ਮਾਛੀਵਾੜਾ ਸਾਹਿਬ, 20 ਫਰਵਰੀ (ਸੁਖਵੰਤ ਸਿੰਘ ਗਿੱਲ)-ਬੀਤੀ ਰਾਤ ਫ਼ੈਕਟਰੀ ਤੋਂ ਛੁੱਟੀ ਹੋਣ ਬਾਅਦ ਏ. ਟੀ. ਐੱਮ. ਤੋਂ ਨਗਦੀ ਕਢਵਾ ਘਰ ਵਾਪਸ ਆਉਂਦਿਆਂ ਦਵਿੰਦਰ ਕੁਮਾਰ ਨੂੰ ਪਿੱਛਾ ਕਰ ਰਹੇ ਵਿਅਕਤੀਆਂ ਵਲੋਂ ਗੰਭੀਰ ਜ਼ਖਮੀ ਕਰਨ ਦੀ ਹੋਈ ਵਾਰਦਾਤ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਵਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਜ਼ਖਮੀ ਦੇ ਭਰਾ ਸੁਲੱਖਣ ਕੁਮਾਰ ਨੇ ਦੱਸਿਆ ਕਿ ਦਵਿੰਦਰ ਕੁਮਾਰ ਕੁਹਾੜਾ ਰੋਡ 'ਤੇ ਸਥਿਤ ਫ਼ੈਕਟਰੀ ਵਿਚ ਕੰਮ ਕਰਦਾ ਹੈ, ਜਿਸ ਨਾਲ ਬੀਤੀ ਰਾਤ ਉਸ ਸਮੇਂ ਲੁੱਟ ਦੀ ਵਾਰਦਾਤ ਹੋ ਗਈ ਜਦੋਂ ਉਹ ਡਿਊਟੀ ਤੋਂ ਬਾਅਦ ਫ਼ੈਕਟਰੀ ਨੇੜਲੇ ਏ. ਟੀ. ਐੱਮ. ਤੋਂ 20 ਹਜ਼ਾਰ ਰੁਪਏ ਕਢਵਾ ਕੇ ਮੋਟਰਸਾਈਕਲ 'ਤੇ ਘਰ ਆ ਰਿਹਾ ਸੀ ਤਾਂ ਉਸ ਦਾ ਮੋਟਰਸਾਈਕਲ 'ਤੇ ਪਿੱਛਾ ਕਰ ਰਹੇ ਅਣਪਛਾਤੇ ਵਿਅਕਤੀਆਂ ਨੇ ਪਿੰਡ ਤੋਂ ਕੁੱਝ ਦੂਰ ਸਿਰ 'ਤੇ ਵਾਰ ਕਰ ਉਸ ਨੂੰ ਮੋਟਰਸਾਈਕਲ ਤੋਂ ਸੁੱਟ ਕੇ ਰਾਡਾਂ ਨਾਲ ਹਮਲਾ ਕਰ ਗੰਭੀਰ ਜ਼ਖ਼ਮੀ ਕਰਨ ਤੋਂ ਬਾਅਦ ਦਵਿੰਦਰ ਕੁਮਾਰ ਦਾ ਮੋਬਾਈਲ ਤੇ 20 ਹਜ਼ਾਰ ਨਗਦੀ ਲੈ ਕੇ ਮੌਕੇ 'ਤੇ ਫ਼ਰਾਰ ਹੋ ਗਏ | ਜ਼ਖ਼ਮੀ ਹਾਲਤ 'ਚ ਦਵਿੰਦਰ ਕੁਮਾਰ ਪਿੰਡ ਪੁੱਜਾ, ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਮਾਛੀਵਾੜਾ ਦੇ ਹਸਪਤਾਲ ਦਾਖਲ ਕਰਵਾਇਆ ਤਾਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਲੁਧਿਆਣੇ ਰੈਫ਼ਰ ਕਰ ਦਿੱਤਾ | ਸੁਲੱਖਣ ਸਿੰਘ ਨੇ ਦੱਸਿਆ ਕਿ ਵਾਰਦਾਤ 'ਚ ਗੰਭੀਰ ਜ਼ਖ਼ਮੀ ਹੋਏ ਦਵਿੰਦਰ ਕੁਮਾਰ ਦੇ ਸਿਰ ਦੀ ਸਰਜਰੀ ਹੋਈ ਹੈ ਤੇ ਉਹ ਠੀਕ ਤਰ੍ਹਾਂ ਬੋਲ-ਚਾਲ ਵੀ ਨਹੀਂ ਸਕਦਾ | ਮਾਛੀਵਾੜਾ ਪੁਲਿਸ ਨੂੰ ਵਾਰਦਾਤ ਦੀ ਇਤਲਾਹ ਦਿੱਤੀ ਗਈ ਹੈ | ਪਿੰਡ ਦੇ ਸਰਪੰਚ ਮੋਹਣ ਲਾਲ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਹੋਇਆ ਕਿਹਾ ਕਿ ਇਸ ਵਾਰਦਾਤ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ | ਜਦੋਂ ਇਸ ਸਬੰਧੀ ਮਾਛੀਵਾੜਾ ਥਾਣਾ ਦੇ ਜਾਂਚ ਅਧਿਕਾਰੀ ਜਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦਵਿੰਦਰ ਕੁਮਾਰ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਵਲੋਂ ਉਸ ਨੂੰ ਬਿਆਨ ਦੇਣ ਤੋਂ ਅਸਮਰਥ ਦੱਸਿਆ, ਇਸ ਵਾਰਦਾਤ ਦੀ ਅਸਲੀਅਤ ਬਾਰੇ ਦਵਿੰਦਰ ਕੁਮਾਰ ਦੇ ਹੋਸ਼ 'ਚ ਆਉਣ ਤੋਂ ਬਾਅਦ ਲਏ ਗਏ ਬਿਆਨਾਂ ਤੋਂ ਹੀ ਪਤਾ ਲੱਗੇਗਾ | ਫਿਲਹਾਲ ਪੁਲਿਸ ਵਲੋਂ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |
ਖੰਨਾ, 20 ਫਰਵਰੀ (ਮਨਜੀਤ ਸਿੰਘ ਧੀਮਾਨ)-ਇੱਥੋਂ ਨੇੜਲੇ ਪਿੰਡ ਪੰਜਰੁੱਖਾਂ ਦੇ 15 ਸਾਲਾਂ ਨੌਜਵਾਨ ਵਲੋਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ | ਏ. ਐੱਸ. ਆਈ. ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ...
ਮਾਛੀਵਾੜਾ ਸਾਹਿਬ, 20 ਫਰਵਰੀ (ਸੁਖਵੰਤ ਸਿੰਘ ਗਿੱਲ)-ਕਰੀਬ 35 ਸਾਲ ਪਹਿਲਾਂ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਨੇੜੇ ਬਲੀਬੇਗ ਵਿਖੇ ਵਸੀ ਪ੍ਰਵਾਸੀ ਮਜ਼ਦੂਰਾਂ ਦੀ ਕਾਲੋਨੀ ਦੇ ਬੱਚਿਆਂ ਦਾ ਸਿੱਖਿਆ ਨੂੰ ਲੈ ਕੇ ਭਵਿੱਖ ਕਿੰਨਾ ਕੁ ਰੌਸ਼ਨ ਹੈ ਇਸ ਦੀ ਝਲਕ ਖਸਤਾ ...
ਪਾਇਲ, 20 ਫਰਵਰੀ (ਨਿਜ਼ਾਮਪੁਰ/ਰਜਿੰਦਰ ਸਿੰਘ)-ਪਿੰਡ ਧਮੋਟ ਕਲਾਂ ਦੇ ਬੱਸ ਸਟੈਂਡ ਲਾਗੇ ਨਸ਼ੇ 'ਚ ਧੁੱਤ ਟਰੱਕ ਡਰਾਈਵਰ ਨੇ ਤਿੰਨ ਮੋਟਰਸਾਈਕਲ ਸਵਾਰ ਦਰੜ ਦਿੱਤੇ, ਜਿਨ੍ਹਾਂ 'ਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਾਇਲ-ਮਲੇਰਕੋਟਲਾ ...
ਬੀਜਾ, 20 ਫਰਵਰੀ (ਅਵਤਾਰ ਸਿੰਘ ਜੰਟੀ ਮਾਨ)-ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ਨੇੜੇ ਬਰਮਾਲੀਪੁਰ ਪੁਲ ਚੜ੍ਹਦੀ ਸਾਰ ਹੀ ਨੈਸ਼ਨਲ ਹਾਈਵੇ 'ਤੇ ਇੱਕ ਟਰੱਕ ਦਾ ਟਾਇਰ ਫਟਣ ਕਾਰਨ ਅਚਾਨਕ ਅੱਗ ਲੱਗ ਗਈ | ਮਿਲੀ ਜਾਣਕਾਰੀ ਅਨੁਸਾਰ ਟਰੱਕ ਵਿਚ ਡਰਾਈਵਰ, ਕੰਡਕਟਰ ਸਮੇਤ ...
ਖੰਨਾ, 20 ਫਰਵਰੀ (ਪੱਤਰ ਪ੍ਰੇਰਕਾਂ ਰਾਹੀਂ)-ਅੱਜ ਬਾਅਦ ਦੁਪਹਿਰ ਸ਼ਿੰਦਰ ਕੌਰ ਉਮਰ 55 ਸਾਲ ਪਤਨੀ ਕਰਨੈਲ ਸਿੰਘ ਜਿਹੜੀ ਕਿ ਆਪਣੇ ਜਵਾਈ ਅਵਤਾਰ ਸਿੰਘ ਨਾਲ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਰਤਨਹੇੜੀ ਰੇਲਵੇ ਫਾਟਕ ਕੋਲ ਸੜਕ ਖ਼ਰਾਬ ਹੋਣ ਕਾਰਨ ਮੋਟਰਸਾਈਕਲ ਤੋਂ ਹੇਠਾਂ ...
ਖੰਨਾ, 20 ਫਰਵਰੀ (ਅਜੀਤ ਬਿਊਰੋ)-ਸਥਾਨਕ ਜੀ.ਟੀ.ਬੀ. ਮਾਰਕੀਟ ਵਿਚ ਵੀਜ਼ਾ ਸੈਂਟਰ ਕੋਨੈਕਸਸ ਸਲੂਸ਼ਨ ਪ੍ਰਾਈਵੇਟ ਲਿਮ. ਦੇ ਕਥਿਤ ਦੋਸ਼ੀਆਂ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਰਸਨਲ ਗੱਡੀ ਦਾ ਪਰਸਨਲ ਡਰਾਈਵਰ ਨੂੰ ਵੀ ਆਪਣੀ ਠੱਗੀ ਦਾ ਸ਼ਿਕਾਰ ਬਣਾਏ ...
ਸਮਰਾਲਾ, 20 ਫਰਵਰੀ (ਗੋਪਾਲ ਸੋਫਤ)-ਲੰਬੇ ਸਮੇਂ ਤੋਂ ਖੰਡਰ ਪਈ ਸਮਰਾਲਾ-ਚਾਵਾ-ਬੀਜਾ ਰੋਡ ਬਣਨ ਦਾ ਕੰਮ ਆਖ਼ਰ ਸ਼ੁਰੂ ਹੋ ਗਿਆ ਹੈ ਸਮਰਾਲਾ ਤੋਂ ਲੈ ਕੇ ਚਾਵਾ ਤੱਕ ਲਗਪਗ ਗਿਆਰਾਂ ਕਿੱਲੋਮੀਟਰ ਲੰਬੀ ਇਸ ਰੋਡ ਵਿਚ ਥਾਂ-ਥਾਂ ਵੱਡੇ-ਵੱਡੇ ਟੋਏ ਪਏ ਹੋਏ ਸਨ ਜਿਸ ਕਾਰਨ ਇਸ ਸੜਕ ...
ਖੰਨਾ, 20 ਫਰਵਰੀ (ਪੱਤਰ ਪ੍ਰੇਰਕਾਂ ਰਾਹੀਂ)-ਚਰਨਜੀਤ ਸਿੰਘ ਉਮਰ 60 ਸਾਲ ਵਾਸੀ ਬਿਲਾਂ ਵਾਲੀ ਛੱਪੜੀ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੇਰੇ ਘਰ ਦਾ ਬਿਜਲੀ ਦਾ ਸਮਾਨ ਜੋ ਕਿ ਪਿਛਲੀਆਂ ਗਰਮੀਆਂ ਵਿਚ ਖ਼ਰਾਬ ਹੋ ਗਿਆ ਸੀ, ਨੂੰ ਠੀਕ ਕਰਵਾਉਣ ਲਈ ਆਪਣੇ ਘਰ ਦੇ ਨੇੜੇ ਹੀ ਕਮਲ ...
ਬੀਜਾ, 20 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ)-ਅੱਜ ਕਸਬਾ ਬੀਜਾ ਦੇ ਸਰਪੰਚ ਢਾਬੇ ਤੇ ਆਪਣੇ ਇਕ ਪ੍ਰੈੱਸ ਨੋਟ ਰਾਹੀਂ ਫੂਲੇ ਸ਼ਾਹੂ ਅੰਬੇਡਕਰ ਲੋਕ ਜਗਾਓ ਮੰਚ ਵਲੋਂ ਇਕ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਰਕਾਰ ਭਿ੍ਸ਼ਟ, ਨਸ਼ਾ ...
ਬੀਜਾ, 20 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ, ਬੀਜਾ ਵਿਖੇ ਨਰਸਿੰਗ ਐਜੂਕੇਸ਼ਨ ਵਿਸ਼ੇ ਉੱਤੇ ਮਾਡਲ ਪ੍ਰਦਰਸ਼ਨੀ ...
ਖੰਨਾ, 20 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਦੀ ਨਾਮਵਰ ਸੰਸਥਾ ਹਾਲ ਹੀ ਵਿਚ ਅਨੇਕਾਂ ਵਿਦਿਆਰਥੀਆਂ ਦੇ ਕੈਨੇਡਾ ਵੀਜ਼ਾ ਲਗਵਾਏ ਹਨ | ਅੱਜ ਅਰਿਆਂਸ ਗਿੱਲ ਨਾਂਅ ਦੇ ਵਿਦਿਆਰਥੀ ਨੇ ਆਪਣਾ ਵੀਜ਼ਾ ਹਾਸਲ ਕੀਤਾ | ਵਿਦਿਆਰਥੀ ਦੇ ਮਾਤਾ ਪਿਤਾ ਨੇ ਕਿਹਾ ਕਿ ਪੁਨੀਤ ...
ਪਾਇਲ, 20 ਫਰਵਰੀ (ਰਜਿੰਦਰ ਸਿੰਘ/ਨਿਜ਼ਾਮਪੁਰ)-ਫ਼ਰਜ਼ੀ ਚਲਾਨ ਬਣਾ ਕੇ ਆਪਣੇ ਕਲਾਇੰਟ ਕਾਰੋਬਾਰੀ ਨਾਲ ਕਰੋੜਾ ਰੁਪਏ ਦੇ ਇਨਕਮ ਟੈਕਸ ਦੀ ਧੋਖਾਧੜੀ ਕਰਨ ਵਾਲੇ ਦੋਸ਼ੀ ਐਡਵੋਕੇਟ ਜੇ. ਐੱਸ. ਲੋਟੇ ਵਲੋਂ ਪੰਜਾਬ ਪੁਲਿਸ ਦੀ ਗਿ੍ਫ਼ਤਾਰੀ ਤੋਂ ਬਚਣ ਲਈ ਕੀਤੀ ਗਈ ਇਕ ਹੋਰ ...
ਬੇਕਾਬੂ ਆਵਾਜਾਈ ਕਾਰਨ ਹੋ ਰਹੇ ਹਨ ਹਾਦਸੇ ਕੁਹਾੜਾ, 20 ਫਰਵਰੀ (ਤੇਲੁ ਰਾਮ ਕੁਹਾੜਾ)-ਦੇਰ ਸ਼ਾਮ ਨੰੂ ਕੁਹਾੜਾ ਵਿਖੇ ਕੁਹਾੜਾ ਮਾਛੀਵਾੜਾ ਸਾਹਿਬ ਸੜਕ 'ਤੇ ਸੜਕ ਹਾਦਸੇ ਵਿਚ ਪਤਨੀ ਦੀ ਮੌਤ ਅਤੇ ਪਤੀ ਗੰਭੀਰ ਜ਼ਖਮੀ ਹੋ ਗਿਆ | ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਹਰਚੰਦ ...
ਦੋਰਾਹਾ, 20 ਫ਼ਰਵਰੀ (ਮਨਜੀਤ ਸਿੰਘ ਗਿੱਲ)-ਦੋਰਾਹਾ ਸ਼ਹਿਰ 'ਚ ਸਰਕਾਰੀ ਹਸਪਤਾਲ ਦੇ ਨਿਰਮਾਣ ਦਾ ਮਸਲਾ ਪਿਛਲੇ ਕਈ ਦਹਾਕਿਆਂ ਤੋਂ ਲਟਕਦਾ ਆ ਰਿਹਾ ਹੈ ਤੇ ਸਿਵਲ ਹਸਪਤਾਲ ਦੀ ਉਸਾਰੀ ਲਈ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦਿਆਂ ਬਜਟ ਵਿਚ ਇਸ ਦਾ ਪ੍ਰਸਤਾਵ ਵੀ ...
ਲੁਧਿਆਣਾ, 20 ਫਰਵਰੀ (ਪੁਨੀਤ ਬਾਵਾ)-ਮੈਡੀਸਾਈਕਲ ਬਾਕਸ ਪ੍ਰੋਡਕਸ਼ਨ ਵਲੋਂ ਨਿਰਦੇਸ਼ਕ ਅਭਿਨਵ ਸ਼ੁਕਲਾ ਰਾਹੀਂ ਬਣਾਈ ਗਈ ਲਘੂ ਫ਼ਿਲਮ 'ਬਰੇਲੀ ਕੀ ਬੇਟੀ-ਦਿ ਯੰਗਸ ਸਰਵਾਈਵਰ' ਦੀ ਵਿਸ਼ੇਸ਼ ਸਕਰੀਨਿੰਗ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਕਰਵਾਈ ਗਈ, ਜਿਸ 'ਚ ...
ਸਮਰਾਲਾ, 20 ਫ਼ਰਵਰੀ (ਗੋਪਾਲ ਸੋਫਤ)-ਪੰਜਾਬ ਜੰਗਲਾਤ ਵਰਕਰਜ਼ ਯੂਨੀਅਨ ਨੇ 23 ਫ਼ਰਵਰੀ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਦਾ ਐਲਾਨ ਕਰਦੇ ਹੋਏ ਸੂਬੇ ਭਰ ਦੇ ਜੰਗਲਾਤ ਵਰਕਰਾਂ ਨੂੰ ਇਸ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ¢ ਅੱਜ ਇੱਥੇ ਜ਼ਿਲ੍ਹਾ ...
ਅਹਿਮਦਗੜ੍ਹ, 20 ਫਰਵਰੀ (ਪੁਰੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਅਹਿਮਦਗੜ੍ਹ ਦੇ ਅਧੀਨ ਆਉਂਦੇ ਸ਼ਹਿਰੀ ਸਬ-ਡਵੀਜਨ ਦੀ ਚੋਣ ਸਬੰਧੀ ਮੀਟਿੰਗ ਸੀਨੀਅਰ ਆਗੂ ਸੁਖਚਰਨਜੀਤ ਸ਼ਰਮਾ ਤੇ ਰਾਜਵੀਰ ਸਿੰਘ ਦੀ ਅਗਵਾਈ 'ਚ ਕੀਤੀ ਗਈ | ਇਸ ਮੌਕੇ ਹਰਪ੍ਰੀਤ ਸਿੰਘ ਨੂੰ ਪ੍ਰਧਾਨ, ...
ਮਲੌਦ, 20 ਫਰਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਲਹਿਲ ਦਾ ਸੱਤਵਾਂ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ, ਜਿਸ ਵਿਚ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ ਨਾਮਵਰ ਅਕੈਡਮੀਆਂ ਦੇ ਮੁਕਾਬਲੇ ਹੋਏ, ਇਨ੍ਹਾਂ ਮੁਕਾਬਲਿਆਂ ਵਿਚ ...
ਰਾੜਾ ਸਾਹਿਬ, 20 ਫਰਵਰੀ (ਸਰਬਜੀਤ ਸਿੰਘ ਬੋਪਾਰਾਏ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕਸੂਦੜਾ ਵਿਚ ਅੱਗੇ ਆ ਰਹੀਆਂ ਪ੍ਰੀਖਿਆਵਾਂ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਸਕੂਲ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਇਸ ਸਮੇਂ ਬੀਬੀ ...
ਖੰਨਾ, 20 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਏ.ਐੱਸ. ਕਾਲਜ ਖੰਨਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਵਲੋਂ ਮਾਂ ਬੋਲੀ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦਰਮਿਆਨ 'ਸਲੋਗਨ ਲੇਖਣ', 'ਚਾਰਟ ਬਣਾਉਣ' ਤੇ ਕਵਿਤਾ ਉਚਾਰਨ ਦੇ ਮੁਕਾਬਲੇ ...
ਮਲੌਦ, 20 ਫਰਵਰੀ (ਸਹਾਰਨ ਮਾਜਰਾ)-ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਚੋਣ ਲੜ ਚੁੱਕੇ ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਇੰਜੀ ਮਨਵਿੰਦਰ ਸਿੰਘ ਗਿਆਸਪੁਰਾ ਨੇ ਲੌਾਗੋਵਾਲ ਵਿਖੇ ਹੋਏ ਹਾਦਸੇ ਦਾ ...
ਮਲੌਦ, 20 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਾਬਾ ਸ਼ੀਹਾਂ ਸਿੰਘ ਗਿੱਲ ਸਰਕਾਰੀ ਕਾਲਜ ਸਿੱਧਸਰ ਦੀਆਂ 50ਵੀਆਂ ਸਾਲਾਨਾ ਖੇਡਾਂ ਪਿ੍ੰਸੀਪਲ ਪਰਮਜੀਤ ਸਿੰਘ ਗਰੇਵਾਲ ਦੀ ਦੇਖ-ਰੇਖ ਹੇਠ ਹੋਈਆਂ | ਖੇਡ ਸਮਾਰੋਹ ਦਾ ਉਦਘਾਟਨ ਕਾਲਜ ਦੇ ਸਾਬਕਾ ਪ੍ਰੋ: ਗੁਰਚਰਨ ਸਿੰਘ ...
ਬੀਜਾ, 20 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ, ਕਸ਼ਮੀਰਾ ਸਿੰਘ ਬਗਲੀ)-ਅੱਜ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ, ਪ੍ਰਬੰਧ ਅਧੀਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਵਿਖੇ 20ਵੀਂ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ...
ਪਾਇਲ, 20 ਫਰਵਰੀ (ਨਿਜਾਮਪੁਰ/ਰਜਿੰਦਰ ਸਿੰਘ)-ਸਹੀਦ ਊਧਮ ਸਿੰਘ ਸਪੋਰਟਸ ਕਲੱਬ ਪਾਇਲ ਵਲੋਂ ਕਰਵਾਇਆ ਜਾ ਰਿਹਾ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ, ਜਿਸ ਦਾ ਉਦਘਾਟਨ ਯੂਥ ਅਕਾਲੀ ਦਲ ਦੇ ਕੌਮੀ ਬੁਲਾਰੇ, ਨਗਰ ਕੌਾਸਲ ਪਾਇਲ ਦੇ ...
ਸਮਰਾਲਾ, 20 ਫਰਵਰੀ (ਗੋਪਾਲ ਸੋਫਤ)-ਅੱਜ ਇੱਥੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸ਼ਹਿਰੀ ਸਬ-ਡਵੀਜ਼ਨ ਦੇ ਯੂਨਿਟ ਦੀ ਚੋਣ ਕਰਵਾਈ ਗਈ ਜਿਸ ਵਿਚ ਜਸਵੰਤ ਸਿੰਘ ਢੰਡੇ ਨੂੰ ਸਰਬਸੰਮਤੀ ਨਾਲ ਜਥੇਬੰਦੀ ਦੇ ਸਮਰਾਲਾ ਯੂਨਿਟ ਦਾ ਪ੍ਰਧਾਨ ਚੁਣ ਲਿਆ ਗਿਆ | ਚੋਣ ਇਜਲਾਸ ਵਿਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX