ਮੁਕੇਰੀਆਂ, 16 ਫਰਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਕੈਪਟਨ ਸਰਕਾਰ ਨੂੰ ਹੋਂਦ ਵਿਚ ਆਇਆਂ ਤਿੰਨ ਸਾਲ ਦਾ ਸਮਾਂ ਹੋ ਗਿਆ ਹੈ ਪਰ ਰੇਤ, ਬਜਰੀ ਦੇ ਰੇਟ ਘੱਟ ਹੋਣ ਦੀ ਬਜਾਏ ਵਧ ਰਹੇ ਹਨ, ਜਿਸ ਕਰਕੇ ਪੰਜਾਬ ਦੀ ਜਨਤਾ ਵਿਚ ਹਾਹਾਕਾਰ ਮਚੀ ਪਈ ਹੈ, ਪਰ ਜਨਤਾ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਹੈ | ਪ੍ਰਾਪਤ ਵੇਰਵੇ ਅਨੁਸਾਰ ਰੇਤ 1900 ਰੁਪਏ ਪ੍ਰਤੀ ਸੈਂਕੜਾ ਜਦਕਿ ਬਜਰੀ 1500 ਰੁਪਏ ਸੈਂਕੜਾ ਮਿਲ ਰਹੀ ਹੈ | ਇਹ ਰੇਟ ਇਸ ਕਰਕੇ ਜ਼ਿਆਦਾ ਵਧੇ ਹਨ ਕਿ ਕਰੈਸ਼ਰ ਮਾਲਕ ਰੇਤ 1400 ਰੁਪਏ ਪ੍ਰਤੀ ਸੈਂਕੜਾ ਵੇਚਦੇ ਹਨ ਪਰ ਉਸ ਉੱਪਰ ਮਾਈਨਿੰਗ ਮਾਫ਼ੀਆ ਵਲੋਂ 400 ਰੁਪਏ ਤੋਂ ਲੈ ਕੇ 500 ਰੁਪਏ ਤੱਕ ਗੰੁਡਾ ਟੈਕਸ ਵਸੂਲਿਆ ਜਾਂਦਾ ਹੈ | ਇਸੇ ਤਰ੍ਹਾਂ ਹੀ ਬਜਰੀ ਕਰੈਸ਼ਰ ਮਾਲਕ 1000 ਤੋਂ 1100 ਰੁਪਏ ਤੱਕ ਵੇਚਦੇ ਹਨ ਪਰ ਗੁੰਡਾ ਟੈਕਸ ਲਗਾ ਕੇ ਇਸ ਦਾ ਭਾਅ 1500 ਰੁਪਏ ਪ੍ਰਤੀ ਸੈਂਕੜਾ ਗਾਹਕ ਨੂੰ ਪੈਂਦਾ ਹੈ | ਲੋਕਾਂ ਦਾ ਕਹਿਣਾ ਸੀ ਕਿ ਜਿਹੜੇ ਲੋਕ ਅਕਾਲੀ-ਭਾਜਪਾ ਸਰਕਾਰ ਸਮੇਂ ਗੁੰਡਾ ਟੈਕਸ ਵਸੂਲਦੇ ਹਨ, ਹੁਣ ਵੀ ਉਹੀ ਲੋਕ ਹੀ ਗੁੰਡਾ ਟੈਕਸ ਵਸੂਲ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਮੁਕੇਰੀਆਂ, ਹਾਜੀਪੁਰ, ਤਲਵਾੜਾ, ਭੰਗਾਲਾ ਵਿਖੇ ਲੋਕਾਂ ਵਲੋਂ ਬਣਾਏ ਗਏ ਅਣਅਧਿਕਾਰਤ ਰੇਤ, ਬਜਰੀ ਦੇ ਡੰਪਾਂ ਦੇ ਮਾਲਕ ਰੇਤ ਦਾ 4200 ਰੁਪਏ ਪ੍ਰਤੀ ਸੈਂਕੜਾ ਅਤੇ ਬਜਰੀ 3000 ਰੁਪਏ ਪ੍ਰਤੀ ਸੈਂਕੜਾ ਵੇਚ ਕੇ ਲੋਕਾਂ ਦੀ ਦੋਹੀਂ ਹੱਥੀਂ ਲੁੱਟ ਕਰ ਰਹੇ ਹਨ, ਪਰ ਸਬੰਧਿਤ ਵਿਭਾਗ ਖ਼ਾਮੋਸ਼ ਬੈਠਾ ਹੈ | ਦੂਸਰੇ ਪਾਸੇ ਰੇਤ, ਬਜਰੀ ਦੇ ਭਾਅ ਅਸਮਾਨੀ ਚੜ੍ਹੇ ਹੋਣ ਕਰਕੇ ਆਮ ਵਿਅਕਤੀ ਮਕਾਨ ਵੀ ਨਹੀਂ ਬਣਾ ਸਕਦਾ, ਜਦਕਿ ਸਰਕਾਰ ਦੇ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਰੇਤ, ਬਜਰੀ ਅਤੇ ਮਾਈਨਿੰਗ ਮਾਫ਼ੀਆ 'ਤੇ ਕੰਟਰੋਲ ਨਾ ਕੀਤਾ ਤਾਂ ਅਕਾਲੀ-ਭਾਜਪਾ ਸਰਕਾਰ ਵਾਂਗ ਲੋਕ ਕਾਂਗਰਸ ਸਰਕਾਰ ਦਾ ਵੀ ਪੱਤਾ ਸਾਫ਼ ਕਰ ਦੇਣਗੇ | ਕੀ ਕੈਪਟਨ ਸਰਕਾਰ ਇਸ ਗੰਭੀਰ ਮਸਲੇ ਵੱਲ ਧਿਆਨ ਦੇਵੇਗੀ?
ਹੁਸ਼ਿਆਰਪੁਰ, 16 ਫਰਵਰੀ (ਬਲਜਿੰਦਰਪਾਲ ਸਿੰਘ)-ਥਾਣਾ ਹਰਿਆਣਾ ਪੁਲਿਸ ਨੇ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਰੇਤ ਨਾਲ ਭਰੀ ਟਰਾਲੀ ਨੂੰ ਕਬਜ਼ੇ 'ਚ ਲਿਆ ਹੈ | ਜਾਣਕਾਰੀ ਅਨੁਸਾਰ ਮਾਈਨਿੰਗ ਅਧਿਕਾਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ...
ਹੁਸ਼ਿਆਰਪੁਰ, 16 ਫਰਵਰੀ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਗੁਰਦੁਆਰਾ ਕਲਗ਼ੀਧਰ ਚਰਨ ਪਾਵਨ ਮਾਡਲ ਟਾਊਨ 'ਚ ਨਵੇਂ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਅੱਜ ਸਾਬਕਾ ਮੈਂਬਰ ਰਾਜ ਸਭਾ ਵਰਿੰਦਰ ਸਿੰਘ ਬਾਜਵਾ ਦੇ ...
ਦਸੂਹਾ, 16 ਫਰਵਰੀ (ਭੁੱਲਰ)-ਪੰਜਾਬ ਸਿਵਲ ਸਰਵਿਸਿਜ (ਨਿਆਇਕ) ਪ੍ਰੀਖਿਆ 2020 'ਚੋਂ ਦਸੂਹਾ ਦੀ ਪਲਵੀ ਰਾਣਾ ਪੁੱਤਰੀ ਮਲਕੀਤ ਰਾਣਾ ਵਾਰਡ ਨੰਬਰ 9 ਮੁਹੱਲਾ ਦਸਮੇਸ਼ ਨਗਰ ਨੇ 13ਵਾਂ ਰੈਂਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਦੇ ਜੱਜ ਬਣਨ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ | ਪਲਵੀ ...
ਦਸੂਹਾ, 16 ਫਰਵਰੀ (ਭੁੱਲਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਵਿਖੇ ਮਨਜੀਤ ਸਿੰਘ ਦਸੂਹਾ ਵਲੋਂ 19ਵਾਂ ਕੀਰਤਨ ਦਰਬਾਰ ਕਰਵਾਇਆ ਗਿਆ | ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਚੱਲੇ ਇਸ ...
ਸ਼ਾਮਚੁਰਾਸੀ, 16 ਫਰਵਰੀ (ਗੁਰਮੀਤ ਸਿੰਘ ਖ਼ਾਨਪੁਰੀ)-ਹਲਕਾ ਸ਼ਾਮਚੁਰਾਸੀ ਦੇ ਪਿੰਡ ਸੁਸਾਣਾ ਦੇ ਇਕ ਕਿਸਾਨ ਦੇ ਕਮਾਦ ਨੂੰ ਅੱਗ ਲੱਗ ਜਾਣ ਕਾਰਨ ਤਿੰਨ ਕਿੱਲੇ ਕਮਾਦ ਸੜ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਪੀੜਤ ਕਿਸਾਨ ਕ੍ਰਿਪਾਲ ਸਿੰਘ ਸੁਸਾਣਾ ਨੇ ਦੱਸਿਆ ਕਿ ਪਿੰਡ ...
ਹੁਸ਼ਿਆਰਪੁਰ, 16 ਫਰਵਰੀ (ਬਲਜਿੰਦਰਪਾਲ ਸਿੰਘ)-ਪਿੰਡ ਸਤੌਰ 'ਚ ਗ੍ਰਾਮ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਸੁਨੀਤਾ ਬਡਵਾਲ ਦੀ ਅਗਵਾਈ 'ਚ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ | ਇਸ ਮੌਕੇ ਵੱਖ-ਵੱਖ ਗਲੀਆਂ, ਮੁਹੱਲਿਆਂ ਦੇ ਨਾਲ-ਨਾਲ ਪਿੰਡ ਨਾਲ ਜੁੜਨ ...
ਦਸੂਹਾ, 16 ਫਰਵਰੀ (ਭੁੱਲਰ)-ਅੱਜ ਰਾਸ਼ਟਰੀ ਰਾਜ ਮਾਰਗ ਦਸੂਹਾ ਵਿਖੇ ਐੱਲ.ਆਈ.ਸੀ. ਦਫ਼ਤਰ ਦੇ ਨੇੜੇ ਇਕ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ | ਏ.ਐੱਸ.ਆਈ. ਅਨਿਲ ਕੁਮਾਰ ਨੇ ਦੱਸਿਆ ਕਿ ਨੰਬਰਦਾਰ ਗੁਰਬਚਨ ਸਿੰਘ ਪੁੱਤਰ ਕਰਨੈਲ ਸਿੰਘ ਮੁਹੱਲਾ ਕਹਿਰਵਾਲੀ ਵਾਸੀ ...
ਗੜ੍ਹਸ਼ੰਕਰ, 16 ਫਰਵਰੀ (ਧਾਲੀਵਾਲ)- ਮਹਾਂ ਸ਼ਿਵਰਾਤਰੀ ਮੌਕੇ ਬਾਬਾ ਮਹੇਸ਼ਆਣਾ ਦੇ ਅਸਥਾਨ 'ਤੇ 20 ਫਰਵਰੀ ਤੋਂ 23 ਫਰਵਰੀ ਤੱਕ ਸਮਾਗਮ ਕਰਵਾਏ ਜਾ ਰਹੇ ਹਨ | ਮਹੰਤ ਸ਼ਸ਼ੀ ਭੂਸ਼ਣ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਭੋਲੇ ਨਾਥ ਦੀ ਸ਼ੋਭਾ ਯਾਤਰਾ (ਜਾਗੋ) ...
ਹੁਸ਼ਿਆਰਪੁਰ, 16 ਫਰਵਰੀ (ਬਲਜਿੰਦਰਪਾਲ ਸਿੰਘ)-ਮਾਨਸਿਕ ਤਣਾਅ 'ਚ ਆ ਕੇ ਮੁਹੱਲਾ ਦਸਮੇਸ਼ ਨਗਰ ਦੇ ਵਾਸੀ ਨੌਜਵਾਨ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਮੁਹੱਲਾ ਦਸਮੇਸ਼ ਨਗਰ ਦਾ ਵਾਸੀ ਜਤਿਨ ਪੁੱਤਰ ਤਰਸੇਮ ਲਾਲ ਆਪਣੇ ਘਰ 'ਚ ਇਕੱਲਾ ਸੀ | ਮੁਹੱਲੇ ...
ਹੁਸ਼ਿਆਰਪੁਰ, 16 ਫਰਵਰੀ (ਬਲਜਿੰਦਰਪਾਲ ਸਿੰਘ)-ਦੁਕਾਨ 'ਚੋਂ ਨਕਦੀ ਅਤੇ ਮੋਬਾਈਲ ਚੋਰੀ ਕਰਨ ਦੇ ਦੋਸ਼ 'ਚ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਦੋ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਲਸਾੜਾ ਦੇ ਵਾਸੀ ਰੋਹਿਤ ਨੇ ਪੁਲਿਸ ਕੋਲ ਦਰਜ ਕਰਵਾਈ ...
ਦਸੂਹਾ, 16 ਫਰਵਰੀ (ਭੁੱਲਰ)-ਵੋਮੈਨ ਸੈੱਲ ਦਸੂਹਾ ਵਲੋਂ ਦਾਜ ਦੇ ਮਾਮਲੇ ਸਬੰਧੀ ਦੋ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਇੰਸਪੈਕਟਰ ਕਮਲੇਸ਼ ਕੌਰ ਇੰਚਾਰਜ ਵੁਮੈਨ ਸੈੱਲ ਦਸੂਹਾ ਨੇ ਦੱਸਿਆ ਕਿ ਰੀਟਾ ਰਾਣੀ ਪੁੱਤਰੀ ਗਿਆਨ ਮਸੀਹ ਨੇ ਪੁਲਿਸ ਨੂੰ ਦੱਸਿਆ ਕਿ ਮੈਨੂੰ ...
ਕੋਟਫ਼ਤੂਹੀ, 16 ਫਰਵਰੀ (ਅਵਤਾਰ ਸਿੰਘ ਅਟਵਾਲ)-ਇੱਥੋਂ ਨਜ਼ਦੀਕੀ ਬਿਸਤ ਦੁਆਬ ਨਹਿਰ ਦੀ ਮੁੱਖ ਸੜਕ 'ਤੇ ਇਕ ਸਰਵਿਸ ਸਟੇਸ਼ਨ ਦੇ ਨਜ਼ਦੀਕ ਇੱਕ ਸਾਈਕਲ ਸਵਾਰ ਬਜ਼ੁਰਗ ਨੂੰ ਇਕ ਤੇਜ ਰਫ਼ਤਾਰ ਮੋਟਰਸਾਈਕਲ ਸਵਾਰ ਵਲੋਂ ਸਿੱਧੀ ਟੱਕਰ ਮਾਰ ਦੇਣ 'ਤੇ ਉਸ ਨੂੰ ਗੰਭੀਰ ਜ਼ਖ਼ਮੀ ...
ਹੁਸ਼ਿਆਰਪੁਰ, 16 ਫਰਵਰੀ (ਬਲਜਿੰਦਰਪਾਲ ਸਿੰਘ)-ਆਈ. ਵਲੰਟੀਅਰ ਸੰਸਥਾ ਮੁੰਬਈ ਵਲੋਂ ਚੇਨਈ 'ਚ ਕਰਵਾਏ ਪੁਰਸਕਾਰ ਵੰਡ ਸਮਾਗਮ 'ਚ ਹੁਸ਼ਿਆਰਪੁਰ ਦੇ ਰਾਹੁਲ ਧੀਮਾਨ ਨੂੰ ਸਮਾਜ 'ਚ ਪਾਏ ਯੋਗਦਾਨ ਲਈ 'ਯੂਥ ਚੈਂਪੀਅਨ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇੱਥੇ ਜ਼ਿਕਰਯੋਗ ...
ਹੁਸ਼ਿਆਰਪੁਰ, 16 ਫਰਵਰੀ (ਨਰਿੰਦਰ ਸਿੰਘ ਬੱਡਲਾ)-66 ਕੇ.ਵੀ. ਮਰਨਾਈਆਂ ਸਬ ਸਟੇਸ਼ਨ ਅਧੀਨ ਪੈਂਦੇ ਸਮੂਹ ਟਰਾਂਸਫਾਰਮਰਾਂ ਨੂੰ ਅੰਡਰਲੋਡ ਕਰਨ ਸਬੰਧੀ ਸਬ ਸਟੇਸ਼ਨ ਵਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਏ.ਪੀ. ਅਤੇ ਯੂ.ਪੀ.ਐਸ. ਟਰਾਂਸਫਾਰਮਰਾਂ ਨੂੰ ਅੰਡਰਲੋਡ ...
ਹੁਸ਼ਿਆਰਪੁਰ, 16 ਫਰਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਪ੍ਰਦੇਸ਼ ਇੰਟਕ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਕਾਂਗਰਸ ਦਫ਼ਤਰ 'ਚ ਡਾ: ਸੁਭਾਸ਼ ਸ਼ਰਮਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਡਾ: ਕੁਲਦੀਪ ਨੰਦਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਸਰਵਣ ...
ਅੱਡਾ ਸਰਾਂ, 16 ਫਰਵਰੀ (ਹਰਜਿੰਦਰ ਸਿੰਘ ਮਸੀਤੀ )-ਦਸਮੇਸ਼ ਸਪੋਰਟਸ ਕਲੱਬ ਵਲੋਂ ਪਿੰਡ ਬੀਰਮਪੁਰ ਵਿਖੇ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਸਾਲਾਨਾ ਵਾਲੀਬਾਲ ਟੂਰਨਾਮੈਂਟ ਅੱਜ ਸ਼ੁਰੂ ਹੋ ਗਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...
ਚੱਬੇਵਾਲ, 16 ਫਰਵਰੀ (ਪੱਤਰ ਪ੍ਰੇਰਕ)-ਪਿੰਡ ਬੋਹਣ ਵਿਖੇ ਬਾਬਾ ਫ਼ਰੀਦ ਸਪੋਰਟਸ ਕਲੱਬ ਵਲੋਂ ਨਗਰ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪ੍ਰਧਾਨ ਜਰਨੈਲ ਸਿੰਘ ਜੈਲਾ ਦੀ ਅਗਵਾਈ ਵਿਚ ਕਰਵਾਏ ਸੰਤ ਆਤਮਾ ਸਿੰਘ ਯਾਦਗਾਰੀ 29ਵੇਂ ਫੁੱਟਬਾਲ ਟੂਰਨਾਮੈਂਟ ਦੇ ...
ਗੜ੍ਹਸ਼ੰਕਰ, 16 ਫਰਵਰੀ (ਧਾਲੀਵਾਲ)-ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਦੇ ਖਿਡਾਰੀਆਂ ਨੇ ਹਾਲ ਹੀ ਵਿਚ ਫਗਵਾੜਾ ਵਿਖੇ ਇੰਟਰਨੈਸ਼ਨਲ ਸਪੋਰਟਸ ਐਸੋਸੀਏਸ਼ਨ ਵਲੋਂ ਕਰਵਾਏ ਗਏ 33ਵੇਂ ਫਗਵਾੜਾ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਸੰਤ ਬਾਬਾ ਭਾਗ ...
ਮਿਆਣੀ, 16 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਮੈਰੀ ਲੈਂਡ ਸਕੂਲ ਆਲਮਪੁਰ ਵਿਖੇ ਦਸਵੀਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ | ਸਕੂਲ ਪ੍ਰਬੰਧਕ ਕਮਲ ਘੋਤੜਾ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਦੌਰਾਨ ਨੌਵੀਂ ਕਲਾਸ ਦੇ ਬੱਚਿਆਂ ਵਲੋਂ ਦਸਵੀਂ ਕਲਾਸ ਦੇ ...
ਕੋਟਫ਼ਤੂਹੀ, 16 ਫਰਵਰੀ (ਅਟਵਾਲ)-ਪਿੰਡ ਚੇਲਾ-ਮੁਖਸ਼ੂਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਦਾ ਬੀ. ਕਾਮ ਪਹਿਲਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ, ਕਾਲਜ ਦੀ ਵਿਦਿਆਰਥਣ ਦਲਵੀਰ ਕੌਰ ਨੇ 64. 21 ਫ਼ੀਸਦੀ ਅੰਕ ਹਾਸਲ ਕਰ ਕੇ ਪਹਿਲਾ, ਰਵਿੰਦਰ ਕੌਰ ਨੇ 62.65 ...
ਮਾਹਿਲਪੁਰ, 16 ਫਰਵਰੀ (ਰਜਿੰਦਰ ਸਿੰਘ/ਦੀਪਕ ਅਗਨੀਹੋਤਰੀ)-ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਸਕੂਲ ਮਾਹਿਲਪੁਰ ਵਲੋਂ ਗੁਰਮਤਿ ਭਾਸ਼ਣ ਮੁਕਾਬਲੇ ਅਤੇ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰਪਾਲ ਸਿੰਘ ਪ੍ਰਦੇਸੀ ਦੀ ਸਰਪ੍ਰਸਤੀ ...
ਨਸਰਾਲਾ, 16 ਫਰਵਰੀ (ਸਤਵੰਤ ਸਿੰਘ ਥਿਆੜਾ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੀਂ ਆਬਾਦੀ ਪਿੰਡ ਖ਼ਾਨਪੁਰ ਥਿਆੜਾ ਦੀਆਂ ਸਮੂਹ ਸੰਗਤਾਂ ਵਲੋਂ ਗੁਰੂ ਘਰ ਵਿਖੇ ਸਮਾਗਮ ਕਰਵਾਏ ਗਏ | ਸਮਾਗਮ ਦੌਰਾਨ ਭਾਈ ਮਲਕੀਤ ਸਿੰਘ ਖ਼ਾਨਪੁਰ ਥਿਆੜਾ ਵਾਲਿਆਂ ਦੇ ...
ਤਲਵਾੜਾ, 16 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ. ਬੀ. ਐਮ. ਬੀ.) ਵਲੋਂ ਸਾਲਾਨਾ ਰੈੱਡ ਕਰਾਸ ਮੇਲਾ ਨਰਸਰੀ ਗਰਾਊਾਡ ਤਲਵਾੜਾ ਵਿਖੇ ਲਗਾਇਆ ਗਿਆ ਜਿਸ ਦਾ ਉਦਘਾਟਨ ਬੋਰਡ ਦੇ ਚੇਅਰਮੈਨ ਇੰਜੀ. ਡੀ. ਕੇ. ਸ਼ਰਮਾ ਨੇ ਕੀਤਾ | ਮੇਲੇ ਵਿਚ ਵੱਖ-ਵੱਖ ...
ਮਾਹਿਲਪੁਰ, 16 ਫਰਵਰੀ (ਰਜਿੰਦਰ ਸਿੰਘ/ਦੀਪਕ ਅਗਨੀਹੋਤਰੀ)-ਸ੍ਰੀ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੁਸਾਇਟੀ ਮਾਹਿਲਪੁਰ ਵਲੋਂ ਦੀਪ ਟਰੈਵਲ ਪੁਆਇੰਟ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਪ੍ਰਵਾਸੀ ...
ਐਮਾ ਮਾਂਗਟ, 16 ਫਰਵਰੀ (ਗੁਰਾਇਆ)-ਐੱਸ.ਵੀ.ਐਨ. ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਵਿਖੇ ਸਕੂਲ ਦੇ ਡਾਇਰੈਕਟਰ ਚੈਨ ਸਿੰਘ ਨੇ ਬੱਚਿਆਂ ਨੂੰ ਕੋਰੋਨਾ ਵਾਇਰਸ ਦੇ ਸਬੰਧ ਵਿਚ ਬੱਚਿਆਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਖਾਣਾ ਖਾਣ ਤੋਂ ...
ਹੁਸ਼ਿਆਰਪੁਰ, 16 ਫਰਵਰੀ (ਬਲਜਿੰਦਰਪਾਲ ਸਿੰਘ)-ਚੋਰੀ ਦੀ ਨੀਅਤ ਨਾਲ ਦਰੱਖਤ ਕੱਟਣ ਦੇ ਦੋਸ਼ 'ਚ ਥਾਣਾ ਹਰਿਆਣਾ ਪੁਲਿਸ ਨੇ ਇੱਕ ਕਥਿਤ ਦੋਸ਼ੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਬਸੀ ਬੱਲੋਂ ਦੇ ਵਾਸੀ ਪਰਮਜੀਤ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ...
ਮਾਹਿਲਪੁਰ, 16 ਫ਼ਰਵਰੀ (ਦੀਪਕ ਅਗਨੀਹੋਤਰੀ)-ਪਿੰਡ ਮੱਖ਼ਣਗੜ੍ਹ ਵਿਖੇ ਸਪੋਰਟਸ ਕਲੱਬ ਵਲੋਂ ਪ੍ਰਧਾਨ ਗਿਆਨ ਸਿੰਘ ਦੀ ਅਗਵਾਈ ਹੇਠ ਪ੍ਰਵਾਸੀ ਭਾਰਤੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 49ਵਾਂ ਫੁੱਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ, ਜਿਸ ਦਾ ਉਦਘਾਟਨ ...
ਮਾਹਿਲਪੁਰ, 16 ਫਰਵਰੀ (ਰਜਿੰਦਰ ਸਿੰਘ/ਦੀਪਕ ਅਗਨੀਹੋਤਰੀ)-ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਦੋ ਗੁੱਤਾਂ ਵਾਲੇ ਦੀ ਯਾਦ ਨੂੰ ਸਮਰਪਿਤ 37ਵਾਂ 3 ਰੋਜ਼ਾ ਰੌਸ਼ਨੀ ਮੇਲਾ ਪ੍ਰਧਾਨ ਅਮਰਜੀਤ ਸਿੰਘ ਨਿੱਪੀ ਬੈਂਸ ਦੀ ਅਗਵਾਈ 'ਚ ਪੀਰ ਬਾਬਾ ਮੱਦੂਆਣਾ ...
ਹਾਜੀਪੁਰ, 16 ਫਰਵਰੀ (ਪੁਨੀਤ ਭਾਰਦਵਾਜ)-ਪਿਛਲੇ ਲੰਬੇ ਸਮੇਂ ਤੋਂ ਬਲਾਕ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਵਿਚ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਜ਼ੋਰਾਂ 'ਤੇ ਚੱਲ ਰਿਹਾ ਹੈ | ਇਲਾਕੇ ਦੀ ਖੇਤੀਯੋਗ ਜ਼ਮੀਨਾਂ ਨੂੰ ਨਾਜਾਇਜ਼ ਮਾਈਨਿੰਗ ਮਾਫ਼ੀਆ ਨੇ ਬਰਬਾਦ ਕਰਨ ...
ਗੜ੍ਹਸ਼ੰਕਰ, 16 ਫਰਵਰੀ (ਧਾਲੀਵਾਲ)-ਰਾਵਲਪਿੰਡੀ ਰੋਡ ਗੜ੍ਹਸ਼ੰਕਰ ਵਿਖੇ ਡਮਾਣਾ ਸਪੋਰਟਸ ਕਲੱਬ ਮੁਹੱਲਾ ਜੋੜਿਆਂ ਵਲੋਂ ਸਾਲਾਨਾ ਘੋੜਾ ਰੇਹੜਾ ਦੌੜ ਕਰਵਾਈ ਗਈ | ਘੋੜਾ ਰੇਹੜਾ ਦੌੜ ਦੇ ਵਰਗ ਵਿਚ ਚੀਮਾ ਸਟੱਡ ਫਾਰਮ ਦੇ ਘੋੜਿਆਂ ਨੇ ਪਹਿਲਾ ਅਤੇ ਦੂਜਾ ਸਥਾਨ ਜਿੱਤਿਆ | ...
ਤਲਵਾੜਾ, 16 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਟੇਟ ਟੈਲੇਂਟ ਸਰਚ ਪ੍ਰੀਖਿਆ (ਪੀ. ਐੱਸ. ਟੀ. ਐੱਸ. ਈ.) ਵਿਚ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ 94 ਵਿਦਿਆਰਥੀਆਂ ਨੇ ਭਾਗ ਲੈ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ | ਇਸ ਸਬੰਧੀ ਸਕੂਲ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ...
ਮੁਕੇਰੀਆਂ, 16 ਫਰਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਹੋਈ ਹੂੰਝਾ ਫੇਰ ਜਿੱਤ ਨੇ ਪੰਜਾਬ ਦੇ ਵਰਕਰਾਂ ਵਿਚ ਵੀ ਨਵੀਂ ਰੂਹ ਫ਼ੂਕ ਦਿੱਤੀ ਹੈ | ਇਹ ਗੱਲ ਆਮ ਆਦਮੀ ਪਾਰਟੀ ਮੁਕੇਰੀਆਂ ਦੇ ਹਲਕਾ ...
ਮੁਕੇਰੀਆਂ, 16 ਫਰਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ ਡਾਇਰੈਕਟਰ ਯੂਥ ਸਰਵਿਸਿਜ਼ ਸੰਜੇ ਓਪਲੀ ਦੀ ਅਗਵਾਈ ਹੇਠ ਰਾਸ਼ਟਰੀ ਯੁਵਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਰੈੱਡ ਰੀਬਨ ਕਲੱਬਾਂ ਵਿਚਾਲੇ ਮੁਕਾਬਲੇ ਸਹਿ ਡਾਇਰੈਕਟਰ ਯੂਥ ...
ਦਸੂਹਾ, 16 ਫਰਵਰੀ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਦੀ ਅਗਵਾਈ ਵਿਚ 48ਵੀਂ ਅਥਲੈਟਿਕ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਡਾਕਟਰ ਸੰਜੀਵ ਸ਼ਰਮਾ ਨੇ ਕੀਤਾ | ਵਾਈਸ ਪਿ੍ੰਸੀਪਲ ਡਾ. ਗੁਰਮੀਤ ਸਿੰਘ ...
ਮਾਹਿਲਪੁਰ, 16 ਫਰਵਰੀ (ਰਜਿੰਦਰ ਸਿੰਘ)-ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੁਸਾਇਟੀ ਮਾਹਿਲਪੁਰ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਾਂਝੇ ਤੌਰ 'ਤੇ ਮਾਹਿਲਪੁਰ ਵਿਖੇ ਕਰਵਾਏ ਸਨਮਾਨ ਸਮਾਰੋਹ ਮੌਕੇ ਜਥੇਦਾਰ ਹਰਬੰਸ ਸਿੰਘ ਸਰਹਾਲਾ, ਪ੍ਰੋ: ਅਪਿੰਦਰ ...
ਮਿਆਣੀ, 16 ਫਰਵਰੀ( ਹਰਜਿੰਦਰ ਸਿੰਘ ਮੁਲਤਾਨੀ)-ਸਮਾਜ ਸੇਵੀ ਸੰਸਥਾ ਭਾਈ ਘਨੱਈਆ ਚੈਰੀਟੇਬਲ ਟਰੱਸਟ ਉੜਮੁੜ ਵਲੋਂ ਅੱਖਾਂ ਦਾ ਮੁਫਤ ਜਾਂਚ ਕੈਂਪ ਅੱਜ ਪਿੰਡ ਕਮਾਲਪੁਰ ਵਿਖੇ ਲਾਇਆ ਗਿਆ | ਇਹ ਕੈਂਪ ਟਰੱਸਟ ਦੇ ਸੰਸਥਾਪਕ ਪ੍ਰਧਾਨ ਉੱਜਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ...
ਹੁਸ਼ਿਆਰਪੁਰ, 16 ਫ਼ਰਵਰੀ (ਹਰਪ੍ਰੀਤ ਕੌਰ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਕਰਵਾਇਆ ਗਿਆ ਦੋ ਰੋਜ਼ਾ ਅੰਤਰ ਜ਼ਿਲ੍ਹਾ ਕਟੋਚ ਸ਼ੀਲਡ ਕ੍ਰਿਕਟ ਟੂਰਨਾਮੈਂਟ ਅੱਜ ਇੱਥੇ ਸਮਾਪਤ ਹੋ ਗਿਆ | ਫ਼ਾਈਨਲ ਮੁਕਾਬਲਾ ਹੁਸ਼ਿਆਰਪੁਰ ਅਤੇ ਨਵਾਂਸਹਿਰ ਦੀਆਂ ਟੀਮਾਂ ਦਰਮਿਆਨ ...
ਹੁਸ਼ਿਆਰਪੁਰ, 16 ਫਰਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਦਾਜ ਲਈ ਵਿਆਹੁਤਾ ਔਰਤਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ 2 ਮਾਮਲੇ ਦਰਜ ਕਰਕੇ 4 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਕੋਮਲ ਨੇ ਥਾਣਾ ਸਿਟੀ ਪੁਲਿਸ ਕੋਲ ਦਰਜ ਕਰਵਾਈ ...
ਹੁਸ਼ਿਆਰਪੁਰ, 16 ਫਰਵਰੀ (ਨਰਿੰਦਰ ਸਿੰਘ ਬੱਡਲਾ)-ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਸਥਾਨਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਾਕ ਨਜ਼ਦੀਕ ਸੜਕ ਕਿਨਾਰੇ ਖੜ੍ਹੇ ਇਕ ਟਿੱਪਰ ਦੇ ਟਾਇਰ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ...
ਗੜ੍ਹਸ਼ੰਕਰ, 16 ਫਰਵਰੀ (ਧਾਲੀਵਾਲ)-ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦੰਦਾਂ ਦਾ 33ਵਾਂ ਪੰਦ੍ਹਰਵਾੜਾ ਸਮਾਪਤ ਹੋ ਗਿਆ | ਦੰਦਾਂ ਦੇ ਪੰਦ੍ਹਰਵਾੜੇ ਦੀ ਸਮਾਪਤੀ ਮੌਕੇ ਐੱਸ.ਐੱਮ.ਓ. ਡਾ. ਟੇਕ ਰਾਜ ਭਾਟੀਆ ਨੇ 15 ਲੋੜਵੰਦ ਮਰੀਜ਼ਾਂ ਨੂੰ ਵਿਭਾਗ ਵਲੋਂ ਮੁਫ਼ਤ ਜਬਾੜੇ ਤਕਸੀਮ ...
ਜਲੰਧਰ/ਹੁਸ਼ਿਆਰਪੁਰ, 16 ਫਰਵਰੀ (ਮੇਜਰ ਸਿੰਘ)-ਸਿੱਖ ਪੰਥ ਦੇ ਵਿਦਵਾਨ ਅਤੇ ਮਲਟੀਮੀਡੀਆ ਇਨਸਾਈਕਲੋਪੀਡੀਆ ਆਫ਼ ਸਿੱਖਿਜ਼ਮ ਦੇ ਰਚੇਤਾ ਸਚਖੰਡਵਾਸੀ ਡਾ. ਰਘਬੀਰ ਸਿੰਘ ਬੈਂਸ ਕੈਨੇਡਾ ਦੀ ਯਾਦ 'ਚ ਉਨ੍ਹਾਂ ਦੇ ਜੱਦੀ ਪਿੰਡ ਮਾਣਕ ਢੇਰੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ...
ਕੋਟਫ਼ਤੂਹੀ, 16 ਫਰਵਰੀ (ਅਟਵਾਲ)-ਪਿੰਡ ਕਾਲੇਵਾਲ ਫੱਤੂ 'ਚ ਨੌਜਵਾਨ ਸਭਾ ਸਪੋਰਟਸ ਕਲੱਬ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਸਰਾ ਖ਼ੂਨਦਾਨ ਕੈਂਪ ਭਾਈ ਘਨੱਈਆ ਜੀ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ | ਜਿਸ ਵਿਚ 30 ਯੂਨਿਟ ਖ਼ੂਨ ਇਕੱਤਰ ...
ਮਾਹਿਲਪੁਰ 16 ਫ਼ਰਵਰੀ (ਦੀਪਕ ਅਗਨੀਹੋਤਰੀ)-ਬਲਾਕ ਮਾਹਿਲਪੁਰ ਅਧੀਨ ਪੈਂਦੇ ਹਲਕਾ ਚੱਬੇਵਾਲ ਦੇ ਪਿੰਡਾਂ ਦੇ ਚੋਆਂ ਵਿਚ ਮੂੰਹ ਹਨੇਰੇ ਹੀ ਰੇਤਾ ਚੋਰੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ | ਇਸ ਕੰਮ ਲਈ ਅਤੇ ਰੇਤਾ ਦੀ ਭਰਾਈ ਲਈ ਪ੍ਰਵਾਸੀ ਮਜ਼ਦੂਰਾਂ ਦੀਆਂ ਟੋਲੀਆਂ ਪਹਿਲਾਂ ...
ਭੰਗਾਲਾ, 16 ਫਰਵਰੀ (ਸਰਵਜੀਤ ਸਿੰਘ)-ਅੱਜ ਸ਼ਿਵ ਸੈਨਾ ਹਿੰਦੋਸਤਾਨ ਦੀ ਵਿਸ਼ੇਸ਼ ਮੀਟਿੰਗ ਡਾ. ਪ੍ਰਸ਼ੋਤਮ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਦੀ ਦੇਖ ਰੇਖ ਹੋਈ | ਇਸ ਸਮੇਂ ਵਿਸ਼ੇਸ ਰੂਪ ਵਿਚ ਹਾਜ਼ਰ ਹੋਏ ਜਨਰਲ ਸਕੱਤਰ ਪੰਜਾਬ ਰਾਮ ਪਾਲ ਸ਼ਰਮਾ ਨੇ ਆਪਣੇ ਸੰਬੋਧਨ ਵਿਚ ...
ਚੌਲਾਂਗ, 16 ਫਰਵਰੀ (ਸੁਖਦੇਵ ਸਿੰਘ)-ਇੱਥੋਂ ਨਜ਼ਦੀਕੀ ਪੈਂਦੇ ਪਿੰਡ ਦੀ ਇਕ ਲੜਕੀ ਵਲੋਂ ਖ਼ੁਦਕੁਸ਼ੀ ਲਈ ਮਜਬੂਰ ਕਰਨ 'ਤੇ ਇਕ ਨੌਜਵਾਨ 'ਤੇ ਥਾਣਾ ਟਾਂਡਾ ਵਲੋਂ ਮਾਮਲਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਲੜਕੀ ਦੀ ਮਾਤਾ ਨੇ ਆਪਣੇ ਬਿਆਨਾਂ ਵਿਚ ...
ਪੱਸੀ ਕੰਢੀ, 16 ਫਰਵਰੀ (ਜਗਤਾਰ ਸਿੰਘ ਰਜਪਾਲਮਾ)-ਡੇਰਾ ਸੰਤ ਬਾਬਾ ਭੋਲਾ ਗਿਰ ਰਾਜਪੁਰ ਕੰਢੀ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਕੀਰਤਨ ਦਰਬਾਰ 'ਚ ਭਾਈ ਅਮਰਜੀਤ ਸਿੰਘ ਨਿਮਾਣਾ, ਭਾਈ ਮਲਕੀਤ ਸਿੰਘ ਖ਼ਾਨਪੁਰ ਅਤੇ ਭਾਈ ਸੀਤਲ ਸਿੰਘ ਬਾਹਟੀਵਾਲ ...
ਹੁਸ਼ਿਆਰਪੁਰ, 16 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਗੁਰੂ ਨਾਨਕ ਸਪੋਰਟਸ ਕਲੱਬ ਸ਼ੇਰਗੜ੍ਹ ਦੀ ਮੀਟਿੰਗ ਪ੍ਰਧਾਨ ਚੌਧਰੀ ਜੀਤ ਰਾਮ ਦੀ ਪ੍ਰਧਾਨਗੀ 'ਚ ਪਿੰਡ ਸ਼ੇਰਗੜ੍ਹ 'ਚ ਹੋਈ | ਮੀਟਿੰਗ 'ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 15ਵਾਂ ਸ਼ੇਰਗੜ੍ਹ ਕੱਪ ...
ਤਲਵਾੜਾ, 16 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਤਲਵਾੜਾ ਬਲਾਕ ਦੇ ਪਿੰਡ ਬਹਿਚੂੜ ਦੇ ਜਰਿਆਲ ਮੁਹੱਲੇ ਵਿਚ ਬ੍ਰਹਮ ਕੁਮਾਰੀ ਆਸ਼ਰਮ ਵਿਖੇ ਅਰੁਣ ਡੋਗਰਾ ਹਲਕਾ ਵਿਧਾਇਕ ਦਸੂਹਾ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਥੇ ਉਨ੍ਹਾਂ ਦਾ ਪ੍ਰਬੰਧਕ ਅਮਰਜੀਤ ਨੇ ਨਿੱਘਾ ਸਵਾਗਤ ਕੀਤਾ | ...
ਦਸੂਹਾ, 16 ਫਰਵਰੀ (ਕੌਸ਼ਲ)- ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ(ਰਜਿ.) ਦਸੂਹਾ ਤੇ ਪੰਜਾਬੀ ਸਾਹਿਤ ਸਭਾ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਦਸੂਹਾ ਦੀ ਸਾਂਝੀ ਇਕੱਤਰਤਾ ਪਿ੍ੰ. ਡਾ. ਨੀਨਾ ਅਨੇਜਾ ਦੀ ਪ੍ਰਧਾਨਗੀ ਹੇਠ ਕਾਲਜ ਕੈਂਪਸ ਵਿਚ ਹੋਈ | ਇਸ ਵਿਚ ਸ੍ਰੀ ...
ਦਸੂਹਾ, 16 ਫਰਵਰੀ (ਕੌਸ਼ਲ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਚ ਕੇ.ਜੀ.-1 ਦੇ ਬੱਚਿਆਂ ਵਲੋਂ ਕੇ.ਜੀ.-2 ਦੇ ਬੱਚਿਆਂ ਨੂੰ ਅਲਵਿਦਾ ਕਰਨ ਤੇ ਪ੍ਰਾਇਮਰੀ ਸਕੂਲ ਵਿਚ ਉਨ੍ਹਾਂ ਦੇ ਸੁਆਗਤ ਲਈ ਸਕੂਲ ਵਿਚ ਕਿੰਡਰਗਾਰਟਨ ਗਰੈਜੂਏਸ਼ਨ ਡੇ ਮਨਾਇਆ ਗਿਆ | ਇਹ ਸਮਾਰੋਹ ਕੇ. ਜੀ. ...
ਮਿਆਣੀ, 16 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਮਿਆਣੀ ਵਿਖੇ ਡੇਰਾ ਬਾਬਾ ਨਾਨਕ ਵਿਖੇ ਚੋਲ੍ਹਾ ਸਾਹਿਬ ਦੇ ਦਰਸ਼ਣਾਂ ਨੂੰ ਜਾਣ ਵਾਲੇ ਸੰਗ (ਪੈਦਲ ਯਾਤਰਾ) ਦੇ ਆਗਮਨ ਸਬੰਧੀ ਚੱਲ ਰਹੀ ਅਖੰਡ ਪਾਠਾਂ ਦੀ ਲੜੀ ਦੇ 84ਵੇਂ ਪਾਠ ਦੇ ਭੋਗ ...
ਬੁੱਲੋ੍ਹਵਾਲ 16 ਫਰਵਰੀ (ਲੁਗਾਣਾ)-ਸੈਣੀਵਾਰ ਵਿੱਦਿਅਕ ਪ੍ਰਬੰਧਕ ਕਮੇਟੀ ਬੁੱਲ੍ਹੋਵਾਲ ਦੇ ਪ੍ਰਧਾਨ ਅਜਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੇ ਸੈਣੀਵਾਰ ਕਾਲਜ ਬੁੱਲ੍ਹੋਵਾਲ (ਖਡਿਆਲਾ ਸੈਣੀਆਂ) ਵਿਖੇ ਬਤੌਰ ਪਿ੍ੰਸੀਪਲ ਸੇਵਾਵਾਂ ਨਿਭਾਅ ਰਹੇ ਡਾ: ਲਖਵਿੰਦਰ ...
ਹੁਸ਼ਿਆਰਪੁਰ, 16 ਫਰਵਰੀ (ਬਲਜਿੰਦਰਪਾਲ ਸਿੰਘ)-ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਬੀਤੇ ਦਿਨੀਂ ਮਾਹਿਲਪੁਰ ਪੰਚਾਇਤੀ ਦਫ਼ਤਰ ਵਿਖੇ ਬੀ.ਡੀ.ਪੀ.ਓ., ਜੇ.ਈ., ਪੰਚਾਇਤ ਸੈਕਟਰੀ, ਪਿੰਡਾਂ ਦੀਆਂ ਪੰਚਾਇਤਾਂ, ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ...
ਹੁਸ਼ਿਆਰਪੁਰ, 16 ਫਰਵਰੀ (ਬਲਜਿੰਦਰਪਾਲ ਸਿੰਘ)- ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਲੋਂ ਹੁਸ਼ਿਆਰਪੁਰ ਦਾ ਅਚਨਚੇਤ ਦੌਰਾ ਕੀਤਾ ਗਿਆ, ਜਿਸ 'ਚ ਉਨ੍ਹਾਂ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਵਾਰੇ ਵਿਚਾਰਾਂ ਕੀਤੀਆਂ | ਇਸ ...
ਹਰਿਆਣਾ, 16 ਫਰਵਰੀ (ਹਰਮੇਲ ਸਿੰਘ ਖੱਖ)-ਸਿਹਤ ਵਿਭਾਗ ਵਲੋਂ ਪਿੰਡਾਂ ਤੇ ਸ਼ਹਿਰਾਂ ਅੰਦਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ ਹੀ ਪਿੰਡ ਕੁਤਬਪੁਰ ਵਿਖੇ ਡਾ: ਅਮਰਦੀਪ ਸਿੰਘ ਭੇਲਾ ਦੀ ਅਗਵਾਈ ਹੇਠ ਮੈਡੀਕਲ ਕੈਂਪ ...
ਹੁਸ਼ਿਆਰਪੁਰ, 16 ਫਰਵਰੀ (ਬਲਜਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਦੀ ਗੈਰ ਹਾਜ਼ਰੀ 'ਚ ਇਹ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ (ਜ) ...
ਨੰਗਲ ਬਿਹਾਲਾਂ, 16 ਫਰਵਰੀ (ਵਿਨੋਦ ਮਹਾਜਨ)-ਅੱਜ ਦਸੂਹਾ ਹਾਜੀਪੁਰ ਰੋਡ ਤੇ ਤੂੜੀ ਨਾਲ ਭਰਿਆ ਓਵਰਲੋਡ ਟਰੱਕ ਦਿਨ ਦੇ ਸਮੇਂ ਯਾਤਾਯਾਤ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦਾ ਹੋਇਆ ਅਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਂਦਾ ਦਨਦਨਾਉਂਦੇ ਹੋਏ ਲੰਘਿਆ, ਜਿਸ ਨੂੰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX