ਬਟਾਲਾ 20 ਫਰਵਰੀ (ਕਾਹਲੋਂ)- ਲੋਕ ਇਨਸਾਫ ਪਾਰਟੀ ਦੇ ਬਟਾਲਾ ਤੋਂ ਪ੍ਰਧਾਨ ਵਿਜੈ ਤ੍ਰੇਹਨ ਨੇ ਸਾਥੀਆਂ ਸਮੇਤ ਬਟਾਲਾ ਮੁੱਖ ਧਰਨਾ ਕੇਂਦਰ ਗਾਂਧੀ ਚੌਕ 'ਚ ਸ਼ਹਿਰ 'ਚ ਫੈਲੀ ਗੰਦਗੀ ਨੂੰ ਲੈ ਕੇ ਧਰਨਾ ਲਗਾਇਆ ਸੀ | ਇਹ ਧਰਨਾ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਚੱਲਿਆ | ਵਿਜੈ ਤ੍ਰੇਹਨ ਦਾ ਕਹਿਣਾ ਸੀ ਕਿ ਸ਼ਹਿਰ ਦੇ ਦੋ ਮੁੱਖ ਮੁਹੱਲੇ ਮਲਾਵੇ ਦੀ ਕੋਠੀ ਤੇ ਭਾਈਆਂ ਦੀ ਹੱਟੀ ਕੋਲ ਬੇਹੱਦ ਗੰਦਗੀ ਹੈ, ਜਿਸ ਤੋਂ ਸਾਰਾ ਸ਼ਹਿਰ ਪ੍ਰਭਾਵਿਤ ਹੈ | ਪਹਿਲਾਂ ਵੀ ਸ਼ਹਿਰ ਦੀ ਗੰਦਗੀ ਅਤੇ ਬਹੁਤ ਗੰਦੇ ਮੁਹੱਲਿਆਂ ਨੂੰ ਲੈ ਕੇ ਧਰਨੇ ਲਗਾਏ ਗਏ ਹਨ | ਪ੍ਰਸ਼ਾਸਨ ਵਲੋਂ ਗੰਦਗੀ ਹਟਾਉਣ ਦਾ ਕੰਮ ਸ਼ੁਰੂ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਿਆਂ ਨੂੰ ਚੁੱਕ ਲਿਆ ਗਿਆ ਸੀ, ਪ੍ਰੰਤੂ ਅਜੇ ਤੱਕ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਨ੍ਹਾਂ ਮੁਹੱਲਿਆਂ ਵਿਚ ਗੰਦਗੀ ਦਾ ਮਸਲਾ ਜਿਉਂ ਦਾ ਤਿਉਂ ਹੈ, ਜਿਸ ਸਬੰਧੀ ਅੱਜ ਧਰਨਾ ਲਗਾਇਆ ਗਿਆ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਮੁਹੱਲਾ ਨਿਵਾਸੀ ਤੇ ਲੋਕ ਇਨਸਾਫ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਸਨ |
ਪ੍ਰਦਰਸ਼ਨਕਾਰੀਆਂ ਿਖ਼ਲਾਫ਼ ਉੱਤਰੇ ਦੁਕਾਨਦਾਰ
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵਿਜੈ ਤ੍ਰੇਹਨ ਵਲੋਂ ਗਾਂਧੀ ਚੌਕ ਵਿਚ ਲਗਾਏ ਗਏ ਲਗਾਤਾਰ 5 ਘੰਟੇ ਦੇ ਧਰਨੇ ਤੋਂ ਦੁਖੀ ਸਥਾਨਕ ਦੁਕਾਨਦਾਰ ਇਕੱਠੇ ਹੋ ਗਏ ਤੇ ਉਨ੍ਹਾਂ ਅਤੇ ਪ੍ਰਦਰਸ਼ਨਕਾਰੀਆਂ ਵਿਚ ਬਹਿਸ ਸ਼ੁਰੂ ਹੋ ਗਈ | ਦੁਕਾਨਦਾਰਾਂ ਦੀ ਅਗਵਾਈ ਕਰ ਰਹੇ ਅਮਨਦੀਪ ਬੱਲੂ ਨੇ ਕਿਹਾ ਕਿ ਲਗਾਤਾਰ ਤਿੰਨ ਦਿਨਾਂ ਤੋਂ ਚੌਕ 'ਚ ਧਰਨਾ ਲੱਗ ਰਿਹਾ ਹੈ, ਜਿਸ ਕਰ ਕੇ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ | ਮੁੱਖ ਚੌਕ ਹੋਣ ਕਰ ਕੇ ਅੰਮਿ੍ਤਸਰ, ਡੇਰਾ ਬਾਬਾ ਨਾਨਕ, ਕਲਾਨੌਰ, ਫਤਹਿਗੜ੍ਹ ਚੂੜੀਆਂ, ਜੰਮੂ, ਪਠਾਨਕੋਟ, ਗੁਰਦਾਸਪੁਰ ਨੂੰ ਜਾਂਦੀਆਂ ਬੱਸਾਂ ਨੂੰ ਭਾਰੀ ਆਰਥਿਕ ਸੱਟ ਵੱਜੀ ਹੈ ਤੇ ਇਸ ਦੇ ਨਾਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਅਤੇ ਪ੍ਰਸ਼ਾਸਨ ਿਖ਼ਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਤੇ ਪ੍ਰਦਰਸ਼ਨਕਾਰੀਆਂ ਦਾ ਧਰਨਾ ਚੁਕਵਾ ਦਿੱਤਾ | ਉਨ੍ਹਾਂ ਨੇ ਕਿਹਾ ਕਿ ਜਿਸ ਨੇ ਧਰਨਾ ਲਾਉਣਾ ਹੈ ਤੇ ਜਿਸ ਦੇ ਿਖ਼ਲਾਫ਼ ਲਾਉਣਾ ਹੈ, ਉਸ ਦੇ ਦਰਵਾਜੇ 'ਤੇ ਹੀ ਜਾ ਕੇ ਆਵਾਜ਼ ਉਠਾਈ ਜਾਵੇ, ਨਾ ਕਿ ਦੁਕਾਨਦਾਰਾਂ ਅਤੇ ਜਨਤਾ ਨੂੰ ਨੁਕਸਾਨ ਪਹੁੰਚਾਇਆ ਜਾਵੇ | ਇਸ ਚੌਕ 'ਚ ਲਗਦੇ ਧਰਨਿਆਂ ਬਾਰੇ ਉਹ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਮਿਲਣਗੇ, ਦੁਕਾਨਦਾਰਾਂ ਦੇ ਹੋ ਰਹੇ ਨੁਕਸਾਨ ਤੋਂ ਜਾਣੂ ਕਰਵਾਉਣਗੇ ਤੇ ਜੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਮਿਲਾਂਗੇ |
3 ਦਿਨ ਤੋਂ ਲੱਗ ਰਿਹਾ ਹੈ ਧਰਨਾ
ਜ਼ਿਕਰਯੋਗ ਹੈ ਕਿ ਇਹ ਚੌਕ ਕਈ ਦਹਾਕਿਆਂ ਤੋਂ ਧਰਨਾਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਦਾ ਮੁੱਖ ਕੇਂਦਰ ਰਿਹਾ ਹੈ | ਇਸ ਚੌਕ ਰਾਹੀਂ ਜੰਮੂ, ਸ੍ਰੀਨਗਰ, ਪਠਾਨਕੋਟ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਅੰਮਿ੍ਤਸਰ, ਮੋਗਾ, ਬਠਿੰਡਾ ਤੱਕ ਬੱਸਾਂ ਬਟਾਲਾ ਸ਼ਹਿਰ 'ਚੋਂ ਦੀ ਲੰਘਦੀਆਂ ਹਨ ਤੇ ਸ਼ਹਿਰ ਦੇ ਐਨ ਕੇਂਦਰ ਵਿਚ ਬਣੇ ਬੱਸ ਸਟੈਂਡ ਵਿਚ ਪਹੁੰਚਦੀਆਂ ਹਨ | ਸ਼ਹਿਰ ਦਾ ਬੱਸ ਸਟੈਂਡ ਬਹੁਤ ਛੋਟਾ ਹੋਣ ਕਰ ਕੇ ਪਹਿਲਾਂ ਹੀ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੈ | ਕਈ-ਕਈ ਘੰਟੇ ਜਾਮ ਲਗਦਾ ਰਹਿੰਦਾ ਹੈ | ਸ਼ਹਿਰਾਂ ਵਿਚ ਬਣੇ ਨਿੱਜੀ ਸਕੂਲਾਂ ਦੇ ਬੱਚੇ ਇਸ ਜਾਮ ਵਿਚ ਫਸੇ ਰਹਿੰਦੇ ਹਨ, ਜਿਹੜੇ 2-2 ਘੰਟੇ ਆਪਣੇ ਘਰਾਂ ਵਿਚ ਦੇਰ ਨਾਲ ਪਹੁੰਚਦੇ ਹਨ |
ਕਾਦੀਆਂ, 20 ਫਰਵਰੀ (ਪ੍ਰਦੀਪ ਸਿੰਘ ਬੇਦੀ)- ਨਜ਼ਦੀਕ ਪੈਂਦੇ ਪਿੰਡ ਔਲਖ ਬੇਟ ਵਿਚ ਇਕ ਮੰਦਬੁੱਧੀ ਵਿਅਕਤੀ ਵਲੋਂ ਕਮਾਦ ਦੀ ਫ਼ਸਲ ਨੂੰ ਅੱਗ ਲਗਾ ਦੇਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਔਲਖ ਬੇਟ ਨੇ ਦੱਸਿਆ ਕਿ ਇਕ ...
ਘੁਮਾਣ, 20 ਫਰਵਰੀ (ਬੰਮਰਾਹ)- ਨਜ਼ਦੀਕੀ ਪਿੰਡ ਸਿੱਧਵਾਂ ਚੱਕ ਦੇ ਲੋੜਵੰਦ ਤੇ ਗ਼ਰੀਬ ਲੋਕਾਂ ਨੇ ਫੂਡ ਸਪਲਾਈ ਵਿਭਾਗ ਦੇ ਿਖ਼ਲਾਫ਼ ਕਣਕ ਨਾ ਮਿਲਣ ਕਾਰਨ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ | ਲਾਭਪਾਤਰੀ ਰਣਜੀਤ ਕੌਰ, ਪਰਮਜੀਤ ਕੌਰ, ਚਰਨ ਕੌਰ, ਚੈਨ ਸਿੰਘ, ਨਿਰਮਲ ਸਿੰਘ, ...
ਦੀਨਾਨਗਰ, 20 ਫਰਵਰੀ (ਸ਼ਰਮਾ/ਸੰਧੂ/ਸੋਢੀ)-ਦੀਨਾਨਗਰ ਪੁਲਿਸ ਵਲੋਂ ਔਰਤ ਦੀ ਸ਼ਿਕਾਇਤ 'ਤੇ ਉਸ ਤੋਂ ਦਾਜ ਮੰਗਣ ਤੇ ਉਸ ਦੀ ਮਾਰਕੁਟਾਈ ਕੀਤੇ ਜਾਣ ਦੇ ਸਬੰਧ ਵਿਚ ਉਸ ਦੇ ਪਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਪਿੰਡ ਕੋਠੇ ਇਲਾਹੀ ਬਖ਼ਸ਼ ਦੀ ਇਕ ਮਹਿਲਾ ਵਲੋਂ ...
ਧਾਰੀਵਾਲ, 20 ਫਰਵਰੀ (ਜੇਮਸ ਨਾਹਰ)- ਉੱਚ ਪੁਲਿਸ ਅਧਿਕਾਰੀਆਂ ਦੀ ਜਾਂਚ-ਪੜਤਾਲ ਉਪਰੰਤ ਧਾਰੀਵਾਲ ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿਚ ਇਕ ਵਿਅਕਤੀ ਿਖ਼ਲਾਫ਼ ਪਰਚਾ ਦਰਜ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਦਰਖ਼ਾਸਤ ...
ਗੁਰਦਾਸਪੁਰ, 20 ਫਰਵਰੀ (ਸੁਖਵੀਰ ਸਿੰਘ ਸੈਣੀ)-ਸਥਾਨਕ ਕੇਂਦਰੀ ਜੇਲ੍ਹ ਵਿਖੇ ਕੈਦੀ ਅਤੇ ਹਵਾਲਾਤੀ ਵਿਚ ਹੋਏ ਝਗੜੇ 'ਚ ਇਕ ਦੇ ਜ਼ਖ਼ਮੀ ਹੋ ਜਾਣ ਸਬੰਧੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਿਕੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਮੰਗੀਆਂ ਤੇ ਸਰਬਜੀਤ ਸਿੰਘ ਪੁੱਤਰ ...
ਕੋਟਲੀ ਸੂਰਤ ਮੱਲ੍ਹੀ, 20 ਫਰਵਰੀ (ਕੁਲਦੀਪ ਸਿੰਘ ਨਾਗਰਾ)- ਆਪਣੇ ਘਰ ਦੀ ਛੱਤ 'ਤੇ ਚੜ੍ਹ ਕੇ ਹਵਾਈ ਗੋਲੀਬਾਰੀ ਕਰ ਕੇ ਲੋਕਾਂ 'ਚ ਦਹਿਸ਼ਤ ਫੈਲਾਉਣ ਵਾਲੇ ਵਿਅਕਤੀ ਨੂੰ ਥਾਣਾ ਕੋਟਲੀ ਸੂਰਤ ਮੱਲ੍ਹੀ ਵਲੋਂ ਕਾਬੂ ਕਰ ਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ...
ਬਟਾਲਾ, 20 ਫਰਵਰੀ (ਕਾਹਲੋਂ)-ਪੰਜਾਬ ਸਰਕਾਰ ਦੇ ਅਦਾਰੇ ਸੋਸਵਾ ਵਲੋਂ ਹਸਤ ਸ਼ਿਲਪ ਕਾਲਜ ਬਟਾਲਾ ਵਿਖੇ 6 ਮਹੀਨਿਆਂ ਦੇ ਮੁਫ਼ਤ ਕੰਪਿਊਟਰ ਕੋਰਸ ਦੀ ਆਰੰਭਤਾ 1 ਮਾਰਚ ਤੋਂ ਸ਼ੁਰੂ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਅਰੁਣ ...
ਕਾਦੀਆਂ, 20 ਫਰਵਰੀ (ਗੁਰਪ੍ਰੀਤ ਸਿੰਘ)- ਦੇਰ ਸ਼ਾਮ ਨੂੰ ਬੱਸ ਸਟੈਂਡ ਕਾਦੀਆਂ ਪੀਰ ਬਾਬਾ ਲੱਖ ਦਾਤਾ ਦਰਬਾਰ ਦੇ ਬਾਹਰੋਂ ਇਕ ਝਪਟਮਾਰ ਔਰਤ ਵਲੋਂ ਦੂਜੀ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਹੈ | ਬਲਵਿੰਦਰ ਕੌਰ ਪਤਨੀ ਗੁਰਮੇਜ ਸਿੰਘ ਵਾਸੀ ਪਿੰਡ ਬੁੱਟਰ ਕਲਾਂ ਨੇ ...
ਮਿਆਣੀ, 20 ਫਰਵਰੀ (ਮੁਲਤਾਨੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਲਈ ਜੋ ਸੰਗ ਪੈਦਲ ਯਾਤਰਾ ਕਰਦਾ ਹੋਇਆ ਇਤਿਹਾਸਕ ਅਸਥਾਨ ਡੇਰਾ ਬਾਬਾ ਨਾਨਕ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਸੇਵਾ ਸਹੂਲਤਾਂ ਵਾਸਤੇ ...
ਗੁਰਦਾਸਪੁਰ, 20 ਫਰਵਰੀ (ਆਰਿਫ਼)-ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ ਦੇ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਤੇਜਾ ਨੇ ਦੱਸਿਆ ਕਿ ਇਸ ਵਾਰ ਫਿਰ ਪਿੜ ਪਰਿਵਾਰ ਲੈ ਕੇ ਆ ਰਹੇ ਧੀਆਂ ਧਿਆਣੀਆਂ ਦਾ ਵਿਲੱਖਣ ਵਿਰਾਸਤੀ ਲੋਕ-ਕਲਾਵਾਂ ਮੁਕਾਬਲਾ ਸੁਨੱਖੀ ਪੰਜਾਬਣ ਮੁਟਿਆਰ' 28 ...
ਧਾਰੀਵਾਲ, 20 ਫਰਵਰੀ (ਜੇਮਸ ਨਾਹਰ)-ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਵਲੋਂ ਪੰਥ ਤੇ ਪੰਜਾਬ ਦੇ ਭਲੇ ਲਈ ਤਰਨਤਾਰਨ ਵਿਖੇ ਰੱਖੀ ਪੰਥਕ ਕਾਨਫਰੰਸ ਵਿਚ ਧਾਰੀਵਾਲ ਤੋਂ ਉਹ ਅਕਾਲੀ ਦਲ ਟਕਸਾਲੀ ਦੇ ਸੂਬਾ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਹਲਕਾ ਕਾਦੀਆਂ ਦੇ ...
ਫਤਹਿਗੜ੍ਹ ਚੂੜੀਆਂ, 20 ਫਰਵਰੀ (ਧਰਮਿੰਦਰ ਸਿੰਘ ਬਾਠ)-ਹਲਕਾ ਫਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਯੂਥ ਵਰਕਰ ਗੁਰਦਾਸਪੁਰ 'ਚ ਹੋਣ ਵਾਲੀ ਰੈਲੀ ਵਿਚ ਜਾਣਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਯੂਥ ...
ਕਾਹਨੂੰਵਾਨ, 20 ਫਰਵਰੀ (ਹਰਜਿੰਦਰ ਸਿੰਘ ਜੱਜ)-ਨਿਸ਼ਾਨ-ਏ-ਖ਼ਾਲਸਾ ਇੰਟਰਨੈਸ਼ਨਲ ਅਕੈਡਮੀ ਘੱਲੂਘਾਰਾ ਕਾਹਨੂੰਵਾਨ ਦੀ ਪਿ੍ੰ. ਰਣਜੀਤ ਕੌਰ ਨੇ ਕਿਹਾ ਕਿ ਨਿਸ਼ਾਨ-ਏ-ਖ਼ਾਲਸਾ ਇੰਟਰਨੈਸ਼ਨਲ ਅਕੈਡਮੀ ਘੱਲੂਘਾਰਾ ਵਿਖੇ ਜ਼ਿਲ੍ਹੇ ਪੱਧਰ ਦੇ ਵਿਦਿਆਰਥੀਆਂ ਨੂੰ ਮੁਫ਼ਤ ...
ਡੇਰਾ ਬਾਬਾ ਨਾਨਕ 20 ਫਰਵਰੀ (ਵਿਜੇ ਸ਼ਰਮਾ)-ਸਪੋਰਟਸ ਸੈੱਲ ਪੰਜਾਬ ਦੇ ਉਪ ਚੇਅਰਮੈਨ ਸਰਬਜੀਤ ਸਿੰਘ ਸ਼ੱਬਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ...
ਵਡਾਲਾ ਬਾਂਗਰ, 20 ਫਰਵਰੀ (ਭੰੁਬਲੀ)-ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਤਪਾਲ ਭੋਜਰਾਜ ਨੇ ਇਲਾਕੇ ਦੇ 8-10 ਪਿੰਡਾਂ ਦੇ ਸਰਪੰਚਾਂ ਤੇ ਮੁਹਤਬਰ ਵਿਅਕਤੀਆਂ ਦੀ ਇਕ ਵਿਸ਼ੇਸ਼ ਮੀਟਿੰਗ ਕਰਨ ਉਪਰੰਤ ਆਖਿਆ ਕਿ ਸੂਬੇ ਦੀ ਕੈਪਟਨ ਸਰਕਾਰ ਪੰਜਾਬ ਦੇ ਵਿਕਾਸ ਵਿਚ ਕੋਈ ਕਸਰ ਨਹੀਂ ...
ਕਲਾਨੌਰ, 20 ਫਰਵਰੀ (ਪੁਰੇਵਾਲ)-ਬਲਾਕ ਦੇ ਪਿੰਡ ਕਿਲ੍ਹਾ ਨੱਥੂ ਸਿੰਘ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤੇ ਇਸ ਸਮੇਂ ਪਿੰਡ 'ਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਨਾਲਿਆਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ | ਇਸ ਸਬੰਧ 'ਚ ਸਰਪੰਚ ...
ਡੇਰਾ ਬਾਬਾ ਨਾਨਕ, 20 ਫਰਵਰੀ (ਵਿਜੇ ਸ਼ਰਮਾ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪਿੰਡ ਅਗਵਾਨ ਦੇ ਸਰਪੰਚ ਪ੍ਰਦੀਪ ਸਿੰਘ ਰਿੰਕਾ ਅਗਵਾਨ, ਪਿੰਡ ਮਸ਼ਰਾਲਾ ਦੇ ਸਰਪੰਚ ਮਨਜੀਤ ਸਿੰਘ ਗਿੱਲ, ਪਿੰਡ ਸਾਧਾਂਵਾਲੀ ਦੇ ਸਰਪੰਚ ਸੁਖਵਿੰਦਰ ਸਿੰਘ ਟਿੰਕੂ ਅਤੇ ਪਿੰਡ ਸ਼ਕਰੀ ...
ਕਾਦੀਆਂ, 20 ਫਰਵਰੀ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਤੇ ਪੰਜਾਬੀ ਸਾਹਿਤ ਸਭਾ ਵਲੋਂ ਕੌਮੀ ਮਾਂ ਬੋਲੀ ਦਿਵਸ ਮਨਾਉਂਦੇ ਹੋਏ ਕਾਲਜ ਹਾਲ ਅੰਦਰ ਇਕ ਸਮਾਗਮ ਕਰਵਾਇਆ ਗਿਆ | ਮੱੁਖ ਮਹਿਮਾਨ ਪਿੰ੍ਰਸੀਪਲ ਕੁਲਵਿੰਦਰ ...
ਕਲਾਨੌਰ, 20 ਫਰਵਰੀ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ 'ਚ ਖੇਡਾਂ ਕਰਵਾਈਆਂ ਜਾ ਰਹੀਆਂ ਹਨ | ਇਸ ਸਬੰਧੀ ਯੂਨੀਵਰਸਿਟੀ ਕਾਲਜ ਦੇ ਨਵੇਂ ਖੇਡ ਮੈਦਾਨ ਦੀ ਤਿਆਰੀ ਦੀ ਸ਼ੁਰੂਆਤ ਮੌਕੇ ਪਿ੍ੰ: ਡਾ. ਨੀਲਮ ਸੇਠੀ ਵਲੋਂ ਖੇਡ ਇੰਚਾਰਜ ਪ੍ਰੋ: ...
ਦੀਨਾਨਗਰ, 20 ਫਰਵਰੀ (ਸੋਢੀ/ ਸੰਧੂ/ ਸ਼ਰਮਾ)-ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵਿਖੇ 11ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਸਕੂਲ ਦੇ ਪਿ੍ੰਸੀਪਲ ਅਜਮੇਰ ਸਿੰਘ ਬੈਂਸ ਦੀ ਪ੍ਰਧਾਨਗੀ ...
ਗੁਰਦਾਸਪੁਰ, 20 ਫਰਵਰੀ (ਭਾਗਦੀਪ ਸਿੰਘ ਗੋਰਾਇਆ)-ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪਿ੍ੰ. ਬੀ.ਆਰ. ਰਾਣਾ ਦੀ ਰਹਿਨੁਮਾਈ ਹੇਠ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ: ਗੁਰਮੀਤ ਸਿੰਘ ਦੀ ਅਗਵਾਈ ਹੇਠ ਵਿਸ਼ਵੀਕਰਨ ਸੱਭਿਆਚਾਰ ਤੇ ਪੰਜਾਬੀ ਭਾਸ਼ਾ ਵਿਸ਼ੇ 'ਤੇ ...
ਪੰਜਗਰਾਈਆਂ, 20 ਫਰਵਰੀ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਘੱਸ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਸ਼ਿਵਰਾਤਰੀ ਸਮਾਗਮ 21 ਫਰਵਰੀ ਨੂੰ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਸਮਾਗਮ ਦੇ ਮੁੱਖ ਪ੍ਰਬੰਧਕ ਨਰੇਸ਼ ਜੋਸ਼ੀ (ਐੱਸ. ਐੱਚ. ਓ. ਭੋਗਪੁਰ) ...
ਗੁਰਦਾਸਪੁਰ, 20 ਫਰਵਰੀ (ਆਰਿਫ਼)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅੰਦਰ ਕੰਮ ਕਰਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਸਰਕਲ ਗੁਰਦਾਸਪੁਰ ਦੀ ਮੀਟਿੰਗ ਰਮੇਸ਼ ਚੰਦਰ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਪਾਰਕ ਵਿਖੇ ਹੋਈ ਜਿਸ ਵਿਚ ਕੁਲਦੀਪ ...
ਧਾਰੀਵਾਲ 20 ਫ਼ਰਵਰੀ (ਸਵਰਨ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਵਿਨੋਦ ਕੁਮਾਰ, ਡਿਪਟੀ ਡੀ.ਈ.ਓ. ਬਲਬੀਰ ਸਿੰਘ ਵਲੋਂ ਬਲਾਕ ਧਾਰੀਵਾਲ-1 ਤੇ ਕਲੱਸਟਰ ਪੱਧਰ 'ਤੇ ਸਕੂਲ ਮੁਖੀਆਂ ਤੇ ਅਧਿਆਪਕਾਂ ਨਾਲ-ਨਾਲ ਸੌ ਫ਼ੀਸਦੀ ਨਤੀਜੇ ਤੇ ਦਾਖਲਾ ਮੁਹਿੰਮ ਸਬੰਧੀ ਮੀਟਿੰਗ ਕੀਤੀ ...
ਬਟਾਲਾ, 20 ਫਰਵਰੀ (ਕਾਹਲੋਂ)- ਰਾਸ਼ਟਰੀ ਪਸ਼ੂ-ਧਨ ਚੈਂਪੀਅਨਸ਼ਿਪ ਤੇ ਐਗਰੀ ਐਕਸਪੋ-2020 ਪੰਜਾਬ ਸਰਕਾਰ ਵਲੋਂ ਪੀ.ਐੱਚ.ਡੀ. ਚੈਂਬਰ ਆਫ ਕਾਮਰਸ ਐਾਡ ਇੰਡਸਟਰੀ ਦੇ ਸਹਿਯੋਗ ਨਾਲ 27 ਫਰਵਰੀ ਤੋਂ 2 ਮਾਰਚ ਤੱਕ ਬਟਾਲਾ ਦੇ ਪੁੱਡਾ ਮੈਦਾਨ ਵਿਖੇ ਕਰਵਾਈ ਜਾ ਰਹੀ ਹੈ | ਇਸ ਪਸ਼ੂ-ਧਨ ...
ਗੁਰਦਾਸਪੁਰ, 20 ਫਰਵਰੀ (ਆਰਿਫ਼)- ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰ 'ਤੇ 'ਉੱਦਮ ਸਮਾਗਮ' ਕਰਵਾਉਣ ਸਬੰਧੀ ਅਧਿਕਾਰੀਆਂ ਨਾਲ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਕੀਤੀ ਜਿਸ ਵਿਚ ਰਮਨ ਕੋਛੜ ਐੱਸ.ਡੀ.ਐਮ. ਦੀਨਾਨਗਰ, ...
ਬਟਾਲਾ, 20 ਫਰਵਰੀ (ਕਾਹਲੋਂ)-ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੈਰੀ ਕਲਸੀ ਦੀ ਅਗਵਾਈ 'ਚ ਪਾਰਟੀ ਵਰਕਰਾਂ ਨਾਲ ਹੋਈ | ਮੀਟਿੰਗ ਦੌਰਾਨ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਪ੍ਰਧਾਨ ਕਲਸੀ ਨੇ ਕਿਹਾ ਕਿ ਦਿੱਲੀ ਵਿਚ ...
ਗੁਰਦਾਸਪੁਰ, 20 ਫਰਵਰੀ (ਆਰਿਫ਼)- ਬੀਤੇ ਦਿਨੀਂ ਇੰਫ਼ਾਲ (ਮਨੀਪੁਰ) ਵਿਖੇ 9 ਤੋਂ 14 ਫਰਵਰੀ ਤੱਕ ਹੋਈ ਮਾਸਟਰਜ਼ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿਚੋਂ ਗੁਰਦਾਸਪੁਰ ਦੇ 4 ਬਜ਼ੁਰਗ ਅਥਲੀਟਾਂ ਅਤੇ 1 ਔਰਤ ਨੇ ਕੁੱਲ 12 ਤਗਮੇ ਹਾਸਲ ਕਰਕੇ ਜ਼ਿਲ੍ਹਾ ਗੁਰਦਾਸਪੁਰ ਅਤੇ ...
ਸ੍ਰੀ ਹਰਿਗੋਬਿੰਦਪੁਰ, 20 ਫਰਵਰੀ (ਕੰਵਲਜੀਤ ਸਿੰਘ ਚੀਮਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ੍ਰੀ ਹਰਿਗੋਬਿੰਦਪੁਰ ਤੋਂ ਜ਼ੋਨ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਦੀ ਅਗਵਾਈ ਹੇਠ ਪਿੰਡ ਚੀਮਾ ਖੁੱਡੀ ਵਿਖੇ ਇਕੱਤਰ ਹੋਏ ਅਨੇਕਾਂ ਕਿਸਾਨਾਂ ਨੇ ਆਪਣੀਆਂ ...
ਬਟਾਲਾ, 20 ਫਰਵਰੀ (ਕਾਹਲੋਂ)- ਆੜ੍ਹਤੀਆ ਐਸੋਸੀਏਸ਼ਨ ਬਟਾਲਾ ਦੀ ਹੰਗਾਮੀ ਮੀਟਿੰਗ ਪ੍ਰਧਾਨ ਮਨਬੀਰ ਸਿੰਘ ਰੰਧਾਵਾ ਦੀ ਅਗਵਾਈ 'ਚ ਹੋਈ | ਇਸ ਮੀਟਿੰਗ 'ਚ ਆੜ੍ਹਤੀਆਂ ਵਲੋਂ ਜ਼ਰੂਰੀ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਪ੍ਰਧਾਨ ਮਨਬੀਰ ਸਿੰਘ ...
ਗੁਰਦਾਸਪੁਰ, 20 ਫਰਵਰੀ (ਆਰਿਫ਼)-ਜ਼ਿਲ੍ਹਾ ਗੁਰਦਾਸਪੁਰ ਅੰਦਰ ਕੰਮ ਕਰਦੀਆਂ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਾ ਦੀ ਸਾਂਝੀ ਮੀਟਿੰਗ ਗੁਰੂ ਨਾਨਕ ਪਾਰਕ ਵਿਖੇ ਲਖਵਿੰਦਰ ਸਿੰਘ ਮਰੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਗੁਲਜ਼ਾਰ ਸਿੰਘ, ਬਲਬੀਰ ਸਿੰਘ ਕੱਤੋਵਾਲ, ...
ਗੁਰਦਾਸਪੁਰ, 20 ਫਰਵਰੀ (ਗੁਰਪ੍ਰਤਾਪ ਸਿੰਘ)- ਧਰਤੀ ਹੇਠ ਲਗਾਤਾਰ ਘਟਦੇ ਜਾ ਰਹੇ ਪਾਣੀ ਦੇ ਪੱਧਰ ਅਤੇ ਪੀਣ ਵਾਲੇ ਪਾਣੀ ਦੀ ਹੋ ਰਹੀ ਲਗਾਤਾਰ ਕਮੀ ਕਾਰਨ ਸਰਕਾਰ ਵਲੋਂ ਕਿਸਾਨਾਂ ਨੰੂ ਫ਼ਸਲਾਂ ਵਿਚ ਵਭਿੰਨਤਾ ਲਿਆਉਣ ਅਤੇ ਘੱਟ ਪਾਣੀ ਨਾਲ ਤਿਆਰ ਹੋਣ ਵਾਲੀਆਂ ਫ਼ਸਲਾਂ ...
ਬਟਾਲਾ, 20 ਫਰਵਰੀ (ਕਾਹਲੋਂ)-ਪਿੰਡ ਖੁਜਾਲਾ ਵਿਖੇ ਪ੍ਰਵਾਸੀ ਹਰਜਿੰਦਰ ਸਿੰਘ ਕਾਹਲੋਂ (ਯੂ.ਐਸ.ਏ.) ਵਲੋਂ 7ਵੀਂ ਪਰਮਿੰਦਰ ਸਿੰਘ ਕਾਹਲੋਂ ਯਾਦਗਾਰੀ ਐਥਲੈਟਿਕਸ ਮੀਟ ਕਰਵਾਈ ਗਈ, ਜਿਸ ਵਿਚ ਅੰਡਰ 14, 16, 18, 20 ਅਤੇ ਓਪਨ ਪੰਜਾਬ ਦੌੜਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਜੇਤੂ ...
ਗੁਰਦਾਸਪੁਰ, 20 ਫਰਵਰੀ (ਗੁਰਪ੍ਰਤਾਪ ਸਿੰਘ)- ਅੱਜ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਆਪਣੇ ਗ੍ਰਹਿ ਨਿਵਾਸ ਵਿਖੇ ਇਕ ਪ੍ਰੈੱਸ ਵਾਰਤਾ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦਾ ਸਿਵਲ ਹਸਪਤਾਲ ਜੋ 100 ਬੈੱਡ ਦੀ ਸਮਰੱਥਾ ਰੱਖਦਾ ਹੈ, ਉਸ ਦੀ ...
ਗੁਰਦਾਸਪੁਰ, 20 ਫਰਵਰੀ (ਆਲਮਬੀਰ ਸਿੰਘ)-ਮਹਾਂ ਸ਼ਿਵਰਾਤਰੀ ਸਬੰਧੀ ਸ਼ਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਮਾਈ ਦੇ ਤਲਾਅ ਤੋਂ ਸ਼ੁਰੂ ਹੋਈ, ਜਿਸ ਵਿਚ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸ਼ਿਵ ਭਗਤਾਂ ...
ਘੁਮਾਣ, 20 ਫਰਵਰੀ (ਬੰਮਰਾਹ)- ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਨੇ ਜਿੱਥੇ ਸਿੱਖਿਆ ਦੇ ਖੇਤਰ ਵਿਚ ਅਨੇਕਾਂ ਮੱਲਾਂ ਮਾਰੀਆਂ, ਉੱਥੇ ਬੱਚਿਆਂ ਨੂੰ ਖੇਡਾਂ 'ਚ ਉਤਸ਼ਾਹਿਤ ਕਰਨ ਲਈ ਖੇਡ ਵਿੰਗ ਸਥਾਪਤ ਕੀਤਾ, ਜਿਸ ਕਰ ਕੇ ਇਸ ਸਕੂਲ ਦੇ ...
ਬਟਾਲਾ, 20 ਫਰਵਰੀ (ਬੁੱਟਰ)-ਸਿਆਸਤ ਵਿਚ ਵਧ ਰਹੇ ਅਪਰਾਧਿਕ ਰੁਝਾਨ ਨੂੰ ਰੋਕਣ ਲਈ ਸੁਪਰੀਮ ਕੋਰਟ ਵਲੋਂ ਜਾਰੀ ਕੀਤੇ ਨਿਰਦੇਸ਼ ਸ਼ਲਾਘਾਯੋਗ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੁੱਧੀਜੀਵੀ ਤੇ ਸੀਨੀਅਰ ਸਿਟੀਜਨ ਫੋਰਮ ਦੇ ਪ੍ਰਧਾਨ ਪਿ੍ੰ. ਹਰਬੰਸ ਸਿੰਘ ਨੇ ਕੀਤਾ | ...
ਗੁਰਦਾਸਪੁਰ, 20 ਫਰਵਰੀ (ਗੁਰਪ੍ਰਤਾਪ ਸਿੰਘ)-ਸ਼ਹਿਰ ਤੋਂ ਨਿਕਲਦੀਆਂ ਮੁੱਖ ਸੜਕਾਂ 'ਤੇ ਵੇਲਣੇ ਲਗਾ ਕੇ ਗੁੜ ਬਣਾਉਣ ਦਾ ਕੰਮ ਅੱਜ ਕੱਲ੍ਹ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ | ਗੰਨੇ ਦੇ ਰਸ ਤੋਂ ਜਲਦੀ ਗੁੜ ਤਿਆਰ ਕਰਨ ਲਈ ਇਨ੍ਹਾਂ ਗੁੜ ਬਣਾਉਣ ਵਾਲਿਆਂ ਵਲੋਂ ਕੈਮੀਕਲ ...
ਗੁਰਦਾਸਪੁਰ, 20 ਫਰਵਰੀ (ਭਾਗਦੀਪ ਸਿੰਘ ਗੋਰਾਇਆ)- ਓਰੀਐਾਟਲ ਬੈਂਕ ਆਫ਼ ਕਾਮਰਸ ਮੇਨ ਬਰਾਂਚ ਵਿਖੇ ਬੈਂਕ ਦਾ 78ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਬਰਾਂਚ ਮੈਨੇਜਰ ਜਸਪ੍ਰੀਤ ਸਿੰਘ ਨੇ ਪਿਛਲੇ ਸਮੇਂ ਵਿਚ ਬੈਂਕ ਵਲੋਂ ਕੀਤੀਆਂ ਉਪਲੱਬਧੀਆ ਬਾਰੇ ਵਿਸਥਾਰ ਪੂਰਵਕ ਦੱਸਿਆ ...
ਬਟਾਲਾ, 20 ਫਰਵਰੀ (ਕਾਹਲੋਂ)-ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਇੰਟਰਨੈਸ਼ਨਲ ਸਕੂਲ ਪਾਰੋਵਾਲ ਵਿਖੇ ਖੇਡ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਦੌੜਾਂ, ਲੰਬੀ ਛਾਲ, ਸ਼ਾਟਪੁੱਟ, ਹਾਈ ਜੰਪ, ਰਿਲੇਅ ਦੌੜ, ਹਰਲਡ ਦੌੜਾਂ ਕਰਵਾਈਆਂ ਗਈਆਂ | ...
ਗੁਰਦਾਸਪੁਰ, 20 ਫਰਵਰੀ (ਭਾਗਦੀਪ ਸਿੰਘ ਗੋਰਾਇਆ)- ਅੱਜ ਬਹੁਜਨ ਸਮਾਜ ਪਾਰਟੀ ਨੇ ਕੇਂਦਰ ਸਰਕਾਰ ਵਲੋਂ ਲਏ ਜਾ ਰਹੇ ਫ਼ੈਸਲਿਆਂ ਦੇ ਵਿਰੋਧ ਵਿਚ ਡੀ.ਸੀ. ਗੁਰਦਾਸਪੁਰ ਰਾਹੀਂ ਰਾਸ਼ਟਰਪਤੀ ਤੇ ਪੰਜਾਬ ਦੇ ਰਾਜਪਾਲ ਦੇ ਨਾਂਅ ਇਕ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਆਗੂਆਂ ਨੇ ...
ਗੁਰਦਾਸਪੁਰ, 20 ਫਰਵਰੀ (ਆਲਮਬੀਰ ਸਿੰਘ)-ਸ੍ਰੀ ਅਦਵੈਤ ਗੁਰੂਕੁਲ ਹਾਈਟਸ ਸਕੂਲ ਗੁਰਦਾਸਪੁਰ ਵਿਖੇ ਮੁੱਖ ਅਧਿਆਪਕਾ ਪਲਕ ਅਗਰਵਾਲ ਦੀ ਅਗਵਾਈ ਹੇਠ ਉਲੰਪੀਅਡ ਪ੍ਰਤੀਯੋਗਤਾ ਕਰਵਾਈ ਗਈ | ਜਿਸ ਵਿਚ ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਗਣਿਤ ਅਤੇ ...
ਬਟਾਲਾ, 20 ਫਰਵਰੀ (ਕਾਹਲੋਂ)-ਦਿੱਲੀ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕ ਪੰਜਾਬ ਵਿਚ 'ਆਪ' ਦੀ ਸਰਕਾਰ ਬਣਾਉਣ ਲਈ ਉਤਾਵਲੇ ਹੋਏ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੈਰੀ ਕਲਸੀ ਨੇ ਪਾਰਟੀ ਵਰਕਰਾਂ ...
ਕੋਟਲੀ ਸੂਰਤ ਮੱਲ੍ਹੀ, 20 ਫਰਵਰੀ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਉਦੋਵਾਲੀ ਖੁਰਦ 'ਚ ਦੋ ਕੁ ਮਹੀਨੇ ਪਹਿਲਾਂ ਬਣਾਈ ਗਈ ਸੜਕ ਟੁੱਟਣ ਕਰਕੇ ਜਿੱਥੇ ਪਿੰਡ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਪਿੰਡ ਦੇ ਮੁਹਤਬਰ ਨੌਜਵਾਨਾਂ ਵਲੋਂ ਇਸ ਸਬੰਧੀ ਸਬੰਧਿਤ ...
ਪੁਰਾਣਾ ਸ਼ਾਲਾ, 20 ਫਰਵਰੀ (ਅਸ਼ੋਕ ਸ਼ਰਮਾ)-ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿਚ ਸਰਬੱਤ ਦੇ ਭਲੇ ਤੇ ਮੁਲਾਜ਼ਮਾਂ ਦੀ ਸੁੱਖਸ਼ਾਂਤੀ ਲਈ ਅਖੰਡ ਪਾਠ ਕਰਵਾਏ ਗਏ | ਉਪਰੰਤ ਭਾਈ ਰਜਿੰਦਰ ਸਿੰਘ ਦੇ ਜਥੇ ਨੇ ਕਥਾ-ਕੀਰਤਨ ਕੀਤਾ | ਸਮਾਗਮ ਦੇ ਮੁੱਖ ਮਹਿਮਾਨ ਸੀਨੀਅਰ ਮੈਡੀਕਲ ...
ਗੁਰਦਾਸਪੁਰ, 20 ਫਰਵਰੀ (ਆਰਿਫ਼)- ਡੀ.ਸੀ. ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੱਲ ਰਹੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਜਿਨ੍ਹਾਂ ਪ੍ਰਾਰਥੀਆਂ ਨੇ ਫੂਡ ਸੇਫ਼ਟੀ ਅਫ਼ਸਰਾਂ ਦੀ ...
ਬਟਾਲਾ, 20 ਫਰਵਰੀ (ਕਾਹਲੋਂ)-ਆਰ. ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਦਾ ਬੀ.ਐੱਸ.ਸੀ. (ਆਈ.ਟੀ.) ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਪਿ੍ੰ. ਡਾ. ਪ੍ਰੋ: ਨੀਰੂ ਚੱਡਾ ਨੇ ਦੱਸਿਆ ਕਿ ਯੂਨੀ: ਸਮੈਸਟਰ ਪ੍ਰੀਖਿਆਵਾਂ ਵਿਚ ਬੀ.ਐੱਸ.ਸੀ. ...
ਪੁਰਾਣਾ ਸ਼ਾਲਾ, 20 ਫਰਵਰੀ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਕਈ ਸਾਲ ਪਹਿਲਾਂ ਗ਼ਰੀਬ ਤੇ ਲੋੜਵੰਦ ਲੋਕਾਂ ਲਈ ਚਲਾਈ ਗਈ ਕਣਕ, ਆਟਾ, ਦਾਲ ਸਕੀਮ ਦਾ ਲਾਭ ਬਹੁਤ ਸਾਰੇ ਗ਼ਰੀਬਾਂ ਨੂੰ ਨਹੀਂ ਮਿਲ ਰਿਹਾ ਹੈ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸੋਸ਼ਲ ਵਰਕਰਜ਼ ...
ਨਰੋਟ ਮਹਿਰਾ, 20 ਫਰਵਰੀ (ਰਾਜ ਕੁਮਾਰੀ)- ਬੀਤੀ ਦੇਰ ਰਾਤ ਕੋਟਲੀ ਨੇੜੇ ਬਣਾਏ ਗਏ ਚੌਹਾਨ ਹਸਪਤਾਲ ਦੇ ਮਾਲਕ ਦਲਜੀਤ ਸਿੰਘ ਚੌਹਾਨ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ | ਹਸਪਤਾਲ ਦੇ ਮਾਲਕ ਦੇ ਰੌਲਾ ਪਾਉਣ 'ਤੇ ਲੁਟੇਰੇ ...
ਪਠਾਨਕੋਟ, 20 ਫਰਵਰੀ (ਆਰ. ਸਿੰਘ)- ਏ. ਐਾਡ ਐਮ. ਇੰਸਟੀਚਿਊਟ ਆਫ਼ ਕੰਪਿਊਟਰ ਐਾਡ ਟੈਕਨਾਲੋਜੀ ਪਠਾਨਕੋਟ ਦਾ ਐਮ.ਐੱਸ.ਸੀ.ਆਈ.ਟੀ. ਤੇ ਐਮ.ਸੀ.ਏ. ਸਮੈਸਟਰ ਪਹਿਲੇ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਉਪ ਪ੍ਰਧਾਨ ਅਕਸ਼ੈ ਮਹਾਜਨ ਤੇ ਡਾਇਰੈਕਟਰ ...
ਨਰੋਟ ਮਹਿਰਾ, 20 ਫਰਵਰੀ (ਰਾਜ ਕੁਮਾਰੀ)-ਪੰਜਾਬ ਮੰਡੀ ਬੋਰਡ ਵਲੋਂ ਕਿਸਾਨਾਂ ਲਈ ਪੰਜ ਲੱਖ ਰੁਪਏ ਦੀ ਮੁਫ਼ਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾ ਚੁੱਕੀ ਹੈ | ਇਸ ਗੱਲ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਦੇ ਚੇਅਰਮੈਨ ਲਖਵੀਰ ਸਿੰਘ ਲੱਕੀ ਨੇ ਆਪਣੇ ...
ਪਠਾਨਕੋਟ, 20 ਫਰਵਰੀ (ਆਰ. ਸਿੰਘ)- ਸ੍ਰੀ ਸਾਈਾ ਕਾਲਜ ਆਫ਼ ਐਜੂਕੇਸ਼ਨ ਬਧਾਨੀ ਵਿਖੇ ਪਿ੍ੰ. ਡਾ: ਨਵਦੀਪ ਸਨਵਾਲ ਦੀ ਪ੍ਰਧਾਨਗੀ ਵਿਚ ਸਹਿ-ਸੰਯੋਜਕ ਡਾ: ਸੁਰਭੀ ਤੇ ਹਰਪ੍ਰੀਤ ਕੌਰ ਦੀ ਅਗਵਾਈ ਹੇਠ 'ਦਇਆ ਦੀ ਦੀਵਾਰ' ਸਿਰਲੇਖ 'ਤੇ ਸਮਾਜਿਕ ਪ੍ਰੋਗਰਾਮ ਕਰਵਾਇਆ ਗਿਆ | ...
ਪਠਾਨਕੋਟ, 20 ਫਰਵਰੀ (ਆਸ਼ੀਸ਼ ਸ਼ਰਮਾ)-ਦਸਵੀਂ ਜਮਾਤ ਦੀ ਲੜਕੀ ਨੰੂ ਵਰਗਲਾ ਕੇ ਲਿਜਾਣ ਵਾਲੇ ਨੌਜਵਾਨ ਨੰੂ ਪੁਲਿਸ ਵਲੋਂ ਕਾਬੂ ਕਰਨ ਦੀ ਖ਼ਬਰ ਹੈ | ਕਾਬੂ ਕੀਤੇ ਲੜਕੇ ਦੀ ਪਹਿਚਾਣ ਨਵਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਛੋਟਾ ਦੌਲਤਪੁਰ ਪਠਾਨਕੋਟ ਵਜੋਂ ਹੋਈ ਹੈ | ...
ਨਰੋਟ ਮਹਿਰਾ, 20 ਫਰਵਰੀ (ਰਾਜ ਕੁਮਾਰੀ)-ਪਠਾਨਕੋਟ-ਅੰਮਿ੍ਤਸਰ ਕੌਮੀ ਮਾਰਗ 'ਤੇ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਦੀ ਗਿਣਤੀ ਵਧਣ ਕਾਰਨ ਹਲਕੇ ਦੀਆਂ ਸਮਾਜ ਸੇਵੀ ਸੰਸਥਾ ਨੇ ਪੁਲਿਸ ਦੀ ਨਿਗਰਾਨੀ ਰੱਖਣ ਦੀ ਮੰਗ ਕੀਤੀ ਗਈ ਹੈ ਅਤੇ ਥਾਂ-ਥਾਂ ਸੀ.ਸੀ.ਟੀ.ਵੀ. ਕੈਮਰੇ ਵੀ ...
ਪਠਾਨਕੋਟ, 20 ਫਰਵਰੀ (ਆਰ. ਸਿੰਘ)-ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸੁਰਿੰਦਰ ਸਿੰਘ ਕਨਵਰ ਮਿੰਟੂ ਦੀ ਅਗਵਾਈ ਵਿਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੂੰ ਉਨ੍ਹਾਂ ਦੇ ਆਧੁਨਿਕ ਵਿਹਾਰ ਸਥਿਤ ਨਿਵਾਸ ਸਥਾਨ 'ਤੇ ...
ਸ਼ਾਹਪੁਰ ਕੰਢੀ, 20 ਫਰਵਰੀ (ਰਣਜੀਤ ਸਿੰਘ)- ਤਵੀ ਟੈਕਨੀਕਲ ਕਾਲਜ ਵਿਖੇ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਹਰੀ ਸਿੰਘ ਦੀ ਅਗਵਾਈ ਹੇਠ ਥਾਣਾ ਸ਼ਾਹਪੁਰ ਕੰਢੀ ਸਾਂਝ ਕੇਂਦਰ ਵਲੋਂ ਔਰਤਾਂ ਦੀ ਸੁਰੱਖਿਆ ਸਬੰਧੀ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਡੀ.ਐਸ.ਪੀ. ਰਾਜੇਸ਼ ਕੁਮਾਰ ...
ਪਠਾਨਕੋਟ, 20 ਫਰਵਰੀ (ਆਸ਼ੀਸ਼ ਸ਼ਰਮਾ)-ਨਸ਼ੀਲਾ ਪਦਾਰਥ ਖਾਣ ਨਾਲ ਨੌਜਵਾਨ ਦੀ ਹਾਲਤ ਕਾਫ਼ੀ ਗੰਭੀਰ ਹੋ ਜਾਣ ਦੀ ਖ਼ਬਰ ਹੈ | ਮੁਹੱਲਾ ਕਾਜੀਪੁਰ ਵਾਸੀ ਮਹੇਸ਼ ਨੇ ਦੱਸਿਆ ਕਿ ਖੱਤਰੀ ਸਭਾ ਦੇ ਕੋਲ ਇਕ ਨੌਜਵਾਨ ਨੇ ਜੂਸ ਦੀ ਨਵੀਂ ਦੁਕਾਨ ਖੋਲ੍ਹੀ ਹੋਈ ਹੈ | ਇਸ ਨੌਜਵਾਨ ਨੰੂ ...
ਪਠਾਨਕੋਟ, 20 ਫਰਵਰੀ (ਚੌਹਾਨ)- ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਦੀ ਕ੍ਰਿਪਾ ਨਾਲ 23 ਫਰਵਰੀ ਨੂੰ ਬਾਬਾ ਹਰਦੇਵ ਸਿੰਘ ਦੀ 66ਵੀਂ ਜੈਅੰਤੀ ਸਬੰਧੀ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ 'ਚ ਮੇਘਾ ਸਫ਼ਾਈ ਅਭਿਆਨ ਤੇ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ | ਇਹ ...
ਧਾਰ ਕਲਾਂ, 20 ਫਰਵਰੀ (ਨਰੇਸ਼ ਪਠਾਨੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਨੇਰਾ ਵਿਚ ਮਾਸਟਰ ਕਾਂਸ਼ੀ ਰਾਮ ਵਾਰੋਵਾਲੀਆ ਮੈਮੋਰੀਅਲ ਟਰੱਸਟ ਵਲੋਂ ਸੇਵਾ ਮੁਕਤ ਜੱਜ ਬੀ.ਐਨ. ਵਾਰੋਵਾਲੀਆ ਅਤੇ ਊਸ਼ਾ ਵਾਰੋਵਾਲੀਆ (ਵਾਈਸ ਪ੍ਰਧਾਨ ਹਾਕੀ ਇੰਡੀਆ) ਦੇ ਵਲੋਂ ਇਕ ਸਮਾਗਮ ...
ਬਮਿਆਲ, 20 ਫਰਵਰੀ (ਰਾਕੇਸ਼ ਸ਼ਰਮਾ)-ਸਿਵਲ ਸਰਜਨ ਪਠਾਨਕੋਟ ਡਾ: ਵਿਨੋਦ ਸਰੀਨ ਦੇ ਹੁਕਮਾਂ ਅਨੁਸਾਰ ਅੱਜ ਸਰਹੱਦੀ ਕਸਬਾ ਬਸਾਊ ਬਾੜਵਾਂ ਵਿਖੇ ਸਿਹਤ ਵਿਭਾਗ ਵਲੋਂ ਮੈਡੀਕਲ ਅਫ਼ਸਰ ਡਾ: ਗੁਰਪ੍ਰੀਤ ਦੀ ਪ੍ਰਧਾਨਗੀ ਹੇਠ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਨੋਟਪਾ ਐਕਟ ਅਧੀਨ ...
ਮਾਧੋਪੁਰ, 20 ਫਰਵਰੀ (ਨਰੇਸ਼ ਮਹਿਰਾ)-ਵਿਧਾਨ ਸਭਾ ਹਲਕਾ ਸੁਜਾਨਪੁਰ ਆਮ ਆਦਮੀ ਪਾਰਟੀ ਵਲੰਟੀਅਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹਰਜੀਤ ਸਿੰਘ ਅਤੇ ਦਲਬੀਰ ਸਿੰਘ ਦੀ ਅਗਵਾਈ ਵਿਚ ਹੋਈ | ਇਸ ਮੌਕੇ ਵੱਖ-ਵੱਖ ਪਿੰਡਾਂ ਵਾਰਡਾਂ ਤੋਂ ਇਕੱਠੇ ਹੋਏ ਪਾਰਟੀ ਵਲੰਟੀਅਰਾਂ ਨੰੂ ...
ਨਰੋਟ ਜੈਮਲ ਸਿੰਘ, 20 ਫਰਵਰੀ (ਗੁਰਮੀਤ ਸਿੰਘ)- ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਅਤੇ ਸ਼ੱਕੀ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ...
ਪਠਾਨਕੋਟ, 20 ਫਰਵਰੀ (ਆਸ਼ੀਸ਼ ਸ਼ਰਮਾ)- ਟਰੇਨ ਵਿਚ ਸਫ਼ਰ ਕਰਦੇ ਇਕ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਦੀ ਪਹਿਚਾਣ ਰਤਨੋ ਦੇਵੀ ਪਤਨੀ ਓਮ ਪ੍ਰਕਾਸ਼ ਵਾਸੀ ਪਿੰਡ ਲੰਗੀਠਾ ਥਾਣਾ ਮੀਰਾਂ ਸਾਹਿਬ ਜੰਮੂ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਰਤਨੋ ਦੇਵੀ ਕੁਝ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX