ਤਾਜਾ ਖ਼ਬਰਾਂ


ਦਰਦਨਾਕ ਸੜਕ ਹਾਦਸੇ 'ਚ ਮਾਂ-ਦੀ ਸਮੇਤ ਤਿੰਨ ਦੀ ਮੌਤ
. . .  4 minutes ago
ਸਮਰਾਲਾ, 2 ਦਸੰਬਰ (ਗੋਪਾਲ ਸੋਫਤ, ਕੁਲਵਿੰਦਰ ਸਿੰਘ)- ਇੱਥੋਂ ਨਜ਼ਦੀਕੀ ਪਿੰਡ ਹੇਡੋਂ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਮਾਂ-ਧੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੁਖਵਿੰਦਰ ਕੌਰ (46) ਅਤੇ ਉਸ...
ਚੰਡੀਗੜ੍ਹ 'ਚ ਪੁਲਿਸ ਵਲੋਂ ਯੂਥ ਕਾਂਗਰਸੀ ਵਰਕਰਾਂ 'ਤੇ ਪਾਣੀ ਦੀਆਂ ਮਾਰੀਆਂ ਗਈਆਂ ਬੁਛਾੜਾਂ
. . .  about 1 hour ago
ਚੰਡੀਗੜ੍ਹ, 2 ਦਸੰਬਰ - ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਜਿਸ ਦੇ ਸਿੱਟੇ ਵਜੋਂ ਪੁਲਿਸ ਵਲੋਂ ਪਾਣੀ ਦੀਆਂ...
ਸੰਗਰੂਰ 'ਚ ਪਟਵਾਰੀਆਂ ਦਾ‍ ਧਰਨਾ ਦੂਜੇ ਦਿਨ ਵੀ ਜਾਰੀ
. . .  about 1 hour ago
ਸੰਗਰੂਰ, 2 ਦਸੰਬਰ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਦੇ ਪਟਵਾਰੀਆਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਦੂਜੇ ਦਿਨ ਵੀ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਜਾਰੀ ਹੈ। ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰ ਨੇ ਕਿਹਾ ਕਿ ਮੰਗਾਂ ਦੀ ਪੂਰਤੀ...
ਤੀਸਰਾ ਵਨਡੇ : ਭਾਰਤ ਨੇ 5 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 302 ਦੌੜਾਂ
. . .  about 1 hour ago
ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਂਦੇ ਠੇਕਾ ਮੁਲਾਜ਼ਮ ਪੁਲਿਸ ਨੇ ਰੋਕੇ
. . .  about 1 hour ago
ਪਟਿਆਲਾ, 2 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਸੈਂਕੜੇ ਠੇਕਾ ਕਾਮਿਆਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਯਤਨ ਕੀਤਾ ਗਿਆ। ਜਿਸ ਨੂੰ ਮੌਕੇ ਤੇ ਮੌਜੂਦ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆ ਫ਼ੀਸਾਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਵਿਚ ਕੀਤਾ ਵਾਧਾ
. . .  about 1 hour ago
ਨੂਰਪੁਰ ਬੇਦੀ, 2 ਦਸੰਬਰ (ਹਰਦੀਪ ਸਿੰਘ ਢੀਂਡਸਾ) - ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਪੰਜਾਬ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਪ੍ਰੀਖਿਆ ਫ਼ੀਸਾਂ ਤੇ ਫਾਰਮ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਬੀ ਜਗੀਰ ਕੌਰ ਅਤੇ ਹੋਰਨਾਂ ਦਾ ਸਨਮਾਨ
. . .  about 1 hour ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਅਕਾਲ ਤਖ਼ਤ ਸਕੱਤਰੇਤ ਵਿਖੇ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਬੀਬੀ ਜਗੀਰ ਕੌਰ ਆਨਰੇਰੀ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ...
ਕਿਸਾਨਾਂ ਨੇ ਜਾਮ ਕੀਤਾ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸ ਵੇ
. . .  about 1 hour ago
ਨਵੀਂ ਦਿੱਲੀ, 2 ਦਸੰਬਰ - ਕਿਸਾਨਾਂ ਵਲੋਂ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸ ਵੇ ਜਾਮ ਕਰ ਦਿੱਤਾ ਗਿਆ ਹੈ। ਡੀ.ਐਨ.ਡੀ. (ਦਿੱਲੀ-ਨੋਇਡਾ ਡਾਇਰੈਕਟ ਫਲਾਈਵੇ) ਜਾਣ ਵਾਲੇ ਰਸਤੇ ਬੰਦ...
ਕਿਸਾਨ ਅੰਦੋਲਨ : ਵਾਲਮੀਕ ਭਾਈਚਾਰੇ ਵਲੋਂ ਪ੍ਰਦਰਸ਼ਨ
. . .  about 1 hour ago
ਰਾਜਾਸਾਂਸੀ, 2 ਦਸੰਬਰ (ਹੇਰ) - ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ ਰਾਜਾਸਾਂਸੀ ਹਵਾਈ ਅੱਡੇ 'ਤੇ ਪ੍ਰਦਰਸ਼ਨ ਕਰਨ ਜਾ ਰਹੇ ਵਾਲਮੀਕ ਭਾਈਚਾਰੇ...
ਨਿਊਯਾਰਕ ਵਿਚ ਭਾਰਤੀ ਅੰਬੈਸੀ ਦੇ ਮੂਹਰੇ ਪੰਜਾਬੀਆਂ ਵਲੋਂ ਕਿਸਾਨਾਂ ਦੇ ਹੱਕ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ
. . .  about 2 hours ago
ਸਿਆਟਲ, 2 ਦਸੰਬਰ (ਹਰਮਨਪ੍ਰੀਤ ਸਿੰਘ)-ਅੱਜ ਅਮਰੀਕਾ ਦੇ ਨਿਊਯਾਰਕ ਸਿਟੀ ਵਿਖੇ ਭਾਰਤੀ ਪੰਜਾਬੀ ਤੇ ਸਿੱਖ ਭਾਈਚਾਰੇ ਵਲੋਂ 'ਭਾਰਤੀ ਅੰਬੈਸੀ' ਦੇ ਬਾਹਰ ਭਾਰਤੀ ਕਿਸਾਨਾਂ ਦੇ ਹੱਕ ਵਿਚ ਤੇ ਮੋਦੀ ਸਰਕਾਰ ਦੇ ਖਿਲਾਫ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਪੰਜਾਬੀ ਭਾਈਚਾਰੇ...
ਕਿਸਾਨ ਮਜ਼ਦੂਰ ਯੂਥ ਮੋਰਚਾ ਵੱਲੋਂ ਕੱਲ੍ਹ ਨੂੰ ਸੈਂਕੜੇ ਗੱਡੀਆਂ ਦਾ ਕਾਫ਼ਲਾ ਦਿੱਲੀ ਮੋਰਚੇ ਵਿੱਚ ਪੁੱਜੇਗਾ
. . .  about 2 hours ago
ਬਟਾਲਾ, 2 ਦਸੰਬਰ (ਕਾਹਲੋਂ)-ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਅਤੇ ਪੂਰੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਪਹੁੰਚ ਰਹੀਆਂ ਹਨ ਤਾਂ ਜੋ ਕੇਂਦਰ ਸਰਕਾਰ ਤੇ ਇਨ੍ਹਾਂ ਬਿੱਲਾਂ ਨੂੰ ਰੱਦ ਕਰਨ ਦਾ ਦਬਾਅ ਬਣ ਸਕੇ ।ਇਸੇ ਤਹਿਤ ਕਿਸਾਨ ਮਜ਼ਦੂਰ ਯੂਥ ਮੋਰਚਾ ਪੰਜਾਬ...
ਕਿਸਾਨ ਅੰਦੋਲਨ 'ਤੇ ਗ੍ਰਹਿ ਮੰਤਰੀ, ਖੇਤੀਬਾੜੀ ਮੰਤਰੀ ਤੇ ਰੇਲ ਮੰਤਰੀ ਵਿਚਕਾਰ ਅਹਿਮ ਮੀਟਿੰਗ
. . .  about 2 hours ago
ਨਵੀਂ ਦਿੱਲੀ, 2 ਦਸੰਬਰ - ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿਚਕਾਰ ਕੇਂਦਰ ਦੀ ਵੱਡੀ ਬੈਠਕ ਚੱਲ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਰੇਲ...
ਅੰਮ੍ਰਿਤਸਰ ਤੋਂ ਯੂਥ ਕਾਂਗਰਸੀ ਵਰਕਰਾਂ ਦਾ ਦਲ ਹੋਇਆ ਰਵਾਨਾ
. . .  about 2 hours ago
ਅੰਮ੍ਰਿਤਸਰ, 2 ਦਸੰਬਰ (ਰੇਸ਼ਮ ਸਿੰਘ) - ਕਿਸਾਨਾਂ ਉੱਪਰ ਜ਼ੁਲਮ ਢਾਹੁਣ ਵਾਲੀ ਹਰਿਆਣਾ ਦੀ ਖੱਟਰ ਸਰਕਾਰ ਖਿਲਾਫ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਯੂਥ ਜਨਰਲ ਸੈਕਟਰੀ ਪੰਜਾਬ ਦਿਲਰਾਜ ਸਰਕਾਰੀਆ, ਪ੍ਰਧਾਨ ਦਿਲਸ਼ੇਰ ਸਿੰਘ ਵਾਈਸ ਪ੍ਰਧਾਨ, ਗੁਰਸੇਵਕ ਸਿੰਘ ਗੈਵੀ ਲੋਪੋਕੇ ਦੀ ਅਗਵਾਈ ਹੇਠ ਅੰਮ੍ਰਿਤਸਰ...
ਤੀਸਰਾ ਵਨਡੇ : ਭਾਰਤ ਨੇ 42ਵੇਂ ਓਵਰ 'ਚ 5 ਵਿਕਟਾਂ ਦੇ ਨੁਕਸਾਨ 'ਤੇ 200 ਦੌੜਾਂ ਦਾ ਅੰਕੜਾਂ ਕੀਤਾ ਪਾਰ
. . .  about 3 hours ago
ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 71ਵੇਂ ਦਿਨ ਵੀ ਜਾਰੀ
. . .  about 3 hours ago
ਜੰਡਿਆਲਾ ਗੁਰੂ (ਅੰਮ੍ਰਿਤਸਰ) , 2 ਦਸੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 71ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ...
ਕਿਸਾਨ ਜਥੇਬੰਦੀਆਂ ਵਿਚਕਾਰ ਸਿੰਘੂ ਬਾਰਡਰ 'ਤੇ ਬੈਠਕਾਂ ਦਾ ਦੌਰ ਜਾਰੀ
. . .  about 3 hours ago
ਨਵੀਂ ਦਿੱਲੀ, 2 ਦਸੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਕਿਸਾਨ ਜਥੇਬੰਦੀਆਂ ਦੀ ਸਿੰਘੂ ਬਾਰਡਰ 'ਤੇ ਅਹਿਮ ਮੀਟਿੰਗ ਚੱਲ ਰਹੀ ਹੈ। ਸਰਕਾਰ ਨਾਲ ਵਾਰਤਾ ਤੋਂ ਪਹਿਲਾ ਜਥੇਬੰਦੀਆਂ ਵਿਚਾਰ ਚਰਚਾ 'ਚ ਰੁੱਝੀਆਂ...
ਪ੍ਰਾਪਰਟੀ ਕਾਰੋਬਾਰੀ ਦੀ ਅਗਵਾ ਦੋ ਸਾਲ ਦੀ ਮਾਸੂਮ ਬੱਚੀ ਹੋਈ ਬਰਾਮਦ, ਮੁੱਖ ਦੋਸ਼ੀ ਕਾਬੂ
. . .  about 3 hours ago
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸ਼ਹੀਦ ਭਗਤ ਸਿੰਘ ਨਗਰ ਵਿਚ ਪ੍ਰਾਪਰਟੀ ਕਾਰੋਬਾਰੀ ਦੀ ਦੋ ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਮੁੱਖ ਦੋਸ਼ੀ ਨੂੰ ਕਾਬੂ ਕਰਕੇ ਬੱਚੀ ਨੂੰ ਬਰਾਮਦ ਕਰ ਲਿਆ ਹੈ। ਜਦ ਕਿ ਉਸ ਦੇ ਤਿੰਨ ਹੋਰ ਸਾਥੀ ਅਜੇ ਫ਼ਰਾਰ ਹਨ...
ਖੱਟਰ ਸਰਕਾਰ ਨੂੰ ਸੁੱਟਣ ਲਈ ਹਰਿਆਣਾ 'ਚ ਇਕੱਠੇ ਹੋਏ ਕਿਸਾਨ, ਚਲਾਉਣਗੇ ਮੁਹਿੰਮ
. . .  about 3 hours ago
ਜੀਂਦ, 2 ਦਸੰਬਰ - ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ 40 ਖਾਪਾਂ ਦੀ ਮਹਾਂ ਪੰਚਾਇਤ ਹੋਈ। ਇਸ ਮਹਾਂ ਪੰਚਾਇਤ 'ਚ ਕਈ ਅਹਿਮ ਫ਼ੈਸਲੇ ਲਏ ਗਏ ਹਨ। ਜਿਸ ਵਿਚ ਖ਼ਾਸਕਰ ਹਰਿਆਣਾ ਦੀ ਖੱਟਰ ਸਰਕਾਰ ਨੂੰ ਸੁੱਟਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ...
ਭਾਰਤ 'ਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ 'ਚ 501 ਮੌਤਾਂ
. . .  about 4 hours ago
ਨਵੀਂ ਦਿੱਲੀ, 2 ਦਸੰਬਰ - ਦੇਸ਼ ਭਰ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 36 ਹਜ਼ਾਰ 604 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 94 ਲੱਖ 99 ਹਜ਼ਾਰ 414 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਵਿਡ ਕਾਰਨ 501 ਲੋਕਾਂ...
ਤੀਸਰਾ ਵਨਡੇ : 114 ਦੌੜਾਂ 'ਤੇ ਭਾਰਤ ਨੂੰ ਲੱਗਾ ਤੀਸਰਾ ਝਟਕਾ
. . .  about 4 hours ago
ਦਿੱਲੀ ਯੂਪੀ ਬਾਰਡਰ 'ਤੇ ਕਿਸਾਨਾਂ ਵਲੋਂ ਪ੍ਰਦਰਸ਼ਨ, ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ
. . .  about 4 hours ago
ਨਵੀਂ ਦਿੱਲੀ, 2 ਦਸੰਬਰ - ਦਿੱਲੀ ਉਤਰ ਪ੍ਰਦੇਸ਼ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਵਲੋਂ ਪੁਲਿਸ ਵਲੋਂ ਲਗਾਏ ਬੈਰੀਕੇਡ ਸੁੱਟ ਦਿੱਤੇ ਗਏ ਹਨ ਅਤੇ ਜੰਮ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ...
ਮਿੰਨੀ ਬੱਸ ਅਪਰੇਟਰਾਂ ਵਰਕਰ ਯੂਨੀਅਨ ਅੰਮ੍ਰਿਤਸਰ ਵਲੋਂ ਚੱਕਾ ਜਾਮ
. . .  about 4 hours ago
ਚੋਗਾਵਾਂ (ਅੰਮ੍ਰਿਤਸਰ), 2 ਦਸੰਬਰ (ਗੁਰਬਿੰਦਰ ਸਿੰਘ ਬਾਗੀ) - ਮਿੰਨੀ ਬੱਸ ਆਪ੍ਰੇਟਰ ਵਰਕਰ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਅੱਜ ਸਵੇਰੇ 6 ਵਜੇ ਤੋਂ ਕਸਬਾ ਚੋਗਾਵਾਂ ਦੇ ਚਾਰੇ ਰੋਡ ਉੱਪਰ 150 ਦੇ ਕਰੀਬ ਬੱਸਾਂ ਖੜੀਆ ਕਰਕੇ ਰੋਸ ਮੁਜ਼ਾਹਰਾ ਕੀਤਾ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਮਿੰਨੀ ਬੱਸ ਆਪਰੇਟਰ ਵਰਕਰ...
ਭਾਰਤ ਆਸਟਰੇਲੀਆ ਤੀਸਰਾ ਵਨਡੇ : ਭਾਰਤ ਨੇ 16 ਓਵਰਾਂ 'ਚ 84/2 'ਤੇ
. . .  about 4 hours ago
ਉਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਹਾਦਸਾ 8 ਲੋਕਾਂ ਦੀ ਮੌਤ
. . .  about 4 hours ago
ਕੌਸ਼ਾਂਬੀ, 2 ਦਸੰਬਰ - ਉਤਰ ਪ੍ਰਦੇਸ਼ ਦੇ ਕੌਸ਼ਾਂਬੀ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ। ਰੇਤ ਨਾਲ ਲੱਦੇ ਟਰੱਕ ਦੇ ਕਾਰ 'ਤੇ ਪਲਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਕਾਰ ਵਿਚ 10 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਦੋ ਗੰਭੀਰ ਰੂਪ ਵਿਚ...
ਭਾਰਤ ਪਾਕਿਸਤਾਨ ਸਰਹੱਦ 'ਤੇ ਮੁੜ ਨਜ਼ਰ ਆਈ ਡਰੋਨ ਵਰਗੀ ਵਸਤੂ ਦੀ ਹਰਕਤ
. . .  about 5 hours ago
ਗੱਗੋਮਾਹਲ/ਅਜਨਾਲਾ, 2 ਦਸੰਬਰ (ਬਲਵਿੰਦਰ ਸਿੰਘ ਸੰਧੂ/ ਗੁਰਪ੍ਰੀਤ ਸਿੰਘ ਢਿੱਲੋਂ) - ਬੀਤੇ ਕੱਲ੍ਹ ਵਾਂਗ ਅੱਜ ਰਾਤ ਸਮੇਂ ਮੁੜ ਭਾਰਤ ਪਾਕਿਸਤਾਨ ਸਰਹੱਦ 'ਤੇ ਕੋਟ ਰਜ਼ਾਦਾ ਚੌਂਕੀ ਨਜ਼ਦੀਕ ਡਰੋਨ ਦੀ ਹਰਕਤ ਨਜ਼ਰ ਆਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਿਊਟੀ 'ਤੇ ਤਾਇਨਾਤ ਬੀ.ਐਸ.ਐਫ ਜਵਾਨਾਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਫੱਗਣ ਸੰਮਤ 551

ਜਲੰਧਰ

-ਮਾਮਲਾ ਸੰਗਰੂਰ ਵਿਖੇ ਸਕੂਲ ਵੈਨ ਨੂੰ ਅੱਗ ਲਗਣ ਦਾ-

ਜ਼ਿਲ੍ਹੇ 'ਚ 140 ਦੇ ਕਰੀਬ ਬੱਸਾਂ ਦੀ ਕੀਤੀ ਜਾਂਚ, 58 ਦੇ ਕੱਟੇ ਚਲਾਨ ਤੇ 9 ਬੱਸਾਂ ਜ਼ਬਤ

ਜਲੰਧਰ, 17 ਫਰਵਰੀ (ਰਣਜੀਤ ਸਿੰਘ ਸੋਢੀ)-ਸ਼ਨਿਚਰਵਾਰ ਨੂੰ ਲੋਂਗੋਵਾਲ ਦੇ ਨਿਜੀ ਸਕੂਲ ਦੀ ਵੈਨ 'ਚ ਅੱਗ ਨਾਲ 4 ਬੱਚਿਆਂ ਦੇ ਸੜਨ ਨਾਲ ਹੋਈ ਮੌਤ ਉਪਰੰਤ ਪ੍ਰਸ਼ਾਸਨ ਹਰਕਤ 'ਚ ਆਇਆ | ਸੂਬੇ ਅੰਦਰ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜ਼ਿਲ੍ਹਾ ਜਲੰਧਰ 'ਚ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਅੱਜ ਸਵੇਰ ਤੋਂ ਪੁਲਿਸ ਪ੍ਰਸ਼ਾਸ਼ਨ ਤੇ ਸਿਵਲ ਪ੍ਰਸ਼ਾਸ਼ਨ ਨੇ ਕਾਰਵਾਈ ਕਰਦੇ ਹੋਏ 140 ਦੇ ਕਰੀਬ ਬੱਸਾਂ ਦੀ ਜਾਂਚ ਕੀਤੀ, ਜਿਸ 'ਚ ਨਿਯਮਾਂ ਦੀ ਉਲੰਘਣਾ ਕਰਨ 'ਤੇ 58 ਬੱਸਾਂ ਦੇ ਚਲਾਨ ਕਰਨ ਤੋਂ ਇਲਾਵਾ 9 ਬੱਸਾਂ ਨੂੰ ਜਬਤ ਕੀਤਾ ਗਿਆ | ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਵੱਖ-ਵੱਖ ਅਧਿਕਾਰੀਆਂ ਵਲੋਂ ਸੋਮਵਾਰ ਤੜਕਸਾਰ ਤੋਂ ਬੱਚਿਆਂ ਨੂੰ ਸਕੂਲ ਲੈ ਕੇ ਜਾਣ ਵਾਲੀਆਂ ਬੱਸਾਂ ਦੀ ਵਿਸ਼ੇਸ਼ ਜਾਂਚ ਦੀ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ | ਉਨ੍ਹਾਂ ਕਿਹਾ ਕਿ ਇਸ ਜਾਂਚ ਮੁਹਿੰਮ ਦੌਰਾਨ ਖੇਤਰੀ ਟਰਾਂਸਪੋਰਟ ਅਧਿਕਾਰੀ ਵਲੋਂ 41 ਸਕੂਲੀ ਬੱਸਾਂ ਦੀ ਜਾਂਚ ਕਰ ਕੇ 26 ਚਲਾਨ ਕਰਨ ਤੋਂ ਇਲਾਵਾ 6 ਬੱਸਾਂ ਨੂੰ ਜ਼ਬਤ ਕੀਤਾ ਗਿਆ | ਇਸੇ ਤਰ੍ਹਾਂ ਉਪ ਮੰਡਲ ਮੈਜਿਸਟਰੇਟ ਜਲੰਧਰ-2 ਵਲੋਂ 45 ਬੱਸਾਂ ਦੀ ਜਾਂਚ ਕਰਕੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਾਏ ਜਾਣ 7 ਬੱਸਾਂ ਦੇ ਚਲਾਨ ਕਰਨ ਤੋਂ ਇਲਾਵਾ 2 ਬੱਸਾਂ ਨੂੰ ਜ਼ਬਤ ਕੀਤਾ ਗਿਆ | ਸਬ ਮਜਿਸਟਰੇਟ ਨਕੋਦਰ ਨੇ 14 ਬੱਸਾਂ ਦੀ ਜਾਂਚ ਕਰ ਕੇ 14 ਚਲਾਨ ਕੱਟੇ, ਸਬ ਡਿਵਿਜ਼ਨ ਸ਼ਾਹਕੋਟ ਨੇ 10 ਬੱਸਾਂ ਦੀ ਜਾਂਚ ਕਰ ਕੇ 3 ਚਲਾਨ ਕੱਟੇ ਤੇ ਸਬ ਡਵਿਜ਼ਨਲ ਫਿਲੌਰ ਨੇ 30 ਬੱਸਾਂ ਦੀ ਜਾਂਚ ਕਰ ਕੇ 8 ਚਲਾਨ ਕੱਟੇ ਤੇ 1 ਬੱਸ ਨੂੰ ਜਬਤ ਕੀਤਾ | ਮਾਣਯੋਗ ਸੁਪਰੀਮ ਕੌਰਟ ਤੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 2013 'ਚ ਸੁਰੱਖਿਅਤ ਵਾਹਨ ਨੀਤੀ ਬਣਾਈ ਗਈ ਸੀ, ਜਿਸ 'ਚ ਉਨ੍ਹਾਂ ਨਿਰਦੇਸ਼ ਜਾਰੀ ਕੀਤੇ ਸਨ ਕਿ ਬੱਸਾਂ 'ਚ ਸਪੀਡ ਗਵਰਨਰ, ਆਟੋਮੈਟਿਕ ਡੋਰ ਲਾਕ, ਜੀ. ਪੀ. ਐੱਸ. ਸਿਸਟਮ ਕੈਮਰੇ ਨਾਲ , ਮਹਿਲਾ ਹੈਲਪਰ, ਖਿੜਕੀਆਂ 'ਚ ਸੇਫਟੀ ਲਈ 3 ਰਾਡਾਂ ਗਰਿੱਲ ਵਜੋਂ ਹੋਣਾ ਆਦਿ ਜ਼ਰੂਰੀ ਤੇ ਬੱਸਾਂ ਦਾ ਫਿਜੀਕਲੀ ਫਿਟ ਹੋਣਾ ਜ਼ਰੂਰੀ ਹੈ | ਸੁਰੱਖਿਅਤ ਵਾਹਨ ਐਕਟ ਤਹਿਤ 3 ਪਹੀਆ ਵਾਹਨ 'ਤੇ ਬੱਚਿਆਂ ਨੂੰ ਸਕੂਲ ਲਿਜਾਨਾ ਗੈਰ ਕਾਨੂੰਨੀ ਹੈ ਪਰ ਪ੍ਰਸ਼ਾਸ਼ਨ ਦੇ ਨੱਕ ਹੇਠ ਧੱੜਲੇ ਨਾਲ 3 ਪਹੀਆ ਆਟੋਆਂ 'ਤੇ ਬੱਚੇ ਢੋਏ ਜਾ ਰਹੇ ਹਨ | ਕੋਈ ਅਣਸੁਖਾਵੀਂ ਘਟਨਾਂ ਉਪਰੰਤ ਪ੍ਰਸ਼ਾਸ਼ਨ ਖਾਨਾਪੂਰਤੀ ਕਾਰਵਾਈ ਕਰ ਕੇ ਲੋਕਾਂ ਦੀਆਂ ਅੱਖਾਂ ਪੂੰਝ ਕੇ ਮਲੱ੍ਹਮ ਲਗਾਉਣ ਦਾ ਕੰਮ ਕਰਦਾ ਹੈ | ਬੱਚਿਆਂ ਨੂੰ ਸੁਰੱਖਿਅਤ ਸਕੂਲ ਤੇ ਸਕੂਲ ਤੋਂ ਘਰ ਪਹੁੰਚਾਉਣ ਲਈ ਬੇਸ਼ਕ ਕਾਨੂੰਨ ਤਾਂ ਬਣਾਏ ਗਏ ਹਨ ਪਰ ਉਨ੍ਹਾਂ ਦਾ ਤਾਂ ਹੀ ਫ਼ਾਈਦਾ ਹੋਵੇਗਾ ਜੇ ਕਰ ਮਾਪੇ ਵੀ ਆਪਣੇ ਬੱਚਿਆਂ ਪ੍ਰਤੀ ਜਾਗਰੂਕ ਹੋਣ ਤੇ ਅੱਸਰੁਖਿਅਤ ਵਾਹਨਾਂ 'ਤੇ ਬੱਚਿਆਂ ਨੂੰ ਸਕੂਲ ਨਾ ਭੇਜਣ | ਬੇਸ਼ਕ ਪ੍ਰਸ਼ਾਸ਼ਨ ਕੁਭੰਕਰਨੀ ਨੀਂਦ ਤੋਂ ਜਾਗਿਆ ਹੈ | ਖੇਤਰੀ ਟਰਾਂਸਪੋਰਟ ਅਫ਼ਸਰ ਨੈਣਾ ਜਸਲ ਨਾਲ ਇਸ ਸਬੰਧੀ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਤੇ ਉਨ੍ਹਾਂ ਦੇ ਦਫ਼ਤਰ ਜਾਣ 'ਤੇ ਉਨ੍ਹਾਂ ਦੇ ਸੇਵਾਦਾਰ ਨੇ ਦੱਸਿਆ ਕਿ ਮੈਡਮ ਹੁਣੇ ਗਏ ਹਨ | ਅੱਜ ਹੀ ਨਹੀ ਜਦੋਂ ਕਦੀ ਵੀ ਖੇਤਰੀ ਟਰਾਂਸਪੋਰਟ ਅਫ਼ਸਰ ਨਾਲ ਮਿਲਣ ਦਫਤਰ ਜਾਂਦੇ ਹਾਂ ਤਾਂ ਰੱਟਿਆ ਰਟਾਇਆ ਇਹੀ ਜਵਾਬ ਮਿੱਲਦਾ ਹੈ ਤੇ ਮੋਬਾਈਲ ਫੋਨ 'ਤੇ ਸੰਪਰਕ ਕਰਨ 'ਤੇ ਮੈਡਮ ਫੋਨ ਨਹੀਂ ਚੁਕੱਦੇ |

-ਮਾਮਲਾ ਮੇਲੇ ਤੋਂ ਵਾਪਸ ਆ ਰਹੇ ਨੌਜਵਾਨਾਂ ਦੀ ਐਕਟਿਵਾ ਖੜੀ ਬੱਸ 'ਚ ਟਕਰਾਉਣ ਦਾ-

ਇਲਾਜ ਦੌਰਾਨ ਕਾਰਤਿਕ ਦੀ ਹੋਈ ਮੌਤ

ਜਲੰਧਰ 17 ਫਰਵਰੀ (ਸ਼ੈਲੀ)-ਬੀਤੇ ਦਿਨੀ ਗੁਰੂ ਰਵਿਦਾਸ ਦੇ ਜਨਮ ਦਿਵਸ 'ਤੇ ਲੱਗਣ ਵਾਲਾ ਮੇਲਾ ਦੇਖਕੇ ਆ ਰਹੇ 2 ਦੋਸਤਾਂ ਦੀ ਜੇਪੀ ਨਗਰ ਨੇੜੇ ਮਿਠੂ ਬਸਤੀ ਰੋੜ 'ਤੇ ਹਰਜੀ ਪਾਰਕ ਨੇੜੇ ਖੜੀ ਬਸ 'ਚ ਐਕਟਿਵਾ ਵੱਜਣ ਕਾਰਣ ਇਕ ਦੀ ਮੌਤ ਹੋ ਗਈ ਸੀ ਜਿਸ ਦੀ ਪਛਾਣ ਪਿ੍ੰਸ ਪੁੱਤਰ ...

ਪੂਰੀ ਖ਼ਬਰ »

ਨੌਜਵਾਨ ਦੀ ਲਾਸ਼ ਮਿਲੀ

ਮੰਡ (ਜਲੰਧਰ), 17 ਫਰਵਰੀ (ਬਲਜੀਤ ਸਿੰਘ ਸੋਹਲ/ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਗਾਖ਼ਲ ਵਿਖੇ 25-26 ਸਾਲ ਦੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਿਤਿਕ ਮਸੀਹ ਪੁੱਤਰ ਸੱਤਪਾਲ ਜੋ ਕਿ ਆਪਣੀ ਮਾਂ ਅਤੇ ਭੈਣ ਨਾਲ ਕਿਰਾਏ ...

ਪੂਰੀ ਖ਼ਬਰ »

-ਬਿਨਾਂ ਡਾਕਟਰੀ ਸਹਾਇਤਾ ਸਿਵਲ ਹਸਪਤਾਲ ਦੇ ਗੇਟ 'ਚ ਦਿੱਤਾ ਸੀ ਬੱਚੇ ਨੂੰ ਜਨਮ-

ਪੀੜਤ ਪਰਿਵਾਰ ਨੂੰ ਮਿਲੇ ਵਿਧਾਇਕ ਬੇਰੀ, ਡਾਕਟਰਾਂ ਨੂੰ ਕੀਤੀ ਹਦਾਇਤ

ਜਲੰਧਰ, 17 ਫਰਵਰੀ (ਐੱਮ.ਐੱਸ. ਲੋਹੀਆ) - ਐਤਵਾਰ ਨੂੰ ਸਿਵਲ ਹਸਪਤਾਲ 'ਚ ਜਣੇਪੇ ਲਈ ਆਈ ਇਕ ਔਰਤ ਨੇ ਸਿਵਲ ਹਸਪਤਾਲ ਦੇ ਗੇਟ 'ਚ ਬੱਚੇ ਨੂੰ ਜਨਮ ਦੇ ਦਿੱਤਾ, ਜਿਸ ਤੋਂ ਬਾਅਦ ਉਹ ਕਰੀਬ 25 ਮਿੰਟ ਗੇਟ ਨੇੜੇ ਹੀ ਪਈ ਰਹੀ, ਪਰ ਉਸ ਨੂੰ ਕੋਈ ਵੀ ਡਾਕਟਰੀ ਸਹਾਇਤਾ ਨਹੀਂ ਮਿਲੀ | ਇਸ ...

ਪੂਰੀ ਖ਼ਬਰ »

ਵਿਧਾਇਕ ਬੇਰੀ ਸਾਥੀਆਂ ਸਮੇਤ ਕੱਲ੍ਹ ਪੀ.ਏ.ਪੀ. ਚੌਾਕ ਵਿਖੇ ਕਰਨਗੇ ਧਰਨਾ ਪ੍ਰਦਰਸ਼ਨ

ਜਲੰਧਰ ਛਾਉਣੀ, 17 ਫਰਵਰੀ (ਪਵਨ ਖਰਬੰਦਾ)-19 ਫਰਵਰੀ ਨੂੰ ਸਵੇਰੇ 11 ਵਜੇ ਪੀ.ਏ.ਪੀ ਚੌਾਕ ਵਿਖੇ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਵਲੋ ਨੈਸ਼ਨਲ ਹਾਈਵੇ ਅਥਾਰਟੀ ਦੇ ਿਖ਼ਲਾਫ਼ ਧਰਨਾ ਪ੍ਰਦਰਸ਼ਨ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਕੀਤੀਆਂ ਜਾ ਰਹੀਆਂ ਹਨ | ...

ਪੂਰੀ ਖ਼ਬਰ »

ਡੀ.ਜੀ.ਪੀ. ਤਿਵਾੜੀ ਵਲੋਂ ਜਲੰਧਰ ਦਾ ਦੌਰਾ, ਐਸ.ਐਸ.ਪੀ. ਦਫ਼ਤਰ ਦੀ ਇਮਾਰਤ ਦਾ ਲਿਆ ਜਾਇਜ਼ਾ

ਜਲੰਧਰ, 17 ਫਰਵਰੀ (ਐੱਮ.ਐੱਸ. ਲੋਹੀਆ)-ਡੀ.ਜੀ.ਪੀ.-ਕਮ-ਐਮ.ਡੀ. ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਐਮ.ਕੇ. ਤਿਵਾੜੀ ਨੇ ਜਲੰਧਰ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਐਸ.ਐਸ.ਪੀ. ਦਫ਼ਤਰ ਦੀ ਇਮਾਰਤ ਦਾ ਜਾਇਜ਼ਾ ਲਿਆ ਅਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨਾਲ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਦਕੋਹਾ 'ਚ ਬਾਬੇ ਦੀ ਨੂੰ ਹ ਨੇ ਕੀਤਾ ਹੰਗਾਮਾ

ਜਲੰਧਰ ਛਾਉਣੀ, 17 ਫਰਵਰੀ (ਪਵਨ ਖਰਬੰਦਾ)-ਪੁਲਿਸ ਚੌਾਕੀ ਦਕੋਹਾ ਦੇ ਅਧੀਨ ਆਉਂਦੇ ਦਕੋਹਾ ਖੇਤਰ 'ਚ ਸਥਿਤ ਇਕ ਧਾਰਮਿਕ ਸਥਾਨ ਦੇ ਮੁਖੀ ਦੀ ਨੂੰ ਹ ਵਲੋਂ ਆਪਣੇ ਪਤੀ ਨਾਲ ਚੱਲ ਰਹੇ ਵਿਵਾਦ ਤਹਿਤ ਹੰਗਾਮਾ ਕੀਤਾ ਗਿਆ | ਇਸ ਦੌਰਾਨ ਉਸ ਵਲੋਂ ਸੜਕ ਵਿਚਕਾਰ ਹੀ ਆਪਣੀ ਗੱਡੀ ਲਾ ...

ਪੂਰੀ ਖ਼ਬਰ »

ਹਮੀਰਾ ਫ਼ੈਕਟਰੀ ਦੇ ਮੁਲਾਜ਼ਮਾਂ ਦੇ ਹੱਕ 'ਚ ਰੋਸ ਮੁਜ਼ਾਹਰਾ ਕਰਦੀਆਂ ਔਰਤਾਂ ਨਾਲ ਪੁਲਿਸ ਵਲੋਂ ਧੱਕਾਮੁੱਕੀ

ਸੁਭਾਨਪੁਰ, 17 ਫਰਵਰੀ (ਜੱਜ)-ਜਗਤਜੀਤ ਇੰਡਸਟਰੀਜ਼ ਡੈਮੋਕਰੈਟਿਕ ਵਰਕਰਜ਼ ਯੂਨੀਅਨ (ਇਫਟੂ) ਵਲੋਂ ਹਮੀਰਾ ਫ਼ੈਕਟਰੀ ਦੇ ਵਰਕਰਾਂ ਦੀਆਂ ਮੰਗਾਂ ਮਸਲਿਆਂ ਦੇ ਹੱਲ ਲਈ ਵਿੱਢੇ ਸੰਘਰਸ਼ ਦੀ ਅਗਲੀ ਕੜੀ ਵਜੋਂ ਫ਼ੈਕਟਰੀ ਮਾਲਕਾਂ ਤੇ ਪ੍ਰਸ਼ਾਸਨ ਦੇ ਵਰਕਰ ਵਿਰੋਧੀ ਰਵੱਈਏ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਪ੍ਰਵਾਸੀ ਮਜ਼ਦੂਰ ਦੀ ਮੌਤ

ਮਲਸੀਆਂ, 17 ਫਰਵਰੀ (ਸੁਖਦੀਪ ਸਿੰਘ)- ਸ਼ਾਹਕੋਟ-ਮਲਸੀਆਂ ਸੜਕ 'ਤੇ ਪਿੰਡ ਰੂਪੇਵਾਲ ਵਿਖੇ ਐਤਵਾਰ ਦੇਰ ਸ਼ਾਮ ਇਕ ਪ੍ਰਵਾਸੀ ਮਜ਼ਦੂਰ ਦੀ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਸਬੋਧ ਬਿੰਦ (40) ਪੁੱਤਰ ਕਮਲੇਸ਼ਵਰੀ ...

ਪੂਰੀ ਖ਼ਬਰ »

ਸ਼ਹੀਦ ਕੰਵਰਜੀਤ ਸਿੰਘ ਦੇ ਨਾਂਅ 'ਤੇ ਆਦਰਸ਼ ਨਗਰ ਦੇ ਪਾਰਕ ਦੀ ਹਾਲਤ ਖ਼ਰਾਬ

ਜਲੰਧਰ, 17 ਫਰਵਰੀ (ਸ਼ਿਵ)-ਨਗਰ ਨਿਗਮ ਹੁਣ ਸ਼ਹੀਦਾਂ ਦੇ ਨਾਂਅ 'ਤੇ ਬਣੇ ਪਾਰਕਾਂ ਦੀ ਸੰਭਾਲ ਕਰਨ ਵਿਚ ਆਪਣੇ ਆਪ ਨੂੰ ਅਸਮਰਥ ਪਾ ਰਿਹਾ ਹੈ ਤੇ ਸ਼ਹਿਰ ਦੇ ਪਾਸ਼ ਇਲਾਕੇ ਆਦਰਸ਼ ਨਗਰ ਵਿਚ ਸ਼ਹੀਦ ਲੈਫ਼ਟੀਨੈਂਟ ਕੰਵਰਜੀਤ ਸਿੰਘ ਦੇ ਨਾਂਅ 'ਤੇ ਬਣੇ ਪਾਰਕ ਦੀ ਮਾੜੀ ਹਾਲਤ ...

ਪੂਰੀ ਖ਼ਬਰ »

ਹੈਰੋਇਨ ਦੇ ਮਾਮਲੇ 'ਚ ਕੈਦ

ਜਲੰਧਰ, 17 ਫਰਵਰੀ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਦਲਜੀਤ ਸਿੰਘ ਵਾਸੀ ਕਰਤਾਰਪੁਰ ਨੂੰ 1 ਮਹੀਨਾ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ ਬਰੀ

ਜਲੰਧਰ, 17 ਫਰਵਰੀ (ਚੰਦੀਪ ਭੱਲਾ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਦਵਿੰਦਰ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਭੋਡੇਪੁਰ, ਥਾਣਾ ਸਦਰ, ਨਕੋਦਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਸ ...

ਪੂਰੀ ਖ਼ਬਰ »

ਅਮਨਦੀਪ ਕੌਰ ਦਾ ਜੱਜ ਬਣਨ 'ਤੇ ਕੀਤਾ ਸਨਮਾਨ

ਜਲੰਧਰ, 17 ਫਰਵਰੀ (ਚੰਦੀਪ ਭੱਲਾ)-ਅੰਮਿ੍ਤਸਰ ਦੀ ਲੜਕੀ ਏ.ਡੀ.ਏ. ਅਮਨਦੀਪ ਕੌਰ ਪੁੱਤਰੀ ਬਲਦੇਵ ਸਿੰਘ ਜਿਸ ਨੇ ਹਾਲ ਹੀ 'ਚ ਪ੍ਰੀਖਿਆ ਪਾਸ ਕੀਤੀ ਹੈ ਤੇ ਜਲੰਧਰ ਵਿਖੇ ਜੱਜ ਨਿਯੁਕਤ ਕੀਤੀ ਗਈ ਹੈ, ਦਾ ਅੱਜ ਐਾਟੀ ਕ੍ਰਾਈਮ ਬਿਊਰੋ ਜਲੰਧਰ ਵਲੋਂ ਚੈਅਰਮੈਨ ਦਰਸ਼ਨ ਬੇਦੀ ਦੀ ...

ਪੂਰੀ ਖ਼ਬਰ »

ਐਸ.ਐਸ.ਪੀ. ਮਾਹਲ ਨੇ ਇਕ ਪਿੰਡ ਲਈ ਇਕ ਮੁਲਾਜ਼ਮ ਦੀ ਜ਼ਿੰਮੇਵਾਰੀ ਕੀਤੀ ਨਿਰਧਾਰਿਤ

ਜਲੰਧਰ, 17 ਫਰਵਰੀ (ਐੱਮ.ਐੱਸ. ਲੋਹੀਆ) - ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਆਪਣੇ ਅਧੀਨ ਆਉਂਦੇ ਹਰ ਇਕ ਪਿੰਡ 'ਚ ਇਕ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਤਾਂ ਜੋ ਉਹ ਆਪਣੇ ਅਧੀਨ ਆਉਂਦੇ ਪਿੰਡ ...

ਪੂਰੀ ਖ਼ਬਰ »

ਕਿਸਾਨ ਅਵਾਰਾ ਪਸ਼ੂ ਲੈ ਕੇ ਅੱਜ ਡੀ. ਸੀ. ਦਫ਼ਤਰ ਵੱਲ ਕਰਨਗੇ ਮਾਰਚ

ਜਲੰਧਰ, 17 ਫਰਵਰੀ (ਮੇਜਰ ਸਿੰਘ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਪ੍ਰਸ਼ਾਸਨ ਦੁਆਰਾ ਫਸਲਾਂ ਉਜਾੜ ਰਹੇ ਤੇ ਸੜਕਾਂ 'ਤੇ ਹਾਦਸਿਆਂ ਦਾ ਕਾਰਨ ਬਣ ਰਹੇ ਅਵਾਰਾ ਪਸ਼ੂਆਂ ਦਾ ਪ੍ਰਬੰਧ ਨਾ ਕੀਤੇ ਜਾਣ ਵਿਰੁੱਧ ਜਲੰਧਰ ਵਿਖੇ ਅੱਜ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ | ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਕਤਲ ਦੇ ਮਾਮਲੇ 'ਚ 2 ਭਰਾਵਾਂ ਨੂੰ ਉਮਰ ਕੈਦ

ਜਲੰਧਰ, 17 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲਦੀ ਰਜਿੰਸ਼ ਦੇ ਤਹਿਤ ਹੋਏ ਕਤਲ ਦੇ ਮਾਮਲੇ 'ਚ 2 ਭਰਾਵਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅੰਮਿ੍ਤਪਾਲ ਸਿੰਘ ਉਰਫ ਬੱਗਾ ਅਤੇ ...

ਪੂਰੀ ਖ਼ਬਰ »

ਜਿੰਮਖਾਨਾ ਕਲੱਬ ਬਾਹਰ ਪਾਈਪਾਂ ਪਾਉਣ ਦੇ ਕੰਮ ਨੂੰ ਬੇਰੀ ਵਲੋਂ 'ਕਲੀਨ ਚਿੱਟ'

ਜਲੰਧਰ, 17 ਫਰਵਰੀ (ਸ਼ਿਵ)-ਜਿੰਮਖਾਨਾ ਕਲੱਬ ਦੇ ਬਾਹਰ ਸਿਟੀ ਸਕੇਪ ਪ੍ਰਾਜੈਕਟ ਦੇ ਤਹਿਤ ਪਾਣੀ ਨਿਕਾਸੀ ਲਈ ਪਾਈਆਂ ਜਾ ਰਹੀਆਂ ਪਾਈਪਾਂ ਦੀ ਕੁਆਲਿਟੀ ਨੂੰ ਲੈ ਕੇ ਮੀਡੀਆ ਵਿਚ ਛਪੀਆਂ ਖ਼ਬਰਾਂ ਉਪਰੰਤ ਵਿਧਾਇਕ ਰਜਿੰਦਰ ਬੇਰੀ ਨੇ ਮੌਕੇ 'ਤੇ ਜਾ ਕੇ ਜਾਂਚ ਕੀਤੀ ਸੀ | ਬਾਅਦ ...

ਪੂਰੀ ਖ਼ਬਰ »

ਕਮਲ ਪੈਲੇਸ ਦੇ ਸਾਹਮਣੇ ਵਾਲੀ ਖ਼ਰਾਬ ਸੜਕ ਤੋਂ ਲੋਕਾਂ 'ਚ ਰੋਸ

ਜਲੰਧਰ, 17 ਫਰਵਰੀ (ਸ਼ਿਵ)-ਕੇਂਦਰੀ ਹਲਕੇ 'ਚ ਪੈਂਦੇ ਮਾਸਟਰ ਤਾਰਾ ਸਿੰਘ ਨਗਰ ਅਤੇ ਕਮਲ ਪੈਲੇਸ ਦੇ ਸਾਹਮਣੇ ਤੋਂ ਤਹਿਸੀਲ ਕੰਪਲੈਕਸ ਨੂੰ ਜਾਂਦੀ ਸੜਕ ਦੇ ਖ਼ਰਾਬ ਹੋਣ ਨਾਲ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਥਾਂ-ਥਾਂ ਖੱਡੇ ਪਏ ਹੋਏ ਹਨ | ਲੋਕਾਂ ਦਾ ਕਹਿਣਾ ਹੈ ਕਿ ...

ਪੂਰੀ ਖ਼ਬਰ »

ਪੰਜਾਬੀ ਫ਼ਿਲਮਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਕੋਸ਼ਿਸ ਕਰਾਗਾਂ - ਇੰਦਰਜੀਤ ਕੁਮਾਰ

ਜਲੰਧਰ, 17 ਫਰਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਫ਼ਿਲਮ ਜਗਤ ਦੀ ਵੱਧ ਰਹੀ ਲੋਕਪਿ੍ਅਤਾ ਨੂੰ ਦੇਖਦੇ ਹੋਏ ਐਨ.ਆਰ.ਆਈ. ਪੰਜਾਬੀ ਵੀ ਦਿਲਚਸਪੀ ਦਿਖਾ ਰਹੇ ਹਨ | ਪੰਜਾਬ ਪੈੱ੍ਰਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਆਸ ਜ਼ਿਲ੍ਹਾ ਅੰਮਿ੍ਤਸਰ ਦੇ ਜੰਮਪਲ ...

ਪੂਰੀ ਖ਼ਬਰ »

ਗੁਰੂ ਨਾਨਕਪੁਰਾ ਵਿਖੇ ਕਰਵਾਇਆ ਗੁਰੂ ਰਵਿਦਾਸ ਦੇ ਜਨਮ ਦਿਵਸ ਸਬੰਧੀ ਸਮਾਗਮ

ਚੁਗਿੱਟੀ/ਜੰਡੂਸਿੰਘਾ, 17 ਫਰਵਰੀ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਗੁਰੂ ਨਾਨਕਪੁਰਾ (ਈਸਟ) ਵਿਖੇ ਗੁਰੂ ਰਵਿਦਾਸ ਮਿਸ਼ਨ ਸਭਾ ਵਲੋਂ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ...

ਪੂਰੀ ਖ਼ਬਰ »

ਮੋਟਰਸਾਈਕਲ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 17 ਫਰਵਰੀ (ਨਰਿੰਦਰ ਲਾਗੂ)-ਸੋਮਵਾਰ ਨੂੰ ਸਥਾਨਕ ਕੋਟ ਰਾਮਦਾਸ ਰੇਲਵੇ ਫਾਟਕ ਲਾਗੇ ਮੋਟਰਸਾਈਕਲ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਇਕ ਪ੍ਰਵਾਸੀ ਵਿਅਕਤੀ ਜ਼ਖ਼ਮੀ ਹੋ ਗਿਆ | ਮੌਕੇ 'ਤੇ ਇਕੱਠੇ ਹੋਏ ਲੋਕਾਂ ਵਲੋਂ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ | ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਕੈਦ

ਜਲੰਧਰ, 17 ਫਰਵਰੀ (ਚੰਦੀਪ ਭੱਲਾ)- ਜੇ.ਐਮ.ਆਈ.ਸੀ ਸੁਧੀਰ ਕੁਮਾਰ ਦੀ ਅਦਾਲਤ ਨੇ ਚੋਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੌਰਵ ਪੁੱਤਰ ਪ੍ਰਵੀਨ ਕੁਮਾਰ ਵਾਸੀ ਪਰਸ਼ੂ ਰਾਮ ਨਗਰ, ਜਲੰਧਰ ਨੂੰ 1 ਸਾਲ 1 ਮਹੀਨਾ 18 ਦਿਨ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਦੋਸ਼ੀ ...

ਪੂਰੀ ਖ਼ਬਰ »

ਬਾਰ੍ਹਵੀਂ ਸ਼ੇ੍ਰਣੀ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ

ਖਰੜ, 17 ਫਰਵਰੀ (ਜੰਡਪੁਰੀ)-ਏ. ਪੀ. ਜੇ. ਸਮਾਰਟ ਸਕੂਲ ਵਿਖੇ ਅੱਜ ਬਾਰ੍ਹਵੀਂ ਸ਼ੇ੍ਰਣੀ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਕਰਵਾਇਆ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਜਸਵੀਰ ਚੰਦਰ ਅਤੇ ...

ਪੂਰੀ ਖ਼ਬਰ »

ਗਿੱਲ ਪ੍ਰਧਾਨ ਤੇ ਰਣਜੀਤ ਸਿੰਘ ਜਨਰਲ ਸਕੱਤਰ ਚੁਣੇ ਗਏ

ਐੱਸ. ਏ. ਐੱਸ. ਨਗਰ, 17 ਫਰਵਰੀ (ਜਸਬੀਰ ਸਿੰਘ ਜੱਸੀ)-ਬਾਬਾ ਜੀਵਨ ਸਿੰਘ ਮਿਸ਼ਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਰਾਜਵਿੰਦਰ ਸਿੰਘ ਗਿੱਲ ਨੂੰ ਪ੍ਰਧਾਨ, ਜਦਕਿ ਰਣਜੀਤ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ | ਇਸ ਚੋਣ ਸਬੰਧੀ ਫੇਜ਼-3 ਏ ...

ਪੂਰੀ ਖ਼ਬਰ »

ਦੁਕਾਨਦਾਰਾਂ ਨੂੰ ਗਿੱਲੇ ਤੇ ਸੁੱਕੇ ਕੁੂੜੇ ਨੂੰ ਵੱਖਰਾ ਰੱਖਣ ਲਈ ਦਿੱਤੀ ਜਾਣਕਾਰੀ

ਐੱਸ. ਏ. ਐੱਸ. ਨਗਰ, 17 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਸਥਾਨਕ ਫੇਜ਼-7 ਦੀ ਮਾਰਕੀਟ ਵਿਖੇ ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਅਤੇ ਫੇਜ਼-7 ਦੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਦੀ ਅਗਵਾਈ ਹੇਠ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ...

ਪੂਰੀ ਖ਼ਬਰ »

ਪ੍ਰਾਚੀਨ ਨਗਰ ਖੇੜਾ ਮੰਦਰ ਵਿਖੇ 12ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ

ਡੇਰਾਬੱਸੀ, 17 ਫਰਵਰੀ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਦੀ ਤਹਿਸੀਲ ਰੋਡ 'ਤੇ ਸਥਿਤ ਪ੍ਰਾਚੀਨ ਨਗਰ ਖੇੜਾ ਮੰਦਰ ਵਿਖੇ ਮਹਿੰਦਰੂ ਪਰਿਵਾਰ ਵਲੋਂ ਭਗਵਾਨ ਹਨੂੰਮਾਨ ਜੀ ਦਾ 12ਵਾਂ ਮੂਰਤੀ ਸਥਾਪਨਾ ਦਿਵਸ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮਹੰਤ ...

ਪੂਰੀ ਖ਼ਬਰ »

ਬਸਪਾ ਵਲੋਂ ਪਿੰਡ ਦੁਭਾਲੀ ਦੇ ਪੰਜ ਨੌਜਵਾਨਾਂ ਦੀ ਯਾਦ ਵਿਚ ਸ਼ਹੀਦੀ ਕਾਨਫ਼ਰੰਸ 23 ਨੂੰ

ਐੱਸ. ਏ. ਐੱਸ. ਨਗਰ, 17 ਫਰਵਰੀ (ਜਸਬੀਰ ਸਿੰਘ ਜੱਸੀ)-ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਮੀਟਿੰਗ ਸ਼ਹੀਦੀ ਸਮਾਰਕ ਅਤੇ ਜ਼ਿਲ੍ਹਾ ਦਫ਼ਤਰ ਪਿੰਡ ਦਾਊਾ ਵਿਖੇ ਜ਼ਿਲ੍ਹਾ ਪ੍ਰਧਾਨ ਬਸਪਾ ਸੁਰਿੰਦਰ ਪਾਲ ਸਿੰਘ ਸਹੌੜਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ...

ਪੂਰੀ ਖ਼ਬਰ »

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਏ. ਕੇ. ਸ਼ਰਮਾ ਵਲੋਂ ਜ਼ਿਲ੍ਹਾ ਮੁਹਾਲੀ ਦਾ ਦੌਰਾ ਭਲਕੇ

ਐੱਸ. ਏ. ਐੱਸ. ਨਗਰ, 17 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਏ. ਕੇ. ਸ਼ਰਮਾ ਵਲੋਂ ਭਲਕੇ 19 ਫਰਵਰੀ ਨੂੰ ਜ਼ਿਲ੍ਹਾ ਮੁਹਾਲੀ ਦਾ ਦੌਰਾ ਕੀਤਾ ਜਾਵੇਗਾ ਅਤੇ ਇਸ ਦੌਰਾਨ ਉਹ ਜ਼ਿਲੇ੍ਹ ਵਿਚਲੇ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿਖੇ ਜਾ ਕੇ ...

ਪੂਰੀ ਖ਼ਬਰ »

ਜਲਵਾਯੂ ਟਾਵਰ ਦੇ ਸੀਨੀਅਰ ਫ਼ੌਜੀ ਅਫ਼ਸਰਾਂ ਵਲੋਂ ਇਨਸਾਫ਼ ਦੀ ਮੰਗ

ਖਰੜ, 17 ਫਰਵਰੀ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਅੱਜ ਸਥਾਨਕ ਵਾਰਡ ਨੰ: 11 ਜਲਵਾਯੂ ਟਾਵਰ ਦੀ ਚੁਣੀ ਗਈ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਕਰਨੈਲ ਸਿੰਘ ਢਿੱਲੋਂ ਤੇ ...

ਪੂਰੀ ਖ਼ਬਰ »

ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ : ਸਿੱਧੂ

ਐੱਸ. ਏ. ਐੱਸ. ਨਗਰ, 17 ਫਰਵਰੀ (ਜਸਬੀਰ ਸਿੰਘ ਜੱਸੀ)-ਸਥਾਨਕ ਫੇਜ਼-7 ਵਿਖੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਰਜਿ:) ਵਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕੀਤਾ ਗਿਆ | ...

ਪੂਰੀ ਖ਼ਬਰ »

ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਵਲੋਂ 'ਲਵ ਯੂਅਰ ਹਾਰਟ' ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ

ਐੱਸ. ਏ. ਐੱਸ. ਨਗਰ, 17 ਫਰਵਰੀ (ਜਸਬੀਰ ਸਿੰਘ ਜੱਸੀ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ ਐਜ਼ੂਕੇਸ਼ਨ ਵਲੋਂ ਦਿਲ ਨੂੰ ਸੁਰੱਖਿਅਤ ਰੱਖਣ ਲਈ ਅਤੇ ਤੰਦਰੁਸਤ ਜੀਵਨ ਜਿਊਣ ਸਬੰਧੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ 'ਲਵ ਯੂਅਰ ਹਾਰਟ' ਵਿਸ਼ੇ ਤਹਿਤ ਪ੍ਰੋਗਰਾਮ ...

ਪੂਰੀ ਖ਼ਬਰ »

ਯੂਨੀਵਰਸਲ ਗਰੁੱਪ ਵਲੋਂ ਸਥਾਪਨਾ ਦਿਵਸ ਮੌਕੇ ਲਗਾਏ ਖ਼ੂਨਦਾਨ ਕੈਂਪ ਦੌਰਾਨ 82 ਯੂਨਿਟ ਖ਼ੂਨ ਇਕੱਤਰ

ਐੱਸ. ਏ. ਐੱਸ. ਨਗਰ, 17 ਫਰਵਰੀ (ਜਸਬੀਰ ਸਿੰਘ ਜੱਸੀ)-ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਆਪਣੇ 8ਵੇਂ ਸਥਾਪਨਾ ਦਿਵਸ ਮੌਕੇ ਮਾਨਵਤਾ ਦੀ ਸੇਵਾ ਦੇ ਉਦੇਸ਼ ਤਹਿਤ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਲੋਂ ਵੱਧ ...

ਪੂਰੀ ਖ਼ਬਰ »

ਤੰਗੌਰੀ ਕਾਲਜ ਵਿਖੇ 'ਸਿਹਤਯਾਬ ਜ਼ਿੰਦਗੀ ਲਈ ਦਵਾਈਆਂ ਦੀਆਂ ਨਵੀਨਤਮ ਖੋਜਾਂ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਐੱਸ. ਏ. ਐੱਸ. ਨਗਰ, 17 ਫਰਵਰੀ (ਜਸਬੀਰ ਸਿੰਘ ਜੱਸੀ)-ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਟਸ ਤੰਗੌਰੀ ਕਾਲਜ ਵਿਖੇ ਕੌਮੀ ਪੱਧਰ ਦਾ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਮੈਡੀਕਲ ਜਗਤ ਦੀਆਂ ਉੱਘੀਆਂ ਹਸਤੀਆਂ ਨੇ ਸ਼ਿਰਕਤ ਕਰਦਿਆਂ 'ਸਿਹਤਯਾਬ ਜ਼ਿੰਦਗੀ ਲਈ ਦਵਾਈਆਂ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4 ਵਿਖੇ ਸਾਲਾਨਾ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 17 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਅਤੇ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4 ਦੇ ਦੀਵਾਨ ਹਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ...

ਪੂਰੀ ਖ਼ਬਰ »

ਗੁਰਦੁਆਰਾ ਸਾਚਾ ਧਨੁ ਸਾਹਿਬ ਵਿਖੇ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 17 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਸਾਚਾ ਧਨੁ ਸਾਹਿਬ ਫੇਜ਼-3ਬੀ1 ਮੁਹਾਲੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਭਾਈ ਜਸਵਿੰਦਰ ਸਿੰਘ ਸਹੂਰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਸੰਗਤਾਂ ਨੂੰ ਗੁਰਮਤਿ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁੱਡਾ ਭਵਨ ਵਿਖੇ ਸਾਲਾਨਾ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 17 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁੱਡਾ/ਗਮਾਡਾ ਦੇ ਸਮੁੱਚੇ ਅਧਿਕਾਰੀਆਂ ਅਤੇ ਸੀ. ਟੀ. ਪੀ. ਵਲੋਂ ਅੱਜ ਪੁੱਡਾ ਭਵਨ ਫੇਜ਼-8 ਮੁਹਾਲੀ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ ਅਤੇ ...

ਪੂਰੀ ਖ਼ਬਰ »

ਕੀਰਤਨ ਸਮਾਗਮ ਅੱਜ

ਜਲੰਧਰ, 17 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰ ਸ਼ਬਦ ਪ੍ਰਚਾਰ ਸਭਾ ਸੋਹਾਣਾ ਬ੍ਰਾਂਚ ਜਲੰਧਰ ਵਲੋਂ 18 ਫਰਵਰੀ ਮੰਗਲਵਾਰ ਨੂੰ ਸ਼ਾਮ 7 ਤੋਂ 9 ਵਜੇ ਤੱਕ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਗਲੀ ਨੰਬਰ 7, ਸੈਂਟਰਲ ਟਾਊਨ ਵਿਖੇ ਕੀਰਤਨ ਸਮਾਗਮ ਹੋਣਗੇ | ਇਹ ਜਾਣਕਾਰੀ ਭਾਈ ...

ਪੂਰੀ ਖ਼ਬਰ »

2 ਸ਼ਰਾਬ ਦੇ ਠੇਕਿਆਂ ਤੇ ਇਕ ਦਵਾਈਆਂ ਦੀ ਦੁਕਾਨ 'ਚੋਂ ਹਜ਼ਾਰਾਂ ਦੀ ਨਕਦੀ ਤੇ ਮਹਿੰਗੀ ਸ਼ਰਾਬ ਲੈ ਉੱਡੇ ਚੋਰ

ਮਕਸੂਦਾਂ, 17 ਫਰਵਰੀ (ਲਖਵਿੰਦਰ ਪਾਠਕ)-ਬੀਤੀ ਰਾਤ ਚੋਰਾਂ ਨੇ ਕਹਿਰ ਮਚਾਉਂਦੇ ਹੋਏ ਦੋ ਸ਼ਰਾਬ ਦੇ ਠੇਕੇ ਅਤੇ ਇਕ ਦਵਾਈਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਦੀ ਨਕਦੀ ਤੇ ਮਹਿੰਗੀ ਸ਼ਰਾਬ ਚੋਰੀ ਕਰ ਲਈ | ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਨਾਲ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਵਿਰੋਧ 'ਚ 1 ਮਾਰਚ ਨੂੰ ਕੀਤਾ ਜਾਵੇਗਾ ਚੱਕਾ ਜਾਮ

ਜਲੰਧਰ, 17 ਫਰਵਰੀ (ਐੱਮ. ਐੱਸ. ਲੋਹੀਆ) - ਭਿ੍ਸ਼ਟਾਚਾਰ ਅਤੇ ਅਪਰਾਧਿਕ ਵਾਰਦਾਤਾਂ 'ਚ ਹੋ ਰਹੇ ਵਾਧੇ ਦਾ ਰੋਸ ਪ੍ਰਗਟ ਕਰਨ ਲਈ 1 ਮਾਰਚ ਨੂੰ ਪੀ.ਏ.ਪੀ. ਚੌਕ 'ਚ ਚੱਕਾ ਜਾਮ ਕੀਤਾ ਜਾਵੇਗਾ | ਇਸ ਸਬੰਧੀ ਪੰਡਿਤ ਦੀਨਦਿਆਲ ਉਪਾਧਿਆਏ ਸਮਰਿਤੀ ਮੰਚ, ਜਨ ਜਾਗਿ੍ਤੀ ਮੰਚ, ਪੰਜਾਬ ਦੇ ...

ਪੂਰੀ ਖ਼ਬਰ »

ਪੰਜਾਬ ਜਾਗਿ੍ਤੀ ਮੰਚ ਨੇ ਵਿੱਦਿਅਕ ਸੰਸਥਾਵਾਂ ਨੂੰ ਕੌਮਾਂਤਰੀ ਮਾਂ-ਬੋਲੀ ਦਿਵਸ ਸਬੰਧੀ ਜਾਗਿ੍ਤੀ ਮਾਰਚ 'ਚ ਸ਼ਾਮਿਲ ਹੋਣ ਲਈ ਦਿੱਤਾ ਸੱਦਾ-ਪੱਤਰ

ਜਲੰਧਰ, 17 ਫਰਵਰੀ (ਰਣਜੀਤ ਸਿੰਘ ਸੋਢੀ)-ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਪੰਜਾਬ ਜਾਗਿ੍ਤੀ ਮੰਚ ਵਲੋਂ ਕੌਮਾਂਤਰੀ ਮਾਂ-ਬੋਲੀ ਸਬੰਧੀ ਜਾਗਿ੍ਤੀ ਮਾਰਚ 26 ਮਾਰਚ ਨੂੰ ਖ਼ਾਲਸਾ ਸਕੂਲ ਨਕੋਦਰ ਚੌਕ ਤੋਂ ਕੱਢਿਆ ਜਾ ਰਿਹਾ ਹੈ, ਜਿਸ ਲਈ ਸਮੂਹ ਵਿੱਦਿਅਕ ਅਦਾਰਿਆਂ ...

ਪੂਰੀ ਖ਼ਬਰ »

ਏ.ਪੀ.ਜੇ. ਸਕੂਲ ਦੇ 7 ਵਿਦਿਆਰਥੀਆਂ ਨੇ ਐਨ.ਟੀ.ਐੱਸ.ਈ. ਪ੍ਰੀਖਿਆ ਕੀਤੀ ਪਾਸ

ਜਲੰਧਰ, 17 ਫਰਵਰੀ (ਰਣਜੀਤ ਸਿੰਘ ਸੋਢੀ)-ਐਨ.ਟੀ.ਐੱਸ.ਈ. ਦੀ ਰਾਜ ਪੱਧਰੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਜਿਸ 'ਚ ਜਲੰਧਰ ਦੇ ਤਕਰੀਬਨ 18 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ | ਏ.ਪੀ.ਜੇ. ਸਕੂਲ ਦੇ ਪਿ੍ੰਸੀਪਲ ਗਿਰੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੇ 7 ...

ਪੂਰੀ ਖ਼ਬਰ »

ਗੁਰੂ ਅੰਗਦ ਦੇਵ ਪਬਲਿਕ ਸਕੂਲ 'ਚ ਕਰਵਾਇਆ ਵਿਦਾਇਗੀ ਸਮਾਗਮ

ਜਲੰਧਰ ਛਾਉਣੀ, 17 ਫਰਵਰੀ (ਪਵਨ ਖਰਬੰਦਾ)-ਗੁਰੂ ਅੰਗਦ ਦੇਵ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਵਿਖੇ 11ਵੀਂ ਦੇ ਵਿਦਿਆਰਥੀਆਂ ਵਲੋਂ 12ਵੀਂ ਜ਼ਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ...

ਪੂਰੀ ਖ਼ਬਰ »

ਸ਼ਿਵ ਸੈਨਾ ਆਗੂ ਿਖ਼ਲਾਫ਼ ਕਾਰਵਾਈ ਕਰਨ ਲਈ ਵੱਖ-ਵੱਖ ਜਥੇਬੰਦੀਆਂ ਨੇ ਡੀ.ਸੀ.ਪੀ. ਨੂੰ ਦਿੱਤਾ ਮੰਗ ਪੱਤਰ

ਜਲੰਧਰ, 17 ਫਰਵਰੀ (ਹਰਵਿੰਦਰ ਸਿੰਘ ਫੁੱਲ)-ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਡੀ.ਸੀ.ਪੀ. ਗੁਰਮੀਤ ਸਿੰਘ ਨਾਲ ਮੁਲਾਕਾਤ ਕਰ ਕੇ ਸ਼ਿਵ ਸੈਨਾ ਆਗੂ ਸੁਧੀਰ ਸੈਣੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਨੂੰ ਲੈ ਕੇ ਮੰਗ ਪੱਤਰ ਦਿੱਤਾ | ਸ਼ਹੀਦ ਭਗਤ ਸਿੰਘ ਯੂਥ ਕਲੱਬ ...

ਪੂਰੀ ਖ਼ਬਰ »

ਐਲ.ਪੀ.ਯੂ. ਦੇ ਐਲ.ਐਲ.ਬੀ. ਆਨਰਜ਼ ਦੇ ਵਿਦਿਆਰਥੀ ਬਣੇ ਰਾਸ਼ਟਰੀ ਚੈਂਪੀਅਨ

ਜਲੰਧਰ, 17 ਫਰਵਰੀ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਬੀ.ਏ. ਐਲ.ਐਲ.ਬੀ. ਆਨਰਜ਼ ਦੇ ਚੌਥੇ ਸਾਲ ਦੇ 3 ਵਿਦਿਆਰਥੀਆਂ ਗੁਰਸਿਮਰਨ ਸਿੰਘ, ਹਿਤੇਸ਼ੀ ਅਗਰਵਾਲ ਅਤੇ ਮੰਨਤ ਸਰਾਓ ਦੀ ਟੀਮ ਨੇ ਲਾਅ ਮੁਕਾਬਲੇ 'ਚ ਓਵਰ ਆਲ ਰਾਸ਼ਟਰੀ ...

ਪੂਰੀ ਖ਼ਬਰ »

ਸਰਪੰਚ ਹਿੰਮਤ ਸਿੰਘ ਹੈਪੀ ਦੀ ਅਗਵਾਈ ਹੇਠ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ

ਮੱਲ੍ਹੀਆਂ ਕਲਾਂ, 17 ਫਰਵਰੀ (ਮਨਜੀਤ ਮਾਨ)-ਪਿੰਡ ਗਿੱਲ ਨੇੜੇ ਖਾਨਪੁਰ ਢੱਡਾ (ਜਲੰਧਰ) ਦੀ ਸਮੂਹ ਗ੍ਰਾਮ ਪੰਚਾਇਤ ਤੇ ਸੀਨੀ: ਕਾਂਗਰਸੀ ਆਗੂ ਤੇ ਸਰਪੰਚ ਹਿਮੰਤ ਸਿੰਘ ਹੈਪੀ ਦੀ ਅਗਵਾਈ ਹੇਠ ਸਵੇਰੇ 7.30 ਤੋਂ 9 ਵਜੇ ਤੱਕ ਵੱਖ-ਵੱਖ ਪ੍ਰਾਈਵੇਟ ਸਕੂਲਾਂ ਦੀਆਂ 15 ਬੱਸਾਂ ਦੇ ...

ਪੂਰੀ ਖ਼ਬਰ »

ਅਲਾਟੀ ਨੂੰ ਪਲਾਟ ਨਾ ਦੇਣ 'ਤੇ 27 ਲੱਖ ਦੇਣ ਦੀ ਹਦਾਇਤ

ਜਲੰਧਰ, 17 ਫਰਵਰੀ (ਸ਼ਿਵ)-ਰਾਜ ਕਮਿਸ਼ਨ ਨੇ ਅਲਾਟੀ ਅਸ਼ਵਨੀ ਮਲਹੋਤਰਾ ਨੂੰ ਸੂਰੀਆ ਐਨਕਲੇਵ ਐਕਸਟੈਨਸ਼ਨ 'ਚ ਸਮੇਂ ਸਿਰ ਪਲਾਟ ਦਾ ਕਬਜ਼ਾ ਨਾ ਦੇਣ 'ਤੇ 27 ਲੱਖ ਰੁਪਏ ਦੇਣ ਦੀ ਹਦਾਇਤ ਜਾਰੀ ਕੀਤੀ ਹੈ | ਅਸ਼ਵਨੀ ਮਲਹੋਤਰਾ ਨੇ 6 ਦਸੰਬਰ 2011 ਨੂੰ ਪਲਾਟ ਲੈਣ ਲਈ ਅਰਜ਼ੀ ਸਮੇਤ 2.60 ...

ਪੂਰੀ ਖ਼ਬਰ »

ਸ਼ਿਵਰਾਤਰੀ ਸ਼ੋਭਾ ਯਾਤਰਾ ਸਬੰਧੀ ਹੋਈ ਮੀਟਿੰਗ

ਜਲੰਧਰ, 17 ਫਰਵਰੀ (ਸ਼ੈਲੀ)-ਮਹਾਸ਼ਿਵਰਾਤਰੀ ਦੇ ਮੌਕੇ ਸ਼ੱਰੀ ਦੇਵੀ ਤਾਲਾਬ ਮੰਦਰ ਤੋਂ 19 ਫਰਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ, ਜਿਸਦੀ ਅਗਵਾਈ ਮਾਂ ਤਿ੍ਪੁਰਾ ਮਾਲਿਨੀ ਦੀ ਪਾਵਨ ਜੋਤ ਕਰੇਗੀ | ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਮੇਟੀ ਦੇ ...

ਪੂਰੀ ਖ਼ਬਰ »

ਖਿੰਗਰਾਂ ਗੇਟ 'ਚ ਕੌਾਸਲਰ ਦੇ ਸਾਹਮਣੇ ਹੋਈ ਘਟਨਾ, ਕਿਹਾ-ਨਿਗਮ 'ਤੇ ਕਰਨਗੇ ਕੇਸ

ਇਸ ਘਟਨਾ ਤੋਂ ਨਾਰਾਜ਼ ਕੌਾਸਲਰ ਰਜਨੀ ਬਾਹਰੀ ਤੇ ਕੌਾਸਲਰ ਪਤੀ ਸਲਿਲ ਬਾਹਨੀ ਨੇ ਆਪ ਲੈਟਰ ਪੈਡ 'ਤੇ ਲਿਖ ਕੇ ਇਸ ਦੀ ਜਾਣਕਾਰ ਦਿੱਤੀ ਤੇ ਦੋਸ਼ੀਆਂ ਿਖ਼ਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਘਟਨਾ ਨੂੰ ਲੈ ਕੇ ਜੇ.ਸੀ. ਹਰਚਰਨ ਸਿੰਘ ਨੂੰ ਵੀ ਜਾਣਕਾਰੀ ਦਿੱਤੀ ...

ਪੂਰੀ ਖ਼ਬਰ »

ਅਵਾਰਾ ਕੁੱਤਿਆਂ ਦਾ ਕਹਿਰ ਜਾਰੀ, ਬ੍ਰਾਹਮਣ ਸਭਾ ਦੇ ਪ੍ਰਧਾਨ ਦੀ ਪਤਨੀ ਨੂੰ ਵੱਢਿਆ

ਜਲੰਧਰ, 17 ਫਰਵਰੀ(ਸ਼ਿਵ ਸ਼ਰਮਾ)-ਮਾਈ ਹੀਰਾਂ ਗੇਟ ਲਾਗੇ ਪਿੱਟਬੁਲ ਵਲੋਂ ਇਕ ਬੱਚੇ ਨੂੰ ਵੱਢਣ ਦਾ ਮਾਮਲਾ ਠੰਢਾ ਨਹੀਂ ਹੋਇਆ ਸੀ ਤੇ ਖਿੰਗਰਾਂ ਗੇਟ 'ਤੇ ਬ੍ਰਾਹਮਣ ਸਭਾ ਦੇ ਪ੍ਰਧਾਨ ਦੀ ਪਤਨੀ ਨੂੰ ਅਵਾਰਾ ਕੱੁਤਿਆਂ ਨੇ ਵੱਢ ਲਿਆ | ਸਭਾ ਦੇ ਪ੍ਰਧਾਨ ਅਨਿਲ ਦੱਤਾ ਨੇ ਇਸ ...

ਪੂਰੀ ਖ਼ਬਰ »

-ਮਾਮਲਾ ਸ਼ਸ਼ੀ ਸ਼ਰਮਾ 'ਤੇ ਹੋਏ ਜਾਨਲੇਵਾ ਹਮਲੇ 'ਚ ਗਵਾਹ ਨੂੰ ਮਿਲੀ ਧਮਕੀ ਦਾ- ਦਲਬੀਰ ਸਿੰਘ ਦੇ ਪਿਤਾ ਨੇ ਵੀ ਕੀਤੀ ਡੀ.ਸੀ.ਪੀ. ਨੂੰ ਸ਼ਿਕਾਇਤ

ਜਲੰਧਰ, 17 ਫਰਵਰੀ (ਐੱਮ.ਐੱਸ. ਲੋਹੀਆ)-ਸ਼ਸ਼ੀ ਸ਼ਰਮਾ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ 'ਚ ਚੱਲ ਰਹੇ ਮੁਕੱਦਮੇ ਦੌਰਾਨ ਅਦਾਲਤ ਕੰਪਲੈਕਸ 'ਚ ਆਏ ਮੁੱਖ ਗਵਾਹ ਰਾਜੀਵ ਸ਼ਰਮਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਇਸ ਮਾਮਲੇ ਦੇ ਮੁਲਜ਼ਮ ਦਲਬੀਰ ਸਿੰਘ ਦੇ ਨਜ਼ਦੀਕੀ ...

ਪੂਰੀ ਖ਼ਬਰ »

ਮਿ੍ਤਕ ਮੁਲਾਜ਼ਮ ਵਾਲੀ ਸਫਾਈ ਸੇਵਕਾਂ ਦੀ ਸੂਚੀ ਸੌਾਪ ਦਿੱਤੀ ਐਡਹਾਕ ਕਮੇਟੀ ਨੂੰ

ਜਲੰਧਰ, 17 ਫਰਵਰੀ (ਸ਼ਿਵ ਸ਼ਰਮਾ)-ਨਿਗਮ ਦੀ ਹੈਲਥ ਬਰਾਂਚ ਵਲੋਂ ਸਫ਼ਾਈ ਅਤੇ ਸਿਹਤ ਐਡਹਾਕ ਕਮੇਟੀ ਦੀ ਬੈਠਕ 'ਚ ਮਿ੍ਤਕ ਮੁਲਾਜ਼ਮ ਦੇ ਨਾਂਅ ਵਾਲੀ ਸਫ਼ਾਈ ਸੇਵਕਾਂ ਦੀ ਸੂਚੀ ਸੌਾਪਣ 'ਤੇ ਕਮੇਟੀ ਮੈਂਬਰਾਂ ਵਿਚ ਰੋਸ ਪੈਦਾ ਹੋ ਗਿਆ | ਮਾਮਲਾ ਉਸ ਵੇਲੇ ਭਖਿਆ ਜਦੋਂ ਹੈਲਥ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਵਿਦਿਆਲਿਆ ਵਿਦਿਆਰਥੀਆਂ ਦੀ ਕਿਸਮਤ ਬਦਲਣ 'ਚ ਅਹਿਮ ਭੂਮਿਕਾ ਨਿਭਾਅ ਰਿਹੈ - ਚੌਧਰੀ ਸੰਤੋਖ ਸਿੰਘ

ਮਲਸੀਆਂ, 17 ਫਰਵਰੀ (ਸੁਖਦੀਪ ਸਿੰਘ)-ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ (ਸ਼ਾਹਕੋਟ) ਵਿਖੇ ਪਿ੍ੰਸੀਪਲ ਅਸ਼ੋਕ ਕੁਮਾਰ ਦੀ ਅਗਵਾਈ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਐਨ.ਐਚ.ਐਸ. ਹਸਪਤਾਲ 'ਚ ਗੋਡਿਆਂ ਦੀ ਰੋਬੋਟਿਕਸ ਸਰਜਰੀ ਦਾ ਰਿਆਇਤੀ ਕੈਂਪ 22 ਤੱਕ ਜ

ਲੰਧਰ, 17 ਫਰਵਰੀ (ਐੱਮ.ਐੱਸ. ਲੋਹੀਆ)-ਕਪੂਰਥਲਾ ਰੋਡ 'ਤੇ ਸਪੋਰਟਸ ਕਾਲਜ ਨੇੜੇ ਚੱਲ ਰਹੇ ਐਨ.ਐਚ.ਐਸ. ਹਸਪਤਾਲ 'ਚ ਗੋਡਿਆਂ ਦੀ ਰੋਬੋਟਿਕਸ ਸਰਜਰੀ ਦਾ ਰਿਆਇਤੀ ਕੈਂਪ 22 ਫਰਵਰੀ ਤੱਕ ਲਗਾਇਆ ਗਿਆ ਹੈ | ਅੱਜ ਤੋਂ ਸ਼ੁਰੂ ਹੋਏ ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਜੋੜ ਬਦਲਣ ...

ਪੂਰੀ ਖ਼ਬਰ »

ਆਦਮਪੁਰ ਹਵਾਈ ਅੱਡੇ 'ਤੇ ਭਾਰਤੀ ਹਵਾਈ ਸੈਨਾ ਦੀ 47 ਸਕਵਾਡਰਨ ਵਲੋਂ ਜੈਅੰਤੀ ਸਮਾਰੋਹ

ਆਦਮਪੁਰ, 17 ਫਰਵਰੀ (ਰਮਨ ਦਵੇਸਰ)-ਭਾਰਤੀ ਹਵਾਈ ਸੈਨਾ ਦਾ 47 ਸਕਵਾਡਰਨ ਜੋ ਕਿ ਆਦਮਪੁਰ ਹਵਾਈ ਅੱਡੇ 'ਚ ਤਾਇਨਾਤ ਹੈ¢ ਇਸ 47 ਸਕਵਾਡਰਨ ਨੇ ਦੇਸ਼ ਦੀ ਸੇਵਾ ਕਰਦੇ ਹੋਏ ਆਪਣੇ 60 ਸਾਲ ਪੂਰੇ ਕੀਤੇ, ਜਿਸ ਨੂੰ ਮਨਾਉਣ ਲਈ 14-15 ਫਰਵਰੀ ਨੂੰ ਹਵਾਈ ਅੱਡੇ ਆਦਮਪੁਰ ਵਿਖੇ ਡਾਇਮਨਡ ...

ਪੂਰੀ ਖ਼ਬਰ »

ਸੰਤ ਜਸਪਾਲ ਨੇ ਗੁਰੂ ਰਵਿਦਾਸ ਮੰਦਰ ਵਿਖੇ ਗੰੁਮਟ ਦਾ ਰੱਖਿਆ ਨੀਂਹ ਪੱਥਰ

ਫਿਲੌਰ, 17 ਫਰਵਰੀ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਪਿੰਡ ਖਹਿਰਾ ਦੇ ਗੁਰੂ ਰਵਿਦਾਸ ਮੰਦਰ ਵਿਖੇ ਸੰਤ ਬਾਬਾ ਜਸਪਾਲ ਮੁਖੀ ਡੇਰਾ ਬਾਬਾ ਬ੍ਰਹਮ ਦਾਸ ਨੇ ਗੁੰਮਟ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਹਾਜ਼ਰ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਹਰਬੰਸ ਲਾਲ ...

ਪੂਰੀ ਖ਼ਬਰ »

ਮਹਿਤਪੁਰ 'ਚ ਮਹਾਂ ਸ਼ਿਵਰਾਤਰੀ 21 ਨੂੰ

ਮਹਿਤਪੁਰ, 17 ਫਰਵਰੀ (ਮਿਹਰ ਸਿੰਘ ਰੰਧਾਵਾ)-ਸ਼ਿਵ ਮੰਦਰ ਕਮੇਟੀ ਮਹਿਤਪੁਰ ਦੀ ਇਕ ਵਿਸ਼ੇਸ਼ ਮੀਟਿੰਗ ਅਸ਼ੋਕ ਕੁਮਾਰ ਪ੍ਰਧਾਨਗੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਯਗੇਸ਼ ਕੁਮਾਰ ਵਾਈਸ ਪ੍ਰਧਾਨ, ਵਿਨੋਦ ਕੁਮਾਰ ਸ਼ਰਮਾ ਖਜ਼ਾਨਚੀ, ਆਸ਼ੂਤੋਸ਼ ਭੰਡਾਰੀ ਸਕੱਤਰ, ...

ਪੂਰੀ ਖ਼ਬਰ »

ਮੂਲੇਵਾਲ ਖਹਿਰਾ ਦੀ ਪਿ੍ੰਸੀਪਲ ਨੇ ਚਲਾਈ ਦਾਖ਼ਲਾ ਮੁਹਿੰਮ

ਸ਼ਾਹਕੋਟ, 17 ਫਰਵਰੀ (ਸਚਦੇਵਾ)-ਡੀ.ਈ.ਓ ਜਲੰਧਰ (ਸੈਕੰਡਰੀ) ਹਰਿੰਦਰਪਾਲ ਸਿੰਘ ਦੀਆਂ ਹਦਾਇਤਾਂ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖੈਹਿਰਾ ਦੀ ਪਿ੍ੰਸੀਪਲ ਹਰਜਿੰਦਰ ਕੌਰ ਤੇ ਸਕੂਲ ਦੇ ਅਧਿਆਪਕਾਂ ਵਲੋਂ ਸਕੂਲ ਦੇ ਦਾਖ਼ਲੇ 'ਚ ਵਾਧਾ ਕਰਨ ਦੇ ਉਦੇਸ਼ ਨਾਲ ...

ਪੂਰੀ ਖ਼ਬਰ »

ਤੀਪਿੰਡ ਸੱਗਰਾਂ ਵਿਖੇ ਭੂਮੀ ਸਿਹਤ ਕਾਰਡ ਦਿਵਸ ਕੱਲ੍ਹ

ਆਦਮਪੁਰ, 17 ਫਰਵਰੀ (ਰਮਨ ਦਵੇਸਰ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਆਦਮਪੁਰ ਵਲੋਂ ਕਿ੍ਸ਼ੀ ਵਿਗਿਆਨ ਕੇਂਦਰ ਨੂਰਮਹਿਲ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੀ ਭੂਮੀ ਸਿਹਤ ਕਾਰਡ ਸਕੀਮ ਅਧੀਨ 19 ਫਰਵਰੀ ਨੂੰ ਪਿੰਡ ਸੱਗਰਾਂ ਵਿਖੇ ਭੂਮੀ ਸਿਹਤ ਕਾਰਡ ਦਿਵਸ ਮਨਾਇਆ ...

ਪੂਰੀ ਖ਼ਬਰ »

ਗੁਰੂ ਰਵਿਦਾਸ ਧਰਮਸ਼ਾਲਾ ਵੈੱਲਫੇਅਰ ਸੁਸਾਇਟੀ ਵਲੋਂ ਜਨਮ ਦਿਵਸ ਸਬੰਧੀ ਸਮਾਗਮ

ਸ਼ਾਹਕੋਟ, 17 ਫਰਵਰੀ (ਸੁਖਦੀਪ ਸਿੰਘ)-ਗੁਰੂ ਰਵਿਦਾਸ ਧਰਮਸ਼ਾਲਾ ਵੈਲਫੇਅਰ ਸੁਸਾਇਟੀ ਸ਼ਾਹਕੋਟ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਦਾ 643ਵਾਂ ਜਨਮ ਦਿਵਸ ਮੁਹੱਲਾ ਅਜ਼ਾਦ ਨਗਰ ਸ਼ਾਹਕੋਟ ਵਿਖੇ ਮਨਾਇਆ ਗਿਆ | ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦਾ ...

ਪੂਰੀ ਖ਼ਬਰ »

ਹਮਲੇ ਦੀ ਨਿਖੇਧੀ

ਗੁਰਾਇਆ, 17 ਫਰਵਰੀ (ਬਲਵਿੰਦਰ ਸਿੰਘ)-ਸ਼ਿਵ ਸੈਨਾ ਆਖੰਡ ਭਾਰਤ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਧਾਰੀਵਾਲ ਵਿਖੇ ਹਿੰਦੂ ਨੇਤਾ ਹਨੀ ਮਹਾਜਨ 'ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਹਮਲੇ ਦੀ ਜਾਂਚ ਕੀ ਜਾਵੇ | ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ

ਨਕੋਦਰ, 17 ਫਰਵਰੀ (ਗੁਰਵਿੰਦਰ ਸਿੰਘ)-ਸਰਕਾਰੀ ਸੀਨੀ: ਸੈਕੰਡਰੀ ਸਕੂਲ ਸਰੀਂਹ, ਲੜਕੇ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ | ਸਕੂਲ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤਾ | ਪਿੰਡ ਦੇ ਸਰਪੰਚ ਅਤੇ ਐਸ. ਐਮ. ਸੀ. ਦੇ ...

ਪੂਰੀ ਖ਼ਬਰ »

ਭਾਜਪਾ ਮੰਡਲ ਕਰਤਾਰਪੁਰ ਦੀ ਨਵੀਂ ਟੀਮ ਦਾ ਗਠਨ

ਕਰਤਾਰਪੁਰ, 17 ਫਰਵਰੀ (ਜਸਵੰਤ ਵਰਮਾ, ਧੀਰਪੁਰ)-ਭਾਰਤੀ ਜਨਤਾ ਪਾਰਟੀ ਮੰਡਲ ਕਰਤਾਰਪੁਰ ਦੀ ਮੀਟਿੰਗ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ ਦੀ ਦੇਖ-ਰੇਖ ਹੇਠ ਹੋਈ | ਮੀਟਿੰਗ ਵਿਚ ਕਰਤਾਰਪੁਰ ਮੰਡਲ ਪ੍ਰਧਾਨ ਸ਼ੈਲੀ ਮਹਾਜਨ ਨੇ ਆਪਣੀ ਟੀਮ ਦਾ ...

ਪੂਰੀ ਖ਼ਬਰ »

ਜੱਸਲ ਪਰਿਵਾਰ ਵਲੋਂ ਛੋਕਰਾਂ ਦੇ ਸਰਕਾਰੀ ਸਕੂਲ ਨੂੰ ਸਮਾਰਟ ਐਲ.ਈ.ਡੀ. ਭੇਟ

ਅੱਪਰਾ, 17 ਫਰਵਰੀ (ਅਰੋੜਾ)-ਆਪਣੇ ਜੱਦੀ ਪਿੰਡ ਦੇ ਸਰਕਾਰੀ ਪਾ੍ਰਇਮਰੀ ਸਕੂਲ ਵਿਖੇ ਮੈਡਮ ਦਲਜੀਤ ਕੌਰ ਸੈਂਟਰ ਮੁੱਖ ਅਧਿਆਪਕਾ ਅਤੇ ਸਾਧੂ ਸਿੰਘ ਜੱਸਲ ਨੇ ਪਰਿਵਾਰ ਸਮੇਤ ਪਹੁੰਚ ਕੇ ਇਕ ਸਮਾਰਟ ਐਲ.ਈ.ਡੀ. ਮਾਤਾ ਚਰਨ ਕੌਰ ਅਤੇ ਪਿਤਾ ਕਰਨੈਲ ਸਿੰਘ ਰਾਹੀਂ ਭੇਟ ਕੀਤੀ | ਇਸ ...

ਪੂਰੀ ਖ਼ਬਰ »

'ਆਨਲਾਈਨ ਪੋਸਟਰ ਮੇਕਿੰਗ' ਪ੍ਰਤੀਯੋਗਤਾ 'ਚ ਅਰਸ਼ਪ੍ਰੀਤ ਨੂੰ ਮਿਲਿਆ ਤੀਜਾ ਸਥਾਨ

ਭੋਗਪੁਰ, 17 ਫਰਵਰੀ (ਕੁਲਦੀਪ ਸਿੰਘ ਪਾਬਲਾ)-ਡਿਪਸ ਸਕੂਲ ਭੋਗਪੁਰ ਦੀ ਵਿਦਿਆਰਥਣ ਅਰਸ਼ਪ੍ਰੀਤ ਨੇ ਡੀ.ਆਰ.ਬੀ.ਡੀ.ਏ.ਵੀ. ਸੈਨੇਟਰੀ ਪਬਲਿਕ ਸਕੂਲ ਫਿਲੋਰ ਵਿਖੇ ਕਰਵਾਈ 'ਆਨਲਾਈਨ ਪੋਸਟਰ ਮੇਕਿੰਗ' ਪ੍ਰਤੀਯੋਗਤਾ ਵਿਚ ਹਿੱਸਾ ਲੈਦੇ ਹੋਏ ਤੀਸਰਾ ਸਥਾਨ ਹਾਸਿਲ ਕੀਤਾ | ਇਸ ...

ਪੂਰੀ ਖ਼ਬਰ »

ਡਾ: ਅੰਬੇਡਕਰ ਸੰਘਰਸ਼ ਮੋਰਚਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ

ਮੱਲ੍ਹੀਆਂ ਕਲਾਂ, 17 ਫਰਵਰੀ (ਮਨਜੀਤ ਮਾਨ)-ਅੱਜ ਇੱਥੇ ਡਾ: ਅੰਬੇਡਕਰ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਤਰਲੋਕ ਵੇਂਡਲ ਨੇ ਪ੍ਰੈੱਸ ਦੇ ਨਾਂਅ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਦੇ ਘਟੀਆ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂਬੇ ਦੀ ਕੈਪਟਨ ...

ਪੂਰੀ ਖ਼ਬਰ »

ਬਸਪਾ ਨੇ ਅੰਮਿ੍ਤਪਾਲ ਭੌਸਲੇ ਨੂੰ ਬਣਾਇਆ ਜਲੰਧਰ ਦਿਹਾਤੀ ਦਾ ਪ੍ਰਧਾਨ

ਫਿਲੌਰ, 17 ਫਰਵਰੀ (ਇੰਦਰਜੀਤ ਚੰਦੜ੍ਹ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਲੋਂ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੌਜਵਾਨ ਆਗੂ ਅੰਮਿ੍ਤਪਾਲ ਭੌਸਲੇ ਨੂੰ ਜ਼ਿਲ੍ਹਾ ਜਲੰਧਰ ਦਿਹਾਤੀ ਦਾ ਪ੍ਰਧਾਨ ...

ਪੂਰੀ ਖ਼ਬਰ »

ਚੱਕ ਚੇਲਾ ਵਿਖੇ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਲੋਹੀਆਂ ਖਾਸ, 17 ਫਰਵਰੀ (ਦਿਲਬਾਗ ਸਿੰਘ)-ਬਾਬਾ ਲੱਖ ਦਾਤਾ ਛਿੰਝ ਕਮੇਟੀ ਚੱਕ ਚੇਲਾ ਵਲੋਂ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨ ਛਿੰਝ ਮੇਲਾ ਕਰਵਾਇਆ ਗਿਆ | ਗੱਦੀ ਨਸ਼ੀਨ ਬਾਬਾ ਪਰਗਣ ਸਿੰਘ ਦੀ ਦੇਖਰੇਖ ਹੇਠ ਕਰਵਾਏ ...

ਪੂਰੀ ਖ਼ਬਰ »

'ਢੰਡੋਵਾਲ ਕਬੱਡੀ ਕੱਪ' 'ਚ ਅੱਜ ਹੋਣਗੇ 8 ਕਲੱਬਾਂ ਦੇ ਫਸਵੇਂ ਮੁਕਾਬਲੇ

ਸ਼ਾਹਕੋਟ, 17 ਫਰਵਰੀ (ਸਚਦੇਵਾ)-ਢੰਡੋਵਾਲ ਵੈੱਲਫੇਅਰ ਆਰਗੇਨਾਈਜੇਸ਼ਨ ਐੱਨ.ਆਰ.ਆਈ (ਰਜਿ.) ਵਲੋਂ ਪ੍ਰਵਾਸੀ ਭਾਰਤੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਢੰਡੋਵਾਲ ਦੇ ਖੇਡ ਸਟੇਡੀਅਮ ਵਿਖੇ ਆਰਗੇਨਾਈਜੇਸ਼ਨ ਦੇ ਪ੍ਰਧਾਨ ਤੇ ਚੇਅਰਮੈਨ ਮਾਰਕੀਟ ਕਮੇਟੀ ...

ਪੂਰੀ ਖ਼ਬਰ »

ਜੱਕੋਪੁਰ ਖੁਰਦ ਵਿਖੇ ਸੋਲਰ ਸਟਰੀਟ ਲਾਈਟ ਦੀ ਬੈਟਰੀ ਚੋਰੀ

ਲੋਹੀਆਂ ਖਾਸ, 17 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) ਲੋਹੀਆਂ ਦੇ ਆਸ ਪਾਸ ਹੁੰਦੀਆਂ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਨੂੰ ਬੀਤੇ ਦਿਨੀਂ ਫੜੇ ਗਏ 10 ਕੁ ਲੁਟੇਰਿਆਂ ਦੇ ਜੇਲ੍ਹ ਜਾਣ ਨਾਲ ਥੋੜ੍ਹੇ ਦਿਨ ਹੀ ਠੱਲ ਪਈ ਨਜ਼ਰ ਆ ਰਹੀ ਹੈ ਕਿਉਂਕਿ ਬੀਤੀ ਰਾਤ ਨੇੜਲੇ ਪਿੰਡ ...

ਪੂਰੀ ਖ਼ਬਰ »

ਬਜੂਹਾ ਕਲਾਾ ਤੋਂ ਗੁੰਮ ਹੋਏ 3 ਬੱਚੇ ਜਲੰਧਰ ਬੱਸ ਅੱਡੇ ਕੋਲੋਂ ਮਿਲੇ

ਜੰਡਿਆਲਾ ਮੰਜਕੀ, 17 ਫਰਵਰੀ (ਸੁਰਜੀਤ ਸਿੰਘ ਜੰਡਿਆਲਾ)-ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਬਜੂਹਾ ਕਲਾਂ ਦੇ ਸਰਕਾਰੀ ਸਕੂਲ ਵਿਚ ਪੜ੍ਹਦੇ 3 ਨਾਬਾਲਗ ਬੱਚੇ ਜਿਨ੍ਹਾਂ ਦੇ ਨਾਂਅ ਮਾਨਵ ਪੁੱਤਰ ਹੁਸਨ ਲਾਲ ਪਿੰਡ ਪੰਡੋਰੀ ਰਾਜਪੂਤਾ, ਗੌਰਵ ਪੁੱਤਰ ਜੋਗਿੰਦਰ ਅਤੇ ਅਮਰ ...

ਪੂਰੀ ਖ਼ਬਰ »

ਰੇਲ ਗੱਡੀ ਹੇਠ ਆ ਕੇ ਮਰੀ ਔਰਤ ਦੀ ਹੋਈ ਪਛਾਣ

ਗੁਰਾਇਆ,17 ਫਰਵਰੀ (ਬਲਵਿੰਦਰ ਸਿੰਘ)-ਅੱਟਾ ਨਹਿਰ ਵਿਖੇ ਰੇਲਵੇ ਲਾਈਨਾਂ 'ਤੇ ਰੇਲ ਗੱਡੀ ਹੇਠ ਆ ਕੇ ਮਰੀ ਔਰਤ ਦੀ ਪਛਾਣ ਸਵਰਨੀ ਪਤਨੀ ਦਲੀਪ ਚੰਦ ਵਾਸੀ ਘੁੜਕਾ ਵਜੋ ਹੋਈ ਹੈ | ਪੁਲਿਸ ਨੇ ਲਾਸ਼ ਵਾਰਸਾਂ ਨੂੰ ਸੌਾਪ ਦਿੱਤੀ ਹੈ | ਸਸਕਾਰ ਪਿੰਡ ਘੁੜਕਾ ਵਿਖੇ ਕਰ ਦਿੱਤਾ ਗਿਆ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਦੇ ਘਰੋਂ 20 ਹਜ਼ਾਰ ਦੀ ਨਕਦੀ ਚੋਰੀ

ਸ਼ਾਹਕੋਟ, 17 ਫਰਵਰੀ (ਸੁਖਦੀਪ ਸਿੰਘ)-ਸ਼ਾਹਕੋਟ ਦੀ ਇੰਪਲਾਈਜ਼ ਕਲੌਨੀ 'ਚ ਚੋਰਾਂ ਵਲੋਂ ਦਿਨ-ਦਿਹਾੜੇ ਇਕ ਪ੍ਰਵਾਸੀ ਮਜ਼ਦੂਰ ਦੇ ਘਰ 'ਚੋਂ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਹੈ | ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰਾਮ ਸਰੂਪ ਪੁੱਤਰ ਸੁਮੇਰੀ ...

ਪੂਰੀ ਖ਼ਬਰ »

ਪਿੰਡ ਮਨਸੂਰਪੁਰ ਵਿਖੇ ਨਗਰ ਕੀਰਤਨ ਸਜਾਇਆ

ਫਿਲੌਰ, 17 ਫਰਵਰੀ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਪਿੰਡ ਮਨਸੂਰਪੁਰ ਵਿਖੇ ਗੁਰੂ ਰਵਿਦਾਸ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਸਜਾਇਆ ਗਿਆ | ਜਿਸ ਦੌਰਾਨ ...

ਪੂਰੀ ਖ਼ਬਰ »

ਕਰਤਾਰਪੁਰ 'ਚ ਸਕੂਲਾਂ ਦੀਆਂ ਬੱਸਾਂ ਦੀ ਐੱਸ.ਡੀ.ਐੱਮ. ਵਲੋਂ ਚੈਕਿੰਗ

ਕਰਤਾਰਪੁਰ, 17 ਫਰਵਰੀ (ਭਜਨ ਸਿੰਘ ਧੀਰਪੁਰ, ਵਰਮਾ)-ਪੰਜਾਬ ਸਰਕਾਰ ਵਲੋਂ ਲੌਾਗੋਵਾਲ ਸਕੂਲ ਵੈਨ ਹਾਦਸੇ ਨੂੰ ਲੈ ਕੇ ਦਿੱਤੇ ਸਖ਼ਤ ਆਦੇਸ਼ਾਂ ਉੱਪਰ ਅੱਜ ਇਸ ਦਾ ਅਸਰ ਕਰਤਾਰਪੁਰ ਦੇ ਕਈ ਸਕੂਲਾਂ ਵਿਚ ਵੀ ਦੇਖਣ ਨੂੰ ਮਿਲਿਆ, ਜਿੱਥੇ ਖੁਦ ਐੱਸ.ਡੀ.ਐੱਮ. ਜਲੰਧਰ-2 ਰਾਹੁਲ ...

ਪੂਰੀ ਖ਼ਬਰ »

ਦੋ ਨਸ਼ਾ ਤਸਕਰ 25 ਕਿਲੋ ਡੋਡੇ ਤੇ ਟਰੱਕ ਸਮੇਤ ਕਾਬੂ

ਕਰਤਾਰਪੁਰ, 17 ਫਰਵਰੀ (ਭਜਨ ਸਿੰਘ ਧੀਰਪੁਰ, ਵਰਮਾ)-ਕਰਤਾਰਪੁਰ ਪੁਲਿਸ ਨੂੰ ਅੱਜ ਦੋ ਵੱਖ-ਵੱਖ ਥਾਵਾਂ ਤੋਂ 2 ਵਿਅਕਤੀਆਂ ਸਮੇਤ 25 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਟਰੱਕ ਸਮੇਤ ਬਰਾਮਦ ਕਰਨ ਵਿਚ ਸਫ਼ਲਤਾ ਮਿਲੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪੁਸ਼ਪ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਵਲੋਂ ਐਸ.ਡੀ.ਐਮ. ਦਫ਼ਤਰ ਮੂਹਰੇ ਵਿਸ਼ਾਲ ਧਰਨਾ

ਸ਼ਾਹਕੋਟ, 17 ਫਰਵਰੀ (ਸਚਦੇਵਾ, ਸੁਖਦੀਪ ਸਿੰਘ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਹੇਠ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਸ.ਡੀ.ਐਮ. ਦਫ਼ਤਰ ਸ਼ਾਹਕੋਟ ਮੂਹਰੇ ਧਰਨਾ ਦਿੱਤਾ ਗਿਆ | ਕਿਸਾਨ ਸੰਘਰਸ਼ ...

ਪੂਰੀ ਖ਼ਬਰ »

ਗੰਨੇ ਦੀ ਬਕਾਇਆ ਰਕਮ ਲਈ ਕੱਲ੍ਹ ਲਗਾਇਆ ਜਾਵੇਗਾ ਧਰਨਾ-ਸੇਠ ਸੱਤਪਾਲ ਮੱਲ

ਕਰਤਾਰਪੁਰ, 17 ਫਰਵਰੀ (ਭਜਨ ਸਿੰਘ ਧੀਰਪੁਰ, ਵਰਮਾ)-ਸਹਿਕਾਰੀ ਮਿੱਲ ਭੋਗਪੁਰ ਵਲੋਂ ਗੰਨਾ ਉਤਪਾਦਕ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਬਕਾਇਆ ਜੋ ਪਿਛਲੇ ਸਾਲ ਤੋਂ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ, ਦੇ ਖਿਲਾਫ਼ ਕਿਸਾਨਾਂ ਨੂੰ ਨਾਲ ਲੈ ਕੇ ਸਹਿਕਾਰੀ ਮਿੱਲ ਭੋਗਪੁਰ ...

ਪੂਰੀ ਖ਼ਬਰ »

ਦੋਆਬੇ ਦੇ ਕਿਸਾਨਾਂ ਵਲੋਂ ਖੰਡ ਮਿੱਲ ਅੱਗੇ ਧਰਨਾ ਭਲਕੇ

ਡਰੋਲੀ ਕਲਾਂ, ਆਦਮਪੁਰ 17 ਫਰਵਰੀ (ਸੰਤੋਖ ਸਿੰਘ, ਹਰਪ੍ਰੀਤ ਸਿੰਘ)-ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਪ੍ਰਤੀ ਰੋਸ ਅਤੇ ਗੰਨੇ ਦੀ ਰਹਿੰਦੀ ਬਕਾਇਆ ਰਾਸ਼ੀ ਨੂੰ ਜਲਦ ਲਾਗੂ ਕਰਵਾਉਣ ਲਈ 19 ਫਰਵਰੀ ਨੂੰ ਦੋਆਬਾ ਦੇ ਕਿਸਾਨਾਂ ਵਲੋਂ ਭੋਗਪੁਰ ਦੀ ਸਹਿਕਾਰੀ ਖੰਡ ਮਿੱਲ ਅੱਗੇ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਵਲੋਂ ਐਸ.ਡੀ.ਐਮ. ਦਫ਼ਤਰ ਮੂਹਰੇ ਵਿਸ਼ਾਲ ਧਰਨਾ

ਸ਼ਾਹਕੋਟ, 17 ਫਰਵਰੀ (ਸਚਦੇਵਾ, ਸੁਖਦੀਪ ਸਿੰਘ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਹੇਠ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਸ.ਡੀ.ਐਮ. ਦਫ਼ਤਰ ਸ਼ਾਹਕੋਟ ਮੂਹਰੇ ਧਰਨਾ ਦਿੱਤਾ ਗਿਆ | ਕਿਸਾਨ ਸੰਘਰਸ਼ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰਾ ਔਰਤ ਦਾ ਪਰਸ ਖੋਹ ਕੇ ਫਰਾਰ

ਫਿਲੌਰ, 17 ਫਰਵਰੀ (ਇੰਦਰਜੀਤ ਚੰਦੜ੍ਹ) - ਸਥਾਨਕ ਸ਼ਹਿਰ ਅੰਦਰ ਬੀਤੇ ਕਈ ਮਹੀਨਿਆਂ ਤੋਂ ਚੋਰ ਲੁਟੇਰੇ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ | ਅੱਜ ਸ਼ਾਮ 5 ਵਜੇ ਦੇ ਕਰੀਬ ਨੂਰਮਹਿਲ ਰੋਡ 'ਤੇ ਸਥਿਤ ਮੁਹੱਲਾ ...

ਪੂਰੀ ਖ਼ਬਰ »

ਪਿੰਡ ਦਾਨੇਵਾਲ 'ਚ ਅਕਾਲੀ ਦਲ ਤੇ 'ਆਪ' ਨੂੰ ਲੱਗਾ ਕਰਾਰਾ ਝਟਕਾ

ਸ਼ਾਹਕੋਟ, 17 ਫਰਵਰੀ (ਸਚਦੇਵਾ)-ਪਿੰਡ ਦਾਨੇਵਾਲ (ਸ਼ਾਹਕੋਟ) 'ਚ ਅਕਾਲੀ ਦਲ ਤੇ 'ਆਪ' ਨੂੰ ਉਸ ਸਮੇਂ ਝਟਕਾ ਲੱਗਾ ਜਦ ਪਿੰਡ ਦੇ ਸਾਬਕਾ ਸਰਪੰਚ ਸਮੇਤ 36 ਪਰਿਵਾਰ ਅਕਾਲੀ ਤੇ 'ਆਪ' ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ | ਇਸ ਮੌਕੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ...

ਪੂਰੀ ਖ਼ਬਰ »

ਗੰਨੇ ਦੀ ਬਕਾਇਆ ਰਕਮ ਲਈ ਕੱਲ੍ਹ ਲਗਾਇਆ ਜਾਵੇਗਾ ਧਰਨਾ-ਸੇਠ ਸੱਤਪਾਲ ਮੱਲ

ਕਰਤਾਰਪੁਰ, 17 ਫਰਵਰੀ (ਭਜਨ ਸਿੰਘ ਧੀਰਪੁਰ, ਵਰਮਾ)-ਸਹਿਕਾਰੀ ਮਿੱਲ ਭੋਗਪੁਰ ਵਲੋਂ ਗੰਨਾ ਉਤਪਾਦਕ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਬਕਾਇਆ ਜੋ ਪਿਛਲੇ ਸਾਲ ਤੋਂ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ, ਦੇ ਖਿਲਾਫ਼ ਕਿਸਾਨਾਂ ਨੂੰ ਨਾਲ ਲੈ ਕੇ ਸਹਿਕਾਰੀ ਮਿੱਲ ਭੋਗਪੁਰ ...

ਪੂਰੀ ਖ਼ਬਰ »

ਖੋਹਬਾਜ਼ੀ ਦੇ ਮਾਮਲੇ 'ਚ ਬਰੀ

ਜਲੰਧਰ, 17 ਫਰਵਰੀ (ਚੰਦੀਪ ਭੱਲਾ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਜੀਵ ਕੁਮਾਰ ਗਰਗ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਦੀਪਕ ਉਰਫ ਦੀਪੂ ਪੁੱਤਰ ਮੁੰਨੂੰ ਲਾਲ ਵਾਸੀ ਬਸ਼ੀਰਪੁਰਾ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਉਕਤ ਦੇ ...

ਪੂਰੀ ਖ਼ਬਰ »

ਕਿਸਾਨ ਅਵਾਰਾ ਪਸ਼ੂ ਲੈ ਕੇ ਅੱਜ ਡੀ. ਸੀ. ਦਫ਼ਤਰ ਵੱਲ ਕਰਨਗੇ ਮਾਰਚ

ਜਲੰਧਰ, 17 ਫਰਵਰੀ (ਮੇਜਰ ਸਿੰਘ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਪ੍ਰਸ਼ਾਸਨ ਦੁਆਰਾ ਫਸਲਾਂ ਉਜਾੜ ਰਹੇ ਤੇ ਸੜਕਾਂ 'ਤੇ ਹਾਦਸਿਆਂ ਦਾ ਕਾਰਨ ਬਣ ਰਹੇ ਅਵਾਰਾ ਪਸ਼ੂਆਂ ਦਾ ਪ੍ਰਬੰਧ ਨਾ ਕੀਤੇ ਜਾਣ ਵਿਰੁੱਧ ਜਲੰਧਰ ਵਿਖੇ ਅੱਜ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ | ...

ਪੂਰੀ ਖ਼ਬਰ »

ਆਦਮਪੁਰ ਹਵਾਈ ਅੱਡੇ 'ਤੇ ਭਾਰਤੀ ਹਵਾਈ ਸੈਨਾ ਦੀ 47 ਸਕਵਾਡਰਨ ਵਲੋਂ ਜੈਅੰਤੀ ਸਮਾਰੋਹ

ਆਦਮਪੁਰ, 17 ਫਰਵਰੀ (ਰਮਨ ਦਵੇਸਰ)-ਭਾਰਤੀ ਹਵਾਈ ਸੈਨਾ ਦਾ 47 ਸਕਵਾਡਰਨ ਜੋ ਕਿ ਆਦਮਪੁਰ ਹਵਾਈ ਅੱਡੇ 'ਚ ਤਾਇਨਾਤ ਹੈ¢ ਇਸ 47 ਸਕਵਾਡਰਨ ਨੇ ਦੇਸ਼ ਦੀ ਸੇਵਾ ਕਰਦੇ ਹੋਏ ਆਪਣੇ 60 ਸਾਲ ਪੂਰੇ ਕੀਤੇ, ਜਿਸ ਨੂੰ ਮਨਾਉਣ ਲਈ 14-15 ਫਰਵਰੀ ਨੂੰ ਹਵਾਈ ਅੱਡੇ ਆਦਮਪੁਰ ਵਿਖੇ ਡਾਇਮਨਡ ...

ਪੂਰੀ ਖ਼ਬਰ »

ਮੋਟਰਸਾਈਕਲ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 17 ਫਰਵਰੀ (ਨਰਿੰਦਰ ਲਾਗੂ)-ਸੋਮਵਾਰ ਨੂੰ ਸਥਾਨਕ ਕੋਟ ਰਾਮਦਾਸ ਰੇਲਵੇ ਫਾਟਕ ਲਾਗੇ ਮੋਟਰਸਾਈਕਲ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਇਕ ਪ੍ਰਵਾਸੀ ਵਿਅਕਤੀ ਜ਼ਖ਼ਮੀ ਹੋ ਗਿਆ | ਮੌਕੇ 'ਤੇ ਇਕੱਠੇ ਹੋਏ ਲੋਕਾਂ ਵਲੋਂ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ | ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਵਿਦਿਆਲਿਆ ਵਿਦਿਆਰਥੀਆਂ ਦੀ ਕਿਸਮਤ ਬਦਲਣ 'ਚ ਅਹਿਮ ਭੂਮਿਕਾ ਨਿਭਾਅ ਰਿਹੈ - ਚੌਧਰੀ ਸੰਤੋਖ ਸਿੰਘ

ਮਲਸੀਆਂ, 17 ਫਰਵਰੀ (ਸੁਖਦੀਪ ਸਿੰਘ)-ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ (ਸ਼ਾਹਕੋਟ) ਵਿਖੇ ਪਿ੍ੰਸੀਪਲ ਅਸ਼ੋਕ ਕੁਮਾਰ ਦੀ ਅਗਵਾਈ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਗ਼ਦਰੀ ਬਾਬਿਆਂ ਦੀ ਯਾਦ 'ਚ ਕਰਵਾਇਆ 2 ਰੋਜ਼ਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ

ਕਿਸ਼ਨਗੜ੍ਹ, 17 ਫਰਵਰੀ (ਹਰਬੰਸ ਸਿੰਘ ਹੋਠੀ)-ਸ਼ਹੀਦ ਬੰਤਾ ਸਿੰਘ ਸ਼ਹੀਦ ਅਰੂੜ ਸਿੰਘ ਖੇਡ ਸਟੇਡੀਅਮ ਪਿੰਡ ਸੰਘਵਾਲ ਵਿਖੇ ਗ਼ਦਰੀ ਬਾਬਿਆਂ ਦੀ ਯਾਦ ਵਿਚ ਕਰਵਾਇਆ 28ਵਾਂ ਕਬੱਡੀ ਖੇਡ ਕੱਪ ਟੂਰਨਾਮੈਂਟ ਐਤਵਾਰ ਦੇਰੀ ਰਾਤੀਂ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ | ਉਕਤ ...

ਪੂਰੀ ਖ਼ਬਰ »

ਸਰਪੰਚ ਹਿੰਮਤ ਸਿੰਘ ਹੈਪੀ ਦੀ ਅਗਵਾਈ ਹੇਠ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ

ਮੱਲ੍ਹੀਆਂ ਕਲਾਂ, 17 ਫਰਵਰੀ (ਮਨਜੀਤ ਮਾਨ)-ਪਿੰਡ ਗਿੱਲ ਨੇੜੇ ਖਾਨਪੁਰ ਢੱਡਾ (ਜਲੰਧਰ) ਦੀ ਸਮੂਹ ਗ੍ਰਾਮ ਪੰਚਾਇਤ ਤੇ ਸੀਨੀ: ਕਾਂਗਰਸੀ ਆਗੂ ਤੇ ਸਰਪੰਚ ਹਿਮੰਤ ਸਿੰਘ ਹੈਪੀ ਦੀ ਅਗਵਾਈ ਹੇਠ ਸਵੇਰੇ 7.30 ਤੋਂ 9 ਵਜੇ ਤੱਕ ਵੱਖ-ਵੱਖ ਪ੍ਰਾਈਵੇਟ ਸਕੂਲਾਂ ਦੀਆਂ 15 ਬੱਸਾਂ ਦੇ ...

ਪੂਰੀ ਖ਼ਬਰ »

ਗ਼ਦਰੀ ਬਾਬਿਆਂ ਦੀ ਯਾਦ 'ਚ ਕਰਵਾਇਆ 2 ਰੋਜ਼ਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ

ਕਿਸ਼ਨਗੜ੍ਹ, 17 ਫਰਵਰੀ (ਹਰਬੰਸ ਸਿੰਘ ਹੋਠੀ)-ਸ਼ਹੀਦ ਬੰਤਾ ਸਿੰਘ ਸ਼ਹੀਦ ਅਰੂੜ ਸਿੰਘ ਖੇਡ ਸਟੇਡੀਅਮ ਪਿੰਡ ਸੰਘਵਾਲ ਵਿਖੇ ਗ਼ਦਰੀ ਬਾਬਿਆਂ ਦੀ ਯਾਦ ਵਿਚ ਕਰਵਾਇਆ 28ਵਾਂ ਕਬੱਡੀ ਖੇਡ ਕੱਪ ਟੂਰਨਾਮੈਂਟ ਐਤਵਾਰ ਦੇਰੀ ਰਾਤੀਂ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ | ਉਕਤ ...

ਪੂਰੀ ਖ਼ਬਰ »

ਹਰਜਿੰਦਰ ਸਿੰਘ ਸੰਧੂ ਪ੍ਰਧਾਨ ਅਤੇ ਮਨਜਿੰਦਰ ਸਿੰਘ ਸੰਧੂ ਵਾਈਸ ਪ੍ਰਧਾਨ ਬਣੇ

ਨਕੋਦਰ/ਮਹਿਤਪੁਰ, 17 ਫਰਵਰੀ (ਗੁਰਵਿੰਦਰ ਸਿੰਘ, ਮਿਹਰ ਸਿੰਘ ਰੰਧਾਵਾ)-ਪੰਡੋਰੀ ਖ਼ਾਸ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਲਿਮ: ਪੰਡੋਰੀ ਖ਼ਾਸ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਮੇਟੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX