਹੜਤਾਲ
. . .  about 1 hour ago
ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਅੱਜ ਟਰੇਡ ਯੂਨੀਅਨਾਂ ਵਲੋਂ ਦੋ ਦਿਨਾਂ ਦੀ ਰਾਸ਼ਟਰ ਵਿਆਪੀ ਹੜਤਾਲ...
ਲੁਧਿਆਣਾ ਟਰੇਡ ਯੂਨੀਅਨਾਂ ਵਲੋਂ ਭਾਰਤ ਨਗਰ ਚੌਕ ਦੀ ਘੇਰਾਬੰਦੀ ਕਰਕੇ ਰੋਸ ਪ੍ਰਦਰਸ਼ਨ
. . .  about 1 hour ago
ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)- ਕੇਂਦਰੀ ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਦੇ ਤਹਿਤ ਲੁਧਿਆਣਾ 'ਚ ਅੱਜ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ 'ਤੇ ਭਾਰਤ ਨਗਰ ਚੌਕ ਦੀ ਘੇਰਾਬੰਦੀ ਕਰਕੇ...
ਹਰਿਆਣਾ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਤਸ਼ੱਦਦ ਦੀ ਸੁਖਬੀਰ ਬਾਦਲ ਵਲੋਂ ਨਿਖੇਧੀ, ਕਿਹਾ- ਅੱਜ ਪੰਜਾਬ ਦਾ 26/11 ਹੈ
. . .  about 1 hour ago
ਚੰਡੀਗੜ੍ਹ, 26 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵਲੋਂ ਰੋਕਣ ਅਤੇ ਉਨ੍ਹਾਂ 'ਤੇ ਕੀਤੇ ਤਸ਼ੱਦਦ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ...
ਰੇਲਵੇ ਸਟੇਸ਼ਨ ਗਹਿਰੀ ਮੰਡੀ ਤੋਂ ਕਿਸਾਨਾਂ ਨੇ ਧਰਨਾ ਮੈਦਾਨ 'ਚ ਕੀਤਾ ਤਬਦੀਲ
. . .  about 1 hour ago
ਜੰਡਿਆਲਾ ਗੁਰੂ, 26 ਨਵੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਰੇਲ ਲਾਈਨ ਤੋਂ ਪਾਸੇ ਖੁਲੇ ਮੈਦਾਨ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਧਰਨਾ ਅੱਜ 64ਵੇਂ ਦਿਨ...
ਕੈਪਟਨ ਦੀ ਖੱਟਰ ਨੂੰ ਅਪੀਲ- ਕਿਸਾਨਾਂ ਨੂੰ ਦਿੱਲੀ ਜਾਣ ਦਿਓ
. . .  about 1 hour ago
ਚੰਡੀਗੜ੍ਹ, 26 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਦਿੱਲੀ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵਲੋਂ ਰੋਕਣ ਅਤੇ ਉਨ੍ਹਾਂ 'ਤੇ ਤਸ਼ੱਦਦ ਕਰਨ ਦੀ ਪੰਜਾਬ ਦੇ ਮੁੱਖ ਮੰਤਰੀ...
ਹਰਿਆਣਾ ਪੁਲਿਸ ਦੇ ਪ੍ਰਬੰਧ ਰਹਿ ਗਏ ਧਰੇ ਧਰਾਏ, ਕਿਸਾਨ ਵਧੇ ਅੱਗੇ
. . .  about 2 hours ago
ਰਾਜਪੁਰਾ, 26 ਨਵੰਬਰ (ਰਣਜੀਤ ਸਿੰਘ) - ਪੰਜਾਬ ਤੋਂ ਦਿੱਲੀ ਵਿਚ ਅੰਦੋਲਨ ਕਰਨ ਜਾ ਰਹੇ ਕਿਸਾਨ ਜਥੇਬੰਦੀਆਂ ਨੂੰ ਰੋਕਣ ਲਈ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵਲੋਂ ਆਪਣੇ ਪਾਸੇ ਲਾਈਆਂ ਭਾਰੀ ਰੋਕਾਂ ਤੇ ਬੈਰੀਕੇਡ ਨੂੰ ਤੋੜਦੇ ਹੋਏ ਕਿਸਾਨ ਹਰਿਆਣਾ ਵਿਚ ਦਾਖਲ ਹੋ ਗਏ ਤੇ ਇਸ ਤਰ੍ਹਾਂ ਹਰਿਆਣਾ ਪੁਲਿਸ...
ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੀ ਤਸ਼ੱਦਦ ਦੀ ਕੀਤੀ ਨਿਖੇਧੀ
. . .  about 2 hours ago
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ)- ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵੱਲ ਜਾ ਰਹੇ ਕਿਸਾਨਾਂ 'ਤੇ ਹਰਿਆਣਾ ਸਰਕਾਰ ਵਲੋਂ ਕੀਤੇ ਜਾ ਰਹੇ ਤਸ਼ੱਦਦ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ...
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪਾਤੜਾਂ ਇਲਾਕੇ 'ਚੋਂ ਵੱਡਾ ਕਾਫ਼ਲਾ ਲੈ ਕੇ ਦਿੱਲੀ ਲਈ ਰਵਾਨਾ
. . .  about 2 hours ago
ਪਾਤੜਾਂ, 26 ਨਵੰਬਰ (ਜਗਦੀਸ਼ ਸਿੰਘ ਕੰਬੋਜ) - ਖੇਤੀਬਾੜੀ ਸਬੰਧੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਨੂੰ ਲੈ ਕੇ ਦਿੱਲੀ ਨੂੰ ਕੂਚ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਪਾਤੜਾਂ ਬਲਾਕ ਤੋਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਕੈਸ਼ੀਅਰ ਰਘਬੀਰ ਸਿੰਘ ਘੱਗਾ...
ਦਿੱਲੀ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 26 ਨਵੰਬਰ- ਖੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਵਿਖੇ ਵਿਰੋਧ ਕਰ ਰਹੇ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਟਿਸ ਬਲਦੇਵ ਸਿੰਘ ਸਿਰਸਾ...
ਘੱਗਰ ਦਰਿਆ 'ਚ ਕਿਸਾਨਾਂ ਨੇ ਸੁੱਟੇ ਬੈਰੀਕੇਡ
. . .  about 2 hours ago
ਘਨੌਰ, 26 ਨਵੰਬਰ (ਜਾਦਵਿੰਦਰ ਸਿੰਘ ਜੋਗੀਪੁਰ) - ਹਰਿਆਣਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਰਗ ਬੰਦ ਕਰਕੇ ਬੇਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਪ੍ਰੰਤੂ ਜੋਸ਼ 'ਚ ਆਏ ਕਿਸਾਨਾਂ ਨੇ ਬੇਰੀਕੇਡ ਚੁੱਕ ਕੇ ਘੱਗਰ ਦਰਿਆ 'ਚ ਰੋੜ੍ਹ ਦਿੱਤੇ ਅਤੇ ਤਕਰੀਬਨ 200 ਮੀਟਰ ਹੋਰ ਅੱਗੇ ਵੱਧਣ 'ਚ ਕਾਮਯਾਬ ਤਾਂ ਹੋ...
ਸ਼ੰਭੂ ਬਾਰਡਰ ਤੋਂ ਬੈਰਕੇਡ ਤੋੜ ਕੇ ਅੱਗੇ ਵੱਧੇ ਕਿਸਾਨ
. . .  about 2 hours ago
ਜਲੰਧਰ, 26 ਨਵੰਬਰ (ਮੁਨੀਸ਼) - ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਚਲੋ ਅੰਦੋਲਨ ਤਹਿਤ ਪੰਜਾਬ ਹਰਿਆਣਾ ਸਰੱਹਦ 'ਤੇ ਪੈਂਦੇ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵਲੋਂ ਲਾਈਆਂ ਰੋਕਾਂ ਨੂੰ ਤੋੜਦੇ ਹੋਏ ਕਿਸਾਨ ਹਰਿਆਣਾ ਵਿਚ...
ਪੁਲਿਸ ਨੇ ਹਿਰਾਸਤ 'ਚ ਲਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜੰਤਰ-ਮੰਤਰ 'ਤੇ ਧਰਨਾ ਦੇਣ ਪਹੁੰਚੇ ਪਰਮਿੰਦਰ ਢੀਂਡਸਾ ਅਤੇ ਖਹਿਰਾ
. . .  about 2 hours ago
ਨਵੀ ਦਿੱਲੀ, 26 ਨਵੰਬਰ (ਜਗਤਾਰ ਸਿੰਘ)- ਖੇਤੀ ਕਾਨੂੰਨ ਦੇ ਵਿਰੋਧ ਜੰਤਰ-ਮੰਤਰ ਵਿਖੇ ਰੋਸ ਜਤਾਉਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ...
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਭਾਕਿਯੂ (ਕਾਦੀਆਂ) ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਦਿੱਲੀ ਵੱਲ ਰਵਾਨਾ
. . .  about 1 hour ago
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ)- ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵਲੋਂ 26 ਅਤੇ 27 ਨਵੰਬਰ ਨੂੰ ਦਿੱਲੀ ਕੂਚ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ...
ਦਿੱਲੀ ਚੱਲੋ ਸੰਘਰਸ਼ ਤਹਿਤ ਬਠਿੰਡਾ ਰੋਡ ਹੱਦ 'ਤੇ ਕਿਸਾਨਾਂ ਨੇ ਗੱਡਿਆ ਪੱਕਾ ਟੈਂਟ
. . .  1 minute ago
ਡੱਬਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)- ਇੱਥੇ ਬਠਿੰਡਾ ਰੋਡ ਸੀਲਬੰਦ ਸਰਹੱਦ ਉੱਪਰ ਅੱਜ ਤੋਂ ਭਾਕਿਯੂ ਏਕਤਾ ਉਗਰਾਹਾਂ ਦੇ ਲਗਾਤਾਰ ਐਲਾਨੀਆ ਸੰਘਰਸ਼ ਲਈ ਟੈਂਟ ਲੱਗ ਗਿਆ ਹੈ। ਲੰਮੇ ਅਤੇ ਵਿਉਂਤਬੱਧ...
ਪੁਲਿਸ ਨੇ ਦਿੱਲੀ ਜਾਣ ਤੋਂ ਰੋਕੇ ਕਿਸਾਨ, ਰੋਹ 'ਚ ਆਏ ਕਿਸਾਨਾਂ ਨੇ ਸੜਕ ਤੋਂ ਪੱਟ 'ਤਾ ਸਾਈਨ ਬੋਰਡ
. . .  about 3 hours ago
ਪੁਲਿਸ ਨੇ ਦਿੱਲੀ ਜਾਣ ਤੋਂ ਰੋਕੇ ਕਿਸਾਨ, ਰੋਹ 'ਚ ਆਏ ਕਿਸਾਨਾਂ ਨੇ ਸੜਕ ਤੋਂ ਪੱਟ 'ਤਾ ਸਾਈਨ ਬੋਰਡ........
ਰਾਮਨਗਰ ਮੰਡੀ ਵਿਖੇ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਣੇ ਹੋਏ ਸ਼ੁਰੂ
. . .  about 3 hours ago
ਡਕਾਲਾ, 26 ਨਵੰਬਰ (ਪਰਗਟ ਸਿੰਘ ਬਲਬੇੜਾ)- ਦਿੱਲੀ ਜਾਣ ਲਈ ਅਨਾਜ ਮੰਡੀ ਰਾਮਨਗਰ 'ਚ ਅੱਜ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਣੇ...
ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪ੍ਰਾਪਤ ਕੀਤੇ ਵੀਜ਼ਾ ਲੱਗੇ ਪਾਸਪੋਰਟ
. . .  about 3 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਅਤੇ ਯਾਤਰੂਆਂ ਵਲੋਂ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਵੀਜ਼ਾ ਲੱਗੇ ਪਾਸਪੋਰਟ...
ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ, ਦਿੱਲੀ ਵੱਲ ਵਧਣ ਤੋਂ ਰੋਕਣ 'ਤੇ ਕਿਸਾਨਾਂ ਨੇ ਪੁਲ ਤੋਂ ਹੇਠਾਂ ਸੁੱਟੇ ਬੈਰੀਕੇਡ
. . .  about 3 hours ago
ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ, ਦਿੱਲੀ ਵੱਲ ਵਧਣ ਤੋਂ ਰੋਕਣ 'ਤੇ ਕਿਸਾਨਾਂ ਨੇ ਪੁਲ ਤੋਂ ਹੇਠਾਂ ਸੁੱਟੇ ਬੈਰੀਕੇਡ.......
ਕੇਂਦਰ ਦੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਪਹੁੰਚੇ ਕਿਸਾਨ
. . .  about 3 hours ago
ਅਜਨਾਲਾ, 26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਦਿੱਲੀ ਚਲੋ ਪ੍ਰੋਗਰਾਮ ਤਹਿਤ ਪੰਜਾਬ ਸਮੇਤ...
ਸਰਹੱਦੀ ਖੇਤਰ 'ਚੋਂ ਦਿੱਲੀ ਰਵਾਨਾ ਹੋਣ ਲਈ ਕਿਸਾਨਾਂ ਦਾ ਜਮਾਵੜਾ ਸ਼ੁਰੂ
. . .  about 3 hours ago
ਖੇਮਕਰਨ, 26 ਨਵੰਬਰ (ਰਾਕੇਸ਼ ਬਿੱਲਾ)- ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ 'ਦਿੱਲੀ ਚੱਲੋ' ਪ੍ਰੋਗਰਾਮ ਦੇ ਤਹਿਤ ਖੇਮਕਰਨ ਅਤੇ ਆਸ-ਪਾਸ ਦੇ ਗੁਰਦੁਆਰਿਆਂ 'ਚ ਸਵੇਰੇ ਤੜਕੇ ਤੋਂ ਟਰੈਕਟਰਾਂ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਫੱਗਣ ਸੰਮਤ 551

ਅਜੀਤ ਮੈਗਜ਼ੀਨ

ਸੁਰਮਾ ਹੋਵਾਂ ਤਾਂ ਵਸਾਂ ਵੇ ਪਹਾੜੀਂ...

ਭਾਰਤ ਦੇਸ਼ ਵਿਚ ਸੋਲ੍ਹਾਂ ਦਾ ਅੰਕੜਾ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ | ਚੰਦਰਮਾ ਦਾ ਜੋਬਨ ਸੋਲ੍ਹਾਂ ਕਲਾਂ ਸੰਪੂਰਨ ਮੰਨਿਆ ਜਾਂਦਾ ਹੈ | ਇਹ ਕਲਪਨਾ ਕੀਤੀ ਜਾਂਦੀ ਹੈ ਕਿ ਚਾਨਣ ਪੱਖ ਵਾਲੇ ਪੰਦਰਾਂ ਦਿਨ ਇਸ ਦੀ ਇਕ-ਇਕ ਕਲਾ ਵਧਦੀ ਹੈ ਅਤੇ ਪੂਰਨਮਾਸ਼ੀ ਵਾਲੇ ਦਿਨ ਇਹ ਸੋਲ੍ਹਾਂ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ | ਔਰਤ ਆਪਣੇ ਸਰੀਰ ਨੂੰ ਸੰਪੂਰਨ ਰੂਪ ਵਿਚ ਨਿਖਾਰਨ ਤੇ ਦੂਸਰਿਆਂ ਨੂੰ ਸੁੰਦਰ ਦਿਸਣ ਲਈ ਸਿਰ ਤੋਂ ਪੈਰਾਂ ਤੱਕ ਸੋਲ੍ਹਾਂ ਸ਼ਿੰਗਾਰਾਂ ਨੂੰ ਵਰਤੋਂ ਵਿਚ ਲਿਆਉਂਦੀ ਹੈ | ਵਟਣਾ ਮਲਣ, ਇਸ਼ਨਾਨ ਕਰਨ, ਸੁੰਦਰ ਪਹਿਰਾਵਾ ਪਹਿਨਣ, ਕੇਸਾਂ ਨੂੰ ਸਵਾਰ ਕੇ ਉਨ੍ਹਾਂ ਵਿਚ ਫੁੱਲ ਟੰਗਣ, ਇਤਰ ਲਗਾਉਣ, ਮਹਿੰਦੀ ਲਾਉਣ, ਗਹਿਣੇ ਪਾਉਣ, ਗਲ ਵਿਚ ਹਾਰ ਪਾਉਣ ਅਤੇ ਪੈਰਾਂ ਦੀਆਂ ਤਲੀਆਂ 'ਤੇ ਮਹਾਵਰ/ਲਾਖ ਤੋਂ ਬਣਿਆ ਗੂੜ੍ਹੇ ਲਾਲ ਰੰਗ ਦਾ ਅਲਤਾ ਲਗਾਉਣ ਤੋਂ ਇਲਾਵਾ ਚਿਹਰੇ ਨੂੰ ਸੁੰਦਰ ਬਣਾਉਣ ਲਈ ਸੰਧੂਰ, ਬਿੰਦੀ, ਦੰਦਾਸਾ ਤੇ ਸੁਰਮੇ ਦੀ ਵਰਤੋਂ ਸਮੇਤ ਉਸ ਵਲੋਂ ਚਿਹਰੇ 'ਤੇ ਤਿਲ ਦਾ ਨਿਸ਼ਾਨ ਬਣਾਇਆ ਜਾਂਦਾ ਹੈ |
ਇਸ ਰੰਗਲੀ ਦੁਨੀਆ ਨੂੰ ਮਨੁੱਖ ਅੱਖਾਂ ਰਾਹੀਂ ਦੇਖਦਾ ਹੈ | ਅੱਖਾਂ ਨੂੰ ਸੋਹਣਾ ਅਤੇ ਆਕਰਸ਼ਕ ਬਣਾਉਣ ਲਈ ਸੁਰਮੇ ਤੇ ਕੱਜਲ ਤੋਂ ਇਲਾਵਾ ਵਰਤਮਾਨ ਸਮੇਂ ਵਿਚ ਮਸਕਾਰੇ, ਆਈਬ੍ਰੋ ਪੈਨਸਿਲ, ਕਾਜਲ ਪੈਨਸਿਲ, ਆਈ ਸ਼ੈਡੋ, ਅਤੇ ਆਈ ਲਾਈਨਰ ਦੀ ਵਰਤੋਂ ਕੀਤੀ ਜਾਂਦੀ ਹੈ |'ਸੁਰਮਾ' ਕਾਲੀ ਅਤੇ ਚਮਕੀਲੀ ਉਪ-ਧਾਤੂ ਦਾ ਨਾਂਅ ਹੈ | ਇਹ ਇਕ ਕਿਸਮ ਦਾ ਕਾਲਾ ਪੱਥਰ ਹੁੰਦਾ ਹੈ | ਯਹੂਦੀਆਂ ਦੀ ਮਨੌਤ ਹੈ ਕਿ ਪੈਗ਼ੰਬਰ ਮੂਸਾ ਜਦੋਂ ਅੱਲਾ ਦੇ ਦਰਸ਼ਨਾਂ ਲਈ ਤੂਰ ਪਹਾੜ ਉਤੇ ਗਏ ਸਨ ਤਾਂ ਉਨ੍ਹਾਂ ਨੂੰ ਗ਼ੈਬੀ ਆਵਾਜ਼ ਸੁਣੀ ਸੀ ਕਿ ਕੋਈ ਦੁਨਿਆਵੀਂ ਅੱਖ ਅੱਲਾ ਦੇ ਨੂਰ ਨੂੰ ਝੇਲ ਨਹੀਂ ਸਕਦੀ ਸਗੋਂ ਉਸ ਦੀ ਇਕ ਕਿਰਨ ਦੇ ਹੀ ਦਰਸ਼ਨ ਕਰ ਸਕਦੀ ਹੈ | ਕਹਿੰਦੇ ਨੇ ਨੂਰ ਦੀ ਕਿਰਨ ਪ੍ਰਕਾਸ਼ਮਾਨ ਹੋ ਕੇ ਇਕ ਚੱਟਾਨ 'ਤੇ ਟਿਕ ਗਈ | ਉਹ ਚਟਾਨ ਉਸੇ ਵੇਲੇ ਸੜ ਕੇ ਕਾਲਾ ਪੱਥਰ ਬਣ ਗਈ ਤੇ ਉਸੇ ਕਾਲੇ ਪੱਥਰ ਤੋਂ ਸੰਸਾਰ ਦਾ ਪਹਿਲਾ ਸੁਰਮਾ ਬਣਿਆ | ਵਾਲਮੀਕੀ 'ਰਮਾਇਣ' ਵਿਚ ਇਕ 'ਅੰਜਨ ਗਿਰਿ' ਭਾਵ ਸੁਰਮੇ ਦੇ ਪਹਾੜ ਦਾ ਜ਼ਿਕਰ ਆਇਆ ਹੈ | ਪਹਾੜਾਂ ਦਾ ਵਸਨੀਕ ਸੁਰਮਾ ਪੰਜਾਬਣਾਂ ਦੇ ਲੰਮੇ ਗੌਣਾਂ ਦਾ ਸ਼ਿੰਗਾਰ ਰਿਹਾ ਹੈ:
-ਸੁਰਮਾ ਹੋਵਾਂ ਤਾਂ ਵਸਾਂ ਵੇ ਪਹਾੜੀਂ
ਅੜਿਆ ਵਿਕਨਾ ਏਾ ਹੱਟ ਪਸਾਰੀ
ਤੂੰ ਸੁਣ ਲਾਲ ਮੇਰਾ, ਤੂੰ ਸਰਦਾਰ ਮੇਰਾ
ਅੜਿਆ ਘੁੰਮਨਾ ਏਾ ਗੂੜ੍ਹੇ ਨੈਣੀਂ...
ਸੁਰਮੇ ਨੂੰ 'ਅੰਜਨ' ਵੀ ਕਹਿ ਲਿਆ ਜਾਂਦਾ ਹੈ | ਸੁਰਮੇ ਦੀ ਸ਼ੁੱਧਤਾ ਯਕੀਨੀ ਬਣਾਉਣ ਲਈ ਬਾਜ਼ਾਰੋਂ ਸੁਰਮੇ ਦੀ ਡਲੀ ਲਿਆ ਕੇ ਸਵਾਣੀਆਂ ਵਲੋਂ ਘਰ ਹੀ ਖਰਲ ਵਿਚ ਪੀਸ ਲਈ ਜਾਂਦੀ ਹੈ ਤੇ ਤਿਆਰ ਹੋਇਆ ਸੁਰਮਾ ਸੁਰਮੇਦਾਨੀ ਵਿਚ ਪਾ ਲਿਆ ਜਾਂਦਾ ਹੈ | ਕੱਜਲ ਤਿਆਰ ਕਰਨ ਲਈ ਉਹ ਨਿੰਮ ਦੀਆਂ ਸੁੱਕੀਆਂ ਟਾਹਣੀਆਂ ਲੈ ਲੈਂਦੀਆਂ ਹਨ | ਕਿਸੇ ਗੋਲ ਭਾਂਡੇ ਆਮ ਕਰਕੇ ਬਾਟੀ ਜਾਂ ਕੌਲੀ ਦੇ ਮੂੰਹ ਜਿੰਨਾ ਧਰਤੀ ਵਿਚ ਛੋਟਾ ਜਿਹਾ ਟੋਆ ਪੁੱਟ ਕੇ, ਉਹ ਭਾਂਡਾ ਉਸ ਟੋਏ ਉਤੇ ਇਸ ਤਰ੍ਹਾਂ ਮੂਧਾ ਮਾਰ ਦਿੰਦੀਆਂ ਹਨ ਕਿ ਟੋਏ ਵਿਚ ਬਾਲ਼ੀ ਜਾਣ ਵਾਲੀ ਅੱਗ ਦਾ ਧੂੰਆਂ ਬਿਲਕੁਲ ਬਾਹਰ ਨਹੀਂ ਨਿਕਲਦਾ | ਨਿੰਮ ਦੀਆਂ ਸੁੱਕੀਆਂ ਟਹਿਣੀਆਂ ਨੂੰ ਸਰ੍ਹੋਂ ਦੇ ਤੇਲ ਵਿਚ ਭਿਉਂ ਕੇ ਟੋਏ ਵਿਚ ਅੱਗ ਬਾਲ ਲੈਂਦੀਆਂ ਹਨ | ਸਾਰਾ ਧੂੰਆਂ ਭਾਂਡੇ ਦੇ ਅੰਦਰਲੇ ਪਾਸੇ ਸੁਰਮੇ ਦੀ ਪੇਪੜੀ ਦੇ ਰੂਪ ਵਿਚ ਜੰਮ ਜਾਂਦਾ ਹੈ | ਭਾਂਡਾ ਠੰਢਾ ਹੋਣ 'ਤੇ ਉਤਾਰ ਲਿਆ ਜਾਂਦਾ ਹੈ ਤੇ ਸੁਰਮੇ ਦੀ ਪੇਪੜੀ ਨੂੰ ਪਾਊਡਰ ਵਾਂਗ ਮਹੀਨ ਪੀਸ ਲਿਆ ਜਾਂਦਾ ਹੈ | ਉਪਰੰਤ ਸਵਾਣੀਆਂ ਤਾਜ਼ੇ ਮੱਖਣ ਨੂੰ ਆਮ ਕਰਕੇ 101 ਵਾਰ ਪਾਣੀ ਨਾਲ ਧੋ ਕੇ ਰੱਖ ਲੈਂਦੀਆਂ ਹਨ ਤਾਂ ਕਿ ਮੱਖਣ ਵਿਚ ਬਿਲਕੁਲ ਖਟਾਸ ਨਾ ਰਹੇ | ਫਿਰ ਤਿਆਰ ਕੀਤੇ ਸੁਰਮੇ ਵਿਚ ਮੱਖਣ ਦੀ ਲੋੜੀਂਦੀ ਮਾਤਰਾ ਮਿਲਾ ਕੇ ਕੱਜਲ ਤਿਆਰ ਕਰ ਲੈਂਦੀਆਂ ਹਨ ਤੇ ਕਜਲੋਟੀ ਵਿਚ ਪਾ ਲੈਂਦੀਆਂ ਹਨ | ਪੰਜਾਬਣਾਂ ਵਲੋਂ ਕੱਜਲ ਤਿਆਰ ਕਰਨ ਲਈ ਇਕ ਹੋਰ ਤਰੀਕਾ ਵੀ ਵਰਤਿਆ ਜਾਂਦਾ ਹੈ | ਕਈ ਸਵਾਣੀਆਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਾ ਕੇ, ਕੱਚੇ ਕੋਰੇ ਭਾਂਡੇ ਵਿਚ ਉਸ ਦੀ ਲਾਟ ਇਕੱਠੀ ਕਰ ਲੈਂਦੀਆਂ ਹਨ ਤੇ ਫਿਰ ਉਸ ਨੂੰ ਕੱਜਲ ਵਜੋਂ ਸਲਾਈ ਜਾਂ ਉਂਗਲ ਦੀ ਸਹਾਇਤਾ ਨਾਲ ਅੱਖਾਂ ਵਿਚ ਪਾਉਂਦੀਆਂ ਰਹਿੰਦੀਆਂ ਹਨ | ਇਸ ਤਰ੍ਹਾਂ ਦੀਵੇ ਦੀ ਲਾਟ ਦੇ ਉਪਰ ਵਲ ਟਿਕਾਈ ਮੂਧੀ ਚੱਪਣੀ ਨੂੰ ਲੱਗੀ ਕਾਲਖ ਵੀ ਸੁਰਮੇ/ਕੱਜਲ ਵਾਂਗ ਅੱਖਾਂ ਵਿਚ ਲਾਈ ਜਾਂਦੀ ਹੈ |
ਸੁਰਮਾ, 'ਸੁਰਮਚੂ' ਜਾਂ 'ਸਲਾਈ' ਨਾਲ ਧਾਰੀ ਬੰਨ੍ਹ ਕੇ ਪਾਇਆ ਜਾਂਦਾ ਹੈ ਪਰ ਕੱਜਲ ਸਲਾਈ ਜਾਂ ਅੰਗੂਠੇ ਦੇ ਨਾਲ ਲਗਦੀ ਉਂਗਲ ਦੇ ਉਪਰਲੇ ਪੋਟੇ ਦੇ ਸਿਰੇ ਨਾਲ ਮੋਟਾ-ਮੋਟਾ ਪਾਇਆ ਜਾਂਦਾ ਹੈ | ਕਈ ਸ਼ੌਕੀਨ ਔਰਤਾਂ ਸੁਰਮਾ/ਕੱਜਲ ਪਾ ਕੇ ਉਸ ਦਾ ਲੰਬਾ ਨਿਸ਼ਾਨ ਕਨੱਖੀਆਂ 'ਤੇ ਲਗਾ ਲੈਂਦੀਆਂ ਹਨ ਭਾਵ ਅੱਖ ਦੇ ਬਾਹਰਲੇ ਪਾਸੇ ਪੁੜਪੁੜੀ ਵੱਲ ਪੂਛ ਬਣਾ ਲੈਂਦੀਆਂ ਹਨ | ਇਸ ਪੂਛ ਨੂੰ ਸੁਰਮੇ/ਕੱਜਲ ਦਾ ਡੋਰਾ ਜਾਂ ਧਾਰੀ ਅਤੇ ਜਿਸ ਮੁਟਿਆਰ ਦੇ ਨੈਣ ਕੱਜਲ ਜਾਂ ਸੁਰਮੇ ਦੀ ਧਾਰ ਵਾਲੇ ਹੁੰਦੇ ਹਨ, ਉਸ ਨੂੰ 'ਡੋਰੇਦਾਰ ਨੈਣਾਂ ਵਾਲੀ' ਕਿਹਾ ਜਾਂਦਾ ਹੈ | ਲੋਕ-ਮਨ ਕੁਆਰੀਆਂ ਧੀਆਂ ਨੂੰ ਸਜਣ-ਸੰਵਰਨ ਅਤੇ ਪੇਕੇ ਘਰ ਸੁਰਮਾ ਪਾਉਣੋਂ ਵਰਜਦਾ ਰਿਹਾ ਹੈ :
-ਧਾਰੀ ਬੰਨ੍ਹ ਸੁਰਮਾ ਨਾ ਪਾਈਏ,
ਧੀਏ ਘਰ ਪੇਕਿਆਂ ਦੇ |
-ਆਰੀ - ਆਰੀ - ਆਰੀ
ਫੈਸ਼ਨ ਨਾ ਕਰ ਨੀ, ਤੇਰੀ ਹਾਲੇ ਉਮਰ ਕੁਆਰੀ |
ਸਾਊ ਜਿਹੇ ਬਾਬਲ ਦੀ, ਨਹੀਂ ਪੱਟੀ ਜਾਊ ਸਰਦਾਰੀ |
ਵੱਸਦਾ ਘਰ ਪੱਟ ਦੂ, ਤੇਰੀ ਇਹ ਕੱਜਲੇ ਦੀ ਧਾਰੀ |...
ਅਣਮੁਕਲਾਈਆਂ ਨੂੰ ਵੀ ਧਾਰੀ ਵਾਲਾ ਸੁਰਮਾ ਪਾਉਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ :
-ਸੁਣ ਨੀ ਕੁੜੀਏ ਬਿਨ ਮੁਕਲਾਈਏ |
ਤੀਲੀ ਲੌਾਗ ਬਿਨਾਂ ਨਾ ਪਾਈਏ |
ਪੇਕਿਆਂ ਦੇ ਪਿੰਡ ਕੁੜੀਏ,
ਧਾਰੀ ਬੰਨ੍ਹ ਸੁਰਮਾ ਨਾ ਪਾਈਏ |
ਪਰਦੇਸੀ ਪਤੀ ਦੀ ਨਾਰ ਨੂੰ ਵੀ ਸੁਰਮਾ ਪਾਉਣ ਦੀ ਮਨਾਹੀ ਰਹੀ ਹੈ | ਕਾਲੀਦਾਸ ਰਚਿਤ 'ਮੇਘਦੂਤ' ਵਿਚ ਉਨ੍ਹਾਂ ਔਰਤਾਂ ਨੂੰ ਸੁਰਮੇ ਤੋਂ ਸੱਖਣੇ ਨੈਣਾਂ ਵਾਲੀਆਂ ਦਰਸਾਇਆ ਗਿਆ ਹੈ ਜਿਨ੍ਹਾਂ ਦੇ ਪਤੀ ਪਰਦੇਸ ਗਏ ਹੋਏ ਸਨ | ਵਿਧਵਾ ਵਲੋਂ ਸੁਰਮਾ ਪਾਉਣਾ ਵੀ ਲੋਕ-ਮਨ ਨੇ ਨਾ ਸਵੀਕਾਰਿਆ |
ਲੋਕਗੀਤ ਸ਼ਬਦਾਂ ਰਾਹੀਂ ਪੰਜਾਬਣ ਦੀਆਂ ਨਿਰਛਲ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ | ਜਦੋਂ ਮਾਹੀ ਦੀ ਤਸਵੀਰ ਅੱਖਾਂ ਵਿਚ ਵਸ ਜਾਂਦੀ ਹੈ ਤਾਂ ਮੁਟਿਆਰਾਂ ਅੱਖੀਂ ਪਾਏ ਕਜਲੇ ਵਿਚ ਹੰਝੂਆਂ ਦਾ ਪਾਣੀ ਮਿਲਾ ਕੇ ਸਿਆਹੀ ਤਿਆਰ ਕਰਦੀਆਂ ਹਨ ਤੇ ਫਿਰ ਆਪਣੇ ਭਾਵਾਂ ਨੂੰ ਦਿਲ 'ਤੇ ਉਕਰਦੀਆਂ ਹੋਈਆਂ ਉਹ ਗੀਤ ਦਾ ਰੂਪ ਦੇ ਦਿੰਦੀਆਂ ਹਨ ਜਿਸ ਨੂੰ ਆਵਾਜ਼ ਦਿੰਦੀ ਹੈ - ਪੰਜਾਬ ਦੀ ਕੋਇਲ ਮਰਹੂਮ ਸ੍ਰੀਮਤੀ ਸੁਰਿੰਦਰ ਕੌਰ:
-ਇਨ੍ਹਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜਲਾ
ਵੇ ਅੱਖੀਆਂ 'ਚ ਤੂੰ ਵਸਦਾ |
ਅੱਖਾਂ ਇਕ ਤਰ੍ਹਾਂ ਦੀਆਂ ਨਹੀਂ ਹੁੰਦੀਆਂ | ਇਸਦਾ ਪ੍ਰਮਾਣ ਬਣਦੇ ਨੇ ਉਹ ਗੀਤ ਤੇ ਬੋਲੀਆਂ ਜਿਨ੍ਹਾਂ ਵਿਚ ਨੀਲੀਆਂ, ਨਸ਼ੀਲੀਆਂ, ਸ਼ਰਬਤੀ, ਬਲੌਰੀ, ਸ਼ਰਾਬੀ ਅਤੇ ਟੂਣੇਹਾਰੀ ਅੱਖਾਂ ਦੀ ਬਾਤ ਪਾਈ ਗਈ ਹੈ | ਇਸੇ ਤਰ੍ਹਾਂ ਗਿੱਧਾ ਭਾਵੇਂ ਕਿਸੇ ਵੀ ਖੁਸ਼ੀ ਦੇ ਮੌਕੇ ਪੈ ਰਿਹਾ ਹੋਵੇ, ਉਸ ਵਿਚ ਸੁਰਮੇ ਜਾਂ ਕੱਜਲ ਬਾਰੇ ਬੋਲੀਆਂ ਸੁਣ ਹੀ ਲੈਂਦੇ ਹਾਂ | ਬੋਲੀਆਂ ਵਿਚ ਉਨ੍ਹਾਂ ਮੁਟਿਆਰਾਂ ਦੀ ਮਹੱਤਤਾ ਸਵੀਕਾਰ ਕੀਤੀ ਗਈ ਹੈ ਜਿਨ੍ਹਾਂ ਦੀਆਂ ਅੱਖਾਂ ਕੁਝ ਖ਼ਾਸ ਜਨੌਰਾਂ ਦੀਆਂ ਅੱਖਾਂ ਨਾਲ ਮੇਲ ਖਾਂਦੀਆਂ ਹਨ | ਲੋਕ-ਮਨ ਨੇ ਹਿਰਨੀ, ਕਬੂਤਰ ਅਤੇ ਬਿੱਲੀ ਦੀਆਂ ਅੱਖਾਂ ਨੂੰ ਆਧਾਰ ਬਣਾ ਕੇ ਅਨੇਕ ਬੋਲੀਆਂ ਦੀ ਸਿਰਜਣਾ ਕੀਤੀ :
-ਬੱਲੇ ਬੱਲੇ ਬਈ ਹਿਰਨੀ ਦੀ ਅੱਖ ਵਾਲੀਏ
ਸਾਰੇ ਪਿੰਡ ਦਾ ਮੁਕਾ ਦਿੱਤਾ ਸੁਰਮਾ .... |
ਜਿਸ ਮੁਟਿਆਰ ਦੀਆਂ ਅੱਖਾਂ ਕਬੂਤਰ ਦੀਆਂ ਅੱਖਾਂ ਵਰਗੀਆਂ ਹੁੰਦੀਆਂ ਹਨ, ਉਸ ਦਾ ਹਾਣੀ ਉਸ ਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਸੁੰਦਰਤਾ ਨੂੰ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ :
-ਸੁਰਮੇ ਦਾ ਕੀ ਪਾਉਣਾ,
ਤੇਰੀ ਅੱਖ ਨੀ ਕਬੂਤਰ ਵਰਗੀ |
ਪਰ ਜੇ ਬਲੌਰੀ ਅੱਖਾਂ ਵਾਲੀ ਕੁੜੀ ਸੁਰਮਾ ਪਾ ਲੈਂਦੀ ਹੈ ਤਾਂ ਉਸ ਨੂੰ ਸਵਾਇਆ ਰੂਪ ਚੜ੍ਹ ਜਾਂਦਾ ਹੈ :
-ਸੁਰਮਾ ਕਹਿਰ ਦੀ ਗੋਲੀ
ਬਿੱਲੀਆਂ ਅੱਖੀਆਂ ਨੂੰ |
-ਬੁੱਲ ਨਾ ਹਿੱਲ੍ਹਦੇ ਬਿੱਲੋ ਦੇ, ਪਰ ਬਿੱਲੀਆਂ ਅੱਖੀਆਂ ਬੋੋਲਦੀਆਂ
-ਹਾੜ੍ਹੇ ਪਾਉਂਦੀਆਂ ਬਲੌਰੀ ਅੱਖਾਂ ਘੁੰਡ ਵਿਚ ਦੀ
ਅੱਖਾਂ ਸੋਹਣਿਆਂ ਤੇਰੇ 'ਚ ਰੱਖਾਂ ਘੁੰਡ ਵਿਚ ਦੀ...
ਮਾਲਵੇ ਵਿਚ ਮਸ਼ਹੂਰ ਮਰਦਾਂ ਦੇ ਗਿੱਧੇ ਵਿਚ ਮਿਰਗ ਜਿਹੀਆਂ ਅੱਖਾਂ ਵਾਲੀ ਮੁਟਿਆਰ ਦਾ ਜ਼ਿਕਰ ਕਰ ਕੇ ਕੱਜਲ ਤੇ ਕੱਜਲ ਦੀ ਧਾਰ ਦੀ ਜ਼ਰੂਰ ਚਰਚਾ ਛੇੜੀ ਜਾਂਦੀ ਹੈ :
-ਆਰੀ - ਆਰੀ - ਆਰੀ
ਹੇਠ ਬਰੋਟੇ ਦੇ, ਨੀ ਉਹ ਫੁੱਲ ਕਢਦੀ ਫੁਲਕਾਰੀ |
ਅੱਖੀਆਂ ਮਿਰਗ ਜਿਹੀਆਂ, ਵਿਚ ਕਜਲੇ ਦੀ ਧਾਰੀ |
ਨੀਮੀਂ ਨਜਰ ਰੱਖੇ, ਸ਼ਰਮ ਹਯਾ ਦੀ ਮਾਰੀ |
ਆਪੇ ਲੈ ਜਾਣਗੇ, ਜਿਨ੍ਹਾਂ ਨੂੰ ਲੱਗੂ ਪਿਆਰੀ ... |
ਮਲਵਈ ਮਰਦਾਂ ਦੇ ਗਿੱਧੇ ਦੀ ਢਾਣੀ ਜੇ ਵੇਖ ਲੈਂਦੀ ਕਿ ਸ਼ਰਬਤੀ ਅੱਖਾਂ ਵਾਲੀ ਗੋਰੀ ਮੁਟਿਆਰ ਸੁਰਮਾ ਪਾ ਕੇ ਬਣ-ਠਣ ਨਿਕਲੀ ਹੈ ਤਾਂ ਉਹ ਆਪਣੇ ਜਜ਼ਬਾਤ ਇਉਂ ਸਾਂਝੇ ਕਰਦੀ :-
-ਮਾਪਿਆਂ ਦੇ ਘਰ ਪਲੀ ਲਾਡਲੀ, ਖਾਂਦੀ ਦੁੱਧ ਮਲਾਈਆਂ...
ਗੋਰਾ ਰੰਗ ਸ਼ਰਬਤੀ ਅੱਖੀਆਂ, ਸੁਰਮੇ ਨਾਲ ਸਜਾਈਆਂ...
ਫੁੱਲ ਮਾਂਗੂੰ ਤਰ ਜੇਂਗੀ, ਹਾਣ ਦੇ ਮੁੰਡੇ ਨਾਲ ਲਾਈਆਂ... |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 8567886223

ਦੁਨੀਆ ਭਰ ਦੇ ਲੋਕਾਂ ਦੀ ਪਸੰਦ ਬਣੇ ਇਤਾਲਵੀ ਖਾਣੇ

ਭੋਜਨ ਮਨੁੱਖ ਦੀ ਮੁੱਢਲੀ ਲੋੜ ਹੈ ਅਤੇ ਮਨਪਸੰਦ ਭੋਜਨ ਖਾਣਾ ਅਤੇ ਮਾਨਣਾਂ ਮਨੁੱਖ ਦਾ ਸ਼ੌਕ | ਦੁਨੀਆ ਦੇ ਹਰ ਦੇਸ਼ ਅਤੇ ਸੱਭਿਅਤਾ ਦੇ ਆਪੋ-ਆਪਣੇ ਮਨਪਸੰਦ ਖਾਣੇ ਹਨ ਅਤੇ ਇਨ੍ਹਾਂ ਖਾਣਿਆਂ ਨੂੰ ਸਬੰਧਤ ਲੋਕ ਸ਼ੌਕ ਨਾਲ ਖਾਂਦੇ ਅਤੇ ਮਾਣਦੇ ਹਨ | ਬੇਸ਼ੱਕ ਇਹ ਵਰਤਾਰਾ ...

ਪੂਰੀ ਖ਼ਬਰ »

ਆਓ! ਫੁੱਲਾਂ ਨਾਲ ਦੋਸਤੀ ਪਾਈਏ

ਬਸੰਤ ਰੁੱਤ ਭਰ ਜੋਬਨ 'ਤੇ ਹੈ | ਚਾਰ-ਚੁਫ਼ੇਰੇ ਹੀ ਭਾਂਤ-ਭਾਂਤ ਦੇ ਫੁੱਲ ਮਹਿਕ ਰਹੇ ਹਨ ਖ਼ੁਸ਼ੀਆਂ ਵੰਡ ਰਹੇ ਹਨ | ਪਾਰਕਾਂ ਵਿਚ ਪੂਰੀ ਰੌਣਕ ਹੈ | ਮੈਂ ਵੀ ਸ਼ਾਮ ਵੇਲੇ ਸੈਰ ਲਈ ਜਾਂਦਾ ਹਾਂ | ਠੰਢੀ-ਠੰਢੀ ਹਵਾ ਚੱਲ ਰਹੀ ਹੁੰਦੀ ਹੈ | ਕਿਧਰੇ ਕੋਈ ਸੈਰ ਕਰ ਰਿਹਾ ਹੁੰਦਾ ਹੈ, ...

ਪੂਰੀ ਖ਼ਬਰ »

ਸ਼ਹੀਦੀ ਦਿਨ 'ਤੇ ਵਿਸ਼ੇਸ਼

ਬਾਗੀ-ਚਿੰਤਕ ਵਿਗਿਆਨੀ ਬਰੂਨੋ ਜਿਸ ਨੂੰ ਜਿਊਾਦੇ ਸਾੜਿਆ ਗਿਆ

ਅੱਜ ਤੋਂ 420 ਸਾਲ ਪਹਿਲਾਂ 16 ਫਰਵਰੀ, 1600 ਨੂੰ ਇਟਲੀ ਅੰਦਰ ਨੇਪਲਜ਼ ਦੇ ਨੇੜੇ ਨੋਲਾ ਨਾਂ ਦੇ ਪਿੰਡ ਦੇ ਜੰਮਪਲ ਜਿਓਰਡੈਨੋ ਬਰੂਨੋ ਨੂੰ ਤਫਤੀਸ਼ੀ ਸੂਹੀਆਂ ਵਲੋਂ ਖੰਭੇ ਨਾਲ ਬੰਨ੍ਹ ਕੇ ਜਿਊਾਦੇ ਨੂੰ ਸਾੜ ਦਿੱਤਾ ਗਿਆ ਸੀ | ਬਰੂਨੋ ਉਨ੍ਹਾਂ ਪਹਿਲੇ ਦਾਰਸ਼ਨਿਕ-ਚਿੰਤਕਾਂ ...

ਪੂਰੀ ਖ਼ਬਰ »

ਕਿੱਸੇ ਬਟਵਾਰੇ ਦੇ

ਰਾਜ ਗੱਦੀ 'ਤੇ ਉਤਰਅਧਿਕਾਰੀ ਲਈ, ਰਾਜ ਦੇ ਬਟਵਾਰਿਆਂ ਲਈ, ਝਗੜਿਆਂ ਤੇ ਲੜਾਈਆਂ ਸਾਡੇ ਇਤਿਹਾਸ ਤੇ ਸਾਡੇ ਧਾਰਮਿਕ ਗ੍ਰੰਥਾਂ ਦਾ ਵੀ ਹਿੱਸਾ ਰਹੇ ਹਨ | ਸ੍ਰੀ ਰਾਮ ਨੂੰ ਕੈਕਈ ਨੇ 14 ਸਾਲ ਬਨਵਾਸ ਵੱਲ ਧੱਕ ਦਿੱਤਾ ਸੀ ਤਾਂ ਜੋ ਉਸ ਦਾ ਬੇਟਾ ਭਰਤ ਗੱਦੀ 'ਤੇ ਬੈਠ ਸਕੇ | ਉਹ ਗੱਲ ...

ਪੂਰੀ ਖ਼ਬਰ »

ਕੰਪਿਊਟਰੀ ਨੁਕਤੇ: ਫ਼ਾਲਤੂ ਨੋਟੀਫ਼ਿਕੇਸ਼ਨਾਂ ਵਿਚ ਉਲਝੀ ਤਾਣੀ

ਸਾਡੀ ਇਕਾਗਰਤਾ ਨੂੰ ਭੰਗ ਕਰਨ 'ਚ ਮੋਬਾਈਲ ਦੇ ਅਣਚਾਹੇ ਨੋਟੀਫਿਕੇਸ਼ਨਾਂ ਦਾ ਵੱਡਾ ਹੱਥ | ਸਮਾਰਟ ਫ਼ੋਨ ਦੇ ਵਰਤੋਂਕਾਰਾਂ ਲਈ 'ਗੂਗਲ ਅਸਿਸਟੈਂਟ' ਇਕ ਵਰਦਾਨ | ਗੁੰਝਲਦਾਰ ਰੱਖੋ ਕੰਪਿਊਟਰ, ਈ-ਮੇਲ, ਫੇਸਬੁਕ, ਨੈੱਟ ਬੈਂਕਿੰਗ ਆਦਿ ਦਾ ਪਾਸਵਰਡ | ਅੱਜ ਦੀ ਨੌਜਵਾਨ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਪ੍ਰੋ: ਮੋਹਨ ਸਿੰਘ ਦੀ ਬਰਸੀ ਸਮੇਂ ਪੰਜਾਬੀ ਭਵਨ, ਲੁਧਿਆਣਾ ਵਿਖੇ ਖਿੱਚੀ ਗਈ ਸੀ | ਸੁਰਜੀਤ ਪਾਤਰ ਗਾਇਕਾ ਸੁਰਿੰਦਰ ਕੌਰ ਨੂੰ ਆਪਣਾ ਗੀਤ ਜਾਂ ਗ਼ਜ਼ਲ ਗਾਉਣ ਲਈ ਆਖ ਰਿਹਾ ਸੀ | ਉਹ ਆਖ ਰਹੇ ਸੀ ਕਿ ਸਮਾਂ ਆਉਣ 'ਤੇ ਤੇਰਾ ਗੀਤ ਗਾ ਦੇਵਾਂਗੀ ਪਰ ਹੁਣ ਇਨ੍ਹਾਂ ...

ਪੂਰੀ ਖ਼ਬਰ »

ਆਓ! ਜਾਣਕਾਰੀ ਵਿਚ ਵਾਧਾ ਕਰੀਏ

1. ਦੀਵਾਲੀ ਘੋਸ਼ਣਾ ਤਹਿਤ ਭਾਰਤੀਆਂ ਨੂੰ ਪ੍ਰਭੂਸੱਤਾ ਪੂਰਨ ਸਟੇਟਸ ਦੇਣ ਦੀ ਗੱਲ ਕੀਤੀ ਗਈ ਸੀ | ਇਹ ਘੋਸ਼ਣਾ ਕਿਸ ਗਵਰਨਰ ਨੇ ਕੀਤੀ ਸੀ? 2. ਗਾਂਧੀ ਇਰਵਿਨ ਸਮਝੌਤੇ ਨੂੰ ਇਤਿਹਾਸ ਵਿਚ ਮਹੱਤਵਪੂਰਨ ਸਥਾਨ ਪ੍ਰਾਪਤ ਹੈ | ਇਸ ਨੂੰ ਹੋਰ ਕਿਸ ਨਾਂਅ ਨਾਲ ਜਾਣਿਆ ਜਾਂਦਾ ਹੈ? 3. ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX