ਤਾਜਾ ਖ਼ਬਰਾਂ


ਗੁਰੂ ਅਰਜਨ ਦੇਵ ਜੀ ਸ਼ਹੀਦੀ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ
. . .  14 minutes ago
ਅੰਮ੍ਰਿਤਸਰ, 26 ਮਈ (ਰਾਜੇਸ਼ ਕੁਮਾਰ ਸੰਧੂ)- ਪੰਜਵੀ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪੂਰਬ ਮੌਕੇ ਸੱਚਖੰਡ ...
ਪੁਣਛ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  23 minutes ago
ਸ੍ਰੀਨਗਰ, 26 ਮਈ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਬਾਲਾਕੋਟ ਸੈਕਟਰ 'ਚ ਸਰਹੱਦ 'ਤੇ ਅੱਜ ਪਾਕਿਸਤਾਨ,...
ਚੰਡੀਗੜ੍ਹ 'ਚ ਡੇਢ ਸਾਲਾ ਬੱਚੇ ਸਮੇਤ ਦੋ ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  38 minutes ago
ਚੰਡੀਗੜ੍ਹ, 26 ਮਈ(ਮਨਜੋਤ ਸਿੰਘ)- ਚੰਡੀਗੜ੍ਹ ਦੀ ਬਾਪੂ ਧਾਮ ਕਾਲੋਨੀ 'ਚ ਡੇਢ ਸਾਲਾ ਬੱਚੇ ਸਮੇਤ ਦੋ ਵਿਅਕਤੀ...
ਦਿੱਲੀ ਦੇ ਤੁਗਲਕਾਬਾਦ 'ਚ ਅੱਗ ਲੱਗਣ ਕਾਰਨ ਕਈ ਝੁੱਗੀਆਂ ਸੜ ਕੇ ਹੋਈਆਂ ਸੁਆਹ
. . .  37 minutes ago
ਨਵੀਂ ਦਿੱਲੀ, 26 ਮਈ- ਦਿੱਲੀ ਦੇ ਤੁਗਲਕਾਬਾਦ 'ਚ ਬੀਤੀ ਰਾਤ ਭਿਆਨਕ ਅੱਗ ਲੱਗਣ ਕਾਰਨ ਕਈ ਝੁੱਗੀਆਂ ਸੜ ਕੇ ਸੁਆਹ ਹੋ ...
ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ 98 ਹਜ਼ਾਰ ਤੋਂ ਵੱਧ ਲੋਕਾਂ ਦੀ ਹੋਈ ਮੌਤ
. . .  about 1 hour ago
ਵਾਸ਼ਿੰਗਟਨ, 26 ਮਈ- ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅਮਰੀਕਾ 'ਚ ਕੋਰੋਨਾ...
ਅੱਜ ਦਾ ਵਿਚਾਰ
. . .  about 1 hour ago
ਜਲੰਧਰ 'ਚ ਅੱਜ ਕੁੱਲ 16 ਮਰੀਜ਼ ਮਿਲੇ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ 16 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 238 ਹੋ ਗਈ ਹੈ। ਇਨ੍ਹਾਂ 'ਚ ਸਿਵਲ ਹਸਪਤਾਲ ਦੇ ...
ਕੋਰੋਨਾ ਵਾਇਰਸ ਨੇ ਮੁੜ ਦਿੱਤੀ ਦਸਤਕ ਇਕ ਮਰੀਜ਼ ਆਇਆ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 25 ਮਈ (ਗੁਰਬਖ਼ਸ਼ ਸਿੰਘ ਮਹੇ)-ਅੱਜ ਦੋ ਮਰੀਜ਼ਾਂ ਦੇ ਠੀਕ ਹੋ ਕੇ ਘਰ ਜਾਣ ਕਾਰਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਲੇ ਸ਼ਾਮ ਸਮੇਂ ਹੀ ਕੋਰੋਨਾ ਮੁਕਤ ਹੋਇਆ ਸੀ ਕਿ ਦੇਰ ਸ਼ਾਮ ...
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੰਗਤ ਆਪਣੇ ਘਰ 'ਚ ਸੁਖਮਨੀ ਸਾਹਿਬ ਦੇ ਪਾਠ ਕਰਨ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
. . .  1 day ago
ਸ੍ਰੀ ਅੰਮ੍ਰਿਤਸਰ , 25 ਮਈ (ਰਾਜੇਸ਼ ਕੁਮਾਰ ਸੰਧੂ) - ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੰਸਾਰ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ...
ਕਰੀਬ 51 ਦਿਨ ਬਾਅਦ ਫ਼ਰੀਦਕੋਟ ਜ਼ਿਲ੍ਹਾ ਹੋਇਆ ਕੋਰੋਨਾ ਮੁਕਤ
. . .  1 day ago
ਫ਼ਰੀਦਕੋਟ, 25 ਮਈ (ਜਸਵੰਤ ਸਿੰਘ ਪੁਰਬਾ) - ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚੋਂ ਅੱਜ ਬਾਕੀ ਦੇ ਰਹਿੰਦੇ 10 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਦਿੱਤੀ ਗਈ ਹੈ। ਇਹ ਲੋਕ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸ਼ਰਧਾਲੂ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ..,.
ਪਠਾਨਕੋਟ 'ਚ ਕੋਰੋਨਾ ਦੇ 5 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 day ago
ਪਠਾਨਕੋਟ, 25 ਮਈ (ਸੰਧੂ) - ਪਠਾਨਕੋਟ 'ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਐੱਸ.ਐਮ.ਓ ਡਾ. ਭੁਪਿੰਦਰ ਸਿੰਘ ਨੇ...
ਪੰਜਾਬ ਸਰਕਾਰ ਵੱਲੋਂ 45 ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 25 ਮਈ (ਵਿਕਰਮਜੀਤ ਮਾਨ) - ਪੰਜਾਬ ਸਰਕਾਰ ਵੱਲੋਂ 45 ਆਈ.ਪੀ.ਐੱਸ ਤੇ ਪੀ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਐਲ.ਪੀ.ਯੂ ਦੇ ਚਾਂਸਲਰ ਸਬੰਧੀ ਗਲਤ ਖ਼ਬਰ ਲਾਉਣ ਵਾਲੇ ਵੈੱਬ ਪੋਰਟਲ ਸੰਚਾਲਕ ਖ਼ਿਲਾਫ਼ ਕੇਸ ਦਰਜ
. . .  1 day ago
ਫਗਵਾੜਾ, 25 ਮਈ (ਹਰੀਪਾਲ ਸਿੰਘ ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਨੂੰ ਕੋਰੋਨਾ ਹੋਣ ਸਬੰਧੀ ਝੂਠੀ ਖ਼ਬਰ ਵੈੱਬ ਪੋਰਟਲ 'ਤੇ ਚਲਾਉਣ ਵਾਲੇ ਵੈੱਬ ਪੋਰਟਲ ਦੇ ਸੰਚਾਲਕ ਵਿਨੋਦ ਸ਼ਰਮਾ ਵਾਸੀ ਥਾਣੇਦਾਰ ਮੁਹੱਲਾ ਫਗਵਾੜਾ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ...
ਰਾਜਪੁਰਾ 'ਚ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  1 day ago
ਰਾਜਪੁਰਾ, 25 ਮਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿੱਚ ਅੱਜ ਇਕ ਔਰਤ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ ।ਇਹ ਔਰਤ ਕਾਲਕਾ ਰੋਡ ਗਰਗ ਕਲੋਨੀ ਦੀ ਵਸਨੀਕ ਹੈ ਜੋ ਕਿ ਦਿੱਲੀ ਰਹਿ ਕੇ ਆਈ ਹੈ ।ਇਹ ਜਾਣਕਾਰੀ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ...
ਸੁਖਪਾਲ ਖਹਿਰਾ ਜਲੰਧਰ 'ਚ ਗ੍ਰਿਫ਼ਤਾਰ
. . .  1 day ago
ਜਲੰਧਰ, 25 ਮਈ (ਚਿਰਾਗ਼ ਸ਼ਰਮਾ) - ਕਬੱਡੀ ਖਿਡਾਰੀ ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬੀ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖਹਿਰਾ ਅੱਜ ਜਲੰਧਰ 'ਚ ਦੇਸ਼ ਭਗਤ ਹਾਲ ਤੋਂ ਕੈਂਡਲ ਮਾਰਚ ਕੱਢਣ ਜਾ ਰਹੇ ਸਨ ਕਿ ਪੁਲਿਸ ਨੇ ਉਸ ਤੋਂ ਪਹਿਲਾ ਹੀ ਖਹਿਰਾ...
ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਰਵਾਨਾ
. . .  1 day ago
ਅੰਮ੍ਰਿਤਸਰ, 25 ਮਈ (ਰਾਜੇਸ਼ ਕੁਮਾਰ) - ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਬਿਹਾਰ ਲਈ ਰਵਾਨਾ ਹੋਈ। ਇਸ ਰੇਲਗੱਡੀ 'ਚ ਅੰਮ੍ਰਿਤਸਰ ਜ਼ਿਲ੍ਹੇ 'ਚੋਂ 897, ਗੁਰਦਾਸਪੁਰ...
ਅੰਮ੍ਰਿਤਸਰ 'ਚ ਕੋਰੋਨਾ ਦੇ 8 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 25 ਮਈ (ਸੁਰਿੰਦਰਪਾਲ ਸਿੰਘ ਵਰਪਾਲ/ਰੇਸ਼ਮ ਸਿੰਘ/ਰਾਜੇਸ਼ ਸ਼ਰਮਾ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 335 ਹੋ ਗਈ ਹੈ। ਹੁਣ ਤੱਕ 301 ਮਰੀਜ਼ ਡਿਸਚਾਰਜ...
ਪਰਾਲੀ ਦੀਆਂ ਗੰਢਾ ਨੂੰ ਲੱਗੀ ਭਿਆਨਕ ਅੱਗ
. . .  1 day ago
ਫ਼ਾਜ਼ਿਲਕਾ, 25 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਰੋਡ 'ਤੇ ਪਿੰਡ ਬੰਨਵਾਲਾ ਹਨਵੰਤਾ ਨੇੜੇ ਰੱਖੀਆਂ ਪਰਾਲੀ ਦੀਆਂ ਗੰਢਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੇ ਕਾਬੂ ਪਾਉਣ ਲਈ ਫ਼ਾਜ਼ਿਲਕਾ, ਅਬੋਹਰ, ਮਲੋਟ ਆਦਿ ਸ਼ਹਿਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ 10 'ਤੇ ਸਥਿਤ ਪਿੰਡ ਬੰਨਵਾਲਾ ਹਨਵੰਤਾ ਦੇ ਨੇੜੇ ਕਿਸੇ ਵਿਅਕਤੀ ਵਲ਼ੋਂ ਵੱਡੀ ਮਾਤਰਾ ਵਿਚ ਪਰਾਲੀ ਦੀਆਂ ਗੰਢਾਂ ਸਟੋਰ ਕੀਤੀਆਂ ਹੋਇਆ ਸਨ ਅਤੇ ਉਸ ਵਿਚੋਂ ਰਾਜਸਥਾਨ ਦਾ ਇਕ ਟਰੱਕ ਪਰਾਲੀ ਦੀਆਂ ਗੰਢਾ ਨੂੰ ਲੱਦ ਰਿਹਾ ਸੀ ਕਿ ਅਚਾਨਕ...
ਇੰਗਲੈਂਡ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਦੋਸ਼ੀ ਕਾਬੂ
. . .  1 day ago
ਲੈਸਟਰ (ਯੂ.ਕੇ), 25 ਮਈ (ਸੁਖਜਿੰਦਰ ਸਿੰਘ ਢੱਡੇ) - ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਅੱਜ ਸਵੇਰੇ 5.30 ਵਜੇ ਇਕ ਸ਼ਰਾਰਤੀ ਅਨਸਰ ਵੱਲੋਂ ਕੰਧ ਟੱਪ ਕੇ ਗੁਰਦੁਆਰਾ ਸਾਹਿਬ ਚ ਦਾਖਲ ਹੋ ਕੇ ਗੁਰੂ ਘਰ ਦੇ ਕੱਚ ਦੇ ਦਰਵਾਜ਼ਿਆਂ ਦੀ ਭੰਨਤੋੜ ਕਰ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਸਵੇਰ ਦਾ ਸਮਾਂ ਹੋਣ ਕਾਰਨ ਗੁਰੂ ਘਰ ਵਿੱਚ ਦੋ ਪਾਠੀ ਸਿੰਘ ਮੌਜੂਦ ਹੋਣ ਕਰ ਕੇ ਹਮਲਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨਹੀਂ ਪਹੁੰਚ ਸਕਿਆ, ਜਿਸ ਕਰ ਕੇ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ। ਗੁਰਦੁਆਰਾ ਸਾਹਿਬ...
ਹੁਸ਼ਿਆਰਪੁਰ ਤੋਂ ਚੱਲੀ ਪਹਿਲੀ ਸ਼ਰੱਮਿਕ ਐਕਸਪ੍ਰੈੱਸ, 1600 ਯਾਤਰੀ ਬਿਹਾਰ ਲਈ ਰਵਾਨਾ
. . .  1 day ago
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼-ਵਿਆਪੀ ਲਾਕਡਾਊਨ ਕਾਰਨ ਹੋਰਨਾਂ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ...
ਐੱਸ. ਏ. ਐੱਸ. ਨਗਰ 'ਚ ਕੋਰੋਨਾ ਦੀ ਮੁੜ ਦਸਤਕ
. . .  1 day ago
ਐੱਸ ਏ ਐੱਸ ਨਗਰ, 25 ਮਈ (ਕੇ. ਐੱਸ .ਰਾਣਾ)- ਕੋਰੋਨਾ ਤੋਂ ਮੁਕਤ ਹੋਏ ਜ਼ਿਲ੍ਹਾ ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਇੱਕ ਵਾਰ ਫਿਰ ਜਣੇਪੇ ਦੌਰਾਨ ਮਹਿਲਾ ਨੂੰ ਕੋਰੋਨਾ ਪੀੜਤ ਪਾਏ ਜਾਣ 'ਤੇ ਸਿਹਤ ਵਿਭਾਗ...
ਤੇਜਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
. . .  1 day ago
ਮਲੇਰਕੋਟਲਾ, 25 ਮਈ (ਕੁਠਾਲਾ) - ਅੱਜ ਸ਼ਾਮੀ ਕਰੀਬ 4 ਵਜੇ ਮਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ ਵਿਖੇ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਦੀ ਪਛਾਣ ਮੁਹੰਮਦ ਸ਼ਮਸ਼ਾਦ...
ਤਾਲਾਬੰਦੀ ਕਾਰਨ ਲਾਹੌਰ 'ਚ ਫਸੇ ਸਤਬੀਰ ਸਿੰਘ ਦੇ ਬੇਟੇ ਦੀ ਸਰਕਾਰ ਨੂੰ ਅਪੀਲ
. . .  1 day ago
ਅੰਮ੍ਰਿਤਸਰ, 25 ਮਈ - ਅੰਮ੍ਰਿਤਸਰ 'ਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਬੀਰ ਸਿੰਘ, ਮਾਤਾ ਤੇ 3 ਜਣੇ ਹੋਰ 10 ਮਾਰਚ ਨੂੰ ਪਾਕਿਸਤਾਨ ਗਏ ਸਨ, ਜਿੱਥੇ ਕਿ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਕੀਤੇ ਸਨ। ਇਸ ਦੌਰਾਨ ਤਾਲਾਬੰਦੀ ਦੇ ਚੱਲਦਿਆਂ ਉਹ ਲਾਹੌਰ 'ਚ ਫਸ ਗਏ। ਕਮਲਜੀਤ ਸਿੰਘ ਨੇ ਸਰਕਾਰ ਨੂੰ ਅਪੀਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਫਿਰ ਹੋਇਆ ਕੋਰੋਨਾ ਮੁਕਤ
. . .  1 day ago
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਵਾਇਰਸ ਖ਼ਿਲਾਫ਼ ਇਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆਪਣੇ ਆਖ਼ਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰ ਕੇ ਘਰ ਭੇਜਣ ਬਾਅਦ ਇਕ ਵਾਰ ਫਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ। ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼...
ਏ.ਆਈ.ਓ.ਸੀ.ਡੀ ਨੇ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਨੂੰ ਲਿਖਿਆ ਪੱਤਰ
. . .  1 day ago
ਸੰਗਰੂਰ, 25 ਮਈ (ਧੀਰਜ ਪਸ਼ੋਰੀਆ)- ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਦੀ ਅਗਵਾਈ ਕਰ ਰਹੀ ਆਲ ਇੰਡੀਆ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 15 ਫੱਗਣ ਸੰਮਤ 551

ਮਾਨਸਾ

ਗੋਬਿੰਦਪੁਰਾ ਵਿਖੇ ਐਕਵਾਇਰ ਕੀਤੀ ਜ਼ਮੀਨ 'ਤੇ ਪੋ੍ਰਜੈਕਟ ਸ਼ੁਰੂ ਕਰ ਕੇ ਸਰਕਾਰ ਕੀਤਾ ਵਾਅਦਾ ਪੂਰਾ ਕਰੇ- ਸਰਪੰਚ

ਬਰੇਟਾ, 26 ਫਰਵਰੀ (ਰਵਿੰਦਰ ਕੌਰ ਮੰਡੇਰ)- ਸਮੇਂ- ਸਮੇਂ 'ਤੇ ਵੱਖ-ਵੱਖ ਪਾਰਟੀਆਂ ਵਲੋਂ ਇੱਥੋਂ ਦੇ ਲੋਕਾਂ ਨਾਲ ਇਸੇ ਇਲਾਕੇ ਲਈ ਵੱਡਾ ੳੋੁਦਯੋਗ ਲਗਾਉਣ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਚੋਣਾਂ ਦਾ ਸਮਾਂ ਬੀਤਣ ਤੋਂ ਬਾਅਦ ਸਰਕਾਰ ਅਤੇ ਪਾਰਟੀਆਂ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਜਾਂਦੀਆਂ ਹਨ ਜਿਸ ਕਾਰਨ ਇਸ ਖੇਤਰ ਦੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਖ਼ਫ਼ਾ ਹਨ ਕਿਉਂਕਿ ਇਸ ਖੇਤਰ ਵਿਚ ਕਾਫ਼ੀ ਸਮਾਂ ਪਹਿਲਾਂ ਬੁਢਲਾਡਾ ਵਿਖੇ ਸ਼ੂਗਰ ਮਿੱਲ ਲਗਾਈ ਗਈ ਤਾਂ ਕਿ ਇੱਥੋਂ ਦੇ ਕਿਸਾਨ ਆਰਥਿਕ ਤੌਰ 'ਤੇ ਮਜ਼ਬੂਤ ਹੋ ਸਕਣ ਪਰ ਸਰਕਾਰ ਦੀ ਅਣਗਹਿਲੀ ਕਾਰਨ ਇਹ ਉਦਯੋਗ ਕੁੱਝ ਸਾਲਾਂ ਬਾਅਦ ਹੀ ਬੰਦ ਹੋ ਗਿਆ | ਇਸ ਤੋਂ ਬਾਅਦ ਇਸ ਇਲਾਕੇ ਲਈ ਅਕਾਲੀ ਭਾਜਪਾ ਸਰਕਾਰ ਸਮੇਂ ਪਿੰਡ ਗੋਬਿੰਦਪੁਰਾ ਵਿਖੇ ਇੰਡੀਆ ਬੁਲਜ਼ ਵਲੋਂ ਜ਼ਮੀਨ ਐਕਵਾਇਰ ਕੀਤੀ ਗਈ ਤਾਂ ਕਿ ਇਸ ਇਲਾਕੇ ਦੇ ਲੋਕਾਂ ਨੂੰ ਵੱਡੇ ਪੱਧਰ 'ਤੇ ਰੁਜ਼ਗਾਰ ਪ੍ਰਾਪਤ ਹੋ ਸਕੇ | ਵੱਖ-ਵੱਖ ਸਿਆਸੀ ਪਾਰਟੀਆਂ ਜਿਨ੍ਹਾਂ 'ਚ ਉਸ ਸਮੇਂ ਕਾਂਗਰਸ ਪਾਰਟੀ ਵੀ ਸ਼ਾਮਲ ਸੀ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਮਜ਼ਦੂਰਾਂ ਨੂੰ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਉਜਾੜਾ ਭੱਤਾ ਦਿਵਾਉਣ ਲਈ ਵੱਡਾ ਸੰਘਰਸ਼ ਕੀਤਾ ਗਿਆ ਪਰ ਬਹੁਤੇ ਪਰਿਵਾਰ ਅਜੇ ਤੱਕ ਸਰਕਾਰੀ ਨੌਕਰੀ, ਉਜਾੜਾ ਭੱਤਾ ਤੇ ਹੋਰ ਸਹੂਲਤਾਂ ਨੰੂ ਉਡੀਕ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਗੋਬਿੰਦਪੁਰਾ ਦੇ ਸਰਪੰਚ ਤੇ ਪੰਚਾਇਤ ਯੂਨੀਅਨ ਬਲਾਕ ਬੁਢਲਾਡਾ ਦੇ ਸਰਪ੍ਰਸਤ ਗੁਰਲਾਲ ਸਿੰਘ ਨੇ ਦੱਸਿਆ ਕਿ ਉਸ ਸਮੇਂ ਸਰਕਾਰ ਵਿਚ ਵਿਰੋਧੀ ਧਿਰ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਗੋਬਿੰਦਪੁਰਾ ਵਿਖੇ ਪਹੁੰਚ ਕੇ ਪੀੜਤ ਲੋਕਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ 'ਤੇ ਪਿੰਡ ਗੋਬਿੰਦਪੁਰਾ ਦੇ ਲੋਕਾਂ ਦੀ ਸਲਾਹ ਨਾਲ ਪ੍ਰਾਜੈਕਟ ਲਗਾਇਆ ਜਾਵੇਗਾ | ਜ਼ਮੀਨ ਦੇ ਅਸਲੀ ਮਾਲਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਮਜ਼ਦੂਰਾਂ ਨੂੰ ਉਜਾੜਾ ਭੱਤਾ ਦਿੱਤਾ ਜਾਵੇਗਾ | ਪਰ ਅਜੇ ਤੱਕ ਮੌਜੂਦਾ ਸਰਕਾਰ ਵੱਲੋਂ ਪਿੰਡ ਵਾਸੀਆਂ ਦੀ ਕੋਈ ਸਾਰ ਨਹੀਂ ਲਈ ਗਈ | ਜਦਕਿ ਬਾਹਰਲੇ ਪਿੰਡਾਂ ਦੇ ਵਾਸੀ ਪਿੰਡ ਗੋਬਿੰਦਪੁਰਾ ਦੀ ਜ਼ਮੀਨ ਦੇ ਤਬਾਦਲੇ ਕਰਵਾ ਕੇ ਨੌਕਰੀਆਂ ਤੇ ਹੋਰ ਲਾਭ ਲੈ ਗਏ , ਜਦਕਿ ਪਿੰਡ ਦੇ ਵਾਸੀ ਅਜੇ ਵੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ | ਸਰਪੰਚ ਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੀਤੇ ਵਾਅਦੇ ਪੂਰੇ ਕਰਨ ਤਾਂ ਜੋ ਪਿੰਡ ਵਾਸੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਅਤੇ ਇਸ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ | ਇਸ ਮੌਕੇ ਹਰਜਿੰਦਰ ਸਿੰਘ ਮਿੱਠੂ ਪੰਚ, ਪੰਚ ਅੰਮਿ੍ਤਪਾਲ ਸਿੰਘ, ਕਰਨੈਲ ਸਿੰਘ, ਗੁਰਮੇਲ ਸਿੰਘ ਮੋਨੀ, ਨਾਇਬ ਸਿੰਘ, ਤਰਸੇਮ ਸੇਮਾ, ਦਰਸ਼ਨ ਸਿੰਘ, ਕੁਲਦੀਪ ਸਿੰਘ, ਲਾਭ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |

ਕਾਲੇ ਕਾਨੂੰਨਾਂ ਦੀ ਵਾਪਸੀ ਲਈ ਲਗਾਇਆ ਧਰਨਾ ਦਿਨ ਰਾਤ 'ਚ ਤਬਦੀਲ

ਮਾਨਸਾ 26 ਫਰਵਰੀ (ਸਟਾਫ਼ ਰਿਪੋਰਟਰ)- ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਜ਼ਦੀਕ ਸੰਵਿਧਾਨ ਬਚਾਓ ਮੰਚ ਵਲ਼ੋਂ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਲਗਾਇਆ ਰੋਸ ਧਰਨਾ ਦਿਨ ਰਾਤ 'ਚ ਤਬਦੀਲ ਹੋ ਗਿਆ ਹੈ | ਅੰਦੋਲਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ...

ਪੂਰੀ ਖ਼ਬਰ »

ਪ੍ਰੀ-ਬੋਰਡ ਪ੍ਰੀਖਿਆ 'ਚ ਸਰਕਾਰੀ ਮਾਡਲ ਸਕੂਲ ਦਾਤੇਵਾਸ ਦੀ ਵਿਦਿਆਰਥਣ ਜ਼ਿਲੇ੍ਹ ਭਰ 'ਚੋਂ ਅੱਵਲ

ਬੁਢਲਾਡਾ, 26 ਫਰਵਰੀ (ਰਾਹੀ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਸੇ ਮਹੀਨੇ ਕਰਵਾਈ ਗਈ ਅੱਠਵੀਂ ਜਮਾਤ ਦੀ ਪ੍ਰੀ-ਬੋਰਡ ਪ੍ਰੀਖਿਆ 'ਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਦੀ ਵਿਦਿਆਰਥਣ ਨੇ ਜ਼ਿਲ੍ਹੇ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਸਕੂਲ ...

ਪੂਰੀ ਖ਼ਬਰ »

ਹਰ ਬੁੱਧਵਾਰ ਲੱਗਣ ਵਾਲੇ ਟੀਕਾਕਰਨ ਕੈਂਪ ਦਾ ਨਿਰੀਖਣ

ਮਾਨਸਾ, 26 ਫਰਵਰੀ (ਸਟਾਫ਼ ਰਿਪੋਰਟਰ)- ਕਮਿਊਨਟੀ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਜਿਲ੍ਹਾ ਟੀਕਾਕਰਨ ਅਫਸਰ ਡਾ: ਸੰਜੀਵ ਓਬਰਾਏ ਨੇ ਟੀਕਾਕਰਨ ਕੈਂਪ ਦਾ ਨਿਰੀਖਣ ਕਰਨ ਸਮੇਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਮਾਰੂ ਬਿਮਾਰੀਆਂ ਤੋਂ ...

ਪੂਰੀ ਖ਼ਬਰ »

ਮਾਖਾ ਚਹਿਲਾਂ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ

ਮਾਨਸਾ, 26 ਫਰਵਰੀ (ਵਿ.ਪ੍ਰਤੀ.)- ਸਰਕਾਰੀ ਹਾਈ ਸਕੂਲ ਮਾਖਾ ਚਹਿਲਾਂ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਵਿਦਿਆਰਥੀਆਂ ਨੇ ਸਕਿੱਟ, ਨਾਟਕ, ਗਿੱਧਾ ਭੰਗੜਾ, ਭਾਸ਼ਣ, ਕਵਿਤਾਵਾਂ ਆਦਿ ਪੇਸ਼ ਕਰ ਕੇ ਸਰੋਤਿਆਂ ਦਾ ਮਨ ਮੋਹ ਲਿਆ | ਚੰਗੀ ਕਾਰਗੁਜ਼ਾਰੀ ਵਾਲੇ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦੇ ਮੁਲਾਜ਼ਮ 'ਤੇ ਪਰਚਾ ਦਰਜ

ਸਰਦੂਲਗੜ੍ਹ, 26 ਫਰਵਰੀ (ਜ਼ੈਲਦਾਰ)- ਸਥਾਨਕ ਮਾਰਕੀਟ ਕਮੇਟੀ ਦੇ ਮੁਲਾਜ਼ਮ 'ਤੇ ਨਸ਼ੇ ਦਾ ਸੇਵਨ ਕਰਨ ਦੇ ਮਾਮਲੇ 'ਚ ਸਰਦੂਲਗੜ੍ਹ ਪੁਲਿਸ ਨੇ ਪਰਚਾ ਦਰਜ ਕੀਤਾ ਹੈ | ਡੀ.ਐੱਸ.ਪੀ. ਸੰਜੀਵ ਗੋਇਲ ਦੇ ਦੱਸਣ ਮੁਤਾਬਕ ਮਨਿੰਦਰ ਸਿੰਘ ਵਿਰੁੱਧ ਕਿਸੇ ਨੇ ਸਕੱਤਰ ਮੰਡੀ ਬੋਰਡ ...

ਪੂਰੀ ਖ਼ਬਰ »

ਸਕੂਲ 'ਚ ਦਾਖਲਾ ਵਧਾਉਣ ਲਈ ਇਲਾਕੇ 'ਚ ਰਿਕਸ਼ੇ 'ਤੇ ਪ੍ਰਚਾਰ ਕਰ ਰਿਹੈ ਮੇਜਰ ਸਿੰਘ

ਬੋਹਾ, 26 ਫਰਵਰੀ (ਰਮੇਸ਼ ਤਾਂਗੜੀ)- ਸ਼ਹੀਦ ਜਗਸੀਰ ਸਿੰਘ ਸਰਕਾਰੀ ਸਮਾਰਟ ਸੈਕੰਡਰੀ ਸਕੂਲ ਬੋਹਾ 'ਚ ਅਗਾਮੀ ਵਿਦਿਅਕ ਸੈਸ਼ਨ 2020-21 ਲਈ ਦਾਖਲਾ ਵਧਾਉਣ ਲਈ ਸਕੂਲ ਦੇ ਪਿ੍ੰਸੀਪਲ ਪਰਮਲ ਸਿੰਘ ਤੇ ਸਮੂਹ ਸਟਾਫ਼ ਵਲੋਂ ਜਿੱਥੇ ਪੈਂਫਲਟ, ਪ੍ਰਾਪਤੀਆਂ ਦੇ ਫਲੈਕਸ ਤੇ ਕਸਬੇ ਅੰਦਰ ...

ਪੂਰੀ ਖ਼ਬਰ »

ਨੌਜਵਾਨ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਵਾਲਿਆਂ 'ਤੇ ਮੁਕੱਦਮਾ ਦਰਜ ਕਰਨ ਦੀ ਮੰਗ

ਮਾਨਸਾ, 26 ਫਰਵਰੀ (ਸਟਾਫ਼ ਰਿਪੋਰਟਰ )-ਵੱਖ-ਵੱਖ ਜਥੇਬੰਦੀਆਂ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਧਰਨਾ ਲਗਾ ਕੇ ਪੁਲਿਸ ਤੋਂ ਮੰਗ ਕੀਤੀ ਕਿ ਨੌਜਵਾਨ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਵਾਲੇ ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਜਾਵੇ | ਸੰਬੋਧਨ ਕਰਦਿਆਂ ਮਜ਼ਦੂਰ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਤਹਿਤ ਵਾਰਡ ਦੀ ਸਫ਼ਾਈ ਕਰਵਾਈ

ਭੀਖੀ, 26 ਫਰਵਰੀ (ਨਿ.ਪ.ਪ.)- ਸਥਾਨਕ ਕਸਬੇ ਦੇ ਵਾਰਡ 3 ਦੀ ਕੌਾਸਲਰ ਸੀਮਾ ਰਾਣੀ ਦੇ ਪਤੀ ਤੇ ਕਾਂਗਰਸੀ ਆਗੂ ਵਿਪਨ ਕੁਮਾਰ ਲੱਕੀ ਨੇ ਵਾਰਡ ਦੀਆਂ ਗਲੀਆਂ ਦੀ ਸਫ਼ਾਈ ਕਰਵਾਈ | ਇਸ ਮੌਕੇ ਵਿਪਨ ਕੁਮਾਰ ਲੱਕੀ ਨੇ ਕਿਹਾ ਕਿ ਵਾਰਡ 'ਚ ਗਲੀਆਂ-ਨਾਲੀਆਂ ਦੀ ਸਫ਼ਾਈ ਸੁਚੱਜੇ ਢੰਗ ਨਾਲ ...

ਪੂਰੀ ਖ਼ਬਰ »

26 ਕਿੱਲੋ ਭੁੱਕੀ ਚੂਰਾ ਪੋਸਤ ਤੇ 16 ਬੋਤਲਾਂ ਸ਼ਰਾਬ ਬਰਾਮਦ

ਮਾਨਸਾ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਭੁੱਕੀ ਚੂਰਾ ਪੋਸਤ ਤੇ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ 4 ਵਿਅਕਤੀਆਂ ਿਖ਼ਲਾਫ਼ ਕਾਰਵਾਈ ਕੀਤੀ ਹੈ | ਡਾ: ਨਰਿੰਦਰ ਭਾਰਗਵ ਐੱਸ. ਐੱਸ. ਪੀ. ਮਾਨਸਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੁਲਿਸ ਤੇ ਹੋਮ ਗਾਰਡ ਵਿਭਾਗ ਇਕ ਸਿੱਕੇ ਦੇ ਦੋ ਪਹਿਲੂ- ਡਾ. ਨਰਿੰਦਰ ਭਾਰਗਵ

ਮਾਨਸਾ, 26 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਪੁਲਿਸ ਤੇ ਹੋਮਗਾਰਡ ਵਿਭਾਗ ਇਕੋ ਸਿੱਕੇ ਦੇ ਦੋ ਪਹਿਲੂ ਹਨ | ਇਹ ਪ੍ਰਗਟਾਵਾ ਡਾ: ਨਰਿੰਦਰ ਭਾਰਗਵ ਐੱਸ. ਐੱਸ. ਪੀ. ਮਾਨਸਾ ਨੇ ਪੰਜਾਬ ਹੋਮਗਾਰਡ ਦੇ ਜ਼ਿਲ੍ਹਾ ਕਮਾਡੈਂਟ ਰਾਏ ਸਿੰਘ ਧਾਲੀਵਾਲ ਦੀ ਵਿਦਾਇਗੀ ਪਾਰਟੀ ...

ਪੂਰੀ ਖ਼ਬਰ »

ਸਰਕਾਰੀ ਆਈ.ਟੀ.ਆਈ. ਵਿਖੇ 2 ਰੋਜ਼ਾ ਖੇਡ ਮੁਕਾਬਲੇ ਕਰਵਾਏ

ਮਾਨਸਾ, 26 ਫਰਵਰੀ (ਸਟਾਫ਼ ਰਿਪੋਰਟਰ)- ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ 2 ਰੋਜ਼ਾ ਖੇਡਾਂ ਕਰਵਾਈਆਂ ਗਈਆਂ | ਵਾਲੀਬਾਲ ਅਤੇ ਰੱਸਾ-ਕੱਸੀ ਦੇ ਮੁਕਾਬਲਿਆਂ 'ਚੋਂ ਪਲੰਬਰ ਟਰੇਡ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ, ਖੋ-ਖੋ 'ਚ ਕਟਾਈ ਸਿਲਾਈ ਟਰੇਡ ਨੇ ਪਹਿਲਾ ਸਥਾਨ ਤੇ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀਆਂ ਨੇ ਚਾਹ ਦੀ ਦੁਕਾਨ ਨੂੰ ਲਗਾਈ ਅੱਗ

ਝੁਨੀਰ, 26 ਫਰਵਰੀ (ਨਿ.ਪ.ਪ.)- ਕਸਬਾ ਝੁਨੀਰ ਦੇ ਸਿਰਸਾ ਮਾਨਸਾ ਮੇਨ ਸੜਕ 'ਤੇ ਭਾਖੜਾ ਨਹਿਰ ਦੇ ਕਿਨਾਰੇ 'ਤੇ ਚਾਹ ਦੀ ਦੁਕਾਨ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅੱਗ ਲਗਾਈ ਗਈ | ਦੁਕਾਨ ਮਾਲਕ ਬਲਬੀਰ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਮੇਰੀ ਦੁਕਾਨ ਨੂੰ ਅੱਗ ਲਗਾ ਦਿੱਤੀ ਗਈ ...

ਪੂਰੀ ਖ਼ਬਰ »

ਵਿਧਾਇਕ ਬੁਧ ਰਾਮ ਨੇ ਬੋਹਾ ਸੜਕ ਦਾ ਮੁੱਦਾ ਵਿਧਾਨ ਸਭਾ 'ਚ ਚੁੱਕਿਆ

ਬੋਹਾ, 25 ਫਰਵਰੀ (ਰਮੇਸ਼ ਤਾਂਗੜੀ)-ਹਲਕਾ ਬੁਢਲਾਡਾ ਦੇ ਵਿਧਾਇਕ ਪਿ੍ੰਸੀਪਲ ਬੁਧ ਰਾਮ ਨੇ ਬੋਹਾ-ਬੁਢਲਾਡਾ ਦੀ ਬੁਰੀ ਤਰ੍ਹਾਂ ਟੁੱਟੀ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਮੁੱਦਾ ਵਿਧਾਨ ਸਭਾ 'ਚ ਪੂਰੇ ਜ਼ੋਰ ਨਾਲ ਚੁੱਕਿਆ | ਜੀਰੋ ਕਾਲ ਦੌਰਾਨ ਵਿਧਾਇਕ ਨੇ ਠੇਕੇਦਾਰ ...

ਪੂਰੀ ਖ਼ਬਰ »

ਪੈ ਰਹੀਂ ਧੁੰਦ ਤੇ ਠੰਢ ਕਾਰਨ ਕਣਕ ਦਾ ਝਾੜ ਵਧਣ ਦੀ ਸੰਭਾਵਨਾ

ਬਰੇਟਾ, 26 ਫਰਵਰੀ (ਰਵਿੰਦਰ ਕੌਰ ਮੰਡੇਰ)- ਇਸ ਸੀਜ਼ਨ ਦੌਰਾਨ ਠੰਢ ,ਧੁੰਦ ਤੇ ਚੰਗੀ ਬਾਰਸ਼ ਹੋਣ ਕਰ ਕੇ ਖੇਤੀ ਮਾਹਿਰਾਂ ਅਨੁਸਾਰ ਕਣਕ ਦਾ ਝਾੜ ਚੰਗਾ ਰਹਿਣ ਦਾ ਅਨੁਮਾਨ ਹੈ | ਜ਼ਿਕਰਯੋਗ ਹੈ ਕਿ ਬਾਰਸ਼ ਵੀ ਥੋੜੇ੍ਹ ਥੋੜੇ੍ਹ ਦਿਨਾਂ ਬਾਅਦ ਹੁੰਦੀ ਰਹੀ ਹੈ, ਜਿਸ ਨਾਲ ...

ਪੂਰੀ ਖ਼ਬਰ »

ਘੱਗਰ 'ਚ ਰੁੜ੍ਹੇ ਵਿਅਕਤੀ ਦਾ ਨਹੀਂ ਕੋਈ ਥਹੁ-ਪਤਾ

ਸਰਦੂਲਗੜ੍ਹ, 26 ਫਰਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)- ਸਥਾਨਕ ਸ਼ਹਿਰ ਦੇ ਵਾਰਡ 5 ਤੋਂ ਕਈ ਦਿਨ ਪਹਿਲਾਂ ਲਾਪਤਾ ਹੋਏ ਰਾਜਾ ਸਿੰਘ (40) ਪੁੱਤਰ ਹਰਦਿਆਲ ਸਿੰਘ ਦਾ ਅਜੇ ਤੱਕ ਕਈ ਥਹੁ ਪਤਾ ਨਹੀਂ ਲੱਗ ਸਕਿਆ | ਉਪ ਮੰਡਲ ਮੈਜਿਸਟ੍ਰੇਟ ਰਾਜਪਾਲ ਸਿੰਘ ਨੇ ਦੱਸਿਆ ਕਿ 23 ਫਰਵਰੀ ਨੂੰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX