ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021- ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ-ਰਾਸ਼ਟਰਪਤੀ ਜੋ ਬਾਈਡਨ ਦੀ ਮੁਲਾਕਾਤ 2 ਘੰਟਿਆਂ ਬਾਅਦ ਸਮਾਪਤ ਹੋਈ
. . .  1 day ago
ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਰਟੀ ਨੇਤਾ ਰਾਹੁਲ ਗਾਂਧੀ ਦੇ ਘਰ ਪਹੁੰਚੇ
. . .  1 day ago
ਭਾਰਤ ਅਤੇ ਅਮਰੀਕਾ ਵਿਚਕਾਰ ਅਤੇ ਬਹੁਤ ਮਜ਼ਬੂਤ ਦੋਸਤੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਨਵਦੀਪ ਸਿੰਘ ਬੱਬੂ ਬਰਾੜ ਪੀ.ਸੀ.ਸੀ. ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵਿਚਾਲੇ ਵ੍ਹਾਈਟ ਹਾਊਸ 'ਚ ਮੀਟਿੰਗ ਜਾਰੀ
. . .  1 day ago
ਵਿਧਾਨ ਸਭਾ ਹਲਕਾ ਭੋਆ ਤੋਂ ਰਾਕੇਸ਼ ਕੁਮਾਰ ਮਾਜਰਾ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਐਲਾਨੇ
. . .  1 day ago
ਪਠਾਨਕੋਟ , 24 ਸਤੰਬਰ (ਸੰਧੂ)- ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਵਲੋਂ ਰਾਕੇਸ਼ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ । ਉਮੀਦਵਾਰ ਐਲਾਨਣ ਤੋਂ ਬਾਅਦ ਉਹ ਪਠਾਨਕੋਟ ...
ਲੇਹ, ਲੱਦਾਖ ‘ਚ ਆਯੋਜਿਤ ਕੀਤੇ ਜਾ ਰਹੇ ਪਹਿਲੇ ਹਿਮਾਲੀਅਨ ਫਿਲਮ ਫੈਸਟੀਵਲ ‘ਚ ਸਿਧਾਰਥ ਮਲਹੋਤਰਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੇ ਨਾਲ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 4 ਦਿਨਾਂ ਵਿਚ ਤੀਸਰੀ ਵਾਰ ਫਿਰ ਦਿੱਲੀ ਪਹੁੰਚੇ
. . .  1 day ago
ਡਾ: ਨਿਤੀਸ਼ ਗੁਪਤਾ ਨੇ ਆਲ ਇੰਡੀਆ ਸਿਵਲ ਸਰਵਿਸਿਜ਼ ਦੀ ਪ੍ਰਤੀਯੋਗਤਾ ਵਿਚੋਂ 287 ਵਾਂ ਸਥਾਨ ਪ੍ਰਾਪਤ ਕੀਤਾ
. . .  1 day ago
ਭਦੌੜ ,24 ਸਤੰਬਰ ( ਰਜਿੰਦਰ ਬੱਤਾ, ਵਿਨੋਦ ਕਲਸੀ )- ਕਸਬਾ ਭਦੌੜ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿੱਦਿਅਕ ਸਖ਼ਸੀਅਤ ਮਾ: ਸੋਮ ਨਾਥ ਗੁਪਤਾ ਦੇ ਸਪੁੱਤਰ ਅਤੇ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਸਕੱਤਰ ਵਿਪਨ ਕੁਮਾਰ ...
ਸਾਬਕਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕੁਲਵੰਤ ਬਾਠ ਤੇ ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਆਪ ‘ ਚ ਹੋਏ ਸ਼ਾਮਿਲ
. . .  1 day ago
ਸ੍ਰੀ ਅਨੰਦਪੁਰ ਸਾਹਿਬ/ਢੇਰ ,24 ਸਤੰਬਰ (ਜੇ. ਐਸ .ਨਿੱਕੂਵਾਲ,ਕਾਲੀਆ)-ਇਲਾਕੇ ਦੇ ਪਿੰਡ ਮਜਾਰੀ ਦੇ ਜੰਮ-ਪਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਅਤੇ ਉਨ੍ਹਾਂ ਦੀ ...
ਆਈ. ਪੀ. ਐੱਲ. 2021: ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਟਾਸ, ਬੰਗਲੌਰ ਦੀ ਪਹਿਲਾਂ ਬੱਲੇਬਾਜ਼ੀ
. . .  1 day ago
ਯੂ.ਪੀ.ਐਸ.ਸੀ. ਸਿਵਲ ਸੇਵਾਵਾਂ 2020 ਦੇ ਐਲਾਨੇ ਗਏ ਨਤੀਜੇ, 761 ਉਮੀਦਵਾਰ ਪਾਸ, ਸ਼ੁਭਮ ਕੁਮਾਰ ਟਾਪ
. . .  1 day ago
ਲੁਧਿਆਣਾ ’ਚ ਸੋਨਾ ਕਾਰੋਬਾਰੀ ਪਾਸੋਂ ਹਥਿਆਰਬੰਦ ਲੁਟੇਰੇ 35 ਲੱਖ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਲੁਧਿਆਣਾ ,24 ਸਤੰਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਮਿਲਰਗੰਜ ਚੌਂਕੀ ਦੇ ਬਿਲਕੁਲ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਸੋਨੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਪਾਸੋਂ ਦੋ ਹਥਿਆਰਬੰਦ ਲੁਟੇਰੇ 35 ਲੱਖ ਰੁਪਏ ...
ਅਬੋਹਰ 'ਚ ਭਿਆਨਕ ਸੜਕ ਹਾਦਸਾ ,4 ਦੀ ਮੌਤ
. . .  1 day ago
ਅਬੋਹਰ, 24 ਸਤੰਬਰ ( ਕੁਲਦੀਪ ਸਿੰਘ ਸੰਧੂ)-ਸਥਾਨਕ ਬਾਈਪਾਸ ’ਤੇ ਸਥਿਤ ਇਕ ਪੈਲੇਸ ਦੇ ਸਾਹਮਣੇ ਦੋ ਵਾਹਨਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਚਾਰ ਜਣਿਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ...
ਸ੍ਰੀ ਮੁਕਤਸਰ ਸਾਹਿਬ : ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ: ਰਾਜ ਬਹਾਦਰ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਦੇ ਉੱਪ-ਕੁਲਪਤੀ ਡਾ: ਰਾਜ ਬਹਾਦਰ, ਡਾ: ਹਰਮੋਹਿੰਦਰ ਸਿੰਘ ਮੋਹਾਲੀ, ਡਾ: ਨਰਿੰਦਰ ਕੌਰ, ਡਾ: ਨਰੇਸ਼ ਵਰਮਾ ਹਿਮਾਚਲ ...
ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਪਹਿਲਵਾਨ ਦੀ ਹੋਈ ਮੌਤ
. . .  1 day ago
ਰਾਮ ਤੀਰਥ , 24 ਸਤੰਬਰ ( ਧਰਵਿੰਦਰ ਸਿੰਘ ਔਲਖ )- ਬਿਜਲੀ ਦਾ ਜ਼ੋਰਦਾਰ ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਇਕ ਪਹਿਲਵਾਨ ਨੌਜਵਾਨ ਨਿਸ਼ਾਨ ਸਿੰਘ (26 ) ਪੁੱਤਰ ਹਰਭਜਨ ਸਿੰਘ ਦੀ ਦਰਦਨਾਕ ਮੌਤ ਹੋ ਗਈ , ਜੋ ਦੋ ਭੈਣਾਂ ਦਾ ਇਕਲੌਤਾ ਲਾਡਲਾ ...
ਸਿੱਖਿਆ ਬੋਰਡ ਵਲੋਂ ਰੈਗੂਲਰ ਪਰੀਖਿਆਰਥੀਆਂ ਲਈ ਅਕਾਦਮਿਕ ਸੈਸ਼ਨ ਨੂੰ 2 ਟਰਮਜ਼ ਵਿਚ ਵੰਡਿਆ
. . .  1 day ago
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2021-22 ਦੌਰਾਨ ਰੈਗੂਲਰ ਪਰੀਖਿਆਰਥੀਆਂ ਲਈ ਪਰੀਖਿਆਵਾਂ ਦੀ ਨੀਤੀ ਨੂੰ ਤਰਕਸੰਗਤ ਬਣਾਏ ...
ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਮੰਗੀਆਂ ਗਈਆਂ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ
. . .  1 day ago
ਨਵੀਂ ਦਿੱਲੀ, 24 ਸਤੰਬਰ - ਪਹਿਲੀ ਵਾਰ ਯੂ.ਪੀ.ਐਸ.ਸੀ. ਨੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਦਾਖ਼ਲਾ ਪ੍ਰੀਖਿਆ ਲਈ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ...
ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਚਾਉਕੇ, 24 ਸਤੰਬਰ (ਮਨਜੀਤ ਸਿੰਘ ਘੜੈਲੀ) - ਪਿੰਡ ਪਿੱਥੋ ਵਿਖੇ ਆਰਥਿਕ ਤੰਗੀ ਕਾਰਨ ਇਕ ਮਜ਼ਦੂਰ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਸਵੱਛ ਸਰਵੇਖਣ ਗ੍ਰਾਮੀਣ (ਐੱਸ.ਐੱਸ.ਜੀ.) 2021 ਦੀ ਸ਼ੁਰੂਆਤ
. . .  1 day ago
ਚੰਡੀਗੜ੍ਹ, 24 ਸਤੰਬਰ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਗਿਣਾਤਮਿਕ ਅਤੇ ਗੁਣਾਤਮਿਕ ਸੈਨੀਟੇਸ਼ਨ (ਸਵੱਛਤਾ) ਮਾਪਦੰਡਾਂ ਦੇ ਅਧਾਰ 'ਤੇ ਕੌਮੀ ਰੈਂਕਿੰਗ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਵੱਛ ਸਰਵੇਖਣ...
ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 24 ਸਤੰਬਰ - ਦੋ ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ...
ਮਹਾਰਾਸ਼ਟਰ ਵਿਚ 4 ਅਕਤੂਬਰ ਤੋਂ ਖੁੱਲਣਗੇ ਸਕੂਲ
. . .  1 day ago
ਮੁੰਬਈ, 24 ਸਤੰਬਰ - ਮਹਾਰਾਸ਼ਟਰ ਸਰਕਾਰ ਨੇ 4 ਅਕਤੂਬਰ ਤੋਂ ਸਕੂਲ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ | ਪੇਂਡੂ ਖੇਤਰਾਂ ਵਿਚ 5 ਵੀਂ ਤੋਂ 12 ਵੀਂ ਦੀਆਂ ਜਮਾਤਾਂ ...
ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ
. . .  1 day ago
ਚੰਡੀਗੜ੍ਹ 24 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ, ਮੁਲਾਜ਼ਮ ਵਿੰਗ
ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਚੰਨੀ ਦੀ ਕੇਂਦਰ ਨੂੰ ਮਦਦ ਦੀ ਅਪੀਲ
. . .  1 day ago
ਚੰਡੀਗੜ੍ਹ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਉਣ ਵਾਲੇ ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਖੁਰਾਕ ਅਤੇ ਜਨਤਕ ਵੰਡ ਦੇ ਕੇਂਦਰੀ ਸਕੱਤਰ ਨਾਲ ਵਿਸਥਾਰਤ ਵਿਚਾਰ ਵਟਾਂਦਰਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਫੱਗਣ ਸੰਮਤ 551

ਰੂਪਨਗਰ

ਨਗਰ ਕੌ ਾਸਲ ਰੂਪਨਗਰ 'ਚ ਮੱਛੀ ਮਾਰਕੀਟ ਵਾਂਗੂ ਕੌ ਾਸਲਰਾਂ ਦਾ ਜ਼ੋਰਦਾਰ ਹੰਗਾਮਾ

ਰੂਪਨਗਰ, 17 ਫਰਵਰੀ (ਸਤਨਾਮ ਸਿੰਘ ਸੱਤੀ)-ਨਗਰ ਕੌਾਸਲ ਰੂਪਨਗਰ ਦਾ ਕਮੇਟੀ ਰੂਮ ਅੱਜ ਉਸ ਵੇਲੇ ਮੱਛੀ ਮਾਰਕੀਟ ਦਾ ਰੂਪ ਧਾਰ ਗਿਆ ਜਦੋਂ ਕੌਾਸਲ 'ਤੇ ਕਾਬਜ਼ ਧਿਰ ਅਕਾਲੀ-ਭਾਜਪਾ ਦੇ ਪ੍ਰਧਾਨ ਤੇ ਕੌਾਸਲਰਾਂ ਨੇ ਸੂਬੇ ਦੀ ਸੱਤਾਧਾਰੀ ਧਿਰ ਕਾਂਗਰਸ ਆਗੂਆਂ ਤੇ ਕੌਾਸਲ 'ਚ ਵਿਰੋਧੀ ਧਿਰ ਦੇ ਕੌਾਸਲਰਾਂ 'ਤੇ ਸ਼ਹਿਰ ਦੇ ਵਿਕਾਸ ਕਾਰਜਾਂ 'ਚ ਫ਼ੰਡ ਹੋਣ ਦੇ ਬਾਵਜੂਦ ਅਧਿਕਾਰੀਆਂ 'ਤੇ ਸਿਆਸੀ ਦਬਾਅ ਨਾਲ ਕੰਮ ਰੋਕਣ ਦੇ ਦੋਸ਼ ਲਾਉਣੇ ਅਰੰਭ ਦਿੱਤੇ | ਇਹ ਸੁਣਦਿਆਂ ਹੀ ਕਾਂਗਰਸੀ ਕੌਾਸਲਰ ਅਮਰਜੀਤ ਸਿੰਘ ਜੌਲੀ, ਅਸ਼ੋਕ ਵਾਹੀ, ਪੋਮੀ ਸੋਨੀ ਤੇ ਅਕਾਲੀ ਪ੍ਰਧਾਨ ਪਰਮਜੀਤ ਸਿੰਘ ਮੱਕੜ ਮੇਹਣੋ ਮੇਹਣੀ ਹੋਣ ਲੱਗ ਪਏ | ਜ਼ੋਰਦਾਰ ਹੰਗਾਮੇ ਦੌਰਾਨ ਦੋਵੇਂ ਧਿਰਾਂ ਇਕ ਦੂਜੇ ਤੇ ਵਾਰਡਾਂ 'ਚ ਕੰਮ ਰੋਕਣ ਦੇ ਦੋਸ਼ ਲਾ ਰਹੀਆਂ ਸਨ ਅਤੇ ਇੰਨੇ 'ਚ ਅਕਾਲੀ ਦਲ ਦੇ ਕੌਾਸਲਰ ਮਨਜਿੰਦਰ ਸਿੰਘ ਧਨੋਆ, ਕਰਨੈਲ ਸਿੰਘ, ਕੁਲਵੰਤ ਸਿੰਘ, ਬੀਬੀ ਹਰਜੀਤ ਕੌਰ ਅਤੇ ਜਸਵਿੰਦਰ ਕੌਰ ਸ਼ੈਲੀ ਮੀਟਿੰਗ ਸਥਾਨ ਦੇ ਟੇਬਲਾਂ ਵਿਚਕਾਰ ਫ਼ਰਸ਼ 'ਤੇ ਬੈਠ ਗਏ ਅਤੇ ਕਾਰਜ ਸਾਧਕ ਅਫ਼ਸਰ ਤੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਲੱਗ ਪਏ | ਉਹ ਵਾਰ-ਵਾਰ ਆਖ ਰਹੇ ਸਨ ਕਿ ਵਾਰਡਾਂ 'ਚ ਕਈ ਵਿਕਾਸ ਕਾਰਜਾਂ ਦੇ ਕੰਮ ਮਤਿਆਂ ਤੋਂ ਬਾਅਦ ਅਲਾਟ ਹੋ ਚੁੱਕੇ ਹਨ ਪਰ ਸਿਆਸੀ ਦਬਾਅ ਹੇਠ ਅਧਿਕਾਰੀ ਵਰਕ ਆਰਡਰ ਰੋਕੀ ਬੈਠੇ ਹਨ | ਉਨ੍ਹਾਂ ਕਿਹਾ ਕਿ ਜਦੋਂ ਤੱਕ ਵਰਕ ਆਰਡਰ ਜਾਰੀ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹ ਧਰਨੇ 'ਤੇ ਬੈਠੇ ਰਹਿਣਗੇ | ਕੌਾਸਲ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੇ ਤਾਂ ਇੱਥੇ ਤੱਕ ਆਖ ਦਿੱਤਾ ਕਿ ਜਿਵੇਂ ਦਿੱਲੀ 'ਚ ਕਾਂਗਰਸ ਦਾ ਹਸ਼ਰ ਹੋਇਆ ਹੈ ਉਵੇਂ ਹੀ ਰੂਪਨਗਰ ਸ਼ਹਿਰ 'ਚ ਵਿਕਾਸ ਕਾਰਜਾਂ 'ਚ ਰੋੜੇ ਅਟਕਾਉਣ ਦਾ ਖ਼ਮਿਆਜ਼ਾ ਕਾਂਗਰਸ ਨੂੰ ਕੌਾਸਲ ਚੋਣਾਂ 'ਚ ਭੁਗਤਣਾ ਪਵੇਗਾ | ਦੂਜੇ ਪਾਸੇ ਕਾਂਗਰਸੀ ਕੌਾਸਲਰਾਂ ਨੇ ਕਿਹਾ ਕਿ ਪੂਰੇ 5 ਸਾਲ 'ਚ ਤਾਂ ਕਾਂਗਰਸੀ ਕੌਾਸਲਰਾਂ ਨੇ ਵਿਕਾਸ ਕਾਰਜਾਂ 'ਚ ਰੋੜੇ ਨਹੀਂ ਅਟਕਾਏ ਹੁਣ ਜਾਂਦੀ ਵਾਰ ਦੇ 15 ਦਿਨਾਂ 'ਚ ਰੋੜੇ ਦਿੱਖਣ ਲੱਗ ਪਏ ਹਨ | ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ 'ਚ ਕਾਂਗਰਸੀ ਕੌਾਸਲਰਾਂ ਦੇ ਵਾਰਡਾਂ 'ਚ ਵਿਤਕਰੇ ਬਾਜ਼ੀ ਹੋਈ ਹੈ ਅਤੇ ਹੁਣ ਨਾਲਾਇਕੀ ਛੁਪਾਉਣ ਲਈ ਅਕਾਲੀ-ਭਾਜਪਾ ਕੌਾਸਲਰ ਕਾਂਗਰਸ ਸਰਕਾਰ ਅਤੇ ਕਾਂਗਰਸ ਕੌਾਸਲਰਾਂ 'ਤੇ ਮਨਘੜਤ ਦੋਸ਼ ਲਾ ਰਹੇ ਹਨ | ਕਾਂਗਰਸ ਕੌਾਸਲਰ ਅਤੇ ਪੋਮੀ ਸੋਨੀ ਨੇ ਤਾਂ ਕੌਾਸਲ ਪ੍ਰਧਾਨ ਤੇ ਇਹ ਦੋਸ਼ ਵੀ ਲਾ ਦਿੱਤੇ ਕਿ ਕਾਗ਼ਜ਼ੀ ਪ੍ਰਕਿਰਿਆ ਪੂਰੀ ਕਰਨ ਤੋਂ ਬਗੈਰ ਹੀ ਕੌਾਸਲ ਪ੍ਰਧਾਨ ਕੌਾਸਲ ਦੀ ਮਿਆਦ ਪੂਰੀ ਹੋਣ ਦੇ ਅੰਦਰ-ਅੰਦਰ ਕੰਮ ਅਲਾਟ ਕਰਕੇ 3 ਕਰੋੜ ਦੀ ਕਮਿਸ਼ਨ 'ਤੇ ਅੱਖ ਰੱਖੀ ਬੈਠਾ ਹੈ ਜੋ ਹਰਗਿਜ਼ ਪੂਰੀ ਨਹੀਂ ਹੋਵੇਗੀ | ਅੱਜ ਦੀ ਮੀਟਿੰਗ ਵਿਚ ਕੌਾਸਲ ਦੀ ਆਮਦਨ, ਖ਼ਰਚੇ, ਐਕਸ ਗ੍ਰੇਸ਼ੀਆ ਗ੍ਰਾਂਟਾਂ ਆਦਿ ਕਰਮਚਾਰੀਆਂ ਦੀਆਂ ਸਹੂਲਤਾਂ ਸਮੇਤ ਹੋਰ ਸਾਰੇ ਮਤੇ ਬਹੁਤ ਸੰਮਤੀ ਨਾਲ ਪਾਸ ਕਰ ਦਿੱਤੇ ਜਦੋਂ ਕਿ ਕਲਿਆਣ ਸਿਨੇਮੇ ਕੋਲੋਂ ਬਾਜ਼ਾਰ ਅਰੰਭ ਹੰੁਦੇ ਸਾਰੇ ਚੌਾਕ 'ਚ ਇਕ ਦੁਕਾਨ ਦੀ ਜੱਗਾਂ ਨੂੰ ਅਲਾਟ ਕਰਨ ਦੇ ਮਾਮਲੇ 'ਤੇ ਕਾਂਗਰਸੀ ਕੌਾਸਲਰਾਂ ਨੇ ਇਤਰਾਜ਼ ਕੀਤਾ ਕਿ ਇਹ ਮਾਮਲਾ ਅਦਾਲਤ ਵਿਚ ਹੈ ਜੋ ਅਦਾਲਤਾਂ ਦਾ ਨਿਰਣਾ ਹੋਵੇਗਾ ਉਹ ਹੀ ਲਾਗੂ ਕੀਤਾ ਜਾਵੇ ਜਦੋਂ ਕਿ ਪ੍ਰਧਾਨ ਦਾ ਤਰਕ ਸੀ ਕਿ ਇਸ ਜੱਗਾਂ ਲਈ ਲੰਬੇ ਸਮੇਂ ਅਦਾਲਤੀ ਪ੍ਰਕਿਰਿਆ ਤੋਂ ਬਚਣ ਲਈ ਸਰਕਾਰ 20 ਸਾਲ ਤੋਂ ਵੱਧ ਸਮੇਂ ਤੋ ਕਾਬਜ਼ ਧਿਰਾਂ ਨੂੰ ਪੰਜਾਬ 'ਚ ਦੁਕਾਨਾਂ ਅਲਾਟ ਕਰਨ ਦੀ ਇੱਛੁਕ ਹੈ ਜਿਸ ਨਾਲ ਕੌਾਸਲ ਦਾ ਅਦਾਲਤੀ ਖਰਚਾ ਅਤੇ ਸਮਾਂ ਬਚ ਸਕਦਾ ਹੈ | ਮੀਟਿੰਗ ਵਿਚ ਕਾਰਜ ਸਾਧਕ ਅਫ਼ਸਰ ਭਜਨ ਚੰਦ ਅਤੇ ਵੱਡੀ ਗਿਣਤੀ ਕਾਬਜ਼ ਤੇ ਵਿਰੋਧੀ ਧਿਰ ਦੇ ਕੌਾਸਲਰ ਸ਼ਾਮਲ ਸਨ |

ਲੌਾਗੋਵਾਲ ਕਾਂਢ ਤੋਂ ਬਾਅਦ ਜਾਗੇ ਪ੍ਰਸ਼ਾਸਨ ਵਲੋਂ ਸੇਫ਼ ਸਕੂਲ ਵਾਹਨ ਨਿਯਮਾਂ ਦੀ ਪਾਬੰਧੀ ਲਈ ਮੁਹਿੰਮ ਆਰੰਭ

ਰੂਪਨਗਰ, 17 ਫਰਵਰੀ (ਸਤਨਾਮ ਸਿੰਘ ਸੱਤੀ)-ਸਕੂਲ ਵਾਹਨਾਂ ਨੂੰ ਸੇਫ਼ ਸਕੂਲ ਵਾਹਨ ਨਿਯਮਾਂ ਤਹਿਤ ਨਿਯਮਤ ਕਰਨ ਲਈ ਲੰਬੇ ਸਮੇਂ ਤੋਂ ਕੁੰਭਕਰਨੀ ਨੀਂਦ 'ਚ ਸੁੱਤੇ ਪ੍ਰਸ਼ਾਸਨ ਅਤੇ ਸਰਕਾਰ ਦੀ ਨੀਂਦ ਲੌਾਗੋਵਾਲ 'ਚ ਸਕੂਲ ਵੈਨ ਨੂੰ ਲੱਗੀ ਅੱਗ ਨਾਲ ਜਾਨ ਗੁਆਉਣ ਵਾਲੇ ਬੱਚਿਆਂ ...

ਪੂਰੀ ਖ਼ਬਰ »

ਸਾਲਾਨਾ ਇਨਾਮ ਵੰਡ ਸਮਾਰੋਹ ਭਲਕੇ

ਰੂਪਨਗਰ, 17 ਫਰਵਰੀ (ਸ. ਰ)-ਸਰਕਾਰੀ ਪ੍ਰਾਇਮਰੀ/ਮਿਡਲ ਸਕੂਲ ਪਿੰਡ ਦੁਲਚੀ ਮਾਜਰਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ 19 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਹੈੱਡ ਟੀਚਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਸਮਾਰੋਹ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਅਤੇ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਹਲਕੇ 'ਚ ਸਾਬਕਾ ਮੰਤਰੀ ਮਿੱਤਲ ਵਲੋਂ ਵਧਾਈਆਂ ਸਰਗਰਮੀਆਂ ਦੀ ਇਲਾਕੇ 'ਚ ਛਿੜੀ ਨਵੀਂ ਚਰਚਾ

ਨੰਗਲ, 17 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਵਲੋਂ ਭਾਜਪਾ ਵਰਕਰਾਂ ਵਿਚ ਲਾਮਬੰਦ ਕਰਨ ਲਈ ਪਿਛਲੇ ਕਰੀਬ ਇਕ ਮਹੀਨੇ ਤੋਂ ਮੀਟਿੰਗਾਂ ਦਾ ਦੌਰ ਜੰਗੀ ਪੱਧਰ 'ਤੇ ਸ਼ੁਰੂ ਕੀਤਾ ਗਿਆ ਹੈ | ਇਸ ਦੇ ...

ਪੂਰੀ ਖ਼ਬਰ »

ਮੋਰਿੰਡਾ ਸ਼ਹਿਰ ਵਿਚ ਬੇਖ਼ੌਫ ਬਿਨਾਂ ਲਾਇਸੈਂਸ ਤੋਂ ਸ਼ਰਾਬ ਪਿਲਾ ਰਹੇ ਹਨ ਹੋਟਲਾਂ/ਢਾਬਿਆਂ ਵਾਲੇ

ਮੋਰਿੰਡਾ, 17 ਫਰਵਰੀ (ਪਿ੍ਤਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਅਕਸਰ ਵਿਕਾਸ ਕਾਰਜਾਂ ਨੂੰ ਲੈ ਕੇ ਪੁੱਛੇ ਜਾਂਦੇ ਸਵਾਲਾਂ ਵਿਚ ਸਰਕਾਰੀ ਖ਼ਜ਼ਾਨਾ ਖ਼ਾਲੀ ਹੋਣ ਦੀ ਗੱਲ ਕੀਤੀ ਜਾਂਦੀ ਹੈ ਪ੍ਰੰਤੂ ਟੈਕਸ ਨਾ ਭਰਕੇ ਜੋ ਖ਼ਜ਼ਾਨੇ ਨੂੰ ਚੂਨਾ ਲਗਾ ਰਹੇ ਹਨ ਉਨ੍ਹਾਂ ਪ੍ਰਤੀ ...

ਪੂਰੀ ਖ਼ਬਰ »

ਐਸ. ਡੀ. ਐਮ. ਕਨੂੰ ਗਰਗ ਨੇ ਵਿਸ਼ੇਸ਼ ਨਾਕੇਬੰਦੀ ਕਰ ਕੇ ਸਕੂਲ ਵਾਹਨਾਂ ਦੀ ਕੀਤੀ ਵਿਸੇਸ਼ ਚੈਕਿੰਗ

ਸ੍ਰੀ ਅਨੰਦਪੁਰ ਸਾਹਿਬ, 17 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂੰ ਗਰਗ ਪੀ.ਸੀ.ਐਸ ਨੇ ਦੱਸਿਆ ਕਿ ਸੁਰੱਖਿਅਕ ਸਕੂਲ ਵਾਹਨ ਤਹਿਤ ਵੱਖ-ਵੱਖ ਸਕੂਲਾਂ ਦੇ ਵਾਹਨਾਂ ਦੀ ਵਿਸੇਸ਼ ਜਾਂਚ ਸਬੰਧੀ ਮੁਹਿੰਮ ਚਲਾਈ ਗਈ ਹੈ | ਜਿਸ ਤੇ ਤਹਿਤ ਉਪ ਮੰਡਲ ...

ਪੂਰੀ ਖ਼ਬਰ »

ਹੋਲਾ ਮਹੱਲਾ ਦੇ ਮੱਦੇਨਜ਼ਰ ਨਗਰ ਕੌ ਾਸਲ ਦੀ ਤਹਿਬਾਜ਼ਾਰੀ ਅਤੇ ਸਾਈਕਲ ਸਟੈਂਡ ਦੀ ਬੋਲੀ ਹੋਈ

ਸ੍ਰੀ ਅਨੰਦਪੁਰ ਸਾਹਿਬ, 17 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਵਿਖੇ 8 ਤੋਂ 10 ਮਾਰਚ ਤੱਕ ਮਨਾਏ ਜਾ ਰਹੇ ਸਾਲਾਨਾ ਕੌਮੀ ਤਿਉਹਾਰ ਹੋਲਾ ਮਹੱਲਾ ਨੂੰ ਮੁੱਖ ਰੱਖਦਿਆਂ ਸਥਾਨਕ ਨਗਰ ਕੌਾਸਲ ਵਲੋਂ ਅੱਜ ਤਹਿਬਾਜ਼ਾਰੀ ਅਤੇ ਸਾਈਕਲ ਸਟੈਂਡ ਦੀ ਬੋਲੀ ...

ਪੂਰੀ ਖ਼ਬਰ »

ਈ.ਪੀ.ਐਫ. ਸੇਵਾਮੁਕਤ ਪੈਨਸ਼ਨਰਜ਼ ਵਰਕਰਜ਼ ਫੈਡਰੇਸ਼ਨ ਦੀ ਮੀਟਿੰਗ

ਰੂਪਨਗਰ, 17 ਫਰਵਰੀ (ਪੱਤਰ ਪ੍ਰੇਰਕ)-ਆਲ ਇੰਡੀਆ ਪ੍ਰਾਵੀਡੈਂਟ ਫ਼ੰਡ ਸੇਵਾ ਮੁਕਤ ਪੈਨਸ਼ਨਰਜ਼ ਵਰਕਰਜ਼ ਫੈਡਰੇਸ਼ਨ, ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਕੌਮੀ ਪ੍ਰਧਾਨ ਕਰਨੈਲ ਸਿੰਘ ਲਖਮੀਪੁਰ ਦੀ ਪ੍ਰਧਾਨਗੀ ਹੇਠ ਰਣਜੀਤ ਬਾਗ਼ ਜ਼ਿਲ੍ਹਾ ਰੋਪੜ ਵਿਖੇ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਸ਼ਿਵ ਸੈਨਾ ਪੰਜਾਬ ਨੇ ਕੀਤੀ ਇਕੱਤਰਤਾ

ਮੋਰਿੰਡਾ, 17 ਫਰਵਰੀ (ਕੰਗ)-ਪਿੰਡ ਬਡਵਾਲੀ ਵਿਖੇ ਮਾਲਵਾ ਦੁਆਬਾ ਇੰਚਾਰਜ ਗੁਰਿੰਦਰ ਸਿੰਘ ਅਤੇ ਮੋਰਿੰਡਾ ਸ਼ਹਿਰੀ ਪ੍ਰਧਾਨ ਪਿ੍ੰਸ ਮਾਲੜਾ ਦੀ ਅਗਵਾਈ ਹੇਠ ਸ਼ਿਵ ਸੈਨਾ ਪੰਜਾਬ ਨੇ ਇਕੱਤਰਤਾ ਕੀਤੀ¢ ਜ਼ਿਲ੍ਹਾ ਚੇਅਰਮੈਨ ਰੋਪੜ ਸਚਿਨ ਘਨੌਲੀ ਮੁੱਖ ਤੌਰ 'ਤੇ ਇਕੱਤਰਤਾ ...

ਪੂਰੀ ਖ਼ਬਰ »

ਬਲਾਕ ਕਾਂਗਰਸ ਕਮੇਟੀ ਨੇ ਮਨਪ੍ਰੀਤ ਸੋਹੀ ਦਾ ਕੀਤਾ ਸਨਮਾਨ

ਸ੍ਰੀ ਚਮਕੌਰ ਸਾਹਿਬ, 17 ਫਰਵਰੀ (ਜਗਮੋਹਣ ਸਿੰਘ ਨਾਰੰਗ)-ਬਲਾਕ ਕਾਂਗਰਸ ਕਮੇਟੀ ਸ੍ਰੀ ਚਮਕੌਰ ਸਾਹਿਬ ਵਲੋਂ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਤੋਤ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ/ ਅਹੁਦੇਦਾਰਾਂ ਵਲੋਂ ਪੰਜਾਬ ਸਿਵਲ ਸਰਵਿਸ਼ਜ (ਜੁਡੀਸ਼ੀਅਲ) ਦੀ ਪ੍ਰੀਖਿਆ/ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 17 ਫਰਵਰੀ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਸਥਾਨਕ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਿਸਾਨੀ ਮਸਲਿਆਂ ...

ਪੂਰੀ ਖ਼ਬਰ »

ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਸਰਪੰਚਾਂ ਦੀ ਭਰਵੀਂ ਇਕੱਤਰਤਾ

ਘਨੌਲੀ, 17 ਫਰਵਰੀ (ਜਸਵੀਰ ਸਿੰਘ ਸੈਣੀ)-ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਘਨੌਲੀ ਇਲਾਕੇ ਦੀ ਭਰਵੀਂ ਇਕੱਤਰਤਾ ਘਨੌਲੀ 'ਚ ਹੋਈ | ਇਸ ਸਬੰਧੀ ਇਕੱਤਰ ਹੋਏ ਇਲਾਕੇ ਦੇ ਸਰਪੰਚਾਂ ਅਤੇ ਮੁਹਤਬਰ ਸੱਜਣਾਂ ਨੇ ਕਿਹਾ ਕਿ ਇਲਾਕੇ 'ਚ ਆਵਾਰਾ ਪਸ਼ੂਆਂ ਦੀ ਭਰਮਾਰ ਵਧਦੀ ਜਾ ਰਹੀ ...

ਪੂਰੀ ਖ਼ਬਰ »

'ਕੁਦਰਤ ਕੇ ਸਭ ਬੰਦੇ' ਸੰਸਥਾ ਘਨੌਲੀ ਦੇ ਅਹੁਦੇਦਾਰਾਂ ਦੀ ਭਰਵੀਂ ਇਕੱਤਰਤਾ

ਘਨੌਲੀ, 17 ਫਰਵਰੀ (ਜਸਵੀਰ ਸਿੰਘ ਸੈਣੀ)-ਸਮਾਜ ਸੇਵੀ ਕੰਮਾਂ ਕਰਕੇ ਇਲਾਕੇ 'ਚ ਮਾਣ ਖੱਟਦੀ 'ਕੁਦਰਤ ਕੇ ਸਭ ਬੰਦੇ' ਸੰਸਥਾ ਘਨੌਲੀ ਦੇ ਅਹੁਦੇਦਾਰਾਂ ਦੀ ਭਵਿੱਖ 'ਚ ਇਲਾਕੇ 'ਚ ਭਲਾਈ ਕਾਰਜ ਅਤੇ ਸਮਾਜਿਕ ਗਤੀਵਿਧੀਆਂ ਦੇ ਲਈ ਭਰਵੀਂ ਇਕੱਤਰਤਾ ਹੋਈ | ਇਸ ਮੌਕੇ ਸਰਪੰਚ ਦੇਵਰਾਜ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ

ਢੇਰ, 17 ਫਰਵਰੀ (ਸ਼ਿਵ ਕੁਮਾਰ ਕਾਲੀਆ)-ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਗੰਭੀਰਪੁਰ (ਉੱਪਰਲਾ) ਵਿਖੇ ਕੀਤੀ ਗਈ | ਜਿਸ ਦੀ ਪ੍ਰਧਾਨਗੀ ਚਮਨ ਲਾਲ ਵਲੋਂ ਕੀਤੀ ਗਈ | ਮੀਟਿੰਗ ਵਿਚ ਪਾਰਟੀ ਦੇ ਆਗੂ ਸੰਜੀਵ ਗੌਤਮ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ...

ਪੂਰੀ ਖ਼ਬਰ »

ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਢੇਰ, 17 ਫਰਵਰੀ (ਸ਼ਿਵ ਕੁਮਾਰ ਕਾਲੀਆ)-ਸੂਰੇਵਾਲ ਦੇ ਸੰਘਣੇ ਜੰਗਲਾਂ ਵਿਚ ਸਥਾਪਤ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਬਾਲਾ ਜੀ ਵਿਖੇ ਸਾਲਾਨਾ ਧਾਰਮਿਕ ਸਮਾਗਮ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਟ

ਨੰਗਲ, 17 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਨੰਗਲ ਦੀਆਂ ਸਹਿਯੋਗੀ ਸੰਸਥਾਵਾਂ 'ਹੈਲਪਿੰਗ ਹੈਾਡ' ਅਤੇ ਵਿਸ਼ਵਕਰਮਾ ਲੌਜ ਨੰਬਰ 173 ਸਰਾਭਾ ਨਗਰ ਲੁਧਿਆਣਾ ਵਲੋਂ ਪੰਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਟ ਕੀਤਾ ਗਿਆ | ਰਾਸ਼ਨ ਵੰਡ ...

ਪੂਰੀ ਖ਼ਬਰ »

ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਨੈਲਾ ਦੇ ਲੋਕ ਪ੍ਰੇਸ਼ਾਨ

ਨੰਗਲ, 17 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਉਸਾਰੀ ਨੈਲਾ-ਉਲੀਂਡਾ ਸੰਪਰਕ ਸੜਕ 'ਤੇ ਸਥਿਤ ਇਕ ਪੁਲੀ ਲਾਗੇ ਪਿਛਲੇ ਕਈ ਦਿਨਾਂ ਤੋਂ ਗੰਦਾ ਪਾਣੀ ਖੜ੍ਹਾ ਹੈ ਕਿਉਂਕਿ ਪੁਲੀ ਹੇਠੋਂ ਪਾਣੀ ਨਹੀਂ ਲੰਘ ਰਿਹਾ | ਨੰਗਲ-ਭਾਖੜਾ ਰੇਲ ਟਰੈਕ ...

ਪੂਰੀ ਖ਼ਬਰ »

ਲਾਂਡਰਾਂ-ਸਰਹੰਦ ਸੜਕ ਦੇ ਕੰਮ ਦੀ ਸ਼ੁਰੂਆਤ ਤੱਕ ਗਹਿਰੇ ਟੋਏ ਭਰੇ ਜਾਣ ਦੀ ਮੰਗ

ਐੱਸ. ਏ. ਐੱਸ. ਨਗਰ, 17 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਮੁੱਖ ਮਾਰਗ ਲਾਂਡਰਾਂ-ਸਰਹੰਦ ਨੂੰ ਚੌੜਾ ਕਰਨ ਦਾ ਰਸਮੀ ਉਦਘਾਟਨ ਤਾਂ ਭਾਵੇਂ ਕਰ ਦਿੱਤਾ ਗਿਆ ਹੈ, ਪਰ ਅਜੇ ਤੱਕ ਲਾਂਡਰਾਂ ਤੋਂ ਲੈ ਕੇ ਥੰਡਰ ਜ਼ੋਨ ਤੱਕ ਦੇ ਟੋਟੇ 'ਚ ਪਏ ਗਹਿਰੇ ਟੋਇਆਂ ਨੂੰ ਨਹੀਂ ਭਰਿਆ ਗਿਆ, ਜਿਸ ...

ਪੂਰੀ ਖ਼ਬਰ »

ਰੂਪ ਨਗਰ ਅਤੇ ਅਨੰਦਪੁਰ ਸਾਹਿਬ 'ਚ ਮਿਲਣਗੀਆਂ ਭਾਰੀ ਡਿਸਕਾਊਾਟ 'ਤੇ ਕੰਨਾਂ ਦੀਆਂ ਮਸ਼ੀਨਾਂ

ਲੁਧਿਆਣਾ, 17 ਫਰਵਰੀ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ...

ਪੂਰੀ ਖ਼ਬਰ »

ਪਿੰਡ ਲੁਠੇੜੀ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

ਮੋਰਿੰਡਾ, 17 ਫ਼ਰਵਰੀ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਲੁਠੇੜੀ ਵਿਖੇ ਬਾਬਾ ਮਤੀਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਗਵਾਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸੁਸਾਇਟੀ ਵਲੋਂ ਵਾਰਡ ਨੰਬਰ ਇਕ 'ਚ ਜਨਤਕ ਪਖਾਨਾ ਬਣਾਉਣ ਲਈ ਸਪੀਕਰ ਅਤੇ ਨਗਰ ਕੌ ਾਸਲ ਦਾ ਕੀਤਾ ਧੰਨਵਾਦ

ਨੰਗਲ, 17 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਾਸਲ ਨੰਗਲ ਵਲੋਂ ਵਾਰਡ ਨੰਬਰ ਇਕ ਵਿਚ ਜਨਤਕ ਪਖਾਨਾ ਬਣਾਉਣ ਲਈ ਸਮਾਜ ਸੇਵੀ ਸੰਸਥਾ ਏਕ ਪਹਿਲ ਵੈਲਫੇਅਰ ਸੁਸਾਇਟੀ ਨੰਗਲ ਵਲੋਂ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਅਤੇ ਨਗਰ ਕੌਾਸਲ ਨੰਗਲ ਦੇ ਅਧਿਕਾਰੀਆਂ ਦਾ ਧੰਨਵਾਦ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਏਕਤਾ) ਨੇ ਦਿੱਤਾ ਮੰਗ ਪੱਤਰ

ਰੂਪਨਗਰ, 17 ਫਰਵਰੀ (ਪੱਤਰ ਪ੍ਰੇਰਕ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਏਕਤਾ) ਨੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਪ੍ਰਧਾਨ ਮੰਤਰੀ ਦੇ ਨਾਂਅ 'ਤੇ ਮੰਗ ਪੱਤਰ ਦਿੱਤਾ ਹੈ | ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਅਮਰੀਕਾ ਨਾਲ 24-25 ਫਰਵਰੀ ਨੂੰ ਇੱਕ ਵਪਾਰਕ ...

ਪੂਰੀ ਖ਼ਬਰ »

ਸੂਬਾਈ ਓਪਨ ਜੂਨੀਅਰ ਹੈਾਡਬਾਲ ਟੂਰਨਾਮੈਂਟ 'ਚ ਖ਼ਾਲਸਾ ਸਕੂਲ ਦੀਆਂ ਵਧੀਆਂ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਸਨਮਾਨਿਤ

ਰੂਪਨਗਰ, 17 ਫਰਵਰੀ (ਸ. ਰ.)-ਪੰਜਾਬ ਸਟੇਟ ੳਪਨ ਜੂਨੀਅਰ ਹੈਂਡਬਾਲ ਟੂਰਨਾਮੈਂਟ 13 ਫਰਵਰੀ ਤੋਂ 15 ਫਰਵਰੀ ਤੱਕ ਮੋਰਿੰਡਾ ਵਿਖੇ ਹੋਇਆ | ਇਨ੍ਹਾਂ ਮੁਕਾਬਲਿਆਂ ਵਿਚ ਰੋਪੜ ਦੀ ਟੀਮ ਦਾ ਸੈਮੀਫਾਈਨਲ ਮੈਚ ਫ਼ਰੀਦਕੋਟ ਦੀ ਟੀਮ ਨਾਲ ਹੋਇਆ | ਜਿਸ ਵਿਚ ਰੋਪੜ ਦੀਆਂ ਲੜਕੀਆਂ ਨੇ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ

ਰੂਪਨਗਰ, 17 ਫਰਵਰੀ (ਸਟਾਫ਼ ਰਿਪੋਰਟਰ)-ਸ੍ਰੀ ਗੁਰੂ ਰਵਿਦਾਸ ਜੀ ਵੈੱਲਫੇਅਰ ਸੁਸਾਇਟੀ ਗਾਂਧੀ ਨਗਰ ਵਲੋਂ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਮੈਦਾਨ ਵਿਚ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ...

ਪੂਰੀ ਖ਼ਬਰ »

ਸ਼ੋਅ ਪੀਸ ਬਣ ਕੇ ਰਹਿ ਗਈ ਲੱਖਾਂ ਰੁਪਏ ਖ਼ਰਚ ਕੇ ਬਣਾਈ ਸੇਵਾ ਕੇਂਦਰ ਹਿਰਦਾਪੁਰ ਦੀ ਇਮਾਰਤ

ਪੁਰਖਾਲੀ, 17 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਅਕਾਲੀ-ਭਾਜਪਾ ਸਰਕਾਰ ਸਮੇਂ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਵੱਖ-ਵੱਖ ਸੁਵਿਧਾਵਾਂ ਦੇਣ ਲਈ ਬਣਾਇਆ ਸੇਵਾ ਕੇਂਦਰ ਹੁਣ ਲੋਕਾਂ ਨੂੰ ਆਪਣੀ ਕੋਈ ਵੀ ਸੇਵਾ ਨਹੀਂ ਦੇ ਰਿਹਾ ਹੈ | ਇਸ ਸੇਵਾ ਕੇਂਦਰ ਦੀ ਸਜੀ-ਧਜੀ ਇਮਾਰਤ ...

ਪੂਰੀ ਖ਼ਬਰ »

ਨਵੇਂ ਬਣਾਏ ਜਾ ਰਹੇ ਬੱਸ ਸਟੈਂਡ ਦੇ ਵਿਰੋਧ 'ਚ ਦਬੁਰਜੀ ਵਾਸੀਆਂ ਵਲੋਂ ਪ੍ਰਸ਼ਾਸਨ ਿਖ਼ਲਾਫ਼ ਰੋਸ ਜ਼ਾਹਿਰ

ਘਨੌਲੀ, 17 ਫਰਵਰੀ (ਜਸਵੀਰ ਸਿੰਘ ਸੈਣੀ)-ਇਲਾਕਾ ਸੰਘਰਸ਼ ਕਮੇਟੀ ਲੋਦੀਮਾਜਰਾ ਦੇ ਅਹੁਦੇਦਾਰਾਂ ਵਲੋਂ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਦੀ ਅਗਵਾਈ ਹੇਠ ਘਨੌਲੀ ਇਲਾਕੇ ਦੇ ਡੇਢ ਦਰਜਨਾਂ ਪਿੰਡਾਂ 'ਚ ਘਰ ਘਰ ਜਾ ਕੇ 25 ਫਰਵਰੀ ਨੂੰ ਮਹਾਰਾਜਾ ਰਣਜੀਤ ਸਿੰਘ ਬਾਗ਼ ...

ਪੂਰੀ ਖ਼ਬਰ »

ਬ੍ਰਹਮਾਕੁਮਾਰੀਜ਼ ਨੇ ਨੂਰਪੁਰ ਬੇਦੀ ਵਿਖੇ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਈ ਸ਼ਿਵਰਾਤਰੀ

ਨੂਰਪੁਰ ਬੇਦੀ, 17 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਵਲੋਂ 84ਵੀਂ ਮਹਾ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਪੁਰਾਣੇ ਸਿਵਲ ਹਸਪਤਾਲ ਦੇ ਸਾਹਮਣੇ ਸੈਣੀ ਮੁਹੱਲਾ ਵਿਚ ਬਹੁਤ ਸ਼ਰਧਾ, ਪਿਆਰ ਤੇ ਉਤਸ਼ਾਹ ਨਾਲ ...

ਪੂਰੀ ਖ਼ਬਰ »

ਉੱਤਰ ਭਾਰਤ ਸਵੱਛ ਸਰਵੇਖਣ 2020 'ਚ ਨਗਰ ਕੌ ਾਸਲ ਨੰਗਲ ਤੀਜਾ ਸਥਾਨ ਹਾਸਲ ਕਰ ਚੁੱਕੀ ਹੈ- ਕਾਰਜਸਾਧਕ ਅਫ਼ਸਰ

ਨੰਗਲ, 17 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਸਵੱਛ ਭਾਰਤ ਮੁਹਿੰਮ ਦੇ ਤਹਿਤ ਨੰਗਲ ਸ਼ਹਿਰ ਦੇ ਸੁਹੱਪਣ 'ਚ ਹੋਰ ਸੁਧਾਰ ਕਰਨ ਦੇ ਮਕਸਦ ਨਾਲ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਵਲੋਂ ਨਗਰ ਕੌਾਸਲ ਨੰਗਲ ਦੇ ਅਧਿਕਾਰੀਆਂ ਨੂੰ ਦਿੱਤੇ ਗਏ ਨਿਰਦੇਸ਼ਾਂ ਤਹਿਤ ਨਗਰ ਕੌਾਸਲ ਨੰਗਲ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਦਾ ਧਰਨਾ ਆਪਣੇ ਖੋਏ ਆਧਾਰ ਨੂੰ ਮੁੜ ਬਹਾਲ ਕਰਨ ਦੀ ਕੋਝੀ ਚਾਲ-ਕਾਂਗਰਸੀ ਆਗੂ

ਸ੍ਰੀ ਅਨੰਦਪੁਰ ਸਾਹਿਬ, 17 ਫਰਵਰੀ ( ਕਰਨੈਲ ਸਿੰਘ, ਨਿੱਕੂਵਾਲ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਵਲੋਂ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਦਿੱਤਾ ਧਰਨਾ ਸਿਆਸਤ ਤੋਂ ਪ੍ਰੇਰਿਤ ਹੈ ਜੋ ਕਿ ਉਕਤ ਪਾਰਟੀਆਂ ਵੱਲੋਂ ਆਪਣੇ ਖੋਹੇ ਆਧਾਰ ਨੂੰ ਮੁੜ ਬਹਾਲ ਕਰਨ ਹੋਛੇ ...

ਪੂਰੀ ਖ਼ਬਰ »

ਨਿਊ ਮਾਡਲ ਸਕੂਲ ਦਾ 6ਵੀਂ ਜਮਾਤ ਦਾ ਵਿਦਿਆਰਥੀ ਲਾਪਤਾ

ਰੂਪਨਗਰ, 17 ਫਰਵਰੀ (ਸ.ਰ.)-ਨਿਊ ਮਾਡਲ ਸਕੂਲ ਰੂਪਨਗਰ 'ਚ ਇੱਕ 6ਵੀਂ ਜਮਾਤ ਦਾ ਵਿਦਿਆਰਥੀ ਹਿਮਾਂਸ਼ੂ (12) ਪੁੱਤਰ ਰਜੇਸ਼ ਕੁਮਾਰ 153, ਗਾਰਡਨ ਕਲੋਨੀ ਰੂਪਨਗਰ ਬੀਤੀ ਸ਼ਾਮ ਤੋਂ ਲਾਪਤਾ ਹੋ ਗਿਆ ਹੈ | ਇਸ ਦੀ ਜਾਣਕਾਰੀ ਦਿੰਦਿਆਂ ਲੈਕਚਰਾਰ ਅਸ਼ੇਸ਼ਵਰ ਸਿੰਘ ਨੇ ਦੱਸਿਆ ਕਿ ਬੱਚਾ ...

ਪੂਰੀ ਖ਼ਬਰ »

'ਆਪ' ਦੇ ਰੂਪਨਗਰ ਹਲਕੇ 'ਚ ਇੰਚਾਰਜ ਬਣਨ ਦੀਆਂ ਸਰਗਰਮੀਆਂ ਤੇਜ਼

ਰੂਪਨਗਰ, 17 ਫਰਵਰੀ (ਸਟਾਫ਼ ਰਿਪੋਰਟਰ)-ਦਿੱਲੀ 'ਚ ਆਮ ਆਦਮੀ ਪਾਰਟੀ ਦੀ ਤੀਜੀ ਵਾਰ ਹੋਈ ਵੱਡੀ ਜਿੱਤ ਤੋਂ ਬਾਅਦ ਪੰਜਾਬ ਦੇ 'ਆਪ' ਵਰਕਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ ਅਤੇ ਹੁਣ ਅਹੁਦਾਰੀਆਂ ਲੈਣ 'ਚ ਵਰਕਰਾਂ ਦੀ ਦਿਲਚਸਪੀ ਵੀ ਵੱਧ ਗਈ ਹੈ | ਪੰਜਾਬ 'ਚ ਲਗਾਤਾਰ ਪਾਰਟੀ ...

ਪੂਰੀ ਖ਼ਬਰ »

ਜਟਾਣਾ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਾਇਆ

ਬੇਲਾ, 17 ਫਰਵਰੀ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਜਟਾਣਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ਼ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੰੂ ਸਮਰਪਿਤ ਗੁਰਮਤਿ ਸਮਾਗਮ ਕਰਾਇਆ ਗਿਆ | ਜਿਸ ਵਿਚ ਰਾਗੀ ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ...

ਪੂਰੀ ਖ਼ਬਰ »

ਮੋਟਰਸਾਈਕਲ ਦੀ ਟੱਕਰ ਨਾਲ ਸਾਈਕਲ ਸਵਾਰ ਬਜ਼ੁਰਗ ਦੀਆਂ ਦੋਵੇਂ ਲੱਤਾਂ ਟੁੱਟੀਆਂ

ਰੂਪਨਗਰ, 17 ਫਰਵਰੀ (ਸ.ਰ.)-ਰੂਪਨਗਰ ਦੇ ਨਿਰੰਕਾਰੀ ਭਵਨ ਨੇੜੇ ਅੱਜ ਇੱਕ ਮੋਟਰਸਾਈਕਲ ਦੀ ਟੱਕਰ ਨਾਲ ਸਾਈਕਲ ਸਵਾਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ | ਸਾਈਕਲ ਸਵਾਰ ਬਜ਼ੁਰਗ ਲਾਭ ਸਿੰਘ ਪੁੱਤਰ ਆਤਮਾ ਰਾਮ ਵਾਸੀ ਕੋਟਲਾ ...

ਪੂਰੀ ਖ਼ਬਰ »

ਐਸ. ਡੀ. ਐਮ. ਸ੍ਰੀ ਚਮਕੌਰ ਸਾਹਿਬ ਨੇ 9 ਬੱਸਾਂ ਦੇ ਕੱਟੇ ਚਾਲਾਨ, 5 ਨੂੰ ਕੀਤਾ ਥਾਣੇ ਬੰਦ

ਸ੍ਰੀ ਚਮਕੌਰ ਸਾਹਿਬ, 17 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਐਸ. ਡੀ. ਐਮ. ਮਨਕਮਲ ਸਿੰਘ ਚਾਹਲ ਨੇ ਸਕੂਲਾਂ ਦੀਆਂ ਬੱਸਾਂ 'ਚ ਬੱਚਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ ਸਵੇਰੇ 7 ਵਜੇ ਹੀ ਵੱਖ-ਵੱਖ ਥਾਵਾਂ 'ਤੇ ਬੱਸਾਂ ਰੋਕ ਕੇ ਉਨ੍ਹਾਂ ਦੀ ਚੈਕਿੰਗ ਕੀਤੀ ਜਿਸ ...

ਪੂਰੀ ਖ਼ਬਰ »

ਗੁੰਡਾ ਟੈਕਸ ਵਾਲੇ ਹਮਲਾਵਰਾਂ ਦੀ ਗਿ੍ਫ਼ਤਾਰੀ ਲਈ ਡੀ¡.ਸੀ. ਦਫ਼ਤਰ 'ਚ ਨਾਅਰੇਬਾਜ਼ੀ

ਰੂਪਨਗਰ, 17 ਫਰਵਰੀ (ਸਤਨਾਮ ਸਿੰਘ ਸੱਤੀ)-ਅੱਜ ਜ਼ਿਲ੍ਹੇ ਦੇ ਵਾਹਨ ਚਾਲਕਾਂ ਤੇ ਮਾਲਕਾਂ ਨੇ ਇੱਕ ਮਹੀਨਾ ਪਹਿਲਾਂ ਇੱਕ ਵਾਹਨ ਚਾਲਕ ਤੇ ਹਮਲਾ ਕਰਨ ਵਾਲੇ ਗੁੰਡਾ ਟੈਕਸ ਮਾਫ਼ੀਆ ਨਾਲ਼ ਸਬੰਧਿਤ ਹਮਲਾਵਰਾਂ ਨੂੰ ਅੱਜ ਤੱਕ ਵੀ ਪੁਲਿਸ ਵਲੋਂ ਗਿ੍ਫ਼ਤਾਰ ਨਾਂ ਕਰਨ ਨੂੰ ਲੈ ...

ਪੂਰੀ ਖ਼ਬਰ »

ਪਿੰਡ ਦੜੋਲੀ ਵਿਖੇ ਦਿਨ ਦਿਹਾੜੇ ਚੋਰੀ

ਢੇਰ, 17 ਫਰਵਰੀ (ਸ਼ਿਵ ਕੁਮਾਰ ਕਾਲੀਆ)-ਅੱਜ ਪਿੰਡ ਦੜੋਲੀ (ਉੱਪਰਲੀ) ਵਿਖੇ ਚੋਰਾਂ ਵਲੋਂ ਦਿਨ ਦਿਹਾੜੇ ਹੀ ਸਤਨਾਮ ਸਿੰਘ ਸਾਬਕਾ ਫ਼ੌਜੀ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ | ਸਤਨਾਮ ਸਿੰਘ ਤੇ ਉਸ ਦਾ ਪਰਿਵਾਰ ਜੋ ਕਿ ਘਰ ਤੋਂ ਬਾਹਰ ਗਏ ਹੋਏ ਸਨ ਜਦੋਂ ਤਕਰੀਬਨ 2.30 ਵਜੇ ...

ਪੂਰੀ ਖ਼ਬਰ »

ਮਾਈਨਿੰਗ ਇੰਸਪੈਕਟਰ ਨੇ ਖੱਡ 'ਚ ਮਿਣਤੀ ਕਰਵਾਈ

ਨੰਗਲ, 17 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਐਡਵੋਕੇਟ ਸ਼ਿਵ ਕੁਮਾਰ ਦੀ ਸ਼ਿਕਾਇਤ 'ਤੇ ਬਰਮਲਾ ਖੱਡ 'ਚ ਪਹੰੁਚੇ ਮਾਈਨਿੰਗ ਇੰਸਪੈਕਟਰ ਹਰਜਿੰਦਰ ਸਿੰਘ ਨੇ ਆਪਣੀ ਟੀਮ ਨਾਲ ਮਿਣਤੀ ਸ਼ੁਰੂ ਕੀਤੀ ਤਾਂ ਜੋ ਪਤਾ ਲੱਗ ਸਕੇ ਕਿ ਖੱਡ 'ਚ ਕਿੰਨੀ ਨਾਜਾਇਜ਼ ਮਾਈਨਿੰਗ ਹੋਈ ਹੈ | ...

ਪੂਰੀ ਖ਼ਬਰ »

ਮਾਈਨਿੰਗ ਇੰਸਪੈਕਟਰ ਨੇ ਖੱਡ 'ਚ ਮਿਣਤੀ ਕਰਵਾਈ

ਨੰਗਲ, 17 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਐਡਵੋਕੇਟ ਸ਼ਿਵ ਕੁਮਾਰ ਦੀ ਸ਼ਿਕਾਇਤ 'ਤੇ ਬਰਮਲਾ ਖੱਡ 'ਚ ਪਹੰੁਚੇ ਮਾਈਨਿੰਗ ਇੰਸਪੈਕਟਰ ਹਰਜਿੰਦਰ ਸਿੰਘ ਨੇ ਆਪਣੀ ਟੀਮ ਨਾਲ ਮਿਣਤੀ ਸ਼ੁਰੂ ਕੀਤੀ ਤਾਂ ਜੋ ਪਤਾ ਲੱਗ ਸਕੇ ਕਿ ਖੱਡ 'ਚ ਕਿੰਨੀ ਨਾਜਾਇਜ਼ ਮਾਈਨਿੰਗ ਹੋਈ ਹੈ | ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ ਵਿਖੇ ਅਕਾਲੀ ਦਲ ਤੇ ਭਾਜਪਾ ਗੱਠਜੋੜ ਨੇ ਸਿਆਸੀ ਬਦਲਾਖੋਰੀ ਿਖ਼ਲਾਫ਼ ਦਿੱਤਾ ਰੋਸ ਧਰਨਾ

ਸ੍ਰੀ ਅਨੰਦਪੁਰ ਸਾਹਿਬ, 17 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਪੰਜਾਬ ਦੀ ਸੱਤਾਧਾਰੀ ਜਮਾਤ ਵਲੋਂ ਵਿਰੋਧੀਆਂ ਦੇ ਸਿਆਸੀ ਬਦਲਾਖੋਰੀ ਤਹਿਤ ਦਰਜ ਕੀਤੇ ਜਾ ਰਹੇ ਪਰਚਿਆਂ ਿਖ਼ਲਾਫ਼ ਅੱਜ ਸਥਾਨਕ ਕੋਰਟ ਕੰਪਲੈਕਸ ਵਿਖੇ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਵਲੋਂ ਸਾਂਝੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX