ਤਾਜਾ ਖ਼ਬਰਾਂ


ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਕੱਢਿਆ ਗਿਆ
. . .  1 day ago
ਨਵੀਂ ਦਿੱਲੀ, 17 ਜਨਵਰੀ (ਡਿੰਪਲ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ...
ਸੋਸ਼ਲ ਮੀਡੀਆ ਨਾਲ ਦੁਰਵਰਤੋਂ ਦੇ ਮਾਮਲੇ ਵਿਚ ਫੇਸਬੁੱਕ, ਟਵਿੱਟਰ ਨੂੰ ਕੀਤਾ ਤਲਬ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੂਚਨਾ ਤਕਨਾਲੋਜੀ ਦੀ ਸੰਸਦੀ ਸਥਾਈ ਕਮੇਟੀ ਨੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਲਈ 21 ਜਨਵਰੀ ਨੂੰ ਫੇਸਬੁੱਕ ਅਤੇ ਟਵਿੱਟਰ ਦੇ ਅਧਿਕਾਰੀਆਂ ਨੂੰ ਤਲਬ ਕੀਤਾ...
ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ ਅਜਨਾਲਾ ਦੇ ਉਮੀਦਵਾਰਾਂ ਦਾ ਐਲਾਨ
. . .  1 day ago
ਅਜਨਾਲਾ , 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-14 ਫਰਵਰੀ ਨੂੰ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ ਅਜਨਾਲਾ ਦੀਆਂ 15 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਕੀਤਾ ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕੀਤੀ ਗਈ ਆਕਰਸ਼ਤ ਦੀਪਮਾਲਾ
. . .  1 day ago
ਪਟਨਾ ਸਾਹਿਬ , 17 ਜਨਵਰੀ { ਕਮਲ ਕਾਹਲੋਂ , ਪੁਰੇਵਾਲ }- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਆਕਰਸ਼ਤ ਦੀਪਮਾਲਾ ਕੀਤੀ ਗਈ ...
ਦੇਸ਼ ਵਿਚ ਹੁਣ ਤੱਕ 2,24,301 ਲੋਕਾਂ ਨੂੰ ਲਗਾਇਆ ਗਿਆ ਕੋਰੋਨਾ ਟੀਕਾ - ਸਿਹਤ ਮੰਤਰਾਲਾ
. . .  1 day ago
ਨਵੀਂ ਦਿੱਲੀ, 17 ਜਨਵਰੀ - ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਸਿਰਫ ਛੇ ਰਾਜਾਂ ਵਿਚ ਟੀਕਾ ਲਗਾਇਆ ਗਿਆ ਹੈ। ਸਿਹਤ ਮੰਤਰਾਲੇ ਨੇ ਕੋਵਿਡ -19 ਟੀਕਾਕਰਨ ਲਈ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਅੱਜ ਆਂਧਰਾ ...
ਕੇਂਦਰੀ ਜਾਂਚ ਏਜੰਸੀ ਐਨਆਈਏ ਵੱਲੋਂ ਨੋਟਿਸ ਭੇਜਣਾ ਕੇਂਦਰ ਸਰਕਾਰ ਦੀ ਕੋਝੀ ਚਾਲ - ਰੰਧਾਵਾ
. . .  1 day ago
ਪਠਾਨਕੋਟ ,17 ਜਨਵਰੀ (ਸੰਧੂ )-ਕੇਂਦਰੀ ਜਾਂਚ ਏਜੰਸੀ ਐੱਨਆਈਏ ਵੱਲੋਂ ਕਿਸਾਨਾਂ ਅਤੇ ਕਿਸਾਨੀ ਸੰਘਰਸ਼ ਦੇ ਹਮਾਇਤੀਆਂ ਨੂੰ ਨੋਟਿਸ ਭੇਜੇ ਜਾਣ ਨੂੰ ਕੈਬਿਨਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ...
ਅਕਸ਼ੈ ਕੁਮਾਰ ਨੇ ਲੋਕਾਂ ਨੂੰ ਰਾਮ ਮੰਦਰ ਲਈ ਪੈਸੇ ਦਾਨ ਕਰਨ ਦੀ ਕੀਤੀ ਅਪੀਲ
. . .  1 day ago
ਮੁੰਬਈ, 17 ਜਨਵਰੀ - ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿਚ, ਦੇਸ਼ ਭਰ ਦੇ ਲੋਕਾਂ ਵੱਲੋਂ ਦਾਨ ਦਿੱਤਾ ਜਾ ਰਿਹਾ ਹੈ । ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ...
ਜੋ ਲੋਕ ਦਿੱਲੀ ਨਹੀਂ ਪਹੁੰਚ ਸਕਦੇ ਉਹ ਸੂਬੇ ਦੀ ਰਾਜਧਾਨੀ ਜਾਂ ਜ਼ਿਲ੍ਹਾ ਪੱਧਰ ਤੇ ਕਿਸਾਨ ਪਰੇਡ ਕਰਨਗੇ
. . .  1 day ago
ਹਰੇਕ ਵਾਹਨ ‘ਤੇ ਰਾਸ਼ਟਰੀ ਝੰਡਾ ਅਤੇ ਕਿਸੇ ਵੀ ਕਿਸਾਨ ਜਥੇਬੰਦੀ ਦਾ ਝੰਡਾ ਹੋਵੇਗਾ , ਸਿਆਸੀ ਪਾਰਟੀ ਦਾ ਨਹੀਂ
. . .  1 day ago
ਕਿਸਾਨ ਪਰੇਡ ਆਊਟਰ ਰਿੰਗ ਰੋਡ ਦੀ ਪਰਿਕਰਮਾ ਕਰਕੇ ਸ਼ਾਂਤੀਪੂਰਨ ਕੀਤੀ ਜਾਵੇਗੀ
. . .  1 day ago
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਕੀਤੀ ਜਾਵੇਗੀ
. . .  1 day ago
ਕਿਸਾਨ ਆਗੂਆਂ ਤੇ ਹੋਰਨਾਂ ਨੂੰ ਐੱਨ.ਆਈ.ਏ ਵੱਲੋਂ ਨੋਟਿਸ ਜਾਰੀ ਕਰਨ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਿੰਦਾ
. . .  1 day ago
ਸਿੰਘੂ ਬਾਰਡਰ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੁਰੂ
. . .  1 day ago
ਖੇਤ ਵਿਚ ਪਾਣੀ ਦੀ ਵਾਰੀ ਲਗਾਉਣ ਗਏ ਕਿਸਾਨ ਦੀ ਠੰਢ ਨਾਲ ਮੌਤ
. . .  1 day ago
ਫ਼ਾਜ਼ਿਲਕਾ, 17 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਰੂਪਨਗਰ ਵਿਖੇ ਆਪਣੇ ਖੇਤ 'ਚ ਕੰਮ ਕਰਨ ਗਏ ਇਕ ਕਿਸਾਨ ਦੀ ਠੰਢ ਨਾਲ ਮੌਤ ਹੋ ਜਾਉਂਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਮੇਲ ਸਿੰਘ ਉਰਫ਼ ...
ਪ੍ਰਸਿੱਧ ਸੰਗੀਤਕਾਰ ਉਸਤਾਦ ਗੁਲਾਮ ਮੁਸਤਫਾ ਖਾਨ ਦਾ ਦਿਹਾਂਤ
. . .  1 day ago
ਮੁੰਬਈ , 17 ਜਨਵਰੀ {ਇੰਦਰ ਮੋਹਨ ਪੰਨੂੰ } - ਪ੍ਰਸਿੱਧ ਭਾਰਤੀ ਕਲਾਸੀਕਲ ਸੰਗੀਤਕਾਰ ਅਤੇ ਪਦਮ ਸ਼੍ਰੀ ਅਵਾਰਡੀ ਉਸਤਾਦ ਗੁਲਾਮ ਮੁਸਤਫਾ ਖਾਨ ਦਾ ਦਿਹਾਂਤ ਹੋ ਗਿਆ। ਲਤਾ ਮੰਗੇਸ਼ਕਰ ਨੇ ਦਿਹਾਂਤ ਦੀ ਖ਼ਬਰ ਆਪਣੇ ਟਵਿੱਟਰ ...
ਪੁਲਿਸ ਵਲੋਂ ਪੰਜ ਗੈਂਗਸਟਰ ਵਿਦੇਸ਼ੀਂ ਰਿਵਾਲਵਰ ਤੇ ਗੋਲੀਆਂ ਸਮੇਤ ਕਾਬੂ
. . .  1 day ago
ਵੇਰਕਾ , 17 ਜਨਵਰੀ (ਪਰਮਜੀਤ ਸਿੰਘ ਬੱਗਾ)-ਅੰਮ੍ਰਿਤਸਰ ਦੇ ਥਾਣਾ ਵੱਲਾ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਬਿਨਾਂ ਨੰਬਰ ਵਾਲੀ ਇਨੋਵਾ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਗੈਂਗਸਟਰ ਸੰਨੀ ਜਾਮਾ ਤੇ ਇਸ ਦੀ ਗੈਂਗ ਦੇ ਚਾਰ...
ਦੁਬਈ ‘ਚ ਕਰੇਨ ਤੋਂ ਡਿੱਗਣ ਕਾਰਨ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਮੌਤ
. . .  1 day ago
ਜੰਡਿਆਲਾ ਗੁਰੂ ,17 ਜਨਵਰੀ (ਪ੍ਰਮਿੰਦਰ ਸਿੰਘ ਜੋਸਨ) -ਡੁਬਈ ਚ ਕਈ ਸਾਲਾਂ ਤੋਂ ਕੰਮ ਕਰਦੇ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਕੰਮ ਕਰਦੇ ਸਮੇਂ ਕਰੇਨ ਚੋਂ ਡਿੱਗਣ ਕਾਰਨ ਦੁਖਦਾਈ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ...
ਫ਼ਾਜ਼ਿਲਕਾ- ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ, ਚਾਰ ਫੱਟੜ
. . .  1 day ago
ਫ਼ਾਜ਼ਿਲਕਾ, 17 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ-ਮਲੋਟ ਰੋਡ ‘ਤੇ ਵਾਪਰੇ ਸੜਕ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ , ਜਦੋਕਿ ਇਸ ਹਾਦਸੇ ਵਿਚ ਇਕ ਔਰਤ ਸਣੇ ਚਾਰ ਲੋਕ ਗੰਭੀਰ ਜ਼ਖਮੀ ਹੋ ...
ਰਾਮ ਮੰਦਰ ਦਾ ਕੰਮ ਹੋਇਆ ਸ਼ੁਰੂ, 39 ਮਹੀਨਿਆਂ ਵਿਚ ਬਣਾਇਆ ਜਾਵੇਗਾ ਮੰਦਰ
. . .  1 day ago
ਕਿਸਾਨ ਉਦੋਂ ਤੱਕ ਘਰ ਨਹੀਂ ਜਾਣਗੇ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ- ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ , 17 ਜਨਵਰੀ -ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਜਦ ਤਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਤਦ ਤੱਕ ਕਿਸਾਨ ਘਰ ਨਹੀਂ ਜਾਣਗੇ ।
ਮੱਧ ਪ੍ਰਦੇਸ਼ ਵਿਚ 13 ਸਾਲ ਦੀ ਬੱਚੀ ਦੋ ਵਾਰ ਅਗਵਾ, ਪੰਜ ਦਿਨਾਂ ਵਿਚ ਦੋ ਵਾਰ ਸਮੂਹਿਕ ਜਬਰ ਜਨਾਹ
. . .  1 day ago
ਭੋਪਾਲ, 17 ਜਨਵਰੀ - ਮੱਧ ਪ੍ਰਦੇਸ਼ ਦੇ ਉਮਰੀਆ ਵਿਚ 13 ਸਾਲ ਦੀ ਇਕ ਬੱਚੀ ਨਾਲ 5 ਦਿਨਾਂ ਵਿਚ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਹੋਈ। ਦੱਸਿਆ ਜਾ ਰਿਹਾ ਹੈ ਕਿ 4 ਜਨਵਰੀ ਨੂੰ ਇਸ ਬੱਚੀ ਨੂੰ ਇਸ ਦੇ ਪਹਿਚਾਣ ਵਾਲੇ ਨੌਜਵਾਨ ਨੇ ਅਗਵਾ ਕੀਤਾ ਤੇ ਫਿਰ 6 ਦੋਸਤਾਂ ਨੇ ਦੋ ਦਿਨਾਂ ਤੱਕ ਸਮੂਹਿਕ ਜਬਰ ਜਨਾਹ...
ਜਾਨ ਗੁਆਉਣ ਵਾਲੇ ਕਿਸਾਨ ਦੇ ਪਰਿਵਾਰ ਨੂੰ ਰਾਣਾ ਸੋਢੀ ਨੇ ਸੌਂਪਿਆ 5 ਲੱਖ ਦਾ ਚੈੱਕ
. . .  1 day ago
ਗੁਰੂ ਹਰ ਸਹਾਏ, 17 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਦੇ ਪਿੰਡ ਮਹਿਮਾ ਦੇ ਕਿਸਾਨ ਨਸੀਬ ਸਿੰਘ ਜਿਨ੍ਹਾਂ ਨੇ ਦਿੱਲੀ ਅੰਦੋਲਨ ਤੋਂ ਪਰਤਦਿਆਂ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਉਨ੍ਹਾਂ...
ਖੇਤੀ ਕਾਨੂੰਨਾਂ ਖ਼ਿਲਾਫ਼ ਪਿੰਡ ਸਤੌਰ ਤੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ
. . .  1 day ago
ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ)- ਗ੍ਰਾਮ ਪੰਚਾਇਤ ਪਿੰਡ ਸਤੌਰ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਸੁਨੀਤਾ ਬੱਡਵਾਲ ਦੀ ਅਗਵਾਈ ’ਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਇਹ...
ਗੜਸ਼ੰਕਰ ਦੇ ਆਸ ਪਾਸ ਕੱਢਿਆ ਗਿਆ ਟਰੈਕਟਰ ਮਾਰਚ
. . .  1 day ago
ਗੜਸ਼ੰਕਰ, 17 ਜਨਵਰੀ (ਧਾਲੀਵਾਲ) - ਕਿਰਤੀ ਕਿਸਾਨ ਯੂਨੀਅਨਾਂ ਵਲੋਂ ਗੜਸ਼ੰਕਰ ਦੇ ਪਿੰਡਾਂ ’ਚ ਟਰੈਕਟਰ ਮਾਰਚ ਕੱਢਿਆ...
ਅਸਫਲ ਰਹਿਣ 'ਤੇ ਮੋਦੀ ਸਰਕਾਰ ਹੁਣ ਕਿਸਾਨਾਂ ਅੱਗੇ ਐਨ.ਆਈ.ਏ ਲੈ ਕੇ ਆਈ - ਬੀਬਾ ਬਾਦਲ
. . .  1 day ago
ਚੰਡੀਗੜ੍ਹ, 17 ਜਨਵਰੀ - ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਕਿ ਜਦੋਂ ਕਿਸਾਨਾਂ ਦਾ ਅੰਦੋਲਨ ਅਸਫਲ ਕਰਨ 'ਚ ਸਰਕਾਰ ਨੂੰ ਕਾਮਯਾਬੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਫੱਗਣ ਸੰਮਤ 551

ਸੰਪਾਦਕੀ

ਸਿੱਖਿਆ ਦੇ ਖੇਤਰ ਵਿਚ ਪਹਿਲ ਦੀ ਲੋੜ

ਰਾਜਧਾਨੀ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਊਠ ਜਿਸ ਕਰਵਟ ਬੈਠਿਆ ਹੈ, ਬਿਨਾਂ ਸ਼ੱਕ ਉਸ ਦਾ ਅਸਰ ਪੂਰੇ ਦੇਸ਼ ਅਤੇ ਖਾਸ ਤੌਰ 'ਤੇ ਗੁਆਂਢੀ ਸੂਬਿਆਂ ਦੇ ਸਿਆਸੀ ਅਤੇ ਸਮਾਜਿਕ ਖੇਤਰਾਂ 'ਤੇ ਪਵੇਗਾ। ਪੰਜਾਬ ਵਿਚ ਤਾਂ ਇਹ ਦਿਖਾਈ ਵੀ ਦੇਣ ਲੱਗਾ ਹੈ। ਰਾਜ ਵਿਚ ਸਿੱਖਿਆ ਦੇ ਢਾਂਚੇ ਨੂੰ ਲੈ ਕੇ ਪਿਛਲੇ 2-3 ਦਿਨਾਂ ਤੋਂ ਜੋ ਖ਼ਬਰਾਂ ਮਿਲ ਰਹੀਆਂ ਹਨ, ਉਹ ਜ਼ਰੂਰ ਸਰਕਾਰ ਅਤੇ ਸਮਾਜ ਨੂੰ ਬਹੁਤ ਕੁਝ ਸੋਚਣ 'ਤੇ ਮਜਬੂਰ ਕਰਦੀਆਂ ਹਨ। ਪੰਜਾਬ ਵਿਚ ਪਹਿਲਾਂ ਇਹ ਖ਼ਬਰਾਂ ਸੁਰਖੀਆਂ ਵਿਚ ਆਈਆਂ ਸਨ ਕਿ ਸਾਲਾਨਾ ਪ੍ਰੀਖਿਆਵਾਂ ਸਿਰ 'ਤੇ ਹੋਣ ਦੇ ਬਾਵਜੂਦ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਨੂੰ ਆਗਾਮੀ ਸਮੇਂ 'ਚ ਹੋਣ ਵਾਲੀ ਮਰਦਮਸ਼ੁਮਾਰੀ ਦੇ ਕੰਮਾਂ 'ਤੇ ਲਾਇਆ ਜਾ ਰਿਹਾ ਹੈ। ਬਿਨਾਂ ਸ਼ੱਕ ਇਹ ਖ਼ਬਰ ਪੰਜਾਬ ਦੇ ਸਿੱਖਿਆ ਖੇਤਰ ਦਾ ਭਲਾ ਚਾਹੁਣ ਵਾਲੇ ਲੋਕਾਂ ਲਈ ਚਿੰਤਾ ਅਤੇ ਵਿਚਾਰ ਦਾ ਵਿਸ਼ਾ ਸੀ।
ਪੰਜਾਬ ਵਿਚ ਸਿੱਖਿਆ ਦਾ ਖੇਤਰ ਪਹਿਲਾਂ ਹੀ ਕਿਸੇ ਸਾਰਥਿਕ ਰਾਹ 'ਤੇ ਚੱਲਣ ਤੋਂ ਵਾਂਝਾ ਹੈ। ਅਧਿਆਪਕ ਅਤੇ ਅਧਿਆਪਨ, ਦੋਵਾਂ ਖੇਤਰਾਂ ਵਿਚ ਪੰਜਾਬ ਬੇਹੱਦ ਪੱਛੜਿਆ ਰਾਜ ਮੰਨਿਆ ਜਾਂਦਾ ਹੈ। ਸਰਕਾਰੀ ਸਕੂਲਾਂ ਦਾ ਪ੍ਰੀਖਿਆ ਨਤੀਜਾ ਕਦੀ ਵੀ ਸ਼ਲਾਘਾਯੋਗ ਨਹੀਂ ਰਿਹਾ। ਅਧਿਆਪਕਾਂ ਦੀ ਭਾਰੀ ਘਾਟ ਸਦਾ ਹੀ ਮਹਿਸੂਸ ਕੀਤੀ ਜਾਂਦੀ ਰਹੀ ਹੈ। ਹਾਲ ਹੀ ਦੀਆਂ ਤਾਜ਼ਾ ਖਬਰਾਂ ਵਿਚ ਦੱਸਿਆ ਗਿਆ ਹੈ ਕਿ ਸੂਬੇ ਵਿਚ 7587 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਨਵੇਂ ਪਾਠਕ੍ਰਮ ਦੇ ਅਨੁਸਾਰ ਹੋਰ ਵੀ ਨਵੇਂ ਅਧਿਆਪਕਾਂ ਦੀ ਲੋੜ ਹੈ ਪਰ ਸੂਬੇ ਵਿਚ ਮਦਰਮਸ਼ੁਮਾਰੀ ਦੀ ਗੱਲ ਹੋਵੇ ਜਾਂ ਵੋਟਿੰਗ ਦੀ ਜਾਂ ਫਿਰ ਹੋਰ ਕੋਈ ਗਲੀ-ਗਲੀ ਘੁੰਮਣ ਦਾ ਸਰਕਾਰੀ ਪ੍ਰੋਗਰਾਮ ਹੋਵੇ, ਅਧਿਆਪਕਾਂ ਨੂੰ ਅਜਿਹੇ ਕੰਮਾਂ ਵਿਚ ਵੱਡੇ ਪੱਧਰ 'ਤੇ ਲਾ ਦਿੱਤਾ ਜਾਂਦਾ ਹੈ। ਬਹੁਤ ਸੁਭਾਵਿਕ ਹੈ ਕਿ ਇਸ ਨਾਲ ਸੂਬੇ ਦੇ ਸਕੂਲਾਂ ਵਿਚ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਅਧਿਆਪਕਾਂ ਦੇ ਕੋਲ ਸਮੇਂ ਦੀ ਘਾਟ ਹੋਣ ਕਾਰਨ ਉਹ ਵਿਦਿਆਰਥੀਆਂ ਵੱਲ ਧਿਆਨ ਨਹੀਂ ਦੇ ਸਕਦੇ।
ਹਾਲਾਂਕਿ ਦਿੱਲੀ ਚੋਣ ਨਤੀਜਿਆਂ ਦੇ ਐਲਾਨ ਦੇ ਅਗਲੇ ਹੀ ਦਿਨ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਦਿੱਤਾ ਗਿਆ ਇਕ ਬਿਆਨ ਜਿਥੇ ਸੂਬੇ ਦੀ ਸਿੱਖਿਆ ਵਿਵਸਥਾ ਬਾਰੇ ਥੋੜ੍ਹੀ ਆਸ ਜਗਾਉਂਦਾ ਹੈ, ਉਥੇ ਇਸ ਬਿਆਨ ਪਿੱਛੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਏਨੀ ਵੱਡੀ ਜਿੱਤ ਦੀ ਆਹਟ ਵੀ ਸੁਣਾਈ ਦਿੰਦੀ ਹੈ। ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਨੂੰ ਡਾਕ ਅਤੇ ਮਰਦਮਸ਼ੁਮਾਰੀ ਵਰਗੇ ਕੰਮਾਂ ਲਈ ਨਿਯੁਕਤ ਨਾ ਕਰਨ ਦਾ ਆਦੇਸ਼ ਪੰਜਾਬ ਵਿਚ ਸਿੱਖਿਆ ਨੁੂੰ ਹਾਂ-ਪੱਖੀ ਹੁਲਾਰਾ ਦੇ ਸਕਦਾ ਹੈ। ਸਿੱਖਿਆ ਮੰਤਰੀ ਵਲੋਂ ਸਿੱਖਿਆ ਨੂੰ ਮਿਸ਼ਨ ਬਣਾਉਣ ਅਤੇ ਇਸ ਵਿਵਸਥਾ ਨੂੰ ਸੌ ਫ਼ੀਸਦੀ ਨਤੀਜੇ ਦੇਣ ਵਾਲੀ ਬਣਾਉਣ ਦੇ ਨਿਰਦੇਸ਼ ਵੀ ਸੁਖਦ ਅਹਿਸਾਸ ਜਗਾਉਂਦੇ ਹਨ। ਦਿੱਲੀ ਵਿਚ ਚੋਣ ਨਤੀਜਿਆਂ ਤੋਂ ਪਹਿਲਾਂ ਬੇਸ਼ੱਕ ਸਾਰੇ ਚੋਣ ਸਰਵੇਖਣਾਂ ਵਿਚ 'ਆਪ' ਦੀ ਚੜ੍ਹਤ ਨੂੰ ਦਰਸਾਇਆ ਗਿਆ ਸੀ ਪਰ 'ਆਪ' ਦੀ ਜਿੱਤ ਹੋਰ ਵਿਰੋਧੀ ਧਿਰਾਂ ਦਾ ਸਫਾਇਆ ਕਰਨ ਵਰਗੀ ਹੋਵੇਗੀ, ਇਸ ਦੀ ਆਸ ਤਾਂ ਖੁਦ 'ਆਪ' ਦੇ ਵੱਡੇ-ਵੱਡੇ ਨੇਤਾਵਾਂ ਨੂੰ ਵੀ ਨਹੀਂ ਹੋਵੇਗੀ ਅਤੇ ਇਸ ਵੱਡੀ ਜਿੱਤ ਦੇ ਲਈ ਮਾਹਿਰਾਂ ਨੇ ਜੋ ਕਾਰਨ ਗਿਣਾਏ ਹਨ, ਉਨ੍ਹਾਂ ਵਿਚ, ਦਿੱਲੀ ਦੀ ਸਰਕਾਰ ਵਲੋਂ ਪਿਛਲੇ ਪੰਜ ਸਾਲਾਂ ਵਿਚ ਸਿੱਖਿਆ, ਸਿਹਤ ਅਤੇ ਬਿਜਲੀ-ਪਾਣੀ ਦੇ ਖੇਤਰ ਵਿਚ ਕੀਤੇ ਗਏ ਪ੍ਰਸੰਸਾਯੋਗ ਕੰਮ ਅਤੇ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਆਦਿ ਸ਼ਾਮਿਲ ਹਨ। ਸਿੱਖਿਆ ਨੂੰ ਸਮਾਜ ਵਿਚ ਬਿਹਤਰ, ਸਰਲ ਅਤੇ ਸਸਤੀ ਬਣਾਉਣ ਵਾਲਾ ਦਿੱਲੀ ਉੱਤਰੀ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ। ਦਿੱਲੀ ਦੀ ਸਿੱਖਿਆ ਪ੍ਰਣਾਲੀ ਬਾਰੇ ਰਾਜਸਥਾਨ ਦੀ 'ਆਪ' ਇਕਾਈ ਨੇ ਵੀ ਬਿਆਨ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਰਾਜਸਥਾਨ ਵਿਚ ਵੀ ਦਿੱਲੀ ਦੀ ਤਰਜ਼ 'ਤੇ ਸਿੱਖਿਆ ਦਾ ਢਾਂਚਾ ਵਿਕਸਿਤ ਕੀਤਾ ਜਾਵੇਗਾ। ਅਸੀਂ ਸਮਝਦੇ ਹਾਂ ਕਿ ਪੰਜਾਬ ਵਿਚ ਵੀ ਸਿੱਖਿਆ ਅਤੇ ਸਿਹਤ ਦੇ ਪੱਧਰ 'ਤੇ ਅਜਿਹੀ ਹੀ ਯੋਜਨਾ ਅਤੇ ਕਾਰਜ ਪ੍ਰਣਾਲੀ ਦੀ ਵੱਡੀ ਲੋੜ ਹੈ। ਬੇਸ਼ੱਕ ਡਾਕ ਅਤੇ ਸਰਵੇਖਣ ਜਿਹੇ ਸਰਕਾਰੀ ਕਾਰਜ ਵੀ ਲੋਕਤੰਤਰੀ ਪ੍ਰਸ਼ਾਸਨ ਵਿਚ ਜ਼ਰੂਰੀ ਹੁੰਦੇ ਹਨ ਪਰ ਅਜਿਹੇ ਕਾਰਜ ਦੇਸ਼ ਅਤੇ ਪ੍ਰਦੇਸ਼ ਦੇ ਸਰਕਾਰੀ ਮਹਿਕਮਿਆਂ ਦੇ ਕਲਰਕਾਂ ਜਾਂ ਹੋਰ ਅਮਲੇ ਤੋਂ ਲਏ ਜਾ ਸਕਦੇ ਹਨ, ਜਿਸ ਨਾਲ ਸਿੱਖਿਆ ਵਰਗੇ ਅਹਿਮ ਖੇਤਰਾਂ ਦਾ ਨੁਕਸਾਨ ਨਾ ਹੋਵੇ। ਦੁਨੀਆ ਭਰ ਦੇ ਵੱਡੇ ਲੋਕਤੰਤਰੀ ਦੇਸ਼ਾਂ ਵਿਚ ਅਤੇ ਇੱਥੋਂ ਤੱਕ ਕਿ ਰੂਸ ਵਿਚ ਵੀ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ। ਪਰ ਇਹ ਭਾਰਤ ਹੀ ਹੈ ਜਿੱਥੇ ਸਿੱਖਿਆ ਦਾ ਪੱਧਰ ਬਹੁਤ ਪੱਛੜਿਆ ਹੋਇਆ ਹੈ। ਪੰਜਾਬ ਵਿਚ ਸਰਕਾਰੀ ਤੌਰ 'ਤੇ ਸਿੱਖਿਆ ਦਾ ਦਹਾਕਿਆਂ ਤੋਂ ਬੁਰਾ ਹਾਲ ਹੈ ਅਤੇ ਨਿੱਜੀ ਸਿੱਖਿਆ ਤੰਤਰ ਏਨਾ ਮਹਿੰਗਾ ਹੈ ਕਿ ਇਹ ਆਮ ਆਦਮੀ ਦੇ ਵੱਸ ਦਾ ਨਹੀਂ ਰਹਿ ਗਿਆ। ਸੂਬੇ ਦੀਆਂ ਸਰਕਾਰਾਂ ਦਹਾਕਿਆਂ ਤੋਂ ਆਉਂਦੀਆਂ ਜਾਂਦੀਆਂ ਰਹੀਆਂ ਹਨ। ਹਰੇਕ ਨਵੀਂ ਬਣਨ ਵਾਲੀ ਸਰਕਾਰ ਨੇ ਸਿੱਖਿਆ ਦੇ ਖੇਤਰ ਸਬੰਧੀ ਵੱਡੇ-ਵੱਡੇ ਦਾਅਵੇ ਕੀਤੇ ਪਰ ਪਿੱਛੋਂ ਵੱਡੇ ਸੁਧਾਰ ਜਾਂ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਏ।
ਅਸੀਂ ਸਮਝਦੇ ਹਾਂ ਕਿ ਸਿੱਖਿਆ ਕਿਸੇ ਵੀ ਰਾਸ਼ਟਰ ਦੀ ਸੱਭਿਆਚਾਰਕ ਪਛਾਣ ਹੁੰਦੀ ਹੈ। ਸਿੱਖਿਆ ਕਿਸੇ ਰਾਸ਼ਟਰ ਦੀ ਏਕਤਾ ਅਤੇ ਦੇਸ਼ ਭਗਤੀ ਦੀ ਵੀ ਜ਼ਾਮਨ ਹੁੰਦੀ ਹੈ। ਜਿਸ ਰਾਸ਼ਟਰ ਦੇ ਲੋਕ ਪੜ੍ਹੇ-ਲਿਖੇ ਹੋਣਗੇ, ਉਸ ਦੀ ਖੁਸ਼ਹਾਲੀ ਦੇ ਦੁਆਰ ਵੀ ਖ਼ੁਦ ਹੀ ਖੁਲ੍ਹਦੇ ਜਾਂਦੇ ਹਨ। ਪੰਜਾਬ ਵਿਚ ਵੀ ਅਗਲੇ ਦੋ ਸਾਲਾਂ ਬਾਅਦ ਚੋਣਾਂ ਹੋਣੀਆਂ ਹਨ। ਦਿੱਲੀ ਵਿਧਾਨ ਸਭਾ ਚੋਣਾਂ ਦਾ ਪੰਜਾਬ 'ਤੇ ਹੋਰ ਕੋਈ ਅਸਰ ਪਵੇ ਜਾਂ ਨਾ, ਸਿੱਖਿਆ ਨੀਤੀ ਨੂੰ ਲੈ ਕੇ ਸਵਾਲ ਜ਼ਰੂਰ ਉੱਠਣਗੇ। ਇਹ ਵੀ ਤੈਅ ਹੈ ਕਿ ਪੰਜਾਬ ਵਿਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਜੋ ਵੀ ਰਾਜਨੀਤਕ ਦਲ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੇ ਸਰੋਕਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ, ਲੋਕ ਉਸੇ ਦਾ ਪੱਲਾ ਫੜਨਗੇ। ਰਾਜਨੀਤਕ ਦਲ ਜਿੰਨੀ ਛੇਤੀ ਇਹ ਗੱਲ ਸਮਝਣਗੇ, ਓਨਾ ਹੀ ਸੂਬੇ ਦੇ ਲੋਕਾਂ ਅਤੇ ਉਨ੍ਹਾਂ ਦੇ ਆਪਣੇ ਹਿੱਤ ਵਿਚ ਹੋਵੇਗਾ।

ਪੰਜਾਬ, ਪੰਜਾਬੀ ਅਤੇ ਉਰਦੂ

ਪੰਜਾਬ (ਚੜ੍ਹਦਾ) ਉੱਤਰ-ਪੱਛਮੀ ਭਾਰਤ ਦਾ ਇਕ ਰਾਜ ਹੈ। ਵੱਖ-ਵੱਖ ਸਮਿਆਂ ਵਿਚ ਇਸ ਖਿੱਤੇ ਦੇ ਵੱਖ-ਵੱਖ ਨਾਂਅ ਰਹੇ ਹਨ ਜਿਵੇਂ ਪੰਚਨਦ, ਸਪਤਸਿੰਧੂ, ਪੈਂਟਾਪੋਟਾਮੀਆ ਆਦਿ। ਪਰ ਹਾਲੀਆ ਨਾਂਅ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ 'ਪੰਜ' ਅਤੇ 'ਆਬ' ਦਾ ਸੁਮੇਲ ਹੈ, ਜਿਸ ਦਾ ਮਤਲਬ ਹੈ ...

ਪੂਰੀ ਖ਼ਬਰ »

ਦਿੱਲੀ ਵਿਚ ਤੀਜੀ ਵਾਰ ਕੇਜਰੀਵਾਲ ਸਰਕਾਰ

ਪਿਛਲੇ ਦਿਨਾਂ ਦੀ ਸਭ ਤੋਂ ਵੱਡੀ ਖ਼ਬਰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਦਾ ਤੀਜੀ ਵਾਰ 70 ਵਿਚੋਂ 62 ਸੀਟਾਂ ਲੈ ਕੇ ਜਿੱਤਣਾ ਹੈ। ਕੇਜਰੀਵਾਲ ਦੁਆਰਾ ਬਿਜਲੀ, ਪਾਣੀ ਤੇ ਸਿਹਤ ਸਹੂਲਤਾਂ ਦਿੱਤੇ ਜਾਣ ਸਦਕਾ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਭਾਜਪਾ ...

ਪੂਰੀ ਖ਼ਬਰ »

ਵੰਡ ਦਾ ਇਤਿਹਾਸ ਸੰਭਾਲ ਰਹੀ ਹੈ ਇਕ ਸੰਸਥਾ

ਭਾਰਤ ਅਤੇ ਪਾਕਿਸਤਾਨ ਦੀ ਹੋਈ ਵੰਡ ਨੂੰ ਭਾਵੇਂ 72 ਸਾਲ ਹੋ ਚੁੱਕੇ ਨੇ ਪਰ ਇਸ ਵੰਡ ਦਾ ਸੰਤਾਪ ਹੰਢਾ ਚੁੱਕੇ ਲੋਕ ਅੱਜ ਵੀ ਉਨ੍ਹਾਂ ਪਲਾਂ ਨੂੰ ਯਾਦ ਕਰ ਕੇ ਤੜਫ਼ ਉੱਠਦੇ ਹਨ। ਵੰਡ ਵੇਲੇ ਹੋਈ ਹਿੰਸਾ ਵਿਚ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ, ਇਸ ਦੇ ਨਾਲ ਹੀ ਲਗਪਗ ...

ਪੂਰੀ ਖ਼ਬਰ »

ਹੁਣ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਬਿਹਾਰ ਵੱਲ

ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਆਪਣਾ ਧਿਆਨ ਬਿਹਾਰ ਵੱਲ ਕੇਂਦਰਿਤ ਕਰ ਰਹੀਆਂ ਹਨ। ਵਿਰੋਧੀ ਧਿਰਾਂ ਨੂੰ ਇਸ ਗੱਲ ਦੀ ਆਸ ਹੈ ਕਿ ਹੁਣ ਜੇ.ਡੀ.(ਯੂ) ਮੁਖੀ ਮੁੜ ਧਰਮਨਿਰਪੱਖ ਰੌਂਅ ਵਿਚ ਆ ਸਕਦੇ ਹਨ। ਵਿਰੋਧੀ ਧਿਰ ਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX