ਤਾਜਾ ਖ਼ਬਰਾਂ


58 ਦਿਨਾਂ ਬਾਅਦ ਬੀਆਰਓ ਨੇ ਸ਼੍ਰੀਨਗਰ-ਲੇਹ ਹਾਈਵੇ ਨੂੰ ਟ੍ਰੈਫਿਕ ਲਈ ਖੋਲ੍ਹਿਆ
. . .  15 minutes ago
ਸ੍ਰੀਨਗਰ, 28 ਫਰਵਰੀ - 58 ਦਿਨ ਬਾਅਦ, ਬੀਆਰਓ ਨੇ ਸ਼੍ਰੀਨਗਰ-ਲੇਹ ਹਾਈਵੇ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਹੈ । ਇਕ ਫੌਜੀ ਅਧਿਕਾਰੀ ਨੇ ਕਿਹਾ, ਲੱਦਾਖ ਦੇ ਲੋਕਾਂ ਲਈ ਹੋਰ ਖੇਤਰਾਂ ਨਾਲ ਜੁੜਨਾ ਸੌਖਾ ਹੋ ਜਾਵੇਗਾ। ਇਸ ਖੇਤਰ ਵਿਚ ...
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਗਰੇਜੂਏਟ ਲੜਕੀ ਨੇ ਕੀਤੀ ਆਤਮਹੱਤਿਆ
. . .  about 1 hour ago
ਬੁਢਲਾਡਾ ,28 ਫਰਵਰੀ (ਸੁਨੀਲ ਮਨਚੰਦਾ)-ਨੇੜਲੇ ਪਿੰਡ ਗੁਰਨੇ ਖੁਰਦ ਵਿਖੇ ਆਪਣੀ ਅਗਲੇਰੀ ਪੜਾਈ ਦਾ ਖਰਚਾ ਚਲਾਉਣ ਲਈ ਸਿਲਾਈ ਕਢਾਈ ਦਾ ਕੰਮ ਕਰਨ ਵਾਲੀ 21 ਸਾਲਾਂ ਨੌਜਵਾਨ ਲੜਕੀ ਵੱਲੋਂ ਜ਼ਹਿਰੀਲੀ ਚੀਜ਼ ...
ਥਾਣਾ ਲੋਪੋਕੇ ਦੀ ਪੁਲਿਸ ਵੱਲੋਂ 58 ਲੱਖ 60 ਹਜ਼ਾਰ ਦੀ ਡਰੱਗ ਮਨੀ ਹੋਰ ਬਰਾਮਦ
. . .  about 2 hours ago
ਲੋਪੋਕੇ, 28 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਸ਼੍ਰੀ ਧਰੁਵ ਦਹੀਆ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਡੀਐਸਪੀ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਥਾਣਾ ਲੋਪੋਕੇ ਦੇ ਮੁਖੀ ਹਰਪਾਲ ਸਿੰਘ ਸਾਹਿਬ ਵੱਲੋਂ ਬੀਤੀ ਦਿਨੀਂ ਸਰਹੱਦੀ ...
ਜੰਡਿਆਲਾ ਗੁਰੂ ਨਜਦੀਕ ਗਹਿਰੀ ਮੰਡੀ ਵਿਖੇ ਰੇਲ ਰੋਕੋ ਅੰਦੋਲਨ 158ਵੇਂ ਦਿਨ ਵੀ ਨਿਰੰਤਰ ਜਾਰੀ
. . .  about 2 hours ago
ਜੰਡਿਆਲਾ ਗੁਰੂ, 28 ਫਰਵਰੀ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਨਜਦੀਕ ਗਹਿਰੀ ਮੰਡੀ ਵਿਖੇ ਕਾਲੇ...
ਜੰਡਿਆਲਾ ਮੰਜਕੀ ਵਿੱਚ ਤੇਲ ਤੇ ਗੈਸ ਕੀਮਤਾਂ ਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  about 2 hours ago
ਜੰਡਿਆਲਾ ਮੰਜਕੀ, 28 ਫਰਵਰੀ (ਸੁਰਜੀਤ ਸਿੰਘ ਜੰਡਿਆਲਾ) - ਸੀਪੀਆਈ(ਐਮ)ਵੱਲੋਂ ਲਗਾਤਾਰ ਵਧ ਰਹੀਆਂ ਗੈਸ,ਪੈਟਰੋਲ,ਡੀਜ਼ਲ ਦੀਆਂ ਕੀਮਤਾਂ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਰੋਸ ਮਾਰਚ ਕਰਨ ਤੋਂ ਬਾਅਦ...
ਜੋ ਵੀ ਭਾਰਤ ਨੂੰ ਪਿਆਰ ਕਰਦਾ ਹੈ, ਉਹ ਕਿਸਾਨਾਂ ਦੇ ਖਿਲਾਫ ਨਹੀਂ ਜਾ ਸਕਦਾ - ਕੇਜਰੀਵਾਲ
. . .  about 3 hours ago
ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਨੀਅਤ ਠੀਕ ਨਹੀਂ, ਕਿਸਾਨਾਂ 'ਤੇ ਕਰ ਰਹੀ ਜੁਲਮ - ਕੇਜਰੀਵਾਲ
. . .  about 3 hours ago
ਦਿੱਲੀ 'ਚ ਬਿਜਲੀ ਕੰਪਨੀਆਂ ਹੁਣ ਚੂੰ ਤੱਕ ਨਹੀਂ ਕਰਦੀਆਂ - ਕੇਜਰੀਵਾਲ
. . .  about 3 hours ago
ਜੇਕਰ ਕਾਰਪੋਰੇਟਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਸਕਦੇ ਹਨ ਤਾਂ ਕਿਸਾਨਾਂ ਦੇ ਕਿਉਂ ਨਹੀਂ - ਕੇਜਰੀਵਾਲ
. . .  about 3 hours ago
ਮੇਰਠ ਮਹਾਂਪੰਚਾਇਤ ’ਚ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਹਨ ਕੇਜਰੀਵਾਲ
. . .  about 3 hours ago
ਮੇਰਠ, 28 ਫਰਵਰੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੇਰਠ ਮਹਾਂਪੰਚਾਇਤ ’ਚ ਕਿਸਾਨਾਂ ਨੂੰ ਸੰਬੋਧਨ...
ਸੰਗਰੂਰ 'ਚ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਵਲੋਂ ਪ੍ਰਦਰਸ਼ਨ
. . .  about 3 hours ago
ਸੰਗਰੂਰ, 28 ਫਰਵਰੀ (ਧੀਰਜ ਪਸ਼ੋਰੀਆ) - ਪੰਜਾਬ ਦੇ ਸੈਂਕੜੇ ਬੇਰੁਜ਼ਗਾਰਾਂ ਵਲੋਂ ਸੰਗਰੂਰ ਸਥਿਤ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ...
ਸਕੂਟੀ 'ਤੇ ਜਾ ਰਹੀਆਂ ਮਾਂ-ਧੀ ਨੂੰ ਲੁੱਟ ਦੀ ਨੀਅਤ ਨਾਲ ਸੁੱਟਿਆ, ਮਾਂ ਦੀ ਮੌਤ, ਲੁਟੇਰੇ ਕਾਬੂ
. . .  about 3 hours ago
ਊਧਨਵਾਲ (ਬਟਾਲਾ), 28 ਫਰਵਰੀ (ਪਰਗਟ ਸਿੰਘ) - ਇਕ ਮਾਂ ਤੇ ਉਸ ਦੀ ਬੇਟੀ ਸਕੂਟੀ 'ਤੇ ਦਵਾਈ ਲੈਣ ਜਾ ਰਹੀਆਂ ਨੂੰ ਨੇੜੇ ਊਧਨਵਾਲ ਵਿਖੇ ਦੋ ਨੌਜਵਾਨਾਂ ਵਲੋਂ ਸਾਈਡ ਮਾਰ ਕੇ ਸੁੱਟ ਦਿੱਤਾ...
ਲੁਧਿਆਣਾ : ਦੋ ਤਸਕਰ 10 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ
. . .  about 4 hours ago
ਲੁਧਿਆਣਾ, 28 ਫਰਵਰੀ (ਪਰਮਿੰਦਰ ਸਿੰਘ ਆਹੂਜਾ) - ਐੱਸਟੀਐੱਫ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ...
ਤੇਜ਼ ਰਫ਼ਤਾਰ ਬੱਸ ਦੀ ਲਪੇਟ ’ਚ ਬਜ਼ੁਰਗ ਔਰਤ ਦੀ ਮੌਤ
. . .  about 4 hours ago
ਗੁਰਾਇਆ, 28 ਫਰਵਰੀ ( ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਥਾਣਾ ਸਾਹਮਣੇ ਬਣੇ ਪੁੱਲ ਥੱਲੇ ਸਰਵਿਸ ਲਾਇਨ 'ਤੇ ਇੱਕ ਤੇਜ਼ ਰਫ਼ਤਾਰ ਬੱਸ ਅਤੇ ਮੋਟਰਸਾਇਕਲ ਦੀ ਟੱਕਰ ’ਚ...
ਕਮਿਊਨਿਟੀ ਹੈਲਥ ਸੈਂਟਰ ਘਨੌਰ ਵਿਚ ਵਾਧਾ ਅਤੇ ਨਵੀਕਰਨ ਕਰਨ ਲਈ ਸਿਹਤ ਮੰਤਰੀ ਵੱਲੋਂ ਰੱਖਿਆ ਨੀਂਹ ਪੱਥਰ
. . .  about 4 hours ago
ਘਨੌਰ, 28 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ)- ਪਟਿਆਲਾ ਜਿਲੇ ਦੇ ਕਸਬਾ ਘਨੌਰ ਵਿਖੇ ਅੱਜ ਐਤਵਾਰ ਨੂੰ ਸਿਹਤ ਪਰਿਵਾਰ ਭਲਾਈ ਅਤੇ ਕਿਰਤ...
ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਸਿੱਖ ਜਥੇਬੰਦੀਆਂ ਵੱਲੋ ਕੇਂਦਰ ਸਰਕਾਰ ਖਿਲਾਫ ਰੋਸ ਮਾਰਚ
. . .  about 4 hours ago
ਸੁਲਤਾਨਵਿੰਡ, 28 ਫਰਵਰੀ (ਗੁਰਨਾਮ ਸਿੰਘ ਬੁੱਟਰ) - ਕੇਂਦਰ ਸਰਕਾਰ ਦੀਆ ਕਿਸਾਨ ਮਾਰੂ ਨੀਤੀਆਂ ਖਿਲਾਫ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਨਿਊ ਅੰਮ੍ਰਿਤਸਰ ਦੇ...
ਲੁਟੇਰੇਆਂ ਨੇ ਬੱਚੇ ਸਾਹਮਣੇ ਮਾਂ ਦੀ ਚਾਕੂ ਮਾਰ ਕੇ ਕੀਤੀ ਹੱਤਿਆ, 25 ਸਾਲਾ ਸਿਮਰਨ ਪਟਿਆਲਾ ਵਿਆਹੀ ਹੋਈ ਸੀ
. . .  about 4 hours ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਦੇ ਆਦਰਸ਼ ਨਗਰ ਥਾਣਾ ਇਲਾਕੇ ਵਿਚ ਚੈਨ ਸਨੈਚਿੰਗ ਦੀ ਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ...
ਕੋਰੋਨਾ ਪਾਜ਼ੀਟਿਵ ਸੁੱਖ ਸਰਕਾਰੀਆ ਇਕਾਂਤਵਾਸ ਪਰ ਜ਼ਰੂਰੀ ਫਾਈਲਾਂ ਦਾ ਕੰਮ ਵੀ ਨਿਬੇੜ ਰਹੇ ਹਨ
. . .  about 5 hours ago
ਅਜਨਾਲਾ, 28 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) -ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਹੈ ਕਿ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਉਨ੍ਹਾਂ ਨੇ ਆਪਣੇ...
ਇਸਰੋ ਨੇ ਆਪਣੇ ਲਾਂਚ ਵਿਚ ਪੁਲਾੜ 'ਚ ਭੇਜੀ ਭਗਵਤ ਗੀਤਾ ਤੇ ਮੋਦੀ ਦੀ ਫ਼ੋਟੋ
. . .  about 5 hours ago
ਬੈਂਗਲੁਰੂ, 28 ਫਰਵਰੀ - ਇਸਰੋ ਵਲੋਂ ਸਾਲ ਦਾ ਪਹਿਲਾ ਮਿਸ਼ਨ ਅਮੈਜੋਨੀਆ ਲਾਂਚ ਕੀਤਾ ਗਿਆ। ਇਸ ਦੇ ਨਾਲ ਹੀ ਪੁਲਾੜ ਵਿਚ ਭਗਵਤ ਗੀਤਾ...
12ਵਾਂ ਵੈਟਨਰੀ ਇੰਸਪੈਕਟਰ ਦਿਵਸ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਨਾਇਆ ਜਾਵੇਗਾ
. . .  about 6 hours ago
ਪਠਾਨਕੋਟ, 28 ਫਰਵਰੀ (ਸੰਧੂ) - ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ‌‌ ਵੱਲੋਂ 12ਵਾਂ‌ ਇੰਸਪੈਕਟਰ ਦਿਵਸ ਸੂਬਾ ਪ੍ਰਧਾਨ...
ਪੰਜਾਬ ਸਮੇਤ 6 ਰਾਜਾਂ ਵਿਚ ਕੋਰੋਨਾ ਕੇਸਾਂ ਵਿਚ ਭਾਰੀ ਵਾਧਾ - ਭਾਰਤ ਸਰਕਾਰ
. . .  about 6 hours ago
ਨਵੀਂ ਦਿੱਲੀ, 28 ਫਰਵਰੀ - ਭਾਰਤ ਸਰਕਾਰ ਨੇ ਕਿਹਾ ਹੈ ਕਿ ਮਹਾਰਾਸ਼ਟਰ, ਕੇਰਲਾ, ਪੰਜਾਬ, ਕਰਨਾਟਕਾ, ਤਾਮਿਲਨਾਡੂ ਤੇ ਗੁਜਰਾਤ ਵਿਚ ਕੋਵਿਡ 19 ਦੇ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਇਨ੍ਹਾਂ 6 ਰਾਜਾਂ...
ਜਵਾਈ ਵਲੋਂ ਪਤਨੀ ਦਾ ਬੇਹਿਰਮੀ ਨਾਲ ਕਤਲ
. . .  about 6 hours ago
ਮਾਹਿਲਪੁਰ 28 ਫਰਵਰੀ (ਦੀਪਕ ਅਗਨੀਹੋਤਰੀ)-ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਬਘੌਰਾ ਵਿਖੇ ਇਕ ਜਵਾਈ ਵਲੋਂ ਆਪਣੀ ਪਤਨੀ ਦਾ ਬੇਹਿਰਮੀ ਨਾਲ ਕਤਲ ਕਰਕੇ ਸੱਸ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੇ ਮੁੱਖ ਅੰਸ਼
. . .  about 6 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੇ ਮੁੱਖ ਅੰਸ਼...
ਗੁਰੂ ਰਵਿਦਾਸ ਜੀ ਨੇ ਸਮਾਜ ਦੀਆਂ ਕੁਰੀਤੀਆਂ ਦੀ ਕੀਤੀ ਗੱਲ - ਮੋਦੀ
. . .  about 7 hours ago
ਪਾਰਸ ਤੋਂ ਵੀ ਮਹੱਤਵਪੂਰਨ ਹੈ ਪਾਣੀ - ਮੋਦੀ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਚੇਤ ਸੰਮਤ 552

ਪਹਿਲਾ ਸਫ਼ਾ

ਅੱਜ ਤੋਂ 21 ਦਿਨ ਲਈ ਸਮੁੱਚੇ ਦੇਸ਼ 'ਚ ਤਾਲਾਬੰਦੀ

ਆਪਣੇ ਤੇ ਆਪਣੇ ਪਰਿਵਾਰ ਖ਼ਾਤਰ ਘਰਾਂ ਅੰਦਰ ਹੀ ਰਹੋ-ਪ੍ਰਧਾਨ ਮੰਤਰੀ

ਕੋਰੋਨਾ ਨਾਲ ਨਜਿੱਠਣ ਲਈ ਸਿਹਤ ਸਹੂਲਤਾਂ ਵਾਸਤੇ 15 ਹਜ਼ਾਰ ਕਰੋੜ ਦਾ ਐਲਾਨ
• ਕਰਫ਼ਿਊ ਦੀ ਤਰ੍ਹਾਂ ਹੀ ਸਮਝਿਆ ਜਾਵੇ • ਘਰ ਦੀ ਦਹਿਲੀਜ਼ ਨੂੰ 'ਲਛਮਣ ਰੇਖਾ' ਮੰਨਣ ਲੋਕ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ 24 ਮਾਰਚ-ਸਮਾਜਿਕ ਦੂਰੀ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਦਾ ਇਕਲੌਤਾ ਤਰੀਕਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ 21 ਦਿਨਾਂ ਲਈ ਪੂਰੇ ਭਾਰਤ 'ਚ ਤਾਲਾਬੰਦੀ (ਲਾਕਡਾਊਨ) ਕਰਨ ਦਾ ਐਲਾਨ ਕਰ ਦਿੱਤਾ | ਪ੍ਰਧਾਨ ਮੰਤਰੀ ਦੇ ਐਲਾਨ ਤੋਂ ਤੁਰੰਤ ਬਾਅਦ ਕੇਂਦਰ ਨੇ ਸੜਕੀ, ਰੇਲ ਅਤੇ ਹਵਾਈ ਸੇਵਾਵਾਂ ਵੀ 14 ਅਪ੍ਰੈਲ ਤੱਕ ਬੰਦ ਕਰ ਦਿੱਤੀਆਂ ਹਨ, ਹਾਲਾਂਕਿ ਦੇਸ਼ ਭਰ 'ਚ ਜ਼ਰੂਰੀ ਚੀਜ਼ਾਂ ਲਈ ਮਾਲ ਢੁਹਾਈ ਜਾਰੀ ਰਹੇਗੀ | ਪ੍ਰਧਾਨ ਮੰਤਰੀ ਦਾ ਇਹ ਐਲਾਨ ਉਸ ਦਿਨ ਆਇਆ ਹੈ ਜਦੋਂ ਦੇਸ਼ ਭਰ 'ਚ ਕੋਰੋਨਾ ਪ੍ਰਭਾਵਿਤ ਕੇਸਾਂ ਦੀ ਗਿਣਤੀ 500 ਤੋਂ ਪਾਰ ਪਹੁੰਚ ਚੁੱਕੀ ਹੈ | ਜ਼ਿਕਰਯੋਗ ਹੈ ਕਿ ਤਾਲਾਬੰਦੀ ਦੀ ਉਲੰਘਣਾ ਕਰਨ 'ਤੇ 2 ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ | ਐਤਵਾਰ ਨੂੰ 14 ਘੰਟੇ ਲਈ ਜਨਤਾ ਕਰਫਿਊ ਲਗਾਉਣ ਤੋਂ 2 ਦਿਨ ਬਾਅਦ ਇਕ ਵਾਰ ਫਿਰ ਵੀਡਿਓ ਕਾਨਫਰਸਿੰਗ ਰਾਹੀਂ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮੰਗਲਵਾਰ ਰਾਤ 12 ਵਜੇ ਤੋਂ ਦੇਸ਼ ਭਰ 'ਚ ਤਾਲਾਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਵੀ ਕਰਫਿਊ ਹੀ ਹੈ, ਜੇ ਜਨਤਾ ਕਰਫਿਊ ਤੋਂ ਥੋੜ੍ਹਾ ਸਖ਼ਤ ਹੋਵੇਗਾ 21 ਦਿਨ ਦੀ ਤਾਲਾਬੰਦੀ ਦੀ ਗੰਭੀਰਤਾ ਨੂੰ ਮੋਦੀ ਨੇ ਇਹ ਕਹਿ ਕੇ ਦੇਸ਼ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ 21 ਦਿਨਾਂ ਦੀ ਤਾਲਾਬੰਦੀ ਦਾ ਪਾਲਣ ਨਾ ਕੀਤਾ ਗਿਆ ਤਾਂ ਦੇਸ਼ 21 ਸਾਲ ਪਿੱਛੇ ਚਲਾ ਜਾਏਗਾ | ਆਉਣ ਵਾਲੇ 21 ਦਿਨਾਂ 'ਚ ਘਰ ਦੀ ਡਿਓੜੀ ਨੂੰ ਲਕਸ਼ਮਣ ਰੇਖਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਇਸ ਦੌਰਾਨ ਇਹ ਰੇਖਾ ਪਾਰ ਕੀਤੀ ਤਾਂ ਤੁਸੀਂ ਵਾਇਰਸ ਨੂੰ ਘਰ ਦੇ ਅੰਦਰ ਸੱਦਾ ਦਿਓਗੇ | ਮਿੱਥੇ ਦਿਨਾਂ ਦੀ ਹੱਦ ਨੂੰ ਵਿਗਿਆਨਕ ਢੰਗ ਨਾਲ ਸਮਝਾਉਂਦਿਆਂ ਕਿਹਾ ਕਿ ਸਿਹਤ ਮਾਹਿਰਾਂ ਮੁਤਾਬਿਕ ਕੋਰੋਨਾ ਵਾਇਰਸ ਦੇ ਪ੍ਰਭਾਵ ਦੀ ਕੜੀ ਤੋੜਣ ਲਈ ਘੱਟੋ-ਘੱਟ 21 ਦਿਨਾਂ ਦਾ ਸਮਾਂ ਬਹੁਤ ਅਹਿਮ ਹੈ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵਲੋਂ ਪੂਰੇ ਦੇਸ਼ 'ਚ ਤਾਲਾਬੰਦੀ ਦੇ ਐਲਾਨ ਤੋਂ ਪਹਿਲਾਂ ਕਈ ਰਾਜਾਂ ਦੇ ਮੁੱਖ ਮੰਤਰੀ ਰਾਜ ਪੱਧਰ 'ਤੇ ਤਾਲਾਬੰਦੀ ਦਾ ਐਲਾਨ ਕਰ ਚੁੱਕੇ ਹਨ |ਕੋਰੋਨਾ ਕਾਰਨ ਸੂਬੇ 'ਚ ਕਰਫਿਊ ਦਾ ਐਲਾਨ ਕਰਨ ਵਾਲਾ ਪੰਜਾਬ ਪਹਿਲਾਂ ਰਾਜ ਸੀ ਜਿਸ ਤੋਂ ਬਾਅਦ ਮਹਾਰਾਸ਼ਟਰ ਸਮੇਤ ਕੁਝ ਰਾਜਾਂ ਨੇ ਵੀ ਕਰਫਿਊ ਦਾ ਐਲਾਨ ਕੀਤਾ ਸੀ | ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਇਕ ਪੋਸਟਰ ਵੀ ਵਿਖਾਇਆ ਜਿਸ 'ਚ ਕੋਰੋਨਾ ਨੂੰ ਪਰਿਭਾਸ਼ਿਤ ਕਰਦਿਆਂ ਕਿਹਾ ਗਿਆ ਸੀ ਕਿ ਕੋਈ ਵੀ ਰੋਡ 'ਤੇ ਨਾ ਨਿਕਲੇ' ਅਫਵਾਹਾਂ ਅਤੇ ਅੰਧਵਿਸ਼ਵਾਸ ਤੋਂ ਬਚਣ ਦੀ ਤਾਕੀਦ ਪ੍ਰਧਾਨ ਮੰਤਰੀ ਨੇ ਬਿਮਾਰੀ ਦੇ ਲੱਛਣਾਂ ਦੀ ਸੂਰਤ 'ਚ ਬਿਨਾਂ ਡਾਕਟਰੀ ਸਲਾਹ 'ਤੇ ਦਵਾਈ ਨਾ ਲੈੱਣ ਦੀ ਅਪੀਲ ਕੀਤੀ | ਮੋਦੀ ਨੇ ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਅਫਵਾਹ ਅਤੇ ਅੰਧਵਿਸ਼ਵਾਸ ਤੋਂ ਬਚਣ ਦੀ ਵੀ ਅਪੀਲ ਕੀਤੀ |
ਮੋਦੀ ਨੇ ਤਾਗੀਦ ਕਰਦਿਆਂ ਕਿਹਾ ਕਿ ਸਮਾਜਿਕ ਦੂਰੀ ਸਿਰਫ ਮਰੀਜ਼ਾਂ ਲਈ ਨਹੀਂ ਹੈ, ਸਗੋਂ ਇਹ ਵਾਹਿਦ ਤਰੀਕਾ ਹੈ ਜਿਸ ਰਾਹੀਂ ਵਾਇਰਸ ਨਾਲ ਲੜਿਆ ਜਾ ਸਕਦਾ ਹੈ | ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਸਾਰੇ ਦੇਸ਼ਵਾਸੀਆਂ, ਸਾਰੇ ਪਰਿਵਾਰਾਂ ਇਥੋਂ ਤੱਕ ਕਿ ਪ੍ਰਧਾਨ ਮੰਤਰੀ ਲਈ ਵੀ ਹੈ |
ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੰਦਿਆਂ ਇਹ ਵੀ ਕਿਹਾ ਕਿ ਕਈ ਵਾਰ ਸ਼ੁਰੂਆਤੀ ਦਿਨਾਂ 'ਚ ਬਿਲਕੁਲ ਇਨਸਾਨ ਆਮ ਵਾਂਗ ਲਗਦਾ ਹੈ | ਪਰ ਕਈ ਵਾਰ ਇਕੱਲਾ ਪ੍ਰਭਾਵਿਤ ਵਿਅਕਤੀ ਵੀ ਸੈਂਕੜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ | ਵਾਇਰਸ ਫੈਲਣ ਦੀ ਤੁਲਨਾ ਜੰਗਲ ਦੀ ਅੱਗ ਨਾਲ ਕਰਦਿਆਂ ਉਨ੍ਹਾਂ ਆਲਮੀ ਅੰਕੜੇ ਵੀ ਸਾਹਮਣੇ ਰੱਖੇ | ਮੋਦੀ ਨੇ ਕਿਹਾ ਕਿ ਪਹਿਲੇ ਇਕ ਲੱਖ ਲੋਕਾਂ ਨੂੰ ਪ੍ਰਭਾਵਿਤ ਹੋਣ 'ਚ 67 ਦਿਨ ਲੱਗੇ ਜਦਕਿ ਫਿਰ ਇਸ ਨੂੰ 2 ਲੱਖ ਦੇ ਅੰਕੜੇ ਤੱਕ ਪਹੁੰਚਣ 'ਚ ਸਿਰਫ 11 ਦਿਨ ਅਤੇ ਫਿਰ 3 ਲੱਖ ਤੱਕ ਪਹੁੰਚਣ 'ਚੇ ਸਿਰਫ 4 ਦਿਨ ਲੱਗੇ |
ਸਿਹਤ ਬੁਨਿਆਦੀ ਢਾਂਚੇ ਲਈ 15000 ਕਰੋੜ ਰੁਪਏ ਦੀ ਵਿਵਸਥਾ
ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਸਿਹਤ ਬੁਨਿਆਦੀ ਢਾਂਚੇ ਲਈ 15000 ਕਰੋੜ ਦੇ ਫੰਡ ਦਾ ਐਲਾਨ ਕੀਤਾ | ਜ਼ਿਕਰਯੋਗ ਹੈ ਕਿ ਆਈ.ਸੀ.ਐਮ.ਆਰ. ਦਾ ਮੁਤਾਬਿਕ ਭਾਰਤ ਕੋਲ ਇਸ ਸਮੇਂ 12 ਹਜ਼ਾਰ ਕੇਸਾਂ ਦੀ ਪ੍ਰਤੀ-ਦਿਨ ਜਾਂਚ ਕਰਨ ਦੀ ਸਮਰੱਥਾ ਹੈ | 118 ਸਰਕਾਰੀ ਅਤੇ 22 ਨਿੱਜੀ ਲੈਬਾਂ ਰਾਹੀਂ ਭਾਰਤ 'ਚ ਇਹ ਜਾਂਚ ਕੀਤੀ ਜਾ ਸਕਦੀ ਹੈ | ਜਿਸ ਲਈ ਦੇਸ਼ ਭਰ 'ਚ 15,500 ਕੁਲੇਕਸ਼ਨ ਸੈਂਟਰ ਹਨ | ਮੋਦੀ ਨੇ ਕਿਹਾ ਕਿ ਉਨ੍ਹਾਂ ਰਾਜ ਸਰਕਾਰਾਂ ਨੂੰ ਅਪੀਲ ਕਰਕੇ ਸਿਹਤ ਸੇਵਾਵਾਂ ਨੂੰ ਤਰਜੀਹ 'ਤੇ ਰੱਖਣ ਨੂੰ ਕਿਹਾ ਹੈ | ਪ੍ਰਧਾਨ ਮੰਤਰੀ ਨੇ ਇਟਲੀ ਅਤੇ ਅਮਰੀਕਾ ਦਾ ਉਚੇਚੇ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਬਿਹਤਰੀਨ ਸਿਹਤ ਸੁਵਿਧਾਵਾਂ ਹੋਣ 'ਤੇ ਵੀ ਉਨ੍ਹਾਂ ਦੇਸ਼ਾਂ 'ਚ ਕੋਰੋਨਾ ਦਾ ਕਾਫੀ ਪ੍ਰਭਾਵ ਪਿਆ | ਮੋਦੀ ਨੇ ਨਾਲ ਹੀ ਉਨ੍ਹਾਂ ਦੇਸ਼ਾਂ ਤੋਂ ਸਿੱਖਿਆ ਲੈਣ ਲਈ ਕਿਹਾ ਜਿਨਾਂ ਨੇ ਘਰ ਅੰਦਰ ਰਹਿ ਕੇ ਇਸ 'ਤੇ ਕਾਬੂ ਪਾਇਆ |
'ਜਾਨ ਹੈ ਤਾਂ ਜਹਾਨ ਹੈ' ਦਾ ਮੰਤਰ ਦਿੰਦਿਆਂ ਮੋਦੀ ਨੇ ਕਿਹਾ ਕਿ ਇਹ (ਤਾਲਾਬੰਦੀ) ਔਖਾ ਰਾਹ ਹੈ ਪਰ ਸੰਜਮ ਅਤੇ ਸੰਕਲਪ ਨਾਲ ਇਸ ਨਿਭਾਇਆ ਜਾ ਸਕਦਾ ਹੈ |
ਘਬਰਾਹਟ 'ਚ ਖ਼ਰੀਦਦਾਰੀ ਦੀ ਲੋੜ ਨਹੀਂ-ਮੋਦੀ
ਨਵੀਂ ਦਿੱਲੀ, 24 ਮਾਰਚ (ਪੀ.ਟੀ.ਆਈ.)-ਖ਼ਦਸ਼ੇ ਦੂਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਭਰ 'ਚ 21 ਦਿਨਾਂ ਦੀ ਤਾਲਾਬੰਦੀ ਦੌਰਾਨ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਉਪਲਬਧਤਾ ਸਬੰਧੀ ਲੋਕਾਂ ਨੂੰ ਘਬਰਾਹਟ ਦੀ ਲੋੜ ਨਹੀਂ ਹੈ ਕਿਉਂਕਿ ਕੇਂਦਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਇਸ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨਗੀਆਂ | ਦੇਸ਼ ਭਰ 'ਚ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਵੱਖ-ਵੱਖ ਥਾਵਾਂ 'ਤੇ ਲੋਕਾਂ ਵਲੋਂ ਘਬਰਾਹਟ 'ਚ ਖ਼ਰੀਦਦਾਰੀ ਕਰਨ ਦੀਆਂ ਰਿਪੋਰਟਾਂ ਦਰਮਿਆਨ ਲੋਕਾਂ ਨੂੰ 'ਘਬਰਾਹਟ 'ਚ ਖ਼ਰੀਦਦਾਰੀ' ਕਰਨ ਤੋਂ ਬਚਣ ਲਈ ਕਿਹਾ | ਉਨ੍ਹਾਂ ਕਿਹਾ ਕਿ ਦੁਕਾਨਾਂ ਦੁਆਲੇ ਚੱਕਰ ਲਗਾ ਕੇ ਲੋਕ ਕੋਰੋਨਾ ਵਾਇਰਸ ਦੇ ਫ਼ੈਲਣ ਦਾ ਜੋਖ਼ਮ ਉਠਾ ਰਹੇ ਹਨ |
ਐਨ. ਪੀ. ਆਰ. ਤੇ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਮੁਲਤਵੀ
ਦੇਸ਼ ਭਰ 'ਚ 21 ਦਿਨਾਂ ਦੀ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਕੌਮੀ ਆਬਾਦੀ ਰਜਿਸਟਰ (ਐਨ.ਪੀ.ਆਰ.) ਦੇ ਨਵੀਨੀਕਰਨ ਦੇ ਅਮਲ ਅਤੇ ਮਰਦਮਸ਼ੁਮਾਰੀ-2021 ਦੇ ਪਹਿਲੇ ਪੜਾਅ ਨੂੰ ਅਣਮਿੱਥੇ ਸਮੇਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ | ਉਕਤ ਦੋਵੇਂ ਅਮਲ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਕੇ 30 ਸਤੰਬਰ ਤੱਕ ਚਲਣੇ ਸੀ | ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਚਲਦਿਆਂ ਐਨ.ਪੀ.ਆਰ. ਅਤੇ ਮਰਦਮਸ਼ੁਮਾਰੀ ਦੇ ਅਮਲ ਨੂੰ ਅਗਲੇ ਹੁਕਮਾਂ ਤੱਕ ਟਾਲ ਦਿੱਤਾ ਗਿਆ ਹੈ |

ਹੁਣ ਤੱਕ 10 ਮੌਤਾਂ

ਪੀੜਤਾਂ ਦੀ ਗਿਣਤੀ ਵਧ ਕੇ 536 ਹੋਈ
ਨਵੀਂ ਦਿੱਲੀ, 24 ਮਾਰਚ (ਏਜੰਸੀਆਂ)-ਜਾਨਲੇਵਾ ਕੋਰੋਨਾ ਵਾਇਰਸ ਨਾਲ ਅੱਜ ਇਕ ਹੋਰ ਮੌਤ ਹੋ ਜਾਣ ਨਾਲ ਦੇਸ਼ 'ਚ ਮੌਤਾਂ ਦੀ ਗਿਣਤੀ 10 ਹੋ ਗਈ ਹੈ ਅਤੇ ਪੀੜਤਾਂ ਦੀ ਗਿਣਤੀ 519 ਹੋ ਗਈ ਹੈ ਜਦੋਂ ਕਿ ਆਈ. ਸੀ. ਐਮ. ਆਰ. ਦੇ ਅੰਕੜੇ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 536 ਹੈ | ਮਹਾਰਾਸ਼ਟਰ 'ਚ 65 ਸਾਲ ਦੇ ਇਕ ਵਿਅਕਤੀ ਦੀ ਮੌਤ ਹੋਈ ਹੈ | ਮਹਾਰਾਸ਼ਟਰ 'ਚ ਪੀੜਤਾਂ ਦਾ ਅੰਕੜਾ 107 ਅਤੇ ਕੇਰਲ 'ਚ 95 'ਤੇ ਪੁੱਜ ਗਿਆ ਹੈ | ਪੰਜਾਬ 'ਚ 29, ਚੰਡੀਗੜ੍ਹ 'ਚ 7, ਦਿੱਲੀ 'ਚ 30, ਹਰਿਆਣਾ 'ਚ 28, ਹਿਮਾਚਲ ਪ੍ਰਦੇਸ਼ 'ਚ 3, ਰਾਜਸਥਾਨ 'ਚ 32 ਅਤੇ ਜੰਮੂ-ਕਸ਼ਮੀਰ 'ਚ 4, ਲੱਦਾਖ 'ਚ 13, ਉੱਤਰ ਪ੍ਰਦੇਸ਼ 'ਚ 33, ਉੱਤਰਾਖੰਡ 'ਚ 4, ਪੱਛਮੀ ਬੰਗਾਲ 'ਚ 9, ਕਰਨਾਟਕ 'ਚ 37, ਤੇਲੰਗਾਨਾ 'ਚ 35, ਤਾਮਿਲਨਾਡੂ 'ਚ 15 ਅਤੇ ਗੁਜਰਾਤ 'ਚ 33 ਵਿਅਕਤੀ ਕੋਵਿਡ-19 ਤੋਂ ਪੀੜਤ ਹਨ | ਇਸੇ ਦੌਰਾਨ ਕੇਂਦਰ ਨੇ ਅੱਜ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਲੋਕਾਂ ਨੂੰ ਘਰਾਂ ਦੇ ਅੰਦਰ ਰੱਖਣ ਲਈ ਜੇਕਰ ਲੋੜ ਪੈਂਦੀ ਹੈ ਤਾਂ ਕਰਫ਼ਿਊ ਲਗਾ ਦਿੱਤਾ ਜਾਵੇ | ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 31 ਮਾਰਚ ਤੱਕ ਲਾਕਡਾਊਨ ਕਰ ਦਿੱਤਾ ਹੈ ਅਤੇ ਪੰਜਾਬ ਸਮੇਤ ਕਈ ਸੂਬਿਆਂ 'ਚ ਕਰਫ਼ਿਊ ਲਾਗੂ ਹੈ | ਹਾਲਾਤ ਨੂੰ ਦੇਖਦੇ ਹੋਏ ਅੱਜ ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੀ ਸੂਬੇ 'ਚ ਕਰਫ਼ਿਊ ਲਗਾ ਦਿੱਤਾ ਹੈ | ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਕੋਰੋਨਾ ਵਾਇਰਸ ਤੋਂ ਪੀੜਤਾਂ ਦਾ ਅੰਕੜਾ 519 ਹੋ ਗਿਆ ਹੈ, ਜਿੰਨ੍ਹਾਂ 'ਚ 43 ਵਿਦੇਸ਼ੀ ਨਾਗਰਿਕ ਸ਼ਾਮਿਲ ਹਨ | ਇਸ ਜਾਨਲੇਵਾ ਵਾਇਰਸ ਨਾਲ ਮਹਾਰਾਸ਼ਟਰ 'ਚ 3, ਬਿਹਾਰ, ਕਰਨਾਟਕ, ਦਿੱਲੀ, ਗੁਜਰਾਤ, ਪੰਜਾਬ, ਪੱਛਮੀ ਬੰਗਾਲ ਅਤੇ ਹਿਮਾਚਲ ਪ੍ਰਦੇਸ਼ 'ਚ 1-1 ਮੌਤ ਹੋ ਚੁੱਕੀ ਹੈ | ਜਦੋਂਕਿ 40 ਵਿਅਕਤੀਆਂ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਜਾ ਚੁੱਕੀ ਹੈ | ਜਿਸ ਤਰ੍ਹਾਂ ਦੇਸ਼ 'ਚ ਪੀੜਤਾਂ ਦਾ ਅੰਕੜਾ ਵਧ ਰਿਹਾ ਹੈ, ਅਧਿਕਾਰੀਆਂ ਵਲੋਂ ਲਗਭਗ ਪੂਰੇ ਦੇਸ਼ 'ਚ 31 ਮਾਰਚ ਤੱਕ ਲਾਕਡਾਊਨ ਕੀਤਾ ਹੋਇਆ ਹੈ | ਸੜਕ, ਰੇਲ ਤੇ ਹਵਾਈ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ ਅਤੇ ਲੋਕਾਂ ਦੇ ਇਕੱਠੇ ਹੋਣ 'ਤੇ ਵੀ ਪਾਬੰਦੀ ਲਗਾਈ ਗਈ ਹੈ | ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਕੁਝ ਮੁੱਖ ਮੰਤਰੀਆਂ ਨੂੰ ਕਿਹਾ ਕਿ ਜੇਕਰ ਲੋੜ ਪੈਂਦੀ ਹੈ ਤਾਂ ਲੋਕਾਂ ਨੂੰ ਘਰਾਂ ਦੇ ਅੰਦਰ ਰੱਖਣ ਲਈ ਕਰਫ਼ਿਊ ਵੀ ਲਗਾ ਦਿੱਤਾ ਜਾਵੇ |
ਕੇਂਦਰੀ ਸਿਹਤ ਮੰਤਰੀ ਵਲੋਂ ਸਥਿਤੀ ਦਾ ਜਾਇਜ਼ਾ
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਦੇਸ਼ 'ਚ ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਾਂ ਦੀ ਸਥਿਤੀ ਦਾ ਜਾਇਜ਼ਾ ਲਿਆ | ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ 'ਚ ਹੁਣ ਤੱਕ 1,87,904 ਵਿਅਕਤੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ 35,073 ਵਿਅਕਤੀਆਂ ਨੇ 28 ਦਿਨਾਂ ਦੀ ਨਿਗਰਾਨੀ ਦੇ ਸਮੇਂ ਨੂੰ ਪੂਰਾ ਕਰ ਲਿਆ ਹੈ | ਕੇਂਦਰੀ ਮੰਤਰੀ ਨੇ ਐਨ. ਸੀ. ਡੀ. ਸੀ. ਦੇ ਕੰਟਰੋਲ ਰੂਮ ਅਤੇ ਜਾਂਚ ਲੈਬਾਰਟਰੀਆਂ ਦਾ ਦੌਰਾ ਵੀ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੌਜੂਦਾ ਸਥਿਤੀ ਦੀ ਸਮੀਖਿਆ ਵੀ ਕੀਤੀ | ਉਨ੍ਹਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਸ਼ਟਰੀ ਸਿਹਤ ਮਿਸ਼ਨ (ਐਨ. ਐਚ. ਐਮ.) ਦੇ ਪ੍ਰਬੰਧ ਨਿਰਦੇਸ਼ਕਾਂ ਅਤੇ ਸੀਨੀਅਰ ਨਿਗਰਾਨ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ | ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਵਿਗਿਆਨੀਆਂ ਨੂੰ ਨਮਨ ਕਰਦਾ ਹਾਂ, ਜੋ ਪ੍ਰੀਖਣ ਪ੍ਰਕਿਰਿਆਵਾ ਦੇ ਨਾਲ ਕੰਮ ਕਰਦੇ ਹਨ ਅਤੇ ਆਪਣੀ ਜ਼ਿੰਮੇਵਾਰੀ ਦੇ ਰਸਤੇ 'ਤੇ ਚਲਦੇ ਹੋਏ ਖ਼ੁਦ ਨੂੰ ਖ਼ਤਰੇ 'ਚ ਪਾਉਂਦੇ ਹਨ | ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਸਾਰੇ ਲੋਕ ਜੋ ਘਰਾਂ ਜਾਂ ਕੇਂਦਰਾਂ 'ਚ ਅਲੱਗ-ਅਲੱਗ ਹਨ, ਉਹ ਚੌਕਸੀ ਵਰਤਨ ਅਤੇ ਸਮਾਜਿਕ ਦੂਰੀ ਦੇ ਪ੍ਰੋਟੋਕਾਲ ਅਤੇ ਨਿੱਜੀ ਸਿਹਤ ਦਾ ਧਿਆਨ ਰੱਖਣ | ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਦੀ ਲੋੜ ਹੈ |
ਮੁੰਬਈ 'ਚ ਇਕ ਹੋਰ ਮੌਤ
ਮੁੰਬਈ 'ਚ ਇਕ ਹੋਰ ਮੌਤ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ | ਜਾਣਕਾਰੀ ਅਨੁਸਾਰ 65 ਸਾਲ ਦੇ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ 15 ਮਾਰਚ ਨੂੰ ਯੂ. ਏ. ਈ. ਤੋਂ ਆਇਆ ਸੀ | ਉਸ ਨੂੰ ਬੁਖ਼ਾਰ, ਖੰਘ ਅਤੇ ਸਾਹ ਲੈਣ 'ਚ ਪ੍ਰੇਸ਼ਾਨੀ ਦੇ ਬਾਅਦ ਕਸਤੂਰਬਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ | ਬੀ. ਐਮ. ਸੀ. ਨੇ ਵੀ ਉਕਤ ਬਜ਼ੁਰਗ ਦੀ ਮੌਤ ਦੀ ਪੁਸ਼ਟੀ ਕੀਤੀ ਹੈ | 15 ਮਾਰਚ ਨੂੰ ਉਹ ਯੂ. ਏ. ਈ. ਤੋਂ ਗੁਜਰਾਤ ਦੇ ਅਹਿਮਦਾਬਾਦ ਪੁੱਜਾ ਸੀ ਅਤੇ 20 ਮਾਰਚ ਨੂੰ ਮੁੰਬਈ ਆਇਆ ਸੀ | ਹਸਪਤਾਲ 'ਚ ਦਾਖ਼ਲ ਹੋਣ ਦੇ ਬਾਅਦ ਉਸ ਦਾ ਕੋਰੋਨਾ ਵਾਇਰਸ ਸਬੰਧੀ ਟੈਸਟ ਪਾਜੀਟਿਵ ਆਇਆ ਸੀ | ਉਹ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਬੀਮਾਰੀ ਤੋਂ ਵੀ ਪੀੜਤ ਸੀ |
32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪੂਰਨ ਬੰਦ
ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਹੁਣ ਤੱਕ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪੂਰਨ ਬੰਦ (ਲਾਕਡਾਊਨ) ਦਾ ਐਲਾਨ ਕੀਤਾ ਹੋਇਆ ਹੈ ਜਦੋਂਕਿ ਕਿ ਤਿੰਨ ਸੂਬਿਆਂ ਨੇ ਆਪਣੇ ਕੁਝ ਇਲਾਕਿਆਂ 'ਚ ਪਾਬੰਦੀਆਂ ਲਗਾਈਆਂ ਹਨ | ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਆਪਣੇ ਖੇਤਰ 'ਚ ਕੁਝ ਗਤੀਵਿਧੀਆਂ 'ਤੇ ਰੋਕ ਲਗਾਈ ਹੈ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਲਾਕਡਾਊਨ ਨਾਲ 560 ਜ਼ਿਲਿ੍ਹਆਂ 'ਚ ਪੂਰੀ ਤਰ੍ਹਾਂ ਬੰਦ ਹੈ | ਇਸੇ ਦੌਰਾਨ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਓਡੀਸ਼ਾ ਦੇ ਕੁਝ ਖੇਤਰ ਅਜਿਹੇ ਹਨ, ਜਿਥੇ ਕੁਝ ਪਾਬੰਦੀਆਂ ਹੀ ਲਗਾਈਆਂ ਗਈਆਂ ਹਨ | ਤਿੰਨਾਂ ਸੂਬਿਆਂ 'ਚ ਕੁੱਲ 58 ਜ਼ਿਲ੍ਹੇ ਬੰਦ ਹਨ | ਉਥੇ ਲਕਸ਼ਦੀਪ 'ਚ ਅੰਸ਼ਿਕ ਲਾਕਡਾਊਨ ਕੀਤਾ ਗਿਆ ਹੈ | ਯਾਤਰੀ ਜਹਾਜ਼ਾਂ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਧਾਰਾ 144 ਲਾਗੂ ਕੀਤੀ ਗਈ ਹੈ | ਦੇਸ਼ 'ਚ ਕੁੱਲ 28 ਸੂਬੇ ਅਤੇ ਅੱਠ ਕੇਂਦਰ ਸ਼ਾਸਿਤ ਪ੍ਰਦੇਸ਼ ਹਨ | ਇਸੇ ਦੌਰਾਨ ਕੇਂਦਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਾਧੂ ਪਾਬੰਦੀਆਂ ਲਗਾਉਣ ਸਬੰਧੀ ਨਿਰਦੇਸ਼ ਦਿੱਤੇ ਹਨ ਕਿ ਜੇਕਰ ਲੋੜ ਪੈਂਦੀ ਹੈ ਤਾਂ ਪੰਜਾਬ ਅਤੇ ਮਹਾਰਾਸ਼ਟਰ ਵਾਂਗ ਕਰਫ਼ਿਊ ਲਗਾ ਦਿੱਤਾ ਜਾਵੇ | ਇਸੇ ਦੌਰਾਨ ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਸਾਰੇ ਸੂਬਿਆਂ ਤੇ ਯੂ. ਟੀ. ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਸਾਰੀ ਸਥਿਤੀ 'ਤੇ ਨਿਗਰਾਨੀ ਰੱਖਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਪਾਬੰਦੀਆਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਿਖ਼ਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਵੀ ਸਾਰੇ ਸੂਬਿਆਂ ਦੇ ਪੁਲਿਸ ਮੁਖੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗ ਕੀਤੀ ਉਨ੍ਹਾਂ ਨੂੰ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਕਿਹਾ |
ਜਿੱਥੇ ਲੋੜ ਹੈ ਕਰਫ਼ਿਊ ਲਗਾਇਆ ਜਾਵੇ- ਕੇਂਦਰ
ਲਾਕਡਾਊਨ ਦੇ ਬਾਵਜੂਦ ਲੋਕਾਂ ਦਾ ਘਰਾਂ 'ਚੋਂ ਬਾਹਰ ਨਿਕਲਣਾ ਜਾਰੀ ਰਹਿਣ ਨੂੰ ਦੇਖਦੇ ਹੋਏ ਕੇਂਦਰ ਨੇ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਦੇ ਮੱਦੇਨਜ਼ਰ ਲੋਕਾਂ ਨੂੰ ਘਰਾਂ 'ਚ ਰੱਖਣ ਲਈ ਜਿੱਥੇ ਵੀ ਜ਼ਰੂਰਤ ਹੋਵੇ, ਉਥੇ ਕਰਫ਼ਿਊ ਲਗਾਇਆ ਜਾਵੇ | ਕੇਂਦਰ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕੁੱਝ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਜੇਕਰ ਲੋਕ ਘਰਾਂ 'ਚੋਂ ਬਾਹਰ ਨਿਕਲਣਾ ਜਾਰੀ ਰੱਖਦੇ ਹਨ ਤਾਂ ਕਰਫ਼ਿਊ ਲਗਾਉਣ ਦੀ ਲੋੜ ਹੈ | ਸੂਬਾ ਸਰਕਾਰਾਂ ਨੂੰ ਦੱਸਿਆ ਗਿਆ ਕਿ ਮੌਜੂਦਾ ਸਥਿਤੀ 'ਚ ਲੋਕਾਂ ਦਾ ਇਕੱਠੇ ਹੋਣਾ ਸਥਿਤੀ ਨੂੰ ਵਿਗਾੜ ਸਕਦਾ ਹੈ ਕਿਉਂਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਵਾਇਰਸ ਦੇ 500 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ | ਹੁਣ ਇਹ ਸੂਬਾ ਸਰਕਾਰਾਂ 'ਤੇ ਹੈ ਕਿ ਸਥਾਨਕ ਸਥਿਤੀ ਦੇ ਮੱਦੇਨਜ਼ਰ ਕੀ ਕਦਮ ਚੁੱਕਦੇ ਹਨ ਤੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਜ਼ਰੂਰੀ ਨਿਰਦੇਸ਼ ਦਿੰਦੇ ਹਨ, ਜਿੰਨ੍ਹਾਂ ਕੋਲ ਕਰਫ਼ਿਊ ਲਗਾਉਣ ਦਾ ਅਧਿਕਾਰ ਹੈ |
ਕੋਰੋਨਾ ਦੀ ਜਾਂਚ ਲਈ ਦੇਸ਼ ਭਰ 'ਚ 22 ਲੈਬਾਰਟਰੀ ਚੇਨ ਆਈ. ਸੀ. ਐਮ. ਆਰ. ਤੋਂ ਰਜਿਸਟਰਡ
ਨਵੀਂ ਦਿੱਲੀ, 24 ਮਾਰਚ (ਏਜੰਸੀ)-ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ਭਰ 'ਚ ਕਰੀਬ 15500 ਕੁਲੈਕਸ਼ਨ ਸੈਂਟਰਾਂ ਵਾਲੀਆਂ ਘੱਟੋ ਘੱਟ 22 ਨਿੱਜੀ ਲੈਬਾਰਟਰੀ ਚੇਨ ਆਈ. ਸੀ. ਐਮ. ਆਰ. ਵਲੋਂ ਰਜਿਸਟਰਡ ਕੀਤੀਆਂ ਗਈਆਂ ਹਨ | ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਇਲਾਵਾ 118 ਸਰਕਾਰੀ ਲੈਬਾਰਟਰੀਆਂ ਵੀ ਇਸ ਵਾਇਰਸ ਦੀ ਜਾਂਚ ਲਈ ਆਈ. ਸੀ. ਐਮ. ਆਰ. ਦੇ ਨੈੱਟਵਰਕ 'ਚ ਸ਼ਾਮਿਲ ਕੀਤੀਆ ਗਈਆਂ ਹਨ | ਇਸ ਨੈੱਟਵਰਕ ਦੀ ਸਮਰੱਥਾ 12000 ਨਮੂਨਿਆਂ ਦੀ ਰੋਜ਼ਾਨਾ ਜਾਂਚ ਕਰਨ ਦੀ ਹੈ | ਪਿਛਲੇ ਪੰਜ ਦਿਨਾਂ 'ਚ ਸਰਕਾਰੀ ਲੈਬਾਰਟਰੀਆਂ ਵਲੋਂ ਰੋਜ਼ਾਨਾ ਔਸਤਨ 1338 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ |

ਦੁਨੀਆ ਭਰ 'ਚ 17 ਹਜ਼ਾਰ ਤੋਂ ਵੱਧ ਮੌਤਾਂ

ਜਨੇਵਾ, 24 ਮਾਰਚ (ਏਜੰਸੀ)-ਵਿਸ਼ਵ ਭਰ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਨਾਲ ਕਰੀਬ 17226 ਮੌਤਾਂ ਹੋ ਚੁੱਕੀਆਂ ਹਨ ਜਦਕਿ 3,94,605 ਲੋਕ ਇਸ ਬਿਮਾਰੀ ਤੋਂ ਪੀੜਤ ਹਨ | ਇਸ ਤੋਂ ਇਲਾਵਾ 1 ਲੱਖ 3710 ਲੋਕ ਇਸ ਵਾਇਰਸ ਤੋਂ ਠੀਕ ਹੋਏ ਹਨ | ਦੁਨੀਆ ਦੇ ਹਰੇਕ ਮੁਲਕ 'ਚ ਫੈਲ ਚੁੱਕੇ ਇਸ ਵਾਇਰਸ ਨਾਲ ਸਭ ਤੋਂ ਵੱਧ 6077 ਲੋਕ ਇਟਲੀ 'ਚ ਮਾਰੇ ਗਏ ਹਨ | ਇਸ ਤੋਂ ਇਲਾਵਾ ਚੀਨ 'ਚ 3277, ਸਪੇਨ 'ਚ ਪਿਛਲੇ 24 ਘੰਟਿਆਂ 'ਚ 514 ਮੌਤਾਂ ਨਾਲ 2696 ਤੇ ਈਰਾਨ 'ਚ 1934 ਲੋਕਾਂ ਦੀ ਮੌਤ ਹੋ ਚੁੱਕੀ ਹੈ | ਇਸ ਤੋਂ ਇਲਾਵਾ ਅਮਰੀਕਾ 'ਚ 582 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ | ਫਰਾਂਸ 'ਚ 1100, ਇੰਗਲੈਂਡ 'ਚ 335 ਤੇ ਨੀਦਰਲੈਂਡ 'ਚ 276 ਲੋਕਾਂ ਦੀ ਮੌਤ ਹੋ ਗਈ ਹੈ |
ਇਟਲੀ 'ਚ ਕੋਰੋਨਾ ਵਾਇਰਸ ਨਾਲ 743 ਹੋਰ ਮੌਤਾਂ
ਵੀਨਸ/ਬਰੇਸ਼ੀਆ, (ਇਟਲੀ), (ਕੰਗ, ਬੂਰੇ ਜੱਟਾਂ)-ਇਟਲੀ 'ਚ ਕੋਰੋਨਾ ਵਾਇਰਸ ਨਾਲ 743 ਹੋਰ ਮੌਤਾਂ ਹੋ ਜਾਣ ਕਾਰਨ ਇੱਥੇ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6820 ਹੋ ਗਈ ਹੈ ਜਦੋਂ ਕਿ ਪੀੜਤਾਂ ਦੀ ਗਿਣਤੀ 69176 ਤੱਕ ਪਹੁੰਚ ਗਈ ਹੈ | ਪਿਛਲੇ 24 ਘੰਟਿਆਂ ਵਿਚ ਇੱਥੇ 52489 ਨਵੇਂ ਮਾਮਲੇ ਸਾਹਮਣੇ ਆਏ ਹਨ | ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਬਿਮਾਰੀ ਤੋਂ 8326 ਲੋਕ ਠੀਕ ਵੀ ਹੋਏ ਹਨ |
ਚੀਨ 'ਚ 78 ਨਵੇਂ ਮਾਮਲੇ
ਬੀਜਿੰਗ-ਚੀਨ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 78 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 74 ਲੋਕ ਵਿਦੇਸ਼ ਤੋਂ ਆਏ ਹਨ | ਨਵੇਂ ਮਾਮਲਿਆਂ ਤੋਂ ਬਾਅਦ ਚੀਨ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਕਿ ਲਾਗ ਦਾ ਦੂਜਾ ਪੜਾਅ ਨਾ ਸ਼ੁਰੂ ਹੋ ਜਾਵੇ | ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਅਨੁਸਾਰ ਸੋਮਵਾਰ ਨੂੰ ਚੀਨ ਦੇ ਹੁਬੇਈ ਸੂਬੇ 'ਚ ਕੋਰੋਨਾ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ | ਜ਼ਿਕਰਯੋਗ ਹੈ ਕਿ ਚੀਨ 'ਚ ਹੁਣ ਤੱਕ 3277 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 81177 ਲੋਕ ਪੀੜਤ ਹਨ |
ਭਾਰਤ 'ਚ ਕੋਰੋਨਾ ਵਾਇਰਸ ਦੇ ਖਾਤਮੇ ਦੀ ਸਮਰੱਥਾ-ਵਿਸ਼ਵ ਸਿਹਤ ਸੰਗਠਨ
ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਪੋਲੀਓ ਤੇ ਚੇਚਕ ਦੀ ਰੋਕਥਾਮ 'ਚ ਵਿਸ਼ਵ ਦੀ ਅਗਵਾਈ ਕਰਨ ਵਾਲੇ ਭਾਰਤ 'ਚ ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੇ ਖਾਤਮੇ ਦੀ ਵੀ ਬਹੁਤ ਵੱਡੀ ਸਮਰੱਥਾ ਹੈ | ਦੁਨੀਆ ਭਰ 'ਚ 16 ਹਜ਼ਾਰ ਤੋਂ ਵੱਧ ਜਾਨਾਂ ਲੈਣ ਵਾਲੇ ਕੋਰੋਨਾ ਵਾਇਰਸ ਬਾਰੇ ਬੋਲਦਿਆਂ ਵਿਸ਼ਵ ਸਿਹਤ ਸੰਗਠਨ ਦੇ ਮਾਈਕਲ ਰਿਆਨ ਨੇ ਕਿਹਾ ਕਿ ਦੁਨੀਆ ਦੇ ਦੂਸਰੇ ਸਭ ਤੋਂ ਵੱਧ ਜਨਸੰਖਿਆ ਵਾਲੇ ਦੇਸ਼ 'ਚ ਕੋਰੋਨਾ ਵਾਇਰਸ ਦੇ ਖਾਤਮੇ ਦੀ ਅਪਾਰ ਸਮਰੱਥਾ ਹੈ ਕਿਉਂਕਿ ਇਸ ਨੇ ਪਿਛਲੇ ਸਮੇਂ 'ਚ ਲੋਕਾਂ ਦੇ ਸਹਿਯੋਗ ਨਾਲ ਪੋਲੀਓ ਤੇ ਚੇਚਕ ਦੀ ਰੋਕਥਾਮ 'ਚ ਸਫਲਤਾ ਹਾਸਲ ਕੀਤੀ ਹੈ |
ਅਮਰੀਕਾ 'ਚ ਹੁਣ ਤੱਕ 600 ਮੌਤਾਂ
ਵਾਸ਼ਿੰਗਟਨ-ਅਮਰੀਕਾ 'ਚ ਹੁਣ ਤੱਕ 600 ਮੌਤਾਂ ਹੋ ਚੁੱਕੀਆਂ ਹਨ ਜਦੋਂਕਿ 49,768 ਲੋਕ ਪੀੜਤ ਹਨ, ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹੱਤਵਪੂਰਨ ਮੈਡੀਕਲ ਸਪਲਾਈ ਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਜਮਾਂਖੋਰੀ ਨੂੰ ਰੋਕਣ ਲਈ ਇਕ ਕਾਰਜਕਾਰੀ ਆਦੇਸ਼ 'ਤੇ ਹਸਤਾਖਰ ਕੀਤੇ ਹਨ | ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਮੈਡੀਕਲ ਸਲਾਹਕਾਰਾਂ ਵਲੋਂ ਪੂਰੇ ਅਮਰੀਕਾ ਨੂੰ ਬੰਦ ਕਰਨ ਦੇ ਸੁਝਾਅ ਨਾਲ ਸਹਿਮਤ ਨਹੀਂ ਹੈ ਕਿਉਂਕਿ ਇਸ ਨਾਲ ਦੇਸ਼ ਦੀ ਆਰਥਿਕਤਾ 'ਤੇ ਬੁਰਾ ਪ੍ਰਭਾਵ ਪਵੇਗਾ | ਇਸੇ ਦੌਰਾਨ ਅਮਰੀਕਾ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਾਗੂ ਕੀਤੇ ਜਨਤਾ ਕਰਫਿਊ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪ੍ਰੇਰਨਾ ਮਿਲਦੀ ਹੈ |
ਕੋਰੋਨਾ ਦੀ ਜਾਂਚ 'ਚ ਵਿਸ਼ਵ ਸਿਹਤ ਸੰਗਠਨ ਨੂੰ ਸ਼ਾਮਿਲ ਨਹੀਂ ਕਰੇਗਾ ਚੀਨ
ਨਵੀਂ ਦਿੱਲੀ-ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਇਸ ਵਾਇਰਸ ਨੂੰ ਕਾਬੂ ਕਰਨ ਲਈ ਇਹ ਜਾਨਣਾ ਜ਼ਰੂਰੀ ਹੈ ਇਹ ਵਾਇਰਸ ਆਇਆ ਕਿਥੋਂ? ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀ ਗੌਡਨ ਗੇਲੀਆ ਨੇ ਇਕ ਬਿਆਨ 'ਚ ਕਿਹਾ ਹੈ ਕਿ ਚੀਨ ਦੀ ਸਰਕਾਰ ਵੁਹਾਨ 'ਚ ਕੋਰੋਨਾ ਵਇਰਸ ਦੇ ਫੈਲਾਅ ਦੇ ਅਸਲ ਕਾਰਨਾਂ ਦੀ ਜਾਂਚ 'ਚ ਲੱਗੀ ਹੋਈ ਹੈ ਤੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੂੰ ਇਸ ਜਾਂਚ 'ਚ ਸ਼ਾਮਿਲ ਨਹੀਂ ਕੀਤਾ ਗਿਆ ਹੈ | ਇਸ ਦੀ ਜਾਂਚ 'ਚ ਅਸੀਂ ਚੀਨ ਸਰਕਾਰ ਦੀ ਮਦਦ ਕਰਨ ਲਈ ਬੇਹੱਦ ਉਤਸੁਕ ਹਾਂ | ਚੀਨ ਦੀ ਸਰਕਾਰ ਵੁਹਾਨ 'ਚ ਕੋਰੋਨਾ ਵਾਇਰਸ ਫੈਲਣ ਦੀ ਖੋਜ਼ਬੀਨ ਕਰ ਰਹੀ ਹੈ, ਪਰ ਦੁਨੀਅਆ ਦੇ ਕਈ ਦੇਸ਼ ਚੀਨ ਦੀ ਇਸ ਜਾਂਚ ਨੂੰ ਸ਼ੱਕ ਦੀ ਨਿਗਾਹ ਨਾਲ ਵੇਖ ਰਹੇ ਹਨ |

ਪੰਜਾਬ 'ਚ 6 ਹੋਰ ਮਾਮਲੇ-ਗਿਣਤੀ 29 ਹੋਈ

ਪਠਲਾਵੇ ਵਾਲੇ ਬਲਦੇਵ ਸਿੰਘ ਦੇ ਸੰਪਰਕ 'ਚ ਆਏ ਸਨ ਸਾਰੇ ਪੀੜਤ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 24 ਮਾਰਚ-ਜਿਥੇ ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਹੈ ਉਥੇ ਪੰਜਾਬ ਵਿਚ ਵੀ ਅਜਿਹੇ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ | ਸੂਬੇ 'ਚ 6 ਨਵੇਂ ਹੋਰ ਕੇਸਾਂ ਦੀ ਸਿਹਤ ਵਿਭਾਗ ਵਲੋਂ ਪੁਸ਼ਟੀ ਕੀਤੀ ਗਈ ਹੈ | ਰਾਜ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਵੇਂ ਆਏ 6 ਕੇਸਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਨਵਾਂਸ਼ਹਿਰ ਤੋਂ 3 ਹੋਰ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਤਿੰਨੋਂ ਇਕ ਪਾਜੀਟਿਵ ਮਰੀਜ਼ ਦੇ ਸੰਪਰਕ ਵਿਚ ਆਏ ਅਤੇ ਨਜ਼ਦੀਕੀ ਦੱਸੇ ਜਾ ਰਹੇ ਹਨ | ਇਸ ਤੋਂ ਇਲਾਵਾ 3 ਹੋਰ ਮਾਮਲੇ ਫਿਲੌਰ (ਜਲੰਧਰ) ਤੋਂ ਸਾਹਮਣੇ ਆਏ ਹਨ ਜੋ ਕਿ ਪਹਿਲਾਂ ਵਾਲੇ ਇਕ ਪਾਜੀਟਿਵ ਕੇਸ ਦੇ ਨਜ਼ਦੀਕੀ ਹਨ | ਉਧਰ ਦੂਜੇ ਪਾਸੇ ਵੱਡੇ ਸੰਕਟ ਨਾਲ ਜੂਝ ਰਹੇ ਸੂਬੇ ਦੀ ਮਦਦ ਲਈ ਡੇਰਾ ਬਿਆਸ ਅੱਗੇ ਆਇਆ ਹੈ | ਡੇਰਾ ਬਿਆਸ ਵਲੋਂ ਪੰਜਾਬ ਸਰਕਾਰ ਨੂੰ ਪੇਸ਼ਕਸ਼ ਕੀਤੀ ਗਈ ਹੈ ਕਿ ਰਾਜ
ਭਰ ਵਿਚ ਬਣੇ ਡੇਰੇ ਨਾਲ ਸਬੰਧਿਤ ਸਤਿਸੰਗ ਘਰਾਂ ਨੂੰ ਸਰਕਾਰ ਆਈਸੋਲੇਸ਼ਨ ਵਾਰਡ ਵਜੋਂ ਵਰਤ ਸਕਦੀ ਹੈ | ਇਸ ਦੀ ਪੁਸ਼ਟੀ ਕਰਦਿਆਂ ਸਿਹਤ ਮੰਤਰੀ ਸ. ਸਿੱਧੂ ਨੇ ਕਿਹਾ ਕਿ ਡੇਰਾ ਬਿਆਸ ਨੇ ਇਸ ਸੰਕਟ ਦੀ ਘੜੀ 'ਚ ਪੇਸ਼ਕਸ਼ ਕਰਦਿਆਂ ਕਿਹਾ ਹੈ ਕਿ ਸਤਿਸੰਗ ਘਰਾਂ ਵਿਚ ਜਿੱਥੇ ਵੱਡੇ ਸ਼ੈਡ ਬਣੇ ਹੋਏ ਹਨ ਉਥੇ ਹੋਰ ਵੀ ਸਹੂਲਤਾਂ ਮੌਜੂਦ ਹਨ ਜਿਨ੍ਹਾਂ ਨੂੰ ਸਰਕਾਰ ਆਪਣੀ ਸਹੂਲਤ ਅਨੁਸਾਰ ਵਰਤ ਸਕਦੀ ਹੈ | ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਸਤਸੰਗ ਘਰਾਂ ਨੂੰ ਆਈਸੋਲੇਸ਼ਨ ਵਾਰਡ ਵਜੋਂ ਵਰਤ ਲੈਣ ਦੀ ਪੇਸ਼ਕਸ਼ ਮਗਰੋਂ ਨਿਰੰਕਾਰੀ ਮਿਸ਼ਨ ਦੇ ਪ੍ਰਧਾਨ ਗੋਬਿੰਦ ਸਿੰਘ ਵਲੋਂ ਵੀ ਅਜਿਹੀ ਹੀ ਪੇਸ਼ਕਸ਼ ਕੀਤੀ ਗਈ ਹੈ | ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਰੰਕਾਰੀ ਮਿਸ਼ਨ ਪ੍ਰਬੰਧਕਾਂ ਵਲੋਂ ਨਿਰੰਕਾਰੀ ਭਵਨਾਂ ਅਤੇ ਹੋਰ ਸਹੂਲਤਾਂ ਦੇਣ ਲਈ ਸਰਕਾਰ ਨੂੰ ਪੇਸ਼ਕਸ਼ ਕੀਤੀ ਹੈ | ਮੱੁਖ ਮੰਤਰੀ ਵਲੋਂ ਡੇਰਾ ਬਿਆਸ ਮੁਖੀ ਅਤੇ ਨਿਰੰਕਾਰੀ ਮਿਸ਼ਨ ਪ੍ਰਧਾਨ ਦਾ ਇਸ ਸੰਕਟ ਦੀ ਘੜੀ 'ਚ ਮਦਦ ਲਈ ਅੱਗੇ ਆਉਣ 'ਤੇ ਧੰਨਵਾਦ ਕੀਤਾ ਗਿਆ ਹੈ | ਸ. ਸਿੱਧੂ ਨੇ ਕਿਹਾ ਕਿ ਲੋੜ ਪੈਣ 'ਤੇ ਉਹ ਜ਼ਰੂਰ ਮਦਦ ਲੈਣਗੇ | ਉਧਰ ਉਨ੍ਹਾਂ ਕੇਂਦਰੀ ਸਿਹਤ ਮੰਤਰੀ ਨੂੰ ਇਕ ਪੱਤਰ ਲਿਖ ਕੇ ਜਿੱਥੇ ਸੂਬੇ ਦੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ ਉਥੇ ਉਨ੍ਹਾਂ ਸੂਬੇ 'ਚ ਮੈਡੀਕਲ ਸਹੂਲਤਾਂ ਅਤੇ ਆਧੁਨਿਕ ਢਾਂਚੇ ਦੇ ਵਿਸਥਾਰ ਲਈ 150 ਕਰੋੜ ਦੇ ਪੈਕੇਜ਼ ਦੀ ਮੰਗ ਵੀ ਕੀਤੀ ਹੈ | ਸ. ਸਿੱਧੂ ਨੇ ਇਸ ਪੱਤਰ ਵਿਚ ਪਿਛਲੇ ਕੁਝ ਮਹੀਨਿਆਂ 'ਚ ਪੰਜਾਬ ਵਿਚ ਆਏ ਪ੍ਰਵਾਸੀ ਭਾਰਤੀਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਥੇ 90 ਹਜ਼ਾਰ ਦੇ ਕਰੀਬ ਐਨ.ਆਰ.ਆਈ. ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਹੀ ਕਈਆਂ ਵਿਚ ਇਸ ਵਾਇਰਸ ਦੇ ਲੱਛਣ ਵੀ ਪਾਏ ਗਏ | ਉਨ੍ਹਾਂ ਸੂਬੇ 'ਚ ਕੋਰੋਨਾ ਦੇ ਫੈਲਣ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸਿਹਤ ਸਹੂਲਤਾਂ 'ਚ ਜੰਗੀ ਪੱਧਰ ਦਾ ਸੁਧਾਰ ਕਰਦੇ ਹੋਏ ਹੋਰ ਆਈ. ਸੀ. ਯੂ. ਅਤੇ ਆਈਸੋਲੇਸ਼ਨ ਵਾਰਡ ਬਨਾਉਣ ਬਾਰੇ ਰਣਨੀਤੀ ਤਿਆਰ ਕਰ ਰਹੀ ਹੈ, ਜਿਸ ਲਈ ਡਾਕਟਰਾਂ, ਨਰਸਾਂ, ਮਾਹਿਰਾਂ ਸਮੇਤ ਵੱਡੇ ਪੱਧਰ 'ਤੇ ਢਾਂਚੇ ਦਾ ਵਿਸਥਾਰ ਕਰਨਾ ਪਵੇਗਾ | ਸੂਬੇ ਨੂੰ ਚੰਗੀਆਂ ਦਵਾਈਆਂ ਤੇ ਨਾਲ-ਨਾਲ ਵੈਂਟੀਲੇਟਰਾਂ ਦੀ ਵੀ ਲੋੜ ਪਵੇਗੀ, ਜਿਸ ਦੇ ਚਲਦੇ ਕੇਂਦਰ ਸਰਕਾਰ ਤੁਰੰਤ ਮੰਗੀ ਹੋਈ ਰਾਸ਼ੀ ਨੂੰ ਰਿਲੀਜ਼ ਕਰੇ ਤਾਂ ਜੋ ਸੂਬਾ ਇਸ ਖ਼ਤਰਨਾਕ ਵਾਇਰਸ ਨਾਲ ਲੜਨ ਦੇ ਸਮਰੱਥ ਬਣ ਸਕੇ | ਉਨ੍ਹਾਂ ਮੌਜੂਦਾ ਕੇਸਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ 28 ਕੇਸਾਂ ਨਾਲ ਸਬੰਧਿਤ ਵਿਅਕਤੀ ਸਰਕਾਰੀ ਹਸਪਤਾਲਾਂ ਵਿਚ ਆਈਸੋਲੇਸ਼ਨ ਵਿਚ ਰੱਖੇ ਹੋਏ ਹਨ ਅਤੇ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ | ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਤੋਂ ਇਕ ਸ਼ੱਕੀ ਮਰੀਜ਼ ਨੂੰ ਪੀ.ਜੀ.ਆਈ. ਭੇਜਿਆ ਗਿਆ ਸੀ ਜਿੱਥੇ ਉਸ ਦੀ ਹੋਰ ਕਾਰਨਾਂ ਕਰਕੇ ਮੌਤ ਹੋ ਗਈ ਅਤੇ ਇਹ ਮਰੀਜ਼ ਕੋਵਿਡ-19 ਲਈ ਨੈਗੇਟਿਵ ਪਾਇਆ ਗਿਆ | ਉਨ੍ਹਾਂ ਜਾਣਕਾਰੀ ਦਿੱਤੀ ਕਿ ਹੁਣ ਤੱਕ ਆਏ ਸਾਰੇ ਕੇਸਾਂ ਨਾਲ ਸਬੰਧਿਤ ਨਜ਼ਦੀਕੀਆਂ ਨੂੰ ਨਿਗਰਾਨੀ ਹੇਠ ਲਿਆ ਗਿਆ ਹੈ ਅਤੇ ਸਾਰਿਆਂ ਦੇ ਬਲੱਡ ਸੈਂਪਲ ਜਾਂਚ ਲਈ ਭੇਜੇ ਹੋਏ ਹਨ | ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲ੍ਹਾ ਨਵਾਂਸ਼ਹਿਰ 'ਚ 18, ਮੁਹਾਲੀ ਵਿਚ 5, ਜਲੰਧਰ 'ਚ 3, ਅੰਮਿ੍ਤਸਰ 'ਚ 2 ਅਤੇ ਹੁਸ਼ਿਆਰਪੁਰ ਵਿਚ 1 ਕੇਸ ਦੀ ਪੁਸ਼ਟੀ ਹੋ ਚੁੱਕੀ ਹੈ |

ਪਠਲਾਵਾ ਤੇ ਸੁੱਜੋਂ ਦੇ ਤਿੰਨ ਹੋਰ ਕੇਸ ਪਾਜ਼ੀਟਿਵ ਮਿਲੇ

ਬੰਗਾ, 24 ਮਾਰਚ (ਜਸਬੀਰ ਸਿੰਘ ਨੂਰਪੁਰ)-ਕੋਰੋਨਾ ਵਾਇਰਸ ਨਾਲ ਗਿ: ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਨਜ਼ਦੀਕੀ ਵੀ ਦਿਨੋ-ਦਿਨ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਰਹੇ ਹਨ | ਉਸ ਦੇ ਦੋ ਪੋਤਰੇ ਅਤੇ ਇਕ ਦੋਹਤਾ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ | ਪਿੰਡ ਸੁੱਜੋਂ ਵਿਖੇ ਉਸ ਦੇ 10 ਸਾਲਾ ਦੋਹਤਰੇ ਇੰਦਰਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਪਿੰਡ ਪਠਲਾਵਾ 'ਚ ਉਸਦੇ ਪੋਤਰੇ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਪੁੱਤਰ ਫਤਿਹ ਸਿੰਘ (6 ਸਾਲ) ਦਾ ਸੈਂਪਲ ਲਿਆ ਗਿਆ ਸੀ ਜੋ ਪਾਜ਼ੀਟਿਵ ਪਾਏ ਗਏ | ਸਿਹਤ ਅਧਿਕਾਰੀ ਇਨ੍ਹਾਂ ਕੇਸਾਂ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਚੌਕਸੀ ਵਰਤ ਰਹੇ ਹਨ | ਸੁੱਜੋਂ, ਉੱਚਾ ਲਧਾਣਾ, ਝਿੱਕਾ ਲਧਾਣਾ ਅਤੇ ਪਠਲਾਵਾ ਦੇ ਪਿੰਡਾਂ ਦੇ ਲੋਕਾਂ ਨੂੰ ਇਕ-ਦੂਜੇ ਪਿੰਡਾਂ 'ਚ ਦਖ਼ਲ ਦੇਣ ਤੋਂ ਰੋਕ ਦਿੱਤਾ ਗਿਆ ਹੈ | ਐਸ.ਡੀ.ਐਮ. ਗੌਤਮ ਜੈਨ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਵਿਅਕਤੀ 6 ਮਾਰਚ ਤੋਂ ਬਾਅਦ ਪਿੰਡ ਪਠਲਾਵਾ ਦੇ ਡੇਰਾ ਸੰਤ ਬਾਬਾ ਘਨੱਯਾ ਸਿੰਘ ਗਏ ਹਨ, ਉਹ ਪ੍ਰਸ਼ਾਸਨ ਨਾਲ ਸੰਪਰਕ ਕਰਨ | ਉਨ੍ਹਾਂ ਕਿਹਾ ਇਸ ਨਾਲ ਇਲਾਕੇ ਦਾ ਫ਼ਾਇਦਾ ਹੋਵੇਗਾ ਅਤੇ ਹੋਰ ਲੋਕ ਇਸ ਲਪੇਟ 'ਚ ਆਉਣ ਤੋਂ ਬਚ ਸਕਣਗੇ |

ਟੋਕੀਓ ਉਲੰਪਿਕ ਇਕ ਸਾਲ ਲਈ ਮੁਲਤਵੀ

ਟੋਕੀਓ, 24 ਮਾਰਚ (ਏਜੰਸੀ)- ਵਿਸ਼ਵ ਮਹਾਂਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਹੋਇਆ ਅਤੇ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨ ਦੇ ਵਿਸ਼ਵ ਪੱਧਰੀ ਦਬਾਅ ਦੇ ਚੱਲਦਿਆਂ ਜਾਪਾਨ ਨੇ ਇਸ ਸਾਲ ਹੋਣ ਵਾਲੇ ਟੋਕੀਓ ਉਲੰਪਿਕ ਨੂੰ ਹੁਣ 2021 'ਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ | ਟੋਕੀਓ ਉਲੰਪਿਕ ਖੇਡਾਂ ਇਸ ਸਾਲ 24 ਜੁਲਾਈ ਤੋਂ 9 ਅਗਸਤ ਤੱਕ ਹੋਣੀਆਂ ਸਨ, ਪਰ ਕੋਰੋਨਾ ਵਾਇਰਸ ਦੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈਣ ਨਾਲ ਪੈਦਾ ਹੋਏ ਖ਼ਤਰੇ ਨੂੰ ਦੇਖਦਿਆਂ ਜਾਪਾਨ ਨੇ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਨੂੰ ਹੁਣ 2021 'ਚ ਕਰਵਾਇਆ ਜਾਵੇਗਾ | ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ.ਓ.ਸੀ.) ਦੇ ਪ੍ਰਧਾਨ ਥਾਮਸ ਬਾਕ ਦੇ ਨਾਲ ਕਾਨਫਰੰਸ ਕਾਲ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਸਾਹਮਣੇ ਇਸ ਦਾ ਐਲਾਨ ਕੀਤਾ | ਆਬੇ ਦੇ ਇਸ ਐਲਾਨ ਨਾਲ ਦੁਨੀਆ ਭਰ ਦੇ ਖਿਡਾਰੀਆਂ ਨੂੰ ਰਾਹਤ ਮਿਲੀ ਹੈ | ਸ਼ਿੰਜੋ ਨੇ ਕੱਲ੍ਹ ਹੀ ਸੰਕੇਤ ਦਿੱਤਾ ਸੀ ਕਿ ਇਨ੍ਹਾਂ ਖੇਡਾਂ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ, ਜਦਕਿ ਬਾਕ ਨੇ ਕਿਹਾ ਸੀ ਕਿ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨ ਦੇ ਬਾਰੇ ਫ਼ੈਸਲਾ ਅਗਲੇ ਚਾਰ ਹਫ਼ਤਿਆਂ 'ਚ ਲਿਆ ਜਾਵੇਗਾ | ਦੱਸਣਯੋਗ ਹੈ ਕਿ ਕੈਨੇਡਾ ਅਤੇ ਆਸਟ੍ਰੇਲੀਆ ਨੇ ਸੋਮਵਾਰ ਨੂੰ ਟੋਕੀਓ ਉਲੰਪਿਕ ਖੇਡਾਂ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਸੀ, ਜਦਕਿ ਅਮਰੀਕੀ ਉਲੰਪਿਕ ਕਮੇਟੀ ਨੇ ਮੰਗ ਕੀਤੀ ਸੀ ਕਿ ਟੋਕੀਓ ਉਲੰਪਿਕ ਨੂੰ ਮੁਲਤਵੀ ਕੀਤਾ ਜਾਵੇ | ਕੈਨੇਡਾ ਅਤੇ ਆਸਟ੍ਰੇਲੀਆ ਨੇ ਸਾਫ਼ ਤੌਰ 'ਤੇ ਕਿਹਾ ਸੀ ਕਿ ਇਨ੍ਹਾਂ ਖੇਡਾਂ ਨੂੰ 2021 'ਚ ਕਰਵਾਇਆ ਜਾਵੇ ਤਾਂ ਹੀ ਉਹ ਇਸ 'ਚ ਹਿੱਸਾ ਲੈਣਗੇ |

ਆਮਦਨ ਕਰ ਰਿਟਰਨ ਭਰਨ ਦੀ ਮਿਆਦ 30 ਜੂਨ ਤੱਕ ਵਧਾਈ

ਏ.ਟੀ.ਐੱਮ. ਤੋਂ ਪੈਸੇ ਕਢਵਾਉਣ 'ਤੇ ਕੋਈ ਚਾਰਜ ਨਹੀਂ
ਨਵੀਂ ਦਿੱਲੀ, 24 ਮਾਰਚ (ਉਪਮਾ ਡਾਗਾ ਪਾਰਥ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਵਾਇਰਸ ਕਾਰਨ ਕਈ ਰਾਜਾਂ 'ਚ ਕਰਫ਼ਿਊ ਤਾਲਾਬੰਦੀ ਕਾਰਨ ਆਰਥਿਕ ਅਸਥਿਰਤਾ ਦੇ ਖ਼ਦਸ਼ੇ ਦੇ ਹਾਲਾਤ ਦਰਮਿਆਨ ਕੁਝ ਆਰਜ਼ੀ ਰਾਹਤਾਂ ਦਾ ਐਲਾਨ ਕੀਤਾ ਹੈ, ਜਿਸ 'ਚ 3 ਮਹੀਨੇ ਤੱਕ ਕਿਸੇ ਵੀ ਏ.ਟੀ.ਐੱਮ. ਤੋਂ ਪੈਸੇ ਕੱਢਣ 'ਤੇ ਕੋਈ ਚਾਰਜ ਨਾ ਲਾਉਣ ਅਤੇ ਬੈਂਕ ਖਾਤਿਆਂ 'ਚ ਘੱਟੋ-ਘੱਟ ਬੈਂਲੇਸ ਰੱਖਣ ਦੀ ਸ਼ਰਤ 'ਤੇ ਵੀ 3 ਮਹੀਨੇ ਲਈ ਰਾਹਤ ਦੇ ਦਿੱਤੀ ਹੈ | ਕੋਰੋਨਾ ਦੇ ਹਾਲਾਤ ਕਾਰਨ ਵਿਰੋਧੀ ਧਿਰਾਂ ਅਤੇ ਹੋਰ ਅਹਿਮ ਖੇਤਰਾਂ ਦੇ ਨੁਮਾਇੰਦੇ ਸਰਕਾਰ ਤੋਂ ਵਿੱਤੀ ਪੈਕੇਜ ਦੀ ਮੰਗ ਕਰ ਰਹੇ ਸੀ | ਵਿੱਤ ਮੰਤਰੀ ਨੇ ਮੰਗਲਵਾਰ ਦੁਪਹਿਰ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਮੀਡੀਆ ਨੂੰ ਮੁਖਾਤਿਬ ਹੰੁਦਿਆਂ ਕਿਸੇ ਤਰ੍ਹਾਂ ਦੇ ਆਰਥਿਕ ਪੈਕੇਜ ਦਾ ਐਲਨ ਤਾਂ ਨਹੀਂ ਕੀਤਾ ਪਰ ਭਰੋਸਾ ਦਿਵਾਉਂਦਿਆਂ ਕਿਹਾ ਕਿ ਆਰਥਿਕ ਪੈਕੇਜ ਦੇ ਐਲਾਨ ਦੀ ਤਿਆਰੀ ਚੱਲ ਰਹੀ ਹੈ | ਸਰਕਾਰ ਨੇ ਆਮ ਆਦਮੀ ਅਤੇ ਕਾਰੋਬਾਰੀਆਂ ਨੂੰ ਆਮਦਨ ਟੈਕਸ ਵਿਆਜ਼ 'ਚ ਰਿਆਇਤ ਰਿਟਰਨ ਅਤੇ ਹੋਰਨਾਂ ਨੇਮਾਂ ਦੀ ਪਾਲਣਾ 'ਚ ਕਈ ਤਰ੍ਹਾਂ ਦੇ ਐਲਾਨ ਕੀਤੇ | ਵਿੱਤ ਮੰਤਰੀ ਨੇ ਆਮਦਨ ਟੈਕਸ ਰਿਟਰਨ ਜਮ੍ਹਾਂ ਕਰਨ ਅਤੇ ਪੈਨ ਨੂੰ ਅਧਾਰ ਰਾਹਤ ਨਾਲ ਲਿੰਕ ਕਰਨ ਦੀ ਤਰੀਕ ਵੀ 30 ਜੂਨ ਤੱਕ ਵਧਾ ਦਿੱਤੀ ਹੈ | ਕਾਰਪੋਰੇਟਾਂ ਨੂੰ ਰਾਹਤ ਦਿੰਦਿਆਂ ਸੀਤਾਰਮਨ ਨੇ ਕਿਹਾ ਕਿ
ਬੋਰਡ ਬੈਠਕ ਨੂੰ 60 ਦਿਨਾਂ ਲਈ ਟਾਲਿਆ ਜਾ ਸਕਦਾ ਹੈ | ਈ.ਡੀ.ਐੱਸ. 'ਤੇ ਵਿਆਜ਼ ਦਰ 18 ਫ਼ੀਸਦੀ ਤੋਂ ਘਟਾ ਕੇ 9 ਫ਼ੀਸਦੀ ਅਤੇ ਦੇਰ ਨਾਲ ਆਮਦਨ ਟੈਕਸ ਰਿਟਰਨ ਭਰਨ 'ਤੇ ਲਗਣ ਵਾਲੀ ਵਿਆਜ਼ ਦਰ 12 ਫ਼ੀਸਦੀ ਤੋਂ ਘਟਾ ਕੇ 9 ਫ਼ੀਸਦੀ ਕਰ ਦਿੱਤੀ ਹੈ | ਪੁਰਾਣੇ ਵਿਵਾਦਿਤ ਬਕਾਏ ਨਿਪਟਾਉਣ ਲਈ ਲਿਆਂਦੀ ਗਈ ਸਕੀਮ ਵਿਵਾਦ ਸੇ ਵਿਸ਼ਵਾਸ ਦੀ ਸਮਾਂ ਹੱਦ ਵੀ ਵਧਾ ਕੇ 30 ਜੂਨ ਕਰ ਦਿੱਤੀ ਗਈ | ਉਦਯੋਗਪਤੀਆਂ ਨੂੰ ਰਾਹਤ ਦਿੰਦਿਆਂ ਵਿੱਤ ਮੰਤਰੀ ਨੇ 5 ਕਰੋੜ ਤੋਂ ਘੱਟ ਟਰਨ ਓਵਰ ਵਾਲੀਆਂ ਕੰਪਨੀਆਂ ਨੂੰ ਜੀ.ਐੱਸ.ਟੀ. ਭਰਨ 'ਤੇ ਕੋਈ ਵਿਆਜ਼ ਜਾਂ ਜੁਰਮਾਨਾ ਨਾ ਲਾਉਣ ਦਾ ਵੀ ਐਲਾਨ ਕੀਤਾ | ਕੇਂਦਰ ਵਲੋਂ ਸਪੱਸ਼ਟੀਕਰਨ ਦਿੰਦਿਆਂ ਵਿੱਤ ਮੰਤਰੀ ਨੇ ਇਹ ਵੀ ਕਿ ਕੋਰੋਨਾ ਵਾਇਰਸ ਨਾਲ ਜੁੜੇ ਕੰਮਾਂ ਲਈ ਹੁਣ ਸੀ.ਐੱਸ.ਆਰ. (ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ) ਦਾ ਫ਼ੰਡ ਵੀ ਦਿੱਤਾ ਜਾ ਸਕਦਾ ਹੈ |

ਲੋਕਾਂ ਤੱਕ ਸਹੀ ਖ਼ਬਰਾਂ ਪਹੁੰਚਾਉਣ ਲਈ ਅਖ਼ਬਾਰਾਂ ਸਭ ਤੋਂ ਭਰੋਸੇਮੰਦ ਮਾਧਿਅਮ-ਮੋਦੀ

ਅਖ਼ਬਾਰਾਂ ਦੀ ਸਪਲਾਈ ਨਿਰਵਿਘਨ ਜਾਰੀ ਰਹੇ-ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਨਵੀਂ ਦਿੱਲੀ, 24 ਮਾਰਚ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਖ਼ਬਾਰਾਂ ਦੀ ਭਰੋਸੇਯੋਗਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਤੱਕ ਕੋਰੋਨਾ ਵਾਇਰਸ ਬਾਰੇ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਕਰਫ਼ਿਊ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ

ਦੁੱਧ ਤੇ ਸਬਜ਼ੀਆਂ ਘਰ-ਘਰ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਚੰਡੀਗੜ੍ਹ, 24 ਮਾਰਚ (ਹਰਕਵਲਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਕੱਲ੍ਹ ਕੋਵਿਡ-19 ਨਾਲ ਨਿਪਟਣ ਲਈ ਸੂਬੇ ਭਰ ਵਿਚ ਲਗਾਏ ਕਰਫ਼ਿਊ ਕਾਰਨ ਲੋਕਾਂ ਨੂੰ ਦਰਪੇਸ਼ ਆ ਰਹੀਆਂ ...

ਪੂਰੀ ਖ਼ਬਰ »

ਹੁਣ ਚੀਨ 'ਚ ਹੰਤਾ ਵਾਇਰਸ-1 ਮੌਤ

ਬੀਜਿੰਗ, 24 ਮਾਰਚ (ਏਜੰਸੀ)-ਕੋਰੋਨਾ ਵਾਇਰਸ ਦੀ ਮਾਰ ਨਾਲ ਜੂਝ ਰਹੇ ਚੀਨ 'ਚ ਹੁਣ ਇਕ ਵਿਅਕਤੀ ਦੀ ਹੰਤਾ ਵਾਇਰਸ ਨਾਲ ਮੌਤ ਹੋ ਗਈ ਹੈ | ਪੀੜਤ ਵਿਅਕਤੀ ਕੰਮ ਕਰਨ ਲਈ ਬੱਸ ਰਾਹੀਂ ਯੂਨਾਨ ਸੂਬੇ ਤੋਂ ਸ਼ਾਡੋਂਗ ਸੂਬੇ ਵੱਲ ਜਾ ਰਿਹਾ ਸੀ | ਉਸ ਨੂੰ ਹੰਤਾ ਵਾਇਰਸ ਦਾ ਪਾਜ਼ੀਟਿਵ ...

ਪੂਰੀ ਖ਼ਬਰ »

ਰਾਜ ਸਭਾ ਚੋਣਾਂ ਮੁਲਤਵੀ

ਨਵੀਂ ਦਿੱਲੀ, 24 ਮਾਰਚ (ਉਪਮਾ ਡਾਗਾ ਪਾਰਥ)-ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਪਸਾਰ ਦੇ ਮੱਦੇਨਜ਼ਰ ਵੀਰਵਾਰ 26 ਮਾਰਚ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਅ ਾਂ ਹਨ | ਚੋਣ ਕਮਿਸ਼ਨ ਨੇ ਚੋਣਾਂ ਲਈ ਕੋਈ ਅਗਲੀ ਨਿਸਚਿਤ ਤਰੀਕ ਦਾ ਐਲਾਨ ਨਾ ਕਰਦਿਆਂ ...

ਪੂਰੀ ਖ਼ਬਰ »

ਤਿੰਨ ਕੇਸ ਪਾਜ਼ੀਟਿਵ ਆਉਣ ਨਾਲ ਜ਼ਿਲ੍ਹਾ ਜਲੰਧਰ ਦਾ ਪਿੰਡ ਵਿਰਕ ਸੀਲ

ਗੁਰਾਇਆ/ਫਿਲੌਰ/ਦੁਸਾਂਝ ਕਲਾਂ, 24 ਮਾਰਚ (ਬਲਵਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਰਾਮ ਪ੍ਰਕਾਸ਼ ਟੋਨੀ)-ਪਿੰਡ ਵਿਰਕ ਦੇ ਇਕੋ ਪਰਿਵਾਰ ਦੇ ਤਿੰਨ ਲੋਕਾਂ ਦੇ ਕੋਰੋਨਾ ਪਾਜੀਟਿਵ ਆਉਣ ਦੀ ਖ਼ਬਰ ਹੈ | ਪਤੀ-ਪਤਨੀ ਅਤੇ ਉਨ੍ਹਾਂ ਦੇ ਪੁੱਤਰ ਦੀ ਰਿਪੋਰਟ ਪਾਜੀਟਿਵ ਆਉਣ ਨਾਲ ...

ਪੂਰੀ ਖ਼ਬਰ »

7 ਮਹੀਨਿਆਂ ਬਾਅਦ ਉਮਰ ਅਬਦੁੱਲਾ ਰਿਹਾਅ

ਸ੍ਰੀਨਗਰ, 24 ਮਾਰਚ (ਮਨਜੀਤ ਸਿੰਘ)- ਕੋਰੋਨਾ ਵਾਇਰਸ ਦੇ ਚੱਲਦਿਆਂ ਕੀਤੇ ਗਏ 'ਲਾਕਡਾਊਨ' ਦੌਰਾਨ ਪੀ.ਐਸ.ਏ. ਤਹਿਤ ਬੀਤੇ ਸਾਢੇ 7 ਮਹੀਨੇ ਤੋਂ ਨਜ਼ਰਬੰਦ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਅੱਜ ਹਰੀ ਨਿਵਾਸ ਸਥਿਤ ਸਬ ਜੇਲ੍ਹ 'ਚੋਂ ਰਿਹਾਅ ਕਰ ...

ਪੂਰੀ ਖ਼ਬਰ »

ਤਾਲਾਬੰਦੀ ਦੀ ਉਲੰਘਣਾ 'ਤੇ ਜਾਣਾ ਪੈ ਸਕਦਾ ਹੈ ਜੇਲ੍ਹ

ਨਵੀਂ ਦਿੱਲੀ, 24 ਮਾਰਚ (ਉਪਮਾ ਡਾਗਾ ਪਾਰਥ)-ਦੇਸ਼ ਦੇ ਸਵਾ ਕਰੋੜ ਨਾਗਰਿਕਾਂ ਨੂੰ ਸਖ਼ਤੀ ਨਾਲ ਤਾਲਾਬੰਦੀ ਦੀ ਪਾਲਣਾ ਕਰਨ ਲਈ ਸਰਕਾਰ ਵਲੋਂ ਉਲੰਘਣਾ ਕਰਨ ਵਾਲਿਆਂ ਲਈ ਜੇਲ੍ਹ ਦੀ ਸਜ਼ਾ ਤੱਕ ਤਜਵੀਜ਼ ਕੀਤੀ ਹੈ ਜਿੱਥੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਅਧੀਨ ਆਉਂਦੇ ...

ਪੂਰੀ ਖ਼ਬਰ »

ਸ੍ਰੀਨਗਰ 'ਚ ਆਪਸੀ ਗੋਲੀਬਾਰੀ 'ਚ ਸੀ. ਆਰ. ਪੀ. ਐਫ. ਦੇ 2 ਜਵਾਨਾਂ ਦੀ ਮੌਤ

ਸ੍ਰੀਨਗਰ, 24 ਮਾਰਚ (ਮਨਜੀਤ ਸਿੰਘ)- ਜੰਮੂ-ਕਸ਼ਮੀਰ 'ਚ ਸ੍ਰੀਨਗਰ ਦੇ ਡਲਗੇਟ ਇਲਾਕੇ 'ਚ ਤਾਇਨਾਤ ਸੀ.ਆਰ.ਪੀ.ਐਫ. ਦੇ 2 ਜਵਾਨਾਂ ਵਲੋਂ ਆਪਸੀ ਤਕਰਾਰ ਬਾਅਦ ਇਕ ਦੂਜੇ ਤੇ ਚਲਾਈਆਂ ਗੋਲੀਆਂ ਦੌਰਾਨ ਦੋਵੇਂ ਆਪਣੀ ਜਿੰਦਗੀ ਤਾੋ ਹੱਥ ਧੋ ਬੈਠੇ ਹਨ | ਪੁਲਿਸ ਨੇ ਦੱਸਿਆ ਕਿ ਡਲ ਝੀਲ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨੂੰ ਬਣਾਉਣ ਤੇ ਫੈਲਾਉਣ 'ਤੇ ਚੀਨ ਿਖ਼ਲਾਫ਼ 20 ਲੱਖ ਕਰੋੜ ਡਾਲਰ ਦਾ ਕੇਸ ਦਰਜ

ਵਾਸ਼ਿੰਗਟਨ-ਦੁਨੀਆ ਭਰ 'ਚ 17 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕੇ ਕੋਰੋਨਾ ਵਇਰਸ ਨੂੰ ਬਣਾਉਣ ਤੇ ਉਸ ਨੂੰ ਫੈਲਾਉਣ ਲਈ ਅਮਰੀਕਾ ਦੇ ਵਕੀਲ ਲੈਰੀ ਕਲੇਮਾਨ ਨੇ ਚੀਨ 'ਤੇ 20 ਲੱਖ ਕਰੋੜ ਡਾਲਰ ਦਾ ਕੇਸ ਦਰਜ ਕੀਤਾ ਹੈ | ਕਲੇਮਾਨ ਤੇ ਉਨ੍ਹਾਂ ਦੇ ਵਕੀਲ ਭਾਈਚਾਰੇ ਨੇ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਚੌਹਾਨ ਨੇ ਵਿਧਾਨ ਸਭਾ 'ਚ ਬਹੁਮਤ ਸਾਬਤ ਕੀਤਾ

ਭੋਪਾਲ, 24 ਮਾਰਚ (ਏਜੰਸੀ)- ਬੀਤੇ ਦਿਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਸ਼ਿਵਰਾਜ ਸਿੰਘ ਚੌਹਾਨ (61) ਨੇ ਅੱਜ ਵਿਧਾਨ ਸਭਾ 'ਚ 'ਆਵਾਜ਼ ਵੋਟ' ਜਰੀਏ ਆਪਣਾ ਬਹੁਮਤ ਸਾਬਿਤ ਕਰ ਦਿੱਤਾ ਹੈ, ਇਸ ਸਮੇਂ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕ ਸਦਨ 'ਚੋਂ ...

ਪੂਰੀ ਖ਼ਬਰ »

ਉਤਰਾਅ-ਚੜ੍ਹਾਅ ਵਿਚਕਾਰ ਉਛਾਲ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ

ਮੁੰਬਈ, 24 ਮਾਰਚ (ਏਜੰਸੀ)- ਸ਼ੇਅਰ ਬਾਜ਼ਾਰ ਮੰਗਲਵਾਰ ਨੂੰ 1414 ਅੰਕਾਂ ਦੀ ਬੜਤ ਨਾਲ ਖੁੱਲੇ | ਸੈਂਸੈਕਸ 5.58 ਫ਼ੀਸਦੀ ਜਾਂ 1450.71 ਅੰਕ ਤੇ ਨਿਫਟੀ 4.91 ਫ਼ੀਸਦੀ ਜਾਂ 373.35 ਅੰਕ ਉੱਪਰ ਖੁਲਿਆ | ਸ਼ੁਰੂਆਤੀ 45 ਮਿੰਟਾਂ ਬਾਅਦ ਬਾਜ਼ਾਰ 'ਚ ਉਤਾਰ-ਚੜਾਅ ਦਾ ਦੌਰ ਸ਼ੁਰੂ ਹੋ ਗਿਆ ਤੇ ਅੰਤ 'ਚ ...

ਪੂਰੀ ਖ਼ਬਰ »

ਪੁਲਿਸ ਨੇ ਕੋਰੋਨਾ ਵਾਇਰਸ ਦੇ ਸਹਾਰੇ ਸ਼ਾਹੀਨ ਬਾਗ ਦਾ ਧਰਨਾ ਚੁਕਵਾਇਆ

ਪ੍ਰਦਰਸ਼ਨਕਾਰੀਆਂ ਵਲੋਂ ਨਾਅਰੇਬਾਜ਼ੀ, 9 ਗਿ੍ਫ਼ਤਾਰ ਨਵੀਂ ਦਿੱਲੀ, 24 ਮਾਰਚ (ਜਗਤਾਰ ਸਿੰਘ)- ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਿਖ਼ਲਾਫ਼ ਦਿੱਲੀ ਦੇ ਸ਼ਾਹੀਨ ਬਾਗ ਵਿਖੇ ਪਿਛਲੇ 100 ਦਿਨ ਤੋਂ ਜਾਰੀ ਰੋਸ ਮੁਜ਼ਾਹਰੇ ...

ਪੂਰੀ ਖ਼ਬਰ »

ਪਾਕਿ 'ਚ 7 ਮੌਤਾਂ-ਮਰੀਜ਼ਾਂ ਦੀ ਗਿਣਤੀ 956

ਅੰਮਿ੍ਤਸਰ, 24 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 903 ਤੱਕ ਪਹੁੰਚ ਗਈ ਹੈ ਤੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ | ਕੋਵਿਡ-19 ਨਾਲ ਸੰਕ੍ਰਮਿਤ ਦੇ ਸਭ ਤੋਂ ਜ਼ਿਆਦਾ ਮਾਮਲੇ ਸੂਬਾ ਸਿੰਧ 'ਚ 407 ਹਨ ਤੇ ਦੂਜੇ ਨੰਬਰ 'ਤੇ ਲਹਿੰਦਾ ਪੰਜਾਬ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX