ਮੋਗਾ, 16 ਫਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਇਲੈਕਟਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਸਾਲਾਨਾ ਚੋਣ ਇਜਲਾਸ ਨੀਲਮ ਨੋਵਾ ਹੋਟਲ ਨੇੜੇ ਬੁੱਗੀਪੁਰਾ ਚੌਕ ਮੋਗਾ ਵਿਚ ਹੋਇਆ | ਇਜਲਾਸ ਦੀ ਸ਼ੁਰੂਆਤ ਵਿਚ ਸਭ ਤੋਂ ਪਹਿਲਾਂ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਦੇ ਪੂਜਨੀਕ ਦਾਦੀ ਮੁਖ਼ਤਿਆਰ ਕੌਰ ਜੋ ਕੁੱਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ, ਦੀ ਆਤਮਿਕ ਸ਼ਾਂਤੀ ਵਾਸਤੇ ਪ੍ਰਾਰਥਨਾ ਕੀਤੀ ਗਈ | ਉਪਰੰਤ ਡਾ. ਜਗਜੀਤ ਸਿੰਘ ਗਿੱਲ ਨੇ ਐਸੋਸੀਏਸ਼ਨ ਦੀਆਂ ਪਿਛਲੇ ਸਾਲ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ | ਖ਼ਜ਼ਾਨਚੀ ਡਾ. ਸ਼ਿੰਦਰ ਸਿੰਘ ਕਲੇਰ ਨੇ ਪਿਛਲੇ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਅਤੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਸਮਾਧ ਭਾਈ ਨੇ ਐਗਜ਼ੈਕਟਿਵ ਕਮੇਟੀ ਨੂੰ ਭੰਗ ਕੀਤਾ | ਉਪਰੰਤ ਸਰਬਸੰਮਤੀ ਨਾਲ ਡਾ. ਸ਼ਿੰਦਰ ਸਿੰਘ ਕਲੇਰ ਨੂੰ ਪ੍ਰਧਾਨ, ਡਾ. ਜਗਤਾਰ ਸਿੰਘ ਸੇਖੋਂ ਨੂੰ ਚੇਅਰਮੈਨ, ਡਾ. ਦਰਬਾਰਾ ਸਿੰਘ ਭੁੱਲਰ ਨੂੰ ਪ੍ਰੈੱਸ ਸਕੱਤਰ, ਡਾ. ਜਗਮੋਹਨ ਸਿੰਘ ਧੂੜਕੋਟ ਨੂੰ ਜਨਰਲ ਸਕੱਤਰ, ਡਾ. ਜਸਵਿੰਦਰ ਸਿੰਘ ਸਮਾਧ ਭਾਈ ਨੂੰ ਮੀਤ ਪ੍ਰਧਾਨ, ਡਾ. ਮਨਪ੍ਰੀਤ ਸਿੰਘ ਸਿੱਧੂ ਨੂੰ ਡਾਇਰੈਕਟਰ, ਡਾ. ਸੁਖਦੇਵ ਸਿੰਘ ਦਿਉਲ ਨੂੰ ਖ਼ਜ਼ਾਨਚੀ, ਡਾ. ਸਰਬਜੀਤ ਸਿੰਘ ਫ਼ਤਿਆਬਾਦ ਨੂੰ ਸਹਾਇਕ ਖ਼ਜ਼ਾਨਚੀ, ਡਾ. ਕਮਲਜੀਤ ਕੌਰ ਸੇਖੋਂ ਨੂੰ ਆਫ਼ਿਸ ਸਕੱਤਰ, ਡਾ. ਪਲਵਿੰਦਰ ਸਿੰਘ ਝਾਮਕਾ ਸਹਾਇਕ ਸਕੱਤਰ, ਡਾ. ਕਮਲ ਕਾਂਤ ਫ਼ਿਰੋਜ਼ਪੁਰ ਸੋਸ਼ਲ ਸਕੱਤਰ ਚੁਣੇ ਗਏ | ਇਸ ਸਮੇਂ ਡਾ. ਜਸਵਿੰਦਰ ਸਿੰਘ ਸਮਾਧ ਭਾਈ ਨੇ ਜਨਰਲ ਪ੍ਰੈਕਟਿਸ, ਡਾ. ਦਰਬਾਰਾ ਸਿੰਘ ਭੁੱਲਰ ਨੇ ਕਿਡਨੀ ਫੇਲੀਅਰ, ਡਾ. ਬਲਵਿੰਦਰ ਕੌਰ ਮਾਣੂੰਕੇ ਨੇ ਫਾਇਬਰਾਇਡ, ਡਾ. ਰਾਜੇਸ਼ ਕੁਮਾਰ ਸਿਰਸਾ ਨੇ ਸ਼ੂਗਰ, ਡਾ. ਅਮਰਜੀਤ ਸਿੰਘ ਨੇ ਹਾਈਪਰ ਟੈਨਸ਼ਨ, ਡਾ. ਰਾਜਵੀਰ ਸਿੰਘ ਨੇ ਪਿੱਤਾ ਪਥਰੀ, ਡਾ. ਕਿਸ਼ੋਰ ਕੁਮਾਰ ਨੇ ਯੂਰਿਕ ਐਸਿਡ, ਡਾ. ਮਨਪ੍ਰੀਤ ਸਿੰਘ ਚਾਵਲਾ ਨੇ ਗਠੀਆ, ਅਮਰੀਕ ਸਿੰਘ ਕੰਡਾ ਨੇ ਮੋਟਾਪਾ, ਡਾ. ਜਸਵੀਰ ਕਟਾਰੀਆ ਨੇ ਇੰਨਫਰਟੀਲਿਟੀ ਆਦਿ ਰੋਗਾਂ 'ਤੇ ਆਪਣਾ-ਆਪਣਾ ਤਜਰਬਾ ਸਾਂਝਾ ਕੀਤਾ | ਇਸ ਸਮੇਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿਚ ਡਾਕਟਰ ਹਾਜ਼ਰ ਸਨ |
ਮੋਗਾ, 16 ਫਰਵਰੀ (ਗੁਰਤੇਜ ਸਿੰਘ)-ਪਤੀ ਵਲੋਂ ਆਪਣੀ ਪਤਨੀ ਨੂੰ ਮਾਰਨ ਦੇ ਇਰਾਦੇ ਨਾਲ ਗਲ ਵਿਚ ਉਸ ਦੀ ਹੀ ਚੁੰਨੀ ਪਾ ਕੇ ਗਲ ਘੁੱਟ ਦੇਣ ਅਤੇ ਛੋਟੀ ਬੇਟੀ ਨੂੰ ਧੱਕੇ ਨਾਲ ਘਰੋਂ ਲੈ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਵੀਰਪਾਲ ਕੌਰ ਪੁੱਤਰੀ ...
ਕੋਟ ਈਸੇ ਖਾਂ, 16 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)-ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਸਥਾਨਕ ਸ਼ਹਿਰ ਦੀ ਧਾਰਮਿਕ ਸੰਸਥਾ ਜੈ ਭੋਲੇ ਬਰਫ਼ਾਨੀ ਸੇਵਾ ਸੰਮਤੀ ਵਲੋਂ ਹਰਿਦੁਆਰ ਤੋਂ ਪਵਿੱਤਰ ਜਲ ਲਿਆਉਣ ਲਈ ਪੈਦਲ ਡਾਕ ਕਾਵੜ ਯਾਤਰਾ ਦੀ ਰਵਾਨਗੀ ਸਮੇਂ ਸ਼ਹਿਰ ਅੰਦਰ ਸ਼ੋਭਾ ...
ਨਿਹਾਲ ਸਿੰਘ ਵਾਲਾ/ਸਮਾਧ ਭਾਈ, 16 ਫਰਵਰੀ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ, ਗੁਰਮੀਤ ਸਿੰਘ ਮਾਣੂੰਕੇ)-ਗੁਰੂ ਗੋਬਿੰਦ ਸਿੰਘ ਸਟੇਡੀਅਮ ਨਿਹਾਲ ਸਿੰਘ ਵਾਲਾ ਵਿਖੇ ਸਮੂਹ ਖੇਡ ਪ੍ਰੇਮੀਆਂ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ...
ਕੋਟ ਈਸੇ ਖਾਂ, 16 ਫਰਵਰੀ (ਗੁਰਮੀਤ ਸਿੰਘ ਖਾਲਸਾ/ਨਿਰਮਲ ਸਿੰਘ ਕਾਲੜਾ)-ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੀ ਹਲਕੇ ਪ੍ਰਤੀ ਚੰਗੀ ਸੋਚ ਸਦਕਾ ਜਿੱਥੇ ਹਲਕੇ ਦੇ ਪਿੰਡਾਂ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਉਥੇ ਹੀ ਗਰੀਬਾਂ ...
ਮੋਗਾ, 16 ਫਰਵਰੀ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਰਾਜਪੂਤਾਂ ਰਾਮਗੰਜ ਮੰਡੀ ਮੋਗਾ ਵਿਖੇ ਸਵਰਕਾਰ ਰਾਜਪੂਤ ਸਭਾ ਜੀ. ਟੀ. ਰੋਡ ਮੋਗਾ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੈਤੋ ਮੋਰਚੇ ਦੀ ਨਾਇਕਾ ਮਾਤਾ ਕਿਸ਼ਨ ਕੌਰ ਕਾਉਂਕੇ ਕਲਾਂ ਦੀ ...
ਬਾਘਾ ਪੁਰਾਣਾ, 16 ਫਰਵਰੀ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਨੇੜਲੇ ਪਿੰਡ ਰਾਜੇਆਣਾ ਦੇ ਪੈਟਰੋਲ ਪੰਪ ਕੋਲੋਂ ਅਣਪਛਾਤੇ ਲੁਟੇਰਿਆਂ ਨੇ ਪਿੱਕਅਪ ਗੱਡੀ ਅਤੇ ਡਰਾਈਵਰ ਨੂੰ ਅਗਵਾ ਕਰਕੇ ਕਰੀਬ 60 ਹਜ਼ਾਰ ਰੁਪਏ ਦੀ ਨਕਦੀ ਲੁੱਟੇ ਜਾਣ ਦੀ ਖ਼ਬਰ ਹੈ | ਪੁਲਿਸ ਵਲੋਂ ਪਿੱਕਅਕ ...
ਨਿਹਾਲ ਸਿੰਘ ਵਾਲਾ, 16 ਫਰਵਰੀ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗ਼ੀ ਹੋਏ ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਵਿਧਾਨ ਸਭਾ ਹਲਕਾ ਨਿਹਾਲ ਵਾਲਾ ਦੇ ਸਮੁੱਚੇ ਵਰਕਰਾਂ ਨੂੰ ...
ਮੋਗਾ, 16 ਫਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਬੀਤੇ ਦਿਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਐਲਾਨੇ ਗਏ ਨਤੀਜੇ ਵਿਚ ਪੰਜਾਬ ਸਿਵਲ ਸਰਵਿਸਜ ਜੁਡੀਸ਼ੀਅਲ ਦੇ ਐਲਾਨ ਵਿਚ ਮੋਗਾ ਸ਼ਹਿਰ ਦੀ ਜੰਮਪਲ ਅਵਨੀਤ ਕੌਰ ਨੇ ਜੱਜ ਦੀ ਪ੍ਰੀਖਿਆ ਪਾਸ ਕਰਕੇ ਜਿੱਥੇ ਆਪਣੇ ...
ਮੋਗਾ, 16 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਸਾਧੂ ਸਿੰਘ ਪੁੱਤਰ ਅਮਰ ਸਿੰਘ ਵਾਸੀ ਮਾਡਲ ਟਾਊਨ ਅੰਮਿ੍ਤਸਰ ਰੋਡ ਮੋਗਾ 25 ਅਕਤੂਬਰ 2019 ਨੂੰ ਆਪਣੀ ਪਤਨੀ ਤੇ ਲੜਕੀ ਸਮੇਤ ਪਟਿਆਲੇ ਗਿਆ ਹੋਇਆ ਸੀ | ਉਸ ਦਿਨ ਸਵੇਰੇ 9 ਵਜੇ ਤੋਂ 6 ਵਜੇ ਦੇ ਦਰਮਿਆਨ ਉਸ ਦੇ ਘਰ ਦੀ ਗਰਿੱਲ ਕਿਸੇ ...
ਮੋਗਾ, 16 ਫਰਵਰੀ (ਸਟਾਫ਼ ਰਿਪੋਰਟਰ)-ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ ਕੁਸ਼ਟ ਆਸ਼ਰਮ ਮੋਗਾ ਵਿਖੇ ਰਾਸ਼ਨ ਵੰਡਿਆ ਗਿਆ | ਇਹ ਰਾਸ਼ਨ ਰਿਲੀਵ ਹੰਗਰ ਪ੍ਰੋਜੈਕਟ ਤਹਿਤ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ 200 ਕਿੱਲੋ ਕਣਕ ਦਾ ਆਟਾ, 100 ਕਿੱਲੋ ਚਾਵਲ, 15 ਕਿੱਲੋ ਘਿਉ ਤੇ 25 ...
ਠੱਠੀ ਭਾਈ, 16 ਫਰਵਰੀ (ਜਗਰੂਪ ਸਿੰਘ ਮਠਾੜੂ)-ਰੂਰਲ ਐਨ. ਜੀ. ਓ. ਬਲਾਕ ਬਾਘਾ ਪੁਰਾਣਾ ਦੀ ਨਵਗਠਿਤ ਟੀਮ ਦੀ ਪਲੇਠੀ ਮੀਟਿੰਗ ਪਿੰਡ ਜੀਤਾ ਸਿੰਘ ਵਾਲਾ ਵਿਖੇ ਬਲਾਕ ਪ੍ਰਧਾਨ ਡਾ. ਬਲਰਾਜ ਸਿੰਘ ਸਮਾਲਸਰ ਦੀ ਪ੍ਰਧਾਨਗੀ ਹੇਠ ਹੋਈ¢ ਇਸ ਮੀਟਿੰਗ 'ਚ ਜ਼ਿਲ੍ਹਾ ਪੱਧਰੀ ਕਮੇਟੀ ...
ਮੋਗਾ, 16 ਫਰਵਰੀ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਚ ਕਾਮਰਸ ਵਿਭਾਗ ਵਲੋਂ ਉਦਯੋਗਿਕ ਉਤਪਾਦਕਤਾ ਸਪਤਾਹ ਦੇ ਤਹਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ...
ਸਮਾਲਸਰ, 16 ਫਰਵਰੀ (ਕਿਰਨਦੀਪ ਸਿੰਘ ਬੰਬੀਹਾ)-ਪਿਛਲੇ ਦਿਨੀਂ ਪਿੰਡ ਗੋਂਦਾਰਾ ਦੇ ਗਰੀਬ ਦਲਿਤ ਪਰਿਵਾਰ ਨਾਲ ਸਬੰਧਿਤ ਕਿ੍ਸ਼ਨ ਸਿੰਘ ਦਾ ਛੋਟਾ (ਪੰਜ ਕੁ ਸਾਲ) ਲੜਕਾ ਕਾਫੀ ਬਿਮਾਰ ਹੋ ਗਿਆ ਸੀ ਦਾ ਇਲਾਜ ਬੂਨ ਪੀਪਲ ਟਰੱਸਟ ਪੀ.ਜੀ.ਆਈ. ਚੰਡੀਗੜ੍ਹ ਦੀ ਗੋਂਦਾਰਾ ਅਤੇ ਭਾਈ ...
ਮੋਗਾ, 16 ਫਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਅੱਜ ਮੋਗਾ ਵਿਖੇ ਗੱਲਾ ਮਜ਼ਦੂਰ ਯੂਨੀਅਨ ਦੀ ਇਕ ਅਹਿਮ ਮੀਟਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਚੰਦ ਸਿੰਘ ਦੀ ਪ੍ਰਧਾਨਗੀ ਹੇਠ ਨਵੀਂ ਦਾਣਾ ਮੰਡੀ ਵਿਖੇ ਹੋਈ ਜਿੱਥੇ ਪਿਛਲੇ ਦਿਨੀਂ ਮੁਹਾਲੀ ਵਿਖੇ ਉੱਚ ...
ਬਾਘਾ ਪੁਰਾਣਾ, 16 ਫਰਵਰੀ (ਬਲਰਾਜ ਸਿੰਗਲਾ)-ਜੈ ਬਾਬਾ ਬਰਫ਼ਾਨੀ ਕਾਂਵੜ ਸੰਘ ਬਾਘਾ ਪੁਰਾਣਾ ਵਲੋਂ ਮਹਾਂ ਸ਼ਿਵਰਾਤਰੀ ਲਈ ਸ੍ਰੀ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲਿਆਉਣ ਵਾਸਤੇ 17ਵੀਂ ਡਾਕ ਕਾਂਵੜ ਯਾਤਰਾ ਦਾ ਜਥਾ ਅੱਜ ਪੂਜਣ ਉਪਰੰਤ ਪ੍ਰਾਚੀਨ ਸ੍ਰੀ ਸ਼ਿਵ ਸ਼ਨੀ ...
ਮੋਗਾ, 16 ਫਰਵਰੀ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਮੋਟਰ ਰਿਪੇਅਰਿੰਗ ਮਿੰਦੀ ਮੋਟਰਜ਼ ਜੀ.ਟੀ.ਰੋਡ ਮੋਗਾ ਵਿਖੇ ਗੁਰੁ ਨਾਨਕ ਮੋਦੀਖ਼ਾਨਾ ਵਲੋਂ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਦੀ ਅਗਵਾਈ ਹੇਠ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ...
ਬੱਧਨੀ ਕਲਾਂ, 16 ਫਰਵਰੀ (ਨਿਰਮਲਜੀਤ ਸਿੰਘ ਧਾਲੀਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੌਡੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੌਡੇ ਦੇ ਵਿਦਿਆਰਥੀਆਂ ਲਈ ਰਣਜੀਤ ਸਿੰਘ ਕੈਨੇਡੀਅਨ ਸਪੁੱਤਰ ਜੋਰਾ ਸਿੰਘ ਧਾਲੀਵਾਲ ਦੇ ਪਰਿਵਾਰ ਵਲੋਂ ਕੀਤੀ ਗਈ ਸਹਾਇਤਾ ਨਾਲ ਸਕੂਲ ...
ਮੋਗਾ, 16 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਸਮੂਹ ਮੈਂਬਰ ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਮੋਗਾ ਨੇ ਸਮੂਹ ਕਮੇਟੀ ਮੈਂਬਰ ਗੁਰਦੁਆਰਾ ਸ੍ਰੀ ਨਾਮਦੇਵ ਅਕਾਲਸਰ ਰੋਡ ਮੋਗਾ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੁਕਰਾਨਾ ਦਿਵਸ ਮਨਾਇਆ | ਇਸ ਮੌਕੇ ਭਾਈ ਸੋਹਣ ਸਿੰਘ ਖ਼ਾਲਸਾ ਤੇ ...
ਜਗਰਾਉਂ, 15 ਫਰਵਰੀ (ਜੋਗਿੰਦਰ ਸਿੰਘ)-ਆਈਲੈਟਸ ਤੇ ਇੰਮੀਗ੍ਰੇਸ਼ਨ ਸਰਵਿਸ ਦੇਣ ਵਿਚ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਮੈਕਰੋ ਗਲੋਬਲ ਦੇ ਐੱਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਲਗਾਤਾਰ ਪੂਰੇ ਦੇ ਪੂਰੇ ਪਰਿਵਾਰਾਂ ਦੇ ਵਿਜ਼ਟਰ ਵੀਜ਼ੇ ...
ਮੁੱਲਾਂਪੁਰ ਦਾਖਾ, 16 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਹਲਵਾਰਾ ਹਵਾਈ ਅੱਡਾ ਬਣਾਉਣ 'ਤੇ ਪਿੰਡ ਐਤੀਆਣਾ ਦੇ ਕਿਸਾਨਾਂ ਕੋਲੋਂ ਸਸਤੇ ਭਾਅ ਜ਼ਮੀਨ ਐਕਵਾਇਰ ਕਰਨ ਦੇ ਵਿਰੋਧ ਨੂੰ ਲੈ ਕੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਸੀ.ਪੀ.ਆਈ. (ਐੱਮ) ਦੇ ...
ਗੁਰੂਸਰ ਸੁਧਾਰ, 16 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਸੰਤ ਬਾਬਾ ਕਿਸ਼ਨ ਸਿੰਘ ਜੀ, ਸੰਤ ਬਾਬਾ ਸੰਤੋਖ ਸਿੰਘ ਜੀ, ਸੰਤ ਬਾਬਾ ਦਰਸ਼ਨ ਸਿੰਘ ਜੀ ਡੇਰਾ ਜਿਉਤੀ ਸਰੂਪ ਸਾਹਿਬ ਵਾਲਿਆਂ ਦੀ ਯਾਦ ਵਿਚ ਬਰਸੀ ਮੌਕੇ ਬਾਬਾ ਬਲਜਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਭਾਈ ਘਨ੍ਹੱਈਆ ...
ਰਾਏਕੋਟ, 16 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਮੰਦਰ ਵੱਡੇ-ਵਡੇਰੇ (ਖ਼ਾਨਦਾਨ ਕੌੜਿਆਂ) ਪਿੰਡ ਤਲਵੰਡੀ ਰਾਏ ਅਤੇ ਮਾਤਾ ਸਤੀ ਸਤਵੰਤੀ ਪਿੰਡ ਸੀਲੋਆਣੀ ਵਿਖੇ ਸਾਲਾਨਾ 24ਵਾਂ ਸਮਾਗਮ ਸਰਧਾ ਭਾਵਨਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਨਵਲ ਕੌੜਾ ...
ਮੁੱਲਾਂਪੁਰ-ਦਾਖਾ, 16 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸਤ੍ਹਾਧਾਰੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪ: ਸੰਦੀਪ ਸੰਧੂ ਵਲੋਂ ਚੰਡੀਗੜ੍ਹ ਸੈਕਟ੍ਰੀਏਟ ਦੇ ਨਾਲ ਹਲਕਾ ਦਾਖਾ 'ਚ ਵੀ ਪੱਕਾ ਡੇਰਾ ਲਗਾ ਕੇ ਦੋ ਧਾਰੀ ...
ਮੋਗਾ, 16 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਪਵਨ ਮਾਰਕੀਟ ਜੋ ਕਿ ਸਿਵਲ ਪਸ਼ੂ ਹਸਪਤਾਲ ਦੇ ਨਾਲ ਮੇਨ ਬਾਜ਼ਾਰ ਵਿਚ ਸਥਿਤ ਹੈ ਦੀਆਂ ਦੋ ਸਟਰੀਟ ਲਾਈਟਾਂ ਚਾਰ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਖ਼ਰਾਬ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ...
ਧਰਮਕੋਟ, 16 ਫਰਵਰੀ (ਪਰਮਜੀਤ ਸਿੰਘ)-ਨਸ਼ੇ ਕਾਰਨ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਤੇ ਨਸ਼ਿਆਂ ਦੇ ਕੋਹੜ ਨੂੰ ਪੰਜਾਬ ਵਿਚੋਂ ਖ਼ਤਮ ਕਰਨ ਲਈ ਨੌਜਵਾਨਾਂ ਵਲੋਂ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਹਨ | ਧਰਮਕੋਟ ਹਲਕੇ ਦੇ ਪਿੰਡ ਨੂਰਪੁਰ ਹਕੀਮਾਂ ਵਿਖੇ ...
ਨਿਹਾਲ ਸਿੰਘ ਵਾਲਾ, 16 ਫਰਵਰੀ (ਸੁਖਦੇਵ ਸਿੰਘ ਖਾਲਸਾ)-ਦਰਬਾਰ ਸੰਪ੍ਰਦਾਇ ਲੋਪੋ ਦੇ ਬਾਨੀ ਸੁਆਮੀ ਦਰਬਾਰਾ ਸਿੰਘ ਮਹਾਰਾਜ ਲੋਪੋ ਵਾਲਿਆਂ ਦੀ ਚਲਾਈ ਹੋਈ ਮਰਿਆਦਾ ਅਨੁਸਾਰ ਸੁਆਮੀ ਸੰਤ ਜੋਰਾ ਸਿੰਘ ਲੋਪੋ ਵਾਲਿਆਂ ਦੇ ਹੁਕਮ ਅਨੁਸਾਰ ਸੰਪ੍ਰਦਾਇ ਦੇ ਮੌਜੂਦਾ ਮੁਖੀ ...
ਮੁੱਲਾਂਪੁਰ-ਦਾਖਾ, 16 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ (ਲੁਧਿ:) ਵਿਖੇ ਕਿ੍ਸ਼ਨ ਪੱਖ ਅਸ਼ਟਮੀ ਦੇ ਦਿਹਾੜੇ ਜਗਤਗੁਰੂ ਬਾਬਾ ਗਰੀਬਦਾਸ ਜੀ ਦੀ ਬਾਣੀ ਦੇੇ ਅਰੰਭ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਵਾਮੀ ਗੰਗਾ ਨੰਦ ਭੂਰੀ ਵਾਲੇ ...
ਬਾਘਾ ਪੁਰਾਣਾ, 16 ਫਰਵਰੀ (ਬਲਰਾਜ ਸਿੰਗਲਾ)-ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਹਾਰਵਰਡ ਕਾਨਵੈਂਟ ਸੀਨੀ. ਸੈਕੰ. ਸਕੂਲ ਨੇ ਵਿੱਦਿਅਕ ਸੈਸ਼ਨ 2019-20 ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਇਸ ਪਾਰਟੀ ਦੀ ਸ਼ੁਰੂਆਤ ਡਾਇਰੈਕਟਰ ਇੰਜ. ਜਗਦੀਪ ...
ਕੋਟ ਈਸੇ ਖਾਂ, 16 ਫਰਵਰੀ (ਗੁਰਮੀਤ ਸਿੰਘ ਖਾਲਸਾ)-ਆਦਰਸ਼ ਸਕੂਲ ਮਨਾਵਾਂ ਵਿਚ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਬਾਬਾ ਵਧਾਵਾ ਸਿੰਘ ਵਿੱਦਿਆ ਸੁਸਾਇਟੀ ਪਥਰਾਲਾ ਜ਼ਿਲ੍ਹਾ ਬਠਿੰਡਾ ਵਲੋਂ ਦੇਖ ਰੇਖ ਹੇਠ ਆਰੰਭੀ ਗਈ ਹੈ¢ ...
ਧਰਮਕੋਟ, 16 ਫਰਵਰੀ (ਪਰਮਜੀਤ ਸਿੰਘ)-ਪਿਛਲੇ ਕਈ ਮਹੀਨਿਆਂ ਤੋਂ ਸਕੂਲਾਂ ਵਿਚ ਹੋ ਰਹੀਆਂ ਚੋਰੀਆਂ ਦੇ ਸਬੰਧ ਵਿਚ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਡੀ.ਐਸ.ਪੀ. ਧਰਮਕੋਟ ਯਾਦਵਿੰਦਰ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਮਿਲਿਆ | ਅਧਿਆਪਕ ਵਫ਼ਦ ਨੇ ਦੱਸਿਆ ਕਿ ਪਿਛਲੇ ਲੰਮੇ ...
ਬਿਲਾਸਪੁਰ, 16 ਫਰਵਰੀ (ਸੁਰਜੀਤ ਸਿੰਘ ਗਾਹਲਾ)-ਡਾ. ਕੇਵਲ ਗਰਗ ਅਮਰੀਕਾ ਵਾਲਿਆ ਦੇ ਸਮਾਜ ਸੇਵੀ ਪਰਿਵਾਰ ਵਲੋਂ ਬਿਮਲਾ ਦੇਵੀ ਦੀ ਯਾਦ 'ਚ ਲਾਇਨਜ਼ ਕਲੱਬ ਮੰਡੀ ਨਿਹਾਲ ਸਿੰਘ ਵਾਲਾ ਦੇ ਸਹਿਯੋਗ ਨਾਲ ਪ੍ਰਧਾਨ ਰਾਮ ਲਾਲ ਜੈਨ ਦੀ ਸਰਪ੍ਰਸਤੀ ਹੇਠ ਜੈਨ ਭਵਨ ਮੰਡੀ ਨਿਹਾਲ ...
ਨਿਹਾਲ ਸਿੰਘ ਵਾਲਾ, 16 ਫਰਵਰੀ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੋਗਾ ਦੀ ਮੁਲਾਜ਼ਮ ਜਥੇਬੰਦੀ ਵਲੋਂ ਪੰਪ ਓਪਰੇਟਰ ਸੁਰਜੀਤ ਸਿੰਘ ਮਾਣੂੰਕੇ ਦੀ ਸੇਵਾ ਮੁਕਤੀ ਮੌਕੇ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਵਿਦਾਇਗੀ ...
ਮੋਗਾ, 16 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਕਰਤਾਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਦੌਧਰ ਸ਼ਰਕੀ ਤੇ ਬਸੰਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਦੌਧਰ ਸ਼ਰਕੀ ਨੇ 14 ਫਰਵਰੀ ਬਾਅਦ ਦੁਪਹਿਰ 1 ਵਜੇ ਦੇ ਕਰੀਬ ਬਲਜਿੰਦਰ ਸਿੰਘ (53 ਸਾਲ) ਪੁੱਤਰ ਨਰੰਜਣ ਸਿੰਘ ਵਾਸੀ ਦੌਧਰ ਸ਼ਰਕੀ ਦੀ ...
ਮੋਗਾ, 16 ਫਰਵਰੀ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ 'ਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ...
ਬਾਘਾ ਪੁਰਾਣਾ, 16 ਫਰਵਰੀ (ਬਲਰਾਜ ਸਿੰਗਲਾ)-ਮਿੱਡ-ਡੇ-ਮੀਲ ਕੁੱਕ ਯੂਨੀਅਨ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਖੋਟੇ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ, ਜਿਸ ਵਿਚ ਸੂਬਾ ਪ੍ਰਧਾਨ ਕਰਮਚੰਦ ...
ਮੋਗਾ, 16 ਫਰਵਰੀ (ਸੁਰਿੰਦਰਪਾਲ ਸਿੰਘ)-ਦਿੱਲੀ ਵਿਖੇ ਹੋਏ ਓਪਨ ਇੰਟਰਨੈਸ਼ਨਲ ਕਿੱਕ ਬਾਕਸਿੰਗ ਮੁਕਾਬਲੇ ਵਿਚੋਂ ਸੋਨ ਤਗਮਾ ਪ੍ਰਾਪਤ ਕਰਨ ਵਾਲੇ ਪਿੰਡ ਝੰਡੇਵਾਲਾ (ਮੋਗਾ) ਜੰਮਪਲ ਖਿਡਾਰੀ ਅਰਸ਼ਪ੍ਰੀਤ ਸਿੰਘ ਦਾ ਅੱਜ ਪਿੰਡ ਪੁੱਜਣ 'ਤੇ ਪਿੰਡ ਵਾਸੀਆਂ, ਪਿੰਡ ਦੇ ਸਰਪੰਚ ...
ਨਿਹਾਲ ਸਿੰਘ ਵਾਲਾ, 16 ਫਰਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਰਾਇਲ ਕਾਨਵੈਂਟ ਸਕੂਲ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ 'ਚ ਵਿਰਾਸਤੀ ਖੇਡਾਂ ਕਰਵਾਈਆਂ ਗਈਆਂ | ਅਜੋਕੇ ਦੌਰ 'ਚ ਆਧੁਨਿਕਤਾ ਦੇ ਰੰਗ 'ਚ ਰੰਗੇ ਨਵੀਂ ਪੀੜ੍ਹੀ ਦੇ ਨੰਨ੍ਹੇ ...
ਚੌਾਕੀਮਾਨ, 16 ਫਰਵਰੀ (ਤੇਜਿੰਦਰ ਸਿੰਘ ਚੱਢਾ)-ਸਿੱਧਵਾਂ ਵਿੱਦਿਅਕ ਸੰਸਥਾਵਾਂ ਸਿੱਧਵਾਂ ਖੁਰਦ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਰਹਿਨੁਮਾਈ ਹੇਠ 62 ਵੀ ਸਪੋਟਰਸ ਮੀਟ ਕਰਵਾਈ ਜਾ ਰਹੀ ਹੈ ਇਹ ਜਾਣਕਾਰੀ ਦਿੰਦਿਆ ਹੋਇਆ ਜੀ.ਐੱਚ.ਜੀ.ਐੱਚ. ਕਾਲਜ ਆਫ ...
ਜਗਰਾਉਂ, 16 ਫਰਵਰੀ (ਜੋਗਿੰਦਰ ਸਿੰਘ)-ਸਿੱਖ ਜਰਨੈਲ ਸ਼ਾਮ ਸਿੰਘ ਅਟਾਰੀ ਦੀ ਯਾਦ ਪਿੰਡ ਕਾਉਂਕੇ ਕਲਾਂ ਵਿਖੇ 30ਵਾਂ ਕਬੱਡੀ ਕੱਪ ਕਰਵਾਇਆ ਗਿਆ | ਇਸ ਖੇਡ ਮੇਲੇ ਦਾ ਉਦਘਾਟਨ ਬਲਾਕ ਕਾਂਗਰਸ ਦੇ ਪ੍ਰਧਾਨ ਤੇ ਸਰਪੰਚ ਜਗਜੀਤ ਸਿੰਘ ਕਾਉਂਕੇ ਨੇ ਕੀਤਾ | ਇਸ ਖੇਡ ਮੇਲੇ ਦੌਰਾਨ ...
ਜਗਰਾਉਂ, 16 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਬਾਗ ਖੇਤਾ ਰਾਮ ਜਗਰਾਉਂ ਵਿਖੇ ਦੋ ਰੋਜ਼ਾ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ...
ਰਾਏਕੋਟ, 16 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਬੇਸ਼ੱਕ ਇਸ ਵਾਰ ਆਲੂਆਂ ਦੀ ਫ਼ਸਲ ਦੀ ਚੰਗੀ ਪੈਦਾਵਰ ਅਤੇ ਵਧੀਆ ਕੀਮਤ ਹੈ, ਜਿਸ ਕਰਕੇ ਆਲੂ ਦੀ ਪੁਟਾਈ ਦਾ ਕੰਮ ਹੋ ਚੁੱਕਾ ਹੈ, ਤੇ ਕਿਸਾਨ ਚੰਗੀ ਕੀਮਤ ਤੇ ਪੈਦਾਵਰ ਕਰਕੇ ਬਾਗੋ-ਬਾਗ ਹਨ | ਇਸ ਮੌਕੇ ਪਿੰਡ ਆਂਡਲੂ ਦੇ ਕਿਸਾਨ ...
ਗੁਰੂਸਰ ਸੁਧਾਰ, 16 ਫਰਵਰੀ (ਜਸਵਿੰਦਰ ਸਿੰਘ ਗਰੇਵਾਲ)-ਦਮਦਮੀ ਟਕਸਾਲ ਦੇ ਧੁਰੇ ਵਜੋਂ ਜਾਣੇ ਜਾਂਦੇ ਪਿੰਡ ਬੋਪਾਰਾਏ ਕਲਾਂ ਵਿਖੇ ਟਕਸਾਲ ਦੇ 12ਵੇਂ ਮੁਖੀ ਬ੍ਰਹਿਮ ਗਿਆਨੀ ਸੰਤ ਸੁੰਦਰ ਸਿੰਘ ਭਿੰਡਰਾਂਵਾਲਿਆਂ ਦੀ ਬਰਸੀ ਸਮਾਗਮ ਮੌਕੇ ਕਰਵਾਏ ਜਾ ਰਹੇ ਧਾਰਮਿਕ ਦਿਵਾਨ ...
ਜਗਰਾਉਂ, 16 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਸੰਤ ਬਾਬਾ ਜਗਰੂਪ ਸਿੰਘ ਬੇਗਮਪੁਰਾ ਭੋਰਾ ਸਾਹਿਬ ਵਾਲਿਆਂ ਦੀ ਪ੍ਰੇਰਨਾ ਨਾਲ ਆਲ ਫਰੈਂਡਜ਼ ਸਪੋਰਟਸ ਐਾਡ ਵੈੱਲਫੇਅਰ ਕਲੱਬ ਜਗਰਾਉਂ ਵਲੋਂ ਸਵ: ਕੁਲਦੀਪ ਸਿੰਘ ਗਰੇਵਾਲ ਦੀ ਯਾਦ ਵਿਚ ਸੱਤਵਾਂ ਮੈਗਾ ਮੈਡੀਕਲ ਕੈਂਪ ...
ਖੰਨਾ, 16 ਫਰਵਰੀ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਦੇ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ¢ ਵੱਖ-ਵੱਖ ਬੁਲਾਰਿਆਂ ਵਿਚੋਂ ਜ਼ਿਲ੍ਹਾ ਪਲਾਨਿੰਗ ਬੋਰਡ ...
ਰਾਏਕੋਟ, 16 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਨੂਰਪੁਰਾ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਅਤੇ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ...
ਰਾਏਕੋਟ, 16 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਵਿਦੇਸ਼ਾਂ ਵਿਚ ਪਿੰਡ ਲਿੱਤਰਾਂ ਦੇ ਵਸਦੇ ਵੀਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਕਰੀਰ ਸਾਹਿਬ ਪਿੰਡ ਲਿੱਤਰ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਸਰਪੰਚ ਗੁਰਮੇਲ ਸਿੰਘ ਲਿੱਤਰ ...
ਚੌਾਕੀਮਾਨ, 16 ਫਰਵਰੀ (ਤੇਜਿੰਦਰ ਸਿੰਘ ਚੱਢਾ)-ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਡੀਨ ਕਾਲਜ ਡਿਵੈੱਲਪਮੈਂਟ ਕੌਾਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ: ਪੰਜਾਬ ਸੰਕਟ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX