ਚੰਡੀਗੜ੍ਹ, 26 ਫਰਵਰੀ (ਹਰਕਵਲਜੀਤ ਸਿੰਘ)-ਰਾਜਪਾਲ ਪੰਜਾਬ ਵੀ.ਪੀ. ਸਿੰਘ ਬਦਨੌਰ ਵਲੋਂ ਪੰਜਾਬ ਵਿਧਾਨ ਸਭਾ ਵਿਚ ਪੜ੍ਹੇ ਗਏ ਭਾਸ਼ਨ 'ਤੇ ਬਹਿਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਦਨ ਵਿਚ ਐਲਾਨ ਕੀਤਾ ਕਿ ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਜਾਨ ਦੇਣ ਨੂੰ ਤਰਜੀਹ ਦੇਣਗੇ ਪਰ ਪਾਣੀ ਦੀ ਇਕ ਬੂੰਦ ਵੀ ਨਹੀਂ ਜਾਣ ਦੇਣਗੇ | ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਨੂੰ ਫ਼ਸਲਾਂ ਦੇ ਸਰਕਾਰ ਖਰੀਦ ਮੁੱਲ ਦੀ ਨੀਤੀ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਰਾਖਵਾਂਕਰਨ ਖ਼ਤਮ ਨਾ ਕਰਨ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਣ ਦਾ ਵੀ ਐਲਾਨ ਕੀਤਾ ਅਤੇ ਕਿਹਾ ਕਿ 6ਵਾਂ ਤਨਖ਼ਾਹ ਕਮਿਸ਼ਨ ਆਉਂਦੇ ਵਿੱਤੀ ਸਾਲ ਵਿਚ ਅਮਲ ਹੇਠ ਲਿਆਂਦਾ ਜਾਵੇਗਾ | ਉਨ੍ਹਾਂ ਲੋਕਪਾਲ ਬਿੱਲ ਵਿਚ ਤਰਮੀਮ ਕਰਕੇ ਮੁੱਖ ਮੰਤਰੀ, ਮੰਤਰੀਆਂ ਅਤੇ ਹੋਰ ਸਭ ਨੂੰ ਇਸ ਦੇ ਘੇਰੇ ਹੇਠ ਲਿਆਉਣ ਲਈ ਤਰਮੀਮ ਬਿੱਲ ਲਿਆਉਣ ਦਾ ਵੀ ਐਲਾਨ ਕੀਤਾ ਅਤੇ 'ਆਪ' ਦੇ ਦਿੱਲੀ ਵਿਕਾਸ ਮਾਡਲ ਨੂੰ ਰੱਦ ਕਰਦਿਆਂ ਇਹ ਵੀ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ | ਵਿਰੋਧੀ ਧਿਰ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਜਪਾ ਵਲੋਂ ਨਸ਼ਾ ਰੋਕੋ ਪ੍ਰੋਗਰਾਮ ਹੇਠ 200 ਕਰੋੜ ਰੁਪਏ ਦੀ ਕੀਮਤ ਦੀਆਂ 5 ਕਰੋੜ ਗੋਲੀਆਂ ਲਾਪਤਾ ਹੋਣ ਦੇ ਮੁੱਦੇ ਨੂੰ ਲੈ ਕੇ ਭਾਰੀ ਹੰਗਾਮਾ ਕੀਤਾ ਅਤੇ ਬਾਅਦ ਵਿਚ ਸਦਨ ਤੋਂ ਵਾਕਆਊਟ ਵੀ ਕੀਤਾ |
ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਵਚਨਬੱਧ ਹਨ ਕਿਉਂਕਿ ਇਸ ਸਬੰਧੀ ਅੰਤਰਰਾਸ਼ਟਰੀ ਰਾਏਪੇਰੀਅਨ ਕਾਨੂੰਨ ਕਿਸੇ ਗ਼ੈਰ-ਰਾਏਪੇਰੀਅਨ ਰਾਜ ਨੂੰ ਪਾਣੀ ਦਿੱਤੇ ਜਾਣ ਦੀ ਇਜਾਜ਼ਤ ਨਹੀਂ ਦਿੰਦਾ | ਉਨ੍ਹਾਂ ਕਿਹਾ ਕਿ ਪਾਣੀਆਂ ਦੀ ਰਾਖੀ ਲਈ ਉਹ ਆਪਣੀ ਜਾਨ ਤੱਕ ਵੀ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ | ਮੁੱਖ ਮੰਤਰੀ ਸਦਨ ਵਿਚ ਯਾਦ ਕੀਤਾ ਕਿ ਮੈਂ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਹਮਣੇ ਗੁਟਕਾ ਹੱਕ ਵਿਚ ਲੈ ਕੇ ਸਹੁੰ ਖਾਧੀ ਸੀ ਕਿ ਰਾਜ 'ਚ ਨਸ਼ੇ ਦਾ ਲੱਕ ਤੋੜਾਂਗੇ ਅਤੇ ਉਨ੍ਹਾਂ ਇਸ ਮੰਤਵ ਲਈ ਇਕ ਬੇਹਤਰੀਨ ਤੇ ਇਮਾਨਦਾਰ ਪੁਲਿਸ ਅਧਿਕਾਰੀ ਨੂੰ ਬਾਹਰੋਂ ਲਿਆ ਕੇ ਉਸ ਅਧੀਨ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ | ਉਨ੍ਹਾਂ ਸਦਨ ਨੂੰ ਦੱਸਿਆ ਕਿ ਮਗਰਲੇ 3 ਸਾਲਾਂ ਦੌਰਾਨ ਨਸ਼ਾ ਤਸਕਰੀ ਜਾਂ ਰੱਖਣ ਲਈ 34373 ਕੇਸ ਦਰਜ ਕੀਤੇ ਗਏ ਅਤੇ 42571 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ 974 ਕਿੱਲੋ ਹੈਰੋਇਨ ਫੜੀ ਗਈ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ 3,70,000 ਨਸ਼ਿਆਂ ਵਿਚ ਫਸੇ ਬੱਚਿਆਂ ਦਾ ਕੇਂਦਰਾਂ ਵਿਚ ਇਲਾਜ ਵੀ ਕੀਤਾ ਗਿਆ ਅਤੇ ਅੱਜ ਕੇਂਦਰ ਸਰਕਾਰ ਸਾਡੇ ਇਸ ਪ੍ਰੋਗਰਾਮ ਨੂੰ ਦੂਜੇ ਰਾਜਾਂ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਸਾਡੀ ਸਰਕਾਰ ਨੇ ਰਾਜ ਵਿਚ ਮਾਫੀਆ ਰਾਜ ਅਤੇ ਗੈਂਗਸਟਰਾਂ ਦਾ ਇਕ ਤਰ੍ਹਾਂ ਲੱਕ ਤੋੜ ਦਿੱਤਾ ਹੈ ਅਤੇ 2017 ਤੋਂ ਬਾਅਦ 1349 ਹਥਿਆਰ ਬਰਾਮਦ ਕੀਤੇ ਹਨ ਅਤੇ 614 ਖੋਹੇ ਗਏ ਵਾਹਨ ਵੀ ਫੜੇ ਹਨ | ਮੁੱਖ ਮੰਤਰੀ ਦੱਸਿਆ ਕਿ ਰਾਜ ਸਰਕਾਰ ਵਲੋਂ ਇਸ ਵੇਲੇ 9,000 ਕਰੋੜ ਦੀ ਸਬਸਿਡੀ ਖੇਤੀਬਾੜੀ ਲਈ, 1500 ਕਰੋੜ ਸਨਅਤਕਾਰਾਂ ਲਈ ਅਤੇ 1900 ਕਰੋੜ ਰੁਪਏ ਦੀ ਘਰੇਲੂ ਖ਼ਪਤਕਾਰਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ | ਮੁੱਖ ਮੰਤਰੀ ਦੱਸਿਆ ਕਿ ਦਿੱਲੀ ਵਿਚ ਇਸ ਵੇਲੇ ਕਮਰਸ਼ੀਅਲ ਬਿਜਲੀ ਦਾ ਰੇਟ ਪ੍ਰਤੀ ਯੂਨਿਟ 10.90 ਪੈਸੇ ਜਦੋਂ ਕਿ ਪੰਜਾਬ ਵਿਚ 7.75 ਪੈਸੇ, ਇਸੇ ਤਰ੍ਹਾਂ ਦਿੱਲੀ ਵਿਚ ਸਨਅਤਾਂ ਲਈ ਬਿਜਲੀ ਦਾ ਮੁੱਲ 9 ਰੁਪਏ, ਜਦੋਂ ਕਿ ਪੰਜਾਬ ਵਿਚ 5 ਰੁਪਏ ਹੈ | ਉਨ੍ਹਾਂ ਕੰਢੀ ਕਨਾਲ ਨੂੰ ਵੀ ਛੇਤੀ ਪੂਰਾ ਕਰਨ ਦਾ ਭਰੋਸਾ ਦਿੱਤਾ | ਮੁੱਖ ਮੰਤਰੀ ਨੇ ਸਦਨ ਵਿਚ 25 ਮੈਂਬਰਾਂ ਤੋਂ ਵੱਧ ਵਾਲੀ ਢਾਣੀ ਨੂੰ ਰੋਡ ਿਲੰਕ ਦੇਣ ਅਤੇ ਸੂਬੇ ਵਿਚ 29424 ਕਿੱਲੋਮੀਟਰ ਿਲੰਕ ਰੋਡਾਂ ਦੀ 3278 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਨ ਦੀ ਵੀ ਜਾਣਕਾਰੀ ਦਿੱਤੀ | ਮੁੱਖ ਮੰਤਰੀ ਸਦਨ ਵਿਚ ਦੱਸਿਆ ਕਿ ਰਾਜ ਵਿਚ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਪਾਸ ਹੋਣ ਦੀ ਪ੍ਰਤੀਸ਼ਤ ਨਿੱਜੀ ਸਕੂਲਾਂ ਨਾਲੋਂ ਵੱਧ ਹੈ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿਚ ਦਸਵੀਂ ਕਲਾਜ ਵਿਚ ਸਕੂਲਾਂ ਵਿਚ ਪਾਸ ਪ੍ਰਤੀਸ਼ਤ, ਜੋ 72 ਪ੍ਰਤੀਸ਼ਤ ਰਹੀ ਦੇ ਮੁਕਾਬਲੇ ਪੰਜਾਬ ਵਿਚ ਇਹ ਪ੍ਰਤੀਸ਼ਤ 88 ਪ੍ਰਤੀਸ਼ਤ ਹੈ | ਮੁੱਖ ਮੰਤਰੀ ਸਦਨ ਵਿਚ ਇਹ ਵੀ ਐਲਾਨ ਕੀਤਾ ਕਿ ਅਨੁਸੂਚਿਤ ਜਾਤਾਂ ਲਈ ਰਾਖਵਾਂਕਰਨ ਸਬੰਧੀ 85ਵੀਂ ਸੋਧ ਨੂੰ ਲਾਗੂ ਕੀਤਾ ਜਾ ਰਿਹਾ ਹੈ |
ਸਦਨ ਵਲੋਂ ਰਾਜਪਾਲ ਦੇ ਭਾਸ਼ਣ ਸਬੰਧੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਅਤੇ ਹੋਰਾਂ ਵਲੋਂ ਮਤੇ ਵਿਚ ਦਿੱਤੇ ਤਰਮੀਮਾਂ ਦੇ ਨੋਟਿਸਾਂ ਨੂੰ ਰੱਦ ਕਰਦਿਆਂ ਸਦਨ ਵਿਚ ਰਾਜਪਾਲ ਦੇ ਭਾਸ਼ਨ ਲਈ ਪੇਸ਼ ਧੰਨਵਾਦ ਦੇ ਮਤੇ ਨੂੰ ਬਹੁਮਤ ਨਾਲ ਪਾਸ ਕਰ ਦਿੱਤਾ, ਜਦੋਂ ਕਿ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕ ਇਸ ਮੌਕੇ ਨਾਅਰੇਬਾਜ਼ੀ ਕਰਦੇ ਪਹਿਲਾਂ ਸਪੀਕਰ ਦੀ ਕੁਰਸੀ ਸਾਹਮਣੇ ਗਏ ਅਤੇ ਫਿਰ ਸਦਨ ਤੋਂ ਵਾਕਆਊਟ ਕਰ ਗਏ | ਸਦਨ ਵਿਚ ਵਿਰੋਧੀ ਧਿਰ ਦੇ ਆਗੂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣ ਵਾਅਦੇ ਅਨੁਸਾਰ ਸਰਕਾਰ ਨੇ ਨਾ ਤਾਂ ਰਾਜ 'ਚ ਮਾਫੀਆ ਰਾਜ ਖ਼ਤਮ ਕੀਤਾ ਹੈ ਅਤੇ ਨਾ ਹੀ ਬਿਜਲੀ ਸਮਝੌਤੇ ਹੀ ਖ਼ਤਮ ਕੀਤੇ ਹਨ | ਇਸ ਮਤੇ 'ਤੇ ਮਨਜੀਤ ਸਿੰਘ ਬਿਲਾਸਪੁਰ (ਆਪ), ਡਾ. ਸੁਖਵਿੰਦਰ ਸਿੰਘ ਸੁੱਖੀ (ਅਕਾਲੀ), ਹਰਦਿਆਲ ਸਿੰਘ ਕੰਬੋਜ (ਕਾਂਗਰਸ), ਕੁਲਵੰਤ ਸਿੰਘ ਪੰਡੋਰੀ (ਆਪ), ਮਾਸਟਰ ਬਲਦੇਵ ਸਿੰਘ (ਆਪ), ਜੈਕਿਸ਼ਨ ਰੋੜੀ (ਆਪ), ਦਵਿੰਦਰ ਸਿੰਘ ਗੁਬਾਇਆ (ਕਾਂਗਰਸ), ਲਖਬੀਰ ਸਿੰਘ ਲੋਧੀਨੰਗਲ (ਅਕਾਲੀ) ਅਤੇ ਸ. ਹਰਪ੍ਰਤਾਪ ਸਿੰਘ ਅਜਨਾਲ (ਕਾਂਗਰਸ) ਨੇ ਵੀ ਵਿਚਾਰ ਰੱਖੇ |
ਸਿਫਰ ਕਾਲ
ਇਸ ਤੋਂ ਪਹਿਲਾਂ ਸਿਫਰ ਕਾਲ ਦੌਰਾਨ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਵਲੋਂ ਸਦਨ ਵਿਚ ਨਸ਼ਾਬੰਦੀ ਮੁਹਿੰਮ ਹੇਠ ਦਿੱਤੀ ਜਾਂਦੀ ਦਵਾਈ ਦੀਆਂ 5 ਕਰੋੜ ਗੋਲੀਆਂ ਲਾਪਤਾ ਹੋ ਜਾਣ ਦਾ ਮਾਮਲਾ ਉਠਾਇਆ ਜਿਸ ਦੀ ਕੀਮਤ ਕੋਈ 200 ਕਰੋੜ ਰੁਪਏ ਬਣਦੀ ਹੈ | ਉਨ੍ਹਾਂ ਕਿਹਾ ਕਿ ਸਕੱਤਰ ਸਿਹਤ ਵਲੋਂ ਇਸ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ ਜੋ ਸਿਹਤ ਮੰਤਰੀ ਦੇ ਹੁਕਮਾਂ ਨਾਲ ਬਦਲ ਦਿੱਤੇ ਗਏ | ਉਨ੍ਹਾਂ ਇਸ ਘੁਟਾਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਸਿਹਤ ਮੰਤਰੀ ਨੂੰ ਬਰਤਰਫ਼ ਕਰਨ ਦੀ ਵੀ ਮੰਗ ਉਠਾਈ | ਪਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਦਨ 'ਚ ਕਿਹਾ ਕਿ ਉਨ੍ਹਾਂ ਤਾਂ ਵਿਭਾਗ ਦਾ ਚਾਰਜ 6 ਮਹੀਨੇ ਪਹਿਲਾਂ ਸੰਭਾਲਿਆ ਹੈ ਅਤੇ ਮੈਂ ਹੀ ਚਾਰਜ ਸੰਭਾਲਣ ਤੋਂ ਬਾਅਦ ਉਕਤ ਘੁਟਾਲੇ ਨੂੰ ਰਿਕਾਰਡ 'ਤੇ ਲਿਆਉਂਦਿਆਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ | ਅਕਾਲੀ ਦਲ ਅਤੇ ਭਾਜਪਾ ਦੇ ਮੈਂਬਰ ਇਸ ਦੇ ਵਿਰੋਧ ਵਿਚ ਪਹਿਲਾਂ ਨਾਅਰੇ ਮਾਰਦੇ ਸਪੀਕਰ ਦੀ ਕੁਰਸੀ ਸਾਹਮਣੇ ਗਏ ਅਤੇ ਫਿਰ ਸਦਨ ਤੋਂ ਵਾਕਆਊਟ ਕਰ ਗਏ |
ਸਦਨ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵਲੋਂ ਸਦਨ ਵਿਚ ਪੰਜਾਬ ਅਤੇ ਹਰਿਆਣ ਾ ਹਾਈ ਕੋਰਟ ਵਿਚ ਪਈ ਨਸ਼ਿਆਂ ਸਬੰਧੀ ਸੀਲ ਰਿਪੋਰਟ ਦਾ ਮਾਮਲਾ ਉਠਾਇਆ | 'ਆਪ' ਦੇ ਮੈਂਬਰ ਪਿਰਮਿਲ ਸਿੰਘ ਨੇ ਬਰਨਾਲਾ ਦੇ ਇਕ ਸਰਵਹਿੱਤਕਾਰੀ ਸਕੂਲ ਵਿਚ ਨਾਗਰਿਕਤਾ ਕਾਨੂੰਨ ਦੇ ਹੱਕ 'ਚ ਵਿਦਿਆਰਥੀਆਂ ਤੋਂ ਜਬਰੀ ਦਸਤਖਖ਼ਤ ਕਰਵਾਉਣ ਦਾ ਮਾਮਲਾ ਉਠਾਇਆ | ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਨੇ ਸੂਬੇ 'ਚ ਸ਼ਰਾਬ ਸਬੰਧੀ ਸਰਕਾਰੀ ਕਾਰਪੋਰੇਸ਼ਨ ਬਣਾਉਣ ਬਾਰੇ ਦਿੱਤੇ ਪ੍ਰਾਈਵੇਟ ਬਿੱਲ ਨੂੰ ਸਪੀਕਰ ਵਲੋਂ ਰੱਦ ਕੀਤੇ ਜਾਣ ਦਾ ਮੁੱਦਾ ਉਠਾਇਆ ਗਿਆ, ਪਰ ਸਪੀਕਰ ਵਲੋਂ ਇਸ 'ਤੇ ਵਿਚਾਰ ਵਟਾਂਦਰੇ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਆਪ ਦੇ ਵਿਧਾਨਕਾਰ ਨਾਅਰੇ ਮਾਰਦੇ ਸਦਨ ਤੋਂ ਵਾਕਆਊਟ ਕਰ ਗਏ | ਕਾਂਗਰਸ ਦੇ ਸ. ਫਤਿਹਜੰਗ ਸਿੰਘ ਬਾਜਵਾ ਨੇ ਸਦਨ ਵਿਚ ਕੀੜਾ ਅਫਗਾਨਾ ਨਿੱਜੀ ਸ਼ੂਗਰ ਮਿੱਲ ਦਾ ਮਾਮਲਾ ਉਠਾਇਆ |
ਕਿਸਾਨਾਂ ਤੋਂ ਮੁਫ਼ਤ ਬਿਜਲੀ ਦੀ ਸਹੂਲਤ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
ਚੰਡੀਗੜ੍ਹ, 26 ਫਰਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਹੈ ਉਦੋਂ ਤੱਕ ਕਿਸਾਨਾਂ ਨੂੰ ਮਿਲਦੀ ਮੁਫ਼ਤ ਬਿਜਲੀ ਦੀ ਸਹੂਲਤ ਵਾਪਸ ਨਹੀਂ ਲਈ ਜਾਵੇਗੀ | ਪੰਜਾਬ ਵਿਧਾਨ ਸਭਾ 'ਚ ਮੁੱਖ ਮੰਤਰੀ ਨੇ ਸੂਬੇ 'ਚ ਅਨਾਜ ਦੀ ਨਿਰਵਿਘਨ ਖਰੀਦ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਵੀ ਦੁਹਰਾਈ ਅਤੇ ਨਾਲ ਹੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਐਮ.ਐਸ.ਪੀ. ਆਧਾਰਿਤ ਅਨਾਜ ਦੀ ਖਰੀਦ ਬੰਦ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਕਿਸਾਨਾਂ ਦੀ ਰੋਜ਼ੀ ਰੋਟੀ ਉਪਰ ਮਾੜਾ ਅਸਰ ਪਵੇਗਾ ਅਤੇ ਦੇਸ਼ ਦੇ ਅੰਨ ਭੰਡਾਰ ਵੀ ਪ੍ਰਭਾਵਿਤ ਹੋਣਗੇ | ਖੇਤੀਬਾੜੀ ਕਰਜ਼ਾ ਮੁਆਫ਼ੀ ਅਤੇ ਹੋਰਨਾਂ ਸਾਧਨਾਂ ਜ਼ਰੀਏ ਕਿਸਾਨਾਂ ਦੀ ਸਮਾਜਿਕ ਤੇ ਆਰਥਿਕ ਸੁਰੱਖਿਆ ਵਧਾਉਣ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 5.62 ਲੱਖ ਯੋਗ ਕਿਸਾਨਾਂ ਦਾ 4603 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ ਜਦੋਂ ਕਿ ਬਾਕੀਆਂ ਨੂੰ ਜਲਦ ਰਾਹਤ ਦਿੱਤੀ ਜਾਵੇਗੀ ਜਿਸ ਲਈ ਵਿੱਤ ਮੰਤਰੀ ਵਲੋਂ ਸ਼ੁੱਕਵਾਰ ਨੂੰ ਲੋੜੀਂਦੀ ਬਜਟ ਤਜਵੀਜ਼ ਰੱਖੀ ਜਾਵੇਗੀ |
ਸਮਾਰਟ ਫ਼ੋਨ ਚੀਨ ਤੋਂ ਆਰਡਰ ਕੀਤੇ ਜਾ ਚੁੱਕੇ ਹਨ, ਕੋਰੋਨਾ ਵਾਇਰਸ ਕਾਰਨ ਹੋ ਰਹੀ ਹੈ ਦੇਰੀ-ਕੈਪਟਨ
ਚੰਡੀਗੜ੍ਹ, 26 ਫਰਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਚੀਨ, ਪੰਜਾਬ ਨੂੰ ਸਮਾਰਟ ਫ਼ੋਨ ਭੇਜਣ ਦੇ ਯੋਗ ਹੋ ਜਾਵੇਗਾ ਉਦੋਂ ਹੀ ਉਨ੍ਹਾਂ ਦੀ ਸਰਕਾਰ ਵਲੋਂ ਕੀਤੇ ਵਾਅਦੇ ਅਨੁਸਾਰ ਸਮਾਰਟ ਫ਼ੋਨਾਂ ਦੇ ਪਹਿਲੇ ਸੈੱਟ ਦੀ ਵੰਡ ਕੀਤੀ ਜਾਵੇਗੀ | ਵਿਧਾਨ ਸਭਾ ਦੌਰਾਨ ਰਾਜਪਾਲ ਦੇ ਭਾਸ਼ਨ 'ਤੇ ਬਹਿਸ ਦੌਰਾਨ ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਫ਼ੋਨ ਪਹਿਲਾਂ ਹੀ ਚੀਨ ਤੋਂ ਆਰਡਰ ਕੀਤੇ ਜਾ ਚੁੱਕੇ ਹਨ ਪਰ ਬਦਕਿਸਮਤੀ ਨਾਲ ਕੋਰੋਨਾ ਵਾਇਰਸ ਕਾਰਨ ਦੇਰੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਮੁੱਦਾ ਕੁਝ ਮੈਂਬਰਾਂ ਵਲੋਂ ਉਠਾਇਆ ਗਿਆ ਸੀ ਕਿਉਂਕਿ ਸਮਾਰਟ ਫ਼ੋਨ ਦੇਣ ਦਾ ਵਾਅਦਾ ਉਨ੍ਹਾਂ ਦੀ ਪਾਰਟੀ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਸੀ | ਉਨ੍ਹਾਂ ਨੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਫ਼ੋਨਾਂ ਦੀ ਇਹ ਖੇਪ ਪ੍ਰਾਪਤ ਹੁੰਦੇ ਹੀ ਫ਼ੋਨ ਮੁਹੱਈਆ ਕਰਵਾਏ ਜਾਣਗੇ |
ਹੁਸ਼ਿਆਰਪੁਰ, 26 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਪਾਰਟੀ ਦੇ ਮੌਜੂਦਾ ਹਾਲਾਤ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ...
ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਕਾਊਾਟਰ ਇੰਟੈਲੀਜੈਂਸ ਅਤੇ ਪੁਲਿਸ ਵਲੋਂ ਸਾਂਝੇ ਤੌਰ 'ਤੇ ਵੱਡੀ ਕਾਰਵਾਈ ਕਰਦਿਆਂ ਦਿਆਨੰਦ ਹਸਪਤਾਲ ਦੇ ਦੋ ਮੁਲਾਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ 22 ਲੱਖ 60 ਹਜ਼ਾਰ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ ਹੈ ...
ਰਾਏਕੋਟ, 26 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਨਜ਼ਦੀਕੀ ਪਿੰਡ ਤਾਜਪੁਰ ਦੇ ਇਕ ਨੌਜਵਾਨ ਨੂੰ ਜਾਅਲੀ ਕਾਰੰਸੀ ਸਮੇਤ ਲੁਧਿਆਣਾ ਵਿਖੇ ਕਾਬੂ ਕੀਤਾ ਗਿਆ ਹੈ | ਜਿਸ ਨੂੰ ਲੁਧਿਆਣਾ ਪੁਲਿਸ ਵਲੋਂ ਉਸ ਦੇ ਜੱਦੀ ਮਕਾਨ 'ਚ ਬਰਾਮਦੀ ਅਤੇ ਜਾਂਚ ਪੜਤਾਲ ਲਈ ਲਿਆਂਦਾ ...
ਬਟਾਲਾ, 26 ਫਰਵਰੀ (ਕਾਹਲੋਂ)-ਕੜਾਕੇ ਦੀ ਠੰਢ ਤੋਂ ਮਿਲੀ ਨਿਯਾਤ ਅਤੇ ਮੌਸਮ ਬਦਲਦਿਆਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਿਨੋਂ-ਦਿਨ ਵਧਣ ਲੱਗੀ ਹੈ ਅਤੇ ਵਧਦੀ ਗਿਣਤੀ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਸ਼ਰਧਾਲੂਆਂ 'ਚ ਆਪਸੀ ...
ਜਲੰਧਰ, 26 ਫਰਵਰੀ (ਅਜੀਤ ਬਿਊਰੋ)-ਸਰਕਾਰੀ ਕਾਲਜਾਂ 'ਚ ਡੇਢ ਦਹਾਕੇ ਤੋਂ ਕੰਮ ਕਰ ਰਹੇ ਗੈਸਟ ਲੈਕਚਰਾਰਾਂ ਦਾ ਭਵਿੱਖ ਦਾਅ 'ਤੇ ਲੱਗਾ ਹੋਇਆ ਹੈ | ਰਾਜ ਦੇ 48 ਸਰਕਾਰੀ ਕਾਲਜਾਂ 'ਚ 1000 ਦੇ ਕਰੀਬ ਗੈਸਟ ਫੈਕਲਟੀ ਲੈਕਚਰਾਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਲੰਬੇ ਸਮੇਂ ਤੋਂ ...
ਲੁਧਿਆਣਾ, 26 ਫਰਵਰੀ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਕੌਮੀ ਸਿਹਤ ਮਿਸ਼ਨ ਤਹਿਤ ਨਾਮੁਰਾਦ ਬਿਮਾਰੀਆਂ ਜਿਨ੍ਹਾਂ ਵਿਚ ਥੈਲੇਸੀਮਿਆ ਅਤੇ ਹੀਮੋਫੀਲੀਆ ਸ਼ਾਮਿਲ ਹਨ, ਦਾ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲਾਂ ਵਿਚ ਬਿਲਕੁੱਲ ਮੁਫ਼ਤ ਇਲਾਜ ਸ਼ੁਰੂ ਕਰਨ ਕਰ ਦਿੱਤਾ ਗਿਆ ...
ਚੰਡੀਗੜ੍ਹ, 26 ਫਰਵਰੀ (ਸੁਰਜੀਤ ਸਿੰਘ ਸੱਤੀ)-ਕੋਟਕਪੂਰਾ ਵਿਖੇ ਸਿੱਖ ਸੰਗਤ ਨਾਲ ਭਿੜਨ ਕਾਰਨ 2015 'ਚ ਦਰਜ ਇਕ ਮਾਮਲੇ 'ਚ ਨਾਮਜ਼ਦ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਕਰਕੇ ਇਸ ਮਾਮਲੇ 'ਚ ਬਿਆਨਾਂ ਤੇ ਹੋਰ ਰਿਕਾਰਡ ਦੇਣ ਦੀ ...
ਚੰਡੀਗੜ੍ਹ, 26 ਫਰਵਰੀ (ਸੁਰਜੀਤ ਸਿੰਘ ਸੱਤੀ)- ਡੀ.ਜੀ.ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਕੈਟ ਵਲੋਂ ਖ਼ਾਰਜ ਕੀਤੇ ਜਾਣ ਦੇ ਫ਼ੈਸਲੇ ਵਿਰੁੱਧ ਯੂ.ਪੀ.ਐਸ.ਸੀ. ਨੇ ਹਾਈਕੋਰਟ 'ਚ ਦਾਖ਼ਲ ਕਰਕੇ ਕਿਹਾ ਹੈ ਕਿ ਜੇਕਰ ਕੈਟ ਦਾ ਫ਼ੈਸਲਾ ਨਾ ਪਲਟਿਆ ਗਿਆ ਤਾਂ ਇਸ ਫ਼ੈਸਲੇ ਦਾ ਅਸਰ ...
ਸੁਨਾਮ ਊਧਮ ਸਿੰਘ ਵਾਲਾ, 26 ਫਰਵਰੀ (ਭੁੱਲਰ, ਧਾਲੀਵਾਲ)-ਬੀਤੀ ਰਾਤ ਨਾਜਾਇਜ਼ ਸਬੰਧਾਂ ਕਾਰਨ ਸੁਨਾਮ ਦੀ ਸਾਈਾ ਕਲੋਨੀ 'ਚ ਇਕ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਹੈ | ਮਿ੍ਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਦਾ ਦੋ ਦਿਨ ਬਾਅਦ ਹੀ 28 ਫਰਵਰੀ ਨੂੰ ਵਿਆਹ ਵੀ ਰੱਖਿਆ ਹੋਇਆ ...
ਜਲੰਧਰ, 26 ਫਰਵਰੀ (ਅ.ਬ.)- ਸੀ.ਕੇ. ਬਿਰਲਾ ਗਰੁੱਪ ਦੀ 2.4 ਅਰਬ ਅਮਰੀਕੀ ਡਾਲਰ ਦੀ ਇਕਾਈ ਓਰੀਐਾਟ ਇਲੈਕਟਿ੍ਕ ਲਿ: ਵਲੋਂ ਆਈ-ਸੀਰੀਜ਼ ਦੇ ਪੱਖੇ ਲਾਂਚ ਕੀਤੇ ਗਏ ਹਨ, ਜਿਸ ਨਾਲ ਬਿਜਲੀ ਦੀ 50 ਫ਼ੀਸਦੀ ਤੱਕ ਬੱਚਤ ਹੋਵੇਗੀ | ਕੰਪਨੀ ਵਲੋਂ ਦੱਸਿਆ ਗਿਆ ਹੈ ਕਿ ਈ.ਸੀ.ਐਮ. ਤਕਨਾਲੋਜੀ ...
ਡੇਹਲੋਂ, 26 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)- ਇਲਾਕੇ ਦੇ ਨਾਮਵਰ ਪਹਿਲਵਾਨ ਰਣਜੀਤ ਸਿੰਘ ਰਿੰਪੀ ਕੈਂਡ ਵਲੋਂ ਰੇਲ ਗੱਡੀ ਅੱਗੇ ਆ ਕੇ ਖੁਦਕੁਸ਼ੀ ਕਰ ਲਈ ਗਈ | ਜਾਣਕਾਰੀ ਅਨੁਸਾਰ ਰਿੰਪੀ ਕੈਂਡ ਦਾ 27 ਫਰਵਰੀ ਨੂੰ ਵਿਆਹ ਰੱਖਿਆ ਹੋਇਆ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ...
ਅੰਮਿ੍ਤਸਰ, 26 ਫਰਵਰੀ (ਜਸਵੰਤ ਸਿੰਘ ਜੱਸ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਐਮ. ਐਸ. ਬਲਾਕ ਹਰੀ ਨਗਰ (ਨਵੀਂ ਦਿੱਲੀ) ਦੇ ਪ੍ਰਬੰਧ 'ਚ ਹੋਈਆਂ ਬੇਨਿਯਮੀਆਂ ਦਾ ਮਾਮਲਾ ਉਜਾਗਰ ਹੋਣ 'ਤੇ ...
ਫਿਲੌਰ, 26 ਫਰਵਰੀ (ਸੁਰਜੀਤ ਸਿੰਘ ਬਰਨਾਲਾ)-ਕਰਨਦੀਪ ਸਿੰਘ ਵਾਸੀ ਉੱਚਾ ਪਿੰਡ ਨੇੜੇ ਖੰਨਾ ਸ਼ਹਿਰ ਜੋ ਆਪਣੇ ਘਰ 'ਚ ਕੰਮ ਕਰ ਰਿਹਾ ਸੀ | ਉਸ ਨੂੰ ਕੰਮ ਕਰਦੇ ਹੋਏ ਇਕ ਝਟਕਾ ਲੱਗਾ ਜਿਸ ਨਾਲ ਉਸ ਨੂੰ ਡਿਸਕ ਦੀ ਤਕਲੀਫ਼ ਸ਼ੁਰੂ ਹੋ ਗਈ | ਤਕਲੀਫ਼ ਇੰਨੀ ਵੱਧ ਗਈ ਕਿ ਉਸ ਦਾ ...
ਲੁਧਿਆਣਾ, 26 ਫਰਵਰੀ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ 'ਚ ਤੈਨਾਤ ਵੱਖ-ਵੱਖ ਐਸ.ਐਮ.ਓਜ਼ ਨੂੰ ਪੱਦ -ਉਨਤੀ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਕਈ ਜ਼ਿਲਿ੍ਹਆਂ 'ਚ ਤੈਨਾਤ ਸਿਵਲ ਸਰਜਨਾਂ ਦੇ ਤਬਾਦਲੇ ਵੀ ਕੀਤੇ ਗਏ ਹਨ | ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ...
ਮੋਗਾ, 26 ਫਰਵਰੀ (ਸੁਰਿੰਦਰਪਾਲ ਸਿੰਘ)-ਗੋ-ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਤੇ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ | ਸੰਸਥਾ ਨੇ ਇਸ ਵਾਰ ਮੋਗਾ ਦੇ ਵਿਦਿਆਰਥੀ ਅਮਨਦੀਪ ਸਿੰਘ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ | ਸੰਸਥਾ ਦੇ ...
ਅੰਮਿ੍ਤਸਰ, 26 ਫਰਵਰੀ (ਸੁਰਿੰਦਰ ਕੋਛੜ)-ਦਿੱਲੀ 'ਚ ਸੀ. ਏ. ਏ. ਨੂੰ ਲੈ ਕੇ ਹੋਈ ਹਿੰਸਾ ਦੌਰਾਨ 22 ਲੋਕਾਂ ਦੇ ਮਾਰੇ ਜਾਣ ਨੂੰ ਆਧਾਰ ਬਣਾ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੋਸ਼ ਲਗਾਇਆ ਕਿ ਭਾਰਤ 'ਚ 20 ਕਰੋੜ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ...
ਮੁੰਬਈ, 26 ਫਰਵਰੀ (ਏਜੰਸੀਆਂ)-ਪੀ.ਐਨ.ਬੀ. ਬੈਂਕ ਘੁਟਾਲੇ ਦਾ ਫ਼ਰਾਰ ਦੋਸ਼ੀ ਨੀਰਵ ਮੋਦੀ ਦੀਆਂ 112 ਜਾਇਦਾਦਾਂ ਦੀ ਨਿਲਾਮੀ 27 ਫਰਵਰੀ ਨੂੰ ਸ਼ੁਰੂ ਕੀਤੀ ਜਾ ਰਹੀ ਹੈ | ਨਿਲਾਮੀ ਤੋਂ ਪ੍ਰਾਪਤ ਰਾਸ਼ੀ ਨਾਲ ਬੈਂਕਾਂ ਦੇ ਬਕਾਏ ਦਾ ਭੁਗਤਾਨ ਕੀਤਾ ਜਾਵੇਗਾ | ਅਸਲ 'ਚ ਈ.ਡੀ. ਨੇ ...
ਸ੍ਰੀਨਗਰ, 26 ਫਰਵਰੀ (ਏਜੰਸੀ)-ਬਾਲਾਕੋਟ ਹਵਾਈ ਹਮਲੇ ਦਾ ਇਕ ਸਾਲ ਪੂਰਾ ਹੋਣ ਮੌਕੇ ਅੱਜ ਹਵਾਈ ਫ਼ੌਜ ਮੁਖੀ ਆਰ. ਕੇ. ਐਸ. ਭਦੌਰੀਆ ਨੇ ਸ੍ਰੀਨਗਰ ਫ਼ੌਜੀ ਹਵਾਈ ਅੱਡੇ ਤੋਂ 51 ਸਕਵਾਰਡਨ ਦਾ ਮਿਗ-21 ਲੜਾਕੂ ਜਹਾਜ਼ ਉਡਾਇਆ | 26 ਫਰਵਰੀ 2019 ਨੂੰ ਹੀ ਭਾਰਤੀ ਹਵਾਈ ਫ਼ੌਜ ਦੇ ਮਿਰਾਜ ...
ਸੰਗਰੂਰ, 26 ਫਰਵਰੀ (ਧੀਰਜ਼ ਪਸ਼ੌਰੀਆ)-20 ਕੁ ਸਾਲ ਪਹਿਲਾਂ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਵਲੋਂ ਪੰਜਾਬ ਵਿਚ ਆ ਕੇ ਕਰਵਾਏ ਪ੍ਰੇਮ ਵਿਆਹ ਤੋਂ ਬਾਅਦ ਹੋਏ ਉਸ ਦੇ ਕਤਲ ਸਬੰਧੀ ਜ਼ਿਲ੍ਹਾ ਸੰਗਰੂਰ ਦੇ ਪੁਲਿਸ ਥਾਣਾ ਅਮਰਗੜ੍ਹ ਵਿਖੇ ...
ਨਵੀਂ ਦਿੱਲੀ, 26 ਫਰਵਰੀ (ਜਗਤਾਰ ਸਿੰਘ)-ਨਾਗਰਿਕਤਾ ਸੋਧ ਕਾਨੂੰਨ ਿਖ਼ਲਾਫ਼ ਸ਼ਾਹੀਨ ਬਾਗ਼ ਵਿਖੇ ਪਿਛਲੇ 2 ਮਹੀਨਿਆਂ ਤੋਂ ਚਲ ਰਹੇ ਧਰਨਾ ਪ੍ਰਦਰਸ਼ਨ ਸਬੰਧੀ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਸੁਪਰੀਮ ਕੋਰਟ ਨੇ ਕਿਹਾ ਕਿ ਸੁਣਵਾਈ ਲਈ ਫ਼ਿਲਹਾਲ ਮਾਹੌਲ ਠੀਕ ਨਹੀਂ ਹੈ ...
ਵਾਸ਼ਿੰਗਟਨ, 26 ਫਰਵਰੀ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਭਾਰਤ ਨੂੰ ਮਹਾਨ ਦੇਸ਼ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੌਰਾ ਬੇਹੱਦ ਸ਼ਾਨਦਾਰ ਤੇ ਸਫ਼ਲ ਰਿਹਾ ਹੈ | ਜ਼ਿਕਰਯੋਗ ਹੈ ਕਿ ਟਰੰਪ 24-25 ਫਰਵਰੀ ਨੂੰ ਭਾਰਤ ਦੌਰੇ 'ਤੇ ਸਨ | ਇਸ ਦੌਰੇ ...
ਜਨੇਵਾ, 26 ਫਰਵਰੀ (ਏਜੰਸੀ)-ਜਨੇਵਾ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ (ਯੂ. ਐਨ. ਐਚ. ਆਰ. ਸੀ.) ਦੀ ਮੀਟਿੰਗ ਵਿਚ ਭਾਰਤੀ ਕੂਟਨੀਤਕ ਨੇ ਅੱਜ ਕਿਹਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਸੀ, ਅੱਜ ਵੀ ਹੈ ਅਤੇ ਹਮੇਸ਼ਾ ਰਹੇਗਾ | ਜ਼ਿਕਰਯੋਗ ਹੈ ਕਿ ...
ਨਵੀਂ ਦਿੱਲੀ, 26 ਫਰਵਰੀ (ਏਜੰਸੀਆਂ)-ਤਜਰਬੇਕਾਰ ਕੂਟਨੀਤਕ ਜਾਵੇਦ ਅਸ਼ਰਫ਼ ਨੂੰ ਅੱਜ ਫਰਾਂਸ 'ਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ | ਅਸ਼ਰਫ਼ 1991 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਹਨ | ਇਸ ਸਮੇਂ ਉਹ ਸਿੰਗਾਪੁਰ 'ਚ ਭਾਰਤ ਦੇ ਹਾਈ ਕਮਿਸ਼ਨਰ ਹਨ | ...
ਚੰਡੀਗੜ੍ਹ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਦਿੱਲੀ ਵਿਚ ਹੋਈਆਂ ਹਿੰਸਾਤਮਕ ਘਟਨਾਵਾਂ ਬਾਰੇ ਪ੍ਰਤੀਕਰਮ ਕਰਦਿਆਂ ਪੰਜਾਬ ਸੀ.ਪੀ.ਆਈ. ਨੇ ਕਿਹਾ ਹੈ ਕਿ 'ਆਪਣੀਆਂ ਸਾਜਿਸ਼ਾਂ ਨੂੰ ਅਮਲੀ ਰੂਪ ਦੇਣ ਲਈ ਭਾਜਪਾ ਅਤੇ ਆਰ.ਐਸ.ਐਸ. ਯੋਜਨਾਬੱਧ ਤਰੀਕੇ ਨਾਲ ਹਿੰਸਾਤਮਕ ...
ਪੰਚਕੂਲਾ, 26 ਫਰਵਰੀ (ਕਪਿਲ)-25 ਅਗਸਤ 2017 ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਸੀ. ਬੀ. ਆਈ. ਅਦਾਲਤ ਵਲੋਂ ਸਾਧਵੀਆਂ ਨਾਲ ਸਰੀਰਕ ਸੋਸ਼ਣ ਕਰਨ ਦੇ ਮਾਮਲੇ 'ਚ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭੜਕੀ ਹਿੰਸਾ ਦੇ ਸਬੰਧ 'ਚ ਦਰਜ ਐਫ. ਆਈ. ...
ਅੰਮਿ੍ਤਸਰ, 26 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੀ ਸਵਾਤ ਘਾਟੀ 'ਚ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਪੱਤਰਕਾਰ ਦੀ ਪਛਾਣ ਜਾਵੇਦ ਉੱਲਾ ਖ਼ਾਨ ਵਜੋਂ ਹੋਈ ਹੈ, ਜੋ ਕਿ ਰੋਜ਼ਾਨਾ ਔਸਾਫ਼ ...
ਲਖਨਊ, 26 ਫਰਵਰੀ (ਏਜੰਸੀ)-ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖ਼ਾਨ ਨੇ ਆਪਣੀ ਵਿਧਾਇਕ ਪਤਨੀ ਤੰਜ਼ੀਨ ਫ਼ਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਨਾਲ ਬੁੱਧਵਾਰ ਨੂੰ ਰਾਮਪੁਰ ਦੀ ਇਕ ਵਿਸ਼ੇਸ਼ ਅਦਾਲਤ ਵਿਚ ਆਤਮਸਮਰਪਣ ਕਰ ਦਿੱਤਾ | ਅਦਾਲਤ ਨੇ ਤਿੰਨਾਂ ਨੂੰ 2 ਮਾਰਚ ...
ਸ੍ਰੀਨਗਰ, 26 ਫਰਵਰੀ (ਏਜੰਸੀ)-ਬਾਲਾਕੋਟ ਹਵਾਈ ਹਮਲੇ ਦਾ ਇਕ ਸਾਲ ਪੂਰਾ ਹੋਣ ਮੌਕੇ ਅੱਜ ਹਵਾਈ ਫ਼ੌਜ ਮੁਖੀ ਆਰ. ਕੇ. ਐਸ. ਭਦੌਰੀਆ ਨੇ ਸ੍ਰੀਨਗਰ ਫ਼ੌਜੀ ਹਵਾਈ ਅੱਡੇ ਤੋਂ 51 ਸਕਵਾਰਡਨ ਦਾ ਮਿਗ-21 ਲੜਾਕੂ ਜਹਾਜ਼ ਉਡਾਇਆ | 26 ਫਰਵਰੀ 2019 ਨੂੰ ਹੀ ਭਾਰਤੀ ਹਵਾਈ ਫ਼ੌਜ ਦੇ ਮਿਰਾਜ ...
ਨਵੀਂ ਦਿੱਲੀ, 26 ਫਰਵਰੀ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਬਾਲਾਕੋਟ ਹਵਾਈ ਹਮਲੇ ਦੀ ਪਹਿਲੀ ਵਰ੍ਹੇਗੰਢ ਮੌਕੇ ਕਿਹਾ ਕਿ ਅੱਤਵਾਦ ਨਾਲ ਨਜਿੱਠਣ ਦੇ ਭਾਰਤ ਦੇ ਰੁਖ਼ 'ਚ ਵੱਡਾ ਬਦਲਾਅ ਆਇਆ ਹੈ, ਕਿਉਂਕਿ ਹੁਣ ਉਸ ਦੀ ਹਥਿਆਰਬੰਦ ਫ਼ੌਜ ਦੇਸ਼ ਦੀ ਰੱਖਿਆ ਲਈ ...
ਨਵੀਂ ਦਿੱਲੀ, 26 ਫਰਵਰੀ (ਏਜੰਸੀ)-ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਸਰੋਗੇਸੀ (ਰੈਗੂਲੇਸ਼ਨ) ਬਿੱਲ, 2020 ਨੂੰ ਪ੍ਰਵਾਨਗੀ ਦੇ ਦਿੱਤੀ, ਜਿਸ ਅਨੁਸਾਰ ਹੁਣ ਕੋਈ ਵੀ ਔਰਤ ਆਪਣੀ ਇੱਛਾ ਮੁਤਾਬਿਕ ਸਰੋਗੇਟ ਮਾਂ ਬਣ ਸਕਦੀ ਹੈ ਅਤੇ ਬਾਂਝ ਭਾਰਤੀ ਜੋੜਿਆਂ ਤੋਂ ਇਲਾਵਾ ...
ਚੰਡੀਗੜ੍ਹ, 26 ਫਰਵਰੀ (ਸੁਰਜੀਤ ਸਿੰਘ ਸੱਤੀ)-ਗਾਇਕ ਸਿੱਧੂ ਮੂਸੇਵਾਲਾ ਵਿਰੁੱਧ ਪੰਜਾਬ ਦੇ ਡੀ.ਜੀ.ਪੀ. ਅਤੇ ਐਸ.ਐਸ.ਪੀ. ਮਾਨਸਾ ਨੂੰ ਇਕ ਸ਼ਿਕਾਇਤ ਭੇਜ ਕੇ ਐਡਵੋਕੇਟ ਐਚ.ਸੀ.ਅਰੋੜਾ ਨੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ | ਕਿਹਾ ਹੈ ਕਿ 10 ਫਰਵਰੀ ਨੂੰ ਦਿੜ੍ਹਬਾ ਕਲਾਂ ...
ਐੱਸ.ਏ.ਐੱਸ. ਨਗਰ, 26 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 19 ਜਨਵਰੀ ਨੂੰ ਕਰਵਾਈ ਟੈੱਟ ਪ੍ਰੀਖਿਆ ਲਈ ਬੇਤਰਤੀਬੇ ਰੋਲ ਨੰਬਰਾਂ ਨੂੰ ਤਰਤੀਬਵਾਰ ਨਾ ਕਰਨ ਅਤੇ ਪ੍ਰੀਖਿਆ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਜੇ. ਆਰ. ...
ਡੱਬਵਾਲੀ, 26 ਫਰਵਰੀ (ਇਕਬਾਲ ਸਿੰਘ ਸ਼ਾਂਤ)-ਕੇਂਦਰੀ ਨਾਰਕੋਟਿਕਸ ਵਿਭਾਗ ਨੇ ਕਲਾਵਤੀ ਜਿਆਣੀ ਹਸਪਤਾਲ ਡੱਬਵਾਲੀ ਅਤੇ ਸ੍ਰੀ ਗੰਗਾਨਗਰ ਵਿਚੋਂ ਐਨ.ਡੀ.ਪੀ.ਐਸ. ਸਬੰਧਿਤ 11.85 ਲੱਖ ਗੋਲੀਆਂ ਬਰਾਮਦ ਕੀਤੀਆਂ ਹਨ | ਬੀਤੇ ਕੱਲ੍ਹ ਕੇਂਦਰੀ ਨਾਰਕੋਟਿਕਸ ਵਿਭਾਗ ਚਿਤੌੜਗੜ੍ਹ ...
ਚੰਡੀਗੜ੍ਹ, 26 ਫਰਵਰੀ (ਸੁਰਜੀਤ ਸਿੰਘ ਸੱਤੀ)-ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ 'ਚ ਮਾਈਨਿੰਗ ਦੀ ਆੜ 'ਚ ਪਾਕਿਸਤਾਨ ਤੋਂ ਹਥਿਆਰਾਂ ਤੇ ਡਰੱਗਜ਼ ਦੀ ਤਸਕਰੀ ਦੇ ਮਾਮਲੇ 'ਚ ਹਾਈਕੋਰਟ ਨੇ ਐਸ.ਐਸ.ਪੀ. ਫ਼ਿਰੋਜ਼ਪੁਰ ਨੂੰ ਨਿੱਜੀ ਤੌਰ 'ਤੇ ਤਲਬ ਕਰ ਲਿਆ ਹੈ | ਮਾਈਨਿੰਗ ਦੀ ...
ਐੱਸ.ਏ.ਐੱਸ. ਨਗਰ, 26 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੀਤੀ 29 ਅਤੇ 30 ਜਨਵਰੀ ਨੂੰ ਲਈ ਮੈਟਿ੍ਕ ਪੱਧਰੀ ਪੰਜਾਬੀ ਵਿਸ਼ੇ ਦੀ ਵਿਸ਼ੇਸ਼ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ | ਇਸ ਪ੍ਰੀਖਿਆ ਨਾਲ ਸਬੰਧਿਤ ਪ੍ਰੀਖਿਆਰਥੀ ਬੋਰਡ ...
ਜਲੰਧਰ, 26 ਫਰਵਰੀ (ਸ਼ਿਵ ਸ਼ਰਮਾ)-ਫਾਸਟੈਗ ਦੇ ਲਾਗੂ ਹੋਣ ਨਾਲ ਚਾਹੇ ਹੁਣ ਲੋਕਾਂ ਦਾ ਸਮਾਂ ਟੋਲਾਂ 'ਤੇ ਖੜ੍ਹੇ ਹੋਣ ਦਾ ਬਚਣ ਲੱਗ ਪਿਆ ਹੈ ਪਰ ਇਸ ਦੇ ਨਾਲ ਹੀ ਕਈ ਵਾਰ ਤਾਂ ਲੋਕਾਂ ਨੂੰ ਟੋਲ ਪਲਾਜ਼ਾ 'ਤੇ ਦੁੱਗਣੀ ਰਕਮ ਦੀ ਅਦਾਇਗੀ ਕਰਨੀ ਪੈਂਦੀ ਹੈ | ਤਲਵਾੜਾ ਤੋਂ ਡਾ. ...
ਅੰਮਿ੍ਤਸਰ, 26 ਫ਼ਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੀ ਐਮ. ਐਨ. ਏ. (ਮੈਂਬਰ ਨੈਸ਼ਨਲ ਅਸੈਂਬਲੀ) ਬੀਬੀ ਸ਼ਾਜੀਆ ਅਤਾ ਅਤੇ ਐਨੀ ਮਰੀ ਨੇ ਗੁਰਦੁਆਰਾ ...
ਚੰਡੀਗੜ੍ਹ, 26 ਫਰਵਰੀ (ਐਨ.ਐਸ. ਪਰਵਾਨਾ)-ਹਰਿਆਣਾ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਨ 'ਤੇ ਧੰਨਵਾਦ ਦੇ ਮਤੇ 'ਤੇ ਅੱਜ ਵੀ ਬਹਿਸ ਜਾਰੀ ਰਹੀ | ਅੱਜ ਪ੍ਰੈੱਸ ਲਾਬੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਦਾਅਵਾ ...
ਐੱਸ.ਏ.ਐੱਸ. ਨਗਰ, 26 ਫਰਵਰੀ (ਜਸਬੀਰ ਸਿੰਘ ਜੱਸੀ)-ਬੇਅਦਬੀ ਮਾਮਲੇ 'ਚ ਸੀ. ਬੀ. ਆਈ. ਵਲੋਂ ਸੁਪਰੀਮ ਕੋਰਟ 'ਚ ਦਾਇਰ ਐੱਸ. ਐੱਲ. ਪੀ. ਖਾਰਜ ਹੋਣ ਤੋਂ ਬਾਅਦ ਅੱਜ ਇਸ ਮਾਮਲੇ ਦੀ ਸੁਣਵਾਈ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਜੀ. ਐੱਸ. ਸੇਖੋਂ ਦੀ ਅਦਾਲਤ 'ਚ ਹੋਈ | ਅਦਾਲਤ 'ਚ ਅੱਜ ਪਹਿਲੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX