ਤਾਜਾ ਖ਼ਬਰਾਂ


ਵਰੁਣ ਧਵਨ ਨੇ ਨਤਾਸ਼ਾ ਦਲਾਲ ਨਾਲ ਲਏ ਸੱਤ ਫੇਰੇ , ਜਲਦੀ ਹੀ ਸ਼ਾਨਦਾਰ ਰਿਸੈਪਸ਼ਨ
. . .  1 day ago
ਮੁੰਬਈ , 24 ਜਨਵਰੀ { ਇੰਦਰਮੋਹਨ ਪੰਨੂੰ }- ਅਭਿਨੇਤਾ ਵਰੁਣ ਧਵਨ ਆਪਣੀ ਦੋਸਤ ਨਤਾਸ਼ਾ ਦਲਾਲ ਨਾਲ ਅਲੀਬਾਗ 'ਚ ਸ਼ਾਦੀ ਦੇ ਬੰਧਨ 'ਚ ਬੱਝ ਗਏ ਹਨ । ਇਸ ਮੌਕੇ ਖ਼ਾਸ ਲੋਕ ਹੀ ਸ਼ਾਮਿਲ ...
ਪੰਜਾਬ ਸਰਕਾਰ ਵੱਲੋਂ ਦੋ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ ,24 ਜਨਵਰੀ { ਗੁਰਪ੍ਰੀਤ ਸਿੰਘ ਢਿੱਲੋਂ}-ਪੰਜਾਬ ਸਰਕਾਰ ਵੱਲੋਂ ਅੱਜ ਅਮਿਤ ਸਰੀਨ ਨੂੰ ਜਲੰਧਰ ਦਾ ਜੁਆਇੰਟ ਕਮਿਸ਼ਨਰ ਅਤੇ ਸ਼ਾਇਰੀ ਮਲਹੋਤਰਾ ਨੂੰ ਐੱਸ.ਡੀ.ਐਮ ਫਗਵਾੜਾ ਨਿਯੁਕਤ ...
ਕਿਸਾਨ ਟਰੈਕਟਰ ਪਰੇਡ ਦਾ ਰੂਟ ਮੈਪ
. . .  1 day ago
ਕਿਸਾਨ ਆਗੂਆਂ ਵੱਲੋਂ ਮੀਡੀਆ ਕੋਲੋਂ ਕੱਲ੍ਹ 10 ਵਜੇ ਤੱਕ ਮੰਗੇ ਸੁਝਾਅ
. . .  1 day ago
ਸੰਯੁਕਤ ਕਿਸਾਨ ਮੋਰਚੇ ਵੱਲੋਂ ਰਵਨੀਤ ਬਿੱਟੂ ਤੇ ਹੋਏ ਹਮਲੇ ਦੀ ਕੀਤੀ ਜ਼ੋਰਦਾਰ ਨਿਖੇਧੀ
. . .  1 day ago
ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਅਪੀਲ
. . .  1 day ago
ਕੇਵਲ ਝਾਕੀਆਂ ਵਾਲੀਆਂ ਟਰਾਲੀਆਂ ਪਰੇਡ ਵਿਚ ਜਾਣਗੀਆਂ
. . .  1 day ago
ਵਲੰਟੀਅਰ ਮੋਟਰਸਾਈਕਲਾਂ ਤੇ ਹੋਣਗੇ
. . .  1 day ago
ਸਾਰੇ ਵਲੰਟੀਅਰ ਹਰੇ ਰੰਗ ਦੀਆਂ ਜੈਕੇਟਾਂ ਪਾ ਕੇ ਆਪਣੀ ਡਿਊਟੀ ਨਿਭਾਉਣਗੇ
. . .  1 day ago
550 ਕਿਲੋਮੀਟਰ 'ਚ ਹੋਵੇਗੀ ਕਿਸਾਨ ਪਰੇਡ
. . .  1 day ago
ਕਿਸਾਨ ਟਰੈਕਟਰ ਪਰੇਡ ਲਈ ਵਲੰਟੀਅਰਾਂ ਦੀ ਟੀਮ ਵੀ ਤਿਆਰ
. . .  1 day ago
ਬਾਬਾ ਬੰਦਾ ਬਹਾਦਰ ਜੀ ਬਾਬਾ ਦੀਪ ਸਿੰਘ ਜੀ ਪੱਗੜੀ ਸੰਭਾਲ ਜੱਟਾ ਲਹਿਰ ਅਤੇ ਖੇਤੀ ਕਾਨੂੰਨਾਂ ਸੰਬੰਧੀ ਹੋਣਗੀਆਂ ਝਾਕੀਆਂ
. . .  1 day ago
ਕਿਸਾਨ ਟਰੈਕਟਰ ਪਰੇਡ ਦੌਰਾਨ ਵੱਖ ਵੱਖ ਝਾਕੀਆਂ ਵੀ ਕੱਢੀਆਂ ਜਾਣਗੀਆਂ
. . .  1 day ago
ਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫਰੰਸ
. . .  1 day ago
26 ਜਨਵਰੀ ਦੀ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਦਿੱਲੀ ਗਏ ਕਿਸਾਨ ਉੱਗਰ ਸਿੰਘ ਢੱਡੇ ਦਾ ਦਿਹਾਂਤ
. . .  1 day ago
ਬਾਲਿਆਂਵਾਲੀ, 24 ਜਨਵਰੀ (ਕੁਲਦੀਪ ਮਤਵਾਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਗਰਮ ਮੈਂਬਰ ਗੁਰਸਿੱਖ ਉੱਗਰ ਸਿੰਘ (54) ਪੁੱਤਰ ਅਜਮੇਰ ਸਿੰਘ ਵਾਸੀ ਢੱਡੇ {ਬਠਿੰਡਾ }ਖੇਤੀ ਕਾਨੂੰਨਾਂ ਰੱਦ ...
ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਦੀ ਮਾਰੀ ਗਈ ਡਕੈਤੀ
. . .  1 day ago
ਕਰਨਾਲ, 24 ਜਨਵਰੀ ( ਗੁਰਮੀਤ ਸਿੰਘ ਸੱਗੂ ) - ਸੀ.ਐਮ.ਸਿਟੀ ਹਰਿਆਣਾ ਵਿਖੇ ਕ੍ਰਾਈਮ ਦਾ ਗਰਾਫ਼ ਲਗਾਤਾਰ ਵਧਦਾ ਹੀ ਜਾ ਰਿਹਾ ਹੈ । ਬੀਤੀ ਰਾਤ ਨੂੰ ਬਦਮਾਸ਼ਾਂ ਨੇ ਪੁਲਿਸ ਚੌਂਕੀ ਸੈਕਟਰ 9 ਤੋ ਕੁੱਝ ਦੂਰੀ ...
ਮਨੀ ਲਾਂਡਰਿੰਗ ਦੇ ਮਾਮਲੇ ਵਿਚ ਯੂਪੀ ਤੋਂ ਦੋ ਚੀਨੀ ਨਾਗਰਿਕ ਗ੍ਰਿਫਤਾਰ
. . .  1 day ago
ਲਖਨਊ ,24 ਜਨਵਰੀ - ਉੱਤਰ ਪ੍ਰਦੇਸ਼ ਏਟੀਐਸ ਨੇ ਗੌਤਮ ਬੁੱਧ ਨਗਰ ‘ਚ ਇੱਕ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਦੋ ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਰੇਲਵੇ ਸਟੇਸ਼ਨ ਗਹਿਰੀ ਮੰਡੀ (ਜੰਡਿਆਲਾ ਗੁਰੂ) ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 123ਵੇਂ ਦਿਨ ਵੀ ਜਾਰੀ
. . .  1 day ago
ਜੰਡਿਆਲਾ ਗੁਰੂ, 24 ਜਨਵਰੀ-(ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 123ਵੇਂ ਦਿਨ ...
ਸਾਬਕਾ ਮੇਅਰ ਕੁਲਵੰਤ ਸਿੰਘ ‘ਤੇ ਹਮਲਾ
. . .  1 day ago
ਐੱਸ ਏ ਐੱਸ ਨਗਰ , 24 ਜਨਵਰੀ (ਜਸਬੀਰ ਸਿੰਘ ਜੱਸੀ)- ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਬਣਾਏ ਗਏ ਆਜ਼ਾਦ ਗਰੁੱਪ ਦੇ ਮੁੱਖ ਦਫ਼ਤਰ ‘ਤੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕੁਲਵੰਤ ਸਿੰਘ ...
ਸਿੰਘੁ ਬਾਰਡਰ, ਟੀਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਤੋਂ ਨਿਕਲੇਗੀ ਕਿਸਾਨ ਟਰੈਕਟਰ ਪਰੇਡ
. . .  1 day ago
ਦਿੱਲੀ ਪੁਲਸ ਵੱਲੋਂ ਕਿਸਾਨਾਂ ਨੂੰ ਤਿੰਨ ਜਗ੍ਹਾ ਤੋਂ ਟਰੈਕਟਰ ਪਰੇਡ ਕੱਢਣ ਦੀ ਦਿੱਤੀ ਇਜਾਜ਼ਤ
. . .  1 day ago
ਬਰਡ ਫਲੂ ਬੀਮਾਰੀ ਕਾਰਣ ਹੁਣ ਤੱਕ 44000 ਮੁਰਗ਼ੀਆਂ ਨੂੰ ਮਾਰਿਆ
. . .  1 day ago
ਪਠਾਨਕੋਟ , 24 ਜਨਵਰੀ (ਸੰਧੂ) - ਮੁਰਗ਼ੀਆਂ ਦੇ ਸੈਂਪਲ ਭੋਪਾਲ ਸਥਿਤ ਲੈਬਾਰਟਰੀ ਵਿਚੋ ਪਾਜ਼ੀਟਿਵ ਆਉਣ ਕਾਰਨ ਪਿੰਡ ਬੇਹੜਾ ਤਹਿਸੀਲ ਡੇਰਾਬੱਸੀ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਅਲਫਾ ਅਤੇ ਰਾਇਲ ...
ਰਵਨੀਤ ਬਿੱਟੂ ਦੇ ਵਿਰੋਧ ਦੌਰਾਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਲੱਥੀ ਪੱਗ
. . .  1 day ago
ਮੈਂ ਕਿਸਾਨਾਂ ਦੇ ਨਾਲ ਹਾਂ ਤੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਰਹੇਗਾ- ਰਵਨੀਤ ਬਿੱਟੂ
. . .  1 day ago
ਨਵੀਂ ਦਿੱਲੀ , 24 ਜਨਵਰੀ - ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਮੈਂ ਦੱਸਣਾ ਚਾਹੁੰਦਾ ਕਿ ਮੈਂ ਬਿਲਕੁਲ ਠੀਕ ਹਾਂ । ਗੁਰੂ ਤੇਗ ਬਹਾਦਰ ਜੀ ਮੈਮੋਰੀਅਲ ਦੇ ਵਿਚ ਜਨ ਸੰਸਦ ਰੱਖੀ ਗਈ ਸੀ, ਜਿੱਥੇ ਬੁਲਾਇਆ ਗਿਆ ...
ਪਿੰਡ ਹਮੀਦੀ (ਬਰਨਾਲਾ) ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
. . .  1 day ago
ਮਹਿਲ ਕਲਾਂ, 24 ਜਨਵਰੀ (ਅਵਤਾਰ ਸਿੰਘ ਅਣਖੀ)-ਪਿੰਡ ਹਮੀਦੀ (ਬਰਨਾਲਾ) ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋਣ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਸ਼ੀਤਲ ਸਿੰਘ (22) ਪੁੱਤਰ ਦਲਵਿੰਦਰ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਫੱਗਣ ਸੰਮਤ 551

ਬਰਨਾਲਾ

ਬਿਨਾਂ ਕਿਸੇ ਲੈਵਲ ਤੋਂ ਬਣ ਰਹੀ ਇੰਟਰਲਾਕ ਟਾਈਲਾਂ ਦੀ ਸੜਕ ਦੇ ਵਿਰੋਧ 'ਚ ਸੀਨੀਅਰ ਸਿਟੀਜ਼ਨ ਨੇ ਖੋਲਿ੍ਹਆ ਮੋਰਚਾ

ਬਰਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਸਥਾਨਕ ਅਨਾਜ ਮੰਡੀ ਰੋਡ ਸਥਿਤ ਵਾਰਡ ਨੰ: 25 ਦੇ ਭਗਤ ਨਾਮਦੇਵ ਨਗਰ, ਗਲੀ ਨੰਬਰ 1 ਵਿਖੇ ਬਿਨਾਂ ਕਿਸੇ ਲੈਵਲ ਅਤੇ ਘਟੀਆ ਮੈਟੀਰੀਅਲ ਦੀ ਵਰਤੋਂ ਕਰ ਕੇ ਬਣਾਈ ਜਾ ਰਹੀ ਇੰਟਰਲਾਕ ਟਾਈਲਾਂ ਦੀ ਸੜਕ ਦੇ ਵਿਰੋਧ ਵਿਚ ਇਕ ਰਿਟਾਇਰਡ ਮੁੱਖ ਅਧਿਆਪਕ ਤੇ ਸੀਨੀਅਰ ਸਿਟੀਜ਼ਨ ਸ੍ਰੀ ਬਾਰੂ ਰਾਮ ਸ਼ਰਮਾ ਨੇ ਇਕੱਲਿਆਂ ਹੀ ਮੋਰਚਾ ਖੋਲ੍ਹ ਦਿੱਤਾ ਹੈ | ਸ੍ਰੀ ਬਾਰੂ ਰਾਮ ਸ਼ਰਮਾ ਨੇ ਦੱਸਿਆ ਕਿ ਇਸ ਗਲੀ ਵਿਚ ਇੰਟਰਲਾਕ ਟਾਈਲਾਂ ਤਾਂ ਲਗਾਈਆਂ ਜਾ ਰਹੀਆਂ ਹਨ ਪਰ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ | ਗਲੀ ਵਿਚ ਬਣੇ ਪਹਿਲਾਂ ਵਾਲੇ ਚੈਂਬਰ ਵੀ ਬੰਦ ਪਏ ਹਨ | ਜਿਸ ਕਾਰਨ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ | ਉਨ੍ਹਾਂ ਦੱਸਿਆ ਕਿ ਸੜਕ ਬਣਾਉਣ ਸਮੇਂ ਸਬੰਧਤ ਠੇਕੇਦਾਰ ਵਲੋਂ ਕੋਈ ਲੈਵਲ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਸਹੀ ਢਲਾਣ ਦਿੱਤੀ ਜਾ ਰਹੀ ਹੈ | ਕੁਝ ਗਲੀਆਂ ਵਿਚ ਹੀ ਤਾਂ ਵਧੀਆ ਤੇ ਮੋਟੀਆਂ ਟਾਈਲਾਂ ਲਗਾਈਆਂ ਗਈਆਂ ਹਨ ਪਰ ਇਸ ਗਲੀ ਵਿਚ ਹਲਕੇ ਪੱਧਰ ਦੀ ਟਾਈਲ ਲਗਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦਾ ਟੈਕਸ ਸਰਕਾਰ ਨੂੰ ਦਿੰਦੇ ਹਨ ਅਤੇ ਨਗਰ ਕੌਾਸਲ ਨੂੰ ਪ੍ਰਾਪਰਟੀ ਟੈਕਸ ਸਮੇਤ ਹੋਰ ਸਾਰੇ ਬਿਲਾਂ ਦਾ ਭੁਗਤਾਨ ਕਰਦੇ ਹਨ | ਸ਼ਹਿਰ ਵਿਚ ਜੋ ਵੀ ਸੜਕਾਂ ਜਾਂ ਹੋਰ ਕੰਮ ਹੁੰਦੇ ਹਨ, ਉਹ ਲੋਕਾਂ ਵਲੋਂ ਸਰਕਾਰ ਨੂੰ ਦਿੱਤੇ ਗਏ ਟੈਕਸਾਂ ਦੇ ਪੈਸੇ ਨਾਲ ਹੁੰਦੇ ਹਨ | ਇਸ ਲਈ ਉਹ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਨਹੀਂ ਹੋਣ ਦੇਣਗੇ | ਸ੍ਰੀ ਬਾਰੂ ਰਾਮ ਨੇ ਸੜਕ ਬਣਾਉਣ ਸਬੰਧੀ ਸਬੰਧਤ ਠੇਕੇਦਾਰ ਨਾਲ ਨਗਰ ਕੌਾਸਲ ਵਲੋਂ ਸ਼ਰਤਾਂ ਅਤੇ ਟੈਂਡਰ ਦੀ ਕਾਪੀ ਦੀ ਮੰਗ ਕਰਦਿਆਂ ਕਿਹਾ ਕਿ ਜਿਨ੍ਹਾਂ ਚਿਰ ਪੂਰੇ ਨਿਯਮਾਂ ਅਤੇ ਵਧੀਆ ਢੰਗ ਨਾਲ ਕੰਮ ਨਹੀਂ ਕੀਤਾ ਜਾਂਦਾ, ਉਹ ਇਸ ਦਾ ਡਟ ਕੇ ਵਿਰੋਧ ਕਰਦੇ ਰਹਿਣਗੇ | ਜਦੋਂ ਇਸ ਸਬੰਧੀ ਨਗਰ ਕੌਾਸਲ ਦੇ ਐਮ.ਈ. ਇੰਦਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਜੇ.ਈ. ਨੂੰ ਭੇਜ ਕੇ ਚੈੱਕ ਕਰਵਾਉਂਦੇ ਹਨ |
ਸ਼ਹਿਰ ਵਿਚ ਕਈ ਥਾਵਾਂ 'ਤੇ ਹੋ ਰਿਹੈ ਮਾੜਾ ਕੰਮ, ਕਿਤੇ ਵੀ ਨਹੀਂ ਲਗਾਇਆ ਗਿਆ ਕੰਮ ਸਬੰਧੀ ਬੋਰਡ
ਸ਼ਹਿਰ ਬਰਨਾਲਾ ਵਿਖੇ ਪਹਿਲਾਂ ਵੀ ਪ੍ਰੀਮਿਕਸ ਅਤੇ ਇੰਟਰਲਾਕ ਟਾਈਲਾਂ ਦੇ ਹੋਏ ਕੰਮਾਂ ਸਬੰਧੀ ਘਟੀਆ ਮੈਟੀਰੀਅਲ ਵਰਤਣ ਅਤੇ ਬਿਨਾਂ ਲੈਵਲ ਤੋਂ ਸੜਕ ਬਣਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਪ੍ਰਸ਼ਾਸਨ ਅਤੇ ਸੱਤਾਧਾਰੀ ਧਿਰ ਦੇ ਆਗੂਆਂ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹੈ | ਇਸੇ ਕਾਰਨ ਸਬੰਧਤ ਠੇਕੇਦਾਰ ਆਪਣੀ ਮਨਮਰਜ਼ੀ ਨਾਲ ਕੰਮ ਕਰ ਰਹੇ ਹਨ | ਇਸ ਤੋਂ ਇਲਾਵਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਕੰਮ ਹੋ ਰਿਹਾ ਹੁੰਦਾ ਹੈ, ਉੱਥੇ ਕੰਮ ਸਬੰਧੀ ਬੋਰਡ ਲੱਗਿਆ ਹੋਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਲੋਕਾਂ ਨੂੰ ਕੰਮ ਸਬੰਧੀ ਪੂਰੀ ਜਾਣਕਾਰੀ ਮਿਲ ਸਕੇ | ਪਰ ਸ਼ਹਿਰ ਬਰਨਾਲਾ ਵਿਖੇ ਕੰਮ ਤਾਂ ਬਹੁਤ ਹੋ ਰਹੇ ਹਨ ਲੇਕਿਨ ਕਿਧਰੇ ਬੋਰਡ ਲੱਗਿਆ ਨਜ਼ਰ ਨਹੀਂ ਆ ਰਿਹਾ | ਜਿਸ ਤੋਂ ਨਗਰ ਕੌਾਸਲ ਜਾਂ ਹੋਰ ਮਹਿਕਮਿਆਂ ਦੀ ਕਾਰਗੁਜ਼ਾਰੀ ਉਪਰ ਕਈ ਤਰ੍ਹਾਂ ਸਵਾਲ ਖੜ੍ਹੇ ਹੁੰਦੇ ਹਨ |

ਕਾਂਗਰਸੀ ਆਗੂਆਂ ਨੇ ਪੁਰਾਣੇ ਥਾਣੇ ਨੇੜੇ ਖੜ੍ਹਾ ਪਿੱਪਲ ਦਾ ਦਰੱਖ਼ਤ ਨਾਜਾਇਜ਼ ਤੌਰ 'ਤੇ ਵੱਢਣ ਦੇ ਲਾਏ ਦੋਸ਼

ਸ਼ਹਿਣਾ, 16 ਫਰਵਰੀ (ਸੁਰੇਸ਼ ਗੋਗੀ)-ਸ਼ਹਿਣਾ ਦੇ ਪੁਰਾਣੇ ਥਾਣੇ ਦੀ ਇਮਾਰਤ ਵਿਖੇ ਖੜਾ ਪਿੱਪਲ ਦਾ ਦਰੱਖ਼ਤ ਪੰਚਾਇਤ ਵਲੋਂ ਨਾਜਾਇਜ਼ ਤੌਰ 'ਤੇ ਵੱਢੇ ਜਾਣ ਦੇ ਕਾਂਗਰਸੀ ਆਗੂਆਂ ਨੇ ਦੋਸ਼ ਲਾਏ ਹਨ | ਸੰਮਤੀ ਮੈਂਬਰ ਗੁਰਦੀਪ ਦਾਸ ਬਾਵਾ ਨੇ ਦੱਸਿਆ ਕਿ ਪੁਰਾਣੇ ਥਾਣੇ 'ਚ ...

ਪੂਰੀ ਖ਼ਬਰ »

ਓਰੇਨ ਦੇ ਵਿਕਟੋਰੀਆ ਕਾਲਜ ਕੈਨੇਡਾ 'ਚ ਦਾਖ਼ਲੇ ਸਬੰਧੀ ਵਿਦਿਆਰਥੀਆਂ ਵਿਚ ਉਤਸ਼ਾਹ

ਬਰਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਵਿਦਿਆਰਥੀਆਂ ਨੂੰ ਸਕਿੱਲਡ ਸਿੱਖਿਆ ਪ੍ਰਦਾਨ ਕਰਨ ਵਾਲੀ ਪ੍ਰਸਿੱਧ ਸੰਸਥਾ ਓਰੇਨ ਅਕੈਡਮੀ ਦੇ ਵਿਕਟੋਰੀਆ ਕਾਲਜ ਕੈਨੇਡਾ ਵਿਖੇ ਦਾਖ਼ਲੇ ਸ਼ੁਰੂ ਹੋ ਗਏ ਹਨ ਅਤੇ ਦਾਖ਼ਲਿਆਂ ਨੂੰ ੂ ਲੈ ਕੇ ਵਿਦਿਆਰਥੀਆਂ ਵਿਚ ਭਾਰੀ ...

ਪੂਰੀ ਖ਼ਬਰ »

ਜ਼ਖ਼ਮੀ ਕੀਤੇ ਨਾਬਾਲਗ ਲੜਕੇ ਦੀ ਮਦਦ ਲਈ ਅੱਗੇ ਆਏ ਕਈ ਸਮਾਜ ਸੇਵੀ

ਸ਼ਹਿਣਾ, 16 ਫਰਵਰੀ (ਸੁਰੇਸ਼ ਗੋਗੀ)-ਬੀਤੇ ਦਿਨੀਂ ਸ਼ਹਿਣਾ ਦੀ ਅਨਾਜ ਮੰਡੀ ਵਿਚ ਮੋਬਾਈਲ ਖੋਹਣ ਦੀ ਆੜ ਵਿਚ ਗਲਾ ਰੇਤਣ ਤੋਂ ਬਾਅਦ ਬੁਰੀ ਤਰਾਂ ਗੰਭੀਰ ਜ਼ਖ਼ਮੀ ਕੀਤੇ ਗਏ ਗੁਰਲਾਲ ਸਿੰਘ ਨਬਾਲਗ ਲੜਕੇ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਤੋਂ ਇਲਾਵਾ ਉਸ ਨੂੰ ਇਨਸਾਫ਼ ...

ਪੂਰੀ ਖ਼ਬਰ »

ਇਲਾਕੇ 'ਚ ਮੱਝਾਂ ਚੋਰ ਗਰੋਹ ਦੀ ਦਹਿਸ਼ਤ

ਟੱਲੇਵਾਲ, 16 ਫਰਵਰੀ (ਸੋਨੀ ਚੀਮਾ)-ਥਾਣਾ ਸਦਰ ਅਧੀਨ ਆਉਂਦੇ ਪਿੰਡਾਂ ਵਿਚ ਮੱਝ ਚੋਰ ਗਰੋਹ ਵਲੋਂ ਬੀਤੀ ਰਾਤ ਦੋ ਪਿੰਡਾਂ ਦੇ ਪਸ਼ੂ ਪਾਲਕਾਂ ਦੀਆਂ 3 ਮੱਝਾਂ ਚੋਰੀ ਕਰਨ ਤੋਂ ਇਲਾਵਾ ਕਈ ਪਸ਼ੂ ਪਾਲਕਾਂ ਦੇ ਬਾਹਰਲੇ ਘਰਾਂ (ਨੌਹਰੇ) ਆਦਿ ਦੇ ਤਾਲੇ ਤੋੜੇ ਜਾਣ ਕਾਰਨ ਪਸ਼ੂ ...

ਪੂਰੀ ਖ਼ਬਰ »

ਕਾਲੇ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਮਲੇਰਕੋਟਲਾ ਵਿਖੇ ਰੈਲੀ 'ਚ ਸ਼ਾਮਿਲ ਹੋਣ ਲਈ ਮੁਸਲਿਮ ਭਾਈਚਾਰਾ ਰਵਾਨਾ

ਹੰਡਿਆਇਆ, 16 ਫਰਵਰੀ (ਗੁਰਜੀਤ ਸਿੰਘ ਖੁੱਡੀ)-ਕੇਂਦਰ ਨਰਿੰਦਰ ਮੋਦੀ ਸਰਕਾਰ ਵਲੋਂ ਦੇਸ਼ ਭਰ ਵਿਚ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.), ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਅਤੇ ਕੌਮੀ ਜਨ ਸੰਖਿਆ ਰਜਿਸਟਰ (ਐਨ.ਪੀ.ਆਰ.) ਸਮੇਤ ਕਾਲੇ ਕਾਨੰੂਨਾਂ ਨੂੰ ਰੱਦ ...

ਪੂਰੀ ਖ਼ਬਰ »

ਸੋਲ੍ਹਾਂ ਦੇ ਮੰਦਰ ਵਿਖੇ ਮਨਾਇਆ ਜਾਵੇਗਾ ਸ਼ਿਵਰਾਤਰੀ ਦਿਹਾੜਾ

ਸ਼ਹਿਣਾ, 16 ਫਰਵਰੀ (ਸੁਰੇਸ਼ ਗੋਗੀ)-ਪਿੰਡ ਚੀਮਾ ਜੋਧਪੁਰ ਨੇੜੇ ਪ੍ਰਸਿੱਧ ਮਾਤਾ ਸੋਲ੍ਹਾਂ ਦਾ ਮੰਦਰ ਵਿਖੇ ਸ਼ਿਵਰਾਤਰੀ ਦਾ ਦਿਹਾੜਾ 21 ਫਰਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਕਾਰਜਕਾਰੀ ਪੁਜਾਰੀ ਬਾਬਾ ਪਵਨ ਦਾਸ ਨੇ ਦੱਸਿਆ ਕਿ ਮੰਦਰ ਦੇ ਮੁੱਖ ...

ਪੂਰੀ ਖ਼ਬਰ »

ਪੱਲੇਦਾਰ ਮਜ਼ਦੂਰ ਯੂਨੀਅਨ ਨੇ ਪੁਲਿਸ ਵਲੋਂ ਠੇਕੇਦਾਰ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੇ ਲਗਾਏ ਗੰਭੀਰ ਦੋਸ਼

ਤਪਾ ਮੰਡੀ, 16 ਫਰਵਰੀ (ਪ੍ਰਵੀਨ ਗਰਗ)-ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਨੇ ਪੁਲਿਸ ਵਲੋਂ ਠੇਕੇਦਾਰ ਵਿਰੁੱਧ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਦਰਾਜ਼ ਫਾਟਕਾਂ ਨਜ਼ਦੀਕ ਨਾਅਰੇਬਾਜ਼ੀ ਕੀਤੀ | ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ...

ਪੂਰੀ ਖ਼ਬਰ »

ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਦਾ ਪਰਸ ਤੇ ਮੋਬਾਈਲ ਅਣਪਛਾਤੇ ਚੁੱਕ ਕੇ ਫ਼ਰਾਰ

ਸ਼ਹਿਣਾ, 16 ਫਰਵਰੀ (ਸੁਰੇਸ਼ ਗੋਗੀ)-ਬੀਤੀ ਸ਼ਾਮ ਸ਼ਹਿਣਾ ਨਹਿਰ 'ਤੇ ਕਿਸੇ ਵਿਅਕਤੀ ਵਲੋਂ ਨਹਿਰ ਵਿਚ ਖ਼ੁਦਕੁਸ਼ੀ ਕਰਨ ਲਈ ਛਾਲ ਮਾਰਨ ਤੋਂ ਪਹਿਲਾਂ ਆਪਣਾ ਪਰਸ, ਮੋਬਾਈਲ ਅਤੇ ਸਾਹ ਦੇ ਮਰੀਜ਼ਾਂ ਲਈ ਵਰਤਿਆ ਜਾਣ ਵਾਲਾ ਪੰਪ ਤੋਂ ਇਲਾਵਾ ਆਪਣੀ ਜੁੱਤੀ ਵੀ ਨਹਿਰ ਦੀ ਪਟੜੀ ...

ਪੂਰੀ ਖ਼ਬਰ »

ਪੁਲਿਸ ਵਲੋਂ ਜਬਰ ਜਨਾਹ ਦੇ ਮਾਮਲੇ 'ਚ ਲੋੜੀਂਦਾ ਨੌਜਵਾਨ ਕਾਬੂ

ਬਰਨਾਲਾ, 16 ਫਰਵਰੀ (ਧਰਮਪਾਲ ਸਿੰਘ)-ਥਾਣਾ ਸਦਰ ਦੀ ਪੁਲਿਸ ਵਲੋਂ ਜਬਰ ਜਨਾਹ ਦੇ ਮਾਮਲੇ ਵਿਚ ਨਾਮਜ਼ਦ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬੰਤ ਸਿੰਘ ਰਾਏ ਦੇ ਸ਼ਰਧਾਂਜਲੀ ਸਮਾਗਮ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਕੀਤੀ ਸ਼ਿਰਕਤ

ਸ਼ਹਿਣਾ, 16 ਫਰਵਰੀ (ਸੁਰੇਸ਼ ਗੋਗੀ)-ਡਾਕਟਰ ਰੇਸ਼ਮ ਸਿੰਘ ਪੱਖੋ ਕੈਂਚੀਆਂ ਦੇ ਤਾਇਆ ਬੰਤ ਸਿੰਘ ਰਾਏਕੇ ਨਮਿਤ ਪਾਠ ਦੇ ਭੋਗ ਪਿੰਡ ਜੋਧਪੁਰ ਦੇ ਗੁਰਦੁਆਰਾ ਭਾਈ ਮੂਲ ਚੰਦ ਵਿਖੇ ਪਾਏ ਗਏ | ਭਾਈ ਪ੍ਰਗਟ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ | ਹੋਰਨਾਂ ਤੋਂ ...

ਪੂਰੀ ਖ਼ਬਰ »

ਇੰਸਪੈਕਟਰ ਲਖਵਿੰਦਰ ਸਿੰਘ ਨੇ ਪੁਲਿਸ ਥਾਣਾ ਮਹਿਲ ਕਲਾਂ ਦਾ ਚਾਰਜ ਸੰਭਾਲਿਆ

ਮਹਿਲ ਕਲਾਂ, 16 ਫ਼ਰਵਰੀ (ਅਵਤਾਰ ਸਿੰਘ ਅਣਖੀ)-ਪੁਲਿਸ ਥਾਣਾ ਮਹਿਲ ਕਲਾਂ ਵਿਖੇ ਨਵੇਂ ਬਦਲ ਕੇ ਆਏ ਥਾਣਾ ਮੁਖੀ ਇੰਸਪੈਕਟਰ ਲਖਵਿੰਦਰ ਸਿੰਘ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਣ ਉਪਰੰਤ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਦੀ ਗਤੀਸ਼ੀਲ ਅਗਵਾਈ ਹੇਠ ...

ਪੂਰੀ ਖ਼ਬਰ »

ਪਿੰਡ ਪੱਖੋਕੇ ਵਿਖੇ ਪਸ਼ੂ ਪਾਲਨ ਵਿਭਾਗ ਨੇ ਮੁਰਹਾ ਨਸਲ ਦੀਆਂ ਕੱਟੀਆਂ ਦੇ ਮੁਕਾਬਲੇ ਕਰਵਾਏ

ਟੱਲੇਵਾਲ, 16 ਫਰਵਰੀ (ਸੋਨੀ ਚੀਮਾ)-ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਬਰਨਾਲਾ ਡਾ: ਗੁਰਪਾਲ ਸਿੰਘ ਵਾਲੀਆ ਦੀ ਯੋਗ ਅਗਵਾਈ ਵਿਚ ਪਿੰਡ ਪੱਖੋਕੇ ਪਸ਼ੂ ਹਸਪਤਾਲ ਵਿਚ ਮੁਰਹਾ ਪ੍ਰੌਜਨੀ ਪ੍ਰੋਜੈਕਟ (ਆਰ.ਜੀ.ਐਮ.ਸਕੀਮ) ਤਹਿਤ ਕਾਫ਼ ਰੈਲੀ ਦਾ ਆਯੋਜਨ ਕੀਤਾ ਗਿਆ | ਜਿਸ ...

ਪੂਰੀ ਖ਼ਬਰ »

ਬਾਬਾ ਸਾਧੂ ਰਾਮ ਦੀ ਬਰਸੀ ਸਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ 19 ਤੋਂ

ਟੱਲੇਵਾਲ, 16 ਫਰਵਰੀ (ਸੋਨੀ ਚੀਮਾ)-ਮਹਾਨ ਤਪੱਸਵੀ ਬਾਬਾ ਸਾਧੂ ਰਾਮ ਦੀ ਸਾਲਾਨਾ ਬਰਸੀ ਸਬੰਧੀ ਧਾਰਮਿਕ ਅਸਥਾਨ ਗੁਰਦੁਆਰਾ ਟਿੱਲਾ ਸਾਹਿਬ ਚੀਮਾ ਵਿਖੇ ਦਸਮੇਸ਼ ਤਰਨਾ ਦਲ ਦੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ 96 ਕਰੋੜੀ ਦੀ ਅਗਵਾਈ ਅਤੇ ਮੱੁਖ ਸੇਵਾਦਾਰ ਬਾਬਾ ਬੀਰ ...

ਪੂਰੀ ਖ਼ਬਰ »

ਬਲਵੰਤ ਸਿੰਘ ਰਾਮੂਵਾਲੀਆ ਵਲੋਂ ਲੋਕ ਭਲਾਈ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਅੱਜ

ਬਰਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਲੋਕ ਭਲਾਈ ਪਾਰਟੀ ਦੀਆਂ ਪੰਜਾਬ ਵਿਚ ਮੁੜ ਤੋਂ ਸਰਗਰਮੀਆਂ ਤੇਜ਼ ਕਰਨ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ ਵਲੋਂ ਪਾਰਟੀ ਦੇ ਪੁਰਾਣੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ ...

ਪੂਰੀ ਖ਼ਬਰ »

ਮਾਤਾ ਗੁਜਰੀ ਪਬਲਿਕ ਸਕੂਲ ਵਿਖੇ ਫੈਂਸੀ ਡਰੈੱਸ ਅਤੇ ਕੁਇਜ਼ ਮੁਕਾਬਲੇ ਕਰਵਾਏ

ਭਦੌੜ, 16 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਮਾਤਾ ਗੁਜਰੀ ਪਬਲਿਕ ਸਕੂਲ ਭਦੌੜ ਵਿਖੇ ਐਮ.ਡੀ. ਐਡਵੋਕੇਟ ਇਕਬਾਲ ਸਿੰਘ ਗਿੱਲ ਅਤੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕੁਇਜ਼ ਅਤੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਸੁਖਵੀਰ ਕੌਰ ਅਤੇ ...

ਪੂਰੀ ਖ਼ਬਰ »

ਪਸ਼ੂ ਪਾਲਨ ਵਿਭਾਗ ਨੂੰ ਸ਼ਹਿਣਾ ਬਲਾਕ ਦੇ ਦੁੱਧ ਚੁਆਈ ਮੁਕਾਬਲਿਆਂ 'ਚ ਨਹੀਂ ਮਿਲਿਆ ਕੋਈ ਪਿੰਡ

ਸ਼ਹਿਣਾ/ਟੱਲੇਵਾਲ, 16 ਫਰਵਰੀ (ਸੁਰੇਸ਼ ਗੋਗੀ, ਸੋਨੀ ਚੀਮਾ)-ਪਸ਼ੂ ਪਾਲਨ ਵਿਭਾਗ ਵਲੋਂ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ ਅਤੇ ਪਸ਼ੂ ਪਾਲਕਾਂ ਨੂੰ ਇਸ ਕਿੱਤੇ ਵਿਚ ਉਤਸ਼ਾਹਿਤ ਕਰਨ ਲਈ ਬਲਾਕ ਪੱਧਰੀ ਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਮੇਂ ਸਮੇਂ 'ਤੇੇ ਕਰਵਾਏ ਜਾਂਦੇ ਹਨ, ...

ਪੂਰੀ ਖ਼ਬਰ »

ਪਿੰਡਾਂ ਦੀਆਂ ਸੰਪਰਕ ਸੜਕਾਂ ਦੀਆਂ ਪਟੜੀਆਂ ਰਹੀਆਂ ਨੇ ਸੁੰਗੜ, ਪ੍ਰਸ਼ਾਸਨਿਕ ਅਧਿਕਾਰੀ ਬੇਖ਼ਬਰ

ਤਪਾ ਮੰਡੀ, 16 ਫਰਵਰੀ (ਪ੍ਰਵੀਨ ਗਰਗ)-ਇਕ ਪਾਸੇ ਦਿਹਾਤੀ ਖੇਤਰ 'ਚ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਆਵਾਜਾਈ ਵਧਣ ਕਰ ਕੇ ਸੜਕਾਂ ਦੀ ਚੌੜਾਈ ਵਧਾਉਣ ਦੀ ਮੰਗ ਦਿਨੋਂ ਦਿਨ ਵੱਧ ਰਹੀ ਹੈ ਦੂਜੇ ਪਾਸੇ ਪਿੰਡਾਂ ਦੀਆਂ ਲਿੰਕ ਸੜਕਾਂ ਦੀਆਂ ਪਟੜੀਆਂ ਨੂੰ ਜ਼ਮੀਨਾਂ 'ਚ ਮਿਲਾਏ ...

ਪੂਰੀ ਖ਼ਬਰ »

ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

ਤਪਾ ਮੰਡੀ, 16 ਫਰਵਰੀ (ਪ੍ਰਵੀਨ ਗਰਗ)-ਗੁਰਦੁਆਰਾ ਬਾਬਾ ਨਾਮਦੇਵ ਨਜ਼ਦੀਕ ਗੁੱਗਾ ਮਾੜੀ ਬਸਤੀ ਧਰਮਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX