ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋਣ ਜਾ ਰਹੇ ਬਜਟ ਸੈਸ਼ਨ ਤੋਂ ਪਹਿਲਾਂ ਅਕਾਲੀ ਦਲ ਦੇ ਵਿਧਾਇਕਾਂ ਨੇ ਗਲੇ ਵਿਚ ਬਿਜਲੀ ਬੱਲਬਾਂ ਦੇ ਹਾਰ ਪਾ ਕੇ ਅਨੋਖਾ ਪ੍ਰਦਰਸ਼ਨ ਕੀਤਾ | ਅਕਾਲ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੇ ਬਾਹਰ ਇਜਲਾਸ ਸ਼ੁਰੂ ਹੋਣ ਤੋਂ ਪਹਿਲਾ ਪੁੱਜ ਕੇ ਅਕਾਲੀ-ਭਾਜਪਾ ਵਿਧਾਇਕਾਂ ਨੇ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਮਹਿੰਗੀ ਬਿਜਲੀ ਿਖ਼ਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ¢ ਅਕਾਲੀ ਵਿਧਾਇਕ ਸਰਕਾਰ 'ਤੇ ਬਿਜਲੀ ਦੇ 4300 ਕਰੋੜ ਰੁਪਏ ਘੁਟਾਲੇ ਦਾ ਦੋਸ਼ ਲਾਏ ਰਹੇ ਸਨ ਤੇ ਹੱਥਾਂ ਵਿਚ ਸਰਕਾਰ ਵਿਰੋਧੀ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ | ਇਸ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ ਨੂੰ ਵੀ ਬਿਜਲੀ ਮਾਮਲੇ 'ਤੇ ਕਾਂਗਰਸ ਦਾ ਸਹਿਯੋਗ ਕਰਨ ਦੇ ਦੋਸ਼ ਲਾਏ¢ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਅਤੇ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਬਿਜਲੀ ਦਰਾਂ ਵਿਚ ਕੀਤਾ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਅਤੇ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਅਨੁਸਾਰ ਘਰੇਲੂ ਅਤੇ ਉਦਯੋਗਿਕ ਖਪਤਕਾਰਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਸੈਕਟਰ 'ਤੇ ਸਭ ਤੋਂ ਭਾਰੀ ਟੈਕਸ ਲਾਇਆ ਗਿਆ ਹੈ | ਉਨ੍ਹਾਂ ਨੇ 4300 ਕਰੋੜ ਰੁਪਏ ਦੇ ਬਿਜਲੀ ਘੁਟਾਲੇ ਦੀ ਵੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ | ਅਕਾਲੀ ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਸਰਕਾਰ ਜਾਣਬੁੱਝ ਕੇ ਸੁਪਰੀਮ ਕੋਰਟ ਵਿਚ ਅਤੇ ਇਕ ਪੰਚਾਇਤੀ ਟਿ੍ਬਿਊਨਲ ਅੱਗੇ ਆਪਣਾ ਕੇਸ ਹਾਰ ਗਈ ਸੀ ¢ ਉਨ੍ਹਾਂ ਮੰਗ ਕੀਤੀ ਕਿ ਬਿਜਲੀ ਮੰਤਰੀ, ਜਿਸ ਦੇ ਕਾਰਜਕਾਲ ਦੌਰਾਨ ਇਹ ਘੁਟਾਲਾ ਹੋਇਆ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਜ਼ਿੰਮੇਵਾਰ ਸਾਰੇ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ਜਾਵੇ | ਇਸ ਮੌਕੇ ਅਕਾਲੀ ਵਿਧਾਇਕ ਐਨ.ਕੇ ਸ਼ਰਮਾ, ਹਰਿੰਦਰਪਾਲ ਚੰਦੂਮਾਜਰਾ, ਲਖਬੀਰ ਸਿੰਘ ਲੋਧੀ ਨੰਗਲ, ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਅਜਨਾਲਾ, ਸਰਬਜੋਤ ਸਿੰਘ ਸਾਬੀ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਆਦਿ ਹਾਜ਼ਰ ਸਨ |
ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਘੀ ਰੇਲਵੇ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨੇ ਮੌਲਾਨਾ ਫਜ਼ਲੂਰ ਰਹਿਮਾਨ 'ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਜੇਕਰ ਇਸ ਵਾਰ ਮੌਲਾਨਾ ਨੇ ਸਰਕਾਰ ਿਖ਼ਲਾਫ਼ ਕਿਸੇ ਕਿਸਮ ਦਾ ਅੰਦੋਲਨ ਕਰਨ ਦੀ ਕੋਸ਼ਿਸ਼ ਕੀਤੀ ...
ਫਿਲੌਰ, 20 ਫਰਵਰੀ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਫਿਲੌਰ ਦੇ ਨੇੜੇ ਪਿੰਡ ਗੰਨਾ ਪਿੰਡ ਵਿਖੇ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਗੰਨਾ ਪਿੰਡ ਵਿਖੇ ਸਲੂਨ 'ਚ ਰਾਮ ਪਾਲ ਉਰਫ਼ ਸੁਨੀਲ ਵਾਸੀ ਪਿੰਡ ਹਰੀਪੁਰ ਕੰਮ ...
ਐੱਸ. ਏ. ਐੱਸ. ਨਗਰ, 20 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਹਾਈਕੋਰਟ ਵਲੋਂ ਸਾਲਾਨਾ ਇਮਤਿਹਾਨਾਂ ਸਮੇਂ ਲਾਊਡ ਸਪੀਕਰ ਬੰਦ ਰੱਖਣ ਸਬੰਧੀ ਜਾਰੀ ਕੀਤੇ ਆਦੇਸ਼ਾਂ ਦੀ ...
ਬੰਗਾ, 20 ਫਰਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਖਟਕੜ ਖੁਰਦ ਦੇ ਦਸਵੀਂ 'ਚ ਪੜ੍ਹ ਰਹੇ ਵਿਦਿਆਰਥੀ ਨੇ ਪ੍ਰੇਸ਼ਾਨੀ 'ਚ ਆ ਕੇ ਖੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ 'ਚ ਪੜ੍ਹ ਰਹੇ ਸੰਜੀਵ ਕੁਮਾਰ ਪੁੱਤਰ ਰੇਸ਼ਮ ਲਾਲ ਨੇ ਪੜ੍ਹਾਈ ...
ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਮਨਾਏ ਜਾ ਰਹੇ 2 ਦਿਨਾ ਗੁਰਮਤਿ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ...
ਅੰਮਿ੍ਤਸਰ/ਸੁਲਤਾਨਵਿੰਡ, 20 ਫਰਵਰੀ (ਰੇਸ਼ਮ ਸਿੰਘ/ਬੁੱਟਰ)¸ਉਧਾਰ ਦਿੱਤੇ ਪੈਸੇ ਵਾਪਸ ਮੰਗਣੇ ਇਕ ਵਿਅਕਤੀ ਨੂੰ ਏਨੇ ਮਹਿੰਗੇ ਪੈ ਗਏ ਕਿ ਪੈਸੇ ਦੇਣ ਵਾਲੇ ਨੇ ਉਸ ਦੇ ਸਿਰ 'ਚ ਰਸੋਈ ਗੈਸ ਦਾ ਸਿਲੰਡਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ | ਮਿ੍ਤਕ ਦੀ ਸ਼ਨਾਖਤ ਅਮਰੀਕ ਸਿੰਘ (45) ...
ਲੁਧਿਆਣਾ, 20 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਵਲੋਂ ਹੈਰੋਇਨ ਸਮੇਤ ਗਿ੍ਫ਼ਤਾਰ ਕੀਤੇ ਥਾਣਾ ਡਵੀਜ਼ਨ ਨੰਬਰ ਦੋ ਦੇ ਐਸ. ਐਚ. ਓ. ਨੇ ਪੁਲਿਸ ਰਿਮਾਂਡ ਵਿਚ ਅਹਿਮ ਖੁਲਾਸੇ ਕੀਤੇ ਹਨ, ਜਿਸ ਅਧਾਰ 'ਤੇ ਕੁਝ ਹੋਰ ਗਿ੍ਫ਼ਤਾਰੀਆਂ ਦੀ ਸੰਭਾਵਨਾ ਪ੍ਰਗਟ ਕੀਤੀ ਜਾ ...
ਅੰਮਿ੍ਤਸਰ, 20 ਫ਼ਰਵਰੀ (ਜਸਵੰਤ ਸਿੰਘ ਜੱਸ)-'ਭਾਰਤ ਦੇ ਗੁਆਂਢੀ ਮੁਲਕ ਨਿਪਾਲ ਦਾ ਸਿੱਖ ਕੌਮ ਨਾਲ ਰਿਸ਼ਤਾ ਸਦੀਆਂ ਪੁਰਾਣਾ ਹੈ ਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰੀਬ 500 ਸਾਲ ਪਹਿਲਾਂ ਨਿਪਾਲ ਵਿਚ ਆਪਣੇ ਮੁਬਾਰਕ ਚਰਨ ਪਾਏ ਸਨ' | ਇਹ ਪ੍ਰਗਟਾਵਾ ...
ਚੰਡੀਗੜ੍ਹ, 20 ਫਰਵਰੀ (ਸੁਰਜੀਤ ਸਿੰਘ ਸੱਤੀ)- ਗੈਂਗਸਟਰ ਸੁੱਖਾ ਕਾਹਲਵਾਂ 'ਤੇ ਆਧਾਰਿਤ ਬਣੀ ਫ਼ਿਲਮ 'ਸ਼ੂਟਰ' 'ਤੇ ਪੰਜਾਬ ਸਰਕਾਰ ਵਲੋਂ ਲਗਾਈ ਪਾਬੰਦੀ ਹਟਵਾਉਣ ਲਈ ਪ੍ਰੋਡਿਊਸਰ ਕੇਵਲ ਸਿੰਘ ਨੇ ਹਾਈਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਦਿੱਤੀ ਹੈ | ਪਟੀਸ਼ਨ 'ਤੇ ਸੋਮਵਾਰ ...
ਚੰਡੀਗੜ੍ਹ, 20 ਫਰਵਰੀ (ਸੁਰਜੀਤ ਸਿੰਘ ਸੱਤੀ)- ਪੰਜਾਬ ਵਿਚ ਮਾਈਨਿੰਗ ਦੀ ਨਿਲਾਮੀ ਪ੍ਰਕਿਰਿਆ ਦਰੁਸਤ ਕਰਨ ਦੀ ਮੰਗ ਨੂੰ ਲੈ ਕੇ ਦਾਖ਼ਲ ਪਟੀਸ਼ਨ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਜਸਟਿਸ ਰਾਜਨ ਗੁਪਤਾ ਤੇ ਜਸਟਿਸ ਕਰਮਜੀਤ ਸਿੰਘ ਦੇ ਬੈਂਚ ਦਾ ਧਿਆਨ ਦਿਵਾਇਆ ਕਿ ...
ਫ਼ਿਰੋਜ਼ਪੁਰ, 20 ਫਰਵਰੀ (ਜਸਵਿੰਦਰ ਸਿੰਘ ਸੰਧੂ)- ਨਕਾਬਪੋਸ਼ਾਂ ਵਲੋਂ ਹਥਿਆਰ ਵਿਖਾ ਕੇ 17 ਫਰਵਰੀ ਨੂੰ ਜ਼ੀਰਾ ਵਿਖੇ ਐੱਚ.ਡੀ.ਐਫ.ਸੀ. ਬੈਂਕ ਦੇ ਨਜ਼ਦੀਕ ਤੋਂ ਨਿੱਜੀ ਸਮਾਲ ਬੈਂਕ ਅਤੇ ਫਾਈਨਾਂਸ ਕੰਪਨੀ ਆਰ.ਬੀ.ਐਲ. ਦੇ ਮੁਲਾਜ਼ਮ ਕੋਲੋਂ ਖੋਹੀ ਗਈ 13 ਲੱਖ 87 ਹਜ਼ਾਰ 810 ਰੁਪਏ ...
ਫ਼ਿਰੋਜ਼ਪੁਰ, 20 ਫਰਵਰੀ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਚਿਨ ਸ਼ਰਮਾ ਦੀ ਅਦਾਲਤ ਨੇ ਕਤਲ ਕੇਸ ਦੀ ਸੁਣਵਾਈ ਕਰਦਿਆਂ ਗਲਤ ਇਨਕੁਆਰੀ ਕਰਨ ਵਾਲੇ ਡੀ.ਐੱਸ.ਪੀ ਹਰਦੇਵ ਸਿੰਘ ਬੋਪਾਰਾਏ ਵਿਰੱੁਧ ਵਿਭਾਗੀ ਕਾਰਵਾਈ ਲਈ ਗ੍ਰਹਿ ਵਿਭਾਗ ...
ਸੰਗਰੂਰ, 20 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਪੰਜਾਬ ਸਰਕਾਰ ਨੇ ਲੌਾਗੋਵਾਲ ਵੈਨ ਦੁਖਾਂਤ ਦੀ ਪੜਤਾਲ ਦੀ ਮੈਜਿਸਟ੍ਰੇਟੀ ਜਾਂਚ ਦਾ ਕੰਮ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਰਾਜੇਸ਼ ਤਿ੍ਪਾਠੀ ਨੂੰ ਸੌਾਪ ਕੇ ਜਾਂਚ ਦਾ ਕੰਮ 2 ਹਫਤਿਆਂ ਦੇ ਅੰਦਰ-ਅੰਦਰ ਮੁਕੰਮਲ ਕਰਨ ਦਾ ...
ਫ਼ਾਜ਼ਿਲਕਾ, 20 ਫਰਵਰੀ (ਦਵਿੰਦਰ ਪਾਲ ਸਿੰਘ)-ਪਾਕਿਸਤਾਨ ਅਕਸਰ ਹੀ ਆਪਣੇ ਨਾਪਾਕ ਇਰਾਦਿਆਂ ਦੇ ਚੱਲਦਿਆਂ ਹਿੰਦੁਸਤਾਨ ਿਖ਼ਲਾਫ਼ ਸਾਜ਼ਿਸ਼ਾਂ ਰਚਦਾ ਆਇਆ ਹੈ | ਭਾਵੇਂ ਉਹ ਨਸ਼ੇ ਦੀ ਤਸਕਰੀ ਦਾ ਮਾਮਲਾ ਹੋਵੇ ਜਾਂ ਫਿਰ ਅੱਤਵਾਦ ਦੀ ਘੁਸਪੈਠ ਦਾ | ਇਸ ਵਾਰ ਪਾਕਿਸਤਾਨ ...
ਚੰਡੀਗੜ੍ਹ, 20 ਫਰਵਰੀ (ਆਰ.ਐਸ. ਲਿਬਰੇਟ)-ਅੱਜ 1984 ਸਿੱਖ ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਦੀ ਅਗਵਾਈ ਵਿਚ ਪੀੜਤ ਸਿੱਖ ਪਰਿਵਾਰ ਸਰਕਾਰ ਵਲੋਂ ਕੀਤੇ ਫ਼ੈਸਲੇ ਲਾਗੂ ਕਰਵਾਉਣ ਸਬੰਧੀ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੰੂ ਮਿਲੇ ...
ਤਰਨ ਤਾਰਨ, 20 ਫਰਵਰੀ (ਹਰਿੰਦਰ ਸਿੰਘ)-ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਲਾਅ ਅਤੇ ਜਸਟਿਸ ਦੀ ਸਟੈਂਡਿੰਗ ਕਮੇਟੀ ਵਿਚ ਕੇਂਦਰ ਸਰਕਾਰ ਦੀ ਹਾਈਕੋਰਟਾਂ ਵਿਚ 40 ਫ਼ੀਸਦੀ ਜੱਜਾਂ ਦੀਆਂ ਖ਼ਾਲੀ ਆਸਾਮੀਆਂ ਅਤੇ ਵੱਖ-ਵੱਖ ਅਦਾਲਤਾਂ ਵਿਚ ਲੰਬਿਤ ਪਏ 4 ...
ਮੇਜਰ ਸਿੰਘ
ਜਲੰਧਰ, 20 ਫਰਵਰੀ-ਯੂਨੈਸਕੋ ਦੀ ਪਹਿਲਕਦਮੀ 'ਤੇ ਕੌਮਾਂਤਰੀ ਮਾਂ ਬੋਲੀ ਦਿਵਸ ਸੰਸਾਰ ਭਰ 'ਚ ਹਰ ਵਰ੍ਹੇ 21 ਫਰਵਰੀ ਨੂੰ ਭਾਸ਼ਾਈ ਤੇ ਸੱਭਿਆਚਾਰਕ ਵੰਨ-ਸੁਵੰਨਤਾ ਬਾਰੇ ਲੋਕਾਂ ਨੂੰ ਜਾਗਿ੍ਤ ਕਰਨ ਲਈ ਮਨਾਇਆ ਜਾਂਦਾ ਹੈ | 21 ਫਰਵਰੀ, 1952 ਨੂੰ ਪੂਰਬੀ ਪਾਕਿਸਤਾਨ ...
ਅੰਮਿ੍ਤਸਰ : ਸ਼ੋ੍ਰਮਣੀ ਲੋਕ ਗਾਇਕਾ ਗੁਰਮੀਤ ਬਾਵਾ ਤੇ ਪੰਜਾਬੀ ਗਾਇਕ ਗੁਰਕ੍ਰਿਪਾਲ ਬਾਵਾ ਦੀ ਹੋਣਹਾਰ ਧੀ ਤੇ ਪੰਜਾਬੀ ਲੋਕ ਸੰਗੀਤ ਦੇ ਖੇਤਰ ਦਾ ਨਾਮਵਰ ਹਸਤਾਖਰ ਸੀ ਲਾਚੀ ਬਾਵਾ | ਉਹ ਆਪਣੀ ਮਾਂ ਗੁਰਮੀਤ ਬਾਵਾ ਤੇ ਭੈਣ ਗਲੋਰੀ ਬਾਵਾ ਨਾਲ ਜਦੋਂ ਪੰਜਾਬੀ ਲੋਕ ਗੀਤ ...
ਚੰਡੀਗੜ੍ਹ, 20 ਫਰਵਰੀ (ਐਨ. ਐਸ. ਪਰਵਾਨਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਹੇਠ ਅੱਜ ਇਥੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਨਵੀਂ ਆਬਕਾਰੀ ਨੀਤੀ 2020-21 ਨੂੰ ਪ੍ਰਵਾਨਗੀ ਦਿੱਤੀ ਗਈ, ਜੋ ਪਹਿਲੀ ਅਪ੍ਰੈਲ ਤੋਂ ਲਾਗੂ ਹੋਵੇਗੀ | ਮੀਟਿੰਗ ਤੋਂ ਬਾਅਦ ...
ਅੰਮਿ੍ਤਸਰ, 20 ਫ਼ਰਵਰੀ (ਜਸਵੰਤ ਸਿੰਘ ਜੱਸ)- ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ਼ੋ੍ਰਮਣੀ ਗੁ: ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ | ਅੱਜ ਇਥੇ ਮਜੀਠਾ ਰੋਡ ਵਿਖੇ ਅਕਾਲੀ ਆਗੂੁਆਂ ਨਾਲ ...
ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਉਥੋਂ ਦੀ ਪੁਲਿਸ ਵਲੋਂ ਇਕ ਗੁਰਸਿੱਖ ਨੌਜਵਾਨ ਦੀ ਪਗੜੀ ਉਤਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਬਾਰੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਨਹਿਰ 'ਤੇ ਬਣੇ ਪੁਲ 'ਤੇ ਪੁਲਿਸ ਦਾ ਇਕ ...
ਅੰਮਿ੍ਤਸਰ, 20 ਫ਼ਰਵਰੀ (ਸੁਰਿੰਦਰ ਕੋਛੜ)¸ਪਾਕਿਸਤਾਨ 'ਚ ਹਿੰਦੂ ਕੁੜੀਆਂ ਦੇ ਧਰਮ ਪਰਿਵਰਤਨ ਦੇ ਮਾਮਲਿਆਂ 'ਚ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਵਾਧਾ ਹੋਇਆ ਹੈ | ਬੀਤੇ 2 ਹਫ਼ਤਿਆਂ 'ਚ ਲਗਪਗ ਪਾਕਿ 'ਚ ਘੱਟ-ਗਿਣਤੀ ਭਾਈਚਾਰੇ ਦੀਆਂ 7 ਕੁੜੀਆਂ ਦਾ ਧਰਮ ਪਰਿਵਰਤਨ ਕਰਵਾਏ ...
ਨਵੀਂ ਦਿੱਲੀ, 20 ਫਰਵਰੀ (ਏਜੰਸੀਆਂ)-ਸ਼ਾਹੀਨ ਬਾਗ਼ 'ਚ 2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਹੋ ਰਹੇ ਪ੍ਰਦਰਸ਼ਨ ਕਾਰਨ ਮੁੱਖ ਸੜਕ ਨੂੰ ਖੁਲ੍ਹਵਾਉਣ ਦੀ ਕੋਸ਼ਿਸ਼ ਜਾਰੀ ਹੈ | ਸੁਪਰੀਮ ਕੋਰਟ ਵਲੋਂ ਨਿਯੁਕਤ 2 ਵਾਰਤਾਕਾਰ ਸੰਜੇ ਹੇਗੜੇ ਅਤੇ ਸਾਧਨਾ ਰਾਮਚੰਦਰਨ ਅੱਜ ਲਗਾਤਾਰ ...
ਲੁਧਿਆਣਾ, 20 ਫਰਵਰੀ (ਕਵਿਤਾ ਖੁੱਲਰ)-ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਵਿਭਾਗ ਅਧੀਨ ਸਥਾਪਿਤ ਈ.ਐਸ.ਆਈ. ਨਿਗਮ ਵਲੋਂ ਦੇਸ਼ ਵਿਚ ਨਿਗਮ ਦੀ 68ਵੀਂ ਵਰ੍ਹੇਗੰਢ ਨੂੰ ਸਮਰਪਿਤ ਸਿਹਤ ਅਤੇ ਕਿਰਤ ਜਾਗਰੂਕਤਾ ਸਮਾਗਮ ਕਰਵਾਉਣ ਲਈ ਇਕ ਵਿਸ਼ਾਲ ਪ੍ਰੋਗਰਾਮ ਉਲੀਕਿਆ ਗਿਆ ਹੈ ...
ਨੌਸ਼ਹਿਰਾ ਮੱਝਾ ਸਿੰਘ, 20 ਫਰਵਰੀ (ਤਰਸੇਮ ਸਿੰਘ ਤਰਾਨਾ)- ਪਿੰਡ ਚੱਕ ਭੰਗਵਾਂ ਵਿਖੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਦੋ ਸਕੀਆਂ ਭੈਣਾਂ ਨੂੰ ਸਕੂਲ ਜਾਂਦਿਆਂ ਨੋਚ-ਨੋਚ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ | ਜਾਣਕਾਰੀ ਮੁਤਾਬਿਕ ਸੂਰਤਾ ਸਿੰਘ ਪੁੱਤਰ ਸੰਤੋਖ ਸਿੰਘ ਦੀਆਂ ਦੋ ...
ਕਪੂਰਥਲਾ, 20 ਫਰਵਰੀ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਤਿਆਰ ਕੀਤਾ ਇਕ ਵਿਸ਼ੇਸ਼ ਹਮਸਫ਼ਰ ਰੇਕ ਅੱਜ ਆਰ.ਸੀ.ਐਫ. ਦੇ ਸੇਵਾ ਮੁਕਤ ਜਨਰਲ ਮੈਨੇਜਰ ਸੱਤਿਆ ਪ੍ਰਕਾਸ਼ ਤਿ੍ਵੇਦੀ ਨੇ ਹਰੀ ਝੰਡੀ ਦਿਖਾ ਕੇ ਰਵਿੰਦਰ ਗੁਪਤਾ ਜਨਰਲ ਮੈਨੇਜਰ ਰੇਲ ਕੋਚ ...
ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਸ੍ਰੀ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਦੀ ਯਾਦ 'ਚ 22 ਫ਼ਰਵਰੀ ਨੂੰ ਲਾਹੌਰ ਦੀ ਨਿਸਬਤ ਰੋਡ ਸਥਿਤ ਲਾਹੌਰ ਸਥਿਤ ਦਿਆਲ ਸਿੰਘ ਰਿਸਰਚ ਅਤੇ ਕਲਚਰਲ ਫੋਰਮ (ਡੀ. ਐਸ. ਆਰ. ਸੀ. ਐਫ.) 'ਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਫੋਰਮ ਦੇ ...
ਅੰਮਿ੍ਤਸਰ, 20 ਫ਼ਰਵਰੀ (ਸੁਰਿੰਦਰ ਕੋਛੜ)¸ਪਾਕਿਸਤਾਨ ਤੋਂ ਭਾਰਤ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੇ ਲਾਹੌਰ ਦੇ ਇਨਾਮ ਅਲੀ ਖ਼ਾਨ ਜੋ ਕਿ ਖੁਦ ਨੂੰ ਭਾਈ ਮਰਦਾਨਾ ਦਾ ਵੰਸ਼ਜ ਦੱਸ ਰਹੇ ਹਨ, ਬਾਰੇ ਭਾਈ ਮਰਦਾਨਾ ਦੇ 17ਵੀਂ ਪੀੜ੍ਹੀ ਦੇ ਵਾਰਿਸ ਭਾਈ ਲਾਲ ਦੇ ਪੁੱਤਰ ...
ਚੰਡੀਗੜ੍ਹ, 20 ਫਰਵਰੀ (ਐਨ.ਐਸ. ਪਰਵਾਨਾ)-ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਸਵੇਰੇ ਇਥੇ ਰਾਜਪਾਲ ਸੱਤਿਆ ਦੇਵ ਨਰਾਇਣ ਆਰੀਆ ਦੇ ਉਦਘਾਟਨੀ ਭਾਸ਼ਣ ਨਾਲ ਸ਼ੁਰੂ ਹੋ ਗਿਆ | ਉਹ ਕੇਵਲ 10 ਮਿੰਟ ਤੱਕ ਹੀ ਬੋਲੇ੍ਹ ਤੇ ਇਹ ਕਹਿ ਕੇ ਚਲੇ ਗਏ ਕਿ ਮੇਰੇ ਭਾਸ਼ਣ ਦਾ ਬਾਕੀ ...
ਗੁਰਦਾਸਪੁਰ, 20 ਫਰਵਰੀ (ਆਰਿਫ਼)-ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਅੱਜ ਕੋਰੋਨਾ ਵਾਇਰਸ ਤੋਂ ਗ੍ਰਸਤ ਇਕ ਸ਼ੱਕੀ ਮਰੀਜ਼ ਦਾਖ਼ਲ ਹੋਇਆ, ਜਿਸ ਦੇ ਅੰਦਰ ਡਾਕਟਰਾਂ ਅਨੁਸਾਰ ਕੋਰੋਨਾ ਵਾਇਰਸ ਦੇ ਲੱਛਣ ਦੇਖੇ ਗਏ | ਪਰ ਇਹ ਮਰੀਜ਼ ਮੌਕਾ ਦੇਖ ਕੇ ਸਿਵਲ ਹਸਪਤਾਲ ਤੋਂ ...
ਸੁਲਤਾਨਪੁਰ ਲੋਧੀ, 20 ਫਰਵਰੀ (ਨਰੇਸ਼ ਹੈਪੀ)-ਭਗਵਾਨ ਸਿੰਘ ਰਾਣਾ ਯੂ.ਕੇ. ਜੋ ਕਿ ਬੀਤੇ ਦਿਨੀ ਅਚਾਨਕ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ, ਕੀਰਤਨ ਤੇ ਅੰਤਿਮ ਅਰਦਾਸ 21 ਫਰਵਰੀ ਦਿਨ ਸ਼ੱੁਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ...
ਚੰਡੀਗੜ੍ਹ, 20 ਫਰਵਰੀ (ਐਨ. ਐਸ. ਪਰਵਾਨਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਹੇਠ ਅੱਜ ਇਥੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਨਵੀਂ ਆਬਕਾਰੀ ਨੀਤੀ 2020-21 ਨੂੰ ਪ੍ਰਵਾਨਗੀ ਦਿੱਤੀ ਗਈ, ਜੋ ਪਹਿਲੀ ਅਪ੍ਰੈਲ ਤੋਂ ਲਾਗੂ ਹੋਵੇਗੀ | ਮੀਟਿੰਗ ਤੋਂ ਬਾਅਦ ...
ਕਪੂਰਥਲਾ/ਫੱਤੂਢੀਂਗਾ, 20 ਫਰਵਰੀ (ਅਮਰਜੀਤ ਕੋਮਲ, ਬਲਜੀਤ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਉਪ ਚੇਅਰਮੈਨ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਗੁਰਦੇਵ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ...
ਬੀਜਿੰਗ, 20 ਫਰਵਰੀ (ਏਜੰਸੀ)-ਚੀਨੀ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ 114 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 2,118 ਹੋ ਗਈ ਹੈ, ਜਦਕਿ ਇਸ ਮਹਾਂਮਾਰੀ ਤੋਂ ਪੀੜਤ ਲੋਕਾਂ ਦੀ ਗਿਣਤੀ 74,576 ਤੱਕ ਪੁੱਜ ਗਈ ਹੈ | ਚੀਨੀ ਰਾਸ਼ਟਰੀ ...
ਨਵੀਂ ਦਿੱਲੀ, 20 ਫਰਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਛੇਤੀ ਹੀ ਮੁੜ ਪਾਰਟੀ ਦੀ ਕਮਾਨ ਸੰਭਾਲਣਗੇ | ਇਸ ਸਬੰਧ 'ਚ ਪਾਰਟੀ ਵਲੋਂ ਰਸਮੀ ਐਲਾਨ ਅਪ੍ਰੈਲ 'ਚ ਬਜਟ ਇਜਲਾਸ ਦੇ ਖ਼ਤਮ ਹੋਣ ਤੋਂ ਬਾਅਦ ਕੀਤਾ ਜਾਵੇਗਾ | ਕਾਂਗਰਸ ਵਲੋਂ ਪ੍ਰਧਾਨਗੀ ...
ਨਵੀਂ ਦਿੱਲੀ, 20 ਫਰਵਰੀ (ਏਜੰਸੀਆਂ)-ਸ਼ਾਹੀਨ ਬਾਗ਼ 'ਚ 2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਹੋ ਰਹੇ ਪ੍ਰਦਰਸ਼ਨ ਕਾਰਨ ਮੁੱਖ ਸੜਕ ਨੂੰ ਖੁਲ੍ਹਵਾਉਣ ਦੀ ਕੋਸ਼ਿਸ਼ ਜਾਰੀ ਹੈ | ਸੁਪਰੀਮ ਕੋਰਟ ਵਲੋਂ ਨਿਯੁਕਤ 2 ਵਾਰਤਾਕਾਰ ਸੰਜੇ ਹੇਗੜੇ ਅਤੇ ਸਾਧਨਾ ਰਾਮਚੰਦਰਨ ਅੱਜ ਲਗਾਤਾਰ ...
ਈਟਾਨਗਰ, 20 ਫਰਵਰੀ (ਪੀ. ਟੀ. ਆਈ.)-ਉੱਤਰ ਪੂਰਬ ਦੇ ਵਿਲੱਖਣ ਸੱਭਿਆਚਾਰ ਨੂੰ ਬਚਾਉਣ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਗਲਤ ਜਾਣਕਾਰੀ ਫੈਲਾਈ ਗਈ ਸੀ ਕਿ ਇਸ ਖਿੱਤੇ 'ਚ ਧਾਰਾ ...
ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਸਿੰਘ ਮਾਨ)-ਬਜਟ ਇਜਲਾਸ ਦੇ ਪਹਿਲੇ ਦਿਨ ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਪੰਜਾਬ ਦੇ ਅਣਸੁਰੱਖਿਅਤ ਸਕੂਲਾਂ ਦਾ ਮਸਲਾ ਵੀ ਗੂੰਜਿਆ | 'ਆਪ' ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਸੂਬੇ 'ਚ ਅਣਸੁਰੱਖਿਅਤ ਸਕੂਲਾਂ ਦਾ ਪ੍ਰਸ਼ਨ ਕਾਲ ਦੌਰਾਨ ...
ਇਸਲਾਮਾਬਾਦ, 20 ਫਰਵਰੀ (ਏਜੰਸੀ)- ਪਾਕਿਸਤਾਨ ਦੀ ਮੇਜ਼ਬਾਨੀ 'ਚ ਹੋਈ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੀ ਰੱਖਿਆ ਤੇ ਸੁਰੱਖਿਆ ਸਬੰਧੀ 2 ਦਿਨਾਂ ਬੈਠਕ 'ਚ ਭਾਰਤ ਸਮੇਤ ਸਭ ਮੈਂਬਰ ਦੇਸ਼ਾਂ ਵਲੋਂ ਸ਼ਮੂਲੀਅਤ ਕੀਤੀ ਗਈ ਹੈ | ਪਾਕਿਸਤਾਨੀ ਸੈਨਾ ਦੇ ਮੀਡੀਆ ਵਿੰਗ ਇੰਟਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX