ਤਾਜਾ ਖ਼ਬਰਾਂ


ਘਰ 'ਚ ਕਹੀ ਨਾਲ ਕੰਮ ਕਰ ਕੇ ਪੰਜਾਬ ਵਾਸੀਆਂ ਨੂੰ ਗੁਰਜੀਤ ਔਜਲਾ ਦੇ ਰਹੇ ਹਨ ਖ਼ਾਸ ਸੁਨੇਹਾ
. . .  1 minute ago
ਅਜਨਾਲਾ, 3 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਲੱਗੇ ਕਰਫ਼ਿਊ ਦੌਰਾਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ...
ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 51 ਮਾਮਲਿਆਂ ਦੀ ਹੋਈ ਪੁਸ਼ਟੀ
. . .  9 minutes ago
ਚੰਡੀਗੜ੍ਹ, 3 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ...
ਕਰਫ਼ਿਊ ਦੀ ਉਲੰਘਣਾ ਤਹਿਤ 8 ਵਾਹਨ ਜ਼ਬਤ, 1 ਖ਼ਿਲਾਫ਼ ਮਾਮਲਾ ਦਰਜ
. . .  16 minutes ago
ਨਸਰਾਲਾ, 3 ਅਪ੍ਰੈਲ (ਸਤਵੰਤ ਸਿੰਘ ਥਿਆੜਾ)- ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਵੱਲੋਂ ਕਰਫ਼ਿਊ ਦੌਰਾਨ ਸਖ਼ਤੀ ਬਣਾਈ ਰੱਖਣ ...
ਵਿਸਾਖੀ ਮੌਕੇ ਨਹੀਂ ਹੋਵੇਗਾ ਇਕੱਠ : ਜਥੇਦਾਰ ਹਰਪ੍ਰੀਤ ਸਿੰਘ
. . .  29 minutes ago
ਅੰਮ੍ਰਿਤਸਰ, 3 ਅਪ੍ਰੈਲ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀਡੀਓ...
ਤਪਾ ਪੁਲਿਸ ਨੇ ਮਾਮਲਾ ਦਰਜ਼ ਕਰ ਆਰਜ਼ੀ ਜੇਲ੍ਹ 'ਚ ਭੇਜੇ ਦੋ ਨੌਜਵਾਨ
. . .  56 minutes ago
ਤਪਾ ਮੰਡੀ, 3 ਅਪ੍ਰੈਲ (ਵਿਜੇ ਸ਼ਰਮਾ)- ਵਿਸ਼ਵ ਭਰ 'ਚ ਫੈਲੇ ਕੋਰੋਨਾਵਾਇਰਸ ਦੇ ਚੱਲਦਿਆਂ ਸਰਕਾਰ ਵੱਲੋਂ 14 ਅਪ੍ਰੈਲ....
ਬਲਾਕ ਬਾਘਾ ਪੁਰਾਣਾ ਦੇ ਦਰਜਨਾਂ ਪਿੰਡ ਨੌਜਵਾਨਾਂ ਨੇ ਕੀਤੇ ਸੀਲ
. . .  about 1 hour ago
ਠੱਠੀ ਭਾਈ, 3 ਅਪ੍ਰੈਲ (ਜਗਰੂਪ ਸਿੰਘ ਮਠਾੜੂ)- ਆਪਣੇ ਆਪਣੇ ਪਿੰਡ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉਣ ਲਈ ਬਲਾਕ ਬਾਘਾ ਪੁਰਾਣਾ...
ਭਿੰਡੀ ਸੈਦਾਂ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਵਾਹਨ ਕੀਤੇ ਕਾਬੂ
. . .  about 1 hour ago
ਭਿੰਡੀ ਸੈਦਾਂ, 3 ਅਪ੍ਰੈਲ (ਪ੍ਰਿਤਪਾਲ ਸਿੰਘ ਸੂਫ਼ੀ)- ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਭਿੰਡੀ ਸੈਦਾਂ ਦੀ ਪੁਲਿਸ ਵੱਲੋਂ ਅੱਜ...
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਭਾਈ ਨਿਰਮਲ ਸਿੰਘ ਖ਼ਾਲਸਾ ਨਮਿਤ ਸ੍ਰੀ ਸਹਿਜ ਪਾਠ ਆਰੰਭ
. . .  about 1 hour ago
ਅੰਮ੍ਰਿਤਸਰ,3 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)- ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ...
ਰਾਜਪੁਰਾ : 7 ਵਿਅਕਤੀਆਂ ਖਿਲਾਫ ਕਰਫ਼ਿਊ ਉਲੰਘਣਾ ਦੇ ਚੱਲਦਿਆਂ ਮਾਮਲੇ ਦਰਜ
. . .  about 1 hour ago
ਵਿਸਾਖੀ ਦਿਹਾੜੇ ਨੂੰ ਸਮਰਪਿਤ ਕੋਈ ਵੀ ਵੱਡਾ ਧਾਰਮਿਕ ਸਮਾਗਮ ਨਾ ਕੀਤਾ ਜਾਵੇ - ਪੰਜ ਸਿੰਘ ਸਾਹਿਬਾਨਾਂ ਦੀ ਹੋਈ ਬੈਠਕ ’ਚ ਲਿਆ ਗਿਆ ਫ਼ੈਸਲਾ
. . .  about 1 hour ago
ਤਲਵੰਡੀ ਸਾਬੋ, 3 ਅਪ੍ਰੈਲ (ਰਣਜੀਤ ਸਿੰਘ ਰਾਜੂ) - ਵਿਸ਼ਵ ਭਰ ਵਿਚ ਫੈਲੀ ਮਹਾਂਮਾਰੀ ਕੋਰੋਨਾਵਾਇਰਸ ਦੇ ਚੱਲਦਿਆਂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਮਨਾਉਣ ਸਬੰਧੀ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਹੋਈ। ਇਸ ਮੌਕੇ ਇਹ ਫ਼ੈਸਲਾ...
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 3 ਲੋਕਾਂ ਖਿਲਾਫ ਮਾਮਲਾ ਦਰਜ
. . .  about 2 hours ago
ਸਿੱਖਿਆ ਵਿਭਾਗ ਦਾ ਹਰੇਕ ਕਲਰਕ ਆਪਣੀ ਇੱਕ ਦਿਨ ਦੀ ਤਨਖਾਹ ਵਿਭਾਗ ਰਾਹੀਂ ਦਾਨ ਕਰੇਗਾ - ਸੂਬਾ ਪ੍ਰਧਾਨ ਯਾਦਵਿੰਦਰ ਸਿੰਘ
. . .  about 2 hours ago
ਸ਼ਾਹਕੋਟ, 3 ਅਪ੍ਰੈਲ (ਅਜ਼ਾਦ ਸਚਦੇਵਾ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਯਾਦਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਲਈ ਸਿੱਖਿਆ ਵਿਭਾਗ ਦਾ ਹਰੇਕ ਕਲਰਕ ਆਪਣੀ ਇੱਕ ਦਿਨ...
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸਸਕਾਰ ਮੌਕੇ ਹੋਈ ਵਿਰੋਧਤਾ ਤੋਂ ਨਿਰਾਸ਼ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਵੱਲੋਂ ਲਿਆ ਗਿਆ ਵੱਡਾ ਫ਼ੈਸਲਾ
. . .  about 2 hours ago
ਅੰਮ੍ਰਿਤਸਰ, 3 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ) - ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਸਦੀਵੀ ਵਿਛੋੜੇ ਦੇ ਚੱਲਦਿਆਂ ਜਿੱਥੇ ਸਮੁੱਚੇ ਸਿੱਖ ਪੰਥ ਵਿਚ ਦੁੱਖ ਦੀ ਲਹਿਰ ਹੈ ਉੱਥੇ ਹੀ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਵੇਰਕਾ ਪਿੰਡ ਵਿਚ...
78 ਵਿਚੋਂ 42 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  about 2 hours ago
ਐੱਸ. ਏ. ਐੱਸ. ਨਗਰ, 3 ਅਪ੍ਰੈਲ (ਕੇ. ਐੱਸ. ਰਾਣਾ) - ਸ਼ਹਿਰ ਵਿਚੋਂ ਪਿਛਲੇ ਦੋ ਦਿਨਾਂ ਦੌਰਾਨ ਲਏ 78 ਨਮੂਨਿਆਂ ਦੀਆਂ ਰਿਪੋਰਟਾਂ ਪੀ. ਜੀ. ਆਈ. ਵੱਲੋਂ ਜਾਰੀ ਕਰ ਦਿੱਤੀ ਗਈਆਂ ਹਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਆਈਆਂ 42 ਰਿਪੋਰਟਾਂ ‘ਚ ਕਿਸੇ ਵੀ...
ਵਿਸਾਖੀ ਬਾਰੇ ਫ਼ੈਸਲਾ ਲੈਣ ਲਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਸ਼ੁਰੂ
. . .  about 2 hours ago
ਤਲਵੰਡੀ ਸਾਬੋ, 3 ਅਪ੍ਰੈਲ (ਰਣਜੀਤ ਸਿੰਘ ਰਾਜੂ) - ਖ਼ਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲਾ ਮਨਾਉਣ ਬਾਰੇ ਕੋਈ ਫ਼ੈਸਲਾ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ...
ਹਿਮਾਚਲ ਪ੍ਰਦੇਸ਼ ’ਚ ਕੋਰੋਨਾਵਾਇਰਸ ਦੂਸਰੀ ਮੌਤ
. . .  about 2 hours ago
ਹਸਪਤਾਲ ’ਚ ਜਮਾਤੀਆਂ ਦੀ ਬਦਸਲੂਕੀ ਨੂੰ ਯੋਗੀ ਨੇ ਦੱਸਿਆ ਗੰਭੀਰ ਅਪਰਾਧ
. . .  about 2 hours ago
ਭਾਈ ਨਿਰਮਲ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਚੋਣਵੇਂ ਮੈਂਬਰ ਹੀ ਸ਼ਾਮਿਲ ਹੋਣਗੇ-ਡਾ ਰੂਪ ਸਿੰਘ
. . .  about 3 hours ago
ਡੀ-ਮਾਰਟ, ਢਿੱਲੋਂ ਗਰੁੱਪ ਵੱਲੋਂ ਮੁੱਖ ਮੰਤਰੀ ਰਾਹਤ ਫ਼ੰਡ ’ਚ 5.05 ਕਰੋੜ ਰੁਪਏ ਦਾਨ
. . .  about 3 hours ago
ਹਜ਼ਰਤ ਨਿਜਾਮੁਦੀਨ ਤਬਲੀਗ਼ੀ ਜਮਾਤ ਦੇ ਡਰਾਈਵਰ ਦੇ ਕੋਰੋਨਾ ਟੈਸਟ ਸੈਂਪਲ ਲਏ, ਪਿੰਡ ਹਰਸੀਆਂ ਦਾ ਰਹਿਣ ਵਾਲਾ ਹੈ ਇਹ ਡਰਾਈਵਰ
. . .  about 3 hours ago
ਲੁਧਿਆਣਾ ਵਿਚ ਇਕ ਹੋਰ ਔਰਤ ਵਿਚ ਕੋਰੋਨਾਵਾਇਰਸ ਪਾਇਆ ਗਿਆ
. . .  about 3 hours ago
ਗੁਰੂ ਹਰ ਸਹਾਏ ਦੇ ਦਰਜਨਾਂ ਪਿੰਡ ਸੀਲ
. . .  about 3 hours ago
ਯੂਰਪੀਅਨ ਦੇਸ਼ਾਂ ਵਾਂਗ ਭਾਰਤ ਦੇ ਹਾਲਾਤ ਨਹੀਂ - ਕੇਂਦਰੀ ਸਿਹਤ ਮੰਤਰੀ
. . .  about 3 hours ago
ਪਸ਼ੂ ਪਾਲਕਾਂ ਅਤੇ ਦੁੱਧ ਉਤਪਾਦਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਨਹੀਂ ਆਉਣ ਦੇਵੇਗੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ
. . .  about 4 hours ago
ਸ਼੍ਰੋਮਣੀ ਕਮੇਟੀ ਵੱਲੋਂ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਕਰਵਾਇਆ ਜਾਵੇਗਾ ਸ੍ਰੀ ਅਖੰਡ ਪਾਠ ਸਾਹਿਬ
. . .  about 4 hours ago
ਵਾਤਾਵਰਨ ਸਾਫ਼ ਹੋਣ ਕਰਕੇ ਹਿਮਾਲਿਆ ਪਰਬਤ ਦੇ ਬਰਫ ਨਾਲ ਲੱਦੇ ਪਹਾੜ ਦਿਸਣੇ ਸ਼ੁਰੂ
. . .  about 4 hours ago
ਗੁਰੂ ਨਾਨਕ ਦੇਵ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ
. . .  about 3 hours ago
ਬੈਂਕਾਂ ਕਰਮਚਾਰੀ ਵੰਡ ਰਹੇ ਹਨ ਘਰ-ਘਰ ਪੈਨਸ਼ਨਾਂ‌
. . .  about 5 hours ago
ਕੋਰੋਨਾਵਾਇਰਸ ਕਾਰਨ ਭਾਰਤ ਦੀ ਵਿਕਾਸ ਦਰ ਨੂੰ ਲੱਗੇਗਾ ਵੱਡਾ ਝਟਕਾ
. . .  about 5 hours ago
ਪ੍ਰਧਾਨ ਮੰਤਰੀ ਮੋਦੀ ਨੇ 40 ਖੇਡ ਸ਼ਖ਼ਸੀਅਤਾਂ ਨਾਲ ਕੀਤੀ ਵੀਡੀਓ ਕਾਨਫ਼ਰੰਸ
. . .  about 5 hours ago
ਗੁਰੂ ਹਰ ਸਹਾਏ ਅਤੇ ਲੱਖੋਂ ਕੇ ਬਹਿਰਾਮ ਪੁਲਿਸ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 11 ਲੋਕਾਂ ਦੇ ਖਿਲਾਫ ਕੀਤਾ ਮੁਕੱਦਮਾ ਦਰਜ
. . .  about 5 hours ago
ਫ਼ਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਬਣਾਈਆਂ ਆਰਜ਼ੀ ਜੇਲ੍ਹਾਂ
. . .  about 5 hours ago
ਬੈਂਕ ਖੁੱਲ੍ਹਦਿਆਂ ਹੀ ਉੱਡੀਆਂ ਨਿਯਮਾਂ ਦੀਆਂ ਧੱਜੀਆਂ
. . .  about 5 hours ago
ਹੁਣ ਕੋਵਾ ਐਪ ਰਾਹੀਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਡਾਕਟਰੀ ਅਤੇ ਹੋਰ ਸੇਵਾਵਾਂ
. . .  about 5 hours ago
ਸਬ ਡਿਵੀਜ਼ਨ ਅਟਾਰੀ ਪੁਲਿਸ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ
. . .  about 5 hours ago
ਜੰਡਿਆਲਾ ਗੁਰੂ ਵਿਖੇ 150 ਵਿਅਕਤੀਆਂ ਤੇ ਪਿੰਡ ਮੱਲੀਆਂ ਵਿਖੇ 16 ਵਿਅਕਤੀਆਂ ਖਿਲਾਫ ਕਰਫਿਊ ਦੀ ਉਲੰਘਣਾ ਕਰਨ ਤੇ ਪਰਚਾ ਦਰਜ
. . .  about 5 hours ago
ਸੜਕ ਹਾਦਸੇ ’ਚ 9 ਸਾਲਾ ਬੱਚੀ ਦੀ ਮੌਤ, ਦਾਦੀ ਨਾਲ ਬੈਂਕ ਜਾ ਰਹੀ ਸੀ
. . .  about 5 hours ago
ਜਲੰਧਰ ਜ਼ਿਲ੍ਹੇ ’ਚ 10 ਵਜੇ ਤੋਂ 5 ਵਜੇ ਤੱਕ ਖੁੱਲ੍ਹਣਗੇ ਬੈਂਕ, ਬੈਂਕ ਕਾਪੀ ਹੋਵੇਗੀ ਤੁਹਾਡੀ ਕਰਫਿਊ ਪਾਸ
. . .  about 5 hours ago
ਗੁਜਰਾਤ ਵਿਚ ਕੋਰੋਨਾਵਾਇਰਸ ਕਾਰਨ ਹੋਈ ਮੌਤ
. . .  about 6 hours ago
ਕਰਫਿਊ ਦੀ ਉਲੰਘਣਾ ਕਰਨ ਸਬੰਧੀ 4 ਵਿਅਕਤੀਆਂ ਖਿਲਾਫ ਮਾਮਲੇ ਦਰਜ
. . .  about 6 hours ago
ਕੋਰੋਨਾਵਾਇਰਸ : ਵਿਸ਼ਵ ਬੈਂਕ ਭਾਰਤ ਨੂੰ ਦੇਵੇਗਾ 1 ਬਿਲੀਅਨ ਡਾਲਰ ਦਾ ਐਮਰਜੈਂਸੀ ਫੰਡ
. . .  about 6 hours ago
ਅਜਨਾਲਾ ‘ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪੁਲਸ ਨੇ ਕੀਤੀ ਸਖ਼ਤੀ, 9 ਖਿਲਾਫ ਮੁਕੱਦਮੇ ਦਰਜ
. . .  about 7 hours ago
ਬਾਘਾ ਪੁਰਾਣਾ ’ਚ ਪੁਲਿਸ ਦੀ ਸਖ਼ਤੀ, ਸਬਜ਼ੀਆਂ ਦੇ ਭਾਅ ਸਰਕਾਰੀ ਰੇਟਾਂ ਤੋਂ ਹੇਠਾਂ ਆਏ
. . .  about 7 hours ago
ਅਮਰੀਕਾ ਵਿਚ ਪਿੰਡ ਗਿਲਜੀਆਂ ਦੇ ਦੋ ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ
. . .  about 7 hours ago
ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  about 7 hours ago
ਅਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 968 ਹੋਈ
. . .  about 7 hours ago
ਕੋੋਰੋਨਾ ਦਾ ਅੰਧਕਾਰ ਖਤਮ ਕਰਨ ਲਈ ਮੋਦੀ ਨੇ 5 ਅਪ੍ਰੈਲ ਨੂੰ ਏਕਤਾ ਦਿਖਾਉਣ ਦੀ ਕੀਤੀ ਅਪੀਲ, ਪਰ ਲੋਕ ਘਰਾਂ ’ਚ ਹੀ ਰਹਿਣ
. . .  about 7 hours ago
5 ਅਪ੍ਰੈਲ ਨੂੰ ਕੋਰੋਨਾ ਨੂੰ ਪ੍ਰਕਾਸ਼ ਦਿਖਾਉਣ ਦੌਰਾਨ ਕੋਈ ਵੀ ਘਰਾਂ ਤੋਂ ਬਾਹਰ ਨਾ ਨਿਕਲੇ - ਪ੍ਰਧਾਨ ਮੰਤਰੀ ਮੋਦੀ
. . .  1 minute ago
5 ਅਪ੍ਰੈਲ ਨੂੰ ਐਤਵਾਰ ਰਾਤ 9 ਵਜੇ ਮੈਂ ਤੁਹਾਡੇ 9 ਮਿੰਟ ਚਾਹੁੰਦਾ ਹਾਂ, ਘਰ ਦੀਆਂ ਲਾਈਟਾਂ ਬੰਦ ਕਰਕੇ, ਮੋਮਬੱਤੀ, ਦੀਵਾ, ਟਾਰਚ ਜਾਂ ਮੋਬਾਈਲ ਦੀ ਲਾਈਟ ਜਗਾਈ ਜਾਵੇ ਤਾਂ ਜੋ ਕੋਰੋਨਾ ਨੂੰ ਪ੍ਰਕਾਸ਼ ਦੀ ਮਹੱਤਤਾ ਦਿਖਾਈ ਜਾਵੇ - ਪ੍ਰਧਾਨ ਮੰਤਰੀ ਮੋਦੀ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਦਾ ਵੀਡੀਓ ਸੰਦੇਸ਼ : ਲਾਕਡਾਊਨ ਵਿਚਕਾਰ ਕੋਈ ਵੀ ਇਕਲਾ ਨਹੀਂ ਹੈ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 16 ਫੱਗਣ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਬਜਵਾੜਾ ਸਕੂਲ ਨੂੰ ਬੰਦ ਕਰਨ ਦੇ ਵਿਰੋਧ 'ਚ ਬਸਪਾ ਵਲੋਂ ਡੀ.ਸੀ. ਨੂੰ ਮੰਗ ਪੱਤਰ

ਹੁਸ਼ਿਆਰਪੁਰ 27 ਫਰਵਰੀ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਸਰਕਾਰ ਵਲੋਂ ਐਸ.ਬੀ.ਏ.ਸੀ. ਸੀਨੀਅਰ ਸੈਕੰਡਰੀ ਸਕੂਲ ਬਜਵਾੜਾ ਨੂੰ ਬੰਦ ਕਰਕੇ ਏ.ਐਫ.ਪੀ.ਆਈ. ਬਣਾਉਣ ਦੇ ਵਿਰੋਧ 'ਚ ਬਹੁਜਨ ਸਮਾਜ ਪਾਰਟੀ ਵਲੋਂ ਉਂਕਾਰ ਸਿੰਘ ਝੱਮਟ, ਇੰਜ: ਮਹਿੰਦਰ ਸਿੰਘ, ਦਲਜੀਤ ਸਿੰਘ ਰਾਏ ਦੀ ਅਗਵਾਈ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਉਕਤ ਸਕੂਲ 'ਚ ਕਰੀਬ 13 ਪਿੰਡਾਂ ਦੇ ਵਿਦਿਆਰਥੀ ਸਿੱਖਿਆ ਹਾਸਲ ਕਰਦੇ ਹਨ ਅਤੇ ਜੇਕਰ ਇਹ ਸਕੂਲ ਬੰਦ ਹੁੰਦਾ ਹੈ ਤਾਂ ਕੰਢੀ ਇਲਾਕੇ ਦੇ ਨੌਜਵਾਨ ਸਿੱਖਿਆ ਤੋਂ ਵਾਂਝੇ ਰਹਿ ਜਾਣਗੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਕੂਲ ਨੂੰ ਬੰਦ ਕਰਵਾਇਆ ਗਿਆ ਤਾਂ ਬਸਪਾ ਵਲੋਂ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਮਨੀਸ਼ ਕੁਮਾਰ, ਗਿਆਨ ਚੰਦ ਨਾਰਾ, ਹਰਜੀਤ ਲਾਡੀ, ਰਕੇਸ਼ ਕੁਮਾਰ ਰਿੰਕੂ, ਲੱਕੀ ਬਜਵਾੜਾ ਆਦਿ ਹਾਜ਼ਰ ਸਨ |
ਸਕੂਲ ਨੂੰ ਬੰਦ ਜਾਂ ਤਬਦੀਲ ਨਹੀਂ ਕੀਤਾ ਜਾਵੇਗਾ-ਤਹਿਸੀਲਦਾਰ
ਬੀਤੇ ਦਿਨ ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਪ੍ਰਗਟਾਏ ਗਏ ਭਾਰੀ ਵਿਰੋਧ ਤੋਂ ਬਾਅਦ ਅੱਜ ਪ੍ਰਸ਼ਾਸਨ ਵਲੋਂ ਸਕੂਲ ਨੂੰ ਬੰਦ ਨਾ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਨਾ ਬੰਦ ਕਰਨ ਸਬੰਧੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਭਰੋਸਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਾਰੇ ਵਿਦਿਆਰਥੀਆਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਉਕਤ ਸਕੂਲ ਨੂੰ ਬੰਦ ਕਰਨ ਜਾਂ ਤਬਦੀਲ ਕਰਨ ਦੀ ਕੋਈ ਤਜਵੀਜ਼ ਨਹੀਂ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਇਸ ਸਕੂਲ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਵਿਦਿਆਰਥੀ ਇਮਤਿਹਾਨਾਂ ਦੇ ਮੱਦੇਨਜ਼ਰ ਮਨ ਲਗਾ ਕੇ ਪੜ੍ਹਾਈ ਕਰਨ |

ਹੁਣ 31 ਮਾਰਚ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ 'ਤੇ 10 ਫ਼ੀਸਦੀ ਛੋਟ-ਕਮਿਸ਼ਨਰ

ਹੁਸ਼ਿਆਰਪੁਰ 14 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੇ ਹੁਕਮ ਮੁਤਾਬਿਕ ਹਾਉੂਸ ਟੈਕਸ/ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਸ਼ਹਿਰਵਾਸੀਆਂ ਨੂੰ ਵੱਡੀ ਸਹੂਲਤ ਦਿੰਦੇ ਹੋਏ ...

ਪੂਰੀ ਖ਼ਬਰ »

ਜਾਨਲੇਵਾ ਹਮਲਾ ਕਰਨ ਵਾਲੇ ਮਾਮਲੇ 'ਚ 1 ਹੋਰ ਦੋਸ਼ੀ ਗਿ੍ਫ਼ਤਾਰ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)-ਮਾਮੂਲੀ ਤਕਰਾਰ ਤੋਂ ਬਾਅਦ ਜਾਨਲੇਵਾ ਹਮਲਾ ਕਰਨ ਵਾਲੇ ਮਾਮਲੇ 'ਚ ਇੱਕ ਹੋਰ ਕਥਿਤ ਦੋਸ਼ੀ ਨੂੰ ਥਾਣਾ ਮਾਡਲ ਟਾਊਨ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ, ਜਦਕਿ ਪੁਲਿਸ ਨੇ ਉਕਤ ਮਾਮਲੇ 'ਚ ਦੋ ਕਥਿਤ ਦੋਸ਼ੀਆਂ ਨੂੰ ਪਹਿਲਾਂ ਹੀ ...

ਪੂਰੀ ਖ਼ਬਰ »

ਐਕਸੀਅਨ ਵਾਟਰ ਸਪਲਾਈ ਦੇ ਦਫ਼ਤਰ ਅੱਗੇ ਰੋਸ ਧਰਨਾ

ਗੜ੍ਹਸ਼ੰਕਰ, 27 ਫਰਵਰੀ (ਧਾਲੀਵਾਲ)-ਸੀ.ਪੀ.ਐੱਮ. ਵਲੋਂ ਪਿੰਡ ਸਤਨੌਰ ਦੇ ਵਾਟਰ ਸਪਲਾਈ ਦੇ ਕੱਟੇ ਹੋਏ ਕੁਨੈਕਸ਼ਨਾਂ ਦੇ ਵਿਰੁੱਧ ਐਕਸੀਅਨ ਵਾਟਰ ਸਪਲਾਈ ਗੜ੍ਹਸ਼ੰਕਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਸੀ.ਪੀ.ਐੱਮ. ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ...

ਪੂਰੀ ਖ਼ਬਰ »

ਲੋਕਾਂ ਨੂੰ 20 ਸਾਲਾਂ ਬਾਅਦ ਛੱਪੜ ਦੀ ਗੰਦਗੀ ਤੋਂ ਮਿਲੀ ਨਿਜਾਤ

ਬੁੱਲ੍ਹੋਵਾਲ, 27 ਫਰਵਰੀ (ਲੁਗਾਣਾ)-ਕਸਬਾ ਬੁੱਲੋ੍ਹਵਾਲ ਦੀ ਸੰਘਣੀ ਆਬਾਦੀ ਦੇ ਵਿਚਕਾਰ ਗੰਦੇ ਪਾਣੀ ਦੇ ਨਿਕਾਸ ਲਈ ਬਣੇ ਛੱਪੜ 'ਚੋਂ ਗਾਰ ਕੱਢਣ ਦਾ ਕੰਮ ਸਰਪੰਚ ਗੁਰਪ੍ਰੀਤ ਕੌਰ ਤੇ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਆਰੰਭ ਹੋਇਆ | ਇਸ ਸਬੰਧੀ ਇਸ ਨਗਰ ਦੇ ਚੰਪਾ ਨਾਰੂ ...

ਪੂਰੀ ਖ਼ਬਰ »

ਸੁਖਬੀਰ ਦੀ ਅਗਵਾਈ 'ਚ ਅਕਾਲੀ ਦਲ ਪੂਰੀ ਤਰ੍ਹਾਂ ਇਕਜੁੱਟ-ਲਾਲੀ ਬਾਜਵਾ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅਕਾਲੀ ਦਲ ਵਲੋਂ ਆਪਣੇ ਵਰਕਰਾਂ ਤੇ ਆਗੂਆਂ ਨੂੰ ਹਮੇਸ਼ਾ ਮਾਣ-ਸਤਿਕਾਰ ਦਿੱਤਾ ਜਾਂਦਾ ਰਿਹਾ ਹੈ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ, ਜਿਸ ਦੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਭੰਗਾਲਾ, 27 ਫਰਵਰੀ (ਸਰਵਜੀਤ ਸਿੰਘ)-ਉਪ ਮੰਡਲ ਮੁਕੇਰੀਆਂ ਦੇ ਪਿੰਡ ਜਹਾਨਪੁਰ ਵਾਸੀ ਗੁਰਪਾਲ ਸਿੰਘ ਪੁੱਤਰ ਅਰਜਨ ਸਿੰਘ ਜੋ ਕਿ ਆਪਣੇ ਮੋਟਰਸਾਈਕਲ 'ਤੇ ਸਵਾਰ ਕੇ ਭੰਗਾਲਾ ਵੱਲ ਨੂੰ ਆ ਰਿਹਾ ਸੀ ਤਾਂ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਸਫ਼ੈਦੇ ਦੇ ...

ਪੂਰੀ ਖ਼ਬਰ »

ਈ-ਰਿਕਸ਼ਾ ਦੀ ਸਿਖਲਾਈ ਲੈਣ ਵਾਲੀਆਂ 29 ਔਰਤਾਂ ਨੂੰ ਦਿੱਤੀ ਮੁਫ਼ਤ ਸਿਖਲਾਈ-ਅਪਨੀਤ ਰਿਆਤ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਔਰਤਾਂ ਨੂੰ ਸਨਮਾਨ ਦੇ ਨਾਲ-ਨਾਲ ਆਤਮਨਿਰਭਰ ਬਣਾਉਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਸ਼ਕਤੀ ਸੈਨਾ ਪੰਜਾਬ ਵਲੋਂ ਡੀ.ਸੀ. ਨੂੰ ਮੰਗ ਪੱਤਰ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)-ਭਗਵਾਨ ਵਾਲਮੀਕਿ ਸ਼ਕਤੀ ਸੈਨਾ ਪੰਜਾਬ ਵਲੋਂ ਸੂਬਾ ਪ੍ਰਧਾਨ ਐਡਵੋਕੇਟ ਅਜੇ ਕੁਮਾਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਸੈਨਾ ਦੇ ਸੂਬਾ ਪ੍ਰਧਾਨ ਐਡਵੋਕੇਟ ਅਜੇ ...

ਪੂਰੀ ਖ਼ਬਰ »

ਕਰੋੜਾਂ ਦੇ ਬੈਂਕ ਘੁਟਾਲੇ ਵਾਲੇ ਮਾਮਲੇ 'ਚ 5 ਦੋਸ਼ੀਆਂ ਨੂੰ 4-4 ਸਾਲ ਦੀ ਸਜ਼ਾ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਸੀ.ਜੇ.ਐਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਬਹੁਚਰਚਿੱਤ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ ਗਏ ਦੋਸ਼ੀ ਬੈਂਕ ਮੈਨੇਜਰ, ਸਹਾਇਕ ਮੈਨੇਜਰ, ਫ਼ੀਲਡ ਅਫ਼ਸਰ, ਚੇਅਰਮੈਨ ...

ਪੂਰੀ ਖ਼ਬਰ »

ਇੰਡਸਟਰੀਅਲ ਏਰੀਆ 'ਚ ਦੋ ਲੋਕਾਂ ਦੀ ਮੌਤ ਦਾ ਕਾਰਨ ਬਣੇ ਟਰੱਕ ਚਾਲਕ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ

ਚੰਡੀਗੜ੍ਹ, 27 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਬੀਤੇ ਦਿਨ ਇੰਡਸਟਰੀਅਲ ਏਰੀਆ ਫ਼ੇਜ਼ ਦੋ ਵਿਚ ਇਕ ਤੇਜ਼ ਰਫ਼ਤਾਰ ਟਰੱਕ ਨੇ ਤਿੰਨ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ ਜਿਨ੍ਹਾਂ ਵਿਚੋਂ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ | ਹਾਦਸੇ ਦੇ ਬਾਅਦ ਟਰੱਕ ਚਾਲਕ ਮੌਕੇ ...

ਪੂਰੀ ਖ਼ਬਰ »

ਸੈਕਟਰ 50 'ਚ ਮਿਲੇ ਭਰੂਣ ਦਾ ਅਣਪਛਾਤੇ ਿਖ਼ਲਾਫ਼ ਮਾਮਲਾ ਦਰਜ

ਚੰਡੀਗੜ੍ਹ, 27 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 50 ਵਿਚ ਪੈਂਦੇ ਸਰਕਾਰੀ ਟਿਊਬਵੈਲ ਨੇੜੇ ਇਕ ਮਨੁੱਖੀ ਭਰੂਣ ਬਰਾਮਦ ਹੋਇਆ ਹੈ | ਪੁਲਿਸ ਨੇ ਅਣਪਛਾਤੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਕਿਸੇ ...

ਪੂਰੀ ਖ਼ਬਰ »

ਜਸਟਿਸ ਐਸ. ਮੁਰਲੀਧਰ ਦਾ ਚੰਡੀਗੜ੍ਹ ਤਬਾਦਲਾ

ਚੰਡੀਗੜ੍ਹ, 27 ਫਰਵਰੀ (ਸੁਰਜੀਤ ਸਿੰਘ ਸੱਤੀ)-ਸੀ. ਏ. ਏ. ਮੁੱਦੇ 'ਤੇ ਸੁਣਵਾਈ ਕਰ ਰਹੀ ਦਿੱਲੀ ਹਾਈਕੋਰਟ ਦੀ ਬੈਂਚ ਦੇ ਮੈਂਬਰ ਰਹੇ ਜਸਟਿਸ ਐਸ.ਮੁਰਲੀਧਰ ਦਾ ਤਬਾਦਲਾ ਬੁੱਧਵਾਰ ਦੇਰ ਰਾਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਕਰ ਦਿੱਤਾ ਗਿਆ | ਉਨ੍ਹਾਂ ਦੇ ਤਬਾਦਲੇ ਦਾ ਹੁਕਮ ...

ਪੂਰੀ ਖ਼ਬਰ »

ਪ੍ਰਸ਼ਾਸਨ ਦੇ ਹਰਕਤ ਵਿਚ ਆਉਣ ਦੇ ਬਾਅਦ ਕੋਠੀਆਂ ਤੋਂ ਹਟਣ ਲੱਗੇ ਪੀ. ਜੀ. ਟੂ-ਲੈੱਟ ਦੇ ਬੋਰਡ

ਚੰਡੀਗੜ੍ਹ, 27 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 32 ਵਿਚ ਪੀ.ਜੀ. ਅੰਦਰ ਲੱਗੀ ਅੱਗ ਕਾਰਨ ਹੋਈ ਤਿੰਨ ਲੜਕੀਆਂ ਦੀ ਮੌਤ ਤੋਂ ਬਾਅਦ ਜਿੱਥੇ ਪ੍ਰਸ਼ਾਸਨ ਹਰਕਤ ਵਿਚ ਆਇਆ ਹੈ ਉੱਥੇ ਹੀ ਨਜਾਇਜ਼ ਪੀ.ਜੀ. ਚਲਾਉਣ ਵਾਲਿਆਂ ਨੇ ਵੀ ਆਪਣੀਆਂ ਕੋਠੀਆਂ ਤੋਂ ਪੀ.ਜੀ. ਦੇ ...

ਪੂਰੀ ਖ਼ਬਰ »

ਰਾਤਰੀ ਗੁਰਮਤਿ ਤੇ ਸੰਤ ਸਮਾਗਮ 1 ਤੋਂ

ਮਾਹਿਲਪੁਰ, 27 ਫਰਵਰੀ (ਰਜਿੰਦਰ ਸਿੰਘ)-ਪਿੰਡ ਚੰਦੇਲੀ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵਲੋਂ ਪ੍ਰਵਾਸੀ ਭਾਰਤੀ, ਪਿੰਡ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪੰਜ ਦਿਨਾਂ ਰਾਤਰੀ ਗੁਰਮਤਿ ਤੇ ਸੰਤ ...

ਪੂਰੀ ਖ਼ਬਰ »

ਹੋਲਾ ਮਹੱਲਾ ਦੀ ਆਰੰਭਤਾ ਮੌਕੇ ਸੰਤ ਸਮਾਜ ਵਲੋਂ ਗੁ: ਟਿੱਬਾ ਸਾਹਿਬ ਤੋਂ ਸਜਾਇਆ ਜਾਵੇਗਾ ਨਗਰ ਕੀਰਤਨ

ਸ੍ਰੀ ਅਨੰਦਪੁਰ ਸਾਹਿਬ, 27 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਕੌਮੀ ਜੋੜ ਮੇਲੇ ਹੋਲਾ-ਮਹੱਲਾ ਮੌਕੇ ਪੁਰਾਤਨ ਰਵਾਇਤ ਅਨੁਸਾਰ ਸੰਤ ਸਮਾਜ ਅਤੇ ਨਿਰਮਲਾ ਭੇਖ ਦੁਆਬਾ ਮੰਡਲ ਵਲੋਂ ਗੁ: ਟਿੱਬਾ ਸਾਹਿਬ, ਚੱਕ ਹੋਲਗੜ੍ਹ, ਸ੍ਰੀ ...

ਪੂਰੀ ਖ਼ਬਰ »

ਪ੍ਰਭਲੀਨ ਕੌਰ ਨੇ ਧਾਰਮਿਕ ਪ੍ਰੀਖਿਆ 'ਚ ਲਏ 81 ਫ਼ੀਸਦੀ ਅੰਕ

ਗੜ੍ਹਦੀਵਾਲਾ, 27 ਫਰਵਰੀ (ਚੱਗਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਦਿਆਰਥੀਆਂ ਨੂੰ ਸਿੱਖ ਧਰਮ ਅਤੇ ਸਿੱਖ ਵਿਰਸੇ ਨਾਲ ਜੋੜਨ ਲਈ ਨਵੰਬਰ-2018 ਵਿਚ ਲਈ ਗਈ ਧਾਰਮਿਕ ਪ੍ਰੀਖਿਆ ਵਿਚ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗੜ੍ਹਦੀਵਾਲਾ ਦੀ ...

ਪੂਰੀ ਖ਼ਬਰ »

ਗੜ੍ਹਦੀਵਾਲਾ ਵਿਖੇ ਅਕਾਲੀ-ਭਾਜਪਾ ਦੀ ਮੀਟਿੰਗ

ਗੜ੍ਹਦੀਵਾਲਾ, 27 ਫਰਵਰੀ (ਚੱਗਰ)-ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਦੀ ਸਾਂਝੀ ਮੀਟਿੰਗ ਸਰਕਲ ਪ੍ਰਧਾਨ ਗੁਰਦੀਪ ਸਿੰਘ ਦਾਰਾਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਭਾਜਪਾ ਦੇ ਜ਼ਿਲ੍ਹਾ ਦਿਹਾਤੀ ...

ਪੂਰੀ ਖ਼ਬਰ »

ਸਵੱਛ ਕੰਪਿਊਟਰ ਲੈਬ-2019 ਮੁਕਾਬਲੇ 'ਚ ਮਿਡਲ ਸਕੂਲ ਹਲੇੜ ਦੂਜੇ ਸਥਾਨ 'ਤੇ

ਰਾਮਗੜ੍ਹ ਸੀਕਰੀ, 27 ਫਰਵਰੀ (ਕਟੋਚ)-ਸਕੂਲ ਪ੍ਰਮੁੱਖ ਸਰੀ ਰਾਮ ਭਜਨ ਚੌਧਰੀ ਦੀ ਸੁਚੱਜੀ ਤੇ ਬੇਮਿਸਾਲ ਅਗਵਾਈ 'ਚ ਸਰਕਾਰੀ ਸਮਾਰਟ ਮਿਡਲ ਸਕੂਲ ਹਲੇੜ ਨੇ ਇੱਕ ਹੋਰ ਮਾਣ ਮੱਤੀ ਉਪਲਬਧੀ ਹਾਸਲ ਕਰਦਿਆਂ ਸਵੱਛ ਕੰਪਿਊਟਰ ਲੈਬ-2019 ਮੁਕਾਬਲੇ 'ਚ ਵੀ ਜ਼ਿਲ੍ਹਾ ਹੁਸ਼ਿਆਰਪੁਰ 'ਚ ...

ਪੂਰੀ ਖ਼ਬਰ »

ਉਤਸ਼ਾਹ ਨਾਲ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਮਹਿਲਾ ਦਿਵਸ-ਅਪਨੀਤ ਰਿਆਤ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਅੱਜ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਵਿੱਦਿਅਕ ਅਦਾਰਿਆਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਪੰਜਾਬ ਸਰਕਾਰ ਸਕੂਲ ਬੱਸਾਂ ਨੂੰ ਟੈਕਸ ਤੇ ਬੀਮੇ ਵਿਚ ਛੋਟ ਦੇਵੇ-ਅਰੋੜਾ

ਮੁਕੇਰੀਆਂ, 27 ਫਰਵਰੀ (ਸਰਵਜੀਤ ਸਿੰਘ)-ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਲੌਾਗੋਵਾਲ ਵਿਖੇ ਬੀਤੇ ਦਿਨ ਨਿੱਜੀ ਸਕੂਲ ਵੈਨ ਨਾਲ ਵਾਪਰੀ ਅਗਜਨੀ ਦੀ ਘਟਨਾ ਉਪਰੰਤ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਹੁਕਮ ਜਿਸ ਅਨੁਸਾਰ ਜੋ ਨਿੱਜੀ ਸਕੂਲ ਬੱਸਾਂ ਨਿਯਮਾਂ ਨੂੰ ਪੂਰਾ ਨਹੀਂ ...

ਪੂਰੀ ਖ਼ਬਰ »

ਚੱਬੇਵਾਲ ਕਾਲਜ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ

ਚੱਬੇਵਾਲ, 27 ਫਰਵਰੀ (ਪੱਟੀ)-ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ/ਸਕੂਲ ਫ਼ਾਰ ਵੁਮੈਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਪਿ੍ੰਸੀਪਲ ਡਾ: ਅਨੀਤਾ ਸਿੰਘ ਦੀ ਦੇਖ ਰੇਖ ਵਿਚ ਸਾਲਾਨਾ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਦੇ ਪੋਲਿਟੀਕਲ ਸਾਇੰਸ ਵਿਭਾਗ ਨੇ ਮੂਟ ਕੋਰਟ ਲਗਾਈ

ਮੁਕੇਰੀਆਂ, 27 ਫਰਵਰੀ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਪੋਲਿਟੀਕਲ ਸਾਇੰਸ ਵਿਭਾਗ ਵਲੋਂ 70ਵੇਂ ਸੰਵਿਧਾਨ ਦਿਵਸ ਨੂੰ ਮਨਾਉਣ ਦੇ ਮੌਕੇ ਮੂਟ ਕੋਰਟ ਲਗਾਈ ਗਈ, ਜਿਸ ਵਿਚ ਨਾਗਰਿਕਤਾ ਸੰਵਿਧਾਨਕ ਸੋਧ ਕਾਨੂੰੂਨ ਵਿਸ਼ੇ 'ਤੇ ...

ਪੂਰੀ ਖ਼ਬਰ »

ਕੈਂਬਿ੍ਜ ਸਕੂਲ ਦੇ ਵਿਦਿਆਰਥੀਆਂ ਦਾ ਸਾਈਬਰ ਓਲੰਪੀਆਡ ਵਿਚ ਸ਼ਾਨਦਾਰ ਪ੍ਰਦਰਸ਼ਨ

ਦਸੂਹਾ, 27 ਫਰਵਰੀ (ਭੁੱਲਰ, ਕੌਸ਼ਲ)-ਕੈਂਬਿ੍ਜ ਇੰਟਰਨੈਸ਼ਨਲ ਸਕੂਲ ਦੀ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਸਾਈਬਰ ਓਲੰਪੀਆਡ ਵਿਚ ਤੀਸਰਾ ਰੈਂਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਅਨਿੱਤ ਅਰੋੜਾ ਨੇ ਦੱਸਿਆ ਕਿ ਵਿਦਿਆਰਥਣ ਸਹਿਜ ਲੀਨ ਅਤੇ ...

ਪੂਰੀ ਖ਼ਬਰ »

ਸੰਤ ਗੁਵਰਧਨ ਸਿੰਘ ਦੀ ਬਰਸੀ ਸਬੰਧੀ ਅਖੰਡ ਪਾਠ ਆਰੰਭ

ਐਮਾ ਮਾਂਗਟ, 27 ਫਰਵਰੀ (ਗੁਰਾਇਆ)-ਸੰਤ ਗੁਵਰਧਨ ਸਿੰਘ ਦੀ ਬਰਸੀ ਸਬੰਧੀ ਬਾਬਾ ਜੀ ਦੇ ਤਪ ਅਸਥਾਨ ਪਿੰਡ ਮਹਿੰਦੀਪੁਰ ਵਿਖੇ ਅੱਜ ਸਵੇਰੇ ਕਰੀਬ 10 ਵਜੇ ਅਖੰਡ ਪਾਠ ਦੀ ਪਹਿਲੀ ਲੜੀ ਆਰੰਭ ਕੀਤੀ ਗਈ | ਇਸ ਸਮਾਗਮ ਵਿਚ ਪਹੁੰਚੇ ਸੰਤ ਮਹਾਂਪੁਰਸ਼ ਸੰਤ ਹਰਜਿੰਦਰ ਸਿੰਘ ਮੰਝਪੁਰ ...

ਪੂਰੀ ਖ਼ਬਰ »

ਪਦਰਾਣਾ ਦੇ ਪੰਜਵੇਂ ਫੁੱਟਬਾਲ ਟੂਰਨਾਮੈਂਟ 'ਚ ਪੋਸੀ ਅੱਵਲ

ਗੜ੍ਹਸ਼ੰਕਰ, 27 ਫਰਵਰੀ (ਧਾਲੀਵਾਲ)-ਪਿੰਡ ਪਦਰਾਣਾ ਵਿਖੇ ਯੰਗ ਸਟਾਰ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜਵਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪੋਸੀ ਦੀ ਟੀਮ ਵਲੋਂ ਭਰੋਵਾਲ ...

ਪੂਰੀ ਖ਼ਬਰ »

ਠੰਡਲ ਨੇ 14 ਮਾਰਚ ਦੀ ਰੋਸ ਰੈਲੀ ਲਈ ਭੀਲੋਵਾਲ 'ਚ ਕੀਤਾ ਲੋਕਾਂ ਨੂੰ ਲਾਮਬੰਦ

ਚੱਬੇਵਾਲ, 27 ਫਰਵਰੀ (ਸਖ਼ੀਆ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਹਿਤ ਕੀਤੀਆਂ ਜਾ ਰਹੀਆਂ ਰੋਸ ਰੈਲੀਆਂ ਨੂੰ ਲੋਕਾਂ ਵਲੋਂ ਨਾ ਸਿਰਫ਼ ਭਰਵਾਂ ਹੁੰਗਾਰਾ ਹੀ ਦਿੱਤਾ ਜਾ ਰਿਹਾ ਬਲਕਿ ਲੋਕਾਂ ਵਿਚ ਰੋਹ ਭਰੀ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਨਾ ਹੋਣ ਕਾਰਨ ਫ਼ਤਹਿਪੁਰ ਵਾਸੀ ਪ੍ਰੇਸ਼ਾਨ

ਤਲਵਾੜਾ, 27 ਫਰਵਰੀ (ਸੁਰੇਸ਼ ਕੁਮਾਰ)-ਪਿੰਡ ਫ਼ਤਹਿਪੁਰ ਦੇ ਵਾਰਡ ਨੰਬਰ 5 ਅਧੀਨ ਪਖਾਨਿਆਂ ਤੇ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ | ਇਸ ਸਬੰਧੀ ਸੀਮਾ ਰਾਣੀ ਸਰਪੰਚ ਫ਼ਤਹਿਪੁਰ, ਸਤਵਿੰਦਰ ਕੌਰ ਸਰਪੰਚ ਬਹਿਮਾਵਾ ਅਤੇ ਡਿੰਪਲ ...

ਪੂਰੀ ਖ਼ਬਰ »

ਨੌਸਰਬਾਜ਼ ਔਰਤਾਂ ਐਨ.ਆਰ.ਆਈ. ਦਾ ਸੋਨੇ ਦਾ ਕੜਾ ਉਤਾਰ ਕੇ ਫ਼ਰਾਰ

ਗੜ੍ਹਸ਼ੰਕਰ, 27 ਫਰਵਰੀ (ਧਾਲੀਵਾਲ)-ਇੱਥੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਅੱਡਾ ਸਤਨੌਰ ਵਿਖੇ ਦੁਪਹਿਰ ਸਮੇਂ ਨੌਸਰਬਾਜ਼ ਕਾਰ ਸਵਾਰ ਔਰਤਾਂ ਵਲੋਂ ਇਕ ਐਨ.ਆਰ.ਆਈ. ਵਿਅਕਤੀ ਦਾ ਸੋਨੇ ਦਾ ਕੜਾ ਉਤਾਰ ਕੇ ਫ਼ਰਾਰ ਹੋਣ ਦੀ ਖ਼ਬਰ ਹੈ | ਇਟਲੀ ਤੋਂ ਆਏ ਕੇਹਰ ਸਿੰਘ ਪੁੱਤਰ ਤਾਰਾ ...

ਪੂਰੀ ਖ਼ਬਰ »

ਮਿੰਨੀ ਪੀ. ਐਚ. ਸੀ. ਭੰਗਾਲਾ ਵਿਚ ਸਿਹਤ ਮੇਲਾ ਲਗਾਇਆ

ਮੁਕੇਰੀਆਂ, 27 ਫਰਵਰੀ (ਸਰਵਜੀਤ ਸਿੰਘ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਕੁਮਾਰ ਦੀ ਪ੍ਰਧਾਨਗੀ ਅਧੀਨ ਅੱਜ ਮਿੰਨੀ ਪੀ. ਐਚ. ਸੀ. ਭੰਗਾਲਾ ਵਿਚ ਇਕ ਸਿਹਤ ਮੇਲਾ ਲਗਾਇਆ ਗਿਆ, ਜਿਸ ...

ਪੂਰੀ ਖ਼ਬਰ »

ਰਿਚ ਹਾਰਵੈਸਟ ਪਬਲਿਕ ਸਕੂਲ ਪੰਨਵਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

ਦਸੂਹਾ, 27 ਫਰਵਰੀ (ਭੁੱਲਰ)-ਰਿਚ ਹਾਰਵੈਸਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪੰਨਵਾਂ ਵਿਖੇ ਪਿ੍ੰਸੀਪਲ ਸੁੱਚਾ ਸਿੰਘ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸਕੂਲ ਦੇ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਖ਼ਾਲਸਾ ਸਕੂਲ ਮਿਆਣੀ ਵਿਚ ਵਿਦਾਇਗੀ ਸਮਾਗਮ

ਮਿਆਣੀ, 27 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਿਆਣੀ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ | ਪਿ੍ੰਸੀਪਲ ਕੁਲਦੀਪ ਰਾਜ ਦੀ ਅਗਵਾਈ ਵਿਚ ਹੋਏ ਸਮਾਗਮ ਵਿਚ ਸਾਬਕਾ ਮੰਤਰੀ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਹੋਈ ਮੌਤ ਸਬੰਧੀ ਮਾਮਲਾ ਦਰਜ

ਦਸੂਹਾ, 27 ਫਰਵਰੀ (ਭੁੱਲਰ)-ਦਸੂਹਾ ਪੁਲਿਸ ਵਲੋਂ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ ਸਬੰਧੀ ਅਣਪਛਾਤੇ ਵਾਹਨ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਐੱਸ.ਐੱਚ.ਓ. ਯਾਦਵਿੰਦਰ ਸਿੰਘ ਬਰਾੜ ਅਤੇ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਜੋਗਿੰਦਰ ਲਾਲ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਵਿਖੇ ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ ਕੈਂਪ ਲਗਾਇਆ

ਮੁਕੇਰੀਆਂ, 27 ਫਰਵਰੀ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੇ ਐਨ.ਐੱਸ.ਐੱਸ. ਯੂਨਿਟ ਵਲੋਂ ਡਾ. ਸੋਨੀਆ ਚੌਹਾਨ ਦੀ ਅਗਵਾਈ ਹੇਠ ਅੱਜ ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ ਲਈ ਇਕ ਰੋਜ਼ਾ ਕੈਂਪ ਲਗਾਇਆ ਗਿਆ, ਜਿਸ ਵਿਚ ਡਾ. ਪ੍ਰਮੋਦ ਰਿਸ਼ੀ ...

ਪੂਰੀ ਖ਼ਬਰ »

ਬੀਬੀ ਦਰਸ਼ਨ ਕੌਰ ਵਲੋਂ ਸਕੂਲ ਨੂੰ 50 ਹਜ਼ਾਰ ਦੀ ਰਾਸ਼ੀ ਭੇਟ

ਟਾਂਡਾ ਉੜਮੁੜ, 27 ਫਰਵਰੀ (ਭਗਵਾਨ ਸਿੰਘ ਸੈਣੀ)-ਸਰਕਾਰੀ ਐਲੀਮੈਂਟਰੀ ਸਕੂਲ ਝਾਂਸ ਵਿਖੇ ਐਨ. ਆਰ. ਆਈ. ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਾਲ ਕਮਰੇ ਦਾ ਨਿਰਮਾਣ ਕੀਤਾ ਗਿਆ | ਸਟੇਟ ਐਵਾਰਡ ਪ੍ਰਾਪਤ ਅਧਿਆਪਕ ਨਰਿੰਦਰ ਅਰੋੜਾ, ਮੈਡਮ ਮਨਜੀਤ ਕੌਰ ਅਤੇ ਸਕੂਲ ਮੁਖੀ ...

ਪੂਰੀ ਖ਼ਬਰ »

ਗੁਰਸੇਵਾ ਨਰਸਿੰਗ ਕਾਲਜੀਏਟ ਸਕੂਲ 'ਚ ਵਿਦਾਇਗੀ ਸਮਾਰੋਹ ਕਰਵਾਇਆ

ਗੜ੍ਹਸ਼ੰਕਰ, 27 ਫਰਵਰੀ (ਧਾਲੀਵਾਲ)-ਗੁਰਸੇਵਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਪਨਾਮ ਵਿਖੇ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ...

ਪੂਰੀ ਖ਼ਬਰ »

ਗੁਰਮੇਲ ਸਿੰਘ ਮੂੰਡੀਆਂ ਸਰਕਲ ਨੰਦਾਚੌਰ ਦੇ ਪ੍ਰਧਾਨ ਨਿਯੁਕਤ

ਸ਼ਾਮਚੁਰਾਸੀ, 27 ਫਰਵਰੀ (ਗੁਰਮੀਤ ਸਿੰਘ ਖ਼ਾਨਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਹਲਕਾ ਸ਼ਾਮਚੁਰਾਸੀ ਦੇ ਪਿੰਡ ਮੂੰਡੀਆਂ ਰੰਘੜਾਂ ਵਿਖੇ ਕੀਤੀ ਗਈ, ਜਿਸ ਦੀ ਪ੍ਰਧਾਨਗੀ ਹਲਕਾ ਸ਼ਾਮਚੁਰਾਸੀ ਦੀ ਸਾਬਕਾ ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਹੈਬੋਵਾਲ ਸਕੂਲ ਦੀ ਝੰਡੀ

ਬੀਣੇਵਾਲ, 27 ਫਰਵਰੀ (ਬੈਜ ਚੌਧਰੀ)-ਪਿਛਲੇ ਦਿਨੀਂ ਸਰਕਾਰੀ ਸਕੂਲਾਂ ਦੀਆਂ ਜ਼ਿਲ੍ਹਾ ਪੱਧਰ ਦੀਆਂ ਹੋਈਆਂ ਖੇਡਾਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੈਬੋਵਾਲ ਬੀਤ ਦੀ ਝੰਡੀ ਰਹੀ | ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਭਾਗ ਲੈਂਦੇ ਹੋਏ ਜ਼ਿਲ੍ਹਾ ਪੱਧਰ 'ਤੇ ...

ਪੂਰੀ ਖ਼ਬਰ »

ਫੁੱਟਬਾਲ ਅਕੈਡਮੀ ਅੰਡਰ-19 ਮਾਹਿਲਪੁਰ 'ਚ ਜਾਰੀ ਰਹੇਗੀ-ਗੋਲਡੀ

ਮਾਹਿਲਪੁਰ, 27 ਫ਼ਰਵਰੀ (ਦੀਪਕ ਅਗਨੀਹੋਤਰੀ)-ਪੰਜਾਬ ਸਰਕਾਰ ਦੀ ਸਾਲ 2020-21 ਦੀ ਨਵੀਂ ਖੇਡ ਨੀਤੀ ਵਿਚ ਪਿਛਲੇ 5 ਦਹਾਕਿਆਂ ਤੋਂ ਮਾਹਿਲਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਚੱਲ ਰਹੀ ਫੁੱਟਬਾਲ ਅਕੈਡਮੀ ਅੰਡਰ 19 ਖ਼ਤਮ ਹੋਣ ਦੀ ਖਬਰ ਨਾਲ ਇਲਾਕੇ ਵਿਚ ਰੋ ਪੈਦਾ ਹੋ ...

ਪੂਰੀ ਖ਼ਬਰ »

ਰਾਜਪੁਰ ਭਾਈਆਂ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਗਮ

ਚੱਬੇਵਾਲ, 27 ਫਰਵਰੀ (ਪ.ਪ.)-ਸ.ਸ.ਸ.ਸਕੂਲ ਰਾਜਪੁਰ ਭਾਈਆਂ ਵਿਖੇ ਪਿ੍ੰਸੀਪਲ ਜਰਨੈਲ ਸਿੰਘ ਦੀ ਅਗਵਾਈ ਵਿਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਮੌਕੇ ਪਿ੍ੰਸੀਪਲ ਜਰਨੈਲ ਸਿੰਘ ਨੇ ਸਰਕਾਰ ਵਲੋਂ ਸਰਕਾਰੀ ...

ਪੂਰੀ ਖ਼ਬਰ »

ਪੀ.ਸੀ.ਐਡ. ਪੀ.ਐਨ.ਡੀ.ਟੀ. ਦੀ ਵਰਕਸ਼ਾਪ ਕਰਵਾਈ

ਮੁਕੇਰੀਆਂ/ਘੋਗਰਾ, 27 ਫਰਵਰੀ (ਰਾਮਗੜ੍ਹੀਆ, ਰਵਿੰਦਰ ਸਲਾਰੀਆ)- ਬੇਟਾ-ਬੇਟੀ ਇਕ ਸਮਾਨ, ਬੇਟੀ ਹੈ ਘਰ ਦਾ ਸਨਮਾਨ ਪੀ. ਸੀ. ਐਡ. ਪੀ. ਐਨ. ਡੀ. ਟੀ. ਦੇ ਜਾਗਰੂਕਤਾ ਗਤੀਵਿਧੀਆਂ ਦੇ ਸਬੰਧ ਵਿਚ ਬਲਾਕ ਮੰਡ ਭੰਡੇਰ ਦੇ ਕਸਬਾ ਘੋਗਰਾ ਵਿਖੇ ਡਾ. ਜੀ. ਐੱਸ. ਕਪੂਰ ਜ਼ਿਲ੍ਹਾ ਟੀਕਾਕਰਨ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨਸ਼ਿਆਂ ਦੇ ਖ਼ਾਤਮੇ ਸਬੰਧੀ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰੇ-ਜਥੇਦਾਰ ਗੇਰਾ

ਮੁਕੇਰੀਆਂ, 27 ਫਰਵਰੀ (ਸਰਵਜੀਤ ਸਿੰਘ)-ਸ੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਗੇਰਾ ਦੇ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਗੇਰਾ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਸੰਭਾਲੀ ਨੂੰ 3 ਤਿੰਨ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਨਸ਼ਿਆਂ ਦਾ ਖ਼ਾਤਮਾ ...

ਪੂਰੀ ਖ਼ਬਰ »

ਤਲਵਾੜਾ ਏਰੀਆ ਵਿਚ ਬੰਦੋਬਸਤ ਦੌਰਾਨ ਰਜਿਸਟਰੀਆਂ 'ਤੇ ਲੱਗੀ ਰੋਕ ਹਾਈਕੋਰਟ ਨੇ ਹਟਾਈ

ਮੁਕੇਰੀਆਂ, 27 ਫਰਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਜਦੋਂ ਪੰਜਾਬ ਵਿਚ ਚੱਕਬੰਦੀ ਹੋਈ ਸੀ ਤਾਂ ਤਲਵਾੜਾ ਦਾ ਕੁੱਝ ਖੇਤਰ ਚੱਕਬੰਦੀ ਤੋਂ ਵਾਂਝਾ ਰਹਿ ਗਿਆ ਸੀ, ਜਿਸ ਉਪਰੰਤ ਤਲਵਾੜਾ ਖੇਤਰ ਦੇ ਕੁਝ ਵਿਅਕਤੀਆਂ ਨੇ ਹਾਈਕੋਰਟ ਵਿਚ ਕੇਸ ਪਾ ਕੇ ਮੰਗ ਕੀਤੀ ਸੀ ਕਿ ਸਾਡੇ ...

ਪੂਰੀ ਖ਼ਬਰ »

ਚੇਨੀ ਝਪਟਣ ਵਾਲੇ 2 ਨੌਜਵਾਨ ਪਿੰਡ ਚੇਲਾ 'ਚ ਲੋਕਾਂ ਵਲੋਂ ਕਾਬੂ

ਕੋਟਫ਼ਤੂਹੀ, 27 ਫਰਵਰੀ (ਅਵਤਾਰ ਸਿੰਘ ਅਟਵਾਲ)-ਦੁਕਾਨ ਤੋਂ ਖ਼ਰੀਦਦਾਰੀ ਕਰ ਰਹੀ ਔਰਤ ਦੇ ਗਲੇ 'ਚ ਪਾਈ ਸੋਨੇ ਦੀ ਚੇਨੀ ਝਪਟਣ ਵਾਲੇ ਨੌਜਵਾਨਾਂ ਨੂੰ ਪਿੱਛਾ ਕਰ ਕੇ ਸਥਾਨਕ ਲੋਕਾਂ ਵਲੋਂ ਪਿੰਡ ਚੇਲਾ ਦੇ ਕਰੀਬ ਕਾਬੂ ਕਰ ਲਏ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਵਿਦਿਆਰਥਣਾਂ ਜ਼ਖ਼ਮੀ

ਗੜ੍ਹਦੀਵਾਲਾ, 27 ਫਰਵਰੀ (ਚੱਗਰ)-ਅੱਜ ਸਵੇਰੇ ਗੜ੍ਹਦੀਵਾਲਾ-ਟਾਂਡਾ ਮੋੜ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਗੜ੍ਹਦੀਵਾਲਾ-ਟਾਂਡਾ ਰੋਡ 'ਤੇ ਸਥਿਤ ਐਕਟਿਵਾ ਸਵਾਰ ਬਾਰ੍ਹਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਦੇ ਗੰਭੀਰ ਸੱਟਾਂ ਲੱਗਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਮੌਕ ਡਰਿੱਲ ਦੌਰਾਨ ਸਾਹਮਣੇ ਆਈਆਂ ਕਮੀਆਂ ਦੂਰ ਕੀਤੀਆਂ ਜਾਣ-ਸੂਦਨ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪਿੰਡ ਢਾਹਾ ਵਿਖੇ ਸਥਿਤ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਐਲ.ਪੀ.ਜੀ. ਬਾਟਿਲੰਗ ਪਲਾਂਟ ਵਿਚ ਮੌਕ ਡਰਿੱਲ ਕਰਵਾਈ ਗਈ, ਜਿਸ ਵਿਚ ਪਲਾਂਟ ਅੰਦਰ ਇਕ ਐਲ.ਪੀ.ਜੀ. ਗੈਸ ਨਾਲ ਭਰੇ ਟੈਂਕਰ ਵਿਚ ...

ਪੂਰੀ ਖ਼ਬਰ »

ਡੋਗਰਾ ਪਬਲਿਕ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਗਮ

ਨੰਗਲ ਬਿਹਾਲਾਂ, 27 ਫਰਵਰੀ (ਵਿਨੋਦ ਮਹਾਜਨ)-ਅਣਿਕੇਤ ਵਿੱਦਿਆਪੀਠ ਡੋਗਰਾ ਪਬਲਿਕ ਸਕੂਲ ਨੰਗਲ ਬਿਹਾਲਾਂ ਦਾ ਸਾਲਾਨਾ ਇਨਾਮ ਵੰਡ ਸਮਾਗਮ ਪਿ੍ੰਸੀਪਲ ਸੁਸ਼ਮਾ ਡੋਗਰਾ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਵਿਚ ਅਣਿਕੇਤ ਵਿੱਦਿਆ-ਪੀਠ ਡੋਗਰਾ ਪੈਰਾ ਮੈਡੀਕਲ ਦੇ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬੱਸ ਡੀਪੂ 'ਚ ਧਾਰਮਿਕ ਸਮਾਗਮ ਕਰਵਾਇਆ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਰੋਡਵੇਜ਼/ਪਨਬੱਸ ਡਿਪੂ ਹੁਸ਼ਿਆਰਪੁਰ ਦੇ ਸਮੂਹ ਸਟਾਫ਼ ਵਲੋਂ ਡਿਪੂ ਦੀ ਚੜ੍ਹਦੀਕਲਾ, ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਡੀਪੂ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ...

ਪੂਰੀ ਖ਼ਬਰ »

ਵਿਧਾਨ ਸਭਾ 'ਚ ਡਾ. ਰਾਜ ਕੁਮਾਰ ਨੇ ਸਰਕਾਰ ਦੀਆਂ ਪ੍ਰਾਪਤੀਆਂ ਸਮੇਤ ਲੋਕ ਮਸਲੇ ਉਠਾਏ

ਹੁਸ਼ਿਆਰਪੁਰ 27 ਫਰਵਰੀ (ਬਲਜਿੰਦਰਪਾਲ ਸਿੰਘ)-ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਵਿਧਾਨ ਸਭਾ ਸੈਸ਼ਨ 'ਚ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਬਾਖ਼ੂਬੀ ਕੀਤਾ | ਇਸ ਮੌਕੇ ਉਨ੍ਹਾਂ ਕਿਸਾਨਾਂ ਦੀ ਕਰਜ਼ਾ ਮੁਆਫੀ, ਸਰਕਾਰੀ ਸਕੂਲਾਂ ਪ੍ਰੀ ਪ੍ਰਾਇਮਰੀ ...

ਪੂਰੀ ਖ਼ਬਰ »

'ਸਿਰਜਣਾਤਮਿਕ ਦਿਵਿਆਂਗ ਵਿਅਕਤੀਆਂ ਲਈ ਵਿਸ਼ੇਸ਼ ਪੁਰਸਕਾਰ ਲਈ ਨਾਮਜ਼ਦਗੀਆਂ 29 ਤੱਕ ਦਿੱਤੀਆਂ ਜਾਣ-ਨੰਦਨ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)-ਦਿਵਿਆਂਗ ਕਲਾ, ਸਾਹਿਤ ਤੇ ਸੱਭਿਆਚਾਰਕ ਮੰਚ (ਪੰਜਾਬ), ਜੋ ਕਿ ਰਿਸ਼ੀ ਫਾਊਾਡੇਸ਼ਨ ਦਾ ਇੱਕ ਵਿੰਗ ਹੈ, ਨੇ ਸਾਰੇ ਪੰਜਾਬ ਤੋਂ ਦਿਵਿਆਂਗ ਪ੍ਰਤਿਭਾ ਪੁਰਸਕਾਰ-2020 ਲਈ ਨਾਮਜ਼ਦਗੀਆਂ ਮੰਗੀਆਂ ਹਨ | ਰਿਸ਼ੀ ਫਾਊਾਡੇਸ਼ਨ ਇੱਕ ...

ਪੂਰੀ ਖ਼ਬਰ »

ਵੁੱਡਬਰੀ ਵਰਲਡ ਸਕੂਲ ਮੁਕੇਰੀਆਂ ਵਿਖੇ ਖੇਡ ਦਿਵਸ ਮਨਾਇਆ

ਮੁਕੇਰੀਆਂ, 27 ਫਰਵਰੀ (ਰਾਮਗੜ੍ਹੀਆ)-ਵੁੱਡਬਰੀ ਵਰਲਡ ਸਕੂਲ ਮੁਕੇਰੀਆਂ ਵਿਖੇ ਕਿੰਡਰਗਾਰਟਨ ਵਿਭਾਗ ਅਤੇ ਤੀਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਵਿਚ ਖੇਡ ਦਿਵਸ ਮਨਾਇਆ ਗਿਆ | ਇਸ ਦਿਵਸ ਦਾ ਸੰਚਾਲਨ ਸਕੂਲ ਦੇ ਅਧਿਆਪਕ ਸੰਨੀ ਸਲਵਾਨੀ ਅਤੇ ਅਧਿਆਪਕਾ ਮੈਡਮ ਨੀਰੂ ਦੁਆਰਾ ...

ਪੂਰੀ ਖ਼ਬਰ »

ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਵਿਦਾਇਗੀ ਪਾਰਟੀ

ਮੁਕੇਰੀਆਂ, 27 ਫਰਵਰੀ (ਰਾਮਗੜ੍ਹੀਆ)-ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਲੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਬਾਰ੍ਹਵੀਂ ਜਮਾਤ ਦੀਆਂ ਆਰਟਸ, ...

ਪੂਰੀ ਖ਼ਬਰ »

ਕੈਂਬਿ੍ਜ ਓਵਰਸੀਜ਼ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

ਮੁਕੇਰੀਆਂ, 27 ਫਰਵਰੀ (ਰਾਮਗੜ੍ਹੀਆ)-ਸਥਾਨਕ ਕੈਂਬਿ੍ਜ ਓਵਰਸੀਜ਼ ਸਕੂਲ ਮੁਕੇਰੀਆਂ ਵਿਖੇ ਸਕੂਲ ਦੀ ਚੇਅਰਪਰਸਨ ਸ਼ਿਖਾ ਸਮਿਆਲ ਦੀ ਪ੍ਰਧਾਨਗੀ ਅਤੇ ਪਿ੍ੰਸੀਪਲ ਠਾ. ਪ੍ਰਵੀਨ ਸਿੰਘ ਦੀ ਦੇਖ-ਰੇਖ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਲ ਭਰ ਦੌਰਾਨ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਨੇ 65 ਕਾਲਜਾਂ 'ਚੋਂ ਚੌਥਾ ਸਥਾਨ ਹਾਸਲ ਕੀਤਾ

ਦਸੂਹਾ, 27 ਫਰਵਰੀ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਕਰਵਾਏ ਗਏ 'ਸਕਿਲ-ਇਨ-ਟੀਚਿੰਗ' ਅਤੇ 'ਆਨ ਦੀ ਸਪੋਟ ਪਰੈਪਰੇਸ਼ਨ ਆਫ਼ ਟੀਚਿੰਗ ਏਡ' ਦੇ ਇੰਟਰ ਜ਼ੋਨਲ ਮੁਕਾਬਲਿਆਂ ...

ਪੂਰੀ ਖ਼ਬਰ »

ਸੁਸਾਇਟੀ ਨੇ 2 ਸਾਲ ਤੋਂ ਵਿਛੜਿਆ ਨੌਜਵਾਨ ਪਰਿਵਾਰ ਨੂੰ ਮਿਲਾਇਆ

ਗੜ੍ਹਦੀਵਾਲਾ, 27 (ਚੱਗਰ)-ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ 2 ਸਾਲ ਤੋਂ ਵਿਛੜਿਆ ਨੌਜਵਾਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਾਪਿਆ ਗਿਆ | ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਪੌਣੇ ਕੁ 2 ਸਾਲ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਵਲੋਂ ਬਰੇਜਾ ਪੈਟਰੋਲ ਕਾਰ ਦੀ ਘੁੰਢ ਚੁਕਾਈ

ਦਸੂਹਾ, 27 ਫਰਵਰੀ (ਭੁੱਲਰ)-ਅੱਜ ਐੱਸ. ਡੀ. ਐੱਮ. ਦਸੂਹਾ ਸ੍ਰੀਮਤੀ ਜੋਤੀ ਬਾਲਾ ਮੱਟੂ ਵਲੋਂ ਮਾਰੂਤੀ ਸੁਜ਼ੂਕੀ ਏਜੰਸੀ ਦਸੂਹਾ ਵਿਖੇ ਨਵੀਂ ਲਾਂਚ ਕੀਤੀ ਬ੍ਰੇਜਾ ਪੈਟਰੋਲ ਬੀ ਐੱਸ ਸਿਕਸ ਦੀ ਘੁੰਢ ਚੁਕਾਈ ਕੀਤੀ ਗਈ | ਇਸ ਮੌਕੇ ਉਨ੍ਹਾਂ ਹੁਸ਼ਿਆਰਪੁਰ ਆਟੋ ਮੋਬਾਈਲ ...

ਪੂਰੀ ਖ਼ਬਰ »

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਮੰਗਾਂ ਸਬੰਧੀ ਮੀਟਿੰਗ

ਹੁਸ਼ਿਆਰਪੁਰ, 27 ਫਰਵਰੀ (ਨਰਿੰਦਰ ਸਿੰਘ ਬੱਡਲਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਸ਼ਿੰਦਰਪਾਲ ਕੌਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਵਿਸ਼ੇਸ਼ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਨਾਨਕ ਦਰਬਾਰ ਮਿਆਣੀ ਵਿਖੇ ਸਮਾਗਮ

ਮਿਆਣੀ, 27 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਮਿਆਣੀ ਵਿਖੇ ਡੇਰਾ ਬਾਬਾ ਨਾਨਕ ਵਿਖੇ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸੰਗ (ਪੈਦਲ ਯਾਤਰਾ) ਦੇ ਆਗਮਨ ਸਬੰਧੀ ਚੱਲ ਰਹੀ ਅਖੰਡ ਪਾਠ ਦੀ ਲੜੀ ਦੇ 160 ਪਾਠਾਂ ਦੇ ਭੋਗ ਪਾਏ ਗਏ | ...

ਪੂਰੀ ਖ਼ਬਰ »

ਭੁਪਿੰਦਰ ਸਿੰਘ ਮਹਿੰਦੀਪੁਰ ਸਰਕਲ ਬਾਗ਼ਪੁਰ ਸਤੌਰ ਦੇ ਪ੍ਰਧਾਨ ਨਿਯੁਕਤ

ਹੁਸ਼ਿਆਰਪੁਰ 27 ਫਰਵਰੀ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੇ ਵਰਕਰਾਂ ਦੀ ਇਕੱਤਰਤਾ ਅੱਡਾ ਬਾਗਪੁਰ ਸਤੌਰ ਵਿਖੇ ਹੋਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਬਕਾ ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਹਾਜ਼ਰ ਹੋਏ | ਇਸ ਮੌਕੇ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੀਆਂ ਵਿਦਿਆਰਥਣਾਂ ਦਾ ਫ਼ਿਜ਼ਿਕਸ ਐਕਸਪੋ-2020 ਵਿਚ ਸ਼ਾਨਦਾਰ ਪ੍ਰਦਰਸ਼ਨ

ਦਸੂਹਾ, 27 ਫਰਵਰੀ (ਕੌਸ਼ਲ)-ਐੱਚ.ਐਮ.ਵੀ.ਕਾਲਜ ਜਲੰਧਰ ਵਿਖੇ ਫਿਜ਼ਿਕਸ ਵਿਭਾਗ ਵਲੋਂ 'ਫਿਜ਼ਿਕਸ ਐਕਸਪੋ-2020' ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਕਾਲਜਾਂ ਦੇ 250 ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਿਆਂ ਵਿਚ ਭਾਗ ਲਿਆ | ਇਨ੍ਹਾਂ ਮੁਕਾਬਿਆਂ ਵਿਚ ਗੁਰੂ ਤੇਗ਼ ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਮੀਟਿੰਗ

ਗੜ੍ਹਦੀਵਾਲਾ, 27 ਫਰਵਰੀ (ਚੱਗਰ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਮੀਟਿੰਗ ਕੁਲਦੀਪ ਸਿੰਘ ਰਾਣਾ ਜ਼ਿਲ੍ਹਾ ਸਕੱਤਰ ਦੀ ਪ੍ਰਧਾਨਗੀ ਹੇਠ ਪੁਰਾਣੀ ਤਹਿਸੀਲ ਗੜ੍ਹਦੀਵਾਲਾ ਵਿਖੇ ਹੋਈ | ਮੀਟਿੰਗ ਸਬੰਧੀ ਜ਼ਿਲ੍ਹਾ ਖ਼ਜ਼ਾਨਚੀ ਮਹਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਕਾਲੀ ਦਲ ਦੇ ਵਰਕਰ ਬਾਦਲ ਨਾਲ ਚਟਾਨ ਵਾਂਗ ਖੜ੍ਹੇ-ਐਡਵੋਕੇਟ ਸਿੱਧੂ

ਮੁਕੇਰੀਆਂ, 27 ਫਰਵਰੀ (ਰਾਮਗੜ੍ਹੀਆ)-ਬੇਸ਼ੱਕ ਸ਼ੋ੍ਰਮਣੀ ਅਕਾਲੀ ਦਲ (ਬ) ਨੂੰ ਕਮਜ਼ੋਰ ਕਰਨ ਲਈ ਕਈ ਤਰ੍ਹਾਂ ਦੀਆਂ ਸਾਜਿਸ਼ਾਂ ਚਲ ਰਹੀਆਂ ਹਨ, ਪਰ ਫਿਰ ਵੀ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਵਰਕਰ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗ ...

ਪੂਰੀ ਖ਼ਬਰ »

ਹੜਤਾਲ ਦੇ ਸਮਰਥਨ ਲਈ ਈ.ਓ. ਨੂੰ ਮੰਗ ਪੱਤਰ

ਗੜ੍ਹਦੀਵਾਲਾ, 27 ਫਰਵਰੀ (ਚੱਗਰ)- ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਸ਼ਾਖ਼ਾ ਗੜ੍ਹਦੀਵਾਲਾ ਵਲੋਂ ਪੰਜਾਬ ਪ੍ਰਧਾਨ ਚੰਦਨ ਗਰੇਵਾਲ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ੍ਹ ਵਾਇਸ ਪ੍ਰਧਾਨ ਸਾਗਰ ਮੋਗਾ ਦੀ ਅਗਵਾਈ ਹੇਠ ਈ.ਓ. ਗੜ੍ਹਦੀਵਾਲਾ ਸਿਮਰਨਜੀਤ ਸਿੰਘ ਢੀਂਡਸਾ ...

ਪੂਰੀ ਖ਼ਬਰ »

ਪਿੰਡ ਡੱਫ਼ਰ 'ਚ ਸਿੰਚਾਈ ਲਈ ਟਿਊਬਵੈੱਲ ਦੇ ਕੰਮ ਦਾ ਉਦਘਾਟਨ

ਗੜ੍ਹਦੀਵਾਲਾ, 27 ਫਰਵਰੀ (ਚੱਗਰ)-ਪ੍ਰਦੇਸ਼ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਵਲੋਂ ਪਿੰਡ ਡੱਫਰ ਵਿਖੇ ਲਗਭਗ 36 ਲੱਖ ਦੀ ਲਾਗਤ ਨਾਲ ਲਗਾਏ ਜਾ ਰਹੇ ਸਿੰਚਾਈ ਲਈ ਟਿੳਬੂਵੈੱਲ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪਿੰਡ ਡੱਫਰ ਦੇ ਕਿਸਾਨਾਂ ਦੀ ਕਾਫੀ ...

ਪੂਰੀ ਖ਼ਬਰ »

ਬੀ.ਐਸ.ਰੰਧਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਣੇ

ਹੁਸ਼ਿਆਰਪੁਰ 27 ਫਰਵਰੀ (ਬਲਜਿੰਦਰਪਾਲ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਐਸ.ਪੀ. ਸਿੰਘ ਓਬਰਾਏ ਵਲੋਂ ਹੁਸ਼ਿਆਰਪੁਰ ਯੂ ਨਿਟ ਦੇ ਅਣਥੱਕ ਵਰਕਰ ਬੀ.ਐਸ.ਰੰਧਾਵਾ ਨੂੰ ਟਰੱਸਟ ਦੇ ਹੁਸ਼ਿਆਰਪੁਰ ਯੂਨਿਟ ਦਾ ਮੀਤ-ਪ੍ਰਧਾਨ ਨਿਯੁਕਤ ਕੀਤਾ ...

ਪੂਰੀ ਖ਼ਬਰ »

ਝੱਜ ਦੇ ਮੁਫ਼ਤ ਕੈਂਸਰ ਮੈਡੀਕਲ ਕੈਂਪ ਵਿਚ 200 ਮਰੀਜ਼ਾਂ ਦੀ ਜਾਂਚ

ਕੋਟਫ਼ਤੂਹੀ, 27 ਫਰਵਰੀ (ਅਟਵਾਲ)-ਇੱਥੋਂ ਨਜ਼ਦੀਕੀ ਪਿੰਡ ਝੱਜ ਵਿਚ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋਂ ਸਵ. ਅਮਰੀਕ ਸਿੰਘ ਢਿੱਲੋਂ ਦੀ ਯਾਦ ਵਿਚ ਸਮੂਹ ਢਿੱਲੋਂ ਪਰਿਵਾਰ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ...

ਪੂਰੀ ਖ਼ਬਰ »

ਨਿਰਮਲ ਸਿੰਘ ਵਲੋਂ 'ਮਿਸਟਰ ਦਸੂਹਾ' ਦਾ ਿਖ਼ਤਾਬ ਜਿੱਤਣ 'ਤੇ ਲੋਕਾਂ ਨੇ ਖੁਸ਼ੀ ਪ੍ਰਗਟਾਈ

ਗੜ੍ਹਦੀਵਾਲਾ, 27 ਫਰਵਰੀ (ਚੱਗਰ)-ਗੜ੍ਹਦੀਵਾਲਾ ਹਲਕੇ ਦੇ ਨੌਜਵਾਨ ਬਾਡੀ ਬਿਲਡਰ ਨਿਰਮਲ ਸਿੰਘ ਨੇ ਪਾਵਰ ਜਿੰਮ ਦਸੂਹਾ ਵਲੋਂ ਕਰਵਾਏ ਗਏ ਬਾਡੀ ਬਿਲਡਰ ਮੁਕਾਬਲੇ ਵਿਚ 'ਮਿਸਟਰ ਦਸੂਹਾ' ਦਾ ਿਖ਼ਤਾਬ ਜਿੱਤ ਕੇ ਗੜ੍ਹਦੀਵਾਲਾ ਹਲਕੇ ਦਾ ਨਾਂਅ ਰੌਸ਼ਨ ਕੀਤਾ ਹੈ | ਪਿੰਡ ...

ਪੂਰੀ ਖ਼ਬਰ »

ਗੁਰਦੁਆਰਾ ਸੰਗਤ ਸਾਹਿਬ ਇਬਰਾਹੀਮਪੁਰ ਮੰਡ ਵਿਖੇ ਸਮਾਗਮ

ਮਿਆਣੀ, 27 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਸੰਗਤ ਸਾਹਿਬ ਇਬਰਾਹੀਮਪੁਰ ਮੰਡ ਵਿਖੇ ਡੇਰਾ ਬਾਬਾ ਨਾਨਕ ਵਿਖੇ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸੰਗ (ਪੈਦਲ ਯਾਤਰਾ) ਦੇ ਆਗਮਨ ਸਬੰਧੀ ਚੱਲ ਰਹੀ ਅਖੰਡ ਪਾਠਾਂ ਦੀ ਲੜੀ ਦੇ 224 ਪਾਠਾਂ ਦੋ ਭੋਗ ਪਾਏ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਹੁਣ ਸੀਨੀਅਰ ਸਿਟੀਜ਼ਨ ਨੂੰ ਵੱਖਰੀ ਸਿਹਤ ਸਹੂਲਤ ਮਿਲ ਸਕੇਗੀ-ਡਾ: ਜਸਬੀਰ ਸਿੰਘ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨੈਸ਼ਨਲ ਪ੍ਰੋਗਰਾਮ ਹੈਲਥ ਕੇਅਰ ਆਫ਼ ਐਲਡਰੀ (ਬਜ਼ੁਰਗਾਂ ਦੀ ਸਿਹਤ ਸੰਭਾਲ ਸਬੰਧੀ ਪ੍ਰੋਗਰਾਮ) ਦੀ 2 ਦਿਨਾਂ ਸਿਖਲਾਈ ਵਰਕਸ਼ਾਪ ਜ਼ਿਲ੍ਹਾ ਸਿਖਲਾਈ ਕੇਂਦਰ 'ਚ ਡਾ: ਜਸਬੀਰ ਸਿੰਘ ਸਿਵਲ ਸਰਜਨ ਦੀ ...

ਪੂਰੀ ਖ਼ਬਰ »

ਸੰਜੇ ਰੰਜਨ ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ ਨਿਯੁਕਤ

ਦਸੂਹਾ, 27 ਫਰਵਰੀ (ਕੌਸ਼ਲ)-ਰੋਟਰੀ ਡਿਸਟਿਕ 3070 ਦੇ ਸਾਲ 2020-21 ਦੇ ਗਵਰਨਰ ਸੀ.ਏ. ਦਵਿੰਦਰ ਸਿੰਘ ਨੇ ਆਪਣੀ ਨਵੀਂ ਟੀਮ ਦਾ ਗਠਨ ਕੀਤਾ | ਇਸ ਟੀਮ ਵਿਚ ਉਨ੍ਹਾਂ ਨੇ ਰੋਟਰੀ ਕਲੱਬ ਦਸੂਹਾ ਦੇ ਰੋਟੇਰੀਅਨ ਸੰਜੇ ਰੰਜਨ ਨੂੰ ਅਸਿਸਟੈਂਟ ਗਵਰਨਰ ਚੁਣਿਆ | ਇਸੇ ਤਰ੍ਹਾਂ ਦਸੂਹਾ ਰੋਟਰੀ ...

ਪੂਰੀ ਖ਼ਬਰ »

ਆਦਰਸ਼ ਸੀਨੀਅਰ ਸੈਕੰਡਰੀ ਸਕੂਲ 'ਚ ਇਨਾਮ ਵੰਡ ਸਮਾਗਮ ਕਰਵਾਇਆ

ਮਾਹਿਲਪੁਰ, 27 ਫਰਵਰੀ (ਰਜਿੰਦਰ ਸਿੰਘ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਵਿਖੇ ਇਨਾਮ ਵੰਡ ਸਮਾਗਮ ਪਿ੍ੰ. ਸਰਬਜੀਤ ਸਿੰਘ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਉਣ ਉਪਰੰਤ ਵਿਦਿਆਰਥੀਆਂ ਵਲੋਂ ਕੀਰਤਨ ਕੀਤਾ ਗਿਆ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX