ਤਾਜਾ ਖ਼ਬਰਾਂ


ਚੰਡੀਗੜ੍ਹ 'ਚ ਪੁਲਿਸ ਵਲੋਂ ਯੂਥ ਕਾਂਗਰਸੀ ਵਰਕਰਾਂ 'ਤੇ ਪਾਣੀ ਦੀਆਂ ਮਾਰੀਆਂ ਗਈਆਂ ਬੁਛਾੜਾਂ
. . .  52 minutes ago
ਚੰਡੀਗੜ੍ਹ, 2 ਦਸੰਬਰ - ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਜਿਸ ਦੇ ਸਿੱਟੇ ਵਜੋਂ ਪੁਲਿਸ ਵਲੋਂ ਪਾਣੀ ਦੀਆਂ...
ਸੰਗਰੂਰ 'ਚ ਪਟਵਾਰੀਆਂ ਦਾ‍ ਧਰਨਾ ਦੂਜੇ ਦਿਨ ਵੀ ਜਾਰੀ
. . .  about 1 hour ago
ਸੰਗਰੂਰ, 2 ਦਸੰਬਰ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਦੇ ਪਟਵਾਰੀਆਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਦੂਜੇ ਦਿਨ ਵੀ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਜਾਰੀ ਹੈ। ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰ ਨੇ ਕਿਹਾ ਕਿ ਮੰਗਾਂ ਦੀ ਪੂਰਤੀ...
ਤੀਸਰਾ ਵਨਡੇ : ਭਾਰਤ ਨੇ 5 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 302 ਦੌੜਾਂ
. . .  about 1 hour ago
ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਂਦੇ ਠੇਕਾ ਮੁਲਾਜ਼ਮ ਪੁਲਿਸ ਨੇ ਰੋਕੇ
. . .  about 1 hour ago
ਪਟਿਆਲਾ, 2 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਸੈਂਕੜੇ ਠੇਕਾ ਕਾਮਿਆਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਯਤਨ ਕੀਤਾ ਗਿਆ। ਜਿਸ ਨੂੰ ਮੌਕੇ ਤੇ ਮੌਜੂਦ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆ ਫ਼ੀਸਾਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਵਿਚ ਕੀਤਾ ਵਾਧਾ
. . .  about 1 hour ago
ਨੂਰਪੁਰ ਬੇਦੀ, 2 ਦਸੰਬਰ (ਹਰਦੀਪ ਸਿੰਘ ਢੀਂਡਸਾ) - ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਪੰਜਾਬ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਪ੍ਰੀਖਿਆ ਫ਼ੀਸਾਂ ਤੇ ਫਾਰਮ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਬੀ ਜਗੀਰ ਕੌਰ ਅਤੇ ਹੋਰਨਾਂ ਦਾ ਸਨਮਾਨ
. . .  about 1 hour ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਅਕਾਲ ਤਖ਼ਤ ਸਕੱਤਰੇਤ ਵਿਖੇ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਬੀਬੀ ਜਗੀਰ ਕੌਰ ਆਨਰੇਰੀ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ...
ਕਿਸਾਨਾਂ ਨੇ ਜਾਮ ਕੀਤਾ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸ ਵੇ
. . .  about 1 hour ago
ਨਵੀਂ ਦਿੱਲੀ, 2 ਦਸੰਬਰ - ਕਿਸਾਨਾਂ ਵਲੋਂ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸ ਵੇ ਜਾਮ ਕਰ ਦਿੱਤਾ ਗਿਆ ਹੈ। ਡੀ.ਐਨ.ਡੀ. (ਦਿੱਲੀ-ਨੋਇਡਾ ਡਾਇਰੈਕਟ ਫਲਾਈਵੇ) ਜਾਣ ਵਾਲੇ ਰਸਤੇ ਬੰਦ...
ਕਿਸਾਨ ਅੰਦੋਲਨ : ਵਾਲਮੀਕ ਭਾਈਚਾਰੇ ਵਲੋਂ ਪ੍ਰਦਰਸ਼ਨ
. . .  about 1 hour ago
ਰਾਜਾਸਾਂਸੀ, 2 ਦਸੰਬਰ (ਹੇਰ) - ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ ਰਾਜਾਸਾਂਸੀ ਹਵਾਈ ਅੱਡੇ 'ਤੇ ਪ੍ਰਦਰਸ਼ਨ ਕਰਨ ਜਾ ਰਹੇ ਵਾਲਮੀਕ ਭਾਈਚਾਰੇ...
ਨਿਊਯਾਰਕ ਵਿਚ ਭਾਰਤੀ ਅੰਬੈਸੀ ਦੇ ਮੂਹਰੇ ਪੰਜਾਬੀਆਂ ਵਲੋਂ ਕਿਸਾਨਾਂ ਦੇ ਹੱਕ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ
. . .  about 1 hour ago
ਸਿਆਟਲ, 2 ਦਸੰਬਰ (ਹਰਮਨਪ੍ਰੀਤ ਸਿੰਘ)-ਅੱਜ ਅਮਰੀਕਾ ਦੇ ਨਿਊਯਾਰਕ ਸਿਟੀ ਵਿਖੇ ਭਾਰਤੀ ਪੰਜਾਬੀ ਤੇ ਸਿੱਖ ਭਾਈਚਾਰੇ ਵਲੋਂ 'ਭਾਰਤੀ ਅੰਬੈਸੀ' ਦੇ ਬਾਹਰ ਭਾਰਤੀ ਕਿਸਾਨਾਂ ਦੇ ਹੱਕ ਵਿਚ ਤੇ ਮੋਦੀ ਸਰਕਾਰ ਦੇ ਖਿਲਾਫ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਪੰਜਾਬੀ ਭਾਈਚਾਰੇ...
ਕਿਸਾਨ ਮਜ਼ਦੂਰ ਯੂਥ ਮੋਰਚਾ ਵੱਲੋਂ ਕੱਲ੍ਹ ਨੂੰ ਸੈਂਕੜੇ ਗੱਡੀਆਂ ਦਾ ਕਾਫ਼ਲਾ ਦਿੱਲੀ ਮੋਰਚੇ ਵਿੱਚ ਪੁੱਜੇਗਾ
. . .  about 1 hour ago
ਬਟਾਲਾ, 2 ਦਸੰਬਰ (ਕਾਹਲੋਂ)-ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਅਤੇ ਪੂਰੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਪਹੁੰਚ ਰਹੀਆਂ ਹਨ ਤਾਂ ਜੋ ਕੇਂਦਰ ਸਰਕਾਰ ਤੇ ਇਨ੍ਹਾਂ ਬਿੱਲਾਂ ਨੂੰ ਰੱਦ ਕਰਨ ਦਾ ਦਬਾਅ ਬਣ ਸਕੇ ।ਇਸੇ ਤਹਿਤ ਕਿਸਾਨ ਮਜ਼ਦੂਰ ਯੂਥ ਮੋਰਚਾ ਪੰਜਾਬ...
ਕਿਸਾਨ ਅੰਦੋਲਨ 'ਤੇ ਗ੍ਰਹਿ ਮੰਤਰੀ, ਖੇਤੀਬਾੜੀ ਮੰਤਰੀ ਤੇ ਰੇਲ ਮੰਤਰੀ ਵਿਚਕਾਰ ਅਹਿਮ ਮੀਟਿੰਗ
. . .  about 2 hours ago
ਨਵੀਂ ਦਿੱਲੀ, 2 ਦਸੰਬਰ - ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿਚਕਾਰ ਕੇਂਦਰ ਦੀ ਵੱਡੀ ਬੈਠਕ ਚੱਲ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਰੇਲ...
ਅੰਮ੍ਰਿਤਸਰ ਤੋਂ ਯੂਥ ਕਾਂਗਰਸੀ ਵਰਕਰਾਂ ਦਾ ਦਲ ਹੋਇਆ ਰਵਾਨਾ
. . .  about 2 hours ago
ਅੰਮ੍ਰਿਤਸਰ, 2 ਦਸੰਬਰ (ਰੇਸ਼ਮ ਸਿੰਘ) - ਕਿਸਾਨਾਂ ਉੱਪਰ ਜ਼ੁਲਮ ਢਾਹੁਣ ਵਾਲੀ ਹਰਿਆਣਾ ਦੀ ਖੱਟਰ ਸਰਕਾਰ ਖਿਲਾਫ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਯੂਥ ਜਨਰਲ ਸੈਕਟਰੀ ਪੰਜਾਬ ਦਿਲਰਾਜ ਸਰਕਾਰੀਆ, ਪ੍ਰਧਾਨ ਦਿਲਸ਼ੇਰ ਸਿੰਘ ਵਾਈਸ ਪ੍ਰਧਾਨ, ਗੁਰਸੇਵਕ ਸਿੰਘ ਗੈਵੀ ਲੋਪੋਕੇ ਦੀ ਅਗਵਾਈ ਹੇਠ ਅੰਮ੍ਰਿਤਸਰ...
ਤੀਸਰਾ ਵਨਡੇ : ਭਾਰਤ ਨੇ 42ਵੇਂ ਓਵਰ 'ਚ 5 ਵਿਕਟਾਂ ਦੇ ਨੁਕਸਾਨ 'ਤੇ 200 ਦੌੜਾਂ ਦਾ ਅੰਕੜਾਂ ਕੀਤਾ ਪਾਰ
. . .  about 2 hours ago
ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 71ਵੇਂ ਦਿਨ ਵੀ ਜਾਰੀ
. . .  about 3 hours ago
ਜੰਡਿਆਲਾ ਗੁਰੂ (ਅੰਮ੍ਰਿਤਸਰ) , 2 ਦਸੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 71ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ...
ਕਿਸਾਨ ਜਥੇਬੰਦੀਆਂ ਵਿਚਕਾਰ ਸਿੰਘੂ ਬਾਰਡਰ 'ਤੇ ਬੈਠਕਾਂ ਦਾ ਦੌਰ ਜਾਰੀ
. . .  about 3 hours ago
ਨਵੀਂ ਦਿੱਲੀ, 2 ਦਸੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਕਿਸਾਨ ਜਥੇਬੰਦੀਆਂ ਦੀ ਸਿੰਘੂ ਬਾਰਡਰ 'ਤੇ ਅਹਿਮ ਮੀਟਿੰਗ ਚੱਲ ਰਹੀ ਹੈ। ਸਰਕਾਰ ਨਾਲ ਵਾਰਤਾ ਤੋਂ ਪਹਿਲਾ ਜਥੇਬੰਦੀਆਂ ਵਿਚਾਰ ਚਰਚਾ 'ਚ ਰੁੱਝੀਆਂ...
ਪ੍ਰਾਪਰਟੀ ਕਾਰੋਬਾਰੀ ਦੀ ਅਗਵਾ ਦੋ ਸਾਲ ਦੀ ਮਾਸੂਮ ਬੱਚੀ ਹੋਈ ਬਰਾਮਦ, ਮੁੱਖ ਦੋਸ਼ੀ ਕਾਬੂ
. . .  about 3 hours ago
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸ਼ਹੀਦ ਭਗਤ ਸਿੰਘ ਨਗਰ ਵਿਚ ਪ੍ਰਾਪਰਟੀ ਕਾਰੋਬਾਰੀ ਦੀ ਦੋ ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਮੁੱਖ ਦੋਸ਼ੀ ਨੂੰ ਕਾਬੂ ਕਰਕੇ ਬੱਚੀ ਨੂੰ ਬਰਾਮਦ ਕਰ ਲਿਆ ਹੈ। ਜਦ ਕਿ ਉਸ ਦੇ ਤਿੰਨ ਹੋਰ ਸਾਥੀ ਅਜੇ ਫ਼ਰਾਰ ਹਨ...
ਖੱਟਰ ਸਰਕਾਰ ਨੂੰ ਸੁੱਟਣ ਲਈ ਹਰਿਆਣਾ 'ਚ ਇਕੱਠੇ ਹੋਏ ਕਿਸਾਨ, ਚਲਾਉਣਗੇ ਮੁਹਿੰਮ
. . .  about 3 hours ago
ਜੀਂਦ, 2 ਦਸੰਬਰ - ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ 40 ਖਾਪਾਂ ਦੀ ਮਹਾਂ ਪੰਚਾਇਤ ਹੋਈ। ਇਸ ਮਹਾਂ ਪੰਚਾਇਤ 'ਚ ਕਈ ਅਹਿਮ ਫ਼ੈਸਲੇ ਲਏ ਗਏ ਹਨ। ਜਿਸ ਵਿਚ ਖ਼ਾਸਕਰ ਹਰਿਆਣਾ ਦੀ ਖੱਟਰ ਸਰਕਾਰ ਨੂੰ ਸੁੱਟਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ...
ਭਾਰਤ 'ਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ 'ਚ 501 ਮੌਤਾਂ
. . .  about 3 hours ago
ਨਵੀਂ ਦਿੱਲੀ, 2 ਦਸੰਬਰ - ਦੇਸ਼ ਭਰ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 36 ਹਜ਼ਾਰ 604 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 94 ਲੱਖ 99 ਹਜ਼ਾਰ 414 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਵਿਡ ਕਾਰਨ 501 ਲੋਕਾਂ...
ਤੀਸਰਾ ਵਨਡੇ : 114 ਦੌੜਾਂ 'ਤੇ ਭਾਰਤ ਨੂੰ ਲੱਗਾ ਤੀਸਰਾ ਝਟਕਾ
. . .  1 minute ago
ਦਿੱਲੀ ਯੂਪੀ ਬਾਰਡਰ 'ਤੇ ਕਿਸਾਨਾਂ ਵਲੋਂ ਪ੍ਰਦਰਸ਼ਨ, ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ
. . .  about 4 hours ago
ਨਵੀਂ ਦਿੱਲੀ, 2 ਦਸੰਬਰ - ਦਿੱਲੀ ਉਤਰ ਪ੍ਰਦੇਸ਼ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਵਲੋਂ ਪੁਲਿਸ ਵਲੋਂ ਲਗਾਏ ਬੈਰੀਕੇਡ ਸੁੱਟ ਦਿੱਤੇ ਗਏ ਹਨ ਅਤੇ ਜੰਮ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ...
ਮਿੰਨੀ ਬੱਸ ਅਪਰੇਟਰਾਂ ਵਰਕਰ ਯੂਨੀਅਨ ਅੰਮ੍ਰਿਤਸਰ ਵਲੋਂ ਚੱਕਾ ਜਾਮ
. . .  about 4 hours ago
ਚੋਗਾਵਾਂ (ਅੰਮ੍ਰਿਤਸਰ), 2 ਦਸੰਬਰ (ਗੁਰਬਿੰਦਰ ਸਿੰਘ ਬਾਗੀ) - ਮਿੰਨੀ ਬੱਸ ਆਪ੍ਰੇਟਰ ਵਰਕਰ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਅੱਜ ਸਵੇਰੇ 6 ਵਜੇ ਤੋਂ ਕਸਬਾ ਚੋਗਾਵਾਂ ਦੇ ਚਾਰੇ ਰੋਡ ਉੱਪਰ 150 ਦੇ ਕਰੀਬ ਬੱਸਾਂ ਖੜੀਆ ਕਰਕੇ ਰੋਸ ਮੁਜ਼ਾਹਰਾ ਕੀਤਾ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਮਿੰਨੀ ਬੱਸ ਆਪਰੇਟਰ ਵਰਕਰ...
ਭਾਰਤ ਆਸਟਰੇਲੀਆ ਤੀਸਰਾ ਵਨਡੇ : ਭਾਰਤ ਨੇ 16 ਓਵਰਾਂ 'ਚ 84/2 'ਤੇ
. . .  about 4 hours ago
ਉਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਹਾਦਸਾ 8 ਲੋਕਾਂ ਦੀ ਮੌਤ
. . .  about 4 hours ago
ਕੌਸ਼ਾਂਬੀ, 2 ਦਸੰਬਰ - ਉਤਰ ਪ੍ਰਦੇਸ਼ ਦੇ ਕੌਸ਼ਾਂਬੀ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ। ਰੇਤ ਨਾਲ ਲੱਦੇ ਟਰੱਕ ਦੇ ਕਾਰ 'ਤੇ ਪਲਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਕਾਰ ਵਿਚ 10 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਦੋ ਗੰਭੀਰ ਰੂਪ ਵਿਚ...
ਭਾਰਤ ਪਾਕਿਸਤਾਨ ਸਰਹੱਦ 'ਤੇ ਮੁੜ ਨਜ਼ਰ ਆਈ ਡਰੋਨ ਵਰਗੀ ਵਸਤੂ ਦੀ ਹਰਕਤ
. . .  about 5 hours ago
ਗੱਗੋਮਾਹਲ/ਅਜਨਾਲਾ, 2 ਦਸੰਬਰ (ਬਲਵਿੰਦਰ ਸਿੰਘ ਸੰਧੂ/ ਗੁਰਪ੍ਰੀਤ ਸਿੰਘ ਢਿੱਲੋਂ) - ਬੀਤੇ ਕੱਲ੍ਹ ਵਾਂਗ ਅੱਜ ਰਾਤ ਸਮੇਂ ਮੁੜ ਭਾਰਤ ਪਾਕਿਸਤਾਨ ਸਰਹੱਦ 'ਤੇ ਕੋਟ ਰਜ਼ਾਦਾ ਚੌਂਕੀ ਨਜ਼ਦੀਕ ਡਰੋਨ ਦੀ ਹਰਕਤ ਨਜ਼ਰ ਆਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਿਊਟੀ 'ਤੇ ਤਾਇਨਾਤ ਬੀ.ਐਸ.ਐਫ ਜਵਾਨਾਂ...
ਭਾਰਤ ਆਸਟਰੇਲੀਆ ਤੀਸਰਾ ਵਨਡੇ : ਭਾਰਤ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫੈਸਲਾ
. . .  about 5 hours ago
ਕੈਨਬਰਾ, 2 ਦਸੰਬਰ - ਭਾਰਤ ਆਸਟਰੇਲੀਆ ਵਿਚਕਾਰ ਤੀਸਰੇ ਇਕ ਦਿਨਾਂ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜੀ ਦਾ ਫੈਸਲਾ ਲਿਆ ਹੈ। ਭਾਰਤ ਇਸ ਲੜੀ ਵਿਚ 2-0 ਨਾਲ ਪਿੱਛੇ ਹੈ ਤੇ ਲੜੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਚੇਤ ਸੰਮਤ 552

ਹੁਸ਼ਿਆਰਪੁਰ / ਮੁਕੇਰੀਆਂ

ਕਰਫ਼ਿਊ ਦੇ ਚੱਲਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਰਿਹਾ ਮੁਕੰਮਲ ਬੰਦ

ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ 'ਚ ਵੀ ਦੂਸਰੇ ਦਿਨ ਵੀ ਕਰਫ਼ਿਊ ਦਾ ਅਸਰ ਦੇਖਣ ਨੂੰ ਮਿਲਿਆ | ਕਰਫ਼ਿਊ ਦੌਰਾਨ ਪੁਲਿਸ ਵਲੋਂ ਸਖ਼ਤੀ ਨਾਲ ਪੇਸ਼ ਆਉਂਦਿਆਂ ਮੁਕੰਮਲ ਕਰਫ਼ਿਊ ਲਾਗੂ ਕਰਵਾਇਆ ਗਿਆ | ਕਰਫ਼ਿਊ ਕਾਰਨ ਜਿੱਥੇ ਸ਼ਹਿਰਾਂ ਦੀਆਂ ਮੁੱਖ ਸੜਕਾਂ, ਵਾਰਡਾਂ 'ਚ ਸੰੁਨਸਾਨ ਰਹੀ, ਉੱਥੇ ਨਾਲ ਲੱਗਦੇ ਕਸਬਿਆਂ ਤੇ ਪਿੰਡਾਂ 'ਚ ਵੀ ਸੰਨਾਟਾ ਪਸਰਿਆ ਰਿਹਾ | ਕਰਫ਼ਿਊ ਦੌਰਾਨ ਪੁਲਿਸ ਵਲੋਂ ਸ਼ਹਿਰ 'ਚ ਵੱਖ-ਵੱਖ ਚੌਾਕਾਂ 'ਤੇ ਬੈਰੀਗੇਟ ਬਣਾ ਕੇ ਸਿਰਫ਼ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣ ਵਾਲੇ ਵਾਹਨ ਚਾਲਕਾਂ ਨੂੰ ਹੀ ਚੈੱਕ ਕਰਕੇ ਲੰਘਣ ਦਿੱਤਾ ਗਿਆ, ਜਦਕਿ ਹੋਰਨਾਂ ਵਾਹਨਾਂ ਨੂੰ ਵਾਪਸ ਭੇਜਿਆ ਗਿਆ | ਇਸ ਤੋਂ ਇਲਾਵਾ ਕਰਫ਼ਿਊ ਦੌਰਾਨ ਦੋ ਪਹੀਆ ਵਾਹਨਾਂ 'ਤੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ 'ਤੇ ਸਖ਼ਤੀ ਵਰਤਦਿਆਂ ਉਨ੍ਹਾਂ ਨੂੰ ਸਬਕ ਵੀ ਸਿਖਾਇਆ ਗਿਆ | ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਹੁਕਮਾਂ 'ਤੇ ਸ਼ਹਿਰ 'ਚ ਲਾਊਡ ਸਪੀਕਰਾਂ ਰਾਹੀਂ ਕਰਫ਼ਿਊ ਸਬੰਧੀ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਤੇ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕਰਫ਼ਿਊ ਲੋਕਾਂ ਦੀ ਭਲਾਈ ਲਈ ਲਗਾਇਆ ਗਿਆ ਹੈ | ਇਸ ਲਈ ਹਰੇਕ ਵਿਅਕਤੀ ਨੂੰ ਆਪਣੇ-ਆਪ ਇਸ 'ਚ ਸਹਿਯੋਗ ਕਰਨਾ ਚਾਹੀਦਾ ਹੈ | ਕਰਫ਼ਿਊ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਉਚ ਅਫ਼ਸਰਾਂ ਦੀ ਅਗਵਾਈ 'ਚ ਸ਼ਹਿਰ ਦੇ ਵੱਖ-ਵੱਖ ਚੌਾਕਾਂ ਤੇ ਸੜਕਾਂ 'ਤੇ ਪੈਟਰੋਿਲੰਗ ਵੀ ਕੀਤੀ ਗਈ ਅਤੇ ਜਿੱਥੇ ਕੋਈ ਕਮੀ ਆਈ, ਉਸ ਨੂੰ ਤੁਰੰਤ ਦੂਰ ਕਰਵਾਇਆ ਗਿਆ |
ਗੜ੍ਹਸ਼ੰਕਰ 'ਚ ਪੁਲਿਸ ਨੇ ਸਖ਼ਤੀ ਨਾਲ ਲਾਗੂ ਕਰਵਾਇਆ ਕਰਫ਼ਿਊ
ਗੜ੍ਹਸ਼ੰਕਰ, (ਧਾਲੀਵਾਲ)- ਗੜ੍ਹਸ਼ੰਕਰ ਸ਼ਹਿਰ ਸਮੇਤ ਇਲਾਕੇ 'ਚ ਪੁਲਿਸ ਵੱਲੋਂ ਸਖ਼ਤੀ ਨਾਲ ਕਰਫ਼ਿਊ ਨੂੰ ਲਾਗੂ ਕਰਵਾਇਆ ਗਿਆ | ਦਿਨ ਭਰ ਪੁਲਿਸ ਪ੍ਰਸ਼ਾਸਨ ਵੱਲੋਂ ਕਰਫ਼ਿਊ 'ਚ ਕੋਈ ਵੀ ਢਿੱਲ ਨਹੀਂ ਦਿੱਤੀ ਗਈ ਜਿਸ ਕਾਰਨ ਦਿਨ ਭਰ ਸਮੁੱਚੇ ਸ਼ਹਿਰ ਤੇ ਵੱਖ-ਵੱਖ ਸੜਕਾਂ 'ਤੇ ਸੁੰਨਸਾਨ ਪਸਰੀ ਵੇਖਣ ਨੂੰ ਮਿਲੀ | ਕਰਫ਼ਿਊ ਦੌਰਾਨ ਜੇਕਰ ਕੋਈ ਘਰ ਤੋਂ ਬਾਹਰ ਸੜਕ 'ਤੇ ਨਿਕਲਿਆ ਵੀ ਤਾਂ ਪੁਲਿਸ ਵਲੋਂ ਉਸ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਵੀ ਕੀਤੀ ਗਈ | ਇਸ ਦੌਰਾਨ ਜਿੱਥੇ ਐੱਸ.ਡੀ.ਐੱਮ. ਹਰਬੰਸ ਸਿੰਘ ਤੇ ਡੀ.ਐੱਸ.ਪੀ. ਸਤੀਸ਼ ਕੁਮਾਰ ਦਿਨ ਭਰ ਇਲਾਕੇ 'ਚ ਸਥਿਤੀ ਦਾ ਜਾਇਜ਼ਾ ਲੈਂਦੇ ਵੇਖੇ ਗਏ ਉੱਥੇ ਹੀ ਐੱਸ.ਐੱਚ.ਓ. ਇਕਬਾਲ ਸਿੰਘ ਨੇ ਸਥਾਨਕ ਬੰਗਾ ਚੌਾਕ ਸਮੇਤ ਚੈਕਿੰਗ ਦੌਰਾਨ ਘਰੋਂ ਬਾਹਰ ਘੁੰਮਣ ਵਾਲੇ ਲੋਕਾਂ ਨੂੰ ਸਖ਼ਤ ਚਿਤਾਵਨੀ ਦਿੱਤੀ | ਪੁਲਿਸ ਮੁਲਾਜ਼ਮ ਦਿਨ ਭਰ ਵਰ੍ਹਦੇ ਮੀਂਹ 'ਚ ਲੋਕਾਂ ਦੀ ਜਾਨ ਦੀ ਖ਼ਾਤਰ ਕਰਫ਼ਿਊ ਨੂੰ ਲਾਗੂ ਕਰਵਾਉਣ ਲਈ ਡਿਊਟੀ ਕਰਦੇ ਵੇਖੇ ਗਏ |
ਕੋਟਫ਼ਤੂਹੀ-ਕਸਬਾ ਅੱਡਾ ਕੋਟਫ਼ਤੂਹੀ ਦਾ ਪ੍ਰਮੁੱਖ ਬਾਜ਼ਾਰ ਕਰਫ਼ਿਊ ਕਰ ਕੇ ਮੁਕੰਮਲ ਤੌਰ 'ਤੇ ਬੰਦ ਰਿਹਾ ਪਰ ਆਸ-ਪਾਸ ਦੇ ਪਿੰਡਾਂ ਦੀਆਂ ਕਰਿਆਨੇ ਵਾਲੀਆ ਦੁਕਾਨਾਂ ਵੀ ਲਗਭਗ ਬੰਦ ਰਹੀਆਂ, ਪਰ ਦੋ ਪਹੀਆ ਵਾਹਨਾਂ 'ਤੇ ਸਵਾਰ ਨੌਜਵਾਨ ਪਿੰਡਾਂ ਦੇ ਆਸ-ਪਾਸ ਬਿਨਾਂ ਕਾਰਨ ਸਾਰਾ ਦਿਨ ਗੇੜੀਆਂ ਲਗਾਉਂਦੇ ਰਹੇ |ਦੂਸਰੇ ਪਾਸੇ ਪ੍ਰਵਾਸੀ ਮਜ਼ਦੂਰ ਜੋ ਰੇਹੜੀਆਂ ਲਗਾਉਂਦੇ ਹਨ ਤੇ ਦੁਕਾਨਾਂ ਉੱਪਰ ਕੰਮ ਕਰਦੇ ਹਨ, ਉਹ ਵੀ ਆਪਣੇ ਘਰ ਬੈਠਣ ਦੀ ਥਾਂ ਸੜਕਾਂ ਉੱਪਰ ਇਕੱਠੇ ਘੁੰਮਦੇ ਰਹੇ |
ਕਰਫ਼ਿਊ ਦੌਰਾਨ ਦੂਜੇ ਦਿਨ ਬੁੱਲੋ੍ਹਵਾਲ ਰਿਹਾ ਮੁਕੰਮਲ ਬੰਦ
ਬੁੱਲੋ੍ਹਵਾਲ, (ਜਸਵੰਤ ਸਿੰਘ,ਰਵਿੰਦਰਪਾਲ ਸਿੰਘ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਬੁੱਲੋ੍ਹਵਾਲ ਦੇ ਆਸ ਪਾਸ ਇਲਾਕੇ ਪੂਰੇ ਤਰ੍ਹਾਂ ਨਾਲ ਬੰਦ ਰਹੇ |ਬੁੱਲੋ੍ਹਵਾਲ ਪੁਲਿਸ ਵਲੋਂ ਇਲਾਕੇ 'ਚ ਮੁਕੰਮਲ ਕਰਫ਼ਿਊ ਲਗਾ ਕੇ ਲੋਕਾਾ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਾਗਰੂਕ ਕੀਤਾ ਗਿਆ ਤੇ ਘਰਾਾ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ | ਇਸ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਵਿਦੇਸ਼ਾਂ ਤੋਂ ਆਏ ਲੋਕਾਂ ਦੇ ਘਰਾਂ ਦੇ ਬਾਹਰ 'ਘਰ ਵਿਚ ਇਕਾਂਤਵਾਸ' ਦੇ ਸਟਿੱਕਰ ਵੀ ਲਗਾਏ ਗਏ ਤੇ ਉਨ੍ਹਾਂ ਨੂੰ 2 ਹਫ਼ਤੇ ਲਈ ਘਰ ਵਿਚ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ |

ਕਰਫ਼ਿਊ ਦੌਰਾਨ ਮਨਾਹੀ ਦੇ ਹੁਕਮਾਾ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ

ਦਸੂਹਾ, 24 ਮਾਰਚ (ਭੁੱਲਰ)-ਦਸੂਹਾ ਪੁਲਿਸ ਵੱਲੋਂ ਕਰਫ਼ਿਊ ਦੌਰਾਨ ਮਨਾਹੀ ਦੇ ਹੁਕਮਾਾ ਦੀ ਉਲੰਘਣਾ ਕਰਨ 'ਤੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ¢ ਇਸ ਸਬੰਧੀ ਐਸ.ਐਚ.ਓ. ਗੁਰਦੇਵ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਹਰਭਜਨ ਸਿੰਘ ਪੁਲਿਸ ਪਾਰਟੀ ਸਮੇਤ ਕਰਫਿਊ ਦੇ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਸ਼ਾਮਚੁਰਾਸੀ ਦਾ ਇਲਾਕਾ ਰਿਹਾ ਮੁਕੰਮਲ ਬੰਦ

ਸ਼ਾਮਚੁਰਾਸੀ, 24 ਮਾਰਚ (ਗੁਰਮੀਤ ਸਿੰਘ ਖ਼ਾਨਪੁਰੀ)-ਕਰਫ਼ਿਊ ਦੇ ਮੱਦੇਨਜ਼ਰ ਕਸਬਾ ਸ਼ਾਮਚੁਰਾਸੀ ਸਮੇਤ ਅੱਡਾ ਪੱਜੋਦਿਉਤਾ, ਨੰਦਾਚੌਰ ਤੇ ਹੋਰ ਇਲਾਕੇ ਦੀਆਂ ਦੁਕਾਨਾਂ ਪੂਰਨ ਤੌਰ 'ਤੇ ਬੰਦ ਰਹੀਆਂ | ਸਰਕਾਰ ਵਲੋਂ ਐਲਾਨੇ ਕਰਫ਼ਿਊ ਤੇ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ...

ਪੂਰੀ ਖ਼ਬਰ »

ਮੁਕੇਰੀਆਂ ਹਲਕੇ 'ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਰਫ਼ਿਊ ਜਾਰੀ

ਮੁਕੇਰੀਆਂ, 24 ਮਾਰਚ (ਸਰਵਜੀਤ ਸਿੰਘ)- ਮੁਕੇਰੀਆਂ ਹਲਕੇ 'ਚ ਕਰਫ਼ਿਊ ਬੇਹੱਦ ਸਫਲ ਰਿਹਾ | ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਇਸ ਕਰਫ਼ਿਊ ਦੌਰਾਨ ਰਾਸ਼ਟਰੀ ਮਾਰਗ 'ਤੇ ਕੋਈ ਵਿਰਲਾ ਵਿਰਲਾ ਵਾਹਨ ਜੋ ਜ਼ਰੂਰੀ ਕੰਮ ਵਾਸਤੇ ਜਾਣ ਵਾਲੇ ਸਨ, ਹੀ ਨਜ਼ਰ ਆਏ | ...

ਪੂਰੀ ਖ਼ਬਰ »

ਇਟਲੀ 'ਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਪਰਿਵਾਰ ਚਿੰਤਤ

ਹੁਸ਼ਿਆਰਪੁਰ, 24 ਮਾਰਚ (ਹਰਪ੍ਰੀਤ ਕੌਰ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਹੇ ਇਟਲੀ 'ਚ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਉਨ੍ਹਾਂ ਸਾਰੇ ਪਰਿਵਾਰਾਂ 'ਚ ਸਹਿਮ ਪਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਸਕੇ ਸਬੰਧੀ ਇਸ ਦੇਸ਼ 'ਚ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ 1 ਕਾਬੂ

ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ)-ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਰੇਤ ਨਾਲ ਭਰੀ ਟਰਾਲੀ ਨੂੰ ਕਬਜ਼ੇ 'ਚ ਲੈ ਲਿਆ ਹੈ | ਜਾਣਕਾਰੀ ਅਨੁਸਾਰ ਮਾਈਨਿੰਗ ਅਧਿਕਾਰੀ ਗਗਨਦੀਪ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਪਿੰਡ ਮੋਰਾਂਵਾਲੀ ਦੇ 14 ਸ਼ੱਕੀ ਵਿਅਕਤੀ ਟੈਸਟ ਕਰਵਾਉਣ ਲਈ ਹੁਸ਼ਿਆਰਪੁਰ ਰੈਫ਼ਰ

ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)-ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦੇ ਕੋਰੋਨਾ ਵਾਇਰਸ ਸਬੰਧੀ ਘਰਾਂ'ਚ ਇਕਾਂਤਵਾਸ 'ਚ ਰੱਖੇ ਗਏ 14 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਦੇ ਟੈੱਸਟ ਕਰਵਾਉਣ ਦੀ ਅਗਲੀ ਪ੍ਰਕਿਰਿਆ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲਈ ਰੈਫ਼ਰ ਕੀਤਾ ਗਿਆ ...

ਪੂਰੀ ਖ਼ਬਰ »

ਪਿੰਡਾਂ ਦੀਆਂ ਪੰਚਾਇਤਾਂ ਨੇ ਕੋਰੋਨਾ ਵਿਰੁੱਧ ਆਪ ਹੀ ਸੰਭਾਲੀ ਕਮਾਨ

ਮਾਹਿਲਪੁਰ, 24 ਮਾਰਚ (ਦੀਪਕ ਅਗਨੀਹੋਤਰੀ)- ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਨਾਲ ਲਗਦੇ ਪਹਾੜੀ ਿਖ਼ੱਤੇ ਦੇ ਪਿੰਡਾਂ ਫ਼ਤਿਹਪੁਰ ਕੋਠੀ ਤੇ ਆਸ ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਜਾਗਰੂਕ ਹੁੰਦੇ ਹੋਏ ਕੋਰੋਨਾ ਵਾਇਰਸ ਵਿਰੁੱਧ ਆਪ ਹੀ ਕਮਾਨ ਸੰਭਾਲ ਲਈ ਹੈ | ਪਿੰਡਾਂ ...

ਪੂਰੀ ਖ਼ਬਰ »

ਜ਼ਿਲ੍ਹਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਦਿਨ-ਰਾਤ ਡਿਊਟੀ ਨਿਭਾਅ ਰਿਹੈ ਸਿਹਤ ਵਿਭਾਗ

ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਅਸੀਂ ਸਾਰੇ ਘਰਾਂ 'ਚ ਸੁਰੱਖਿਅਤ ਰਹੀਏ, ਇਸ ਲਈ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਚੌਕਸੀ ਨਾਲ ਬਾਹਰ ਡਿਊਟੀ ਕਰ ਰਹੇ ਹਨ | ਇਸ ਸਮੇਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿਹਤ ਵਿਭਾਗ ਦੇ ...

ਪੂਰੀ ਖ਼ਬਰ »

ਵਿਦੇਸ਼ਾਾ ਤੋਂ ਆਏ ਵਿਅਕਤੀਆਾ ਦੇ ਘਰਾਾ ਅੱਗੇ ਇਕਾਾਤਵਾਸ ਸਟਿੱਕਰ ਲਗਾਏ

ਦਸੂਹਾ, 24 ਮਾਰਚ ( ਭੁੱਲਰ ) -ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਪਹਿਲੇ ਗੰਭੀਰ ਸੰਕਟ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਵੱਖ - ਵੱਖ ਪਿੰਡਾਾ 'ਚ ਕਰੋਨਾ ਵਾਇਰਸ ਸਬੰਧੀ ਸਰਵੇ ਕੀਤਾ ਜਾ ਰਿਹਾ ਹੈ ¢ ਇਸ ਸਬੰਧੀ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਅਤੇ ਐਸ.ਐਮ.ਓ. ਡਾਕਟਰ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਾ ਸਮੇਤ 2 ਔਰਤਾਂ ਕਾਬੂ

ਟਾਾਡਾ ਉੜਮੁੜ ,24ਮਾਰਚ( ਗੁਰਾਇਆ)- ਟਾਾਡਾ ਪੁਲਿਸ ਨੇ ਦੋ ਔਰਤਾਾ ਨੂੰ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਕੀਤਾ ਹੈ ¢ਇਸ ਸਬੰਧੀ ਜਾਣਕਾਰੀ ਦਿੰਦਿਆਾ ਥਾਣਾ ਮੁੱਖੀ ਟਾਾਡਾ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਡੀ.ਐੱਸ.ਪੀ ਟਾਾਡਾ ਗੁਰਪ੍ਰੀਤ ਸਿੰਘ ਗਿੱਲ ਦੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਵੇਚਣ ਵਾਲਾ ਕਾਬੂ

ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਅਣਦੇਖੀ ਕਰਕੇ ਨਾਜਾਇਜ਼ ਸ਼ਰਾਬ ਵੇਚ ਰਹੇ ਇਕ ਕਥਿਤ ਦੋਸ਼ੀ ਨੂੰ ਥਾਣਾ ਮਾਡਲ ਟਾਊਨ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਸ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ...

ਪੂਰੀ ਖ਼ਬਰ »

ਚੌਲਾਂਗ ਟੋਲ ਪਲਾਜ਼ੇ 'ਤੇ ਵਰਕਰਾਂ ਨੂੰ ਮਜਬੂਰਨ ਕੰਮ 'ਤੇ ਬੁਲਾਇਆ ਜਾ ਰਿਹਾ

ਚੌਲਾਂਗ 24 ਮਾਰਚ, (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਚੌਲਾਂਗ ਟੋਲ ਪਲਾਜ਼ੇ 'ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਤੇ ਉੱਥੇ ਵਰਕਰਾਂ ਨੂੰ ਬਚਾਉਣ ਵਾਸਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵਲੋਂ ਟੋਲ 'ਤੇ ਵਰਕਰਾਂ ਨੂੰ ਕੋਈ ...

ਪੂਰੀ ਖ਼ਬਰ »

ਗਊ ਹੱਤਿਆ ਦੇ ਮਾਮਲੇ 'ਚ 1 ਨਾਮਜ਼ਦ

ਸੈਲਾ ਖੁਰਦ, 24 ਮਾਰਚ (ਹਰਵਿੰਦਰ ਸਿੰਘ ਬੰਗਾ)- ਬੀਤੇ ਦਿਨੀਂ ਪਿੰਡ ਪੱਖੋਵਾਲ ਨਜ਼ਦੀਕ ਕਰੀਬ ਅੱਧੀ ਦਰਜਨ ਗਾਵਾਂ ਦੀ ਹੋਈ ਮੌਤ ਸੰਬੰਧੀ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ | ਅੱਜ ਗੁਪਤ ਸੂਚਨਾ ਦੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪਿੰਡ ਵਾਸੀਆਂ ਨੇ ਦਵਾਈ ਛਿੜਕਾਈ

ਹੁਸ਼ਿਆਰਪੁਰ, 24 ਮਾਰਚ (ਨਰਿੰਦਰ ਸਿੰਘ ਬੱਡਲਾ)- ਪਿੰਡ ਭੁੰਗਰਨੀ ਵਿਖੇ ਪਿੰਡ ਵਾਸੀਆਂ ਨੇ ਆਪਣੇ ਕੋਲੋਂ ਪੈਸੇ ਖ਼ਰਚ ਕੇ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਖ਼ਤਮ ਕਰਨ ਲਈ ਪੂਰੇ ਪਿੰਡ 'ਚ ਦਵਾਈ ਛਿੜਕਾਈ | ਇਸ ਮੌਕੇ ਸੁਰਜੀਤ ਸਿੰਘ ਮਸੂਤਾ, ਪਰਮਿੰਦਰ ਸਿੰਘ ਪੰਚ, ਜਗਤਾਰ ...

ਪੂਰੀ ਖ਼ਬਰ »

ਨੈਣਵਾਂ 'ਚ ਨੌਜਵਾਨਾਂ ਨੇ ਸੈਨੇਟਾਈਜ਼ਰ ਦਾ ਸਪਰੇਅ ਕੀਤਾ

ਬੀਣੇਵਾਲ, 24 ਮਾਰਚ (ਬੈਜ ਚੌਧਰੀ)- ਕੋਰੋਨਾ ਵਾਇਰਸ ਦੀ ਰੋਕਥਾਮ ਲਈ ਇਲਾਕੇ ਦੇ ਕਈ ਪਿੰਡਾਂ 'ਚ ਸੈਨੀਟਾਈਜ਼ਰ ਦੇ ਸਪਰੇਅ ਕਰਨ ਦੀਆਂ ਖ਼ਬਰਾਂ ਹਨ | ਇਸੇ ਕੜੀ ਤਹਿਤ ਪਿੰਡ ਨੈਣਵਾਂ-ਬੀਤ ਦੇ ਕਰੀਬ ਅੱਧੀ ਦਰਜਨ ਨੌਜਵਾਨਾਂ ਨੇ ਇਕੱਠੇ ਹੋ ਕੇ ਸਾਰੇ ਪਿੰਡ ਦੀਆਂ ਗਲੀਆਂ ...

ਪੂਰੀ ਖ਼ਬਰ »

ਕਰਫ਼ਿਊ ਦੇ ਮੱਦੇਨਜ਼ਰ ਕਸਬਾ ਹਰਿਆਣਾ ਰਿਹਾ ਮੁਕੰਮਲ ਬੰਦ

ਹਰਿਆਣਾ, 24 ਮਾਰਚ (ਹਰਮੇਲ ਸਿੰਘ ਖੱਖ)- ਦੁਨੀਆ ਭਰ ਅੰਦਰ ਕੋਰੋਨਾ ਵਾਇਰਸ ਵੱਡੇ ਪੱਧਰ 'ਤੇ ਫੈਲਿਆ ਹੋਇਆ ਤੇ ਇਸ ਵਾਇਰਸ ਨਾਲ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ ਪਰ ਇਸ ਵਾਇਰਸ ਨੂੰ ਪੰਜਾਬ ਅੰਦਰ ਨਾ ਫੈਲਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਖ਼ਤ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ

ਅੱਡਾ ਸਰਾਂ, 24 ਮਾਰਚ (ਹਰਜਿੰਦਰ ਸਿੰਘ ਮਸੀਤੀ)- ਬੀਤੇ ਦਿਨੀਂ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸਿਹਤ ਕੇਂਦਰ ਘੋੜੇਵਾਹਾ ਵਲੋਂ ਪਿੰਡ ਦੇ ਸਰਪੰਚ ਐਡਵੋਕੇਟ ਦਮਨਦੀਪ ਸਿੰਘ ਬਿੱਲਾ ਦੇ ਸਹਿਯੋਗ ਨਾਲ ਨਜ਼ਦੀਕੀ ਪਿੰਡ ਦਰਿਆ ...

ਪੂਰੀ ਖ਼ਬਰ »

ਗੁਰਦੁਆਰਾ ਛੇਵੀਂ ਪਾਤਸ਼ਾਹੀ ਪੁਲਪੁਖਤਾ ਦੇ ਸੇਵਾਦਾਰ ਸੰਗਤਾਂ ਦੀ ਸਹਾਇਤਾ ਲਈ ਤਿਆਰ-ਭਾਈ ਜਗਦੀਪ ਸਿੰਘ ਬੁਰਜ

ਮਿਆਣੀ, 24 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)-ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਪੁਲਪੁਖਤਾ ਦੇ ਸਮੂਹ ਪ੍ਰਬੰਧਕਾਂ ਤੇ ਸੇਵਾਦਾਰਾਂ ਵਲੋਂ ਕੋਰੋਨਾ ਵਾਇਰਸ ਦੇ ਚਲਦੇ ਹੋਏ ਮੁਸ਼ਕਿਲ ਘੜੀ ਵਿਚ ਇਲਾਕੇ ਦੀ ਸੰਗਤ ਦੀ ਸੁਚੱਜੇ ਢੰਗ ਨਾਲ ਸੇਵਾ ਲਈ ਹਾਜ਼ਰ ਹਨ | ਇਹ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਜੂਝ ਰਹੇ ਮੈਡੀਕਲ ਅਫ਼ਸਰ ਤੇ ਮੁਲਾਜ਼ਮ ਸਮੱਸਿਆਵਾਂ 'ਚ ਘਿਰੇ

ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਸੂਬੇ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਹੋਰ ਜ਼ਿਲਿ੍ਹਆਂ ਦੇ ਸਿਹਤ ਵਿਭਾਗ ਦੇ ਅਫ਼ਸਰ ਤੇ ਮੁਲਾਜ਼ਮ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਦਿਨ ਰਾਤ ਕੋਰੋਨਾ ਵਾਇਰਸ ਨਾਲ ...

ਪੂਰੀ ਖ਼ਬਰ »

ਕਸਬਾ ਚੱਬੇਵਾਲ ਦੇ ਲਾਗਲੇ ਪਿੰਡਾਂ 'ਚ ਕਰਫ਼ਿਊ ਦਾ ਰਿਹਾ ਪੂਰਾ ਅਸਰ

ਚੱਬੇਵਾਲ, 24 ਮਾਰਚ (ਪੱਟੀ)-ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਦੀ ਕੜੀ ਨੂੰ ਤੋੜਨ ਵਾਸਤੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਅੱਜ ਕਸਬਾ ਚੱਬੇਵਾਲ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ | ਪੂਰੀ ਸਖ਼ਤੀ ਵਰਤਦੇ ਹੋਏ ਪੁਲਿਸ ਵਲੋਂ ਕੋਈ ਮੈਡੀਕਲ ਸਟੋਰ ਵੀ ...

ਪੂਰੀ ਖ਼ਬਰ »

ਕਰਫਿਊ ਦੌਰਾਨ ਲੋਕ ਘਰਾਂ ਤੋਂ ਬਾਹਰ ਨਾ ਆਉਣ-ਐੱਸ.ਐੱਚ.ਓ.

ਘੋਗਰਾ, 24 ਮਾਰਚ (ਆਰ. ਐੱਸ. ਸਲਾਰੀਆ )- ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਬੇ ਅੰਦਰ ਕਰਫਿਊ ਜਾਰੀ ਕਰ ਦਿੱਤਾ ਗਿਆ | ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਜੇਕਰ ਕੋਈ ਵਿਅਕਤੀ ਕਰਫਿਊ ਦੌਰਾਨ ਬਿਨਾਂ ਕੰਮ ਤੋਂ ਬਾਹਰ ਘੁੰਮਦਾ ਪਾਇਆ ...

ਪੂਰੀ ਖ਼ਬਰ »

ਵਿਧਾਇਕ ਡਾ. ਰਾਜ ਨੇ ਹਲਕੇ ਦੇ ਥਾਣਿਆਂ 'ਚ ਜਾ ਕੇ ਪੁਲਿਸ ਪ੍ਰਬੰਧਾਂ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ, 24 ਮਾਰਚ (ਹਰਪ੍ਰੀਤ ਕੌਰ)-ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਹਲਕੇ ਦੇ ਥਾਣਿਆਂ 'ਚ ਜਾ ਕੇ ਪੁਲਿਸ ਪ੍ਰਬੰਧਾਂ ਦਾ ਜਾਇਜ਼ਾ ਲਿਆ | ਥਾਣਾ ਮੁੱਖੀ ਚੱਬੇਵਾਲ ਨਰਿੰਦਰ ਕੁਮਾਰ ਦੇ ਨਾਲ ਆਸ-ਪਾਸ ਦੇ ਪਿੰਡਾਂ ਦਾ ਦੌਰਾ ਕਰਕੇ ਕਰਫ਼ਿਊ ਦੇ ਪੁਖਤਾ ਤੇ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਮਾਹਿਲਪੁਰ ਸ਼ਹਿਰ ਰਿਹਾ ਬੰਦ

ਮਾਹਿਲਪੁਰ, 24 ਮਾਰਚ (ਰਜਿੰਦਰ ਸਿੰਘ)- ਕਰਫ਼ਿਊ ਦੌਰਾਨ ਮਾਹਿਲਪੁਰ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਾਹਿਲਪੁਰ ਸ਼ਹਿਰ ਸ਼ਾਂਤੀਪੂਰਵਕ ਬੰਦ ਰਿਹਾ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਗਲੀਆਂ-ਮੁਹੱਲਿਆਂ 'ਚ ਵੀ ਸੰਨਾਟਾ ਛਾਇਆ ਰਿਹਾ | ਇਸ ਮੌਕੇ ਹਲਕੀ ਬਾਰਸ਼ ਹੁੰਦੇ ...

ਪੂਰੀ ਖ਼ਬਰ »

ਨਗਰ ਕੌ ਾਸਲ ਨੇ ਸ਼ਹਿਰ ਦੇ 4 ਵਾਰਡਾਂ 'ਚ ਕਰਵਾਈ ਸਪਰੇਅ

ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਕੋਰੋਨਾ ਵਾਇਰਸ ਦੀ ਦਹਿਸ਼ਤ ਨੂੰ ਲੈ ਕੇ ਨਗਰ ਕੌਾਸਲ ਗੜ੍ਹਸ਼ੰਕਰ ਵਲੋਂ ਸ਼ਹਿਰ ਦੇ ਵਾਰਡ ਨੰਬਰ 1, 2, 3 ਤੇ 4 'ਚ ਸੈਨੀਟਾਈਜ਼ਰ ਤੇ ਹੋਰ ਦਵਾਈਆਂ ਦੀ ਸਪਰੇਅ ਕਰਵਾਈ ਗਈ | ਇਸ ਦੌਰਾਨ ਕਾਰਜ ਸਾਧਕ ਅਫ਼ਸਰ ਅਵਤਾਰ ਚੰਦ ਸੇਖੜੀ ਨੇ ਕਿਹਾ ਕਿ ...

ਪੂਰੀ ਖ਼ਬਰ »

ਗੰਭੀਰਤਾ ਨਾਲੋਂ ਸ਼ਿਕਾਇਤੀ ਵਤੀਰਾ ਅਪਣਾ ਰਹੇ ਨੇ ਲੋਕ

ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਦਹਿਸ਼ਤ ਤੋਂ ਬਾਅਦ ਲੋਕ ਗੰਭੀਰਤਾ ਨਾਲੋਂ ਸ਼ਿਕਾਇਤੀ ਵਤੀਰੇ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ | ਪਿੰਡਾਂ 'ਚ ਵਿਦੇਸ਼ੋਂ ਆਏ ਲੋਕਾਂ ਬਾਰੇ ਜਾਗਰੂਕਤਾ ਵਾਲਾ ਮਾਹੌਲ ਸਿਰਜਣ ਦੀ ਬਜਾਏ ਕਿਸੇ ਨਾ ...

ਪੂਰੀ ਖ਼ਬਰ »

ਜਾਅਲੀ ਫੇਸਬੁੱਕ ਆਈ. ਡੀ. ਬਣਾਉਣ ਵਾਲੀ ਔਰਤ ਵਿਰੁੱਧ ਮਾਮਲਾ ਦਰਜ

ਟਾਾਡਾ ਉੜਮੁੜ 24, ਮਾਰਚ( ਗੁਰਾਇਆ/ਬਹਿਲ)- ਇਥੇ ਨਜ਼ਦੀਕੀ ਪਿੰਡ ਦੀ ਔਰਤ ਵੱਲੋਂ ਇਕ ਲੜਕੀ ਦੀ ਗਲਤ ਫੇਸਬੁੱਕ ਆਈ.ਡੀ ਬਣਾ ਕੇ ਉਸ 'ਤੇ ਗਲਤ ਜਾਣਕਾਰੀ ਅਪਲੋਡ ਕਰਨ ਕਰਕੇ ਟਾਾਡਾ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ ¢ ਪੁਲੀਸ ਨੇ ਇਹ ਮਾਮਲਾ ਐਸ.ਐਸ.ਪੀ ਹੁਸ਼ਿਆਰਪੁਰ ਨੂੰ ...

ਪੂਰੀ ਖ਼ਬਰ »

ਇਕਾਂਤਵਾਸ 'ਚ 1335 ਘਰਾਂ 'ਤੇ ਲਗਾਏ ਜਾ ਚੁੱਕੇ ਹਨ ਸਟਿੱਕਰ-ਡਾ: ਜਸਬੀਰ ਸਿੰਘ

ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ)-ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਸਬੰਧਿਤ ਇਕਾਂਤਵਾਸ ਵਿਚ 1335 ਘਰਾਂ 'ਤੇ ਸਟਿੱਕਰ ਲਗਾਏ ਜਾ ਚੁੱਕੇ ਹਨ ਅਤੇ ਅਜਿਹੇ ਘਰਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ | ਉਨ੍ਹਾਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦਾ ਅਸਰ ਖੂਨ ਦਾਨ ਮੁਹਿੰਮ 'ਤੇ ਵੀ ਪਿਆ

ਹੁਸ਼ਿਆਰਪੁਰ, 24 ਮਾਰਚ (ਹਰਪ੍ਰੀਤ ਕੌਰ)-ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦਾ ਅਸਰ ਖੂਨ ਦਾਨ ਮੁਹਿੰਮ 'ਤੇ ਵੀ ਪੈ ਰਿਹਾ ਹੈ | ਵਾਇਰਸ ਦੇ ਡਰ ਕਾਰਨ ਸਵੈ ਇੱਛੁਕ ਖੂਨ ਦਾਨ ਕਰਨ ਵਾਲਿਆਂ ਨੇ ਬਲੱਡ ਬੈਂਕਾਂ 'ਚ ਪਹੁੰਚ ਕਰਨੀ ਬਹੁਤ ਘਟਾ ਦਿੱਤੀ ਹੈ | ਵਾਇਰਸ ਦੇ ਡਰੋਂ ਖੂਨ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਪ੍ਰਸ਼ਾਸਨ ਨੇ ਹੁੱਲ੍ਹੜਬਾਜ਼ਾਾ ਦੀ ਲਿਆਂਦੀ ਸ਼ਾਮਤ

ਟਾਾਡਾ ਉੜਮੁੜ , 24ਮਾਰਚ (ਦੀਪਕ ਬਹਿਲ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਕਰਫਿਊ ਜਾਰੀ ਹੋਣ ਤੋਂ ਬਾਅਦ ਨਾਇਬ ਤਹਿਸੀਲਦਾਰ ਟਾਾਡਾ ਉਂਕਾਰ ਸਿੰਘ ਨੇ ਟਾਾਡਾ ਪੁਲਿਸ ਨਾਲ ਮਿਲਕੇ ਬਿਨਾਂ ਵਜ੍ਹਾ ਸ਼ਹਿਰ 'ਚ ਮੋਟਰਸਾਈਕਲਾਾ'ਤੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਾ ਨੂੰ ਰੋਕ ...

ਪੂਰੀ ਖ਼ਬਰ »

ਵਿਆਜ ਦੇਣ ਪਹੁੰਚੇ ਨੌਜਵਾਨ 'ਤੇ ਜਾਨਲੇਵਾ ਹਮਲਾ ਕਰਕੇ ਕੀਤੇ ਫਾਇਰ, 1 ਨਾਮਜ਼ਦ

ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ)-ਵਿਆਹ ਨੂੰ ਲੈ ਕੇ ਹੋਏ ਵਿਵਾਦ ਨੇ ਉਸ ਸਮੇਂ ਖ਼ੂਨੀ ਰੰਗ ਲੈ ਲਿਆ, ਜਦੋਂ ਸ਼ਾਹੂਕਾਰ ਨੇ ਵਿਆਜ ਦੇਣ ਪਹੁੰਚੇ ਨੌਜਵਾਨ 'ਤੇ ਜਾਨਲੇਵਾ ਹਮਲਾ ਕਰਕੇ ਹੱਤਿਆ ਦੀ ਨੀਅਤ ਨਾਲ ਦੋ ਫਾਇਰ ਕਰ ਦਿੱਤੇ | ਜਿਸ ਤੋਂ ਬਾਅਦ ਜ਼ਖ਼ਮੀ ਹੋਏ ...

ਪੂਰੀ ਖ਼ਬਰ »

ਫਾਰਮੇਸੀ ਅਫ਼ਸਰ ਵਲੋਂ ਵਿਅਕਤੀ 'ਤੇ ਡਿਊਟੀ ਦੌਰਾਨ ਪ੍ਰੇਸ਼ਾਨ ਕਰਨ ਤੇ ਧਮਕੀਆਂ ਦੇਣ ਦੇ ਦੋਸ਼

ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਮਿੰਨੀ ਪੀ.ਐੱਸ.ਸੀ. ਰਾਮਪੁਰ ਬਿਲੜੋਂ ਵਿਖੇ ਡਿਊਟੀ 'ਤੇ ਤਾਇਨਾਤ ਫਾਰਮੇਸੀ ਅਫ਼ਸਰ (ਸੁਪਰਵਾਈਜ਼ਰ) ਸੁਰਿੰਦਰ ਕੁਮਾਰ ਵੱਲੋਂ ਪਿੰਡ ਰਾਮਪੁਰ ਬਿਲੜੋਂ ਦੇ ਹੀ ਇਕ ਵਿਅਕਤੀ 'ਤੇ ਡਿਊਟੀ ਦੌਰਾਨ ਪ੍ਰੇਸ਼ਾਨ ਕਰਨ ਤੇ ਧਮਕੀਆਂ ਦੇਣ ਸਬੰਧੀ ...

ਪੂਰੀ ਖ਼ਬਰ »

27 ਨੂੰ ਕਰਵਾਇਆ ਜਾ ਰਿਹਾ ਸਾਲਾਨਾ ਜਾਗਰਣ ਮੁਲਤਵੀ

ਘੋਗਰਾ, 24 ਮਾਰਚ (ਆਰ.ਐੱਸ.ਸਲਾਰੀਆ)- ਕੋਰੋਨਾ ਵਾਇਰਸ ਦੇ ਚੱਲਦਿਆਂ ਮਾਂ ਜਗਦੰਬੇ ਵੈਸ਼ਨੋਂ ਸਭਾ ਘੋਗਰਾ ਵੱਲੋਂ 27 ਮਾਰਚ ਨੂੰ ਕਰਵਾਇਆ ਜਾ ਰਿਹਾ 17 ਵਾਂ ਸਾਲਾਨਾ ਜਾਗਰਣ ਅਗਲੇ ਹਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਸਪਾਲ ...

ਪੂਰੀ ਖ਼ਬਰ »

ਮੁਕੇਰੀਆਂ ਸ਼ਹਿਰ ਦੇ ਝੁੱਗੀ ਝੌ ਾਪੜੀ ਵਾਲੇ 60 ਪਰਿਵਾਰਾਂ ਨੂੰ ਵੰਡੀਆਂ ਆਟੇ ਦੀਆਂ ਥੈਲੀਆਂ

ਮੁਕੇਰੀਆਂ, 24 ਮਾਰਚ (ਰਾਮਗੜ੍ਹੀਆ)-ਅੱਜ ਕਰਫ਼ਿਊ ਦੌਰਾਨ ਲੋਕ ਜਿੱਥੇ ਘਰਾਂ 'ਚ ਪੂਰੀ ਤਰਾਂ ਡੱਕੇ ਰਹੇ ਉੱਥੇ ਗ਼ਰੀਬ ਲੋਕ ਜੋ ਦਿਹਾੜੀ ਲਗਾ ਕਿ ਗੁਜ਼ਾਰਾ ਕਰਦੇ ਹਨ ਤੇ ਝੁੱਗੀ ਝੋਂਪੜੀਆਂ 'ਚ ਆਪਣਾ ਜੀਵਣ ਬਸਰ ਕਰ ਰਹੇ ਹਨ | ਉਨ੍ਹਾਂ ਦੀ ਸਾਰ ਭਾਵੇਂ ਹੁਣ ਤਕ ਸਰਕਾਰ ਵਲੋਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲੋਕਾਂ ਨੂੰ ਮਾਸਕ ਵੰਡੇ

ਹੁਸ਼ਿਆਰਪੁਰ, 24 ਮਾਰਚ (ਨਰਿੰਦਰ ਸਿੰਘ ਬੱਡਲਾ)- ਦੋਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਦੇ ਸਰਪ੍ਰਸਤ ਸੁਰਜੀਤ ਸਿੰਘ ਮਸੂਤਾ, ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਤੇ ਜਗਤਾਰ ਸਿੰਘ ਭੁੰਗਰਨੀ ਜਨਰਲ ਸਕੱਤਰ ਦੀ ਅਗਵਾਈ 'ਚ ਵੱਖ-ਵੱਖ ਜਗ੍ਹਾ 'ਤੇ ਲੋਕਾਂ ਨੂੰ ਕੋਰੋਨਾ ...

ਪੂਰੀ ਖ਼ਬਰ »

ਹਲਕਾ ਮੁਕੇਰੀਆਂ ਦੇ ਲੋਕ ਕੋਰੋਨਾ ਿਖ਼ਲਾਫ਼ ਛੇੜੀ ਜੰਗ 'ਚ ਪੁਲਿਸ ਦਾ ਸਹਿਯੋਗ ਕਰਨ-ਡੀ. ਐੱਸ. ਪੀ.

ਮੁਕੇਰੀਆਂ, 24 ਮਾਰਚ (ਰਾਮਗੜ੍ਹੀਆ)-ਸੰਸਾਰ 'ਚ ਕਰੋਨਾ ਵਾਇਰਸ ਦੀ ਫੈਲੀ ਮਹਾਂਮਾਰੀ ਿਖ਼ਲਾਫ਼ ਲੜੀ ਜਾ ਰਹੀ ਜੰਗ 'ਚ ਲੋਕਾਂ ਦਾ ਸਹਿਯੋਗ ਬਹੁਤ ਹੀ ਜ਼ਰੂਰੀ ਹੈ | ਇਹ ਗਲ ਡੀ. ਐੱਸ. ਪੀ. ਮੁਕੇਰੀਆਂ ਰਵਿੰਦਰ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਕਾਨੂੰਨ ਦੀ ਉਲੰਘਣਾ ਕਰਨ 'ਤੇ ਦੋ ਖਿਲਾਫ਼ ਮਾਮਲਾ ਦਰਜ

ਟਾਾਡਾ ਉੜਮੁੜ, 24 ਮਾਰਚ (ਦੀਪਕ ਬਹਿਲ)-ਥਾਣਾ ਟਾਾਡਾ ਪੁਲਿਸ ਨੇ ਕਰਫਿਊ ਦੌਰਾਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ 'ਚ ਦੋ ਅਲੱਗ ਅਲੱਗ ਮਾਮਲੇ ਦਰਜ ਕਰਕੇ ਦੋ ਲੋਕਾਾ ਨੂੰ ਗਿ੍ਫਤਾਰ ਕੀਤਾ ਹੈ ¢ ਜਿਨ੍ਹਾਾ ਦੀ ਪਛਾਣ ਕਾਰ ਚਾਲਕ ਅਜੇ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਨਸਰਾਲਾ 'ਚ ਸ਼ਰ੍ਹੇਆਮ ਖੁੱਲ੍ਹੇ ਰਹੇ ਠੇਕੇ

ਨਸਰਾਲਾ, 24 ਮਾਰਚ (ਸਤਵੰਤ ਸਿੰਘ ਥਿਆੜਾ)-ਸੂਬੇ ਅੰਦਰ ਲਗਾਏ ਕਰਫ਼ਿਊ ਦੌਰਾਨ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਠੇਕੇਦਾਰ ਵਲੋਂ ਇਲਾਕੇ ਅੰਦਰ ਸ਼ਰਾਬ ਦੇ ਠੇਕੇ ਸ਼ਰੇਆਮ ਖੋਲ੍ਹੇ ਗਏ ਦਿਖਾਈ ਦਿੱਤੇ ਤੇ ਬੋਤਲ ਦੇ ਸ਼ੌਕੀਨ ਵੀ ਸ਼ਰਾਬ ਦੀ ਖ਼ਰੀਦ ਕਰਦੇ ਆਮ ...

ਪੂਰੀ ਖ਼ਬਰ »

ਜ਼ਿਲ੍ਹਾ ਊਨਾ 'ਚ ਕਰਫ਼ਿਊ, ਕਾਰਨ ਬੱਸ ਅੱਡਾ ਤੇ ਬਾਜ਼ਾਰ ਮੁਕੰਮਲ ਬੰਦ

ਊਨਾ, 24 ਮਾਰਚ (ਗੁਰਪ੍ਰੀਤ ਸਿੰਘ ਸੇਠੀ, ਹਰਪਾਲ ਸਿੰਘ ਕੋਟਲਾ)-ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਪ੍ਰਸ਼ਾਸਨ ਦੁਆਰਾ ਕੀਤੀ ਜਾ ਰਹੀ ਕਾਰਵਾਈ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਦੰਡਾਧਿਕਾਰੀ ਊਨਾ ਸੰਦੀਪ ਕੁਮਾਰ ਦੁਆਰਾ ਪਹਿਲਾਂ ਜਾਰੀ ਆਦੇਸ਼ਾਂ ਨੂੰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 11 ਸ਼ੱਕੀ ਮਰੀਜ਼ ਸਾਹਮਣੇ ਆਏ-ਡਾ: ਜਸਬੀਰ ਸਿੰਘ

ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ)-ਸਿਵਲ ਹਸਪਤਾਲ 'ਚ ਜੇਰੇ ਇਲਾਜ ਕੋਵਿਡ-19 ਦੇ ਵਿਦੇਸ਼ਾਂ ਤੋਂ ਪਰਤੇ ਸ਼ੱਕੀ ਵਿਅਕਤੀ 'ਚੋਂ 2 ਦੀ ਰਿਪੋਰਟ ਨੈਗੇਟਿਵ ਆਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਹੁਣ ਤੱਕ 11 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ 1 ...

ਪੂਰੀ ਖ਼ਬਰ »

ਸੈਲਾ ਖ਼ੁਰਦ 'ਚ ਆਵਾਜਾਈ ਤੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ

ਸੈਲਾ ਖ਼ੁਰਦ, 24 ਮਾਰਚ (ਹਰਵਿੰਦਰ ਸਿੰਘ ਬੰਗਾ)- ਸਥਾਨਕ ਕਸਬੇ 'ਚ ਕਰਫ਼ਿਊ ਦੌਰਾਨ ਆਵਾਜਾਈ, ਬਾਜ਼ਾਰ, ਬੈਂਕਾਂ ਤੇ ਡਾਕਘਰ ਮੁਕੰਮਲ ਤੌਰ 'ਤੇ ਬੰਦ ਰਹੇ | ਕਰਫ਼ਿਊ ਦੇ ਚੱਲਦਿਆਂ ਸਵੇਰ ਤੋਂ ਹੀ ਸੜਕਾਂ ਤੇ ਗਲੀਆਂ-ਮੁਹੱਲਿਆਂ 'ਚ ਸੰਨਾਟਾ ਛਾਇਆ ਹੋਇਆ ਸੀ | ਕੁੱਝ ਵਿਅਕਤੀ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਦਸੂਹਾ ਸ਼ਹਿਰ ਤੇ ਆਸ-ਪਾਸ ਦੇ ਇਲਾਕੇ ਮੁਕੰਮਲ ਤੌਰ 'ਤੇ ਬੰਦ ਰਹੇ

ਦਸੂਹਾ, 24 ਮਾਰਚ (ਭੁੱਲਰ)-ਦੇਸ਼ ਭਰ'ਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਸੂਬੇ ਭਰ 'ਚ ਲਗਾਏ ਗਏ ਜਨਤਾ ਕਰਫਿਊ ਦੌਰਾਨ ਤੀਸਰੇ ਦਿਨ ਦਸੂਹਾ ਸ਼ਹਿਰ ਤੇ ਆਸ ਪਾਸ ਦੇ ਇਲਾਕੇ ਮੁਕੰਮਲ ਤੌਰ 'ਤੇ ਬੰਦ ਰਹੇ ¢ ਇਸ ਮੌਕੇ ਦੁਕਾਨਾਾ ਤੋਂ ਇਲਾਵਾ ਸਰਕਾਰੀ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 2 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਟਾਂਡਾ ਉੜਮੁੜ, 24 ਮਾਰਚ (ਭਗਵਾਨ ਸਿੰਘ ਸੈਣੀ)-ਟਾਂਡਾ ਪੁਲਿਸ ਵਲੋਂ ਕੋਰੋਨਾ ਵਾਇਰਸ ਦੇ ਸਬੰਧ ਵਿਚ ਡੀ.ਸੀ. ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਲਗਾਏ ਕਰਫ਼ਿੳ ਸਬੰਧੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਿਖ਼ਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ | ਇਸ ਸਬੰਧੀ ...

ਪੂਰੀ ਖ਼ਬਰ »

ਨਗਰ ਕੌ ਾਸਲ ਗੜ੍ਹਦੀਵਾਲਾ ਨੇ ਸ਼ਹਿਰ ਵਿਚ ਫੌਗਿੰਗ ਕਰਵਾਈ

ਗੜ੍ਹਦੀਵਾਲਾ, 24 ਮਾਰਚ (ਚੱਗਰ)- ਨਗਰ ਕੌਾਸਲ ਗੜ੍ਹਦੀਵਾਲਾ ਵੱਲੋਂ ਸ਼ਹਿਰ ਵਿਚ ਫੌਗਿੰਗ ਕੀਤੀ ਜਾ ਰਹੀ ਹੈ | ਇਸ ਮੌਕੇ ਕਾਰਜ ਸਾਧਕ ਅਫ਼ਸਰ ਸਿਮਰਨ ਢੀਂਡਸਾ ਨੇ ਦੱਸਿਆ ਕਿ ਕੋਰੋਨਾ ਵਰਗੀ ਭਿਆਨਕ ਤੇ ਜਾਨਲੇਵਾ ਬਿਮਾਰੀ ਦੇ ਚੱਲਦਿਆਂ ਨਗਰ ਕੌਾਸਲ ਵੱਲੋਂ ਸ਼ਹਿਰ ਅੰਦਰ ...

ਪੂਰੀ ਖ਼ਬਰ »

ਹਰੀਆਂ ਵੇਲਾਂ ਵਿਖੇ ਸਰਬੱਤ ਦੇ ਭਲੇ ਲਈ ਅਖੰਡ ਪਾਠਾਂ ਦੇ ਭੋਗ ਪਾਏ

ਚੱਬੇਵਾਲ, 24 ਮਾਰਚ (ਪੱਟੀ)-ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਵਲੋਂ ਜਥੇਬੰਦੀ ਦੇ ਮੁਖੀ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ਵਿਚ ਗੁਰਦੁਆਰਾ ਹਰੀਆਂ ਵੇਲਾਂ ਪਾਤਿਸ਼ਾਹੀ ਸੱਤਵੀਂ ਵਿਖੇ ਮੱਸਿਆ ਦੇ ਦਿਹਾੜੇ ਮੌਕੇ ...

ਪੂਰੀ ਖ਼ਬਰ »

ਪੰਚਾਇਤ ਵਲੋਂ ਪਿੰਡ 'ਚ ਦਵਾਈ ਦੀ ਸਪਰੇਅ ਕਰਵਾਈ

ਕੋਟਫ਼ਤੂਹੀ, 24 ਮਾਰਚ (ਅਟਵਾਲ)- ਪਿੰਡ ਮੰਨਣਹਾਨਾ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਵੇਖਦੇ ਹੋਏ ਪਿੰਡ ਦੇ ਸਰਪੰਚ ਰਛਪਾਲ ਕਲੇਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਸਾਰੇ ਪਿੰਡ ਦੇ ਆਸ-ਪਾਸ, ਗਲੀਆਂ-ਨਾਲੀਆਂ ਵਿਚ ਦਵਾਈ ਦਾ ...

ਪੂਰੀ ਖ਼ਬਰ »

ਡਾਕਘਰ ਵਿਭਾਗ ਦੇ ਕਰਮਚਾਰੀ ਸੁਰੱਖਿਅਤ ਨਹੀਂ ਹਨ-ਅਮਰਜੀਤ ਸਿੰਘ

ਮੁਕੇਰੀਆਂ, 24 ਮਾਰਚ (ਰਾਮਗੜ੍ਹੀਆ)-ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਵਿਰੁੱਧ ਕਦਮ ਚੁੱਕ ਕੇ ਬਹੁਤ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਸੁਰੱਖਿਅਤ ਕੀਤਾ ਹੈ | ਕੁੱਝ ਵਿਭਾਗਾਂ ਵਿਚ ਤਾਂ 31 ਮਾਰਚ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਡਾਕ ...

ਪੂਰੀ ਖ਼ਬਰ »

ਕਾਂਗਰਸੀ ਆਗੂ ਪੰਕਜ ਕਿ੍ਪਾਲ ਨੇ ਸ਼ਹਿਰ ਵਿਚ ਵੰਡੇ ਮਾਸਕ ਤੇ ਸੈਨੇਟਾਈਜ਼ਰ

ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਕਾਂਗਰਸੀ ਆਗੂ ਐਡਵੋਕੇਟ ਪੰਕਜ ਕ੍ਰਿਪਾਲ ਵੱਲੋਂ ਆਪਣੇ ਪੁੱਤਰ ਯੂਥ ਆਗੂ ਪ੍ਰਣਵ ਕ੍ਰਿਪਾਲ ਨੂੰ ਨਾਲ ਲੈ ਕੇ ਆਪਣੇ ਨਿੱਜੀ ਖ਼ਰਚੇ ਵਿਚੋਂ ਸ਼ਹਿਰ ਦੀ ਪਰਮਾਰ ਕਲੋਨੀ ਦੇ ਘਰਾਂ ਅਤੇ ਚੰਡੀਗੜ੍ਹ ਰੋਡ 'ਤੇ ਬੈਠੇ ਝੁੱਗੀ ਝੌਾਪੜੀ ਵਾਲੇ ...

ਪੂਰੀ ਖ਼ਬਰ »

ਚੌਲਾਂਗ ਅੱਡੇ 'ਤੇ ਮੋਬਾਈਲ ਦੀ ਦੁਕਾਨ 'ਚ ਚੋਰੀ

ਚੌਲਾਂਗ, 24 ਮਾਰਚ (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਅੱਡਾ ਚੌਲਾਂਗ ਵਿਖੇ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਵਲੋਂ ਜ਼ਿੰਦਰਾ ਤੋੜਕੇ ਨਕਦੀ ਤੇ ਹੋਰ ਸਾਮਾਨ ਚੋਰੀ ਕਰਨ ਦਾ ਸਮਾਚਾਰ ਮਿਲਿਆ | ਜਾਣਕਾਰੀ ਅਨੁਸਾਰ ਚੋਰਾਂ ਨੇ ਰਾਤੀਂ ਕਰੀਬ 3 ਵਜੇ ...

ਪੂਰੀ ਖ਼ਬਰ »

ਸਰਕਾਰੀ ਹੁਕਮਾਂ ਨੂੰ ਟਿੱਚ ਜਾਣ ਦੇ ਨੇ ਪਿੰਡ ਦੇ ਕਈ ਲੋਕ

ਨੌਸ਼ਹਿਰਾ ਪੱਤਣ, 24 ਮਾਰਚ (ਪੁਰੇਵਾਲ)-ਕੋਰੋਨਾ ਬਿਮਾਰੀ ਦੇ ਨਾਜ਼ੁਕ ਹਾਲਾਤਾਂ ਨੂੰ ਦੇਖਦਿਆਂ ਸਰਕਾਰ ਨੂੰ ਪੰਜਾਬ ਵਿਚ ਕਰਫ਼ਿਊ ਲਗਾਉਣਾ ਪਿਆ ਤਾਂ ਜੋ ਲੋਕ ਇਕੱਠੇ ਨਾ ਹੋਣ ਅਤੇ ਇਸ ਬਿਮਾਰੀ ਦੇ ਵਾਧੇ ਨੂੰ ਰੋਕਿਆ ਜਾ ਸਕੇ, ਇਸ ਕਰਕੇ ਕਈ ਸੂਝਵਾਨ ਲੋਕ ਇਸ ਗੱਲ ਨਾਲ ...

ਪੂਰੀ ਖ਼ਬਰ »

ਸ਼ਹੀਦੀ ਸਮਾਰਕ ਸਥਲ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਨੰਗਲ ਬਿਹਾਲਾਂ, 24 ਮਾਰਚ (ਵਿਨੋਦ ਮਹਾਜਨ)-ਅੱਜ ਨੰਗਲ ਬਿਹਾਲਾਂ ਦੇ ਸ਼ਹੀਦੀ ਸਮਾਰਕ ਸਥਲ ਵਿਖੇ ਸ਼ਹੀਦੀ ਦਿਵਸ ਮੌਕੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਡੋਗਰਾ ਪੈਰਾ ਮੈਡੀਕਲ ਸੁਸਾਇਟੀ ਦੇ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮਾਂ ਨੂੰ ਚਾਹ ਪਿਆਉਣ ਦੀ ਸੇਵਾ ਨਿਭਾਈ

ਚੱਬੇਵਾਲ, 24 ਮਾਰਚ (ਸਖ਼ੀਆ)-ਪੰਜਾਬ ਬੰਦ ਦੇ ਚੱਲਦਿਆਂ ਪਿੰਡ ਪੱਟੀ ਦੇ ਸਰਪੰਚ ਸੂਬੇ: ਮੇਜਰ ਸ਼ਿੰਦਰਪਾਲ ਉਪ ਚੇਅਰਮੈਨ ਨੇ ਚੱਬੇਵਾਲ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਨੂੰ ਚਾਹ-ਪਾਣੀ ਪਿਲਾਉਣ ਦੀ ਸੇਵਾ ਨਿਭਾਈ | ਇਸ ਸਬੰਧੀ ਉਨ੍ਹਾਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕ ਸਰਕਾਰ ਨੂੰ ਸਹਿਯੋਗ ਦੇਣ-ਤਰੁਣ ਅਰੋੜਾ

ਹੁਸ਼ਿਆਰਪੁਰ, 24 ਮਾਰਚ (ਨਰਿੰਦਰ ਸਿੰਘ ਬੱਡਲਾ)- ਭਾਜਪਾ ਮੰਡਲ ਕੋਟਫਤੂਹੀ ਦੇ ਪ੍ਰਧਾਨ ਤਰੁਣ ਅਰੋੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੂਰੀ ਦੁਨੀਆਂ 'ਚ ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਤੇ ਹੁਣ ਇਸ ਨੇ ਪੰਜਾਬ ਨੂੰ ਵੀ ਆਪਣੀ ਲਪੇਟ 'ਚ ...

ਪੂਰੀ ਖ਼ਬਰ »

ਕਰਫ਼ਿਊ ਤੋਂ ਬਾਅਦ ਗੜ੍ਹਸ਼ੰਕਰ 'ਚ ਛਾਇਆ ਸੰਨਾਟਾ

ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਪੰਜਾਬ ਸਰਕਾਰ ਵੱਲੋਂ ਦੁਪਹਿਰ ਸਮੇਂ ਸੂਬੇ ਵਿਚ ਕਰਫ਼ਿਊ ਲਗਾਉਣ ਦੇ ਹੁਕਮਾਂ ਤੋਂ ਕੁੱਝ ਸਮੇਂ ਬਾਅਦ ਹੀ ਗੜ੍ਹਸ਼ੰਕਰ ਸ਼ਹਿਰ ਸਮੇਤ ਇਲਾਕੇ ਵਿਚ ਇਕ ਤਰ੍ਹਾਂ ਨਾਲ ਸੁਨ ਪਸਰ ਗਈ | ਐੱਸ.ਡੀ.ਐੱਮ. ਹਰਬੰਸ ਸਿੰਘ ਅਤੇ ਡੀ.ਐੱਸ.ਪੀ. ਸਤੀਸ਼ ...

ਪੂਰੀ ਖ਼ਬਰ »

ਪਿੰਡ ਬੋਦਲ ਛਾਉਣੀ ਵਿਖੇ ਆਂਗਣਵਾੜੀ ਵਰਕਰਾਂ ਤੇ ਸਮਾਜ ਸੇਵੀ ਔਰਤਾਂ ਨੇ ਮਾਸਕ ਬਣਾਉਣ ਦੀ ਸੇਵਾ ਆਰੰਭੀ

ਦਸੂਹਾ, 24 ਮਾਰਚ (ਭੁੱਲਰ)- ਇਕ ਪਾਸੇ ਜਿੱਥੇ ਦੁਨੀਆ ਭਰ ਵਿੱਚ ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਕਹਿਰ ਮਚਾਇਆ ਹੋਇਆ ਹੈ ਉੱਥੇ ਹੀ ਪਿੰਡ ਬੋਦਲ ਛਾਉਣੀ ਵਿਖੇ ਆਂਗਣਵਾੜੀ ਵਰਕਰਾਂ ਤੇ ਸਮਾਜ ਸੇਵੀ ਔਰਤਾਂ ਨੇ ਪੰਚਾਇਤ ਦੀ ਮਦਦ ਨਾਲ ਮਾਸਕ ਬਣਾਉਣ ਦੀ ਸੇਵਾ ਆਰੰਭ ਕੀਤੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਰਕੇ ਪੋਲਟਰੀ ਉਦਯੋਗ 'ਤੇ ਛਾਇਆ ਮੰਦਾ

ਹਾਜ਼ੀਪੁਰ, 24 ਮਾਰਚ (ਜੋਗਿੰਦਰ ਸਿੰਘ)-ਕਸਬਾ ਹਾਜ਼ੀਪੁਰ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਪੋਲਟਰੀ ਫ਼ਾਰਮ ਦਾ ਧੰਦਾ ਕਰ ਰਹੇ ਲੋਕ ਮੰਦੇ ਦੀ ਮਾਰ ਝੇਲ ਰਹੇ ਹਨ | ਕੋਰੋਨਾ ਵਾਇਰਸ ਕਰਕੇ ਲੋਕਾਂ ਨੇ ਚਿਕਨ ਖਾਣਾ ਘੱਟ ਕਰ ਦਿੱਤਾ ਜਿਸ ਦਾ ਸਿੱਧਾ ਅਸਰ ਪੋਲਟਰੀ ...

ਪੂਰੀ ਖ਼ਬਰ »

ਸ਼ਹਿਰ 'ਚ ਬਿਨਾਂ ਕੰਮ ਤੋਂ ਘੁੰਮਣ ਵਾਲਿਆਂ ਨੂੰ ਪੁਲਿਸ ਨੇ ਕੀਤੀ ਤਾੜਨਾ

ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਕੀਤੇ ਲਾਕਡਾਊਨ ਦੇ ਚੱਲਦੇ ਹੋਏ ਗੜ੍ਹਸ਼ੰਕਰ ਪੁਲਿਸ ਵੱਲੋਂ ਕਰਫ਼ਿਊ ਲੱਗਣ ਤੋਂ ਪਹਿਲਾ ਬਿਨਾਂ ਕੰਮ ਤੋਂ ਮੋਟਰਸਾਈਕਲਾਂ ਤੇ ਕਾਰਾਂ 'ਚ ਘੁੰਮਣ ਵਾਲੇ ਲੋਕਾਂ ਨੂੰ ਘਰਾਂ ਵਿਚ ਬੈਠਣ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX