ਤਾਜਾ ਖ਼ਬਰਾਂ


ਡੀ.ਸੀ ਗੁਰਦਾਸਪੁਰ ਦਾ ਨਵਾਂ ਫ਼ਰਮਾਨ, ਜੇ ਕਿਸੇ ਨੇ ਗੁੱਜਰਾਂ ਕੋਲੋਂ ਦੁੱਧ ਲਿਆ ਤਾਂ ਹੋਵੇਗਾ ਮੁਕੱਦਮਾ ਦਰਜ
. . .  29 minutes ago
ਬਟਾਲਾ, 4 ਅਪ੍ਰੈਲ (ਕਾਹਲੋਂ)- ਜ਼ਿਲ੍ਹਾ ਗੁਰਦਾਸਪੁਰ ਵਾਸੀਆਂ ਨੂੰ ਕਰੋਨਾ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਨਵਾਂ ਹੁਕਮ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ ਜਿਹੜੇ ਲੋਕ ਗੁੱਜਰਾਂ ਕੋਲੋਂ ਦੁੱਧ ...
ਸਵਰਗੀ ਬਾਬਾ ਬਲਦੇਵ ਸਿੰਘ ਦੇ ਕੋਵਿਡ-19 ਪੀੜਤ ਇੱਕ ਪੁੱਤਰ ਦੀ ਰਿਪੋਰਟ ਆਈ ਨੈਗੇਟਿਵ
. . .  36 minutes ago
ਨਵਾਂ ਸ਼ਹਿਰ, 4 ਅਪਰੈਲ (ਗੁਰਬਖ਼ਸ਼ ਸਿੰਘ ਮਹੇ)-ਜ਼ਿਲ੍ਹੇ ਦੇ ਪਹਿਲੇ ਕੋਵਿਡ-19 ਪੀੜਤ ਸਵਰਗੀ ਬਾਬਾ ਬਲਦੇਵ ਸਿੰਘ ਦੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਅਧੀਨ ਪਰਿਵਾਰਿਕ ਮੈਂਬਰਾਂ 'ਚੋਂ ਇੱਕ ਫ਼ਤਿਹ ਸਿੰਘ (35), ਬਲਦੇਵ ਸਿੰਘ ਦਾ ...
ਮੰਡਿਆਣੀ ਦੇ ਜੰਮ ਪਲ ਅਮਰੀਕ ਸਿੰਘ ਦਾ ਯੂ ਕੇ ਦਾ ਦਿਹਾਂਤ
. . .  about 1 hour ago
ਬਲਾਚੌਰ ,4 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ )- ਬਲਾਚੌਰ ਦੇ ਪਿੰਡ ਮੰਢਿਆਣੀ ਦੇ ਜੰਮਪਲ 69 ਸਾਲਾਂ ਅਮਰੀਕ ਸਿੰਘ ਪੁੱਤਰ ਸਵਰਗੀ ਊਧਮ ਸਿੰਘ ਦੇ ਇੰਗਲੈਂਡ ਵਿਚ ਅਚਾਨਕ ਮੌਤ ਹੋ ਗਈ। ਉਹ ਗਿਲਫੋਰਡ ਦੇ ਨਿਵਾਸੀ ਸਨ। ਅਮਰੀਕ ਸਿੰਘ ...
ਸੁਜਾਨਪੁਰ ਦੀ 75 ਸਾਲਾ ਔਰਤ ਪਾਈ ਗਈ ਕੋਰੋਨਾ ਪਾਜ਼ੀਟਿਵ
. . .  13 minutes ago
ਗੁਰਦਾਸਪੁਰ / ਪਠਾਨਕੋਟ ,4 ਅਪ੍ਰੈਲ (ਆਰਿਫ਼/ਜਗਦੀਪ ਸਿੰਘ/ਵਿਨੋਦ ਮਹਿਰਾ) ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦੀ 75 ਸਾਲਾ ਇਕ ਔਰਤ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਹੈ।ਜਿਸ ਦਾ ਨਾਮ ...
ਪਿਛਲੇ 24 ਘੰਟਿਆਂ ਦੌਰਾਨ ਯੂ.ਕੇ 'ਚ ਕੋਰੋਨਾ ਕਾਰਨ 708 ਹੋਈਆਂ ਮੌਤਾਂ
. . .  about 1 hour ago
ਲੰਡਨ, 4 ਅਪ੍ਰੈਲ(ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਕਾਰਨ ਹੁਣ ...
ਪੰਜਾਬ ਸਰਕਾਰ ਦੀ ਕਿਸਾਨਾਂ ਨੂੰ ਵੱਡੀ ਰਾਹਤ, ਕੁੱਝ ਮਾਪਦੰਡ ਤੇ ਸਮਾਂ ਬੰਧ ਰਹਿ ਕੇ ਕਣਕ ਦੀ ਕਰ ਸਕਣਗੇ ਕਟਾਈ
. . .  about 1 hour ago
ਤਬਲੀਗ਼ੀ ਜਮਾਤ ਦੇ ਜ਼ਿਲ੍ਹਾ ਸੰਗਰੂਰ ਪੁੱਜੇ 38 ਮੈਂਬਰਾਂ ਦੇ ਜਾਂਚ ਲਈ ਭੇਜੇ ਗਏ ਨਮੂਨੇ
. . .  about 1 hour ago
ਗੇੜੀਆਂ ਮਾਰਨ ਵਾਲਿਆਂ ਖ਼ਿਲਾਫ਼ ਹਰੀਕੇ ਪੁਲਿਸ ਨੇ ਕੀਤੀ ਕਾਰਵਾਈ, 6 ਮੋਟਰਸਾਈਕਲ ਕੀਤੇ ਜ਼ਬਤ
. . .  about 1 hour ago
ਹਰੀਕੇ ਪੱਤਣ,4 ਅਪ੍ਰੈਲ (ਸੰਜੀਵ ਕੁੰਦਰਾ) -ਥਾਣਾ ਹਰੀਕੇ ਪੁਲਿਸ ਨੇ ਕਰਫ਼ਿਊ ਦੌਰਾਨ ਗੇੜੀਆਂ ਮਾਰਨ ਵਾਲਿਆਂ...
ਕੋਰੋਨਾ ਵਾਇਰਸ ਕਾਰਨ ਠੱਠੀ ਭਾਈ ਅਤੇ ਇਲਾਕੇ ਦੇ ਦਰਜਨਾਂ ਪਿੰਡ ਨੌਜਵਾਨਾਂ ਨੇ ਕੀਤੇ ਸੀਲ
. . .  about 1 hour ago
ਠੱਠੀ ਭਾਈ, 4 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਆਪਣੇ ਆਪਣੇ ਪਿੰਡ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉਣ...
ਸਿਵਲ ਹਸਪਤਾਲ ਜਲਾਲਾਬਾਦ, ਫ਼ਿਰੋਜਪੁਰ, ਸ਼੍ਰੀ ਮੁਕਤਸਰ ਸਾਹਿਬ ਲਈ ਵੈਂਟੀਲੇਟਰਾਂ ਲਈ ਸੁਖਬੀਰ ਬਾਦਲ ਵਲ਼ੋਂ ਜਾਰੀ ਹੋਏ 37 ਲੱਖ
. . .  about 1 hour ago
ਜਲਾਲਾਬਾਦ,4ਅਪ੍ਰੈਲ(ਜਤਿੰਦਰ ਪਾਲ ਸਿੰਘ)- ਹਲਕਾ ਫ਼ਿਰੋਜਪੁਰ ਤੋਂ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ...
ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਕੋਰੋਨਾ ਵਾਇਰਸ ਦੇ 3 ਹੋਰ ਮਾਮਲੇ ਆਏ ਸਾਹਮਣੇ , ਕੁੱਲ ਗਿਣਤੀ ਹੋਈ 15
. . .  about 2 hours ago
ਐੱਸ. ਏ. ਐੱਸ. ਨਗਰ, 4 ਅਪ੍ਰੈਲ (ਕੇ. ਐੱਸ. ਰਾਣਾ)-ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਕੋਰੋਨਾ ਵਾਇਰਸ ਦੇ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ...
ਕੋਰੋਨਾ ਵਾਇਰਸ ਦੇ ਚੱਲਦਿਆਂ ਕਟਾਰੀਆਂ ਵਾਸੀਆਂ ਨੇ ਪਿੰਡ ਦੀਆਂ ਸਰਹੱਦਾਂ ਕੀਤੀਆਂ ਸੀਲ
. . .  about 2 hours ago
ਕਟਾਰੀਆਂ, 04 ਅਪ੍ਰੈਲ (ਨਵਜੋਤ ਸਿੰਘ ਜੱਖੂ, ਗੁਰਜਿੰਦਰ ਸਿੰਘ ਗੁਰੂ )- ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਸੂਬਾ ਸਰਕਾਰ ....
ਡੀ.ਸੀ.ਅਤੇ ਐੱਸ.ਐੱਸ.ਪੀ. ਵੱਲੋਂ ਪਿੰਡ ਬਿੱਲੀ ਚੁਹਾਰਮੀ ਵਿਖੇ ਤਿਆਰ ਕੀਤੇ ਜਾ ਰਹੇ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਦੌਰਾ
. . .  about 2 hours ago
ਸ਼ਾਹਕੋਟ/ਮਲਸੀਆਂ, 4 ਅਪ੍ਰੈਲ (ਅਜ਼ਾਦ ਸਚਦੇਵਾ) ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ...
ਬਲਾਕ ਸ਼ਾਹਕੋਟ-2 ਦੇ ਅਧਿਆਪਕ ਇਕ-ਇਕ ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ 'ਚ ਦੇਣਗੇ-ਗੁਪਤਾ
. . .  about 2 hours ago
ਸ਼ਾਹਕੋਟ, 4 ਅਪ੍ਰੈਲ (ਦਲਜੀਤ ਸਚਦੇਵਾ)- ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਦੇ ਹੈੱਡਟੀਚਰ ਰਮਨ ਗੁਪਤਾ ਤੇ ਬੀ.ਪੀ.ਈ.ਓ ਦਫ਼ਤਰ...
ਵੇਰਕਾ ਨਿਵਾਸੀਆਂ ਨੇ ਜਾਣੇ ਅਨਜਾਣੇ 'ਚ ਹੋਈ ਭੁੱਲ ਲਈ ਕੀਤੀ ਖਿਮਾ ਜਾਚਨਾ
. . .  about 2 hours ago
ਅੰਮ੍ਰਿਤਸਰ, 4 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)- ਬੀਤੇ ਦਿਨ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਨੂੰ ਲੈ ਕੇ ਵੇਰਕਾ ਨਿਵਾਸੀਆਂ ਵੱਲੋਂ ...
ਹਲਕਾ ਡੇਰਾਬਸੀ 'ਚ ਕੋਰੋਨਾ ਦਾ ਪਹਿਲਾ ਮਰੀਜ਼ ਆਇਆ ਸਾਹਮਣੇ
. . .  about 2 hours ago
ਡਰੋਨ ਕੈਮਰੇ ਨਾਲ ਕੀਤੀ ਜਾ ਰਹੀ ਹੈ ਵੀਡੀਓਗ੍ਰਾਫੀઠਕਾਰਨ ਢਾਣੀਆਂ ਬਣਾ ਕੇ ਬੈਠਣ ਵਾਲਿਆਂ ਨੂੰ ਪਈਆਂ ਭਾਜੜਾਂ
. . .  about 3 hours ago
ਇਕ ਖੰਨਾ ਵਾਸੀ ਵੀ ਹੋਇਆ ਸੀ ਕੋਰੋਨਾ ਦੀ ਸ਼ਿਕਾਰ ਤਬਲੀਗ਼ੀ ਜਮਾਤ 'ਚ ਸ਼ਾਮਲ
. . .  about 2 hours ago
ਮੈਡੀਕਲ ਅਫ਼ਸਰ ਨੇ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੇਟੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੋਣ ਦੀ ਕੀਤੀ ਪੁਸ਼ਟੀ
. . .  about 3 hours ago
ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹੇ ਕਰਮਚਾਰੀਆਂ ਨੂੰ ਟਰੱਸਟ ਦੇਵੇਗਾ ਐੱਨ-95 ਮਾਸਕ ਤੇ ਪੀ.ਪੀ. ਕਿੱਟਾਂ
. . .  about 3 hours ago
ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪਿੰਡਾਂ-ਕਸਬਿਆਂ 'ਚ ਬਾਹਰੋਂ ਆਉਣ ਵਾਲੇ ਲੋਕਾਂ ਦੀ ਸ਼ਨਾਖ਼ਤ ਕਰਨ ਦੀਆਂ ਹਦਾਇਤਾਂ
. . .  about 3 hours ago
ਬੈਲਜੀਅਮ 'ਚ ਕੋਰੋਨਾ ਦੇ ਕਹਿਰ ਕਾਰਨ ਹੁਣ ਤੱਕ 1283 ਲੋਕਾਂ ਦੀ ਹੋਈ ਮੌਤ
. . .  about 3 hours ago
ਤਬਲੀਗ਼ੀ ਜਮਾਤ ਦੇ ਨੌਜਵਾਨ ਨੂੰ ਕੀਤਾ ਆਈਸੋਲੇਟ
. . .  about 3 hours ago
ਫ਼ਰੀਦਕੋਟ 'ਚ ਕੋਰੋਨਾ ਦਾ ਪਾਜੀਟਿਵ ਮਰੀਜ਼ ਆਉਣ ਕਾਰਨ ਸ੍ਰੀ ਮੁਕਤਸਰ ਸਾਹਿਬ 'ਚ ਵੀ ਕੀਤੀ ਸਖ਼ਤੀ
. . .  about 3 hours ago
ਵਿਸਾਖੀ ਮੌਕੇ ਪੰਚਾਇਤਾਂ ਨੂੰ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਮੁਨਾਦੀ ਕਰਨ ਦੇ ਆਦੇਸ਼
. . .  about 3 hours ago
ਬਿਜਲੀ ਮੁਲਾਜ਼ਮਾਂ ਨੂੰ ਪੂਰੀਆਂ ਤਨਖ਼ਾਹਾਂ ਨਾ ਦਿੱਤੀਆਂ ਤਾਂ ਜ਼ਰੂਰੀ ਸੇਵਾਵਾਂ ਦਾ ਹੋਵੇਗਾ ਬਾਈਕਾਟ : ਜਸਵੰਤ ਰਾਏ
. . .  about 3 hours ago
17 ਸੂਬਿਆਂ 'ਚ ਤਬਲੀਗ਼ੀ ਜਮਾਤ ਨਾਲ ਸੰਬੰਧਿਤ ਲੋਕਾਂ 'ਚੋਂ 1023 ਲੋਕ ਪਾਏ ਗਏ ਪਾਜ਼ੀਟਿਵ: ਸਿਹਤ ਮੰਤਰਾਲੇ
. . .  about 3 hours ago
ਦੀਪਕਾ ਪਾਦੁਕੋਣ ਤੇ ਰਣਵੀਰ ਸਿੰਘ ਪੀ.ਐਮ. ਕੇਅਰਸ ਫੰਡ ਲਈ ਆਏ ਅੱਗੇ
. . .  about 4 hours ago
ਸ੍ਰੀ ਮੁਕਤਸਰ ਸਾਹਿਬ: 14 ਵਿਅਕਤੀਆਂ ਨੂੰ ਮਸਜਿਦ ਵਿਚੋਂ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਭੇਜਿਆ
. . .  about 4 hours ago
5 ਨੂੰ ਸਟਰੀਟ ਲਾਈਟਾਂ ਤੇ ਘਰੇਲੂ ਬਿਜਲੀ ਉਪਕਰਨ ਬੰਦ ਨਾ ਕੀਤੇ ਜਾਣ
. . .  about 4 hours ago
ਬੰਦ ਏ. ਟੀ. ਐਮ ਕਾਰਨ ਲੋਕ ਪ੍ਰੇਸ਼ਾਨ
. . .  about 4 hours ago
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ - ਲੌਂਗੋਵਾਲ
. . .  about 4 hours ago
ਲੋੜਵੰਦਾਂ ਦੀ ਮਦਦ ਕਰਨ 'ਚ ਕੋਈ ਕਸਰ ਨਹੀਂ ਛੱਡਾਂਗਾ-ਵਿਧਾਇਕ ਸ਼ੇਰੋਵਾਲੀਆ
. . .  about 4 hours ago
ਕੋਰੋਨਾ ਮਰੀਜ਼ ਮਿਲਣ ਕਰਕੇ ਮਾਨਸਾ ਜ਼ਿਲ੍ਹੇ ਨਾਲ ਲਗਦੀ ਹੱਦ ਕੀਤੀ ਸੀਲ
. . .  about 5 hours ago
ਵੁਹਾਨ ਦੇ ਏਅਰਪੋਰਟ ’ਚ ਜੰਗੀ ਪੱਧਰ ’ਤੇ ਕੀਤੀ ਗਈ ਸਪਰੇਅ, 8 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਉਡਾਣਾ
. . .  about 5 hours ago
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਮੌਕੇ ਰਸਮਾਂ ਨਿਭਾਉਣ ਵਾਲੇ ਕਰਮਚਾਰੀ ਸਨਮਾਨਿਤ
. . .  about 5 hours ago
ਹਰਿਆਣਾ ਦੇ ਪਲਵਲ ਜ਼ਿਲ੍ਹੇ ’ਚ 56 ਵਿਚੋਂ 16 ਲੋਕਾਂ ਨੂੰ ਕੋਰੋਨਾ, ਮਰਕਜ਼ ਨਾਲ ਸਬੰਧਤ ਹਨ ਲੋਕ
. . .  about 5 hours ago
ਦੂਸਰੇ ਦਿਨ ਵੀ ਬੈਂਕਾਂ ਅੱਗੇ ਲੱਗੀਆਂ ਲੰਬੀਆਂ ਲਾਈਨਾਂ
. . .  about 5 hours ago
ਜਲੰਧਰ ਨੇੜੇ ਕਤਲ
. . .  about 5 hours ago
ਸ਼ਾਹਕੋਟ ਪੁਲਿਸ ਪ੍ਰਸ਼ਾਸਨ ਨੇ ਲੋਕਾਂ 'ਤੇ ਨਜ਼ਰ ਰੱਖਣ ਲਈ ਸ਼ੁਰੂ ਕੀਤੇ ਡਰੋਨ ਕੈਮਰੇ
. . .  about 6 hours ago
ਮੁਸਲਿਮ ਭਾਈਚਾਰੇ ਦੇ 11 ਲੋਕਾਂ ਦੇ ਕੋਰੋਨਾ ਟੈਸਟ ਲਏ
. . .  about 6 hours ago
ਕਪੂਰਥਲਾ ਵਿਚ ਬਾਹਰੀ ਜ਼ਿਲਿ੍ਹਆਂ ਤੋਂ ਆਏ 22 ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਇਕਾਂਤਵਾਸ ਭੇਜਿਆ
. . .  about 6 hours ago
ਸ਼ਿਵ ਸੈਨਾ ਟਕਸਾਲੀ ਹਿੰਦੂ ਨੇਤਾ ਸੁਧੀਰ ਕੁਮਾਰ ਸੂਰੀ ਨੂੰ ਜੰਡਿਆਲਾ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ
. . .  about 6 hours ago
ਤਬਲੀਗੀ ਜਮਾਤ ਲੈ ਕੇ ਆਏ ਵਿਅਕਤੀਆਂ ਨੇ ਪਟਿਆਲਾ ਪ੍ਰਸ਼ਾਸਨ ਨੂੰ ਹਰਕਤ ਵਿਚ ਲਿਆਂਦਾ
. . .  about 6 hours ago
ਪੰਜਾਬ ਅਤੇ ਦੂਸਰੇ ਰਾਜਾਂ ਦੀ 3000 ਤੋਂ ਵੱਧ ਸੰਗਤ ਹਜ਼ੂਰ ਸਾਹਿਬ ਨਾਂਦੇੜ ਵਿਖੇ ਫਸੀ
. . .  about 6 hours ago
ਚੰਡੀਗੜ੍ਹ ਦੇ ਤਿੰਨ ਕੋੋਰੋਨਾ ਪਾਜ਼ੀਟਿਵ ਮਰੀਜ਼ ਹੋਏ ਠੀਕ
. . .  about 6 hours ago
ਮੱਧ ਪ੍ਰਦੇਸ਼ ’ਚ 3 ਕੋੋਰੋਨਾਵਾਇਰਸ ਪਾਜ਼ੀਟਿਵ ਮਰੀਜਾਂ ਦੀ ਮੌਤ
. . .  about 6 hours ago
ਅਜਨਾਲਾ ‘ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 14 ਵਿਅਕਤੀਆਂ ਖਿਲਾਫ ਮਾਮਲੇ ਦਰਜ਼
. . .  about 7 hours ago
ਕੋਰੋਨਾ ਖਿਲਾਫ ਐਤਵਾਰ ਰਾਤ 9 ਵਜੇ ਦੇ 9 ਮਿੰਟ ਦੇਸ਼ ਨੂੰ ਇੱਕਜੁੱਟਤਾ ਦੇਣਗੇ - ਪ੍ਰਧਾਨ ਮੰਤਰੀ ਮੋਦੀ
. . .  about 7 hours ago
ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਲੋਂ 300 ਲੋੜਵੰਦਾਂ ਨੂੰ ਵੰਡਿਆਂ ਗਿਆ ਘਰੇਲੂ ਜ਼ਰੂਰੀ ਸਾਮਾਨ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਫੱਗਣ ਸੰਮਤ 551

ਕਪੂਰਥਲਾ / ਫਗਵਾੜਾ

-ਮਾਮਲਾ ਅਦਾਲਤ 'ਚ ਹਲਫ਼ੀਆ ਬਿਆਨ ਦੇ ਕੇ ਚਾਰ ਵਿਅਕਤੀਆਂ ਦੀ ਜ਼ਮਾਨਤਾਂ ਰੱਦ ਕਰਵਾਉਣ ਦਾ-

ਜੇਲ੍ਹ 'ਚ ਬੰਦ ਵਿਅਕਤੀਆਂ ਦੇ ਪਰਿਵਾਰਾਂ ਵਲੋਂ ਜਥੇਬੰਦੀਆਂ ਨਾਲ 18 ਨੂੰ ਰੋਸ ਮਾਰਚ ਕੀਤਾ ਜਾਵੇਗਾ

ਫਗਵਾੜਾ, 15 ਫਰਵਰੀ (ਹਰੀਪਾਲ ਸਿੰਘ)- ਜਨਰਲ ਸਮਾਜ ਦੇ ਨਾਲ ਸਬੰਧਤ ਚਾਰ ਵਿਅਕਤੀਆਂ ਦੀਆਂ ਜ਼ਮਾਨਤਾਂ ਰੱਦ ਹੋਣ ਤੋਂ ਬਾਅਦ ਜਨਰਲ ਸਮਾਜ ਵਿਚ ਭਾਰੀ ਰੋਸ ਦੇਖਣ ਨੂੰ ਮਿੱਲ ਰਿਹਾ ਹੈ, ਇਸੇ ਮਾਮਲੇ ਨੂੰ ਲੈ ਕੇ ਅੱਜ ਵੱਖ-ਵੱਖ ਹਿੰਦੂ ਜਥੇਬੰਦੀਆਂ ਦੀ ਇਕ ਹੰਗਾਮੀ ਮੀਟਿੰਗ ਸਥਾਨਕ ਹਨੂੰਮਾਨਗੜ੍ਹੀ ਮੰਦਿਰ ਵਿਖੇ ਹੋਈ, ਜਿਸ ਵਿਚ ਐਲਾਨ ਕੀਤਾ ਗਿਆ ਕੇ 18 ਫਰਵਰੀ ਨੂੰ ਇਕ ਰੋਸ ਰੈਲੀ ਕਰਕੇ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ 24 ਫਰਵਰੀ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਮੀਟਿੰਗ ਨੂੰ ਭਾਜਪਾ ਦੇ ਨੌਜਵਾਨ ਆਗੂ ਅਵਤਾਰ ਸਿੰਘ ਮੰਡ, ਸੰਜੂ ਚਹਿਲ, ਤੇਜੱਸਵੀ ਭਾਰਦਵਾਜ, ਜਨਰਲ ਸਮਾਜ ਦੇ ਆਗੂ ਹਰਜਿੰਦਰ ਸਿੰਘ ਖ਼ਾਲਸਾ, ਤੇਜੱਸਵੀ ਭਾਰਦਵਾਜ, ਵਿਪਨ ਸ਼ਰਮਾ, ਹਰੀ ਦੇਵ ਦੁੱਗਲ, ਹਰੀਸ਼ ਮਿਸ਼ਰਾ, ਗੁਰਦੀਪ ਸੈਣੀ ਆਦਿ ਨੇ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਅਦਾਲਤ ਨੂੰ ਗੁੰਮਰਾਹ ਕਰਕੇ ਝੂਠਾ ਹਲਫ਼ੀਆ ਬਿਆਨ ਦੇ ਕੇ ਜ਼ਮਾਨਤਾਂ ਵਿਚ ਅੜਿੱਕਾ ਪਾਉਣ ਵਾਲੇ ਪੁਲਿਸ ਅਧਿਕਾਰੀ ਨੂੰ ਬਰਖ਼ਾਸਤ ਕੀਤਾ ਜਾਵੇ। ਉਕਤ ਆਗੂਆਂ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਕੇ ਦੋ ਸਾਲ ਦੇ ਕਰੀਬ ਅਰਸੇ ਵਿਚ ਨਾ ਤੇ ਇਸ ਕੇਸ ਦੀ ਜਾਂਚ ਮੁਕੰਮਲ ਕੀਤੀ ਗਈ ਅਤੇ ਨਾ ਹੀ ਅਦਾਲਤ ਵਿਚ ਚਲਾਨ ਹੀ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕੇ ਸਿਆਸੀ ਸਾਜਿਸ਼ ਤਹਿਤ ਇਸ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 18 ਫਰਵਰੀ ਨੂੰ ਪੀੜਤ ਪਰਿਵਾਰਾਂ ਦੇ ਨਾਲ ਰੋਸ ਮਾਰਚ ਕੱਢ ਕੇ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ ਜਾਵੇਗਾ, ਇਸ ਦੌਰਾਨ ਕਰੀਬ 2 ਘੰਟੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਜਾਵੇਗੀ। ਉਕਤ ਆਗੂਆਂ ਨੇ ਕਿਹਾ ਕੇ ਅਗਰ ਸਰਕਾਰ ਨੇ ਮੰਗਾਂ ਨਾਂ ਮੰਨੀਆਂ ਤਾਂ 24 ਫਰਵਰੀ ਤੋਂ ਗਾਂਧੀ ਚੌਕ ਵਿਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕੇ ਅਗਰ ਲੋੜ ਪਈ ਤਾਂ ਇਹ ਸੰਘਰਸ਼ ਬਹੁਤ ਵੱਡੇ ਪੱਧਰ 'ਤੇ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕੇ ਪੁਲਿਸ ਪ੍ਰਸ਼ਾਸਨ ਵਲੋਂ ਮਜਬੂਰ ਕਰਨ 'ਤੇ ਕਰਨ 'ਤੇ ਹੀ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਇਸ ਸਾਰੇ ਮਾਮਲੇ ਲਈ ਕਪੂਰਥਲਾ ਦਾ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ।

ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ

ਕਪੂਰਥਲਾ, 15 ਫਰਵਰੀ (ਸਡਾਨਾ)- ਅੱਜ ਦੁਪਹਿਰ ਬਾਅਦ ਪਿੰਡ ਖੋਜੇਵਾਲ ਨੇੜੇ ਕਾਰ ਨਾਲ ਟੱਕਰ ਹੋਣ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਥਾਣਾ ਸਦਰ ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤੀ ਹੈ | ਮਿ੍ਤਕ ਪ੍ਰੀਤਮ ਸਿੰਘ ਵਾਸੀ ਜਲੰਧਰ ...

ਪੂਰੀ ਖ਼ਬਰ »

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਇਕ ਗਿ੍ਫ਼ਤਾਰ

ਕਪੂਰਥਲਾ, 15 ਫਰਵਰੀ (ਸਡਾਨਾ)-ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਗੁਰਮੇਲ ਸਿੰਘ ਵਾਸੀ ਸਿੱਧਵਾਂ ਦੋਨਾਂ ਨੇ ਦੱਸਿਆ ਕਿ ਬੀਤੀ 13 ਫਰਵਰੀ ਦੀ ਰਾਤ ਨੂੰ ਉਹ ...

ਪੂਰੀ ਖ਼ਬਰ »

260 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ

ਸੁਲਤਾਨਪੁਰ ਲੋਧੀ, 15 ਫਰਵਰੀ (ਥਿੰਦ, ਹੈਪੀ)- ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਕ ਵਿਅਕਤੀ ਕੋਲੋਂ 260 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਸੁਰਜੀਤ ...

ਪੂਰੀ ਖ਼ਬਰ »

ਪੀਰ ਬਾਬਾ ਮਲਗੁਜ਼ਾਰ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਵਾਇਆ

ਸੁਲਤਾਨਪੁਰ ਲੋਧੀ, 15 ਫਰਵਰੀ (ਨਰੇਸ਼ ਹੈਪੀ, ਥਿੰਦ)- ਪੀਰ ਬਾਬਾ ਮਲਗੁਜ਼ਾਰ ਦਾ ਸਾਲਾਨਾ ਜੋੜ ਮੇਲਾ ਦਰਗਾਹ 'ਤੇ ਡੇਰਾ ਮੱਲ ਗੁਜ਼ਾਰ, ਗਾਜੀਪੁਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰਬੰਧਕ ਕਮੇਟੀ ਵਲੋਂ ਝੰਡਾ ਅਤੇ ਚਾਦਰ ਚੜ੍ਹਾਈ ਗਈ | ਸਮਾਗਮ ਵਿਚ ਸੂਫ਼ੀ ...

ਪੂਰੀ ਖ਼ਬਰ »

ਮੁਹੱਲਾ ਪੀਪਾਰੰਗੀ ਵਿਖੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਅੱਜ

ਫਗਵਾੜਾ, 15 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਗੁਰੂ ਰਵਿਦਾਸ ਦੇ 643ਵੇਂ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ 16 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ (ਧਰਮਸ਼ਾਲਾ ਪੀਪਾ ਰੰਗੀ) ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਅਤੇ ਸਮੂਹ ਨਗਰ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਲਈ ਦੋ ਰੋਜ਼ਾ 7ਵੀਂ ਪੈਦਲ ਯਾਤਰਾ ਗੁਰਦੁਆਰਾ ਬੇਰ ਸਾਹਿਬ ਸਲਤਾਨਪੁਰ ਲੋਧੀ ਤੋਂ ਰਵਾਨਾ

ਸੁਲਤਾਨਪੁਰ ਲੋਧੀ, 15 ਫਰਵਰੀ (ਹੈਪੀ, ਥਿੰਦ)- ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ ਦੀ ਵੱਡੀ ਗਿਣਤੀ 'ਚ ਸੰਗਤ ਅੱਜ ਸਵੇਰੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸੱਚਖੰਡ ...

ਪੂਰੀ ਖ਼ਬਰ »

ਡਾ: ਇੰਦਰਜੀਤ ਕੌਰ ਦੇ ਸਨਮਾਨ ਸਮਾਗਮ ਲਈ ਸਮਾਜ ਭਲਾਈ ਸੰਸਥਾਵਾਂ 'ਚ ਭਾਰੀ ਉਤਸ਼ਾਹ

ਨਡਾਲਾ, 15 ਫਰਵਰੀ (ਮਾਨ)- ਪੰਜਾਬੀ ਚਿੰਤਕ ਗਲੋਬਲ ਮੰਚ ਨਡਾਲਾ ਵਲੋਂ ਇਸ ਸਾਲ ਬੀਬੀ ਸੁਰਿੰਦਰ ਕੌਰ ਸੰਧੂ ਯਾਦਗਾਰੀ ਐਵਾਰਡ ਪਿੰਗਲਵਾੜਾ ਅੰਮਿ੍ਤਸਰ ਦੇ ਮੌਜੂਦਾ ਸੰਚਾਲਕ ਡਾ: ਇੰਦਰਜੀਤ ਕੌਰ ਨੂੰ ਦਿੱਤਾ ਜਾ ਰਿਹਾ ਹੈ | ਇਹ ਐਵਾਰਡ ਰਤਨ ਸਿੰਘ ਸੰਧੂ ਵਲੋਂ ਆਪਣੀ ਪਤਨੀ ...

ਪੂਰੀ ਖ਼ਬਰ »

ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਫਗਵਾੜਾ, 15 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਗੁਰੂ ਹਰਕ੍ਰਿਸ਼ਨ ਨਗਰ ਵਿਖੇ ਇੱਕ ਸ਼ਿਵ ਸੈਨਾ ਆਗੂ ਵੱਲੋਂ ਕਥਿਤ ਤੌਰ 'ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ, ਮਿ੍ਤਕ ਦੀ ਪਛਾਣ ਸੰਜੀਵ ਤੇ੍ਰਹਣ ਪੁੱਤਰ ਐਸ.ਪੀ. ਤੇ੍ਰਹਣ ਵਾਸੀ ਗੁਰੂ ਹਰਕ੍ਰਿਸ਼ਨ ਨਗਰ ਫਗਵਾੜਾ ...

ਪੂਰੀ ਖ਼ਬਰ »

ਅਦਾਲਤ ਦੇ ਚੱਲ ਰਹੇ ਕੇਸਾਂ 'ਚ ਪੁਲਿਸ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ਬੰਦ ਕਰਵਾਈ ਜਾਵੇ- ਜਥੇਦਾਰ ਬਾਬਾ ਮਾਨ ਸਿੰਘ

ਸੁਲਤਾਨਪੁਰ ਲੋਧੀ, 15 ਫਰਵਰੀ (ਪੱਤਰ ਪ੍ਰੇਰਕਾਂ ਰਾਹੀਂ)- 96ਵੇਂ ਕਰੋੜੀ ਮੁਖੀ ਜਥੇਦਾਰ ਬਾਬਾ ਮਾਨ ਸਿੰਘ ਨੇ ਇਕ ਲਿਖਤੀ ਬਿਆਨ ਰਾਹੀਂ ਦੋਸ਼ ਲਗਾਇਆ ਕਿ ਅੱਜ ਛਾਉਣੀ ਨਿਹੰਗ ਸਿੰਘਾਂ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਗੁਰਦੁਆਰਾ ਸ੍ਰੀ ਨਵਾਬ ਸਿੰਘ ਕਪੂਰ ...

ਪੂਰੀ ਖ਼ਬਰ »

ਜੀ.ਟੀ. ਰੋਡ 'ਤੇ ਇਨੋਵਾ ਤੇ ਟਰਾਲੀ ਦੀ ਟੱਕਰ 'ਚ ਇਕ ਔਰਤ ਦੀ ਮੌਤ, ਇਕ ਜ਼ਖ਼ਮੀ

ਫਗਵਾੜਾ, 15 ਫਰਵਰੀ (ਹਰੀਪਾਲ ਸਿੰਘ)- ਜਲੰਧਰ-ਫਗਵਾੜਾ ਜੀ.ਟੀ. ਰੋਡ 'ਤੇ ਖਜ਼ੂਰਲਾ ਦੇ ਨੇੜੇ ਹੋਏ ਇੱਕ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ | ਜਾਣਕਾਰੀ ਅਨੁਸਾਰ ਇੱਕ ਇਨੋਵਾ ਗੱਡੀ ਨੰਬਰ ਐਚ.ਆਰ 26 ਬੀ.ਸੀ-5397 ਅੰਮਿ੍ਤਸਰ ਤੋਂ ਲੁਧਿਆਣਾ ...

ਪੂਰੀ ਖ਼ਬਰ »

ਕਾਲਾ ਸੰਘਿਆਂ ਵਿਖੇ ਨੋਰਥ ਇੰਡੀਆ ਫੈੱਡਰੇਸ਼ਨ ਕੱਪ ਦਾ ਉਦਘਾਟਨ

ਕਾਲਾ ਸੰਘਿਆਂ, 15 ਫਰਵਰੀ (ਸੰਘਾ)- ਸਥਾਨਕ ਕਸਬੇ 'ਚ ਗਦਰੀ ਬਾਬਾ ਹਰਨਾਮ ਸਿੰਘ ਸਕੂਲ ਦੀ ਗਰਾਉਂਡ ਵਿਖੇ ਧੰਨ ਧੰਨ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਵਲੋਂ ਕਰਵਾਏ ਜਾ ਰਹੇ ਨੋਰਥ ਇੰਡੀਆ ਫੈਡਰੇਸ਼ਨ ਕਲੱਬ ਦੇ ਬਾਰ੍ਹਵੇਂ ਕਬੱਡੀ ਦੇ ਮਹਾਂਕੁੰਭ ਦਾ ਉਦਘਾਟਨ ਬਹਾਦਰ ਸਿੰਘ ...

ਪੂਰੀ ਖ਼ਬਰ »

ਪਲਾਹੀ ਵਿਖੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ

ਫਗਵਾੜਾ, 15 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਪਿੰਡ ਪਲਾਹੀ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਗੁਰੂ ਰਵਿਦਾਸ ਦੇ 643ਵੇਂ ਜਨਮ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਪਿੰਡ ਦੀ ...

ਪੂਰੀ ਖ਼ਬਰ »

ਅਣਪਛਾਤੇ ਲੁਟੇਰੇ ਔਰਤ ਦਾ ਪਰਸ ਖੋਹ ਕੇ ਫ਼ਰਾਰ

ਕਪੂਰਥਲਾ, 15 ਫਰਵਰੀ (ਸਡਾਨਾ)- ਇਕ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋਏ ਅਣਪਛਾਤੇ ਵਿਅਕਤੀਆਂ ਵਿਰੁੱਧ ਸਿਟੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਲਖਵਿੰਦਰ ਕੌਰ ਵਾਸੀ ਪ੍ਰੀਤ ਨਗਰ ਨੇ ਦੱਸਿਆ ਕਿ ਉਹ ਸਕੂਲ ਤੋਂ ਛੁੱਟੀ ਹੋਣ ਉਪਰੰਤ ਵੈਨ ਰਾਹੀਂ ਜਦੋਂ ...

ਪੂਰੀ ਖ਼ਬਰ »

ਐਸ.ਓ.ਆਈ. ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

ਕਪੂਰਥਲਾ, 15 ਫਰਵਰੀ (ਸਡਾਨਾ)- ਪੁਲਵਾਮਾ ਵਿਖੇ ਬੀਤੇ ਸਾਲ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਫ਼ੌਜੀ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ.ਓ.ਆਈ. ਵਲੋਂ ਦੋਆਬਾ ਜ਼ੋਨ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਡੱਲੀ ਤੇ ...

ਪੂਰੀ ਖ਼ਬਰ »

ਰਿਹਾਣਾ ਜੱਟਾਂ ਵਿਖੇ ਫੁੱਟਬਾਲ ਟੂਰਨਾਮੈਂਟ 'ਚ ਧਾਲੀਵਾਲ ਅੱਜ ਵੰਡਣਗੇ ਇਨਾਮ

ਫਗਵਾੜਾ, 15 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਪਿੰਡ ਰਿਹਾਣਾ ਜੱਟਾ ਵਿਖੇ ਸਵ: ਮੋਹਨ ਸਿੰਘ ਪਟਵਾਰੀ ਅਤੇ ਸਵ: ਤਰਲੋਕ ਸਿੰਘ ਪੀਟਾ ਦੀ ਯਾਦ ਵਿਚ ਪ੍ਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਮੇਸ਼ ਸਪੋਰਟਸ ਕਲੱਬ ਵਲੋਂ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਯੂਥ ਵਾਈਬ ਦੇ ਦੂਸਰੇ ਦਿਨ ਵਿਦਿਆਰਥੀਆਂ ਨੇ ਦਿਖਾਏ ਜੌਹਰ

ਜਲੰਧਰ, 15 ਫਰਵਰੀ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਵਿਖੇ ਯੂਥ ਵਾਈਬ ਦੇ ਦੂਸਰੇ ਦਿਨ ਵੱਡੀ ਪੱਧਰ 'ਤੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਜਿਸ 'ਚ ਦੱਖਣੀ ਭਾਰਤ ਦੇ ਪ੍ਰਸਿੱਧ ਲਾਗੋਰੀ ਬੈਂਡ ਤੋਂ ਇਲਾਵਾ ...

ਪੂਰੀ ਖ਼ਬਰ »

ਐਸ.ਪੀ.ਐਸ. ਇੰਟਰਨੈਸ਼ਨਲ ਸਕੂਲ 'ਚ ਨੌਵੀਂ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ

ਬੇਗੋਵਾਲ, 15 ਫਰਵਰੀ (ਸੁਖਜਿੰਦਰ ਸਿੰਘ)- ਅੱਜ ਐਸ.ਪੀ.ਐਸ. ਇੰਟਰਨੈਸ਼ਨਲ ਸਕੂਲ ਬੇਗੋਵਾਲ 'ਚ ਸਕੂਲ ਦੇ ਐਮ.ਡੀ. ਰਜਨੀਤ ਕੌਰ ਡੇਜ਼ੀ ਤੇ ਪਿੰ੍ਰਸੀਪਲ ਅਮਰੀਕ ਸਿੰਘ ਦੀ ਅਗਵਾਈ ਹੇਠ ਨੌਵੀਂ ਕਲਾਸ ਵਲੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਇਸ ...

ਪੂਰੀ ਖ਼ਬਰ »

ਰੋਟਰੀ ਕਲੱਬ ਰਾਇਲ ਨੇ ਬੱਚਿਆਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ

ਸੁਲਤਾਨਪੁਰ ਲੋਧੀ, 15 ਫਰਵਰੀ (ਨਰੇਸ਼ ਹੈਪੀ, ਥਿੰਦ)- ਰੋਟਰੀ ਕਲੱਬ ਸੁਲਤਾਨਪੁਰ ਲੋਧੀ ਰਾਇਲ ਵਲੋਂ ਸਰਕਾਰੀ ਹਾਈ ਸਕੂਲ ਹੈਬਤਪੁਰ ਵਿਖੇ ਕਰੋਨਾ ਵਾਇਰਸ ਤੋਂ ਬਚਾਅ ਸਬੰਧੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ | ਕਲੱਬ ਦੇ ਪ੍ਰਧਾਨ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ

ਫਗਵਾੜਾ, 15 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਗੁਰੂ ਰਵਿਦਾਸ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਰਾਣੀਪੁਰ ਤੋਂ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪੂਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ...

ਪੂਰੀ ਖ਼ਬਰ »

ਚੋਰੀ ਦੇ ਦੋਸ਼ ਹੇਠ ਇਕ ਵਿਰੁੱਧ ਕੇਸ ਦਰਜ

ਕਪੂਰਥਲਾ, 15 ਫਰਵਰੀ (ਸਡਾਨਾ)- ਇਕ ਦੁਕਾਨ ਤੋਂ ਐਲ.ਈ.ਡੀ. ਚੋਰੀ ਕਰਨ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਰਾਜੂ ਵਾਸੀ ਮੁਹੱਲਾ ਜੱਟਪੁਰਾ ਨੇ ਦੱਸਿਆ ਕਿ ਬੀਤੀ 26 ਜਨਵਰੀ ਨੂੰ ਸਵੇਰ ਦੇ ਸਮੇਂ ਆਪਣੀ ਦੁਕਾਨ ...

ਪੂਰੀ ਖ਼ਬਰ »

ਪਿੰਡ ਮੈਰੀਪੁਰ ਵਿਖੇ ਅੱਖਾਂ ਦੇ ਮੁਫ਼ਤ ਡਾਕਟਰੀ ਜਾਂਚ ਕੈਂਪ 'ਚ 675 ਮਰੀਜ਼ਾਂ ਦੀ ਜਾਂਚ

ਤਲਵੰਡੀ ਚੌਧਰੀਆਂ, 15 ਫਰਵਰੀ (ਪਰਸਨ ਲਾਲ ਭੋਲਾ)- ਸੰਤੋਖ ਸਿੰਘ ਤੇ ਮਾਤਾ ਗੰਗ ਕੌਰ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਧਰਮ ਸਿੰਘ ਯੂ.ਐਸ.ਏ. ਤੇ ਸਮੂਹ ਪਰਿਵਾਰ ਵਲੋਂ ਆਪਣੇ ਪਿੰਡ ਮੈਰੀਪੁਰ ਵਿਖੇ ਅੱਖਾਂ ਦਾ ਮੁਫ਼ਤ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਅੱਖਾਂ ਦੇ ...

ਪੂਰੀ ਖ਼ਬਰ »

ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਕੀਰਤਨ ਦਰਬਾਰ ਅੱਜ

ਫਗਵਾੜਾ, 15 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੈੱਲਫੇਅਰ ਸੁਸਾਇਟੀ ਸੁਖਚੈਨ ਨਗਰ ਫਗਵਾੜਾ ਅਤੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ...

ਪੂਰੀ ਖ਼ਬਰ »

ਐਸ.ਡੀ. ਕਾਲਜ ਦਾ ਸਾਲਾਨਾ ਫੇਟ ਮੇਲਾ ਧੂਮਧਾਮ ਨਾਲ ਸਮਾਪਤ

ਸੁਲਤਾਨਪੁਰ ਲੋਧੀ, 15 ਫਰਵਰੀ (ਹੈਪੀ, ਥਿੰਦ)- ਐਸ.ਡੀ. ਕਾਲਜ ਫ਼ਾਰ ਵੁਮੈਨ ਵਿਖੇ ਪਿ੍ੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਵਿਚ ਕਾਲਜ ਦਾ ਸਾਲਾਨਾ ਫੇਟ ਮੇਲਾ ਬੜੀ ਧੂਮਧਾਮ ਨਾਲ ਕਰਵਾਇਆ ਗਿਆ | ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਐਸ.ਡੀ. ਸਭਾ ਦੇ ਪ੍ਰਧਾਨ ਰਾਕੇਸ਼ ਧੀਰ ...

ਪੂਰੀ ਖ਼ਬਰ »

ਜੱਸਾ ਪੱਟੀ ਨੇ ਬਿੰਨੀਆ ਜੰਮੂ ਨੂੰ ਢਾਹ ਕੇ ਜਿੱਤਿਆ ਕਾਲਾ ਸੰਘਿਆਂ ਛਿੰਝ ਦਾ ਪਟਕਾ

ਕਾਲਾ ਸੰਘਿਆਂ, 15 ਫਰਵਰੀ (ਸੰਘਾ)- ਲੱਖਾਂ ਦੇ ਦਾਤੇ ਦੇ ਨਾਂਅ 'ਤੇ ਲੰਬੇ ਸਮੇਂ ਤੋਂ ਲੱਗਦਾ ਆ ਰਿਹਾ ਕਾਲਾ ਸੰਘਿਆਂ ਦਾ ਪ੍ਰਸਿੱਧ ਛਿੰਝ ਮੇਲਾ ਦਰਸ਼ਕਾਂ ਦੇ ਚੇਤਿਆਂ ਵਿਚ ਅਮਿੰਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਮੇਲੇ ਦਾ ਮੁੱਖ ਆਕਰਸ਼ਨ ਪਟਕੇ ਦੀ ਕੁਸ਼ਤੀ ਜੱਸਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX