ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ)-ਇੱਕ ਪਾਸੇ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਆਵਾਜਾਈ ਸਹੂਲਤਾਂ ਦੇਣ ਦੇ ਨਾਂਅ 'ਤੇ ਵੱਖ-ਵੱਖ ਮਾਰਗਾਂ ਨੂੰ ਟੋਲ ਕੰਪਨੀਆਂ ਅਧੀਨ ਲਿਆਂਦਾ ਗਿਆ ਹੈ, ਪ੍ਰੰਤੂ ਇਸ ਦੇ ਬਾਵਜੂਦ ਇਨ੍ਹਾਂ ਮਾਰਗਾਂ ਦੀ ਹਾਲਤ ਵੀ ਬੇਹੱਦ ਖਸਤਾ ਹੋ ਚੁੱਕੀ ਹੈ, ਜਿਸ ਦੇ ਚੱਲਦਿਆਂ ਜਿੱਥੇ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਹਨ, ਉੱਥੇ ਲੋਕਾਂ ਨੂੰ ਆਵਾਜਾਈ 'ਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੇਕਰ ਨੈਸ਼ਨਲ ਹਾਈਵੇ ਹੁਸ਼ਿਆਰਪੁਰ ਤੋਂ ਦਸੂਹਾ ਮਾਰਗ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਇਹ ਰੋਡ ਟੋਲ ਕੰਪਨੀ ਅਧੀਨ ਆਉਂਦਾ ਹੈ, ਪ੍ਰੰਤੂ ਇਸ 'ਤੇ ਜਗ੍ਹਾ-ਜਗ੍ਹਾ ਟੋਏ ਪਏ ਹੋਏ ਹਨ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇੱਥੋਂ ਤੱਕ ਕਿ ਇਨ੍ਹਾਂ ਪੈ ਚੁੱਕੇ ਵੱਡੇ ਟੋਇਆਂ ਕਾਰਨ ਰੋਜ਼ਾਨਾ ਸੜਕ ਹਾਦਸੇ ਵੀ ਵਾਪਰਦੇ ਹਨ ਅਤੇ ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਨੂੰ ਦਿੱਕਤਾਂ ਪੇਸ਼ ਆਉਂਦੀਆਂ ਹਨ | ਟੋਲ ਕੰਪਨੀ ਨੇ ਸਾਰਾ ਜ਼ੋਰ ਪੈਸੇ ਇਕੱਠੇ ਕਰਨ 'ਤੇ ਲਗਾਇਆ ਹੋਇਆ ਹੈ, ਜਦਕਿ ਸੜਕ ਦੀ ਮੁਰੰਮਤ ਤਾਂ ਦੂਰ ਦੀ ਗੱਲ, ਸੜਕ ਕਿਨਾਰੇ ਤੋਂ ਚਿੱਟੀ ਪੱਟੀ ਵੀ ਗ਼ਾਇਬ ਹੋ ਚੁੱਕੀ ਹੈ | ਪਿਛਲੇ ਸਮੇਂ ਦੌਰਾਨ ਪੈ ਰਹੀਆਂ ਧੁੰਦਾਂ ਦੇ ਚੱਲਦਿਆਂ ਖ਼ਾਸ ਕਰਕੇ ਰਾਤ ਸਮੇਂ ਚਿੱਟੀ ਪੱਟੀ ਨਾ ਹੋਣ ਕਾਰਨ ਅਨੇਕਾਂ ਹਾਦਸੇ ਵਾਪਰੇ ਹਨ, ਪ੍ਰੰਤੂ ਇਸ ਦੇ ਬਾਵਜੂਦ ਵੀ ਟੋਲ ਕੰਪਨੀ ਜਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ 'ਤੇ ਜੂੰ ਤੱਕ ਨਹੀਂ ਸਰਕੀ | ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਨਵੀਂ ਬਸੀ ਤੱਕ ਕਥਿਤ ਤੌਰ 'ਤੇ ਬਣੀ ਲੱਕੜ ਮੰਡੀ ਅਤੇ ਲੱਗੇ ਆਰਿਆਂ ਦੇ ਚੱਲਦਿਆਂ ਹਮੇਸ਼ਾਂ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ | ਵੱਡੇ ਵਾਹਨਾਂ ਅਤੇ ਟਰਾਲਿਆਂ ਦੇ ਕਾਰਨ ਮੁੱਖ ਮਾਰਗ ਦੇ ਨਾਲ ਟੋਏ ਪੈ ਚੁੱਕੇ ਹਨ ਅਤੇ ਗਾਰਾ ਸੜਕ 'ਤੇ ਖਿੱਲਰਿਆ ਰਹਿੰਦਾ ਹੈ | ਬਰਸਾਤ ਦੇ ਦਿਨਾਂ 'ਚ ਇੱਥੋਂ ਰਾਹਗੀਰਾਂ ਨੂੰ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ | ਇਸ ਮੌਕੇ ਗੁਰਮੇਲ ਸਿੰਘ ਘਾਸੀਪੁਰ, ਗੁਰਮੀਤ ਸਿੰਘ ਸਾਬਕਾ ਸਰਪੰਚ ਬਾਗਪੁਰ, ਕਿਸ਼ਨ ਕੁਮਾਰ ਨਵੀਂ ਬਸੀ, ਮਦਨ ਲਾਲ, ਨੰਬਰਦਾਰ ਰਸ਼ਪਾਲ ਸਿੰਘ ਬਾਗਪੁਰ, ਜਰਨੈਲ ਸਿੰਘ ਆਦਿ ਸਮੇਤ ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਰੋਡ 'ਤੇ ਪਏ ਟੋਇਆਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਟੋਲ ਕੰਪਨੀ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਸੜਕ ਦੀ ਮੁਰੰਮਤ ਲਈ ਉਹ ਜ਼ਰੂਰੀ ਕਦਮ ਚੁੱਕੇ | ਇਸ ਤੋਂ ਇਲਾਵਾ ਨਵੀਂ ਬਸੀ ਨਜ਼ਦੀਕ ਲੱਗੀ ਲੱਕੜ ਮੰਡੀ 'ਤੇ ਆਰਿਆਂ ਦੇ ਮਾਲਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕੇ ਸੜਕ ਨਾਲ ਟੋਏ ਨਾ ਪੈਣ ਦਿੱਤੇ ਜਾਣ ਤੇ ਸੜਕ ਦੇ ਉੱਪਰ ਪਏ ਗਾਰੇ ਨੂੰ ਹਟਾਇਆ ਜਾਵੇ |
ਕੌਮੀ ਮਾਰਗ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਹੋਵੇਗਾ-ਐਕਸੀਅਨ
ਇਸ ਸਬੰਧੀ ਜਦੋਂ ਪੀ.ਡਬਲਯੂ.ਡੀ. ਦੇ ਐਕਸੀਅਨ ਕਮਲ ਨੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਬਾਈਪਾਸ ਤੋਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਹੁਸ਼ਿਆਰਪੁਰ-ਦਸੂਹਾ ਮਾਰਗ ਦੀ ਮੁਰੰਮਤ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ ਅਤੇ ਮਾਰਚ ਤੱਕ ਇਹ ਕੰਮ ਮੁਕੰਮਲ ਕਰਨ ਦਾ ਟੀਚਾ ਹੈ | ਉਨ੍ਹਾਂ ਕਿਹਾ ਕਿ ਨਵੀਂ ਬਸੀ ਨਜ਼ਦੀਕ ਸੜਕ 'ਤੇ ਪਏ ਮਿੱਟੀ-ਗਾਰੇ ਨੂੰ ਜਲਦ ਹੀ ਚੁਕਾਅ ਦਿੱਤਾ ਜਾਵੇਗਾ ਤਾਂ ਜੋ ਕੌਮੀ ਮਾਰਗ 'ਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ |
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ)-ਰਸਤੇ 'ਚ ਰੋਕ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਤਿੰਨ ਕਥਿਤ ਦੋਸ਼ੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਦਾਲਮਵਾਲ ਦੇ ਵਾਸੀ ਮਨਿੰਦਰ ਸਿੰਘ ਨੇ ਪੁਲਿਸ ਕੋਲ ਦਰਜ ...
ਮੁਕੇਰੀਆਂ, 20 ਫਰਵਰੀ (ਸਰਵਜੀਤ ਸਿੰਘ)-ਸਕੱਤਰ ਸਿੱਖਿਆ ਪੰਜਾਬ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਜ਼ਿਲਿ੍ਹਆਂ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਬੱਚਿਆਂ ਦੇ ਇਮਤਿਹਾਨ ਜੋ ਕਿ 15 ਫਰਵਰੀ ਤੋਂ ਸ਼ੁਰੂ ਹਨ, ਮੱੁਖ ਰੱਖਦੇ ਹੋਏ ...
ਗੜ੍ਹਸ਼ੰਕਰ, 20 ਫਰਵਰੀ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਵਲੋਂ ਇਤਲਾਹ ਮਿਲਣ 'ਤੇ ਸ਼ਹਿਰ ਦੇ ਸ੍ਰੀ ਅਨੰਦਪੁਰ ਸਾਹਿਬ ਚੌਕ ਤੋਂ ਨਵਾਂਸ਼ਹਿਰ ਰੋਡ 'ਤੇ ਜਾ ਰਹੀ ਬਿਨਾਂ ਨੰਬਰੀ ਰੇਤ ਨਾਲ ਭਰੀ ਟਰੈਕਟਰ ਟਰਾਲੀ ਦਾ ਪਿੱਛਾ ਕੀਤਾ ਗਿਆ | ਇਸ ਦੌਰਾਨ ਟਰੈਕਟਰ ਚਾਲਕ ਪੁਲ ...
ਮਾਹਿਲਪੁਰ, 20 ਫ਼ਰਵਰੀ (ਦੀਪਕ ਅਗਨੀਹੋਤਰੀ/ਰਜਿੰਦਰ ਸਿੰਘ)-ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੇ ਖੇਡ ਮੈਦਾਨ ਵਿਚ ਪਿ੍ੰ: ਹਰਭਜਨ ਸਿੰਘ ਸਪੋਰਟਿੰਗ ਕਲੱਬ ਵਲੋਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 58ਵੇਂ ਆਲ ਇੰਡੀਆ ਪਿ੍ੰ: ...
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰੀ ਉਦਯੋਗ ਅਤੇ ਵਣਜ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਜ਼ਿਲ੍ਹੇ ਦੇ ਕਿਸੇ ਵੀ ਯੋਗ ਵਿਅਕਤੀ ਨੂੰ ਸਹੂਲਤਾਂ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ | ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ...
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ ਗਏ ਦੋਸ਼ੀ ਨੂੰ 20 ਸਾਲ ਦੀ ਸਜ਼ਾ ...
ਕੋਟਫ਼ਤੂਹੀ, 20 ਫਰਵਰੀ (ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਪਿੰਡ ਕੋਟਲਾ ਦੇ ਨਾਗਰਾ ਪਰਿਵਾਰ ਵਲੋਂ ਲਾਇਨਜ਼ ਕਲੱਬ ਫਗਵਾੜਾ ਰਾਇਲ ਦੇ ਸਹਿਯੋਗ ਨਾਲ 49ਵਾਂ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ 22 ਫਰਵਰੀ ਨੂੰ ਸੰਤ ਬਾਬਾ ਹਰੀ ...
ਹੁਸ਼ਿਆਰਪੁਰ, 20 ਫਰਵਰੀ (ਨਰਿੰਦਰ ਸਿੰਘ ਬੱਡਲਾ)-ਦੋਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਹਮੇਸ਼ਾ ਜਨਰਲ ਵਰਗ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਤੇ ਜਨਰਲ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਰਿਹਾ ਹੈ | ਇਸੇ ਕੜੀ ਤਹਿਤ ਕਿਸਾਨਾਂ ਦੀਆਂ ...
ਮੁਕੇਰੀਆਂ, 20 ਫਰਵਰੀ (ਸਰਵਜੀਤ ਸਿੰਘ)-ਸ਼ੀਤਲਾ ਮਾਤਾ ਮੰਦਿਰ ਕਮੇਟੀ ਵਲੋਂ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਸ਼ੋਭਾ ਯਾਤਰਾ ਸ਼ਕਤੀ ਆਸ਼ਰਮ ਮੁਕੇਰੀਆਂ ਸ਼ੁਸ੍ਰੀ ਦੇਵਾ ਜੀ ਦੀ ਅਗਵਾਈ ਹੇਠ ਸਜਾਈ ਗਈ | ਇਹ ਸ਼ੋਭਾ ਯਾਤਰਾ ਸ਼ਕਤੀ ਆਸ਼ਰਮ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ...
ਮੁਕੇਰੀਆਂ, 20 ਫਰਵਰੀ (ਰਾਮਗੜ੍ਹੀਆ)-ਵੁੱਡਬਰੀ ਵਰਲਡ ਸਕੂਲ ਵਿਚ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਿਯਮਾਂ ਤੋਂ ਜਾਣੂ ਕਰਵਾਉਣ ਦੇ ਲਈ ਵਰਕਸ਼ਾਪ ਲਗਾਈ ਗਈ | ਜਿਸ ਵਿਚ ਦਸਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੇ ਵੀ ਭਾਗ ਲਿਆ | ਇਸ ...
ਦਸੂਹਾ, 20 ਫਰਵਰੀ (ਭੁੱਲਰ)-ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵਲੋਂ ਸਥਾਪਤ ਕੇ. ਐਮ. ਐੱਸ. ਕਾਲਜ ਆਫ਼ ਆਈ. ਟੀ. ਐਾਡ ਮੈਨੇਜਮੈਂਟ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਵਿਖੇ ਪਿ੍ੰਸੀਪਲ ਡਾ. ਸ਼ਬਨਮ ਕੌਰ ਦੀ ਅਗਵਾਈ ਹੇਠ ਖ਼ੇਲੋ ਇੰਡੀਆ ਅਧੀਨ ਛੇਵੀਂ ਸਪੋਰਟਸ ਮੀਟ ...
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੱਲ ਰਹੇ ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ ਕੰਮ ਕਰ ਰਹੇ ਡਾ: ਰਾਜ ਕੁਮਾਰ ਵਲੋਂ ਬਾਲ ਸੁਧਾਰ ਘਰ ਰਾਮ ਕਾਲੋਨੀ ਕੈਂਪ 'ਚ ਕਿਸ਼ੋਰ ਅਵਸਥਾ ਦੀਆਂ ਸਰੀਰਕ ਅਤੇ ਮਾਨਸਿਕ ...
ਦਸੂਹਾ, 20 ਫਰਵਰੀ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਦਸੂਹਾ ਦੇ ਪਿ੍ੰਸੀਪਲ ਡਾ.ਸੁਰਜੀਤ ਕੌਰ ਬਾਜਵਾ ਦੀ ਸਰਪ੍ਰਸਤੀ ਹੇਠ 10+1 ਦੇ ਵਿਦਿਆਰਥੀਆਂ ਦੁਆਰਾ 10+2 ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ 'ਮਹਿਫ਼ਲ-ਏ-ਰੁਖਸਤ' ਦਿੱਤੀ ਗਈ | ...
ਐਮਾ ਮਾਂਗਟ, 20 ਫਰਵਰੀ (ਭੰਮਰਾ)-ਕਸਬਾ ਐਮਾ ਮਾਂਗਟ ਦੇ ਬੱਸ ਅੱਡੇ, ਰੇਲਵੇ ਫਾਟਕ ਦੇ ਨਜ਼ਦੀਕ ਸਰਕਾਰ ਵਲੋਂ ਲੋਕਾਂ ਦੇ ਬੈਠਣ ਦੀ ਸਹੂਲਤ ਲਈ ਰੱਖੀਆਂ ਹੋਈਆਂ ਸੀਮੈਂਟ ਦੀਆਂ ਕੁਰਸੀਆਂ ਸ਼ਰਾਰਤੀ ਅਨਸਰਾਂ ਵਲੋਂ ਬੁਰੀ ਤਰ੍ਹਾਂ ਘਸੀਟ ਕੇ ਉੱਥੋਂ ਦੂਰ ਕਰਕੇ ਸੀਟਾਂ ਨੂੰ ...
ਮੁਕੇਰੀਆਂ, 20 ਫਰਵਰੀ (ਰਾਮਗੜ੍ਹੀਆ)-ਐੱਸ. ਪੀ. ਐਨ. ਕਾਲਜ ਮੁਕੇਰੀਆਂ ਦੇ ਹੋਮ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰੋ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕੈਂਬਰਿਜ ਓਵਰਸੀਜ਼ ਸਕੂਲ ਮੁਕੇਰੀਆਂ ਦੇ ਬੱਚਿਆਂ ਦਾ ਖੇਡਾਂ ਦੁਆਰਾ ਸਰੀਰਕ, ਭਾਸ਼ਿਕ, ਸਮਾਜਿਕ ਅਤੇ ਬੋਧਿਕ ...
ਨੰਗਲ ਬਿਹਾਲਾਂ, 20 ਫਰਵਰੀ (ਵਿਨੋਦ ਮਹਾਜਨ)-ਅਨੀਕੇਤ ਵਿੱਦਿਆ-ਪੀਠ ਡੋਗਰਾ ਪੈਰਾ ਮੈਡੀਕਲ ਗੁਰੂਕੁਲ ਦੇ ਵਿਦਿਆਰਥੀਆਂ ਅਤੇ ਅਨੀਕੇਤ ਵਿੱਦਿਆ-ਪੀਠ ਡੋਗਰਾ ਪਬਲਿਕ ਸਕੂਲ ਨੰਗਲ ਬਿਹਾਲਾਂ ਦੇ ਵਿਦਿਆਰਥੀਆਂ ਨੇ ਸਕੂਲ ਸਟਾਫ਼ ਸਹਿਤ ਸ਼ਿਵਰਾਤਰੀ ਦੇ ਸਬੰਧ ਵਿਚ ਪੰਜਾਬ ...
ਮਿਆਣੀ, 20 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਮਿਆਣੀ ਵਿਖੇ ਡੇਰਾ ਬਾਬਾ ਨਾਨਕ ਵਿਖੇ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸੰਗ (ਪੈਦਲ ਯਾਤਰਾ) ਦੇ ਆਗਮਨ ਸਬੰਧੀ ਚੱਲ ਰਹੀ ਅਖੰਡ ਪਾਠਾਂ ਦੀ ਲੜੀ ਦੇ 137ਵੇਂ ਪਾਠ ਦੇ ਭੋਗ ਪਾਏ ...
ਚੱਬੇਵਾਲ, 20 ਫਰਵਰੀ (ਸਖ਼ੀਆ)-ਗੁਰੂ ਰਵਿਦਾਸ ਮਾਰਕੀਟ ਵੈੱਲਫੇਅਰ ਕਮੇਟੀ ਅੱਡਾ ਚੱਬੇਵਾਲ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 10ਵਾਂ ਕੀਰਤਨ ਸਮਾਗਮ ਹਲਕਾ ਪੱਧਰ 'ਤੇ 22 ਫਰਵਰੀ ਨੂੰ ਅੱਡਾ ਚੱਬੇਵਾਲ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਅੱਜ ...
ਗੜ੍ਹਸ਼ੰਕਰ, 20 ਫਰਵਰੀ (ਧਾਲੀਵਾਲ)-ਪਿੰਡ ਮੋਇਲਾ-ਵਾਹਿਦਪੁਰ ਵਿਖੇ ਸੰਤ ਬਾਬਾ ਹਰਨਾਮ ਸਿੰਘ ਸੋਸ਼ਲ ਵੈੱਲਫੇਅਰ ਗਰੁੱਪ ਵਾਹਿਦਪੁਰ ਵਲੋਂ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਕਬੱਡੀ ਦੇ ਆਲ ਓਪਨ ਫਾਈਨਲ ਮੁਕਾਬਲੇ ਵਿਚ ...
ਟਾਂਡਾ ਉੜਮੁੜ, 20 ਫਰਵਰੀ (ਭਗਵਾਨ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੜਮੁੜ (ਲੜਕੀਆਂ) ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਹਰਦੀਪ ਸਿੰਘ ਦੀ ਦੇਖ-ਰੇਖ ਵਿਚ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ...
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ)-ਆਮ ਆਦਮੀ ਪਾਰਟੀ ਹੁਸ਼ਿਆਰਪੁਰ ਦੀ ਮੀਟਿੰਗ ਮੁਹੱਲਾ ਬਹਾਦਰਪੁਰ ਵਿਖੇ ਸ਼ਹਿਰੀ ਪ੍ਰਧਾਨ ਅਜੇ ਵਰਮਾ ਦੀ ਅਗਵਾਈ 'ਚ ਹੋਈ | ਇਸ ਮੌਕੇ ਸੂਬਾ ਮੀਤ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਸੰਦੀਪ ਸੈਣੀ, ...
ਗੜ੍ਹਸ਼ੰਕਰ, 20 ਫਰਵਰੀ (ਧਾਲੀਵਾਲ)-ਮਹਾਂ ਸ਼ਿਵਰਾਤਰੀ ਮੌਕੇ ਗੜ੍ਹਸ਼ੰਕਰ ਦੇ ਮੰਦਰ ਮਹੇਸ਼ਆਣਾ ਤੋਂ ਸ਼ੋਭਾ ਯਾਤਰਾ (ਜਾਗੋ) ਸਜਾਈ ਗਈ | ਦੇਰ ਸ਼ਾਮ ਆਰੰਭ ਹੋਈ ਸ਼ੋਭਾ ਯਾਤਰਾ ਵਿਚ ਬੈਂਡ ਪਾਰਟੀ, ਸ਼ੋਭਾ ਯਾਤਰਾ ਨੂੰ ਰੁਸ਼ਨਾਉਂਦੇ ਲਾਈਟਾਂ ਦੇ ਪ੍ਰਬੰਧ ਤੋਂ ਇਲਾਵਾ ...
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਜ਼ਿਲ੍ਹੇ ਦੇ 20899 ਲਾਭਪਾਤਰੀਆਂ ਨੂੰ ਹੁਣ ਤੱਕ 8 ਕਰੋੜ 27 ਲੱਖ ਇਕ ਹਜ਼ਾਰ ਰੁਪਏ ਦਾ ਲਾਭ ਦਿੱਤਾ ਜਾ ਚੁੱਕਾ ਹੈ | ...
ਗੜ੍ਹਸ਼ੰਕਰ, 20 ਫਰਵਰੀ (ਧਾਲੀਵਾਲ)-ਚੀਫ਼ ਕਮਿਸ਼ਨਰ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ (ਟਰਾਂਸਪੇਰੈਂਸੀ ਅਤੇ ਅਕਾਊਾਟੇਬਿਲਟੀ) ਕਮਿਸ਼ਨ ਪੰਜਾਬ ਮਨਦੀਪ ਸਿੰਘ ਸੇਵਾ ਮੁਕਤ ਆਈ.ਏ.ਐੱਸ. ਵਲੋਂ ਗੜ੍ਹਸ਼ੰਕਰ ਵਿਖੇ ਤਹਿਸੀਲ ਕੰਪਲੈਕਸ ਵਿਚ ਚੱਲਦੇ ਫ਼ਰਦ ਕੇਂਦਰ ਅਤੇ ...
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਮਹਾਂ ਸ਼ਿਵਰਾਤਰੀ ਦੇ ਸਬੰਧ 'ਚ ਸ੍ਰੀ ਸ਼ਿਵਰਾਤਰੀ ਅਤੇ ਉਤਸਵ ਕਮੇਟੀ ਦੇ ਪ੍ਰਧਾਨ ਹਰੀਸ਼ ਖੋਸਲਾ ਅਤੇ ਸੰਤ ਸਮਾਜ ਦੀ ਅਗਵਾਈ 'ਚ ਸਦਾ ਸ਼ਿਵ ਸਹਾਏ ਮੰਦਰ ਮੁਹੱਲਾ ਫ਼ਤਹਿਗੜ੍ਹ ਹੁਸ਼ਿਆਰਪੁਰ ਤੋਂ ਸ਼ੋਭਾ ...
ਭੰਗਾਲਾ, 20 ਫਰਵਰੀ (ਸਰਵਜੀਤ ਸਿੰਘ)-ਅੱਜ ਪਿੰਡ ਛੰਨੀ ਨੰਦ ਸਿੰਘ ਵਾਸੀਆਂ ਵਲੋਂ ਬੈਠਕ ਚੇਅਰਮੈਨ (ਆਤਮਾ) ਜਗਜੀਤ ਸਿੰਘ ਛੰਨੀ ਨੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਸਮੇਂ ਬੈਠਕ ਨੂੰ ਸੰਬੋਧਨ ਕਰਦਿਆਂ ਜਗਜੀਤ ਸਿੰਘ, ਰਘੁਬੀਰ ਸਿੰਘ, ਸਾਬਕਾ ਸਰਪੰਚ ਸਰਵਣ ਸਿੰਘ, ...
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਪਿੰਡ ਟੋਡਰਪੁਰ 'ਚ ਅੱਜ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ, ਜਦੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ 'ਚ ਪਿੰਡ ਦੀਆਂ ਹੀ ਦੋ ਧਿਰਾਂ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਨੂੰ ਲੈ ਕੇ ...
ਹੁਸ਼ਿਆਰਪੁਰ, 20 ਫਰਵਰੀ (ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)-ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਮੰਗ 'ਤੇ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਰਾਹੀਂ ਵਾਟਰ ਸਪਲਾਈ ਅਤੇ ਸੀਵਰੇਜ ਦੇ ਖਪਤਕਾਰ, ਜੋ ਆਪਣਾ ...
ਦਸੂਹਾ, 20 ਫਰਵਰੀ (ਭੁੱਲਰ)-ਅੱਜ ਦੇਰ ਸ਼ਾਮ ਐੱਸ. ਡੀ. ਐਮ. ਦਸੂਹਾ ਸ੍ਰੀਮਤੀ ਜੋਤੀ ਬਾਲਾ ਮੱਟੂ ਨੇ ਪ੍ਰਾਚੀਨ ਸ਼ਿਵ ਮੰਦਰ ਗਗਨ ਜੀ ਕਾ ਟਿੱਲਾ ਵਿਖੇ 21 ਫਰਵਰੀ ਨੂੰ ਕਰਵਾਏ ਜਾ ਰਹੇ ਮਹਾ ਸ਼ਿਵਰਾਤਰੀ ਦੇ ਮੇਲੇ ਦੇ ਸਬੰਧ ਵਿਚ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ | ਇਸ ...
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ)-ਪ੍ਰਵਾਸੀ ਭਾਰਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਰਛਪਾਲ ਸਿੰਘ ਪਾਲ, ਹਰਭਜਨ ਸਿੰਘ ਕੈਨੇਡਾ ਅਤੇ ਕੁਲਦੀਪ ਸਿੰਘ ਯੂ.ਐਸ.ਏ. ਦੀ ਅਗਵਾਈ 'ਚ ਪ੍ਰਵਾਸੀ ਭਾਰਤੀਆਂ ਦਾ ਵਫ਼ਦ ਐਨ.ਆਰ.ਆਈ. ਕਮਿਸ਼ਨ ...
ਗੜ੍ਹਸ਼ੰਕਰ, 20 ਫਰਵਰੀ (ਸੁਮੇਸ਼ ਬਾਲੀ)-ਤੋਪਖ਼ਾਨਾ ਬਿ੍ਗੇਡ ਆਫ਼ ਰਾਕਟ ਰੈਜ਼ਮੈਂਟ ਦੇ ਕਮਾਂਡ ਅਫ਼ਸਰ ਕਰਨਲ ਬਿ੍ਜੇਸ਼ ਪੰਤ ਅਤੇ ਨੋਡਲ ਅਫ਼ਸਰ ਕਰਨਲ ਜਗਦੀਪ ਸਿੰਘ ਵਲੋਂ ਐਕਸ ਸਰਵਿਸਮੈਨ ਵੈੱਲਫੇਅਰ ਸੁਸਾਇਟੀ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਫ਼ੌਜੀ ਵਿਧਵਾ ਔਰਤਾਂ ...
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ)-ਨਾਇਸ ਕੰਪਿਊਟਰ ਸੰਸਥਾ ਹੁਸ਼ਿਆਰਪੁਰ ਵਲੋਂ ਵਿਦਿਆਰਥੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਗਿਆ | ਇਸ ਮੌਕੇ ਸੈਂਟਰ ਦੀ ਸੰਚਾਲਿਕਾ ਤੇ ਕੈਰੀਅਰ ਕਾਊਾਸਲਰ ਸਵੀਨ ਸੈਣੀ ਨੇ ਦੱਸਿਆ ਕਿ ਸੰਸਥਾ ਵਲੋਂ ਹਰੇਕ ਮਹੀਨੇ ...
ਮਿਆਣੀ, 20 ਫਰਵਰੀ (ਮੁਲਤਾਨੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਲਈ ਜੋ ਸੰਗ ਪੈਦਲ ਯਾਤਰਾ ਕਰਦਾ ਹੋਇਆ ਇਤਿਹਾਸਕ ਅਸਥਾਨ ਡੇਰਾ ਬਾਬਾ ਨਾਨਕ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਸੇਵਾ ਸਹੂਲਤਾਂ ਵਾਸਤੇ ...
ਗੜ੍ਹਸ਼ੰਕਰ, 20 ਫਰਵਰੀ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ 2 ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਐੱਸ.ਐੱਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਐੱਸ.ਆਈ. ਪਰਮਿੰਦਰ ਕੌਰ ਵਲੋਂ ਸਮੇਤ ਸਾਥੀ ਕਰਮਚਾਰੀਆਂ ਨਾਕਾਬੰਦੀ ਦੌਰਾਨ ਪੁਲ ਨਹਿਰ ਰਾਵਲਪਿੰਡੀ ...
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ)-'ਹੋਮ ਫ਼ਾਰ ਦਾ ਹੋਮਲੈੱਸ' ਸੰਸਥਾ ਨੂੰ ਕੇਂਦਰ ਸਰਕਾਰ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ 2 ਕਰੋੜ ਲੋੜਵੰਦ ਤੇ ਗਰੀਬ ਲੋਕਾਂ ਨੂੰ ਘਰ ਬਣਾ ਕੇ ਦੇਣ ਦੇ ਟੀਚੇ ਨੂੰ ਕੇਂਦਰ ਸਰਕਾਰ ਵਲੋਂ ਜਲਦ ਪੂਰਾ ਕੀਤਾ ਜਾਵੇਗਾ | ਇਹ ...
ਮਾਹਿਲਪੁਰ, 20 ਫਰਵਰੀ (ਰਜਿੰਦਰ ਸਿੰਘ)-ਲੜਕੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਪਹਾੜੀ ਿਖ਼ੱਤੇ 'ਚ ਵਸੇ ਪਿੰਡ ਜੇਜੋਂ ਦੁਆਬਾ ਵਿਖੇ ਬਾਬਾ ਔਗੜ ਸ੍ਰੀ ਫਤਿਹਨਾਥ ਗਰਲਜ਼ ਕਾਲਜ ਖੋਲਿ੍ਹਆ ਗਿਆ ਹੈ ਜਿਸ ਦਾ ਉਦਘਾਟਨ ਵਿਸ਼ੇਸ਼ ਤੌਰ 'ਤੇ ਪਹੁੰਚੇ ਅਵਿਨਾਸ਼ ਰਾਏ ਖੰਨਾ ...
ਅੱਡਾ ਸਰਾਂ, 20 ਫਰਵਰੀ (ਹਰਜਿੰਦਰ ਸਿੰਘ ਮਸੀਤੀ )-ਪਬਲਿਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਕੰਧਾਲਾ ਜੱਟਾਂ ਦੀਆਂ ਵਿਦਿਆਰਥਣਾਂ ਨੇ ਬੀ. ਏ. ਪੰਜਵੇਂ ਸਮੈਸਟਰ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਿ੍ੰ. ਦਵਿੰਦਰ ਕੌਰ ਨੇ ਕਾਲਜ ਦੇ ਨਤੀਜੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ...
ਗੜ੍ਹਦੀਵਾਲਾ, 20 ਫਰਵਰੀ (ਚੱਗਰ)-ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਅੰਬਾਲਾ ਜੱਟਾਂ ਵਲੋਂ ਕਰਵਾਇਆ ਜਾ ਰਿਹਾ 14ਵਾਂ ਚਾਰ ਰੋਜ਼ਾ ਖੇਡ ਮੇਲਾ ਅੱਜ ਆਰੰਭ ਹੋ ਗਿਆ ਜਿਸ ਦਾ ਉਦਘਾਟਨ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਤੋਂ ਆਏ ਭਾਈ ਜਸਵਿੰਦਰ ਸਿੰਘ ਧੁੱਗਾ, ...
ਦਸੂਹਾ, 20 ਫਰਵਰੀ (ਕੌਸ਼ਲ)-ਪ੍ਰਾਚੀਨ ਪਾਂਡਵ ਸਰੋਵਰ ਨਿਰਮਾਣ ਕਮੇਟੀ ਵਲੋਂ ਪਾਂਡਵ ਸਰੋਵਰ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਸਰੋਵਰ ਨੂੰ ਪੂਰੀ ਤਰ੍ਹਾਂ ਖ਼ਾਲੀ ਕਰਨ ਦਾ ਉਪਰਾਲਾ ਕਰ ਦਿੱਤਾ ਗਿਆ ਹੈ | ਇਸ ਸਬੰਧ ਵਿਚ ਪ੍ਰਧਾਨ ਰਵਿੰਦਰ ਸਿੰਘ ਰਵੀ ਸ਼ਿੰਗਾਰੀ ਨੇ ...
ਕੋਟਫਤੂਹੀ, 20 ਫਰਵਰੀ (ਅਮਰਜੀਤ ਸਿੰਘ ਰਾਜਾ)-ਪਿੰਡ ਜਾਂਗਲੀਆਣਾ ਵਿਖੇ ਸ਼ਹੀਦ ਹਜ਼ਾਰਾ ਸਿੰਘ ਨੌਜਵਾਨ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 17ਵਾਂ ਸ਼ਹੀਦ ਹਜ਼ਾਰਾ ਸਿੰਘ ਯਾਦਗਾਰੀ ਫੁੱਟਬਾਲ ...
ਜਲੰਧਰ, 20 ਫਰਵਰੀ (ਮੇਜਰ ਸਿੰਘ)- ਕੈਨੇਡਾ ਵਸੇ ਗੜ੍ਹਸ਼ੰਕਰ ਨੇੜਲੇ ਪਿੰਡ ਅਕਾਲਗੜ੍ਹ ਦੇ ਗਿੱਲ ਪਰਿਵਾਰ ਵਲੋਂ ਆਪਣੇ ਬਜ਼ੁਰਗ ਮਹਿੰਦਰ ਸਿੰਘ ਗਿੱਲ ਦੀ ਯਾਦ 'ਚ 16ਵਾਂ ਮੁਫ਼ਤ ਮੈਡੀਕਲ ਕੈਂਪ 23 ਫਰਵਰੀ ਦਿਨ ਐਤਵਾਰ ਨੂੰ ਅਕਾਲਗੜ੍ਹ ਵਿਖੇ ਲਗਾਇਆ ਜਾ ਰਿਹਾ ਹੈ | ਪ੍ਰਬੰਧਕ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX