ਮਾਨਸਾ, 15 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ 1 ਅਧਿਆਪਕਾ ਦਾ ਪਰਸ ਝਪਟਣ ਵਾਲੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ 'ਚ ਇਕ ਮਾਲ ਪਟਵਾਰੀ ਹੈ | ਡਾ: ਨਰਿੰਦਰ ਭਾਰਗਵ ਐਸ. ਐਸ. ਪੀ. ਮਾਨਸਾ ਨੇ ਦੱਸਿਆ ਕਿ ਲੰਘੀ 13 ਫਰਵਰੀ ਨੂੰ ਮੁਨੀਸ਼ ਕੁਮਾਰ ਵਾਸੀ ਵਾਰਡ ਨੰਬਰ 6 ਵਾਟਰ ਵਰਕਸ ਰੋਡ ਮਾਨਸਾ ਨੇ ਪੁਲਿਸ ਕੋਲ ਸ਼ਿਕਾਇਤ ਲਿਖਾਈ ਸੀ ਕਿ ਉਸ ਦੀ ਪਤਨੀ ਰੀਨਾ ਗੁਪਤਾ ਜੋ ਪਿੰਡ ਖਾਰਾ ਵਿਖੇ ਸਕੂਲ ਅਧਿਆਪਕਾ ਹੈ, ਛੁੱਟੀ ਉਪਰੰਤ ਸ਼ਾਮ 4 ਵਜੇ ਦੇ ਕਰੀਬ ਮਲੇਨੀਅਮ ਸਕੂਲ ਵਾਲੀ ਗਲੀ ਮਾਨਸਾ ਵਿਖੇ ਆਪਣੇ ਘਰ ਵੱਲ ਮੁੜੀ ਤਾਂ ਮੋਟਰਸਾਈਕਲ 'ਤੇ ਸਵਾਰ 2 ਵਿਅਕਤੀਆਂ ਨੇ ਝਪੱਟਾ ਮਾਰ ਕੇ ਉਸ ਦਾ ਪਰਸ ਖੋਹ ਲਿਆ ਤੇ ਫ਼ਰਾਰ ਹੋ ਗਏ | ਪਰਸ 'ਚ 1500 ਰੁਪਏ ਦੀ ਨਕਦੀ ਤੇ ਆਧਾਰ ਕਾਰਡ ਤੇ ਹੋਰ ਕਾਗ਼ਜ਼ਾਤ ਸਨ | ਐਸ. ਐਸ. ਪੀ. ਨੇ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਸ਼ਹਿਰੀ-1 ਮਾਨਸਾ ਦੀ ਅਗਵਾਈ 'ਚ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਵੱਖ ਵੱਖ ਪੁਲਿਸ ਟੀਮਾਂ ਬਣਾ ਕੇਮਾਮਲੇ ਦੀ ਪੜਤਾਲ ਆਰੰਭ ਦਿੱਤੀ | ਕੁਝ ਸਮੇਂ ਅੰਦਰ ਦੋਸ਼ੀਆਂ ਦਾ ਪਤਾ ਲਗਾ ਲਿਆ ਗਿਆ, ਜਿਨ੍ਹਾਂ 'ਚ ਰਾਜਵਿੰਦਰ ਸਿੰਘ ਪਟਵਾਰੀ ਵਾਸੀ ਗੋਲਡਨ ਕਾਲੋਨੀ ਮਾਨਸਾ ਤੇ ਜਸਵਿੰਦਰ ਸਿੰਘ ਉਰਫ਼ ਬੱਬੂ ਵਾਸੀ ਜਵਾਹਰਕੇ ਨੂੰ ਕਾਬੂ ਕਰ ਕੇ ਉਨ੍ਹਾਂ ਦਾ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਤੇ ਉਨ੍ਹਾਂ ਕੋਲੋਂ ਪਰਸ, 700 ਰੁਪਏ ਨਕਦੀ ਤੇ ਆਧਾਰ ਕਾਰਡ ਬਰਾਮਦ ਕੀਤਾ ਗਿਆ | ਉਨ੍ਹਾਂ ਮੁੱਢਲੀ ਪੁੱਛਗਿੱਛ 'ਤੇ ਦੱਸਿਆ ਕਿ ਬਾਕੀ ਨਕਦੀ ਉਨ੍ਹਾਂ ਨੇ ਖ਼ਰਚ ਦਿੱਤੀ ਹੈ | ਡਾ: ਭਾਰਗਵ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਜੋ ਜ਼ਿਲ੍ਹਾ ਮਾਨਸਾ ਵਿਖੇ ਮਾਲ ਪਟਵਾਰੀ ਲੱਗਾ ਹੋਇਆ ਹੈ ਤੇ ਦੂਜਾ ਜਸਵਿੰਦਰ ਸਿੰਘ ਦੋਵੇਂ ਨਸ਼ਿਆਂ ਦੇ ਆਦੀ ਹਨ ਤੇ ਨਸ਼ੇ ਦੀ ਪੂਰਤੀ ਲਈ ਹੀ ਉਨ੍ਹਾਂ ਨੇ ਇਹ ਖੋਹ ਕੀਤੀ ਸੀ |
2 ਭਗੌੜੇ ਕਾਬੂ
ਮਾਨਸਾ ਜ਼ਿਲੇ੍ਹ ਦੀ ਪੁਲਿਸ ਨੇ ਵੱਖ ਵੱਖ ਮਾਮਲਿਆਂ 'ਚ ਸ਼ਾਮਿਲ 1 ਮਰਦ ਤੇ 1 ਔਰਤ ਜੋ ਭਗੌੜੇ ਚੱਲੇ ਆ ਰਹੇ ਸਨ, ਨੂੰ ਗਿ੍ਫ਼ਤਾਰ ਕੀਤਾ ਹੈ | ਸਰਬਜੀਤ ਸਿੰਘ ਡੀ.ਐਸ. ਪੀ. (ਡਿਟੈਕਟਿਵ) ਮਾਨਸਾ ਦੀ ਅਗਵਾਈ ਹੇਠ ਪੀ.ਓ. ਸਟਾਫ਼ ਮਾਨਸਾ ਦੇ ਇੰਚਾਰਜ ਐਸ.ਆਈ. ਜਸਵੰਤ ਸਿੰਘ ਤੇ ਪੁਲਿਸ ਟੀਮ ਵੱਲੋਂ ਇਸ਼ਤਿਹਾਰੀ ਭਗੌੜਾ ਸੁਖਪਾਲ ਸਿੰਘ ਵਾਸੀ ਪੱਕਾ ਸ਼ਹੀਦਾਂ, ਜ਼ਿਲ੍ਹਾ ਸਿਰਸਾ (ਹਰਿਆਣਾ), ਜੋ ਐਨ. ਡੀ. ਪੀ. ਐਸ. ਐਕਟ ਦੇ ਮਾਮਲੇ 'ਚ ਅਦਾਲਤ ਵਿਚੋਂ ਆਪਣੀ ਤਾਰੀਖ਼ ਪੇਸ਼ੀ ਤੋਂ ਗ਼ੈਰਹਾਜ਼ਰ ਚੱਲ ਰਿਹਾ ਸੀ | ਜਗਦੀਪ ਸੂਦ ਵਧੀਕ ਸੈਸ਼ਨਜ਼ ਜੱਜ ਮਾਨਸਾ ਦੀ ਅਦਾਲਤ ਵਲੋਂ ਉਸ ਨੂੰ 12 ਅਪ੍ਰੈਲ 2018 ਤੋਂ ਭਗੌੜਾ ਕਰਾਰ ਦਿੱਤਾ ਗਿਆ ਸੀ | ਇਹ ਗਿ੍ਫ਼ਤਾਰੀ ਤੋਂ ਬਚਣ ਲਈ ਕਰੀਬ 2 ਸਾਲ ਤੋਂ ਆਪਣਾ ਟਿਕਾਣਾ ਬਦਲ- ਬਦਲ ਕੇ ਰਹਿ ਰਿਹਾ ਸੀ |
ਇਸੇ ਤਰ੍ਹਾਂ ਥਾਣਾ ਸ਼ਹਿਰੀ ਬੁਢਲਾਡਾ ਦੀ ਪੁਲਿਸ ਟੀਮ ਵਲੋਂ ਇਸ਼ਤਿਹਾਰੀ ਭਗੌੜੀ ਰਾਣੀ ਕੌਰ ਵਾਸੀ ਸਹੂਵਾਲਾ, ਜ਼ਿਲ੍ਹਾ ਸਿਰਸਾ (ਹਰਿਆਣਾ), ਜਿਸ ਿਖ਼ਲਾਫ਼ ਥਾਣਾ ਸ਼ਹਿਰੀ ਬੁਢਲਾਡਾ ਵਿਖੇ 3 ਨਵੰਬਰ 2016 'ਚ ਮੁਕੱਦਮਾ ਦਰਜ ਹੋਇਆ ਸੀ, ਜਿਸ ਨੂੰ ਲੰਘੀ 18 ਜਨਵਰੀ ਤੋਂ ਰਾਜੀਵ ਕੁਮਾਰ ਬੇਰੀ ਵਧੀਕ ਸੈਸ਼ਨ ਜੱਜ ਮਾਨਸਾ ਦੀ ਅਦਾਲਤ ਵਲੋਂ ਉਸ ਨੂੰ ਭਗੌੜੀ ਕਰਾਰ ਦਿੱਤਾ ਗਿਆ ਸੀ |
ਮਾਨਸਾ, 15 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਸ਼ੋ੍ਰਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਦੀਆਂ ਨੀਤੀਆਂ ਿਖ਼ਲਾਫ਼ 7 ਮਾਰਚ ਨੂੰ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਰੈਲੀ ਇਤਿਹਾਸਕ ਹੋਵੇਗੀ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਰਾਜ ...
ਮਾਨਸਾ, 15 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਨਾਗਰਿਕਤਾ ਸੋਧ ਬਿੱਲ, ਐਨ. ਆਰ. ਸੀ. ਤੇ ਐਨ. ਪੀ. ਆਰ. ਜੋ ਲੋਕ ਵਿਰੋਧੀ ਕਾਨੂੰਨ ਹਨ, ਤੋਂ ਜਾਣੂ ਕਰਵਾਉਣ ਲਈ ਸੰਵਿਧਾਨ ਬਚਾਓ ਮੋਰਚਾ ਪੰਜਾਬ ਵੱਲੋਂ 17 ਫਰਵਰੀ ਤੋਂ 3 ਟੀਮਾਂ ਬਣਾ ਕੇ ਜ਼ਿਲੇ੍ਹ ਦੇ ਪਿੰਡਾਂ 'ਚ ਲੜੀਵਾਰ ...
ਮਾਨਸਾ, 15 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਲਾਹਣ, ਸ਼ਰਾਬ, ਭੁੱਕੀ ਚੂਰਾ ਪੋਸਤ ਤੇ ਨਸ਼ੀਲਾ ਪਾਊਡਰ ਬਰਾਮਦ ਕਰ ਕੇ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਐਸ. ਐਸ. ਪੀ. ਮਾਨਸਾ ਨੇ ਜਾਣਕਾਰੀ ...
ਮਾਨਸਾ, 15 ਫਰਵਰੀ (ਸ. ਰਿ.)- ਬੇਰੁਜ਼ਗਾਰ ਦਲਿਤ ਨੌਜਵਾਨਾਂ ਨੂੰ ਰੇਲਵੇ ਵਿਭਾਗ 'ਚ ਟੀ.ਟੀ., ਗਾਰਡ, ਤੇ ਜੇ.ਈ. ਵਰਗੀਆਂ ਅਸਾਮੀਆਂ 'ਤੇ ਸਰਕਾਰੀ ਨੌਕਰੀ ਦਿਵਾਉਣ ਦੇ ਨਾਂਅ ਹੇਠ ਸੈਂਕੜੇ ਨੌਜਵਾਨਾਂ ਤੋਂ ਲੱਖਾਂ ਦੀ ਠੱਗੀ ਮਾਰਨ ਤੇ 3-3 ਮਹੀਨੇ ਇਨ੍ਹਾਂ ਹੀ ਨੌਜਵਾਨਾਂ ਤੋਂ ...
ਮਾਨਸਾ, 15 ਫਰਵਰੀ (ਰਵੀ)-ਸਥਾਨਕ ਸ਼ਹਿਰੀ ਦੀ ਜੰਮਪਲ ਕ੍ਰਿਕਟ ਖਿਡਾਰਨ ਸ਼ਬਨਮ ਗਾਂਧੀ ਦੀ ਸੀਨੀਅਰ ਵੁਮੈਨ ਕ੍ਰਿਕਟ ਟੀਮ ਲਈ ਚੋਣ ਹੋਈ ਹੈ | ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵਲੋਂ ਜਲੰਧਰ ਵਿਖੇ 35 ਲੜਕੀਆਂ ਦਾ ਕੈਂਪ ਲਗਾਇਆ ਗਿਆ ਸੀ, 'ਚੋਂ ਉਕਤ ਖਿਡਾਰਨ ਦੀ ਚੋਣ ...
ਬੁਢਲਾਡਾ, 15 ਫਰਵਰੀ (ਸਵਰਨ ਸਿੰਘ ਰਾਹੀ)- ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੀ ਮੀਟਿੰਗ ਸੰਸਥਾ ਦੇ ਮੁੱਖ ਸੇਵਾਦਾਰ ਮਾ: ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ | ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਕੁਲਵਿੰਦਰ ਸਿੰਘ ਸੇਵਾ ਮੁਕਤ ਈ. ਓ. ਨੇ ਦੱਸਿਆ ਕਿ ਸੰਸਥਾ ਵੱਲੋਂ ...
ਮਾਨਸਾ, 15 ਫਰਵਰੀ (ਸੱਭਿ. ਪ੍ਰਤੀ.)- ਅਜੀਤ ਰੂਰਲ ਐਜੂਕੇਸ਼ਨ ਐਾਡ ਸੋਸ਼ਲ ਵੈੱਲਫੇਅਰ ਸੁਸਾਇਟੀ ਬਰਨਾਲਾ ਵਲੋਂ ਸੁਸਾਇਟੀ ਦੇ ਸਰਪ੍ਰਸਤ ਸਵਰਗਵਾਸੀ ਜਥੇਦਾਰ ਅਜੀਤ ਸਿੰਘ ਪੱਖੋ ਕਲਾਾ ਦੇ ਜਨਮ ਦਿਨ ਮੌਕੇ 19 ਫਰਵਰੀ ਨੰੂ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਜਾ ਰਿਹਾ ਹੈ | ...
ਬਰੇਟਾ, 15 ਫਰਵਰੀ (ਜੀਵਨ ਸ਼ਰਮਾ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਨਾਗਰਿਕਤਾ ਸੋਧ ਕਾਨੰੂਨ ਿਖ਼ਲਾਫ਼ 16 ਫਰਵਰੀ ਨੂੰ ਮਲੇਰਕੋਟਲਾ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਪਿੰਡ ਗੋਬਿੰਦਪੁਰਾ, ਖੁਡਾਲ ਕਲਾਂ, ...
ਮਾਨਸਾ, 15 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਲਾਹਣ, ਸ਼ਰਾਬ, ਭੁੱਕੀ ਚੂਰਾ ਪੋਸਤ ਤੇ ਨਸ਼ੀਲਾ ਪਾਊਡਰ ਬਰਾਮਦ ਕਰ ਕੇ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਐਸ. ਐਸ. ਪੀ. ਮਾਨਸਾ ਨੇ ਜਾਣਕਾਰੀ ...
ਭੀਖੀ, 15 ਫਰਵਰੀ (ਬਲਦੇਵ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਭੀਖੀ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਬਲਾਕ ਪ੍ਰਧਾਨ ਲਾਲ ਸਿੰਘ ਭੀਖੀ ਦੀ ਪ੍ਰਧਾਨਗੀ ਹੇਠ ਹੋਈ | ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ...
ਬਠਿੰਡਾ, 15 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਸਥਾਨਕ ਡੱਬਵਾਲੀ ਰੋਡ ਸਥਿਤ ਸਿਲਵਰ ਓਕਸ ਸਕੂਲ ਵਿਖੇ ਚੌਥਾ ਸਾਲਾਨਾ ਖੇਡ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਹਾਕੀ ਕੋਚ ਰਾਜਵੰਤ ਸਿੰਘ ਮਾਨ ਨੇ ਆਪਣੀ ਟੀਮ ਨਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ...
ਭੁੱਚੋ ਮੰਡੀ, 15 ਫਰਵਰੀ (ਬਿੱਕਰ ਸਿੰਘ ਸਿੱਧੂ)- ਮਾਈ ਵੀਰੋ ਭਾਈ ਭਗਤੂ ਜੀ ਟੂਰਨਾਮੈਂਟ ਕਮੇਟੀ ਪਿੰਡ ਚੱਕ ਰਾਮ ਸਿੰਘ ਵਾਲਾ ਵਲੋਂ 57 ਵੇ ਜੋੜ ਮੇਲ 'ਤੇ 31 ਵਾਂ ਤਿੰਨ ਰੋਜ਼ਾ ਪੰਜਾਬ ਪੱਧਰ ਦਾ ਕਬੱਡੀ ਟੂਰਨਾਮੈਂਟ 21 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਖੇਡ ਮੇਲੇ ਦੌਰਾਨ ...
ਭਗਤਾ ਭਾਈਕਾ, 15 ਫਰਵਰੀ (ਸੁਖਪਾਲ ਸਿੰਘ ਸੋਨੀ)- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਕਰਵਾਏ ਇੰਟਰਕਾਲਜ ਜਿਮਨਾਸਟਿਕ ਮੁਕਾਬਲਿਆਂ 'ਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੀ ਜਿਮਨਾਸਟਿਕ ਟੀਮ ਨੇ ਸੋਨੇ ਦਾ ਤਗਮਾ ਹਾਸਲ ਕਰਕੇ ਕਾਲਜ ਦਾ ...
ਜਲੰਧਰ, 15 ਫਰਵਰੀ (ਅ.ਬ)-ਆਦੇਸ਼ ਹਸਪਤਾਲ ਬਠਿੰਡਾ ਦੇ ਡਾਕਟਰ ਭੰਡਾਰੀ ਗੁਰਬੀਰ ਸਿੰਘ (ਖੇਤਰ ਦੇ ਪਹਿਲੇ ਗਠੀਆ ਸੁਪਰ ਸਪੈਸ਼ਲਿਸਟ ਡਾਕਟਰ, ਵਿਭਾਗ-ਗਠੀਆ, ਇਮਯੂਨੋਲਾਜੀ ਅਤੇ ਸ਼ੂਗਰ) ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜਕਲ ਦੇ ਦੌਰ ਵਿੱਚ ਗਠੀਆ, ਕੁਨੈਕਟਿਵ ਟਿਸ਼ੂ ...
ਬੱਲੂਆਣਾ, 15 ਫਰਵਰੀ (ਗੁਰਨੈਬ ਸਾਜਨ)- ਇਕ ਪਾਸੇ ਮੁੱਖ ਮੰਤਰੀ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਦਾਅਵੇ ਕਰ ਰਹੇ ਹਨ ਪਰ ਦੂਜੇ ਪਾਸੇ ਨੈਸ਼ਨਲ ਪੱਧਰ 'ਤੇ ਖੇਡ ਚੁੱਕੀ ਬੁਰਜ ਮਹਿਮਾ ਦੀ ਖਿਡਾਰਨ ਸੁਖਜੀਤ ਕੌਰ ਚੁੱਲ੍ਹੇ ਚੌਾਕੇ ਤੱਕ ਸੀਮਤ ਹੋ ਕੇ ਰਹਿ ਗਈ ...
ਭਗਤਾ ਭਾਈਕਾ, 15 ਫਰਵਰੀ (ਸੁਖਪਾਲ ਸਿੰਘ ਸੋਨੀ)- ਸਥਾਨਕ ਪੁਲਿਸ ਵਲੋਂ ਇਕ ਕਾਰ ਸਵਾਰ ਨੂੰ 240 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਉਸ ਦੇ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਸੂਤਰਾਂ ਅਨੁਸਾਰ ਨੇੜਲੇ ਪਿੰਡ ਕੇਸਰ ਸਿੰਘ ਵਾਲਾ ਦੇ ਬੱਸ ਅੱਡੇ ਤੋਂ ...
ਕਾਲਾਂਵਾਲੀ, 15 ਫਰਵਰੀ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਬਿਜਲੀ ਅਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਸਿਰਸਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਦਾ ਸੱਦਾ ਦੇਣ ਔਢਾਂ ਦੇ ਬੱਸ ਅੱਡੇ ਉੱਤੇ ਪੁੱਜੇ ਅਤੇ ਉੱਥੇ ਬੈਠੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ...
ਬਠਿੰਡਾ, 15 ਫਰਵਰੀ (ਸਟਾਫ਼ ਰਿਪੋਰਟਰ)-ਉਦਯੋਗਿਕ ਸੁਰੱਖਿਆ ਤੇ ਕਿੱਤਾਮੁਖੀ ਸਿਹਤ ਸਿਖ਼ਲਾਈ ਪ੍ਰੋਗਰਾਮ ਕੌਮੀ ਖਾਦ ਕਾਰਖ਼ਾਨਾ (ਐਨ. ਐਫ. ਐਲ.) ਬਠਿੰਡਾ ਵਲੋਂ ਕਰਵਾਇਆ ਗਿਆ | ਜਿਸ 'ਚ 70 ਕਰਮਚਾਰੀਆਂ ਨੇ ਭਾਗ ਲੈਂਦਿਆਂ ਸਿਖ਼ਲਾਈ ਹਾਸਲ ਕੀਤੀ | ਇਸ ਵਿਚ ਟੀ. ਪੀ. ਸੀ. ਐਲ., ...
ਝੁਨੀਰ, 15 ਫਰਵਰੀ (ਰਮਨਦੀਪ ਸਿੰਘ ਸੰਧੂ)- ਨੇੜਲੇ ਪਿੰਡ ਫੱਤਾ ਮਾਲੋਕਾ, ਸਾਹਨੇਵਾਲੀ, ਲਾਲਿਆਂਵਾਲੀ, ਦਸੋਂਦੀਆਂ, ਭਲਾਈਕੇ, ਪੇਰੋਂ ਆਦਿ ਪਿੰਡਾਂ ਵਿਖੇ 'ਆਪ' ਆਗੂ ਨੇਮ ਚੰਦ ਚੌਧਰੀ ਨੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਤੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਹੋਈ ...
ਬੋਹਾ, 15 ਫਰਵਰੀ (ਰਮੇਸ਼ ਤਾਂਗੜੀ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬੋਹਾ ਦੀ ਮਾਸਿਕ ਬੈਠਕ ਗੁਰਦੁਆਰਾ ਗਾਦੜਪੱਤੀ ਬੋਹਾ ਵਿਖੇ ਸੂਬਾਈ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ ਉੱਡਤ ਦੀ ਪ੍ਰਧਾਨਗੀ ਹੇਠ ਕੀਤੀ ਗਈ | ਸੰਬੋਧਨ ਕਰਦਿਆਂ ਗਿੱਲ ਉੱਡਤ ਨੇ ਕਿਹਾ ਕਿ 80 ...
ਮਾਨਸਾ, 15 ਫਰਵਰੀ (ਸਟਾਫ਼ ਰਿਪੋਰਟਰ)- ਪੰਜਾਬ ਐਾਡ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਕਮੇਟੀ ਜ਼ਿਲ੍ਹਾ ਮਾਨਸਾ ਵਲੋਂ ਮਾਨਸਾ ਹਲਕੇ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਮੰਗ ਪੱਤਰ ਦਿੱਤਾ ਗਿਆ | ਵਫ਼ਦ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਵਲੋਂ ਚੋਣਾਂ ...
ਬੁਢਲਾਡਾ, 15 ਫਰਵਰੀ (ਨਿ. ਪ. ਪ.)- ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਬੁਢਲਾਡਾ ਦੀ ਇੱਥੇ ਸਰਬਸੰਮਤੀ ਨਾਲ ਹੋਈ ਚੋਣ 'ਚ ਦੇਸ ਰਾਜ ਕੁਲਾਣਾ ਨੂੰ ਪ੍ਰਧਾਨ, ਜਸਵੰਤ ਸਿੰਘ ਰੱਲੀ ਨੂੰ ਮੀਤ ਪ੍ਰਧਾਨ, ਨਿਰਮਲ ਸਿੰਘ ਨੂੰ ਜਰਨਲ ਸਕੱਤਰ, ਗੁਰਦਰਸ਼ਨ ਸਿੰਘ ਨੂੰ ...
ਬੁਢਲਾਡਾ, 15 ਫਰਵਰੀ (ਸੁਨੀਲ ਮਨਚੰਦਾ)- ਸਥਾਨਕ ਗੁਰੂ ਨਾਨਕ ਕਾਲਜ ਵਿਖੇ ਇੰਟਰਨੈੱਟ ਤੇ ਨੈੱਟਵਰਕ ਸਕਿਓਰਿਟੀ ਵਿਸ਼ੇ 'ਤੇ ਵਰਕਸ਼ਾਪ ਲਗਾਈ ਗਈ | ਅਰੁਣ ਬਾਂਸਲ ਅਤੇ ਡਾ. ਬਾਲਕਿ੍ਸ਼ਨਨ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਮਹਿਮਾਨ ਦੇ ...
ਬੁਢਲਾਡਾ, 15 ਫਰਵਰੀ (ਰਾਹੀ)- ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਕੁਲਾਣਾ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ 25ਵੇਂ ਕਿ੍ਕਟ ਟੂਰਨਾਮੈਂਟ 'ਚ ਦੂਰੋਂ-ਨੇੜਿਓਾ 74 ਟੀਮਾਂ ਨੇ ਭਾਗ ਲਿਆ | ਇਸ ਤਿੰਨ ਦਿਨਾ ਟੂਰਨਾਮੈਂਟ ਦਾ ਫਾਈਨਲ ਮੈਚ ਬਰੇਟਾ ਦੀ ਟੀਮ ਨੇ ...
ਬਠਿੰਡਾ, 15 ਫਰਵਰੀ (ਅਵਤਾਰ ਸਿੰਘ)- ਬਠਿੰਡਾ ਅਦਾਲਤ ਨੇ ਪਿਛਲੇ ਪੌਣੇ 4 ਸਾਲਾਂ ਤੋਂ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 5 ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਹੈ | ਜ਼ਿਕਰਯੋਗ ਹੈ ਕਿ ਮਹੇਸ਼ ਕੁਮਾਰ ਪੁੱਤਰ ਜਗਰਾਜ ਚੰਦ ਵਾਸੀ ਮਾਈਸਰਖਾਨਾ ਨੇ ਥਾਣਾ ਮੌੜ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX