ਤਾਜਾ ਖ਼ਬਰਾਂ


ਰਾਜਪੁਰਾ : 7 ਵਿਅਕਤੀਆਂ ਖਿਲਾਫ ਕਰਫ਼ਿਊ ਉਲੰਘਣਾ ਦੇ ਚੱਲਦਿਆਂ ਮਾਮਲੇ ਦਰਜ
. . .  10 minutes ago
ਵਿਸਾਖੀ ਦਿਹਾੜੇ ਨੂੰ ਸਮਰਪਿਤ ਕੋਈ ਵੀ ਵੱਡਾ ਧਾਰਮਿਕ ਸਮਾਗਮ ਨਾ ਕੀਤਾ ਜਾਵੇ - ਪੰਜ ਸਿੰਘ ਸਾਹਿਬਾਨਾਂ ਦੀ ਹੋਈ ਬੈਠਕ ’ਚ ਲਿਆ ਗਿਆ ਫ਼ੈਸਲਾ
. . .  15 minutes ago
ਤਲਵੰਡੀ ਸਾਬੋ, 3 ਅਪ੍ਰੈਲ (ਰਣਜੀਤ ਸਿੰਘ ਰਾਜੂ) - ਵਿਸ਼ਵ ਭਰ ਵਿਚ ਫੈਲੀ ਮਹਾਂਮਾਰੀ ਕੋਰੋਨਾਵਾਇਰਸ ਦੇ ਚੱਲਦਿਆਂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਮਨਾਉਣ ਸਬੰਧੀ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਹੋਈ। ਇਸ ਮੌਕੇ ਇਹ ਫ਼ੈਸਲਾ...
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 3 ਲੋਕਾਂ ਖਿਲਾਫ ਮਾਮਲਾ ਦਰਜ
. . .  40 minutes ago
ਸਿੱਖਿਆ ਵਿਭਾਗ ਦਾ ਹਰੇਕ ਕਲਰਕ ਆਪਣੀ ਇੱਕ ਦਿਨ ਦੀ ਤਨਖਾਹ ਵਿਭਾਗ ਰਾਹੀਂ ਦਾਨ ਕਰੇਗਾ - ਸੂਬਾ ਪ੍ਰਧਾਨ ਯਾਦਵਿੰਦਰ ਸਿੰਘ
. . .  44 minutes ago
ਸ਼ਾਹਕੋਟ, 3 ਅਪ੍ਰੈਲ (ਅਜ਼ਾਦ ਸਚਦੇਵਾ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਯਾਦਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਲਈ ਸਿੱਖਿਆ ਵਿਭਾਗ ਦਾ ਹਰੇਕ ਕਲਰਕ ਆਪਣੀ ਇੱਕ ਦਿਨ...
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸਸਕਾਰ ਮੌਕੇ ਹੋਈ ਵਿਰੋਧਤਾ ਤੋਂ ਨਿਰਾਸ਼ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਵੱਲੋਂ ਲਿਆ ਗਿਆ ਵੱਡਾ ਫ਼ੈਸਲਾ
. . .  46 minutes ago
ਅੰਮ੍ਰਿਤਸਰ, 3 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ) - ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਸਦੀਵੀ ਵਿਛੋੜੇ ਦੇ ਚੱਲਦਿਆਂ ਜਿੱਥੇ ਸਮੁੱਚੇ ਸਿੱਖ ਪੰਥ ਵਿਚ ਦੁੱਖ ਦੀ ਲਹਿਰ ਹੈ ਉੱਥੇ ਹੀ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਵੇਰਕਾ ਪਿੰਡ ਵਿਚ...
78 ਵਿਚੋਂ 42 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  about 1 hour ago
ਐੱਸ. ਏ. ਐੱਸ. ਨਗਰ, 3 ਅਪ੍ਰੈਲ (ਕੇ. ਐੱਸ. ਰਾਣਾ) - ਸ਼ਹਿਰ ਵਿਚੋਂ ਪਿਛਲੇ ਦੋ ਦਿਨਾਂ ਦੌਰਾਨ ਲਏ 78 ਨਮੂਨਿਆਂ ਦੀਆਂ ਰਿਪੋਰਟਾਂ ਪੀ. ਜੀ. ਆਈ. ਵੱਲੋਂ ਜਾਰੀ ਕਰ ਦਿੱਤੀ ਗਈਆਂ ਹਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਆਈਆਂ 42 ਰਿਪੋਰਟਾਂ ‘ਚ ਕਿਸੇ ਵੀ...
ਵਿਸਾਖੀ ਬਾਰੇ ਫ਼ੈਸਲਾ ਲੈਣ ਲਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਸ਼ੁਰੂ
. . .  about 1 hour ago
ਤਲਵੰਡੀ ਸਾਬੋ, 3 ਅਪ੍ਰੈਲ (ਰਣਜੀਤ ਸਿੰਘ ਰਾਜੂ) - ਖ਼ਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲਾ ਮਨਾਉਣ ਬਾਰੇ ਕੋਈ ਫ਼ੈਸਲਾ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ...
ਹਿਮਾਚਲ ਪ੍ਰਦੇਸ਼ ’ਚ ਕੋਰੋਨਾਵਾਇਰਸ ਦੂਸਰੀ ਮੌਤ
. . .  about 1 hour ago
ਸ਼ਿਮਲਾ, 3 ਅਪ੍ਰੈਲ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਵਿਚ ਕੋਰੋਨਾਵਾਇਰਸ ਨਾਲ ਇਕ ਹੋਰ ਹੋਈ ਹੈ। ਬੱਦੀ ਦੀ ਮਹਿਲਾ ਨੇ ਪੀ.ਜੀ.ਆਈ. ਚੰਡੀਗੜ੍ਹ ’ਚ ਦਮ ਤੋੜਿਆ ਹੈ। ਇਹ ਹਿਮਾਚਲ ਪ੍ਰਦੇਸ਼ ਵਿਚ ਦੂਸਰੀ...
ਹਸਪਤਾਲ ’ਚ ਜਮਾਤੀਆਂ ਦੀ ਬਦਸਲੂਕੀ ਨੂੰ ਯੋਗੀ ਨੇ ਦੱਸਿਆ ਗੰਭੀਰ ਅਪਰਾਧ
. . .  about 1 hour ago
ਗਾਜ਼ੀਆਬਾਦ, 3 ਅਪ੍ਰੈਲ - ਯੂਪੀ ਸਰਕਾਰ ਨੇ ਗਾਜ਼ੀਆਬਾਦ ਦੇ ਜ਼ਿਲ੍ਹਾ ਐਮ.ਐਮ.ਜੀ. ਹਸਪਤਾਲ ਵਿਚ ਹੋਈ ਘਟਨਾ ਤੋਂ ਬਾਅਦ ਦੋਸ਼ੀਆਂ ’ਤੇ ਐਨ.ਐਸ.ਏ. (ਨੈਸ਼ਨਲ ਸਿਕਿਓਰਟੀ ਐਕਟ) ਲਗਾਉਣ ਦਾ ਆਦੇਸ਼ ਦਿੱਤਾ ਹੈ। ਜਿਕਰਯੋਗ ਹੈ ਕਿ ਹਸਪਤਾਲ ਵਿਚ ਭਰਤੀ ਕਰਾਏ...
ਭਾਈ ਨਿਰਮਲ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਚੋਣਵੇਂ ਮੈਂਬਰ ਹੀ ਸ਼ਾਮਿਲ ਹੋਣਗੇ-ਡਾ ਰੂਪ ਸਿੰਘ
. . .  about 1 hour ago
ਅੰਮਿ੍ਤਸਰ 3 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਭਾਈ ਨਿਰਮਲ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਭਾਈ ਸਾਹਿਬ ਨਾਲ ਸਬੰਧਤ ਬਿਲਕੁਲ ਚੋਣਵੇਂ ਮੈਂਬਰ ਹੀ ਹਾਜ਼ਰ ਰਹਿਣਗੇ। ਜਿਸ ਲਈ ਉਨ੍ਹਾਂ ਦੀ...
ਡੀ-ਮਾਰਟ, ਢਿੱਲੋਂ ਗਰੁੱਪ ਵੱਲੋਂ ਮੁੱਖ ਮੰਤਰੀ ਰਾਹਤ ਫ਼ੰਡ ’ਚ 5.05 ਕਰੋੜ ਰੁਪਏ ਦਾਨ
. . .  about 2 hours ago
ਚੰਡੀਗੜ੍ਹ, 3 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਡੀ-ਮਾਰਟ, ਢਿੱਲੋਂ ਗਰੁੱਪ ਵੱਲੋਂ ਕੋਵਿਡ-19 ਖਿਲਾਫ ਚੱਲ ਰਹੀ ਜੰਗ ਤਹਿਤ ਮੁੱਖ ਮੰਤਰੀ ਰਾਹਤ ਫੰਡ ’ਚ 5.05 ਕਰੋੜ ਰੁਪਏ ਦਾਨ ਵਜੋਂ ਦਿੱਤੇ ਗਏ ਹਨ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਵਲ ਸਿੰਘ ਢਿਲੋਂ...
ਹਜ਼ਰਤ ਨਿਜਾਮੁਦੀਨ ਤਬਲੀਗ਼ੀ ਜਮਾਤ ਦੇ ਡਰਾਈਵਰ ਦੇ ਕੋਰੋਨਾ ਟੈਸਟ ਸੈਂਪਲ ਲਏ, ਪਿੰਡ ਹਰਸੀਆਂ ਦਾ ਰਹਿਣ ਵਾਲਾ ਹੈ ਇਹ ਡਰਾਈਵਰ
. . .  1 minute ago
ਬਟਾਲਾ, 3 ਅਪ੍ਰੈਲ (ਕਾਹਲੋਂ) - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ’ਚ ਫੈਲੀ ਬਿਮਾਰੀ ਦੇ ਸੰਪਰਕ ’ਚ ਆਉਣ ਵਾਲੇ ਕਰੀਬ 9 ਹਜ਼ਾਰ ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਇਸ ਸਬੰਧ ਵਿਚ ਅੱਜ ਪਿੰਡ ਹਰਸੀਆਂ ਦੇ ਇਕ ਵਿਅਕਤੀ ਨੂੰ ਪੁਲਿਸ ਪ੍ਰਸ਼ਾਸਨ ਅਤੇ ਸਿਹਤ...
ਲੁਧਿਆਣਾ ਵਿਚ ਇਕ ਹੋਰ ਔਰਤ ਵਿਚ ਕੋਰੋਨਾਵਾਇਰਸ ਪਾਇਆ ਗਿਆ
. . .  about 2 hours ago
ਲੁਧਿਆਣਾ, 3 ਅਪ੍ਰੈਲ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਇਕ ਹੋਰ ਔਰਤ ਵਿਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਨਾਂ ਦੀ ਇਕ ਔਰਤ ਜੋ ਇਸ ਵੇਲੇ ਫੋਰਟਿਸ ਹਸਪਤਾਲ ਲੁਧਿਆਣਾ ਵਿਚ ਦਾਖਲ ਹੈ, ਸਿਹਤ ਠੀਕ ਨਾ ਹੋਣ...
ਗੁਰੂ ਹਰ ਸਹਾਏ ਦੇ ਦਰਜਨਾਂ ਪਿੰਡ ਸੀਲ
. . .  about 2 hours ago
ਗੁਰੂ ਹਰ ਸਹਾਏ, 3 ਅਪ੍ਰੈਲ (ਹਰਚਰਨ ਸਿੰਘ ਸੰਧੂ) - ਕੋਰੋਨਾਵਾਇਰਸ ਦੇ ਚਲਦਿਆਂ ਹੁਣ ਲੋਕਾਂ ਨੇ ਪਿੰਡਾਂ ’ਚ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਗੁਰੂ ਹਰ ਸਹਾਏ ਦੇ ਦਰਜਨਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਪਿੰਡ ਵਾਸੀਆਂ ਨੇ ਆਪਣੇ ਪਿੰਡ ਸੀਲ ਕਰ ਦਿੱਤੇ ਹਨ। ਨੌਜਵਾਨਾਂ ਨੇ ਠੀਕਰੀ...
ਯੂਰਪੀਅਨ ਦੇਸ਼ਾਂ ਵਾਂਗ ਭਾਰਤ ਦੇ ਹਾਲਾਤ ਨਹੀਂ - ਕੇਂਦਰੀ ਸਿਹਤ ਮੰਤਰੀ
. . .  about 2 hours ago
ਨਵੀਂ ਦਿੱਲੀ, 3 ਅਪ੍ਰੈਲ - ਭਾਰਤ ਵਿਚ ਕੋਰੋਨਾਵਾਇਰਸ ਦੇ ਲਗਾਤਾਰ ਕੇਸ ਵੱਧ ਰਹੇ ਹਨ। ਇਸ ਸਬੰਧ ’ਚ ਭਾਰਤ ਦੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਹੈ ਕਿ ਭਾਰਤ ਦੇ ਹਾਲਾਤ ਯੂਰਪੀਅਨ ਦੇਸ਼ਾਂ ਵਾਂਗ...
ਪਸ਼ੂ ਪਾਲਕਾਂ ਅਤੇ ਦੁੱਧ ਉਤਪਾਦਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਨਹੀਂ ਆਉਣ ਦੇਵੇਗੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ
. . .  about 2 hours ago
ਸ਼੍ਰੋਮਣੀ ਕਮੇਟੀ ਵੱਲੋਂ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਕਰਵਾਇਆ ਜਾਵੇਗਾ ਸ੍ਰੀ ਅਖੰਡ ਪਾਠ ਸਾਹਿਬ
. . .  about 2 hours ago
ਵਾਤਾਵਰਨ ਸਾਫ਼ ਹੋਣ ਕਰਕੇ ਹਿਮਾਲਿਆ ਪਰਬਤ ਦੇ ਬਰਫ ਨਾਲ ਲੱਦੇ ਪਹਾੜ ਦਿਸਣੇ ਸ਼ੁਰੂ
. . .  about 3 hours ago
ਗੁਰੂ ਨਾਨਕ ਦੇਵ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ
. . .  about 2 hours ago
ਬੈਂਕਾਂ ਕਰਮਚਾਰੀ ਵੰਡ ਰਹੇ ਹਨ ਘਰ-ਘਰ ਪੈਨਸ਼ਨਾਂ‌
. . .  about 3 hours ago
ਕੋਰੋਨਾਵਾਇਰਸ ਕਾਰਨ ਭਾਰਤ ਦੀ ਵਿਕਾਸ ਦਰ ਨੂੰ ਲੱਗੇਗਾ ਵੱਡਾ ਝਟਕਾ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਨੇ 40 ਖੇਡ ਸ਼ਖ਼ਸੀਅਤਾਂ ਨਾਲ ਕੀਤੀ ਵੀਡੀਓ ਕਾਨਫ਼ਰੰਸ
. . .  about 3 hours ago
ਗੁਰੂ ਹਰ ਸਹਾਏ ਅਤੇ ਲੱਖੋਂ ਕੇ ਬਹਿਰਾਮ ਪੁਲਿਸ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 11 ਲੋਕਾਂ ਦੇ ਖਿਲਾਫ ਕੀਤਾ ਮੁਕੱਦਮਾ ਦਰਜ
. . .  about 4 hours ago
ਫ਼ਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਬਣਾਈਆਂ ਆਰਜ਼ੀ ਜੇਲ੍ਹਾਂ
. . .  about 4 hours ago
ਬੈਂਕ ਖੁੱਲ੍ਹਦਿਆਂ ਹੀ ਉੱਡੀਆਂ ਨਿਯਮਾਂ ਦੀਆਂ ਧੱਜੀਆਂ
. . .  about 4 hours ago
ਹੁਣ ਕੋਵਾ ਐਪ ਰਾਹੀਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਡਾਕਟਰੀ ਅਤੇ ਹੋਰ ਸੇਵਾਵਾਂ
. . .  about 4 hours ago
ਸਬ ਡਿਵੀਜ਼ਨ ਅਟਾਰੀ ਪੁਲਿਸ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ
. . .  about 4 hours ago
ਜੰਡਿਆਲਾ ਗੁਰੂ ਵਿਖੇ 150 ਵਿਅਕਤੀਆਂ ਤੇ ਪਿੰਡ ਮੱਲੀਆਂ ਵਿਖੇ 16 ਵਿਅਕਤੀਆਂ ਖਿਲਾਫ ਕਰਫਿਊ ਦੀ ਉਲੰਘਣਾ ਕਰਨ ਤੇ ਪਰਚਾ ਦਰਜ
. . .  about 4 hours ago
ਸੜਕ ਹਾਦਸੇ ’ਚ 9 ਸਾਲਾ ਬੱਚੀ ਦੀ ਮੌਤ, ਦਾਦੀ ਨਾਲ ਬੈਂਕ ਜਾ ਰਹੀ ਸੀ
. . .  about 4 hours ago
ਜਲੰਧਰ ਜ਼ਿਲ੍ਹੇ ’ਚ 10 ਵਜੇ ਤੋਂ 5 ਵਜੇ ਤੱਕ ਖੁੱਲ੍ਹਣਗੇ ਬੈਂਕ, ਬੈਂਕ ਕਾਪੀ ਹੋਵੇਗੀ ਤੁਹਾਡੀ ਕਰਫਿਊ ਪਾਸ
. . .  about 4 hours ago
ਗੁਜਰਾਤ ਵਿਚ ਕੋਰੋਨਾਵਾਇਰਸ ਕਾਰਨ ਹੋਈ ਮੌਤ
. . .  about 5 hours ago
ਕਰਫਿਊ ਦੀ ਉਲੰਘਣਾ ਕਰਨ ਸਬੰਧੀ 4 ਵਿਅਕਤੀਆਂ ਖਿਲਾਫ ਮਾਮਲੇ ਦਰਜ
. . .  about 5 hours ago
ਕੋਰੋਨਾਵਾਇਰਸ : ਵਿਸ਼ਵ ਬੈਂਕ ਭਾਰਤ ਨੂੰ ਦੇਵੇਗਾ 1 ਬਿਲੀਅਨ ਡਾਲਰ ਦਾ ਐਮਰਜੈਂਸੀ ਫੰਡ
. . .  about 5 hours ago
ਅਜਨਾਲਾ ‘ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪੁਲਸ ਨੇ ਕੀਤੀ ਸਖ਼ਤੀ, 9 ਖਿਲਾਫ ਮੁਕੱਦਮੇ ਦਰਜ
. . .  about 5 hours ago
ਬਾਘਾ ਪੁਰਾਣਾ ’ਚ ਪੁਲਿਸ ਦੀ ਸਖ਼ਤੀ, ਸਬਜ਼ੀਆਂ ਦੇ ਭਾਅ ਸਰਕਾਰੀ ਰੇਟਾਂ ਤੋਂ ਹੇਠਾਂ ਆਏ
. . .  about 5 hours ago
ਅਮਰੀਕਾ ਵਿਚ ਪਿੰਡ ਗਿਲਜੀਆਂ ਦੇ ਦੋ ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ
. . .  about 5 hours ago
ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  about 6 hours ago
ਅਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 968 ਹੋਈ
. . .  about 6 hours ago
ਕੋੋਰੋਨਾ ਦਾ ਅੰਧਕਾਰ ਖਤਮ ਕਰਨ ਲਈ ਮੋਦੀ ਨੇ 5 ਅਪ੍ਰੈਲ ਨੂੰ ਏਕਤਾ ਦਿਖਾਉਣ ਦੀ ਕੀਤੀ ਅਪੀਲ, ਪਰ ਲੋਕ ਘਰਾਂ ’ਚ ਹੀ ਰਹਿਣ
. . .  about 6 hours ago
5 ਅਪ੍ਰੈਲ ਨੂੰ ਕੋਰੋਨਾ ਨੂੰ ਪ੍ਰਕਾਸ਼ ਦਿਖਾਉਣ ਦੌਰਾਨ ਕੋਈ ਵੀ ਘਰਾਂ ਤੋਂ ਬਾਹਰ ਨਾ ਨਿਕਲੇ - ਪ੍ਰਧਾਨ ਮੰਤਰੀ ਮੋਦੀ
. . .  about 6 hours ago
5 ਅਪ੍ਰੈਲ ਨੂੰ ਐਤਵਾਰ ਰਾਤ 9 ਵਜੇ ਮੈਂ ਤੁਹਾਡੇ 9 ਮਿੰਟ ਚਾਹੁੰਦਾ ਹਾਂ, ਘਰ ਦੀਆਂ ਲਾਈਟਾਂ ਬੰਦ ਕਰਕੇ, ਮੋਮਬੱਤੀ, ਦੀਵਾ, ਟਾਰਚ ਜਾਂ ਮੋਬਾਈਲ ਦੀ ਲਾਈਟ ਜਗਾਈ ਜਾਵੇ ਤਾਂ ਜੋ ਕੋਰੋਨਾ ਨੂੰ ਪ੍ਰਕਾਸ਼ ਦੀ ਮਹੱਤਤਾ ਦਿਖਾਈ ਜਾਵੇ - ਪ੍ਰਧਾਨ ਮੰਤਰੀ ਮੋਦੀ
. . .  about 6 hours ago
ਪ੍ਰਧਾਨ ਮੰਤਰੀ ਮੋਦੀ ਦਾ ਵੀਡੀਓ ਸੰਦੇਸ਼ : ਲਾਕਡਾਊਨ ਵਿਚਕਾਰ ਕੋਈ ਵੀ ਇਕਲਾ ਨਹੀਂ ਹੈ
. . .  about 6 hours ago
ਪ੍ਰਧਾਨ ਮੰਤਰੀ ਮੋਦੀ ਦਾ ਕੋਰੋਨਾਵਾਇਰਸ ਨੂੰ ਲੈ ਕੇ ਵੀਡੀਓ ਸੰਦੇਸ਼ ਸ਼ੁਰੂ
. . .  about 6 hours ago
ਪਾਕਿਸਤਾਨ ’ਚ ਕੋਰੋਨਾਵਾਇਰਸ ਕਾਰਨ 35 ਮੌਤਾਂ
. . .  about 4 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁੱਝ ਦੇਰ ਬਾਅਦ ਦੇਸ਼ ਨੂੰ ਦੇਣਗੇ ਵੀਡੀਓ ਸੰਦੇਸ਼
. . .  about 7 hours ago
ਡੋਨਾਲਡ ਟਰੰਪ ਦਾ ਇਕ ਵਾਰ ਹੋਇਆ ਕੋਰੋਨਾਵਾਇਰਸ ਦਾ ਟੈਸਟ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਭਗਵਾਨ ਕਾਲੋਨੀ ਵਾਸੀਆਂ ਨੇ ਵੀ ਕੀਤੇ ਕਾਲੋਨੀ ਦੇ ਰਸਤੇ ਬੰਦ
. . .  45 minutes ago
ਫ਼ਾਜ਼ਿਲਕਾ ਜ਼ਿਲ੍ਹੇ ਦੇ 10 ਸ਼ੱਕੀ ਲੋਕਾਂ ਦੇ ਨਮੂਨਿਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਊਨਾ 'ਚ ਨਿਜਾਮੁਦੀਨ ਮਰਕਜ਼ ਤੋਂ ਪਰਤੇ 3 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 16 ਫੱਗਣ ਸੰਮਤ 551

ਦਿੱਲੀ

ਸ਼੍ਰੋਮਣੀ ਕਮੇਟੀ ਵਲੋਂ ਮੱਧ ਪ੍ਰਦੇਸ਼ 'ਚ ਰਾਜ ਪੱਧਰੀ ਗੁਰਮਤਿ ਸਮਾਗਮ

ਅੰਮਿ੍ਤਸਰ, 27 ਫ਼ਰਵਰੀ (ਅ. ਬ.)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਘੋਲਾ ਸਿੰਘ, ਬਾਬਾ ਤੇਗ਼ਾ ਸਿੰਘ ਕਾਰ ਸੇਵਾ ਸਰਹਾਲੀ ਵਾਲੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਮੱਧ ਪ੍ਰਦੇਸ਼ 'ਚ ਪੈਂਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਿਵਪੁਰੀ ਵਿਖੇ ਸੂਬਾ ਪੱਧਰੀ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਪੂਰੇ ਵਿਸ਼ਵ ਵਿਚ ਫੈਲੇ ਹੋਏ ਹਨ ਅਤੇ ਇਹ ਜਿੱਥੇ ਵੀ ਵੱਸਦੇ ਹਨ ਆਪਣੀ ਨਿਆਰੀ ਹੋਂਦ ਹਸਤੀ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਹਰ ਇਕ ਲਈ ਮਦਦਗਾਰ ਰਹਿੰਦੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਬੀਤੇ ਦਿਨੀਂ ਮੱਧ ਪ੍ਰਦੇਸ਼ ਸਰਕਾਰ ਵਲੋਂ ਸਿੱਖਾਂ ਦੇ ਘਰ ਢਾਹ ਕੇ ਉਨ੍ਹਾਂ ਨੂੰ ਬੇਘਰ ਕਰਨ ਦੀ ਕੋਸ਼ਿਸ਼ ਕੀਤੀ ਗਈ | ਸਰਕਾਰਾਂ ਦੀ ਜ਼ਿੰਮੇਵਾਰੀ ਲੋਕਾਂ ਦੀ ਹਿਫ਼ਾਜ਼ਤ ਕਰਨਾ ਹੈ ਨਾ ਕਿ ਵਿਨਾਸ਼ ਕਰਨਾ | ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਮੱਧ ਪ੍ਰਦੇਸ਼ ਸਿੱਖਾਂ ਦੀ ਸਾਰ ਲੈਣ ਦੀ ਭਰਵੀਂ ਸ਼ਲਾਘਾ ਕੀਤੀ ਤੇ ਸਿੱਖਾਂ ਨੂੰ ਆਪਣੇ ਕੇਂਦਰੀ ਧੁਰੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਰਹਿਣ ਲਈ ਪ੍ਰੇਰਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਆਪਣੇ ਸੰਬੋਧਨ ਦੌਰਾਨ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਖੇ ਸਿੱਖ ਮਿਸ਼ਨ ਖੋਲ੍ਹਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਅੰਦਰ ਵੱਡੀ ਗਿਣਤੀ ਵਿਚ ਵੱਸਦੇ ਸਿੱਖਾਂ ਤੱਕ ਨਿਰੰਤਰ ਪਹੁੰਚ ਬਣਾਉਣ ਲਈ ਇੱਥੇ ਹੋਰ ਪ੍ਰਚਾਰਕ, ਢਾਡੀ ਤੇ ਕਵੀਸ਼ਰ ਜਥੇ ਭੇਜੇ ਜਾਣਗੇ | ਵੱਡੀ ਗਿਣਤੀ ਵਿਚ ਭੇਟਾ ਰਹਿਤ ਲਿਟਰੇਚਰ ਮੁਹੱਈਆ ਕਰਵਾਇਆ ਜਾਵੇਗਾ | ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਮੱਧ ਪ੍ਰਦੇਸ਼ ਦੇ ਪੀੜਤ ਸਿੱਖਾਂ ਤੱਕ ਜ਼ਮੀਨੀ ਪੱਧਰ 'ਤੇ ਰਾਬਤਾ ਬਣਾਉਣ ਦੀ ਪ੍ਰਸੰਸਾ ਕੀਤੀ ਤੇ ਸ਼੍ਰੋਮਣੀ ਕਮੇਟੀ ਵਲੋਂ ਸਿੱਖਾਂ ਨਾਲ ਹਮੇਸ਼ਾ ਖੜ੍ਹਨ ਦੀ ਵਚਨਬੱਧਤਾ ਦੁਹਰਾਈ | ਇਸ ਮੌਕੇ ਬਾਬਾ ਘੋਲਾ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਕੋਹਨਾ ਨੇ ਵੀ ਸੰਬੋਧਨ ਕੀਤਾ | ਸਮਾਗਮ ਦੌਰਾਨ ਜਥੇ. ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੂੰ ਸਥਾਨਕ ਸਿੱਖ ਸੰਗਤਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਤੇ ਭਾਈ ਕਾਰਜ ਸਿੰਘ ਦੇ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਕਥਾਵਾਚਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤਿ੍ਗ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਦਰਸ਼ਨ ਸਿੰਘ ਪੀ.ਏ., ਬਾਬਾ ਗਿਆਨ ਸਿੰਘ ਕਾਰਸੇਵਾ ਵਾਲਾ, ਬਾਬਾ ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਬਿੱਟੂ, ਨਰਿੰਦਰ ਸਿੰਘ ਗਿੱਲ, ਬੀਰੇਂਦਰ ਰਘੂਵੰਸ਼ੀ ਐੱਮ.ਐੱਲ.ਏ., ਮਨਜੀਤ ਸਿੰਘ ਰਿੰਕੂ ਭਾਟੀਆ, ਜਸਬੀਰ ਸਿੰਘ ਗਾਂਧੀ, ਨਰਿੰਦਰ ਸਿੰਘ ਆਦਿ ਮੌਜੂਦ ਸਨ |
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਭਾਈ ਲੌਾਗੋਵਾਲ ਦਾ ਭਰਵਾਂ ਸਵਾਗਤ
ਮੱਧ ਪ੍ਰਦੇਸ਼ ਅੰਦਰ ਸੂਬਾ ਪੱਧਰੀ ਗੁਰਮਤਿ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇ. ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦਾ ਸੰਗਤ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ | ਗਵਾਲੀਅਰ ਦੇ ਰੇਲਵੇ ਸਟੇਸ਼ਨ 'ਤੇ ਵੱਡੀ ਗਿਣਤੀ ਵਿਚ ਸੰਗਤਾਂ ਪੁੱਜੀਆਂ ਹੋਈਆਂ ਸਨ ਜਿਨ੍ਹਾਂ ਨੇ ਸਿੱਖ ਸ਼ਖ਼ਸੀਅਤਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਜੀ ਆਇਆਂ ਕਿਹਾ | ਇਸੇ ਦੌਰਾਨ ਸ਼ਿਵਪੁਰੀ ਪੁੱਜਣ 'ਤੇ ਸਥਾਨਕ ਸਿੱਖ ਆਗੂਆਂ ਤੇ ਸੰਗਤਾਂ ਦੇ ਨਾਲ-ਨਾਲ ਮੁਸਲਮਾਨ ਭਾਈਚਾਰੇ ਨੇ ਵੀ ਫੁੱਲਾਂ ਦੀ ਵਰਖਾ ਕਰ ਕੇ ਨਿੱਘਾ ਸਵਾਗਤ ਕੀਤਾ | ਇੱਥੇ ਰਾਵਤ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ | ਸਮਾਗਮ ਅਸਥਾਨ ਤੱਕ ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਖੁੱਲ੍ਹੀ ਗੱਡੀ ਵਿਚ ਕਾਫ਼ਲੇ ਦੇ ਰੂਪ ਲਿਜਾਇਆ ਗਿਆ ਅਤੇ ਗੁਰਦੁਆਰਾ ਸਾਹਿਬ ਵਿਖੇ ਪੁੱਜਣ 'ਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਮਾਹੌਲ ਖ਼ਾਲਸਾਈ ਰੰਗ ਵਿਚ ਰੰਗਿਆ ਗਿਆ |

ਦਿੱਲੀ ਹਿੰਸਾ ਸੀ.ਆਰ.ਪੀ.ਐੱਫ. ਅਤੇ ਸੀ.ਏ.ਪੀ.ਐੱਫ. ਦੇ ਜਵਾਨਾਂ ਨੇ ਜ਼ਖਮੀਆਂ ਦੀ ਮਦਦ ਲਈ ਕੀਤਾ ਖ਼ੂਨਦਾਨ

ਨਵੀਂ ਦਿੱਲੀ, 27 ਫਰਵਰੀ (ਜਗਤਾਰ ਸਿੰਘ)-ਉੱਤਰ-ਪੂਰਬੀ ਦਿੱਲੀ ਹਿੰਸਾ ਦੌਰਾਨ ਜਿੱਥੇ ਤਿੰਨ ਦਰਜਨ ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਢਾਈ ਸੌ ਤੋਂ ਵੱਧ ਜ਼ਖਮੀ ਹਨ ਅਤੇ ਪ੍ਰਸ਼ਾਸਨ ਵਲੋਂ ਜ਼ਖਮੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ | ਇਸ ਹਿੰਸਾ 'ਚ ...

ਪੂਰੀ ਖ਼ਬਰ »

ਪੀ. ਯੂ. 'ਚ ਲੇਖਕ ਵਰਕਸ਼ਾਪ ਕਰਵਾਈ

ਚੰਡੀਗੜ੍ਹ, 27 ਫਰਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਖੇ ਏ.ਸੀ. ਜੋਸ਼ੀ ਲਾਇਬ੍ਰੇਰੀ ਵਿਚ ਲੇਖਕ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਡੀਨ ਫੈਕਲਟੀ ਆਫ਼ ਆਰਟ ਅਤੇ ਪੀ.ਯੂ ਫੈਲੋ ਪ੍ਰੋ.ਰੌਣਕੀ ਰਾਮ ਨੇ ਭਾਸ਼ਣ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸਮਾਜ ਵਿਗਿਆਨ ਵਿਚ ...

ਪੂਰੀ ਖ਼ਬਰ »

ਚੰਡੀਗੜ੍ਹ ਭਾਜਪਾ ਵਲੋਂ ਨਿਯੁਕਤੀਆਂ

ਚੰਡੀਗੜ੍ਹ, 27 ਫਰਵਰੀ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਰੁਣ ਸੂਦ ਨੇ ਸੰਗਠਨ ਦਾ ਵਿਸਥਾਰ ਕਰਦੇ ਹੋਏ ਪਾਰਟੀ ਦੇ ਦੋ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕਰਦੇ ਹੋਏ ਜਿਤੇਂਦਰ ਪਾਲ ਮਲਹੋਤਰਾ ਨੂੰ ਜ਼ਿਲ੍ਹਾ ਨੰਬਰ-1 ਅਤੇ ਰਵਿੰਦਰ ਪਠਾਨੀਆ ...

ਪੂਰੀ ਖ਼ਬਰ »

ਪੀ.ਜੀ.ਆਈ. ਵਲੋਂ ਅੰਗਦਾਨ ਪ੍ਰਤੀ ਜਾਗਰੂਕ ਕਰਨ ਲਈ 'ਟਰਾਂਸਪਲਾਂਟ ਗੇਮਜ਼ 2020'

ਚੰਡੀਗੜ੍ਹ, 27 ਫਰਵਰੀ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਵਲੋਂ ਅੰਗਦਾਨ ਨੂੰ ਉਤਸ਼ਾਹਿਤ ਕਰਨ ਲਈ ਸਪੋਰਟਸ ਕੰਪਲੈਕਸ ਵਿਖੇ 'ਟਰਾਂਸਪਲਾਂਟ ਗੇਮਜ਼ 2020' ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਦੇਸ਼ ਭਰ ਦੇ 500 ਤੋਂ ਵੱਧ ਟਰਾਂਸਪਲਾਂਟ ਪ੍ਰਾਪਤ ਕਰਨ ਵਾਲੇ ਅਤੇ ਦਾਨੀ ਪਰਿਵਾਰਾਂ ...

ਪੂਰੀ ਖ਼ਬਰ »

ਸੈਕਟਰ-8 ਬੀ ਅੰਦਰੂਨੀ ਮਾਰਕੀਟ ਨੂੰ ਕਲੀਨ ਸਟਰੀਟ ਫੂਡ ਹੱਬ ਦਾ ਮਿਲਿਆ ਸਨਮਾਨ

ਚੰਡੀਗੜ੍ਹ, 27 ਫਰਵਰੀ(ਆਰ.ਐਸ.ਲਿਬਰੇਟ)-ਡਾ. ਜੀ. ਦੀਵਾਨ ਨਿਰਦੇਸ਼ਕ ਸਿਹਤ ਅਤੇ ਪਰਿਵਾਰ ਭਲਾਈ ਨੇ ਸੈਕਟਰ -8 ਬੀ, ਚੰਡੀਗੜ੍ਹ ਦੀ ਅੰਦਰੂਨੀ ਮਾਰਕੀਟ ਐਸੋਸੀਏਸ਼ਨ ਨੂੰ ਕਲੀਨ ਸਟ੍ਰੀਟ ਫੂਡ ਹੱਬ ਦਾ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ | ਐਫ.ਐਸ.ਐਸ.ਏ.ਆਈ. ਦੀ ਪਹਿਲਕਦਮੀ ...

ਪੂਰੀ ਖ਼ਬਰ »

12 ਹੋਰ ਨਾਜਾਇਜ਼ ਪੀ ਜੀ ਬੰਦ ਕਰਵਾਏ, 47 ਨੂੰ ਨੋਟਿਸ ਜਾਰੀ

ਚੰਡੀਗੜ੍ਹ, 27 ਫਰਵਰੀ (ਆਰ.ਐਸ.ਲਿਬਰੇਟ)-ਅੱਜ ਐਸ.ਡੀ.ਐਮਜ ਦੁਆਰਾ ਗਠਿਤ ਟੀਮ ਨੇ ਜਾਂਚ ਬਾਅਦ 12 ਹੋਰ ਪੀਜੀ ਬੰਦ ਕਰ ਦਿੱਤੇ ਹਨ ਜਦਕਿ 6 ਬੀਤੇ ਕੱਲ੍ਹ ਕਰਵਾਏ ਗਏ ਸਨ | ਇਸ ਦੇ ਨਾਲ ਹੀ 47 ਹੋਰ ਨਜਾਇਜ਼ ਪੀਜੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਦਕਿ ਹੈਲਪਲਾਈਨ ਨੰਬਰ 'ਤੋਂ 29 ...

ਪੂਰੀ ਖ਼ਬਰ »

ਪੀ. ਜੀ. ਆਈ. ਵਲੋਂ ਬੱਚਿਆਂ ਦੇ ਦੰਦਾਂ ਦੀ ਦੇਖਭਾਲ ਸਬੰਧੀ 5 ਹਜ਼ਾਰ ਬੱਚਿਆਂ ਦੇ ਦੰਦਾਂ 'ਤੇ ਲਗਾਈ 'ਫਿਸ਼ਰ ਸੀਲੈਂਟ'

ਚੰਡੀਗੜ੍ਹ, 27 ਫਰਵਰੀ (ਮਨਜੋਤ ਸਿੰਘ ਜੋਤ)-ਪੀ. ਜੀ. ਆਈ. ਦੇ ਮੌਖਿਕ ਸਿਹਤ ਵਿਗਿਆਨ ਵਿਭਾਗ ਵਲੋਂ ਬੱਚਿਆਂ ਦੇ ਦੰਦਾਂ ਦੀ ਦੇਖਭਾਲ ਲਈ ਵੱਡਾ ਉਪਰਾਲਾ ਕਰਦਿਆਂ ਸ਼ਹਿਰ ਦੇ ਚਾਰ ਸਰਕਾਰੀ ਸਕੂਲਾਂ ਦੇ ਲਗਪਗ 5 ਹਜ਼ਾਰ ਬੱਚਿਆਂ ਦੇ ਦੰਦਾਂ 'ਤੇ 'ਫਿਸ਼ਰ ਸੀਲੈਂਟ' ਨਾਮਕ ਪਰਤ ...

ਪੂਰੀ ਖ਼ਬਰ »

ਟੈਸਟ ਟਿਊਬ ਬੇਬੀ ਦੇ ਇਲਾਜ 'ਚ ਕ੍ਰਾਂਤੀ

ਜਲੰਧਰ, 27 ਫਰਵਰੀ (ਅ.ਬ.)- ਇਨ ਵਿਰਟੋ ਫਰਟਲਾਈਜੇਸ਼ਨ/ਆਈ. ਵੀ. ਐੱਫ਼./ ਟੈਸਟ ਟਿਊਬ ਬੇਬੀ ਨੇ ਆਪਣੇ ਗਰਭ 'ਚ ਇਕ ਨਵੇਂ ਜੀਵਨ ਦਾ ਪੋਸ਼ਣ ਕਰਨ ਦੇ ਲਈ ਬਾਂਝ ਔਰਤਾਂ ਦੇ ਸੁਪਨੇ ਨੂੰ ਪੂਰਾ ਕੀਤਾ ਹੈ | ਈ. ਵੀ. ਐੱਫ਼. ਦੀ ਵਿਸ਼ਵ ਸਫਲਤਾ ਦਰ ਕਰੀਬ 40 ਫ਼ੀਸਦੀ ਹੈ | ਭਾਰਤ 'ਚ ਆਈ. ਵੀ. ...

ਪੂਰੀ ਖ਼ਬਰ »

ਗੈਰ ਸਰਕਾਰੀ ਬੋਰਡਾਂ 'ਤੇ ਸਭ ਤੋਂ ਉਪਰ ਪੰਜਾਬੀ ਲਿਖਣ ਬਾਰੇ ਜਾਰੀ ਹੋਵੇ ਨੋਟੀਫਿਕੇਸ਼ਨ

ਜਲੰਧਰ, 27 ਫਰਵਰੀ (ਸ਼ਿਵ)- ਪੰਜਾਬ ਜਾਗਿ੍ਤੀ ਮੰਚ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਮੇਂ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਪੰਜਾਬ ਦੇ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਚ ਠਹਿਰਣ ਵਾਲੇ ਅੰਗਹੀਣ ਸ਼ਰਧਾਲੂਆਂ ਨੂੰ ਮਿਲੇਗੀ ਕਿਰਾਏ-ਭੇਟਾ 'ਚ 50 ਪ੍ਰਤੀਸ਼ਤ ਛੋਟ

ਅੰਮਿ੍ਤਸਰ, 27 ਫ਼ਰਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਅੰਗਹੀਣ ਸ਼ਰਧਾਲੂਆਂ ਨੂੰ ਰਾਹਤ ਦਿੰਦਿਆਂ ਉਨ੍ਹਾਂ ਦੇ ਸਰਾਵਾਂ ਵਿਚ ਠਹਿਰਣ ਦੌਰਾਨ ਵਸੂਲ ਕੀਤੀ ਜਾਂਦੀ ਭੇਟਾ ਵਿਚ 50 ...

ਪੂਰੀ ਖ਼ਬਰ »

ਵਿਦੇਸ਼ੀ ਕੰਪਨੀਆਂ ਦੇ ਨਾ ਆਉਣ ਤੇ ਵੱਡੀਆਂ ਕੰਪਨੀਆਂ ਦੇ ਹਿੱਸਾ ਨਾ ਲੈਣ ਕਰਕੇ ਸੀਫੌਸ ਪ੍ਰਦਰਸ਼ਨੀ ਲਗਾਉਣ ਵਾਲੇ ਚਿੰਤਤ

ਲੁਧਿਆਣਾ, 27 ਫਰਵਰੀ (ਪੁਨੀਤ ਬਾਵਾ)-ਮਹਾਂਨਗਰ ਲੁਧਿਆਣਾ ਵਿਖੇ ਸੀਫੌਸ ਪ੍ਰਦਰਸ਼ਨੀ 28 ਫ਼ਰਵਰੀ ਤੋਂ ਆਰੰਭ ਹੋਣ ਜਾ ਰਹੀ ਹੈ, ਜਿਸ 'ਚ ਚੀਨ ਸਮੇਤ ਵਿਦੇਸ਼ੀ ਕੰਪਨੀਆਂ ਦੇ ਹਿੱਸਾ ਨਾ ਲੈਣ ਅਤੇ ਵੱਡੀ ਸਾਈਕਲ ਨਿਰਮਾਤਾ ਕੰਪਨੀਆਂ ਵਲੋਂ ਹਿੱਸਾ ਨਾ ਲੈਣ ਕਰਕੇ ਪ੍ਰਦਰਸ਼ਨੀ ...

ਪੂਰੀ ਖ਼ਬਰ »

ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਨੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ

ਸ੍ਰੀ ਮੁਕਤਸਰ ਸਾਹਿਬ, 27 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜ਼ੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਹਰਮੀਤ ਸਿੰਘ ਵਾਸੀ ਪਿੰਡ ਬੱਲਮਗੜ੍ਹ (ਸ੍ਰੀ ਮੁਕਤਸਰ ਸਾਹਿਬ) ਦਾ ਸਟੱਡੀ ਵੀਜ਼ਾ ਆਸਟ੍ਰੇਲੀਆ ਲਈ ਲਗਵਾ ...

ਪੂਰੀ ਖ਼ਬਰ »

ਐਸ. ਅਸ਼ੋਕ ਭੌਰਾ ਦੇ ਪੁੱਤਰ ਦੇ ਵਿਆਹ ਮੌਕੇ ਨਾਮਵਰ ਕਲਾਕਾਰ ਪੁੱਜੇ

ਬੰਗਾ, 27 ਫਰਵਰੀ (ਜਸਬੀਰ ਸਿੰਘ ਨੂਰਪੁਰ)- ਲੇਖਕ ਅਤੇ ਪੱਤਰਕਾਰ ਐਸ. ਅਸ਼ੋਕ ਭੌਰਾ ਅਤੇ ਕਸ਼ਮੀਰ ਕੌਰ ਭੌਰਾ ਦੇ ਪੁੱਤਰ ਮਨਵੀਰ ਭੌਰਾ ਅਤੇ ਰਮਨੀਤ ਕੌਰ ਦੇ ਵਿਆਹ ਮੌਕੇ ਪ੍ਰਸਿੱਧ ਕਲਾਕਾਰਾਂ ਨੇ ਵਿਆਹ ਨੂੰ ਮੇਲੇ ਦਾ ਰੂਪ ਦੇ ਦਿੱਤਾ | ਵਿਆਹ ਸਮਾਗਮ ਦੌਰਾਨ ਗਾਇਕ ਸਰਦੂਲ ...

ਪੂਰੀ ਖ਼ਬਰ »

ਗੋਡੇ ਠੀਕ ਕਰ ਕੇ ਚੱਲਣ-ਫਿਰਨ ਯੋਗ ਬਣਾਇਆ ਡਾ. ਸ਼ਾਰਦਾ ਮੈਡੀਲਾਈਫ ਹਸਪਤਾਲ ਨੇ

ਜਲੰਧਰ, 27 ਫਰਵਰੀ (ਅ.ਬ.)- ਬਠਿੰਡਾ ਤਿੰਨ ਕੋਨੀ ਚੌਕ ਨਜ਼ਦੀਕ ਸੈਪਲ ਹੋਟਲ ਗੇਟ ਨੰਬਰ 1 ਦੇ ਸਾਹਮਣੇ ਅਤੇ ਕਰੋਕਰੀ ਮਾਡਲ ਟਾਊਨ ਲੁਧਿਆਣਾ ਨੇੜੇ ਸਥਿਤ ਡਾ. ਸ਼ਾਰਦਾ ਮੈਡੀਲਾਈਫ ਹਸਪਤਾਲ ਗੋਡੇ, ਚੂਲਾ ਅਦੇ ਰੀੜ ਦੀ ਹੱਡੀ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ...

ਪੂਰੀ ਖ਼ਬਰ »

ਅਸੀਂ ਕਿਸੇ ਵੀ ਖ਼ਤਰੇ ਦਾ ਸਾਹਮਣਾ ਕਰਨ ਲਈ ਤਿਆਰ ਹਾਂ- ਮੁਜਾਹਿਦ

ਅੰਮਿ੍ਤਸਰ, 27 ਫ਼ਰਵਰੀ (ਸੁਰਿੰਦਰ ਕੋਛੜ)¸ਪਾਕਿਸਤਾਨੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਮੁਜਾਹਿਦ ਅਨਵਰ ਖ਼ਾਨ ਨੇ 'ਆਪ੍ਰੇਸ਼ਨ ਸਵਿਫ਼ਟ ਰਿਟੋਰਟ' ਬਾਰੇ 'ਚ ਸੰਬੋਧਨ ਕਰਦਿਆਂ ਕਿਹਾ ਕਿ ਪਾਕਿ ਹਵਾਈ ਸੈਨਾ ਕਿਸੇ ਵੀ ਖ਼ਤਰੇ ਦਾ ਮੁਕਾਬਲਾ ਕਰਨ ਲਈ ਤਿਆਰ ਹੈ | ...

ਪੂਰੀ ਖ਼ਬਰ »

19 ਲੱਖ ਰੁਪਏ ਦੀ ਰਕਮ ਖੁਰਦ-ਬੁਰਦ ਕਰਨ ਵਾਲੇ ਪੁਲਿਸ ਮੁਲਾਜ਼ਮ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 27 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਕਬਜ਼ੇ ਵਿਚ ਲਈ ਰਕਮ ਵਿਚੋਂ 19 ਲੱਖ ਰੁਪਏ ਦੀ ਰਕਮ ਨੂੰ ਖੁਰਦ ਬੁਰਦ ਕਰਨ ਵਾਲੇ ਮੁਨਸ਼ੀ ਖਿਲਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਇਹ ਕਾਰਵਾਈ ਗਿੱਲ ਰੋਡ 'ਤੇ ਰਹਿਣ ...

ਪੂਰੀ ਖ਼ਬਰ »

ਮਾਲੇਗਾਉਂ ਕੇਸ-ਪ੍ਰਗਿਆ ਠਾਕੁਰ ਮੁੰਬਈ ਦੀ ਵਿਸ਼ੇਸ਼ ਅਦਾਲਤ 'ਚ ਪੇਸ਼

ਮੁੰਬਈ, 27 ਫਰਵਰੀ (ਏਜੰਸੀ)-2008 ਮਾਲੇਗਾਉਂ ਧਮਾਕੇ ਮਾਮਲੇ ਦੇ ਸਬੰਧ 'ਚ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਅੱਜ ਵਿਸ਼ੇਸ਼ ਏ. ਐਨ. ਆਈ. ਅਦਾਲਤ 'ਚ ਪੇਸ਼ ਹੋਈ | ਜੱਜ ਵੀ. ਐਸ. ਪਡਾਲਕਰ ਨੇ ਸਾਰੇ ਦੋਸ਼ੀਆਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਹਫ਼ਤੇ 'ਚ ਇਕ ਵਾਰ ਅਦਾਲਤ 'ਚ ਜ਼ਰੂਰ ...

ਪੂਰੀ ਖ਼ਬਰ »

ਮੁਜ਼ੱਫ਼ਰਪੁਰ ਦੀ ਅਦਾਲਤ 'ਚ ਕਪਿਲ ਮਿਸ਼ਰਾ ਿਖ਼ਲਾਫ਼ ਕੇਸ ਦਰਜ

ਮੁਜ਼ੱਫ਼ਰਪੁਰ (ਬਿਹਾਰ), 27 ਫਰਵਰੀ (ਪੀ.ਟੀ.ਆਈ.)-ਕਥਿਤ ਤੌਰ 'ਤੇ ਭੜਕਾਊ ਭਾਸ਼ਨ ਦੇਣ ਦੇ ਮਾਮਲੇ 'ਚ ਬਿਹਾਰ ਦੇ ਮੁਜ਼ੱਰਫ਼ਪੁਰ ਦੀ ਇਕ ਅਦਾਲਤ 'ਚ ਭਾਜਪਾ ਆਗੂ ਕਪਿਲ ਮਿਸ਼ਰਾ ਿਖ਼ਲਾਫ਼ ਕੇਸ ਦਰਜ ਕੀਤਾ ਗਿਆ ਹੈ | ਮੁੱਖ ਜੁਡੀਅਸ਼ਲ ਮੈਜਿਸਟ੍ਰੇਟ ਮੁਕੇਸ਼ ਕੁਮਾਰ ਨੇ ਮਾਮਲੇ ...

ਪੂਰੀ ਖ਼ਬਰ »

ਕੇਜਰੀਵਾਲ ਤੇ ਸਿਸੋਦੀਆਂ ਦੀ ਚੋਣ ਨੂੰ ਚੁਣੌਤੀ ਦੇਣ ਸਬੰਧੀ ਅਰਜ਼ੀਆਂ ਹਾਈਕੋਰਟ 'ਚ ਦਾਇਰ

ਨਵੀਂ ਦਿੱਲੀ, 27 ਫਰਵਰੀ (ਪੀ.ਟੀ.ਆਈ.)-ਹਾਲ ਹੀ 'ਚ ਹੋਈਆਂ ਦਿੱਲੀ ਚੋਣਾਂ ਦੌਰਾਨ ਕਥਿਤ ਤੌਰ 'ਤੇ ਚੋਣ ਪ੍ਰਚਾਰ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਚੋਣ ਨੂੰ ਚੁਣੌਤੀ ਦੇਣ ਵਾਲੀਆਂ ਦੋ ...

ਪੂਰੀ ਖ਼ਬਰ »

ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਦਿੱਲੀ ਕਮੇਟੀ ਨੇ ਭੇਜਿਆ ਲੰਗਰ ਤੇ ਰਾਹਤ ਸਮੱਗਰੀ

ਨਵੀਂ ਦਿੱਲੀ, 27 ਫਰਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਲੰਗਰ ਅਤੇ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਿਰਸਾ ਨੇ ਦੱਸਿਆ ਕਿ ਡੀ.ਐਮ. ...

ਪੂਰੀ ਖ਼ਬਰ »

ਪਾਕਿ ਵਲੋਂ ਭਾਰਤੀ ਸਫ਼ਾਰਤਖ਼ਾਨੇ ਦਾ ਅਧਿਕਾਰੀ ਤਲਬ

ਅੰਮਿ੍ਤਸਰ, 27 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਕੰਟਰੋਲ ਰੇਖਾ 'ਤੇ ਭਾਰਤੀ ਸੁਰੱਖਿਆ ਬਲਾਂ ਵਲੋਂ ਕਥਿਤ ਤੌਰ 'ਤੇ ਕੀਤੀ ਜੰਗਬੰਦੀ ਦੀ ਉਲੰਘਣਾ ਦੇ ਵਿਰੋਧ 'ਚ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਦੇ ਇਕ ਉੱਚ ਅਧਿਕਾਰੀ ਨੂੰ ਤਲਬ ਕੀਤਾ | ਪਾਕਿਸਤਾਨ ਨੇ ...

ਪੂਰੀ ਖ਼ਬਰ »

ਆਜ਼ਮ ਖ਼ਾਨ ਤੇ ਉਸਦੀ ਪਤਨੀ ਤੇ ਪੁੱਤਰ ਸੀਤਾਪੁਰ ਜੇਲ੍ਹ 'ਚ ਤਬਦੀਲ

ਸੀਤਾਪੁਰ (ਯੂ.ਪੀ.), 27 ਫਰਵਰੀ (ਏਜੰਸੀਆਂ)-ਫ਼ਰਜ਼ੀ ਜਨਮ ਸਰਟੀਫਿਕੇਟ ਕੇਸ 'ਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖ਼ਾਨ, ਉਨ੍ਹਾਂ ਦੇ ਬੇਟੇ ਅਬਦੁੱਲਾ ਆਜ਼ਮ ਅਤੇ ਆਜ਼ਮ ਦੀ ਪਤਨੀ ਤੰਜੀਨ ਫਾਤਿਮਾ ਜੇਲ੍ਹ 'ਚ ਹੈ | ਬੀਤੇ ਦਿਨ ਰਾਮਪੁਰ ਅਦਾਲਤ 'ਚ ਆਤਮ-ਸਮਰਪਣ ਕਰਨ ...

ਪੂਰੀ ਖ਼ਬਰ »

ਨਫ਼ਰਤੀ ਭਾਸ਼ਨ ਨੂੰ ਲੈ ਕੇ ਦਿੱਲੀ ਹਾਈਕੋਰਟ 'ਚ ਸੋਨੀਆ, ਰਾਹੁਲ, ਪਿ੍ਅੰਕਾ ਤੇ ਹੋਰਾਂ ਿਖ਼ਲਾਫ਼ ਕੇਸ ਦਰਜ ਕਰਨ ਸਬੰਧੀ ਪਟੀਸ਼ਨਾਂ ਦਾਇਰ

ਨਵੀਂ ਦਿੱਲੀ, 27 ਫਰਵਰੀ (ਪੀ. ਟੀ. ਆਈ.)-ਦਿੱਲੀ ਹਾਈਕੋਰਟ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ਅੰਕਾ ਵਾਡਰਾ ਅਤੇ ਹੋਰਾਂ ਿਖ਼ਲਾਫ਼ ਨਫ਼ਰਤੀ ਭਾਸ਼ਨ ਦੇਣ ਨੂੰ ਲੈ ਕੇ ਕੇਸ ਦਰਜ ਕਰਨ ਦੀ ਮੰਗ ਸਬੰਧੀ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ | ਇਸ ਤੋਂ ...

ਪੂਰੀ ਖ਼ਬਰ »

ਸੀ. ਬੀ. ਆਈ. ਵਲੋਂ ਰੈੱਡ ਕਾਰਨਰ ਨੋਟਿਸ ਦੇ ਆਧਾਰ 'ਤੇ 22 ਸਾਲ ਬਾਅਦ ਗ਼ੈਰ ਕਾਨੂੰਨੀ ਪ੍ਰਵਾਸੀ ਗਿ੍ਫ਼ਤਾਰ

ਨਵੀਂ ਦਿੱਲੀ, 27 ਫਰਵਰੀ (ਏਜੰਸੀ)-ਲਗਪਗ 22 ਸਾਲ ਪਹਿਲਾਂ ਕਥਿਤ ਫਰਜੀ ਦਸਤਾਵੇਜ਼ਾਂ ਦੇ ਆਧਾਰ 'ਤੇ ਵੀਜ਼ਾ ਪ੍ਰਾਪਤ ਕਰ ਕੇ ਕੈਨੇਡਾ ਗਏ ਰੂੜਰਾਮ ਨਾਮ ਦੇ ਇਕ ਵਿਅਕਤੀ ਨੂੰ ਸੀ. ਬੀ. ਆਈ. ਨੇ ਹਾਲ ਹੀ 'ਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗਿ੍ਫ਼ਤਾਰ ਕਰ ਲਿਆ | ...

ਪੂਰੀ ਖ਼ਬਰ »

ਕੋਰੋਨਾ ਵਾਇਰਸ : ਚੀਨ 'ਚ ਮੌਤਾਂ ਦੀ ਗਿਣਤੀ ਹੋਈ 2744

ਬੀਜਿੰਗ, 27 ਫਰਵਰੀ (ਪੀ. ਟੀ. ਆਈ.)-ਚੀਨ 'ਚ ਮਹਾਂਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਨਾਲ ਬੁੱਧਵਾਰ ਨੂੰ 29 ਹੋਰ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 2,744 ਹੋ ਗਈ ਹੈ | ਰਾਸ਼ਟਰੀ ਸਿਹਤ ਕਮਿਸ਼ਨ (ਐਨ.ਐਚ.ਸੀ.) ਨੇ ਦੱਸਿਆ ਕਿ 29 ਜਨਵਰੀ ਤੋਂ ਬਾਅਦ ਪਹਿਲੀ ਵਾਰ ਅਜਿਹਾ ...

ਪੂਰੀ ਖ਼ਬਰ »

ਸਾਉਦੀ ਅਰਬ ਨੇ ਵਿਦੇਸ਼ੀਆਂ ਦੇ ਮੱਕਾ ਤੇ ਕਾਬਾ ਦੀ ਯਾਤਰਾ ਕਰਨ 'ਤੇ ਲਗਾਈ ਰੋਕ

ਦੁਬਈ, 27 ਫਰਵਰੀ (ਏਜੰਸੀਆਂ)-ਸਾਲਾਨਾ ਹੱਜ ਯਾਤਰਾ ਤੋਂ ਕੁਝ ਮਹੀਨੇ ਪਹਿਲਾਂ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਾਉਦੀ ਅਰਬ ਨੇ ਅੱਜ ਇਸਲਾਮ ਦੇ ਸਭ ਤੋਂ ਪਵਿੱਤਰ ਅਸਥਾਨਾਂ ਦੀ ਯਾਤਰਾ 'ਤੇ ਰੋਕ ਲਗਾ ਦਿੱਤੀ ਹੈ | ਪੱਛਮੀ ਏਸ਼ੀਆ 'ਚ ਕੋਰੋਨਾ ਵਾਇਰਸ ਦੇ 240 ਤੋਂ ...

ਪੂਰੀ ਖ਼ਬਰ »

ਯੂ.ਐਸ.ਸੀ.ਆਈ.ਆਰ.ਐਫ਼. ਵਲੋਂ ਦਿੱਲੀ ਹਿੰਸਾ ਦੀ ਨਿੰਦਾ

ਵਾਸ਼ਿੰਗਟਨ, 27 ਫਰਵਰੀ (ਏਜੰਸੀ)-ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਮਾਮਲਿਆਂ ਸਬੰਧੀ ਅਮਰੀਕੀ ਕਮਿਸ਼ਨ (ਯੂ.ਐਸ.ਸੀ.ਆਈ.ਆਰ.ਐਫ਼.) ਨੇ ਨਵੀਂ ਦਿੱਲੀ ਵਿਚ ਹਿੰਸਾ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਭਾਰਤ ਸਰਕਾਰ ਨੂੰ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ...

ਪੂਰੀ ਖ਼ਬਰ »

ਕਵੀਸ਼ਰੀ ਜਗਤ ਦਾ ਧਰੂ-ਧਾਰਾ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂੰਵਾਲੀਆ

ਜਲੰਧਰ, 27 ਫਰਵਰੀ (ਅ.ਬ)-ਕਵੀਸ਼ਰੀ ਕਲਾ ਨੂੰ ਨਵੀਂ ਦਿਸ਼ਾ ਵੱਲ ਮੋੜਨ ਵਾਲੇ ਬਾਪੂ ਕਰਨੈਲ ਸਿੰਘ ਨੇ 28 ਜੂਨ 1916 ਈਸਵੀ ਨੂੰ ਅਜੋਕੇ ਜ਼ਿਲ੍ਹਾ ਮੋਗਾ ਦੇ ਪਿੰਡ ਰਾਮੰੂਵਾਲਾ ਨਵਾਂ ਵਿਖੇ ਪਿਤਾ ਸ. ਤਾਰਾ ਸਿੰਘ ਦੇ ਗ੍ਰਹਿ ਮਾਤਾ ਰਾਮ ਕੌਰ ਦੀ ਕੁੱਖੋਂ ਜਨਮ ਲਿਆ | ਹੱਸਣ-ਖੇਡਣ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX