ਤਾਜਾ ਖ਼ਬਰਾਂ


ਜਸਟਿਨ ਟਰੂਡੋ ਦੀ ਪਤਨੀ ਸੌਫੀ ਗ੍ਰੈਗਵਰ ਟਰੂਡੋ ਕੋਰੋਨਾ ਵਾਇਰਸ ਤੋਂ ਹੋਏ ਠੀਕ
. . .  1 day ago
ਪਠਾਨਕੋਟ, 29 ਮਾਰਚ (ਸੰਧੂ) - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਗਵਰ ਟਰੂਡੋ ਜੋ ਕਿ ਕਰੋਨਾ ਵਾਇਰਸ ਤੋਂ ਪੀੜਤ ਸਨ, ਉਹ ਹੁਣ ਕੋਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਸੌਫੀ ਗ੍ਰੈਗਵਰ ਟਰੂਡੋ...
ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਦੂਜੀ ਮੌਤ
. . .  1 day ago
ਅੰਮ੍ਰਿਤਸਰ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਅੱਜ ਦੂਸਰੀ ਮੌਤ ਹੋਣ ਦੀ ਖਬਰ ਹੈ। 60-65 ਸਾਲਾ ਮ੍ਰਿਤਕ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਅੱਜ ਸ਼ਾਮ ਦਮ ਤੋੜਿਆ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਪਿੰਡ ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਦੇ ਸੰਪਰਕ ਵਿਚ ਰਿਹਾ ਸੀ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕੀਤੀ।
ਮਾਹਿਲਪੁਰ ਦੇ 2 ਪਿੰਡ ਕੀਤੇ ਗਏ ਸੀਲ
. . .  1 day ago
ਮਾਹਿਲਪੁਰ, 29 ਮਾਰਚ (ਦੀਪਕ ਅਗਨੀਹੋਤਰੀ) - ਕੋਰੋਨਾ ਵਾਇਰਸ ਦੇ ਚਲਦੇ ਪਿੰਡ ਭੂਨੋ ਵਿਚ 15 ਸ਼ੱਕੀ ਮਰੀਜ਼ਾਂ ਦੇ ਕੀਤੇ ਕੋਰੋਨਾ ਟੈਸਟ ਤੋਂ ਬਾਅਦ ਇਤਿਹਾਤ ਵਜੋਂ ਪ੍ਰਸ਼ਾਸਨ ਨੇ ਬਲਾਕ ਮਾਹਿਲਪੁਰ ਦੇ ਪਿੰਡ ਭੂਨੋ ਨੂੰ ਸੀਲ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ...
ਕਰੋਨਾ ਵਾਇਰਸ ਦੇ 291 ਸੈਂਪਲ ਆਏ ਨੈਗੇਟਿਵ ਆਏ - ਡੀ.ਸੀ ਨਵਾਂਸ਼ਹਿਰ
. . .  1 day ago
ਬੰਗਾ, 29 ਮਾਰਚ-(ਜਸਬੀਰ ਸਿੰਘ ਨੂਰਪੁਰ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ 'ਚੋਂ ਕੋਵਿਡ-19 ਦੇ ਲਏ ਗਏ ਸੈਂਪਲਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 352 ਸੈਂਪਲ...
ਅੱਜ ਨਹੀਂ ਸਾਹਮਣੇ ਆਇਆ ਕੋਈ ਪਾਜ਼ੀਟਿਵ ਕੇਸ - ਸਿਵਲ ਸਰਜਨ ਹੁਸ਼ਿਆਰਪੁਰ
. . .  1 day ago
ਹੁਸ਼ਿਆਰਪੁਰ, 29 ਮਾਰਚ (ਬਲਜਿੰਦਰ ਪਾਲ਼ ਸਿੰਘ) - ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਕੋਈ ਨਵਾਂ ਮਰੀਜ਼ ਪਾਜ਼ੀਟਿਵ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ 144 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 72 ਦੀ ਰਿਪੋਰਟ...
ਨੈਗੇਟਿਵ ਆਈ ਕੋਰੋਨਾ ਵਾਇਰਸ ਦੀ ਸ਼ੱਕੀ ਮ੍ਰਿਤਕ ਮਹਿਲਾ ਦੀ ਰਿਪੋਰਟ
. . .  1 day ago
ਬਰਨਾਲਾ, 29 ਮਾਰਚ (ਧਰਮਪਾਲ ਸਿੰਘ) - ਰੇਲਵੇ ਸਟੇਸ਼ਨ 'ਤੇ ਰਹਿਣ ਵਾਲੀ ਪਰਵਾਸੀ ਔਰਤ ਦੀ ਮੌਤ ਦੇ ਮਾਮਲੇ ਵਿਚ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਸਪਸ਼ਟ ਕੀਤਾ...
ਲੁਧਿਆਣਾ 'ਚ ਕੋਰੋਨਾ ਦੇ 66 ਕੇਸ ਆਏ ਨੈਗੇਟਿਵ - ਡੀ.ਸੀ
. . .  1 day ago
ਲੁਧਿਆਣਾ, 29 ਮਾਰਚ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਹੈ ਕਿ ਹੁਣ ਤੱਕ ਲੁਧਿਆਣਾ ਤੋਂ 93 ਸੈਂਪਲ ਲਏ ਜਾ ਚੁੱਕੇ ਨੇ ਜਿਨ੍ਹਾਂ ਚੋਂ ਇੱਕ...
ਸੰਕਟ ਪੈਰੋਲ ਤਹਿਤ ਫ਼ਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਦੂਜੇ ਦਿਨ ਰਿਹਾਅ ਕੀਤੇ 76 ਕੈਦੀ ਅਤੇ ਹਵਾਲਾਤੀ
. . .  1 day ago
ਫ਼ਿਰੋਜ਼ਪੁਰ, 29 ਮਾਰਚ (ਜਸਵਿੰਦਰ ਸਿੰਘ ਸੰਧੂ)- ਦੁਨੀਆ 'ਤੇ ਕਹਿਰ ਮਚਾ ਰਹੇ ਕੋਰੋਨਾ ਵਾਇਰਸ ਦੀ ਮਾਰ ਤੋਂ ਜੇਲ੍ਹਾਂ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਬਚਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਤਹਿਤ ਅੱਜ ਦੂਜੇ ਦਿਨ ਵੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ...
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 38 ਮਾਮਲਿਆਂ ਦੀ ਪੁਸ਼ਟੀ
. . .  1 day ago
ਜਲੰਧਰ, 29 ਮਾਰਚ (ਚਿਰਾਗ਼ ਸ਼ਰਮਾ) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 977 ਨਮੂਨੇ ਲਏ ਗਏ...
ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਖੇ ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਸ਼ਾਮ 140 ਦੇ ਕਰੀਬ ਕੈਦੀਆਂ ਨੂੰ 6 ਹਫ਼ਤਿਆਂ ਦੀ ਪਰੋਲ 'ਤੇ ਛਡਿਆ ਜਾਵੇਗਾ
. . .  1 day ago
ਅੰਮ੍ਰਿਤਸਰ, 29 ਮਾਰਚ (ਰਾਜੇਸ਼ ਕੁਮਾਰ ਸੰਧੂ)- ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਪੰਜਾਬ ਭਰ ਦੀਆ ਜੇਲ੍ਹਾਂ 'ਚ ਬੰਦ 6000 ਦੇ ਕਰੀਬ,,,,
ਕੋਵਿਡ ਰਾਹਤ ਫ਼ੰਡ ਲਈ ਪ੍ਰਾਈਵੇਟ ਸਕੂਲਾਂ ਵੱਲੋਂ 1.25 ਲੱਖ ਰੁਪਏ ਦੀ ਰਾਸ਼ੀ ਭੇਟ
. . .  1 day ago
ਮਹਿਲ ਕਲਾਂ, 29 ਮਾਰਚ (ਅਵਤਾਰ ਸਿੰਘ ਅਣਖੀ)- ਕੋਰੋਨਾਵਾਇਰਸ ਖ਼ਿਲਾਫ਼ ਲੜੀ ਜਾ ਰਹੀ ਇਸ ਜੰਗ 'ਚ ਪ੍ਰਾਈਵੇਟ ਸਕੂਲ...
ਰਾਮਨਗਰ ਸੈਣੀਆਂ ਦੇ ਕੋਰੋਨਾ ਪਾਜੀਟਿਵ ਲੜਕੇ ਦੇ ਪਰਿਵਾਰਕ 14 ਮੈਂਬਰਾਂ ਦਾ ਟੈੱਸਟ ਆਇਆ ਨੈਗੇਟਿਵ
. . .  1 day ago
ਘਨੌਰ, 29 ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ) - ਨੇਪਾਲ ਤੋਂ ਵਾਪਸ ਪਰਤੇ ਰਾਮਨਗਰ ਸੈਣੀਆਂ (ਸ਼ੰਭੂ, ਪਟਿਆਲਾ) ਦੇ 21 ਸਾਲਾਂ ਦੇ...
ਦਿਮਾਗ਼ ਤੋ ਕਮਜ਼ੋਰ ਵਿਅਕਤੀ ਦੀ ਸ਼ੱਕੀ ਹਾਲਤ 'ਚ ਮੌਤ, ਕਰੋਨਾ ਤੋ ਡਰੇ ਆਪਣਿਆ ਨੇ ਹੀ ਬਣਾਈ ਦੂਰੀ
. . .  1 day ago
ਮਾਛੀਵਾੜਾ ਸਾਹਿਬ 28 ਮਾਰਚ (ਮਨੋਜ ਕੁਮਾਰ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਡਰ ਕਿਸ ਕਦਰ ਆਮ ਲੋਕਾਂ ਦੇ ਜਹਿਨ ...
ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਏ
. . .  1 day ago
ਮਾਨਸਾ, 29 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਢੈਪਈ ਦੇ ਜੰਮਪਲ ਉੱਘੇ ਪੰਜਾਬੀ ਗਾਇਕ ਤੇ ਅਦਾਕਾਰ....
ਸਿਹਤ ਵਿਭਾਗ ਨੇ ਕਲਕੱਤਾ ਤੋਂ ਮਹਿਲ ਕਲਾਂ ਪਰਤੇ 6 ਟਰੱਕ ਡਰਾਈਵਰ ਕੀਤੇ ਇਕਾਂਤਵਾਸ
. . .  1 day ago
ਮਹਿਲ ਕਲਾਂ, 29 ਮਾਰਚ (ਅਵਤਾਰ ਸਿੰਘ ਅਣਖੀ)-ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ 'ਚ ਲੱਗੇ ਕਰਫ਼ਿਊ ਦੇ ਚੱਲਦਿਆਂ ਸਿਹਤ ਵਿਭਾਗ ਮਹਿਲ...
ਲਾਕਡਾਊਨ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਕੰਪਨੀਆਂ ਨੂੰ ਜਾਰੀ ਕੀਤੀ ਐਡਵਾਈਜ਼ਰੀ, ਨਾ ਕੱਟੀ ਜਾਵੇ ਵਰਕਰਾਂ ਦੀ ਤਨਖ਼ਾਹ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਕੈਪਟਨ ਨੇ ਡੇਰਾ ਰਾਧਾ ਸੁਆਮੀ ਬਿਆਸ ਅਤੇ ਸਨਅਤਕਾਰਾਂ ਨੂੰ ਮਦਦ ਦੀ ਕੀਤੀ ਅਪੀਲ
. . .  1 day ago
ਕਰਫ਼ਿਊ ਦੇ ਚੱਲਦਿਆਂ ਪੰਜਾਬ 'ਚ 30-31 ਮਾਰਚ ਨੂੰ ਖੁੱਲ੍ਹਣਗੇ ਬੈਂਕ
. . .  1 day ago
ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 106 ਹੋਰ ਮਾਮਲੇ ਆਏ ਸਾਹਮਣੇ, 6 ਲੋਕਾਂ ਦੀ ਹੋਈ ਮੌਤ : ਸਿਹਤ ਮੰਤਰਾਲੇ
. . .  1 day ago
ਅਜਨਾਲਾ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ
. . .  1 day ago
ਨੇਪਾਲ ਨੇ 15 ਅਪ੍ਰੈਲ ਤੱਕ ਅੰਤਰਰਾਸ਼ਟਰੀ ਉਡਾਣਾਂ ਕੀਤੀਆਂ ਮੁਲਤਵੀ
. . .  1 day ago
ਕੋਰੋਨਾ ਵਾਇਰਸ ਸਬੰਧੀ ਅਫ਼ਵਾਹ ਫੈਲਾਉਣ ਵਾਲੇ 'ਤੇ ਪਰਚਾ ਦਰਜ
. . .  1 day ago
ਐੱਸ.ਡੀ.ਐੱਮ.ਸ਼ਾਹਕੋਟ ਵੱਲੋਂ ਮੈਡੀਕਲ ਸਟੋਰ ਮਾਲਕਾਂ ਨੂੰ ਦੁਕਾਨਾਂ ਅੱਗੇ ਨਿਸ਼ਾਨ ਲਗਾਉਣ ਦੀ ਕੀਤੀ ਹਦਾਇਤ
. . .  1 day ago
ਸ੍ਰੀ ਦਰਬਾਰ ਸਾਹਿਬ ਦੀਆਂ ਸਰਾਂਵਾਂ ਤੇ ਸ਼ਹਿਰ 'ਚ ਫਸੇ ਲੋਕਾਂ ਨੂੰ ਦੋ ਵਿਸ਼ੇਸ਼ ਬੱਸਾਂ ਰਾਹੀਂ ਭੇਜਿਆ ਗਿਆ ਜੰਮੂ
. . .  1 day ago
ਗੁਰਦੁਆਰਾ ਸਾਹਿਬ ਮੇਨ ਗੇਟ ਨੂੰ ਲਾਇਆ ਤਾਲਾ
. . .  1 day ago
ਬੀ.ਐੱਸ.ਐਫ ਵੱਲੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  1 day ago
ਡੀ.ਸੀ ਜਲੰਧਰ ਵੱਲੋਂ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਜਮ੍ਹਾ ਕਰਵਾਉਣ ਦੀ ਅਪੀਲ
. . .  1 day ago
ਪ੍ਰਵਾਸੀ ਮਜ਼ਦੂਰਾਂ ਨੂੰ ਰੋਕਣ ਲਈ ਕਾਰਖ਼ਾਨੇ ਚਲਾਉਣ ਦਾ ਫ਼ੈਸਲਾ
. . .  1 day ago
ਡੀ.ਸੀ. ਜਲੰਧਰ ਵੱਲੋਂ ਫ਼ਲਾਂ ਤੇ ਸਬਜੀਆਂ ਦੇ ਭਾਅ ਤੈਅ, ਸੂਚੀ ਜਾਰੀ
. . .  1 day ago
ਸਰ੍ਹੋਂ ਦੀ ਫ਼ਸਲ ਦੀ ਕਟਾਈ ਲਈ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਜਿੰਮੀਦਾਰਾਂ ਨੂੰ ਦਿੱਤੀ ਢਿੱਲ
. . .  1 day ago
ਕਰਫ਼ਿਊ ਦੌਰਾਨ ਮੁਲਾਜ਼ਮ ਨੂੰ ਮੰਦੀ ਸ਼ਬਦਾਵਲੀ ਅਤੇ ਸਰਕਾਰੀ ਕੰਮ 'ਚ ਵਿਘਨ ਪਾਉਣ ਦੇ ਦੋਸ ਇਕ ਖ਼ਿਲਾਫ਼ ਮੁਕੱਦਮਾ ਦਰਜ
. . .  1 day ago
ਮੈਡੀਕਲ ਵੀਜ਼ਾ 'ਤੇ ਭਾਰਤ 'ਚ ਆਏ 5 ਪਾਕਿ ਨਾਗਰਿਕ ਪਰਤੇ ਆਪਣੇ ਮੁਲਕ
. . .  1 day ago
ਜ਼ਿਲ੍ਹਾ ਹੁਸ਼ਿਆਰਪੁਰ 'ਚ ਕੱਲ੍ਹ ਸਵੇਰੇ 3 ਘੰਟੇ ਲਈ ਖੁੱਲ੍ਹਣਗੀਆਂ ਕਰਿਆਨੇ ਦੀਆਂ ਦੁਕਾਨਾਂ
. . .  1 day ago
ਮੁੰਬਈ ਵਿਚ 40 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ, ਮਹਾਰਾਸ਼ਟਰ ਵਿਚ 7ਵੀਂ ਮੌਤ
. . .  1 day ago
ਸਰਹੱਦੀ ਖੇਤਰ ਦੇ ਪਿੰਡਾਂ ਦਾ ਅਧਿਕਾਰੀਆਂ ਵਲੋਂ ਦੌਰਾ
. . .  1 day ago
ਗੁਰੂ ਹਰ ਸਹਾਏ ਹਲਕੇ ਦੇ ਸਮੂਹ ਪਿੰਡਾਂ ਵਿਚ ਪੰਚਾਇਤਾਂ ਨੇ ਕੀਤੀ ਸੈਨੇਟਾਈਜ਼ਰ ਸਪਰੇਅ
. . .  1 day ago
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ 37 ਕੈਦੀ ਰਿਹਾਅ
. . .  1 day ago
ਅਧਿਕਾਰੀਆਂ ਵਲੋਂ ਘਰ-ਘਰ ਜਾ ਕੇ ਵੰਡਿਆ ਗਿਆ ਰਾਸ਼ਨ
. . .  1 day ago
ਪ੍ਰਸੋਨਲ ਵਿਭਾਗ ਵਲੋਂ ਕੰਟਰੈਕਟ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਸਬੰਧੀ ਪੱਤਰ ਜਾਰੀ
. . .  1 day ago
ਪਤਨੀ ਨੂੰ ਮੰਜੇ ਦੇ ਪਾਵੇ ਨਾਲ ਕੁੱਟ ਕੁੱਟ ਕੇ ਮਾਰਿਆ
. . .  1 day ago
ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਭੱਜਣ ਦੀ ਝੂਠੀ ਅਫ਼ਵਾਹ ਨੇ ਲੋਕਾਂ 'ਚ ਫੈਲਾਈ ਦਹਿਸ਼ਤ
. . .  1 day ago
ਕੋਰੋਨਾ ਤੋਂ ਬੱਚਣ ਲਈ ਪਿੰਡ ਜਾ ਰਹੇ ਵਿਅਕਤੀ ਦੀ 200 ਕਿੱਲੋਮੀਟਰ ਪੈਦਲ ਚੱਲਣ ਕਾਰਨ ਹੋਈ ਮੌਤ
. . .  1 day ago
ਕਰਫ਼ਿਊ ਦੌਰਾਨ ਘਰਾਂ 'ਚ ਬੰਦ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਫ਼ਿਲਮੀ ਅਭਿਨੇਤਰੀ ਸੋਨੀਆ ਮਾਨ
. . .  1 day ago
ਅਹਿਮਦਾਬਾਦ 'ਚ ਕੋਰੋਨਾ ਵਾਇਰਸ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  1 day ago
ਕੋਰੋਨਾ ਨੂੰ ਹਰਾਉਣ ਵਾਲਿਆਂ ਤੋਂ ਲੈਣੀ ਚਾਹੀਦੀ ਹੈ ਪ੍ਰੇਰਨਾ : ਪ੍ਰਧਾਨ ਮੰਤਰੀ ਮੋਦੀ
. . .  1 day ago
ਕੁੱਝ ਲੋਕ ਹਾਲਾਤ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ : ਪ੍ਰਧਾਨ ਮੰਤਰੀ ਮੋਦੀ
. . .  1 day ago
ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ :ਵਾਇਰਸ ਇਨਸਾਨਾਂ ਨੂੰ ਮਾਰਨ ਦੀ ਜ਼ਿੱਦ ਲਈ ਬੈਠਾ ਹੈ
. . .  1 day ago
'ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ : ਅਸੀਂ ਜਿੱਤਾਂਗੇ ਲੜਾਈ
. . .  1 day ago
ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ : ਸਖ਼ਤ ਕਦਮ ਚੁੱਕਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ
. . .  1 day ago
ਪ੍ਰਧਾਨ ਮੰਤਰੀ ਮੋਦੀ 'ਮਨ ਕੀ ਬਾਤ' ਦੇ ਜਰੀਏ ਲੋਕਾਂ ਨੂੰ ਕਰ ਰਹੇ ਹਨ ਸੰਬੋਧਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਫੱਗਣ ਸੰਮਤ 551

ਹਰਿਆਣਾ / ਹਿਮਾਚਲ

ਕਿਸੇ ਵੀ ਭਾਸ਼ਾ ਨੂੰ ਸਿੱਖਣ ਤੇ ਲਿਖਣ ਲਈ ਮਾਤਰ ਭਾਸ਼ਾ ਦੀ ਭੂਮਿਕਾ ਅਹਿਮ-ਡਾ. ਜੋਗਾ ਸਿੰਘ

ਸਿਰਸਾ, 17 ਫਰਵਰੀ (ਭੁਪਿੰਦਰ ਪੰਨੀਵਾਲੀਆ)-ਕਿਸੇ ਵੀ ਭਾਸ਼ਾ ਨੂੰ ਸਿੱਖਣ ਤੇ ਲਿਖਣ ਲਈ ਮਾਤਰ ਭਾਸ਼ਾ ਦੀ ਅਹਿਮ ਭੂਮਿਕਾ ਰਹਿੰਦੀ ਹੈ ਅਤੇ ਹਰ ਇਕ ਭਾਸ਼ਾ ਵਿਚ ਸਮੇਂ ਦੇ ਨਾਲ-ਨਾਲ ਆਪਸ ਵਿਚ ਬਦਲਾਅ ਆਉਂਦੇ ਰਹਿੰਦੇ ਹਨ | ਇਹ ਬਦਲਾਅ ਭਾਸ਼ਾ ਦੇ ਉਚਾਰਨ ਅਤੇ ਸ਼ਬਦ ਜੋੜ ਨਾਲ ਸੰਬੰਧਿਤ ਹੁੰਦੇ ਹਨ | ਆਧੁਨਿਕ ਸਮੇਂ ਦੀ ਪੰਜਾਬੀ ਭਲੇ ਹੀ ਗੁਰਮੁਖੀ ਲਿਪੀ ਵਿਚ ਲਿਖੀ ਜਾਂਦੀ ਹੋਵੇ ਪਰ ਮੱਧਕਾਲੀਨ ਸਮੇਂ ਵਿਚ ਪ੍ਰਚਲਿਤ ਰਹੇ ਸ਼ਬਦ ਜੋੜ ਬਦਲ ਗਏ ਹਨ | ਇਹ ਵਿਚਾਰ ਅੰਤਰ ਰਾਸ਼ਟਰੀ ਭਾਸ਼ਾ ਵਿਗਿਆਨੀ ਪ੍ਰੋ. ਜੋਗਾ ਸਿੰਘ ਨੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਕਰਵਾਈ ਜਾ ਰਹੀ ਤਿੰਨ ਦਿਨਾਂ ਰਾਸ਼ਟਰੀ ਵਰਕਸ਼ਾਪ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ | ਡਾ. ਜੋਗਾ ਸਿੰਘ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਵਿਚ ਉਸ ਦੀ ਉਪ ਭਾਸ਼ਾਵਾਂ, ਆਵਾਜ਼ ਤੇ ਅਰਥ ਵਿਗਿਆਨ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ | ਪੰਜਾਬੀ ਦੀਆਂ 28 ਉਪ ਬੋਲੀਆਂ ਹਨ ਜਿਨ੍ਹਾਂ ਕਾਰਨ ਭਾਸ਼ਾ ਦੇ ਮਾਣਕ ਸ਼ਬਦ ਵੱਖ-ਵੱਖ ਹਨ | ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਤੋਂ ਗ੍ਰਹਿਣ ਕੀਤੇ ਗਏ ਸ਼ਬਦਾਂ ਨੂੰ ਲਿਖਣ ਅਤੇ ਬੋਲਣ ਦੇ ਨਿਯਮ ਵੱਖੋ ਵੱਖਰੇ ਹਨ, ਜਿਸ ਤਰ੍ਹਾਂ ਅੱਜ ਸ਼ੈਕਸਪੀਅਰ ਦੇ ਸਮੇਂ ਵਿਚ ਪ੍ਰਚਲਿਤ ਰਹੀ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਜੋੜ ਬਦਲ ਗਏ ਹਨ | ਉਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਵਾਲੀ ਪੰਜਾਬੀ ਦੇ ਸ਼ਬਦ ਜੋੜ ਵੀ ਹੁਣ ਉਹ ਨਹੀਂ ਰਹੇ | ਕੁੱਝ ਅੱਖਰਾਂ ਦਾ ਪ੍ਰਯੋਗ ਖ਼ਤਮ ਹੋ ਗਿਆ ਹੈ | ਉੱਤਰ ਆਧੁਨਿਕਤਾ ਦੇ ਇਸ ਦੌਰ ਵਿਚ ਪੰਜਾਬੀ ਭਾਸ਼ਾ ਵਿਚ ਸ਼ਾਮਿਲ ਹੋਏ ਨਵੇਂ ਸ਼ਬਦਾਂ ਨੂੰ ਵਿਲੱਖਣ ਅੰਦਾਜ਼ ਵਿਚ ਲਿਖਿਆ ਅਤੇ ਬੋਲਿਆ ਜਾ ਰਿਹਾ ਹੈ | ਪ੍ਰੋਗਰਾਮ ਦੇ ਸ਼ੁਰੂ ਵਿਚ ਵਿਭਾਗ ਦੇ ਮੁਖੀ ਪ੍ਰੋ. ਉਮੇਦ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਸੂਬੇ ਵਿਚ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਬਚਨਬੱਧ ਹੈ | ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਵਰਕਸ਼ਾਪ ਪੰਜਾਬੀ ਸਿੱਖਣ ਅਤੇ ਸੁਧਾਰਨ ਦੀ ਜਿਗਿਆਸਾ ਰੱਖਣ ਵਾਲੇ ਪ੍ਰਤੀਭਾਗੀਆਂ ਲਈ ਲਾਭਦਾਇਕ ਸਾਬਤ ਹੋਵੇਗੀ | ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰੋ. ਹਰਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਪੰਜਾਬੀ ਸ਼ਬਦ ਜੋੜ ਪ੍ਰਤੀ ਅਗਿਆਨਤਾ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਮੁੱਢਲੇ ਪੱਧਰ ਉੱਤੇ ਪੰਜਾਬੀ ਦਾ ਨਾ ਹੋਣਾ ਇਸ ਹਾਲਤ ਲਈ ਜ਼ਿੰਮੇਵਾਰ ਹੈ | ਪ੍ਰੋਗਰਾਮ ਦੀ ਪ੍ਰਧਾਨਗੀ ਸੀ. ਆਰ. ਡੀ. ਏ. ਵੀ. ਕਾਲਜ ਐਲਨਾਬਾਦ ਦੇ ਪਿ੍ੰਸੀਪਲ ਡਾ. ਬੂਟਾ ਸਿੰਘ ਵਿਰਕ ਨੇ ਦੀ ਸ਼ਬਦ ਜੋੜ ਦੀ ਸਮੱਸਿਆ ਦਾ ਮੁੱਖ ਕਾਰਨ ਪ੍ਰਾਈਵੇਟ ਸਕੂਲਾਂ ਦੀ ਭਰਮਾਰ ਅਤੇ ਅੰਗਰੇਜ਼ੀ ਸਿੱਖਣ ਉੱਤੇ ਜ਼ਿਆਦਾ ਜ਼ੋਰ ਦੇਣਾ ਹੈ | ਉਨ੍ਹਾਂ ਕਿਹਾ ਕਿ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵੀ ਇਸ ਤਰ੍ਹਾਂ ਦੀ ਵਰਕਸ਼ਾਪ ਹੋਣੀਆਂ ਚਾਹੀਦੀਆਂ ਹਨ | ਪੋ੍ਰਗਰਾਮ ਮੰਚ ਸੰਚਾਲਨ ਡਾ. ਚਰਨਜੀਤ ਕੌਰ ਅਤੇ ਸ਼੍ਰੀਮਤੀ ਦਰਸ਼ਨਾ ਦੇਵੀ ਨੇ ਕੀਤਾ ਜਦੋਂ ਕਿ ਵਿਭਾਗ ਦੇ ਮੁਖੀ ਡਾ. ਸੇਵਾ ਸਿੰਘ ਬਾਜਵਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ |

ਪਤਨੀ ਨਾ ਭੇਜਣ 'ਤੇ ਪਤੀ ਨੇ ਖਾਧਾ ਜ਼ਹਿਰ, ਹਾਲਾਤ ਨਾਜ਼ਕ

ਟੋਹਾਣਾ, 17 ਫਰਵਰੀ (ਗੁਰਦੀਪ ਸਿੰਘ ਭੱਟੀ)-ਨਵੀਂ ਵਿਆਹੀ ਵਹੁਟੀ ਨੂੰ ਸਹੁਰੇ ਘਰ ਨਾ ਭੇਜਣ 'ਤੇ ਪਤੀ ਭਰਤ ਸਿੰਘ ਨੇ ਜ਼ਹਿਰੀਲਾ ਪਦਾਰਥ ਖਾ ਲਿਆ | ਉਸਦੀ ਹਾਲਾਤ ਚਿੰਤਾਜਨਕ ਹੋਣ 'ਤੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਅਗਰੋਹਾ ਰੈਫ਼ਰ ਕਰ ਦਿੱਤਾ ਹੈ | ਪਰਿਵਾਰ ...

ਪੂਰੀ ਖ਼ਬਰ »

ਬਰਾਤੀਆਂ ਦੀ ਭਰੀ ਕਾਰ ਖੜ੍ਹੇ ਟਰੱਕ ਨਾਲ ਟਕਰਾ ਕੇ ਚਕਨਾਚੂਰ, 6 ਦੀ ਮੌਤ, 6 ਜ਼ਖਮੀ

ਟੋਹਾਣਾ, 17 ਫਰਵਰੀ (ਗੁਰਦੀਪ ਸਿੰਘ ਭੱਟੀ)-ਉਚਾਨਾ-ਨਾਰਨੌਾਦ ਸੜਕ ਤੇ ਰਾਖੀਗੜ੍ਹੀ ਨਜ਼ਦੀਕ ਬਰਾਤੀਆਂ ਨਾਲ ਖਚਾਖਚ ਭਰੀ ਕਾਰ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾ ਜਾਣ 'ਤੇ 6 ਬਰਾਤੀਆਂ ਦੀ ਮੌਤ ਹੋ ਗਈ ਤੇ 6 ਬਰਾਤੀ ਜ਼ਖ਼ਮੀ ਹੋ ਗਏ | ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ...

ਪੂਰੀ ਖ਼ਬਰ »

ਸਸਤੇ ਸੋਨੇ ਦਾ ਲਾਲਚ ਦੇ ਕੇ 25 ਲੱਖ ਦੀ ਮਾਰੀ ਠੱਗੀ, ਚਾਰ ਲੋਕਾਂ ਦੇ ਵਿਰੁੱਧ ਪਰਚਾ ਦਰਜ

ਟੋਹਾਣਾ, 17 ਫਰਵਰੀ (ਗੁਰਦੀਪ ਸਿੰਘ ਭੱਟੀ)-ਸਸਤੇ ਸੋਨੇ ਦੀ ਖ਼ਰੀਦ ਦੇ ਝਾਂਸੇ ਵਿਚ ਆ ਕੇ ਇਥੋ ਦੇ ਪਿੰਡ ਹੈਦਰਵਾਲਾ ਦੇ ਇਕ ਨੌਜਵਾਨ ਮਨਦੀਪ ਸਿੰਘ ਨਾਲ 25 ਲੱਖ ਦੀ ਠੱਗੀ ਹੋਣ 'ਤੇ ਸਰਦ ਪੁਲਿਸ ਨੇ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕੀਤਾ ਹੈ, ਮਨਦੀਪ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਵਾਹਨ ਲੁੱਟਣ ਵਾਲੇ ਗਰੋਹ ਦੇ 5 ਮੈਂਬਰ ਗਿ੍ਫ਼ਤਾਰ

ਕਰਨਾਲ, 17 ਫਰਵਰੀ (ਗੁਰਮੀਤ ਸਿੰਘ ਸੱਗੂ)-ਪੁਲਿਸ ਨੇ ਫਾਇਨੈਂਸ ਕੀਤੇ ਗਏ ਵਾਹਨਾਂ ਨੂੰ ਲੁੱਟਣ ਵਾਲੇ ਗਰੋਹ ਦੇ 5 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੁੱਟਿਆਂ ਗਈਆਂ 5 ਬੋਲੈਰੋ ਪਿੱਕਅਪ ਗੱਡੀਆਂ ਸਮੇਤ 7 ਗੱਡੀਆਂ ਬਰਾਮਦ ਕੀਤੀਆਂ ਹਨ ਜਦਕਿ ਦੋ ...

ਪੂਰੀ ਖ਼ਬਰ »

ਰੇਹੜੀ ਫੜ੍ਹੀ ਵਾਲਿਆਂ ਨੇ ਭੀਖ ਮੰਗ ਕੇ ਪ੍ਰਗਟਾਇਆ ਰੋਸ

ਲੁਧਿਆਣਾ, 17 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਰੇਹੜ੍ਹੀ ਫੜ੍ਹੀ ਵਾਲਿਆਂ ਦਾ ਸੰਘਰਸ਼ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਉਨ੍ਹਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਲਗਾਤਾਰ ਹੀ ਰੋਸ ਵਿਖਾਵੇ ਕੀਤੇ ਜਾ ਰਹੇ ਹਨ | ਰੇਹੜ੍ਹੀ ਫੜ੍ਹੀ ਯੂਨੀਅਨ ਦੇ ਪ੍ਰਧਾਨ ਬਾਲ ...

ਪੂਰੀ ਖ਼ਬਰ »

ਮਨਾਹੀ ਦੇ ਬਾਵਜੂਦ ਲੋਕਾਂ ਵਲੋਂ ਸਬਮਰਸੀਬਲ ਪੰਪ ਲਗਾਉਣ ਦਾ ਕੰਮ ਲਗਾਤਾਰ ਜਾਰੀ

ਢੰਡਾਰੀ ਕਲਾਂ, 17 ਫਰਵਰੀ (ਪਰਮਜੀਤ ਸਿੰਘ ਮਠਾੜੂ)-ਧਰਤੀ ਹੇਠਲੇ ਪਾਣੀ ਦੀ ਤਹਿ ਲਗਾਤਾਰ ਡੂੰਘੀ ਹੁੰਦੀ ਜਾ ਰਹੀ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਸੇ ਤਰ੍ਹਾਂ ਨਾਲ ਧਰਤੀ ਹੇਠੋਂ ਪਾਣੀ ਕੱਢਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹੀ ਤਾਂ ਇਕ ਦਿਨ ਪੰਜਾਬ ਦੀ ਧਰਤੀ ...

ਪੂਰੀ ਖ਼ਬਰ »

ਹਮਲਾਵਰਾਂ ਵਲੋਂ ਕੀਤੇ ਹਮਲੇ 'ਚ ਹੋਟਲ ਮਾਲਕਾਂ ਸਮੇਤ 3 ਜ਼ਖ਼ਮੀ

ਲੁਧਿਆਣਾ, 17 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਮਾਲਪੁਰ ਸਥਿਤ ਹੋਟਲ ਕੇ 9 ਵਿਚ ਬੀਤੀ ਰਾਤ ਇਕ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਗਏ ਹਮਲੇ ਵਿਚ ਦੋ ਹੋਟਲ ਮਾਲਕ ਭਰਾਵਾਂ ਸਮੇਤ 3 ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ...

ਪੂਰੀ ਖ਼ਬਰ »

ਡੀ. ਸੀ. ਵਲੋਂ ਜ਼ਿਲ੍ਹੇ ਅੰਦਰ 'ਸੇਫ਼ ਸਕੂਲ ਵਾਹਨ ਸਕੀਮ' ਦੀ ਇੰਨ-ਬਿੰਨ ਪਾਲਣਾ ਕਰਨ ਦਾ ਹੁਕਮ ਜਾਰੀ

ਲੁਧਿਆਣਾ, 17 ਫਰਵਰੀ (ਪੁਨੀਤ ਬਾਵਾ)-ਕਾਰਜਕਰੀ ਡਿਪਟੀ ਕਮਿਸ਼ਨਰ ਲੁਧਿਆਣਾ ਇਕਬਾਲ ਸਿੰਘ ਸੰਧੂ ਵਲੋਂ ਵੱਖ-ਵੱਖ ਵਿਭਾਗਾਂ ਨੂੰ ਚਿੱਠੀ ਲਿਖ ਕੇ ਜ਼ਿਲ੍ਹਾ ਲੁਧਿਆਣਾ ਅੰਦਰ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੀ 'ਸੇਫ਼ ਸਕੂਲ ਵਾਹਨ ਸਕੀਮ' ਦੀ ਇੰਨ-ਬਿੰਨ ਪਾਲਣਾ ...

ਪੂਰੀ ਖ਼ਬਰ »

ਪੁਸਤਕ ਲੋਕ ਅਰਪਣ ਤੇ ਲਘੂ ਕਵਿਤਾ ਪਾਠ ਪ੍ਰੋਗਰਾਮ ਕਰਵਾਇਆ

ਸਿਰਸਾ, 17 ਫਰਵਰੀ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਪ੍ਰਦੇਸ਼ਿਕ ਹਿੰਦੀ ਸਹਿਤ ਸੰਮੇਲਨ ਵਲੋਂ ਸ੍ਰੀ ਯੁਵਕ ਸਹਿਤ ਸਦਨ ਵਿਚ ਪੁਸਤਕ ਲੋਕ ਅਰਪਣ, ਲਘੂ ਕਵਿਤਾ ਮੰਚ ਦਾ ਗਠਨ ਅਤੇ ਲਘੂ ਕਵਿਤਾ ਸਭਾ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿਚ ਪ੍ਰਮੁੱਖ ਸਮਾਜਸੇਵੀ ...

ਪੂਰੀ ਖ਼ਬਰ »

ਐੱਸ. ਪੀ. ਰਾਜੇਸ਼ ਕੁਮਾਰ ਨੇ ਅਹੁਦਾ ਸੰਭਾਲਿਆ

ਫ਼ਤਿਹਾਬਾਦ, 17 ਫਰਵਰੀ (ਹਰਬੰਸ ਸਿੰਘ ਮੰਡੇਰ)-ਜ਼ਿਲ੍ਹੇ ਦੇ ਨਵੇਂ ਨਿਯੁਕਤ ਸੁਪਰਡੈਂਟ ਰਾਜੇਸ਼ ਕੁਮਾਰ ਨੇ ਅੱਜ ਫ਼ਤਿਹਾਬਾਦ ਦੇ ਐੱਸ.ਪੀ. ਦੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ¢ ਰਾਜੇਸ਼ ਕੁਮਾਰ 2014 ਬੈਚ ਦੇ ਆਈ. ਪੀ. ਐੱਸ. ਹਨ | ਉਨ੍ਹਾਂ ਸਿਖਲਾਈ ਦੇ ਦੌਰਾਨ ਤਾਵਡੂ ...

ਪੂਰੀ ਖ਼ਬਰ »

ਯੋਗ ਵਿਅਕਤੀ ਵੋਟਰ ਸੂਚੀਆਂ 'ਚ ਦਰਜ ਕਰਵਾ ਸਕਦੇ ਹਨ ਆਪਣਾ ਨਾਂਅ- ਐੱਸ. ਡੀ. ਐੱਮ.

ਐਲਨਾਬਾਦ, 17 ਫਰਵਰੀ (ਜਗਤਾਰ ਸਮਾਲਸਰ)-ਉਪ ਮੰਡਲ ਚੋਣ ਅਧਿਕਾਰੀ ਅਤੇ ਐੱਸ. ਡੀ. ਐੱਮ. ਦਿਲਬਾਗ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਵੋਟਰ ਸੂਚੀਆਂ ਦੀ ਸੰਖੇਪ ਸੁਧਾਈ ਪ੍ਰੋਗਰਾਮ ਦੇ ਤਹਿਤ 12 ਮਾਰਚ ਤੱਕ ਯੋਗ ਵੋਟਰਾਂ ਦੀਆਂ ਵੋਟਾਂ ਬਣਾਉਣ, ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਸਮੇਤ ਇਕ ਕਾਬੂ

ਏਲਨਾਬਾਦ, 17 ਫਰਵਰੀ (ਜਗਤਾਰ ਸਮਾਲਸਰ)- ਰਾਣੀਆਂ ਥਾਣਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ 120 ਨਸ਼ੀਲੇ ਕੈਪਸੂਲਾਂ ਦੇ ਨਾਲ ਪਿੰਡ ਵਣੀ ਖੇਤਰ ਵਿਚੋਂ ਕਾਬੂ ਕੀਤਾ ਹੈ | ਫੜੇ ਗਏ ਵਿਅਕਤੀ ਦੀ ਪਹਿਚਾਣ ਲਖਵੀਰ ਸਿੰਘ ਪੁੱਤਰ ਗੁਰਾ ਸਿੰਘ ਨਿਵਾਸੀ ਪਿੰਡ ...

ਪੂਰੀ ਖ਼ਬਰ »

ਦੋਆਬਾ ਜ਼ੋਨ ਦਾ ਹਫ਼ਤਾਵਾਰੀ ਸਮਾਗਮ ਹੋਇਆ

ਸ੍ਰੀ ਅਨੰਦਪੁਰ ਸਾਹਿਬ, 17 ਫਰਵਰੀ (ਨਿੱਕੂਵਾਲ,ਕਰਨੈਲ ਸਿੰਘ)-ਦੋਆਬਾ ਜ਼ੋਨ ਦਾ ਹਫ਼ਤਾਵਾਰੀ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ | ਜਿਸ ਵਿਚ ਭਾਈ ਗੁਰਸਾਹਿਬ ਸਿੰਘ ਦੇ ਕਵੀਸ਼ਰੀ ਜਥੇ ਅਤੇ ਭਾਈ ਮਲਕੀਤ ਸਿੰਘ ਲੌਾਗੋਵਾਲ ਦੇ ਢਾਡੀ ਜਥੇ ਵੱਲੋਂ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਅੱਠ ਪ੍ਰੀਖਿਆ ਕੇਂਦਰਾਂ ਵਿਚ ਲਈ ਗਈ ਵਿਦਿਆਰਥੀਆਂ ਦੀ ਹੁਨਰੀ ਟੋਹ ਪ੍ਰੀਖਿਆ

ਸ੍ਰੀ ਅਨੰਦਪੁਰ ਸਾਹਿਬ, 17 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਸਿੱਖਿਆ ਵਿਭਾਗ ਵਲੋਂ ਜ਼ਿਲ੍ਹੇ ਦੇ ਅੱਠ ਪ੍ਰੀਖਿਆ ਕੇਂਦਰਾਂ ਵਿਚ ਅੱਠਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਦੀ ਪੰਜਾਬ ਰਾਜ ਹੁਨਰੀ ਟੋਹ ਪ੍ਰੀਖਿਆ ਲਈ ਗਈ ਜਿਸ ਵਿਚ ਅੱਠਵੀਂ ਦੇ 1120 ਅਤੇ ਦਸਵੀਂ ਦੇ 869 ...

ਪੂਰੀ ਖ਼ਬਰ »

ਪ੍ਰੀਖਿਆਵਾਾ ਤੋਂ ਡਰਨਾ ਨਹੀਂ ਚਾਹੀਦਾ- ਡੀ. ਸੀ.

ਫ਼ਤਿਹਾਬਾਦ, 17 ਫਰਵਰੀ (ਹਰਬੰਸ ਸਿੰਘ ਮੰਡੇਰ)-ਪੂਰੀ ਜ਼ਿੰਦਗੀ ਇਕ ਅਜ਼ਮਾਇਸ਼ ਹੈ, ਸਾਨੂੰ ਕਦੇ ਵੀ ਪ੍ਰੀਖਿਆਵਾਾ ਤੋਂ ਡਰਨਾ ਨਹੀਂ ਚਾਹੀਦਾ ਅਤੇ ਇਮਤਿਹਾਨਾਾ ਤੋਂ ਤਣਾਅ ਲੈਣ ਦੀ ਬਜਾਏ, ਇਸ ਨੂੰ ਤੁਹਾਡੇ ਜੀਵਨ ਦਾ ਟੀਚਾ ਮੰਨਿਆ ਜਾਣਾ ਚਾਹੀਦਾ ਹੈ ਅਤੇ ਇਸ ਦੀ ਤਿਆਰੀ ...

ਪੂਰੀ ਖ਼ਬਰ »

ਨਰਾਇਣਗੜ੍ਹ 'ਚ ਕਲਸ਼ ਯਾਤਰਾ ਕੱਢੀ

ਨਰਾਇਣਗੜ੍ਹ, 17 ਫਰਵਰੀ (ਪੀ. ਸਿੰਘ)-ਨਰਾਇਣਗੜ੍ਹ ਵਿਚ ਮਹਾਂਸ਼ਿਵਰਾਤਰੀ ਤਿਉਹਾਰ ਦੇ ਮੱਦੇਨਜ਼ਰ ਸ਼ਿਵਾਲਿਆ ਮੰਦਰ ਤੋਂ ਕਲਸ਼ ਯਾਤਰਾ ਕੱਢੀ ਗਈ | ਇਹ ਕਲਸ਼ ਯਾਤਰਾ ਸਥਾਨਕ ਮੰਦਰ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰ, ਨਗਰ ਖੇੜਾ ਮੰਦਰ, ਅੰਬੇਦਕਰ ਚੌਾਕ, ਹਸਪਤਾਲ ਚੌਾਕ, ...

ਪੂਰੀ ਖ਼ਬਰ »

ਜਗਾਧਰੀ 'ਚ ਖੁੱਲਿ੍ਹਆਂ ਅਤਿ ਆਧੁਨਿਕ ਤਕਨੀਕਾਂ ਵਾਲਾ ਅੱਖਾਂ ਦਾ ਹਸਪਤਾਲ

ਜਗਾਧਰੀ, 17 ਫਰਵਰੀ (ਜਗਜੀਤ ਸਿੰਘ)-ਆਧੁਨਿਕ ਤਕਨੀਕ ਨਾਲ ਜਗਾਧਰੀ ਸ਼ਹਿਰ ਵਿਚ ਖੁੱਲਿ੍ਹਆ ਅੱਖਾਂ ਦਾ ਹਸਪਤਾਲ ਪੂਰੇ ਜ਼ਿਲ੍ਹਾ ਯਮੁਨਾਨਗਰ ਦੇ ਹਜ਼ਾਰਾਂ ਲੋਕਾਂ ਨੂੰ ਲਾਭ ਪਹੁੰਚਾਏਗਾ ਅਤੇ ਨਾਲ ਹੀ ਬਹੁਤ ਸਾਰੇ ਲੋਕਾਂ ਨੂੰ ਹਸਪਤਾਲ ਵਿਚ ਰੁਜ਼ਗਾਰ ਵੀ ਮਿਲੇਗਾ | ਇਹ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਕੇਸਰੀ 'ਚ 20 ਤੇ 21 ਨੂੰ ਦੀਵਾਨ ਆਯੋਜਿਤ

ਸ਼ਾਹਬਾਦ ਮਾਰਕੰਡਾ, 17 ਫਰਵਰੀ (ਅਵਤਾਰ ਸਿੰਘ)-ਸ਼ਾਹਬਾਦ-ਸਾਹਾ ਰੋਡ 'ਤੇ ਸਥਿਤ ਕਸਬਾ ਕੇਸਰੀ ਦੇ ਗੁਰਦੁਆਰਾ ਸਾਹਿਬ ਵਿਚ 20 ਅਤੇ 21 ਫਰਵਰੀ ਨੂੰ ਸਾਲਾਨਾ ਦੀਵਾਨ ਆਯੋਜਿਤ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦੇ ਹੋਏ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਸਾਲਾਨਾ ਦੀਵਾਨ ਦੇ ...

ਪੂਰੀ ਖ਼ਬਰ »

ਐਨ.ਆਰ.ਆਈ. ਰੀਹਲ ਪਰਿਵਾਰ ਵਲੋਂ ਕਾਲੇਮਾਜਰਾ ਸਕੂਲ ਨੂੰ ਰਾਸ਼ੀ ਭੇਟ

ਸ੍ਰੀ ਚਮਕੌਰ ਸਾਹਿਬ, 17 ਫਰਵਰੀ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਕਾਲੇਮਾਜਰਾ ਦੇ ਜੰਮਪਲ ਪ੍ਰੀਤਮ ਸਿੰਘ ਰਿਹਲ ਵਾਸੀ ਨਾਰਵੇ ਅਤੇ ਉਸ ਦੇ ਐਨ.ਆਰ.ਆਈ ਪਰਿਵਾਰ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਪ੍ਰੀ ਨਰਸਰੀ ਬੱਚਿਆਂ ਦੇ ਫ਼ਰਨੀਚਰ ਅਤੇ ਸਕੂਲ ਦੀ ...

ਪੂਰੀ ਖ਼ਬਰ »

ਦੋ ਰੋਜ਼ਾ ਬਲਰਾਜ ਗੁਪਤਾ ਮੈਮੋਰੀਅਲ ਸੀਨੀਅਰਜ਼ ਟੈਨਿਸ ਟੂਰਨਾਮੈਂਟ ਕਰਵਾਇਆ

ਜਗਾਧਰੀ, 17 ਫਰਵਰੀ (ਜਗਜੀਤ ਸਿੰਘ)-ਜਗਾਧਰੀ ਯਮੁਨਾਨਗਰ ਟੈਨਿਸ ਐਸੋਸੀਏਸ਼ਨ (ਜੇ. ਵਾਈ. ਟੀ. ਏ.) ਵਲੋਂ ਆਯੋਜਿਤ ਦੋ ਰੋਜ਼ਾ ਬਲਰਾਜ ਗੁਪਤਾ ਮੈਮੋਰੀਅਲ ਸੀਨੀਅਰਜ਼ ਟੈਨਿਸ ਟੂਰਨਾਮੈਂਟ ਦਾ ਆਖ਼ਰੀ ਦਿਨ ਰੋਮਾਂਚਕ ਰਿਹਾ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਵਿਧਾਇਕ ...

ਪੂਰੀ ਖ਼ਬਰ »

ਭੋਡੀਆ ਖੇੜਾ ਕਾਲਜ ਵਿਖੇ ਯੋਗ ਕੈਂਪ ਲਗਾਇਆ

ਫ਼ਤਿਹਾਬਾਦ, 17 ਫਰਵਰੀ (ਹਰਬੰਸ ਸਿੰਘ ਮੰਡੇਰ)-ਚੌਧਰੀ ਮਨੀਰਾਮ ਗੋਦਾਰਾ ਸਰਕਾਰੀ ਮਹਿਲਾ ਕਾਲਜ, ਭੋਡੀਆ ਖੇੜਾ ਵਿਖੇ ਚੱਲ ਰਹੇ ਸੱਤ ਰੋਜ਼ਾ ਕੈਂਪ ਦੇ ਚੌਥੇ ਦਿਨ ਚੌਥਾ ਯੋਗਾ ਕੈਂਪ ਲਗਾਇਆ ਗਿਆ¢ ਸਵੇਰੇ ਨਾਸ਼ਤੇ ਤੋਂ ਬਾਅਦ, ਵਿਦਿਆਰਥੀਆਾ ਨੇ ਪ੍ਰਾਰਥਨਾ ਤੇ ਗਾਇਤਰੀ ...

ਪੂਰੀ ਖ਼ਬਰ »

ਬੜਾ ਪਿੰਡ 'ਚ ਆਗਮਨ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ

ਭਰਤਗੜ੍ਹ, 17 ਫਰਵਰੀ (ਜਸਬੀਰ ਸਿੰਘ ਬਾਵਾ)-ਬੜਾ ਪਿੰਡ ਸਥਿਤ ਗੁ. ਸਿੰਘ ਸਭਾ ਵਿਖੇ ਸਬੰਧਿਤ ਪ੍ਰਬੰਧਕਾਂ ਵਲੋਂ ਸਥਾਨਕ ਵਸਨੀਕਾਂ ਦੇ ਸਹਿਯੋਗ ਨਾਲ ਅੱਜ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ¢ ਜਿਸ ਵਿਚ ...

ਪੂਰੀ ਖ਼ਬਰ »

ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਬੜੀ ਵਿਖੇ ਕਈ ਮਹੀਨੇ ਤੋਂ ਨੁਕਸਾਨੀ ਪਈ ਪੁਲੀ

ਪੁਰਖਾਲੀ, 17 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਪਿੰਡ ਬੜੀ ਵਿਖੇ ਕਾਫ਼ੀ ਮਹੀਨੇ ਤੋਂ ਟੁੱਟੀ ਪਈ ਪੁਲੀ ਕਿਸੇ ਵੀ ਸਮੇਂ ਹਾਦਸਿਆਂ ਦਾ ਸਬੱਬ ਬਣ ਸਕਦੀ ਹੈ ¢ ਪਰ ਸਬੰਧਿਤ ਵਿਭਾਗ ਨੂੰ ਲੋਕਾਂ ਦੀਆਂ ਜਾਨਾਂ ਦੀ ਕੋਈ ਵੀ ਪ੍ਰਵਾਹ ਨਹੀਂ ਜਾਪਦੀ ¢ ਇਸ ਸਬੰਧੀ ਕੈਪਟਨ ਮੁਲਤਾਨ ...

ਪੂਰੀ ਖ਼ਬਰ »

ਗੁਰੂ ਦੀ ਗੱਲ ਸੁਣੇ ਬਿਨਾਂ ਉਸ 'ਤੇ ਅਮਲ ਕਰਨਾ ਸੰਭਵ ਨਹੀਂ- ਗਿਆਨੀ ਪਤਵੰਤ ਸਿੰਘ

ਸ਼ਾਹਬਾਦ ਮਾਰਕੰਡਾ, 17 ਫਰਵਰੀ (ਅਵਤਾਰ ਸਿੰਘ)-ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪਤਵੰਤ ਸਿੰਘ ਨੇ ਕਿਹਾ ਕਿ ਮਨੁੱਖ ਨੂੰ ਆਪਣੀ ਦਿਨ ਚਰਿਆ ਵਿਚੋਂ ਕੁੱਝ ਸਮਾਂ ਕੱਢ ਕੇ ਪ੍ਰਭੂ ਚਰਨਾ ਵਿਚ ਲਗਾਉਣਾ ਚਾਹੀਦਾ ਹੈ | ਇਸ ਨਾਲ ਮਨੁੱਖ ...

ਪੂਰੀ ਖ਼ਬਰ »

ਕੈਂਸਰ ਪੀੜਤ ਸਿੱਖ ਗ੍ਰੰਥੀ ਦੇ ਪਰਿਵਾਰ ਲਈ ਵਿੱਤੀ ਸਹਾਇਤਾ ਦਿੱਤੀ

ਬੇਲਾ, 17 ਫਰਵਰੀ (ਮਨਜੀਤ ਸਿੰਘ ਸੈਣੀ)-ਇੱਥੋਂ ਨਜ਼ਦੀਕੀ ਪਿੰਡ ਚੌਾਤਾ ਕਲ੍ਹਾਂ ਦੇ ਸਿੱਖ ਰਾਗੀ ਭਾਈ ਇੰਦਰਜੀਤ ਸਿੰਘ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਕੈਂਸਰ ਦੀ ਗੰਭੀਰ ਬਿਮਾਰੀ ਤੋਂ ਪੀੜਤ ਹਨ, ਦੇ ਇਲਾਜ ਲਈ ਉਸ ਦੀ ਪਤਨੀ ਗੁਰਮੀਤ ਕੌਰ ਅਤੇ ਪੁੱਤਰ ਅੰਮਿ੍ਤਪਾਲ ਸਿੰਘ ...

ਪੂਰੀ ਖ਼ਬਰ »

ਕਾਮਰੇਡ ਢੱਡਾ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਨੰਗਲ, 17 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਸੀ. ਪੀ. ਆਈ. ਐਮ ਦੇ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਢੱਡਾ ਦੀ ਹੋਈ ਬੇਵਕਤੀ ਮੌਤ 'ਤੇ ਜ਼ਿਲ੍ਹਾ ਰੋਪੜ ਦੇ ਸਾਥੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਬੱਲਮਗੜ੍ਹ ਮੰਦਵਾੜਾ ਦੇ ਲੋਕ ਰੇਤ/ ਮਿੱਟੀ ਦੇ ਨਾਜਾਇਜ਼ ਚੱਲ ਰਹੇ ਟਿੱਪਰਾਂ ਤੇ ਟਰੈਕਟਰ-ਟਰਾਲੀਆਂ ਤੋਂ ਪ੍ਰੇਸ਼ਾਨ

ਪੁਰਖਾਲੀ, 17 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਸਰਕਾਰੀ ਪ੍ਰਾਇਮਰੀ ਸਕੂਲ ਬੱਲਮਗੜ੍ਹ ਮੰਦਵਾੜਾ ਦੇ ਲੋਕ ਨਾਜਾਇਜ਼ ਚੱਲ ਰਹੇ ਰੇਤ/ ਮਿੱਟੀ ਦੇ ਟਿੱਪਰਾਂ ਅਤੇ ਟਰੈਕਟਰ-ਟਰਾਲੀਆਂ ਤੋਂ ਖ਼ੂਬ ਪ੍ਰੇਸ਼ਾਨ ਹਨ | ਇਸ ਸਬੰਧੀ ਖ਼ਾਸਕਰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ...

ਪੂਰੀ ਖ਼ਬਰ »

ਬਲਾਕ ਪੱਧਰੀ ਕਿਸ਼ੋਰ ਸਿੱਖਿਆ ਵਰਕਸ਼ਾਪ ਲਗਾਈ

ਰੂਪਨਗਰ, 17 ਫਰਵਰੀ (ਸ.ਰ.)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਜਿੰਮੀਦਾਰਾ ਵਿਖੇ ਬਲਾਕ ਪੱਧਰੀ ਕਿਸ਼ੋਰ ਸਿੱਖਿਆ ਵਰਕਸ਼ਾਪ ਲਗਾਈ ਗਈ | ਇਸ ਮੌਕੇ ਡਾ. ਰਾਜਿੰਦਰ ਕੁਮਾਰ, ਡਾ. ਸੰਦੀਪ ਹੁੰਦਲ, ਰਵਿੰਦਰ ਸਿੰਘ ਬਲਾਕ ਐਕਸਟੈਂਸਨ ਐਜੂਕੇਟਰ, ਹਰਪ੍ਰੀਤ ਕੌਰ ...

ਪੂਰੀ ਖ਼ਬਰ »

ਕਾਰ ਨੂੰ ਟੱਕਰ ਮਾਰ ਕੇ ਟਰੱਕ ਚਾਲਕ ਫ਼ਰਾਰ

ਮੋਰਿੰਡਾ, 17 ਫਰਵਰੀ (ਕੰਗ)-ਵਿਸ਼ਵਕਰਮਾ ਚੌਾਕ ਮੋਰਿੰਡਾ ਵਿਖੇ ਇਕ ਟਰੱਕ ਚਾਲਕ ਕਾਰ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਵਾਸੀ ਮੋਰਿੰਡਾ ਨੇ ਦੱਸਿਆ ਕਿ ਉਹ ਆਪਣੀ ਰਿਟਜ ਕਾਰ ਨੰਬਰ ਪੀ. ਬੀ. 12 ਵਾਈ 5194 ਵਿਚ ਸਵਾਰ ਹੋ ਕੇ ...

ਪੂਰੀ ਖ਼ਬਰ »

ਸੰਗਰੂਰ ਵਿਚ ਵਾਪਰੇ ਦਰਦਨਾਕ ਹਾਦਸੇ 'ਤੇ ਅਫ਼ਸੋਸ ਜਤਾਇਆ

ਸ੍ਰੀ ਆਨੰਦਪੁਰ ਸਾਹਿਬ 17 ਫਰਵਰੀ (ਨਿੱਕੂਵਾਲ , ਕਰਨੈਲ ਸਿੰਘ)-ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕੇਹਰ ਸਿੰਘ ਵਾਲਾ ਰੋਡ 'ਤੇ ਬਣੇ ਇਕ ਨਿੱਜੀ ਸਕੂਲ ਦੀ ਚੱਲਦੀ ਵੈਨ ਵਿਚ ਅੱਗ ਲੱਗਣ ਕਾਰਨ ਚਾਰ ਮਾਸੂਮ ਬੱਚਿਆਂ ਦੀ ਜਿਊਾਦੇ ਸੜ ਜਾਣ ਕਾਰਨ ਹੋਈ ਦਰਦਨਾਕ ਮੌਤ ਦੀ ...

ਪੂਰੀ ਖ਼ਬਰ »

ਪਿੰਡ ਡੂਮਛੇੜੀ ਵਿਖੇ ਸਾਹਿਤਕ ਸਮਾਗਮ 23 ਨੂੰ

ਮੋਰਿੰਡਾ, 17 ਫਰਵਰੀ (ਕੰਗ)-ਮੋਰਿੰਡਾ ਨਜ਼ਦੀਕੀ ਪਿੰਡ ਡੂਮਛੇੜੀ ਵਿਖੇ ਪੰਜਾਬੀ ਸਾਹਿੱਤ ਸਭਾ, ਮੁਹਾਲੀ ਵੱਲੋਂ ਸਥਾਨਕ ਲੇਖਕਾਂ ਅਤੇ ਸਾਹਿੱਤਿਕ ਸੰਸਥਾਵਾਂ ਦੇ ਸਹਿਯੋਗ ਨਾਲ ਮਿਤੀ 23 ਫਰਵਰੀ 2020 ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸਾਹਿੱਤਿਕ ਪ੍ਰੋਗਰਾਮ ...

ਪੂਰੀ ਖ਼ਬਰ »

ਮੋਰਿੰਡਾ ਵਿਖੇ ਸਾਈਾ ਸੰਧਿਆ ਕਰਵਾਈ

ਮੋਰਿੰਡਾ, 17 ਫਰਵਰੀ (ਕੰਗ)-ਸ਼ਿਰਡੀ ਸਾਈਾ ਸੇਵਾ ਦਲ ਮੋਰਿੰਡਾ (ਰਜਿ.) ਵਲੋਂ ਮੋਰਿੰਡਾ ਵਿਖੇ 12ਵੀਂ ਸਾਈਾ ਸੰਧਿਆ ਕਰਵਾਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਦਰ ਸੂਦ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਹੇਮਕੁਸ਼ ਅਨੇਜਾ ਦਿੱਲੀ ਵਾਲਿਆਂ ਨੇ ਸੰਗਤਾਂ ਨੂੰ ...

ਪੂਰੀ ਖ਼ਬਰ »

ਪ੍ਰਭਾਵਸ਼ਾਲੀ ਰਿਹਾ ਸ. ਹ. ਸਕੂਲ ਭਾਓਵਾਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਨੂਰਪੁਰ ਬੇਦੀ, 17 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ, ਵਿੰਦਰਪਾਲ ਝਾਂਡੀਆਂ)-ਸਰਕਾਰੀ ਹਾਈ ਸਕੂਲ ਭਾਓਵਾਲ ਵਿਖੇ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਗਮ ਪ੍ਰਭਾਵਸ਼ਾਲੀ ਰਿਹਾ | ਸਮਾਗਮ ਦਾ ਉਦਘਾਟਨ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਪ੍ਰੋਮਿਲਾ ਦੇਵੀ ਨੇ ਆਪਣੇ ਕਰ ...

ਪੂਰੀ ਖ਼ਬਰ »

ਰੂਪਨਗਰ ਸਾਈਕਲਿੰਗ ਕਲੱਬ ਜੂਨ ਮਹੀਨੇ ਵਿਚ ਸਪੀਤੀ ਸਰਕਟ ਦੀ ਪੰਦਰਾ ਰੋਜ਼ਾ ਸਾਈਕਲ ਯਾਤਰਾ ਕਰੇਗਾ

ਰੂਪਨਗਰ, 17 ਫਰਵਰੀ (ਪੱਤਰ ਪ੍ਰੇਰਕ)-ਜੂਨ ਮਹੀਨੇ ਵਿਚ ਸਪੀਤੀ ਸਰਕਟ ਦੀ 15 ਰੋਜ਼ਾ ਸਾਈਕਲ ਯਾਤਰਾ ਕਰਨਗੇ | ਜਿਸ ਦਾ ਪ੍ਰਗਟਾਵਾ ਇੰਦਰਜੀਤ ਸਿੰਘ ਬਾਲਾ ਨੇ ਕੀਤਾ | ਉਨ੍ਹਾਂ ਕਿਹਾ ਕਿ ਜੂਨ ਮਹੀਨੇ ਦੌਰਾਨ ਸਪੀਤੀ ਸਰਕਟ ਦੀ ਪੰਦਰਾਂ ਰੋਜ਼ਾ ਸਾਈਕਲ ਯਾਤਰਾ ਬਲਜੀਤ ਸਿੰਘ ...

ਪੂਰੀ ਖ਼ਬਰ »

ਮਿਸਤਰੀਆਂ ਤੇ ਕਾਮਿਆਂ ਨੂੰ ਭਲਾਈ ਸਕੀਮਾਂ ਦੀ ਜਾਣਕਾਰੀ ਦੇਣ ਲਈ ਕੈਂਪ

ਨੂਰਪੁਰ ਬੇਦੀ, 17 ਫਰਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਕਿਰਤ ਵਿਭਾਗ ਪੰਜਾਬ ਵੱਲੋਂ ਮਿਸਤਰੀਆਂ ਤੇ ਨਿਰਮਾਣ ਕਾਮਿਆਂ ਲਈ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦੇਣ ਲਈ ਅੱਜ ਰੂਪਨਗਰ ਦਫ਼ਤਰ ਦੇ ਕਰਮਚਾਰੀਆਂ ਨੇ ਨੂਰਪੁਰ ਬੇਦੀ ਵਿਖੇ ਕੈਂਪ ਲਗਾਇਆ | ਬੈਠਕ ...

ਪੂਰੀ ਖ਼ਬਰ »

ਲਾਰਡ ਕਿ੍ਸ਼ਨਾ ਪਬਲਿਕ ਸਕੂਲ ਘਨੌਲੀ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਮਾਪਤ

ਘਨੌਲੀ, 17 ਫਰਵਰੀ (ਜਸਵੀਰ ਸਿੰਘ ਸੈਣੀ)-ਲਾਰਡ ਕਿ੍ਸ਼ਨ ਪਬਲਿਕ ਸਕੂਲ ਘਨੌਲੀ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਸਕੂਲ ਦੀ ਪਿ੍ੰਸੀਪਲ ਕਵਿਤਾ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਨ ਲਈ ਸਭ ਤਾੋ ਪਹਿਲਾ ਸ੍ਰੀ ...

ਪੂਰੀ ਖ਼ਬਰ »

ਖੇਤੀਬਾੜੀ ਹਾਦਸਿਆਂ ਦੇ ਪੀੜਤਾਂ ਨੂੰ ਵਿੱਤੀ ਰਾਸ਼ੀ ਦੇ ਚੈੱਕ ਵੰਡੇ

ਜਗਾਧਰੀ, 17 ਫਰਵਰੀ (ਜਗਜੀਤ ਸਿੰਘ)-ਸੂਬੇ ਦੀ ਭਾਜਪਾ ਸਰਕਾਰ ਦੇ ਸਹਿਯੋਗ ਸਦਕਾ ਹਰਿਆਣੇ ਦੇ ਸਿੱਖਿਆ ਮੰਤਰੀ ਕੰਵਰਪਾਲ ਦੀ ਕੋਸ਼ਿਸ਼ ਹੈ ਕਿ ਉਹ ਖੇਤਰ ਦੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰ ਸਕਣ, ਤਾਂ ਜੋ ਹਰ ਲੋੜਵੰਦ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲ ਸਕੇ | ਇਹ ...

ਪੂਰੀ ਖ਼ਬਰ »

ਡੀ. ਐਫ. ਓ. ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਕੀਤਾ ਜਲਗਾਹ ਦਾ ਦੌਰਾ

ਨੰਗਲ, 17 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਡੀ. ਐਫ. ਓ. ਜੰਗਲੀ ਜੀਵ ਸੁਰੱਖਿਆ ਵਿਭਾਗ ਰੂਪਨਗਰ ਮੈਡਮ ਮੋਨਿਕਾ ਨੇ ਅੱਜ ਅੰਤਰਰਾਸ਼ਟਰੀ ਜਲਗਾਹ ਨੰਗਲ ਡੈਮ ਦਾ ਦੌਰਾ ਕੀਤਾ | ਚੇਤੇ ਰਹੇ ਕਿ ਲੰਘੀ 28 ਜਨਵਰੀ 2020 ਨੂੰ ਰਾਮਸਰ ਈਰਾਨ ਸੰਧੀ ਅਧੀਨ ਐਲਾਨੀ 'ਨੰਗਲ ਡੈਮ ...

ਪੂਰੀ ਖ਼ਬਰ »

ਅਮਿੱਟ ਪੈੜਾਂ ਛੱਡ ਗਿਆ ਮਧੂਵਨ ਵਾਟਿਕਾ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ

ਨੂਰਪੁਰ ਬੇਦੀ, 17 ਫਰਵਰੀ (ਵਿੰਦਰਪਾਲ ਝਾਂਡੀਆਂ)-ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) 'ਚ ਸਾਲਾਨਾ ਬਹੁਰੰਗੀ ਸਭਿਆਚਾਰਕ ਪ੍ਰੋਗਰਾਮ 'ਮਲੌਜ-2020' ਕਰਵਾਇਆ ਗਿਆ | ਜਿਸ ਵਿਚ 200 ਤੋਂ ਵੱਧ ਵਿਦਿਆਰਥੀਆਂ ਨੇ ਸਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ...

ਪੂਰੀ ਖ਼ਬਰ »

ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਵੰਡੀ ਜਾ ਰਹੀ ਹੈ ਸਸਤੀ ਕਣਕ

ਲੁਧਿਆਣਾ, 17 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਖੁਰਾਕ ਸਪਲਾਈ ਵਿਭਾਗ ਵਲੋਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਸਸਤੀ ਕਣਕ ਵੰਡੀ ਜਾ ਰਹੀ ਹੈ | ਸਰਕਾਰ ਦੀ ਨੀਤੀ ਅਨੁਸਾਰ ਸਬੰਧਿਤ ਲੋਕਾਂ ਨੂੰ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ 6-6 ...

ਪੂਰੀ ਖ਼ਬਰ »

ਨਗਰ ਨਿਗਮ ਵਲੋਂ ਜਗਰਾਉਂ ਪੁਲ ਦੀ ਉਸਾਰੀ ਦਾ ਕੰਮ ਜਾਰੀ

ਲੁਧਿਆਣਾ, 17 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਵਲੋਂ ਸ਼ਹਿਰ ਦੀ ਲਾਈਫ਼ ਲਾਈਨ ਦੇ ਤੌਰ 'ਤੇ ਜਾਣੇ ਜਾਂਦੇ ਜਗਰਾਉਂ ਪੁਲ ਦੀ ਉਸਾਰੀ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ | ਰੇਲਵੇ ਵਿਭਾਗ ਵਲੋਂ ਸਾਈਟ ਕਲੀਅਰ ਮਿਲਣ ਤੋਂ ਬਾਅਦ ਨਗਰ ਨਿਗਮ ਵਲੋਂ ਕੁਝ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਤੋਂ ਦੁਖੀ ਕਿਸਾਨਾਂ ਨੇ ਪਸ਼ੂ ਇਕ ਪਲਾਟ 'ਚ ਡਕ ਕੇ ਪ੍ਰਸ਼ਾਸਨ ਨੂੰ ਬੁਲਾਇਆ

ਫੁੱਲਾਂਵਾਲ, 17 ਫਰਵਰੀ (ਮਨਜੀਤ ਸਿੰਘ ਦੁੱਗਰੀ)-ਅਵਾਰਾ ਪਸ਼ੂਆਂ ਵਲੋਂ ਖੇਤੀ ਦਾ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਨੁਕਸਾਨ ਤੋਂ ਅੱਕੇ ਪਿੰਡ ਗਿੱਲ ਤੇ ਮਾਣਕਵਾਲ ਦੇ ਕਿਸਾਨਾਂ ਨੇ 27 ਦੇ ਕਰੀਬ ਅਵਾਰਾ ਪਸ਼ੂਆਂ ਨੂੰ ਇਕ ਖਾਲੀ ਪਲਾਟ ਵਿਚ ਡੱਕ ਕੇ ਪ੍ਰਸ਼ਾਸਨ ਨੂੰ ਸੂਚਿਤ ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਿਖੇ ਹਫ਼ਤਾਵਾਰੀ ਨਾਮ ਅਭਿਆਸ ਸਮਾਗਮ

ਲੁਧਿਆਣਾ, 17 ਫਰਵਰੀ (ਕਵਿਤਾ ਖੁੱਲਰ)-ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁਚਾ ਸਿੰਘ ਬਾਨੀ ਜਵੱਦੀ ਟਕਸਾਲ ਵਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਚਲਾਈ ਲੜੀ ਨੂੰ ਅੱਗੇ ਤੋਰਦਿਆ ਉਨ੍ਹਾਂ ਤੋਂ ਵਰੋਸਾਏ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ...

ਪੂਰੀ ਖ਼ਬਰ »

ਨਿਗਮ ਯੋਜਨਾਕਾਰ ਨੇ ਸ਼ਹਿਰ 'ਚ ਹੋ ਰਹੀਆਂ ਉਸਾਰੀਆਂ ਦੀ ਕੀਤੀ ਜਾਂਚ

ਲੁਧਿਆਣਾ, 17 ਫਰਵਰੀ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚ ਨਿਯਮਾਂ ਤੋਂ ਉਲਟ ਹੋ ਰਹੀਆਂ ਉਸਾਰੀਆਂ ਦੀਆਂ ਸ਼ਿਕਾਇਤਾਂ ਨਗਰ ਨਿਗਮ ਉੱਚ ਅਧਿਕਾਰੀਆਂ ਕੋਲ ਪੁੱਜਣ 'ਤੇ ਨਿਗਮ ਯੋਜਨਾਕਾਰ ਸ੍ਰੀਮਤੀ ਮੋਨਿਕਾ ਅਨੰਦ ਅਤੇ ਸਹਾਇਕ ਨਿਗਮ ਯੋਜਨਾਕਾਰ ਮੋਹਨ ਸਿੰਘ ਨੇ ਜ਼ੋਨ ਬੀ, ਸੀ ...

ਪੂਰੀ ਖ਼ਬਰ »

ਵਿਦਿਆਰਥਣਾਂ ਨੇ ਵਰਕਸ਼ਾਪ 'ਚ ਲਿਆ ਹਿੱਸਾ

ਲੁਧਿਆਣਾ,17 ਫਰਵਰੀ (ਬੀ.ਐੱਸ. ਬਰਾੜ)-ਸਰਕਾਰੀ ਕਾਲਜ ਲੜਕੀਆਂ ਦੇ ਐੱਮ. ਐੱਸ. ਸੀ. (ਬਾਟਨੀ) ਭਾਗ ਦੂਜਾ ਅਤੇ ਬੀ. ਐੱਸ. ਸੀ. ਦੇ ਬਾਇਓਕੈਮਿਸਟਰੀ ਵਿਸ਼ੇ ਦੀਆਂ 83 ਵਿਦਿਆਰਥਣਾਂ ਨੇ ਪਿ੍ੰਸੀਪਲ ਡਾ. ਮੰਜੂ ਸਾਹਨੀ ਦੀ ਅਗਵਾਈ ਹੇਠ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ...

ਪੂਰੀ ਖ਼ਬਰ »

ਸਾਹਨੇਵਾਲ ਦਾ 45ਵਾਂ ਮਿੰਨੀ ਉਲੰਪਿਕ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

ਸਾਹਨੇਵਾਲ, 17 ਫਰਵਰੀ (ਅਮਰਜੀਤ ਸਿੰਘ ਮੰਗਲੀ/ਹਰਜੀਤ ਸਿੰਘ ਢਿੱਲੋਂ)-ਪੰਚਾਇਤੀ ਰਾਜ ਸਪੋਰਟਸ ਕਲੱਬ, ਐੱਨ. ਆਰ. ਆਈਜ਼ ਭਰਾਵਾਂ ਤੇ ਸਾਹਨੇਵਾਲ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 45ਵਾਂ ਮਿੰਨੀ ਉਲੰਪਿਕ ਤਿੰਨ ਰੋਜ਼ਾ ਖੇਡ ਮੇਲਾ ਸਵ: ਪ੍ਰਦੀਪ ਕੁਮਾਰ ਗੌਤਮ ਦੀ ...

ਪੂਰੀ ਖ਼ਬਰ »

ਸੰਗਰੂਰ 'ਚ ਵਾਪਰੇ ਹਾਦਸੇ ਕਾਰਨ ਹਰ ਇਕ ਦਾ ਦਿਲ ਕੰਬਿਆ-ਲਾਂਬਾ

ਲੁਧਿਆਣਾ, 17 ਫਰਵਰੀ (ਕਵਿਤਾ ਖੁੱਲਰ)-ਲੌਾਗੋਵਾਲ ਦੇ ਇਕ ਨਿੱਜੀ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਹੋਈ ਦਰਦਨਾਕ ਮੌਤ ਅਤੇ ਕਈਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਘਟਨਾ ਕਾਰਨ ਸੂਬੇ ਵਿਚ ਸੋਗ ਦੀ ਲਹਿਰ ਹੈ | ਘਟਨਾ ਸਬੰਧੀ ਦੁੱਖ ਪ੍ਰਗਟ ਕਰਦਿਆਂ ਸੀਨੀਅਰ ...

ਪੂਰੀ ਖ਼ਬਰ »

ਵਿਧਾਇਕ ਪਾਂਡੇ ਨੂੰ ਭਾਰਤੀ ਕਾਲੋਨੀ ਵਾਸੀਆਂ ਨੇ ਦੱਸੀਆਂ ਮੁਸ਼ਕਿਲਾਂ

ਲੁਧਿਆਣਾ, 17 ਫਰਵਰੀ (ਅ.ਬ)-ਵਾਰਡ ਨੰਬਰ ਇਕ ਦੇ ਅਧੀਨ ਪੈਂਦੇ ਮੁਹੱਲਾ ਭਾਰਤੀ ਕਾਲੋਨੀ, ਗੀਤਾ ਨਗਰ, ਨਿਊ ਅਮਨ ਨਗਰ ਦੀ ਮੁਹੱਲਾ ਸੁਧਾਰ ਸਭਾ ਦੇ ਪ੍ਰਧਾਨ ਬਲਬੀਰ ਸਿੰਘ ਰਾਣਾ, ਨਿਰਮਲ ਸਿੰਘ, ਸਲਾਹਕਾਰ ਹਰੀਸ਼ ਸਹਿਗਲ, ਟਹਿਲ ਸਿੰਘ, ਮੇਜਰ ਸਿੰਘ ਆਦਿ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਜਰਨੈਲ ਸ਼ਾਮ ਸਿੰਘ ਅਟਾਰੀ ਦੀ ਕੁਰਬਾਨੀ ਨੂੰ ਸਮਰਪਿਤ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਕੀਰਤਨ ਸਮਾਗਮ

ਲੁਧਿਆਣਾ, 17 ਫਰਵਰੀ (ਕਵਿਤਾ ਖੁੱਲਰ)-ਸਿੱਖ ਪੰਥ ਦਾ ਸਿਰਮੌਰ ਜਰਨੈਲ ਸ. ਸ਼ਾਮ ਸਿੰਘ ਅਟਾਰੀ ਦੀ ਕੁਰਬਾਨੀ ਸਾਨੂੰ ਅਣਖ, ਗੈਰਤ, ਸੂਰਬੀਰਤਾ ਅਤੇ ਦੇਸ਼-ਭਗਤੀ ਦਾ ਜ਼ਜਬਾ ਪੈਦਾ ਕਰਨ ਦੀ ਪ੍ਰੇਰਨਾ ਦਿੰਦੀ ਹੈ | ਇਹ ਪ੍ਰਗਟਾਵਾ ਗੁਰੂ ਘਰ ਦੇ ਕੀਰਤਨੀਏ ਭਾਈ ਜਗਪ੍ਰੀਤ ਸਿੰਘ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ 'ਚ ਵਿਦਾਇਗੀ ਸਮਾਗਮ

ਜਲੰਧਰ ਛਾਉਣੀ, 17 ਫਰਵਰੀ (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ 'ਚ ਸੱਕਤਰ ਸੁਰਜੀਤ ਸਿੰਘ ਚੀਮਾ ਅਤੇ ਪਿ੍ੰਸੀਪਲ ਸਾਹਿਬਾ ਨਿਸ਼ਾ ਮੜੀਆ ਦੀ ਨਿਗਰਾਨੀ ਹੇਠ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੀ ਬੀ ਐਸ.ਈ ਇਮਤਿਹਾਨਾਂ ਲਈ ਸ਼ੁੱਭ ਇੱਛਾਵਾਂ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਵਿਖੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਕਰਵਾਇਆ 'ਆਸ਼ੀਰਵਾਦ ਸਮਾਰੋਹ'

ਜਲੰਧਰ, 17 ਫਰਵਰੀ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਸ਼ੀਰਵਾਦ ਸਮਾਰੋਹ ਕਰਵਾਇਆ ਗਿਆ, ਜਿਸ 'ਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਤੇ ...

ਪੂਰੀ ਖ਼ਬਰ »

ਲਾਂਬੜਾ ਪੁਲਿਸ ਵਲੋਂ ਵੱਖ-ਵੱਖ ਕੇਸਾਂ 'ਚ ਲੋੜੀਂਦੇ ਮੁਜਰਮ ਕਾਬੂ

ਲਾਂਬੜਾ, 17 ਫਰਵਰੀ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਨੇ ਅੱਜ ਵੱਖ-ਵੱਖ ਕੇਸਾਂ ਨਾਲ ਸਬੰਧਿਤ 3 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਲਾਂਬੜਾ ਤੋਂ ਮਿਲੀ ਜਾਣਕਾਰੀ ਅਨੁਸਾਰ ਏ.ਐੱਸ.ਆਈ. ਕੇਵਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਚਿੱਟੀ ਮੋੜ ਲਾਂਬੜਾ ਕੋਲ ...

ਪੂਰੀ ਖ਼ਬਰ »

ਸੇਵਾ ਦਲ ਸਮਾਜ ਭਲਾਈ ਸੰਗਠਨ ਵਲੋਂ ਲੋੜਵੰਦਾਂ ਨੂੰ ਵੰਡਿਆ ਮੁਫ਼ਤ ਰਾਸ਼ਨ

ਚੁਗਿੱਟੀ/ਜੰਡੂਸਿੰਘਾ, 17 ਫਰਵਰੀ (ਨਰਿੰਦਰ ਲਾਗੂ)-ਗੁਰੂ ਘਰ ਦੀ ਸਿੱਖਿਆ ਤੇ ਅਮਲ ਕਰਦੇ ਹੋਏ ਸਾਰਿਆਂ ਨੂੰ ਵੱਧ ਤੋਂ ਵੱਧ ਲੋਕ ਭਲਾਈ ਦੇ ਕਾਰਜ ਕਰਨੇ ਚਾਹੀਦੇ ਹਨ ਤੇ ਇਸ ਉੱਦਮ ਲਈ ਦੂਜਿਆਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ | ਇਹ ਪ੍ਰਗਟਾਵਾ ਲੰਮਾ ਪਿੰਡ ਚੌਕ ਲਾਗੇ ...

ਪੂਰੀ ਖ਼ਬਰ »

ਬਾਦਲ ਵਲੋਂ ਮੋਦੀ ਸਰਕਾਰ ਦੀਆਂ ਨੀਤੀਆਂ 'ਤੇ ਚੁੱਕੇ ਸਵਾਲ ਸਵਾਗਤਯੋਗ- ਮੰਨਣ

ਜਲੰਧਰ, 17 ਫਰਵਰੀ (ਜਸਪਾਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਜ਼ਿਲ੍ਹਾ ਅਕਾਲੀ ਜੱਥੇ ਦੇ ਪ੍ਰਧਾਨ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਸ਼੍ਰੋਮਣੀ ਅਕਾਲੀ ਦਲ ਦੀ ਅੰਮਿ੍ਤਸਰ ਵਿਚ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ. ਪ੍ਰਕਾਸ਼ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX