ਗੁਰਦਾਸਪੁਰ, 26 ਫਰਵਰੀ (ਆਲਮਬੀਰ ਸਿੰਘ) -ਸਥਾਨਕ ਸ਼ਹਿਰ ਦੇ ਜੇਲ੍ਹ ਰੋਡ 'ਤੇ ਪੈਂਦੇ ਪੁੱਡਾ ਗਰਾਊਾਡ ਨੇੜੇ ਇਕ ਤੇਜ਼ ਰਫ਼ਤਾਰ ਕਾਰ ਦਾ ਸੰਤੁਲਨ ਵਿਗੜ ਜਾਣ 'ਤੇ ਕਾਰ ਦੀ ਇਕ ਪੈਦਲ ਜਾ ਰਹੀ ਔਰਤ ਨਾਲ ਟੱਕਰ ਹੋ ਜਾਣ ਜ਼ਖ਼ਮੀ ਹੋ ਗਈ, ਜਿਸ ਦੀਆਂ ਲੱਤਾਂ ਟੁੱਟ ਗਈਆਂ | ਪ੍ਰਾਪਤ ਜਾਣਕਾਰੀ ਅਨੁਸਾਰ ਦੋ ਨਬਾਲਗ ਨੌਜਵਾਨ ਜੋ ਗੱਡੀ ਨੰਬਰ ਪੀ.ਬੀ. 34ਬੀ 1717 ਰਾਹੀਂ ਡਰਾਈਵਿੰਗ ਸਿੱਖ ਰਹੇ ਸਨ ਕਿ ਇਸ ਦੌਰਾਨ ਗੱਡੀ ਦਾ ਸੰਤੁਲਨ ਵਿਗੜ ਜਾਣ 'ਤੇ ਉਕਤ ਗੱਡੀ ਇਕ ਹੋਰ ਗੱਡੀ ਅਤੇ ਪੈਦਲ ਜਾ ਰਹੀ ਔਰਤ ਵਿਚ ਜਾ ਵੱਜੀ, ਜਿਸ ਕਾਰਨ ਪੈਦਲ ਜਾ ਰਹੀ ਔਰਤ ਜ਼ਖ਼ਮੀ ਹੋ ਗਈ | ਇਸ ਸਬੰਧੀ ਸੁਨੀਤ ਨੇ ਦੱਸਿਆ ਕਿ ਉਹ ਆਪਣੀ ਗੱਡੀ ਨੰਬਰ ਪੀ.ਬੀ. 06ਐੱਲ 1011 ਰਾਹੀਂ ਗੁਰਦਾਸਪੁਰ ਜਾ ਰਿਹਾ ਸੀ ਕਿ ਜਦ ਹੈਪੀ ਹਾਈ ਸਕੂਲ ਨੇੜੇ ਪਹੁੰਚਿਆ ਤਾਂ ਪੁੱਡਾ ਗਰਾਊਾਡ ਵਿਖੇ ਕਾਰ ਸਿੱਖ ਰਹੇ ਦੋ ਨਬਾਲਗ ਲੜਕਿਆਂ ਵਲੋਂ ਤੇਜ਼ ਰਫ਼ਤਾਰ ਨਾਲ ਉਸ ਦੀ ਗੱਡੀ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਗੱਡੀ ਦਾ ਕਾਫ਼ੀ ਨੁਕਸਾਨ ਹੋ ਗਿਆ, ਜਿਸ ਤੋਂ ਬਾਅਦ ਗੱਡੀ ਦਾ ਸੰਤੁਲਨ ਵਿਗੜ ਜਾਣ 'ਤੇ ਇਕ ਪੈਦਲ ਜਾ ਰਹੀ ਔਰਤ ਵਿਚ ਜਾ ਵੱਜੀ, ਜਿਸ ਕਾਰਨ ਔਰਤ ਜ਼ਖ਼ਮੀ ਹੋ ਗਈ ਤੇ ਉਸ ਦੀਆਂ ਲੱਤਾਂ ਟੁੱਟ ਗਈਆਂ, ਜਿਸ ਨੂੰ ਐਾਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ | ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੋਨੋਂ ਨਬਾਲਗ ਨੌਜਵਾਨਾਂ ਨੂੰ ਫੜ ਕੇ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਸਠਿਆਲੀ, 26 ਫਰਵਰੀ (ਜਸਪਾਲ ਸਿੰਘ)- ਇੱਥੋਂ ਨੇੜਲੇ ਪਿੰਡ ਭੱਟੀਆਂ ਦੇ ਇਕ ਨੌਜਵਾਨ ਦਾ ਬੀਤੇ ਦਿਨੀਂ ਮੁਹਾਲੀ ਵਿਚ ਰਾਤ ਸਮੇਂ ਕਿਸੇ ਵਾਹਨ ਨਾਲ ਹਾਦਸਾ ਹੋ ਗਿਆ ਸੀ, ਜਿਸ ਕਾਰਨ ਨਵਨੀਤ ਸਿੰਘ ਪੁੱਤਰ ਪਰਵਿੰਦਰ ਸਿੰਘ ਵਾਸੀ ਭੱਟੀਆਂ ਅਤੇ ਉਸ ਦੇ ਦੋ ਹੋਰ ਸਾਥੀ ਵੀ ਗੰਭੀਰ ...
ਬਟਾਲਾ, 26 ਫਰਵਰੀ (ਕਾਹਲੋਂ)-ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪਾਵਰਕਾਮ ਟਰਾਂਸਕੋ) ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ 'ਚ ਗੁਰਦਾਸਪੁਰ ਦੇ ਪ੍ਰਧਾਨ ਗੁਰਦਿਆਲ ਸਿੰਘ ...
ਧਾਰੀਵਾਲ, 26 ਫਰਵਰੀ (ਜੇਮਸ ਨਾਹਰ, ਸਵਰਨ ਸਿੰਘ)-ਪਿਛਲੇ ਦਿਨੀਂ ਪਟਿਆਲਾ ਵਿਖੇ ਐਨ.ਸੀ.ਸੀ. ਕੈਡਿਟਾਂ ਨੂੰ ਸਿਖਲਾਈ ਦੇਣ ਸਮੇਂ ਏਅਰਕਰਾਫ਼ਟ ਜਹਾਜ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੀ ਮਿ੍ਤਕ ਦੇਹ ...
ਅਲੀਵਾਲ, 26 ਫਰਵਰੀ (ਅਵਤਾਰ ਸਿੰਘ ਰੰਧਾਵਾ)-ਥਾਣਾ ਘਣੀਏ-ਕੇ-ਬਾਂਗਰ ਦੇ ਨਾਲ ਲਗਦੇ ਅਲੀਵਾਲ ਦੇ ਬਾਜ਼ਾਰ ਵਿਚੋਂ ਇਕ ਮੋਬਾਈਲਾਂ ਦੀ ਦੁਕਾਨ ਤੋਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਇਕ ਕੀਮਤੀ ਨਵਾਂ ਮੋਬਾਈਲ ਲੈ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ...
ਕਾਹਨੂੰਵਾਨ, 26 ਫਰਵਰੀ (ਹਰਜਿੰਦਰ ਸਿੰਘ ਜੱਜ)- ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਸਲੋਪੁਰ ਵਿਖੇ ਇਕ ਨਾਬਾਲਗ ਲੜਕੀ ਨੂੰ ਘਰੋਂ ਭਜਾ ਕੇ ਲੈ ਜਾਣ ਦੇ ਦੋਸ਼ ਵਿਚ ਇਕ ਲੜਕੇ ਿਖ਼ਲਾਫ਼ ਪਰਚਾ ਦਰਜ ਕਰ ਦਿੱਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਥਾਣਾ ਕਾਹਨੂੰਵਾਨ ਦੇ ਮੁਖੀ ...
ਜੌੜਾ ਛੱਤਰਾਂ, 26 ਫਰਵਰੀ (ਪਰਮਜੀਤ ਸਿੰਘ ਘੁੰਮਣ)- ਪੁਲਿਸ ਚੌਕੀ ਜੌੜਾ ਛੱਤਰਾਂ ਦੇ ਅਧੀਨ ਪੈਂਦੇ ਪਿੰਡ ਪੁਰੋਵਾਲ ਅਰਾਈਆਂ ਵਿਖੇ ਬੀਤੀ ਰਾਤ ਚੋਰਾਂ ਵਲੋਂ ਤੇਲ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਕਿਸਾਨ ਸੁਭਾਸ਼ ਚੰਦਰ, ਬੋਧਰਾਜ, ਧਰਮਪਾਲ ਆਦਿ ਨੇ ਦੱਸਿਆ ਕਿ ਅੱਜ 1 ਵਜੇ ...
ਬਟਾਲਾ, 26 ਫਰਵਰੀ (ਕਾਹਲੋਂ)-ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਮੀਤ ਪ੍ਰਧਾਨ ਰਮੇਸ਼ ਨਈਅਰ ਦੇ ਭਰਾ ਦਾ ਬੀਤੇ ਦਿਨ ਸਵੇਰ ਤੜਕਸਾਰ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ | ਇਸ ਵਾਰਦਾਤ ਨੂੰ 40 ਘੰਟੇ ਤੋਂ ਵੱਧ ਦਾ ਸਮਾ ਹੋ ਗਿਆ ਹੈ, ...
ਗੁਰਦਾਸਪੁਰ, 26 ਫਰਵਰੀ (ਸੁਖਵੀਰ ਸਿੰਘ ਸੈਣੀ)- ਸਥਾਨਕ ਸ਼ਹੀਦ ਭਗਤ ਸਿੰਘ ਆਈ.ਟੀ.ਆਈ. ਅਲੀਸ਼ੇਰ ਦੇ ਦੋ ਵਿਦਿਆਰਥੀਆਂ ਗਗਨਦੀਪ ਸਿੰਘ ਨੇ 100 ਮੀਟਰ ਅਤੇ ਕਰਨਜੀਤ ਸਿੰਘ ਨੇ ਸ਼ਾਟਪੁੱਟ ਵਿਚ ਜ਼ੋਨਲ ਖੇਡਾਂ ਜੋ ਬਟਾਲਾ ਆਈ. ਟੀ. ਆਈ. ਵਿਖੇ ਕਰਵਾਈਆਂ ਗਈਆਂ 'ਚ ਪਹਿਲਾ ਸਥਾਨ ...
ਗੁਰਦਾਸਪੁਰ, 26 ਫਰਵਰੀ (ਆਰਿਫ਼)- ਟੈਕਨੀਕਲ ਸਰਵਿਸਜ਼ ਯੂਨੀਅਨ ਦਾ 2 ਰੋਜ਼ਾ ਸੂਬਾਈ ਇਜਲਾਸ ਕੁਲਦੀਪ ਸਿੰਘ ਖੰਨਾ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਪੰਜਾਬ ਭਰ ਤੋਂ ਚੁਣੇ ਗਏ 963 ਦੇ ਕਰੀਬ ਡੈਲੀਗੇਟਾਂ ਤੇ ਵੱਡੀ ਗਿਣਤੀ ਵਿਚ ਆਗੂਆਂ ਨੇ ਭਾਗ ਲਿਆ | ਇਜਲਾਸ ਦੇ ਪਹਿਲੇ ...
ਧਾਰੀਵਾਲ, 26 ਫਰਵਰੀ (ਜੇਮਸ ਨਾਹਰ)-ਸਥਾਨਕ ਡਡਵਾਂ ਰੋਡ 'ਤੇ ਪਿਛਲੇ ਦਿਨੀਂ 10 ਫਰਵਰੀ ਨੂੰ ਸ਼ਾਮ ਕਰੀਬ 6:30 ਵਜੇ ਸ਼ਿਵ ਸੈਨਾ ਹਿੰਦੁਸਤਾਨ ਯੂਥ ਆਗੂ ਹਨੀ ਮਹਾਜਨ ਤੇ ਹੋਏ ਜਾਨਲੇਵਾ ਹਮਲੇ ਅਤੇ ਇਸ ਗੋਲੀ ਕਾਂਡ ਵਿਚ ਮਾਰੇ ਗਏ ਅਸ਼ੋਕ ਕੁਮਾਰ ਦੇ ਸਬੰਧ ਵਿਚ ਏ.ਆਈ.ਜੀ. ...
ਕਲਾਨੌਰ, 26 ਫਰਵਰੀ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਸਰਕਾਰ ਵਲੋਂ ...
ਗੁਰਦਾਸਪੁਰ, 26 ਫਰਵਰੀ (ਆਰਿਫ਼)- ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੁਝ ਦਿਨ ਪਹਿਲਾਂ ਬਰਤਾਨੀਆ ਲਈ ਨਵੇਂ ਨੰਬਰ ਆਧਾਰਿਤ (ਪੁਆਇੰਟ ਬੇਸ) ਇੰਮੀਗ੍ਰੇਸ਼ਨ ਸਿਸਟਮ ਦਾ ਐਲਾਨ ਕੀਤਾ ਹੈ ਜਿਸ ਅਨੁਸਾਰ ਬਰਤਾਨੀਆ ਆਉਣ ਵਾਲਿਆਂ ਦੇ ਘੱਟੋ-ਘੱਟ 70 ਨੰਬਰ ਹੋਣੇ ...
ਫਤਹਿਗੜ੍ਹ ਚੂੜੀਆਂ, 2 ਫਰਵਰੀ (ਧਰਮਿੰਦਰ ਸਿੰਘ ਬਾਠ)-ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਵਿਕਾਸ ਰਾਹੀਂ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ...
ਕਲਾਨੌਰ, 26 ਫਰਵਰੀ (ਪੁਰੇਵਾਲ)-ਸਥਾਨਕ ਕਸਬੇ 'ਚ ਗੁਰਦਾਸਪੁਰ ਮਾਰਗ 'ਤੇ ਸਥਿਤ ਸਾਹਿਲ ਟੀ.ਵੀ.ਐਸ. 'ਚ ਬੀ.ਐਸ. 6 ਨਵੇਂ ਮਾਡਲ ਦੇ ਵਹੀਕਲ ਲਾਂਚ ਕੀਤੇ ਗਏ | ਇਸ ਸਬੰਧ 'ਚ ਸਾਹਿਲ ਟੀ.ਵੀ.ਐਸ. ਦੇ ਐਮ.ਡੀ. ਪਰਜਿੰਦਰ ਸਿੰਘ ਗੋਰਾਇਆ ਲਾਡੀ ਖੱਦਰ ਨੇ ਦੱਸਿਆ ਕਿ ਟੀ.ਵੀ.ਐਸ. ਦਾ ਦੋ ਪਹੀਆ ...
ਕਲਾਨੌਰ, 26 ਫਰਵਰੀ (ਪੁਰੇਵਾਲ)- ਸਰਹੱਦੀ ਪਿੰਡ ਡੇਅਰੀਵਾਲ ਕਿਰਨ ਦੇ ਸਰਪੰਚ ਲਖਬੀਰ ਸਿੰਘ ਬਾਜਵਾ ਵਲੋਂ ਪਿੰਡ 'ਚ ਪੱਕੀਆਂ ਗਲੀਆਂ ਦੇ ਨਿਰਮਾਣ ਦੀ ਸ਼ੁਰੂਆਤ ਕਰਵਾਈ ਗਈ, ਜਿਸ ਦੀ ਖੁਸ਼ਹਾਲੀ ਦੇ ਰਾਖਿਆਂ ਵਲੋਂ ਮੌਕੇ 'ਤੇ ਸਮੀਖਿਆ ਵੀ ਕੀਤੀ ਗਈ | ਇਸ ਮੌਕੇ ਸਰਪੰਚ ਬਾਜਵਾ ...
ਗੁਰਦਾਸਪੁਰ, 26 ਫਰਵਰੀ (ਭਾਗਦੀਪ ਸਿੰਘ ਗੋਰਾਇਆ)- ਨਿਸ਼ਕਾਮ ਕੀਰਤਨੀ ਜਥੇ ਵਲੋਂ ਪੈਟਰੋਲ ਪੰਪ ਬੱਬੇਹਾਲੀ ਵਿਖੇ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਬਾਰੇ ਪੈਟਰੋਲ ਪੰਜ ਦੇ ਮਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਨਿਸ਼ਕਾਮ ਕੀਰਤਨੀ ਜਥੇ ਵਲੋਂ ਸਮਾਜ ਸੇਵਾ ਦੇ ਕੰਮਾਂ ...
ਬਟਾਲਾ, 26 ਫਰਵਰੀ (ਕਾਹਲੋਂ)-ਪੰਜਾਬ ਦੇ ਲੋਕ ਦਿੱਲੀ ਵਰਗੀਆਂ ਸਹੂਲਤਾਂ ਲੈਣ ਲਈ 2022 'ਚ 'ਆਪ' ਸਰਕਾਰ ਬਣਾਉਣ ਲਈ ਲਾਮਬੰਦ ਹੋਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਦੇ ਜ਼ਿਲ੍ਹਾ ਪ੍ਰਧਾਨ ਸ਼ੈਰੀ ਕਲਸੀ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਕੀਤਾ | ...
ਬਟਾਲਾ, 26 ਫਰਵਰੀ (ਕਾਹਲੋਂ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜੀਏਟ ਗਰਲਜ਼ ਸੀਨੀ: ਸੈਕੰ: ਸਕੂਲ ਵਿਖੇ ਪਿ੍ੰ: ਪ੍ਰੋ: ਡਾ. ਨੀਰੂ ਚੱਢਾ ਦੀ ਆਗਿਆ ਨਾਲ ਸਕੂਲ ਇੰਚਾਰਜ ਤੇ ਪ੍ਰੋਗਰਾਮ ਕਨਵੀਨਰ ਪ੍ਰੋ: ਏਕਤਾ ਭੰਡਾਰੀ ਅਤੇ ਪ੍ਰੋ: ਸੁਨੀਲ ਦੱਤ ਦੀ ਅਗਵਾਈ ਹੇਠ ਵਿਦਾਇਗੀ ਪਾਰਟੀ ...
ਗੁਰਦਾਸਪੁਰ, 26 ਫਰਵਰੀ (ਆਰਿਫ਼)- ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 'ਘਰ-ਘਰ ਰੋਜ਼ਗਾਰ ਮਿਸ਼ਨ' ਤਹਿਤ ਪੰਜਾਬ ਜਾਬ ਮੇਲਾ ਮਾਰਚ 2020 ਲਗਾਇਆ ਜਾ ਰਿਹਾ ਹੈ | ਮਾਰਚ 2020 ਵਿਚ ਵੱਡੇ ਪੱਧਰ 'ਤੇ ਮੈਗਾ ਜਾਬ ਮੇਲੇ ਲਗਾਏ ...
ਬਟਾਲਾ, 26 ਫਰਵਰੀ (ਕਾਹਲੋਂ)- ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਆਈ.ਟੀ.ਅਈ., ਪੋਲੀਟੈਕਨਿਕ ਤੇ ਇੰਜੀਨੀਅਰਿੰਗ ਕਾਲਜਾਂ ਦੇ ਨੋਡਲ ਅਫ਼ਸਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਨੋਡਲ ਅਫ਼ਸਰ ਅਤੇ ਅਜੇ ਕੁਮਾਰ ਅਰੋੜਾ ...
ਡਮਟਾਲ, 26 ਫਰਵਰੀ (ਰਾਕੇਸ਼ ਕੁਮਾਰ)-ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਪਿੰਡ ਤਲਵਾੜਾ ਜੱਟਾਂ ਦੇ ਕੋਲ ਵਿਭਾਗ ਨੇ ਪਲਟੂਨ ਪੁਲ ਤਾਂ ਪਾ ਦਿੱਤਾ ਹੈ | ਪਰ ਉੱਥੋਂ ਲੰਘਣ ਵਾਲਾ ਰਸਤਾ ਜੋ ਕਿ ਚੱਕੀ ਦਰਿਆ ਦੀ ਭੇਟ ਚੜ੍ਹ ਗਿਆ ਹੈ | ਇਸ ਲਈ ਆਉਣ ਜਾਣ ਵਾਲੇ ਲੋਕਾਂ ਨੰੂ ...
ਧਾਰ ਕਲਾਂ, 26 ਫਰਵਰੀ (ਨਰੇਸ਼ ਪਠਾਨੀਆ)- ਧਾਰ ਖੇਤਰ ਦੇ ਬਧਾਨੀ ਵਿਚ ਬਲਾਕ ਸਮਿਤੀ ਮੈਂਬਰ ਮੁਕੇਸ਼ ਲਵਲੀ ਦੀ ਅਗਵਾਈ ਵਿਚ ਲੋਕਾਂ ਨੇ ਦਿੱਲੀ ਵਿਚ ਸੀ.ਏ.ਏ. ਿਖ਼ਲਾਫ਼ ਵਿਰੋਧ ਪ੍ਰਦਰਸ਼ਨ ਦੀ ਆੜ ਵਿਚ ਭੜਕਾਏ ਗਏ ਦੰਗਿਆਂ ਦੇ ਵਿਰੋਧ ਵਿਚ ਸੀ.ਏ.ਏ. ਵਿਰੋਧੀਆਂ ਤੇ ਸੀ.ਏ.ਏ. ...
ਸ਼ਾਹਪੁਰ ਕੰਢੀ, 26 ਫਰਵਰੀ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੀ ਕ੍ਰਿਸ਼ਨਾ ਮਾਰਕੀਟ ਦੇ ਦੁਕਾਨਦਾਰ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ, ਜਿਸ ਦੀ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨਾ ਮਾਰਕੀਟ ਦੇ ਪ੍ਰਧਾਨ ਸੁਰਿੰਦਰ ਮਿਨਹਾਸ ਨੇ ਦੱਸਿਆ ਕਿ ਮਾਰਕੀਟ ਦਾ ਸਾਰਾ ਥਾਂ ...
ਪਠਾਨਕੋਟ, 26 ਫਰਵਰੀ (ਆਰ. ਸਿੰਘ)- ਆਰ.ਆਰ.ਐਮ.ਕੇ. ਆਰੀਆ ਮਹਿਲਾ ਕਾਲਜ ਪਠਾਨਕੋਟ ਦੇ ਐਨ.ਐੱਸ.ਐੱਸ. ਵਿਭਾਗ ਵਲੋਂ ਕਾਰਜਕਾਰੀ ਪਿ੍ੰ. ਡਾ: ਸੁਨੀਤਾ ਡੋਗਰਾ ਦੀ ਪ੍ਰਧਾਨਗੀ ਹੇਠ ਰੈੱਡ ਕਰਾਸ ਬਲਾਈਾਡ ਸਕੂਲ ਵਿਚ ਕੈਂਪ ਲਗਾਇਆ ਗਿਆ | ਇਸ ਮੌਕੇ ਇੰਦਰਜੀਤ ਕੌਰ ਨੇ ਪਿ੍ੰ. ਡਾ: ...
ਪਠਾਨਕੋਟ, 26 ਫਰਵਰੀ (ਆਸ਼ੀਸ਼ ਸ਼ਰਮਾ)-ਸਿਵਲ ਹਸਪਤਾਲ ਪਠਾਨਕੋਟ ਦੇ ਬਾਥਰੂਮ ਵਿਚ ਸ਼ੱਕੀ ਹਾਲਾਤ ਵਿਚ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | ਹਸਪਤਾਲ ਕਰਮਚਾਰੀਆਂ ਵਲੋਂ ਖਿੜਕੀ ਤੋੜ ਕੇ ਦਰਵਾਜ਼ਾ ਖੋਲ੍ਹ ਕੇ ਲਾਸ਼ ਨੰੂ ਬਾਹਰ ਕੱਢਿਆ | ਮਿ੍ਤਕ ਦੀ ਪਹਿਚਾਣ ਸੰਜੀਵ ...
ਡਮਟਾਲ, 26 ਫਰਵਰੀ (ਰਾਕੇਸ਼ ਕੁਮਾਰ)-ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵਲੋਂ ਮਾਈਨਿੰਗ 'ਤੇ ਪਾਬੰਦੀ ਲਗਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਉੱਥੇ ਹੀ ਪਿੰਡ ਚੱਕ ਨਰੈਣੀਆਂ ਅਤੇ ਹਿਮਾਚਲ ਦੀ ਹੱਦ ਨਾਲ ਲੱਗਦੇ ਕੁਝ ਟਰੈਕਟਰ ਟਰਾਲੀ ਵਾਲੇ ਰਾਤ ਨੰੂ ਹਿਮਾਚਲ ...
ਸਰਨਾ, 26 ਫਰਵਰੀ (ਬਲਵੀਰ ਰਾਜ)-ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਕਾਂਗਰਸ ਵਲੋਂ ਰੇਤ-ਬੱਜਰੀ ਦੇ ਮੁੱਦੇ ਨੰੂ ਲੈ ਕੇ ਥਾਂ-ਥਾਂ ਰੈਲੀਆਂ 'ਤੇ ਰੋਸ ਮੁਜ਼ਾਹਰੇ ਕੀਤੇ ਜਾਂਦੇ ਸਨ, ਪਰ ਹੁਣ ਕਾਂਗਰਸ ਸਰਕਾਰ ਸਮੇਂ ਵੀ ਰੇਤ-ਬੱਜਰੀ ਦੇ ਰੇਟ ਆਸਮਾਨੀ ਚੜ੍ਹ ਚੁੱਕੇ ਹਨ ਤੇ ਆਮ ...
ਧਾਰ ਕਲਾਂ, 26 ਫਰਵਰੀ (ਨਰੇਸ਼ ਪਠਾਨੀਆ)-ਪਿੰਡ ਲਹਿਰੂਨ ਦੇ ਟਿੱਕਾ ਨਗਰੋਟਾ ਤੋਂ ਮੁਹੱਲਾ ਬਰੇਟਾ ਤੱਕ ਦੀ 2 ਕਿੱਲੋਮੀਟਰ ਸੰਪਰਕ ਸੜਕ ਬਹੁਤ ਹੀ ਖ਼ਸਤਾ ਹਾਲਤ ਹੋ ਚੁੱਕੀ ਹੈ | ਜਿਸ ਤੋਂ ਨਾਰਾਜ਼ ਸਥਾਨਿਕ ਲੋਕਾਂ ਨੇ ਮੰਡੀ ਬੋਰਡ ਵਿਭਾਗ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ...
ਨਰੋਟ ਮਹਿਰਾ, 26 ਫਰਵਰੀ (ਰਾਜ ਕੁਮਾਰੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜੀ ਖ਼ੁਰਦ ਵਿਖੇ ਨੈਸ਼ਨਲ ਗਰੀਨ ਕਾਰਪਸ ਪ੍ਰੋਗਰਾਮ ਕਰਵਾਇਆ ਗਿਆ | ਸਕੂਲ ਪਿ੍ੰਸੀਪਲ ਧਰਮਪਾਲ ਨੇ ਦੱਸਿਆ ਕਿ ਸਕੂਲ ਵਿਚ ਨੈਸ਼ਨਲ ਗਰੀਨ ਕਾਰਪਸ ਪ੍ਰੋਗਰਾਮ ਤਹਿਤ ਵੱਖ-ਵੱਖ ਗਤੀਵਿਧੀਆਂ ...
ਪਠਾਨਕੋਟ, 26 ਫਰਵਰੀ (ਆਸ਼ੀਸ਼ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 3 ਮਾਰਚ ਨੰੂ 8ਵੀਂ ਅਤੇ 12ਵੀਂ (+2) ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ | ਇਸ ਲਈ ਜ਼ਿਲ੍ਹਾ ਪਠਾਨਕੋਟ ਵਿਚ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ | ਇਹ ਗੱਲ ਜ਼ਿਲ੍ਹਾ ਸਿੱਖਿਆ ਅਧਿਕਾਰੀ ...
ਪਠਾਨਕੋਟ, 26 ਫਰਵਰੀ ( ਆਰ. ਸਿੰਘ )-ਏ. ਐਾਡ ਐਮ.ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ ਪਠਾਨਕੋਟ ਦਾ ਐਮ.ਕਾਮ., ਐਮ.ਬੀ.ਏ., ਬੀ. ਕਾਮ., ਬੀ.ਸੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ | ਇੰਸਟੀਚਿਊਟ ਪ੍ਰਧਾਨ ਮੋਹਿਤ ਮਹਾਜਨ, ਉਪ-ਪ੍ਰਧਾਨ ਅਕਸ਼ੈ ਮਹਾਜਨ ਅਤੇ ਡਾਇਰੈਕਟਰ ਡਾ: ...
ਪਠਾਨਕੋਟ, 26 ਫਰਵਰੀ (ਸੰਧੂ)-ਬਹੁਜਨ ਸਮਾਜ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਘਰ-ਘਰ ਤੱਕ ਪਹੁੰਚਾਂਗੇ ਤੇ ਪਠਾਨਕੋਟ ਵਿਚ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ | ਉਕਤ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਪ੍ਰਧਾਨ ਧਰਮ ਪਾਲ ਭਗਤ ਨੇ ਪਠਾਨਕੋਟ ...
ਨਰੋਟ ਜੈਮਲ ਸਿੰਘ, 26 ਫਰਵਰੀ (ਗੁਰਮੀਤ ਸਿੰਘ)- ਕਸਬਾ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਅੱਡਾ ਫ਼ਤਿਹਪੁਰ ਵਿਖੇ ਲੋਕ ਨਿਰਮਾਣ ਵਿਭਾਗ ਵਲੋਂ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਕੁੱਲ 13 ਮੀਟਰ ਚੌੜੀ ਹੋਣ ਵਾਲੀ ਇਸ ਸੜਕ ਨੂੰ ਮਸਤਪੁਰ-ਜਨਿਆਲ ਵਿਖੇ ...
ਪਠਾਨਕੋਟ, 26 ਫਰਵਰੀ (ਚੌਹਾਨ)-ਜਲ ਸਪਲਾਈ ਅਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਵਾਟਰ ਸਪਲਾਈ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਪ੍ਰਧਾਨ ਲੱਖਾ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਯੂਨੀਅਨ ਦੇ ਮੈਂਬਰਾਂ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX