ਜਲੰਧਰ, 15 ਫਰਵਰੀ (ਜਸਪਾਲ ਸਿੰਘ)-ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਗੋਪਾਲ ਨਗਰ ਸਥਿਤ ਆਰ.ਐਸ.ਐਸ. ਦਾ ਦਫਤਰ (ਪੀਲੀ ਕੋਠੀ) ਘੇਰਨ ਜਾ ਰਹੇ ਵੱਖ-ਵੱਖ ਦਲਿਤ ਤੇ ਮਜ਼ਦੂਰ ਜਥੇਬੰਦੀਆਂ 'ਤੇ ਆਧਾਰਿਤ ਬਣੇ ਭਾਰਤ ਬਚਾਓ ਦਲਿਤ ਮੰਚ ਦੇ ਕਾਰਕੁੰਨਾਂ ਦੀ ਬਸਤੀ ਅੱਡੇ ਨੇੜੇ ਪੁਲਿਸ ਨਾਲ ਧੱਕਾ ਮੁੱਕੀ ਹੋ ਗਈ | ਇਸ ਦੌਰਾਨ ਪੁਲਿਸ ਵਲੋਂ ਮੁਜ਼ਾਹਰਾਕਾਰੀਆਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ, ਜਿਸ ਕਾਰਨ ਰੋਸ ਵਜੋਂ ਉਨ੍ਹਾਂ ਵਲੋਂ ਬਸਤੀ ਅੱਡੇ 'ਤੇ ਹੀ ਧਰਨਾ ਲਗਾ ਕੇ ਆਵਾਜਾਈ ਜਾਮ ਕਰ ਦਿੱਤੀ ਗਈ | ਇਸ ਤੋਂ ਪਹਿਲਾਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਦੁਆਬਾ ਪੱਧਰ ਦਾ ਇਕੱਠ ਕਰਕੇ ਵੱਖ-ਵੱਖ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਦੀ ਜ਼ੋਰਦਾਰ ਸ਼ਬਦਾਂ 'ਚ ਆਲੋਚਨਾ ਕੀਤੀ | ਇਸ ਮੌਕੇ ਮੰਚ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਪੰਜਾਬ ਅੰਦਰ 15 ਮਈ ਤੋਂ ਸ਼ੁਰੂ ਹੋ ਰਹੇ ਐਨ.ਪੀ.ਆਰ. ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਅਤੇ 23 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ ਵੀ ਕੀਤਾ ਗਿਆ¢ ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਤੇ ਆਰ.ਐਸ.ਐਸ. ਵਲੋਂ ਦੇਸ਼ ਭਰ 'ਚ ਫਿਰਕੂ ਆਧਾਰ 'ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ ਤੇ ਇਸੇ ਤਹਿਤ ਦਲਿਤਾਂ, ਘੱਟ ਗਿਣਤੀਆਂ ਅਤੇ ਆਦਿਵਾਸੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਰੈਲੀ ਦੀ ਸ਼ੁਰੂਆਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਢੱਡਾ ਦੇ ਵਿਛੋੜੇ 'ਤੇ ਉਨ੍ਹਾਂ ਨੂੰ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕਰ ਕੇ ਕੀਤੀ ਗਈ¢ ਇਸ ਮੌਕੇ ਭਾਰਤ ਬਚਾਓ ਦਲਿਤ ਮੰਚ ਦੇ ਸੂਬਾਈ ਆਗੂਆਾ ਤਰਸੇਮ ਪੀਟਰ, ਰਮੇਸ਼ ਚੋਹਕਾਂ, ਸੁਖਵਿੰਦਰ ਕੋਟਲੀ, ਨਛੱਤਰ ਨਾਥ ਸ਼ੇਰਗਿੱਲ, ਅਨਿਲ ਬਾਘਾ, ਜੋਗਿੰਦਰ ਸਿੰਘ ਮਾਨ, ਹਰਭਜਨ ਸੁਮਨ, ਗੁਰਮੁੱਖ ਸਿੰਘ, ਯੂਨਸ ਮਸੀਹ ਸਹੋਤਾ, ਤਰਸੇਮ ਥਾਪਰ, ਸੂਰਜ ਮਸੀਹ, ਕਸ਼ਮੀਰ ਸਿੰਘ ਘੁੱਗਸ਼ੋਰ, ਜਸਵਿੰਦਰ ਸਿੰਘ, ਸੰਨੀ ਜੱਸਲ, ਚਰੰਜੀਲਾਲ ਕੰਗਣੀਵਾਲ, ਅਯੂਬ ਖਾਨ, ਜੱਸੀ ਤੱਲ੍ਹਣ ਆਦਿ ਨੇ ਵੀ ਸੰਬੋਧਨ ਕੀਤਾ |
ਜਲੰਧਰ, 15 ਫਰਵਰੀ (ਸ਼ੈਲੀ)-ਥਾਣਾ 2 'ਚ ਪੈਂਦੇ ਪਟੇਲ ਚੌਾਕ ਦੇ ਨੇੜੇ ਇਕ ਨਿੱਜੀ ਹਸਪਤਾਲ ਦੇ ਬਾਥਰੂਮ 'ਚ ਇਕ ਨੌਜਵਾਨ ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ | ਮਿ੍ਤਕ ਦੀ ਪਛਾਣ ਲਲਿਤ ਕੁਮਾਰ ਪੁੱਤਰ ਸੌਦਾਗਰ ਮਲ ਨਿਵਾਸੀ ਸ਼ਾਸਤਰੀ ਨਗਰ ਦੇ ਰੂਪ 'ਚ ਹੋਈ ਹੈ | ਜਾਣਕਾਰੀ ...
ਜਲੰਧਰ, 15 ਫਰਵਰੀ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਵੰਦਨਾ ਸ਼ਰਮਾ ਪਤਨੀ ਰਜਿੰਦਰ ਸ਼ਰਮਾ ਵਾਸੀ ਜੀਰਕਪੁਰ, ਮੋਹਾਲੀ ਨੂੰ 1 ਮਹੀਨੇ ਦੀ ਕੈਦ ਅਤੇ 5 ਹਜ਼ਾਰ ਰੁਪਏ ...
ਲਾਂਬੜਾ, 15 ਫਰਵਰੀ (ਕੁਲਜੀਤ ਸਿੰਘ ਸੰਧੂ)-ਪੁਲਿਸ ਥਾਣਾ ਲਾਂਬੜਾ ਨੂੰ ਨਸ਼ਿਆਂ ਦੇ ਇਕ ਸਮੱਗਲਰ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਲਾਂਬੜਾ ਨੇ ਦੱਸਿਆ ਕਿ ਏ.ਐੱਸ.ਆਈ. ਬਲਦੇਵ ਸਿੰਘ ਨੇ ਵੰਡਰਲੈਂਡ ਪਾਰਕ ...
ਜਲੰਧਰ, 15 ਫਰਵਰੀ (ਐੱਮ.ਐੱਸ. ਲੋਹੀਆ)-ਬੱਸ ਅੱਡਾ ਚੌਕੀ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਚੋਰੀਸ਼ੁਦਾ ਆਟੋ ਬਰਾਮਦ ਕਰ ਕੇ ਉਸ ਦੇ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਮੰਨੀ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਮੁਹੱਲਾ ਲਸੂੜੀ, ਬਸਤੀ ਦਾਨਿਸ਼ਮੰਦਾਂ ...
ਜਲੰਧਰ, 15 ਫਰਵਰੀ (ਐੱਮ. ਐੱਸ. ਲੋਹੀਆ)-ਪਤਨੀ ਤੋਂ ਪ੍ਰੇਸ਼ਾਨ ਹੋ ਕੇ ਜਲੰਧਰ ਦੇ ਮਨਜੋਤ ਸਿੰਘ (29) ਪੁੱਤਰ ਮਨਿੰਦਰ ਸਿੰਘ ਨੇ ਬੀਤੇ ਦਿਨੀਂ ਕੈਨੇਡਾ 'ਚ ਇਕ ਪੁਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਸੀ, ਜਿਸ ਦੀ ਅੱਜ ਤੱਕ ਲਾਸ਼ ਬਰਾਮਦ ਨਹੀਂ ਹੋਈ | ਆਪਣੇ ਪੁੱਤਰ ਦੀ ਲਾਸ਼ ...
ਜਲੰਧਰ, 15 ਫਰਵਰੀ (ਜਸਪਾਲ ਸਿੰਘ)-ਗੋਵਿੰਦ ਸਪੋਰਟਸ ਕਲੱਬ ਵਲੋਂ ਐਨ.ਆਰ.ਆਈ. ਵੀਰਾਂ, ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 34ਵਾਂ ਸੰਤ ਗੁਰਬਖਸ਼ ਸਿੰਘ ਯਾਦਗਾਰੀ ਪੇਂਡੂ ਖੇਡ ਮੇਲਾ 27, 28 ਤੇ 29 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...
ਜਲੰਧਰ, 15 ਫਰਵਰੀ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਵਿਖੇ ਯੂਥ ਵਾਈਬ ਦੇ ਦੂਸਰੇ ਦਿਨ ਵੱਡੀ ਪੱਧਰ 'ਤੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਜਿਸ 'ਚ ਦੱਖਣੀ ਭਾਰਤ ਦੇ ਪ੍ਰਸਿੱਧ ਲਾਗੋਰੀ ਬੈਂਡ ਤੋਂ ਇਲਾਵਾ ...
ਜਲੰਧਰ, 15 ਫਰਵਰੀ (ਸ਼ਿਵ ਸ਼ਰਮਾ)-ਇਕ ਪਾਸੇ ਤਾਂ ਆਮ ਖਪਤਕਾਰਾਂ 'ਚ ਮਹਿੰਗੀ ਬਿਜਲੀ ਨੂੰ ਹਾਹਾਕਾਰ ਮੱਚੀ ਹੋਈ ਹੈ ਤੇ ਦੂਜੇ ਪਾਸੇ ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਨੇ ਜੀ. ਟੀ. ਰੋਡ ਨਾਲ ਲੱਗਦੇ ਇਲਾਕੇ ਬੜਿੰਗਾਂ, ਚਹੇੜੂ, ਫਗਵਾੜਾ ਤੇ ਨਾਲ ਲੱਗਦੇ ਇਲਾਕਿਆਂ 'ਚ ਚੱਲ ...
ਜਲੰਧਰ, 15 ਫਰਵਰੀ (ਸ਼ਿਵ ਸ਼ਰਮਾ)- ਐਫ.ਐਾਡ.ਸੀ.ਸੀ. ਦੀ ਬੈਠਕ 'ਚ 4 ਕਰੋੜ ਦੇ ਸਟਰੀਟ ਲਾਈਟ ਦੇ ਟੈਂਡਰਾਂ ਨੂੰ ਰੱਦ ਕਰਨ ਤੋਂ ਬਾਅਦ ਨਗਰ ਨਿਗਮ ਨੇ ਸਾਰੇ ਸਟਰੀਟ ਲਾਈਟ ਦੇ ਠੇਕੇਦਾਰਾਂ ਨੂੰ ਚਿੱਠੀ ਕਰਕੇ ਹਜ਼ਾਰਾਂ ਬੰਦ ਪਈਆਂ ਸਟਰੀਟ ਲਾਈਟਾਂ 7 ਦਿਨਾਂ 'ਚ ਜਗਾਉਣ ਦੀ ਹਦਾਇਤ ...
ਜਲੰਧਰ, 15 ਫਰਵਰੀ (ਸ਼ਿਵ ਸ਼ਰਮਾ)- ਐਫ.ਐਾਡ.ਸੀ.ਸੀ. ਦੀ ਬੈਠਕ 'ਚ 4 ਕਰੋੜ ਦੇ ਸਟਰੀਟ ਲਾਈਟ ਦੇ ਟੈਂਡਰਾਂ ਨੂੰ ਰੱਦ ਕਰਨ ਤੋਂ ਬਾਅਦ ਨਗਰ ਨਿਗਮ ਨੇ ਸਾਰੇ ਸਟਰੀਟ ਲਾਈਟ ਦੇ ਠੇਕੇਦਾਰਾਂ ਨੂੰ ਚਿੱਠੀ ਕਰਕੇ ਹਜ਼ਾਰਾਂ ਬੰਦ ਪਈਆਂ ਸਟਰੀਟ ਲਾਈਟਾਂ 7 ਦਿਨਾਂ 'ਚ ਜਗਾਉਣ ਦੀ ਹਦਾਇਤ ...
ਚੰਡੀਗੜ੍ਹ, 15 ਫਰਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਭਵਨ ਵਿਖੇ ਸੋਭਾ ਸਿੰਘ ਆਡੀਟੋਰੀਅਮ ਵਿਖੇ ਏ.ਪੀ.ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਵੱਖ-ਵੱਖ ਕਲਾ ਕ੍ਰਿਤੀਆਂ ਦਾ ਪ੍ਰਦਰਸ਼ਨ ਪੰਜਾਬ ਕਲਾ ਭਵਨ ਵਿਖੇ ਇਕ ਕਲਾ ...
ਜਲੰਧਰ, 15 ਫਰਵਰੀ (ਐੱਮ.ਐੱਸ. ਲੋਹੀਆ)-ਗੁਰੂ ਰਵਿਦਾਸ ਦੇ ਜਨਮ ਦਿਵਸ ਸਬੰਧੀ ਚੱਲ ਰਹੇ ਮੇਲੇ ਦੌਰਾਨ ਹੋਈ ਸਰਬਜੀਤ ਉਰਫ਼ ਚੀਮਾ (26) ਪੁੱਤਰ ਜੋਤੀ ਲਾਲ ਵਾਸੀ ਅਬਾਦਪੁਰਾ, ਜਲੰਧਰ ਦੀ ਹੱਤਿਆ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਸਾਹਿਲ, ਕੁੰਦਨ ਉਰਫ਼ ਕੁਦੂ, ਨੀਰਜ ਅਤੇ ਰੋਹਨ ...
ਜਮਸ਼ੇਰ ਖਾਸ, 15 ਫਰਵਰੀ (ਰਾਜ ਕਪੂਰ)-ਜਮਸ਼ੇਰ ਖਾਸ ਦੇ ਬੱਸ ਸਟੈਂਡ 'ਤੇ ਲੱਗੇ ਬਿਜਲੀ ਦੇ ਬਕਸੇ ਵਿਚੋਂ ਮੀਟਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧ 'ਚ ਬਲਰਾਜ ਗੁਪਤਾ ਦੁਕਾਨਦਾਰ ਨੇ ਦੱਸਿਆ ਕਿ 13 ਫਰਵਰੀ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਤਾਂ ...
ਜਲੰਧਰ, 15 ਫਰਵਰੀ (ਰਣਜੀਤ ਸਿੰਘ ਸੋਢੀ)-ਵਿਦਿਆਰਥੀਆਂ ਨੂੰ ਖੇਡ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਅਤੇ ਭਾਰਤ ਤੇ ਪੰਜਾਬ ਸਰਕਾਰ ਦੇ ਅਭਿਆਨ ਖੇਡੋ ਇੰਡੀਆ-ਫਿਟ ਇੰਡੀਆ ਤਹਿਤ, ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਕਰਵਾਏ ਇੰਟਰ ਕਾਲਜ ਸਪੋਰਟਸ ...
ਜਲੰਧਰ, 15 ਫਰਵਰੀ (ਸਾਬੀ)-ਹੰਸ ਰਾਜ ਸਟੇਡੀਅਮ ਜਲੰਧਰ ਵਿਖੇ ਪਹਿਲੀ ਵਾਰੀ ਮਲੇਸ਼ੀਆ ਦੇ ਕੌਮਾਂਤਰੀ ਬੈਡਮਿੰਟਨ ਕੋਚ ਮੁਹੰਮਦ ਹੈਰੀ ਜਲੰਧਰ ਦੇ ਬੈਡਮਿੰਟਨ ਿਖ਼ਡਾਰੀਆਂ ਨੂੰ ਕੋਚਿੰਗ ਦੇਣ ਲਈ ਪੁੱਜੇ ਤੇ ਲਗਾਏ ਗਏ ਕੋਚਿੰਗ ਕੈਂਪ 'ਚ ਖਿਡਾਰੀਆਂ ਨੂੰ ਨਵੀਆਂ ਤਕਨੀਕਾਂ ...
ਭੋਗਪੁਰ, 15 ਫਰਵਰੀ (ਕਮਲਜੀਤ ਸਿੰਘ ਡੱਲੀ)-ਭੋਗਪੁਰ ਨਜ਼ਦੀਕੀ ਪਿੰਡ ਗੇਹਲੜਾਂ ਵਿਖੇ ਮਹਿੰਦਰ ਸਿੰਘ ਕੇ.ਪੀ. ਚੇਅਰਮੈਨ ਪੰਜਾਬ ਤਕਨੀਕੀ ਸਿੱਖਿਆ ਬੋਰਡ ਅਤੇ ਕੰਵਲਜੀਤ ਸਿੰਘ ਲਾਲੀ ਸਾਬਕਾ ਵਿਧਾਇਕ ਨੇ 70 ਲੱਖ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ...
ਜੰਡਿਆਲਾ ਮੰਜਕੀ, 15 ਫਰਵਰੀ (ਸੁਰਜੀਤ ਸਿੰਘ ਜੰਡਿਆਲਾ)-ਗੁਰੂ ਰਵਿਦਾਸ ਦੇ ਜਨਮ ਦਿਵਸ ਨੂੰ ਸਮਰਪਿਤ ਗੁਰਦੁਆਰਾ ਸੁੱਖ ਸਾਗਰ ਸਾਹਿਬ ਬਜੂਹਾ ਖੁਰਦ ਦੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਾ ਅਤੇ ਨਿਸ਼ਕਾਮ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਵਲੋਂ 17 ...
ਮਹਿਤਪੁਰ, 15 ਫਰਵਰੀ (ਮਿਹਰ ਸਿੰਘ ਰੰਧਾਵਾ)-ਐਸ.ਐਚ.ਓ. ਲਖਵੀਰ ਸਿੰਘ ਥਾਣਾ ਮਹਿਤਪੁਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮਹਿਤਪੁਰ ਪੁਲਿਸ ਨੇ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 2 ਦੋਸ਼ੀਆਂ ਨੂੰ ਫੜ੍ਹਣ 'ਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਸੂਤਰਾਂ ...
ਨੂਰਮਹਿਲ, 15 ਫਰਵਰੀ (ਗੁਰਦੀਪ ਸਿੰਘ ਲਾਲੀ)-ਨੂਰਮਹਿਲ ਦੀਆਂ ਸੜਕਾਂ ਦੀ ਮਾੜੀ ਹਾਲਤ ਕਰਕੇ ਲੋਕ ਬੇਹੱਦ ਔਖੇ ਹਨ, ਇਸੇ ਸੰਦਰਬ 'ਚ ਜਲੰਧਰੀ ਗੇਟ ਨੂਰਮਹਿਲ ਅਤੇ ਆਸ ਪਾਸ ਦੇ ਲੋਕਾਂ ਨੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਈਨ ਅਸ਼ੋਕ ਸੰਧੂ ਦੀ ਅਗਵਾਈ ...
ਸ਼ਾਹਕੋਟ, 15 ਫਰਵਰੀ (ਸੁਖਦੀਪ ਸਿੰਘ)-ਗੁਰੂ ਰਵਿਦਾਸ ਧਰਮਸ਼ਾਲਾ ਵੈਲਫੇਅਰ ਸੁਸਾਇਟੀ ਸ਼ਾਹਕੋਟ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਦਾ 643ਵਾਂ ਜਨਮ ਦਿਵਸ 16 ਫਰਵਰੀ ਨੂੰ ਮੁਹੱਲਾ ਆਜ਼ਾਦ ਨਗਰ, ਸ਼ਾਹਕੋਟ ਵਿਖੇ ਮਨਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ...
ਮਹਿਤਪੁਰ, 15 ਫਰਵਰੀ (ਮਿਹਰ ਸਿੰਘ ਰੰਧਾਵਾ)-ਇੰਸਪੈਕਟਰ ਲਖਵੀਰ ਸਿੰਘ ਐਸ.ਐਚ.ਓ. ਥਾਣਾ ਮਹਿਤਪੁਰ ਵਲੋਂ ਨਸ਼ਿਆਂ ਅਤੇ ਅਸਮਾਜਿਕ ਤੱਤਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮਹਿਤਪੁਰ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਫੜ੍ਹਣ 'ਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ...
ਕਿਸ਼ਨਗੜ੍ਹ, 15 ਫਰਵਰੀ (ਹਰਬੰਸ ਸਿੰਘ ਹੋਠੀ)-ਸ਼ਹੀਦ ਬੰਤਾ ਸਿੰਘ, ਸ਼ਹੀਦ ਅਰੂੜ ਸਿੰਘ ਖੇਡ ਸਟੇਡੀਅਮ ਪਿੰਡ ਸੰਘਵਾਲ ਵਿਖੇ ਸ਼ਹੀਦ ਬੰਤਾ ਸਿੰਘ ਸੰਘਵਾਲ ਵੈੱਲਫ਼ੇਅਰ ਸੁਸਾਇਟੀ, ਸਮੂਹ ਐੱਨ.ਆਰ.ਆਈ. ਵੀਰਾਂ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ...
ਸ਼ਾਹਕੋਟ, 15 ਫਰਵਰੀ (ਬਾਂਸਲ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਲੰਧਰ ਜ਼ੋਨ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆ ਦੀ ਅਗਵਾਈ 'ਚ ਕਮੇਟੀ ਦਾ ਇਕ ਵਫ਼ਦ 17 ਫਰਵਰੀ ਨੂੰ ਲਾਏ ਜਾਣ ਵਾਲੇ ਧਰਨੇ 'ਚ ਚੁੱਕੀਆਂ ਜਾਣ ਵਾਲੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਲਈ ਐਸ. ...
ਫਿਲੌਰ, 15 ਫਰਵਰੀ (ਬੀ. ਐਸ. ਕੈਨੇਡੀ)-ਉੱਘੇ ਸਮਾਜ ਸੇਵਕ ਸ੍ਰੀ ਸ਼ੈਲੀ ਗੋਇਲ ਨੇ ਦੱਸਿਆ ਕਿ ਹਾਈਵੇ ਪੁਲ 'ਤੇ ਰੋਜ਼ਾਨਾ ਸਵੇਰੇ-ਦੁਪਹਿਰ, ਸ਼ਾਮ ਸਮੇਂ ਆਟੋ ਖੜ੍ਹੇ ਰਹਿੰਦੇ ਹਨ ਤੇ ਸਵਾਰੀਆਂ ਨੂੰ ਆਵਾਜ਼ਾਂ ਮਾਰ ਕੇ ਚੜ੍ਹਾਉਂਦੇ ਹਨ | ਸਵਾਰੀਆਂ ਨੂੰ 2 ਸੜਕਾਂ ਪਾਰ ...
ਕਰਤਾਰਪੁਰ, 15 ਫਰਵਰੀ (ਜਸਵੰਤ ਵਰਮਾ, ਧੀਰਪੁਰ)-ਪੰਜਾਬ ਰਾਜ ਫਾਰਮੇਸੀ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੀ ਚੋਣ 16 ਫਰਵਰੀ ਦਿਨ ਐਤਵਾਰ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਹੋਵੇਗੀ | ਇਸ ਸਬੰਧੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ਰਨਜੀਤ ਕੁਮਾਰ ਬਾਵਾ ਨੇ ਦੱਸਿਆ ਕਿ ਸੂਬਾ ...
ਭੋਗਪੁਰ, 15 ਫਰਵਰੀ (ਕੁਲਦੀਪ ਸਿੰਘ ਪਾਬਲਾ)- ਲਾਇਨਜ਼ ਕਲੱਬ ਇੰਟਰਨੈਸ਼ਨਲ ਦੂਜੀ ਜ਼ੋਨ ਐਡਵਾਈਜ਼ਰੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਰਿਜਨ 13 ਜ਼ੋਨ 1 ਦੇ ਚੇਅਰਮੈਨ ਬਲਰਾਜ ਕੁਮਾਰ ਦੀ ਅਗਵਾਈ ਹੇਠ ਭੋਗਪੁਰ ਵਿਖੇ ਹੋਈ | ਮਿੀਟਿੰਗ ਵਿਚ ਸਾਬਕਾ ਜ਼ਿਲ੍ਹਾ ਗਵਰਨਰ ਲਾਇਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX