ਤਾਜਾ ਖ਼ਬਰਾਂ


ਔਰਤ ਦੀ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਹੋਈ ਮੌਤ, ਕੱਲ੍ਹ ਆਵੇਗੀ ਰਿਪੋਰਟ
. . .  15 minutes ago
ਮਹਿਲ ਕਲਾਂ, 8 ਅਪ੍ਰੈਲ (ਪੱਤਰ ਪ੍ਰੇਰਕ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਲ ਕਲਾਂ ਸੋਢੇ ਨਾਲ ਸਬੰਧਿਤ ਇਕ 42 ਸਾਲਾ ਔਰਤ ਦੀ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਮੌਤ ਹੋਣ ਪਤਾ ਲੱਗਿਆ...
ਕੋਰੋਨਾ ਤੋਂ ਬਚਾਅ ਲਈ ਸਰਕਾਰੀ ਕੰਮ ਈ-ਮੇਲ, ਵੀਡੀਓ ਕਾਨਫਰੰਂਸਿੰਗ ਆਦਿ ਰਾਹੀਂ ਕਰਨ ਦੇ ਹੁਕਮਾਂ ਤੋਂ ਪਿੱਛੇ ਹਟੀ ਸਰਕਾਰ
. . .  37 minutes ago
ਲੋਹਟਬੱਦੀ, 8 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਨੇ ਸੂਬੇ ਦੇ ਸਮੂਹ ਵਿਭਾਗ ਮੁਖੀਆਂ, ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਡਵੀਜ਼ਨਲ ਕਮਿਸ਼ਨਰਾਂ, ਸਮੂਹ ਜ਼ਿਲ੍ਹਾ ਤੇ ਸੈਸ਼ਨ ਜੱਜ, ਸਮੂਹ ਡਿਪਟੀ ਕਮਿਸ਼ਨਰ...
ਜਲੰਧਰ 'ਚ ਇੱਕ ਹੀ ਦਿਨ ਆਇਆ ਕੋਰੋਨਾ ਦਾ ਦੂਸਰਾ ਮਾਮਲਾ ਪਾਜ਼ੀਟਿਵ
. . .  53 minutes ago
ਜਲੰਧਰ, 8 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ 'ਚ ਇੱਕ ਹੀ ਦਿਨ ਕੋਰੋਨਾ ਵਾਇਰਸ ਦਾ ਦੂਸਰਾ ਮਾਮਲਾ ਪਾਜ਼ੀਟਿਵ ਆਇਆ ਹੈ। ਮਿੱਠਾ ਬਾਜ਼ਾਰ ਦੇ ਰਹਿਣ ਵਾਲੇ 59 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਨੋਡਲ ਅਫ਼ਸਰ...
ਕੋਵਿਡ-19 ਤੋਂ ਸਿਹਤਯਾਬ ਹੋਏ ਸਰਪੰਚ ਹਰਪਾਲ ਸਿੰਘ ਪਠਲਾਵਾ ਨੇ ਸਰਕਾਰ, ਪ੍ਰਸ਼ਾਸਨ ਤੇ ਡਾਕਟਰਾਂ ਦਾ ਕੀਤਾ ਧੰਨਵਾਦ
. . .  about 1 hour ago
ਚੰਡੀਗੜ੍ਹ, 8 ਅਪ੍ਰੈਲ (ਸੁਰਿੰਦਰਪਾਲ ਸਿੰਘ) - ਕੋਵਿਡ-19 ਤੋਂ ਸਿਹਤਯਾਬ ਹੋਣ ਬਾਅਦ ਸਰਪੰਚ ਹਰਪਾਲ ਸਿੰਘ ਪਠਲਾਵਾ ਨੇ ਆਖਿਆ ਕਿ ਇਸ ਬਿਮਾਰੀ ਨਾਲ ਬੁਲੰਦ ਹੌਸਲੇ ਨਾਲ ਲੜਨ ਦੀ ਲੋੜ ਹੈ ਨਾ ਕਿ ਡਰਨ ਦੀ। ਉਨ੍ਹਾਂ ਨੇ ਉਨ੍ਹਾਂ ਸਮੇਤ ਪਠਲਾਵਾ ਦੇ ਕੋਵਿਡ-19 ਪੀੜਤਾਂ ਨੂੰ...
ਕੋਰੋਨਾ ਵਾਇਰਸ : ਯੂ ਕੇ 'ਚ ਅੱਜ ਹੋਈਆਂ 936 ਮੌਤਾਂ
. . .  about 1 hour ago
ਲੰਡਨ, 8 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬੀਤੇ 24 ਘੰਟਿਆਂ ਵਿਚ ਯੂ ਕੇ ਵਿਚ 936 ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ। ਹੁਣ ਤੱਕ ਯੂ ਕੇ ਵਿਚ ਕੁੱਲ 7095 ਮੌਤਾਂ...
ਪੰਜਾਬ 'ਚ ਕੋਰੋਨਾ ਕਾਰਨ ਹੁਣ ਤੱਕ 8 ਮੌਤਾਂ, 106 ਮਾਮਲਿਆਂ ਦੀ ਪੁਸ਼ਟੀ
. . .  about 1 hour ago
ਚੰਡੀਗੜ੍ਹ, 8 ਅਪ੍ਰੈਲ (ਸੁਰਿੰਦਰਪਾਲ ਸਿੰਘ) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ 106...
ਮਸਜਿਦ 'ਚ ਰਹਿਣ ਵਾਲੇ 12 ਲੋਕ ਆਈਸੋਲੇਸ਼ਨ ਲਈ ਲਏ ਗਏ ਕਬਜ਼ੇ 'ਚ
. . .  about 1 hour ago
ਜਲੰਧਰ, 8 ਅਪ੍ਰੈਲ - ਸਥਾਨਕ ਪੁਰਾਣਾ ਰੇਲਵੇ ਰੋਡ 'ਤੇ ਸਥਿਤ ਮਸਜਿਦ 'ਚ ਰਹਿਣ ਵਾਲੇ 12 ਲੋਕਾਂ ਨੂੰ ਸਿਵਲ ਹਸਪਤਾਲ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਆਈਸੋਲੇਸ਼ਨ ਲਈ ਕਬਜ਼ੇ ਵਿਚ...
ਕੈਪਟਨ ਨੇ ਕਰਫਿਊ ਵਧਾਉਣ ਦੀਆਂ ਰਿਪੋਰਟਾਂ ਨੂੰ ਕੀਤਾ ਖ਼ਾਰਜ
. . .  about 1 hour ago
ਚੰਡੀਗੜ੍ਹ, 8 ਅਪ੍ਰੈਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਕਰਫਿਊ ਵਧਾਉਣ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ...
ਮੋਹਾਲੀ 'ਚ ਕੋਰੋਨਾ ਦੇ 4 ਹੋਰ ਮਾਮਲਿਆਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 30
. . .  about 2 hours ago
ਐੱਸ.ਏ.ਐੱਸ ਨਗਰ , 8 ਅਪ੍ਰੈਲ (ਕੇ.ਐੱਸ. ਰਾਣਾ ) - ਹੁਣ ਤੱਕ ਦੀ ਤਾਜ਼ਾ ਸਥਿਤੀ ਅਨੁਸਾਰ ਕੋਰੋਨਾ ਵਾਇਰਸ ਦੇ ਭੇਜੇ ਗਏ ਨਮੂਨਿਆਂ ਵਿਚ ਚੁਰਾਸੀ ਦੀ ਰਿਪੋਰਟ ਆਈ ਹੈ ਜਿਨ੍ਹਾਂ ਵਿਚੋਂ ਚਾਰ ਪਾਜ਼ੀਟਿਵ ਤੇ 80 ਨੈਗੇਟਿਵ...
ਸੁਖਬੀਰ ਵੱਲੋਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਲਈ ਮੁਆਵਜ਼ੇ ਦੀ ਅਪੀਲ
. . .  51 minutes ago
ਚੰਡੀਗੜ੍ਹ, 8 ਅਪ੍ਰੈਲ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਡੀਓ ਕਾਨਫਰੰਂਸਿੰਗ ਰਾਹੀ ਸਰਵ ਪਾਰਟੀ ਮੀਟਿੰਗ ਦੌਰਾਨ ਕੋਵਿਡ-19 ਦਾ ਮੁਕਾਬਲਾ ਕਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਪਠਾਨਕੋਟ : 19 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ
. . .  about 2 hours ago
ਪਠਾਨਕੋਟ, ਸੁਜਾਨਪੁਰ 8 ਅਪ੍ਰੈਲ (ਸੰਧੂ, ਜਗਦੀਪ ਸਿੰਘ) - ਸਿਹਤ ਵਿਭਾਗ ਦੇ ਅਧਿਕਾਰੀਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੱਕ ਦੀ ਜ਼ਿਲ੍ਹਾ ਪਠਾਨਕੋਟ ਦੀ ਰਿਪੋਰਟ ਅਨੁਸਾਰ ਬੁੱਧਵਾਰ ਸਾਮ ਤੱਕ ਕੋਰੋਨਾ ਟੈਸਟ ਲਈ ਕਰੀਬ 66 ਲੋਕਾਂ ਦੇ ਸੈਂਪਲ ਭੇਜੇ ਗਏ ਹਨ ਜਿਨ੍ਹਾਂ ਵਿਚ ਸਿਹਤ ਵਿਭਾਗ ਦੇ 24 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੈਂਪਲ ਵੀ ਲੈ ਕੇ ਭੇਜੇ ਗਏ ਹਨ ਜੋ ਕਿ ਕੋਰੋਨਾ ਮ੍ਰਿਤਕ ਮਹਿਲਾ ਦੇ ਸਿਵਲ ਹਸਪਤਾਲ...
ਕੋਵਿਡ-19 ਦੀ ਜਾਂਚ ਲਈ “psdm.gov.in” 'ਤੇ ਸਵੈ-ਮੁਲਾਂਕਣ ਟੂਲ ਕਿੱਟ ਜਾਰੀ
. . .  about 2 hours ago
ਅੰਮ੍ਰਿਤਸਰ, 8 ਅਪ੍ਰੈਲ ( ਸੁਰਿੰਦਰਪਾਲ ਸਿੰਘ ਵਰਪਾਲ ) - ਇੰਸਟੀਚਿਊਟ ਫ਼ਾਰ ਡਿਜ਼ਾਸਟਰਜ਼, ਐਮਰਜੈਂਸੀ ਐਂਡ ਐਕਸੀਡੈਂਟਸ (ਆਈ.ਡੀ.ਈ.ਏ) ਨੇ ਕੋਵਿਡ-19 ਲਈ ਸਵੈ-ਮੁਲਾਂਕਣ ਟੂਲ ਕਿੱਟ ਲਾਂਚ ਕੀਤੀ ਹੈ। ਇਸ ਨੂੰ “psdm.gov.in” 'ਤੇ ਅੱਪਲੋਡ ਕੀਤਾ ਗਿਆ ਹੈ ਜਿੱਥੋਂ ਕੋਈ ਵੀ ਵਿਅਕਤੀ ਇਸ ਟੂਲ ਕਿੱਟ ਦੀ ਵਰਤੋਂ ਬਿਨਾਂ ਕਿਸੇ ਟੈਸਟ ਤੋਂ ਕੋਰੋਨਾ ਵਾਇਰਸ ਸਬੰਧੀ ਆਪਣੇ ਸ਼ੰਕਿਆਂ ਨੂੰ ਦੂਰ ਕਰਨ ਲਈ ਕਰ...
ਕੋਰੋਨਾ ਪੀੜਤ ਔਰਤ ਦੇ ਸੰਪਰਕ ਵਾਲੇ ਭੇਜੇ ਗਏ 11 ਨਮੂਨਿਆਂ 'ਚੋਂ 10 ਦੀ ਰਿਪੋਰਟ ਆਈ ਨੈਗੇਟਿਵ
. . .  about 3 hours ago
ਬਰਨਾਲਾ, 8 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ) - ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਖਾ ਰੋਡ ਬਰਨਾਲਾ ਦੀ ਕੋਰੋਨਾ ਵਾਇਰਸ ਪੀੜਤ ਔਰਤ ਦੇ ਸੰਪਰਕ...
ਕੋਰੋਨਾ ਤੋਂ ਬਚਾਅ ਲਈ ਈ-ਮੇਲ, ਈ-ਆਫਿਸ ਤੇ ਵੀਡੀਓ ਕਾਨਫਰੰਂਸਿੰਗ ਰਾਹੀਂ ਹੋਵੇਗਾ ਸਰਕਾਰੀ ਕੰਮ
. . .  about 3 hours ago
ਲੋਹਟਬੱਦੀ, 8 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ) - ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਨੇ ਸੂਬੇ ਦੇ ਸਮੂਹ ਵਿਭਾਗ ਮੁਖੀਆਂ, ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਡਵੀਜ਼ਨਲ ਕਮਿਸ਼ਨਰਾਂ, ਸਮੂਹ ਜ਼ਿਲ੍ਹਾ ਤੇ ਸੈਸ਼ਨ ਜੱਜ, ਸਮੂਹ ਡਿਪਟੀ ਕਮਿਸ਼ਨਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕੋਰੋਨਾ, ਕੋਵਿਡ-19 ਦੀ ਮਹਾਂਮਾਰੀ ਨੂੰ ਫੈਲਣ...
ਕੋਰੋਨਾ ਤੋਂ ਬਚਾਅ ਲਈ ਸਮੁੱਚੇ ਅੰਮ੍ਰਿਤਸਰ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫ਼ੈਸਲਾ
. . .  about 3 hours ago
ਅੰਮ੍ਰਿਤਸਰ, 8 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਸ਼ਹਿਰ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ 2 ਮੌਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਮ੍ਰਿਤਸਰ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੇ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਨਾਲ ਅੰਮ੍ਰਿਤਸਰ ਦੇਸ਼ ਦਾ ਪਹਿਲਾ ਸ਼ਹਿਰ ਹੋਵੇਗਾ, ਜਿੱਥੇ ਵਾਇਰਸ...
ਤਾਲਾਬੰਦੀ ਤੋਂ ਬਾਹਰ ਨਿਕਲਣ ਦੇ ਤਰੀਕੇ ਲੱਭਣ ਲਈ ਹੋਵੇਗਾ ਟਾਸਕ ਫੋਰਸ ਦਾ ਗਠਨ - ਕੈਪਟਨ
. . .  about 3 hours ago
ਮੁਸਲਿਮ ਆਗੂਆਂ ਦੇ ਸੰਪਰਕ 'ਚ ਆਉਣ ਵਾਲੀ ਇੱਕ ਲੜਕੀ ਸਮੇਤ 20 ਸ਼ੱਕੀਆਂ ਦੇ ਲਏ ਨਮੂਨੇ
. . .  about 3 hours ago
14 ਅਪ੍ਰੈਲ ਤੋਂ ਅੱਗੇ ਕਰਫ਼ਿਊ ਵਧਾਉਣ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਹੋਇਆ - ਪੰਜਾਬ ਸਰਕਾਰ ਵੱਲੋਂ ਅਟਕਲਾਂ ਨੂੰ ਕੀਤਾ ਖ਼ਾਰਜ
. . .  about 4 hours ago
ਵੱਧ ਸਕਦੈ ਲਾਕਡਾਊਨ - ਪ੍ਰਧਾਨ ਮੰਤਰੀ ਨੇ ਸਰਬ ਦਲੀ ਬੈਠਕ ’ਚ ਦਿੱਤੇ ਸੰਕੇਤ
. . .  about 4 hours ago
ਅਜੀਤ ਅਖ਼ਬਾਰ ’ਚ ਲੱਗੀ ਖ਼ਬਰ ਦਾ ਹੋਇਆ ਅਸਰ, ਗਊਸ਼ਾਲਾ ’ਚ ਤੂੜੀ ਦੀ ਕਮੀ ਹੋਈ ਦੂਰ
. . .  about 4 hours ago
ਕੋਰੋਨਾਵਾਇਰਸ : ਫ਼ਰੀਦਕੋਟੋਂ ਭੇਜੇ ਆਖ਼ਰੀ 61 ਸੈਂਪਲਾਂ ਚੋਂ 60 ਆਏ ਨੈਗੇਟਿਵ
. . .  about 4 hours ago
ਦੇਸੀ ਪਿਸਟਲ ਸਮੇਤ ਮੇਹਲੀ ਚੌਕੀ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਕਾਬੂ
. . .  about 5 hours ago
ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਨੂੰ ਕੀਤਾ ਇਕਾਂਤਵਾਸ
. . .  about 5 hours ago
ਕੈਬਨਿਟ ਮੰਤਰੀ ਰਾਣਾ ਸੋਢੀ ਵੱਲੋਂ ਕੀਤਾ ਗਿਆ ਸਿਵਲ ਹਸਪਤਾਲ ਦਾ ਦੌਰਾ
. . .  about 5 hours ago
ਕੋਰੋਨਾ ਵਾਇਰਸ ਤੋਂ ਮਰਨ ਵਾਲੇ ਵਿਅਕਤੀ ਦਾ ਖਰਚਾ ਕਰਕੇ ਖੁਦ ਸਸਕਾਰ ਕਰਾਂਗਾ -ਸੁੱਚਾ ਸਿੰਘ ਕੈਨੇਡਾ
. . .  about 5 hours ago
ਕੋਰੋਨਾ ਤੋਂ ਬਚਣਾ ਹੈ ਤਾਂ ਘਰ ਬੈਠਣਾ ਹੀ ਹੋਵੇਗਾ - ਕੇਂਦਰੀ ਮੰਤਰੀ ਸੋਮ ਪ੍ਰਕਾਸ਼
. . .  about 5 hours ago
ਟੂਰਿਜ਼ਮ ਮੰਤਰਾਲਾ ਵਲੋਂ 15 ਅਕਤੂਬਰ ਤੱਕ ਹੋਟਲ, ਰੈਸਟੋਰੈਂਟ ਜਾਂ ਰਿਜ਼ਾਰਟ ਬੰਦ ਰੱਖਣ ਦਾ ਕੋਈ ਆਦੇਸ਼ ਨਹੀਂ ਜਾਰੀ ਹੋਇਆ
. . .  about 5 hours ago
ਆੜ੍ਹਤੀਆ ਐਸੋਸੀਏਸ਼ਨ ਮੱਲਾਂਵਾਲਾ ਨੇ 1 ਲੱਖ 10 ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ ‘ਚ ਦਿੱਤੇ
. . .  about 5 hours ago
ਨਿੱਜੀ ਲੈਬ ’ਚ ਵੀ ਮੁਫ਼ਤ ਹੋਵੇ ਕੋਰੋਨਾ ਦੀ ਜਾਂਚ - ਸੁਪਰੀਮ ਕੋਰਟ
. . .  about 6 hours ago
ਸ਼ਾਹਕੋਟ 'ਚ ਕਰਫ਼ਿਊ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਫਲੈਗ ਮਾਰਚ
. . .  about 6 hours ago
ਪਿੰਡ ਵਿਰਕ ਦੇ ਤਿੰਨ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
. . .  about 6 hours ago
ਵਿਦੇਸ਼ ਤੋਂ ਆਏ ਪਿੰਡ ਖੁੱਡਾ ਦੇ ਨੌਜਵਾਨ ਨੂੰ ਸਿਹਤ ਵਿਭਾਗ ਜਾਂਚ ਲੈ ਗਿਆ
. . .  about 6 hours ago
ਕੋਰੋਨਾਵਾਇਰਸ ਦਾ ਪ੍ਰਹੇਜ ਹੀ ਇਲਾਜ: ਡੀ.ਆਈ.ਜੀ ਮਾਨ
. . .  about 6 hours ago
ਸ੍ਰੀ ਮੁਕਤਸਰ ਸਾਹਿਬ: ਰਾਧਾ ਸੁਆਮੀ ਡੇਰਾ ਮੁਖੀ ਵਲੋਂ ਦੌਰਾ
. . .  about 6 hours ago
ਭੱਠਾ ਐਸੋਸ਼ੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ 1 ਲੱਖ ਦਿੱਤੇ ਰਾਹਤ ਫੰਡ ਲਈ
. . .  about 6 hours ago
ਹੁਣ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਜਥੇਬੰਦੀ ਨੂੰ ਦਿੱਤੀ ਧਮਕੀ
. . .  about 7 hours ago
ਭੁਪਿੰਦਰ ਸਿੰਘ ਸੱਚਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਬਣੇ
. . .  about 7 hours ago
ਦਿੱਲੀ ’ਚ ਕੋਰੋਨਾਵਾਇਰਸ ਦੇ 576 ਮਾਮਲੇ ਆਏ ਸਾਹਮਣੇ, 9 ਮੌਤਾਂ
. . .  about 7 hours ago
ਰਾਣਾ ਗੁਰਜੀਤ ਸਿੰਘ ਨੇ 50 ਹਜ਼ਾਰ ਪਰਿਵਾਰਾਂ ਨੂੰ ਵੰਡੇ ਸੈਨੇਟਾਈਜ਼ਰ
. . .  about 7 hours ago
ਵੀਡੀਓ ਕਾਨਫਰੰਸਿੰਗ ਰਾਹੀਂ ਮੋਦੀ ਨੇ ਕੀਤੀ ਸਰਬ ਦਲ ਬੈਠਕ
. . .  about 7 hours ago
ਬੈਂਕ ਦੇ ਬਾਹਰ ਭੀੜ ਬਣਾ ਕੇ ਲੋਕ ਉਡਾ ਰਹੇ ਨਿਯਮਾਂ ਦੀਆਂ ਧੱਜੀਆਂ
. . .  about 7 hours ago
ਦਿੱਲੀ ਤੋਂ ਆਏ 4 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਹਸਪਤਾਲ ਭੇਜਿਆ ਗਿਆ
. . .  about 8 hours ago
ਕਰਫ਼ਿਊ ਦੌਰਾਨ ਕਿਸਾਨਾਂ ਨੂੰ ਕਣਕ ਦੀ ਕਟਾਈ ਮੌਕੇ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ - ਸੁੱਖ ਸਰਕਾਰੀਆ
. . .  about 8 hours ago
ਬਜ਼ੁਰਗਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਬੈਂਕ ਨੇ ਕੀਤਾ ਕੁਰਸੀਆਂ ਦਾ ਇੰਤਜ਼ਾਮ
. . .  about 8 hours ago
ਪੁਲਿਸ ਡਰੋਨ ਰਾਹੀ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਕਰ ਰਹੀ ਨਿਗਰਾਨੀ
. . .  about 8 hours ago
ਆਮਿਰ ਖਾਨ ਨੇ ਪੀ.ਐਮ. ਕੇਅਰ ਫੰਡ ’ਚ ਕੀਤਾ ਦਾਨ ਤੇ ਮਜ਼ਦੂਰਾਂ ਦੀ ਮਦਦ ਲਈ ਆਏ ਅੱਗੇ
. . .  about 8 hours ago
ਜਲੰਧਰ ਨੂੰ ਮਿਲੀ ਰਾਹਤ ਦੀ ਖ਼ਬਰ - ਪਾਜ਼ੀਟਿਵ ਪਾਏ ਗਏ 3 ਮਰੀਜ਼ਾਂ ਦੇ ਮੁੜ ਭੇਜੇ ਸੈਂਪਲ ਆਏ ਨੈਗੇਟਿਵ
. . .  about 8 hours ago
ਰਾਧਾ ਸੁਆਮੀ ਡੇਰਾ ਮੁਖੀ ਤੇ ਕੈਬਨਿਟ ਮੰਤਰੀ ਸੋਢੀ ਵਿਚਕਾਰ ਹੋਈ ਮੁਲਾਕਾਤ
. . .  about 8 hours ago
ਕੋਰੋਨਾਵਾਇਰਸ ਦਾ ਸੰਕਟ ਭਾਰਤ ’ਚ ਕਰੋੜਾਂ ਲੋਕਾਂ ਨੂੰ ਸੁੱਟ ਸਕਦੇ ਅੱਤ ਦੀ ਗਰੀਬੀ ’ਚ - ਸੰਯੁਕਤ ਰਾਸ਼ਟਰ
. . .  about 9 hours ago
ਸ੍ਰੀ ਮੁਕਤਸਰ ਸਾਹਿਬ ਵਿਖੇ ਚੋਰਾਂ ਨੇ ਬਣਾਇਆ ਅੱਠ ਦੁਕਾਨਾਂ ਨੂੰ ਨਿਸ਼ਾਨਾ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 15 ਫੱਗਣ ਸੰਮਤ 551

ਖੰਨਾ / ਸਮਰਾਲਾ

ਡੇਹਲੋਂ ਵਿਖੇ ਅਕਾਲੀ ਦਲ ਵਲੋਂ ਜ਼ਿਲਾ ਪੱਧਰੀ ਰੋਸ ਰੈਲੀ ਸਬੰਧੀ ਮੀਟਿੰਗ

ਡੇਹਲੋਂ, 26 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ ਅੰਦਰ ਕਾਂਗਰਸ ਸਰਕਾਰ ਖਿਲਾਫ ਕੀਤੀਆਂ ਜਾ ਰਹੀਆਂ ਰੋਸ ਰੈਲੀਆਂ ਦੀ ਲੜੀ ਤਹਿਤ ਕਸਬਾ ਡੇਹਲੋਂ ਵਿਖੇ ਜ਼ਿਲਾ ਲੁਧਿਆਣਾ ਵਲੋਂ ਰੋਸ ਰੈਲੀ 15 ਮਾਰਚ ਨੰੂ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਸਬੰਧੀ ਅੱਜ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਮੈਂਬਰ ਕੋਰ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਲੁਧਿਆਣਾ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਜਾਇਜ਼ਾ ਲਿਆ ਤੇ ਵਰਕਰਾਂ ਨਾਲ ਮੀਟਿੰਗ ਕੀਤੀ ¢ ਇਸ ਸਮੇਂ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਮਹੇਸ਼ਇੰਦਰ ਸਿੰਘ ਗਰੇਵਾਲ ਮੁੱਖ ਸਲਾਹਕਾਰ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫਲਾਪ ਹੋ ਚੱੁਕੀ ਹੈ, ਜਿਸ ਤੋਂ ਸੂਬੇ ਤੋਂ ਅੱਕ ਚੁੱਕੇ ਹਨ ¢ ਇਸ ਸਮੇਂ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਿਕ ਨੇ ਸਮੂਹ ਅਕਾਲੀ ਵਰਕਰਾਂ ਨੰੂ ਰੋਸ ਰੈਲੀ ਦੀ ਸਫਲਤਾ ਲਈ ਕਾਫ਼ਲਿਆਂ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਜ਼ਿਲਾ ਪ੍ਰਧਾਨ ਸ਼ਿਵਾਲਿਕ ਨੇ ਅੱਗੇ ਕਿਹਾ ਕਿ ਜ਼ਿਲਾ ਲੁਧਿਆਣਾ ਦਿਹਾਤੀ ਵਲੋਂ ਕੀਤੀ ਜਾਣ ਵਾਲੀ ਰੋਸ ਰੈਲੀ ਬਾਅਦ ਜ਼ਿਲੇ੍ਹ ਦੇ ਪੂਰੇ ਹਲਕਿਆਂ ਅੰਦਰ ਅਕਾਲੀ ਪੱਖੀ ਹਨੇਰੀ ਚੱਲੇਗੀ, ਜਿਸ ਨਾਲ ਕਾਂਗਰਸ ਸਰਕਾਰ ਦੀ ਪੁੱਠੀ ਗਿਣਤੀ ਆਰੰਭ ਹੋ ਜਾਵੇਗੀ ¢ ਇਸ ਸਮੇਂ ਹਰਬੰਸ ਸਿੰਘ ਗੋਪਾਲਪੁਰ, ਗੁਰਜੀਤ ਸਿੰਘ ਲਹਿਰਾ, ਹਰਦੀਪ ਸਿੰਘ ਮਨਸੂਰਾਂ, ਬਲਵੰਤ ਸਿੰਘ ਰਣੀਆਂ, ਇੰਦਰ ਸਿੰਘ ਰਾਠੌਰ, ਕਰਮਜੀਤ ਸਿੰਘ ਮਲਕਪੁਰ, ਰਘਵੀਰ ਸਿੰਘ ਥਰੀਕੇ, ਕੰਵਲਜੀਤ ਸਿੰਘ ਰਾਂਚੀ, ਮਨਜਿੰਦਰ ਸਿੰਘ ਲਾਡੋਵਾਲ ਸਾਰੇ ਸਰਕਲ ਪ੍ਰਧਾਨ, ਰਤਨ ਸਿੰਘ ਕਮਾਲਪੁਰੀ, ਸਾਬਕਾ ਚੇਅਰਮੈਨ ਹਰਬੰਸ ਸਿੰਘ ਸਾਇਆਂ, ਜਥੇਦਾਰ ਨਰਿੰਦਰ ਸਿੰਘ ਸੋਹਲ, ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਸੁਰਿੰਦਰਪਾਲ ਸਿੰਘ ਟੋਨੀ ਕਾਲਖ, ਦੁਪਿੰਦਰ ਸਿੰਘ ਡਿੰਪੀ ਜਰਖੜ, ਪਰਮਜੀਤ ਸਿੰਘ ਨੀਟੂ ਸਰੀਂਹ , ਪਰਮਿੰਦਰ ਸਿੰਘ ਰੰਗੀਆਂ, ਡਾ. ਜਰਨੈਲ ਸਿੰਘ ਨਾਰੰਗਵਾਲ, ਮਨਿੰਦਰਪਾਲ ਸਿੰਘ ਮਨੀ ਬੁਟਾਹਰੀ , ਐਡਵੋਕੇਟ ਇਕਬਾਲ ਸਿੰਘ ਗਿੱਲ, ਸਾਬਕਾ ਸਰਪੰਚ ਭਗਵੰਤ ਸਿੰਘ ਬਿੱਟੀ ਬੂਲ, ਸਾਬਕਾ ਸਰਪੰਚ ਸੁਖਦਰਸ਼ਨ ਸਿੰਘ ਪੋਹੀੜ ਹਾਜ਼ਰ ਸਨ¢

ਬੀ. ਕੇ. ਯੂ. ਏਕਤਾ ਉਗਰਾਹਾਂ ਨੇ ਭਾਜਪਾ ਸਰਕਾਰ ਦੀ ਅਰਥੀ ਫੂਕੀ

ਪਾਇਲ, 26 ਫਰਵਰੀ (ਰਜਿੰਦਰ ਸਿੰਘ, ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਿੱਲੀ 'ਚੋਂ ਹੋਏ ਮੁਸਲਮਾਨਾਂ ਤੇ ਹਮਲੇ ਕਰਨ ਵਾਲੇ ਭਾਜਪਾ ਤੇ ਆਰ. ਐੱਸ. ਐੱਸ. ਦੇ ਵਿਰੋਧ ਵਿਚ ਪੰਜਾਬ ਦੇ ਸੱਦੇ ਤਹਿਤ ਅੱਜ ਪਾਇਲ ਵਿਖੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ | ...

ਪੂਰੀ ਖ਼ਬਰ »

ਪਿੰਡ ਮਦਨੀਪੁਰ ਵਿਚ 46ਵਾਂ ਗੁਰਮਤਿ ਸਮਾਗਮ ਕਰਵਾਇਆ

ਮਲੌਦ, 26 ਫਰਵਰੀ (ਦਿਲਬਾਗ ਸਿੰਘ ਚਾਪੜਾ)-ਅੱਜ ਪਿੰਡ ਮਦਨੀਪੁਰ ਵਿਚ ਦਿਲਬਾਗ ਸਿੰਘ ਰਜਵਾੜਾ ਦੇ ਗ੍ਰਹਿ ਵਿਖੇ 46ਵਾਂ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਭਾਈ ਸਤਨਾਮ ਸਿੰਘ ਸਿੱਧਸਰ ਵਾਲਿਆਾ ਨੇ ਕੀਰਤਨ ਕੀਤਾ ਤੇ ਸੰਤ ਬਾਬਾ ਉਕਾਰ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਜ਼ ਯੂਨੀਅਨ ਉੱਪ ਮੰਡਲ ਘੁਡਾਣੀ ਕਲਾਂ ਕਮੇਟੀ ਦੀ ਚੋਣ

ਰਾੜਾ ਸਾਹਿਬ, 26 ਫਰਵਰੀ (ਸਰਬਜੀਤ ਸਿੰਘ ਬੋਪਾਰਾਏ)-ਟੈਕਨੀਕਲ ਸਰਵਿਸਜ਼ ਯੂਨੀਅਨ ਉੱਪ ਮੰਡਲ ਘੁਡਾਣੀ ਕਲਾਂ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਡਵੀਜ਼ਨ ਵਾਰਕਿੰਗ ਕਮੇਟੀ ਦੇ ਨੋਟੀਫ਼ਿਕੇਸ਼ਨ ਦੇ ਮੁਤਾਬਿਕ ਚੋਣ ਇਜਲਾਸ ਕੀਤਾ ਗਿਆ | ਜਿਸ ਵਿਚ ਸਬ ਡਵੀਜ਼ਨ ਦੇ ...

ਪੂਰੀ ਖ਼ਬਰ »

ਟਰੱਕ ਵਿਚ ਸੁੱਤੇ ਪਏ ਡਰਾਈਵਰ ਦੀ ਅਚਾਨਕ ਮੌਤ

ਖੰਨਾ , 26 ਫਰਵਰੀ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਅਨਾਜ ਮੰਡੀ ਖੰਨਾ ਵਿਚ ਇਕ ਖੜੇ ਟਰੱਕ ਵਿਚ ਸੁੱਤੇ ਪਏ ਡਰਾਈਵਰ ਦੀ ਮੌਤ ਹੋ ਗਈ | ਮਿ੍ਤਕ ਗੁਰਜੋਤ ਸਿਘ ਦੇ ਭਰਾ ਸੁਖਜੋਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੀ ਉਮਰ 33 ਸਾਲ ਸੀ | ਬੀਤੀ ਰਾਤ ਉਹ ਘਰ ਨਹੀ ਆਇਆ ਆਪਣੇ ਟਰੱਕ ਵਿਚ ...

ਪੂਰੀ ਖ਼ਬਰ »

ਪੰਜਾਬੀ ਸੱਥ ਬਰਵਾਲੀ ਵਲੋਂ ਸਾਲਾਨਾ ਸਾਹਿਤਕ ਸਮਾਗਮ 2 ਮਾਰਚ ਨੂੰ

ਸਮਰਾਲਾ, 26 ਫਰਵਰੀ (ਗੋਪਾਲ ਸੋਫਤ)-ਪੰਜਾਬੀ ਸੱਥ ਬਰਵਾਲੀ ਵਲੋਂ 20ਵਾਂ ਸਾਲਾਨਾ ਸਾਹਿਤਕ ਸਮਾਗਮ 2 ਮਾਰਚ ਨੂੰ ਪਿੰਡ ਬਰਵਾਲੀ ਖ਼ੁਰਦ ਦੀ ਸੱਥ ਵਿਖੇ ਕਰਵਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਸੱਥ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਅਤੇ ਰਾਜਵਿੰਦਰ ਸਮਰਾਲਾ ਨੇ ਦੱਸਿਆ ...

ਪੂਰੀ ਖ਼ਬਰ »

ਕਿਸ਼ੋਰ ਸਿੱਖਿਆ ਨਾਲ ਸਬੰਧਿਤ ਮੁਕਾਬਲੇ ਕਰਵਾਏ

ਖੰਨਾ, 26 ਫਰਵਰੀ (ਹਰਜਿੰਦਰ ਸਿੰਘ ਲਾਲ)-ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਵਿਖੇ ਹੈੱਡਮਾਸਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਕਿਸ਼ੋਰ ਸਿਖਿਆ ਪ੍ਰੋਗਰਾਮ ਵਿਚ ਨਸ਼ਾ ਵਿਰੋਧੀ ਮੁਹਿੰਮ ਅਧੀਨ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ¢ ਕਿਸ਼ੋਰ ਸਿੱਖਿਆ ਦੇ ...

ਪੂਰੀ ਖ਼ਬਰ »

6 ਮਾਰਚ ਨੂੰ ਆਂਗਣਵਾੜੀ ਵਰਕਰ ਮੂੰਹ 'ਤੇ ਕਾਲੀਆਂ ਪੱਟੀਆਂ ਬੰਨ੍ਹ ਅੰਦੋਲਨ ਕਰਨਗੀਆਂ

ਮਾਛੀਵਾੜਾ ਸਾਹਿਬ, 26 ਫਰਵਰੀ (ਸੁਖਵੰਤ ਸਿੰਘ ਗਿੱਲ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਸੱਦੇ 'ਤੇ ਸੀ. ਡੀ. ਪੀ. ਓ. ਦਫ਼ਤਰ ਮਾਛੀਵਾੜਾ ਵਿਖੇ ਆਂਗਣਵਾੜੀ ਵਰਕਰਾਂ ਦੀ ਮੀਟਿੰਗ ਬਲਾਕ ਪ੍ਰਧਾਨ ਚਰਨਜੀਤ ਕੌਰ ਪੂੰਨੀਆਂ ਦੀ ਅਗਵਾਈ ਹੇਠ ਹੋਈ, ਜਿਸ ਵਿਚ 6 ਮਾਰਚ ਨੂੰ ...

ਪੂਰੀ ਖ਼ਬਰ »

24 ਸਾਲਾਂ ਨੌਜਵਾਨ ਲਾਪਤਾ

ਖੰਨਾ, 26 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਕਰਤਾਰ ਨਗਰ ਦੇ 24 ਸਾਲਾਂ ਗੁਰਮੀਤ ਸਿੰਘ ਕੱਲ੍ਹ ਤੋਂ ਲਾਪਤਾ ਨੌਜਵਾਨ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ | ਭਗਵਾਨ ਸਿੰਘ ਨੇ ਦੱਸਿਆ ਕਿ 25 ਫਰਵਰੀ ਦੀ ਸਵੇਰੇ 7 ਵਜੇ ਦੇ ਕਰੀਬ ਉਸ ਦਾ ਲੜਕਾ ਗੁਰਮੀਤ ਸਿੰਘ ਕੰਮ ਲਈ ...

ਪੂਰੀ ਖ਼ਬਰ »

ਗੁਆਂਢੀਆਂ ਤੋਂ ਦੁਖੀ ਔਰਤ ਨੇ ਆਪਣੇ-ਆਪ ਨੂੰ ਲਗਾਈ ਅੱਗ, ਹਾਲਤ ਗੰਭੀਰ

ਸਾਹਨੇਵਾਲ, 26 ਫਰਵਰੀ (ਅਮਰਜੀਤ ਸਿੰਘ ਮੰਗਲੀ)-ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੇ ਸਾਹਨੇਵਾਲ-ਰਾਮਗੜ੍ਹ ਰੋਡ ਤੇ ਵਾਰਡ ਨੰਬਰ 1 ਵਿਚ ਰਹਿਣ ਵਾਲੀ ਔਰਤ ਨੇ ਗੁਆਂਢੀਆਂ ਤੋਂ ਦੁਖੀ ਹੋ ਕੇ ਆਪਣੇ ਆਪ ਨੂੰ ਤੇਲ ਪਾਕੇ ਅੱਗ ਲਾ ਲਈ ਜਿਸ ਨੂੰ ਸੀ. ਐੱਮ. ਸੀ. ਹਸਪਤਾਲ ਦਾਖ਼ਲ ...

ਪੂਰੀ ਖ਼ਬਰ »

ਘਰ ਦੀ ਛੱਤ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ

ਖੰਨਾ, 26 ਫਰਵਰੀ (ਮਨਜੀਤ ਸਿੰਘ ਧੀਮਾਨ)-ਘਰ ਦੀ ਛੱਤ ਤੋਂ ਡਿੱਗ ਕੇ ਵਿਅਕਤੀ ਜ਼ਖ਼ਮੀ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਜ਼ਖ਼ਮੀ ਸੰਦੀਪ ਕੁਮਾਰ 35 ਵਾਸੀ ਉੱਤਮ ਨਗਰ ਖੰਨਾ ਨੂੰ ਜ਼ਖ਼ਮੀ ਹਾਲਤ ਵਿਚ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਜਿੱਥੇ ਉਸ ਦੀ ...

ਪੂਰੀ ਖ਼ਬਰ »

ਵਾਤਾਵਰਣ ਦੀ ਸ਼ੁੱਧਤਾ ਸਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ

ਮਲੌਦ, 26 ਫਰਵਰੀ (ਦਿਲਬਾਗ ਸਿੰਘ ਚਾਪੜਾ)-ਸਰਕਾਰੀ ਮਿਡਲ ਸਕੂਲ ਗੋਸਲ ਵਿਖੇ ਨੈਸ਼ਨਲ ਗਰੀਨ ਕਾਰਪਸ ਅਧੀਨ ਸਕੂਲ ਮੁੱਖੀ ਨਵਜੋਤ ਸ਼ਰਮਾ ਦੀ ਅਗਵਾਈ ਹੇਠ ਬੱਚਿਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਸਕੂਲ ਕੈਂਪਸ ਵਿਚ ਵਿਦਿਆਰਥੀਆਂ ਅਤੇ ...

ਪੂਰੀ ਖ਼ਬਰ »

ਮੋਟਰਸਾਈਕਲ ਚਾਲਕ ਦੀ ਮੌਤ

ਸਮਰਾਲਾ, 26 ਫਰਵਰੀ (ਗੋਪਾਲ ਸੋਫਤ)-ਇੱਥੋਂ ਨਜ਼ਦੀਕ ਪਿੰਡ ਹੇਡੋਂ ਨੇੜੇ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ (50) ਵਾਸੀ ਚਮਕੌਰ ਸਾਹਿਬ ਲੁਧਿਆਣਾ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ ਕਿ ਪਿੰਡ ਹੇਡੋਂ ਨੇੜੇ ਅਚਾਨਕ ਉਸ ਦਾ ਮੋਟਰਸਾਈਕਲ ...

ਪੂਰੀ ਖ਼ਬਰ »

ਬਜਾਜ ਕਾਲਜ ਚੌਾਕੀਮਾਨ ਦਾ ਬੀ.ਐੱਸ.ਸੀ. (ਫੈਸ਼ਨ ਡਿਜ਼ਾਇਨਿੰਗ) ਸਮੈਸਟਰ ਪੰਜਵਾਂ ਦਾ ਨਤੀਜਾ ਸ਼ਾਨਦਾਰ

ਚੌਾਕੀਮਾਨ, 26 ਫਰਵਰੀ (ਤੇਜਿੰਦਰ ਸਿੰਘ ਚੱਢਾ)-ਬਜਾਜ ਕਾਲਜ ਚੌਾਕੀਮਾਨ ਦੇ ਵਿਦਿਆਰਥੀਆਂ ਵਲੋਂ ਆਪਣੀਆਂ ਸ਼ਾਨਦਾਰ ਉਪਲੱਬਧੀਆਂ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਬੀ.ਐੱਸ.ਸੀ. (ਫੈਸ਼ਨ ਡਿਜ਼ਾਇਨਿੰਗ) ਸਮੈਸਟਰ ਪੰਜਵਾਂ ਦੇ ਨਤੀਜੇ ਵਿਚ ਬੇਹੱਦ ਉਲੇਖ ਯੋਗ ਪ੍ਰਾਪਤੀਆਂ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪੰਡੋਰੀ ਵਿਖੇ ਸਾਬਕਾ ਸਰਪੰਚ ਵਲੋਂ ਪੜ੍ਹਾਈ 'ਚ ਅੱਵਲ ਵਿਦਿਆਰਥੀਆਂ ਦਾ ਸਨਮਾਨ

ਚੌਾਕੀਮਾਨ, 26 ਫਰਵਰੀ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪੰਡੋਰੀ ਵਿਖੇ ਇਨਾਮ ਵੰਡ ਸਮਾਰੋਹ ਸਕੂਲ ਮੁੱਖੀ ਦੀਪਕ ਰਾਏ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਮੌਕੇ ਸਾਬਕਾ ਸਰਪੰਚ ਬਲਰਾਜ ਸਿੰਘ ਪੰਡੋਰੀ, ਸਮਾਜ ਸੇਵੀ ਪਰਮਜੀਤ ਸਿੰਘ ਸਿੱਧੂ ...

ਪੂਰੀ ਖ਼ਬਰ »

ਕਾਲਖ ਵਿਖੇ ਨਿੰਮਾ ਯਾਦਗਾਰੀ ਕਬੱਡੀ ਕੱਪ ਅੱਜ-ਟੋਨੀ/ਪੱਪੂ

ਡੇਹਲੋਂ, 26 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਕਾਲਖ ਵਿਖੇ ਚੀਮਾ ਸਪੋਟਰ ਕਲੱਬ ਵਲੋਂ 18ਵਾਂ ਨਿਰਮਲ ਨਿੰਮਾ ਯਾਦਗਾਰੀ ਕਬੱਡੀ ਕੱਪ ਅੱਜ 27 ਫਰਵਰੀ ਨੰੂ ਐੱਨ.ਆਰ.ਆਈ. ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਸਵਰਗੀ ਸਰਪੰਚ ਹੁਸ਼ਿਆਰ ਸਿੰਘ ਯਾਦਗਾਰੀ ਸਟੇਡੀਅਮ ...

ਪੂਰੀ ਖ਼ਬਰ »

ਸ੍ਰੀ ਰਾਮ ਕਾਲਜ ਡੱਲਾ ਵਿਖੇ ਇਕ ਰੋਜ਼ਾ ਨੈਸ਼ਨਲ ਪੱਧਰੀ ਸੈਮੀਨਾਰ ਕਰਵਾਇਆ

ਜਗਰਾਉਂ, 26 ਫਰਵਰੀ (ਜੋਗਿੰਦਰ ਸਿੰਘ)-ਪੇਂਡੂ ਖੇਤਰ 'ਚ ਸਫ਼ਲਤਾਪੂਰਵਕ ਚੱਲ ਰਹੇ ਸ੍ਰੀ ਰਾਮ ਕਾਲਜ ਡੱਲਾ ਵਿਖੇ ਕਾਲਜ ਦੀ ਪ੍ਰਬੰਧਕ ਕਮੇਟੀ, ਸਟਾਫ਼ ਤੇ ਵਿਦਿਆਰਥੀਆਂ ਵਲੋਂ ਪਿ੍ੰ: ਸਤਵਿੰਦਰ ਕੌਰ ਦੀ ਅਗਵਾਈ ਹੇਠ, ਡੀਨ ਕਾਲਜ ਵਿਕਾਸ ਕੌਾਸਲ ਪੰਜਾਬ ਯੂਨੀਵਰਸਿਟੀ ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦੱਧਾਹੂਰ ਵਿਖੇ ਨਵੇਂ ਵਿੱਦਿਅਕ ਸੈਸ਼ਨ 2020-21 ਦਾਖ਼ਲੇ ਸ਼ੁਰੂ

ਰਾਏਕੋਟ, 26 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੱਧਾਹੂਰ ਵਿਖੇ ਨਵੇਂ ਵਿੱਦਿਅਕ ਸੈਸ਼ਨ 2020-21 ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ | ਇਸ ਮੌਕੇ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਤੂਰ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਐੱਸ.ਜੀ.ਜੀ. ਕਾਲਜ ਰਾਏਕੋਟ ਦੀ 2 ਰੋਜ਼ਾ ਅਥਲੈਟਿਕ ਮੀਟ ਅਮਿੱਟ ਯਾਦਾਂ ਨਾਲ ਸਮਾਪਤ

ਰਾਏਕੋਟ, 26 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ 2 ਰੋਜ਼ਾ ਅਥਲੈਟਿਕ ਮੀਟ ਅਮਿੱਟਾਂ ਯਾਦਾਂ ਛੱਡਦੀ ਸਮਾਪਤ ਹੋਈ | ਇਸ ਮੌਕੇ ਪਿ੍ੰਸੀਪਲ ਡਾ. ਰਜਨੀ ਬਾਲਾ ਦੀ ਅਗਵਾਈ ਹੇਠ ਅਤੇ ਖੇਡ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਉਪਮਾ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋੋਂ ਮਠਿਆਈਆਂ ਦੀ ਜਾਂਚ

ਭੂੰਦੜੀ, 26 ਫਰਵਰੀ (ਕੁਲਦੀਪ ਸਿੰਘ ਮਾਨ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਲੁਧਿਆਣਾ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਦੀਪ ਕੌਰ ਸਿੱਧੂ ਦੀ ਯੋਗ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਥਾਂ-ਥਾਂ ਛਾਪੇ ਮਾਰੇ ਜਾ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਹਰ ਸਰਕਾਰੀ ਮੁਲਾਜ਼ਮ ਅਧਿਕਾਰੀ ਦੇ ਬੱਚੇ ਇਨ੍ਹਾਂ ਸਕੂਲਾਂ 'ਚ ਪੜ੍ਹਾਉਣੇ ਲਾਜ਼ਮੀ ਕੀਤੇ ਜਾਣ-ਸੰਧੂ

ਹਠੂਰ, 26 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਕਿਰਤੀ ਕਿਸਾਨ ਯੂਨੀਅਨ ਕੁਲ ਹਿੰਦ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਅੱਜ ਪਿੰਡ ਦੇਹੜਕਾ ਵਿਖੇ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਪੰਜਾਬ ਤੇ ਦੇਸ਼ ਦੇ ਹਾਲਾਤ ਸਬੰਧੀ ਗੱਲਬਾਤ ਕਰਦਿਆਂ ਕਿਹਾ ਕੇ ਪੰਜਾਬ ਸਮੇਤ ਸਮੁੱਚੇ ਦੇਸ਼ ...

ਪੂਰੀ ਖ਼ਬਰ »

ਗੋਲਡਨ ਵੇਅ ਆਈਲੈਟਸ ਇੰਸਟੀਚਿਊਟ ਡਾਂਗੋਂ ਦੀ ਵਿਦਿਅਰਥਣ ਨੇ 6.5 ਬੈਂਡ ਹਾਸਲ ਕੀਤੇ

ਪੱਖੋਵਾਲ/ਸਰਾਭਾ, 26 ਫਰਵਰੀ (ਕਿਰਨਜੀਤ ਕੌਰ ਗਰੇਵਾਲ)-ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੀ ਗੋਲਡਨ ਵੇਅ ਆਈਲੈਟਸ ਇੰਸਟੀਚਿਊਟ ਡਾਂਗੋਂ (ਪੱੱਖੋਵਾਲ) ਦੀ ਵਿਦਿਆਰਥਣ ਰਾਜਦੀਪ ਕੌਰ ਡਾਂਗੋਂ ਨੇ ਆਈਲੈਟਸ ਟੈਸਟ 'ਚੋਂ ਓਵਰਆਲ 6.5 ਬੈਂਡ ਲੈ ਕੇ ਜਿੱਥੇ ਆਪਣਾ ...

ਪੂਰੀ ਖ਼ਬਰ »

ਜਗਰਾਉਂ ਰੌਸ਼ਨੀ ਦੇ ਦੂਸਰੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਹੋਈਆਂ ਨਤਮਸਤਕ

ਜਗਰਾਉਂ, 26 ਫਰਵਰੀ (ਅਜੀਤ ਸਿੰਘ ਅਖਾੜਾ)-ਸੰਸਾਰ ਪ੍ਰਸਿੱਧ ਜਗਰਾਉਂ ਰੌਸ਼ਨੀ ਮੇਲੇ ਦੇ ਦੂਸਰੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਬਾਬਾ ਮੋਹਕਮਦੀਨ ਦੀ ਦਰਗਾਹ 'ਤੇ ਨਤਮਸਤਕ ਹੋਈਆਂ | ਸੰਗਤਾਂ ਵਲੋਂ ਬਾਬਾ ਮੋਹਕਮਦੀਨ ਦੀ ਦਰਗਾਹ ਤੋਂ ਇਲਾਵਾ ਦਰਗਾਹ ਮਾਈ ਜੀਨਾ, ਪਿੰਡ ...

ਪੂਰੀ ਖ਼ਬਰ »

ਡੀ.ਟੀ.ਐੱਫ. ਆਗੂ ਨੂੰ ਸਦਮਾ, ਪਿਤਾ ਦੀ ਮੌਤ

ਰਾਏਕੋਟ, 26 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂ ਮਾ. ਜਗਜੀਤ ਸਿੰਘ ਰਾਏਕੋਟ ਦੇ ਸਤਿਕਾਰਯੋਗ ਪਿਤਾ ਰਣਜੀਤ ਸਿੰਘ (ਵੇਰਕਾ ਮਿਲਕ ਪਲਾਂਟ ਵਾਲੇ) ਦੀ ਬੇਵਕਤੀ ਮੌਤ 'ਤੇ ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਵਲੋਂ ਗਹਿਰੇ ਦੁੱਖ ਦਾ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਸੁਧਾਰ ਵਿਖੇ 'ਫੂਡ ਟੈਕਨਾਲੌਜੀ ਵਿਚ ਨਵੀਆਂ ਖੋਜਾਂ' ਵਿਸ਼ੇ 'ਤੇ ਸੈਮੀਨਾਰ

ਗੁਰੂਸਰ ਸੁਧਾਰ, 26 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਵਰਤਮਾਨ ਵਿਚ ਸਭ ਤੋਂ ਵੱਧ ਪ੍ਰਚਾਰੀਆਂ ਜਾ ਰਹੀਆਂ ਤਕਨੀਕੀ ਖੋਜਾਂ ਨੂੰ ਭੋਜਨ ਖੇਤਰ ਨਾਲ ਜੋੜ ਕੇ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਫੂਡ ਪ੍ਰੋਸੈਸਿੰਗ ਤੇ ਕੁਆਲਿਟੀ ਮੈਨੇਜਮੈਂਟ ਵਿਭਾਗ ...

ਪੂਰੀ ਖ਼ਬਰ »

ਨੂਰਪੁਰ ਬੇਟ 'ਚ ਕੈਂਪ ਦੌਰਾਨ ਹੈਪੀ ਸੀਡਰ ਨਾਲ ਬਿਜਾਈ ਕਰਨ ਵਾਲੇ 100 ਤੋਂ ਵੱਧ ਕਿਸਾਨਾਂ ਦਾ ਸਨਮਾਨ

ਹੰਬੜਾਂ, 26 ਫਰਵਰੀ (ਹਰਵਿੰਦਰ ਸਿੰਘ ਮੱਕੜ)-ਇਥੋਂ ਨਜ਼ਦੀਕੀ ਪਿੰਡ ਨੂਰਪੁਰ ਬੇਟ, ਲੁਧਿਆਣਾ ਵਿਖੇ ਪ੍ਰਾਜੈਕਟ ਤਹਿਤ ਲਗਾਏ ਗਏ ਜ਼ਿਲ੍ਹਾ ਪੱਧਰੀ ਕੈਂਪ ਦੌਰਾਨ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਸਨਮਾਨਿਤ ਕਰਨ ਮੌਕੇ ਸਮਾਗਮ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਚਾਈਲਡ ਲਾਈਨ-1098 ਨੂੰ ਹੋਰ ਸੁਚਾਰੂ ਬਣਾਉਣ ਲਈ ਪ੍ਰਸ਼ਾਸਨ ਹੋੋਵੇਗਾ ਪਾਬੰਦ-ਏ.ਡੀ.ਸੀ. (ਵਿਕਾਸ)

ਜਗਰਾਉਂ/ਲੋਹਟਬੱਦੀ, 26 ਫਰਵਰੀ (ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ ਡਾਂਗੋਂ)-ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਭਾਰਤ ਸਰਕਾਰ ਵਲੋਂ ਬੱਚਿਆਂ ਦੀ ਸਾਂਭ-ਸੰਭਾਲ ਲਈ ਮਾਨਤਾ ਪ੍ਰਾਪਤ ਸੰਸਥਾ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਾਡੇਸ਼ਨ ਧਾਮ ਤਲਵੰਡੀ ...

ਪੂਰੀ ਖ਼ਬਰ »

ਦੇਸ਼ ਦੇ ਵਿਕਾਸ ਦੀ ਪ੍ਰਕਿਰਿਆ ਨੂੰ ਮੱਘਦਾ ਰੱਖਣ ਲਈ ਸਿੱਖਿਆ ਤੋਂ ਵੱਧ ਕੁੱਝ ਵੀ ਮਹੱਤਵਪੂਰਨ ਨਹੀਂ-ਵਿਧਾਇਕ ਲੱਖਾ, ਮਕਸੂਦੜਾ

ਰਾੜਾ ਸਾਹਿਬ, 26 ਫਰਵਰੀ (ਸਰਬਜੀਤ ਸਿੰਘ ਬੋਪਾਰਾਏ)-ਕਿਸੇ ਵੀ ਦੇਸ਼ ਦੇ ਵਿਕਾਸ ਦੀ ਪ੍ਰਕਿਰਿਆ ਨੂੰ ਸੰਚਾਰੂ ਰੂਪ ਵਿਚ ਚਲਾਉਣ ਤੇ ਨਿਰੰਤਰ ਮੱਘਦਾ ਰੱਖਣ ਲਈ ਸਿੱਖਿਆ ਤੋਂ ਵੱਧ ਕੁੱਝ ਵੀ ਮਹੱਤਵਪੂਰਨ ਨਹੀ ਹੈ | ਇਹ ਪ੍ਰਗਟਾਵਾ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ...

ਪੂਰੀ ਖ਼ਬਰ »

ਸਵ: ਨਾਹਰ ਸਿੰਘ ਲਹਿਰਾ ਦੇ ਪਰਿਵਾਰ ਨਾਲ ਨਾਮਵਰ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ

ਅਹਿਮਦਗੜ੍ਹ, 26 ਫਰਵਰੀ (ਪੁਰੀ)-ਇਲਾਕੇ ਦੇ ਪ੍ਰਮੁੱਖ ਕਾਰੋਬਾਰੀ ਪਰਿਵਾਰ ਲਹਿਰਾ ਗਰੁੱਪ ਆਫ਼ ਇੰਡਸਟਰੀਜ਼ ਦੇ ਨੌਜਵਾਨ ਆਗੂ ਨਾਹਰ ਸਿੰਘ ਲਹਿਰਾ ਪ੍ਰਧਾਨ ਵਿਸ਼ਵਕਰਮਾ ਮੰਦਿਰ ਕਮੇਟੀ ਡੋਹਲੋ ਅਤੇ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਹਲਕਾ ਗਿੱਲ ਦੇ ਇੰਚਾਰਜ ਜੋ ਭਰ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਮਾਛੀਵਾੜਾ-2 ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਦਾਖਲਾ ਰੈਲੀ ਕੱਢੀ

ਮਾਛੀਵਾੜਾ ਸਾਹਿਬ, 26 ਫਰਵਰੀ (ਸੁਖਵੰਤ ਸਿੰਘ ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾੜਾ-2 ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਬਲਾਕ ਅਧਿਕਾਰੀ ਕੁਲਵੰਤ ਸਿੰਘ ਤੇ ਸਕੂਲ ਮੁਖੀ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਨਵੇਂ ਸੈਸ਼ਨ ਦੌਰਾਨ ਦਾਖਲਾ ਰੈਲੀ ਕੱਢੀ ਗਈ | ...

ਪੂਰੀ ਖ਼ਬਰ »

ਨਸ਼ਿਆਂ ਤੇ ਭਿ੍ਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਐੱਸ. ਐੱਸ. ਪੀ. ਹਰਪ੍ਰੀਤ ਸਿੰਘ

ਸਮਰਾਲਾ, 26 ਫਰਵਰੀ (ਰਾਮ ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਪੁਲਿਸ ਜ਼ਿਲਾ ਖੰਨਾ ਦੇ ਨਵੇਂ ਨਿਯੁਕਤ ਹੋਏ ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੁਲਿਸ ਜ਼ਿਲ੍ਹਾ ਖੰਨਾ 'ਚ ਨਸ਼ਿਆਂ ਦੀ ਵਿੱਕਰੀ ਤੇ ਭਿ੍ਸ਼ਟਾਚਾਰ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ...

ਪੂਰੀ ਖ਼ਬਰ »

ਬੀਜਾ ਪਿੰਡ ਦੇ ਮੋੜਾਂ 'ਤੇ ਟ੍ਰੈਫ਼ਿਕ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਸਪੀਡ ਬ੍ਰੇਕਰਾਂ 'ਤੇ ਸ਼ੀਸ਼ੇ ਲਗਾਏ ਗਏ

ਬੀਜਾ, 26 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਕਸਬਾ ਬੀਜਾ ਵਿਖੇ ਸਰਪੰਚ ਸੁਖਰਾਜ ਸਿੰਘ ਸ਼ੇਰਗਿੱਲ ਦੀ ਅਗਵਾਈ ਵਾਲੀ ਗ੍ਰਾਮ ਪੰਚਾਇਤ ਨੇ ਲੋਕਾਂ ਨੂੰ ਸੜਕ ਦੁਰਘਟਨਾ ਤੋਂ ਬਚਾਉਣ ਲਈ ਸਪੀਡ ਬਰੈਕਰ ਇਕ ਦੂਜੀ ਦਿਸ਼ਾ ਨੂੰ ਦੇਖਣ ਲਈ ਸ਼ੀਸ਼ੇ ਲਗਾਏ ਗਏ | ਇਸ ਪੰਚਾਇਤ ਦੇ ...

ਪੂਰੀ ਖ਼ਬਰ »

ਪਿੰਡ ਜਟਾਣਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਰੋਹ

ਬੀਜਾ, 26 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ)-ਇੱਥੋਂ ਦੇ ਨਜ਼ਦੀਕੀ ਪਿੰਡ ਜਟਾਣਾ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਪ੍ਰਾਇਮਰੀ ਸਕੂਲ 'ਚ ਮੁੱਖ ਅਧਿਆਪਕ ਜਗਤਾਰ ਸਿੰਘ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ...

ਪੂਰੀ ਖ਼ਬਰ »

ਰਿਟਾਇਰਡ ਪੁਲਿਸ ਅਫ਼ਸਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ 'ਤੇ-ਐੱਸ. ਐੱਸ. ਪੀ.

ਖੰਨਾ, 26 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਖੰਨਾ ਵਲੋਂ ਪ੍ਰਧਾਨ ਸਰਦਾਰ ਸਿੰਘ ਦੀ ਅਗਵਾਈ ਵਿਚ ਨਵ ਨਿਯੁਕਤ ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਦਾ ਸਵਾਗਤ ਕੀਤਾ ਗਿਆ ਅਤੇ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖਿਆ ਗਿਆ | ਇਸ ...

ਪੂਰੀ ਖ਼ਬਰ »

ਕੋਟਾਂ ਕਾਲਜ ਦੀ ਬੀ. ਐੱਸ. ਸੀ. ਫ਼ੈਸ਼ਨ ਡਿਜ਼ਾਇਨਿੰਗ ਦੀਆਂ ਯੂਨੀਵਰਸਿਟੀ ਰਿਜ਼ਲਟ ਵਿਚ ਸ਼ਾਨਦਾਰ ਪ੍ਰਾਪਤੀਆਂ

ਬੀਜਾ, 26 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰੰਘ ਬਗਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ ਨੇ ਲਗਾਤਾਰ ਇਤਿਹਾਸ ਦੁਹਰਾਉਂਦਿਆਂ ਪੰਜਾਬ ...

ਪੂਰੀ ਖ਼ਬਰ »

ਏ. ਐੱਸ. ਗਰੁੱਪ ਦੇ ਵਿਦਿਆਰਥੀਆਂ ਨੇ ਬੀ. ਕਾਮ ਵਿਚੋਂ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ

ਖੰਨਾ , 26 ਫਰਵਰੀ (ਹਰਜਿੰਦਰ ਸਿੰਘ ਲਾਲ)-ਆਈ. ਕੇ. ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ. ਕਾਮ ਦੇ ਨਤੀਜਿਆਂ ਵਿਚੋਂ ਏ.ਐੱਸ.ਗਰੱੁਪ ਆਫ਼ ਇੰਸਟੀਚਿਊਸ਼ਨਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ | ਕਾਲਜ ਦੇ ਡਾਇਰੈਕਟਰ ਡਾ. ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਵਿਚ ਲਵਲੀਨ ਕੌਰ ਬਣੀ ਮਿਸ ਫੇਅਰਵੈੱਲ

ਖੰਨਾ, 26 ਫਰਵਰੀ (ਹਰਜਿੰਦਰ ਸਿੰਘ ਲਾਲ)-ਕੇ.ਐੱਲ.ਜੇ. ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਅੱਜ ਗਿਆਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਵਲੋਂ ਬਾਰ੍ਹਵੀਂ ਕਲਾਸ ਦੀਆ ਵਿਦਿਆਰਥਣਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਇਕ ਸਾਦਾ ਤੇ ...

ਪੂਰੀ ਖ਼ਬਰ »

ਪੁਨੀਤ ਇੰਗਲਿਸ਼ ਡਾਟ ਕਾਮ ਨੇ ਲਗਵਾਏ 10 ਹੋਰ ਕੈਨੇਡਾ ਦੇ ਸਟੱਡੀ ਵੀਜ਼ੇ

ਖੰਨਾ, 26 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਵਿਚ ਕੈਨੇਡਾ ਵੀਜ਼ਾ ਤੇ ਆਈਲੈਟਸ ਕਰਵਾਉਣ ਵਾਸਤੇ ਮਸ਼ਹੂਰ ਤੇ ਨਾਮਵਰ ਸੰਸਥਾ ਪੁਨੀਤ ਇੰਗਲਿਸ਼ ਡਾਟ ਕਾਮ ਨੇ ਹਾਲ ਹੀ ਵਿਚ 10 ਹੋਰ ਵਿਦਿਆਰਥੀਆਂ ਦੇ ਕੈਨੇਡਾ ਦੇ ਵੀਜ਼ੇ ਲਗਵਾ ਕੇ ਇਲਾਕੇ ਵਿਚ ਇਹ ਸਾਬਤ ਕਰ ਦਿੱਤਾ ...

ਪੂਰੀ ਖ਼ਬਰ »

ਲਾਪਰਾਂ ਮੀਟਿੰਗ 'ਚ 'ਆਪ' ਨੂੰ ਮਜ਼ਬੂਤ ਕਰਨ ਲਈ ਕੀਤੀਆਂ ਵਿਚਾਰਾਂ

ਰਾੜਾ ਸਾਹਿਬ, 26 ਫਰਵਰੀ (ਸਰਬਜੀਤ ਸਿੰਘ ਬੋਪਾਰਾਏ)-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਸੰਸਦ ਮੈਂਬਰ ਵਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਰੰਭੀ ਮੁਹਿੰਮ ਤਹਿਤ ਹਲਕਾ ਪਾਇਲ ਦੇ ਪਿੰਡ ਲਾਪਰਾਂ ਵਿਖੇ ਆਪ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ, ਜਿਸ ਵਿਚ 'ਆਪ' ...

ਪੂਰੀ ਖ਼ਬਰ »

ਕਿਸਾਨ ਫ਼ਸਲੀ ਵਿਭਿੰਨਤਾ ਤਹਿਤ ਮੂੰਗੀ ਦੀ ਬਿਜਾਈ ਕਰਨ-ਡਾ. ਨਿਰਮਲ ਸਿੰਘ

ਸਿੱਧਵਾਂ ਬੇਟ, 26 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਡਇਰੈਕਟਰ ਖੇਤੀਬਾੜੀ ਵਿਭਾਗ ਤੇ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਦੀ ਦਿਸ਼ਾ-ਨਿਰਦੇਸ਼ 'ਤੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਨਾਉਣ, ਪਾਣੀ ਦੇ ਮਿਆਰ ਨੂੰ ਬਰਕਰਾਰ ਰੱਕਣ ਅਤੇ ਹੋਰ ਸਕੀਮਾਂ ਦੀ ਜਾਣਕਾਰੀ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਜ਼ ਯੂਨੀਅਨ ਦਾ ਡੈਲੀਗੇਟ ਇਜਲਾਸ

ਗੁਰਦਾਸਪੁਰ, 26 ਫਰਵਰੀ (ਆਰਿਫ਼)-ਟੈਕਨੀਕਲ ਸਰਵਿਸਜ਼ ਯੂਨੀਅਨ ਦਾ 2 ਰੋਜ਼ਾ ਸੂਬਾਈ ਇਜਲਾਸ ਕੁਲਦੀਪ ਸਿੰਘ ਖੰਨਾ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਪੰਜਾਬ ਭਰ ਤੋਂ ਚੁਣੇ ਗਏ 963 ਦੇ ਕਰੀਬ ਡੈਲੀਗੇਟਾਂ ਤੇ ਵੱਡੀ ਗਿਣਤੀ ਵਿਚ ਆਗੂਆਂ ਨੇ ਭਾਗ ਲਿਆ | ਇਸ ਮੌਕੇ ਪਿਛਲੇ ਦੋ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਦੀ ਮੀਟਿੰਗ ਹੋਈ

ਨਿਹਾਲ ਸਿੰਘ ਵਾਲਾ, 26 ਫਰਵਰੀ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਨਿਹਾਲ ਸਿੰਘ ਵਾਲਾ ਦੇ ਕਿਸਾਨ ਆਗੂਆਂ ਦੀ ਮੀਟਿੰਗ ਜ਼ਿਲ੍ਹਾ ਸਕੱਤਰ ਮੁਖਤਿਆਰ ਸਿੰਘ ਦੀਨਾ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਗੁਰੂ ਹਰਗੋਬਿੰਦ ਸਕੂਲ ਦੇ ਵਿਦਿਆਰਥੀਆਂ ਨੇ ਵਜ਼ੀਫ਼ਾ ਪ੍ਰੀਖਿਆ 'ਚ ਮਾਰੀ ਬਾਜ਼ੀ

ਬਾਘਾ ਪੁਰਾਣਾ, 26 ਫਰਵਰੀ (ਬਲਰਾਜ ਸਿੰਗਲਾ)-ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਮੇਹਰ ਸਿੰਘ ਵਾਲਾ ਦੇ ਪ੍ਰਾਇਮਰੀ ਅਤੇ ਮਿਡਲ ਵਰਗ ਦੇ ਵਿਦਿਆਰਥੀਆਂ ਨੇ ਮਾਤਾ ਹਰ ਕੌਰ ਟਰੱਸਟ ਵਲੋਂ ਕਰਵਾਈ ਜਾਂਦੀ ਜ਼ਿਲ੍ਹਾ ਪੱਧਰੀ ਪ੍ਰੀਖਿਆ ਵਿਚ ਲਗਾਤਾਰ ਸੱਤਵੇਂ ...

ਪੂਰੀ ਖ਼ਬਰ »

ਅਕਾਲੀ ਦਲ ਨੇ ਹਮੇਸ਼ਾ ਵਰਕਰਾਂ ਨੂੰ ਮਾਣ ਸਨਮਾਨ ਦਿੱਤਾ- ਜਥੇ. ਤੋਤਾ ਸਿੰਘ

ਕੋਟ ਈਸੇ ਖਾਂ, 26 ਫਰਵਰੀ (ਗੁਰਮੀਤ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਲੋਕ ਹਿਤਾਂ ਲਈ ਹਮੇਸ਼ਾ ਮੂਹਰੇ ਹੋ ਕੇ ਲੜਾਈ ਲੜੀ, ਉੱਥੇ ਹੀ ਪਾਰਟੀ ਲਈ ਕੰਮ ਕਰਦੇ ਮਿਹਨਤੀ ਤੇ ਜੁਝਾਰੂ ਵਰਕਰਾਂ ਨੂੰ ਸਮੇਂ- ਸਮੇਂ 'ਤੇ ਮਾਣ ਸਨਮਾਨ ਦੇਣ 'ਚ ਕੋਈ ਕਸਰ ਬਾਕੀ ਨਹੀਂ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਹੋਈ

ਮੋਗਾ, 26 ਫਰਵਰੀ (ਜਸਪਾਲ ਸਿੰਘ ਬੱਬੀ)-ਗੋਪਾਲ ਗਊਸ਼ਾਲਾ ਗਾਂਧੀ ਰੋਡ ਮੋਗਾ ਵਿਖੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਚੇਅਰਮੈਨ ਚਮਨ ਲਾਲ ਗੋਇਲ ਅਤੇ ਪ੍ਰਧਾਨ ਵੀ. ਪੀ. ਸੇਠੀ ਦੀ ਅਗਵਾਈ ਹੇਠ ਹੋਈ | ਸਮਾਜ ਸੇਵੀ ਐੱਸ. ਕੇ. ਬਾਂਸਲ ...

ਪੂਰੀ ਖ਼ਬਰ »

ਚੋਰੀ ਦੇ ਦੋ ਮੋਬਾਈਲਾਂ ਤੇ ਮੋਟਰਸਾਈਕਲ ਸਮੇਤ ਤਿੰਨ ਕਾਬੂ, ਚਾਰ ਨਾਮਜ਼ਦ

ਮੋਗਾ, 26 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਗੁਪਤ ਸੂਚਨਾ ਦਿੱਤੀ ਕਿ ਹਿੰਮਤ ਸਿੰਘ ਪੁੱਤਰ ਰਾਜਪਾਲ ਸਿੰਘ ਵਾਸੀ ਨੇੜੇ ਅਕਾਲਸਰ ਗੁਰਦੁਆਰਾ ਮੋਗਾ, ਸਾਹਿਲ ਬਾਵਾ ਪੁੱਤਰ ਰਜਿੰਦਰ ਕੁਮਾਰ ਵਾਸੀ ਪਹਾੜਾ ਸਿੰਘ ...

ਪੂਰੀ ਖ਼ਬਰ »

ਜਗਤ ਸੇਵਕ ਖਾਲਸਾ ਕਾਲਜ ਮਹਿਣਾ ਦੀ ਕਬੱਡੀ ਉਪ ਜੇਤੂ ਟੀਮ ਸਨਮਾਨਿਤ

ਮੋਗਾ, 26 ਫਰਵਰੀ (ਜਸਪਾਲ ਸਿੰਘ ਬੱਬੀ)-ਜਗਤ ਸੇਵਕ ਖਾਲਸਾ ਕਾਲਜ ਫਾਰ ਵੋਮੈਨ ਮਹਿਣਾ ਦੀ ਕਬੱਡੀ ਟੀਮ ਨੇ 18ਵੇਂ ਧੀਰਜ ਕੌਰ ਮੈਮੋਰੀਅਲ ਰੂਰਲ ਕਾਲਜ ਕਬੱਡੀ ਟੂਰਨਾਮੈਂਟ ਵਿਚ ਦੂਸਰਾ ਸਥਾਨ ਹਾਸਲ ਕਰਕੇ ਕਬੱਡੀ ਟੀਮ ਨੇ 11000 ਰੁਪਏ ਦਾ ਨਗਦ ਇਨਾਮ ਜਿੱਤਿਆ | ਇਸ ਸਬੰਧੀ ...

ਪੂਰੀ ਖ਼ਬਰ »

ਲੋੜਵੰਦ ਲੜਕੀਆਂ ਨੂੰ ਦਿੱਤੀਆਂ ਸਿਲਾਈ ਮਸ਼ੀਨਾਂ

ਅਜੀਤਵਾਲ, 26 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਕੋਕਰੀ ਕਲਾਂ ਦੇ ਤਿੰਨ ਪ੍ਰਵਾਸੀ ਦੋਸਤ ਭਰਾ ਭਿੰਦਾ ਗਿੱਲ ਕੈਨੇਡਾ, ਜਗਰਾਜ ਸਿੰਘ ਇੰਗਲੈਂਡ ਤੇ ਇੰਦਰਜੀਤ ਸਿੰਘ ਕੈਨੇਡਾ ਪਿਛਲੇ ਸਮੇਂ ਤੋਂ ਪਿੰਡ ਦੇ ਹਰ ਕਾਰਜ 'ਚ ਆਪਣਾ ਯੋਗਦਾਨ ਪਾ ਰਹੇ ਹਨ | ਉਨ੍ਹਾਂ ਵਲੋਂ ਪਿਛਲੇ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਚਕੋਹੀ ਦੀ ਅਗਵਾਈ ਵਿਚ ਮੀਟਿੰਗ

ਖੰਨਾ , 26 ਫਰਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਜਰਨਲ ਸਕੱਤਰ ਪੰਜਾਬ ਆਲਮਜੀਤ ਸਿੰਘ ਚਕੋਹੀ ਦੀ ਪ੍ਰਧਾਨਗੀ ਹੇਠ ਖੰਨਾ ਵਿਖੇ ਹੋਈ | ਇਸ ਮੌਕੇ ਨੰਬਰਦਾਰ ਚਕੋਹੀ ਨੇ ਆਖਿਆ ਕਿ ਉਹ ਸੂਬਾ ਸਕੱਤਰ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ...

ਪੂਰੀ ਖ਼ਬਰ »

ਪਿੰਡ ਸਲੌਦੀ ਵਿਖੇ ਤਿੰਨ ਰੋਜ਼ਾ ਸਾਲਾਨਾ ਸ਼ਹੀਦੀ ਦਿਹਾੜਾ ਮਨਾਇਆ

ਸਮਰਾਲਾ, 26 ਫ਼ਰਵਰੀ (ਕੁਲਵਿੰਦਰ ਸਿੰਘ)-ਸਮਰਾਲਾ ਨਜ਼ਦੀਕੀ ਪਿੰਡ ਸਲੌਦੀ ਸਿੰਘਾਂ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਆਲੀ ਸਿੰਘ, ਸ਼ਹੀਦ ਬਾਬਾ ਮਾਲੀ ਸਿੰਘ ਤੇ ਸ਼ਹੀਦ ਬਾਬਾ ਬਘੇਲ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX