ਟੋਰਾਂਟੋ, 15 ਫਰਵਰੀ (ਸਤਪਾਲ ਸਿੰਘ ਜੌਹਲ)- ਕੈਨੇਡਾ 'ਚ ਪੁਲਿਸ ਨੇ ਗੁਰਿੰਦਰ ਪ੍ਰੀਤ ਧਾਲੀਵਾਲ (37) ਅਤੇ ਉਸ ਦੀ ਪਤਨੀ ਇੰਦਰਪ੍ਰੀਤ ਧਾਲੀਵਾਲ (36) ਨੂੰ ਗਿ੍ਫ਼ਤਾਰ ਕਰ ਕੇ ਅੰਤਰਰਾਸ਼ਟਰੀ ਪੱਧਰ 'ਤੇ ਚੱਲਦੇ ਜਾਅਲੀ ਫ਼ੋਨ ਕਾਲ ਸੈਂਟਰਾਂ ਦਾ ਭਾਂਡਾ ਭੰਨਣ ਦਾ ਦਾਅਵਾ ਕੀਤਾ ਹੈ¢ ਬੀਤੇ ਬੁੱਧਵਾਰ ਨੂੰ ਬਰੈਂਪਟਨ ਵਾਸੀ ਇਹ ਜੋੜਾ ਫੜਿਆ ਗਿਆ ਸੀ ਅਤੇ ਬਰੈਂਪਟਨ ਅਦਾਲਤ 'ਚ ਉਨ੍ਹਾਂ ਦੀ ਅਗਲੀ ਪੇਸ਼ੀ 2 ਮਾਰਚ ਨੂੰ ਹੋਣੀ ਹੈ¢ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ (ਆਰ.ਸੀ.ਐਮ.ਪੀ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਠੱਗਾਂ ਵਲੋਂ ਟੈਕਸ ਅਧਿਕਾਰੀ (ਸੀ.ਆਰ.ਏ ਸਕੈਮ) ਜਾਂ ਕੋਈ ਨਕਲੀ ਵਿਭਾਗੀ ਜਾਂਚ ਅਧਿਕਾਰੀ ਬਣ ਕੇ ਲੋਕਾਂ ਨੂੰ ਫ਼ੋਨ ਕੀਤੇ ਜਾਂਦੇ ਹਨ, ਜਿਸ ਤਹਿਤ ਬੀਤੇ ਸਾਲਾਂ ਦੌਰਾਨ ਟੈਕਸ ਅਤੇ ਜੁਰਮਾਨਿਆਂ ਦੇ ਬਕਾਇਆ ਦੇ ਮਨਘੜਤ ਡਰਾਵਿਆਂ ਨਾਲ 60,000 ਦੇ ਕਰੀਬ ਕੈਨੇਡਾ ਵਾਸੀ ਠੱਗੇ ਜਾ ਚੁੱਕੇ ਹਨ¢ ਇਸ ਮਾਮਲੇ 'ਚ ਪੁਲਿਸ ਵਲੋਂ ਅਕਤੂਬਰ 2018 ਤੋਂ ਸਰਗਰਮੀ ਨਾਲ ਜਾਂਚ ਕੀਤੀ ਜਾ ਰਹੀ ਸੀ ਅਤੇ ਕੁਝ ਪੁਲਿਸ ਅਫ਼ਸਰ ਕੈਨੇਡਾ ਤੋਂ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ 'ਚ ਵੀ ਭੇਜੇ ਗਏ ਸਨ¢ ਇਕ ਅਧਿਕਾਰੀ ਨੇ ਦੱਸਿਆ ਕਿ ਕਿ ਭਾਰਤ ਦੇ ਕਈ ਸ਼ਹਿਰਾਂ 'ਚੋਂ ਜਾਅਲੀ ਕਾਲ ਸੈਂਟਰ ਬੰਦ ਕਰਵਾਏ ਜਾਣ ਦੇ ਬਾਵਜੂਦ ਇਹ ਧੰਦਾ ਚੱਲਦਾ ਰਿਹਾ ਅਤੇ ਅਜੇ ਵੀ ਭਾਰਤ ਤੋਂ ਜਾਅਲੀ ਫ਼ੋਨ ਕਾਲਾਂ ਬੰਦ ਨਹੀਂ ਹੋਈਆਂ¢ ਇਸ ਘੁਟਾਲੇ 'ਚ ਪੀੜਤਾਂ ਤੋਂ ਕੈਨੇਡਾ 'ਚੋਂ ਡਾਲਰ ਉਗਰਾਹ ਕੇ ਭਾਰਤ ਭੇਜਣ 'ਚ ਗਿ੍ਫ਼ਤਾਰ ਕੀਤਾ ਗਿਆ ਇਹ ਧਾਲੀਵਾਲ ਜੋੜਾ ਸ਼ਾਮਿਲ ਦੱਸਿਆ ਜਾਂਦਾ ਹੈ¢ ਉਨ੍ਹਾਂ ਤੋਂ 26,000 ਡਾਲਰ ਨਕਦ ਅਤੇ 1,14,000 ਡਾਲਰਾਂ ਦੇ ਗਹਿਣੇ ਜ਼ਬਤ ਕੀਤੇ ਗਏ ਹਨ¢ ਉਨ੍ਹਾਂ ਦਾ ਇਕ ਸਾਥੀ ਸ਼ੰਟੂ ਮਨਿਕ (26) ਕੈਨੇਡਾ ਤੋਂ ਭਾਰਤ ਖਿਸਕ ਗਿਆ ਦੱਸਿਆ ਜਾਂਦਾ ਹੈ, ਜਿਸ ਦੀ ਗਿ੍ਫ਼ਤਾਰੀ ਵਾਸਤੇ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ¢ ਪੁਲਿਸ ਨੇ ਸਪਸ਼ਟ ਦੱਸਿਆ ਹੈ ਕਿ ਇਸ ਮਾਮਲੇ 'ਚ ਅਜੇ ਹੋਰ ਗਿ੍ਫ਼ਤਾਰੀਆਂ ਹੋ ਸਕਦੀਆਂ ਹਨ¢
ਵੀਨਸ (ਇਟਲੀ), 15 ਫਰਵਰੀ (ਹਰਦੀਪ ਸਿੰਘ ਕੰਗ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਬੀਬੀ ਜਗੀਰ ਕੌਰ ਯੂਰਪ ਟੂਰ ਤਹਿਤ ਇਟਲੀ ਪਹੁੰਚ ਗਏ ਹਨ | ਬੀਤੇ ਦਿਨ ਉਨ੍ਹਾਂ ਦਾ ਵੈਰੋਨਾ ਵਿਖੇ ਪਹੁੰਚਣ 'ਤੇ ਅਕਾਲੀ ਦਲ ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ ਅਤੇ ਜਨਰਲ ...
ਸਿਡਨੀ, 15 ਫਰਵਰੀ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਕੁਦਰਤੀ ਆਫ਼ਤਾਂ ਨੇ ਘੇਰਿਆ ਹੋਇਆ ਹੈ | ਅੱਗ ਨਾਲ ਲੱਖਾਂ ਹੈਕਟੇਅਰ ਜੰਗਲ ਜਲਣ ਤੋਂ ਬਾਅਦ ਹੁਣ ਭਾਰੀ ਬਾਰਿਸ਼ ਨੇ ਤਬਾਹੀ ਸ਼ੁਰੂ ਕਰ ਦਿੱਤੀ ਹੈ | ਬਾਰਿਸ਼ ਦੇ ਪਾਣੀ ਨਾਲ ਜੰਗਲਾਂ ...
ਹਮਬਰਗ, 15 ਫਰਵਰੀ (ਅਮਰਜੀਤ ਸਿੰਘ ਸਿੱਧੂ)- ਪੰਜਾਬ ਦੇ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਦੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਉਸਾਰੂ ਦਿਸ਼ਾ ਵੱਲ ਲਿਜਾਣ ਅਤੇ ਵਿਸ਼ਵ ਪੱਧਰੀ ਨਵੀਂ ਖੇਡ ਤਕਨੀਕ ਨਾਲ ਲੈਸ ਕਰਨ ਲਈ ਯੂ. ਕੇ. ਦੀ ...
ਨਿਊਯਾਰਕ, 15 ਫਰਵਰੀ (ਹੁਸਨ ਲੜੋਆ ਬੰਗਾ)- ਨਿਊਯਾਰਕ 'ਚ ਕਸ਼ਮੀਰ ਇਕਮੁਠਤਾ ਦਿਵਸ ਵਜੋਂ ਮਨਾਇਆ ਗਿਆ | ਮੋਦੀ ਸਰਕਾਰ ਵਲੋਂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਦੇ ਅਮਲਾਂ ਤੋਂ ਬਾਅਦ ਦੁਨੀਆ ਦੀਆਂ ਨਜ਼ਰਾਂ ਕਸ਼ਮੀਰ ਵੱਲ ਲੱਗੀਆਂ ਹੋਈਆਂ ਹਨ¢ ਇਸ ਸਬੰਧੀ ਪਾਕਿਸਤਾਨ, ...
ਵਿਨੀਪੈਗ, 15 ਫਰਵਰੀ (ਸਰਬਪਾਲ ਸਿੰਘ)-ਸਟੱਡੀ ਪਰਮਿਟ 'ਇਮੀਗ੍ਰੇਸ਼ਨ ਰਫਿਊਜ਼ੀ ਐਾਡ ਸਿਟੀਜ਼ਿਨਸ਼ਿਪ ਕੈਨੇਡਾ (ਆਈ. ਆਰ. ਸੀ. ਸੀ.)' ਦੁਆਰਾ ਜਾਰੀ ਕੀਤਾ ਉਹ ਦਸਤਾਵੇਜ਼ ਹੈ ਜੋ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ 'ਚ ਇਕ ਨਿਰਧਾਰਤ ਸਿਖਲਾਈ ਸੰਸਥਾ ਵਿਚ ਮਿੱਥੇ ਸਮੇਂ ਲਈ ...
ਲੰਡਨ, 15 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਅਗਲੇ ਸਾਲ 2021 'ਚ ਹੋਣ ਵਾਲੀ ਜਨਗਣਨਾ 'ਚ ਸਿੱਖਾਂ ਲਈ ਵੱਖਰੇ ਖ਼ਾਨੇ ਨੂੰ ਲਾਜ਼ਮੀ ਬਣਾਉਣ ਲਈ ਚੱਲ ਰਹੀ ਜੱਦੋ ਜਹਿਦ 'ਚ ਨਵੇਂ ਸਵਾਲ ਖੜੇ ਹੋ ਰਹੇ ਹਨ | ਬਰਤਾਨੀਆ ਦੇ ਪਹਿਲੇ ਦਸਤਾਰ ਧਾਰੀ ਸਿੱਖ ਲਾਰਡ ...
ਐਬਟਸਫੋਰਡ, 15 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਸਰੀ ਦੇ ਐਲ. ਏ. ਮੈਥਾਸਨ ਸੈਕੰਡਰੀ ਸਕੂਲ ਦਾ ਵਿਦਿਆਰਥੀ ਗੋਬਿੰਦ ਸਿੰਘ ਦਿਓਲ, ਨਿਊ ਬਰੰਸਵਿਕ ਸੂਬੇ ਦੇ ਸ਼ਹਿਰ ਫਰੈਡਰਿਕਸਨ ਦੇ ਲੀਓ ਹੇਜ਼ ਹਾਈ ਸਕੂਲ ਦੀ ਵਿਦਿਆਰਥਣ ਧਨਿਸਟਾ ਅੰਬਾਨੀ ਤੇ ...
ਕੈਲਗਰੀ, 15 ਫਰਵਰੀ (ਜਸਜੀਤ ਸਿੰਘ ਧਾਮੀ)- 'ਦਿਲ ਵਾਕ ਫਾਊਡੇਂਸ਼ਨ' ਵੱਖ-ਵੱਖ ਯਤਨਾਂ ਨਾਲ ਮਨੁੱਖਤਾ ਦੀ ਸੇਵਾ 'ਚ ਆਪਣਾ ਯੋਗਦਾਨ ਪਾ ਰਹੀ ਹੈ | ਇਸੇ ਲੜੀ ਤਹਿਤ ਕੈਲਗਰੀ ਦੀ ਨਾਮਵਰ ਸ਼ਖ਼ਸੀਅਤ ਮਨਦੀਪ ਦੁੱਗਲ ਜੋ ਕਿ ਕੈਨੇਡਾ ਅਤੇ ਪੰਜਾਬ ਅੰਦਰ ਲੋੜਵੰਦ ਵਿਅਕਤੀ ਦੀ ਸੇਵਾ ...
ਲੈਸਟਰ (ਇੰਗਲੈਂਡ), 15 ਫਰਵਰੀ (ਸੁਖਜਿੰਦਰ ਸਿੰਘ ਢੱਡੇ)- ਪਿਆਰ ਦੇ ਦਿਨ 'ਵੈਲੇਨਟਾਈਨ ਡੇਅ' ਦੇ ਸਬੰਧ 'ਚ ਇੰਗਲੈਂਡ ਦੇ ਸ਼ਹਿਰ ਲੈਸਟਰ 'ਚ ਬੋਬ ਸਿੰਘ ਅਤੇ ਰਾਜ ਸ਼ਰਮਾ ਵਲੋਂ ਸਾਝੇ ਤੌਰ 'ਤੇ ਇਕ ਵਿਸ਼ਾਲ ਰੰਗਾਂਰੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਪੰਜਾਬ ਤੋ ਆਏ ਮਸ਼ਹੂਰ ...
ਲੰਡਨ, 15 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਨਵੇਂ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ 10 ਡਾਊਨਿੰਗ ਸਟਰੀਟ ਵਿਖੇ ਕੀਤੀ ਗਈ, ਜਿਸ 'ਚ ਪੰਜਾਬੀ ਮੂਲ ਦੇ ਖ਼ਜ਼ਾਨਾ ਮੰਤਰੀ ਰਿਸ਼ੀ ਸੁਨਕ, ਗ੍ਰਹਿ ਮੰਤਰੀ ਪ੍ਰੀਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX