ਤਾਜਾ ਖ਼ਬਰਾਂ


ਚੰਡੀਗੜ੍ਹ 'ਚ ਪੁਲਿਸ ਵਲੋਂ ਯੂਥ ਕਾਂਗਰਸੀ ਵਰਕਰਾਂ 'ਤੇ ਪਾਣੀ ਦੀਆਂ ਮਾਰੀਆਂ ਗਈਆਂ ਬੁਛਾੜਾਂ
. . .  23 minutes ago
ਚੰਡੀਗੜ੍ਹ, 2 ਦਸੰਬਰ - ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਜਿਸ ਦੇ ਸਿੱਟੇ ਵਜੋਂ ਪੁਲਿਸ ਵਲੋਂ ਪਾਣੀ ਦੀਆਂ...
ਸੰਗਰੂਰ 'ਚ ਪਟਵਾਰੀਆਂ ਦਾ‍ ਧਰਨਾ ਦੂਜੇ ਦਿਨ ਵੀ ਜਾਰੀ
. . .  34 minutes ago
ਸੰਗਰੂਰ, 2 ਦਸੰਬਰ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਦੇ ਪਟਵਾਰੀਆਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਦੂਜੇ ਦਿਨ ਵੀ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਜਾਰੀ ਹੈ। ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰ ਨੇ ਕਿਹਾ ਕਿ ਮੰਗਾਂ ਦੀ ਪੂਰਤੀ...
ਤੀਸਰਾ ਵਨਡੇ : ਭਾਰਤ ਨੇ 5 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 302 ਦੌੜਾਂ
. . .  39 minutes ago
ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਂਦੇ ਠੇਕਾ ਮੁਲਾਜ਼ਮ ਪੁਲਿਸ ਨੇ ਰੋਕੇ
. . .  43 minutes ago
ਪਟਿਆਲਾ, 2 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਸੈਂਕੜੇ ਠੇਕਾ ਕਾਮਿਆਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਯਤਨ ਕੀਤਾ ਗਿਆ। ਜਿਸ ਨੂੰ ਮੌਕੇ ਤੇ ਮੌਜੂਦ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆ ਫ਼ੀਸਾਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਵਿਚ ਕੀਤਾ ਵਾਧਾ
. . .  47 minutes ago
ਨੂਰਪੁਰ ਬੇਦੀ, 2 ਦਸੰਬਰ (ਹਰਦੀਪ ਸਿੰਘ ਢੀਂਡਸਾ) - ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਪੰਜਾਬ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਪ੍ਰੀਖਿਆ ਫ਼ੀਸਾਂ ਤੇ ਫਾਰਮ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਬੀ ਜਗੀਰ ਕੌਰ ਅਤੇ ਹੋਰਨਾਂ ਦਾ ਸਨਮਾਨ
. . .  52 minutes ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਅਕਾਲ ਤਖ਼ਤ ਸਕੱਤਰੇਤ ਵਿਖੇ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਬੀਬੀ ਜਗੀਰ ਕੌਰ ਆਨਰੇਰੀ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ...
ਕਿਸਾਨਾਂ ਨੇ ਜਾਮ ਕੀਤਾ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸ ਵੇ
. . .  58 minutes ago
ਨਵੀਂ ਦਿੱਲੀ, 2 ਦਸੰਬਰ - ਕਿਸਾਨਾਂ ਵਲੋਂ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸ ਵੇ ਜਾਮ ਕਰ ਦਿੱਤਾ ਗਿਆ ਹੈ। ਡੀ.ਐਨ.ਡੀ. (ਦਿੱਲੀ-ਨੋਇਡਾ ਡਾਇਰੈਕਟ ਫਲਾਈਵੇ) ਜਾਣ ਵਾਲੇ ਰਸਤੇ ਬੰਦ...
ਕਿਸਾਨ ਅੰਦੋਲਨ : ਵਾਲਮੀਕ ਭਾਈਚਾਰੇ ਵਲੋਂ ਪ੍ਰਦਰਸ਼ਨ
. . .  about 1 hour ago
ਰਾਜਾਸਾਂਸੀ, 2 ਦਸੰਬਰ (ਹੇਰ) - ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ ਰਾਜਾਸਾਂਸੀ ਹਵਾਈ ਅੱਡੇ 'ਤੇ ਪ੍ਰਦਰਸ਼ਨ ਕਰਨ ਜਾ ਰਹੇ ਵਾਲਮੀਕ ਭਾਈਚਾਰੇ...
ਨਿਊਯਾਰਕ ਵਿਚ ਭਾਰਤੀ ਅੰਬੈਸੀ ਦੇ ਮੂਹਰੇ ਪੰਜਾਬੀਆਂ ਵਲੋਂ ਕਿਸਾਨਾਂ ਦੇ ਹੱਕ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ
. . .  about 1 hour ago
ਸਿਆਟਲ, 2 ਦਸੰਬਰ (ਹਰਮਨਪ੍ਰੀਤ ਸਿੰਘ)-ਅੱਜ ਅਮਰੀਕਾ ਦੇ ਨਿਊਯਾਰਕ ਸਿਟੀ ਵਿਖੇ ਭਾਰਤੀ ਪੰਜਾਬੀ ਤੇ ਸਿੱਖ ਭਾਈਚਾਰੇ ਵਲੋਂ 'ਭਾਰਤੀ ਅੰਬੈਸੀ' ਦੇ ਬਾਹਰ ਭਾਰਤੀ ਕਿਸਾਨਾਂ ਦੇ ਹੱਕ ਵਿਚ ਤੇ ਮੋਦੀ ਸਰਕਾਰ ਦੇ ਖਿਲਾਫ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਪੰਜਾਬੀ ਭਾਈਚਾਰੇ...
ਕਿਸਾਨ ਮਜ਼ਦੂਰ ਯੂਥ ਮੋਰਚਾ ਵੱਲੋਂ ਕੱਲ੍ਹ ਨੂੰ ਸੈਂਕੜੇ ਗੱਡੀਆਂ ਦਾ ਕਾਫ਼ਲਾ ਦਿੱਲੀ ਮੋਰਚੇ ਵਿੱਚ ਪੁੱਜੇਗਾ
. . .  about 1 hour ago
ਬਟਾਲਾ, 2 ਦਸੰਬਰ (ਕਾਹਲੋਂ)-ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਅਤੇ ਪੂਰੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਪਹੁੰਚ ਰਹੀਆਂ ਹਨ ਤਾਂ ਜੋ ਕੇਂਦਰ ਸਰਕਾਰ ਤੇ ਇਨ੍ਹਾਂ ਬਿੱਲਾਂ ਨੂੰ ਰੱਦ ਕਰਨ ਦਾ ਦਬਾਅ ਬਣ ਸਕੇ ।ਇਸੇ ਤਹਿਤ ਕਿਸਾਨ ਮਜ਼ਦੂਰ ਯੂਥ ਮੋਰਚਾ ਪੰਜਾਬ...
ਕਿਸਾਨ ਅੰਦੋਲਨ 'ਤੇ ਗ੍ਰਹਿ ਮੰਤਰੀ, ਖੇਤੀਬਾੜੀ ਮੰਤਰੀ ਤੇ ਰੇਲ ਮੰਤਰੀ ਵਿਚਕਾਰ ਅਹਿਮ ਮੀਟਿੰਗ
. . .  about 1 hour ago
ਨਵੀਂ ਦਿੱਲੀ, 2 ਦਸੰਬਰ - ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿਚਕਾਰ ਕੇਂਦਰ ਦੀ ਵੱਡੀ ਬੈਠਕ ਚੱਲ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਰੇਲ...
ਅੰਮ੍ਰਿਤਸਰ ਤੋਂ ਯੂਥ ਕਾਂਗਰਸੀ ਵਰਕਰਾਂ ਦਾ ਦਲ ਹੋਇਆ ਰਵਾਨਾ
. . .  about 2 hours ago
ਅੰਮ੍ਰਿਤਸਰ, 2 ਦਸੰਬਰ (ਰੇਸ਼ਮ ਸਿੰਘ) - ਕਿਸਾਨਾਂ ਉੱਪਰ ਜ਼ੁਲਮ ਢਾਹੁਣ ਵਾਲੀ ਹਰਿਆਣਾ ਦੀ ਖੱਟਰ ਸਰਕਾਰ ਖਿਲਾਫ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਯੂਥ ਜਨਰਲ ਸੈਕਟਰੀ ਪੰਜਾਬ ਦਿਲਰਾਜ ਸਰਕਾਰੀਆ, ਪ੍ਰਧਾਨ ਦਿਲਸ਼ੇਰ ਸਿੰਘ ਵਾਈਸ ਪ੍ਰਧਾਨ, ਗੁਰਸੇਵਕ ਸਿੰਘ ਗੈਵੀ ਲੋਪੋਕੇ ਦੀ ਅਗਵਾਈ ਹੇਠ ਅੰਮ੍ਰਿਤਸਰ...
ਤੀਸਰਾ ਵਨਡੇ : ਭਾਰਤ ਨੇ 42ਵੇਂ ਓਵਰ 'ਚ 5 ਵਿਕਟਾਂ ਦੇ ਨੁਕਸਾਨ 'ਤੇ 200 ਦੌੜਾਂ ਦਾ ਅੰਕੜਾਂ ਕੀਤਾ ਪਾਰ
. . .  about 2 hours ago
ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 71ਵੇਂ ਦਿਨ ਵੀ ਜਾਰੀ
. . .  about 2 hours ago
ਜੰਡਿਆਲਾ ਗੁਰੂ (ਅੰਮ੍ਰਿਤਸਰ) , 2 ਦਸੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 71ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ...
ਕਿਸਾਨ ਜਥੇਬੰਦੀਆਂ ਵਿਚਕਾਰ ਸਿੰਘੂ ਬਾਰਡਰ 'ਤੇ ਬੈਠਕਾਂ ਦਾ ਦੌਰ ਜਾਰੀ
. . .  about 2 hours ago
ਨਵੀਂ ਦਿੱਲੀ, 2 ਦਸੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਕਿਸਾਨ ਜਥੇਬੰਦੀਆਂ ਦੀ ਸਿੰਘੂ ਬਾਰਡਰ 'ਤੇ ਅਹਿਮ ਮੀਟਿੰਗ ਚੱਲ ਰਹੀ ਹੈ। ਸਰਕਾਰ ਨਾਲ ਵਾਰਤਾ ਤੋਂ ਪਹਿਲਾ ਜਥੇਬੰਦੀਆਂ ਵਿਚਾਰ ਚਰਚਾ 'ਚ ਰੁੱਝੀਆਂ...
ਪ੍ਰਾਪਰਟੀ ਕਾਰੋਬਾਰੀ ਦੀ ਅਗਵਾ ਦੋ ਸਾਲ ਦੀ ਮਾਸੂਮ ਬੱਚੀ ਹੋਈ ਬਰਾਮਦ, ਮੁੱਖ ਦੋਸ਼ੀ ਕਾਬੂ
. . .  about 3 hours ago
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸ਼ਹੀਦ ਭਗਤ ਸਿੰਘ ਨਗਰ ਵਿਚ ਪ੍ਰਾਪਰਟੀ ਕਾਰੋਬਾਰੀ ਦੀ ਦੋ ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਮੁੱਖ ਦੋਸ਼ੀ ਨੂੰ ਕਾਬੂ ਕਰਕੇ ਬੱਚੀ ਨੂੰ ਬਰਾਮਦ ਕਰ ਲਿਆ ਹੈ। ਜਦ ਕਿ ਉਸ ਦੇ ਤਿੰਨ ਹੋਰ ਸਾਥੀ ਅਜੇ ਫ਼ਰਾਰ ਹਨ...
ਖੱਟਰ ਸਰਕਾਰ ਨੂੰ ਸੁੱਟਣ ਲਈ ਹਰਿਆਣਾ 'ਚ ਇਕੱਠੇ ਹੋਏ ਕਿਸਾਨ, ਚਲਾਉਣਗੇ ਮੁਹਿੰਮ
. . .  about 3 hours ago
ਜੀਂਦ, 2 ਦਸੰਬਰ - ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ 40 ਖਾਪਾਂ ਦੀ ਮਹਾਂ ਪੰਚਾਇਤ ਹੋਈ। ਇਸ ਮਹਾਂ ਪੰਚਾਇਤ 'ਚ ਕਈ ਅਹਿਮ ਫ਼ੈਸਲੇ ਲਏ ਗਏ ਹਨ। ਜਿਸ ਵਿਚ ਖ਼ਾਸਕਰ ਹਰਿਆਣਾ ਦੀ ਖੱਟਰ ਸਰਕਾਰ ਨੂੰ ਸੁੱਟਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ...
ਭਾਰਤ 'ਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ 'ਚ 501 ਮੌਤਾਂ
. . .  about 3 hours ago
ਨਵੀਂ ਦਿੱਲੀ, 2 ਦਸੰਬਰ - ਦੇਸ਼ ਭਰ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 36 ਹਜ਼ਾਰ 604 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 94 ਲੱਖ 99 ਹਜ਼ਾਰ 414 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਵਿਡ ਕਾਰਨ 501 ਲੋਕਾਂ...
ਤੀਸਰਾ ਵਨਡੇ : 114 ਦੌੜਾਂ 'ਤੇ ਭਾਰਤ ਨੂੰ ਲੱਗਾ ਤੀਸਰਾ ਝਟਕਾ
. . .  about 3 hours ago
ਦਿੱਲੀ ਯੂਪੀ ਬਾਰਡਰ 'ਤੇ ਕਿਸਾਨਾਂ ਵਲੋਂ ਪ੍ਰਦਰਸ਼ਨ, ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ
. . .  about 3 hours ago
ਨਵੀਂ ਦਿੱਲੀ, 2 ਦਸੰਬਰ - ਦਿੱਲੀ ਉਤਰ ਪ੍ਰਦੇਸ਼ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਵਲੋਂ ਪੁਲਿਸ ਵਲੋਂ ਲਗਾਏ ਬੈਰੀਕੇਡ ਸੁੱਟ ਦਿੱਤੇ ਗਏ ਹਨ ਅਤੇ ਜੰਮ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ...
ਮਿੰਨੀ ਬੱਸ ਅਪਰੇਟਰਾਂ ਵਰਕਰ ਯੂਨੀਅਨ ਅੰਮ੍ਰਿਤਸਰ ਵਲੋਂ ਚੱਕਾ ਜਾਮ
. . .  about 3 hours ago
ਚੋਗਾਵਾਂ (ਅੰਮ੍ਰਿਤਸਰ), 2 ਦਸੰਬਰ (ਗੁਰਬਿੰਦਰ ਸਿੰਘ ਬਾਗੀ) - ਮਿੰਨੀ ਬੱਸ ਆਪ੍ਰੇਟਰ ਵਰਕਰ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਅੱਜ ਸਵੇਰੇ 6 ਵਜੇ ਤੋਂ ਕਸਬਾ ਚੋਗਾਵਾਂ ਦੇ ਚਾਰੇ ਰੋਡ ਉੱਪਰ 150 ਦੇ ਕਰੀਬ ਬੱਸਾਂ ਖੜੀਆ ਕਰਕੇ ਰੋਸ ਮੁਜ਼ਾਹਰਾ ਕੀਤਾ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਮਿੰਨੀ ਬੱਸ ਆਪਰੇਟਰ ਵਰਕਰ...
ਭਾਰਤ ਆਸਟਰੇਲੀਆ ਤੀਸਰਾ ਵਨਡੇ : ਭਾਰਤ ਨੇ 16 ਓਵਰਾਂ 'ਚ 84/2 'ਤੇ
. . .  1 minute ago
ਉਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਹਾਦਸਾ 8 ਲੋਕਾਂ ਦੀ ਮੌਤ
. . .  about 4 hours ago
ਕੌਸ਼ਾਂਬੀ, 2 ਦਸੰਬਰ - ਉਤਰ ਪ੍ਰਦੇਸ਼ ਦੇ ਕੌਸ਼ਾਂਬੀ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ। ਰੇਤ ਨਾਲ ਲੱਦੇ ਟਰੱਕ ਦੇ ਕਾਰ 'ਤੇ ਪਲਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਕਾਰ ਵਿਚ 10 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਦੋ ਗੰਭੀਰ ਰੂਪ ਵਿਚ...
ਭਾਰਤ ਪਾਕਿਸਤਾਨ ਸਰਹੱਦ 'ਤੇ ਮੁੜ ਨਜ਼ਰ ਆਈ ਡਰੋਨ ਵਰਗੀ ਵਸਤੂ ਦੀ ਹਰਕਤ
. . .  about 4 hours ago
ਗੱਗੋਮਾਹਲ/ਅਜਨਾਲਾ, 2 ਦਸੰਬਰ (ਬਲਵਿੰਦਰ ਸਿੰਘ ਸੰਧੂ/ ਗੁਰਪ੍ਰੀਤ ਸਿੰਘ ਢਿੱਲੋਂ) - ਬੀਤੇ ਕੱਲ੍ਹ ਵਾਂਗ ਅੱਜ ਰਾਤ ਸਮੇਂ ਮੁੜ ਭਾਰਤ ਪਾਕਿਸਤਾਨ ਸਰਹੱਦ 'ਤੇ ਕੋਟ ਰਜ਼ਾਦਾ ਚੌਂਕੀ ਨਜ਼ਦੀਕ ਡਰੋਨ ਦੀ ਹਰਕਤ ਨਜ਼ਰ ਆਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਿਊਟੀ 'ਤੇ ਤਾਇਨਾਤ ਬੀ.ਐਸ.ਐਫ ਜਵਾਨਾਂ...
ਭਾਰਤ ਆਸਟਰੇਲੀਆ ਤੀਸਰਾ ਵਨਡੇ : ਭਾਰਤ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫੈਸਲਾ
. . .  about 5 hours ago
ਕੈਨਬਰਾ, 2 ਦਸੰਬਰ - ਭਾਰਤ ਆਸਟਰੇਲੀਆ ਵਿਚਕਾਰ ਤੀਸਰੇ ਇਕ ਦਿਨਾਂ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜੀ ਦਾ ਫੈਸਲਾ ਲਿਆ ਹੈ। ਭਾਰਤ ਇਸ ਲੜੀ ਵਿਚ 2-0 ਨਾਲ ਪਿੱਛੇ ਹੈ ਤੇ ਲੜੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਫੱਗਣ ਸੰਮਤ 551

ਰਾਸ਼ਟਰੀ-ਅੰਤਰਰਾਸ਼ਟਰੀ

ਕੈਨੇਡਾ 'ਚ ਸਰਕਾਰ ਅਤੇ ਆਦੀਵਾਸੀ ਵਸੋਂ ਵਿਚਾਲੇ ਟਕਰਾਓ ਦੀ ਸਥਿਤੀ

ਟੋਰਾਂਟੋ, 17 ਫਰਵਰੀ (ਸਤਪਾਲ ਸਿੰਘ ਜੌਹਲ)- ਕੈਨੇਡਾ 'ਚ ਇਨ੍ਹੀਂ ਦਿਨੀਂ ਸਰਕਾਰ ਅਤੇ ਆਦੀਵਾਸੀ (ਇੰਡਿਜਨਸ) ਵਸੋਂ ਦੇ ਕਬੀਲੇ ਟਕਰਾਓ ਦੀ ਸਥਿਤੀ 'ਚ ਹਨ | ਬਿ੍ਟਿਸ਼ ਕੋਲੰਬੀਆ 'ਚ ਕੈਨੇਡਾ ਸਰਕਾਰ ਵਲੋਂ ਜ਼ਮੀਨ 'ਤੇ ਬਣਾਈ ਜਾਣ ਵਾਲੀ ਤੇਲ ਅਤੇ ਗੈਸ ਪਾਈਪ ਲਾਈਨ ਦਾ ਆਦੀਵਾਸੀਆਂ ਵਲੋਂ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ | ਵਿਰੋਧ ਪ੍ਰਗਟਾਉਣ ਲਈ ਦੇਸ਼ ਦੇ ਕੁਝ ਹਿੱਸਿਆਂ 'ਚ ਰੇਲ ਮਾਰਗਾਂ ਉੱਪਰ ਧਰਨੇ ਦਿੱਤੇ ਜਾ ਰਹੇ ਹਨ ਜੋ ਬਿ੍ਟਿਸ਼ ਕੋਲੰਬੀਆ ਤੋਂ ਸ਼ੁਰੂ ਹੋਏ ਪਰ ਹਮਦਰਦੀ ਵਜੋਂ ਉਂਟਾਰੀਓ 'ਚ ਵੀ ਬੀਤੇ ਡੇਢ ਕੁ ਹਫ਼ਤੇ ਤੋਂ ਆਦੀਵਾਸੀਆਂ ਨੇ ਟੋਰਾਂਟੋ ਤੋਂ ਓਟਾਵਾ ਅਤੇ ਮਾਂਟਰੀਅਲ ਵਿਚਕਾਰ ਰੇਲ ਆਵਾਜਾਈ ਠੱਪ ਕੀਤੀ ਹੋਈ ਹੈ | ਇਹ ਵੀ ਕਿ ਨਿਆਗਰਾ ਫਾਲਜ਼ ਵਿਖੇ ਬੀਤੇ ਕੱਲ੍ਹ ਅਮਰੀਕਾ ਨਾਲ ਸਰਹੱਦ 'ਤੇ ਬਣੇ ਰੇਨਬੋ ਬਰਿੱਜ ਉੱਪਰ ਵੀ ਦੋ ਘੰਟੇ ਧਰਨਾ ਦਿੱਤਾ ਗਿਆ, ਜਿਸ ਨਾਲ ਸੜਕੀ ਆਵਾਜਾਈ ਠੱਪ ਰਹੀ | ਧਰਨਿਆਂ ਦੇ ਚੱਲਦਿਆਂ ਰੇਲਾਂ ਰਾਹੀਂ ਯਾਤਰੀ ਅਤੇ ਮਾਲ ਦੀ ਢੋਆ ਢੁਆਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਦੇਸ਼ 'ਚ ਜ਼ਰੂਰੀ ਵਸਤਾਂ ਦੀ ਸਪਲਾਈ ਰੁਕਣ ਅਤੇ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਨੌਕਰੀਆਂ ਖੁੱਸਣ ਨਾਲ ਆਰਥਿਕ ਸੰਕਟ ਪੈਦਾ ਹੋਣ ਦੇ ਹਾਲਾਤ ਬਣਦੇ ਜਾ ਰਹੇ ਹਨ | ਅਜਿਹੇ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਪਰ ਸੰਸਦ 'ਚ ਵਿਰੋਧੀ ਧਿਰ ਦਾ ਦਬਾਅ ਵੱਧ ਰਿਹਾ ਹੈ | ਸ੍ਰੀ ਟਰੂਡੋ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੀ ਹੈ, ਕਿਉਂਕਿ ਕੈਨੇਡਾ ਅਜਿਹਾ ਦੇਸ਼ ਨਹੀਂ ਹੈ ਜਿੱਥੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਾਜਨੀਤਕਾਂ ਵਲੋਂ ਪੁਲਿਸ ਨੂੰ ਹੁਕਮ ਕੀਤੇ ਜਾਂਦੇ ਹੋਣ | ਇਸੇ ਦੌਰਾਨ ਸ੍ਰੀ ਟਰੂਡੋ ਨੇ ਇਸੇ ਹਫ਼ਤੇ ਕੀਤਾ ਜਾਣ ਵਾਲਾ ਕੈਰੇਬੀਅਨ ਦੇਸ਼ਾਂ (ਜਮਾਇਕਾ ਅਤੇ ਬਾਰਬੇਡੋਸ) ਦਾ ਸਰਕਾਰੀ ਦੌਰਾ ਰੱਦ ਕਰ ਦਿੱਤਾ ਹੈ | ਦੇਸ਼ ਦੇ ਆਦੀਵਾਸੀ ਸੇਵਾਵਾਂ ਦੇ ਮੰਤਰੀ ਮਾਰਕ ਮਿੱਲਰ ਨੇ ਬੀਤੇ ਐਤਵਾਰ ਨੂੰ ਧਰਨਾਕਾਰੀਆਂ ਦੇ ਆਗੂਆਂ ਨਾਲ 9 ਘੰਟਿਆਂ ਤੱਕ ਮੀਟਿੰਗਾਂ ਦੇ ਦੌਰ ਚਲਾਏ ਪਰ ਕੋਈ ਸਹਿਮਤੀ ਨਾ ਬਣ ਸਕੀ | ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਰਕਾਰ ਦੀ ਢਿੱਲਮੱਠ ਕਾਰਨ ਧਰਨਾਕਾਰੀਆਂ ਨੂੰ ਉਤਸ਼ਾਹ ਮਿਲ ਰਿਹਾ ਹੈ ਅਤੇ ਦੇਸ਼ 'ਚ ਕਾਨੂੰਨ ਵਿਵਸਥਾ ਵਿਗੜਨ ਦਾ ਖ਼ਤਰਾ ਵਧਦਾ ਜਾ ਰਿਹਾ ਹੈ |
ਮੰਤਰੀ ਮਿੱਲਰ ਨੇ ਕਿਹਾ ਹੈ ਕਿ ਸਰਕਾਰ ਵਲੋਂ ਧਰਨਾਕਾਰੀਆਂ ਨੂੰ ਖਦੇੜਨ ਦੀ ਕਾਹਲੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਬੀਤੇ ਸਮਿਆਂ ਵਿਚ ਸਰਕਾਰਾਂ ਵਲੋਂ ਅਜਿਹਾ ਕੀਤਾ ਜਾਂਦਾ ਰਿਹਾ ਹੈ ਅਤੇ ਪੁਲਿਸ ਤੇ ਆਦੀਵਾਸੀਆਂ ਵਿਚਕਾਰ ਖ਼ੂਨੀ ਟਕਰਾਅ ਹੁੰਦੇ ਰਹੇ ਹਨ | ਇਸੇ ਦੌਰਾਨ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਵੀਆ ਰੇਲ ਵਲੋਂ ਯਾਤਰੀਆਂ ਅਤੇ ਮਾਲ (ਕਾਰਗੋ) ਦੀ ਢੋਆ-ਢੁਆਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ |

ਪਿੰਕੀ ਸਿੰਘ ਹੋਵੇਗੀ ਬਿ੍ਸਬੇਨ ਤੋਂ ਲਿਬਰਲ ਨੈਸ਼ਨਲ ਪਾਰਟੀ ਦੀ ਉਮੀਦਵਾਰ

ਬਿ੍ਸਬੇਨ, 17 ਫਰਵਰੀ (ਮਹਿੰਦਰਪਾਲ ਸਿੰਘ ਕਾਹਲੋਂ)-ਪਿਛਲੇ ਲੰਬੇ ਸਮੇਂ ਤੋਂ ਭਾਰਤੀ ਪੰਜਾਬੀ ਭਾਈਚਾਰੇ ਦਾ ਜਾਣਿਆ-ਪਹਿਚਾਣਿਆ ਚਿਹਰਾ ਬੀਬੀ ਪਿੰਕੀ ਸਿੰਘ ਨੂੰ ਆਸਟ੍ਰੇਲੀਆ ਦੇ ਪ੍ਰਾਂਤ ਕੁਈਨਜ਼ਲੈਂਡ ਦੇ ਬਿ੍ਸਬੇਨ ਸ਼ਹਿਰੀ ਇਲਾਕੇ ਦੇ ਹਲਕੇ ਮੈਕ ਕੌਨਲ ਤੋਂ ਲਿਬਰਲ ...

ਪੂਰੀ ਖ਼ਬਰ »

ਥਾਈਲੈਂਡ 'ਚ ਕਤਲ ਕੀਤੇ ਅੰਮਿ੍ਤਪਾਲ ਸਿੰਘ ਬਜਾਜ ਦਾ ਭਗੌੜਾ ਕਾਤਲ ਕਾਬੂ

ਲੰਡਨ, 17 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬੀਤੇ ਵਰੇ੍ਹ 21 ਅਗਸਤ ਨੂੰ ਰੋਜ਼ਰ ਬੁੱਲਮੈਨ ਨਾਂਅ ਦੇ ਸ਼ਰਾਬੀ ਨਾਰਵੇਜ਼ੀਅਨ ਨੇ ਥਾਈਲੈਂਡ ਦੇ ਹੋਟਲ ਸੇਂਟਾਰਾ ਗ੍ਰੈਂਡ 'ਚ ਸਾਊਥਾਲ ਦੇ ਸਿੱਖ ਨੌਜਵਾਨ 34 ਸਾਲਾ ਅੰਮਿ੍ਤਪਾਲ ਸਿੰਘ ਬਜਾਜ ਦਾ ਕਤਲ ਕਰ ਦਿੱਤਾ ਸੀ | ਮੌਕੇ ...

ਪੂਰੀ ਖ਼ਬਰ »

ਕੈਲਗਰੀ ਵਾਸੀਆਂ ਦੇ ਲੱਖਾਂ ਡਾਲਰ ਹੜੱਪਣ ਵਾਲੀ ਕੰਪਨੀ ਫ਼ਰਾਰ

ਕੈਲਗਰੀ, 17 ਫਰਵਰੀ (ਹਰਭਜਨ ਸਿੰਘ ਢਿੱਲੋਂ) – ਕੈਲਗਰੀ ਵਿਚ ਰਹਿ ਕੇ ਆਪਣਾ ਕੰਮ ਕਰਨ ਅਤੇ ਲੋਕਾਂ ਤੋਂ ਇਨਵੈਸਟਮੈਂਟ ਲਈ ਲੱਖਾਂ ਡਾਲਰ ਦੀ ਉਗਰਾਹੀ ਕਰ ਚੁੱਕੀ ਕੰਪਨੀ ਨੇ ਲੋਕਾਂ ਵਲੋਂ ਉਨ੍ਹਾਂ ਨਾਲ ਧੋਖਾਧੜੀ ਹੋਣ ਦੀਆ ਰਿਪੋਰਟਾਂ ਕਰਨ ਮਗਰੋਂ ਆਪਣੀ ਵੈੱਬਸਾਈਟ ਹੀ ...

ਪੂਰੀ ਖ਼ਬਰ »

ਗੁਰੂ ਨਾਨਕ ਫ਼੍ਰੀ ਕਿਚਨ ਵੈਨਕੂਵਰ ਨੂੰ ਮਿਲੇਗਾ 'ਬੈਸਟ ਕਮਿਊਨਿਟੀ ਇੰਪੈਕਟ ਐਵਾਰਡ'

ਐਬਟਸਫੋਰਡ, 17 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਫ੍ਰੀ ਕਿਚਨ ਵੈਨਕੂਵਰ ਦੀ 'ਬੈਸਟ ਕਮਿਊਨਿਟੀ ਇੰਪੈਕਟ ਐਵਾਰਡ' ਵਾਸਤੇ ਚੋਣ ਕੀਤੀ ਗਈ ਹੈ | ਸੰਸਥਾ ਨੂੰ ਇਹ ਸਨਮਾਨ 21 ਫਰਵਰੀ ਨੂੰ ...

ਪੂਰੀ ਖ਼ਬਰ »

15 ਸਾਲਾ ਲੜਕੇ ਨੂੰ ਛੁਰਾ ਮਰ ਕੇ ਕੀਤਾ ਜ਼ਖ਼ਮੀ

ਕੈਲਗਰੀ, 17 ਫਰਵਰੀ (ਹਰਭਜਨ ਸਿੰਘ ਢਿੱਲੋਂ)– ਬੀਤੇ ਸਨਿਚਰਵਾਰ ਦੀ ਸ਼ਾਮ 8 ਵਜੇ ਦੇ ਕਰੀਬ ਸਾਊਥ ਵੈਸਟ ਕੈਲਗਰੀ ਦੀ 110 ਐਵੇਨਿਊ ਅਤੇ 14 ਸਟਰੀਟ ਦੇ ਨੇੜੇ ਬ੍ਰੈਅ-ਸਾਈਡ ਕਮਿਊਨਿਟੀ ਦੇ ਡਾਗ ਪਾਰਕ ਵਿਚ ਆਪਣੀ ਮਾਂ ਨਾਲ ਜਾ ਰਹੇ 15 ਸਾਲਾ ਇਕ ਲੜਕੇ ਨੂੰ ਛੁਰਾ ਮਾਰ ਕੇ ਜ਼ਖ਼ਮੀ ...

ਪੂਰੀ ਖ਼ਬਰ »

ਸਿਆਟਲ 'ਚ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ

ਸਿਆਟਲ, 17 ਫਰਵਰੀ (ਹਰਮਨਪ੍ਰੀਤ ਸਿੰਘ)- ਸਿਆਟਲ ਦੇ ਨਾਲ ਲਗਦੇ ਸ਼ਹਿਰ ਮੈਰੀਸਵਿਲ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਵਿਖੇ ਅੱਜ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ...

ਪੂਰੀ ਖ਼ਬਰ »

ਕੁੱਕੜਾਂ ਦੀ ਲੜਾਈ ਕਰਵਾਉਣ ਵਾਲੇ ਸਥਾਨ 'ਤੇ ਛਾਪਾ-ਛੁਡਾਏ 200 ਮੁਰਗੇ

ਮੈਲਬੌਰਨ, 17 ਫਰਵਰੀ (ਸਰਤਾਜ ਸਿੰਘ ਧੌਲ)-ਪੰਛੀਆਂ ਅਤੇ ਜਾਨਵਰਾਂ ਦੀ ਸਾਂਭ-ਸੰਭਾਲ ਕਰਨ ਵਾਲੇ ਵਿਭਾਗ ਵਿਕਟੋਰੀਆ ਪੁਲਿਸ ਅਤੇ ਸਥਾਨਕ ਕੌਾਸਲਾਂ ਵਲੋਂ ਸਾਂਝੇ ਤੌਰ 'ਤੇ ਇਕ ਸ਼ੱਕੀ ਕੁੱਕੜਾਂ ਦੀ ਲੜਾਈ ਕਰਵਾਉਣ ਵਾਲੇ ਸਥਾਨ 'ਤੇ ਛਾਪਾ ਮਾਰਿਆ ਗਿਆ, ਜਿਸ 'ਚੋਂ ਕੋਈ 200 ਦੇ ...

ਪੂਰੀ ਖ਼ਬਰ »

ਬਿ੍ਸਬੇਨ ਸਿੱਖ ਟੈਂਪਲ ਵਿਖੇ ਲਾਰਡ ਮੇਅਰ ਨੇ ਭਰੀ ਹਾਜ਼ਰੀ

ਬਿ੍ਸਬੇਨ, 17 ਫਰਵਰੀ (ਮਹਿੰਦਰਪਾਲ ਸਿੰਘ ਕਾਹਲੋਂ)-ਬਿ੍ਸਬੇਨ ਸਿੱਖ ਟੈਂਪਲ ਨੇ ਸਿੱਖ ਧਰਮ ਸਬੰਧੀ ਜਾਣਕਾਰੀ ਦੇਣ ਲਈ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਓਪਨ ਡੇਅ ਹੇਠ ਸੱਦਾ ਦਿੱਤਾ | ਇਸ ਮੌਕੇ ਬਿ੍ਸਬੇਨ ਸਿਟੀ ਦੇ ਲਾਰਡ ਮੇਅਰ ਐਡਰੀਅਨ ਸ਼ੈਰਿਨਰ, ਕੌਾਸਲਰ ਅਜਲਾ ਓਵਨ ਤੇ ...

ਪੂਰੀ ਖ਼ਬਰ »

ਕੈਲਗਰੀ ਦੇ ਐਮ.ਐਲ.ਏ. ਇਰਫਾਨ ਸਾਬਿਰ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਕੈਲਗਰੀ, 17 ਫਰਵਰੀ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਦੇ ਹਲਕਾ ਮੈਕਾਲ ਤੋਂ ਐਮ. ਐਲ. ਏ. ਅਤੇ ਪਿਛਲੀ ਐਨ. ਡੀ. ਪੀ. ਦੀ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਇਰਫਾਨ ਸਾਬਿਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ¢ ਜੈਨੇਸਿਸ ਸੈਂਟਰ ਵਿਖੇ ਹੋਏ ਇਸ ਸਮਾਗਮ ਦੌਰਾਨ ਐਤਵਾਰ ਸ਼ਾਮ ...

ਪੂਰੀ ਖ਼ਬਰ »

ਕੈਲਗਰੀ 'ਚ ਮਨਾਇਆ ਗੁਰੂ ਰਵਿਦਾਸ ਦਾ ਜਨਮ ਦਿਹਾੜਾ

ਕੈਲਗਰੀ, 17 ਫਰਵਰੀ (ਹਰਭਜਨ ਸਿੰਘ ਢਿੱਲੋਂ)- ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਕੈਲਗਰੀ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੁਸਾਇਟੀ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਸਾਰਾ ਦਿਨ ਗੁਰਬਾਣੀ ਦਾ ਕੀਰਤਨ ਪ੍ਰਵਾਹ ਚਲਾਇਆ ਗਿਆ¢ ਅਲਬਰਟਾ ਦੀ ਸੱਭਿਆਚਾਰਕ ...

ਪੂਰੀ ਖ਼ਬਰ »

ਹਮਬਰਗ ਵਿਖੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਹਮਬਰਗ, 17 ਫਰਵਰੀ (ਅਮਰਜੀਤ ਸਿੰਘ ਸਿੱਧੂ)- ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਸਮੂਹ ਸੰਗਤਾਂ ਤੇ ਪ੍ਰਬੰਧਕ ਕਮੇਟੀ ਨੇ ਮਿਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ | ਇਸ ...

ਪੂਰੀ ਖ਼ਬਰ »

ਡੇਨਿਸ ਤੂਫ਼ਾਨ ਕਾਰਨ ਗੁਰੂ ਨਾਨਕ ਗੁਰਦੁਆਰਾ ਸਾਊਥਸੀਅ ਦੀ ਛੱਤ ਨੂੰ ਭਾਰੀ ਨੁਕਸਾਨ

ਲੰਡਨ, 17 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਵਿਚ ਆਏ ਡੇਨਿਸ ਤੂਫ਼ਾਨ ਨੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਜਿਸ ਨਾਲ ਪੋਰਟਸਮਾਊਥ ਇਲਾਕੇ ਦੇ ਗੁਰੂ ਨਾਨਕ ਗੁਰਦੁਆਰਾ ਮਾਰਗੇਟ ਰੋਡ, ਸਾਊਥਸੀਅ ਦੀ ਛੱਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX