ਨਵੀਂ ਦਿੱਲੀ, 20 ਫਰਵਰੀ (ਏਜੰਸੀ)-ਭਾਰਤੀ ਮਹਿਲਾ ਪਹਿਲਵਾਨਾਂ ਨੇ ਅੱਜ ਦਾ ਦਿਨ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਉਸ ਸਮੇਂ ਸੁਨਹਿਰੀ ਅੱਖਰਾਂ ਨਾਲ ਲਿਖ ਦਿੱਤਾ, ਜਦੋਂ ਦਿਵਿਆ ਕਾਕਰਾਨ (68 ਕਿੱਲੋ), ਸਰੀਤਾ ਮੋਰ (59 ਕਿੱਲੋ) ਤੇ ਪਿੰਕੀ (55 ਕਿੱਲੋ) ਨੇ ਸੋਨ ਤਗਮੇ ਜਿੱਤ ਕੇ ਏਸ਼ੀਅਨ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ | ਭਾਰਤ ਦਾ ਸੁਨਹਿਰੀ ਸਫਰ ਦਿਵਿਆ ਕਾਕਰਾਨ ਤੋਂ ਸ਼ੁਰੂ ਹੋਇਆ, ਜਿਸ ਨੇ ਇਥੇ ਏਸ਼ਿਆਈ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਸੋਨ ਤਗਮਾ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਪਹਿਲਵਾਨ ਬਣਨ ਦੀ ਇਬਾਰਤ ਲਿਖੀ | ਦਿਵਿਆ ਨੇ ਆਪਣੇ ਸਾਰੇ ਮੁਕਾਬਲੇ ਵਿਰੋਧੀਆਂ ਨੂੰ ਚਿੱਤ ਕਰਦੇ ਹੋਏ ਜਿੱਤੇ, ਜਿਸ 'ਚ ਜਾਪਾਨ ਦੀ ਜੂਨੀਅਰ ਵਿਸ਼ਵ ਚੈਂਪੀਅਨ ਨਰੂਹਾ ਮਾਤਸੁਯੁਕੀ ਨੂੰ ਹਰਾਉਣਾ ਵੀ ਸ਼ਾਮਿਲ ਹੈ | ਦਿਵਿਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 68 ਕਿੱਲੋ ਵਰਗ 'ਚ ਆਪਣੇ ਸਾਰੇ 4 ਮੁਕਾਬਲੇ ਜਿੱਤੇ, ਜੋ 'ਰਾਊਾਡ ਰਾਬਿਨ' ਸਰੂਪ 'ਚ ਖੇਡੇ ਗਏ | ਨਵਜੋਤ ਕੌਰ ਏਸ਼ਿਆਈ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ, ਜਿਨ੍ਹਾਂ ਨੇ 2018 'ਚ ਕਿਰਗਿਸਤਾਨ ਦੇ ਬਿਸ਼ਕੇਕ 'ਚ 65 ਕਿੱਲੋ ਵਰਗ ਦਾ ਿਖ਼ਤਾਬ ਜਿੱਤਿਆ ਸੀ | ਪਿੰਕੀ ਨੇ 55 ਕਿੱਲੋ ਭਾਰ ਵਰਗ ਦੇ ਫਾਈਨਲ 'ਚ ਮੰਗੋਲੀਆ ਦੀ ਡੁਲਗੁਨ ਬੋਲੋਰਮਾ ਨੂੰ ਹਰਾ ਕੇ ਸੋਨ ਤਗਮੇ 'ਤੇ ਕਬਜ਼ਾ ਕੀਤਾ | ਪਿੰਕੀ ਨੇ ਿਖ਼ਤਾਬੀ ਮੁਕਾਬਲੇ 'ਚ ਬੋਲੋਰਮਾ ਨੂੰ 2-1 ਨਾਲ ਮਾਤ ਦਿੱਤੀ ਤੇ ਇਸ ਟੂਰਨਾਮੈਂਟ ਦੇ ਇਤਿਹਾਸ 'ਚ ਸੋਨ ਤਗਮਾ ਜਿੱਤਣ ਵਾਲੀ ਸਿਰਫ ਤੀਸਰੀ ਭਾਰਤੀ ਮਹਿਲਾ ਪਹਿਲਵਾਨ ਬਣੀ | ਸਰੀਤਾ ਮੋਰ ਨੇ 59 ਕਿੱਲੋ ਭਾਰ ਵਰਗ ਦੇ ਫਾਈਨਲ 'ਚ ਮੰਗੋਲੀਆ ਦੀ ਬਾਤਸੇਤਸੇਗ ਨੂੰ 3-2 ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ ਤੇ ਟੂਰਨਾਮੈਂਟ ਦੇ ਇਤਿਹਾਸ 'ਚ ਸੋਨ ਤਗਮਾ ਜਿੱਤਣ ਵਾਲੀ ਚੌਥੀ ਭਾਰਤੀ ਮਹਿਲਾ ਪਹਿਲਵਾਨ ਬਣਨ ਦਾ ਮਾਣ ਹਾਸਲ ਕੀਤਾ | ਸਰੀਤਾ ਨੇ ਸਾਲ 2017 'ਚ 58 ਕਿੱਲੋ ਭਾਰ ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ | ਨਿਰਮਲਾ ਦੇਵੀ 50 ਕਿੱਲੋ ਭਾਰ ਵਰਗ ਦੇ ਫਾਈਨਲ 'ਚ ਜਾਪਾਨ ਦੀ ਮਿਹੋ ਇਗਾਰਸ਼ੀ ਦੇ ਿਖ਼ਲਾਫ਼ ਕਰੀਬੀ ਮੁਕਾਬਲੇ 'ਚ ਹਾਰ ਗਈ ਤੇ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ | ਰਾਸ਼ਟਰਮੰਡਲ ਖੇਡਾਂ 2010 ਦੀ ਚਾਂਦੀ ਦਾ ਤਗਮਾ ਜੇਤੂ ਨਿਰਮਲਾ ਨੂੰ ਿਖ਼ਤਾਬੀ ਮੁਕਾਬਲੇ 'ਚ ਇਗਾਰਸ਼ੀ ਦੇ ਿਖ਼ਲਾਫ਼ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ |
ਨਵੀਂ ਦਿੱਲੀ, 20 ਫਰਵਰੀ (ਏਜੰਸੀ)-ਵਿਸ਼ਵ ਚੈਂਪੀਅਨ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਵੀਰਵਾਰ ਨੂੰ ਲਗਾਤਾਰ ਤੀਜੀ ਵਾਰ ਈ. ਐਸ. ਪੀ. ਐਨ. ਦਾ 'ਸਾਲ ਦੀ ਸਰਬੋਤਮ ਮਹਿਲਾ ਖਿਡਾਰੀ' ਦਾ ਪੁਰਸਕਾਰ ਜਿੱਤਿਆ, ਜਦੋਂਕਿ ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਪੁਰਸ਼ ਵਰਗ ...
ਨਵੀਂ ਦਿੱਲੀ, 20 ਫਰਵਰੀ (ਏਜੰਸੀ)- ਆਸਟੇ੍ਰਲੀਆ ਵਿਖੇ ਮਹਿਲਾ ਟੀ-20 ਵਿਸ਼ਵ ਕੱਪ ਦਾ ਆਗਾਜ਼ 21 ਫਰਵਰੀ ਤੋਂ ਹੋ ਰਿਹਾ ਹੈ | ਵਿਸ਼ਵ ਕੱਪ ਦਾ ਉਦਘਾਟਨੀ ਮੈਚ ਸ਼ੁੱਕਰਵਾਰ ਨੂੰ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਜਾਵੇਗਾ | ਭਾਰਤ ਦੀ ਅਨੁਭਵੀ ਬੱਲੇਬਾਜ਼ ਮਿਤਾਲੀ ਰਾਜ ...
ਬਾਰਸੀਲੋਨਾ (ਸਪੇਨ), 20 ਫਰਵਰੀ (ਏਜੰਸੀ)-ਸਟਾਰ ਬੈਡਮਿੰਟਨ ਖਿਡਾਰਨ ਸਾਈਨਾ ਨਿਹਵਾਲ ਨੇ ਯੂਕਰੇਨ ਦੀ ਮਾਰੀਆ ਓਲਿਟੀਨਾ ਨੂੰ ਸਿੱਧੇ ਗੇਮ 'ਚ ਹਰਾ ਕੇ ਬਾਰਸੀਲੋਨਾ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਕੁਆਰਟਰਫਾਈਨਲ 'ਚ ਜਗ੍ਹਾ ਬਣਾ ਲਈ ਹੈ | ...
ਕਰਾਚੀ, 20 ਫਰਵਰੀ (ਏਜੰਸੀ)- ਪਾਕਿਸਤਾਨੀ ਵਿਕਟਕੀਪਰ ਬੱਲੇਬਾਜ਼ ਉਮਰ ਅਕਮਲ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ | ਪਾਕਿਸਤਾਨ ਕ੍ਰਿਕਟ ਬੋਰਡ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਪੀ.ਸੀ.ਬੀ. ਭਿ੍ਸ਼ਟਾਚਾਰ ਵਿਰੋਧੀ ਧਾਰਾ 4.7.1 ਦੇ ਤਹਿਤ ਤਤਕਾਲ ...
ਪੈਰਿਸ, 20 ਫਰਵਰੀ (ਏਜੰਸੀ)- ਦੁਨੀਆ ਦੇ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ਅਗਲੇ ਕੁਝ ਮਹੀਨੇ ਹੁਣ ਟੈਨਿਸ ਕੋਰਟ 'ਤੇ ਦਿਖਾਈ ਨਹੀਂ ਦੇਣਗੇ | ਉਨ੍ਹਾਂ ਨੇ ਗੋਡੇ ਦੀ ਸਰਜਰੀ ਕਰਵਾਈ ਹੈ ਤੇ ਇਸ ਤੋਂ ਉਭਰਨ ਲਈ ਉਨ੍ਹਾਂ ਨੂੰ ਕੁਝ ਮਹੀਨ ਆਰਾਮ ਕਰਨਾ ਹੋਵੇਗਾ | ਖੁਦ ਫੈਡਰਰ ...
ਵੈਿਲੰਗਟਨ, 20 ਫਰਵਰੀ (ਏਜੰਸੀ)-ਦੇਸ਼-ਵਿਦੇਸ਼ 'ਚ ਜਿੱਤ ਦਾ ਝੰਡਾ ਲਹਿਰਾਉਣ ਵਾਲੀ ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ (21 ਫਰਵਰੀ) ਤੋਂ ਬੇਸਿਨ ਰਿਜ਼ਰਵ ਦੀ ਤੇਜ਼ ਪਿੱਚ 'ਤੇ ਪਹਿਲੇ ਟੈਸਟ ਮੈਚ 'ਚ ਨਿਊਜ਼ੀਲੈਂਡ ਦਾ ਸਾਹਮਣਾ ਕਰੇਗੀ ਤਾਂ ਉਸ ਦੇ ਸਾਹਮਣੇ ਵਿਸ਼ਵ ਟੈਸਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX