ਸ੍ਰੀ ਅਨੰਦਪੁਰ ਸਾਹਿਬ, 20 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਹੋਲਾ ਮਹੱਲਾ ਪਲਾਸਟਿਕ ਮੁਕਤ ਮਨਾਉਣ ਲਈ ਅਪੀਲ ਕਰਦੇ ਹੋਏ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਹੋਲੇ-ਮਹੱਲੇ ਦੌਰਾਨ ਲੰਗਰ ਆਦਿ ਲਈ ਪਲਾਸਟਿਕ ਦੇ ਸਾਮਾਨ ਦੀ ਵਰਤੋਂ ਨਾ ਕੀਤੀ ਜਾਵੇ | ਰਾਸ਼ਟਰੀ ਮਹੱਤਵ ਰੱਖਣ ਵਾਲੇ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਦਰਸਾਉਂਦਾ ਰਾਸ਼ਟਰੀ ਤਿਉਹਾਰ ਹੋਲਾ- ਮਹੱਲਾ ਦੇ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਵਿਨੇ ਬਬਲਾਨੀ ਨੇ ਅੱਜ ਇਥੇ ਐਸ.ਡੀ.ਐਮ. ਦਫ਼ਤਰ ਦੇ ਕਮੇਟੀ ਰੂਮ ਵਿਚ ਇਕ ਵਿਸ਼ੇਸ਼ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਡਿਊਟੀਆਂ ਸੌਾਪੀਆਂ | ਉਨ੍ਹਾਂ ਦੱਸਿਆ ਕਿ ਕੌਮੀ ਤਿਉਹਾਰ ਹੋਲੇ-ਮਹੱਲੇ ਮੌਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਵਿਰਾਸਤ-ਏ-ਖ਼ਾਲਸਾ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਕੀਤਾ ਜਾਵੇ | ਡਿਪਟੀ ਕਮਿਸ਼ਨਰ ਨੇ ਇਸ ਰਾਸ਼ਟਰੀ ਮਹੱਤਵ ਦੇ ਮੇਲੇ ਦੇ ਪ੍ਰਬੰਧ ਕਰਨ ਲਈ ਆਦੇਸ਼ ਦਿੰਦੇ ਹੋਏ ਕਿਹਾ ਕਿ ਸਮੁੱਚੇ ਮੇਲਾ ਖੇਤਰ ਨੂੰ ਸੈਕਟਰਾਂ ਵਿਚ ਵੰਡ ਕੇ 24 ਘੰਟੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਅਤੇ ਵੱਖ-ਵੱਖ ਅਧਿਕਾਰੀਆਂ ਵਲੋਂ ਮੁੱਖ ਕੰਟਰੋਲ ਰੂਮ ਵਿਚ ਤਾਇਨਾਤ ਕੀਤੇ ਜਾਣ ਵਾਲੇ ਸਟਾਫ਼ ਦੀਆਂ ਲਿਸਟਾਂ ਭੇਜਣ ਲਈ ਆਦੇਸ਼ ਦਿੱਤੇ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੱਖਾਂ ਦੀ ਤਾਦਾਦ ਵਿਚ ਆਉਣ ਵਾਲੀਆਂ ਸੰਗਤਾਂ ਲਈ ਪਾਰਕਿੰਗ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ | ਮੇਲੇ ਦੌਰਾਨ ਲੱਗਣ ਵਾਲੇ ਲੰਗਰਾਂ ਸਬੰਧੀ ਸਪਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੰਗਰ ਸੜਕਾਂ ਤੋਂ ਢੁਕਵੀਂ ਦੂਰੀ 'ਤੇ ਹੀ ਲਗਾਏ ਜਾਣ ਤਾਂ ਜੋ ਆਵਾਜਾਈ ਵਿਚ ਕੋਈ ਅੜਿੱਕਾ ਨਾ ਲੱਗੇ | ਉਨ੍ਹਾਂ ਮਾਰਕਫੈੱਡ ਅਤੇ ਪਨਸਪ ਦੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਮਾਰਗ 'ਤੇ ਬਣੇ ਸਵਾਗਤੀ ਗੇਟ ਨੂੰ ਰੰਗ ਰੋਗਨ ਕਰਵਾਉਣ ਅਤੇ ਉਨ੍ਹਾਂ ਦੇ ਨਾਲ ਬਣੇ ਪਾਰਕਾਂ ਨੂੰ ਹਰਿਆ ਭਰਿਆ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਸਵੱਛਤਾ ਦੇ ਨਾਲ-ਨਾਲ ਇਸ ਕੌਮੀ ਤਿਉਹਾਰ ਨੂੰ ਹਰਿਆਵਲ ਦੇ ਰੂਪ ਵਿਚ ਮਨਾਇਆ ਜਾਵੇ | ਉਨ੍ਹਾਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਮੇਲੇ ਦੌਰਾਨ ਇਸ ਖੇਤਰ ਵਿਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ | ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ (ਜ) ਦੀਪ ਸ਼ਿਖਾ ਸ਼ਰਮਾ, ਅਮਰਦੀਪ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਇੰਦਰਪਾਲ ਸਹਾਇਕ ਕਮਿਸ਼ਨਰ (ਜਨਰਲ), ਕਨੂੰ ਗਰਗ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ, ਮਨਕਮਲ ਸਿੰਘ ਚਾਹਲ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ, ਸ੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ, ਐਸ. ਡੀ. ਐਮ. ਮੋਰਿੰਡਾ ਹਰਬੰਸ ਸਿੰਘ, ਵਿਜੇ ਆਲਮ ਸਿੰਘ ਸੁਪਰਡੈਂਟ ਪੁਲਿਸ, ਦਵਿੰਦਰ ਸਿੰਘ ਡੀ.ਐਸ.ਪੀ., ਡਾ. ਐਚ. ਐਨ. ਸ਼ਰਮਾ ਸਿਵਲ ਸਰਜਨ ਅਤੇ ਹੋਰ ਸਬੰਧਿਤ ਅਧਿਕਾਰੀ ਹਾਜ਼ਰ ਸਨ |
ਮੋਰਿੰਡਾ, 20 ਫਰਵਰੀ (ਕੰਗ)-ਮੋਰਿੰਡਾ ਪੁਲਿਸ ਵਲੋਂ ਇਥੋਂ ਦੀ ਇਕ ਔਰਤ ਦੀ ਸ਼ਿਕਾਇਤ 'ਤੇ ਪਹਿਲਾਂ ਤੋਂ ਹੀ ਕਿਸੇ ਮੁਕੱਦਮੇ ਵਿਚ ਜੇਲ੍ਹ ਅੰਦਰ ਬੰਦ ਵਾਰਡ ਨੰਬਰ 8 ਦੇ ਵਸਨੀਕ ਰਮੇਸ਼ ਕੁਮਾਰ ਤਾਂਤਰਿਕ ਦੇ ਿਖ਼ਲਾਫ਼ ਜਬਰ ਜਨਾਹ ਦਾ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ...
ਮੋਰਿੰਡਾ, 20 ਫਰਵਰੀ (ਕੰਗ)-ਜਦੋਂ ਤੋਂ ਬੈਂਕਾਂ ਵਾਲਿਆਂ ਵਲੋਂ ਆਨਲਾਈਨ ਪੈਸੇ ਦਾ ਲੈਣ-ਦੇਣ, ਇੰਟਰਨੈੱਟ ਬੈਂਕਿੰਗ, ਏ.ਟੀ.ਐਮ. ਕਾਰਡ ਆਦਿ ਦੀ ਸਹੂਲਤ ਲੋਕਾਂ ਨੂੰ ਮਿਲਣ ਲੱਗੀ ਹੈ ਉਦੋਂ ਤੋਂ ਹੀ ਰੋਜ਼ਾਨਾ ਹੀ ਸ਼ਾਤਿਰ ਠੱਗਾਂ ਵੱਲੋਂ ਤਰਾਂ-ਤਰਾਂ ਦੀ ਠੱਗੀਆਂ ਮਾਰ ਕੇ ...
ਰੂਪਨਗਰ, 20 ਫਰਵਰੀ (ਸਤਨਾਮ ਸਿੰਘ ਸੱਤੀ)-ਬੀਤੀ ਰਾਤ ਰੂਪਨਗਰ ਦੀ ਪਾਸ਼ ਕਾਲੋਨੀ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਇਕ ਘਰ ਦੇ ਬਾਹਰ ਖੜੀ ਕਾਰ ਦੇ ਟਾਇਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੋਠੀ ਨੰਬਰ 637 ਦੇ ਬਾਹਰ ਸਵਿਫ਼ਟ ਕਾਰ (ਪੀਬੀ ...
ਨੰਗਲ, 20 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਨਵਾਂ ਨੰਗਲ ਪੁਲਿਸ ਵਲੋਂ 40 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ...
ਸ੍ਰੀ ਅਨੰਦਪੁਰ ਸਾਹਿਬ, 20 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਪੁਲਿਸ ਨੇ ਜਾਂਚ ਤੋਂ ਬਾਅਦ ਇਕ ਵਿਅਕਤੀ 'ਤੇ ਦਹੇਜ ਲਈ ਤੰਗ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਹੈ | ਤਫ਼ਤੀਸ਼ੀ ਅਫ਼ਸਰ ਐੱਸ. ਆਈ. ਰਾਕੇਸ਼ ਵਿੰਦਰ ਸਿੰਘ ਨੇ ਦੱਸਿਆ ਕਿ ਵੰਦਨਾ ਦੇਵੀ ਪਤਨੀ ...
ਪੁਰਖਾਲੀ, 20 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਇੱਥੋਂ ਨੇੜਲੇ ਪਿੰਡ ਬਰਦਾਰ ਵਿਖੇ ਖ਼ੈਰ ਦੀ ਲੱਕੜ ਦੀ ਚੱਲ ਰਹੀ ਕਟਾਈ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਵਿਭਾਗ ਵਿਚਕਾਰ ਭਖੇ ਮਾਮਲੇ ਨੂੰ ਲੈ ਕੇ ਵਿਭਾਗ ਨੇ ਤਿੰਨ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ | ਇਸ ਦੀ ...
ਕੀਰਤਪੁਰ ਸਾਹਿਬ, 20 ਫਰਵਰੀ (ਬੀਰਅੰਮਿ੍ਤਪਾਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਗੁਰਮੇਲ ਸਿੰਘ ਤੇ ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਦੇ ਪਿਤਾ ਸੂਰਤ ਸਿੰਘ ਜੋ ਕਿ ਮਿਤੀ 18 ਫਰਵਰੀ ਨੂੰ ਅਕਾਲ ...
ਮੋਰਿੰਡਾ, 20 ਫਰਵਰੀ (ਕੰਗ)-ਪ੍ਰਾਚੀਨ ਸ਼ਿਵ ਮੰਦਿਰ ਮੋਰਿੰਡਾ ਵਿਖੇ ਸ਼ਿਵਰਾਤਰੀ ਦੇ ਸਬੰਧ ਵਿਚ ਸ਼ੋਭਾ ਯਾਤਰਾ ਕੱਢੀ ਗਈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੇ ਰਾਣਾ ਨੇ ਦੱਸਿਆ ਕਿ ਇਹ ਯਾਤਰਾ ਪ੍ਰਾਚੀਨ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ...
ਘਨੌਲੀ, 20 ਫਰਵਰੀ (ਜਸਵੀਰ ਸਿੰਘ ਸੈਣੀ)-ਬਾਬਾ ਮਸਤ ਜੀ ਕਲੱਬ ਲੋਹਗੜ੍ਹ ਫਿੱਡੇ ਵਲੋਂ ਪੰਚਾਇਤ ਅਤੇ ਡੇਰਾ ਕਮੇਟੀ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 36ਵਾਂ ਫੁੱਟਬਾਲ ਟੂਰਨਾਮੈਂਟ ਲੋਹਗੜ੍ਹ ਫਿੱਡੇ ਦੇ ਖੇਡ ਮੈਦਾਨ 'ਚ ਸ਼ੁਰੂ ਹੋ ਗਿਆ ਹੈ | ਇਸ ਸਬੰਧੀ ਕਲੱਬ ਦੇ ...
ਰੂਪਨਗਰ, 20 ਫਰਵਰੀ (ਪੱਤਰ ਪ੍ਰੇਰਕ)-ਰੂਪਨਗਰ ਤੋਂ ਬੇਲਾ ਦੇ 13 ਕਿਲੋਮੀਟਰ ਦੀ ਵਿੱਥ ਦੇ ਸਫ਼ਰ ਵਿਚ ਹਲੂਣਿਆਂ ਨਾਲ ਰਾਹਗੀਰਾਂ ਦਾ ਜਾਣਾ ਦੁੱਭਰ ਕੀਤਾ ਹੋਇਆ ਹੈ | ਜਾਪਦਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਸੜਕ ਦਾ ਮੁਹਾਂਦਰਾ ਕਿਸੇ ਵੀ ਆਲਾ ਅਧਿਕਾਰੀ ਜਾਂ ਕਿਸੇ ...
ਨੰਗਲ, 20 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਪਿਛਲੇ ਪੰਜ ਸਾਲਾਂ 'ਚ ਨਗਰ ਕੌਾਸਲ ਨੰਗਲ ਵਿਚ ਭਿ੍ਸ਼ਟਾਚਾਰ ਚਰਮ ਸੀਮਾ 'ਤੇ ਪਹੁੰਚ ਚੁੱਕਾ ਹੈ | ਇਹ ਗੰਭੀਰ ਦੋਸ਼ ਨਗਰ ਕੌਾਸਲ ਨੰਗਲ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਮੰਡਲ ਨੰਗਲ ਦੇ ਪ੍ਰਧਾਨ ਰਾਜੇਸ਼ ਚੌਧਰੀ ਨੇ ਪੱਤਰਕਾਰਾਂ ...
ਬੇਲਾ, 20 ਫਰਵਰੀ (ਮਨਜੀਤ ਸਿੰਘ ਸੈਣੀ)-ਨਜ਼ਦੀਕੀ ਪਿੰਡ ਹਾਫਿਜ਼ਾਬਾਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜ ਕੇ ਦਾਖਲਾ ਮੁਹਿੰਮ ਨੂੰ ਹੁਲਾਰਾ ਦਿੱਤਾ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ...
ਪੁਰਖਾਲੀ, 20 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਬੱਲਮਗੜ੍ਹ ਮੰਦਵਾੜਾ ਸਕੂਲ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਦਿਨੇਸ਼ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ...
ਸ੍ਰੀ ਅਨੰਦਪੁਰ ਸਾਹਿਬ, 20 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਐਸ. ਜੀ. ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਗਿਆਰ੍ਹਵੀਂ ਜਮਾਤ ਦੇ ...
ਨੂਰਪੁਰ ਬੇਦੀ, 20 ਫਰਵਰੀ (ਹਰਦੀਪ ਸਿੰਘ ਢੀਂਡਸਾ)-ਦਲਿਤ ਸੁਰੱਖਿਆ ਸੈਨਾ ਦੀ ਇਕ ਵਿਸ਼ੇਸ਼ ਮੀਟਿੰਗ ਨੂਰਪੁਰ ਬੇਦੀ ਵਿਖੇ ਰਾਸ਼ਟਰੀ ਪ੍ਰਧਾਨ ਮੰਤਰੀ ਜ਼ਿਲਾ ਸਿੰਘ ਦੀ ਅਗਵਾਈ ਵਿਚ ਕੀਤੀ ਗਈ ¢ ਇਸ ਮੀਟਿੰਗ ਵਿਚ ਦਲਿਤ ਸੁਰੱਖਿਆ ਸੈਨਾ ਦੀਆਂ ਨਵੀਆਂ ਨਿਯੁਕਤੀਆਂ ...
ਨੰਗਲ, 20 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਆਈ. ਟੀ. ਆਈ. ਨੰਗਲ 'ਚ ਪੋਕਸੋ ਐਕਟ ਬਾਰੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਜ਼ਿਲ੍ਹਾ ਜੁਵੇਨਾਈਲ ਜਸਟਿਸ ਬੋਰਡ ਰੂਪਨਗਰ ਦੀ ਮੈਂਬਰ ਮੈਡਮ ਕੈਲਾਸ਼ ਠਾਕੁਰ ਅਤੇ ...
ਢੇਰ, 20 ਫਰਵਰੀ (ਸ਼ਿਵ ਕੁਮਾਰ ਕਾਲੀਆ)-ਭਾਜਪਾ ਮੰਡਲ ਭਨੂਪਲੀ ਦੀ ਇਕ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਡਾ: ਦਿਨੇਸ਼ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਭਾਜਪਾ ਦੇ ਸਕੱਤਰ ਡਾ: ਪਰਮਿੰਦਰ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿਚ ਹਾਜ਼ਰ ਸਮੂਹ ...
ਸ੍ਰੀ ਅਨੰਦਪੁਰ ਸਾਹਿਬ, 20 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਡਿਪਟੀ ਕਮਿਸ਼ਨਰ ਰੂਪਨਗਰ ਵਾਧੂ ਚਾਰਜ ਵਿਨੇ ਬਬਲਾਨੀ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਏ | ਉਨ੍ਹਾਂ ਨੇ ਕੁਝ ਕੁ ਸਮਾਂ ਤਖ਼ਤ ਸਾਹਿਬ ਵਿਖੇ ਗੁਰਬਾਣੀ ਦਾ ...
ਰੂਪਨਗਰ, 20 ਫਰਵਰੀ (ਸਤਨਾਮ ਸਿੰਘ ਸੱਤੀ)-ਲੰਬੇ ਅਰਸੇ ਤੋਂ ਸੀਵਰੇਜ ਦੇ ਓਵਰਫ਼ਲੋ ਗੰਦੇ ਪਾਣੀ ਨਾਲ ਨਰਕ ਭਰੀ ਜ਼ਿੰਦਗੀ ਹੰਢਾ ਰਹੇ ਨਗਰ ਕੌਾਸਲ ਦੇ ਵਾਰਡ ਨੰ: 1 ਅਤੇ 21 ਪਿੰਡ ਹਵੇਲੀ ਕਲਾਂ ਦੇ ਵਾਸੀਆਂ ਦਾ ਗੁੱਸਾ ਅੱਜ ਮੌਕਾ ਦੇਖਣ ਗਏ ਕਾਰਜਸਾਧਕ ਅਫ਼ਸਰ ਤੇ ਐਸ.ਡੀ.ਓ. ਨਗਰ ...
ਰੂਪਨਗਰ, 20 ਫਰਵਰੀ (ਪੱਤਰ ਪ੍ਰੇਰਕ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਜ਼ਿਲ੍ਹਾ ਰੂਪਨਗਰ ਵਿਖੇ ਜ਼ਿਲ੍ਹਾ ਇੰਚਾਰਜ ਗੁਰਦੀਪ ਕੌਰ ਦੀ ਅਗਵਾਈ ਵਿਚ 6 ਮਾਰਚ ਨੂੰ ਵਿਸ਼ਵ ਮਹਿਲਾ ਦਿਵਸ ਮੌਕੇ ਜੇਲ੍ਹ ਭਰੋ ਅੰਦੋਲਨ ਸੂਚਨਾ ਹਿਤ ਡਿਪਟੀ ਕਮਿਸ਼ਨਰਾਂ ਨੂੰ ...
ਰੂਪਨਗਰ, 20 ਫਰਵਰੀ (ਹੁੰਦਲ)-ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੁਲਚੀਮਾਜਰਾ ਵਿਖੇ ਸਾਂਝਾ ਸਾਲਾਨਾ ਸਮਾਰੋਹ ਮਨਾਇਆ | ਇਸ ਸਮਾਰੋਹ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕੀਤਾ ਗਿਆ | ਉਪਰੰਤ ਵਿਦਿਆਰਥੀਆਂ ਦਾ ਸਭਿਆਚਾਰਕ ਅਤੇ ਇਨਾਮ ਵੰਡ ਸਮਾਗਮ ਹੋਇਆ | ਇਨਾਮ ...
ਨੰਗਲ, 20 ਫਰਵਰੀ (ਪ੍ਰੋ. ਅਵਤਾਰ ਸਿੰਘ)-ਨੰਗਲ ਪ੍ਰੀਮੀਅਰ ਲੀਗ 2020, ਸਪੋਰਟਸ ਕਲੱਬ ਵਲੋਂ ਬੀ. ਬੀ. ਐੱਮ. ਬੀ ਦੇ ਕਿ੍ਕਟ ਮੈਦਾਨ, ਨਜ਼ਦੀਕ ਲਕਸ਼ਮੀ ਨਾਰਾਇਣ ਮੰਦਰ ਵਿਖੇ ਪਹਿਲੇ ਕਿ੍ਕਟ ਮੈਚ ਦਾ ਆਗਾਜ਼ ਕੀਤਾ ਗਿਆ ਜਿਸ ਦਾ ਉਦਘਾਟਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ...
ਬੇਲਾ, 20 ਫਰਵਰੀ (ਮਨਜੀਤ ਸਿੰਘ ਸੈਣੀ)-ਹਿਮਾਲਿਆ ਪਬਲਿਕ ਸਕੂਲ ਮੁਜ਼ਾਫਤ ਵਿਖੇ ਲੜਕੀਆਂ ਨੂੰ ਆਪਣੀ ਰੱਖਿਆ ਆਪ ਕਰਨ ਲਈ 'ਸੈੱਲਫ਼ ਡਿਫੈਂਸ' ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਝਾੜ ਸਾਹਿਬ ਦੀਆਂ ਵਿਦਿਆਰਥਣਾਂ ਨੇ ਸੁਮਨਪ੍ਰੀਤ ਕੌਰ, ...
ਨੂਰਪੁਰ ਬੇਦੀ, 20 ਫਰਵਰੀ (ਵਿੰਦਰਪਾਲ ਝਾਂਡੀਆਂ)-ਖਾਲਸਾ ਪੰਥ ਦੇ ਸਿਰਮੌਰ ਤੇ ਜਾਹੋ-ਜਲਾਲ ਦੇ ਪ੍ਰਤੀਕ ਹੋਲਾ-ਮਹੱਲਾ ਮੌਕੇ 'ਤੇ ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਸਾਹਮਣੇ ਸਥਿਤ ਮੈਦਾਨ 'ਚ ਕੀਤੀ ਜਾ ਰਹੀ ...
ਨੂਰਪੁਰ ਬੇਦੀ, 20 ਫਰਵਰੀ (ਵਿੰਦਰਪਾਲ ਝਾਂਡੀਆਂ)-ਸਰਕਾਰੀ ਹਾਈ ਸਕੂਲ ਅਬਿਆਣਾ ਕਲਾਂ ਦੇ ਵਿਕਾਸ ਕਾਰਜਾਂ 'ਚ ਯੋਗਦਾਨ ਪਾਉਂਦਿਆਂ ਸੇਵਾ ਮੁਕਤ ਸਮਾਜ ਸੇਵੀ ਮੁੱਖ ਅਧਿਆਪਕ ਮੇਹਰ ਸਿੰਘ ਵਲੋਂ ਸਹਾਇਤਾ ਵਜੋਂ 3100 ਰੁਪਏ ਦੀ ਨਕਦ ਰਾਸ਼ੀ ਮੁੱਖ ਅਧਿਆਪਕ ਪ੍ਰਦੀਪ ਕੁਮਾਰ ਨੂੰ ...
ਘਨੌਲੀ, 20 ਫਰਵਰੀ (ਜਸਵੀਰ ਸਿੰਘ ਸੈਣੀ)-ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰਖਦਿਆਂ ਸ਼ਿਵ ਮੰਦਿਰ ਕਮੇਟੀ ਘਨੌਲੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਸਜਾਈ ਗਈ | ਪ੍ਰਬੰਧਕਾਂ ਨੇ ਦੱਸਿਆ ਕਿ ਸ਼ੋਭਾ ਯਾਤਰਾ ਸ਼ਿਵ ਮੰਦਿਰ ਘਨੌਲੀ ਤੋਂ ...
ਨੂਰਪੁਰ ਬੇਦੀ, 20 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਇਕ ਵਿਆਹੁਤਾ ਵਲੋਂ ਦਾਜ ਲਈ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਕੀਤੀ ਸ਼ਿਕਾਇਤ 'ਤੇ ਸਥਾਨਕ ਪੁਲਿਸ ਨੇ ਡੀ.ਐੱਸ.ਪੀ. ਸ੍ਰੀ ਅਨੰਦਪੁਰ ਸਾਹਿਬ ਦੀ ਪੜਤਾਲ ਉਪਰੰਤ ਉਸ ਦੇ ਪਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜ਼ਿਲ੍ਹਾ ...
ਨੰਗਲ, 20 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਾਸਲ ਨੰਗਲ ਵਿਚ ਭਿ੍ਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਭਾਜਪਾ ਕੌਾਸਲਰਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦਿਆਂ ਕਾਂਗਰਸੀ ਕੌਾਸਲਰਾਂ ਨੇ ਕਿਹਾ ਕਿ ਵਿਰੋਧੀ ਧਿਰ ਵਲੋਂ ਬੇਬੁਨਿਆਦ ਦੋਸ਼ ਲਗਾ ਕੇ ਸ਼ਹਿਰਵਾਸੀਆਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX