ਤਾਜਾ ਖ਼ਬਰਾਂ


ਰਾਜਪੁਰਾ : 7 ਵਿਅਕਤੀਆਂ ਖਿਲਾਫ ਕਰਫ਼ਿਊ ਉਲੰਘਣਾ ਦੇ ਚੱਲਦਿਆਂ ਮਾਮਲੇ ਦਰਜ
. . .  7 minutes ago
ਵਿਸਾਖੀ ਦਿਹਾੜੇ ਨੂੰ ਸਮਰਪਿਤ ਕੋਈ ਵੀ ਵੱਡਾ ਧਾਰਮਿਕ ਸਮਾਗਮ ਨਾ ਕੀਤਾ ਜਾਵੇ - ਪੰਜ ਸਿੰਘ ਸਾਹਿਬਾਨਾਂ ਦੀ ਹੋਈ ਬੈਠਕ ’ਚ ਲਿਆ ਗਿਆ ਫ਼ੈਸਲਾ
. . .  12 minutes ago
ਤਲਵੰਡੀ ਸਾਬੋ, 3 ਅਪ੍ਰੈਲ (ਰਣਜੀਤ ਸਿੰਘ ਰਾਜੂ) - ਵਿਸ਼ਵ ਭਰ ਵਿਚ ਫੈਲੀ ਮਹਾਂਮਾਰੀ ਕੋਰੋਨਾਵਾਇਰਸ ਦੇ ਚੱਲਦਿਆਂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਮਨਾਉਣ ਸਬੰਧੀ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਹੋਈ। ਇਸ ਮੌਕੇ ਇਹ ਫ਼ੈਸਲਾ...
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 3 ਲੋਕਾਂ ਖਿਲਾਫ ਮਾਮਲਾ ਦਰਜ
. . .  37 minutes ago
ਸਿੱਖਿਆ ਵਿਭਾਗ ਦਾ ਹਰੇਕ ਕਲਰਕ ਆਪਣੀ ਇੱਕ ਦਿਨ ਦੀ ਤਨਖਾਹ ਵਿਭਾਗ ਰਾਹੀਂ ਦਾਨ ਕਰੇਗਾ - ਸੂਬਾ ਪ੍ਰਧਾਨ ਯਾਦਵਿੰਦਰ ਸਿੰਘ
. . .  41 minutes ago
ਸ਼ਾਹਕੋਟ, 3 ਅਪ੍ਰੈਲ (ਅਜ਼ਾਦ ਸਚਦੇਵਾ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਯਾਦਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਲਈ ਸਿੱਖਿਆ ਵਿਭਾਗ ਦਾ ਹਰੇਕ ਕਲਰਕ ਆਪਣੀ ਇੱਕ ਦਿਨ...
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸਸਕਾਰ ਮੌਕੇ ਹੋਈ ਵਿਰੋਧਤਾ ਤੋਂ ਨਿਰਾਸ਼ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਵੱਲੋਂ ਲਿਆ ਗਿਆ ਵੱਡਾ ਫ਼ੈਸਲਾ
. . .  43 minutes ago
ਅੰਮ੍ਰਿਤਸਰ, 3 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ) - ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਸਦੀਵੀ ਵਿਛੋੜੇ ਦੇ ਚੱਲਦਿਆਂ ਜਿੱਥੇ ਸਮੁੱਚੇ ਸਿੱਖ ਪੰਥ ਵਿਚ ਦੁੱਖ ਦੀ ਲਹਿਰ ਹੈ ਉੱਥੇ ਹੀ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਵੇਰਕਾ ਪਿੰਡ ਵਿਚ...
78 ਵਿਚੋਂ 42 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  about 1 hour ago
ਐੱਸ. ਏ. ਐੱਸ. ਨਗਰ, 3 ਅਪ੍ਰੈਲ (ਕੇ. ਐੱਸ. ਰਾਣਾ) - ਸ਼ਹਿਰ ਵਿਚੋਂ ਪਿਛਲੇ ਦੋ ਦਿਨਾਂ ਦੌਰਾਨ ਲਏ 78 ਨਮੂਨਿਆਂ ਦੀਆਂ ਰਿਪੋਰਟਾਂ ਪੀ. ਜੀ. ਆਈ. ਵੱਲੋਂ ਜਾਰੀ ਕਰ ਦਿੱਤੀ ਗਈਆਂ ਹਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਆਈਆਂ 42 ਰਿਪੋਰਟਾਂ ‘ਚ ਕਿਸੇ ਵੀ...
ਵਿਸਾਖੀ ਬਾਰੇ ਫ਼ੈਸਲਾ ਲੈਣ ਲਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਸ਼ੁਰੂ
. . .  about 1 hour ago
ਤਲਵੰਡੀ ਸਾਬੋ, 3 ਅਪ੍ਰੈਲ (ਰਣਜੀਤ ਸਿੰਘ ਰਾਜੂ) - ਖ਼ਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲਾ ਮਨਾਉਣ ਬਾਰੇ ਕੋਈ ਫ਼ੈਸਲਾ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ...
ਹਿਮਾਚਲ ਪ੍ਰਦੇਸ਼ ’ਚ ਕੋਰੋਨਾਵਾਇਰਸ ਦੂਸਰੀ ਮੌਤ
. . .  about 1 hour ago
ਸ਼ਿਮਲਾ, 3 ਅਪ੍ਰੈਲ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਵਿਚ ਕੋਰੋਨਾਵਾਇਰਸ ਨਾਲ ਇਕ ਹੋਰ ਹੋਈ ਹੈ। ਬੱਦੀ ਦੀ ਮਹਿਲਾ ਨੇ ਪੀ.ਜੀ.ਆਈ. ਚੰਡੀਗੜ੍ਹ ’ਚ ਦਮ ਤੋੜਿਆ ਹੈ। ਇਹ ਹਿਮਾਚਲ ਪ੍ਰਦੇਸ਼ ਵਿਚ ਦੂਸਰੀ...
ਹਸਪਤਾਲ ’ਚ ਜਮਾਤੀਆਂ ਦੀ ਬਦਸਲੂਕੀ ਨੂੰ ਯੋਗੀ ਨੇ ਦੱਸਿਆ ਗੰਭੀਰ ਅਪਰਾਧ
. . .  about 1 hour ago
ਗਾਜ਼ੀਆਬਾਦ, 3 ਅਪ੍ਰੈਲ - ਯੂਪੀ ਸਰਕਾਰ ਨੇ ਗਾਜ਼ੀਆਬਾਦ ਦੇ ਜ਼ਿਲ੍ਹਾ ਐਮ.ਐਮ.ਜੀ. ਹਸਪਤਾਲ ਵਿਚ ਹੋਈ ਘਟਨਾ ਤੋਂ ਬਾਅਦ ਦੋਸ਼ੀਆਂ ’ਤੇ ਐਨ.ਐਸ.ਏ. (ਨੈਸ਼ਨਲ ਸਿਕਿਓਰਟੀ ਐਕਟ) ਲਗਾਉਣ ਦਾ ਆਦੇਸ਼ ਦਿੱਤਾ ਹੈ। ਜਿਕਰਯੋਗ ਹੈ ਕਿ ਹਸਪਤਾਲ ਵਿਚ ਭਰਤੀ ਕਰਾਏ...
ਭਾਈ ਨਿਰਮਲ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਚੋਣਵੇਂ ਮੈਂਬਰ ਹੀ ਸ਼ਾਮਿਲ ਹੋਣਗੇ-ਡਾ ਰੂਪ ਸਿੰਘ
. . .  about 1 hour ago
ਅੰਮਿ੍ਤਸਰ 3 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਭਾਈ ਨਿਰਮਲ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਭਾਈ ਸਾਹਿਬ ਨਾਲ ਸਬੰਧਤ ਬਿਲਕੁਲ ਚੋਣਵੇਂ ਮੈਂਬਰ ਹੀ ਹਾਜ਼ਰ ਰਹਿਣਗੇ। ਜਿਸ ਲਈ ਉਨ੍ਹਾਂ ਦੀ...
ਡੀ-ਮਾਰਟ, ਢਿੱਲੋਂ ਗਰੁੱਪ ਵੱਲੋਂ ਮੁੱਖ ਮੰਤਰੀ ਰਾਹਤ ਫ਼ੰਡ ’ਚ 5.05 ਕਰੋੜ ਰੁਪਏ ਦਾਨ
. . .  about 2 hours ago
ਚੰਡੀਗੜ੍ਹ, 3 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਡੀ-ਮਾਰਟ, ਢਿੱਲੋਂ ਗਰੁੱਪ ਵੱਲੋਂ ਕੋਵਿਡ-19 ਖਿਲਾਫ ਚੱਲ ਰਹੀ ਜੰਗ ਤਹਿਤ ਮੁੱਖ ਮੰਤਰੀ ਰਾਹਤ ਫੰਡ ’ਚ 5.05 ਕਰੋੜ ਰੁਪਏ ਦਾਨ ਵਜੋਂ ਦਿੱਤੇ ਗਏ ਹਨ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਵਲ ਸਿੰਘ ਢਿਲੋਂ...
ਹਜ਼ਰਤ ਨਿਜਾਮੁਦੀਨ ਤਬਲੀਗ਼ੀ ਜਮਾਤ ਦੇ ਡਰਾਈਵਰ ਦੇ ਕੋਰੋਨਾ ਟੈਸਟ ਸੈਂਪਲ ਲਏ, ਪਿੰਡ ਹਰਸੀਆਂ ਦਾ ਰਹਿਣ ਵਾਲਾ ਹੈ ਇਹ ਡਰਾਈਵਰ
. . .  about 1 hour ago
ਬਟਾਲਾ, 3 ਅਪ੍ਰੈਲ (ਕਾਹਲੋਂ) - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ’ਚ ਫੈਲੀ ਬਿਮਾਰੀ ਦੇ ਸੰਪਰਕ ’ਚ ਆਉਣ ਵਾਲੇ ਕਰੀਬ 9 ਹਜ਼ਾਰ ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਇਸ ਸਬੰਧ ਵਿਚ ਅੱਜ ਪਿੰਡ ਹਰਸੀਆਂ ਦੇ ਇਕ ਵਿਅਕਤੀ ਨੂੰ ਪੁਲਿਸ ਪ੍ਰਸ਼ਾਸਨ ਅਤੇ ਸਿਹਤ...
ਲੁਧਿਆਣਾ ਵਿਚ ਇਕ ਹੋਰ ਔਰਤ ਵਿਚ ਕੋਰੋਨਾਵਾਇਰਸ ਪਾਇਆ ਗਿਆ
. . .  about 2 hours ago
ਲੁਧਿਆਣਾ, 3 ਅਪ੍ਰੈਲ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਇਕ ਹੋਰ ਔਰਤ ਵਿਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਨਾਂ ਦੀ ਇਕ ਔਰਤ ਜੋ ਇਸ ਵੇਲੇ ਫੋਰਟਿਸ ਹਸਪਤਾਲ ਲੁਧਿਆਣਾ ਵਿਚ ਦਾਖਲ ਹੈ, ਸਿਹਤ ਠੀਕ ਨਾ ਹੋਣ...
ਗੁਰੂ ਹਰ ਸਹਾਏ ਦੇ ਦਰਜਨਾਂ ਪਿੰਡ ਸੀਲ
. . .  about 2 hours ago
ਗੁਰੂ ਹਰ ਸਹਾਏ, 3 ਅਪ੍ਰੈਲ (ਹਰਚਰਨ ਸਿੰਘ ਸੰਧੂ) - ਕੋਰੋਨਾਵਾਇਰਸ ਦੇ ਚਲਦਿਆਂ ਹੁਣ ਲੋਕਾਂ ਨੇ ਪਿੰਡਾਂ ’ਚ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਗੁਰੂ ਹਰ ਸਹਾਏ ਦੇ ਦਰਜਨਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਪਿੰਡ ਵਾਸੀਆਂ ਨੇ ਆਪਣੇ ਪਿੰਡ ਸੀਲ ਕਰ ਦਿੱਤੇ ਹਨ। ਨੌਜਵਾਨਾਂ ਨੇ ਠੀਕਰੀ...
ਯੂਰਪੀਅਨ ਦੇਸ਼ਾਂ ਵਾਂਗ ਭਾਰਤ ਦੇ ਹਾਲਾਤ ਨਹੀਂ - ਕੇਂਦਰੀ ਸਿਹਤ ਮੰਤਰੀ
. . .  about 2 hours ago
ਨਵੀਂ ਦਿੱਲੀ, 3 ਅਪ੍ਰੈਲ - ਭਾਰਤ ਵਿਚ ਕੋਰੋਨਾਵਾਇਰਸ ਦੇ ਲਗਾਤਾਰ ਕੇਸ ਵੱਧ ਰਹੇ ਹਨ। ਇਸ ਸਬੰਧ ’ਚ ਭਾਰਤ ਦੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਹੈ ਕਿ ਭਾਰਤ ਦੇ ਹਾਲਾਤ ਯੂਰਪੀਅਨ ਦੇਸ਼ਾਂ ਵਾਂਗ...
ਪਸ਼ੂ ਪਾਲਕਾਂ ਅਤੇ ਦੁੱਧ ਉਤਪਾਦਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਨਹੀਂ ਆਉਣ ਦੇਵੇਗੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ
. . .  about 2 hours ago
ਸ਼੍ਰੋਮਣੀ ਕਮੇਟੀ ਵੱਲੋਂ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਕਰਵਾਇਆ ਜਾਵੇਗਾ ਸ੍ਰੀ ਅਖੰਡ ਪਾਠ ਸਾਹਿਬ
. . .  about 2 hours ago
ਵਾਤਾਵਰਨ ਸਾਫ਼ ਹੋਣ ਕਰਕੇ ਹਿਮਾਲਿਆ ਪਰਬਤ ਦੇ ਬਰਫ ਨਾਲ ਲੱਦੇ ਪਹਾੜ ਦਿਸਣੇ ਸ਼ੁਰੂ
. . .  about 2 hours ago
ਗੁਰੂ ਨਾਨਕ ਦੇਵ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ
. . .  about 2 hours ago
ਬੈਂਕਾਂ ਕਰਮਚਾਰੀ ਵੰਡ ਰਹੇ ਹਨ ਘਰ-ਘਰ ਪੈਨਸ਼ਨਾਂ‌
. . .  about 3 hours ago
ਕੋਰੋਨਾਵਾਇਰਸ ਕਾਰਨ ਭਾਰਤ ਦੀ ਵਿਕਾਸ ਦਰ ਨੂੰ ਲੱਗੇਗਾ ਵੱਡਾ ਝਟਕਾ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਨੇ 40 ਖੇਡ ਸ਼ਖ਼ਸੀਅਤਾਂ ਨਾਲ ਕੀਤੀ ਵੀਡੀਓ ਕਾਨਫ਼ਰੰਸ
. . .  about 3 hours ago
ਗੁਰੂ ਹਰ ਸਹਾਏ ਅਤੇ ਲੱਖੋਂ ਕੇ ਬਹਿਰਾਮ ਪੁਲਿਸ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 11 ਲੋਕਾਂ ਦੇ ਖਿਲਾਫ ਕੀਤਾ ਮੁਕੱਦਮਾ ਦਰਜ
. . .  about 3 hours ago
ਫ਼ਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਬਣਾਈਆਂ ਆਰਜ਼ੀ ਜੇਲ੍ਹਾਂ
. . .  about 4 hours ago
ਬੈਂਕ ਖੁੱਲ੍ਹਦਿਆਂ ਹੀ ਉੱਡੀਆਂ ਨਿਯਮਾਂ ਦੀਆਂ ਧੱਜੀਆਂ
. . .  about 4 hours ago
ਹੁਣ ਕੋਵਾ ਐਪ ਰਾਹੀਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਡਾਕਟਰੀ ਅਤੇ ਹੋਰ ਸੇਵਾਵਾਂ
. . .  about 4 hours ago
ਸਬ ਡਿਵੀਜ਼ਨ ਅਟਾਰੀ ਪੁਲਿਸ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ
. . .  about 4 hours ago
ਜੰਡਿਆਲਾ ਗੁਰੂ ਵਿਖੇ 150 ਵਿਅਕਤੀਆਂ ਤੇ ਪਿੰਡ ਮੱਲੀਆਂ ਵਿਖੇ 16 ਵਿਅਕਤੀਆਂ ਖਿਲਾਫ ਕਰਫਿਊ ਦੀ ਉਲੰਘਣਾ ਕਰਨ ਤੇ ਪਰਚਾ ਦਰਜ
. . .  about 4 hours ago
ਸੜਕ ਹਾਦਸੇ ’ਚ 9 ਸਾਲਾ ਬੱਚੀ ਦੀ ਮੌਤ, ਦਾਦੀ ਨਾਲ ਬੈਂਕ ਜਾ ਰਹੀ ਸੀ
. . .  about 4 hours ago
ਜਲੰਧਰ ਜ਼ਿਲ੍ਹੇ ’ਚ 10 ਵਜੇ ਤੋਂ 5 ਵਜੇ ਤੱਕ ਖੁੱਲ੍ਹਣਗੇ ਬੈਂਕ, ਬੈਂਕ ਕਾਪੀ ਹੋਵੇਗੀ ਤੁਹਾਡੀ ਕਰਫਿਊ ਪਾਸ
. . .  about 4 hours ago
ਗੁਜਰਾਤ ਵਿਚ ਕੋਰੋਨਾਵਾਇਰਸ ਕਾਰਨ ਹੋਈ ਮੌਤ
. . .  about 4 hours ago
ਕਰਫਿਊ ਦੀ ਉਲੰਘਣਾ ਕਰਨ ਸਬੰਧੀ 4 ਵਿਅਕਤੀਆਂ ਖਿਲਾਫ ਮਾਮਲੇ ਦਰਜ
. . .  about 5 hours ago
ਕੋਰੋਨਾਵਾਇਰਸ : ਵਿਸ਼ਵ ਬੈਂਕ ਭਾਰਤ ਨੂੰ ਦੇਵੇਗਾ 1 ਬਿਲੀਅਨ ਡਾਲਰ ਦਾ ਐਮਰਜੈਂਸੀ ਫੰਡ
. . .  about 5 hours ago
ਅਜਨਾਲਾ ‘ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪੁਲਸ ਨੇ ਕੀਤੀ ਸਖ਼ਤੀ, 9 ਖਿਲਾਫ ਮੁਕੱਦਮੇ ਦਰਜ
. . .  about 5 hours ago
ਬਾਘਾ ਪੁਰਾਣਾ ’ਚ ਪੁਲਿਸ ਦੀ ਸਖ਼ਤੀ, ਸਬਜ਼ੀਆਂ ਦੇ ਭਾਅ ਸਰਕਾਰੀ ਰੇਟਾਂ ਤੋਂ ਹੇਠਾਂ ਆਏ
. . .  about 5 hours ago
ਅਮਰੀਕਾ ਵਿਚ ਪਿੰਡ ਗਿਲਜੀਆਂ ਦੇ ਦੋ ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ
. . .  about 5 hours ago
ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  about 6 hours ago
ਅਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 968 ਹੋਈ
. . .  about 6 hours ago
ਕੋੋਰੋਨਾ ਦਾ ਅੰਧਕਾਰ ਖਤਮ ਕਰਨ ਲਈ ਮੋਦੀ ਨੇ 5 ਅਪ੍ਰੈਲ ਨੂੰ ਏਕਤਾ ਦਿਖਾਉਣ ਦੀ ਕੀਤੀ ਅਪੀਲ, ਪਰ ਲੋਕ ਘਰਾਂ ’ਚ ਹੀ ਰਹਿਣ
. . .  about 6 hours ago
5 ਅਪ੍ਰੈਲ ਨੂੰ ਕੋਰੋਨਾ ਨੂੰ ਪ੍ਰਕਾਸ਼ ਦਿਖਾਉਣ ਦੌਰਾਨ ਕੋਈ ਵੀ ਘਰਾਂ ਤੋਂ ਬਾਹਰ ਨਾ ਨਿਕਲੇ - ਪ੍ਰਧਾਨ ਮੰਤਰੀ ਮੋਦੀ
. . .  about 6 hours ago
5 ਅਪ੍ਰੈਲ ਨੂੰ ਐਤਵਾਰ ਰਾਤ 9 ਵਜੇ ਮੈਂ ਤੁਹਾਡੇ 9 ਮਿੰਟ ਚਾਹੁੰਦਾ ਹਾਂ, ਘਰ ਦੀਆਂ ਲਾਈਟਾਂ ਬੰਦ ਕਰਕੇ, ਮੋਮਬੱਤੀ, ਦੀਵਾ, ਟਾਰਚ ਜਾਂ ਮੋਬਾਈਲ ਦੀ ਲਾਈਟ ਜਗਾਈ ਜਾਵੇ ਤਾਂ ਜੋ ਕੋਰੋਨਾ ਨੂੰ ਪ੍ਰਕਾਸ਼ ਦੀ ਮਹੱਤਤਾ ਦਿਖਾਈ ਜਾਵੇ - ਪ੍ਰਧਾਨ ਮੰਤਰੀ ਮੋਦੀ
. . .  about 6 hours ago
ਪ੍ਰਧਾਨ ਮੰਤਰੀ ਮੋਦੀ ਦਾ ਵੀਡੀਓ ਸੰਦੇਸ਼ : ਲਾਕਡਾਊਨ ਵਿਚਕਾਰ ਕੋਈ ਵੀ ਇਕਲਾ ਨਹੀਂ ਹੈ
. . .  about 6 hours ago
ਪ੍ਰਧਾਨ ਮੰਤਰੀ ਮੋਦੀ ਦਾ ਕੋਰੋਨਾਵਾਇਰਸ ਨੂੰ ਲੈ ਕੇ ਵੀਡੀਓ ਸੰਦੇਸ਼ ਸ਼ੁਰੂ
. . .  about 6 hours ago
ਪਾਕਿਸਤਾਨ ’ਚ ਕੋਰੋਨਾਵਾਇਰਸ ਕਾਰਨ 35 ਮੌਤਾਂ
. . .  about 4 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁੱਝ ਦੇਰ ਬਾਅਦ ਦੇਸ਼ ਨੂੰ ਦੇਣਗੇ ਵੀਡੀਓ ਸੰਦੇਸ਼
. . .  about 6 hours ago
ਡੋਨਾਲਡ ਟਰੰਪ ਦਾ ਇਕ ਵਾਰ ਹੋਇਆ ਕੋਰੋਨਾਵਾਇਰਸ ਦਾ ਟੈਸਟ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਭਗਵਾਨ ਕਾਲੋਨੀ ਵਾਸੀਆਂ ਨੇ ਵੀ ਕੀਤੇ ਕਾਲੋਨੀ ਦੇ ਰਸਤੇ ਬੰਦ
. . .  42 minutes ago
ਫ਼ਾਜ਼ਿਲਕਾ ਜ਼ਿਲ੍ਹੇ ਦੇ 10 ਸ਼ੱਕੀ ਲੋਕਾਂ ਦੇ ਨਮੂਨਿਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਊਨਾ 'ਚ ਨਿਜਾਮੁਦੀਨ ਮਰਕਜ਼ ਤੋਂ ਪਰਤੇ 3 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 16 ਫੱਗਣ ਸੰਮਤ 551

ਜਲੰਧਰ

ਸਫ਼ਾਈ ਯੂਨੀਅਨਾਂ ਦੀ ਚੱਲ ਰਹੀ ਹੜਤਾਲ ਨੂੰ ਲੈ ਕੇ ਰੇੜਕਾ ਜਾਰੀ, ਯੂਨੀਅਨਾਂ ਿਖ਼ਲਾਫ਼ ਮੇਅਰ ਸਖ਼ਤ

ਜਲੰਧਰ, 27 ਫਰਵਰੀ (ਸ਼ਿਵ)- ਚਾਰ ਦਿਨ ਤੋਂ ਸਫ਼ਾਈ ਯੂਨੀਅਨਾਂ ਦੀ ਚੱਲ ਰਹੀ ਹੜਤਾਲ ਨੂੰ ਲੈ ਕੇ ਰੇੜਕਾ ਜਾਰੀ ਹੈ ਤੇ ਸਫ਼ਾਈ ਯੂਨੀਅਨਾਂ ਤੇ ਮੇਅਰ ਵਿਚਕਾਰ ਟਕਰਾਅ ਹੁਣ ਵਧਣਾ ਸ਼ੁਰੂ ਹੋ ਗਿਆ ਹੈ | ਇਕ ਪਾਸੇ ਹੜਤਾਲ ਨੂੰ ਖ਼ਤਮ ਕਰਵਾਉਣ ਲਈ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਪੁਲਿਸ ਅਧਿਕਾਰੀਆਂ ਨਾਲ ਕੀਤੀ ਗਈ ਬੈਠਕ ਵਿਚ ਚੰਦਨ ਗਰੇਵਾਲ ਹੜਤਾਲ ਐਤਵਾਰ ਤੱਕ ਮੁਲਤਵੀ ਕਰਨ ਲਈ ਤਿਆਰ ਹੋ ਗਏ ਸਨ ਪਰ ਦੂਜੇ ਪਾਸੇ ਮੇਅਰ ਜਗਦੀਸ਼ ਰਾਜਾ ਨੇ ਵੀ ਸਖ਼ਤ ਸਟੈਂਡ ਲੈਂਦੇ ਹੋਏ ਕਿਹਾ ਕਿ ਉਹ ਇਸ ਸਮਝੌਤੇ ਨੂੰ ਨਹੀਂ ਮੰਨਣਗੇ | ਹੜਤਾਲ ਨੂੰ ਲੈ ਕੇ ਦਿਨ ਭਰ ਨਿਗਮ ਵਿਚ ਸਰਗਰਮੀਆਂ ਚੱਲਦੀਆਂ ਰਹੀਆਂ | ਕਮਿਸ਼ਨਰ ਦੀਪਰਵਾ ਲਾਕੜਾ, ਡੀ.ਸੀ.ਪੀ. ਬਲਕਾਰ ਸਿੰਘ, ਸੁਡਰਵਿਜੀ ਏ. ਡੀ. ਸੀ. ਪੀ., ਹਰਚਰਨ ਸਿੰਘ ਦੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨਾਲ ਬੈਠਕ ਹੋ ਗਈ ਸੀ ਜਿਸ ਵਿਚ ਇਹ ਫ਼ੈਸਲਾ ਹੋ ਗਿਆ ਸੀ ਕਿ ਸਫ਼ਾਈ ਯੂਨੀਅਨ ਐਤਵਾਰ ਤੱਕ ਆਪਣੀ ਹੜਤਾਲ ਮੁਲਤਵੀ ਕਰ ਦੇਵੇਗੀ | ਵਿਧਾਇਕਾਂ ਨਾਲ ਬੈਠਕ ਵਿਚ ਹੱਲ ਕੱਢ ਲਿਆ ਜਾਵੇਗਾ | ਇਸ ਬਾਰੇ ਕਮਿਸ਼ਨਰ ਵਲੋਂ ਜਾਣਕਾਰੀ ਦੇ ਦਿੱਤੀ ਗਈ ਕਿ ਠੇਕੇ 'ਤੇ ਹੋਰ ਸੀਵਰਮੈਨ ਰੱਖਣ ਦਾ ਕੰਮ ਰੋਕ ਲਿਆ ਜਾਵੇਗਾ | ਜਿੰਨੇ ਭਰਤੀ ਹੋ ਗਏ ਹਨ ਤੇ ਹੋਰ ਨਾ ਭਰਤੀ ਕੀਤੇ ਜਾਣਗੇ | ਦੂਜੀਆਂ ਯੂਨੀਅਨਾਂ ਦੀ ਸਹਾਇਤਾ ਨਾਲ ਸਫ਼ਾਈ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ | ਬਾਅਦ ਵਿਚ ਸਾਰੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਮੇਅਰ ਇਸ ਸਮਝੌਤੇ ਨੂੰ ਮੰਨ ਗਏ ਸਨ ਪਰ ਦੂਜੇ ਪਾਸੇ ਮੇਅਰ ਜਿਨ੍ਹਾਂ ਯੂਨੀਅਨਾਂ ਦਾ ਸਫ਼ਾਈ ਲਈ ਸਹਿਯੋਗ ਲੈ ਰਹੇ ਸਨ, ਉਨ੍ਹਾਂ ਨਾਲ ਕੌਾਸਲਰਾਂ ਵੱਲੋਂ ਰੋਸ ਜ਼ਾਹਰ ਕਰਨ 'ਤੇ ਮੇਅਰ ਅੜ ਗਏ ਤੇ ਉਨ੍ਹਾਂ ਨੇ ਕਿਹਾ ਕਿ ਉਹ ਸਮਝੌਤੇ ਨੂੰ ਨਹੀਂ ਮੰਨਦੇ ਤੇ ਦੂਜੀਆਂ ਯੂਨੀਅਨਾਂ ਦੇ ਸਹਿਯੋਗ ਨਾਲ ਸਫ਼ਾਈ ਦਾ ਕੰਮ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ | ਬਾਅਦ ਵਿਚ ਚੰਦਨ ਗਰੇਵਾਲ ਨੇ ਕਿਹਾ ਕਿ ਮੇਅਰ ਚਾਹੇ ਮੁੱਕਰ ਗਏ ਹਨ ਪਰ ਉਹ ਸਮਝੌਤੇ 'ਤੇ ਕਾਇਮ ਹਨ | ਉਹ ਐਤਵਾਰ ਤੱਕ ਦਾ ਇੰਤਜ਼ਾਰ ਕਰਨਗੇ ਕਿਉਂਕਿ ਇਸ ਮਸਲੇ ਨੂੰ ਖ਼ਤਮ ਕਰਨ ਲਈ ਸਨਿੱਚਰਵਾਰ ਜਾਂ ਫਿਰ ਐਤਵਾਰ ਨੂੰ ਬੈਠਕ ਕੀਤੀ ਜਾਵੇਗੀ | ਦੂਜੇ ਪਾਸੇ ਸਫ਼ਾਈ ਯੂਨੀਅਨ ਨੇ ਫ਼ੈਸਲਾ ਨਾ ਹੋਣ 'ਤੇ ਸੋਮਵਾਰ ਨੂੰ ਹੜਤਾਲ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਨਿਗਮ ਦੀਆਂ ਦੂਜੀਆਂ ਯੂਨੀਅਨਾਂ ਵੀ ਨਾਲ ਸ਼ਾਮਿਲ ਕਰਨ ਲਈ ਨੋਟਿਸ ਦੇ ਦਿੱਤਾ ਹੈ | ਸ਼ੁੱਕਰਵਾਰ ਨੂੰ ਹੜਤਾਲ ਨਹੀਂ ਹੋਵੇਗੀ ਪਰ ਹੜਤਾਲੀ ਮੁਲਾਜ਼ਮਾਂ ਵਲੋਂ ਕੋਈ ਸਫ਼ਾਈ ਵੀ ਨਹੀਂ ਹੋਵੇਗੀ |
ਬੰਟੀ ਤੇ ਯੂਨੀਅਨਾਂ ਆਗੂਆਂ ਨੇ ਇਕ ਦੂਜੇ 'ਤੇ ਲਗਾਏ ਦੋਸ਼, ਸੀ. ਪੀ. ਨੂੰ ਦਿੱਤੀ ਸ਼ਿਕਾਇਤ
ਇਕ ਪਾਸੇ ਜਿੱਥੇ ਸਫ਼ਾਈ ਯੂਨੀਅਨਾਂ ਕਰਕੇ ਹੜਤਾਲ ਚੱਲ ਰਹੀ ਹੈ | ਦੂਜੇ ਪਾਸੇ ਕਾਂਗਰਸ ਦੇ ਕੌਾਸਲਰ ਗੁਰਵਿੰਦਰ ਸਿੰਘ ਬੰਟੀ ਨੀਲਕੰਠ ਨੇ ਜਿੱਥੇ ਸਫ਼ਾਈ ਯੂਨੀਅਨ ਦੇ ਆਗੂ ਬੰਟੂ ਸਭਰਵਾਲ 'ਤੇ ਧਮਕੀ ਦੇਣ ਦੇ ਦੋਸ਼ ਲਗਾਏ ਜਦਕਿ ਦੂਜੇ ਪਾਸੇ ਚੰਦਨ ਗਰੇਵਾਲ, ਬੰਟੂ ਸਭਰਵਾਲ ਨੇ ਵੀ ਬੰਟੀ ਨੀਲਕੰਠ 'ਤੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਕਹਿਣ ਤੇ ਗਾਲ਼ੀ ਗਲੋਚ ਕਰਨ ਦੇ ਦੋਸ਼ ਲਗਾਏ ਹਨ | ਇਕ ਪਾਸੇ ਬੰਟੀ ਦੇ ਹੱਕ ਵਿਚ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ, ਗੁਰਨਾਮ ਸਿੰਘ ਮੁਲਤਾਨੀ, ਵਿਕੀ ਕਾਲੀਆ, ਮਹਿੰਦਰੂ ਸਿੰਘ ਗੁਲੂ, ਬੰਟੀ ਨੀਲਕੰਠ, ਮਨਦੀਪ ਜੱਸਲ, ਮਾਈਕ ਖੋਸਲਾ, ਅਮਰੀਕ ਬਾਗ਼ੜੀ, ਮਨੂੰ ਬੜਿੰਗ, ਵਿਜੇ ਦਕੋਹਾ ਨੇ ਇਸ ਮਾਮਲੇ ਵਿਚ ਆਗੂ ਿਖ਼ਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦਿੱਤੀ ਤੇ ਦੂਜੇ ਪਾਸੇ ਚੰਦਨ ਗਰੇਵਾਲ, ਬੰਟੂ ਸਭਰਵਾਲ, ਨਰੇਸ਼ ਪ੍ਰਧਾਨ ਤੇ ਹੋਰਾਂ ਨੇ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਬੰਟੀ ਨੀਲਕੰਠ ਿਖ਼ਲਾਫ਼ ਸ਼ਿਕਾਇਤ ਦੇ ਐੱਸ. ਸੀ. ਐਕਟ ਅਧੀਨ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ |
ਸ਼ਹਿਰ ਵਿਚ ਵਿਗੜੀ ਹਾਲਤ, ਲੋਕ ਆਪ ਚੁੱਕਣ ਲੱਗੇ ਕੂੜਾ, ਕਈ ਜਗ੍ਹਾ ਕੂੜੇ ਨੂੰ ਲੱਗ ਰਹੀਆਂ ਅੱਗਾਂ
ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਨੂੰ ਚਾਰ ਦਿਨ ਹੋ ਗਏ ਹਨ | ਚਾਹੇ ਮੇਅਰ ਦੂਜੀਆਂ ਯੂਨੀਅਨਾਂ ਦੇ ਨਾਲ ਮਿਲ ਕੇ ਕਈ ਜਗਾ ਸਫ਼ਾਈ ਕਰਵਾਉਣ ਤੋਂ ਇਲਾਵਾ ਕੂੜਾ ਚੁਕਵਾ ਰਹੇ ਪਰ ਕਈ ਜਗਾ ਤਾਂ ਹੁਣ ਲੋਕ ਆਪ ਹੀ ਕੂੜਾ ਚੁੱਕ ਕੇ ਸਫ਼ਾਈ ਕਰਵਾ ਰਹੇ ਹਨ | ਲੋਕਾਂ ਦਾ ਕਹਿਣਾ ਸੀ ਕਿ ਹੁਣ ਤਾਂ ਪਤਾ ਨਹੀਂ ਕਿ ਹੜਤਾਲ ਕਿੰਨੀ ਦੇਰ ਤੱਕ ਚੱਲੇਗੀ | ਉਧਰ ਕਈ ਜਗਾ ਕੂੜੇ ਦੇ ਢੇਰ ਲੱਗਣ ਕਰਕੇ ਲੋਕ ਕੂੜੇ ਨੂੰ ਅੱਗਾਂ ਲਗਾਉਣ ਲੱਗ ਪਏ ਹਨ |
ਚੱਲਦੀ ਕਾਰ ਨੂੰ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ
ਲਾਂਬੜਾ, 27 ਫਰਵਰੀ (ਕੁਲਜੀਤ ਸਿੰਘ ਸੰਧੂ)-ਅੱਜ ਇੱਥੇ ਜਲੰਧਰ-ਨਕੋਦਰ ਮੁੱਖ ਸੜਕ 'ਤੇ ਬੀਤੀ ਰਾਤ ਕਰੀਬ 10 ਵਜੇ ਇਕ ਚੱਲਦੀ ਕਾਰ ਨੂੰ ਅੱਗ ਲੱਗ ਗਈ, ਕਾਰ ਸਵਾਰਾਂ ਦੀ ਹੁਸ਼ਿਆਰੀ ਨਾਲ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਜਾਣਕਾਰੀ ਅਨੁਸਾਰ ਕਾਰ (ਸਕੌਡਾ ਪੀ.ਬੀ. 10.ਸੀ. ਯੂ. 6060) ਦੇ ਮਾਲਕ ਸੁਸ਼ੀਲ ਵਾਸੀ ਐਲਡੀਕੋ (ਨੇੜੇ ਖਾਂਬਰਾ) ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਦੋ ਦੋਸਤਾਂ ਨਾਲ ਲਾਂਬੜਾ ਵੱਲ ਜਾ ਰਿਹਾ ਸੀ ਕਿ ਪਿੰਡ ਬਾਦਸ਼ਾਹਪੁਰ ਦੇ ਨਜ਼ਦੀਕ ਅਚਾਨਕ ਕਾਰ ਦੇ ਇੰਜਣ ਨੂੰ ਅੱਗ ਲੱਗ ਗਈ, ਕਾਰ 'ਚ ਸਵਾਰਾਂ ਹੁਸ਼ਿਆਰੀ ਨਾਲ ਕਾਰ 'ਚੋਂ ਬਾਹਰ ਆ ਗਏ | ਫਾਇਰ ਬਿ੍ਗੇਡ ਦੀ ਗੱਡੀ ਨੇ ਆ ਕੇ ਗੱਡੀ ਦੀ ਅੱਗ ਬੁਝਾਈ, ਗੱਡੀ ਪੂਰੀ ਸੜ ਗਈ | ਲਾਂਬੜਾ ਪੁਲਿਸ ਵਲੋਂ ਤਫ਼ਤੀਸ਼ ਸ਼ੂਰੁ ਕਰ ਦਿੱਤੀ ਗਈ ਹੈ |

ਨੌਕਰ ਨੇ ਹੀ ਉਡਾਏ ਘਰ 'ਚੋਂ ਕਰੀਬ 30 ਲੱਖ ਦੇ ਗਹਿਣੇ

ਫਿਲੌਰ, 27 ਫਰਵਰੀ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ, ਇੰਦਰਜੀਤ ਚੰਦੜ੍ਹ)- ਥਾਣਾ ਫਿਲੌਰ ਤੋਂ ਕੁਝ ਹੀ ਦੂਰੀ 'ਤੇ ਇਕ ਘਰ 'ਚੋਂ ਲੁਧਿਆਣਾ ਦੀ ਕੰਪਨੀ ਵਲੋਂ ਦਿੱਤਾ ਨੌਕਰ ਹੀ ਘਰ 'ਚੋਂ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ | ਆਨੰਦ ਕੁਮਾਰ ਗੁਪਤਾ ਪੁੱਤਰ ਤਰਲੋਕ ...

ਪੂਰੀ ਖ਼ਬਰ »

ਸਵਾਈਨ ਫਲੂ ਦੇ ਇਕ ਹੋਰ ਮਰੀਜ਼ ਦੀ ਮੌਤ, ਹੁਣ ਤੱਕ ਮਿਲੇ 4 ਮਰੀਜ਼

ਜਲੰਧਰ, 27 ਫਰਵਰੀ (ਐੱਮ.ਐੱਸ. ਲੋਹੀਆ) - ਜ਼ਿਲ੍ਹੇ 'ਚ ਸਵਾਈਨ ਫਲੂ ਤੋਂ ਪੀੜਤ ਮਿਲੇ 4 ਮਰੀਜ਼ਾਂ 'ਚੋਂ ਦਿਹਾਤ ਖੇਤਰ ਦੇ ਇਕ ਮੀਰਜ਼ ਦੀ ਮੌਤ ਹੋ ਗਈ ਹੈ | ਇਸ ਤੋਂ ਪਹਿਲਾਂ ਸ਼ਹਿਰੀ ਖੇਤਰ 'ਚ ਮਿਲੇ ਮਰੀਜ਼ ਦੀ ਮੌਤ ਹੋ ਜਾਣ ਕਰਕੇ ਜ਼ਿਲ੍ਹੇ 'ਚ ਹੁਣ ਤੱਕ ਸਵਾਈਨ ਫਲੂ ਤੋਂ ਪੀੜਤ 2 ...

ਪੂਰੀ ਖ਼ਬਰ »

ਅਧਰੰਗ ਦੇ ਸ਼ਿਕਾਰ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਤ

ਮਕਸੂਦਾਂ, 27 ਫਰਵਰੀ (ਲਖਵਿੰਦਰ ਪਾਠਕ)- ਨਾਗਰਾ ਫਾਟਕ ਨੇੜੇ ਰੇਲਵੇ ਲਾਈਨਾਂ ਪਾਰ ਕਰ ਰਿਹਾ ਇਕ ਅਧਰੰਗ ਦਾ ਸ਼ਿਕਾਰ ਗਰੀਬ ਵਿਅਕਤੀ ਰੇਲ ਗੱਡੀ ਦੀ ਲਪੇਟ 'ਚ ਆ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਵੀਰੂ (38) ਪੁੱਤਰ ਮਹਿੰਦਰ ਪਾਲ ਵਾਸੀ ਸ਼ਿਵ ਨਗਰ ...

ਪੂਰੀ ਖ਼ਬਰ »

ਇਜਾਜ਼ਤ ਨਾ ਮਿਲਣ ਕਰਕੇ ਨਹੀਂ ਹੋਵੇਗਾ ਸਿੱਧੂ ਮੂਸੇ ਵਾਲਾ ਦਾ ਸ਼ੋਅ

ਜਲੰਧਰ, 27 ਫਰਵਰੀ (ਐੱਮ. ਐੱਸ. ਲੋਹੀਆ) - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ 29 ਫਰਵਰੀ 2020 ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ 'ਚ ਹੋਣ ਵਾਲੇ ਪ੍ਰੋਗਰਾਮ ਨੂੰ ਪ੍ਰਸ਼ਾਸਨ ਤੋਂ ਇਜਾਜ਼ਤ ਨਾ ਮਿਲਣ ਕਰਕੇ, ਹੁਣ ਇਹ ਪ੍ਰੋਗਰਾਮ ਨਹੀਂ ਕਰਵਾਇਆ ਜਾ ਸਕੇਗਾ | ...

ਪੂਰੀ ਖ਼ਬਰ »

ਘਰੇਲੂ ਗੈਸ ਸਿਲੰਡਰਾਂ 'ਚੋਂ ਗੈਸ ਚੋਰੀ ਕਰਨ ਵਾਲਾ ਗਿ੍ਫ਼ਤਾਰ, 12 ਸਿਲੰਡਰ ਬਰਾਮਦ

ਜਲੰਧਰ, 27 ਫਰਵਰੀ (ਐੱਮ.ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਮਿਲੀ ਸ਼ਿਕਾਇਤ 'ਤੇ ਮੁਹੱਲਾ ਚਾਏਆਮ 'ਚ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਤੋਂ 12 ਗੈਸ ਸਲੰਡਰ ਅਤੇ ਸਲੰਡਰਾਂ 'ਚੋਂ ਗੈਸ ਕੱਢਣ ਲਈ ਵਰਤੇ ਜਾਣ ਵਾਲਾ ਯੰਤਰ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ...

ਪੂਰੀ ਖ਼ਬਰ »

ਆਲ ਇੰਡੀਆ ਪੁਲਿਸ ਖੇਡਾਂ ਦੇ ਕੁਸ਼ਤੀ ਮੁਕਾਬਲੇ 'ਚੋਂ 7 ਸੋਨ ਸਮੇਤ 18 ਤਗਮੇ ਜਿੱਤੇ

ਜਲੰਧਰ, 27 ਫਰਵਰੀ (ਸਾਬੀ)- ਆਲ ਇੰਡੀਆ ਪੁਲਿਸ ਖੇਡਾਂ ਦੇ ਕੁਸ਼ਤੀ ਮੁਕਾਬਲੇ ਜੋ ਸਰਬ ਭਾਰਤੀ ਪੁਲਿਸ ਕੰਟਰੋਲ ਵਲੋਂ ਮਧੂਬਨ (ਕਰਨਾਲ) ਵਿਖੇ ਕਰਵਾਏ ਗਏ | ਇਨ੍ਹਾਂ ਖੇਡਾਂ ਵਿਚੋਂ ਪੰਜਾਬ ਪੁਲਿਸ ਦੇ ਪਹਿਲਵਾਨਾਂ ਨੇ 7 ਸੋਨ, 3 ਚਾਂਦੀ ਤੇ 8 ਕਾਂਸੀ ਤੇ ਕੁੱਲ 18 ਤਗਮੇ ਜਿੱਤੇ | ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਹੋਟਲਾਂ ਤੋਂ ਖਾਣ ਵਾਲੀਆਂ ਵਸਤਾਂ ਦੇ ਭਰੇ 5 ਨਮੁਨੇ

ਜਲੰਧਰ, 27 ਫਰਵਰੀ (ਐੱਮ.ਐੱਸ. ਲੋਹੀਆ) - ਸਿਹਤ ਵਿਭਾਗ ਦੀ ਟੀਮ ਨੇ ਬੱਸ ਅੱਡਾ ਅਤੇ ਗੜ੍ਹੇ ਦੇ ਖੇਤਰ 'ਚ ਹੋਟਲਾਂ 'ਤੇ ਕਾਰਵਾਈ ਕਰਦੇ ਹੋਏ ਖਾਣ ਵਾਲੀਆਂ 5 ਵਸਤਾਂ ਦੇ ਨਮੂਨੇ ਭਰੇ ਹਨ | ਜ਼ਿਲ੍ਹਾ ਖੁਰਾਕ ਅਧਿਕਾਰੀ ਡਾ: ਐਸ.ਐਸ. ਨਾਂਗਲ ਨੇ ਦੱਸਿਆ ਕਿ ਖੁਰਾਕ ਸੁਰੱਖਿਆ ...

ਪੂਰੀ ਖ਼ਬਰ »

ਹੋਟਲ ਦੇ ਕਮਰੇ 'ਚ ਜੂਆ ਖੇਡਦੇ 4 ਗਿ੍ਫ਼ਤਾਰ

ਜਲੰਧਰ, 27 ਫਰਵਰੀ (ਐੱਮ.ਐੱਸ. ਲੋਹੀਆ) - ਦਾਣਾ ਮੰਡੀ ਨੇੜੇ ਚੱਲ ਰਹੇ ਹੋਟਲ ਦੇ ਇਕ ਕਮਰੇ 'ਚ ਜੂਆ ਖੇਡ ਰਹੇ 4 ਵਿਅਕਤੀਆਂ ਨੂੰ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਦੀ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ ਜਿਨ੍ਹਾਂ ਦੀ ਪਹਿਚਾਣ ਸੁਖਪ੍ਰੀਤ ਸਿੰਘ ਉਰਫ਼ ਹਨੀ ਪੁੱਤਰ ...

ਪੂਰੀ ਖ਼ਬਰ »

ਹੁਣ ਤੱਕ 2287 ਬਿਜਲੀ ਡਿਫ਼ਾਲਟਰਾਂ ਦੇ ਪਾਵਰਕਾਮ ਨੇ ਕੱਟੇ ਕੁਨੈਕਸ਼ਨ

ਜਲੰਧਰ, 27 ਫਰਵਰੀ (ਸ਼ਿਵ)- ਪਾਵਰਕਾਮ ਨੇ ਕੁਝ ਸਮੇਂ ਤੋਂ ਡਿਫਾਲਟਰ ਬਿਜਲੀ ਖਪਤਕਾਰਾਂ ਵਲੋਂ ਰਕਮਾਂ ਜਮ੍ਹਾਂ ਨਾ ਕਰਵਾਉਣ ਕਰਕੇ ਉਨ੍ਹਾਂ ਦੇ ਕੁਨੈਕਸ਼ਨ ਕੱਟਣ ਦਾ ਕੰਮ ਤੇਜ਼ ਕਰ ਦਿੱਤਾ ਹੈ | ਹੁਣ ਤੱਕ ਪਾਵਰਕਾਮ ਵਲੋਂ ਬਿੱਲਾਂ ਦੀਆਂ ਅਦਾਇਗੀ ਨਾ ਕਰਨ ਵਾਲੇ ਕਰੀਬ 2287 ...

ਪੂਰੀ ਖ਼ਬਰ »

ਨੌਜਵਾਨਾਂ ਵਲੋਂ ਇਕ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 11 ਵਿਰੁੱਧ ਮਾਮਲਾ ਦਰਜ

ਆਦਮਪੁਰ, 27 ਫਰਵਰੀ (ਹਰਪ੍ਰੀਤ ਸਿੰਘ, ਰਮਨ ਦਵੇਸਰ) - ਪਿੰਡ ਕਢਿਆਣਾ ਦੀ ਇੱਕ ਔਰਤ ਨੇ ਪਿੰਡ ਦੇ ਹੀ ਨੌਜਵਾਨਾਂ 'ਤੇ ਉਸ ਦੀ ਅਤੇ ਦਿਉਰ-ਦਰਾਣੀ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਇਆ ਹੈ | ਕਢਿਆਣਾ ਪਿੰਡ ਵਾਸੀਆਂ ਨੇ ਦੋਸ਼ੀਆਂ ਦੀ ਗਿ੍ਫਤਾਰੀ ਲਈ ਥਾਣਾ ਆਦਮਪੁਰ ਮੂਹਰੇ ਰੋਸ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਰਦਮਸ਼ੁਮਾਰੀ 2021 ਲਈ ਤਿਆਰੀਆਂ ਜ਼ੋਰਾਂ 'ਤੇ

ਜਲੰਧਰ, 27 ਫਰਵਰੀ (ਚੰਦੀਪ ਭੱਲਾ)- ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ 2021 ਦੀ ਮਰਦਮਸ਼ੁਮਾਰੀ ਲਈ ਤਿਆਰੀਆਂ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਰਦਮਸ਼ੁਮਾਰੀ ਵਿੱਚ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ...

ਪੂਰੀ ਖ਼ਬਰ »

ਜਲੰਧਰ ਦੇ ਵਿਅਕਤੀ ਤੋਂ ਚੌਲਾਂਗ ਟੋਲ ਪਲਾਜ਼ਾ 'ਤੇ ਪਰਚੀ ਤੋਂ ਇਲਾਵਾ ਫਾਸਟੈਗ ਤੋਂ ਵੀ ਵਸੂਲੇ ਪੈਸੇ

ਜਲੰਧਰ, 27 ਫਰਵਰੀ (ਸ਼ਿਵ ਸ਼ਰਮਾ)- ਫਾਸਟੈਗ ਦੇ ਲਾਗੂ ਹੋਣ ਨਾਲ ਚਾਹੇ ਹੁਣ ਲੋਕਾਂ ਦਾ ਸਮਾਂ ਟੋਲ ਪਲਾਜ਼ਿਆਂ 'ਤੇ ਬਚਣ ਲੱਗ ਪਿਆ ਹੈ ਪਰ ਇਸ ਦੇ ਨਾਲ ਹੀ ਟੋਲ ਪਲਾਜ਼ੇ ਵਾਲਿਆਂ ਦੇ ਸਾਫ਼ਟਵੇਆਰ ਅਪਡੇਟ ਨਾ ਹੋਣ ਕਾਰਨ ਕਈ ਵਾਰ ਤਾਂ ਲੋਕਾਂ ਨੂੰ ਟੋਲ ਪਲਾਜ਼ਾ 'ਤੇ ਦੁੱਗਣੀ ...

ਪੂਰੀ ਖ਼ਬਰ »

ਆਟੋ ਦੀ ਲਪੇਟ 'ਚ ਆਏ ਸਾਈਕਲ ਸਵਾਰ 2 ਵਿਅਕਤੀ ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 27 ਫਰਵਰੀ (ਨਰਿੰਦਰ ਲਾਗੂ)-ਸਥਾਨਕ ਕੋਟ ਰਾਮਦਾਸ ਰੇਲਵੇ ਫਾਟਕ ਲਾਗੇ ਵੀਰਵਾਰ ਨੂੰ ਆਟੋ ਦੀ ਲਪੇਟ 'ਚ ਆਏ ਸਾਈਕਲ ਸਵਾਰ 2 ਵਿਅਕਤੀ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਰਾਹਗੀਰਾਂ ਵਲੋਂ ਇਲਾਜ ਲਈ ਲਿਜਾਇਆ ਗਿਆ | ਦੱਸਿਆ ਜਾ ਰਿਹਾ ...

ਪੂਰੀ ਖ਼ਬਰ »

ਕੰਗਣੀਵਾਲ ਲਾਗੇ ਆਟੋ ਨਾਲ ਟਕਰਾਈ ਬੱਸ

ਚੁਗਿੱਟੀ/ਜੰਡੂਸਿੰਘਾ, 27 ਫਰਵਰੀ (ਨਰਿੰਦਰ ਲਾਗੂ)-ਜਲੰਧਰ-ਹੁਸ਼ਿਆਰਪੁਰ ਮਾਰਗ 'ਤੇ ਸਥਿਤ ਪਿੰਡ ਕੰਗਣੀਵਾਲ ਲਾਗੇ ਬੱਸ ਦੀ ਲਪੇਟ 'ਚ ਆਏ ਆਟੋ ਸਵਾਰ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਥਾਣਾ ਪਤਾਰਾ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਘਟਨਾ ...

ਪੂਰੀ ਖ਼ਬਰ »

ਜੂਆ ਖੇਡਦੇ 6 ਗਿ੍ਫ਼ਤਾਰ, 16,620 ਰੁਪਏ ਬਰਾਮਦ

ਜਲੰਧਰ, 27 ਫਰਵਰੀ (ਐੱਮ.ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਜੂਆ ਖੇਡਦੇ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 16,620 ਰੁਪਏ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਪਛਾਣ ਸੋਨੂੰ ਕੁਮਾਰ ਪੁੱਤਰ ਭਾਰਤ ਭੂਸ਼ਣ ਵਾਸੀ ਸੱਤਰਾ ਮੁਹੱਲਾ, ਬਸਤੀ ...

ਪੂਰੀ ਖ਼ਬਰ »

ਕੰਪਨੀ 'ਚੋਂ ਕੱਢੇ ਮੁਲਾਜ਼ਮ ਨੇ ਵਪਾਰੀ ਨਾਲ ਕੀਤੀ ਲੱਖਾਂ ਦੀ ਠੱਗੀ, ਮਾਮਲਾ ਦਰਜ

ਮਕਸੂਦਾਂ, 26 ਫਰਵਰੀ (ਲਖਵਿੰਦਰ ਪਾਠਕ)-ਇਕ ਨਾਮਵਰ ਕੰਪਨੀ 'ਚੋਂ ਧੋਖਾਧੜੀ ਦੇ ਮਾਮਲੇ 'ਚ ਕੱਢੇ ਹੋਏ ਮੁਲਾਜ਼ਮ ਨੇ ਇਕ ਵਪਾਰੀ ਨੂੰ ਧੋਖੇ ਨਾਲ ਮਾਲ ਦੇਣ ਦੀ ਆੜ 'ਚ ਲੱਖਾਂ ਦੀ ਠੱਗੀ ਮਾਰ ਲਈ, ਜਿਸ ਦੀ ਸ਼ਿਕਾਇਤ ਪੀੜਤ ਵਲੋਂ ਪੁਲਿਸ ਕਮਿਸ਼ਨਰ ਨੂੰ ਕੀਤੀ ਗਈ, ਜਿਸ 'ਤੇ ਥਾਣਾ 1 ...

ਪੂਰੀ ਖ਼ਬਰ »

ਪਿਰਾਮਿਡ ਈ ਸਰਵਿਸਿਜ਼ ਵਿਖੇ ਮੌਕੇ 'ਤੇ ਦਿੱਤੇ ਆਫ਼ਰ ਪੱਤਰ

ਜਲੰਧਰ, 27 ਫਰਵਰੀ (ਹਰਵਿੰਦਰ ਸਿੰਘ ਫੁੱਲ)-ਵਿਦੇਸ਼ਾਂ ਵਿਚ ਪੜ੍ਹਾਈ ਦਾ ਸੁਪਨਾ ਸਾਕਾਰ ਕਰਨ ਵਾਸਤੇ ਪਿਰਾਮਿਡ ਈਸਰਵਿਸਜ਼ ਦੇ ਐਮ.ਡੀ. ਭਵਨੂਰ ਸਿੰਘ ਬੇਦੀ ਦੇ ਯਤਨਾਂ ਸਦਕਾ ਪਿਰਾਮਿਡ ਸਰਵਿਸਿਜ਼ ਦੀ ਜਲੰਧਰ ਸ਼ਾਖਾ ਵਿਚ, ਸ਼ੈਰਿਡਨ ਕਾਲਜ, ਜੋ ਕਿ ਕੈਨੇਡਾ ਦੇ ਪ੍ਰਸਿੱਧ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ 'ਚ ਭਾਈ ਉਤਸ਼ਾਹ - ਮੰਨਣ

ਜਲੰਧਰ, 27 ਫਰਵਰੀ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰ ਕਰਨ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਪਰ ਸੰਗਤਾਂ ਨੂੰ ਕੁਝ ਆ ਰਹੀਆਂ ਮੁਸ਼ਕਲਾਂ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਆਈ. ਟੀ. ਵਿਭਾਗ ਵਲੋਂ ਇੰਟਰ ਕਾਲਜ 'ਪਲਾਜ਼ਮਾ-2020' ਸਮਾਗਮ

ਜਲੰਧਰ, 27 ਫਰਵਰੀ (ਰਣਜੀਤ ਸਿੰਘ ਸੋਢੀ)- ਲਾਇਲਪੁਰ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੁਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵਲੋਂ ਸਾਲਾਨਾ ਇੰਟਰ ਕਾਲਜ ਪਲਾਜ਼ਮਾ-2020 ਸਮਾਗਮ ਕਰਵਾਇਆ ਗਿਆ ਜਿਸ 'ਚ ਨਰੇਸ਼ ਡੋਗਰਾ, ਡੀ.ਸੀ.ਪੀ. ਟ੍ਰੈਫਿਕ ਜਲੰਧਰ ਨੇ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਏ.ਪੀ.ਜੇ. ਕਾਲਜ ਦੇ ਡਿਜ਼ਾਈਨਰ ਤੇ ਮਾਡਲ ਵਿਦਿਆਰਥੀਆਂ ਨੇ 'ਲਾਵਨਿਆ' 'ਚ ਬਿਖ਼ੇਰੇ ਜਲਵੇ

ਜਲੰਧਰ, 27 ਫ਼ਰਵਰੀ (ਰਣਜੀਤ ਸਿੰਘ ਸੋਢੀ)- ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਬੈਚਲਰ ਆਫ਼ ਡਿਜ਼ਾਈਨ ਵਿਭਾਗ ਦੇ 70 ਡਿਜ਼ਾਈਨਰ ਤੇ ਮਾਡਲ ਵਿਦਿਆਰਥੀਆਂ ਨੇ 'ਫ਼ੈਸ਼ਨ ਇਜ਼ ਫ਼ਾਰ ਐਵਰੀ ਵਨ' ਥੀਮ 'ਤੇ ਆਧਾਰਿਤ ਫ਼ੈਸ਼ਨ ਸ਼ੋਅ 'ਲਾਵਨਿਆ' 'ਚ ਜਲਵੇ ਬਿਖੇਰੇ | 'ਲਾਵਨਿਆ' ...

ਪੂਰੀ ਖ਼ਬਰ »

ਹਫਤਾਵਾਰੀ ਸਮਾਗਮ 1 ਨੂੰ

ਜਲੰਧਰ, 27 ਫਰਵਰੀ (ਹਰਵਿੰਦਰ ਸਿੰਘ ਫੁੱਲ)- ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਕ ਰੈਣਕ ਬਾਜ਼ਾਰ ਜਲੰਧਰ ਦਾ ਹਫਤਾਵਾਰੀ ਸਮਾਗਮ (ਸੰਗਤੀ ਰੂਪ ਵਿਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਥਾ ਕੀਰਤਨ) 1 ਮਾਰਚ ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ 9.30 ਵਜੇ ਹਰਬੰਸ ਸਿੰਘ ...

ਪੂਰੀ ਖ਼ਬਰ »

ਮਠਿਆਈਆਂ ਬਣਾਉਣ ਅਤੇ ਮਿਆਦ ਖ਼ਤਮ ਹੋਣ ਦੀ ਮਿਤੀ ਲਿਖਣਗੇ ਹਲਵਾਈ

ਜਲੰਧਰ, 27 ਫਰਵਰੀ (ਐੱਮ.ਐੱਸ. ਲੋਹੀਆ) - ਹੁਣ ਕੋਈ ਵੀ ਮਠਿਆਈ ਪੈਕਿੰਗ ਕਰਨ ਅਤੇ ਖੁੱਲੀਆਂ ਪਈਆਂ ਮਠਿਆਈਆਂ ਉਪਰ ਮਿਤੀ ਲਿਖਣਾ ਦੇਸ਼ ਭਰ 'ਚ 1 ਜੂਨ ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐਸ.ਐਸ. ਨਾਂਗਲ ਨੇ ਦੱਸਿਆ ਕਿ ਲੋਕਾਂ ਨੂੰ ...

ਪੂਰੀ ਖ਼ਬਰ »

ਕੇੇਂਦਰੀ ਖੇਡ ਮੰਤਰਾਲੇ ਵਲੋੋਂ ਸਕੂਲ ਗੇਮਜ਼ ਫੈੱਡਰੇਸ਼ਨ ਆਫ਼ ਇੰਡੀਆ ਮੁਅੱਤਲ

ਜਲੰਧਰ, 27 ਫਰਵਰੀ (ਸਾਬੀ) - ਭਾਰਤ ਸਰਕਾਰ ਦੇ ਕੇਂਦਰੀ ਖੇਡ ਮੰਤਰਾਲੇ ਵਲੋਂ ਸਕੂਲ ਗੇਮਜ਼ ਫੈੱਡਰੇਸ਼ਨ ਆਫ ਇੰਡੀਆ ਨੂੰ ਮੁਅੱਤਲ ਕੀਤਾ ਗਿਆ ਹੈ | ਯਾਦ ਰਹੇ ਐਸ.ਜੀ.ਐਫ.ਆਈ. ਵਲੋਂ 10 ਦਸੰਬਰ, 2017 ਨੂੰ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਵਿਖੇ 10ਵੀ ਪੈਸੇਫਿੱਕ ਸਕੂਲ ਗੇਮਜ਼ ਦੇ ...

ਪੂਰੀ ਖ਼ਬਰ »

ਠੇਕੇ ਤੋਂ ਚੋਰਾਂ ਵਲੋਂ ਲੱਖਾਂ ਦੀ ਸ਼ਰਾਬ ਚੋਰੀ

ਜਲੰਧਰ ਛਾਉਣੀ, 27 ਫਰਵਰੀ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਕੀ ਦਕੋਹਾ ਦੇ ਅਧੀਨ ਆਉਂਦੇ ਢਿੱਲਵਾਂ ਖੇਤਰ 'ਚ ਸਥਿਤ ਇਕ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਚੋਰਾਂ ਵਲੋਂ ਉਕਤ ਠੇਕੇ 'ਚੋਂ ਲੱਖਾਂ ਰੁਪਏ ਦੀਆਂ ਸ਼ਰਾਬ ਦੀਆਂ ਪੇਟੀਆਂ ...

ਪੂਰੀ ਖ਼ਬਰ »

-ਮਾਮਲਾ ਮੇਲੇ ਦੌਰਾਨ ਹੋਏ ਨੌਜਵਾਨ ਦੇ ਕਤਲ ਦਾ- ਫ਼ਰਾਰ ਚੱਲ ਰਹੇ ਸੂਰਜ ਤੇ ਗੋਪਾਲ ਨੂੰ ਵੀ ਕੀਤਾ ਗਿ੍ਫ਼ਤਾਰ

ਜਲੰਧਰ, 27 ਫਰਵਰੀ (ਐੱਮ.ਐੱਸ. ਲੋਹੀਆ) - ਗੁਰੂ ਰਵਿਦਾਸ ਦੇ ਜਨਮ ਦਿਹਾੜੇ ਦੇ ਸਬੰਧ 'ਚ ਚੱਲ ਰਹੇ ਮੇਲੇ ਦੌਰਾਨ ਆਪਸ 'ਚ ਹੋਏ ਝਗੜੇ 'ਚ ਮਾਰੇ ਗਏ ਸਰਬਜੀਤ ਉਰਫ਼ ਚੀਮਾ (26) ਪੁੱਤਰ ਜੋਤੀ ਲਾਲ ਵਾਸੀ ਅਬਾਦਪੁਰਾ, ਜਲੰਧਰ ਦੀ ਹੱਤਿਆ ਦੇ ਮਾਮਲੇ 'ਚ ਜਿਨ੍ਹਾਂ 6 ਨੌਜਵਾਨਾਂ ਿਖ਼ਲਾਫ਼ ...

ਪੂਰੀ ਖ਼ਬਰ »

-ਮਾਮਲਾ ਨੰਗਲ ਸ਼ਾਮਾ ਵਿਖੇ ਹਾਦਸੇ ਦੌਰਾਨ ਮਾਰੇ ਗਏ ਪਤੀ-ਪਤਨੀ ਦਾ- ਮਿ੍ਤਕ ਅਸ਼ਵਨੀ ਤੇ ਸੰਦੀਪ ਕੌਰ ਦਾ ਕੀਤਾ ਅੰਤਿਮ ਸੰਸਕਾਰ

ਜਲੰਧਰ ਛਾਉਣੀ, 27 ਫਰਵਰੀ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਕੀ ਦਕੋਹਾ ਦੇ ਅਧੀਨ ਆਉਂਦੇ ਨੰਗਲ ਸ਼ਾਮਾਂ ਚੌਕ 'ਚ ਬੀਤੇ ਦੋ ਦਿਨ ਪਹਿਲਾਂ ਦੇਰ ਰਾਤ ਨੂੰ ਇਕ ਤੇਜ਼ ਰਫ਼ਤਾਰ ਬੇਕਾਬੂ ਕਾਰ ਚਾਲਕ ਅਭਿਸ਼ੇਕ ਚੌਹਾਨ ਪੁੱਤਰ ਰਮੇਸ਼ ਚੌਹਾਨ ਵਾਸੀ ਸੇਠ ...

ਪੂਰੀ ਖ਼ਬਰ »

ਦਫ਼ਤਰ 'ਤੇ ਹਮਲਾ ਕਰ ਕੇ ਫਾਈਨਾਂਸਰ ਦੀ ਕੀਤੀ ਕੁੱਟਮਾਰ

ਜਲੰਧਰ, 27 ਫਰਵਰੀ (ਐੱਮ.ਐੱਸ. ਲੋਹੀਆ)-ਜਸਵੰਤ ਨਗਰ 'ਚ ਚੱਲ ਰਹੀ ਸਚਦੇਵਾ ਇੰਟਰਪ੍ਰਾਈਜ਼ਿਜ ਨਾਂਅ ਦੀ ਫਾਇਨਾਂਸ ਕੰਪਨੀ 'ਤੇ ਕਰੀਬ ਅੱਧਾ ਦਰਜ ਹੱਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਕੇ ਉਸ ਦੇ ਮਾਲਕ ਵਿੱਕੀ ਸਚਦੇਵਾ (34) ਪੁੱਤਰ ਅਸ਼ੀਸ਼ ਸਚਦੇਵਾ ਵਾਸੀ ਈਸ਼ਰ ਕਾਲੋਨੀ ...

ਪੂਰੀ ਖ਼ਬਰ »

ਦਿੱਲੀ 'ਚ ਹੋਏ ਪੱਤਰਕਾਰਾਂ 'ਤੇ ਹਮਲਿਆਂ ਦੀ ਪੰਜਾਬ ਪ੍ਰੈੱਸ ਕਲੱਬ ਵਲੋਂ ਨਿੰਦਾ

ਜਲੰਧਰ, 27 ਫਰਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੈੱ੍ਰਸ ਕਲੱਬ ਨੇ ਦਿੱਲੀ 'ਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਵਿਚ ਪੱਤਰਕਾਰਾਂ ਉੱਪਰ ਹੋ ਰਹੇ ਹਮਲਿਆਂ ਦੀ ਸਖ਼ਤ ਅਲੋਚਨਾ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੀਡੀਆ ਕਰਮੀਆਂ ਦੀ ਸੁਰੱਖਿਆ ਲਈ ਤੁਰੰਤ ...

ਪੂਰੀ ਖ਼ਬਰ »

40 ਕਰੋੜ ਰਿਫੰਡ ਨਾ ਮਿਲਣ ਦੇ ਰੋਸ ਵਜੋਂ ਰਬੜ ਚੱਪਲ ਕਾਰੋਬਾਰੀਆਂ ਨੇ ਕੱਢੀ ਰੈਲੀ

ਜਲੰਧਰ, 27 ਫਰਵਰੀ (ਸ਼ਿਵ)-ਰਬੜ ਫੁਟਬੀਅਰ ਮੈਨੂੰਫੈਕਚਰਜ ਐਸੋਸੀਏਸ਼ਨ ਦੀ ਅਗਵਾਈ 'ਚ ਰਬੜ ਚੱਪਲ ਕਾਰੋਬਾਰੀਆਂ ਨੇ 40 ਕਰੋੜ ਰਿਫੰਡ ਨਾ ਮਿਲਣ ਦੇ ਰੋਸ ਵਜੋਂ ਕੰਪਨੀ ਬਾਗ਼ ਚੌਕ ਤੋਂ ਲੈ ਕੇ ਜੀ. ਐੱਸ. ਟੀ. ਭਵਨ ਤੱਕ ਕਾਰ ਰੈਲੀ ਕੱਢ ਕੇ ਮੰਗ ਕੀਤੀ ਹੈ ਕਿ ਉਨਾਂ ਦਾ ਲੰਬੇ ...

ਪੂਰੀ ਖ਼ਬਰ »

ਚੁਗਿੱਟੀ ਤੇ ਨਾਲ ਲੱਗਦੇ ਇਲਾਕੇ 'ਚ ਆਰਥਿਕ ਗਣਨਾ ਸ਼ੁਰੂ

ਚੁਗਿੱਟੀ/ਜੰਡੂਸਿੰਘਾ, 27 ਫਰਵਰੀ (ਨਰਿੰਦਰ ਲਾਗੂ)-ਭਾਰਤ ਸਰਕਾਰ ਵਲੋਂ ਕਰਵਾਈ ਜਾ ਰਹੀ 7ਵੀਂ ਆਰਥਿਕ ਗਣਨਾ ਦੇ ਸਬੰਧ 'ਚ ਬੁੱਧਵਾਰ ਨੂੰ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਵਲੋਂ ਵਾਰਡ ਨੰ. 14 ਦੇ ਤਮਾਮ ਮੁਹੱਲਿਆਂ ਤੇ ਨਾਲ ਲੱਗਦੇ ਵਾਰਡ ਨੰ. 15 'ਚ ਵਿਭਾਗੀ ਕਾਰਵਾਈ ਸ਼ੁਰੂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX