ਬਠਿੰਡਾ, 26 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਦਿੱਲੀ 'ਚ ਮੁਸਲਮਾਨਾਂ ਤੇ ਉਨ੍ਹਾਂ ਦੇ ਘਰਾਂ, ਦੁਕਾਨਾਂ ਨੂੰ ਨਿਸ਼ਾਨਾਂ ਬਣਾਉਣ ਤੇ ਅੱਗਾਂ ਲਾਉਣ ਦੀ ਕਾਰਵਾਈ ਜਿਸ ਨੇ ਇੱਕ ਵਾਰ ਫੇਰ 1984 ਵਾਲੇ ਨਸਲਕੁਸ਼ੀ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਦੇ ਰੋਸ ਵਜੋਂ ਅੱਜ ਬਠਿੰਡਾ ਵਿਖੇ 14 ਜਨਤਕ ਜਥੇਬੰਦੀਆਂ ਦੇ ਸੱਦੇ 'ਤੇ ਸਥਾਨਕ ਬਠਿੰਡਾ ਸ਼ਹਿਰ 'ਚ ਮੋਦੀ ਹਕੂਮਤ ਿਖ਼ਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਪੀ.ਐਸ.ਯੂ.(ਸ਼ਹੀਦ ਰੰਧਾਵਾ) ਦੇ ਸੈਂਕੜੇ ਮਰਦ, ਔਰਤਾਂ ਤੇ ਸਥਾਨਕ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਮੋਦੀ ਸਰਕਾਰ ਵਿਰੁੱਧ ਰੋਸ ਮਾਰਚ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ | ਇਸ ਤੋਂ ਪਹਿਲਾਂ ਅਨਾਜ ਮੰਡੀ ਬਠਿੰਡਾ ਵਿਖੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ. (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਅਸ਼ਵਨੀ ਘੁੱਦਾ ਅਤੇ ਮੁਸਲਮਾਨ ਭਾਈਚਾਰੇ ਦੇ ਸਾਂਝੇ ਬੁਲਾਰੇ ਮੁਹੰਮਦ ਆਸਿਫ਼ ਪੰਮਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਸੀ.ਏ.ਏ., ਐਨ.ਆਰ.ਸੀ. ਤੇ ਐਨ.ਪੀ.ਆਰ. ਰਾਹੀਂ ਲੋਕਾਂ ਦੇ ਨਾਗਰਿਕਤਾ ਸਬੰਧੀ ਹੱਕਾਂ 'ਤੇ ਬੋਲੇ ਹਮਲੇ ਦਾ ਸ਼ਾਂਤ ਮਈ ਵਿਰੋਧ ਕਰਦੇ ਲੋਕ ਸਰਕਾਰ ਦੀ ਅੱਖ 'ਚ ਰੜਕ ਰਹੇ ਹਨ |
ਇਸ ਮੌਕੇ ਹਰਜਿੰਦਰ ਸਿੰਘ ਬੱਗੀ, ਹਰਿੰਦਰ ਕੌਰ ਬਿੰਦੂ, ਬਲਦੇਵ ਸਿੰਘ ਭਾਈਰੂਪਾ, ਸੁਖਵਿੰਦਰ ਸਿੰਘ ਫੂਲੇਵਾਲਾ ਤੋਂ ਇਲਾਵਾ ਹਮਾਇਤ 'ਚ ਆਈਆਂ ਜਥੇਬੰਦੀਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਆਗੂ ਰਾਮ ਨਿਰਮਾਣ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਦਰਬਾਰਾ ਸਿੰਘ ਫੂਲੇਵਾਲਾ, ਠੇਕਾ ਮੁਲਾਜ਼ਮ ਮੋਰਚਾ ਦੇ ਆਗੂ ਜਗਰੂਪ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਆਗੂ ਪਿ੍ਤਪਾਲ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ |
ਬਠਿੰਡਾ, 26 ਫ਼ਰਵਰੀ (ਕੰਵਲਜੀਤ ਸਿੰਘ ਸਿੱਧੂ)-ਜ਼ਿਲ੍ਹੇ ਵਿਚ ਨਰਮੇ ਦੀ ਫ਼ਸਲ ਦੀ ਚੰਗੀ ਪੈਦਾਵਾਰ ਨੂੰ ਸੁਨਿਸ਼ਚਿਤ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਅੱਜ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ 23 ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆ ਨੂੰ ਇਹ ...
ਬਠਿੰਡਾ, 26 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਧੋਬੀਆਣਾ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠ ਧੋਬੀਆਣਾ ਬਸਤੀ ਦੇ ਬੇਘਰੇ ਲੋਕਾਂ ਨੇ ਅੱਜ ਦੂਸਰੇ ਦਿਨ ਵੀ ਬੀ.ਡੀ.ਏ ਦੀ ਬੀਤੇ ਕੱਲ੍ਹ ਕੀਤੀ ਕਾਰਵਾਈ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਬੀ.ਡੀ.ਏ ਦੇ ਅਧਿਕਾਰੀਆਂ ਤੇ ...
ਬਠਿੰਡਾ, 26 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਥਾਣਾ ਸਦਰ, ਬਠਿੰਡਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਕੀਤੇ ਗੇਟ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਜਦਕਿ ਅਜੇ ਉਸ ਦੇ ਦੂਸਰੇ ਸਾਥੀ ਦੀ ਭਾਲ ਹੈ | ਜਾਣਕਾਰੀ ਮੁਤਾਬਿਕ ਅਜਨੀਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ...
ਬਠਿੰਡਾ, 26 ਫ਼ਰਵਰੀ (ਕੰਵਲਜੀਤ ਸਿੰਘ ਸਿੱਧੂ)- ਆਮਦਨ ਕਰ ਵਿਭਾਗ ਦੀ ਟੀਮ ਵਲੋਂ ਅੱਜ ਬਠਿੰਡਾ ਦੇ ਵੱਡੀ ਕਾਰੋਬਾਰੀ ਤੇ ਰੀਅਲ ਸਟੇਟ ਦੇ ਪ੍ਰਬੰਧਕਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ | ਟੀਮ ਨੇ ਇਸ ਗਰੁੱਪ ਦੇ ਦਰਜਨਾਂ ਹੋਰ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ...
ਬਠਿੰਡਾ, 26 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੀਆਈਏ ਸਟਾਫ਼-2, ਬਠਿੰਡਾ ਦੀ ਟੀਮ ਨੇ ਇਕ ਵਿਅਕਤੀ ਨੂੰ 1000 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਥਾਣਾ ਸਿਵਲ ਲਾਈਨ 'ਚ ਫੜੇ ਗਏ ਵਿਅਕਤੀ ਵਿਰੁੱਧ ਪਰਚਾ ਦਰਜ ਕਰਨ ਮਗਰੋਂ ਉਸ ਨੂੰ ਹਵਾਲਾਤ 'ਚ ਬੰਦ ...
ਬਠਿੰਡਾ, 26 ਫਰਵਰੀ (ਅਵਤਾਰ ਸਿੰਘ)- ਸ਼ਹਿਰ ਦੇ ਅੰਦਰ 24 ਘੰਟਿਆਂ ਦੌਰਾਨ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿਚ 5 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ, ਜਿਨ੍ਹਾਂ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ | ਜਾਣਕਾਰੀ ਅਨੁਸਾਰ ...
ਬਠਿੰਡਾ, 26 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਇਕ ਘਰ ਅੱਗਿਓਾ ਮੋਟਰ ਸਾਈਕਲ ਚੋਰੀ ਕਰਨ ਦੇ ਮਾਮਲੇ 'ਚ ਰਾਜਸਥਾਨ ਦੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਿਨ੍ਹਾਂ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ | ...
ਬਠਿੰਡਾ, 26 ਫਰਵਰੀ (ਅਵਤਾਰ ਸਿੰਘ)- ਸਥਾਨਕ ਸ਼ਹਿਰ ਦੇ ਭਾਈ ਘਨ੍ਹੱਈਆ ਚੌਕ ਕੋਲ ਇਕ ਹਾਈਡਰਾ ਕਰੇਨ ਦੇ ਥੱਲੇ ਆਉਣ ਕਾਰਨ ਨਗਰ ਸੁਧਾਰ ਟਰੱਸਟ ਦੇ ਜੇ.ਈ. ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਮਿਲੀ ਹੈ | ਮੌਕੇ ਤੋਂ ਹਾਈਡਰਾ ਕਰੇਨ ਚਾਲਕ ਫ਼ਰਾਰ ਹੋ ਗਿਆ | ਥਾਣਾ ਥਰਮਲ ਦੀ ਪੁਲਿਸ ...
ਬਠਿੰਡਾ, 26 ਫਰਵਰੀ (ਅਵਤਾਰ ਸਿੰਘ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦੇ ਬਾਅਦ ਦਿੱਲੀ ਵਿਚ ਹੋਏ ਦੰਗਿਆਂ ਿਖ਼ਲਾਫ਼ ਭਾਰਤੀ ਜਨਤਾ ਪਾਰਟੀ ਦੀ ਯੁਵਾ ਇਕਾਈ ਵਲੋਂ ਦਿੱਲੀ ਸਰਕਾਰ ਦਾ ਪੁਤਲਾ ਸਾੜਿਆ ਗਿਆ | ਯੁਵਾ ਮੋਰਚਾ ਦੇ ਆਗੂਆਂ ਨੇ ਕਿਹਾ ਦਿੱਲੀ ...
ਝੁਨੀਰ, 26 ਫਰਵਰੀ (ਨਿ.ਪ.ਪ.)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲ਼ੋਂ ਬਲਾਕ ਪ੍ਰਧਾਨ ਉੱਤਮ ਸਿੰਘ ਰਾਮਾਨੰਦੀ ਦੀ ਅਗਵਾਈ 'ਚ ਸਥਾਨਕ ਬੱਸ ਅੱਡੇ 'ਤੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਸੰਘ ਦੇ ਇਸ਼ਾਰੇ 'ਤੇ ...
ਬਠਿੰਡਾ, 26 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੀ ਐਡੀਸ਼ਨਲ ਸੈਸ਼ਨ ਜੱਜ ਕਿਰਨ ਬਾਲਾ ਦੀ ਅਦਾਲਤ ਨੇ ਮੱੁਦਈ ਪੱਖ ਦੇ ਵਕੀਲ ਗੁਰਜੀਤ ਸਿੰਘ ਖਡਿਆਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਤਕਰੀਬਨ ਸਾਢੇ ਤਿੰਨ ਸਾਲ ਪਹਿਲਾਂ ਇਕ ਵਿਆਹੁਤਾ ਨੂੰ ਖ਼ੁਦਕੁਸ਼ੀ ...
ਬਠਿੰਡਾ, 26 ਫਰਵਰੀ (ਕੰਵਲਜੀਤ ਸਿੰਘ ਸਿੱਧੂ) - ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਦੀ ਅਗਵਾਈ 'ਚ ਕੈਪਟਨ ਸਰਕਾਰ ਿਖ਼ਲਾਫ਼, ਪੰਜਾਬ ਪੱਧਰ 'ਤੇ ਕੀਤੀਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਰੋਸ ਰੈਲੀਆਂ ਦੀ ਲੜੀ ਤਹਿਤ 1 ਮਾਰਚ ਨੂੰ 10 ਵਜੇ ਖੇਡ ਸਟੇਡੀਅਮ ਥਰਮਲ ...
ਰਾਮਾਂ ਮੰਡੀ, 26 ਫਰਵਰੀ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਸੁੱਖਲੱਧੀ ਵਿਖੇ ਗਰਾਮ ਪੰਚਾਇਤ ਤੇ ਪੁਲਿਸ ਵਿਭਾਗ ਵਲੋਂ ਨਸ਼ਾ ਵਿਰੋਧੀ ਮੰਚ ਤੇ ਪਿੰਡ ਦੇ ਕਲੱਬਾਂ ਦੇ ਸਹਿਯੋਗ ਨਾਲ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਜਿਸ ਵਿਚ ...
ਬਠਿੰਡਾ, 26 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਦੀ ਬਠਿੰਡਾ ਡਿਸਟਿ੍ਕਟ ਕੈਮਿਸਟ ਐਸੋਸੀਏਸ਼ਨ (ਟੀਬੀਡੀਸੀਏ) ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਵਿਚ ਹੋਈ ¢ ਜਿਸ ਵਿਚ ਸਾਰੇ ਯੂਨਿਟਾਂ ਦੇ ਪ੍ਰਧਾਨ, ਸਕੱਤਰ ਅਤੇ ਸੀਨੀਅਰ ...
ਬਠਿੰਡਾ, 26 ਫ਼ਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕਿਰਤੀ ਕਿਸਾਨ ਯੂਨੀਅਨ ਬਠਿੰਡਾ ਦੇ ਆਗੂ ਅਮਰਜੀਤ ਹਨੀ ਨੇ ਕਾਨੂੰਨ ਐਨ.ਆਰ. ਸੀ. ਦੇ ਿਖ਼ਲਾਫ਼ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ | ਇਸ ਸੰਘਰਸ਼ ਤਹਿਤ ਕੀਤੀ ਗਈ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਸੂਬਾ ਪ੍ਰਧਾਨ ਨਿਰਭੈ ...
ਸੀਂਗੋ ਮੰਡੀ, 26 ਫਰਵਰੀ (ਪਿ੍ੰਸ ਗਰਗ)-ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਵਿਖੇ ਟਰੈਫ਼ਿਕ ਐਜੂਕੇਸ਼ਨ ਸੈੱਲ ਬਠਿੰਡਾ ਵਲੋਂ ਟਰੈਫ਼ਿਕ ਜਾਗਰੂਕਤਾ ਅਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਸੈਮੀਨਾਰ ਸ਼ਮਸ਼ੇਰ ਸਿੰਘ ਇੰਸਪੈਕਟਰ ਪੰਜਾਬ ...
ਭੁੱਚੋ ਮੰਡੀ, 26 ਫਰਵਰੀ (ਬਿੱਕਰ ਸਿੰਘ ਸਿੱਧੂ)- ਪਿ੍ੰਸੀਪਲ ਮੈਡਮ ਗੀਤਾ ਅਰੋੜਾ ਦੀ ਅਗਵਾਈ ਵਿਚ ਸਵੇਰ ਦੀ ਸਭਾ ਦੌਰਾਨ ਵਾਤਾਵਰਨ ਸੰਭਾਲ ਸਬੰਧੀ ਜਾਗਰੂਕਤਾ ਦਿਵਸ ਮਨਾਇਆ ਗਿਆ | ਇਸ ਮੌਕੇ ਦਸਵੀਂ ਕਲਾਸ ਦੀ ਵਿਦਿਆਰਥਣ ਮੰਜੂ ਕੌਰ ਨੇ ਵਾਤਾਵਰਨ ਦੀ ਸਵੱਛਤਾ ਬਾਰੇ , ਹਵਾ ...
ਭਗਤਾ ਭਾਈਕਾ, 26 ਫਰਵਰੀ (ਸੁਖਪਾਲ ਸਿੰਘ ਸੋਨੀ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਕਾਮਰਸ ਮੈਨੇਜਮੈਂਟ ਵਿਭਾਗ ਦੇ ਬਿਜ਼ ਵਰਲਡ ਕਲੱਬ ਵਲੋਂ ਇਕ ਰੋਜ਼ਾ ਕਾਰਜਸ਼ਾਲਾ ਕੀਤੀ ਗਈ, ਜਿਸ ਵਿਚ ਵਿਭਾਗ ਦੇ ਵਿਦਿਆਰਥੀਆਂ ਨੇ ਪੀ. ਪੀ. ਟੀ., ਉਤਸ਼ਾਹਿਤ ...
ਬਠਿੰਡਾ, 26 ਫ਼ਰਵਰੀ (ਕੰਵਲਜੀਤ ਸਿੰਘ ਸਿੱਧੂ)- ਤਨਖ਼ਾਹਾਂ ਸਮੇਤ ਹੋਰ ਮੰਗਾਂ ਦੀ ਪੂਰਤੀ ਨੂੰ ਲੈ ਕੇ ਸੰਘਰਸ਼ ਦੇ ਰਾਹ ਪਏ ਬੈਂਕ ਮੁਲਾਜ਼ਮਾਂ ਨੇ ਵੀ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ (ਯੂ. ਐਫ. ਬੀ. ਯੂ) ਦੇ ਸੱਦੇ 'ਤੇ ਪੰਜਾਬ ਨੈਸ਼ਨਲ ਬੈਂਕ ਆਰੀਆ ਸਮਾਜ ਚੌਕ 'ਚ ...
ਬਠਿੰਡਾ, 26 ਫਰਵਰੀ (ਸਟਾਫ਼ ਰਿਪੋਰਟਰ)-ਪੰਜਾਬ ਨੰਬਰਦਾਰ ਯੂਨੀਅਨ ਬਠਿੰਡਾ ਵਲੋਂ ਤਹਿਸੀਲ ਪ੍ਰਧਾਨ ਮੇਹਰਇੰਦਰਜੀਤ ਸਿੰਘ ਦੀ ਅਗਵਾਈ 'ਚ ਕੀਤੀ ਮੀਟਿੰਗ ਦੌਰਾਨ ਸਰਕਾਰ ਵਲੋਂ ਮਾਣਭੱਤੇ ਵਿਚ ਕੀਤੇ ਵਾਧੇ ਲਈ ਸਰਕਾਰ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਲੰਬਿਤ ਮੰਗਾਂ ...
ਭੁੱਚੋ ਮੰਡੀ, 26 ਫਰਵਰੀ (ਬਿੱਕਰ ਸਿੰਘ ਸਿੱਧੂ)- ਬੀਤੀ ਰਾਤ ਚੋਰਾਂ ਨੇ ਪਿੰਡ ਭੁੱਚੋ ਕਲਾਂ ਦੇ ਖੇਤਾਂ ਵਿਚ ਲੱਗੀਆਂ ਤਿੰਨ ਬਿਜਲੀ ਮੋਟਰਾਂ ਦੇ ਟਰਾਂਸਫਾਰਮਰ ਤੋੜ ਕੇ ਉਨ੍ਹਾਂ ਵਿਚੋਂ ਕੀਮਤੀ ਤਾਂਬਾ ਅਤੇ ਤੇਲ ਚੋਰੀ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ...
ਬਠਿੰਡਾ, 26 ਫ਼ਰਵਰੀ (ਕੰਵਲਜੀਤ ਸਿੰਘ ਸਿੱਧੂ)- ਸਥਾਨਕ ਮਾਲਵਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਿਖੇ14ਵੀ ਸਾਲਾਨਾ ਐਥਲੈਟਿਕਸ ਮੀਟ ਪ੍ਰੋ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ | ਇਸ ਮੀਟ 'ਚ ਓਲੰਪੀਅਨ ਗੁਰਬਿੰਦਰ ਸਿੰਘ ਸੰਘਾ ਨੇ ਮੁੱਖ ਮਹਿਮਾਨ ਦੇ ਤੌਰ 'ਤੇ ...
ਬਠਿੰਡਾ, 26 ਫਰਵਰੀ (ਸਟਾਫ਼ ਰਿਪੋਰਟਰ)- ਪੰਜਾਬ 'ਚ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਲੋਂ ਪੰਜਾਬੀ ਮਾਂ ਬੋਲੀ ਨਾਲ ਸਮਾਗਮ ਦੌਰਾਨ ਕੀਤੇ ਗਏ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ¢ ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਦੇ ਆਗੂਆਂ ਬਾਬਾ ਹਰਦੀਪ ਸਿੰਘ ...
ਸੰਗਤ ਮੰਡੀ, 26 ਫਰਵਰੀ (ਅੰਮਿ੍ਤ ਸ਼ਰਮਾ)-ਸਥਾਨਕ ਦੀਵਾਨ ਸੰਨਜ਼ ਟਰੇਡਜ਼ ਕਾਟਨ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ¢ ਅੱਗ ਦੀ ਸੂਚਨਾ ਮਿਲਣ 'ਤੇ ਫ਼ਾਇਰ ਬਿ੍ਗੇਡ ਬਠਿੰਡਾ ਦੀ ਟੀਮ ਨੇ ਘਟਨਾ ਵਾਲੀ ਥਾਂ 'ਤੇ ਪਹੁੰਚਕੇ ...
ਰਾਮਾਂ ਮੰਡੀ, 26 ਫਰਵਰੀ (ਤਰਸੇਮ ਸਿੰਗਲਾ)- ਅੱਜ ਸਵੇਰ ਕਰੀਬ 8 ਵਜੇ ਰਾਮਸਰਾ ਪੁੱਲ ਤੋਂ ਰਿਫਾਇਨਰੀ ਟਾਊਨਸ਼ਿਪ ਨੂੰ ਜਾਂਦੀ ਸੜਕ 'ਤੇ ਸਥਿੱਤ ਡੋਗੀਵਾਲਾਂ ਦੇ ਘਰਾਂ ਦੇ ਨੇੜੇ ਇੱਕ ਆਟੋ ਰਿਕਸ਼ਾ ਅਤੇ ਬੋਲੈਰੋ ਜੀਪ ਦੀ ਆਮਣੇ ਸਾਹਮਣੇ ਹੋਈ ਟੱਕਰ ਵਿਚ ਆਟੋ ਚਕਨਾਚੂਰ ਹੋ ...
ਭਗਤਾ ਭਾਈਕਾ, 26 ਫਰਵਰੀ (ਸੁਖਪਾਲ ਸਿੰਘ ਸੋਨੀ)-ਪਿਛਲੇ ਦਿਨੀਂ ਸੰਗਰੂਰ ਅੰਦਰ ਵਾਪਰੇ ਸਕੂਲ ਵੈਨ ਹਾਦਸੇ ਨੂੰ ਦੇਖਦੇ ਹੋਏ ਸਥਾਨਕ ਸਿਟੀ ਟ੍ਰੈਫ਼ਿਕ ਪੁਲਿਸ ਵਲੋਂ ਇਲਾਕੇ ਦੀਆਂ ਸਕੂਲ ਗੱਡੀਆਂ ਉਪਰ ਸਿਕੰਜ਼ਾ ਕੱਸਿਆ ਹੋਇਆ ਹੈ | ਸਿਟੀ ਟ੍ਰੈਫ਼ਿਕ ਪੁਲਿਸ ਵਲੋਂ ਸਕੂਲ ...
ਬਠਿੰਡਾ, 26 ਫ਼ਰਵਰੀ (ਸਟਾਫ਼ ਰਿਪੋਰਟਰ)- ਈ ਸਕੂਲ ਨੇ ਅੱਜ ਫ਼ਿਰੋਜ਼ਪੁਰ ਵਿਖੇ ਆਪਣੇ ਕੇਂਦਰ ਦੀ ਸ਼ੁਰੂਆਤ ਕੀਤੀ | ਜਿਸ ਦਾ ਉਦਘਾਟਨ ਵਿਸ਼ਾਲ ਗੁਪਤਾ ਆਈ.ਡੀ.ਪੀ ਹੈੱਡ (ਦੱਖਣੀ ਏਸ਼ੀਆ) ਅਤੇਇੰਦਰਪ੍ਰੀਤ ਸਿੰਘ, ਆਈਲੈਟਸ ਹੈੱਡ (ਇੰਡੀਆ) ਨੇ ਕੀਤਾ | ਫ਼ਿਰੋਜ਼ਪੁਰ ਦੇ ਸਿਟੀ ...
ਬਠਿੰਡਾ, 26 ਫ਼ਰਵਰੀ (ਸਟਾਫ਼ ਰਿਪੋਰਟਰ)- ਲਿਟਲ ਫਲਾਵਰ ਪਬਲਿਕ ਹਾਈ ਸਕੂਲ ਵਿਖੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ 2018-19 ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਐਮ.ਡੀ. ਮਹਿੰਦਰ ...
ਬਠਿੰਡਾ, 26 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬੱਲਾ ਰਾਮ ਨਗਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੁੰਦੇ ਅਨੰਦ ਕਾਰਜ ਦੀ ਰਸਮ ਮੌਕੇ ਉਦੋਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਵੀਰਪਾਲ ਕੌਰ ਨਾਂਅ ਦੀ ਲੜਕੀ ਪੁਲਿਸ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਪੁੱਜ ਗਈ ਤੇ ...
ਬੱਲੂਆਣਾ, 26 ਫਰਵਰੀ (ਗੁਰਨੈਬ ਸਾਜਨ)- ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਟਰੱਸਟ ਸਰਸਵਤੀ ਪਾਲੀਟੈੱਕਨਿਕ ਕਾਲਜ ਬੱਲੂਆਣਾ ਵਿਖੇ ਦੀਨ ਦਿਆਲ ਉਪਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ ਦੇ ਤਹਿਤ ਬਹੁ- ਮੁਖੀ ਕਿੱਤਾ ਕੋਰਸਾਂ (ਸੀ ਐਨ ਸੀ ਟਰੇਨਿੰਗ ਆਪਰੇਟਰ ਅਤੇ ...
ਕਾਲਾਂਵਾਲੀ, 26 ਫਰਵਰੀ (ਭੁਪਿੰਦਰ ਪੰਨੀਵਾਲੀਆ)- ਨਸ਼ਾ ਮੁਕਤ ਤੇ ਜੁਰਮ ਮੁਕਤ ਸਮਾਜ ਦੀ ਸਥਾਪਨਾ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ, ਜ਼ਿਲ੍ਹਾ ਪੁਲਿਸ ਨੇ ਆਪਣੇ ਪੱਧਰ 'ਤੇ ਨਸ਼ਾ ਤਸਕਰਾਂ ਿਖ਼ਲਾਫ਼ ਜ਼ੋਰਦਾਰ ਮੁਹਿੰਮ ਚਲਾਈ ਹੋਈ ਹੈ ਪਰ ਇਸ ਮੁਹਿੰਮ ਦੀ ਸੌ ਫ਼ੀਸਦੀ ...
ਕਾਲਾਂਵਾਲੀ, 26 ਫਰਵਰੀ (ਭੁਪਿੰਦਰ ਪੰਨੀਵਾਲੀਆ)- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬੜਾਗੁੜਾ ਵਿਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਲੋਂ ਖੇਡ ਮੁਕਾਬਲੇ ਕਰਵਾਏ ਗਏ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸੀਡੀਪੀਓ ਵੀਰਪਾਲ ਕੌਰ ਨੇ ਕੀਤੀ | ਪ੍ਰੋਗਰਾਮ ਵਿਚ ਕਾਲਾਂਵਾਲੀ ...
ਰਾਮਾਂ ਮੰਡੀ, 26 ਫਰਵਰੀ (ਤਰਸੇਮ ਸਿੰਗਲਾ)-ਐਸ. ਐਸ. ਪੀ. ਨਾਨਕ ਸਿੰਘ ਵਲੋਂ ਚਲਾਈ ਜਾ ਰਹੀ ਨਸ਼ਾਕੁਮਤੀ ਮੁਹਿੰਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦ ਰਿਫ਼ਾਇਨਰੀ ਚੌਕੀ ਦੇ ਇੰਚਾਰਜ ਗੋਬਿੰਦ ਸਿੰਘ ਏ. ਐਸ. ਆਈ. ਦੀ ਅਗਵਾਈ ਹੇਠ ਗਸ਼ਤ ਕਰ ਰਹੀ ਹੌਲਦਾਰ ਰਣਧੀਰ ਦੀ ਅਗਵਾਈ ...
ਭਗਤਾ ਭਾਈਕਾ, 26 ਫਰਵਰੀ (ਸੁਖਪਾਲ ਸਿੰਘ ਸੋਨੀ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਦੇ ਸਾਇੰਸ ਵਿਭਾਗ ਵਲੋਂ ਸਾਇੰਸ ਵਿਸ਼ਿਆਾ 'ਤੇ ਸੈਮੀਨਾਰ ਕਰਵਾਇਆ ਗਿਆ¢ ਸੈਮੀਨਾਰ ਦਾ ਉਦੇਸ਼ ਵਿਦਿਆਰਥਣਾਾ 'ਚ ਆਤਮਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਗਿਆਨ ਭਰਪੂਰ ...
ਕਾਲਾਂਵਾਲੀ, 26 ਫਰਵਰੀ (ਭੁਪਿੰਦਰ ਪੰਨੀਵਾਲੀਆ)- ਭਾਜਪਾ ਦਾ ਨਾਅਰਾ ਸਭ ਦਾ ਸਾਥ ਸਭ ਦਾ ਵਿਕਾਸ ਦੀ ਤਰਜ਼ 'ਤੇ ਖੇਤਰ ਵਿਚ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾ ਰਿਹਾ ਹੈ | ਇਹ ਵਿਚਾਰ ਹਲਕਾ ਕਾਲਾਂਵਾਲੀ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਪ੍ਰਤੀਨਿਧੀ ...
ਭਗਤਾ ਭਾਈਕਾ, 26 ਫਰਵਰੀ (ਸੁਖਪਾਲ ਸਿੰਘ ਸੋਨੀ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ 'ਚ ਯੂਰਪੀ ਪੰਜਾਬੀ ਸੱਥ ਯੂ.ਕੇ. ਦੇ ਸੰਚਾਲਕ ਮੋਤਾ ਸਿੰਘ ਸਰਾਏ ਰੁਬਰੂ ਹੋਏ¢ ਇਸ ਸਮੇਂ ਮੋਤਾ ਸਿੰਘ ਵਲੋਂ ਪੰਜਾਬੀ ਬੋਲੀ, ਪੰਜਾਬੀ ਸਾਹਿਤ ਤੇ ਸੱਭਿਆਚਾਰ ਬਾਰੇ ਵਿਚਾਰ ਕਰਦੇ ਹੋਏ ...
ਕਾਲਾਂਵਾਲੀ, 26 ਫਰਵਰੀ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਭੰਗੂ ਵਿਚ ਸੰਤ ਬਾਬਾ ਗੋਪਾਲ ਦਾਸ ਯੁਵਾ ਕਲੱਬ ਅਤੇ ਗਰਾਮ ਪੰਚਾਇਤ ਵੱਲੋਂ ਪੰਜ ਦਿਨਾਂ 21ਵਾਂ ਕੋਸਕੋ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਅਨੇਕ ...
ਤਲਵੰਡੀ ਸਾਬੋ, 26 ਫਰਵਰੀ (ਰਣਜੀਤ ਸਿੰਘ ਰਾਜੂ)-ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ, ਤਲਵੰਡੀ ਸਾਬੋ ਇਕ ਹਫ਼ਤਾ ਚੱਲਣ ਵਾਲੇ ਸ਼ਾਰਟ ਟਰਮ ਕੋਰਸ ਦਾ ਉਦਘਾਟਨ ਡਾ.ਆਰ.ਕੇ.ਬਾਂਸਲ, ਪ੍ਰੋਫੈਸਰ (ਈ.ਸੀ.ਈ.) ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ...
ਰਾਮਾਂ ਮੰਡੀ, 26 ਫਰਵਰੀ (ਤਰਸੇਮ ਸਿੰਗਲਾ)- ਅੱਜ ਸਵੇਰ ਕਰੀਬ 8 ਵਜੇ ਰਾਮਸਰਾ ਪੁੱਲ ਤੋਂ ਰਿਫਾਇਨਰੀ ਟਾਊਨਸ਼ਿਪ ਨੂੰ ਜਾਂਦੀ ਸੜਕ 'ਤੇ ਸਥਿੱਤ ਡੋਗੀਵਾਲਾਂ ਦੇ ਘਰਾਂ ਦੇ ਨੇੜੇ ਇੱਕ ਆਟੋ ਰਿਕਸ਼ਾ ਅਤੇ ਬੋਲੈਰੋ ਜੀਪ ਦੀ ਆਮਣੇ ਸਾਹਮਣੇ ਹੋਈ ਟੱਕਰ ਵਿਚ ਆਟੋ ਚਕਨਾਚੂਰ ਹੋ ...
ਰਾਮਾਂ ਮੰਡੀ, 26 ਫਰਵਰੀ (ਤਰਸੇਮ ਸਿੰਗਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵਿਚਕਾਰ ਸਟਾਫ਼ ਵਲੋਂ ਗਰੀਨ ਕਾਰਪਾਸ ਪ੍ਰੋਗਰਾਮ ਅਧੀਨ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਹਵਾ, ਪਾਣੀ, ਮਿੱਟੀ ਤੇ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਪੇਂਟਿੰਗ ਮੁਕਾਬਲੇ ਕਰਵਾਏ ...
ਬਠਿੰਡਾ, 26 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਤਕਰੀਬਨ ਪੌਣੇ 2 ਸਾਲ ਪਹਿਲਾਂ ਬਠਿੰਡਾ ਦੇ ਦੋ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਾਸਾ, ਯੂਐਸਏ ਦੇ ਟੂਰ 'ਤੇ ਭੇਜਣ ਦੇ ਮਾਮਲੇ ਵਿਚ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਟੈਡੀਕੋ ਕੰਪਨੀ ਦੇ 2 ...
ਗੋਨਿਆਣਾ, 26 ਫਰਵਰੀ (ਲਛਮਣ ਦਾਸ ਗਰਗ)-ਐਸ. ਸੀ/ਐਸ. ਟੀ. ਐਕਟ ਤਹਿਤ ਗਵਾਹੀ ਦੇਣ ਦੇ ਮਾਮਲੇ ਨੂੰ ਲੈ ਕੇ ਇਕ ਵਿਅਕਤੀ ਦੀ ਹੋਈ ਕੁੱਟਮਾਰ ਦੇ ਮਾਮਲੇ ਤਹਿਤ ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਹਰਮੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਖੇਮੂਆਣਾ ...
ਭਾਈਰੂਪਾ, 26 ਫਰਵਰੀ (ਵਰਿੰਦਰ ਲੱਕੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਖਿਲਾਫ਼ ਬਠਿੰਡਾ ਵਿਖੇ 1 ਮਾਰਚ ਨੂੰ ਕੀਤੀ ਜਾ ਰਹੀ ਰੋਸ ਰੈਲੀ ਸਬੰਧੀ ਲੋਕਾਂ ਨੂੰ ਲਾਮਬੰਦ ਕਰਨ ਲਈ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ...
ਭਾਗੀਵਾਂਦਰ, 26 ਫਰਵਰੀ (ਮਹਿੰਦਰ ਸਿੰਘ ਰੂਪ)-ਸਰਕਾਰੀ ਪ੍ਰਾਇਮਰੀ ਸਕੂਲ ਬੰਗ੍ਹੇਰ ਚੜ੍ਹਤ ਸਿੰਘ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਐਲੀ. ਬਲਜੀਤ ਸਿੰਘ ਸੰਦੋਹਾ, ਸ਼ਿਵਪਾਲ ਗੋਇਲ ਤੇ ਬਲਾਕ ਸਿੱਖਿਆ ਅਫ਼ਸਰ ਸੁਨੀਲ ...
ਭਗਤਾ ਭਾਈ, 26 ਫਰਵਰੀ (ਸੁਖਪਾਲ ਸਿੰਘ ਸੋਨੀ)-ਸ਼ਹਿਰ ਦੀ ਸਮਾਜ ਸੇਵੀ ਸੰਸਥਾ ਭਾਈ ਭਗਤਾ ਸੇਵਾ ਕਲੱਬ ਵਲੋਂ ਸ਼ਹਿਰ ਨਿਵਾਸੀਆਂ ਨੂੰ ਮੁਫ਼ਤ ਐਾਬੂਲੈਂਸ ਦੀ ਸੇਵਾ ਮੁਹੱਈਆ ਕਰਵਾਉਣ ਤੋਂ ਬਾਅਦ ਇਕ ਬੇਸਹਾਰਾ ਤੇ ਲੋੜਵੰਦ ਬਜ਼ੁਰਗ ਜੋੜੇ ਨੂੰ ਨਵਾਂ ਮਕਾਨ ਬਣਾਕੇ ਦਿੱਤਾ ...
ਬਠਿੰਡਾ, 26 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਡੈਪੋ ਤੇ ਬਡੀਜ਼ ਤਹਿਤ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਵਲੋਂ ਅੱਜ ਜ਼ਿਲ੍ਹੇ ਅੰਦਰ ਚੱਲ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ | ਇਸ ...
ਚਾਉਕੇ, 26 ਫਰਵਰੀ (ਮਨਜੀਤ ਸਿੰਘ ਘੜੈਲੀ) -ਨਹਿਰੂ ਯੁਵਾ ਕੇਂਦਰ ਵਲੋਂ ਜ਼ਿਲ੍ਹਾ ਯੂਥ ਕੋਆਰਡੀਨੇਟਰ ਹਰਸ਼ਰਨ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਲਾ ਅਤੇ ਸਭਿਆਚਾਰਕ ਪ੍ਰੋਗਰਾਮ ਸ਼੍ਰੀ ਗੁਰੂ ਤੇਗ ਬਹਾਦਰ ਗਰੁੱਪ ਆਫ ਇੰਸਟੀਚਿਊਸ਼ਨ ਬੱਲੋ ਵਿਖੇ ਸ਼ਹੀਦ ਭਗਤ ...
ਬਠਿੰਡਾ, 26 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ 10+1 ਦੇ ਵਿਦਿਆਰਥੀਆਂ ਵਲੋਂ 10+2 ਦੇ ਵਿਦਿਆਰਥੀਆਂ ਨੂੰ 'ਏਡਿਊ-2020' ਨਾਂਅ ਹੇਠ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਜਿੱਥੇ ਵਿਦਿਆਰਥੀਆਂ ਨੇ ਸਕੂਲ 'ਚ ਬਿਤਾਏ ਪਲਾਂ ...
ਭਗਤਾ ਭਾਈਕਾ, 26 ਫਰਵਰੀ (ਸੁਖਪਾਲ ਸਿੰਘ ਸੋਨੀ)- ਸਰਕਾਰੀ ਕੰਨਿਆ ਹਾਈ ਸਕੂਲ ਕੋਠਾ ਗੁਰੂ ਦੇ ਵਿਦਿਆਰਥੀਆਂ ਵਲੋਂ ਹੁਸੈਨੀਵਾਲਾ ਬਾਰਡਰ (ਫਿਰੋਜ਼ਪੁਰ) ਦਾ ਵਿਦਿਅਕ ਟੂਰ ਲਗਾਇਆ ਗਿਆ ਟੂਰ ਅਮਨਜੀਤ ਕੌਰ ਮੁੱਖ ਅਧਿਆਪਕਾ ਦੀ ਅਗਵਾਈ ਹੇਠ ਸਕੂਲ ਕੈਂਪਸ ਵਿਚੋਂ ਰਵਾਨਾ ...
ਸੀਂਗੋ ਮੰਡੀ, 27 ਫਰਵਰੀ (ਲੱਕਵਿੰਦਰ ਸ਼ਰਮਾ)-ਪਿੰਡ ਲਹਿਰੀ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟਾਫ਼ ਵਲੋਂ ਸਕੂਲ ਮੁਖੀ ਗੁਰਿੰਦਰਪਾਲ ਕੌਰ ਦੀ ਅਗਵਾਈ ਹੇਠ ਸਰਕਾਰੀ ਸਕੂਲ 'ਚ ਬੱਚਿਆਂ ਦਾ ਦਾਖ਼ਲਾ ਵਧਾਉਣ ਦੇ ਮਕਸਦ ਨਾਲ ਇਕ ਰੈਲੀ ਪਿੰਡ 'ਚ ਕੱਢੀ ਗਈ, ਜਿਸ ਨੂੰ ...
ਭਗਤਾ, 26 ਫਰਵਰੀ (ਸੁਖਪਾਲ ਸਿੰਘ ਸੋਨੀ)-ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਸਹਿਯੋਗ ਨਾਲ ਜ਼ਿਲ੍ਹਾ ਯੂਥ ਕੋਆਡੀਨੇਟਰ ਹਰਸ਼ਰਨ ਸਿੰਘ ਦੀ ਅਗਵਾਈ ਹੇਠ ਪਿੰਡ ਗੁਰੂਸਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵਲੋਂ ਬਲਾਕ ਪੱਧਰੀ ਪੜੋਸ ਸੰਸਦ ਯੂਥ ਪਾਰਲੀਮੈਂਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX