ਕਪੂਰਥਲਾ, 26 ਫਰਵਰੀ (ਸਡਾਨਾ)-ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਦੇ ਨਾਲ ਡਿਪਟੀ ਕਮਿਸ਼ਨਰ ਦੀਪਤੀ ਉੱਪਲ, ਐਸ.ਐਸ.ਪੀ. ਸਤਿੰਦਰ ਸਿੰਘ ਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਜੀਤਪਾਲ ਸਿੰਘ ਵਲੋਂ ਕੇਂਦਰੀ ਜੇਲ੍ਹ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਡਿਉੜੀ ਵਿਚ ਪੇਸ਼ੀ 'ਤੇ ਜਾਣ ਵਾਲੇ ਹਵਾਲਾਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਉਪਰੰਤ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਨਾਲ ਬਾਕੀ ਅਧਿਕਾਰੀਆਂ ਵਲੋਂ ਵੱਖ-ਵੱਖ ਬੈਰਕਾਂ ਦਾ ਦੌਰਾ ਕੀਤਾ ਗਿਆ ਤੇ ਹਵਾਲਾਤੀਆਂ ਸਮੇਤ ਕੈਦੀਆਂ ਨਾਲ ਗੱਲਬਾਤ ਕੀਤੀ ਗਈ | ਮਾਨਯੋਗ ਜੱਜ ਨੇ ਜੇਲ੍ਹ ਪ੍ਰਸ਼ਾਸਨ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੂੰ ਨਿਰਦੇਸ਼ ਦਿੱਤੇ ਕਿ ਹਰ ਲੋੜਵੰਦ ਕੈਦੀ ਤੇ ਹਵਾਲਾਤੀ ਨੂੰ ਮੁਫ਼ਤ ਵਕੀਲ ਦੀਆਂ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ | ਉਨ੍ਹਾਂ ਨਸ਼ੇ ਦੇ ਕੇਸਾਂ ਵਿਚ ਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਜੇਲ੍ਹ ਵਿਚ ਐਚ.ਆਈ.ਵੀ. ਤੇ ਹੋਰ ਗੰਭੀਰ ਬਿਮਾਰੀਆਂ ਨਾਲ ਪੀੜਤ ਹਵਾਲਾਤੀਆਂ ਤੇ ਕੈਦੀਆਂ ਦੇ ਇਲਾਜ ਦੇ ਹਰ ਸੰਭਵ ਉਪਰਾਲੇ ਕੀਤੇ ਜਾਣ | ਇਸ ਮੌਕੇ ਮਹਿਲਾ ਬੈਰਕਾਂ ਵਿਚ ਇਕ ਜਾਗਰੂਕਤਾ ਸੈਮੀਨਾਰ ਵੀ ਕਰਵਾਇਆ ਗਿਆ | ਜਿਸ ਦੌਰਾਨ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਕੈਦੀ ਤੇ ਹਵਾਲਾਤੀ ਔਰਤਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਜਾਗਰੂਕ ਕੀਤਾ ਗਿਆ ਤੇ ਜੇਲ੍ਹ ਪ੍ਰਸ਼ਾਸਨ ਨੂੰ ਕਿਹਾ ਕਿ ਨਸ਼ਿਆਂ ਦੇ ਸ਼ਿਕਾਰ ਲੋੜਵੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਇਲਾਜ ਲਈ ਕਪੂਰਥਲਾ ਤੇ ਸਿਵਲ ਹਸਪਤਾਲ ਵਿਖੇ ਚੱਲ ਰਹੇ ਨਸ਼ਾ ਛੁਡਾਓ ਕੇਂਦਰਾਂ ਵਿਖੇ ਭੇਜਿਆ ਜਾਵੇ | ਇਸ ਤੋਂ ਬਾਅਦ ਅਧਿਕਾਰੀਆਂ ਵਲੋਂ ਜੇਲ੍ਹ ਵਿਚ ਸਥਿਤ ਫ਼ੈਕਟਰੀ ਦਾ ਵੀ ਦੌਰਾ ਕੀਤਾ ਗਿਆ | ਜਿਥੇ ਬਣ ਰਹੇ ਵੱਖ-ਵੱਖ ਸਾਮਾਨ ਦਾ ਅਧਿਕਾਰੀਆਂ ਨੇ ਨਿਰੀਖਣ ਕੀਤਾ | ਹਵਾਲਾਤੀਆਂ ਤੇ ਕੈਦੀਆਂ ਨੂੰ ਜੇਲ੍ਹ ਵਿਚ ਦਿੱਤੇ ਜਾਣ ਵਾਲੇ ਭੋਜਨ ਦੀ ਵੀ ਜਾਂਚ ਕੀਤੀ ਗਈ ਤੇ ਸਫ਼ਾਈ ਦਾ ਧਿਆਨ ਰੱਖਣ ਲਈ ਹਦਾਇਤਾਂ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਮੱਛਰਾਂ ਤੋਂ ਬਚਾਅ ਲਈ ਫੋਗਿੰਗ ਵੀ ਕਰਵਾਈ ਜਾਵੇ | ਇਸ ਮੌਕੇ ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਘੁੰਮਣ, ਡਿਪਟੀ ਸੁਪਰਡੈਂਟ ਨਰਪਿੰਦਰ ਸਿੰਘ, ਸੁਸ਼ੀਲ ਕੁਮਾਰ ਵਾਰੰਟ ਅਫ਼ਸਰ, ਪਰਮਿੰਦਰਜੀਤ ਸਿੰਘ ਤੇ ਹੋਰ ਹਾਜ਼ਰ ਸਨ |
ਹੈਰੋਇਨ ਤੇ ਨਸ਼ੀਲੇ ਟੀਕਿਆਂ ਸਮੇਤ ਇਕ ਕਾਬੂ
ਕਪੂਰਥਲਾ, 26 ਫਰਵਰੀ (ਸਡਾਨਾ)-ਸੀ.ਆਈ.ਏ. ਸਟਾਫ਼ ਦੇ ਏ.ਐਸ.ਆਈ. ਦਰਬਾਰਾ ਸਿੰਘ ਨੇ ਇਕ ਵਿਅਕਤੀ ਨੂੰ ਹੈਰੋਇਨ ਤੇ ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਸਟਾਫ਼ ਦੀ ਪੁਲਿਸ ਪਾਰਟੀ ਨੇ ਕੁਸ਼ਟ ਆਸ਼ਰਮ ਨੇੜੇ ਨਾਕਾਬੰਦੀ ਦੌਰਾਨ ਕਥਿਤ ਦੋਸ਼ੀ ਪ੍ਰਦੀਪ ਕੁਮਾਰ ਉਰਫ਼ ਪ੍ਰੀਤ ਵਾਸੀ ਉੱਚਾ ਧੋੜਾ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿਚੋਂ 8 ਗਰਾਮ ਹੈਰੋਇਨ ਤੇ 12 ਨਸ਼ੀਲੇ ਟੀਕੇ ਬਰਾਮਦ ਕੀਤੇ | ਜਿਸ ਤਹਿਤ ਉਕਤ ਵਿਅਕਤੀ ਵਿਰੁੱਧ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |
ਫਗਵਾੜਾ, 26 ਫਰਵਰੀ (ਤਰਨਜੀਤ ਸਿੰਘ ਕਿੰਨੜਾ)-ਪੰਜਾਬੀ ਵਿਰਸਾ ਟਰੱਸਟ (ਰਜਿ:) ਵਲੋਂ ਮਾਣ ਮੱਤਾ ਪੱਤਰਕਾਰ ਪੁਰਸਕਾਰ-2019 ਇਸ ਵਾਰ ਪੰਜਾਬੀ ਦੇ ਪ੍ਰਸਿੱਧ ਅਰਥਸ਼ਾਸਤਰੀ ਅਤੇ ਸਿਰਮੌਰ ਕਾਲਮਨਵੀਸ ਪੱਤਰਕਾਰ ਡਾ: ਗਿਆਨ ਸਿੰਘ ਅਤੇ ਪ੍ਰਸਿੱਧ ਪੱਤਰਕਾਰ (ਨਿਊਜ਼ ਐਡੀਟਰ ...
ਫਗਵਾੜਾ, 26 ਫਰਵਰੀ (ਹਰੀਪਾਲ ਸਿੰਘ)-ਸਥਾਨਕ ਗੁਰੂ ਹਰਗੋਬਿੰਦ ਨਗਰ ਵਿਖੇ ਲੱਗੇ ਪੁਲਿਸ ਨਾਕੇ 'ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਰੋਕਣ ਅਤੇ ਪੁੱਛਗਿੱਛ ਕਰਨ ਦੇ ਰੋਸ ਵਿਚ ਵਾਲਮੀਕਿ ਸਮਾਜ ਦੇ ਲੋਕਾਂ ਨੇ ਬਲੱਡ ਬੈਂਕ ਦੇ ਬਾਹਰ ਨਾਕਾ ਲਗਾ ਕੇ ਪੁਲਿਸ ਦੇ ...
ਨਡਾਲਾ, 26 ਫਰਵਰੀ (ਮਾਨ)-ਥਾਣਾ ਬੇਗੋਵਾਲ ਅਧੀਨ ਪੈਂਦੇ ਅੱਡਾ ਕੂਕਾ ਵਿਖੇ ਚੋਰਾਂ ਨੇ ਰਾਤ ਸਮੇਂ ਦੁਕਾਨ ਦਾ ਸ਼ਟਰ ਤੋੜ ਕੇ ਉੱਥੇ ਪਏ ਤਕਰੀਬਨ 4 ਲੱਖ ਦੇ ਕੀਮਤੀ ਮੋਬਾਈਲਾਂ 'ਤੇ ਹੱਥ ਸਾਫ਼ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨਿਤਨ ਕੁਮਾਰ ਪੁੱਤਰ ...
ਕਪੂਰਥਲਾ, 26 ਫਰਵਰੀ (ਸਡਾਨਾ)-ਇਕ ਵਿਆਹੁਤਾ ਦੀ ਮਾਰਕੁੱਟ ਕਰਨ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ 6 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸੁਮਨ ਬਾਲਾ ਵਾਸੀ ਕਾਂਜਲੀ ਨੇ ਦੱਸਿਆ ਕਿ ਉਸ ਦਾ ਵਿਆਹ ਭੁਪਿੰਦਰ ਸਿੰਘ ਵਾਸੀ ਕਾਂਜਲੀ ਨਾਲ ...
ਕਪੂਰਥਲਾ, 26 ਫਰਵਰੀ (ਵਿ.ਪ੍ਰ.)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ 28 ਫਰਵਰੀ ਨੂੰ ਕੌਮੀ ਸਾਇੰਸ ਦਿਵਸ ਸਬੰਧੀ ਸਮਾਗਮ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਡਾ: ਪ੍ਰੋਮਿਲਾ ਪਾਠਕ ਬੋਟਨੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸਾਇੰਸ ਤੇ ਵਾਤਾਵਰਨ ਦੇ ਖੇਤਰ ਵਿਚ ...
ਕਪੂਰਥਲਾ, 26 ਫਰਵਰੀ (ਸਡਾਨਾ)-ਟਰੈਕਟਰਾਂ ਦੀ ਵਰਕਸ਼ਾਪ ਤੋਂ ਸਮਾਨ ਚੋਰੀ ਕਰਨ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਅਸ਼ਵਨੀ ਕੁਮਾਰ ਵਾਸੀ ਪੁਰਾਣੀ ਦਾਣਾ ਮੰਡੀ ਕਪੂਰਥਲਾ ਨੇ ਦੱਸਿਆ ਕਿ ...
ਕਪੂਰਥਲਾ, 26 ਫਰਵਰੀ (ਸਡਾਨਾ)-ਸੂਬੇ ਦੇ ਸਰਕਾਰੀ ਕਾਲਜਾਂ ਵਿਚ ਬੀਤੇ ਕਰੀਬ ਡੇਢ ਦਹਾਕੇ ਤੋਂ ਕੰਮ ਕਰ ਰਹੇ ਗੈਸਟ ਫੈਕਲਟੀ ਲੈਕਚਰਾਰਾਂ ਦਾ ਭਵਿੱਖ ਦਾਅ 'ਤੇ ਲੱਗਾ ਹੋਇਆ ਹੈ | ਸੂਬੇ ਦੇ 48 ਸਰਕਾਰੀ ਕਾਲਜਾਂ ਵਿਚ ਇਕ ਹਜ਼ਾਰ ਦੇ ਕਰੀਬ ਗੈਸਟ ਫੈਕਲਟੀ ਲੈਕਚਰਾਰ ਆਪਣੀਆਂ ...
ਕਪੂਰਥਲਾ, 26 ਫਰਵਰੀ (ਵਿ.ਪ੍ਰ.)-ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੀਪਤੀ ਉੱਪਲ ਨੇ ਸੁਲਤਾਨਪੁਰ ਲੋਧੀ ਸ਼ਹਿਰ ਦੀ ਧਾਰਮਿਕ ਮਹੱਤਤਾ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਸੁਲਤਾਨਪੁਰ ਲੋਧੀ ਦੀ ਮਿਉਂਸਪਲ ਕੌਾਸਲ ਦੇ ਆਧਾਰ ਖੇਤਰ ਵਿਚ ਹਰ ...
ਕਪੂਰਥਲਾ, 26 ਫਰਵਰੀ (ਅਮਰਜੀਤ ਕੋਮਲ)-ਬਿ੍ਟਿਸ਼ ਸਿੱਖ ਕੌਾਸਲ ਯੂ.ਕੇ. ਵਲੋਂ ਇੱਬਣ ਰੋਡ 'ਤੇ ਪਿੰਡ ਖੋਜੇਵਾਲ ਵਿਖੇ ਬਿ੍ਟਿਸ਼ ਸਿੱਖ ਸਕੂਲ ਖੋਲਿਆ ਜਾ ਰਿਹਾ ਹੈ | ਜਿਸ ਦਾ ਉਦਘਾਟਨ 3 ਮਾਰਚ ਨੂੰ ਸਵੇਰੇ 10 ਵਜੇ ਤੋਂ 4 ਵਜੇ ਹੋਣ ਵਾਲੇ ਸਮਾਗਮ ਸਮੇਂ ਹੋਵੇਗਾ | ਇਸ ਸਬੰਧੀ ...
ਕਪੂਰਥਲਾ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਨਿਸ਼ਚਿਤ ਸਮੇਂ ਵਿਚ ਮੁਕੰਮਲ ਕੀਤਾ ਜਾਵੇ | ਇਸ ਲਈ ਅਧਿਕਾਰੀ ਚੱਲ ਰਹੇ ਵਿਕਾਸ ਕਾਰਜਾਂ ਦੀ ਖ਼ੁਦ ਨਜ਼ਰਸਾਨੀ ਕਰਨ | ਇਹ ਸ਼ਬਦ ਦੀਪਤੀ ਉੱਪਲ ਡਿਪਟੀ ਕਮਿਸ਼ਨਰ ...
ਕਪੂਰਥਲਾ, 26 ਫਰਵਰੀ (ਸਡਾਨਾ)-ਸਿਹਤ ਵਿਭਾਗ ਵਲੋਂ ਸਹਾਇਕ ਕਮਿਸ਼ਨਰ ਫੂਡ ਡਾ: ਹਰਜੋਤਪਾਲ ਸਿੰਘ ਤੇ ਸਤਨਾਮ ਸਿੰਘ ਫੂਡ ਸੇਫਟੀ ਅਫ਼ਸਰ ਵਲੋਂ ਸਾਥੀ ਟੀਮ ਮੈਂਬਰਾਂ ਦੇ ਨਾਲ ਕਪੂਰਥਲਾ, ਨਡਾਲਾ ਤੇ ਬੇਗੋਵਾਲ ਵਿਖੇ ਵੱਖ-ਵੱਖ ਥਾਵਾਂ 'ਤੇ ਜਾਂਚ ਦੌਰਾਨ ਖਾਣ ਪੀਣ ਵਾਲੀਆਂ 14 ...
ਕਪੂਰਥਲਾ, 26 ਫਰਵਰੀ (ਅਮਰਜੀਤ ਕੋਮਲ)-ਇੰਫੋਸਿਸ ਲਿਮਟਿਡ ਵਲੋਂ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਨਾਲ ਸਬੰਧਿਤ 30 ਕਾਲਜਾਂ ਦੇ 350 ਵਿਦਿਆਰਥੀਆਂ ਵਿਚੋਂ 45 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ | ਇਸ ਸਬੰਧ ਵਿਚ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਚ ...
ਸੁਭਾਨਪੁਰ, 26 ਫਰਵਰੀ (ਜੱਜ)-ਜਗਤਜੀਤ ਇੰਡਸਟਰੀਜ਼ ਡੈਮੋਕਰੈਟਿਕ ਵਰਕਰਜ਼ ਯੂਨੀਅਨ ਵਲੋਂ ਰਾਣਾ ਗੁਰਜੀਤ ਸਿੰਘ ਨਾਲ ਹੋਈ ਗੱਲਬਾਤ ਉਪਰੰਤ ਉਹਨਾਂ ਦੇ ਘਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਨੂੰ ਮੁਲਤਵੀ ਕਰਦਿਆਂ 27 ਫਰਵਰੀ ਨੂੰ ਵਰਕਰਾਂ ਦੀਆਂ ਮੰਗਾਂ ਸਬੰਧੀ ਉਨ੍ਹਾਂ ...
ਕਪੂਰਥਲਾ, 26 ਫਰਵਰੀ (ਵਿ.ਪ੍ਰ.)-ਸੀਨੀਅਰ ਕਾਂਗਰਸੀ ਆਗੂ ਤੇ ਨਗਰ ਕੌਾਸਲਰ ਸਤਨਾਮ ਸਿੰਘ ਵਾਲੀਆ ਦੀ ਭਰਜਾਈ ਸਵਿੰਦਰ ਕੌਰ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 28 ਫਰਵਰੀ ਦਿਨ ਸ਼ੁੱਕਰਵਾਰ ਨੂੰ 1 ਤੋਂ 2 ਵਜੇ ...
ਨਡਾਲਾ, 26 ਫਰਵਰੀ (ਮਾਨ)-ਨਡਾਲਾ ਪੁਲਿਸ ਵਲੋਂ ਮਾਈਨਿੰਗ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਦੋ ਨਾਜਾਇਜ਼ ਰੇਤ ਦੀਆਂ ਭਰੀਆਂ ਟਰਾਲੀਆਂ ਫੜੀਆਂ ਹਨ | ਇਸ ਸਬੰਧੀ ਚੌਕੀ ਇੰਚਾਰਜ ਐਸ.ਆਈ. ਰਘਬੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਿਸ ਵਲੋਂ ਨਡਾਲਾ ਚੌਕ ਵਿਚ ...
ਢਿਲਵਾਂ, 26 ਫਰਵਰੀ (ਪ੍ਰਵੀਨ ਕੁਮਾਰ)-ਦਸਮੇਸ਼ ਯੁਵਕ ਸੇਵਾਵਾਂ ਕਲੱਬ ਪਿੰਡ ਮਨਸੂਰਵਾਲ ਬੇਟ ਵਲੋਂ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਜਸਪਾਲ ਸਿੰਘ ਪੱਡਾ ਦੀ ਯਾਦ ਨੂੰ ਸਮਰਪਿਤ ਸਾਲਾਨਾ ਚੌਥਾ ਕਬੱਡੀ ਦਾ ਮਹਾਂਕੁੰਭ 2 ਮਾਰਚ ਨੂੰ ਪਿੰਡ ...
ਕਪੂਰਥਲਾ, 26 ਫਰਵਰੀ (ਵਿ.ਪ੍ਰ.)-ਮਾਤਾ ਭੱਦਰਕਾਲੀ ਮੰਦਰ ਸ਼ੇਖੂਪੁਰ ਵਿਖੇ 149ਵਾਂ ਮੂਰਤੀ ਸਥਾਪਨਾ ਦਿਵਸ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿਚ ਮੰਦਰ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ | ਇਸ ...
ਨਡਾਲਾ, 26 ਫਰਵਰੀ (ਮਾਨ)-ਪੰਜਾਬੀ ਚਿੰਤਕ ਗਲੋਬਲ ਮੰਚ ਨਡਾਲਾ ਵਲੋਂ ਇਸ ਸਾਲ ਆਪਣੇ ਸਾਲਾਨਾ ਸਮਾਗਮ ਮੌਕੇ ਬੀਬੀ ਸੁਰਿੰਦਰ ਕੌਰ ਯਾਦਗਾਰੀ ਐਵਾਰਡ ਅਤੇ ਸੁਦਾਗਰ ਸਿੰਘ ਘੁੰਮਣ ਮੈਮੋਰੀਅਲ ਐਵਾਰਡ ਪਿੰਗਲਵਾੜਾ ਅੰਮਿ੍ਤਸਰ ਰਾਹੀਂ ਅਦੁੱਤੀ ਮਾਨਵ ਸੇਵਾ ਨੂੰ ਸਮਰਪਿਤ ...
ਕਪੂਰਥਲਾ, 26 ਫਰਵਰੀ (ਵਿ.ਪ੍ਰ.)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਾਡ ਮੈਨੇਜਮੈਂਟ ਕਪੂਰਥਲਾ ਵਿਚ ਪਲੇਸਮੈਂਟ ਦੌਰਾਨ ਮੋਹਾਲੀ ਸਥਿਤ ਬਹੁਕੌਮੀ ਕੰਪਨੀ ਸੋਲਟੇਅਰ ਇੰਫੋਸਿਸ ਵਲੋਂ ਸਾਰੀ ਪ੍ਰਕਿਰਿਆ ਪਿੱਛੋਂ 12 ਵਿਦਿਆਰਥੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਨੂੰ ਅਗਲੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX