ਤਾਜਾ ਖ਼ਬਰਾਂ


ਵਰੁਣ ਧਵਨ ਨੇ ਨਤਾਸ਼ਾ ਦਲਾਲ ਨਾਲ ਲਏ ਸੱਤ ਫੇਰੇ , ਜਲਦੀ ਹੀ ਸ਼ਾਨਦਾਰ ਰਿਸੈਪਸ਼ਨ
. . .  1 day ago
ਮੁੰਬਈ , 24 ਜਨਵਰੀ { ਇੰਦਰਮੋਹਨ ਪੰਨੂੰ }- ਅਭਿਨੇਤਾ ਵਰੁਣ ਧਵਨ ਆਪਣੀ ਦੋਸਤ ਨਤਾਸ਼ਾ ਦਲਾਲ ਨਾਲ ਅਲੀਬਾਗ 'ਚ ਸ਼ਾਦੀ ਦੇ ਬੰਧਨ 'ਚ ਬੱਝ ਗਏ ਹਨ । ਇਸ ਮੌਕੇ ਖ਼ਾਸ ਲੋਕ ਹੀ ਸ਼ਾਮਿਲ ...
ਪੰਜਾਬ ਸਰਕਾਰ ਵੱਲੋਂ ਦੋ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ ,24 ਜਨਵਰੀ { ਗੁਰਪ੍ਰੀਤ ਸਿੰਘ ਢਿੱਲੋਂ}-ਪੰਜਾਬ ਸਰਕਾਰ ਵੱਲੋਂ ਅੱਜ ਅਮਿਤ ਸਰੀਨ ਨੂੰ ਜਲੰਧਰ ਦਾ ਜੁਆਇੰਟ ਕਮਿਸ਼ਨਰ ਅਤੇ ਸ਼ਾਇਰੀ ਮਲਹੋਤਰਾ ਨੂੰ ਐੱਸ.ਡੀ.ਐਮ ਫਗਵਾੜਾ ਨਿਯੁਕਤ ...
ਕਿਸਾਨ ਟਰੈਕਟਰ ਪਰੇਡ ਦਾ ਰੂਟ ਮੈਪ
. . .  1 day ago
ਕਿਸਾਨ ਆਗੂਆਂ ਵੱਲੋਂ ਮੀਡੀਆ ਕੋਲੋਂ ਕੱਲ੍ਹ 10 ਵਜੇ ਤੱਕ ਮੰਗੇ ਸੁਝਾਅ
. . .  1 day ago
ਸੰਯੁਕਤ ਕਿਸਾਨ ਮੋਰਚੇ ਵੱਲੋਂ ਰਵਨੀਤ ਬਿੱਟੂ ਤੇ ਹੋਏ ਹਮਲੇ ਦੀ ਕੀਤੀ ਜ਼ੋਰਦਾਰ ਨਿਖੇਧੀ
. . .  1 day ago
ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਅਪੀਲ
. . .  1 day ago
ਕੇਵਲ ਝਾਕੀਆਂ ਵਾਲੀਆਂ ਟਰਾਲੀਆਂ ਪਰੇਡ ਵਿਚ ਜਾਣਗੀਆਂ
. . .  1 day ago
ਵਲੰਟੀਅਰ ਮੋਟਰਸਾਈਕਲਾਂ ਤੇ ਹੋਣਗੇ
. . .  1 day ago
ਸਾਰੇ ਵਲੰਟੀਅਰ ਹਰੇ ਰੰਗ ਦੀਆਂ ਜੈਕੇਟਾਂ ਪਾ ਕੇ ਆਪਣੀ ਡਿਊਟੀ ਨਿਭਾਉਣਗੇ
. . .  1 day ago
550 ਕਿਲੋਮੀਟਰ 'ਚ ਹੋਵੇਗੀ ਕਿਸਾਨ ਪਰੇਡ
. . .  1 day ago
ਕਿਸਾਨ ਟਰੈਕਟਰ ਪਰੇਡ ਲਈ ਵਲੰਟੀਅਰਾਂ ਦੀ ਟੀਮ ਵੀ ਤਿਆਰ
. . .  1 day ago
ਬਾਬਾ ਬੰਦਾ ਬਹਾਦਰ ਜੀ ਬਾਬਾ ਦੀਪ ਸਿੰਘ ਜੀ ਪੱਗੜੀ ਸੰਭਾਲ ਜੱਟਾ ਲਹਿਰ ਅਤੇ ਖੇਤੀ ਕਾਨੂੰਨਾਂ ਸੰਬੰਧੀ ਹੋਣਗੀਆਂ ਝਾਕੀਆਂ
. . .  1 day ago
ਕਿਸਾਨ ਟਰੈਕਟਰ ਪਰੇਡ ਦੌਰਾਨ ਵੱਖ ਵੱਖ ਝਾਕੀਆਂ ਵੀ ਕੱਢੀਆਂ ਜਾਣਗੀਆਂ
. . .  1 day ago
ਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫਰੰਸ
. . .  1 day ago
26 ਜਨਵਰੀ ਦੀ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਦਿੱਲੀ ਗਏ ਕਿਸਾਨ ਉੱਗਰ ਸਿੰਘ ਢੱਡੇ ਦਾ ਦਿਹਾਂਤ
. . .  1 day ago
ਬਾਲਿਆਂਵਾਲੀ, 24 ਜਨਵਰੀ (ਕੁਲਦੀਪ ਮਤਵਾਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਗਰਮ ਮੈਂਬਰ ਗੁਰਸਿੱਖ ਉੱਗਰ ਸਿੰਘ (54) ਪੁੱਤਰ ਅਜਮੇਰ ਸਿੰਘ ਵਾਸੀ ਢੱਡੇ {ਬਠਿੰਡਾ }ਖੇਤੀ ਕਾਨੂੰਨਾਂ ਰੱਦ ...
ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਦੀ ਮਾਰੀ ਗਈ ਡਕੈਤੀ
. . .  1 day ago
ਕਰਨਾਲ, 24 ਜਨਵਰੀ ( ਗੁਰਮੀਤ ਸਿੰਘ ਸੱਗੂ ) - ਸੀ.ਐਮ.ਸਿਟੀ ਹਰਿਆਣਾ ਵਿਖੇ ਕ੍ਰਾਈਮ ਦਾ ਗਰਾਫ਼ ਲਗਾਤਾਰ ਵਧਦਾ ਹੀ ਜਾ ਰਿਹਾ ਹੈ । ਬੀਤੀ ਰਾਤ ਨੂੰ ਬਦਮਾਸ਼ਾਂ ਨੇ ਪੁਲਿਸ ਚੌਂਕੀ ਸੈਕਟਰ 9 ਤੋ ਕੁੱਝ ਦੂਰੀ ...
ਮਨੀ ਲਾਂਡਰਿੰਗ ਦੇ ਮਾਮਲੇ ਵਿਚ ਯੂਪੀ ਤੋਂ ਦੋ ਚੀਨੀ ਨਾਗਰਿਕ ਗ੍ਰਿਫਤਾਰ
. . .  1 day ago
ਲਖਨਊ ,24 ਜਨਵਰੀ - ਉੱਤਰ ਪ੍ਰਦੇਸ਼ ਏਟੀਐਸ ਨੇ ਗੌਤਮ ਬੁੱਧ ਨਗਰ ‘ਚ ਇੱਕ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਦੋ ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਰੇਲਵੇ ਸਟੇਸ਼ਨ ਗਹਿਰੀ ਮੰਡੀ (ਜੰਡਿਆਲਾ ਗੁਰੂ) ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 123ਵੇਂ ਦਿਨ ਵੀ ਜਾਰੀ
. . .  1 day ago
ਜੰਡਿਆਲਾ ਗੁਰੂ, 24 ਜਨਵਰੀ-(ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 123ਵੇਂ ਦਿਨ ...
ਸਾਬਕਾ ਮੇਅਰ ਕੁਲਵੰਤ ਸਿੰਘ ‘ਤੇ ਹਮਲਾ
. . .  1 day ago
ਐੱਸ ਏ ਐੱਸ ਨਗਰ , 24 ਜਨਵਰੀ (ਜਸਬੀਰ ਸਿੰਘ ਜੱਸੀ)- ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਬਣਾਏ ਗਏ ਆਜ਼ਾਦ ਗਰੁੱਪ ਦੇ ਮੁੱਖ ਦਫ਼ਤਰ ‘ਤੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕੁਲਵੰਤ ਸਿੰਘ ...
ਸਿੰਘੁ ਬਾਰਡਰ, ਟੀਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਤੋਂ ਨਿਕਲੇਗੀ ਕਿਸਾਨ ਟਰੈਕਟਰ ਪਰੇਡ
. . .  1 day ago
ਦਿੱਲੀ ਪੁਲਸ ਵੱਲੋਂ ਕਿਸਾਨਾਂ ਨੂੰ ਤਿੰਨ ਜਗ੍ਹਾ ਤੋਂ ਟਰੈਕਟਰ ਪਰੇਡ ਕੱਢਣ ਦੀ ਦਿੱਤੀ ਇਜਾਜ਼ਤ
. . .  1 day ago
ਬਰਡ ਫਲੂ ਬੀਮਾਰੀ ਕਾਰਣ ਹੁਣ ਤੱਕ 44000 ਮੁਰਗ਼ੀਆਂ ਨੂੰ ਮਾਰਿਆ
. . .  1 day ago
ਪਠਾਨਕੋਟ , 24 ਜਨਵਰੀ (ਸੰਧੂ) - ਮੁਰਗ਼ੀਆਂ ਦੇ ਸੈਂਪਲ ਭੋਪਾਲ ਸਥਿਤ ਲੈਬਾਰਟਰੀ ਵਿਚੋ ਪਾਜ਼ੀਟਿਵ ਆਉਣ ਕਾਰਨ ਪਿੰਡ ਬੇਹੜਾ ਤਹਿਸੀਲ ਡੇਰਾਬੱਸੀ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਅਲਫਾ ਅਤੇ ਰਾਇਲ ...
ਰਵਨੀਤ ਬਿੱਟੂ ਦੇ ਵਿਰੋਧ ਦੌਰਾਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਲੱਥੀ ਪੱਗ
. . .  1 day ago
ਮੈਂ ਕਿਸਾਨਾਂ ਦੇ ਨਾਲ ਹਾਂ ਤੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਰਹੇਗਾ- ਰਵਨੀਤ ਬਿੱਟੂ
. . .  1 day ago
ਨਵੀਂ ਦਿੱਲੀ , 24 ਜਨਵਰੀ - ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਮੈਂ ਦੱਸਣਾ ਚਾਹੁੰਦਾ ਕਿ ਮੈਂ ਬਿਲਕੁਲ ਠੀਕ ਹਾਂ । ਗੁਰੂ ਤੇਗ ਬਹਾਦਰ ਜੀ ਮੈਮੋਰੀਅਲ ਦੇ ਵਿਚ ਜਨ ਸੰਸਦ ਰੱਖੀ ਗਈ ਸੀ, ਜਿੱਥੇ ਬੁਲਾਇਆ ਗਿਆ ...
ਪਿੰਡ ਹਮੀਦੀ (ਬਰਨਾਲਾ) ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
. . .  1 day ago
ਮਹਿਲ ਕਲਾਂ, 24 ਜਨਵਰੀ (ਅਵਤਾਰ ਸਿੰਘ ਅਣਖੀ)-ਪਿੰਡ ਹਮੀਦੀ (ਬਰਨਾਲਾ) ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋਣ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਸ਼ੀਤਲ ਸਿੰਘ (22) ਪੁੱਤਰ ਦਲਵਿੰਦਰ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਫੱਗਣ ਸੰਮਤ 551

ਸੰਪਾਦਕੀ

ਬੇਲਗ਼ਾਮ ਹੁੰਦੀ ਮਹਿੰਗਾਈ ਨੂੰ ਨੱਥ ਪਾਉਣ ਦੀ ਲੋੜ

ਦੇਸ਼ ਵਿਚ ਮਹਿੰਗਾਈ ਦਾ ਗਰਾਫ਼ ਪਿਛਲੇ 10 ਮਹੀਨਿਆਂ ਵਿਚ ਸਭ ਤੋਂ ਉਪਰ ਪੁੱਜ ਜਾਣ ਨਾਲ ਆਮ ਲੋਕਾਂ ਵਿਚ ਬਹੁਤ ਚਿੰਤਾ ਵਰਗੀ ਸਥਿਤੀ ਪੈਦਾ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੀ ਦੂਜੀ ਪਾਰੀ ਵਿਚ ਦੇਸ਼ ਵਿਚ ਖਾਣ ਵਾਲੀਆਂ ਚੀਜ਼ਾਂ ਅਤੇ ਹੋਰ ਵਸਤੂਆਂ ਦੀਆਂ ਕੀਮਤਾਂ ਵਿਚ ਲਗਾਤਾਰ ਹੁੰਦੇ ਜਾ ਰਹੇ ਵਾਧੇ ਨੇ ਹਾਹਾਕਾਰ ਮਚਾ ਦਿੱਤੀ ਹੈ। ਅਨਾਜ, ਫਲ, ਦੁੱਧ ਅਤੇ ਸਬਜ਼ੀਆਂ ਦੇ ਭਾਅ ਉਮੀਦ ਤੋਂ ਕਿਤੇ ਜ਼ਿਆਦਾ ਰਫ਼ਤਾਰ ਨਾਲ ਵਧ ਰਹੇ ਹਨ। ਹਾਲ ਹੀ ਵਿਚ ਕੇਂਦਰ ਸਰਕਾਰ ਨੇ ਗ਼ੈਰ-ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਵਿਚ ਭਾਰੀ ਵਾਧਾ ਕੀਤਾ ਹੈ। ਪਿਛਲੇ ਮਹੀਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਕ-ਦੋ ਵਾਰ ਕੀਤੀ ਮਾਮੂਲੀ ਕਮੀ ਤੋਂ ਬਾਅਦ ਵੱਡਾ ਵਾਧਾ ਵੀ ਹੋਇਆ ਸੀ। ਇਸ ਕਾਰਨ ਬੱਸਾਂ ਦਾ ਕਿਰਾਇਆ ਵੀ ਵਧਿਆ ਸੀ। ਇਸ ਤੋਂ ਇਲਾਵਾ ਬਿਜਲੀ ਦੀਆਂ ਕੀਮਤ ਦਰਾਂ ਵਿਚ ਪਿਛਲੇ ਸਮੇਂ ਵਿਚ ਇਕ ਤੋਂ ਵਧੇਰੇ ਵਾਰ ਵਾਧਾ ਕੀਤਾ ਗਿਆ। ਇਸ ਸੰਪੂਰਨ ਘਟਨਾਕ੍ਰਮ ਦਾ ਆਮ ਲੋਕਾਂ 'ਤੇ ਪ੍ਰਭਾਵ ਪੈਣਾ ਲਾਜ਼ਮੀ ਸੀ ਅਤੇ ਇਸ ਕਾਰਨ ਘਰੇਲੂ ਵਰਤੋਂ ਵਿਚ ਆਉਣ ਵਾਲੀ ਹਰ ਵਸਤੂ ਮਹਿੰਗੀ ਹੋ ਗਈ ਹੈ। ਮਹਿੰਗਾਈ ਦਾ ਆਮ ਲੋਕਾਂ ਦੇ ਜੀਵਨ 'ਤੇ ਪਿਆ ਪ੍ਰਭਾਵ ਵੀ ਸਾਫ਼-ਸਾਫ਼ ਦਿਖਾਈ ਦੇਣ ਲੱਗਾ ਹੈ। ਸਧਾਰਨ ਨੌਕਰੀ-ਪੇਸ਼ਾ ਅਤੇ ਆਮ ਦਿਹਾੜੀਦਾਰ ਲੋਕਾਂ ਦੇ ਹਰ ਰੋਜ਼ ਦੇ ਘਰੇਲੂ ਬਜਟ ਵਿਚ ਜੋ ਉਥਲ-ਪੁਥਲ ਮਚੀ ਹੈ, ਉਹ ਚਿੰਤਾਜਨਕ ਹੈ।
ਇਸ ਸਾਰੇ ਘਟਨਾਕ੍ਰਮ ਦਾ ਸਭ ਤੋਂ ਵਧੇਰੇ ਤ੍ਰਾਸਦੀ ਭਰਿਆ ਪੱਖ ਇਹ ਹੈ ਕਿ ਆਮ ਲੋਕਾਂ ਨੂੰ ਸਭ ਤੋਂ ਵਧੇਰੇ ਪ੍ਰਭਾਵਿਤ ਕਰਨ ਵਾਲੀ ਇਸ ਸਮੱਸਿਆ ਨੂੰ ਲੈ ਕੇ ਸਰਕਾਰੀ ਪੱਖ ਨੇ ਤਾਂ ਜਿਵੇਂ ਕੰਨਾਂ 'ਚ ਰੂੰ ਪਾ ਰੱਖਿਆ ਹੈ, ਪਰ ਵਿਰੋਧੀ ਧਿਰ ਨੇ ਵੀ ਇਸ ਪੂਰੇ ਸੰਦਰਭ ਵਿਚ ਚੁੱਪੀ ਸਾਧ ਰੱਖੀ ਹੈ। ਦੋਵਾਂ ਧਿਰਾਂ ਇਕ-ਦੂਜੇ ਵਿਰੁੱਧ ਨਾਂਹ-ਪੱਖੀ ਸਿਆਸਤ ਦੇ ਤਹਿਤ ਦੂਸ਼ਣਬਾਜ਼ੀ ਤਾਂ ਖ਼ੂਬ ਕਰ ਰਹੀਆਂ ਹਨ ਪਰ ਲਗਾਤਾਰ ਵਧਦੀ ਮਹਿੰਗਾਈ, ਬੇਰੁਜ਼ਗਾਰੀ ਅਤੇ ਇਸ ਕਾਰਨ ਨੌਜਵਾਨਾਂ ਵਿਚ ਵਧਦੀ ਨਿਰਾਸ਼ਾ ਦੇ ਬਾਰੇ ਕੋਈ ਵੀ ਕੁਝ ਨਹੀਂ ਬੋਲ ਰਿਹਾ। ਨੌਜਵਾਨਾਂ ਦੇ ਨਾਲ 'ਮਨ ਕੀ ਬਾਤ' ਦੇ ਰਾਹੀਂ ਸੰਪਰਕ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮਾਮਲੇ ਵਿਚ ਚੁੱਪੀ ਵੀ ਹੈਰਾਨ ਕਰਨ ਵਾਲੀ ਹੈ। ਮਹਿੰਗਾਈ ਅਤੇ ਕੀਮਤਾਂ ਵਿਚ ਵਾਧਾ ਬੇਸ਼ੱਕ ਕੋਈ ਨਵਾਂ ਮੁੱਦਾ ਨਹੀਂ ਹੈ। ਮਹਿੰਗਾਈ ਦਾ ਵਧਣਾ ਹਰ ਸਰਕਾਰ ਦੇ ਦੌਰ ਵਿਚ ਆਮ ਗੱਲ ਹੋ ਸਕਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਡਾ: ਮਨਮੋਹਨ ਸਿੰਘ ਦੀ ਸਰਕਾਰ ਦੀਆਂ ਦੋ ਪਾਰੀਆਂ ਵਿਚ ਜਦੋਂ ਵੀ ਮਹਿੰਗਾਈ ਜਾਂ ਕੀਮਤਾਂ 'ਚ ਵਾਧੇ ਦੀ ਗੱਲ ਚਲਦੀ ਸੀ ਤਾਂ ਵਿਰੋਧੀ ਧਿਰਾਂ ਖ਼ਾਸ ਤੌਰ 'ਤੇ ਭਾਜਪਾ ਵਾਲੇ ਬਰਤਨ ਖੜਕਾ ਕੇ ਵੱਡੇ-ਵੱਡੇ ਅੰਦੋਲਨ ਕਰਦੇ ਸਨ ਪਰ ਅੱਜ ਭਾਜਪਾ ਸਰਕਾਰ ਦੇ ਸਮੇਂ ਮਹਿੰਗਾਈ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ ਪਰ ਆਮ ਆਦਮੀ ਦੇ ਪੱਖ ਵਿਚ ਹਮਦਰਦੀ ਦੇ ਦੋ ਸ਼ਬਦ ਕਹਿਣ ਨੂੰ ਵੀ ਕੋਈ ਤਿਆਰ ਨਹੀਂ ਹੋ ਰਿਹਾ। ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਦੇ ਨੇਤਾ ਵੀ ਪਤਾ ਨਹੀਂ ਕਿਉਂ ਹੱਥ ਵਿਚ ਆਏ ਇਸ ਮੁੱਦੇ ਨੂੰ ਚੁੱਕਣ ਦੀ ਸੂਰਤ ਵਿਚ ਨਜ਼ਰ ਨਹੀਂ ਆ ਰਹੇ। ਖੇਤਰੀ ਪਾਰਟੀਆਂ ਵੀ ਆਪੋ-ਆਪਣੇ ਮਸਲਿਆਂ ਵਿਚ ਘਿਰ ਕੇ ਰਹਿ ਗਈਆਂ ਹਨ। ਜਨਤਾ ਦੀ ਇਕ ਅਜਿਹੀ ਸਥਿਤੀ ਬਣ ਗਈ ਹੈ, ਜਿਸ ਦੇ ਵਿਚੋਂ ਦੇਸ਼ ਦੀ ਮੌਜੂਦਾ ਰਾਜਨੀਤੀ ਦੇ ਪ੍ਰਤੀ ਨਿਰਾਸ਼ਾਵਾਦ ਦੀ ਝਲਕ ਨਜ਼ਰ ਆਉਂਦੀ ਹੈ।
ਅਸੀਂ ਸਮਝਦੇ ਹਾਂ ਕਿ ਸਮੂਹਿਕ ਰੂਪ ਨਾਲ ਦੇਸ਼ ਦੀ ਸਿਆਸੀ ਪਿੜ 'ਤੇ ਉਭਰੀ ਇਹ ਤਸਵੀਰ ਕੋਈ ਸ਼ੁੱਭ ਸੰਕੇਤ ਦਿੰਦੀ ਦਿਖਾਈ ਨਹੀਂ ਦੇ ਰਹੀ। ਆਮ ਆਦਮੀ ਨਿਰਾਸ਼ ਹੈ, ਨੌਜਵਾਨ ਪ੍ਰੇਸ਼ਾਨ ਹਨ, ਖੇਤੀਬਾੜੀ ਦੀ ਵਿਗੜੀ ਦਸ਼ਾ ਦੇ ਕਾਰਨ ਕਿਸਾਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਖ਼ਦਕੁਸ਼ੀਆਂ ਦਾ ਸਿਲਸਿਲਾ ਵੀ ਰੁਕ ਨਹੀਂ ਰਿਹਾ, ਛੋਟੇ ਦੁਕਾਨਦਾਰ ਅਤੇ ਛੋਟੇ ਵਪਾਰੀਆਂ ਦੀ ਦਸ਼ਾ ਵੀ ਤਰਸਯੋਗ ਹੈ। ਕੁੱਲ ਮਿਲਾ ਕੇ ਭਵਿੱਖ ਦੇ ਪ੍ਰਤੀ ਆਸ਼ਾਵਾਦ ਦੀ ਕੋਈ ਕਿਰਨ ਉਗਦੀ ਦਿਖਾਈ ਨਹੀਂ ਦਿੰਦੀ। ਅਜਿਹੇ ਵਿਚ ਸਰਕਾਰ ਦੇ ਪ੍ਰਤੀ ਆਮ ਲੋਕਾਂ ਦੀਆਂ ਇੱਛਾਵਾਂ ਅਤੇ ਆਸ਼ਾਵਾਂ ਵਧ ਜਾਂਦੀਆਂ ਹਨ। ਸਰਕਾਰ ਅਤੇ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਨੂੰ ਥੋਕ ਅਤੇ ਪ੍ਰਚੂਨ ਕੀਮਤਾਂ ਵਿਚ ਕਮੀ ਅਤੇ ਸਥਿਰਤਾ ਲਈ ਠੋਸ ਕਦਮ ਚੁੱਕਣੇ ਜ਼ਰੂਰੀ ਹਨ। ਪ੍ਰਚੂਨ ਵਿਚ ਕੀਮਤਾਂ 'ਚ ਵਾਧੇ ਦਾ ਅਸਰ ਵਧੇਰੇ ਹੋਣ ਦਾ ਵੱਡਾ ਕਾਰਨ ਦੇਸ਼ ਵਿਚ ਪ੍ਰਚਲਿਤ ਵਿਚੋਲਾ ਪ੍ਰਥਾ ਨੂੰ ਮੰਨਿਆ ਜਾ ਸਕਦਾ ਹੈ। ਇਸ ਪ੍ਰਥਾ ਦੇ ਕਾਰਨ ਨਾ ਤਾਂ ਕਿਸਾਨ ਅਤੇ ਛੋਟੇ ਉਤਪਾਦਕ ਨੂੰ ਸਹੀ ਮੁੱਲ ਮਿਲਦਾ ਹੈ, ਨਾ ਆਮ ਆਦਮੀ ਤੱਕ ਸਹੀ ਕੀਮਤਾਂ 'ਤੇ ਕੋਈ ਵਸਤੂ ਪਹੁੰਚਦੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਵੱਲ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ। ਖੇਤੀਬਾੜੀ ਲਗਾਤਾਰ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਇਸ ਕਾਰਨ ਦੇਸ਼ ਦਾ ਨੌਜਵਾਨ ਖ਼ਾਸ ਤੌਰ 'ਤੇ ਪੇਂਡੂ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਿਹਾ ਹੈ ਪਰ ਉਥੇ ਵੀ ਸੌਖਿਆਂ ਹੀ ਰੁਜ਼ਗਾਰ ਨਾ ਮਿਲਣ ਕਾਰਨ ਉਹ ਪ੍ਰੇਸ਼ਾਨੀ ਅਤੇ ਨਿਰਾਸ਼ਾ ਦੇ ਚੱਕਰਵਿਊ ਵਿਚ ਘਿਰਦਾ ਜਾ ਰਿਹਾ ਹੈ। ਆਮ ਆਦਮੀ ਦੀ ਚੰਗੇ ਦਿਨਾਂ ਦੀ ਆਸ ਅਤੇ ਤਲਾਸ਼ ਲਗਾਤਾਰ ਮਿਟਦੀ ਜਾ ਰਹੀ ਹੈ।
ਅਸੀਂ ਸਮਝਦੇ ਹਾਂ ਕਿ ਪਾਣੀ ਹੁਣ ਸਿਰ ਉਪਰੋਂ ਲੰਘਣ ਵਾਲੀ ਸਥਿਤੀ ਵੱਲ ਵਧ ਰਿਹਾ ਹੈ। ਸਰਕਾਰ ਨੂੰ ਇਸ ਸਥਿਤੀ ਵਿਚ ਹੋਰ ਵਿਗਾੜ ਪੈਦਾ ਹੋਣ ਤੋਂ ਰੋਕਣਾ ਪਵੇਗਾ। ਵਿਰੋਧੀ ਧਿਰਾਂ ਨੂੰ ਆਪਣੇ ਫ਼ਰਜ਼ ਨੂੰ ਸਮਝ ਕੇ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਜ਼ਿਆਦਾਤਰ ਆਮ ਲੋਕਾਂ 'ਤੇ ਕੇਂਦਰਿਤ ਕਰਨਾ ਪਵੇਗਾ। ਆਮ ਲੋਕਾਂ ਦੀਆਂ ਰੋਜ਼ਾਨਾ ਲੋੜ ਦੀਆਂ ਵਸਤੂਆਂ ਉਚਿਤ ਕੀਮਤ 'ਤੇ ਅਤੇ ਲੋੜੀਂਦੀ ਮਾਤਰਾ 'ਚ ਮਿਲਦੀਆਂ ਰਹਿਣ, ਲੋਕਤੰਤਰ 'ਚ ਇਹ ਕਿਸੇ ਵੀ ਸਰਕਾਰ ਦਾ ਵੱਡਾ ਫ਼ਰਜ਼ ਹੁੰਦਾ ਹੈ। ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਤੋਂ ਤਾਂ ਇਸ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਜਿੰਨੀ ਛੇਤੀ ਉਹ ਇਸ ਗੱਲ ਨੂੰ ਸਮਝਣਗੇ, ਓਨਾ ਹੀ ਦੇਸ਼ ਦੀ ਸਥਿਰਤਾ ਅਤੇ ਖ਼ੁਦ ਸਰਕਾਰ ਦੇ ਲਈ ਵੀ ਚੰਗਾ ਹੋਵੇਗਾ। ੲ

 

ਦੇਸ਼ ਨੂੰ ਲੈ ਡੁੱਬੇਗਾ ਇਹ ਆਰਥਿਕ ਪਾੜਾ

ਜਨਵਰੀ 2020 ਦੇ ਵਿਸ਼ਵ ਆਰਥਿਕ ਫੋਰਮ ਦੇ ਸਾਲਾਨਾ ਇਜਲਾਸ ਤੋਂ ਪਹਿਲਾਂ 'ਆਕਸਫੈਮ' ਨੇ 'ਟਾਈਮ ਟੂ ਕੇਅਰ' ਅਧਿਐਨ ਜਾਰੀ ਕੀਤਾ ਹੈ, ਜਿਸ ਵਿਚ ਭਾਰਤ ਸਬੰਧੀ ਇਹ ਦਾਅਵਾ ਕੀਤਾ ਗਿਆ ਭਾਰਤ ਦੇ ਇਕ ਫ਼ੀਸਦੀ ਅਮੀਰਾਂ ਦੀ ਜਾਇਦਾਦ ਦੇਸ਼ ਦੇ 70 ਫ਼ੀਸਦੀ ਲੋਕਾਂ ਦੀ ਕਮਾਈ ਤੋਂ ਚਾਰ ਗੁਣਾ ...

ਪੂਰੀ ਖ਼ਬਰ »

ਮੀਡੀਆ ਨੇ ਦੱਸੇ ਕੇਜਰੀਵਾਲ ਦੀ ਇਤਿਹਾਸਕ ਜਿੱਤ ਦੇ ਕਾਰਨ

ਟੈਲੀਵਿਜ਼ਨ ਤਕਨੀਕ ਬਹੁਤ ਤੇਜ਼ ਹੋ ਗਈ ਹੈ। ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਵੇਲੇ ਇਹ ਅਹਿਸਾਸ ਬੜੀ ਸ਼ਿੱਦਤ ਨਾਲ ਹੋਇਆ। ਅੱਠ ਵਜੇ ਵੋਟਾਂ ਦੀ ਗਿਣਤੀ ਆਰੰਭ ਹੋਈ। 8.18 ਵਜੇ ਤਸਵੀਰ ਬਿਲਕੁਲ ਸਾਫ਼ ਹੋ ਗਈ। 69 ਸੀਟਾਂ ਦੇ ਰੁਝਾਨ ਟੀ.ਵੀ. ਸਕਰੀਨ 'ਤੇ ਆ ਗਏ ਸਨ। 53 ਆਪ, 15 ਭਾਜਪਾ ...

ਪੂਰੀ ਖ਼ਬਰ »

ਅੱਜ ਲਈ ਵਿਸ਼ੇਸ਼

ਪ੍ਰੋਫ਼ੈਸਰ ਪੂਰਨ ਸਿੰਘ : ਇਕ ਵਿਲੱਖਣ ਸ਼ਖ਼ਸੀਅਤ

ਪ੍ਰੋ: ਪੂਰਨ ਸਿੰਘ ਦਾ ਜਨਮ 17 ਫਰਵਰੀ, 1881 ਨੂੰ ਪਿਤਾ ਕਰਤਾਰ ਸਿੰਘ ਤੇ ਮਾਤਾ ਪਰਮਾ ਦੇਵੀ ਦੀ ਕੁੱਖੋਂ ਪੋਠੋਹਾਰ ਦੇ ਪਿੰਡ ਸਲਹੱਡ, ਜ਼ਿਲ੍ਹਾ ਐਬਟਾਬਾਦ (ਹੁਣ ਪਾਕਿਸਤਾਨ) ਵਿਖੇ ਆਹਲੂਵਾਲੀਆ ਬਰਾਦਰੀ 'ਚ ਹੋਇਆ। ਪਿਤਾ ਕਰਤਾਰ ਸਿੰਘ ਸਲਹੱਡ 'ਚ ਹੀ ਮਾਲ ਮਹਿਕਮੇ ਦੇ ਪਟਵਾਰੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX