ਬਠਿੰਡਾ, 20 ਫਰਵਰੀ (ਅਵਤਾਰ ਸਿੰਘ)-ਬੀਤੀ ਰਾਤ ਇਕ ਕਾਰ ਤੇ ਟਰੱਕ ਦੀ ਟੱਕਰ ਕਾਰਨ ਮਾਰੇ ਗਏ ਮਾਂ-ਪੁੱਤ ਅਤੇ ਜ਼ਖ਼ਮੀ ਹੋਈ ਗਰਭਵਤੀ ਧੀ ਜਿਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਸ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ | ਪੁਲਿਸ ਵਲੋਂ ਇਸ ਸਬੰਧੀ ਟਰੱਕ ਡਰਾਈਵਰ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਸੀ ਪੰ੍ਰਤੂ ਮਿ੍ਤਕਾਂ ਦੇ ਪਰਿਵਾਰ ਵਲੋਂ ਇਸ ਦਾ ਵਿਰੋਧ ਕਰਦਿਆਂ ਜ਼ਖ਼ਮੀ ਹੋਈ ਲੜਕੀ ਦੇ ਸਹੁਰਾ ਪਰਿਵਾਰ 'ਤੇ ਦੋਸ਼ ਲਗਾਏ ਕਿ ਉਨ੍ਹਾਂ ਨੇ ਲੜਕੀ ਦੀ ਕੁੱਟਮਾਰ ਕੀਤੀ ਤੇ ਜਦ ਉਹ ਆਪਣੇ ਮਾਂ ਤੇ ਭਰਾ ਨਾਲ ਕਾਰ 'ਚ ਆਪਣੇ ਪੇਕੇ ਘਰ ਜਾ ਰਹੀ ਸੀ ਤਾਂ ਉਸ ਦੇ ਪਤੀ ਤੇ ਹੋਰ 4 ਜਣਿਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ | ਜ਼ੇਰੇ ਇਲਾਜ ਲੜਕੀ ਦਾ ਅਜੇ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ | ਲੜਕੀ ਦਾ ਪਰਿਵਾਰ ਸਹੁਰੇ ਪਰਿਵਾਰ 'ਤੇ ਕਾਰਵਾਈ ਕਰਨ ਦੀ ਮੰਗ 'ਤੇ ਅੜਿਆ ਹੋਇਆ ਹੈ, ਜਿਸ ਨੂੰ ਲੈ ਕੇ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਸਾਹਮਣੇ ਸੜਕ 'ਤੇ ਆਵਾਜਾਈ ਰੋਕ ਧਰਨਾ ਲਗਾ ਦਿੱਤਾ ਗਿਆ ਤੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਜ਼ਖ਼ਮੀ ਲੜਕੀ ਦੇ ਪਰਿਵਾਰਕ ਮੈਂਬਰ ਵਾਰ-ਵਾਰ ਮੰਗ ਕਰ ਰਹੇ ਹਨ ਕਿ ਪੁਲਿਸ ਕਾਤਲਾਂ ਨੂੰ ਗਿ੍ਫ਼ਤਾਰ ਕਰੇ | ਇਸ ਮੌਕੇ ਡੀ. ਐਸ. ਪੀ. ਦਵਿੰਦਰ ਸਿੰਘ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਕੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ | ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ |
ਕਾਲਾਂਵਾਲੀ, 20 ਫਰਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਜੰਡਵਾਲਾ ਜਾਟਾਂ ਦੇ ਤਿੰਨ ਵਿਅਕਤੀਆਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਪੁਲਿਸ ਦੀ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਇੱਕ ਵਿਅਕਤੀ ਨੇ ਸਾਢੇ ਸੱਤ ਲੱਖ ਰੁਪਏ ਦੀ ...
ਗੋਨਿਆਣਾ, 20 ਫਰਵਰੀ (ਬਰਾੜ ਆਰ. ਸਿੰਘ, ਲਛਮਣ ਦਾਸ ਗਰਗ)-ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਚੰਡੀਗੜ੍ਹ ਦੀ 11 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਅਨੁਸਾਰ ਕਤ ਥਾਣੇ ਅਧੀਨ ਪੈਂਦੇ ਪਿੰਡ ਕਿਲੀ ਨਿਹਾਲ ਸਿੰਘ ...
ਰਾਮਾਂ ਮੰਡੀ, 20 ਫਰਵਰੀ (ਤਰਸੇਮ ਸਿੰਗਲਾ)-ਨਾਲ ਲੱਗਦੇ ਪਿੰਡ ਰਾਮਾਂ ਵਿਖੇ ਰਾਮਾਂ ਮੰਡੀ ਦੇ ਜਲਘਰ ਤੋਂ ਹੋ ਰਹੀ ਗੰਦੇ ਪਾਣੀ ਦੀ ਸਪਲਾਈ ਕਾਰਨ ਲਗਾਤਰ 7 ਮਹੀਨਿਆਂ ਤੋਂ ਪਿੰਡ ਵਾਸੀ ਪੀਲੀਆ ਰੋਗ ਨਾਲ ਜੂਝ ਰਹੇ ਹਨ | ਪਿੰਡ ਦੇ ਜੈ ਬਾਬਾ ਸਰਬੰਗੀ ਸਪੋਰਟਸ ਕਲੱਬ ਦੇ ...
ਬਠਿੰਡਾ, 20 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਅਦਾਲਤ ਨੇ ਜਬਰ ਜਨਾਹ ਤੇ ਨਸ਼ਾ ਰੋਕੂ ਐਕਟ ਦੇ ਦੋਸ਼ਾਂ 'ਚੋਂ ਤਿੰਨ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਜ਼ਿਕਰਯੋਗ ਹੈ ਕਿ ਇਕ ਵਿਅਕਤੀ ਨੇ ਥਾਣਾ ਸੰਗਤ ਪੁਲਿਸ ਨੂੰ ਲਿਖਾਈ ਸ਼ਿਕਾਇਤ 'ਚ ਦੱਸਿਆ ...
ਕਾਲਾਂਵਾਲੀ, 20 ਫਰਵਰੀ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਦੂਰ ਦੇ ਪੇਂਡੂ ਅਤੇ ਸਲੱਮ ਏਰੀਆ ਵਿਚ ਕਾਨੂੰਨੀ ਜਾਗਰੂਕਤਾ ਕੈਂਪ ਲਗਾਏ ਜਾਣਗੇ | ਇਨ੍ਹਾਂ ਜਾਗਰੂਕਤਾ ਕੈਂਪ 'ਚ ਪੈਨਲ ਵਕੀਲਾਂ ਵੱਲੋਂ ...
ਬੱਲੂਆਣਾ, 20 ਫਰਵਰੀ (ਗੁਰਨੈਬ ਸਾਜਨ)- ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਪ੍ਰਬੰਧਕੀ ਕਮੇਟੀ ਦੀ ਚੋਣ ਸਰਪੰਚ ਹਰਦੀਪ ਸਿੰਘ ਮਾਨ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਪੰਨ ਹੋਈ | ਇਸ ਸਮੇਂ ਸਹਿਕਾਰੀ ਸਭਾਵਾਂ ਦੇ ...
ਭਾਈਰੂਪਾ, 20 ਫਰਵਰੀ (ਵਰਿੰਦਰ ਲੱਕੀ)-ਬੀਤੀ ਰਾਤ ਚੋਰਾਂ ਵਲੋਂ ਚੌਕੀ ਦਿਆਲਪੁਰਾ ਭਾਈਕਾ ਅਧੀਨ ਪੈਂਦੇ ਪਿੰਡ ਜਲਾਲ ਤੇ ਸਲਾਬਤਪੁਰਾ ਵਿਖੇ 2 ਦੁਕਾਨਾਾ ਦੇ ਜਿੰਦਰੇ ਤੋੜ ਕੇ ਲੱਖਾਾ ਰੁਪਏ ਦਾ ਸਾਮਾਨ ਤੇ ਨਕਦੀ ਚੋਰੀ ਕਰ ਲੈਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ¢ ਪੀੜਤ ...
ਸੰਗਤ ਮੰਡੀ, 20 ਫਰਵਰੀ (ਅੰਮਿ੍ਤਪਾਲ ਸ਼ਰਮਾ)-ਪਿੰਡ ਸੰਗਤ ਕਲਾਂ ਦੇ ਪੀ. ਸੀ. ਐਸ. (ਜੁਡੀਸ਼ੀਅਲ) ਪਾਸ ਸੁਖਮਨਦੀਪ ਸਿੰਘ ਸਿੱਧੂ ਨੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਪਹੁੰਚ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ, ਜਿਥੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ...
ਮਹਿਰਾਜ 20 ਫਰਵਰੀ (ਸੁਖਪਾਲ ਮਹਿਰਾਜ)- ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨਗਰ ਮਹਿਰਾਜ ਵਿਖੇ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ, ਇਸ ਮੌਕੇ ਵੱਖ -ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ | ਉਨ੍ਹਾਂ ਕਿਹਾ ਕਿ ਧਕਾਰੀਆਂ ਵਲੋਂ ਬਠਿੰਡਾ ...
ਨਥਾਣਾ, 20 ਫਰਵਰੀ (ਗੁਰਦਰਸ਼ਨ ਲੁੱਧੜ)- ਜੰਡਾਂਵਾਲਾ-ਨਥਾਣਾ ਸੜਕ 'ਤੇ ਕਈ ਪਲਟੀਆਂ ਖਾਣ ਵਾਲੀ ਇਨੋਵਾ ਕਾਰ ਨੇ ਸੜਕ ਕਿਨਾਰੇ ਆਪਣੇ ਘਰ ਅੱਗੇ ਖੜ੍ਹੇ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਕੇ ਜ਼ਖ਼ਮੀ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਜੰਡਾਂਵਾਲਾ ...
ਰਾਮਪੁਰਾ ਫੂਲ, 20 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)-ਨਗਰ ਕੌਾਸਲ ਰਾਮਪੁਰਾ ਫੂਲ ਦਾ ਕਰੋੜਾਂ ਰੁਪਏ ਲੋਕਾਂ 'ਚ ਫ਼ਸ ਗਿਆ ਹੈ | ਵਿਧਾਇਕ ਸਿਮਰਨਜੀਤ ਸਿੰਘ ਬੈਂਸ ਵਲੋਂ ਇਕ ਸ਼ਿਕਾਇਤ ਦੇ ਮਾਮਲੇ 'ਚ ਵਿਧਾਨ ਸਭਾ ਅੰਦਰ ਉਠਾਏ ਗਏ ਸਵਾਲ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ...
ਰਾਮਪੁਰਾ ਫੂਲ, 20 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)- ਸੰਤ ਤਿ੍ਵੈਣੀ ਗਿਰੀ ਪੁਨਰ ਆਈ ਹਸਪਤਾਲ ਵਿਖੇ ਸੰਤ ਰਾਮ ਨਰਾਇਣ ਗਿਰੀ ਦੀ ਅਗਵਾਈ ਵਿਚ ਪੁਨਰ ਜੋਤੀ ਆਈ ਡੋਨੇਸ਼ਨ ਸੁਸਾਇਟੀ ਵਲੋਂ ਅੱਖਾਂ ਦਾ 44 ਵਾਂ ਚੈੱਕਅਪ ਤੇ ਅਪਰੇਸ਼ਨ ਕੈਂਪ ਲਗਾਇਆ ਗਿਆ | ਇਹ ਕੈਂਪ ਰਾਜ ...
ਭਾਈਰੂਪਾ, 20 ਫਰਵਰੀ (ਵਰਿੰਦਰ ਲੱਕੀ)- ਦੋ ਪਿੰਡਾਂ ਸੇਲਬਰਾਹ ਤੇ ਕਾਲੌਕੇ ਦੀ ਸਾਂਝੀ ਬਹੁ ਮੰਤਵੀਂ ਸਹਿਕਾਰੀ ਖੇਤੀਬਾੜੀ ਸਭਾ ਸੇਲਬਰਾਹ ਦੀ ਅੱਜ ਹੋਈ ਚੋਣ 'ਚ ਸੱਤਾਧਾਰੀ ਧਿਰ ਕਾਂਗਰਸ ਨੇ ਬਾਜ਼ੀ ਮਾਰ ਲਈ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਹਾਕਮ ਧਿਰ 'ਤੇ ...
ਤਲਵੰਡੀ ਸਾਬੋ, 20 ਫਰਵਰੀ (ਰਵਜੋਤ ਸਿੰਘ ਰਾਹੀ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ਼ ਐਗਰੀਕਲਚਰ ਵਲੋਂ ਐਥਲੈਟਿਕ ਮੀਟ ਕਰਵਾਈ ਗਈ | ਜਿਸ ਦਾ ਉਦਘਾਟਨ ਡਾ. ਗੁਰਜੰਟ ਸਿੰਘ ਸਿੱਧੂ ਰਜਿਸਟਰਾਰ ਨੇ ਕੀਤਾ | ਇਸ ਮੌਕੇ ਡਾ. ਅਜਮੇਰ ਸਿੰਘ ਡੀਨ ਖੇਤੀਬਾੜੀ, ਡਾ. ...
ਬਠਿੰਡਾ, 20 ਫਰਵਰੀ (ਅਵਤਾਰ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਵਰਕਰਾਂ ਵਲੋਂ ਪੰਜਾਬ ਭਰ 'ਚ ਜ਼ਿਲ੍ਹਾ ਪੱਧਰ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤੇ ਗਏੇ ਹਨ, ਇਸੇ ਤਹਿਤ ਅੱਜ ਬਠਿੰਡਾ ਵਿਖੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਦੀ ...
ਬਠਿੰਡਾ, 20 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਐਨ. ਐਸ. ਐਸ. ਯੂਨਿਟ ਵਲੋਂ 'ਵਿਸ਼ਵ ਸਮਾਜਿਕ ਨਿਆਂ ਦਿਵਸ' ਮਨਾਇਆ ਗਿਆ | ਇਸ ਮੌਕੇ ਬੀ. ਐਫ. ਜੀ. ਆਈ. ਦੇ ਡਿਪਟੀ ਡਾਇਰੈਕਟਰ (ਸਹੂਲਤਾਂ) ਹਰਪਾਲ ਸਿੰਘ ਅਤੇ ਡਿਪਟੀ ਡਾਇਰੈਕਟਰ (ਕੈਰੀਅਰ ...
ਤਲਵੰਡੀ ਸਾਬੋ, 20 ਫਰਵਰੀ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਦੇ ਪਿਤਾ ਸਵਰਗੀ ਭੁਪਿੰਦਰ ਸਿੰਘ ਸਿੱਧੂ ਦੀ ਬਰਸੀ ਸਬੰਧੀ ਤਿੰਨ ਰੋਜ਼ਾ ਧਾਰਮਿਕ ਤੇ ਸਮਾਜਿਕ ਸਮਾਗਮ ਅੱਜ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਵਿਖੇ ...
ਕਾਲਾਂਵਾਲੀ, 20 ਫਰਵਰੀ (ਭੁਪਿੰਦਰ ਪੰਨੀਵਾਲੀਆ)- ਸੀਆਈਏ ਸਟਾਫ਼ ਪੁਲਿਸ ਕਾਲਾਂਵਾਲੀ ਦੀ ਟੀਮ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਪਿੰਡ ਘੁੱਕਿਆਂਵਾਲੀ ਖੇਤਰ ਤੋਂ ਮੋਟਰ-ਸਾਈਕਲ ਸਵਾਰ ਨੌਜਵਾਨ ਨੂੰ 10 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜੇ ਗਏ ਨੌਜਵਾਨ ਦੀ ਪਛਾਣ ...
ਬਠਿੰਡਾ, 20 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਬੈਂਕਾਾ ਦੇ ਅਧਿਕਾਰੀਆਾ ਤੇ ਕਰਮਚਾਰੀਆਾ ਨੇ ਯੂਨਾਇਟਡ ਫੋਰਮ ਆਫ਼ ਬੈਂਕ ਯੂਨੀਅਨ (ਯੂ.ਐਫ.ਬੀ.ਯੂ.) ਦੇ ਸੱਦੇ 'ਤੇ ਤਨਖ਼ਾਹਾਂ ਦੇ ਵਾਧੇ ਨੂੰ ਲੈ ਕੇ ਸਟੇਟ ਬੈਂਕ ਆਫ਼ ਇੰਡੀਆ ਦੇ ਅਮਰੀਕ ਸਿੰਘ ਰੋਡ ਸਥਿਤ ਜ਼ੋਨਲ ਆਫ਼ਿਸ ...
ਬਠਿੰਡਾ, 20 ਫਰਵਰੀ (ਅਵਤਾਰ ਸਿੰਘ)-ਅੱਜ ਇਥੇ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਦਲਿਤਾਂ 'ਤੇ ਹੋ ਰਹੇ ਅੱਤਿਆਚਾਰ ਦਾ ਵਿਰੋਧ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਇਕ ਮੰਗ ਪੱਤਰ ਰਾਸ਼ਟਰਪਤੀ ਤੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਗਿਆ | ਇਸ ਮੌਕੇ ਜ਼ਿਲ੍ਹਾ ...
ਭਾਗੀਵਾਂਦਰ, 20 ਫਰਵਰੀ (ਮਹਿੰਦਰ ਸਿੰਘ ਰੂਪ)- ਵੱਖ-ਵੱਖ ਨਿੱਜੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਲਿਜਾਉਣ ਵਾਲੀਆਂ ਸਕੂਲੀ ਵੈਨਾਂ ਮਿਆਰੀ ਤੇ ਸੇਫ਼ਟੀ ਯੰਤਰਾਂ ਦੇ ਨਾਲ-ਨਾਲ ਹੋਰ ...
ਤਲਵੰਡੀ ਸਾਬੋ, 20 ਫਰਵਰੀ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ, ਰਾਮਾਂ ਤੇ ਮੌੜ ਮੰਡੀ ਦੇ ਸਕੂਲ ਪ੍ਰਬੰਧਕਾਂ ਦੀ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਸਭ ਤੋਂ ਪਹਿਲਾਂ ਪਿਛਲੇ ਦਿਨੀਂ ਲੌਾਗੋਵਾਲ ਵਿਖੇ ਵਾਪਰੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇਸ ਦੁਰਘਟਨਾ ...
ਭਾਈਰੂਪਾ, 20 ਫਰਵਰੀ (ਵਰਿੰਦਰ ਲੱਕੀ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਾਕ ਫੂਲ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਜਗਦੀਸ਼ ਸਿੰਘ ਦੀ ਅਗਵਾਈ 'ਚ ਸਰਕਲ ਫੂਲ ਦੇ ਪਿੰਡਾਂ ਅੰਦਰ ਕਿਸਾਨ ਸਿਖ਼ਲਾਈ ਕੈਂਪ ਲਗਾਏ ਗਏ, ਇਸੇ ਕੜੀ ਤਹਿਤ ਕਸਬਾ ਭਾਈਰੂਪਾ ਦੇ ...
ਬਠਿੰਡਾ, 20 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਸੇਂਟ ਪਾਲ ਸਕੂਲ ਦੇ ਖਿਡਾਰੀ ਸੰਦੀਪ ਸਿੰਘ ਭੁੱਲਰ ਨੂੰ ਬਾਲ ਬੈਡਮਿੰਟਨ ਖੇਡ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਹਾਸਲ ਹੋਇਆ ਹੈ | ਬਾਲ ਬੈਡਮਿੰਟਨ ਵਿਚ ਕੌਮੀ ਸਕੂਲ ਖੇਡਾਂ ਵਿਚ ਹਿੱਸਾ ਲੈਣ ...
ਭਾਈਰੂਪਾ, 20 ਫਰਵਰੀ (ਵਰਿੰਦਰ ਲੱਕੀ)- ਬੀ.ਆਰ.ਸੀ ਆਈਲੈਟਸ ਅਕੈਡਮੀ ਤੇ ਇੰਮੀਗ੍ਰੇਸ਼ਨ ਸੈਂਟਰ ਭਾਈਰੂਪਾ ਨੇ 5.5 ਬੈਂਡ ਵਾਲੇ 3 ਵਿਦਿਆਰਥੀਆਂ ਦੇ ਵੀਜ਼ੇ ਲਗਵਾਏ ਹਨ¢ ਅਕੈਡਮੀ ਦੇ ਸੰਚਾਲਕ ਰਿੰਕੂ ਸ਼ਰਮਾ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਪੁੱਤਰ ਪਰਵਿੰਦਰ ਸਿੰਘ ਨਾਮਧਾਰੀ ...
ਸੰਗਤ ਮੰਡੀ, 20 ਫਰਵਰੀ (ਅੰਮਿ੍ਤਪਾਲ ਸ਼ਰਮਾ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਅੱਜ ਬਾਦਲ ਪਰਿਵਾਰ ਨੂੰ ਮਿਲਣ ਲਈ ਪਿੰਡ ਬਾਦਲ ਨੂੰ ਜਾਂਦੇ ਸਮੇਂ ਕੁੱਝ ਦੇਰ ਲਈ ਪਿੰਡ ਘੁੱਦਾ ਵਿਖੇ ਠਹਿਰੇ, ਜਿਥੇ ਜ਼ਿਲੇ੍ਹ ਦੇ ਹੋਰਨਾਂ ਸ਼ਹਿਰਾਂ ਤੋਂ ਆਏ ...
ਕੋਟਫੱਤਾ, 20 ਫਰਵਰੀ (ਰਣਜੀਤ ਸਿੰਘ ਬੁੱਟਰ)- ਬੀਤੀ ਅੱਧੀ ਕੁ ਰਾਤ ਨੂੰ ਫੂਸ ਮੰਡੀ ਦੇ ਇਕ ਗ਼ਰੀਬ ਪਰਿਵਾਰ ਗੁਰਦੀਪ ਸਿੰਘ ਪੁੱਤਰ ਚਿੜੀਆ ਸਿੰਘ ਦੇ ਮਕਾਨ ਦੇ ਇਕ ਕਮਰੇ ਨੂੰ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ ਜਿਸ ਨਾਲ ਘਰ ਦਾ ਘਰੇਲੂ ਸਾਮਾਨ, ਮੋਟਰ ਸਾਈਕਲ ਅਤੇ ...
ਸੰਗਤ ਮੰਡੀ, 20 ਫਰਵਰੀ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ, ਅੰਮਿ੍ਤਪਾਲ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਨੇ ਹੈਰੋਇਨ, ਭੁੱਕੀ ਚੂਰਾ ਪੋਸਤ, ਨਾਜਾਇਜ਼ ਸ਼ਰਾਬ ਅਤੇ ਹਾਦਸੇ ਨਾਲ ਸਬੰਧਿਤ ਮਾਮਲਿਆਂ 'ਚ ਵੱਖ-ਵੱਖ 6 ਮੁਕੱਦਮੇ ਦਰਜ ਕੀਤੇ ਹਨ | ਐਸ.ਆਈ. ਬਲਤੇਜ ਸਿੰਘ ...
ਰਾਮਾਂ ਮੰਡੀ, 20 ਫਰਵਰੀ (ਤਰਸੇਮ ਸਿੰਗਲਾ)-ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਸਵੱਛ ਭਾਰਤ' ਮੁਹਿੰਮ ਨੂੰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹੀ ਬਰੇਕਾਂ ਲੱਗਦੀਆਂ ਜਾ ਰਹੀਆਂ ਹਨ | ਸੱਭ ਤੋਂ ਵੱਧ ਗੰਦਗੀ ਦੇ ਢੇਰ ਅਤੇ ਸੀਵਰੇਜ ਦਾ ਗੰਦਾ ਪਾਣੀ ਸ਼ਹਿਰ ਦੀ ਸਫ਼ਾਈ ...
ਸੰਗਤ ਮੰਡੀ, 20 ਫਰਵਰੀ (ਅੰਮਿ੍ਤਪਾਲ ਸ਼ਰਮਾ)- ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਨੌਵੇਂ ਸੱਤ ਰੋਜ਼ਾ ਐਨ.ਐਸ.ਐਸ. (ਰਾਸ਼ਟਰੀ ਸੇਵਾ ਸਕੀਮ) ਕੈਂਪ (ਦਿਨ-ਰਾਤ) ਦੀ ਸ਼ੁਰੂਆਤ ਪਿ੍ੰਸੀਪਲ ਡਾ.ਰਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਕੀਤੀ ਗਈ¢ ਇਹ ਕੈਂਪ 26 ਫਰਵਰੀ ਤੱਕ ...
ਬਠਿੰਡਾ, 20 ਫਰਵਰੀ (ਅਵਤਾਰ ਸਿੰਘ) - ਸ਼ਹਿਰ ਦੇ ਸੰਤਪੁਰਾ ਰੋਡ 'ਤੇ ਇਕ ਸਾਈਕਲਸਵਾਰ ਨੂੰ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ | ਜ਼ਖ਼ਮੀ ਰਾਮ ਖਿਲਾਵਨ (40) ਜੋ ਕਿ ਦਿਹਾੜੀਦਾਰ ਹੈ | ਇਕ ਹੋਰ ਘਟਨਾ ਸਿਰਕੀ ਬਾਜ਼ਾਰ 'ਚ ਹੋਈ ਜਿਥੇ ਪੈਦਲ ਜਾ ਰਹੇ ਵਿਅਕਤੀ ਨੂੰ ਕੋਈ ਵਾਹਨ ...
ਰਾਮਾਂ ਮੰਡੀ, 20 ਫਰਵਰੀ (ਗੁਰਪ੍ਰੀਤ ਸਿੰਘ ਅਰੋੜਾ)- ਰਾਮ ਕਿ੍ਸ਼ਨ ਕਾਂਗੜਾ (ਪੰਜਾਬ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਦਲਿਤ ਵੈੱਲਫੇਅਰ ਸੰਗਠਨ ਦੇ ਮੀਤ ਪ੍ਰਧਾਨ) ਨੂੰ ਮਾਲਵਾ ਜ਼ੋਨ ਨੰਬਰ ਇਕ ਦੇ ਇੰਚਾਰਜ ਦੀ ਜ਼ਿੰਮੇਵਾਰੀ ਤੇ ਬਖ਼ਸ਼ੇ ਮਾਨ-ਸਨਮਾਨ ਲਈ ਉਨ੍ਹਾਂ ...
ਗੋਨਿਆਣਾ, 20 ਫਰਵਰੀ (ਮਨਦੀਪ ਸਿੰਘ ਮੱਕੜ)-ਥਾਣਾ ਨੇਹੀਂਆਂ ਵਾਲਾ ਦੇ ਐਸ. ਐਚ. ਓ. ਬੂਟਾ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ | ਬੂਟਾ ਸਿੰਘ ਮੁੱਖ ਅਫ਼ਸਰ ਨੇ ਦੱਸਿਆ ਕਿ ਪਿੰਡ ਖੇਮੂਆਣਾ ਦੇ ਨਜ਼ਦੀਕ ...
ਮਾਨਸਾ, 20 ਫਰਵਰੀ (ਸਟਾਫ਼ ਰਿਪੋਰਟਰ)- ਦੀ ਮਾਨਸਾ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਪੈਨਸ਼ਨਰ ਭਵਨ ਵਿਖੇ ਜਨਰਲ ਸਕੱਤਰ ਜਗਦੀਸ਼ ਰਾਏ ਦੀ ਪ੍ਰਧਾਨਗੀ ਹੇਠ ਹੋਈ | ਸਮੂਹ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਅਤੇ ...
ਬਠਿੰਡਾ, 20 ਫਰਵਰੀ (ਸਟਾਫ਼ ਰਿਪੋਰਟਰ)- ਬਠਿੰਡਾ ਦੇ ਅਜੀਤ ਰੋਡ ਤੋਂ ਸਰਬੱਤ ਬੀਮਾ ਯੋਜਨਾ ਦੇ ਫ਼ਰਜ਼ੀ ਕਾਰਡ ਬਣਾਉਣ ਦੇ ਦੋਸ਼ਾਂ ਤਹਿਤ ਥਾਣਾ ਸਿਵਲ ਲਾਈਨ ਪੁਲਿਸ ਨੇ ਇਕ ਨੌਜਵਾਨ ਨੂੰ ਕਾਰਡਾਂ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਸਿਵਲ ...
ਕਾਲਾਂਵਾਲੀ, 20 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਐਮ.ਪੀ. ਸੁਨੀਤਾ ਦੁੱਗਲ 21 ਫਰਵਰੀ ਨੂੰ ਵੱਖ-ਵੱਖ ਪ੍ਰੋਗਰਾਮਾਂ 'ਚ ਸ਼ਿਰਕਤ ਕਰਨਗੇ | ਇਹ ਜਾਣਕਾਰੀ ਦਿੰਦੇ ਹੋਏ ਐਮ.ਪੀ. ਦੇ ਨਿੱਜੀ ਸਕੱਤਰ ਨੇ ਦੱਸਿਆ ਕਿ ਐਮ.ਪੀ. ਸੁਨੀਤਾ ਦੁੱਗਨ 21 ਫਰਵਰੀ ਨੂੰ ਪਿੰਡ ...
ਮਾਨਸਾ, 20 ਫਰਵਰੀ (ਸਟਾਫ਼ ਰਿਪੋਰਟਰ)- ਸੰਵਿਧਾਨ ਬਚਾਓ ਮੰਚ ਪੰਜਾਬ ਵਲੋਂ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਜ਼ਦੀਕ ਲਗਾਇਆ ਮੋਰਚਾ 9ਵੇਂ ਦਿਨ 'ਚ ਸ਼ਾਮਿਲ ਹੋ ਗਿਆ ਹੈ | ਸੰਬੋਧਨ ਕਰਦਿਆਂ ਬਸਪਾ ਦੇ ਕੁਲਦੀਪ ਸਿੰਘ, ਅਕਾਲੀ ਦਲ (ਅ) ...
ਮਾਨਸਾ, 20 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਨਾਜਾਇਜ਼ ਸ਼ਰਾਬ, ਨਸ਼ੀਲੀਆਂ ਗੋਲੀਆਂ ਤੇ ਸ਼ੀਸ਼ੀਆਂ ਬਰਾਮਦ ਕਰ ਕੇ 3 ਵਿਅਕਤੀਆਂ ਿਖ਼ਲਾਫ਼ ਕਾਰਵਾਈ ਕੀਤੀ ਹੈ | ਡਾ: ਨਰਿੰਦਰ ਭਾਰਗਵ ਐਸ. ਐਸ. ਪੀ. ਮਾਨਸਾ ...
ਰਾਮਪੁਰਾ ਫੂਲ, 20 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਹਰਮਨਵੀਰ ਉਰਫ਼ ਜੈਸੀ ਕਾਂਗੜ ਨੰੂ ਦੀ ਬਠਿੰਡਾ ਸੈਂਟਰਲ ਕੋ ਆਪਰੇਟਿਵ ਬੈਂਕ ਦਾ ਚੇਅਰਮੈਨ ਬਣਾਏ ਜਾਣ 'ਤੇ ਹਲਕਾ ਰਾਮਪੁਰਾ ਫੂਲ ਦੇ ਵਰਕਰਾਂ ...
ਰਾਮਾਂ ਮੰਡੀ, 20 ਫਰਵਰੀ (ਗੁਰਪ੍ਰੀਤ ਸਿੰਘ ਅਰੋੜਾ)- ਬੀਤੇ ਦਿਨੀਂ ਸਥਾਨਕ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਲੋਂ ਵੱਖ-ਵੱਖ ਪਿੰਡਾਂ ਵਿਚ ---ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ 'ਪਿੰਡ ਦੀ ਮੁਟਿਆਰ, ਮਿਸਟਰ ਗੱਭਰੂ, ਮਿਸਟਰ ਰੁਸਤਮ ਆਦਿ ਦੀ ...
ਤਲਵੰਡੀ ਸਾਬੋ, 20 ਫਰਵਰੀ (ਰਣਜੀਤ ਸਿੰਘ ਰਾਜੂ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਲਵੰਡੀ ਸਾਬੋ ਸਥਿਤ ਯੂਨੀਵਰਸਿਟੀ ਦੇ ਕੈਂਪਸ ਵਿਖੇ ਯੂਨੀਵਰਸਿਟੀ ਸਕੂਲ ਆਫ਼ ਬਿਜਨਿਸ ਸਟੱਡੀਜ਼ ਵਿਭਾਗ ਦੇ ਵਿਦਿਆਰਥੀਆਂ ਤੇ ਸਟਾਫ਼ ਵੱਲੋਂ ਬਸੰਤ ਮੇਲਾ ਕਰਵਾਇਆ ਗਿਆ | ਜਿਸ ...
ਬਠਿੰਡਾ, 20 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ-ਹਾਜੀ ਰਤਨ ਚੌਕ 'ਤੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਬਠਿੰਡਾ-ਮਾਨਸਾ ਰੋਡ ਤੋਂ ਆ ਰਹੀ ਆਵਾਜਾਈ ਨੂੰ ਕੰਟਰੋਲ ਕਰ ਰਹੇ ਟ੍ਰੈਫ਼ਿਕ ਹੌਲਦਾਰ ਦਲਜੀਤ ਕੁਮਾਰ ਨਾਲ ਮੋਟਰਸਾਈਕਲ ਸਵਾਰ ਉਲਝ ਪਿਆ | ਇਸ ਦੌਰਾਨ ...
ਬਠਿੰਡਾ, 20 ਫਰਵਰੀ (ਕੰਵਲਜੀਤ ਸਿੰਘ ਸਿੱਧੂ) - ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਅੱਜ ਐਨ.ਐਸ.ਐਸ ਵਿਭਾਗ ਅਤੇ ਰੈੱਡ ਰਿਬਨ ਕਲੱਬ ਵਲੋਂ ਪਿ੍ੰਸੀਪਲ ਜਯੋਤੀ ਪ੍ਰਕਾਸ਼ ਦੀ ਅਗਵਾਈ 'ਚ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਇਸ ਮੌਕੇ ਸੈਮੀਨਾਰ 'ਚ ਪ੍ਰੋ. ਬਲਵੀਰ ਕੌਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX