ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਨਰੇਗਾ ਕਾਮਿਆਂ ਦੀਆਂ ਮੰਗਾਂ ਅਤੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਨਾਗਰਿਕਤਾ ਸੋਧ ਕਾਨੰੂਨ, ਕੌਮੀ ਨਾਗਰਿਕਤਾ ਸੂਚੀ ਦੇ ਵਿਰੋਧ ਵਿਚ ਯੂਨੀਅਨ ਦੇ ਸੂਬਾਈ ਸੱਦੇ 'ਤੇ ਸਥਾਨਕ ਡੀ. ਸੀ. ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸਕੱਤਰ ਜਗਸੀਰ ਖੋਸਾ ਤੇ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਕਿਹਾ ਕਿ ਕਿਰਤੀ ਵਰਗ ਦੇ ਲੋਕਾਂ ਨੂੰ ਅੱਜ ਆਪਣੇ ਹੱਥਾਂ ਲਈ ਕੰਮ ਚਾਹੀਦਾ ਹੈ, ਬੱਚਿਆਂ ਲਈ ਪੜ੍ਹਾਈ ਚਾਹੀਦੀ, ਕਰਜ਼ਿਆਂ ਦੇ ਬੋਝ ਤੋਂ ਰਾਹਤ ਚਾਹੀਦੀ, ਨੌਜਵਾਨ ਧੀਆਂ ਪੁੱਤਾਂ ਨੂੰ ਰੁਜ਼ਗਾਰ ਚਾਹੀਦਾ, ਇਲਾਜ ਲਈ ਹਸਪਤਾਲ ਚਾਹੀਦੇ ਤੇ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਦੀਆਂ ਨੀਤੀਆਂ ਚਾਹੀਦੀਆਂ ਹਨ, ਪਰ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦਾ ਫੁੱਟ ਪਾਊ ਤੇ ਧਿਆਨ ਹਟਾਓ, ਨਾਗਰਿਕਤਾ ਸੋਧ ਕਾਨੰੂਨ ਨਹੀਂ ਚਾਹੀਦਾ | ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸ਼ਾਹ ਜੁੰਡਲੀ ਦੇਸ਼ ਵਿਚ ਫ਼ਿਰਕੂ ਤਣਾਅ ਬਣਾ ਕੇ, ਆਪਣੀ ਸੌੜੀ ਸਿਆਸਤ ਰਾਹੀਂ ਨਫ਼ਰਤ ਫੈਲਾਅ ਰਹੀ ਹੈ | ਭਾਜਪਾ ਸਰਕਾਰ ਲੋਕਾਂ ਦਾ ਧਿਆਨ ਇਸ ਪਾਸੇ ਲਗਾ ਕੇ ਦੇਸ਼ ਦੀਆਂ ਵੱਡੀਆਂ ਕੀਮਤੀ ਜਾਇਦਾਦਾਂ ਅਤੇ ਮਹਿਕਮੇ ਕਾਰਪੋਰੇਟ ਘਰਾਨਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ | ਕਿਰਤੀ ਲੋਕਾਂ ਦੀ ਮੰਗ ਹੈ ਕਿ ਬੇਲੋੜੀ ਪ੍ਰਕਿਰਿਆ ਨੂੰ ਖ਼ਾਰਜ ਕੀਤਾ ਜਾਵੇ | ਕਾਮਰੇਡ ਖੋਸਾ ਅਤੇ ਭੋਲਾ ਨੇ ਕਿਹਾ ਕਿ ਨਰੇਗਾ ਕੰਮ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇ | ਨਰੇਗਾ ਕੰਮ ਸਾਲ 'ਚ 200 ਦਿਨ ਅਤੇ ਦਿਹਾੜੀ 700 ਰੁਪਏ ਦਿੱਤੀ ਜਾਵੇ | ਕੀਤੇ ਕੰਮ ਦੇ ਬਕਾਏ ਤੁਰੰਤ ਅਦਾ ਕੀਤੇ ਜਾਣ | ਕਾਮਿਆਂ ਨੂੰ ਕੰਮ ਕਰਨ ਲੋੜੀਂਦੇ ਸੰਦ ਮੁਹੱਈਆ ਕਰਵਾਏ ਜਾਣ | ਇਸ ਮੌਕੇ ਕਾਮਰੇਡ ਸ਼ੇਰ ਸਿੰਘ ਦੌਲਤਪੁਰਾ, ਸਬਰਾਜ ਢੁੱਡੀਕੇ, ਮਹਿੰਦਰ ਸਿੰਘ ਧੂੜਕੋਟ, ਸੁਖਜਿੰਦਰ ਮਹੇਸ਼ਰੀ, ਸਰਬਜੀਤ ਕੌਰ ਖੋਸਾ, ਜਗਵਿੰਦਰ ਕਾਕਾ, ਗੁਰਦਿੱਤ ਦੀਨਾ, ਇੰਦਰਜੀਤ ਦੀਨਾ ਤੇ ਕਮਲੇਸ਼ ਪਿਰੋਜਵਾਲ ਨੇ ਸੰਬੋਧਨ ਕੀਤਾ |
ਕਿਸ਼ਨਪੁਰਾ ਕਲਾਂ, 20 ਫਰਵਰੀ (ਅਮੋਲਕ ਸਿੰਘ ਕਲਸੀ)-ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਧਰਮਕੋਟ ਦੀ ਮੀਟਿੰਗ ਕਨਵੀਨਰ ਜੋਗਿੰਦਰ ਸਿੰਘ ਸੰਧੂ, ਪ੍ਰਧਾਨ ਟਹਿਲ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪੰਜਾਬ ਸਰਕਾਰ ਵਲੋਂ ਪੈਨਸ਼ਨਰਜ਼ ਦੀਆਂ ਮੰਗਾਂ ...
ਨਿਹਾਲ ਸਿੰਘ ਵਾਲਾ/ਸਮਾਧ ਭਾਈ, 20 ਫਰਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ, ਗੁਰਮੀਤ ਸਿੰਘ ਮਾਣੂੰਕੇ)-ਥਾਣਾ ਨਿਹਾਲ ਦੇ ਪਿੰਡ ਮਾਣੰੂਕੇ ਗਿੱਲ ਵਿਖੇ ਦੋ ਦਿਨ ਤੋਂ ਭੇਦਭਰੀ ਹਾਲਤ 'ਚ ਗੁੰਮ ਹੋਏ ਇਕ ਦਲਿਤ ਪਰਿਵਾਰ ਦੇ ਨੌਜਵਾਨ ਦੀ ਪਿੰਡ ਦੇ ਹੀ ਖੇਤਾਂ 'ਚ ...
ਮੋਗਾ, 20 ਫਰਵਰੀ (ਗੁਰਤੇਜ ਸਿੰਘ)-ਬੀਤੀ 16 ਫਰਵਰੀ ਨੂੰ ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਤਹਿਸੀਲ ਵਿਚ ਪੈਂਦੇ ਪਿੰਡ ਸੈਦ ਜਲਾਲਪੁਰ ਵਿਖੇ ਮੋਗਾ ਪੁਲਿਸ ਲਾਈਨ 'ਚ ਤਾਇਨਾਤ ਮੋਗਾ ਨਿਵਾਸੀ ਹੌਲਦਾਰ ਕੁਲਵਿੰਦਰ ਸਿੰਘ ਨੇ ਸਵੇਰੇ ਸਾਢੇ 5 ਵਜੇ ਦੇ ਕਰੀਬ ਆਪਣੇ ਸਹੁਰੇ ...
ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਬਹੁਜਨ ਸਮਾਜ ਪਾਰਟੀ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਕੇਂਦਰ ਦੀਆਂ ਮਾਰੂ ਨੀਤੀਆਂ ਿਖ਼ਲਾਫ਼ ਸੂਬਾ ਸਕੱਤਰ ਸੰਤ ਰਾਮ ਮੱਲ੍ਹੀ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ, ਜਿਸ ਵਿਚ ਜ਼ਿਲ੍ਹੇ ਭਰ ਤੋਂ ਬਹੁਜਨ ...
ਅਜੀਤਵਾਲ, 20 ਫਰਵਰੀ (ਸ਼ਮਸ਼ੇਰ ਸਿੰਘ ਗ਼ਾਲਿਬ)-ਕੇਂਦਰ 'ਚ ਦੋ ਸਰਕਾਰਾਂ ਭਾਜਪਾ ਤੇ ਕਾਂਗਰਸ, ਪੰਜਾਬ ਵਿਚ ਅਕਾਲੀ ਤੇ ਕਾਂਗਰਸ ਵੀ ਤਲਵੰਡੀ ਭਾਈ-ਮੋਗਾ-ਲੁਧਿਆਣਾ 79 ਕਿੱਲੋਮੀਟਰ ਚਾਰ ਮਾਰਗੀ ਸੜਕ ਨਹੀਂ ਬਣਾ ਸਕੀਆਂ | ਪਿਛਲੇ ਅੱਠ ਸਾਲਾਂ ਤੋਂ ਰਾਜਸੀ ਪਾਰਟੀਆਂ ਦੀਆਂ ...
ਬਾਘਾ ਪੁਰਾਣਾ, 20 ਫਰਵਰੀ (ਬਲਰਾਜ ਸਿੰਗਲਾ)-ਕੇਂਦਰ ਸਰਕਾਰ ਵਲੋਂ ਬਣਾਏ ਜਾ ਰਹੇ ਪੈਸਟੀਸਾਈਡ ਡੀਲਰਾਂ ਦੇ ਵਿਰੁੱਧ ਨਵੇਂ ਕਾਨੂੰਨ ਨੂੰ ਲੈ ਕੇ ਅੱਜ ਇੱਥੇ ਪੈਸਟੀਸਾਈਡ ਡੀਲਰਾਂ ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਹੋਟਲ ਸਵੇਰਾ ਵਿਖੇ ਹੋਈ, ਜਿਸ ਵਿਚ ਪੈਸਟੀਸਾਈਡ ...
ਸਮਾਧ ਭਾਈ, 20 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਨੰਬਰਦਾਰ ਯੂਨੀਅਨ ਜ਼ਿਲ੍ਹਾ ਮੋਗਾ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਜਗਜੀਤ ਸਿੰਘ ਖਾਈ ਦੀ ਅਗਵਾਈ ਹੇਠ ਨਿਹਾਲ ਸਿੰਘ ਵਾਲਾ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਨੰਬਰਦਾਰ ਹਾਜ਼ਰ ਹੋਏ¢ ਮੀਟਿੰਗ 'ਚ ...
ਧਰਮਕੋਟ, 20 ਫਰਵਰੀ (ਪਰਮਜੀਤ ਸਿੰਘ)- ਨਵਯੁਗ ਪਬਲਿਕ ਸੀਨੀ. ਸੈਕੰ. ਸਕੂਲ ਧਰਮਕੋਟ ਵਿਖੇ ਧਾਰਮਿਕ ਪ੍ਰੀਖਿਆ ਲਈ ਗਈ | ਇਸ ਧਾਰਮਿਕ ਪ੍ਰੀਖਿਆ ਵਿਚ ਨਵਯੁਗ ਸਕੂਲ ਦੇ 10 ਵਿਦਿਆਰਥੀਆਂ ਨੇ 60 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਨ੍ਹਾਂ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ...
ਕੋਟ ਈਸੇ ਖਾਂ, 20 ਫਰਵਰੀ (ਯਸ਼ਪਾਲ ਗੁਲਾਟੀ)-ਜਗਰਾਵਾਂ ਦੀ ਨਵੀਂ ਦਾਣਾ ਮੰਡੀ ਵਿਖੇ ਜੋ 21 ਫਰਵਰੀ ਨੂੰ ਸਵੇਰੇ 10 ਵਜੇ ਪੰਜਾਬ ਨੰਬਰਦਾਰ ਯੂਨੀਅਨ ਦੀ ਸੂਬਾ ਪੱਧਰੀ ਰੈਲੀ ਹੋ ਰਹੀ ਹੈ, ਉਸ ਵਿਚ ਪੁੱਜਣ ਤੇ ਨੰਬਰਦਾਰਾਂ ਨੂੰ ਜਾਗਰੂਕ ਕਰਨ ਹਿਤ ਦਾਣਾ ਮੰਡੀ ਕੋਟ ਈਸੇ ਖਾਂ ...
ਬਾਘਾ ਪੁਰਾਣਾ, 20 ਫਰਵਰੀ (ਬਲਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਰਜਿ:) ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਮੁਗਲੂ ਪੱਤੀ ਵਿਖੇ ਬਲਾਕ ਪ੍ਰਧਾਨ ਗੁਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਮੀਤ ਪ੍ਰਧਾਨ ਪ੍ਰੀਤਮ ਸਿੰਘ, ਜ਼ਿਲ੍ਹਾ ...
ਕਿਸ਼ਨਪੁਰਾ ਕਲਾਂ, 20 ਫਰਵਰੀ (ਅਮੋਲਕ ਸਿੰਘ ਕਲਸੀ)-ਕਸਬਾ ਕਿਸ਼ਨਪੁਰਾ ਕਲਾਂ ਦੇ ਜੈ ਮਾਂ ਦੁਰਗਾ ਮੰਦਰ ਤੇ ਸ਼ਿਵਾਲਾ ਨੇੜੇ ਬੱਸ ਸਟੈਂਡ ਵਿਖੇ ਸ਼ਿਵਰਾਤਰੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐਡਵੋਕੇਟ ਪ੍ਰਧਾਨ ਮਲਕੀਤ ਚੰਦ ਬਾਵਾ ...
ਕੋਟ ਈਸੇ ਖਾਂ, 19 ਫਰਵਰੀ (ਨਿਰਮਲ ਸਿੰਘ ਕਾਲੜਾ)-ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਦੀ ਰਹਿਨੁਮਾਈ ਹੇਠ ਮਹੀਨਾਵਾਰ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਸਮਾਗਮ 'ਚ ਆਏ ਢਾਡੀ ...
ਠੱਠੀ ਭਾਈ, 20 ਫਰਵਰੀ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਸੁਖਾਨੰਦ ਵਿਖੇ ਡੀਨ ਕਾਲਜ ਡਿਵੈਲਪਮੈਂਟ ਕੌਾਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਪ੍ਰਯੋਜਿਤ ਤੇ ਆਈ. ਕਿਊ. ਏ. ਸੀ. ਦੁਆਰਾ ਸੰਗਠਿਤ ਇਕ ਰੋਜ਼ਾ ...
ਕੋਟ ਈਸੇ ਖਾਂ, 20 ਫਰਵਰੀ (ਗੁਰਮੀਤ ਸਿੰਘ ਖਾਲਸਾ)-ਡੇਰਾ ਬਾਬਾ ਹਮੀਰ ਸਿੰਘ ਪਿੰਡ ਜਨੇਰ ਦੇ ਗੁਰਦੁਆਰਾ ਸਾਹਿਬ ਵਿਖੇ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਬਾਬਾ ਚਰਨ ਸਿੰਘ ਪ੍ਰਮਾਤਮਾ ਵਲੋਂ ਦਿੱਤੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਆਪਣਾ ਸਰੀਰਕ ਚੋਲਾ ਤਿਆਗ ਗੁਰੂ ...
ਸਮਾਲਸਰ, 20 ਫਰਵਰੀ (ਕਿਰਨਦੀਪ ਸਿੰਘ ਬੰਬੀਹਾ)-ਵਿਦਿਆਰਥੀਆਂ ਦੇ ਪੱਛਮ ਵੱਲ ਵੱਧ ਰਹੇ ਰੁਝਾਨ ਅਤੇ ਪੰਜਾਬ ਤੇ ਪੰਜਾਬੀ ਭਾਸ਼ਾ ਤੋਂ ਉਨ੍ਹਾਂ ਦੀ ਦੂਰੀ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਵਿਖੇ ਅੰਤਰ ਰਾਸ਼ਟਰੀ ...
ਫਤਹਿਗੜ੍ਹ ਪੰਜਤੂਰ, 20 ਫਰਵਰੀ (ਜਸਵਿੰਦਰ ਸਿੰਘ)-ਟਰੈਫਿਕ ਐਜੂਕੇਸ਼ਨ ਸੈੱਲ ਜ਼ਿਲ੍ਹਾ ਮੋਗਾ ਦੇ ਏ ਅੱੈਸ.ਆਈ. ਕੇਵਲ ਸਿੰਘ ਵਲੋਂ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਪੰਜਤੂਰ ਵਿਖੇ ਪਿ੍ੰਸੀਪਲ ਮੰਜੂ ਅਰੋੜਾ ਦੇ ਸਹਿਯੋਗ ਨਾਲ ਵਿਦਿਆਰਥੀਆਂ ...
ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਠੇਕਾ ਸਫ਼ਾਈ ਕਰਮਚਾਰੀ ਯੂਨੀਅਨ (ਆਜ਼ਾਦ) ਦੀ ਸਾਂਝੀ ਮੀਟਿੰਗ ਸਥਾਨਕ ਸਿਵਲ ਹਸਪਤਾਲ ਵਿਖੇ ਪ੍ਰਧਾਨ ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ...
ਨਿਹਾਲ ਸਿੰਘ ਵਾਲਾ, 20 ਫਰਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਪਿਛਲੇ ਦਹਾਕੇ ਅੰਮਿ੍ਤਸਰ ਜ਼ਿਲ੍ਹੇ 'ਚ ਆਬਾਦਕਾਰ ਕਿਸਾਨਾਂ ਦੇ ਹੱਕਾਂ ਲਈ ਲੜਦੇ ਹੋਏ ਸ਼ਹੀਦ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸਾਧੂ ਸਿੰਘ ਤਖ਼ਤੂਪੁਰਾ ਦੀ ...
ਬਾਘਾ ਪੁਰਾਣਾ, 20 ਫਰਵਰੀ (ਬਲਰਾਜ ਸਿੰਗਲਾ)-ਇਲਾਕੇ ਦੀ ਨਾਮਵਰ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟ ਤੇ ਇਮੀਗ੍ਰੇਸ਼ਨ ਬਾਘਾ ਪੁਰਾਣਾ ਦੇ ਐੱਮ. ਡੀ. ਨਵਜੋਤ ਸਿੰਘ ਬਰਾੜ ਨੇ ਦੱਸਿਆ ਕਿ ਸੰਸਥਾ ਦੀ ਵਿਦਿਆਰਥਣ ਖੁਸ਼ਵੰਤ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ...
ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ)-ਡੈਫੋਡਿਲਜ਼ ਸੰਸਥਾ ਦੇ ਡਾਇਰੈਕਟਰ ਮਨਦੀਪ ਸਿੰਘ ਖੋਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਿਖੇ ਕੰਮਕਾਜੀ ਵਿਦਿਆਰਥੀਆਂ ਦੇ ਰੁਝੇਵਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਲਈ ਸਵੇਰ ਦਾ 6 ਤੋਂ 10 ਵਜੇ ...
ਸਰਪੰਚ ਯਾਦਵਿੰਦਰ ਸਿੰਘ ਕੋਟ ਈਸੇ ਖਾਂ, 20 ਫਰਵਰੀ (ਗੁਰਮੀਤ ਸਿੰਘ ਖਾਲਸਾ)-ਪਿੰਡ ਬਲਖੰਡੀ ਵਿਖੇ ਬੀਤੇ ਮੰਗਲਵਾਰ ਪ੍ਰਸ਼ਾਸਨ ਵਲੋਂ ਹਟਾਏ ਕਬਜ਼ਿਆਂ ਨੂੰ ਲੈ ਕੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਸਰਪੰਚ ਯਾਦਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੇ ਵਿਕਾਸ ...
ਮੋਗਾ, 20 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਰਾਜਪੂਤ ਭਲਾਈ ਸੰਸਥਾ ਮੋਗਾ ਵਲੋਂ ਇਕ ਧਾਰਮਿਕ ਸਮਾਗਮ ਸਮੇਂ ਸਭਾ ਦੇ ਸਰਪ੍ਰਸਤ ਪੋ੍ਰਫੈਸਰ ਸੁਰਜੀਤ ਸਿੰਘ ਕਾਉਂਕੇ ਨੂੰ ਉਨ੍ਹਾਂ ਵਲੋਂ ਲਿਖੀ ਪੁਸਤਕ 'ਜੈਤੋ ਮੋਰਚੇ ਦੀ ਨਾਇਕਾ' ਮਾਤਾ ਕਿਸ਼ਨ ਕੌਰ ਕਾਉਂਕੇ ਲਈ ਸਨਮਾਨਿਤ ...
ਬਾਘਾ ਪੁਰਾਣਾ, 20 ਫਰਵਰੀ (ਬਲਰਾਜ ਸਿੰਗਲਾ)-ਕੇਂਦਰ ਸਰਕਾਰ ਵਲੋਂ ਬਣਾਏ ਨਾਗਰਿਕਤਾ ਕਾਨੂੰਨ ਦੇ ਹੱਕ ਵਿਚ ਸਥਾਨਕ ਸ਼ਹਿਰ ਵਿਖੇ ਇਕ ਰੈਲੀ ਕੱਢੀ ਗਈ | ਰੈਲੀ ਕੱਢਣ ਤੋਂ ਪਹਿਲਾਂ ਸਥਾਨਕ ਸ਼ਹਿਰ ਦੀ ਨਿਹਾਲ ਸਿੰਘ ਵਾਲਾ ਸੜਕ 'ਤੇ ਸਥਿਤ ਜਨਤਾ ਧਰਮਸ਼ਾਲਾ ਵਿਚ ਸ਼ਹਿਰ ...
ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ)-ਪੁਸਤਕਾਂ ਬੱਚਿਆਂ ਦੇ ਰੁਬਰੂ ਪ੍ਰੋਗਰਾਮ ਤਹਿਤ ਵਿਸ਼ੇਸ਼ ਸਮਾਗਮ ਪਿੰਡ ਕੋਕਰੀ ਵਹਿਣੀਵਾਲ ਵਿਖੇ 26 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸਵੇਰੇ 10 ਵਜੇ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਜਾਣਗੇ | ਉਪਰੋਕਤ ਸਰਕਾਰੀ ...
ਬਾਘਾ ਪੁਰਾਣਾ, 20 ਫਰਵਰੀ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੇ ਉੱਘੇ ਸਮਾਜ ਸੇਵੀ ਬਾਊ ਮੁਕੰਦ ਲਾਲ ਗੋਇਲ ਜੋ ਬੀਤੇ ਦਿਨੀਂ ਸਵਰਗ ਸੁਧਾਰ ਗਏ ਸਨ, ਉਨ੍ਹਾਂ ਨਮਿਤ ਉਨ੍ਹਾਂ ਦੇ ਸਪੁੱਤਰ ਦਰਸ਼ਨ ਕੁਮਾਰ ਗੋਇਲ ਦਰਸ਼ੀ, ਰਮੇਸ਼ ਕੁਮਾਰ ਗੋਇਲ ਟੋਨੀ ਤੇ ਮਾ. ਕੇਵਲ ਕ੍ਰਿਸ਼ਨ ...
ਨਿਹਾਲ ਸਿੰਘ ਵਾਲਾ, 20 ਫਰਵਰੀ (ਸੁਖਦੇਵ ਸਿੰਘ ਖਾਲਸਾ)- ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਲੋਪੋ ਵਿਖੇ ਪਿ੍ੰਸੀਪਲ ਡਾ. ਤਿ੍ਪਤਾ ਪਰਮਾਰ ਦੀ ਅਗਵਾਈ 'ਚ ਪੰਜਾਬੀ ਵਿਭਾਗ ਵਲੋਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ | ਪਿ੍ੰਸੀਪਲ ਪਰਮਾਰ ਨੇ ...
ਮੋਗਾ, 20 ਫਰਵਰੀ (ਅਮਰਜੀਤ ਸਿੰਘ ਸੰਧੂ)-ਪਿੰਡ ਰੌਲੀ ਵਿਖੇ ਬਾਬਾ ਬਿਸ਼ਨ ਦਾਸ ਦੀ ਸਾਲਾਨਾ ਬਰਸੀ 'ਤੇ ਦੂਸਰਾ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ¢ ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਪ੍ਰਧਾਨ ਗੁਰਵਿੰਦਰ ਸਿੰਘ ਕੋਕੀ ਨੇ ਦੱਸਿਆ ਕਿ ਸਵਾਮੀ ਜੀ ਦੀ ...
ਧਰਮਕੋਟ, 20 ਫਰਵਰੀ (ਪਰਮਜੀਤ ਸਿੰਘ)-ਪੁਲਿਸ ਨੂੰ ਮਿਲੀ ਇਤਲਾਹ 'ਤੇ ਥਾਣਾ ਧਰਮਕੋਟ ਵਿਖੇ 5 ਵਿਅਕਤੀਆਂ 'ਤੇ ਮੁਕੱਦਮਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ, ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ...
ਕੋਟ ਈਸੇ ਖਾਂ, 20 ਫਰਵਰੀ (ਨਿਰਮਲ ਸਿੰਘ ਕਾਲੜਾ)-ਡੇਰਾ ਸਿੱਧ ਮੰਦਰ ਕੋਟ ਈਸੇ ਖਾਂ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਵੇਗਾ | ਉਕਤ ਜਾਣਕਾਰੀ ਡੇਰਾ ਸਿੱਧ ਮੰਦਰ ਦੇ ਮੁਖੀ ਸਵਾਮੀ ਗੋਬਿੰਦਪੁਰੀ ਨੇ ਪ੍ਰੈੱਸ ਨੂੰ ਦਿੱਤੀ | ਉਨ੍ਹਾਂ ...
ਬਾਘਾ ਪੁਰਾਣਾ, 20 ਫਰਵਰੀ (ਬਲਰਾਜ ਸਿੰਗਲਾ)-ਲਾਇਨਜ਼ ਕਲੱਬ ਮੋਗਾ ਸਿਟੀ ਵਲੋਂ ਸਵ. ਤੀਰਥ ਸਿੰਘ ਗੈਦੂ ਤੇ ਮਾਤਾ ਹਰਦਿਆਲ ਕੌਰ ਗੈਦੂ ਜੈ ਸਿੰਘ ਵਾਲਾ ਦੀ ਯਾਦ ਵਿਚ ਸਕਾਈ ਡੋਮ ਗਰੁੱਪ ਆਫ਼ ਕੰਪਨੀਜ਼ ਕੈਨੇਡਾ ਦੇ ਸਹਿਯੋਗ ਨਾਲ ਅੱਖਾਂ ਦਾ 16ਵਾਂ ਮੁਫ਼ਤ ਚੈੱਕਅਪ ਕੈਂਪ ...
ਬਾਘਾ ਪੁਰਾਣਾ, 20 ਫਰਵਰੀ (ਬਲਰਾਜ ਸਿੰਗਲਾ)-ਸਥਾਨਕ ਮੁੱਦਕੀ ਸੜਕ 'ਤੇ ਸਥਿਤ ਆਇਲਟਸ ਅਤੇ ਇਮੀਗ੍ਰੇਸ਼ਨ ਸੰਸਥਾ ਟੱਚ ਸਕਾਈ ਇੰਸਟੀਚਿਊਟ ਆਫ਼ ਇੰਗਲਿਸ਼ ਦੀ ਹੋਣਹਾਰ ਵਿਦਿਆਰਥਣ ਕਮਲਪ੍ਰੀਤ ਕੌਰ ਪੁੱਤਰੀ ਡਾ. ਕੁਲਦੀਪ ਸਿੰਘ ਨੇ ਆਇਲਟਸ ਵਿਚ ਓਵਰਆਲ 6.5 ਬੈਂਡ ਹਾਸਲ ਕਰਕੇ ...
ਮੋਗਾ, 20 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਟਰੈਫ਼ਿਕ ਵਿਭਾਗ ਮੋਗਾ ਦੇ ਇੰਚਾਰਜ ਸਬ ਇੰਸਪੈਕਟਰ ਕਸ਼ਮੀਰ ਸਿੰਘ ਨੇ 'ਅਜੀਤ' ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੇ ਵਾਹਨਾਂ ਉੱਪਰ ਲਗਾਏ ਜਾਂਦੇ ਸਟਿਕਰਾਂ ਨੂੰ ਉਤਾਰਨ ਬਾਰੇ ਸਰਕਾਰੀ ਤੌਰ 'ਤੇ ਕੋਈ ਵੀ ...
ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਤਰ੍ਹਾਂ ਦੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ | ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਲੋਂ ਘਰ-ਘਰ ਰੋਜ਼ਗਾਰ ...
ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਰਿਵਾਇਤੀ ਦਵਾਈ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮੋਗਾ ਜ਼ਿਲ੍ਹੇ ਦੇ ਪਿੰਡ ਦੁਨੇਕੇ ਵਿਖੇ 50 ਬਿਸਤਰਿਆਂ ਵਾਲਾ ਆਯੁਰਵੈਦਿਕ, ਯੋਗਾ ਤੇ ਨੈਚੁਰੋਪੈਥੀ, ਯੂਨਾਨੀ, ਸਿੱਧ ਤੇ ਹੋਮਿਓਪੈਥੀ (ਆਯੂਸ਼) ...
ਮੋਗਾ, 20 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਨਿਰੰਜਣ ਸਿੰਘ (76 ਸਾਲ) ਪੁੱਤਰ ਜੰਗੀਰ ਸਿੰਘ ਵਾਸੀ ਨਿਊ ਅਰਜਨ ਦੇਵ ਨਗਰ ਗਿੱਲ ਰੋਡ ਮੋਗਾ ਅਤੇ ਉਸ ਦੀ ਪਤਨੀ ਰਣਜੀਤ ਕੌਰ 18 ਫਰਵਰੀ ਨੂੰ ਦਿਨ ਸਮੇਂ ਰਿਕਸ਼ੇ 'ਤੇ ਸਵਾਰ ਹੋ ਕੇ ਕਬਾੜੀਆਂ ਬਾਜ਼ਾਰ ਵਿਚੋਂ ਦੀ ਆਪਣੇ ਘਰ ਵੱਲ ਜਾ ਰਹੇ ...
ਮੋਗਾ, 20 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਸੂਬਾ ਪ੍ਰਧਾਨ ਠਾਕੁਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੀ ਸਮੁੱਚੀ ਕਾਰਵਾਈ ਬਾਰੇ ਸੂਬਾ ਪ੍ਰੈੱਸ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਕਿਹਾ ਕਿ ਜਥੇਬੰਦੀ ਪੰਜਾਬ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX