ਤਾਜਾ ਖ਼ਬਰਾਂ


ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 51 ਮਾਮਲਿਆਂ ਦੀ ਹੋਈ ਪੁਸ਼ਟੀ
. . .  6 minutes ago
ਚੰਡੀਗੜ੍ਹ, 3 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ...
ਕਰਫ਼ਿਊ ਦੀ ਉਲੰਘਣਾ ਤਹਿਤ 8 ਵਾਹਨ ਜ਼ਬਤ, 1 ਖ਼ਿਲਾਫ਼ ਮਾਮਲਾ ਦਰਜ
. . .  13 minutes ago
ਨਸਰਾਲਾ, 3 ਅਪ੍ਰੈਲ (ਸਤਵੰਤ ਸਿੰਘ ਥਿਆੜਾ)- ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਵੱਲੋਂ ਕਰਫ਼ਿਊ ਦੌਰਾਨ ਸਖ਼ਤੀ ਬਣਾਈ ਰੱਖਣ ...
ਵਿਸਾਖੀ ਮੌਕੇ ਨਹੀਂ ਹੋਵੇਗਾ ਇਕੱਠ : ਜਥੇਦਾਰ ਹਰਪ੍ਰੀਤ ਸਿੰਘ
. . .  26 minutes ago
ਅੰਮ੍ਰਿਤਸਰ, 3 ਅਪ੍ਰੈਲ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀਡੀਓ...
ਤਪਾ ਪੁਲਿਸ ਨੇ ਮਾਮਲਾ ਦਰਜ਼ ਕਰ ਆਰਜ਼ੀ ਜੇਲ੍ਹ 'ਚ ਭੇਜੇ ਦੋ ਨੌਜਵਾਨ
. . .  53 minutes ago
ਤਪਾ ਮੰਡੀ, 3 ਅਪ੍ਰੈਲ (ਵਿਜੇ ਸ਼ਰਮਾ)- ਵਿਸ਼ਵ ਭਰ 'ਚ ਫੈਲੇ ਕੋਰੋਨਾਵਾਇਰਸ ਦੇ ਚੱਲਦਿਆਂ ਸਰਕਾਰ ਵੱਲੋਂ 14 ਅਪ੍ਰੈਲ....
ਬਲਾਕ ਬਾਘਾ ਪੁਰਾਣਾ ਦੇ ਦਰਜਨਾਂ ਪਿੰਡ ਨੌਜਵਾਨਾਂ ਨੇ ਕੀਤੇ ਸੀਲ
. . .  59 minutes ago
ਠੱਠੀ ਭਾਈ, 3 ਅਪ੍ਰੈਲ (ਜਗਰੂਪ ਸਿੰਘ ਮਠਾੜੂ)- ਆਪਣੇ ਆਪਣੇ ਪਿੰਡ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉਣ ਲਈ ਬਲਾਕ ਬਾਘਾ ਪੁਰਾਣਾ...
ਭਿੰਡੀ ਸੈਦਾਂ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਵਾਹਨ ਕੀਤੇ ਕਾਬੂ
. . .  about 1 hour ago
ਭਿੰਡੀ ਸੈਦਾਂ, 3 ਅਪ੍ਰੈਲ (ਪ੍ਰਿਤਪਾਲ ਸਿੰਘ ਸੂਫ਼ੀ)- ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਭਿੰਡੀ ਸੈਦਾਂ ਦੀ ਪੁਲਿਸ ਵੱਲੋਂ ਅੱਜ...
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਭਾਈ ਨਿਰਮਲ ਸਿੰਘ ਖ਼ਾਲਸਾ ਨਮਿਤ ਸ੍ਰੀ ਸਹਿਜ ਪਾਠ ਆਰੰਭ
. . .  about 1 hour ago
ਅੰਮ੍ਰਿਤਸਰ,3 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)- ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ...
ਰਾਜਪੁਰਾ : 7 ਵਿਅਕਤੀਆਂ ਖਿਲਾਫ ਕਰਫ਼ਿਊ ਉਲੰਘਣਾ ਦੇ ਚੱਲਦਿਆਂ ਮਾਮਲੇ ਦਰਜ
. . .  about 1 hour ago
ਵਿਸਾਖੀ ਦਿਹਾੜੇ ਨੂੰ ਸਮਰਪਿਤ ਕੋਈ ਵੀ ਵੱਡਾ ਧਾਰਮਿਕ ਸਮਾਗਮ ਨਾ ਕੀਤਾ ਜਾਵੇ - ਪੰਜ ਸਿੰਘ ਸਾਹਿਬਾਨਾਂ ਦੀ ਹੋਈ ਬੈਠਕ ’ਚ ਲਿਆ ਗਿਆ ਫ਼ੈਸਲਾ
. . .  about 1 hour ago
ਤਲਵੰਡੀ ਸਾਬੋ, 3 ਅਪ੍ਰੈਲ (ਰਣਜੀਤ ਸਿੰਘ ਰਾਜੂ) - ਵਿਸ਼ਵ ਭਰ ਵਿਚ ਫੈਲੀ ਮਹਾਂਮਾਰੀ ਕੋਰੋਨਾਵਾਇਰਸ ਦੇ ਚੱਲਦਿਆਂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਮਨਾਉਣ ਸਬੰਧੀ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਹੋਈ। ਇਸ ਮੌਕੇ ਇਹ ਫ਼ੈਸਲਾ...
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 3 ਲੋਕਾਂ ਖਿਲਾਫ ਮਾਮਲਾ ਦਰਜ
. . .  about 2 hours ago
ਸਿੱਖਿਆ ਵਿਭਾਗ ਦਾ ਹਰੇਕ ਕਲਰਕ ਆਪਣੀ ਇੱਕ ਦਿਨ ਦੀ ਤਨਖਾਹ ਵਿਭਾਗ ਰਾਹੀਂ ਦਾਨ ਕਰੇਗਾ - ਸੂਬਾ ਪ੍ਰਧਾਨ ਯਾਦਵਿੰਦਰ ਸਿੰਘ
. . .  about 2 hours ago
ਸ਼ਾਹਕੋਟ, 3 ਅਪ੍ਰੈਲ (ਅਜ਼ਾਦ ਸਚਦੇਵਾ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਯਾਦਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਲਈ ਸਿੱਖਿਆ ਵਿਭਾਗ ਦਾ ਹਰੇਕ ਕਲਰਕ ਆਪਣੀ ਇੱਕ ਦਿਨ...
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸਸਕਾਰ ਮੌਕੇ ਹੋਈ ਵਿਰੋਧਤਾ ਤੋਂ ਨਿਰਾਸ਼ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਵੱਲੋਂ ਲਿਆ ਗਿਆ ਵੱਡਾ ਫ਼ੈਸਲਾ
. . .  about 2 hours ago
ਅੰਮ੍ਰਿਤਸਰ, 3 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ) - ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਸਦੀਵੀ ਵਿਛੋੜੇ ਦੇ ਚੱਲਦਿਆਂ ਜਿੱਥੇ ਸਮੁੱਚੇ ਸਿੱਖ ਪੰਥ ਵਿਚ ਦੁੱਖ ਦੀ ਲਹਿਰ ਹੈ ਉੱਥੇ ਹੀ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਵੇਰਕਾ ਪਿੰਡ ਵਿਚ...
78 ਵਿਚੋਂ 42 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  about 2 hours ago
ਐੱਸ. ਏ. ਐੱਸ. ਨਗਰ, 3 ਅਪ੍ਰੈਲ (ਕੇ. ਐੱਸ. ਰਾਣਾ) - ਸ਼ਹਿਰ ਵਿਚੋਂ ਪਿਛਲੇ ਦੋ ਦਿਨਾਂ ਦੌਰਾਨ ਲਏ 78 ਨਮੂਨਿਆਂ ਦੀਆਂ ਰਿਪੋਰਟਾਂ ਪੀ. ਜੀ. ਆਈ. ਵੱਲੋਂ ਜਾਰੀ ਕਰ ਦਿੱਤੀ ਗਈਆਂ ਹਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਆਈਆਂ 42 ਰਿਪੋਰਟਾਂ ‘ਚ ਕਿਸੇ ਵੀ...
ਵਿਸਾਖੀ ਬਾਰੇ ਫ਼ੈਸਲਾ ਲੈਣ ਲਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਸ਼ੁਰੂ
. . .  about 2 hours ago
ਤਲਵੰਡੀ ਸਾਬੋ, 3 ਅਪ੍ਰੈਲ (ਰਣਜੀਤ ਸਿੰਘ ਰਾਜੂ) - ਖ਼ਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲਾ ਮਨਾਉਣ ਬਾਰੇ ਕੋਈ ਫ਼ੈਸਲਾ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ...
ਹਿਮਾਚਲ ਪ੍ਰਦੇਸ਼ ’ਚ ਕੋਰੋਨਾਵਾਇਰਸ ਦੂਸਰੀ ਮੌਤ
. . .  about 2 hours ago
ਸ਼ਿਮਲਾ, 3 ਅਪ੍ਰੈਲ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਵਿਚ ਕੋਰੋਨਾਵਾਇਰਸ ਨਾਲ ਇਕ ਹੋਰ ਹੋਈ ਹੈ। ਬੱਦੀ ਦੀ ਮਹਿਲਾ ਨੇ ਪੀ.ਜੀ.ਆਈ. ਚੰਡੀਗੜ੍ਹ ’ਚ ਦਮ ਤੋੜਿਆ ਹੈ। ਇਹ ਹਿਮਾਚਲ ਪ੍ਰਦੇਸ਼ ਵਿਚ ਦੂਸਰੀ...
ਹਸਪਤਾਲ ’ਚ ਜਮਾਤੀਆਂ ਦੀ ਬਦਸਲੂਕੀ ਨੂੰ ਯੋਗੀ ਨੇ ਦੱਸਿਆ ਗੰਭੀਰ ਅਪਰਾਧ
. . .  about 2 hours ago
ਭਾਈ ਨਿਰਮਲ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਚੋਣਵੇਂ ਮੈਂਬਰ ਹੀ ਸ਼ਾਮਿਲ ਹੋਣਗੇ-ਡਾ ਰੂਪ ਸਿੰਘ
. . .  about 3 hours ago
ਡੀ-ਮਾਰਟ, ਢਿੱਲੋਂ ਗਰੁੱਪ ਵੱਲੋਂ ਮੁੱਖ ਮੰਤਰੀ ਰਾਹਤ ਫ਼ੰਡ ’ਚ 5.05 ਕਰੋੜ ਰੁਪਏ ਦਾਨ
. . .  about 3 hours ago
ਹਜ਼ਰਤ ਨਿਜਾਮੁਦੀਨ ਤਬਲੀਗ਼ੀ ਜਮਾਤ ਦੇ ਡਰਾਈਵਰ ਦੇ ਕੋਰੋਨਾ ਟੈਸਟ ਸੈਂਪਲ ਲਏ, ਪਿੰਡ ਹਰਸੀਆਂ ਦਾ ਰਹਿਣ ਵਾਲਾ ਹੈ ਇਹ ਡਰਾਈਵਰ
. . .  about 3 hours ago
ਲੁਧਿਆਣਾ ਵਿਚ ਇਕ ਹੋਰ ਔਰਤ ਵਿਚ ਕੋਰੋਨਾਵਾਇਰਸ ਪਾਇਆ ਗਿਆ
. . .  about 3 hours ago
ਗੁਰੂ ਹਰ ਸਹਾਏ ਦੇ ਦਰਜਨਾਂ ਪਿੰਡ ਸੀਲ
. . .  about 3 hours ago
ਯੂਰਪੀਅਨ ਦੇਸ਼ਾਂ ਵਾਂਗ ਭਾਰਤ ਦੇ ਹਾਲਾਤ ਨਹੀਂ - ਕੇਂਦਰੀ ਸਿਹਤ ਮੰਤਰੀ
. . .  about 3 hours ago
ਪਸ਼ੂ ਪਾਲਕਾਂ ਅਤੇ ਦੁੱਧ ਉਤਪਾਦਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਨਹੀਂ ਆਉਣ ਦੇਵੇਗੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ
. . .  about 4 hours ago
ਸ਼੍ਰੋਮਣੀ ਕਮੇਟੀ ਵੱਲੋਂ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਕਰਵਾਇਆ ਜਾਵੇਗਾ ਸ੍ਰੀ ਅਖੰਡ ਪਾਠ ਸਾਹਿਬ
. . .  about 4 hours ago
ਵਾਤਾਵਰਨ ਸਾਫ਼ ਹੋਣ ਕਰਕੇ ਹਿਮਾਲਿਆ ਪਰਬਤ ਦੇ ਬਰਫ ਨਾਲ ਲੱਦੇ ਪਹਾੜ ਦਿਸਣੇ ਸ਼ੁਰੂ
. . .  about 4 hours ago
ਗੁਰੂ ਨਾਨਕ ਦੇਵ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ
. . .  about 3 hours ago
ਬੈਂਕਾਂ ਕਰਮਚਾਰੀ ਵੰਡ ਰਹੇ ਹਨ ਘਰ-ਘਰ ਪੈਨਸ਼ਨਾਂ‌
. . .  about 4 hours ago
ਕੋਰੋਨਾਵਾਇਰਸ ਕਾਰਨ ਭਾਰਤ ਦੀ ਵਿਕਾਸ ਦਰ ਨੂੰ ਲੱਗੇਗਾ ਵੱਡਾ ਝਟਕਾ
. . .  about 5 hours ago
ਪ੍ਰਧਾਨ ਮੰਤਰੀ ਮੋਦੀ ਨੇ 40 ਖੇਡ ਸ਼ਖ਼ਸੀਅਤਾਂ ਨਾਲ ਕੀਤੀ ਵੀਡੀਓ ਕਾਨਫ਼ਰੰਸ
. . .  about 5 hours ago
ਗੁਰੂ ਹਰ ਸਹਾਏ ਅਤੇ ਲੱਖੋਂ ਕੇ ਬਹਿਰਾਮ ਪੁਲਿਸ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 11 ਲੋਕਾਂ ਦੇ ਖਿਲਾਫ ਕੀਤਾ ਮੁਕੱਦਮਾ ਦਰਜ
. . .  about 5 hours ago
ਫ਼ਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਬਣਾਈਆਂ ਆਰਜ਼ੀ ਜੇਲ੍ਹਾਂ
. . .  about 5 hours ago
ਬੈਂਕ ਖੁੱਲ੍ਹਦਿਆਂ ਹੀ ਉੱਡੀਆਂ ਨਿਯਮਾਂ ਦੀਆਂ ਧੱਜੀਆਂ
. . .  about 5 hours ago
ਹੁਣ ਕੋਵਾ ਐਪ ਰਾਹੀਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਡਾਕਟਰੀ ਅਤੇ ਹੋਰ ਸੇਵਾਵਾਂ
. . .  about 5 hours ago
ਸਬ ਡਿਵੀਜ਼ਨ ਅਟਾਰੀ ਪੁਲਿਸ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ
. . .  about 5 hours ago
ਜੰਡਿਆਲਾ ਗੁਰੂ ਵਿਖੇ 150 ਵਿਅਕਤੀਆਂ ਤੇ ਪਿੰਡ ਮੱਲੀਆਂ ਵਿਖੇ 16 ਵਿਅਕਤੀਆਂ ਖਿਲਾਫ ਕਰਫਿਊ ਦੀ ਉਲੰਘਣਾ ਕਰਨ ਤੇ ਪਰਚਾ ਦਰਜ
. . .  about 5 hours ago
ਸੜਕ ਹਾਦਸੇ ’ਚ 9 ਸਾਲਾ ਬੱਚੀ ਦੀ ਮੌਤ, ਦਾਦੀ ਨਾਲ ਬੈਂਕ ਜਾ ਰਹੀ ਸੀ
. . .  about 5 hours ago
ਜਲੰਧਰ ਜ਼ਿਲ੍ਹੇ ’ਚ 10 ਵਜੇ ਤੋਂ 5 ਵਜੇ ਤੱਕ ਖੁੱਲ੍ਹਣਗੇ ਬੈਂਕ, ਬੈਂਕ ਕਾਪੀ ਹੋਵੇਗੀ ਤੁਹਾਡੀ ਕਰਫਿਊ ਪਾਸ
. . .  about 5 hours ago
ਗੁਜਰਾਤ ਵਿਚ ਕੋਰੋਨਾਵਾਇਰਸ ਕਾਰਨ ਹੋਈ ਮੌਤ
. . .  about 6 hours ago
ਕਰਫਿਊ ਦੀ ਉਲੰਘਣਾ ਕਰਨ ਸਬੰਧੀ 4 ਵਿਅਕਤੀਆਂ ਖਿਲਾਫ ਮਾਮਲੇ ਦਰਜ
. . .  about 6 hours ago
ਕੋਰੋਨਾਵਾਇਰਸ : ਵਿਸ਼ਵ ਬੈਂਕ ਭਾਰਤ ਨੂੰ ਦੇਵੇਗਾ 1 ਬਿਲੀਅਨ ਡਾਲਰ ਦਾ ਐਮਰਜੈਂਸੀ ਫੰਡ
. . .  about 6 hours ago
ਅਜਨਾਲਾ ‘ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪੁਲਸ ਨੇ ਕੀਤੀ ਸਖ਼ਤੀ, 9 ਖਿਲਾਫ ਮੁਕੱਦਮੇ ਦਰਜ
. . .  about 7 hours ago
ਬਾਘਾ ਪੁਰਾਣਾ ’ਚ ਪੁਲਿਸ ਦੀ ਸਖ਼ਤੀ, ਸਬਜ਼ੀਆਂ ਦੇ ਭਾਅ ਸਰਕਾਰੀ ਰੇਟਾਂ ਤੋਂ ਹੇਠਾਂ ਆਏ
. . .  about 7 hours ago
ਅਮਰੀਕਾ ਵਿਚ ਪਿੰਡ ਗਿਲਜੀਆਂ ਦੇ ਦੋ ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ
. . .  about 7 hours ago
ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  about 7 hours ago
ਅਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 968 ਹੋਈ
. . .  about 7 hours ago
ਕੋੋਰੋਨਾ ਦਾ ਅੰਧਕਾਰ ਖਤਮ ਕਰਨ ਲਈ ਮੋਦੀ ਨੇ 5 ਅਪ੍ਰੈਲ ਨੂੰ ਏਕਤਾ ਦਿਖਾਉਣ ਦੀ ਕੀਤੀ ਅਪੀਲ, ਪਰ ਲੋਕ ਘਰਾਂ ’ਚ ਹੀ ਰਹਿਣ
. . .  about 7 hours ago
5 ਅਪ੍ਰੈਲ ਨੂੰ ਕੋਰੋਨਾ ਨੂੰ ਪ੍ਰਕਾਸ਼ ਦਿਖਾਉਣ ਦੌਰਾਨ ਕੋਈ ਵੀ ਘਰਾਂ ਤੋਂ ਬਾਹਰ ਨਾ ਨਿਕਲੇ - ਪ੍ਰਧਾਨ ਮੰਤਰੀ ਮੋਦੀ
. . .  about 7 hours ago
5 ਅਪ੍ਰੈਲ ਨੂੰ ਐਤਵਾਰ ਰਾਤ 9 ਵਜੇ ਮੈਂ ਤੁਹਾਡੇ 9 ਮਿੰਟ ਚਾਹੁੰਦਾ ਹਾਂ, ਘਰ ਦੀਆਂ ਲਾਈਟਾਂ ਬੰਦ ਕਰਕੇ, ਮੋਮਬੱਤੀ, ਦੀਵਾ, ਟਾਰਚ ਜਾਂ ਮੋਬਾਈਲ ਦੀ ਲਾਈਟ ਜਗਾਈ ਜਾਵੇ ਤਾਂ ਜੋ ਕੋਰੋਨਾ ਨੂੰ ਪ੍ਰਕਾਸ਼ ਦੀ ਮਹੱਤਤਾ ਦਿਖਾਈ ਜਾਵੇ - ਪ੍ਰਧਾਨ ਮੰਤਰੀ ਮੋਦੀ
. . .  about 7 hours ago
ਪ੍ਰਧਾਨ ਮੰਤਰੀ ਮੋਦੀ ਦਾ ਵੀਡੀਓ ਸੰਦੇਸ਼ : ਲਾਕਡਾਊਨ ਵਿਚਕਾਰ ਕੋਈ ਵੀ ਇਕਲਾ ਨਹੀਂ ਹੈ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਦਾ ਕੋਰੋਨਾਵਾਇਰਸ ਨੂੰ ਲੈ ਕੇ ਵੀਡੀਓ ਸੰਦੇਸ਼ ਸ਼ੁਰੂ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 16 ਫੱਗਣ ਸੰਮਤ 551

ਪਟਿਆਲਾ

ਦਿੱਲੀ ਵਿਖੇ ਹਿੰਸਾ ਿਖ਼ਲਾਫ਼ ਰੋਸ ਰੈਲੀ ਤੇ ਕੱਢਿਆ ਮਾਰਚ

ਪਟਿਆਲਾ, 27 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਛੇ ਵਿਦਿਆਰਥੀ ਜਥੇਬੰਦੀਆਂ ਏ. ਆਈ. ਐੱਸ. ਐੱਫ., ਪੀ. ਐਸ. ਯੂ. (ਲਲਕਾਰ), ਐੱਸ. ਐੱਫ. ਆਈ. ਪੀ. ਆਰ. ਐਸ.ਯੂ., ਪੀ. ਐਸ. ਯੂ. ਤੇ ਡੀ.ਐਸ. ਓ. ਦੇ ਸਾਂਝੇ ਮੋਰਚੇ ਵਲੋਂ ਦਿੱਲੀ ਵਿਚ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਰੋਸ ਰੈਲੀ ਤੇ ਮਾਰਚ ਕੱਢਿਆ ਗਿਆ | ਇਸੇ ਮੌਕੇ ਗੁਰਮੁਖ, ਗੁਰਮੀਤ ਰੁਮਾਣਾ, ਰਸ਼ਪਿੰਦਰ ਜਿੰਮੀ, ਅਮਨ, ਗੁਰਪ੍ਰੀਤ ਅਤੇ ਸੰਜੀਵ ਨੇ ਕਿਹਾ ਇਹ ਹਿੰਸਾ ਕੋਈ ਦੋ ਫ਼ਿਰਕਿਆਂ ਦਰਮਿਆਨ ਹੋਈਆਂ ਝੜਪਾਂ ਨਹੀਂ ਹਨ ਸਗੋਂ ਭਾਜਪਾ ਤੇ ਰਾਸ਼ਟਰੀ ਸਵੈਸੇਵਕ ਸੰਘ ਵਲੋਂ ਵਿਉਂਤਬੱਧ ਢੰਗ ਨਾਲ਼ ਗੁੰਡਾ ਗਰੋਹ ਤਿਆਰ ਕਰਕੇ ਕੀਤੇ ਹਮਲੇ ਹਨ | ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਵਲੋਂ ਦੇਸ਼ ਵਿਚ ਧਰਮ ਦੇ ਨਾਮ ਉੱਪਰ ਵੰਡੀਆਂ ਪਾਉਣ ਲਈ ਨਾਗਰਿਕਤਾ ਕਾਨੰੂਨ ਤੇ ਕੌਮੀ ਨਾਗਰਿਕਤਾ ਰਜਿਸਟਰ ਤਿਆਰ ਕੀਤੇ ਜਾ ਰਹੇ ਹਨ | ਦੇਸ਼ ਭਰ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਰਾਹੀਂ ਲੋਕਾਂ ਨੇ ਆਪਣੀ ਮਨਸ਼ਾ ਦੱਸ ਦਿੱਤੀ ਹੈ ਕਿ ਉਹ ਨਾਗਰਿਕਤਾ ਨੂੰ ਧਰਮ ਨਾਲ਼ ਜੋੜਨ ਵਾਲੇ ਕਾਨੰੂਨਾਂ ਅਤੇ ਫ਼ਿਰਕੂ ਪਾੜਾ ਪਾਉਣ ਦੀ ਰਾਜਨੀਤੀ ਦੇ ਬਿਲਕੁਲ ਿਖ਼ਲਾਫ਼ ਹਨ | ਭਾਜਪਾ ਹਕੂਮਤ ਇਸ ਲੋਕ ਆਵਾਜ਼ ਨੂੰ ਸੁਣਨ ਦੀ ਥਾਂ ਸ਼ਾਂਤਮਈ ਵਿਰੋਧ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਸਿਆਸੀ ਸਰਪ੍ਰਸਤੀ ਹੇਠ ਪੁਲਿਸ, ਪ੍ਰਸ਼ਾਸਨ ਦੀ ਸਹਿਮਤੀ ਨਾਲ਼ ਦਿੱਲੀ ਵਿਚ ਲੋਕਾਂ ਉੱਪਰ ਫ਼ਿਰਕੂ ਜੰਗ ਥੋਪੀ ਜਾ ਰਹੀ ਹੈ | ਲੋਕਾਂ ਨੂੰ ਆਪਣੀ ਫ਼ਿਰਕੂ ਸਦਭਾਵਨਾ ਕਾਇਮ ਕਰਕੇ ਇਸ ਦਾ ਜਵਾਬ ਦੇਣਾ ਚਾਹੀਦਾ ਹੈ | ਜਥੇਬੰਦੀਆਂ ਨੇ ਸਵੇਰੇ ਕਲਾਸਾਂ 'ਚ ਜਾ ਕੇ ਵਿਦਿਆਰਥੀਆਂ ਨੂੰ ਇਸ ਰੋਸ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਐਸ. ਓ. ਆਈ. ਤੇ ਆਇਰਸਾ ਜਥੇਬੰਦੀਆਂ ਨੇ ਇਸ ਰੈਲੀ ਨੂੰ ਹਮਾਇਤ ਦਿੱਤੀ | ਇਸ ਮੌਕੇ ਅਰਥ ਵਿਗਿਆਨ ਦੇ ਪ੍ਰੋ. ਬਲਵਿੰਦਰ ਟਿਵਾਣਾ, ਸਾਦਿਕ ਅਲੀ ਢਿੱਲੋਂ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਇਸ ਮੌਕੇ ਡਾ. ਗੁਰਜੰਟ, ਮੁਹੰਮਦ ਜ਼ਮੀਨ, ਡਾ. ਇਰਸ਼ਾਦ ਮੁਹੰਮਦ ਅਤੇ ਡਾ. ਨਦੀਮ ਮੌਜੂਦ ਸਨ | ਇਸ ਰੋਸ ਰੈਲੀ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਤੋਂ ਬਾਹਰ ਦੇ ਬਾਜ਼ਾਰ ਵਿਚ ਮਾਰਚ ਕੱਢਿਆ ਤੇ ਯੂਨੀਵਰਸਿਟੀ ਗੇਟ ਉੱਪਰ ਸਮਾਪਤੀ ਕੀਤੀ ਗਈ |

ਡਿਪਟੀ ਕਮਿਸ਼ਨਰ ਵਲੋਂ ਜਨਗਣਨਾ-2021 ਦਾ ਕੰਮ ਤਨਦੇਹੀ ਨਾਲ ਨੇਪਰੇ ਚੜ੍ਹਾਉਣ ਦੀਆਂ ਹਦਾਇਤਾਂ

ਪਟਿਆਲਾ, 27 ਫਰਵਰੀ (ਅ.ਸ. ਆਹਲੂਵਾਲੀਆ)-ਦੇਸ਼ ਦੀ ਜਨਗਣਨਾ-2021 ਦੇ ਕਾਰਜ ਨੂੰ ਪਟਿਆਲਾ ਜ਼ਿਲ੍ਹੇ 'ਚ ਸਫਲਤਾਪੂਰਵਕ ਮੁਕੰਮਲ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਬੰਧਿਤ ਅਧਿਕਾਰੀਆਂ ਤੇ ਹੋਰ ਸਟਾਫ਼ ਨੂੰ ਮਾਸਟਰ ਟਰੇਨਰਜ਼ ਵਲੋਂ ਟਰੇਨਿੰਗ ਦਿੱਤੀ ਗਈ | ਇਸ ...

ਪੂਰੀ ਖ਼ਬਰ »

ਬੱਚੇ ਨੂੰ ਗ਼ਲਤ ਦਵਾਈ ਦੇ ਕੇ ਸਿਹਤ ਵਿਗਾੜਨ ਦੇ ਦੋਸ਼ ਹੇਠ ਡਾਕਟਰ ਤੇ ਉਸ ਦਾ ਪੁੱਤਰ ਨਾਮਜ਼ਦ

ਰਾਜਪੁਰਾ, 27 ਫਰਵਰੀ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਇਕ 5 ਸਾਲਾ ਬੱਚੇ ਨੂੰ ਗ਼ਲਤ ਦਵਾਈ ਦੇ ਕੇ ਉਸ ਦੀ ਸਿਹਤ ਹੋਰ ਵਿਗਾੜਨ ਦੇ ਦੋਸ਼ ਹੇਠ ਡਾਕਟਰ ਤੇ ਉਸ ਦੇ ਪੁੱਤਰ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਤੋਂ ਮਿਲੀ ...

ਪੂਰੀ ਖ਼ਬਰ »

ਸਿਵਲ ਏਵੀਏਸ਼ਨ ਵਿਖੇ ਅੱਜ ਹੋਣ ਵਾਲੇ ਏਅਰੋ ਮਾਡਿਲੰਗ ਦੇ ਕਰਤੱਬ ਰੱਦ

ਪਟਿਆਲਾ, 27 ਫਰਵਰੀ (ਅ.ਸ. ਆਹਲੂਵਾਲੀਆ)-ਪਟਿਆਲਾ ਹੈਰੀਟੇਜ ਫ਼ੈਸਟੀਵਲ-2020 ਦੌਰਾਨ 28 ਫਰਵਰੀ ਨੂੰ ਹੋਣ ਵਾਲੇ ਏਅਰੋ ਮਾਡਿਲੰਗ ਦੇ ਕਰਤੱਬ ਰੱਦ ਕਰ ਦਿੱਤੇ ਗਏ ਹਨ | ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪਿਛਲੇ ਦਿਨੀਂ ਫ਼ੌਜੀ ਛਾਉਣੀ ਦੇ ਖੇਤਰ ਵਿਚ ਮਾਈਕਰੋ ਲਾਈਟ ...

ਪੂਰੀ ਖ਼ਬਰ »

39 ਲੱਖ ਦੀ ਧੋਖਾਧੜੀ ਦੇ ਮਾਮਲੇ 'ਚ ਇਕ ਿਖ਼ਲਾਫ਼ ਕੇਸ ਦਰਜ

ਪਟਿਆਲਾ, 27 ਫਰਵਰੀ (ਖਰੋੜ, ਧਾਲੀਵਾਲ)-ਇੱਥੋਂ ਦੇ ਰਹਿਣ ਵਾਲੇ ਦਲਵੀਰ ਸਿੰਘ ਨੇ ਥਾਣਾ ਅਰਬਨ ਅਸਟੇਟ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਸ਼ਮਿੰਦਰ ਕੌਰ ਵਾਸੀ ਪਟਿਆਲਾ ਦੀਆਂ, ਪੰਜਾਬੀ ਯੂਨੀਵਰਸਿਟੀ ਨੇੜੇ ਚਾਰ ਦੁਕਾਨਾਂ ਨੂੰ ਖ਼ਰੀਦਣ ਦਾ ਇਕਰਾਰਨਾਮਾ 39 ਲੱਖ ਰੁਪਏ ...

ਪੂਰੀ ਖ਼ਬਰ »

ਦਾਜ ਦੇ ਮਾਮਲੇ 'ਚ ਪਤੀ ਿਖ਼ਲਾਫ਼ ਪਰਚਾ ਦਰਜ

ਪਟਿਆਲਾ, 27 ਫਰਵਰੀ (ਮਨਦੀਪ ਸਿੰਘ ਖਰੋੜ)-ਵਿਆਹੁਤਾ ਨੂੰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਪਰੇਸ਼ਾਨ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤ ਦੇ ਪਤੀ ਿਖ਼ਲਾਫ਼ ਆਈ.ਪੀ.ਸੀ. ਦੀ ਧਾਰਾ 406,498 ਏ ਤਹਿਤ ਕੇਸ ਦਰਜ ਕਰ ਲਿਆ ਹੈ | ਮੁਲਜ਼ਮ ਦੀ ਪਹਿਚਾਣ ਗਗਨਦੀਪ ਸਿੰਘ ...

ਪੂਰੀ ਖ਼ਬਰ »

ਸਬਜ਼ੀ ਮੰਡੀ 'ਚੋਂ ਮੋਟਰਸਾਈਕਲ ਚੋਰੀ

ਪਟਿਆਲਾ, 27 ਫਰਵਰੀ (ਮਨਦੀਪ ਸਿੰਘ ਖਰੋੜ)-ਸਥਾਨਕ ਰਾਜਪੁਰਾ ਕਾਲੋਨੀ ਵਿਖੇ ਲਗਦੀ ਸਬਜ਼ੀ ਮੰਡੀ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਨੰਬਰ 11ਬੀ ਕਿਊ-5761 ਕੋਈ ਚੋਰੀ ਕਰਕੇ ਲੈ ਗਿਆ ਹੈ | ਇਸ ਚੋਰੀ ਦੀ ਸ਼ਿਕਾਇਤ ਸੋਹਨ ਲਾਲ ਵਾਸੀ ਪਟਿਆਲਾ ਨੇ ਥਾਣਾ ਲਹੌਰੀ ਗੇਟ 'ਚ ਦਰਜ ...

ਪੂਰੀ ਖ਼ਬਰ »

ਘਰ 'ਚੋਂ ਗਹਿਣੇ ਅਤੇ ਨਕਦੀ ਚੋਰੀ

ਪਟਿਆਲਾ, 27 ਫਰਵਰੀ (ਮਨਦੀਪ ਸਿੰਘ ਖਰੋੜ)-ਸਥਾਨਕ ਡੀਅਰ ਪਾਰਕ ਨੇੜੇ ਇਕ ਘਰ 'ਚੋਂ 24 ਫਰਵਰੀ ਦੀ ਰਾਤ ਨੂੰ ਇਕ ਸੋਨੇ ਦਾ ਸੈੱਟ, ਚੈਨੀ ਸੈੱਟ, ਦੋ ਹੀਰੇ ਦੀਆਂ ਛਾਪਾਂ, ਇਕ ਛਾਪ ਸੋਨੇ ਦੀ, ਦੋ ਚੈਨੀਆਂ, ਤਿੰਨ ਟੋਪਸ ਅਤੇ 6 ਹਜ਼ਾਰ ਦੀ ਨਕਦੀ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ | ਇਸ ...

ਪੂਰੀ ਖ਼ਬਰ »

ਔਰਤ ਦੀ ਸੋਨੋ ਦੀ ਚੂੜੀ ਕੱਟੀ

ਪਟਿਆਲਾ, 27 ਫਰਵਰੀ (ਮਨਦੀਪ ਸਿੰਘ ਖਰੋੜ)-ਸਥਾਨਕ ਬਡੰੂਗਰ ਦੀ ਰਹਿਣ ਵਾਲੀ ਇਕ ਔਰਤ ਸਮਾਣਾ ਚੁੰਗੀ 'ਤੇ ਬੱਸ ਚੜ੍ਹਨ ਲਈ ਖੜ੍ਹੀ ਸੀ ਅਤੇ ਬੱਸ 'ਚ ਚੜਨ ਸਮੇਂ ਉਸ ਦੇ ਆਲੇ-ਦੁਆਲੇ ਖੜ੍ਹੀਆਂ ਤਿੰਨ ਔਰਤਾਂ 'ਚੋਂ ਕਿਸੇ ਇਕ ਨੇ ਉਸ ਦੇ ਬਾਂਹ 'ਚ ਪਾਈ ਸੋਨੇ ਦੀ ਚੂੜੀ ਕੱਟ ਕੇ ਫਰਾਰ ...

ਪੂਰੀ ਖ਼ਬਰ »

ਵਿੰਟੇਜ਼ ਕਾਰ ਰੈਲੀ ਦੌਰਾਨ ਪੁਰਾਣੀਆਂ ਵਿਰਾਸਤੀ ਕਾਰਾਂ ਨੇ ਸ਼ਾਹੀ ਸ਼ਹਿਰ ਵਾਸੀਆਂ ਦਾ ਮਨ ਮੋਹਿਆ

ਪਟਿਆਲਾ, 27 ਫਰਵਰੀ (ਗੁਰਵਿੰਦਰ ਸਿੰਘ ਔਲਖ, ਸੁਖਦਰਸ਼ਨ ਸਿੰਘ ਚਹਿਲ)-ਹੈਰੀਟੇਜ ਫੈਸਟੀਵਲ-2020 ਦੇ ਉਤਸਵਾਂ ਦੀ ਲੜੀ ਵਜੋਂ ਵਿੰਟੇਜ਼ ਐਾਡ ਕਲਾਸਿਕ ਕਾਰ ਕਲੱਬ ਚੰਡੀਗੜ੍ਹ ਅਤੇ ਪੰਜਾਬ ਹੈਰੀਟੇਜ ਮੋਨੀਟਰਿੰਗ ਕਲੱਬ ਲੁਧਿਆਣਾ ਸਮੇਤ ਇੰਡੀਅਨ ਆਇਲ ਕਾਰਪੋਰੇਸ਼ਨ ਦੇ ...

ਪੂਰੀ ਖ਼ਬਰ »

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ 'ਚ ਕਨਵੋਕੇਸ਼ਨ ਕਰਵਾਈ

ਪਟਿਆਲਾ, 27 ਫਰਵਰੀ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਦੀ ਸਲਾਨਾ ਕਨਵੋਕੇਸ਼ਨ ਪਿ੍ੰਸੀਪਲ ਡਾ. ਕੁਸਮ ਬਾਂਸਲ ਦੀ ਅਗਵਾਈ 'ਚ ਕਰਵਾਈ ਗਈ | ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਮੁੱਖ ਮਹਿਮਾਨ ਵਜੋਂ ਪੁੱਜੇ | ਕਨਵੋਕੇਸ਼ਨ ਦੌਰਾਨ 265 ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਸਾਲਾਨਾ ਬੀ. ਆਰ. ਰਾਓ ਯਾਦਗਾਰੀ ਭਾਸ਼ਨ ਕਰਵਾਇਆ

ਪਟਿਆਲਾ, 27 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਲੋਂ ਸਾਲਾਨਾ ਬੀ.ਆਰ. ਰਾਓ ਯਾਦਗਾਰੀ ਭਾਸ਼ਣ ਦੀ ਲੜੀ ਵਿਚ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਹੁੰਚੇ ਵਿਦਵਾਨ ਡਾ. ਅਕਸ਼ੈ ਕੁਮਾਰ ਦਾ ਭਾਸ਼ਣ ਕਰਵਾਇਆ ਗਿਆ ...

ਪੂਰੀ ਖ਼ਬਰ »

ਕੈਂਪ ਦੌਰਾਨ ਹੈਪੀ ਸੀਡਰ ਨਾਲ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਸਨਮਾਨ

ਪਟਿਆਲਾ, 27 ਫਰਵਰੀ (ਜਸਪਾਲ ਸਿੰਘ ਢਿੱਲੋਂ)-ਬੀਸਾ ਸੰਸਥਾ ਵਲੋਂ ਖੇਤੀਬਾੜੀ ਵਿਭਾਗ ਬਲਾਕ ਪਟਿਆਲਾ ਦੇ ਸਹਿਯੋਗ ਅਤੇ ਮੁੱਖ ਖੇਤੀਬਾੜੀ ਅਫਸਰ ਪਟਿਆਲਾ ਡਾ. ਅਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਾਰਨ ਬਲਾਕ ਪਟਿਆਲਾ ਵਿਖੇ ਹਰਿਤ ਪ੍ਰੋਜੈਕਟ ਤਹਿਤ ਲਗਾਏ, ...

ਪੂਰੀ ਖ਼ਬਰ »

ਸਰਕਾਰੀ ਸਕੂਲ ਬਹਿਲ 'ਚ ਐਨ. ਆਰ. ਆਈ. ਪਰਿਵਾਰ ਨੇ ਇਨਵਰਟਰ ਭੇਟ

ਭੁਨਰਹੇੜੀ, 27 ਫਰਵਰੀ (ਧਨਵੰਤ ਸਿੰਘ)-ਹਲਕਾ ਸਨੌਰ ਦੇ ਪਿੰਡ ਬਹਿਲ ਵਿਖੇ ਐਨ. ਆਰ. ਆਈ. ਪਰਿਵਾਰ ਰਾਜ ਕੁਮਾਰੀ ਅਤੇ ਉਨ੍ਹਾਂ ਦੇ ਸਪੁੱਤਰ ਅਕਸ਼ੇ ਕੁਮਾਰ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਹਿਲ 'ਚ ਸਕੂਲੀ ਬੱਚਿਆਂ ਲਈ ਇਨਵਰਟਰ ਭੇਟ ਕੀਤਾ | ਇਸ ਮੌਕੇ ਮੋਨਿਕਾ ਸ਼ਰਮਾ ਨੇ ...

ਪੂਰੀ ਖ਼ਬਰ »

ਮਦਰ ਟੈਰੇਸਾ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਦੇਵੀਗੜ੍ਹ, 27 ਫਰਵਰੀ (ਰਾਜਿੰਦਰ ਸਿੰਘ ਮੌਜੀ)-ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਹਿਰੂ ਕਲਾਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਵਿਦਿਆਰਥੀਆਂ ਵਲੋਂ ਦੇ | ਭਗਤੀ ਗੀਤ, ਸੱਭਿਆਚਾਰਕ ਗੀਤ, ਗਿੱਧਾ ਅਤੇ ਭੰਗੜਾ ਵੀ ਪੇਸ਼ ਕੀਤਾ | ...

ਪੂਰੀ ਖ਼ਬਰ »

ਜੱਜ ਮਾਡਰਨ ਸਕੂਲ ਵਿਖੇ ਜੂਨੀਅਰ ਵਿੰਗ ਦੇ ਖੇਡ ਮੁਕਾਬਲੇ ਕਰਵਾਏ

ਦੇਵੀਗੜ੍ਹ, 27 ਫਰਵਰੀ (ਮੁਖਤਿਆਰ ਸਿੰਘ ਨੋਗਾਵਾਂ)-ਜੱਜ ਮਾਡਰਨ ਸਕੂਲ ਬਹਾਦਰਪੁਰ ਫ਼ਕੀਰਾਂ ਉਰਫ਼ ਛੰਨਾਂ ਵਿਖੇ ਜੂਨੀਅਰ ਵਿੰਗ ਦੇ ਖੇਡ ਮੁਕਾਬਲੇ ਕਰਵਾਏ ਗਏ, ਜਿਸ 'ਚ ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਕਾਬਲੇ 'ਚ ਕੈਰਮ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਪੁਸਤਕ ਮੇਲੇ ਦੌਰਾਨ ਸਾਹਿਤਕ ਉਤਸਵ 'ਚ ਹੋਈਆਂ ਅਹਿਮ ਵਿਚਾਰਾਂ

ਪਟਿਆਲਾ, 27 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਪੁਸਤਕ ਮੇਲੇ ਦੇ ਤੀਸਰੇ ਦਿਨ ਪੰਜਾਬੀ ਵਿਭਾਗ ਵਲੋਂ 'ਕੁੱਝ ਕਿਹਾ ਤਾਂ..' ਵਿਸ਼ੇ ਤਹਿਤ ਚੱਲ ਰਹੇ ਸਾਹਿਤਕ ਉਤਸਵ ਵਿਚ ਤਿੰਨ ਸੈਸ਼ਨ ਆਯੋਜਿਤ ਕੀਤੇ ਗਏ | ਵਿਭਾਗ ਮੁਖੀ ਡਾ. ਸੁਰਜੀਤ ...

ਪੂਰੀ ਖ਼ਬਰ »

ਭਗਵਾਨ ਸਿੰਘ ਖ਼ਾਲਸਾ ਦਾ ਮਰਨ ਵਰਤ ਦਸਵੇਂ ਦਿਨ ਸਮਾਪਤ

ਘਨੌਰ, 27 ਫ਼ਰਵਰੀ (ਬਲਜਿੰਦਰ ਸਿੰਘ ਗਿੱਲ, ਜਾਦਵਿੰਦਰ ਸਿੰਘ)-ਜ਼ਮੀਨੀ ਵਿਵਾਦ ਤੇ ਲੋਨ ਸਬੰਧੀ ਧੋਖਾਧੜੀ ਦਾ ਵਿਰੋਧ 'ਚ ਮਰਨ ਵਰਤ 'ਤੇ ਬੈਠੇ ਉੱਘੇ ਸਮਾਜ ਸੇਵੀ ਤੇ ਕਿਸਾਨ ਆਗੂ ਭਗਵਾਨ ਸਿੰਘ ਖ਼ਾਲਸਾ ਹਰਪਾਲਪੁਰ ਵਾਲਿਆਂ ਦਾ ਮਰਨ ਵਰਤ ਆਖ਼ਰ ਦਸਵੇਂ ਦਿਨ ਸਮਾਪਤ ਹੋ ਗਿਆ¢ ...

ਪੂਰੀ ਖ਼ਬਰ »

ਫ਼ੈਸ਼ਨ ਸ਼ੋਅ ਦੇ ਨਾਂਅ ਰਹੀ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਛੇਵੀਂ ਸ਼ਾਮ

ਪਟਿਆਲਾ, 27 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਹੈਰੀਟੇਜ ਫ਼ੈਸਟੀਵਲ 2020 ਦੇ ਛੇਵੇਂ ਦਿਨ ਦੀ ਸ਼ਾਮ ਅੱਜ ਇਤਿਹਾਸਕ ਤੇ ਵਿਰਾਸਤੀ ਇਮਾਰਤ ਐਨ.ਆਈ.ਐਸ. ਵਿਖੇ ਫ਼ੈਸ਼ਨ ਸ਼ੋਅ ਦੇ ਨਾਮ ਰਹੀ | ਇਸ ਸ਼ੋਅ ਦੌਰਾਨ ਪ੍ਰਸਿੱਧ ਡਿਜ਼ਾਈਨਰ ਸਾਹਿਲ ਕੋਛੜ ਵਲੋਂ ਤਿਆਰ ਕੀਤੇ ...

ਪੂਰੀ ਖ਼ਬਰ »

ਪ੍ਰਭਜੋਤ ਕੌਰ ਦੀ ਕੈਲੀਗ੍ਰਾਫੀ ਦੇ ਸ਼ੌ ਾਕ ਨੇ ਕਰਾਫ਼ਟ ਮੇਲੇ 'ਚ ਸਭ ਦਾ ਮਨ ਮੋਹਿਆ

ਪਟਿਆਲਾ, 27 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਸ਼ੌਾਕ ਦਾ ਕੋਈ ਮੁੱਲ ਨਹੀਂ ਹੁੰਦਾ ਇਸੇ ਕਹਾਵਤ ਨੂੰ ਸੱਚ ਕਰਦਾ ਦਿਖਾਈ ਦਿੰਦਾ ਹੈ ਪ੍ਰਭਜੋਤ ਕੌਰ ਦਾ ਪੰਜਾਬੀ ਮਾਂ ਬੋਲੀ ਨੂੰ ਇਕ ਵੱਖਰੇ ਅੰਦਾਜ ਵਿਚ ਲਿਖਣਾ | ਸਿੱਖ ਧਰਮ ਨਾਲ ਅਥਾਹ ਪਿਆਰ ਅਤੇ ਸਿੱਖੀ ਬਾਣੇ ਵਿਚ ...

ਪੂਰੀ ਖ਼ਬਰ »

ਝੂਲਿਆਂ ਦੀ ਖ਼ਰੀਦ 'ਚ ਘਪਲੇਬਾਜ਼ੀ ਨੂੰ ਲੈ ਕੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਭਾਦਸੋਂ-2 ਵਿਖੇ ਧਰਨਾ

ਭਾਦਸੋਂ, 27 ਫਰਵਰੀ (ਗੁਰਬਖ਼ਸ਼ ਸਿੰਘ ਵੜੈਚ)-ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਭਾਦਸੋਂ-2 ਦੇ ਮੇਨ ਗੇਟ ਅੱਗੇ ਅਧਿਆਪਕ ਸੰਘਰਸ਼ ਕਮੇਟੀ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਰਣਜੀਤ ਸਿੰਘ ਮਾਨ, ਲਛਮਣ ਸਿੰਘ ਨਬੀਪੁਰ, ਮਨੋਜ ਘਈ ਦੀ ਅਗਵਾਈ ਵਿਚ ਰੋਸ ਧਰਨਾ ਦੇ ਕੇ ...

ਪੂਰੀ ਖ਼ਬਰ »

ਸਰਕਾਰੀ ਦਫ਼ਤਰਾਂ 'ਚ ਪੰਜਾਬੀ ਭਾਸ਼ਾ ਦੀ ਹਾਲਤ ਵੇਖਣ ਪੁੱਜੀ ਭਾਸ਼ਾ ਵਿਭਾਗ ਦੀ ਟੀਮ

ਰਾਜਪੁਰਾ, 27 ਫਰਵਰੀ (ਰਣਜੀਤ ਸਿੰਘ)-ਅੱਜ ਇੱਥੇ ਮਿੰਨੀ ਸਕੱਤਰੇਤ ਵਿਖੇ ਭਾਸ਼ਾ ਵਿਭਾਗ ਦੀ ਟੀਮ ਸਰਕਾਰੀ ਦਫ਼ਤਰਾਂ 'ਚ ਪੰਜਾਬੀ ਭਾਸ਼ਾ ਦੀ ਹਾਲਤ ਵੇਖਣ ਲਈ ਪੁੱਜੀ ਅਤੇ ਦਫ਼ਤਰੀ ਅਮਲੇ ਨੂੰ ਸਾਰਾ ਕੰਮ ਕਾਜ ਪੰਜਾਬੀ 'ਚ ਕਰਨ ਦੀ ਹਦਾਇਤ ਕੀਤੀ ਅਤੇ ਆਪਣੀ ਰਿਪੋਰਟ ਤਿਆਰ ...

ਪੂਰੀ ਖ਼ਬਰ »

ਜਗਦੀਸ਼ ਚੰਦ ਮੰਗੋ ਅਤੇ ਪਰਿਵਾਰ ਨੂੰ ਸੁਦੇਸ਼ ਰਾਣੀ ਦੇ ਜਾਣ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਪਿਆ ਘਾਟਾ-ਸੰਸਦ ਮੈਂਬਰ ਪ੍ਰਨੀਤ ਕੌਰ

ਨਾਭਾ, 27 ਫਰਵਰੀ (ਅਮਨਦੀਪ ਸਿੰਘ ਲਵਲੀ)-ਜੀਵਨ ਸਾਥੀ ਦੇ ਚਲੇ ਜਾਣ ਕਾਰਨ ਇਨਸਾਨ ਨੂੰ ਜਿੱਥੇ ਬਹੁਤ ਵੱਡਾ ਜ਼ਿੰਦਗੀ ਵਿਚ ਘਾਟਾ ਪੈਂਦਾ ਹੈ | ਉੱਥੇ ਹੀ ਬੱਚਿਆਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਮਾਂ ਦੇ ਜਾਣ ਕਾਰਨ ਪੈਂਦਾ ਹੈ | ਜਗਦੀਸ਼ ਚੰਦ ਮੰਗੋ ਨੂੰ ਜੋ ਘਾਟ ...

ਪੂਰੀ ਖ਼ਬਰ »

ਸਰਬੱਤ ਫਾਊਾਡੇਸ਼ਨ ਪਟਿਆਲਾ ਨੇ ਲਗਾਇਆ ਖ਼ੂਨਦਾਨ ਕੈਂਪ

ਪਟਿਆਲਾ, 27 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਬੀਤੇ ਦਿਨ ਸਰਬੱਤ ਫਾਊਾਡੇਸ਼ਨ ਪਟਿਆਲਾ ਵਲੋਂ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ¢ ਇਸ ਮੌਕੇ ਮੁੱਖ ਮਹਿਮਾਨ ਵਜੋਂ ਸੁਰਜੀਤ ਸਿੰਘ ਅਬਲੋਵਾਲ (ਸਾਬਕਾ ਚੇਅਰਮੈਨ ਪੰਜਾਬ ਟੂਰਿਜ਼ਮ ਡਿਵੈੱਲਪਮੈਂਟ ਕਾਰਪੋਰੇਸ਼ਨ) ਤੇ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਦੇ ਪ੍ਰਬੰਧਕਾਂ ਵਲੋਂ ਚਲਾਈ ਗਈ ਸਫ਼ਾਈ ਮੁਹਿੰਮ

ਰਾਜਪੁਰਾ, 27 ਫਰਵਰੀ (ਜੀ.ਪੀ. ਸਿੰਘ)-ਅੱਜ ਸਥਾਨਕ ਨਗਰ ਕੌਾਸਲ ਦੇ ਵਾਰਡ ਨੰਬਰ 21 'ਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਪਿੰ੍ਰਸੀਪਲ ਕੁਲਵੰਤ ਸਿੰਘ ਸਰਦਾਰਗੜ੍ਹ ਅਤੇ ਭਾਈ ਅਬਰਿੰਦਰ ਸਿੰਘ ਕੰਗ ਦੀ ਦੇਖ-ਰੇਖ 'ਚ ਸ਼ਹਿਰ ਦੀ ਸਫ਼ਾਈ ਲਈ ਵਿਸ਼ੇਸ਼ ...

ਪੂਰੀ ਖ਼ਬਰ »

ਪੰਥਕ ਅਕਾਲੀ ਲਹਿਰ ਦੀ ਘੱਗਾ ਵਿਖੇ ਪਹਿਲੀ ਮਾਰਚ ਨੂੰ ਹੋਣ ਵਾਲੀ ਕਾਨਫ਼ਰੰਸ ਸਬੰਧੀ ਹੋਈ ਬੈਠਕ

ਭਾਦਸੋਂ, 27 ਫਰਵਰੀ (ਗੁਰਬਖ਼ਸ਼ ਸਿੰਘ ਵੜੈਚ)-ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਚਲਾਈ ਜਾ ਰਹੀ ਪੰਥਕ ਅਕਾਲੀ ਲਹਿਰ ਤਹਿਤ ਪਹਿਲੀ ਮਾਰਚ ਨੂੰ ਅਨਾਜ ਮੰਡੀ ਘੱਗਾ ਵਿਖੇ ਕਰਵਾਈ ਜਾ ਰਹੀ ਜ਼ਿਲ੍ਹਾ ਪੱਧਰੀ ਕਾਨਫ਼ਰੰਸ ਸਬੰਧੀ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ 'ਚੋਂ ਬਚਾਉਣ ਲਈ ਮਹਾਰਾਣੀ ਪ੍ਰਨੀਤ ਕੌਰ ਨੂੰ ਦਿੱਤਾ ਮੰਗ-ਪੱਤਰ

ਪਟਿਆਲਾ, 27 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਦਾ ਵਫ਼ਦ ਟੀਚਰਜ਼ ਯੂਨਾਈਟਿਡ ਫ਼ਰੰਟ (ਟੱਫ) ਦੇ ਕਨਵੀਨਰ ਡਾ. ਯੋਗਰਾਜ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਪਟਿਆਲਾ ਪ੍ਰਨੀਤ ਕੌਰ ਨੂੰ ਮਿਲਿਆ ਅਤੇ ਮੰਗ ...

ਪੂਰੀ ਖ਼ਬਰ »

ਝਗੜਿਆਂ ਦੇ ਸਮਝੌਤੇ ਕਰਵਾ ਕੇ ਹੈਰੀਮਾਨ ਨੇ ਲੋਕਾਂ ਦੇ ਜਿੱਤੇ ਦਿਲ-ਕਾਕੜਾ

ਦੇਵੀਗੜ੍ਹ, 27 ਫਰਵਰੀ (ਮੁਖਤਿਆਰ ਸਿੰਘ ਨੌਗਾਵਾਂ)-ਜੋਗਿੰਦਰ ਸਿੰਘ ਕਾਕੜਾਂ ਸਕੱਤਰ ਪੰਜਾਬ ਕਾਂਗਰਸ ਨੇ ਕਿਹਾ ਕਿ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਪਿੰਡ ਦੇ ਬੰਦ ਪਏ ਵਿਕਾਸ ਕਾਰਜਾਂ ਨੂੰ ਸ਼ੁਰੂ ਹੀ ਨਹੀਂ ਕਰਵਾਇਆ ਸਗੋਂ, ਕਈ ਪਿੰਡਾਂ ਦੇ 40-50 ...

ਪੂਰੀ ਖ਼ਬਰ »

ਅਗਰਸੈਨ ਸਕੂਲ ਅਤੇ ਪਬਲਿਕ ਸਕੂਲ 'ਚ ਬੀਮਾ ਨਿਗਮ ਵਲੋਂ ਕੈਂਪ

ਸਮਾਣਾ, 27 ਫਰਵਰੀ (ਸਾਹਿਬ ਸਿੰਘ)-ਪਬਲਿਕ ਹਾਈ ਸਕੂਲ ਅਤੇ ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਣਾ ਵਿਚ ਕਰਮਚਾਰੀ ਰਾਜ ਬੀਮਾ ਨਿਗਮ ਨੇ ਕੈਂਪ ਲਗਾਇਆ | ਇਹ ਕੈਂਪ ਖੇਤਰੀ ਨਿਰਦੇਸ਼ਕ ਆਰ. ਗੁਨਸੇਕਰਨ ਅਤੇ ਸਹਾਇਕ ਅਧਿਕਾਰੀ ਡਾ. ਅਮਨਦੀਪ ਹਸਤੀਰ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹੋਏ ਦਿੱਲੀ ਦੰਗਿਆਂ ਦੇ ਸੇਕ ਤੋਂ ਪੰਜਾਬ ਵੀ ਬਚ ਨਹੀਂ ਸਕੇਗਾ-ਭਾਈ ਰਣਜੀਤ ਸਿੰਘ

ਪਾਤੜਾਂ, 27 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਪੰਥਕ ਅਕਾਲੀ ਲਹਿਰ ਵਲੋਂ 1 ਮਾਰਚ ਨੂੰ ਘੱਗਾ ਵਿਖੇ ਕੀਤੀ ਜਾ ਰਹੀ ਕਾਨਫਰੰਸ ਨੂੰ ਲੈ ਕੇ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪਾਤੜਾਂ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ | ਇਸ ਤਹਿਤ ...

ਪੂਰੀ ਖ਼ਬਰ »

ਕਮਾਡੈਂਟ ਧਾਲੀਵਾਲ ਵਲੋਂ ਚਾਰਜ ਲੈਣ ਉਪਰੰਤ ਐੱਸ.ਐੱਸ.ਪੀ. ਸਿੱਧੂ ਨਾਲ ਮੁਲਾਕਾਤ

ਪਟਿਆਲਾ, 27 ਫਰਵਰੀ (ਮਨਦੀਪ ਸਿੰਘ ਖਰੋੜ)-ਜ਼ਿਲ੍ਹਾ ਪਟਿਆਲਾ ਵਿਖੇ ਤਾਇਨਾਤ ਕਮਾਡੈਂਟ ਰਾਏ ਸਿੰਘ ਧਾਲੀਵਾਲ ਵਲੋਂ ਚਾਰਜ ਲੈਣ ਉਪਰੰਤ ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ | ਜ਼ਿਲੇ੍ਹ 'ਚ ਤਾਇਨਾਤ ਵੱਖ-ਵੱਖ ਥਾਣਿਆਂ 'ਚ ਡਿਊਟੀ ਕਰ ਰਹੇ ...

ਪੂਰੀ ਖ਼ਬਰ »

ਪੁਲਿਸ ਲਾਈਨ 'ਚ ਅਚਾਨਕ ਘਾਹ ਫੂਸ ਨੂੰ ਲੱਗੀ ਅੱਗ

ਪਟਿਆਲਾ, 27 ਫਰਵਰੀ (ਜਸਪਾਲ ਸਿੰਘ ਢਿੱਲੋਂ)-ਅੱਜ ਇੱਥੇ ਸ਼ਾਮ ਵੇਲੇ ਪੁਲਿਸ ਲਾਈਨ ਵਿਖੇ ਘਾਹ ਫੂਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੂੰ ਅੱਗ ਬੁਝਾਊ ਦਸਤ ਦੀ ਗੱਡੀ ਨੇ ਸਮੇਂ ਸਿਰ ਪਹੁੰਚ ਕੇ ਬੁਝਾ ਦਿੱਤਾ | ਅੱਗ ਬੁਝਾਊ ਦਸਤੇ ਦੇ ਇਕ ਮੈਂਬਰ ਨੇ ਦੱਸਿਆ ਕਿ ਇਹ ਅੱਗ ਘਾਹ ...

ਪੂਰੀ ਖ਼ਬਰ »

ਲੌ ਾਗੋਵਾਲ ਹਾਦਸੇ ਤੋਂ ਵੀ ਸਬਕ ਨਹੀਂ ਸਿਖਿਆ ਪਾਤੜਾਂ ਦੇ ਕੁਝ ਸਕੂਲਾਂ ਨੇ!

ਪਾਤੜਾਂ, 27 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਲੌਾਗੋਵਾਲ ਨੇੜੇ ਸਕੂਲ ਵੈਨ 'ਚ ਸੜਣ ਕਾਰਨ ਆਪਣੀਆਂ ਜਾਨਾਂ ਗਵਾ ਗਏ 4 ਬੱਚਿਆਂ ਦੇ ਇਸ ਦਿਲ ਕੰਬਾਊ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ | ਸਵੇਰ ਸਾਰ ਇਕ ਸਕੂਲ ਬੱਸ ਬਾਰੇ ਵਾਇਰਲ ਹੋਈ ਵੀਡੀਓ ਨੂੰ ਦੇਖ ਲਗਦਾ ਹੈ ਕਿ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੇ ਹੁੰਦਿਆਂ ਪਾਰਟੀ ਜਿੱਤ ਨਹੀਂ ਸਕਦੀ- ਢੀਂਡਸਾ

ਪਟਿਆਲਾ, 27 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)- ਅੱਜ ਪਟਿਆਲਾ ਦੇ ਗੁਰੂ ਨਾਨਕ ਨਗਰ ਵਿਖੇ ਮੁਲਾਜ਼ਮ ਭਲਾਈ ਬੋਰਡ ਪੰਜਾਬ ਸਰਕਾਰ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਲਾਜ਼ਮ ਵਿੰਗ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਪਹਿਲਵਾਨ ਦੀ ਸਿਹਤ ਦਾ ...

ਪੂਰੀ ਖ਼ਬਰ »

ਨਗਰ ਕੌ ਾਸਲ ਨਾਭਾ ਦੇ 5 ਸਾਲ ਪੂਰੇ ਹੋਣ 'ਤੇ ਕੀਤੀ ਬੈਠਕ

ਨਾਭਾ, 27 ਫਰਵਰੀ (ਕਰਮਜੀਤ ਸਿੰਘ)-ਨਗਰ ਕੌਾਸਲ ਨਾਭਾ ਦੇ 5 ਸਾਲ ਪੂਰੇ ਹੋਣ 'ਤੇ ਇਕ ਵਿਸ਼ੇਸ਼ ਬੈਠਕ ਨਗਰ ਕੌਾਸਲ ਨਾਭਾ ਦੇ ਦਫ਼ਤਰ 'ਚ ਨਗਰ ਕੌਾਸਲ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ ਦੀ ਅਗਵਾਈ 'ਚ ਕੀਤੀ | ਇਸ ...

ਪੂਰੀ ਖ਼ਬਰ »

ਜਥੇ. ਟੌਹੜਾ ਇੰਸਟੀਚਿਊਟ ਵਿਖੇ ਕਰਵਾਇਆ ਵਿਸ਼ੇਸ਼ ਭਾਸ਼ਨ

ਬਹਾਦਰਗੜ੍ਹ, 27 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿਖਇਜ਼ਮ ਬਹਾਦਰਗੜ੍ਹ ਵਿਖੇ 'ਬੈਚੁਲਰ ਆਫ਼ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ)' ਦੇ ਵਿਦਿਆਰਥੀਆਂ ਲਈ ...

ਪੂਰੀ ਖ਼ਬਰ »

ਵਿਧਾਇਕ ਚੰਦੂਮਾਜਰਾ ਦੇ ਯਤਨਾਂ ਨੂੰ ਪਿਆ ਬੂਰ • ਟਮਾਟਰ ਦੀ ਖ਼ਰਾਬ ਫ਼ਸਲ ਦੀ ਗਿਰਦਾਵਰੀ ਦੇ ਹੁਕਮ

ਪਟਿਆਲਾ, 27 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਸਨੌਰ ਇਲਾਕੇ 'ਚ ਟਮਾਟਰਾਂ ਦੀ ਖ਼ਰਾਬ ਫ਼ਸਲ ਦਾ ਮੁੱਦਾ ਵਿਧਾਨ ਸਭਾ 'ਚ ਚੁੱਕਣ ਨੂੰ ਉਸ ਸਮੇਂ ਬੂਰ ਪੈ ਗਿਆ, ਜਦੋਂ ਕਿ ਸਰਕਾਰ ਨੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX