ਕੋਟਕਪੂਰਾ, 20 ਫ਼ਰਵਰੀ (ਮੋਹਰ ਗਿੱਲ, ਮੇਘਰਾਜ)-ਸ਼ਹਿਰ 'ਚ ਦਿਨ-ਬ-ਦਿਨ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ 'ਚ ਕੁਝ ਹੋਰ ਘਟਨਾਵਾਂ ਉਸ ਸਮੇਂ ਜੁੜ ਗਈਆਂ, ਜਦ ਚੋਰਾਂ ਨੇ ਸਥਾਨਕ ਸ਼ਹਿਰ ਦੇ ਕੁਝ ਧਾਰਮਿਕ ਸਥਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਲਿਆ। ਰਾਤ ਸਮੇਂ ਸਥਾਨਕ ਜਲਾਲੇਆਣਾ ਸੜਕ 'ਤੇ ਸਥਿਤ ਬਾਬਾ ਰਾਮਦੇਵ ਮੰਦਰ, ਰਵੀਦਾਸ ਮੰਦਰ ਅਤੇ ਡੇਰਾ ਬਾਬਾ ਦਰਿਆਗਿਰੀ ਦੇ ਧਾਰਮਿਕ ਸਥਾਨਾਂ 'ਚ ਚੋਰੀਆਂ ਹੋ ਗਈਆਂ। ਚਿਮਨ ਲਾਲ, ਮੰਦਰ ਕਮੇਟੀ ਦੇ ਪ੍ਰਧਾਨ ਹਰਪਾਲ ਕੁਮਾਰ, ਰਾਮ ਦਿਆਲ, ਓਮ ਪ੍ਰਕਾਸ਼ ਹੈਪੀ, ਰਤਨ ਲਾਲ, ਸਤਿੰਦਰ ਕੁਮਾਰ, ਅਰਜਨ ਕੁਮਾਰ, ਹਰਬੰਸ ਲਾਲ, ਮੰਗਲ ਰਾਮ, ਅਜੇ ਕੁਮਾਰ ਅਤੇ ਭਾਰਤ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਰਾਤ ਸਮੇਂ ਮੰਦਰ ਵਿਚ ਦਾਖ਼ਲ ਹੋਏ ਅਤੇ ਮੰਦਰ ਦਾ ਸ਼ੀਸ਼ਾ ਭੰਨ ਕੇ ਗੋਲਕ 'ਚ ਪਈ ਨਕਦੀ ਚੋਰੀ ਕਰਕੇ ਲੈ ਗਏ। ਇਨ੍ਹਾਂ ਵਿਅਕਤੀਆਂ ਵਲੋਂ ਹੀ ਗੁਰੂ ਰਵਿਦਾਸ ਮੰਦਰ ਅਤੇ ਚੌਕ ਵਿਚ ਗੁਰੂ ਵਾਲਮੀਕ ਦੀ ਮੂਰਤੀ ਕੋਲ ਪਈ ਗੋਲਕ 'ਚੋਂ ਵੀ ਚੋਰੀ ਕਰ ਲਈ। ਇਵੇਂ ਹੀ ਇੱਥੋਂ ਦੇ ਬੱਸ ਸਟੈਂਡ ਨੇੜੇ ਡੇਰਾ ਦਰਿਆ ਗਿਰੀ ਵਿਖੇ ਸਥਿਤ ਸ਼ੰਕਰ ਭਗਵਾਨ ਦੇ ਮੰਦਰ ਵਿਚ ਪਈ ਗੋਲਕ ਵਿਚੋਂ ਕੋਈ ਅਣਪਛਾਤਾ ਵਿਅਕਤੀ ਨਗਦੀ ਚੋਰੀ ਕਰਕੇ ਲੈ ਗਿਆ। ਰਾਤ ਸਮੇਂ ਸ਼ਹਿਰ 'ਚ ਚੋਰੀ ਦੀਆਂ ਘਟਨਾਵਾਂ ਵਧਣ ਕਾਰਨ ਲੋਕਾਂ 'ਚ ਚਿੰਤਾ ਪਾਈ ਜਾ ਰਹੀ ਹੈ। ਸ਼ਹਿਰੀਆਂ ਨੇ ਮੰਗ ਕੀਤੀ ਹੈ ਕਿ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ।
ਬਰਗਾੜੀ, 20 ਫ਼ਰਵਰੀ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਕਸਬਾ ਬਰਗਾੜੀ ਦੇ ਸਮੂਹ ਦੁਕਾਨਦਾਰਾਂ ਵਲੋਂ ਕਰੀਬ 35 ਦਿਨ ਪਹਿਲਾਂ ਬਰਗਾੜੀ ਵਿਖੇ ਕਰਿਆਨੇ ਦੀ ਦੁਕਾਨ ਕਰਦੇ ਦਰਸ਼ਨ ਕੁਮਾਰ ਤੋਂ ਢਾਈ ਲੱਖ ਰੁਪਏ ਦੀ ਨਕਦੀ ਖੋਹਣ ਵਾਲੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕਰਨ ...
ਕੋਟਕਪੂਰਾ, 20 ਫ਼ਰਵਰੀ (ਮੋਹਰ ਸਿੰਘ ਗਿੱਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਧੰਨ-ਧੰਨ ਬਾਬਾ ਦੀਪ ਸਿੰਘ ਜੀ ਨਾਲ ਸਬੰਧਿਤ ਇਤਿਹਾਸਕ ਫ਼ਿਲਮ ਵੱਡੇ ਪਰਦੇ 'ਤੇ ਦਿਖਾਈ ਜਾ ਰਹੀ ਹੈ | ਬਲਵਿੰਦਰ ...
ਕੋਟਕਪੂਰਾ, 20 ਫ਼ਰਵਰੀ (ਮੋਹਰ ਸਿੰਘ ਗਿੱਲ)-ਇਥੋਂ ਦੀ ਫ਼ਰੀਦਕੋਟ ਸੜਕ 'ਤੇ ਸਥਿਤ ਦਸਮੇਸ਼ ਗਲੋਬਲ ਸਕੂਲ ਦੀਆਂ ਗੱਡੀਆਂ ਦੇ ਡਰਾਈਵਰਾਂ ਨੇ ਸਕੂਲ ਪ੍ਰਬੰਧਕਾਂ ਵਲੋਂ ਲਿਖਤੀ ਪਰਮਿਟ ਨਾ ਦੇਣ ਅਤੇ ਪ੍ਰਸ਼ਾਸਨ ਵਲੋਂ ਚਲਾਨ ਕੀਤੇ ਜਾਣ 'ਤੇ ਰੋਸ ਪ੍ਰਗਟ ਕਰਦਿਆਂ ਸੰਕੇਤਕ ...
ਫ਼ਰੀਦਕੋਟ, 20 ਫ਼ਰਵਰੀ (ਚਰਨਜੀਤ ਸਿੰਘ ਗੋਂਦਾਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸ਼ਤਾਬਦੀ ਕਮੇਟੀ ਫ਼ਰੀਦਕੋਟ ਵਲੋਂ ਮਹੀਨਾਵਾਰ ਧਾਰਮਿਕ ਸਮਾਗਮ 1 ਮਾਰਚ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇੜੇ ਘੰਟਾ ਘਰ ...
ਸਾਦਿਕ, 20 ਫ਼ਰਵਰੀ (ਆਰ.ਐਸ.ਧੁੰਨਾ)-ਸ੍ਰੀ ਅਮਰਨਾਥ ਯੂਥ ਵੈਲਫੇਅਰ ਸੇਵਾ ਸੰਮਤੀ ਸਾਦਿਕ ਵਲੋਂ ਮਹਾਂਸ਼ਿਵਰਾਤਰੀ ਦੇ ਦਿਹਾੜੇ 'ਤੇ 21 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਸੰਗਤ ਦੇ ਸਹਿਯੋਗ ਨਾਲ ਗੁਰੂਹਰਸਹਾਏ ਵਾਲੀ ਸੜਕ ਤੇ ਅੱਡੇ ਦੇ ਨੇੜੇ ਇਕ ਧਾਰਮਿਕ ਸਮਾਗਮ ਕਰਵਾਇਆ ...
ਫ਼ਰੀਦਕੋਟ, 20 ਫ਼ਰਵਰੀ (ਸਰਬਜੀਤ ਸਿੰਘ)-ਮਗਨਰੇਗਾ ਮਜ਼ਦੂਰਾਂ ਵਲੋਂ ਅੱਜ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦੇ ਕੇ ਦੋਸ਼ ਲਗਾਇਆ ਕਿ ਇਸ ਕਾਨੂੰਨ ਨੂੰ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਸਹੀ ਅਰਥਾਂ ਵਿਚ ਲਾਗੂ ਨਹੀਂ ਕਰ ਰਿਹਾ ਅਤੇ ਮਜ਼ਦੂਰਾਂ ਨਾਲ ਸਿਆਸੀ ...
ਜੈਤੋ, 20 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ, ਭੋਲਾ ਸ਼ਰਮਾ)-ਜੈਤੋ ਪੁਲਿਸ ਨੇ ਗਸ਼ਤ ਦੌਰਾਨ ਤਿੰਨ ਵਿਅਕਤੀਆਂ ਨੂੰ 10500 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਜੈਤੋ ਦੇ ਐਸ.ਐਚ.ਓ ਮੁਖਤਿਆਰ ਸਿੰਘ ਗਿੱਲ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ...
ਕੋਟਕਪੂਰਾ, 20 ਫ਼ਰਵਰੀ (ਮੋਹਰ ਸਿੰਘ ਗਿੱਲ)-ਭਾਈ ਘਨੱ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਵਿਖੇ ਬੱਚਿਆਂ ਨਾਲ ਵਾਤਾਵਰਨ ਦੀ ਸ਼ੁੱਧਤਾ, ਸਮਾਜਿਕ ਕਦਰਾਂ-ਕੀਮਤਾਂ, ਨੈਤਿਕ ਸਿੱਖਿਆ ਬਾਰੇ ਇਕ ਵਿਸ਼ੇਸ਼ ...
ਫ਼ਰੀਦਕੋਟ, 20 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਸਹਿਕਾਰਤਾ ਵਿਭਾਗ ਇਫ਼ਕੋ ਵਲੋਂ ਪਿੰਡ ਭੋਲੂ ਵਾਲਾ ਵਿਖੇ ਖੇਤੀਬਾੜੀ ਵਿਭਾਗ ਫ਼ਰੀਦਕੋਟ ਦੇ ਸਹਿਯੋਗ ਨਾਲ ਮਿੱਟੀ ਸਿਹਤ ਕਾਰਡ ਦਿਵਸ ਪ੍ਰੋਗਰਾਮ ਕਰਵਾਇਆ ਗਿਆ | ਪੋ੍ਰਗਰਾਮ ਦੇ ਮੁੱਖ ਮਹਿਮਾਨ ਦਵਿੰਦਰ ਸਿੰਘ ਬਲਾਕ ...
ਫ਼ਰੀਦਕੋਟ, 20 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਹੁਣ ਕੋਈ ਵੀ ਨਗਰ ਕੌਾਸਲ/ਨਗਰ ਪੰਚਾਇਤ ਮੈਨੂਅਲੀ ਸੀਵਰੇਜ ਦੀ ਸਫ਼ਾਈ ਨਹੀਂ ਕਰਵਾ ਸਕਦੀ ਜੋ ਕਿ ਕਾਨੂੰਨੀ ਅਪਰਾਧ ਹੈ | ਹੁਣ ਸੀਵਰੇਜ ਦੀ ਸਫ਼ਾਈ ਕੇਵਲ ਮਸ਼ੀਨਾਂ ਨਾਲ ...
ਕੋਟਕਪੂਰਾ, 20 ਫ਼ਰਵਰੀ (ਮੇਘਰਾਜ)-ਪੰਜਾਬ ਪਾਵਰ ਕਾਰਪੋਰੇਸ਼ਨ ਲਿਮ. ਕੋਟਕਪੁਰਾ ਅਧੀਨ ਆਉਂਦੇ ਪਿੰਡ ਲਾਲੇਆਣਾ ਵਿਖੇ ਘਰੇਲੂ ਬਿਜਲੀ ਸਪਲਾਈ ਵਾਲੇ ਮੀਟਰ ਬਕਸੇ ਖੁੱਲ੍ਹੇ ਹੋਣ ਕਾਰਨ ਹਰ ਸਮੇਂ ਕੋਈ ਹਾਦਸਾ ਵਾਪਰ ਜਾਣ ਦਾ ਡਰ ਬਣਿਆ ਰਹਿੰਦਾ ਹੈ, ਕਿਉਂ ਜੋ ਛੋਟੇ ਬੱਚੇ ...
ਫ਼ਰੀਦਕੋਟ, 20 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਫ਼ਰੀਦਕੋਟ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਲੋਕਾਂ ਨੂੰ ਵਿਕਲਾਂਗਤਾ/ਅੰਗਹੀਣ ਵਿਲੱਖਣ ਪਹਿਚਾਣ ਪੱਤਰ (ਯੂ.ਡੀ.ਆਈ.ਡੀ.) ਦੇਣ ਲਈ ਵਿਸ਼ੇਸ਼ ਕੈਂਪ ਸਿਵਲ ਹਸਪਤਾਲ ਵਿਖੇ ਲਗਾਇਆ ਗਿਆ | ਇਸ ਕੈਂਪ ਦਾ ...
ਜੈਤੋ, 20 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ, ਭੋਲਾ ਸ਼ਰਮਾ)-ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚਾ ਦੇ ਫ਼ੈਸਲੇ ਅਨੁਸਾਰ ਮੋਰਚੇ ਦੀ ਇਕਾਈ ਫ਼ਰੀਦਕੋਟ ਦੇ ਇਕ ਵਫ਼ਦ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ...
ਫ਼ਰੀਦਕੋਟ, 20 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲੀ ਵਾਹਨਾਂ ਦੁਆਰਾ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਸੇਫ਼ ਸਕੂਲ ਵਾਹਨ ਪਾਲਿਸੀਅਧੀਨ ਜ਼ਿਲ੍ਹੇ ਅੰਦਰ ਸਕੂਲੀ ਵੈਨਾਂ ਦੀ ਸਖ਼ਤੀ ਨਾਲ ਚੈਕਿੰਗ ਲਗਾਤਾਰ ਜਾਰੀ ਹੈ | ਜ਼ਿਲ੍ਹਾ ...
ਫ਼ਰੀਦਕੋਟ, 20 ਫ਼ਰਵਰੀ (ਸਤੀਸ਼ ਬਾਗ਼ੀ)-ਵਿਸ਼ਵ ਹਿੰਦੂ ਪ੍ਰੀਸ਼ਦ ਸ਼ਾਖਾ ਫ਼ਰੀਦਕੋਟ ਦੀ ਮੀਟਿੰਗ ਸ੍ਰੀ ਰਾਧਾ ਕਿ੍ਸ਼ਨ ਮੰਦਿਰ ਸ੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਟਰੱਸਟ ਵਿਖੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਸ਼ੇਸ਼ ...
ਫ਼ਰੀਦਕੋਟ, 20 ਫ਼ਰਵਰੀ (ਜਸਵੰਤ ਸਿੰਘ ਪੁਰਬਾ)- ਜ਼ਿਲ੍ਹਾ ਗਾਈਡੈਂਸ ਕਾਊਾਸਲਰ ਜਸਬੀਰ ਜੱਸੀ ਦੇ ਮਾਤਾ ਜੋਗਿੰਦਰ ਕੌਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਇਸ ਦੁੱਖ ਦੀ ਘੜੀ 'ਚ ਸੰਸਦ ਮੈਂਬਰ ਹਲਕਾ ਫ਼ਰੀਦਕੋਟ ਮੁਹੰਮਦ ਸਦੀਕ, ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ...
ਫ਼ਰੀਦਕੋਟ, 20 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸਿੱਖਿਆ ਵਿਭਾਗ ਵਲੋਂ ਤਹਿਸੀਲ ਪੱਧਰ ਦਾ ਪ੍ਰੀਖਿਆ ਕੇਂਦਰ ਬਣਾ ਪੀ.ਐਸ.ਟੀ.ਐਸ.ਈ ਦਾ ਪੇਪਰ ਲਿਆ ਗਿਆ, ਜਿਸ ਵਿਚ 21 ਪਿੰਡਾਂ ਦੇ ਕਰੀਬ 451 ਵਿਦਿਆਰਥੀਆਂ ਨੇ ਪ੍ਰੀਖਿਆ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX