ਤਾਜਾ ਖ਼ਬਰਾਂ


ਜ਼ਹਿਰੀਲਾ ਸੱਪ ਲੜਨ ਨਾਲ ਤਿੰਨ ਸਾਲਾ ਬੱਚੇ ਦੀ ਮੌਤ
. . .  2 minutes ago
ਪੰਜ ਗਰਾਈਂਆਂ, 25 ਜੂਨ (ਬਲਵਿੰਦਰ ਸਿੰਘ) - ਨਜ਼ਦੀਕੀ ਪਿੰਡ ਤਾਰਾ ਚੱਕ ਵਿਖੇ ਸੱਪ ਲੜ ਜਾਣ ਕਾਰਨ ਬੱਚੇ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ...
ਆਕਸੀਜਨ ਸੰਕਟ - ਕੇਜਰੀਵਾਲ ਦਾ ਭਾਜਪਾ ਨੂੰ ਪਲਟਵਾਰ
. . .  8 minutes ago
ਨਵੀਂ ਦਿੱਲੀ, 25 ਜੂਨ - ਸੁਪਰੀਮ ਕੋਰਟ ਵਲੋਂ ਗਠਿਤ ਪੈਨਲ ਨੇ ਸੁਪਰੀਮ ਕੋਰਟ ਦੇ ਵਿਚ ਰਿਪੋਰਟ ਦਾਖ਼ਲ ਕੀਤੀ ਜਿਸ ਤੋਂ ਬਾਅਦ ਭਾਜਪਾ ਵਲੋਂ...
ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਦੀ ਚੋਣ ਚੌਥੀ ਵਾਰ ਮੁਲਤਵੀ
. . .  29 minutes ago
ਕੋਟਕਪੂਰਾ, 25 ਜੂਨ ( ਮੋਹਰ ਸਿੰਘ ਗਿੱਲ) - ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਦੀ ਅੱਜ ਰੱਖੀ ਗਈ ਚੋਣ ਚੌਥੀ ਵਾਰ ਮੁਲਤਵੀ ਹੋ ਗਈ ਹੈ...
ਐਨ. ਪੀ. ਏ. ਘਟਾਉਣ ਵਿਰੁੱਧ ਸਰਕਾਰੀ ਡਾਕਟਰਾਂ ਵਲੋਂ ਹੜਤਾਲ
. . .  36 minutes ago
ਲੁਧਿਆਣਾ,ਘਨੌਰ, 25 ਜੂਨ (ਸਲੇਮਪੁਰੀ, ਜਾਦਵਿੰਦਰ ਸਿੰਘ ਜੋਗੀਪੁਰ) - ਲੁਧਿਆਣਾ ਵਿਚ ਐਨ. ਪੀ. ਏ. ਘਟਾਉਣ ਵਿਰੁੱਧ ਸਰਕਾਰੀ ਡਾਕਟਰਾਂ ਵਲੋਂ ਹੜਤਾਲ ਕੀਤੀ...
ਯੂਥ ਕਾਂਗਰਸ ਨੇ ਨਿਯੁਕਤ ਕੀਤੇ ਸੋਸ਼ਲ ਮੀਡਿਆ ਲਈ ਜ਼ਿਲ੍ਹਾ ਅਤੇ ਅਸੈਂਬਲੀ ਕਾਰਡੀਨੇਟਰ
. . .  45 minutes ago
ਅਜਨਾਲਾ, 25 ਜੂਨ - (ਗੁਰਪ੍ਰੀਤ ਸਿੰਘ ਢਿੱਲੋਂ) - ਯੂਥ ਕਾਂਗਰਸ ਦੇ ਰਾਸ਼ਟਰੀ ਸੈਕਟਰੀ ਵੈਭਵ ਵਾਲੀਆ ਨੇ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ...
ਕਿਸਾਨ ਜਥੇਬੰਦੀ ਨੇ ਪਾਵਰ ਕਾਮ ਦਫ਼ਤਰ 'ਚ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ
. . .  57 minutes ago
ਤਪਾ ਮੰਡੀ,25 ਜੂਨ (ਪ੍ਰਵੀਨ ਗਰਗ) - ਬਿਜਲੀ ਦੀ ਸਪਲਾਈ ਨੂੰ ਲੈ ਕੇ ਆ ਰਹੀ ਦਿੱਕਤ ਦੇ ਚਲਦੇ ਕਿਸਾਨ ਜਥੇਬੰਦੀ ਨੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਦੀ...
ਪੇਅ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਮੁੱਖ ਰੱਖ ਕੇ ਬਣਾਈਆਂ ਮੰਤਰੀ ਸਮੂਹ ਅਤੇ ਉੱਚ ਅਫ਼ਸਰਾਂ ਦੀਆਂ ਕਮੇਟੀਆਂ ਅੱਗੇ ਵੈਟਨਰੀ ਇੰਸਪੈਕਟਰਜ ਆਪਣਾ ਪੱਖ ਪੂਰੀ ਮਜ਼ਬੂਤੀ ਨਾਲ ਰੱਖਣਗੇ - ਸੱਚਰ, ਮਹਾਜਨ
. . .  about 1 hour ago
ਪਠਾਨਕੋਟ, 25 ਜੂਨ (ਸੰਧੂ) - ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ , ਜਸਵਿੰਦਰ ਸਿੰਘ ਬੜੀ, ਰਾਜੀਵ ਮਲਹੋਤਰਾ, ਕਿਸ਼ਨ ਚੰਦਰ ਮਹਾਜਨ , ਗੁਰਦੀਪ ਸਿੰਘ ਬਾਸੀ, ਜਗਰਾਜ ਸਿੰਘ ਟੱਲੇਵਾਲ, ਜਗਸੀਰ ਸਿੰਘ ਖਿਆਲਾ , ਮਨਦੀਪ ਸਿੰਘ ਗਿੱਲ...
ਸਿਵਲ ਹਸਪਤਾਲ ਤਪਾ ਦੇ ਡਾਕਟਰਾਂ ਨੇ ਹੜਤਾਲ ਕਰ ਕੇ ਕੀਤੀ ਨਾਅਰੇਬਾਜ਼ੀ
. . .  about 1 hour ago
ਤਪਾ ਮੰਡੀ, 25 ਜੂਨ (ਪ੍ਰਵੀਨ ਗਰਗ) - ਸੂਬਾਈ ਜਥੇਬੰਦੀ ਦੇ ਸੱਦੇ 'ਤੇ ਸਿਵਲ ਹਸਪਤਾਲ ਤਪਾ ਦੇ ਡਾਕਟਰਾਂ ਨੇ ਡਾ. ਸਤਿੰਦਰਪਾਲ ਸਿੰਘ ਬੁੱਟਰ ਦੀ ਅਗਵਾਈ 'ਚ ਹੜਤਾਲ ਕਰਕੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਕਟਰਾਂ ਨੇ 6ਵੇਂ ਪੇ ਕਮਿਸ਼ਨ ਦੀ ਰਿਪੋਰਟ...
ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਗੁ: ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ
. . .  about 1 hour ago
ਅੰਮ੍ਰਿਤਸਰ, 25 ਜੂਨ (ਜੱਸ) - ਸ਼੍ਰੋਮਣੀ ਕਮੇਟੀ ਵਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ...
ਡਾਕਟਰਾਂ ਵਲੋਂ ਸੇਵਾਵਾਂ ਬੰਦ ਕਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
. . .  about 1 hour ago
ਲੁਧਿਆਣਾ, ਤਪਾ ਮੰਡੀ - 25 ਜੂਨ ( ਸਲੇਮਪੁਰੀ, ਵਿਜੇ ਸ਼ਰਮਾ ) - ਪਿਛਲੇ ਹਫ਼ਤੇ ਪੰਜਾਬ ਸਰਕਾਰ ਵਲੋਂ ਐਲਾਨੀਆਂ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲੈ ...
ਵਿਆਹੁਤਾ ਔਰਤ ਦੇ ਕਤਲ ਦਾ ਮਾਮਲਾ, ਪੁੱਤਰ ਨੇ ਪਿਤਾ ਪਰਿਵਾਰ 'ਤੇ ਲਗਾਏ ਇਲਜ਼ਾਮ
. . .  about 1 hour ago
ਸੁਲਤਾਨਪੁਰ ਲੋਧੀ, 25 ਜੂਨ (ਲਾਡੀ ਹੈਪੀ ਥਿੰਦ) - ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਕਰਮਜੀਤ ਪੁਰ ਵਿਖੇ ਇਕ ਵਿਆਹੁਤਾ ਔਰਤ ਦੇ ...
ਬਿਸਤ ਦੁਆਬ ਨਹਿਰ 'ਚ ਨਹਾਉਂਦੇ 2 ਨੌਜਵਾਨਾਂ ਦੀ ਡੁਬਣ ਨਾਲ ਮੌਤ
. . .  about 2 hours ago
ਕੋਟਫ਼ਤੂਹੀ, 25 ਜੂਨ (ਅਵਤਾਰ ਸਿੰਘ ਅਟਵਾਲ) - ਸਥਾਨਕ ਬਿਸਤ ਦੁਆਬ ਨਹਿਰ ਵਿਚ ਨਹਾਉਂਦੇ ਦੋ 15 ਸਾਲਾਂ ਟੱਪਰੀ ਵਾਸ ਨੌਜਵਾਨਾਂ ਦੇ ਡੁੱਬਣ ਨਾਲ ਮੌਤ...
ਨਵੀਂ ਐੱਸ.ਆਈ.ਟੀ. ਦੇ ਖ਼ਿਲਾਫ਼ ਕੇਸ ਦਰਜ ਕਰਵਾਵੇਗਾ ਅਕਾਲੀ ਦਲ
. . .  about 2 hours ago
ਅੰਮ੍ਰਿਤਸਰ, 25 ਜੂਨ - ਅਕਾਲੀ ਦਲ ਦਾ ਕਹਿਣਾ ਹੈ ਕਿ ਉਹ ਨਵੀਂ ਐੱਸ.ਆਈ.ਟੀ. ਦੇ ਖ਼ਿਲਾਫ਼ ਕੇਸ ਦਰਜ...
ਐਨ.ਆਈ.ਏ. ਨੇ ਤਹਿਰੀਕ-ਉਲ-ਮੁਜਾਹਿਦੀਨ ਦੇ ਸੱਤ ਅੱਤਵਾਦੀਆਂ ਖ਼ਿਲਾਫ਼ ਕੀਤਾ ਮਾਮਲਾ ਦਰਜ
. . .  about 2 hours ago
ਨਵੀਂ ਦਿੱਲੀ , 25 ਜੂਨ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪੂੰਛ ਵਿਚ ਤਹਿਰੀਕ-ਉਲ-ਮੁਜਾਹਿਦੀਨ ਦੇ ਸੱਤ ਅੱਤਵਾਦੀਆਂ ਖ਼ਿਲਾਫ਼...
ਆਕਸੀਜਨ ਸੰਕਟ : ਸੁਪਰੀਮ ਕੋਰਟ ਵਲੋਂ ਗਠਿਤ ਪੈਨਲ ਨੇ ਪੇਸ਼ ਕੀਤੀ ਰਿਪੋਰਟ
. . .  about 2 hours ago
ਨਵੀਂ ਦਿੱਲੀ, 25 ਜੂਨ - ਸੁਪਰੀਮ ਕੋਰਟ ਵਲੋਂ ਬਣਾਈ ਗਈ ਆਕਸੀਜਨ ਆਡਿਟ ਟੀਮ ਨੇ ਸੁਪਰੀਮ ਕੋਰਟ ਅੱਗੇ ਆਪਣੀ ਰਿਪੋਰਟ ਸੌਂਪ ਦਿੱਤੀ ...
ਪੰਜਾਬ ਕਾਂਗਰਸ ਦਾ ਆਪਸੀ ਕਲੇਸ਼ ਜਲਦੀ ਨਿਬੜੇਗਾ - ਰਾਣਾ ਗੁਰਜੀਤ ਸਿੰਘ
. . .  about 2 hours ago
ਨਵੀਂ ਦਿੱਲੀ , 25 ਜੂਨ - ਰਾਣਾ ਗੁਰਜੀਤ ਸਿੰਘ ਨੇ ਵੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ | ਉਨ੍ਹਾਂ ਕਿਹਾ ਕਿ ਬਹੁਤ ਸੁਖਾਵੇਂ ਮਾਹੌਲ ਵਿਚ ਗੱਲਬਾਤ ਹੋਈ...
ਪਟਵਾਰੀਆ ਵਲੋਂ ਵਾਧੂ ਸਰਕਲਾਂ ਦਾ ਚਾਰਜ ਛੱਡਣ ਨਾਲ ਤਹਿਸੀਲ ਸੰਗਰੂਰ ਦੇ 25 ਪਿੰਡਾਂ ਦਾ ਕੰਮ ਹੋਇਆ ਪ੍ਰਭਾਵਿਤ
. . .  about 3 hours ago
ਸੰਗਰੂਰ, 25 ਜੂਨ (ਧੀਰਜ ਪਸ਼ੋਰੀਆ) - ਮੰਗਾਂ ਲਈ ਸੰਘਰਸ਼ ਕਰ ਰਹੇ ਮਾਲ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦਾ ਚਾਰਜ ਛੱਡ ਦਿੱਤੇ ਜਾਣ ਨਾਲ ਤਹਿਸੀਲ ਸੰਗਰੂਰ ਦੇ...
24 ਘੰਟਿਆਂ ਵਿਚ 51,667 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  about 3 hours ago
ਨਵੀਂ ਦਿੱਲੀ , 25 ਜੂਨ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 51,667 ਨਵੇਂ ਕੋਰੋਨਾ ...
ਕੋਈ ਵੀ ਗ਼ੈਰ ਕਾਨੂੰਨੀ ਕੰਮ ਸਰਕਾਰ ਦੀ ਸ਼ੈਅ ਤੋਂ ਬਿਨਾ ਨਹੀ ਹੋ ਸਕਦਾ - ਸ਼ਮਸ਼ੇਰ ਸਿੰਘ ਦੂਲੋ
. . .  about 3 hours ago
ਨਵੀਂ ਦਿੱਲੀ, 25 ਜੂਨ - ਰਾਹੁਲ ਗਾਂਧੀ ਅੱਜ ਵੀ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕਰ ਕੇ ਪੰਜਾਬ ਕਾਂਗਰਸ ਦੇ ਆਪਸੀ ਕਲੇਸ਼ ਨੂੰ ਨਬੇੜਨ ਲਈ ਯਤਨ ...
ਦੇਸ਼ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ - ਰਾਜ ਸਭਾ ਮੈਂਬਰ ਸ਼ਵੇਤ ਮਲਿਕ
. . .  about 3 hours ago
ਅੰਮ੍ਰਿਤਸਰ 25 ਜੂਨ ( ਹਰਮਿੰਦਰ ਸਿੰਘ ) - ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਵਲੋਂ ਹਰ ਸਾਲ 25 ਜੂਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਂਦਾ ...
ਕਰੰਟ ਲੱਗਣ ਕਾਰਨ ਬਿਜਲੀ ਕਰਮਚਾਰੀ ਦੀ ਮੌਤ
. . .  about 3 hours ago
ਭਵਾਨੀਗੜ੍ਹ 25 ਜੂਨ (ਰਣਧੀਰ ਸਿੰਘ ਫੱਗੂਵਾਲਾ ) - ਪਿੰਡ ਮਾਝੀ ਵਿਖੇ ਖੇਤਾਂ ਵਾਲੀ ਬਿਜਲੀ ਠੀਕ ਕਰ ਰਹੇ ਬਿਜਲੀ ਮੁਲਾਜ਼ਮਾਂ ਦੇ ਕਰੰਟ ਲੱਗ ਜਾਣ...
ਐੱਸ. ਡੀ. ਐਮ. ਦਫ਼ਤਰ ਦੇ ਮੁਲਾਜ਼ਮਾ ਨੇ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 3 hours ago
ਤਪਾ ਮੰਡੀ, 25 ਜੂਨ (ਵਿਜੇ ਸ਼ਰਮਾ) - ਪੀ. ਐਮ. ਐੱਸ. ਯੂ. ਦੇ ਸੱਦੇ 'ਤੇ ਐੱਸ. ਡੀ. ਐਮ. ਦਫ਼ਤਰ ਦੇ ਸਮੂਹ ਕਰਮਚਾਰੀਆਂ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਕਲਮ...
ਬੋਰੀ ਵਿਚੋਂ ਬਰਾਮਦ ਹੋਈ ਲਾਸ਼
. . .  about 2 hours ago
ਬਹਿਰਾਮਪੁਰ, 25 ਜੂਨ ( ਬਲਬੀਰ ਸਿੰਘ ਕੋਲਾ ) - ਕਸਬਾ ਬਹਿਰਾਮਪੁਰ ਵਿਖੇ ਇਕ ਦੁਕਾਨ ਦੇ ਬਾਹਰ ਬੋਰੀ ਵਿਚੋਂ...
ਸੁੱਚਾ ਸਿੰਘ ਲੰਗਾਹ ਨੇ ਜਥੇਦਾਰ ਅਕਾਲ ਤਖ਼ਤ ਨੂੰ ਮੁੜ ਕੀਤੀ ਸਿੱਖ ਪੰਥ 'ਚ ਸ਼ਾਮਿਲ ਕਰਨ ਦੀ ਅਪੀਲ
. . .  about 4 hours ago
ਅੰਮ੍ਰਿਤਸਰ, 25 ਜੂਨ - (ਜਸਵੰਤ ਸਿੰਘ ਜੱਸ) - ਸਾਬਕਾ ਅਕਾਲੀ ਮੰਤਰੀ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਪੀਲ...
ਸੁਨਾਮ 'ਚ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਹੜਤਾਲ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ, 25 ਜੂਨ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਸਥਾਨਕ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਫੱਗਣ ਸੰਮਤ 551

ਖੰਨਾ / ਸਮਰਾਲਾ

ਆਖਿਰ ਬਿਹਾਰੀ ਮਜ਼ਦੂਰਾਂ ਦੀ ਕਾਲੋਨੀ ਤੋਂ ਕਿਉਂ ਦੂਰ ਹੈ ਸਰਕਾਰ ਦੀ 'ਸਵੱਛ ਭਾਰਤ ਮੁਹਿੰਮ'?

ਮਾਛੀਵਾੜਾ ਸਾਹਿਬ, 17 ਫਰਵਰੀ (ਸੁਖਵੰਤ ਸਿੰਘ ਗਿੱਲ)-ਕਹਿਣ ਨੂੰ ਤਾਂ ਸਰਕਾਰ ਵਲੋਂ ਸ਼ਹਿਰ ਦੇ ਹਰ ਗਲੀ-ਮੁਹੱਲੇ ਨੂੰ 'ਸਵੱਛ ਭਾਰਤ ਮੁਹਿੰਮ' ਤਹਿਤ ਅਧਿਕਾਰੀਆਂ ਨੂੰ ਸਾਫ਼-ਸੁਥਰਾ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਮਾਛੀਵਾੜਾ ਸ਼ਹਿਰ ਦੇ ਵਿਚੋਂ ਇਤਿਹਾਸਕ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਨੂੰ ਜਾਂਦੀ ਮੁੱਖ ਸੜਕ 'ਤੇ ਪੈਂਦੀ ਬਿਹਾਰੀ ਮਜ਼ਦੂਰਾਂ ਦੀ ਰੇਤਾ ਕਾਲੋਨੀ ਨੂੰ ਹਲੇ ਤੱਕ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਦੇ ਦਰਸ਼ਨ ਨਹੀਂ ਹੋਏ | ਸਫ਼ਾਈ ਨਾ ਹੋਣ ਕਾਰਨ ਕਾਲੋਨੀ ਦੇ ਬਾਸ਼ਿੰਦਿਆਂ ਦਾ ਸੀਵਰੇਜ ਦੇ ਗੰਦੇ ਪਾਣੀ ਤੇ ਕੂੜਿਆਂ ਦੇ ਢੇਰਾਂ ਨੇ ਜਿਊਣਾ ਮੁਹਾਲ ਕਰ ਕੇ ਰੱਖ ਦਿੱਤਾ ਹੈ | ਕਾਲੋਨੀ ਅੱਗੇ ਲੰਘਦੀ ਸੜਕ ਤੇ ਪਾਲੀ ਪਲਾਟਾਂ 'ਚ ਘੁੰਮਦੇ ਗੰਦੇ ਪਾਣੀ ਤੇ ਕੂੜੇ ਦੇ ਢੇਰ ਦਿਖਾਉਂਦਿਆਂ ਸੰਨੀ ਸਿੰਘ, ਵਿਮਲ ਕੁਮਾਰ, ਬਬਲੂ ਸਾਹਨੀ, ਦਿਵਾਕਰ, ਗਣੇਸ਼, ਕੁਦਰਤ ਆਲਮ, ਬਾਬੂ ਲਾਲ, ਕ੍ਰਿਸ਼ਨ ਕੁਮਾਰ, ਵਿਜੈ ਕੁਮਾਰ, ਸੋਨੂੰ ਕੁਮਾਰ, ਦੇਵਨੰਦਨ, ਕਰਨ ਸਾਹਨੀ, ਨਾਗਰ ਸਾਹਨੀ, ਵਿਜੈ ਪੰਡਿਤ ਆਦਿ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਰੀਬ 50 ਘਰਾਂ ਦੀ ਵਸੋਂ ਵਾਲੀ ਇਸ ਕਾਲੋਨੀ ਨੂੰ ਕੁੱਝ ਸਾਲ ਪਹਿਲਾਂ ਮਸਾਂ ਸੜਕ ਤੇ ਇਹ ਸੀਵਰੇਜ ਦੀ ਸਹੂਲਤ ਮਿਲਣ ਨਾਲ ਸੋਚਿਆ ਸੀ ਕਿ ਹੁਣ ਗੰਦਗੀ ਤੋਂ ਛੁਟਕਾਰਾ ਮਿਲ ਜਾਵੇਗਾ ਪਰ ਸੀਵਰੇਜ ਦਾ ਸੁਚਾਰੂ ਢੰਗ ਨਾਲ ਨਾ ਚੱਲਣਾ ਸਾਡੇ ਲੋਕਾਂ ਲਈ ਹੋਰ ਵੀ ਵੱਡੀ ਮੁਸੀਬਤ ਬਣ ਚੁੱਕਾ ਹੈ ਕਿਉਂਕਿ ਸੀਵਰੇਜ ਦੀਆਂ ਪਾਈਪਾਂ ਦੇ ਚੋਕ ਹੋ ਜਾਣ ਨਾਲ ਓਵਰਫਲੋਅ ਹੋ ਕੇ ਨਿਕਲਿਆ ਗੰਦਾ ਪਾਣੀ ਮੁੱਖ ਸੜਕ ਅਤੇ ਨਾਲ ਦੇ ਪਲਾਟਾਂ ਵਿਚ ਖੜ੍ਹੇ ਬਦਬੂ ਮਾਰਦੇ ਪਾਣੀ ਨਾਲ ਮੁਹੱਲਾ ਵਾਸੀ ਤੇ ਰਾਹਗੀਰ ਦਾ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ | ਕਾਲੋਨੀ ਵਾਸੀਆਂ ਦਾ ਕਹਿਣਾ ਸੀ ਕਿ ਰਸਤੇ ਵਿਚ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਇਤਿਹਾਸਕ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਨੂੰ ਜਾਣ ਵਾਲੀ ਸੰਗਤ ਵੀ ਇਸ ਗੰਦੇ ਪਾਣੀ ਵਿਚੋਂ ਹੀ ਹੋ ਕੇ ਲੰਘਦੀ ਹੈ | ਉਨ੍ਹਾਂ ਕਿਹਾ ਕਿ ਨਗਰ ਕੌਾਸਲ ਵਲੋਂ ਵੀ ਇੱਧਰ ਕਿਸੇ ਸਫ਼ਾਈ ਸੇਵਕ ਦੀ ਡਿਊਟੀ ਨਹੀਂ ਲਗਾਈ ਗਈ ਜਿਵੇਂ | ਪ੍ਰਵਾਸੀ ਮਜ਼ਦੂਰਾਂ ਨੇ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਉਹ ਸਾਡੀ ਇਸ ਵੱਡੀ ਸਮੱਸਿਆ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਾਉਣ ਤਾਂ ਜੋ ਅਸੀਂ ਵੀ ਸਾਫ਼-ਸੁਥਰਾ ਜੀਵਨ ਜੀਅ ਸਕੀਏ |
ਕੀ ਕਹਿਣਾ ਸੀਵਰੇਜ ਵਿਭਾਗ ਦੇ ਅਧਿਕਾਰੀ ਦਾ?
ਗੁਰਦੁਆਰਾ ਕ੍ਰਿਪਾਨ ਭੇਟ ਰੋਡ 'ਤੇ ਪੈਂਦੀ ਪ੍ਰਵਾਸੀ ਮਜ਼ਦੂਰਾਂ ਦੀ ਕਾਲੋਨੀ ਨੇੜੇ ਸੀਵਰੇਜ ਦੇ ਬੰਦ ਹੋਣ 'ਤੇ ਫੈਲੇ ਗੰਦੇ ਪਾਣੀ ਸਬੰਧੀ ਜਦੋਂ ਸੀਵਰੇਜ ਵਿਭਾਗ ਦੇ ਜੇ. ਈ. ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਮੇਰੇ ਧਿਆਨ ਵਿਚ ਨਹੀਂ ਤੇ ਮੈਂ ਜਲਦ ਹੀ ਕਰਮਚਾਰੀਆਂ ਨੂੰ ਭੇਜ ਕੇ ਸੀਵਰੇਜ ਦੇ ਬੰਦ ਹੋਣ ਦੇ ਕਾਰਨ ਦਾ ਪਤਾ ਕਰਾਵਾਂਗਾ ਤੇ ਸੀਵਰੇਜ ਦੀ ਨਿਕਾਸੀ ਨੂੰ ਜਲਦ ਹੀ ਚਾਲੂ ਕਰਵਾ ਦਿੱਤਾ ਜਾਵੇਗਾ |

ਮਿ੍ਤਕ ਯਮੀਲ ਦੇ ਪਰਿਵਾਰ ਵਲੋਂ ਰੇਲਵੇ ਪੁਲਿਸ ਦੀ ਕਾਰਗੁਜ਼ਾਰੀ ਖਿਲਾਫ ਨਾਅਰੇਬਾਜ਼ੀ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਬੀਤੀ 3 ਜਨਵਰੀ ਨੂੰ ਪਿੰਡ ਭੱਟੀਆਂ ਦੇ ਨੇੜੇ ਰੇਲਵੇ ਲਾਈਨਾਂ ਤੋਂ ਮਿਲੀ ਯਮੀਲ ਮੁਹੰਮਦ ਦੀ ਲਾਸ਼ ਮਿਲੀ ਸੀ | ਯਮੀਲ ਦੇ ਪਿਤਾ ਪ੍ਰਦੀਪ ਮੁਹੰਮਦ ਨੇ ਪੁਲਿਸ ਤੋਂ ਮੰਗ ਕੀਤੀ ਸੀ ਕਿ ਯਮੀਲ ਦਾ ਪੋਸਟਮਾਰਟਮ ਡਾਕਟਰਾਂ ਦੀ ਟੀਮ ਦਾ ਇਕ ...

ਪੂਰੀ ਖ਼ਬਰ »

ਹਲਕਾ ਪਾਇਲ ਦੇ ਪਿੰਡਾਂ ਅੰਦਰ ਚਿੱਟੇ ਦੇ ਨਸ਼ੇ ਨੇ ਮੁੜ ਪੈਰ ਪਸਾਰੇ

ਮਲੌਦ, 17 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਨੇ ਚਾਰ ਹਫ਼ਤਿਆਂ ਵਿਚ ਨਸ਼ਾ ਬੰਦ ਕਰਨ ਦਾ ਵਾਅਦਾ ਕਰਕੇ ਅਕਾਲੀ ਦਲ ਕੋਲੋਂ ਰਾਜ ਭਾਗ ਖੋਹਿਆ ਸੀ ਜੋ ਉਹ ਇੱਕ ਮਹਿਜ਼ ਹਵਾਈ ਬਿਆਨਬਾਜ਼ੀ ਬਣ ਕੇ ਰਹਿ ਗਈ¢ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦੇ ਨਾਂਅ 'ਤੇ 12 ਲੱਖ ਦੀ ਠੱਗੀ ਦਾ ਸਥਾਨਕ ਸੰਸਥਾ ਦੇ ਮਾਲਕ ਪਤੀ ਪਤਨੀ ਖਿਲਾਫ ਕੇਸ ਦਰਜ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਕੈਨੇਡਾ ਦੀ ਫੈਮਲੀ ਵੀਜ਼ਾ ਲਗਾਉਣ ਦੀ ਏਵਜ ਵਿਚ 12 ਲੱਖ ਠੱਗਣ ਦੇ ਦੋਸ਼ ਵਿਚ ਪੁਲਿਸ ਨੇ ਆਈ. ਪੀ. ਸੀ. ਦੀ ਧਾਰਾ 420, 406, 506, 120 ਬੀ ਅਧੀਨ ਦੰਪਤੀ ਨੂੰ ਨਾਮਜ਼ਦ ਕਰਦੇ ਹੋਏ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਗੌਰਤਲਬ ਹੈ ਕਿ ਪੁਲਿਸ ...

ਪੂਰੀ ਖ਼ਬਰ »

ਖੰਨਾ ਦੇ ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਨੇ ਸਲਾਮੀ ਤੋਂ ਬਾਅਦ ਸੰਭਾਲਿਆ ਅਹੁਦਾ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਨਵੇਂ ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ | ਅੱਜ ਉਨ੍ਹਾਂ ਦੇ ਖੰਨਾ ਦੇ ਐੱਸ. ਐੱਸ. ਪੀ. ਦਫ਼ਤਰ ਪੁੱਜਣ 'ਤੇ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਵਲੋਂ ਸਲਾਮੀ ਦਿੱਤੀ ਗਈ ਤੇ ਖੰਨਾ ਦੇ ਪੁਲਿਸ ...

ਪੂਰੀ ਖ਼ਬਰ »

ਨਰਸਰੀ ਵਿਚੋਂ ਬੂਟੇ ਪੁੱਟਣ 'ਤੇ ਰੋਕਣ ਦੌਰਾਨ ਕੀਤੀ ਕੁੱਟਮਾਰ

ਖੰਨਾ, 17 ਫਰਵਰੀ (ਮਨਜੀਤ ਸਿੰਘ ਧੀਮਾਨ)-ਇਕ ਵਿਅਕਤੀ ਵਲੋਂ ਨਰਸਰੀ ਵਿਚ ਲੱਗੇ ਬੂਟੇ ਪੁੱਟਣ ਤੋਂ ਰੋਕਣ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਮੁਕੇਸ਼ ਕੁਮਾਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਖੰਨਾ ਨੇ ਦੱਸਿਆ ਕਿ ਬੀਤੀ ਰਾਤ ਆਪਣੇ ਘਰ ਤੋਂ ਲੇਬਰ ...

ਪੂਰੀ ਖ਼ਬਰ »

ਕਰਮਸਰ 'ਚ ਚੋਰਾਂ ਵਲੋਂ ਏ.ਟੀ.ਐੱਮ. ਦੀ ਭੰਨਤੋੜ

ਰਾੜਾ ਸਾਹਿਬ, 17 ਫਰਵਰੀ (ਸਰਬਜੀਤ ਸਿੰਘ ਬੋਪਾਰਾਏ)-ਸਥਾਨਕ ਪਿੰਡ ਕਰਮਸਰ (ਰਾੜਾ ਸਾਹਿਬ) ਵਿਖੇ ਮੁੱਖ ਚੌਾਕ ਦੇ ਨੇੜੇ ਬਰੋਟੇ ਕੋਲ ਬੈਂਕ ਆਫ਼ ਇੰਡੀਆ ਦੀ ਸ਼ਾਖਾ ਚੱਲ ਰਹੀ ਹੈ | ਉਸ ਦੇ ਨਾਲ ਬੈਂਕ ਦੀ ਤਾਲਮੇਲ ਐੱਸ. ਆਈ. ਐੱਸ. ਏਜੰਸੀ ਵਲੋਂ ਲਗਾਏ ਏ. ਟੀ. ਐੱਮ. ਨੂੰ ਬੀਤੀ ਰਾਤ ...

ਪੂਰੀ ਖ਼ਬਰ »

ਡਿਪਟੀ ਡੀ. ਓ. ਲੁਧਿਆਣਾ ਵਲੋਂ ਬਰਮਾਲੀਪੁਰ ਦੇ ਮਿਡਲ ਸਕੂਲ ਦੀ ਇਮਾਰਤ ਦਾ ਜਾਇਜ਼ਾ

ਪਾਇਲ, 17 ਫਰਵਰੀ (ਰਜਿੰਦਰ ਸਿੰਘ)-ਪੰਜਾਬ ਸਰਕਾਰ, ਐੱਨ. ਆਰ. ਆਈ., ਗ੍ਰਾਮ ਪੰਚਾਇਤ ਬਰਮਾਲੀਪੁਰ ਤੇ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਸਰਕਾਰੀ ਮਿਡਲ ਬਰਮਾਲੀਪੁਰ ਦੀ ਬਣ ਰਹੀ ਨਵੀਂ ਇਮਾਰਤ ਦਾ ਜਾਇਜ਼ਾ ਲੈਣ ਜ਼ਿਲ੍ਹਾ ਉੱਪ ਸਿੱਖਿਆ ਅਫ਼ਸਰ ਸ੍ਰੀ ਅਸੀਸ਼ ...

ਪੂਰੀ ਖ਼ਬਰ »

ਫ਼ੈਕਟਰੀ ਦੇ ਮਜ਼ਦੂਰਾਂ ਨੇ ਤਨਖ਼ਾਹ ਨਾ ਮਿਲਣ ਕਾਰਨ ਕੀਤਾ ਰੋਸ ਪ੍ਰਗਟ

ਕੁਹਾੜਾ, 17 ਫਰਵਰੀ (ਤੇਲੂ ਰਾਮ ਕੁਹਾੜਾ)-ਕੁਹਾੜਾ-ਲੱਖੋਵਾਲ ਸੜਕ ਤੇ ਸਥਿਤ ਇਕ ਸਟੀਲ ਦੀ ਇਕ ਫ਼ੈਕਟਰੀ ਰੌਮੈਕਸ ਦੇ ਮਜ਼ਦੂਰਾਂ ਵਲੋਂ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਫ਼ੈਕਟਰੀ ਅੱਗੇ ਇਕੱਠੇ ਹੋਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ¢ ਰੋਸ ਦਾ ...

ਪੂਰੀ ਖ਼ਬਰ »

ਮਾੜੇ ਅਨਸਰਾਂ ਵਲੋਂ ਪਿੰਡ ਮੰਜਾਲੀ ਕਲਾਂ ਵਿਖੇ ਸਾਂਝੀ ਜਗ੍ਹਾ ਤੋਂ ਭਗਵਾਨ ਵਾਲਮੀਕਿ ਦੀ ਮੂਰਤੀ ਚੋਰੀ

ਬੀਜਾ, 17 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ)-ਬੀਤੀ ਰਾਤ ਇੱਥੋਂ ਦੇ ਨੇੜੇ ਪਿੰਡ ਮੰਜਾਲੀ ਕਲਾਂ ਵਿਖੇ ਭਗਵਾਨ ਬਾਲਮੀਕ ਦੀ ਮੂਰਤੀ ਸਾਂਝੀ ਜਗ੍ਹਾ ਤੋਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ¢ ਇਸ ਸਬੰਧੀ ਸੇਵਾਦਾਰ ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਕੌਰ, ...

ਪੂਰੀ ਖ਼ਬਰ »

ਚੱਕ ਸਰਵਣ ਨਾਥ ਪਿੰਡ ਵਿਚੋਂ 7 ਗਊਆਂ ਚੋਰੀ

ਕੁਹਾੜਾ, 17 ਫਰਵਰੀ (ਤੇਲੂ ਰਾਮ ਕੁਹਾੜਾ)-ਲੁਧਿਆਣਾ-ਚੰਡੀਗੜ੍ਹ ਮਾਰਗ ਦੇ ਕਿਨਾਰੇ ਵਸੇ ਪਿੰਡ ਚੱਕ ਸਰਵਣ ਨਾਥ ਵਿਖੇ ਸੁਖਕੰਵਰ ਸਿੰਘ ਰਾਏ ਦੇ ਡੇਅਰੀ ਫਾਰਮ ਵਿਚੋਂ ਸੱਤ ਗਊਆਂ ਚੋਰੀ ਕਰ ਲਈਆਂ | ਸੁਖਕੰਵਰ ਸਿੰਘ ਨੇ ਦੱਸਿਆ ਕਿ ਉਹ ਰਾਤ ਨੰੂ ਆਪਣੇ ਘਰ ਸੁੱਤਾ ਸੀ ਜਦੋਂ ...

ਪੂਰੀ ਖ਼ਬਰ »

ਵਿਧਾਇਕ ਲੱਖਾ ਵਲੋਂ ਪਿੰਡ ਬੇਗੋਵਾਲ ਦੇ ਵਿਕਾਸ ਲਈ 20 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ

ਦੋਰਾਹਾ, 17 ਫ਼ਰਵਰੀ (ਮਨਜੀਤ ਸਿੰਘ ਗਿੱਲ)-ਅੱਜ ਦੋਰਾਹਾ ਲਾਗਲੇ ਪਿੰਡ ਬੇਗੋਵਾਲ ਵਿਖੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਬਾਬਾ ਰਵਿਦਾਸ ਪੱਤੀ ਚੌਾਕ ਦਾ ਉਦਘਾਟਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਦੇ ਚੁਤਰਫ਼ਾ ...

ਪੂਰੀ ਖ਼ਬਰ »

ਪੁਨੀਤ ਇੰਸਟੀਚਿਊਟ ਦੇ ਸ਼ਾਨਦਾਰ ਨਤੀਜਿਆਂ ਦਾ ਸਿਲਸਿਲਾ ਜਾਰੀ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਤੇ ਇਲਾਕੇ ਵਿਚ ਆਈਲੈਟਸ ਦੇ ਸ਼ਾਨਦਾਰ ਨਤੀਜਿਆਂ ਅਤੇ ਉੱਚ ਪੱਧਰੀ ਸਿੱਖਿਆ ਵਾਸਤੇ ਮਾਸਟਰ ਸੰਸਥਾ ਪੁਨੀਤ ਇੰਗਲਿਸ਼ ਡਾਟ ਕਾਮ ਪਿਛਲੀ ਦਿਨੀਂ ਆਏ ਸ਼ਾਨਦਾਰ ਨਤੀਜਿਆਂ ਵਿਚ ਸਾਬਤ ਕਰ ਦਿੱਤਾ ਹੈ ਕਿ ਇਸ ਸੰਸਥਾ ਵਿਚ ...

ਪੂਰੀ ਖ਼ਬਰ »

ਅਲੂਣਾ ਪੱਲਾ ਦਾ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

ਈਸੜੂ, 17 ਫਰਵਰੀ (ਬਲਵਿੰਦਰ ਸਿੰਘ)-ਪੰਚਾਇਤੀ ਰਾਜ ਸਪੋਰਟਸ ਕਲੱਬ ਅਲੂਣਾ ਪੱਲਾ ਵੱਲੋਂ ਕਰਵਾਇਆ ਚਾਰ ਰੋਜ਼ਾ ਅਸ਼ੋਕ ਯਾਦਗਾਰੀ ਫੁੱਟਬਾਲ ਕੱਪ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ¢ ਜਿਸ ਵਿਚ ਫੁੱਟਬਾਲ ਦੀਆਂ 65 ਟੀਮਾਂ ਨੇ ਹਿੱਸਾ ਲਿਆ¢ ਪਿੰਡ ਭੁਮੱਦੀ ਦੀ ਟੀਮ ਨੇ ...

ਪੂਰੀ ਖ਼ਬਰ »

ਪਰਾਲੀ ਨੰੂ ਅੱਗ ਲਾਉਣ ਵਾਲੇ ਕਿਸਾਨਾਂ ਵਿਰੁੱਧ ਦਰਜ ਪਰਚੇ ਰੱਦ ਕਰਵਾਵਾਂਗੇ

ਕੁਹਾੜਾ, 17 ਫਰਵਰੀ (ਤੇਲੁ ਰਾਮ ਕੁਹਾੜਾ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਮਜਬੂਰੀ ਵਿਚ ਪਰਾਲੀ ਨੰੂ ਅੱਗ ਲਾਉਣ ਵਾਲੇ ਕਿਸਾਨਾਂ ਨੰੂ ਪੰਜਾਬ ਸਰਕਾਰ ਵਲੋਂ ਨੋਟਿਸ ਭੇਜਣ ਦੀ ਨਿੰਦਾ ਕੀਤੀ ਹੈ ¢ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਿਆਚਾਰ ਮੰਚ ਦੀ ਮੀਟਿੰਗ ਵਿਚ ਸੁਰਜੀਤ ਮਰਜਾਰਾ ਦੀਆਂ 7 ਕਿਤਾਬਾਂ 'ਤੇ ਵਿਚਾਰ ਚਰਚਾ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸਾਹਿਤ ਤੇ ਸੱਭਿਆਚਾਰਕ ਮੰਚ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਧੀਮਾਨ ਦੀ ਪ੍ਰਧਾਨਗੀ ਹੇਠਾਂ ਹੋਈ | ਜਿਸ ਵਿਚ ਮੰਚ ਦੇ ਚੇਅਰਮੈਨ ਸਨੇਹਇੰਦਰ ਮੀਲੂ ਫਰੌਰ ਨੇ ਸ਼੍ਰੋਮਣੀ ਸਾਹਿਤਕਾਰ ਸੁਰਜੀਤ ਸਿੰਘ ...

ਪੂਰੀ ਖ਼ਬਰ »

ਸਹਾਰਨ ਮਾਜਰਾ ਵਿਖੇ ਪੰਧੇਰ ਪਰਿਵਾਰ ਵਲੋਂ 11ਵਾਂ ਅੱਖਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ 29 ਨੂੰ

ਮਲੌਦ, 17 ਫਰਵਰੀ (ਸਹਾਰਨ ਮਾਜਰਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ: ਵਲੋਂ 451ਵਾਂ ਅਤੇ ਸਵਰਗੀ ਗੁਰਦਿਆਲ ਸਿੰਘ ਪੰਧੇਰ ਦੀ ਮਿੱਠੀ ਨਿੱਘੀ ਯਾਦ ਵਿਚ ਗੁਰਮੀਤ ਸਿੰਘ ਪੰਧੇਰ ਅਮਰੀਕਾ ਅਤੇ ਪੰਧੇਰ ਪਰਿਵਾਰ ਵਲੋਂ ਗਰਾਮ ਪੰਚਾਇਤ, ਸਮਾਜ ਭਲਾਈ ਸੰਸਥਾ, ਗੁਰਦੁਆਰਾ ...

ਪੂਰੀ ਖ਼ਬਰ »

ਸਮਾਜ ਭਲਾਈ ਸੰਸਥਾ ਸਹਾਰਨ ਮਾਜਰਾ ਵਲੋਂ ਆਪਣੇ ਸਮਾਜ ਭਲਾਈ ਦੇ ਮਿਸ਼ਨ ਨੂੰ ਜਾਰੀ ਰੱਖਣ ਦਾ ਫ਼ੈਸਲਾ

ਮਲੌਦ, 17 ਫਰਵਰੀ (ਸਹਾਰਨ ਮਾਜਰਾ)-ਸਮਾਜ ਭਲਾਈ ਸੰਸਥਾ ਰਜਿ: ਪਿੰਡ ਸਹਾਰਨ ਮਾਜਰਾ ਵਲੋਂ ਨਗਰ ਦੀ ਹਰੇਕ ਲੜਕੀ ਦੀ ਸ਼ਾਦੀ ਮੌਕੇ ਸ਼ੁਰੂ ਕੀਤੀ ਸਿਲਾਈ ਮਸ਼ੀਨ ਦੇਣ ਦੇ ਮਿਸ਼ਨ ਤਹਿਤ ਮਨਪ੍ਰੀਤ ਕੌਰ ਪੁੱਤਰੀ ਜਗਦੀਸ਼ ਚੰਦ ਸ਼ਰਮਾ ਦੀ ਸ਼ਾਦੀ ਮੌਕੇ ਸਿਲਾਈ ਮਸ਼ੀਨ ਦਿੱਤੀ | ...

ਪੂਰੀ ਖ਼ਬਰ »

ਕਰਮਸਰ (ਰਾੜਾ ਸਾਹਿਬ) ਕਾਲਜ ਦੇ 49ਵੇਂ ਸਮਾਰੋਹ 'ਚ ਸੁਖਪ੍ਰੀਤ ਸਿੰਘ ਤੇ ਜੋਤੀ ਸਰਬੋਤਮ ਅਥਲੀਟ ਐਲਾਨੇ

ਰਾੜਾ ਸਾਹਿਬ, 17 ਫਰਵਰੀ (ਸਰਬਜੀਤ ਸਿੰਘ ਬੋਪਾਰਾਏ)-ਸਥਾਨਕ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਦਾ 49ਵਾਂ ਖੇਡ ਸਮਾਰੋਹ ਕਾਲਜ ਪਿ੍ੰਸੀਪਲ ਪਰਮਜੀਤ ਸਿੰਘ ਗਰੇਵਾਲ ਦੀ ਅਗਵਾਈ ਵਿਚ ਅਤੇ ਖੇਡ ਇੰਚਾਰਜ ਪ੍ਰੋ. ਪ੍ਰਕਾਸ਼ ਸਿੰਘ ਦੀ ਨਿਗਰਾਨੀ ਹੇਠ ਸਫਲਤਾ ਨਾਲ ਕਰਵਾਇਆ ...

ਪੂਰੀ ਖ਼ਬਰ »

ਅਕਾਲੀ ਦਲ ਧੜੱਲੇਦਾਰੀ ਨਾਲ ਸੇਵਾ ਕਰਨ ਤੇ ਲੰਮੇ ਸੰਘਰਸ਼ਾਂ ਵਿਚ ਯੋਗਦਾਨ ਪਾਉਣ ਵਾਲੇ ਆਗੂਆਂ ਦਾ ਸਤਿਕਾਰ ਕਰ ਰਿਹਾ ਹੈ-ਜਥੇ: ਉਮੈਦਪੁਰ

ਮਲੌਦ, 17 ਫਰਵਰੀ (ਸਹਾਰਨ ਮਾਜਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ, ਸਾਬਕਾ ਜ਼ਿਲ੍ਹਾ ਜਥੇ: ਅਤੇ ਐੱਸ. ਐੱਸ. ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਜਥੇ: ਸੰਤਾ ਸਿੰਘ ਉਮੈਦਪੁਰ ਨੇ ਪਾਰਟੀ ਦੇ ਸੀ: ਯੂਥ ਆਗੂ ਚੇਅਰਮੈਨ ਵਰਿੰਦਰਪ੍ਰੀਤ ਸਿੰਘ ਵਿੱਕੀ ਬੇਰ ਕਲਾਂ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਦੇ ਇਲਾਜ ਲਈ ਮੁਫ਼ਤ ਦਵਾਈਆਂ ਭੇਟ

ਅਹਿਮਦਗੜ੍ਹ, 17 ਫਰਵਰੀ (ਸੋਢੀ)-ਲਾਗਲੇ ਪਿੰਡ ਪੋਹੀੜ ਵਿਖੇ ਸਮਾਜ ਸੇਵੀ ਬਿ੍ਗੇਡੀਅਰ ਜੀ. ਐੱਸ. ਸੇਖੋਂ, ਬਿ੍ਗੇਡੀਅਰ ਹੀਰਾ ਸਿੰਘ ਦੇ ਪਰਿਵਾਰ ਵਲੋਂ ਚਲਾਏ ਜਾ ਰਹੇ ਜਸਵੰਤ ਕੌਰ ਚੈਰੀਟੇਬਲ ਟਰੱਸਟ ਨੇ ਪਿੰਡ ਵਾਸੀਆਂ ਦੀ ਸਹੂਲਤ ਲਈ ਤਕਰੀਬਨ 1 ਲੱਖ ਰੂਪਏ ਦੀ ਕੀਮਤ ਦੀਆਂ ...

ਪੂਰੀ ਖ਼ਬਰ »

ਫਰੈਂਡਜ਼ ਕਲੱਬ ਵਲੋਂ ਖੰਨਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਫਰੈਂਡਜ਼ ਕਲੱਬ ਦੀ ਇਕ ਮੀਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਖੰਨਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਗੱਲਬਾਤ ਕੀਤੀ | ਮੀਟਿੰਗ ਵਿਚ ਸ਼ਰਮਾ ਨੇ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਸੰਦੀਪ ਸਿੰਘ ਨੇ ਖ਼ੁਦ ਜਾਂਚੀਆਂ ਸਕੂਲ ਬੱਸਾਂ, 5 ਬੱਸਾਂ ਥਾਣੇ ਵਿਚ ਬੰਦ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਪਿਛਲੇ ਦਿਨੀਂ ਲੋਗੋਂਵਾਲ ਵਿਖੇ ਇਕ ਸਕੂਲ ਵੈਨ ਨੂੰ ਭਿਆਨਕ ਅੱਗ ਲੱਗ ਜਾਣ ਕਾਰਨ 4 ਬੱਚਿਆਂ ਦੀ ਹੋਈ ਦਿਲ ਦਹਿਲਾਉਣ ਵਾਲੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਕੁੰਭ ਕਰਨੀ ਨੀਂਦ ਤੋਂ ਜਾਗੀ ਲੱਗਦੀ ਹੈ | ਜਿਸ ਦੇ ਚੱਲਦੇ ਅੱਜ ਸੇਫ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਵਿਖੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੂੰ ਵਿਦਾਇਗੀ ਪਾਰਟੀ

ਦੋਰਾਹਾ, 17 ਫਰਵਰੀ (ਜਸਵੀਰ ਝੱਜ)-ਨਨਕਾਣਾ ਸਾਹਿਬ ਪਬਲਿਕ ਸੀਨੀ. ਸੈਕੰ. ਸਕੂਲ ਰਾਮਪੁਰ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਕੀਤੀ ਗਈ | ਇਸ ਸਮੇਂ ਵਿਦਿਆਰਥੀਆਂ ਲਈ ਕਈ ਤਰਾਂ ਦੀਆਂ ਮਨੋਰੰਜਕ ਖੇਡਾਂ ਦਾ ਪ੍ਰਬੰਧ ਕੀਤਾ ਗਿਆ | ਸਮੂਹ ...

ਪੂਰੀ ਖ਼ਬਰ »

ਗੁਰਦੁਆਰਾ ਧਰਮਸਰ ਸਾਹਿਬ ਰੋੜੀਆ ਵਿਖੇ ਸਾਲਾਨਾ ਸਮਾਗਮ

ਮਲੌਦ, 17 ਫਰਵਰੀ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਭਗਤ ਧੰਨਾ ਜੀ ਦੇ ਅਵਤਾਰ ਦਿਹਾੜੇ ਤੇ ਸੰਤ ਬਾਬਾ ਦਲੀਪ ਸਿੰਘ ਦੀ ਬਰਸੀ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਸੰਤ ਸਮਾਗਮ ਬਾਬਾ ਸੁਖਦੇਵ ਸਿੰਘ ਰੋੜੀਆਂ ਦੇ ਉੱਦਮ ਸਦਕਾ ਗੁਰਦੁਆਰਾ ਧਰਮਸਰ ਸਾਹਿਬ ਰੋੜੀਆਂ ਵਿਖੇ ...

ਪੂਰੀ ਖ਼ਬਰ »

ਪੰਜਾਬ ਪੁਲਿਸ ਨੇ ਸਕੂਲੀ ਬੱਸਾਂ ਦੀ ਜਾਂਚ ਕੀਤੀ ਤੇਜ

ਕੁਹਾੜਾ, 17 ਫਰਵਰੀ (ਤੇਲੁ ਰਾਮ ਕੁਹਾੜਾ)-ਲੌਾਗੋਵਾਲ ਸਕੂਲ ਵੈਨ ਹਾਦਸੇ ਤੋਂ ਪਿੱਛੋਂ ਪੰਜਾਬ ਪੁਲਿਸ ਵਲੋਂ ਸਕੂਲਾਂ ਦੀਆਂ ਵੈਨਾਂ ਤੇ ਬੱਸਾਂ ਦੀ ਜਾਂਚ ਦਾ ਕੰਮ ਤੇਜ ਕਰ ਦਿੱਤਾ ਗਿਆ ਹੈ¢ ਥਾਣਾ ਕੰੂਮ ਕਲਾਂ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਅਪਣੀ ਟੀਮ ਨੂੰ ਨਾਲ ਲੈ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ 'ਆਪ' ਕਰੇਗੀ ਸੰਘਰਸ਼ ਤੇਜ਼- ਪ੍ਰਧਾਨ ਕੌਾਸਲ

ਦੋਰਾਹਾ, 17 ਫ਼ਰਵਰੀ (ਮਨਜੀਤ ਸਿੰਘ ਗਿੱਲ)-ਆਮ ਆਦਮੀ ਪਾਰਟੀ ਦੋਰਾਹਾ ਸ਼ਹਿਰੀ ਦੇ ਪ੍ਰਧਾਨ ਰਾਜਿੰਦਰਪਾਲ ਕੌਾਸਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਗਈ ਹੈ | ...

ਪੂਰੀ ਖ਼ਬਰ »

ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰੀ-ਗੁਰਦੀਪ ਸਿੰਘ

ਦੋਰਾਹਾ, 17 ਫ਼ਰਵਰੀ (ਮਨਜੀਤ ਸਿੰਘ ਗਿੱਲ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਹਰੇਕ ਵਰਗ ਨੂੰ ਦਿੱਤੀਆਂ ਜਾ ਰਹੀਆ ਲੋਕ ਭਲਾਈ ਸਕੀਮਾਂ ਵਿੱਚ ਵਾਧਾ ਤਾ ਕੀ ਕਰਨਾ ਸੀ, ਸਗੋ ਇਨ੍ਹਾਂ ...

ਪੂਰੀ ਖ਼ਬਰ »

ਬੀ. ਕੇ. ਯੂ. ਏਕਤਾ ਵਲੋਂ ਅਮਰੀਕਾ ਤੋਂ ਖੇਤੀ ਜਿਣਸਾਂ ਦੇ ਆਯਾਤ ਦੇ ਹੋਣ ਵਾਲੇ ਸਮਝੌਤੇ ਦਾ ਵਿਰੋਧ

ਸਮਰਾਲਾ, 17 ਫਰਵਰੀ (ਗੋਪਾਲ ਸੋਫਤ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਅਮਰੀਕਾ ਤੋਂ ਭਾਰਤ ਨੂੰ ਖੇਤੀ ਜਿਣਸਾਂ ਦੇ ਆਯਾਤ ਨੂੰ ਖੁੱਲ੍ਹ ਦੇਣ ਲਈ ਹੋਣ ਵਾਲੇ ਸਮਝੌਤੇ ਦਾ ਵਿਰੋਧ ਕੀਤਾ ਹੈ¢ ਇਸ ਫ਼ੈਸਲੇ ਨੂੰ ਰੋਕਣ ਲਈ ਯੂਨੀਅਨ ਵੱਲੋਂ ਸਥਾਨਕ ਐੱਸ. ਡੀ. ਐੱਮ. ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਵਿਚ 110000 ਦੀ ਲਾਗਤ ਨਾਲ ਰਸੋਈ ਬਣਾਈ ਗਈ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਸਰਕਾਰੀ ਮਿਡਲ ਸਕੂਲ ਸਮਰਾਲਾ ਰੋਡ ਖੰਨਾ ਵਿਖੇ ਇਕ ਲੱਖ ਦਸ ਹਜਾਰ ਦੀ ਲਾਗਤ ਨਾਲ ਨਵੀ ਬਣੀ ਰਸੋਈ ਦਾ ਉਦਘਾਟਨ ਕਲੱਸਟਰ ਇੰਚਾਰਜ ਤੇ ਕਿਸ਼ੋਰੀ ਲਾਲ ਜੇਠੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਪਿ੍ੰਸੀਪਲ ...

ਪੂਰੀ ਖ਼ਬਰ »

31 ਮਾਰਚ ਦੀ ਮਨਰੇਗਾ ਰੋਸ ਰੈਲੀ ਲਈ ਮਜ਼ਦੂਰ ਯੂਨੀਅਨਾਂ ਵਲੋਂ ਤਿਆਰੀਆਂ ਜ਼ੋਰਾਂ 'ਤੇ

ਮਾਛੀਵਾੜਾ ਸਾਹਿਬ, 17 ਫਰਵਰੀ (ਸੁਖਵੰਤ ਸਿੰਘ ਗਿੱਲ)-ਸਰਕਾਰ ਵਲੋਂ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੇ ਜਾਣ 'ਤੇ ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਦੀ ਰਾਜ ਪੱਧਰੀ ਮੀਟਿੰਗ ਸ਼ੇਰ ਸਿੰਘ ਫਰਵਾਹੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬੇ ਭਰ ਦੇ ਮਜ਼ਦੂਰਾਂ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ 'ਉੱਪ ਸੰਰਚਨਾਵਾਦ' ਵਿਸ਼ੇ 'ਤੇ ਕਰਵਾਇਆ ਪਸਾਰ ਭਾਸ਼ਣ

ਦੋਰਾਹਾ, 17 ਫਰਵਰੀ, (ਜਸਵੀਰ ਝੱਜ)-ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ ਰਾਜਨੀਤੀ ਸ਼ਾਸਤਰ ਦੇ ਪੋਸਟ ਗ੍ਰੈਜੂਏਟ ਵਿਭਾਗ ਵਲੋਂ ਪਸਾਰ ਭਾਸ਼ਣ ਕਰਵਾਇਆ ਗਿਆ | ਜਿਸ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰੋ. ਰੌਣਕੀ ਰਾਮ ਮੁੱਖ ਵਕਤਾ ਦੇ ਤੌਰ ਤੇ ਪਹੁੰਚੇ | ...

ਪੂਰੀ ਖ਼ਬਰ »

ਬਲਾਕ ਸੰਮਤੀ ਮਲੌਦ ਵਿਖੇ ਵਿਕਾਸ-ਕਾਰਜਾਂ ਸਬੰਧੀ ਸਰਪੰਚਾਂ ਦੀ ਮੀਟਿੰਗ ਹੋਈ

ਮਲੌਦ, 17 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਬਲਾਕ ਸੰਮਤੀ ਮਲੌਦ ਨਾਲ ਗ੍ਰਾਮ ਪੰਚਾਇਤਾਂ ਦੀ ਇੱਕ ਜ਼ਰੂਰੀ ਮੀਟਿੰਗ ਸੰਮਤੀ ਦਫ਼ਤਰ ਮਲੌਦ ਵਿਖੇ ਬੀ. ਡੀ. ਪੀ. ਓ. ਨਵਨੀਤ ਜੋਸ਼ੀ ਦੀ ਦੇਖ-ਰੇਖ ਹੇਠ ਹੋਈ ¢ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ...

ਪੂਰੀ ਖ਼ਬਰ »

ਕਿਲ੍ਹਾ ਰਾਏਪੁਰ ਵਿਖੇ ਪੇਂਡੂ ਉਲੰਪਿਕਸ ਦੀਆਂ ਤਿਆਰੀਆਂ ਮੁਕੰਮਲ

ਡੇਹਲੋਂ, 17 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੱਤੀ ਸੁਹਾਵੀਆ), ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ 24 ਅਤੇ 25 ਫਰਵਰੀ ਨੂੰ ਗਰੇਵਾਲ ਸਪੋਰਟਸ ਸਟੇਡੀਅਮ ਪੱਤੀ ਸੁਹਾਵੀਆ ਵਿਖੇ ਕਰਵਾਈਆਂ ਜਾ ਰਹੀਆਂ ਖੇਡਾਂ ਦੀਆਂ ਤਿਆਰੀਆਂ ...

ਪੂਰੀ ਖ਼ਬਰ »

ਵਿਕਟੋਰੀਆ ਸਕੂਲ ਲਹਿਰਾ ਖਿਡਾਰੀ ਨੇ ਕਿੱਕ ਬਾਕਸਿੰਗ 'ਚ ਜਿੱਤਿਆ ਸੋਨੇ ਦਾ ਤਗਮਾ

ਡੇਹਲੋਂ, 17 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਵਿਕਟੋਰੀਆ ਪਬਲਿਕ ਸਕੂਲ, ਲਹਿਰਾ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਨੇ ਇੰਟਰਨੈਸ਼ਨਲ ਕਿੱਕ ਬਾਕਸਿੰਗ ਵਿਚ ਗੋਲਡ ਮੈਡਲ ਜਿੱਤਿਆ ਹੈ ¢ ਚੇਅਰਮੈਨ ਪ੍ਰੋ. ਸੁਰਿੰਦਰਪਾਲ ਸੋਫਤ ਤੇ ਪ੍ਰਧਾਨ ਐਡਵੋਕੇਟ ਸੰਜੇ ਢੰਡ ਨੇ ਦੱਸਿਆ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਸਹੂਲਤਾਂ ਲਈ ਜਥੇਬੰਦੀਆਂ ਵਲੋਂ ਸੰਘਰਸ਼ ਦਾ ਬਿਗਲ

ਸਮਰਾਲਾ, 17 ਫਰਵਰੀ (ਗੋਪਾਲ ਸੋਫਤ)-ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸੱਦੇ 'ਤੇ ਇਲਾਕੇ ਦੀਆਂ ਸਮਾਜਸੇਵੀ ਜਥੇਬੰਦੀਆਂ ਦੀਆਂ ਇੱਕ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਖੇ ਕੀਤੀ ਜਿਸ ਸਰਕਾਰੀ ਸਿਵਲ ਹਸਪਤਾਲ ਸਮਰਾਲਾ ਵਿਚ ਪਿਛਲੇ ਕਾਫੀ ...

ਪੂਰੀ ਖ਼ਬਰ »

ਮਿੱਟੀ ਸਿਹਤ ਕਾਰਡ ਦਿਵਸ ਭਲਕੇ

ਮੋਗਾ, 17 ਫਰਵਰੀ (ਸੁਰਿੰਦਰਪਾਲ ਸਿੰਘ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੋਗਾ ਵਲੋਂ ਡਾਇਰੈਕਟਰ ਖੇਤੀਬਾੜੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਬਲਦੇਵ ਸਿੰਘ ਦੀ ਰਹਿਨੁਮਾਈ ਹੇਠ ਕਿਸਾਨਾਂ ਨੂੰ ਮਿੱਟੀ ਪਰਖ ਦੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਦੇ ਕਮਰੇ ਦੀ ਨੀਂਹ ਰੱਖੀ

ਬਾਘਾ ਪੁਰਾਣਾ, 17 ਫਰਵਰੀ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਨੱਥੋ ਕੇ ਦੇ ਸਰਕਾਰੀ ਹਾਈ ਸਕੂਲ ਵਿਚ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵਲੋਂ ਮਿਲੀ ਕਮਰੇ ਦੀ ਗਰਾਂਟ ਅਧੀਨ ਕਮਰੇ ਦੀ ਉਸਾਰੀ ਲਈ ਨੀਂਹ ਰੱਖੀ ਗਈ | ਇਸ ਸਮੇਂ ...

ਪੂਰੀ ਖ਼ਬਰ »

ਬਾਬਾ ਫ਼ਰੀਦ ਸਕੂਲ ਵਿਖੇ ਧਾਰਮਿਕ ਪ੍ਰੀਖਿਆ ਕਰਵਾਈ

ਕੋਟ ਈਸੇ ਖਾਂ, 17 ਫਰਵਰੀ (ਨਿਰਮਲ ਸਿੰਘ ਕਾਲੜਾ)- ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਸਤਨਾਮ ਸਰਬ ਕਲਿਆਣ ਟਰੱਸਟ (ਰਜਿ.) ਚੰਡੀਗੜ੍ਹ ਦੁਆਰਾ ਸਾਲਾਨਾ ਧਾਰਮਿਕ ਪ੍ਰੀਖਿਆ ਕਰਵਾਈ ਗਈ, ਜਿਸ ਦੀ ਦੇਖ ਰੇਖ ਟਰੱਸਟ ਮੋਗਾ ਜ਼ੋਨ ਦੇ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਸਬੰਧੀ ਮੀਟਿੰਗ

ਜੋਧਾਂ, 17 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ (ਰਜਿ:) ਪੰਜਾਬ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 21 ਤੋਂ 23 ਫਰਵਰੀ ਤੱਕ ਮੰਡੀ ਮੁੱਲਾਂਪੁਰ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਧਾਰਮਿਕ ਸਮਾਗਮ ਦੇ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਸਮਰਾਲਾ ਵਲੋਂ 'ਸੁਰੱਖਿਅਤ ਵਾਹਨ ਨੀਤੀ' ਦੇ ਤਹਿਤ ਸਕੂਲ ਬੱਸਾਂ ਦੀ ਜਾਂਚ

ਸਮਰਾਲਾ, 17 ਫ਼ਰਵਰੀ (ਕੁਲਵਿੰਦਰ ਸਿੰਘ)-ਜ਼ਿਲ੍ਹਾ ਸੰਗਰੂਰ ਦੇ ਨਜ਼ਦੀਕ ਸਕੂਲ ਬੱਸ ਦੁਰਘਟਨਾ ਹੋਣ ਤੋਂ ਬਾਅਦ ਹਰਕਤ ਵਿਚ ਆਏ ਪ੍ਰਸ਼ਾਸਨ ਨੇ ਸਕੂਲ ਬੱਸਾਂ ਦੀ 'ਸੁਰੱਖਿਆਂ ਵਾਹਨ ਨੀਤੀ' ਦੇ ਤਹਿਤ ਅੱਜ ਐੱਸ. ਡੀ. ਐੱਮ. ਮਿਸ ਗੀਤਿਕਾ ਸਿੰਘ ਨੇ ਪ੍ਰਾਈਵੇਟ ਸਕੂਲਾਂ ਦੀ ...

ਪੂਰੀ ਖ਼ਬਰ »

ਫੋਕਲ ਪੁਆਇੰਟ ਦੇ ਵਿਕਾਸ ਲਈ 10.65 ਕਰੋੜ ਦੀ ਕੇਂਦਰੀ ਸਕੀਮ ਨੂੰ ਅੰਤਿਮ ਮਨਜ਼ੂਰੀ ਮਿਲੀ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਫੋਕਲ ਪੁਆਇੰਟ ਨੂੰ ਐੱਸ.ਪੀ.ਵੀ. ਸਕੀਮ ਦੇ ਅਧੀਨ ਲਿਆਉਣ ਤੋਂ ਬਾਅਦ ਉਹ 10.65 ਕਰੋੜ ਦੀ ਲਾਗਤ ਨਾਲ ਵਿਕਾਸ ਦੇ ਕੰਮ ਸ਼ੁਰੂ ਹੋ ਰਹੇ ਹਨ | ਇਨ੍ਹਾਂ ਕੰਮਾਂ ਦੇ ਸਾਂਝੇ ਨਿਰੀਖਣ ਲਈ ਅੱਜ ਚਾਰ ਵੱਖ ਵੱਖ ਸੰਸਥਾਵਾਂ ਦੀਆਂ ਟੀਮਾਂ ਫੋਕਲ ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਲਈ ਕੌਾਸਲਰ ਤੇ ਪਤੀ ਸਨਮਾਨਿਤ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਦਾ ਵਾਰਡ ਨੰਬਰ 19 ਵਿਕਾਸ ਪੱਖੋਂ ਕਾਫੀ ਪੱਛੜਿਆ ਹੋਇਆ ਵਾਰਡ ਸੀ ਪਰ ਵਾਰਡ ਦੀ ਕੌਾਸਲਰ ਰੂਬੀ ਭਾਟੀਆ ਦੀ ਮਿਹਨਤ ਸਦਕਾ ਇਹ ਵਾਰਡ ਵਿਕਾਸ ਵਜੋਂ ਨਮੂਨੇ ਦਾ ਵਾਰਡ ਬਣ ਗਿਆ ਹੈ | ਵਰਨਣਯੋਗ ਹੈ ਕੀ ਇਹ ਵਾਰਡ ਵਿਚ ਕੋਈ ਵੀ ...

ਪੂਰੀ ਖ਼ਬਰ »

ਘੁੰਗਰਾਲੀ ਰਾਜਪੂਤਾਂ ਵਿਚ ਪਹਿਲੇ ਸਥਾਨਾਂ 'ਤੇ ਆਉਣ ਵਾਲੇ ਬੱਚਿਆਂ ਦਾ ਸਨਮਾਨ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਸਰਕਾਰੀ ਹਾਈ ਸਕੂਲ ਘੰੁਗਰਾਲੀ ਰਾਜਪੂਤਾਂ ਵਿਖੇ ਅੱਜ ਐੱਨ. ਆਰ. ਆਈ. ਰਣਜੀਤ ਸਿੰਘ ਥਾਣੇਦਾਰ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਅਤੇ ਪੁੱਤਰ ਰਾਜਦੀਪ ਸਿੰਘ ਲੇਲ੍ਹ, ਕਮਲਦੀਪ ਸਿੰਘ ਲੇਲ੍ਹ ਵਲੋਂ ਹਰ ਸਾਲ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਓ.ਐੱਸ.ਡੀ. ਕੈਪਟਨ ਸੰਧੂ ਨੇ ਚੇਅਰਮੈਨ ਜੰਡਾਲੀ ਨਾਲ ਪਿੰਡਾਂ ਦੇ ਵਿਕਾਸ ਲਈ ਕੀਤੀ ਵਿਚਾਰ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਨੂੰ ਵਧਾਈ ਦੇਣ ਲਈ ਤੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ 900 ਪਿੰਡਾਂ ਦੇ ਵਿਕਾਸ ਲਈ ਵਿਚਾਰ ਵਟਾਂਦਰਾ ਕਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

7 ਹਜ਼ਾਰ ਦੇ ਬਿਲ 'ਤੇ ਤਰੀਕ ਲੰਘਣ ਤੋਂ ਪਹਿਲਾਂ ਕੁਨੈਕਸ਼ਨ ਕੱਟਣ ਦਾ ਵਿਰੋਧ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਬਿਜਲੀ ਵਿਭਾਗ ਵਲੋਂ ਸਿਟੀ 2 ਦੇ ਐੱਸ. ਡੀ. ਓ. ਦੀ ਅਗਵਾਈ ਵਿਚ ਅੱਜ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਇਕ ਘਰ ਦਾ ਸਿਰਫ਼ ਦੋ ਮਹੀਨੇ ਦਾ ਬਿਜਲੀ ਬਿੱਲ ਬਕਾਇਆ ਹੋਣ 'ਤੇ ਉਸਦਾ ਮੀਟਰ ਹੀ ਲਾਹ ਦਿੱਤਾ | ਜਦੋਂ ਕਿ ਮਕਾਨ ਮਾਲਕ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਵਲੋਂ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਨਵ-ਨਿਯੁਕਤ ਪ੍ਰਧਾਨ ਨੀਰਜ ਸਿਹਾਲਾ ਦਾ ਸਨਮਾਨ

ਸਮਰਾਲਾ, 17 ਫ਼ਰਵਰੀ (ਰਾਮ ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਸਮਰਾਲੇ ਹਲਕੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਸੰਘਰਸ਼ ਕਰਨ ਵਾਲੀ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਨਵ-ਨਿਯੁਕਤ ਪ੍ਰਧਾਨ ਨੀਰਜ ਸਿਹਾਲਾ ਦਾ ਯੂਥ ਅਕਾਲੀ ਦਲ ਵਲੋਂ ਸਨਮਾਨ ਕੀਤਾ ਗਿਆ | ਯੂਥ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX