ਸੰਦੌੜ, 26 ਫਰਵਰੀ (ਗੁਰਪ੍ਰੀਤ ਸਿੰਘ ਚੀਮਾ) - ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਵਿਚ ਵਾਪਰੀਆਂ ਖ਼ੂਨੀ ਹਿੰਸਕ ਘਟਨਾਵਾਂ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਾਲੇਰਕੋਟਲਾ ਦੇ ਅਹੁਦੇਦਾਰਾਂ ਨੇ ਅੱਜ ਕਸਬਾ ਸੰਦੌੜ ਦੇ ਮੁੱਖ ਚੌਕ ਵਿਚ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਬਲਾਕ ਪ੍ਰਧਾਨ ਬਲਜਿੰਦਰ ਸਿੰਘ ਹਥਨ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਵਲੋਂ ਦੇਸ਼ ਵਿਚ ਧਰਮ ਦੇ ਨਾਮ 'ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਦਿੱਲੀ ਵਿਚ ਯੋਜਨਾਬੱਧ ਤਰੀਕੇ ਨਾਲ ਇਕ ਖ਼ਾਸ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਉੱਥੋਂ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਸ਼ਰਾਰਤੀ ਅਨਸਰਾਂ ਨੂੰ ਹੁੜਦੁੰਗ ਮਚਾਉਣ ਦੀ ਪੂਰੀ ਖੁੱਲ ਦੇ ਰਹੀ ਹੈ ਤਾਂ ਜੋ ਆਮ ਲੋਕਾਂ ਅਤੇ ਉਨ੍ਹਾਂ ਦੀ ਪ੍ਰੋਪਰਟੀ ਦਾ ਵੱਧ ਤੋਂ ਵੱਧ ਨੁਕਸਾਨ ਕੀਤਾ ਜਾ ਸਕੇ | ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਦੀਆਂ ਘਟਨਾਵਾਂ ਲੋਕ ਸੰਘਰਸ਼ਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹਨ | ਇਸ ਮੌਕੇ ਸੈਕਟਰੀ ਕੁਲਵਿੰਦਰ ਸਿੰਘ ਭੂਦਨ, ਸੇਰ ਸਿੰਘ ਮਹੋਲੀ, ਡਾ. ਅਮਰਜੀਤ ਸਿੰਘ ਧਲੇਰ ਕਲਾਂ, ਜਗਰੂਪ ਸਿੰਘ ਖੁਰਦ, ਹਰਜਿੰਦਰ ਸਿੰਘ ਧਲੇਰ ਕਲਾਂ, ਬੇਅੰਤ ਸਿੰਘ ਧਲੇਰ, ਜੱਗਾ ਸਿੰਘ ਮਹੋਲੀ, ਲਾਲੀ ਫਰਵਾਲੀ ਆਦਿ ਮੌਜੂਦ ਸਨ |
ਸੰਦੌੜ, (ਜਸਵੀਰ ਸਿੰਘ ਜੱਸੀ) - ਕੇਂਦਰ ਸਰਕਾਰ ਵਲੋਂ ਬਣਾਏ ਲੋਕ ਵਿਰੋਧੀ ਕਾਲੇ ਕਾਨੂੰਨ ਸੀ.ਏ.ਏ, ਐਨ. ਆਰ.ਸੀ ਅਤੇ ਐਨ.ਪੀ.ਆਰ ਦੇ ਿਖ਼ਲਾਫ਼ ਭਾਰੀ ਕਿਸਾਨ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਹਥਨ ਦੀ ਅਗਵਾਈ ਵਿਚ ਇਲਾਕਾ ਸੰਦੌੜ ਦੇ ਚੁਰਸਤੇ ਵਿਚ ਆਵਾਜਾਈ ਠੱਪ ਕਰ ਕੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਅਤੇ ਕੇਂਦਰ ਸਰਕਾਰ ਿਖ਼ਲਾਫ਼ ਜਮਕੇ ਨਾਅਰੇਬਾਜ਼ੀ ਕੀਤੀ ਅਤੇ ਅਤੇ ਨਰਿੰਦਰ ਮੋਦੀ ਦਾ ਪਿੱਟ ਸਿਆਪਾ ਕੀਤਾ | ਇਸ ਮੌਕੇ ਕੁਲਦੀਪ ਸਿੰਘ ਝੁਨੇਰ, ਡਾ. ਅਮਰਜੀਤ ਸਿੰਘ ਧਲੇਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ)- ਵੱਖ-ਵੱਖ ਜਮਹੂਰੀਅਤ ਪਸੰਦ ਜਥੇਬੰਦੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਦਿੱਲੀ 'ਚ ਹੋਏ ਜਬਰ ਦੇ ਵਿਰੋਧ ਵਿਚ ਨਵੀਂ ਅਨਾਜ ਮੰਡੀ ਸੁਨਾਮ ਵਿਖੇ ਇਕੱਠੇ ਹੋਣ ਉਪਰੰਤ ਕੇਂਦਰ ਸਰਕਾਰ ਿਖ਼ਲਾਫ਼ ਸ਼ਹਿਰ ਦੇ ਬਾਜ਼ਾਰਾਂ 'ਚ ਰੋਸ ਮਾਰਚ ਕੀਤਾ | ਇਸ ਸਮੇਂ ਮੋਦੀ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਸਥਾਨਕ ਅਗਰਵਾਲ ਚੌਕ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ | ਇਸ ਸਮੇਂ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਫ਼ਿਰਕਾਪ੍ਰਸਤੀ ਫੈਲਾ ਕੇ ਮੁਲਕ ਦੇ ਟੋਟੇ ਕਰਨਾ ਚਾਹੁੰਦੀ ਹੈ ਅਤੇ ਧਰਮ ਦੇ ਨਾਂਅ 'ਤੇ ਦੰਗੇ ਕਰਵਾ ਕੇ ਦੇਸ਼ ਦੇ ਲੋਕਾਂ ਨੂੰ 1947 ਦੀ ਵੰਡ ਦੀ ਅੱਗ 'ਚ ਝੋਕਣ 'ਤੇ ਤੁਲੀ ਹੋਈ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਦਰਬਾਰਾ ਸਿੰਘ, ਜਸਵੰਤ ਸਿੰਘ ਤੋਲਾਵਾਲ, ਰਾਮਸ਼ਰਨ ਸਿੰਘ, ਸੁਖਪਾਲ ਸਿੰਘ ਮਾਣਕ, ਹੁਸ਼ਿਆਰ ਸਿੰਘ ਮੂਨਕ ਅਤੇ ਅਜੈਬ ਸਿੰਘ ਜਖੇਪਲ ਆਦਿ ਮੌਜੂਦ ਸਨ |
ਸ਼ੇਰਪੁਰ, (ਦਰਸ਼ਨ ਸਿੰਘ ਖੇੜੀ, ਸੁਰਿੰਦਰ ਚਹਿਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਕਾਤਰੋਂ ਚੋਕ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਿਸਾਨ ਆਗੂ ਮਲਕੀਤ ਸਿੰਘ ਹੇੜੀਕੇ, ਬਲਵਿੰਦਰ ਸਿੰਘ ਕਾਲਾਬੂਲਾ ਅਤੇ ਮਹਿੰਦਰ ਸਿੰਘ ਖੇੜੀ ਨੇ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਨਾਲ ਪ੍ਰਸਤਾਵਿਤ ਵਪਾਰਿਕ ਸਮਝੌਤੇ ਕਰਨ ਜਾ ਰਹੀ ਹੈ ਇਸ ਕਰ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਆਏ ਹਨ | ਉਨ੍ਹਾਂ ਮੰਗ ਕੀਤੀ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਐਨ.ਆਰ.ਸੀ, ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਪੀ.ਆਰ ਵਰਗੇ ਕਾਲੇ ਕਾਨੂੰਨ ਤੁਰੰਤ ਵਾਪਸ ਲਏ ਜਾਣ | ਇਸ ਮੌਕੇ ਨਾਜਰ ਸਿੰਘ, ਹਰਦਿਆਲ ਸਿੰਘ ਬਾਜਵਾ, ਭੋਲਾ ਸਿੰਘ ਠੁੱਲੀਵਾਲ, ਨਿਰਮਲ ਸਿੰਘ ਗੰਡੇਵਾਲ, ਚਰਨ ਸਿੰਘ ਟਿੱਬਾ, ਮੇਵਾ ਸਿੰਘ ਠੁੱਲੀਵਾਲ, ਹਰਨੇਕ ਸਿੰਘ ਰੰਗੀਆਂ, ਅਵਤਾਰ ਸਿੰਘ, ਆਤਮਾ ਸਿੰਘ, ਨਾਹਰ ਸਿੰਘ, ਰਣਜੀਤ ਸਿੰਘ, ਹਾਕਮ ਸਿੰਘ, ਨਿਰਮਲ ਸਿੰਘ, ਦਲਜੀਤ ਸਿੰਘ ਖੇੜੀ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਲੋਕ ਵੀ ਮੌਜੂਦ ਸਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿਖੇ ਸੀ.ਏ.ਏ, ਐਨ.ਆਰ.ਸੀ ਅਤੇ ਐਨ.ਪੀ.ਆਰ ਕਾਨੂੰਨ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਪੁਤਲਾ ਸਾੜਦਿਆਂ ਨਾਅਰੇਬਾਜ਼ੀ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਸੰਬੋਧਨ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਸੁਖਵਿੰਦਰ ਸਿੰਘ, ਚਮਕੌਰ ਸਿੰਘ ਬਲਿਆਲ, ਕਰਮ ਚੰਦ ਪੰਨਵਾਂ, ਜਸਵੀਰ ਸਿੰਘ ਗੱਗੜਪੁਰ, ਗੁਰਦੇਵ ਸਿੰਘ ਆਲੋਅਰਖ, ਜੋਗਿੰਦਰ ਸਿੰਘ ਆਲੋਅਰਖ, ਰੂਪ ਸਿੰਘ, ਗੁਰਚਰਨ ਸਿੰਘ ਭਿੰਡਰਾਂ ਆਦਿ ਮੌਜੂਦ ਸਨ |
ਲੌਾਗੋਵਾਲ, (ਵਿਨੋਦ) - ਹਾਲ ਹੀ ਵਿਚ ਦਿੱਲੀ ਅੰਦਰ ਹੋਈਆਂ ਸਾੜ ਫ਼ੂਕ, ਕੁੱਟਮਾਰ ਅਤੇ ਕਤਲੇਆਮ ਦੀਆਂ ਘਟਨਾਵਾਂ ਦੇ ਰੋਸ ਵਜੋਂ ਕੇਂਦਰ ਸਰਕਾਰ ਦੇ ਿਖ਼ਲਾਫ਼ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਲੌਾਗੋਵਾਲ ਵਿਖੇ ਰੋਹ ਭਰਪੂਰ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ, ਜਿਸ ਵਿਚ 'ਚ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ ਵੀ ਸ਼ਾਮਿਲ ਹੋਏ | ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪਧਾਰਨ ਸੰਜੀਵ ਮਿੰਟੂ ਅਤੇ ਸੂਬਾ ਸਕੱਤਰ ਲਖਵੀਰ ਸਿੰਘ ਲੌਾਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੂਤਵ ਫਾਸੀ ਵਾਦੀ ਸਰਕਾਰ ਵੱਲੋਂ ਦਿੱਲੀ ਵਿਚ ਦੁਕਾਨਾਂ, ਮਕਾਨਾਂ ਅਤੇ ਮਸਜਿਦਾਂ ਨੂੰ ਨੂੰ ਚੁਣ-ਚੁਣ ਕੇ ਅੱਗ ਲਾਈ ਜਾ ਰਹੀ ਹੈ ਅਤੇ ਗੋਲੀਆਂ ਚਲਾਈਆਂ ਗਈਆਂ | ਮੁਜ਼ਾਹਰੇ ਨੂੰ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਮਨਜੀਤ ਸਿੰਘ, ਡੀ.ਟੀ.ਐਫ ਦੇ ਸਤਨਾਮ ਸਿੰਘ, ਡਾਕਟਰ ਭੀਮ ਰਾਓ ਅੰਬੇਡਕਰ ਭਵਨ ਕਮੇਟੀ ਦੇ ਪ੍ਰਧਾਨ ਗੁਲਜਾਰ ਸਿੰਘ, ਦਾਤਾ ਸਿੰਘ, ਕਿਰਤੀ ਲੋਕ ਏਕਤਾ ਦੇ ਪਿ੍ਥੀ ਸਿੰਘ, ਬੇਰੁਜ਼ਗਾਰ ਬੀ.ਐਡ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਅਤੇ ਮੁਸਲਿਮ ਭਾਈਚਾਰੇ ਦੇ ਸ਼ਮਸਦੀਨ ਨੇ ਸੰਬੋਧਨ ਕੀਤਾ |
ਲਹਿਰਾਗਾਗਾ, (ਗਰਗ, ਢੀਂਡਸਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵਲੋਂ ਅੱਜ ਇੱਥੇ ਬੱਸ ਸਟੈਂਡ ਦੇ ਬਾਹਰ ਕੇਂਦਰ ਸਰਕਾਰ ਵਲੋਂ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਦੇ ਰੋਸ ਵਜੋਂ ਸਰਕਾਰ ਦੀ ਅਰਥੀ ਫੂਕੀ ਗਈ | ਮਾਸਟਰ ਗੁਰਚਰਨ ਸਿੰਘ ਖੋਖਰ ਅਤੇ ਰਾਮ ਸਿੰਘ ਨੰਗਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿਚ ਭਾਜਪਾ ਅਤੇ ਆਰ.ਐਸ.ਐਸ ਵਲੋਂ ਧਰਮ ਦੇ ਨਾਂਅ ਉੱਪਰ ਲੋਕਾਂ ਨੂੰ ਆਪਸ ਵਿਚ ਲੜਾਇਆ ਜਾ ਰਿਹਾ ਹੈ, ਬਹੁਤ ਸਾਰੀਆਂ ਦੁਕਾਨਾਂ ਨੂੰ ਸਾੜਿਆ ਗਿਆ ਹੈ | ਕੇਂਦਰ ਦੀ ਮੋਦੀ ਸਰਕਾਰ ਆਪਣੀਆਂ ਨਿਕਾਮੀਆਂ ਨੂੰ ਛਪਾਉਣ ਲਈ ਅਜਿਹੇ ਕਾਨੂੰਨ ਲਾਗੂ ਕਰ ਕੇ ਲੋਕਾਂ ਨੂੰ ਤੰਗ ਕਰ ਰਹੀ ਹੈ | ਇਸ ਮੌਕੇ ਬਹਾਦਰ ਸਿੰਘ ਭੁਟਾਲ ਖੁਰਦ, ਲੀਲਾ ਸਿੰਘ ਚੋਟੀਆਂ, ਸੂਬਾ ਸਿੰਘ ਸੰਗਤਪੁਰਾ ਮੌਜੂਦ ਸਨ |
ਮਲੇਰਕੋਟਲਾ, 26 ਫ਼ਰਵਰੀ (ਕੁਠਾਲਾ) - ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇ. ਗਿਆਨੀ ਕੇਵਲ ਸਿੰਘ ਨੇ ਜਮਾਅਤ ਏ ਇਸਲਾਮੀ ਹਿੰਦ ਪੰਜਾਬ ਦੇ ਸਥਾਨਕ ਦਫ਼ਤਰ ਵਿਖੇ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ...
ਸੰਗਰੂਰ, 26 ਫਰਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜੰਗਲਾਤ ਵਰਕਰਜ਼ ਯੂਨੀਅਨ ਜ਼ਿਲ੍ਹਾ ਸੰਗਰੂਰ ਵਲੋਂ ਵਣ ਮੰਡਲ ਅਫ਼ਸਰ ਸੰਗਰੂਰ ਦੇ ਦਫ਼ਤਰ ਅੱਗੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗਾਗਾ ਦੀ ਅਗਵਾਈ ਵਿਚ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਵਣ ਮੰਡਲ ...
ਸੰਗਰੂਰ, 26 ਫਰਵਰੀ (ਧੀਰਜ਼ ਪਸ਼ੌਰੀਆ) - ਸਰਕਾਰੀ ਰਣਬੀਰ ਕਾਲਜ ਅੰਦਰ ਸਾਫ਼ ਸਫ਼ਾਈ, ਬੰਦ ਪਏ ਨਵੇਂ ਬਣਾਏ ਬਾਥਰੂਮ ਅਤੇ ਬੱਸ ਪਾਸਾਂ ਸਬੰਧੀ ਆ ਰਹੀਆਂ ਦਿੱਕਤਾਂ ਨੰੂ ਲੈ ਕੇ ਵਿਦਿਆਰਥੀਆਂ ਨੇ ਪਿ੍ੰਸੀਪਲ ਦਫ਼ਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ | ਪੰਜਾਬ ...
ਸੰਦੌੜ, 26 ਫਰਵਰੀ (ਜਸਵੀਰ ਸਿੰਘ ਜੱਸੀ)- ਪੰਜਾਬੀਆਂ ਦਾ ਮਾਂ ਪਾਰਟੀ ਹੈ ਅਕਾਲੀ ਦਲ ਬਾਦਲ ਅਤੇ ਇਸ ਸਮੇਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਹਲਕੇ ਸੰਗਰੂਰ ਤੋਂ ਕਿਸੇ ਵੀ ਵੱਡੇ ਅਕਾਲੀ ਆਗੂ ਨੂੰ ਪਾਰਟੀ ਅਤੇ ...
ਸੰਗਰੂਰ, 26 ਫਰਵਰੀ (ਧੀਰਜ਼ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਨਵਲ ਕੁਮਾਰ ਦੀ ਅਦਾਲਤ ਨੇ ਇਰਾਦਾ ਕਤਲ ਦੇ ਇਕ ਕੇਸ ਵਿਚ ਇਕ ਵਿਅਕਤੀ ਨੰੂ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਮੂਣਕ ਵਿਖੇ 29 ਅਪ੍ਰੈਲ 2018 ਨੰੂ ਦਰਜ਼ ਮਾਮਲੇ ਮੁਤਾਬਕ ਸਤਨਾਮ ਸਿੰਘ ਵਾਸੀ ਬੰਗਾ ਨੇ ...
ਧਰਮਗੜ੍ਹ, 26 ਫਰਵਰੀ (ਗੁਰਜੀਤ ਸਿੰਘ ਚਹਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਸਪਾਲ ਕੌਰ ਫ਼ਤਹਿਗੜ੍ਹ ਅਤੇ ਜਥੇ. ਗੁਰਲਾਲ ਸਿੰਘ ਫ਼ਤਹਿਗੜ੍ਹ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ...
ਮੂਣਕ, 26 ਫਰਵਰੀ (ਸਿੰਗਲਾ, ਭਾਰਦਵਾਜ, ਧਾਲੀਵਾਲ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਇਕ ਨਿਕੰਮਾ ਮੁੱਖ ਮੰਤਰੀ ਵਜੋਂ ਸਾਬਤ ਹੋਇਆ ਹੈ | ਇਸ ਦੇ ਰਾਜ 'ਚ ਗੈਂਗਸਟਰਾਂ ਅਤੇ ਸੂਬਾ ਵਿਰੋਧੀ ਅਨਸਰਾਂ ਨੰੂ ਲੁੱਟ ਕਰਨ ਦੀ ਛੂਟ ਹੀ ਨਹੀਂ ਦਿੱਤੀ ਗਈ, ਸਗੋਂ ਉਨ੍ਹਾਂ ...
ਸੰਗਰੂਰ, 26 ਫਰਵਰੀ (ਧੀਰਜ਼ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਪੂਨਮ ਬਾਂਸਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਇਕ ਮਾਮਲੇ ਵਿਚ ਇਕ ਵਿਅਕਤੀ ਨੰੂ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁੁਲਿਸ ਥਾਣਾ ਸਿਟੀ 1 ਮਲੇਰਕੋਟਲਾ ਵਿਖੇ 4 ਮਈ 2017 ਨੰੂ ਦਰਜ਼ ਮਾਮਲੇ ਪੁਲਿਸ ਪਾਰਟੀ ਨੇ ...
ਕੁੱਪ ਕਲਾਂ, 26 ਫਰਵਰੀ (ਮਨਜਿੰਦਰ ਸਿੰਘ ਸਰੌਦ)- ਕੇਂਦਰ ਸਰਕਾਰ ਵਲੋਂ ਪਿਛਲੇ ਦਿਨੀਂ ਪਾਸ ਕੀਤੇ ਨਾਗਰਿਕਤਾ ਸੋਧ ਬਿੱਲ ਦੇ ਿਖ਼ਲਾਫ਼ ਉੱਠੇ ਵਿਦਰੋਹ ਤੋਂ ਬਾਅਦ ਦਿੱਲੀ ਅੰਦਰ ਵਾਪਰ ਰਹੀਆਂ ਘਟਨਾਵਾਂ ਸਮਾਜਿਕ ਚਿੰਤਾ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਮੱਥੇ 'ਤੇ ਕਲੰਕ ...
ਸੰਗਰੂਰ, 26 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਨੈਸ਼ਨਲ ਨਰਸਿੰਗ ਕਾਲਜ ਦੇ ਪਿ੍ੰਸੀਪਲ ਡਾ. ਪਰਮਜੀਤ ਕੌਰ ਗਿੱਲ ਨੰੂ ਕੌਮਾਂਤਰੀ ਨਰਸਿੰਗ ਕਾਨਫਰੰਸ ਦੌਰਾਨ ਕਰਨਾਲ ਵਿਖੇ ਹੋਏ ਸਮਾਗਮ ਵਿਚ ਸਨਮਾਨਤ ਕੀਤਾ ਗਿਆ | ਡਾ. ਗਿੱਲ ਨੇ ਕਾਨਫਰੰਸ ਨੰੂ ਸੰਬੋਧਨ ਕਰਦਿਆਂ ...
ਸੰਗਰੂਰ, 26 ਫਰਵਰੀ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਵੀ ਅਕੈਡਮੀ ਦੇ ਵਿਦਿਆਰਥੀਆਂ ਦਾ ਨਤੀਜਾ ਆਈਲੈਟਸ ਅਤੇ ਪੀ.ਟੀ.ਈ. ਵਿਚੋਂ ਸੌ ਫ਼ੀਸਦੀ ਰਿਹਾ ਹੈ | ਅਕੈਡਮੀ ਵਿਚ ਨੌਜਵਾਨਾਂ ਦੀ ਇਕੱਤਰਤਾ ਨੰੂ ...
ਲੁਧਿਆਣਾ, 26 ਫਰਵਰੀ (ਭੁਪਿੰਦਰ ਸਿੰਘ ਬਸਰਾ)-ਗੋਡਿਆਂ ਦੇ ਦਰਦ ਦੇ ਇਲਾਜ ਲਈ ਹੁਣ ਗੋਡੇ ਬਦਲਵਾਉਣ ਜਾਂ ਕੌੜੀਆਂ ਦਵਾਈਆਂ ਖ਼ਾਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਬਿਨਾਂ ਇਸ ਦੇ ਹੀ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਇਹ ਪ੍ਰਗਟਾਵਾ ਕਰਦਿਆਂ ਗੋਡਿਆਂ ...
ਅਹਿਮਦਗੜ੍ਹ, 26 ਫ਼ਰਵਰੀ (ਰਣਧੀਰ ਸਿੰਘ ਮਹੋਲੀ) - ਅਹਿਮਦਗੜ੍ਹ ਸਪੋਰਟਸ ਕਲੱਬ ਐਾਡ ਵੈੱਲਫੇਅਰ ਸੁਸਾਇਟੀ ਵਲੋਂ 9ਵਾਂ ਇਕ ਪਿੰਡ ਓਪਨ ਫੁੱਟਬਾਲ ਟੂਰਨਾਮੈਂਟ ਗਾਂਧੀ ਸਕੂਲ ਦੇ ਮੈਦਾਨ ਵਿਚ ਕਰਵਾਇਆ ਗਿਆ | ਪ੍ਰਧਾਨ ਅਰਵਿੰਦ ਸਿੰਘ ਮਾਵੀ ਦੀ ਅਗਵਾਈ ਵਿਚ ਕਰਵਾਏ ਤਿੰਨ ...
ਸ਼ੇਰਪੁਰ, 26 ਫਰਵਰੀ (ਦਰਸ਼ਨ ਸਿੰਘ ਖੇੜੀ) - ਸਬ ਡਵੀਜਨ ਧੂਰੀ ਦੇ ਐਸ.ਡੀ.ਐਮ. ਲਤੀਫ ਅਹਿਮਦ ਵਲੋਂ ਅੱਜ ਕਸਬਾ ਸ਼ੇਰਪੁਰ ਦੇ ਵੱਖ-ਵੱਖ ਸਰਕਾਰੀ ਅਦਾਰਿਆਂ ਜਿਵੇਂ ਕਿ ਬੀ.ਡੀ.ਪੀ.ਓ. ਦਫ਼ਤਰ ਸਬ ਤਹਿਸੀਲ ਦਫ਼ਤਰ, ਮਾਰਕੀਟ ਕਮੇਟੀ ਦਫ਼ਤਰ ਅਤੇ ਸਿਵਲ ਹਸਪਤਾਲ ਸ਼ੇਰਪੁਰ ਦਾ ...
ਮਾਲੇਰਕੋਟਲਾ, 26 ਫਰਵਰੀ (ਪਾਰਸ ਜੈਨ) - ਕਰਮਚਾਰੀ ਰਾਜ ਬੀਮਾ ਨਿਗਮ ਦੇ ਸਥਾਪਨਾ ਦਿਵਸ ਨੂੰ ਸਮਰਪਿਤ 22 ਫਰਵਰੀ ਤੋਂ 10 ਮਾਰਚ ਤੱਕ ਨਿਗਮ ਵਲੋਂ ਮਨਾਏ ਜਾ ਰਹੇ ਵਿਸ਼ੇਸ਼ ਪੰਦਰਵਾੜੇ ਦੌਰਾਨ ਬੀਮਾ ਧਾਰਕ ਵਿਅਕਤੀਆਂ ਲਈ 27 ਫਰਵਰੀ ਨੂੰ ਸੰਗਰੂਰ, 5 ਮਾਰਚ ਨੂੰ ਮਾਲੇਰਕੋਟਲਾ ...
ਮੰਡਵੀ, 26 ਫਰਵਰੀ (ਪ੍ਰਵੀਨ ਮਦਾਨ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡਵੀਂ ਦੇ ਹੋਣਹਾਰ ਵਿਦਿਆਰਥੀ ਪ੍ਰਵੀਨ ਸਿੰਘ ਅਤੇ ਅਮਨਦੀਪ ਸਿੰਘ ਜੋ ਕਿ ਪਿਛਲੇ ਦਿਨੀਂ ਹੋਈ ਢੰਕਈ (ਤਾਮਿਲਨਾਡੂ) ਵਿਖੇ ਆਯੋਜਿਤ ਹੋਈ ਸੀਨੀਅਰ ਆਲ ਇੰਡੀਅਨ ਓਪਨ ਬਾਲ ਬੈਡਮਿੰਟਨ ਖੇਡਾਂ ਵਿਚ ...
ਕੌਹਰੀਆਂ, 26 ਫਰਵਰੀ (ਮਾਲਵਿੰਦਰ ਸਿੰਘ ਸਿੱਧੂ) - ਇਲਾਕੇ ਵਿੱਚ ਕੁੱਝ ਜਗ੍ਹਾ 'ਤੇ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ ਇਸ ਲਈ ਸਰਕਾਰ ਵਲੋਂ 800 ਫੁੱਟ ਤੱਕੇ ਦੇ ਡੂੰਘੇ ਬੋਰ ਲਾਕੇ ਵਾਟਰਵਰਕਸਾਂ ਰਾਹੀਂ ਘਰਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਂਦਾ ਹੈ | ਇਸੇ ਮੰਗ ...
ਧਰਮਗੜ੍ਹ, 26 ਫਰਵਰੀ (ਗੁਰਜੀਤ ਸਿੰਘ ਚਹਿਲ) - ਸਥਾਨਕ ਬੱਸ ਅੱਡੇ ਦੇ ਨਜ਼ਦੀਕ ਲੱਗੀਆਂ ਫਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਕਾਰਨ ਲੋਕਾਂ ਨੂੰ ਬੱਸ ਅੱਡੇ 'ਚ ਬੈਠਣ ਲਈ ਪਿਛਲੇ ਲੰਮੇ ਸਮੇਂ ਤੋਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਸੰਬੰਧੀ ਐਸ.ਡੀ.ਐਮ. ...
ਚੀਮਾ ਮੰਡੀ, 26 ਫਰਵਰੀ (ਜਗਰਾਜ ਮਾਨ) - ਸੀ.ਬੀ.ਐੱਸ.ਈ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਰੋਡ ਚੀਮਾ ਦੇ ਵਿਦਿਆਰਥੀਆਂ ਨੇ ਦੁਰਗ (ਛੱਤੀਸਗੜ੍ਹ) ਵਿਖੇ ਹੋਈਆਂ 65 ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਮੈਡਲ ਜਿੱਤ ...
ਲੌਾਗੋਵਾਲ, 26 ਫਰਵਰੀ (ਵਿਨੋਦ ਸ਼ਰਮਾ, ਸ. ਸ. ਖੰਨਾ) - ਲੌਾਗੋਵਾਲ ਤੋਂ ਸਲਾਈਟ, ਭਾਈ ਦਿਆਲਾ ਜੀ ਸਕੂਲ ਅਤੇ ਕੇਂਦਰੀ ਵਿਦਿਆਲਿਆ ਨੂੰ ਜਾਣ ਵਾਲੀ ਅਤੇ ਨਰਕ 'ਚ ਤਬਦੀਲ ਹੋ ਚੁੱਕੀ ਸੜਕ ਦੀ ਸਥਿਤੀ ਇੰਨੀ ਬਦਤਰ ਹੋ ਗਈ ਹੈ ਕਿ ਇੱਥੋਂ ਰਾਹਗੀਰਾਂ ਦਾ ਸੁੱਕਾ ਲੰਘਣਾ ਅਸੰਭਵ ਹੋ ...
ਅਮਰਗੜ੍ਹ, 26 ਫਰਵਰੀ (ਸੁਖਜਿੰਦਰ ਸਿੰਘ ਝੱਲ) - ਨਾਭਾ ਮਲੇਰਕੋਟਲਾ ਸੜਕ ਦੀ ਹਾਲਤ ਤਰਸਯੋਗ ਹੋਣ ਦੇ ਬਾਵਜੂਦ ਟੋਲ ਵਸੂਲ ਕਰ ਰਹੀ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਦੇ ਲਈ ਲੋਕ ਇਨਸਾਫ਼ ਪਾਰਟੀ ਟੋਲ ਪਲਾਜ਼ਾ ਮਾਹੋਰਾਣਾ ਦੇ ਿਖ਼ਲਾਫ਼ 3 ਮਾਰਚ ਨੂੰ ਸਵੇਰੇ 11 ਵਜੇ ਧਰਨਾ ...
ਸੰਗਰੂਰ, 26 ਫਰਵਰੀ (ਧੀਰਜ਼ ਪਸ਼ੌਰੀਆ) - ਦੋ ਦਹਾਕਿਆਂ ਬਾਅਦ ਆਪਣੇ ਪਿਤਰੀ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਰਾਜ) ਸੰਗਰੂਰ ਵਿਖੇ ਪੁੱਜਣ ਤੇ ਡਾ: ਰਵਿੰਦਰ ਚੁਟਾਨੀ ਦਾ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ | 1999 ਵਿਚ ਇਸ ਸਕੂਲ ਤੋਂ ...
ਭਵਾਨੀਗੜ੍ਹ, 26 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਸਕੂਲ ਵੈਨਾਂ ਵਿਚ ਹੁੰਦੇ ਹਾਦਸੇ ਰੋਕਣ ਲਈ ਐਸ.ਡੀ.ਐਮ. ਅੰਕੁਰ ਮਹਿੰਦਰੂ ਵਲੋਂ ਸਕੂਲ ਪ੍ਰਬੰਧਕਾਂ ਨਾਲ ਸੇਫ਼ ਵਾਹਨ ਸਕੂਲ ਪਾਲਿਸੀ ਨੂੰ ਲਾਗੂ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ, ਜਿਸ 'ਚ ਇਲਾਕੇ ਦੇ ਨਿੱਜੀ ...
ਮਸਤੂਆਣਾ ਸਾਹਿਬ, 26 ਫਰਵਰੀ (ਦਮਦਮੀ) - ਉਭਾਵਾਲ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈੱਡ ਕਰਾਸ ਸੁਸਾਇਟੀ, ਜ਼ਿਲ੍ਹਾ ਅੰਗਹੀਣ ਮੁੜ ਵਸੇਬਾ ਕੇਂਦਰ, ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਅਲਿਮਕੋ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ | ਇਸ ਮੌਕੇ ਮੁੱਖ ...
ਸੰਗਰੂਰ, 26 ਫਰਵਰੀ (ਧੀਰਜ ਪਸ਼ੌਰੀਆ) - ਮੁਹੱਲਾ ਸੁਧਾਰ ਕਮੇਟੀ ਪੂਨੀਆ ਕਲੋਨੀ ਦੇ ਕਨਵੀਨਰ ਬਹਾਦਰ ਸਿੰਘ ਅਤੇ ਕਮੇਟੀ ਮੈਂਬਰ ਮਨਧੀਰ ਸਿੰਘ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਬਡਰੁੱਖਾਂ ਸਬਡਵੀਜ਼ਨ ਦੇ ਕੰਮ ਕਾਜ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ...
ਸੰਗਰੂਰ, 26 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਵਿਚ ਆਪਣਾ ਨਿਸ਼ਕਾਮ ਫ਼ਰਜ਼ ਨਿਭਾਉਣ ਵਾਲੇ ਮਾਸਟਰ ਪਰਮ ਵੇਦ ਦੀ ਪਲੇਠੀ ਪੁਸਤਕ 'ਤਰਕ ਦਾ ਸਫ਼ਰ' ਲੋਕ ਅਰਪਣ ਕੀਤੀ ਗਈ | ਇਹ ਰਸਮ ...
ਸੰਗਰੂਰ, 26 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਸਿਹਤ ਵਿਭਾਗ ਵਲੋਂ ਮਨਾਏ ਗਏ 33ਵੇਂ ਦੰਦਾਂ ਸਬੰਧੀ ਪੰਦਰਵਾੜੇ ਤਹਿਤ ਜ਼ਿਲ੍ਹਾ ਸੰਗਰੂਰ ਵਿਚ 3915 ਵਿਅਕਤੀਆਂ ਦਾ ਦੰਦਾਂ ਦਾ ਚੈੱਕਅਪ ਅਤੇ ਇਲਾਜ ਕੀਤਾ ਗਿਆ | ਇਸ ਦੌਰਾਨ 162 ਡੈਂਚਰ (ਦੰਦਾਂ ਦੀ ਬੀੜ) ਲੋੜਵੰਦ ਵਿਅਕਤੀਆਂ ਨੂੰ ...
ਧੂਰੀ, 26 ਫਰਵਰੀ (ਸੰਜੇ ਲਹਿਰੀ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਧੂਰੀ ਪੁਲਿਸ ਨੂੰ ਲਗਪਗ ਇਕ ਸਾਲ ਪਹਿਲਾਂ ਹੋਈ ਆਤਮਹੱਤਿਆ ਦੇ ਮਾਮਲੇ ਨੂੰ ਮੁੜ ਤੋਂ ਜਾਂਚ-ਪੜਤਾਲ ਦੇ ਆਦੇਸ਼ ਦਿੱਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਮਿ੍ਤਕ ਚੰਦਨ ਸਿੰਘ ਦੇ ਪਿਤਾ ...
ਐੱਸ. ਏ. ਐੱਸ. ਨਗਰ, 26 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਡੀ. ਪੀ. ਆਈ. (ਅ. ਸ.) ਵਲੋਂ ਸ੍ਰੀ ਅੰਮਿ੍ਤਸਰ ਸਾਹਿਬ, ਸੰਗਰੂਰ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਅ. ਸ.) ਨੂੰ ਈ. ਟੀ. ਟੀ. ਤੋਂ ਐਚ. ਟੀ. ਅਤੇ ਐਚ. ਟੀ. ਤੋਂ ਸੀ. ਐਚ. ਟੀ. ਦੀਆਂ ਤਰੱਕੀਆਂ ...
ਅਮਰਗੜ੍ਹ, 26 ਫਰਵਰੀ (ਬਲਵਿੰਦਰ ਸਿੰਘ ਭੁੱਲਰ) - ਪੁਲਿਸ ਥਾਣਾ ਅਮਰਗੜ੍ਹ ਵਲੋਂ ਸਤਨਾਮ ਸਿੰਘ ਸੱਤਾ ਪੁੱਤਰ ਜਰਨੈਲ ਸਿੰਘ ਵਾਸੀ ਮੂਲਾਬੱਧਾ ਿਖ਼ਲਾਫ਼ ਪਿੰਡ ਮੂਲਾਬੱਧਾ ਦੀ ਹੀ ਵਸਨੀਕ ਇੱਕ ਬਜ਼ੁਰਗ ਗੂੰਗੀ ਔਰਤ ਦੀ ਸ਼ਰਾਬੀ ਹਾਲਤ ਵਿੱਚ ਜਬਰਦਸਤ ਕੁੱਟ-ਮਾਰ ਕਾਰਨ ...
ਲੌਾਗੋਵਾਲ, 26 ਫ਼ਰਵਰੀ (ਵਿਨੋਦ, ਖੰਨਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਲੌਾਗੋਵਾਲ ਵੈਨ ਹਾਦਸੇ ਵਿੱਚ ਮਾਰੇ ਗਏ ਚਾਰ ਮਾਸੂਮ ਬੱਚਿਆਂ ਸੁਖਜੀਤ ਕੌਰ, ਸਿਮਰਜੀਤ ਸਿੰਘ, ਨਵਜੋਤ ਕੌਰ ਅਤੇ ਅਰਾਧਿਆ ਘਰਾਂ ਵਿੱਚ ਪੁੱਜ ਕੇ ਉਨ੍ਹਾਂ ਦੇ ...
ਸੰਗਰੂਰ, 26 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮਹਾਨ ਪੰਥਕ ਇਕੱਠ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਦੇ ਫ਼ੈਸਲੇ ਨੂੰ ਸਮੇਂ ਸਿਰ ਚੁੱਕਿਆ ਕਦਮ ...
ਖਨੌਰੀ, 26 ਫਰਵਰੀ (ਬਲਵਿੰਦਰ ਸਿੰਘ ਥਿੰਦ, ਰਾਜੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਲਹਿਰਾਗਾਗਾ ਹਲਕੇ ਦੇ ਖਨੌਰੀ ਨੇੜਲੇ ਪਿੰਡ ਗੁਲਾੜੀ ਵਿਖੇ ਪਾਰਟੀ ਦੇ ਸਰਕਲ ਪ੍ਰਧਾਨ ਸੂਰਜਮੱਲ ...
ਛਾਹੜ, 26 ਫਰਵਰੀ (ਜਸਵੀਰ ਸਿੰਘ ਔਜਲਾ)-ਕੈਪਟਨ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਭਾਈ ਕੀ ਪਸ਼ੋਰ ਵਿਖੇ ਪ੍ਰੀਤਮਹਿੰਦਰ ਸਿੰਘ ਦੇ ਗ੍ਰਹਿ ਵਿਖੇ ...
ਅਮਰਗੜ੍ਹ, 26 ਫਰਵਰੀ (ਸੁਖਜਿੰਦਰ ਸਿੰਘ ਝੱਲ)- ਸ਼ਹੀਦ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਰਾਮਪੁਰ ਛੰਨਾਂ ਵਲੋਂ 3 ਰੋਜ਼ਾ ਸਮਾਜਿਕ ਅਤੇ ਧਾਰਮਿਕ ਸਮਾਗਮ ਕਰਵਾਇਆ ਗਿਆ ¢ ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਭਾਈ ...
ਅਮਰਗੜ੍ਹ, 26 ਫਰਵਰੀ (ਸੁਖਜਿੰਦਰ ਸਿੰਘ ਝੱਲ)- ਥਾਣਾ ਅਮਰਗੜ੍ਹ ਦੇ ਮੁੱਖ ਅਫ਼ਸਰ ਰਾਜੇਸ਼ ਕੁਮਾਰ ਮਲਹੋਤਰਾ ਨੇ ਥਾਣੇ ਅਧੀਨ ਪੈਂਦੇ ਪੈਲੇਸਾਂ ਦੇ ਮਾਲਕਾਂ ਨਾਲ ਅਹਿਮ ਇਕੱਤਰਤਾ ਕੀਤੀ¢ ਇਸ ਮੌਕੇ ਥਾਣਾ ਮੁਖੀ ਵਲੋਂ ਜਿੱਥੇ ਪੈਲੇਸ ਮਾਲਕਾਂ ਨੂੰ ਸਖ਼ਤ ਹਦਾਇਤਾਂ ਜਾਰੀ ...
ਸੰਗਰੂਰ, 26 ਫਰਵਰੀ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅੱਜ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ ਰਜਿੰਦਰ ਸਿੰਘ ...
ਸੰਗਰੂਰ, 26 ਫਰਵਰੀ (ਧੀਰਜ ਪਸ਼ੌਰੀਆ) - ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੰੂ ਲੈ ਕੇ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਪੱਕਾ ਮੋਰਚਾ ਲਾਈ ਬੈਠੇ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੇ ਇਕ ਹਫ਼ਤੇ ਦੇ ਵਿਚ-ਵਿਚ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ...
ਸ਼ੇਰਪੁਰ, 26 ਫਰਵਰੀ (ਸੁਰਿੰਦਰ ਚਹਿਲ) - ਸਮਾਜ ਭਲਾਈ ਮੰਚ ਸ਼ੇਰਪੁਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਮੀਟਿੰਗ ਮੰਚ ਦੇ ਦਫ਼ਤਰ ਵਿਚ ਸੰਸਥਾ ਦੇ ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ ਦੀ ਪ੍ਰਧਾਨਗੀ ਹੇਠ ਹੋਈ ¢ ਹਾਜ਼ਰ ਮੈਂਬਰਾਂ ਨੇ ਉੱਘੇ ਵਾਤਾਵਰਨ ਪ੍ਰੇਮੀ ...
ਕੌਹਰੀਆਂ, 26 ਫਰਵਰੀ (ਮਾਲਵਿੰਦਰ ਸਿੰਘ ਸਿੱਧੂ) - ਗੁਰਦੁਆਰਾ ਭਜਨਸਰ ਸਾਹਿਬ ਪਿੰਡ ਹਰੀਗੜ੍ਹ ਵਿੱਚ ਖੇਡਾਂ ਦੇ ਖੇਤਰ ਵਿੱਚ ਸਟੇਟ ਅਤੇ ਨੈਸ਼ਨਲ ਪੱਧਰ 'ਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਦੋ ਖਿਡਾਰੀਆਂ ਨੂੰ ਭਾਈ ਗੁਰਜੀਤ ਸਿੰਘ ਹਰੀਗੜ ਵਾਲਿਆਂ ਨੇ ਸਨਮਾਨਿਤ ਕੀਤਾ | ...
ਲਹਿਰਾਗਾਗਾ, 26 ਫਰਵਰੀ (ਅਸ਼ੋਕ ਗਰਗ) - ਹੋਲੀ ਮਿਸ਼ਨ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਵਿਖੇ ਅੰਗੇਰਜ਼ੀ ਬੋਲਣ ਦੀ ਮੁਹਾਰਤ ਨੂੰ ਹੋਰ ਮਜ਼ਬੂਤ ਕਰਨ ਅਤੇ ਆਮ ਲੋਕਾਂ ਨਾਲ ਅੰਗਰੇਜ਼ੀ ਵਿਚ ਗੱਲਬਾਤ ਕਰਨ ਦੇ ਹੁਨਰ ਨੂੰ ਬੜਾਵਾ ਦੇਣ ਲਈ ਛੇਵੀਂ ਅਤੇ ਸੱਤਵੀਂ ਜਮਾਤ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX