ਸਿਰਸਾ, 20 ਫਰਵਰੀ (ਭੁਪਿੰਦਰ ਪੰਨੀਵਾਲੀਆ)-ਨੌਜਵਾਨ ਵਿਅਕਤੀ ਜੋ ਵੀ ਕੁੱਝ ਵੀ ਠਾਣ ਕੇ ਜੇਕਰ ਅੱਗੇ ਵਧਦਾ ਹੈ ਤਾਂ ਉਸ ਨੰੂ ਸਫਲਤਾ ਜ਼ਰੂਰ ਮਿਲਦੀ ਹੈ | ਨੌਜਵਾਨਾਂ ਵਿਚ ਬੇਹੱਦ ਤਾਕਤ ਹੁੰਦੀ ਹੈ, ਜਿਸ ਨਾਲ ਉਹ ਸਮਾਜ ਵਿਚ ਸਕਾਰਾਤਮਿਕ ਤਬਦੀਲੀ ਲਿਆ ਸਕਦੇ ਹਨ | ਜੇਕਰ ਨੌਜਵਾਨ ਸਮਾਜ ਵਿਚੋਂ ਨਸ਼ੇ ਨੂੰ ਖ਼ਤਮ ਕਰਨ ਦਾ ਪ੍ਰਣ ਲੈਣ, ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਨਸ਼ੇ ਦਾ ਨਾਮੋ-ਨਿਸ਼ਾਨ ਤੱਕ ਨਹੀਂ ਰਹੇਗਾ | ਇਹ ਗੱਲ ਡਿਪਟੀ ਕਮਿਸ਼ਨਰ ਰਮੇਸ਼ ਚੰਦਰ ਬਿਢਾਨ ਨੇ ਸਿਰਸਾ ਦੇ ਸਰਕਾਰੀ ਨੈਸ਼ਨਲ ਕਾਲਜ ਵਿਚ ਐਾਟੀ ਡਰੱਗਜ਼ ਸੁਸਾਇਟੀ 'ਮਿੱਤਰ' ਵਲੋਂ ਕਰਵਾਏ ਨਸ਼ਾ ਮੁਕਤ ਜਾਗਰੂਕਤਾ ਪ੍ਰੋਗਰਾਮ ਵਿਚ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਹੀ | ਇਸ ਮੌਕੇ ਪੁਲਿਸ ਕਪਤਾਨ ਡਾ. ਅਰੁਣ ਨਹਿਰਾ, ਪ੍ਰੋ. ਰਾਜ ਕੁਮਾਰ ਜਾਂਗੜਾ, ਮਿੱਤਰ ਸੰਸਥਾ ਦੇ ਕਨਵੀਨਰ ਡਾ. ਰਵਿੰਦਰ ਪੂਰੀ, ਪ੍ਰੋ. ਸ਼ਿਆਮ ਲਾਲ, ਪ੍ਰੋ. ਮਿਲਖ ਰਾਜ ਕੰਬੋਜ ਸਮੇਤ ਕਾਲਜ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ | ਡਿਪਟੀ ਕਮਿਸ਼ਨਰ ਰਮੇਸ਼ ਚੰਦਰ ਬਿਢਾਨ ਦੇ ਨਾਲ ਸਾਰੇ ਵਿਦਿਆਰਥੀਆਂ ਅਤੇ ਕਾਲਜ ਦੇ ਸਟਾਫ਼ ਮੈਂਬਰਾਂ ਨੇ ਨਸ਼ਾ ਨਾ ਕਰਨ ਅਤੇ ਨਸ਼ੇ ਨੂੰ ਖ਼ਤਮ ਕਰਨ ਦੀ ਸਹੁੰ ਚੁੱਕੀ | ਸ੍ਰੀ ਬਿਢਾਨ ਨੇ ਕਿਹਾ ਕਿ ਨੌਜਵਾਨਾਂ ਵਿਚ ਕੁੱਝ ਵੀ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ | ਨੌਜਵਾਨਾਂ ਵਿਚ ਮਾਨਸਿਕ ਅਤੇ ਸਰੀਰਕ ਪੱਧਰ ਬਹੁਤ ਉੱਚਾ ਹੁੰਦਾ ਹੈ | ਇਸ ਲਈ ਯੁਵਾ ਸ਼ਕਤੀ ਆਪਣੇ ਇਸ ਗੁਣ ਦਾ ਸਕਾਰਾਤਮਿਕ ਰੂਪ 'ਚ ਵਰਤੋਂ ਕਰੇ ਅਤੇ ਨਸ਼ਾ ਨੂੰ ਖ਼ਤਮ ਕਰਨ ਵਿਚ ਯੋਗਦਾਨ ਦੇਵੇ, ਤਾਂਕਿ ਖ਼ੁਸ਼ਹਾਲ ਅਤੇ ਤੰਦਰੁਸਤ ਸਮਾਜ ਦਾ ਨਿਰਮਾਣ ਹੋ ਸਕੇ | ਉਨ੍ਹਾਂ ਕਿਹਾ ਕਿ ਅਸੀਂ ਨਾ ਕੇਵਲ ਆਪ ਨੂੰ ਨਸ਼ੇ ਤੋਂ ਬਚਣਾ ਹੈ, ਸਗੋਂ ਦੂਜਿਆਂ ਨੂੰ ਵੀ ਇਸ ਤੋਂ ਬਚਾਉਣਾ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ੇ ਦੇ ਿਖ਼ਲਾਫ਼ ਪ੍ਰਸ਼ਾਸਨ ਅਤੇ ਪੁਲਿਸ ਆਪਣੇ ਪੱਧਰ ਉੱਤੇ ਕੰਮ ਕਰ ਰਿਹਾ ਹੈ ਪਰ ਜਦੋਂ ਤੱਕ ਇਸ ਵਿਚ ਯੁਵਾ ਸ਼ਕਤੀ ਦਾ ਯੋਗਦਾਨ ਨਹੀਂ ਹੋਵੇਗਾ ਉਦੋਂ ਤੱਕ ਇਸ ਨੂੰ ਜੜੋਂ੍ਹ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ | ਨੌਜਵਾਨ ਆਪਣੀ ਤਾਕਤ ਨੂੰ ਚੰਗੇ ਕੰਮ ਵਿਚ ਲਾਉਣ | ਇਸ ਮੌਕੇ ਪੁਲਿਸ ਕਪਤਾਨ ਡਾ. ਅਰੁਣ ਨਹਿਰਾ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਨਸ਼ੇ ਦੇ ਿਖ਼ਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਹੈ, ਜਿਸ ਦੇ ਸਾਰਥਿਕ ਨਤੀਜਾ ਸਾਹਮਣੇ ਆਏ ਹਨ ਕਿ ਪਹਿਲਾਂ ਤੋਂ ਨਸ਼ਾ ਘੱਟ ਹੋਇਆ ਹੈ | ਉਨ੍ਹਾਂ ਕਿਹਾ ਕਿ ਪੁਲਿਸ ਤੇ ਪ੍ਰਸ਼ਾਸਨ ਆਪਣੇ ਪੱਧਰ ਉੱਤੇ ਕਾਰਵਾਈ ਕਰਕੇ ਭਾਵੇਂ ਹੀ ਨਸ਼ੇ ਨੂੰ ਘੱਟ ਕਰ ਦੇਵੇ, ਪਰ ਸਮਾਜ ਅਤੇ ਯੁਵਾ ਸ਼ਕਤੀ ਦੇ ਸਹਿਯੋਗ ਬਿਨਾਂ ਇਸ ਨੂੰ ਜੜੋਂ੍ਹ ਖ਼ਤਮ ਕਰਨਾ ਸੰਭਵ ਨਹੀਂ ਹੈ | ਇਸ ਲਈ ਨੌਜਵਾਨਾਂ ਨੂੰ ਇਸ ਮੁਹਿੰਮ ਵਿਚ ਵਧ ਚੜ੍ਹ ਕੇ ਭਾਗ ਲੈਣਾ ਪਵੇਗਾ ਤਾਂ ਹੀ ਇਸ ਬੁਰਾਈ ਨੂੰ ਖ਼ਤਮ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਨਸ਼ੇ ਦਾ ਪੱਧਰ ਕਿਸ ਹੱਦ ਤੱਕ ਹੈ, ਇਸ ਗੱਲ ਦਾ ਪ੍ਰਮਾਣ ਦਰਜ ਮਾਮਲੇ ਦਰਸਾਉਂਦੇ ਹਨ | ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਪੁਲਿਸ ਨੇ ਨਸ਼ੇ ਦੇ 257 ਕੇਸ ਦਰਜ ਕੀਤੇ ਹਨ ਅਤੇ 157 ਲੋਕਾਂ ਦੀ ਗਿ੍ਫ਼ਤਾਰੀ ਹੋਈ ਹੈ | ਜੇਕਰ ਪੂਰੇ ਸਾਲ ਦੀ ਗੱਲ ਕੀਤੀ ਜਾਵੇ ਤਾਂ 620 ਕੇਸ ਦਰਜ ਕੀਤੇ ਗਏ 1067 ਲੋਕਾਂ ਨੂੰ ਫੜਿਆ ਗਿਆ |
ਨੀਲੋਖੇੜੀ, 20 ਫਰਵਰੀ (ਅਹੂਜਾ)-ਸ੍ਰੀ ਗੁਰੂ ਰਵੀਦਾਸ ਸਭਾ ਪੋਲਟਰੀ ਖੇਤਰ ਦੇ ਖ਼ਜ਼ਾਨਚੀ ਇਸ਼ਵਰ ਚੰਦ ਨੇ ਦੱਸਿਆ ਕਿ ਸੰਸਥਾ ਹਰ ਸਾਲ ਨਵੀਂ ਰੀਨਿਉਅਲ ਲਈ ਸਾਰੇ ਮੈਂਬਰਾਂ ਨੂੰ 200 ਰੁਪਏ ਸਾਲਾਨਾ ਦੇ ਨਾਲ ਬਾਇਉਡਾਟਾ ਵੀ ਜਮਾਂ ਕਰਵਾਉਣ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਇਹ ...
ਸ਼ਾਹਬਾਦ ਮਾਰਕੰਡਾ, 20 ਫਰਵਰੀ (ਅਵਤਾਰ ਸਿੰਘ)-ਹਰਿਆਣਾ ਦੇ ਉਚੇਰੀ ਸਿੱਖਿਆ ਵਿਭਾਗ ਨੇ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਸੰਸਥਾਨ ਵਿਚ ਪੜ੍ਹਨ ਵਾਲੇ ਨੌਜਵਾਨਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਤੀ ਜਾਗਰੂਕ ਕਰਨ ਅਤੇ ...
ਸਿਰਸਾ, 20 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸਰਕਾਰੀ ਮਹਿਲਾ ਕਾਲਜ ਸਿਰਸਾ ਵਿਚ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਸੰਬੰਧ ਵਿਚ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਪਿ੍ੰਸੀਪਲ ਡਾ. ਤੇਜਾ ਰਾਮ, ਹਿੰਦੀ ਵਿਭਾਗ ਦੇ ਮੁਖੀ ਡਾ. ਸ਼ਿਵਚਰਨ ਸ਼ਰਮਾ ਤੇ ...
ਯਮੁਨਾਨਗਰ, 20 ਫਰਵਰੀ (ਗੁਰਦਿਆਲ ਸਿੰਘ ਨਿਮਰ)-ਮੁਕੰਦ ਲਾਲ ਨੈਸ਼ਨਲ ਕਾਲਜ ਵਿਚ ਐੱਨ. ਐੱਸ. ਐੱਸ. ਅਧਿਕਾਰੀ ਡਾ. ਮਹੇਸ਼ ਕੁਮਾਰ, ਡਾ. ਦੀਪਮਾਲਾ, ਡਾ. ਜਤਿੰਦਰ ਸਿੰਘ ਤੇ ਪ੍ਰੋ. ਮਨਜੀਤ ਰਾਣੀ ਦੀ ਅਗਵਾਈ ਵਿਚ ਸੰਵਿਧਾਨ ਅਤੇ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਇਸ ਸਬੰਧੀ ਕਾਲਜ ...
ਨੀਲੋਖੇੜੀ, 20 ਫਰਵਰੀ (ਅਹੂਜਾ)-ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ 21 ਫਰਵਰੀ ਅੱਜ ਨੀਲੋਖੇੜੀ ਦੇ ਪੋਲਟਰੀ ਖੇਤਰ ਵਿਚ ਵਾਲਮੀਕਿ ਮੰਦਰ ਵਿਚ ਮਹਾਂਰਿਸ਼ੀ ਸ੍ਰੀ ਵਾਲਮੀਕਿ ਜੀ ਦੀ ਮੂਰਤੀ ਦੀ ਸਥਾਪਨਾ ਕਰਨਗੇ | ਇਨ੍ਹਾਂ ...
ਕਰਨਾਲ, 20 ਫਰਵਰੀ (ਗੁਰਮੀਤ ਸਿੰਘ ਸੱਗੂ)-ਸਟੇਟ ਬੈਂਕ ਆਫ਼ ਇੰਡੀਆ ਦੇ ਖੇਤਰੀ ਦਫ਼ਤਰ ਹੇਠ ਆਉਂਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਉਰਲਾਨਾ ਕਲਾਂ ਵਿਖੇ ਕਰੀਬ ਇਕ ਹਫ਼ਤਾ ਪਹਿਲਾ ਬੈਂਕ ਦੇ ਏ. ਟੀ. ਐੱਮ. ਨੂੰ ਲੁੱਟਣ ਆਏ ਬਦਮਾਸ਼ਾਂ ਨੂੰ ਖਦੇੜਨ ਵਾਲੇ ਪਿੰਡ ਦੇ ਦੋ ...
ਕਰਨਾਲ, 20 ਫਰਵਰੀ (ਗੁਰਮੀਤ ਸਿੰਘ ਸੱਗੂ)-ਸੀ. ਐੱਮ. ਸਿਟੀ ਵਿਖੇ ਪਿਛਲੇ ਕਈ ਸਾਲਾਂ ਤੋਂ ਦੁੱਧ ਦੀਆਂ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਸ਼ਿਫ਼ਟ ਕੀਤੇ ਜਾਣ ਦਾ ਮਾਮਲਾ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ, ਜਿਸ 'ਤੇ ਕਾਰਵਾਈ ਕਰਦੇ ਹੋਏ ਅੱਜ ਨਗਰ ਨਿਗਮ ਨੇ ...
ਨੀਲੋਖੇੜੀ, 20 ਫਰਵਰੀ (ਅਹੂਜਾ)-ਅੰਜਨਥਲੀ ਪਿੰਡ ਵਿਚ ਹਮਲਾਵਰਾਂ ਵਲੋਂ ਕਈ ਗੋਲੀਆਂ ਚਲਾਈਆਂ ਗਈਆਂ | ਇਸ ਗੋਲੀ ਕਾਂਡ ਵਿਚ ਇਕ ਮਹਿਲਾ ਸਮੇਤ ਪੰਜ ਵਿਅਕਤੀ ਜ਼ਖਮੀ ਹੋ ਗਏ | ਜ਼ਖਮੀਆਂ ਵਿਚੋਂ ਦੋ ਨੀਲੋਖੇੜੀ ਹਸਪਤਾਲ ਵਿਖੇ ਦਾਖਲ ਹਨ ਜਦਕਿ ਤਿੰਨ ਜ਼ਖਮੀਆਂ ਨੂੰ ਕਰਨਾਲ ...
ਪਾਉਂਟਾ ਸਾਹਿਬ (ਰਾਜਗੜ੍ਹ), 20 ਫਰਵਰੀ (ਹਰਬਖ਼ਸ ਸਿੰਘ)-ਐੱਲ.ਪੀ.ਜੀ. ਗੈਸ ਸਿਲੰਡਰ ਵਿਚ ਗੈਸ ਦੀ ਥਾਂ ਪਾਣੀ ਮਿਲਣ ਨਾਲ ਗੈਸ ਏਜੰਸੀ ਰਾਜਗੜ੍ਹ ਵਿਖੇ ਅੱਜ ਹੜਕੰਪ ਮੱਚ ਗਿਆ ਅਤੇ ਸਾਰੇ ਗੈਸ ਸਿਲੰਡਰ ਸੀਲ ਕਰ ਦਿੱਤੇ ਗਏ ਹਨ | ਸੂਚਨਾ ਅਨੁਸਾਰ ਗੈਸ ਪਲਾਂਟ ਬੱਦੀ ਦੇ ਗੈਸ ...
ਸਿਰਸਾ, 20 ਫਰਵਰੀ (ਭੁਪਿੰਦਰ ਪੰਨੀਵਾਲੀਆ)-ਬੀਜ, ਕੀਟਨਾਸ਼ਕ ਤੇ ਖਾਦ ਡੀਲਰ ਐਸੋਸੀਏਸ਼ਨ ਦੀ ਇਕ ਮੀਟਿੰਗ ਇਕ ਨਿੱਜੀ ਰੈਸਟੋਰੈਂਟ ਵਿਚ ਹੋਈ | ਇਸ ਮੀਟਿੰਗ ਵਿਚ ਐਸੋਸੀਏਸ਼ਨ ਦੇ ਅਨੇਕ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ | ਇਸ ਬੈਠਕ ਵਿਚ ਬੀਜ, ਕੀਟਨਾਸ਼ਕ ਅਤੇ ਖਾਦ ...
ਗੂਹਲਾ ਚੀਕਾ, 20 ਫਰਵਰੀ (ਓ.ਪੀ. ਸੈਣੀ)-ਲਾਇਨਜ਼ ਕਲੱਬ ਸੀਵਨ, ਲਾਇਨਜ਼ ਕਲੱਬ ਕੈਥਲ ਤੇ ਡੀ.ਏ.ਵੀ. ਕਾਲਜ ਚੀਕਾ ਦੇ ਸਹਿਯੋਗ ਨਾਲ ਕਾਲਜ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਸ਼ੁੱਭ ਆਰੰਭ ਮਾਨਯੋਗ ਜੱਜ ਗੂਹਲਾ ਦਵਿੰਦਰ ਯੋਧਾ ਨੇ ਕੀਤਾ | ਮਾਨਯੋਗ ਜੱਜ ...
ਗੜ੍ਹੀ, 20 ਫਰਵਰੀ (ਰਮੇਸ਼ ਕੁਮਾਰ)-ਪਿੰਡ ਪਿੱਪਲਥਾ ਦੀ ਪੰਚਾਇਤ ਦੁਆਰਾ ਪਿੰਡ ਦੇ ਵਿਚ ਬਹੁਤ ਸਾਰੇ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ ਪਿੰਡ ਦੇ ਵਿਚ ਗਲੀਆਂ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਪਿੰਡ ਦੇ ਵਿਚ ਮਗਨਰੇਗਾ ਸਕੀਮ ਦੇ ਰਾਹੀਂ ਤਲਾਬ ਦਾ ਕੰਮ ਵੀ ਚੱਲ ...
ਨੀਲੋਖੇੜੀ, 20 ਫਰਵਰੀ (ਅਹੂਜਾ)-ਮਹਾਂਬੀਰ ਦਲ ਅੱਖਾਂ ਦੇ ਹਸਪਤਾਲ ਵਿਖੇ ਇਕ ਰੋਜ਼ਾ ਮੁਫ਼ਤ ਕੈਂਪ ਦਾ ਆਯੋਜਨ 27 ਫਰਵਰੀ ਨੂੰ ਕੀਤਾ ਜਾ ਰਿਹਾ ਹੈ | ਸੰਸਥਾ ਦੇ ਪ੍ਰਧਾਨ ਗਿਆਨ ਚੰਦ ਅਰੋੜਾ ਅਤੇ ਪ੍ਰਬੰਧਕ ਬਲਦੇਵ ਢਿਗੜਾ ਤੇ ਸੈਟੇਲਾਈਟ ਸੈਂਟਰ ਨੀਲੋਖੇੜੀ ਦੇ ...
ਘਨੌਲੀ, 20 ਫਰਵਰੀ (ਜਸਵੀਰ ਸਿੰਘ ਸੈਣੀ)-ਸ਼ੇਰੇ ਪੰਜਾਬ ਸਪੋਰਟਸ ਕਲੱਬ ਥਲੀ ਕਲਾਂ ਵਲੋਂ 26ਵਾਂ ਫੁੱਟਬਾਲ ਟੂਰਨਾਮੈਂਟ ਨੇੜੇ ਸੇਲ ਟੈਕਸ ਬੈਰੀਅਰ ਘਨੌਲੀ ਦੇ ਥਲੀ ਮੈਦਾਨ 'ਚ ਹੋਇਆ | ਇਸ ਸਬੰਧੀ ਕਲੱਬ ਦੀ ਚੇਅਰਪਰਸਨ ਸਰਪੰਚ ਕੁਲਵੰਤ ਕੌਰ ਨੇ ਦੱਸਿਆ ਕਿ ਚਾਰ ਦਿਨਾਂ ਦੇ ...
ਨੰਗਲ, 20 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਫੂਡ ਤੇ ਸਿਵਲ ਸਪਲਾਈ ਵਿਭਾਗ ਵਲੋਂ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਜੋ ਨੀਲੇ ਕਾਰਡ ਧਾਰਕ ਹਨ ਨੂੰ 2 ਰੁਪਏ ਕਿੱਲੋ ਕਣਕ ਵੰਡ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਉਸੇ ਤਹਿਤ ...
ਨੂਰਪੁਰ ਬੇਦੀ, 20 ਫਰਵਰੀ (ਹਰਦੀਪ ਸਿੰਘ ਢੀਂਡਸਾ)-ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਜੱਟਪੁਰ ਵਿਖੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਵਾਸੀਆਂ ਨੂੰ ਕਰੋਨਾ ਵਾਇਰਸ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਦੌਰਾਨ ਏ.ਐਨ.ਐਮ. ਰਣਜੀਤ ਕੌਰ ਅਤੇ ਆਸ਼ਾ ...
ਟੋਹਾਣਾ, 20 ਫਰਵਰੀ (ਗੁਰਦੀਪ ਸਿੰਘ ਭੱਟੀ)-ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਟੋਹਾਣਾ ਦੇ ਪ੍ਰਧਾਨ 50 ਸਾਲਾ ਜਗਦੀਸ਼ ਪਾਹਵਾ ਅੱਜ ਸਵੇਰੇ ਕਾਰ ਵਰਕਸ਼ਾਪ ਵਿਚ ਕੁਰਸੀ 'ਤੇ ਬੈਠੇ ਬੇਹੋਸ਼ ਹੋ ਕੇ ਜ਼ਮੀਨ 'ਤੇ ਜਾ ਡਿੱਗੇ ਤੇ ਮੌਤ ਦੇ ਮੰੂਹ ਵਿਚ ਚਲੇ ਗਏ | ਪਰਿਵਾਰ ਮੁਤਾਬਿਕ ਉਹ ...
ਨੂਰਪੁਰ ਬੇਦੀ, 20 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਇਲਾਕਾ ਸੰਘਰਸ਼ ਕਮੇਟੀ ਦੀ ਬੈਠਕ ਮਾ. ਗੁਰਨੈਬ ਸਿੰਘ ਜੇਤੇਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਦੌਰਾਨ ਪੁਰਾਣੀਆਂ ਮੰਗਾਂ ਨੂਰਪੁਰ ਬੇਦੀ ਨੂੰ ਸਬ ਡਵੀਜ਼ਨ ਬਣਾਉਣਾ, ਉੱਪਰਲੀ ਘਾਟ ਨਾਲ ਦਸਮੇਸ਼ ਨਹਿਰ ਦੀ ਉਸਾਰੀ, ...
ਮੋਰਿੰਡਾ, 20 ਫਰਵਰੀ (ਕੰਗ)-ਅੱਜ ਮੋਰਿੰਡਾ ਵਿਖੇ ਅਨਾਜ ਮੰਡੀ ਨਾਲ ਲੱਗਦੇ ਪੈਟਰੋਲ ਪੰਪ ਉੱਤੇ ਇਕ ਵਿਅਕਤੀ ਲੋਹੇ ਦੇ ਚੈਨਲ ਚੋਰੀ ਕਰਦਾ ਕਾਬੂ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮਾਲਕ ਰਮਨ ਕੁਮਾਰ ਗੁਪਤਾ ਨੇ ਦੱਸਿਆ ਕਿ ਇਸੇ ਵਿਅਕਤੀ ਵਲੋਂ ਕੁਝ ...
ਸ਼ਾਹਬਾਦ ਮਾਰਕੰਡਾ, 20 ਫਰਵਰੀ (ਅਵਤਾਰ ਸਿੰਘ)-ਵੀਰਵਾਰ ਨੂੰ ਸ਼ੂਗਰ ਮਿੱਲ ਸ਼ਾਹਬਾਦ ਮਾਰਕੰਡਾ ਦੇ ਦਫ਼ਤਰ ਵਿਚ ਹਰਿਆਣਾ ਬਿਊਰੋ ਪਬਲਿਕ ਇੰਟਰਪ੍ਰਾਈਜ ਵਿੱਤ ਵਿਭਾਗ ਦੇ ਵਾਈਸ ਚੇਅਰਮੈਨ ਲਲਿਤ ਬੱਤਰਾ ਨੇ ਮਿੱਲ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ...
ਸ਼ਾਹਬਾਦ ਮਾਰਕੰਡਾ, 20 ਫਰਵਰੀ (ਅਵਤਾਰ ਸਿੰਘ)-ਭਾਰਤੀ ਖੇਡ ਪ੍ਰਾਧਿਕਰਣ ਅਧਿਆਪਨ ਕੇਂਦਰ ਕੁਰੂਕਸ਼ੇਤਰ ਦੇ ਕੇਂਦਰ ਪ੍ਰਭਾਰੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਖੇਡ ਪ੍ਰਾਧਿਕਰਣ ਦੀ ਆਵਾਸੀਏ ਅਤੇ ਗੈਰ ਆਵਾਸੀਏ ਯੋਜਨਾ ਦੇ ਤਹਿਤ ਸਾਈਕਲਿੰਗ, ਜੂਡੋ, ਹਾਕੀ, ...
ਪਾਉਂਟਾ ਸਾਹਿਬ, 20 ਫਰਵਰੀ (ਹਰਬਖ਼ਸ਼ ਸਿੰਘ)-ਦੂਨ ਪ੍ਰੈੱਸ ਕਲੱਬ ਦੀ ਗੈਸਟ ਹਾਊਸ ਵਿਖੇ ਇਕੱਤਰਤਾ ਹੋਈ ਜਿਸ ਦੀ ਪ੍ਰਧਾਨਗੀ ਸ਼ਿਆਮ ਲਾਲ ਪੁੰਡੀਰ ਹਿਮਾਚਲ ਪ੍ਰਦੇਸ਼ ਯੂਨੀਅਨ ਆਫ਼ ਜਰਨਲਿਸਟ ਦੇ ਸੂਬਾ ਮੀਡੀਆ ਅਧਿਕਾਰੀ ਅਤੇ ਪ੍ਰਧਾਨ ਦੂਨ ਪ੍ਰੈੱਸ ਕਲੱਬ ਨੇ ਕੀਤੀ, ...
ਸ਼ਾਹਬਾਦ ਮਾਰਕੰਡਾ, 20 ਫਰਵਰੀ (ਅਵਤਾਰ ਸਿੰਘ)-ਜ਼ਿਲ੍ਹਾ ਕੁਰੂਕਸ਼ੇਤਰ ਵਿਚ ਦੋ ਬੱਚੀਆਂ ਸਮੇਤ ਇਕ ਮਹਿਲਾ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਸਯੋਂਸਰ ਵਾਸੀ ਇਕ ਵਿਅਕਤੀ ਨੇ ਥਾਣਾ ਪੇਹਵਾ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ...
ਘਨੌਲੀ, 20 ਫਰਵਰੀ (ਜਸਵੀਰ ਸਿੰਘ ਸੈਣੀ)-ਇਲਾਕੇ ਦੇ ਪ੍ਰਸਿੱਧ ਜਾਗਰਨ ਸਮਰਾਟ ਅਤੇ ਲੋਕ ਗਾਇਕ ਹਰਪਾਲ ਪਾਲੀ ਘਨੌਲਾ ਵਲੋਂ ਸ਼ਿਵਰਾਤਰੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਡਮਰੂ ਵਾਲਾ ਭੋਲੇ ਨਾਥ ਭਜਨ ਰਿਲੀਜ਼ ਘਨੌਲੀ 'ਚ ਹੋਏ ਭਗਵਤੀ ਜਗਰਾਤੇ ਦੌਰਾਨ ਸ਼ਿਵ ਸੈਨਾ ...
ਹੰਬੜਾਂ, 20 ਫਰਵਰੀ (ਜਗਦੀਸ਼ ਸਿੰਘ ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ ਸਲੇਮਪੁਰ 'ਚੋਂ ਛੁੱਟੀ ਹੋਣ 'ਤੇ ਇਕ 6 ਸਾਲ ਦੀ ਬੱਚੀ ਮੀਰਾ ਜੋ ਕਿ ਮੇਨ ਰੋਡ ਸੜਕ ਦੀ ਸਾਈਡ 'ਤੇ ਜਾ ਰਿਹਾ ਸੀ, ਨੂੰ ਇਕ ਅਣਪਛਾਤੀ ਤੇਜ਼ ਰਫਤਾਰ ਕਾਰ ਵਲੋਂ ਫੇਟ ਮਾਰ ਦਿੱਤੀ ਗਈ, ਜਿਸ ਨਾਲ ਬੱਚੀ ਗੰਭੀਰ ...
ਲੁਧਿਆਣਾ, 20 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਜਬਰ-ਜਨਾਹ ਕਰਨ ਦੀ ਨੀਅਤ ਨਾਲ ਅਗਵਾ ਕੀਤੀ 5 ਸਾਲ ਦੀ ਬੱਚੀ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਬਰਾਮਦ ਕਰਕੇ ਉਸ ਦੇ ਅਗਵਾਕਾਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਏ. ਡੀ. ਸੀ. ਪੀ. ਅਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਹ ...
ਲੁਧਿਆਣਾ, 20 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸੀ. ਆਈ. ਏ. ਸਟਾਫ਼-3 ਦੀ ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਬੈਂਕਾਂ ਤੋਂ ਕਰਜ਼ੇ ਤੇ ਕਾਰਾਂ ਲੈ ਕੇ ਅੱਗੇ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਉਸ ਦੇ ਸਰਗਨੇ ਨੂੰ ਗਿ੍ਫ਼ਤਾਰ ਕੀਤਾ ਹੈ ਜਦਕਿ ਗਰੋਹ ਦੇ 2 ...
ਲੁਧਿਆਣਾ, 20 ਫਰਵਰੀ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵਲੋਂ ਸਾਉਣੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ 2 ਦਿਨਾ ਵਰਕਸ਼ਾਪ ਸਮਾਪਤ ਹੋ ਗਈ | ਖੇਤੀਬਾੜੀ ਵਿਭਾਗ ਅਤੇ ਪੀ. ਏ. ਯੂ. ਦੇ ਵਿਗਿਆਨੀਆਂ, ...
ਲੁਧਿਆਣਾ, 20 ਫਰਵਰੀ (ਕਵਿਤਾ ਖੁੱਲਰ)-ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਸਾਕਾ ਨਨਕਾਣਾ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਗੁਰਮਤਿ ਸਮਾਗਮ 21 ਫਰਵਰੀ ਨੂੰ ਸ਼ਾਮ 7 ਵਜੇ ਤੋਂ ਰਾਤ 10.30 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ...
ਲੁਧਿਆਣਾ, 20 ਫਰਵਰੀ (ਅਮਰੀਕ ਸਿੰਘ ਬੱਤਰਾ)-ਮਾਰਕੀਟ ਕਮੇਟੀ ਲੁਧਿਆਣਾ 'ਚ ਸਟਾਫ਼ ਦੀ ਕਮੀ ਹੋਣ ਦੇ ਬਾਵਜੂਦ ਪਿਛਲੇ ਮਹੀਨਿਆਂ ਦੌਰਾਨ ਆਮਦਨ ਵਿਚ ਵਾਧਾ ਹੋ ਰਿਹਾ ਹੈ, ਦਸੰਬਰ 2019 'ਚ 21 ਫੀਸਦੀ ਅਤੇ ਜਨਵਰੀ 2020 ਦੌਰਾਨ ਕਰੀਬ 29 ਫੀਸਦੀ ਮਾਰਕੀਟ ਫੀਸ ਵਿਚ ਵਾਧਾ ਹੋਇਆ ਹੈ | ...
ਲੁਧਿਆਣਾ, 20 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ 19 ਫਰਵਰੀ ਤੋਂ 5 ਮਾਰਚ ਤੱਕ ਸਫਾਈ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਹਰ ਵਾਰਡ 'ਚ ਸੈਨਟਰੀ ਇੰਸਪੈਕਟਰ ਦੀ ਅਗਵਾਈ ਹੇਠ ਸਫਾਈ ਕਰਮਚਾਰੀਆਂ ਦੀ ਟੀਮ ਕੰਮ ਕਰੇਗੀ | ਨੋਡਲ ਅਫਸਰ ਅਸ਼ਵਨੀ ...
ਲੁਧਿਆਣਾ, 20 ਫਰਵਰੀ (ਬੀ.ਐਸ.ਬਰਾੜ)-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਾਲ 2014 ਵਿਚ ਭਾਰਤ ਦੀ ਵਰਤੋਂ ਵਿਚ ਆਉਣ ਵਾਲੇ ਸਾਮਾਨ ਦੇ ਨਾਲ ਨਾਲ ਵੱਖ-ਵੱਖ ਦੇਸ਼ਾਂ ਦੇ ਜਰੂਰਤ ਵਿਚ ਆਉਣ ਵਾਲੇ ਸਾਮਾਨ ਨੂੰ ਭਾਰਤ ਵਿਚ ਬਣਾਉਣ ਲਈ ਮੇਕ ਇੰਨ ਇੰਡੀਆ ਦਾ ਨਆਰਾ ਦਿੱਤਾ ਸੀ ...
ਲੁਧਿਆਣਾ, 20 ਫਰਵਰੀ (ਕਵਿਤਾ ਖੁੱਲਰ)-ਲਕਸ਼ਮੀ ਲੇਡੀਜ਼ ਕਲੱਬ ਅਤੇ ਸੈਂਟਰਾ ਗਰੀਨਜ਼ ਦੀਆਂ ਔਰਤਾਂ ਨੇ ਪੱਖੋਵਾਲ ਰੋਡ ਸਥਿਤ ਸੈਂਟਰਾਂ ਗਰੀਨਜ਼ 'ਚ ਕਰਵਾਏ ਪ੍ਰੋਗਰਾਮ 'ਚ ਸਾਂਝੇ ਤੌਰ 'ਤੇ ਹਿੱਸਾ ਲਿਆ | ਇਸ ਪ੍ਰੋਗਰਾਮ 'ਚ ਲਕਸ਼ਮੀ ਲੇਡੀਜ਼ ਕਲੱਬ ਦੀ ਲਗਭਗ 500 ਅਤੇ ...
ਲੁਧਿਆਣਾ, 20 ਫਰਵਰੀ (ਕਵਿਤਾ ਖੁੱਲਰ)-ਸੰਗਤਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਨ ਦੇ ਉਦੇਸ਼ ਨਾਲ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡਗੰਜ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰ ਕੇ ਸਰੱਬਤ ਦੇ ਭਲੇ ਦੀ ...
ਲੁਧਿਆਣਾ, 20 ਫਰਵਰੀ (ਕਵਿਤਾ ਖੁੱਲਰ)-ਕਾਰ ਸੇਵਾ ਵਾਲੇ 5 ਮਹਾਂਪੁਰਖਾਂ ਦੀ ਸਾਲਾਨਾ ਬਰਸੀ ਮੌਕੇ ਕਾਰ ਸੇਵਾ ਡੇਰਾ ਹੀਰਾ ਬਾਗ ਚੈਰੀਟੇਬਲ ਟਰੱਸਟ ਵਲੋਂ ਮਹਾਨ ਖੂਨਦਾਨ ਕੈਂਪ ਅਤੇ ਅੱਖਾਂ ਦਾ ਮੁਫ਼ਤ ਡਾਕਟਰੀ ਜਾਂਚ ਕੈਂਪ ਲਗਾਇਆ | ਇਸ ਕੈਂਪ ਦੀ ਸੇਵਾ ਭਾਈ ਘਨ੍ਹੱਈਆ ਜੀ ...
ਆਲਮਗੀਰ, 20 ਫਰਵਰੀ (ਜਰਨੈਲ ਸਿੰਘ ਪੱਟੀ)-ਸਥਾਨਕ ਬਚਿੱਤਰ ਨਗਰ ਸਥਿਤ ਗੁਰਦੁਆਰਾ ਗੁਰਦਰਸ਼ਨ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ...
ਨੰਗਲ, 20 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਏ.ਕੇ. ਅਗਰਵਾਲ ਅਤੇ ਡਿਪਟੀ ਚੀਫ਼ ਇੰਜੀਨੀਅਰ ਕੇ.ਕੇ. ਸੂਦ ਨੇ ਇੱਕ ਸਾਦੇ ਸਮਾਗਮ ਦੌਰਾਨ ਪਿੰਡ ਬਰਮਲਾ 'ਚ ਉਸਾਰੇ ਜਾਣ ਵਾਲੇ ਰੇਲ ਪਲੇਟਫ਼ਾਰਮ ਦਾ ਨੀਂਹ ਪੱਧਰ ਰੱਖਿਆ | ਪੱਤਰਕਾਰਾਂ ਨਾਲ ...
ਨੂਰਪੁਰ ਬੇਦੀ, 20 (ਰਾਜੇਸ਼ ਚੌਧਰੀ ਤਖਤਗੜ੍ਹ)-ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁੱਚਾ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਵਿਖੇ ਵੱਖ-ਵੱਖ ਪਿੰਡਾਂ ਦੇ ਦਾਨੀ ਸੱਜਣਾਂ ਦੇ ...
ਰੂਪਨਗਰ/ਘਨੌਲੀ, 20 ਫਰਵਰੀ (ਸ. ਰ)-ਰੂਪਨਗਰ ਵਿਖੇ ਬਣਨ ਵਾਲਾ ਸੰਭਾਵੀ ਨਵਾਂ ਅੰਤਰਰਾਜੀ ਬੱਸ ਅੱਡੇ ਦੇ ਸਥਾਨ ਨੂੰ ਲੈ ਕੇ ਪਿੰਡ ਚੱਕ ਢੇਰਾ, ਮਿਆਣੀ, ਫੰਦੀ, ਪਤਿਆਲਾਂ, ਆਲਮਪੁਰ ਵਾਸੀਆਂ ਦੀ ਮੀਟਿੰਗ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਨਵੇਂ ਬੱਸ ...
ਸ੍ਰੀ ਅਨੰਦਪੁਰ ਸਾਹਿਬ, 20 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਲੈ ਕੇ ਧਾਰਮਿਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਸਬੰਧੀ ਇਕ ਕਿਤਾਬਚਾ ਸ੍ਰੀ ਗੁਰੂ ਗੋਬਿੰਦ ਸਿੰਘ ...
ਨੰਗਲ, 20 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਰਸੋਈ ਗੈੱਸ ਦੀ ਸਬਸਿਡੀ ਬੈਂਕ ਖਾਤੇ ਵਿਚ ਨਾ ਆਉਣ ਕਾਰਨ ਪ੍ਰੇਸ਼ਾਨ ਜਵਾਹਰ ਮਾਰਕੀਟ ਨਿਵਾਸੀ ਸੀਨੀਅਰ ਸਿਟੀਜ਼ਨ ਮਹਿਲਾ ਵਲੋਂ ਵਿਭਾਗ ਅਤੇ ਸਰਕਾਰ ਿਖ਼ਲਾਫ਼ ਭਾਰੀ ਰੋਸ ਪ੍ਰਗਟਾਇਆ ਗਿਆ | ਜਵਾਹਰ ਮਾਰਕੀਟ ਦੇ ਕਾਂਗਰਸੀ ...
ਸ੍ਰੀ ਚਮਕੌਰ ਸਾਹਿਬ, 20 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਐਸ.ਡੀ.ਐਮ ਮਨਕਮਲ ਸਿੰਘ ਚਾਹਲ ਵਲੋਂ ਸਰਕਾਰੀ ਕੰਮਾਂ 'ਚ ਤੇਜ਼ੀ ਅਤੇ ਪਾਰਦਰਸ਼ਤਾ ਲਿਆਉਣ ਲਈ ਸ਼ੁਰੂ ਕੀਤੀ ਚੈਕਿੰਗ ਮੁਹਿੰਮ ਤਹਿਤ ਉਨ੍ਹਾਂ ਅੱਜ ਸਵੇਰੇ 6 ਵਜੇ ਸ੍ਰੀ ਚਮਕੌਰ ਸਾਹਿਬ ਪੁੱਜ ਕੇ ਅਚਨਚੇਤ ...
ਨੰਗਲ, 20 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਤਹਿਸੀਲ ਕੰਪਲੈਕਸ ਨੰਗਲ ਦੇ ਬਾਹਰ ਚੰਡੀਗੜ੍ਹ ਮੁੱਖ ਮਾਰਗ ਦੇ ਦੋਵਾਂ ਪਾਸੇ ਲੋਕਾਂ ਵਲੋਂ ਖੜ੍ਹਾਏ ਜਾਂਦੇ ਨਿੱਜੀ ਵਾਹਨਾਂ ਕਾਰਨ ਰੋਜ਼ਾਨਾ ਹੀ ਭਾਖੜਾ ਨਹਿਰ ਦੇ ਪੁਲ 'ਤੇ ਆਵਾਜਾਈ ਸਮੱਸਿਆ ਪੈਦਾ ਹੁੰਦੀ ਹੈ | ਦੱਸਣਯੋਗ ਹੈ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX