ਤਾਜਾ ਖ਼ਬਰਾਂ


ਭਾਈ ਨਿਰਮਲ ਸਿੰਘ ਦੇ ਸਾਥੀ ਤਲਬਾ ਵਾਦਕ ਦਰਸ਼ਨ ਸਿੰਘ ਨੂੰ ਸ਼ੱਕ ਅਧਾਰ 'ਤੇ ਸਿਹਤ ਵਿਭਾਗ ਦੀ ਨੇ ਟੀਮ ਚੁੱਕਿਆ
. . .  4 minutes ago
ਸੁਲਤਾਨਵਿੰਡ ,1 ਮਾਰਚ {ਗੁਰਨਾਮ ਸਿੰਘ ਬੁੱਟਰ} - ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਵਾਸੀ ਤੇਜ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਜਿੱਥੇ ਜੋ ਕੋਰੋਨਾ ਵਾਇਰਸ ...
ਕੋਰੋਨਾ ਵਾਇਰਸ ਤੋਂ ਰਾਹਤ - 3 ਸ਼ੱਕੀ ਮਰੀਜ਼ਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗੇਟਿਵ
. . .  39 minutes ago
ਮਲੋਟ,1 ਅਪ੍ਰੈਲ (ਰਣਜੀਤ ਸਿੰਘ ਪਾਟਿਲ ,ਗੁਰਮੀਤ ਸਿੰਘ ਮੱਕੜ)- ਬੀਤੇ ਦਿਨ ਪੁੱਡਾ ਕਾਲੋਨੀ ਮਲੋਟ ਵਾਸੀ ਕੈਨੇਡਾ ਤੋਂ ਪਰਤੇ ਇਕ ਡਾਕਟਰ ਤੇ ਪਰਿਵਾਰ ਦੇ 2 ਹੋਰ ਮੈਂਬਰਾਂ ਦੀ ਕੋਰੋਨਾ ਵਾਇਰਸ ਸਬੰਧੀ ਲਏ ਗਏ ਸੈਂਪਲਾਂ...
ਸੀ ਬੀ ਐੱਸ ਈ ਨੇ ਕੋਵਿਡ -19 ਦੇ ਮੱਦੇਨਜ਼ਰ ਪਹਿਲੀ ਤੋਂ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀਆਂ ਲਈ ਦਿੱਤੀਆਂ ਹਿਦਾਇਤਾਂ
. . .  about 1 hour ago
ਜਲਾਲਾਬਾਦ,1ਅਪ੍ਰੈਲ (ਜਤਿੰਦਰ ਪਾਲ ਸਿੰਘ)- ਦੇਸ਼ ਭਰ ਵਿਚ ਕੋਵਿਡ- 19 ਦੇ ਚੱਲਦੇ ਹੋਏ ਲਏ ਗਏ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਸੀ ਬੀ ਐੱਸ ਈ ਨੇ ਪੂਰੇ ਦੇਸ਼ ਵਿਚ ਦਸਵੀਂ ਅਤੇ ਬਾਰ੍ਹਵੀਂ ਦੇ ਕਈ ਪੇਪਰ ਰੱਦ ਕਰ ...
ਪਦਮ ਸ੍ਰੀ ਭਾਈ ਨਿਰਮਲ ਸਿੰਘ ਦੇ 5 ਪਰਿਵਾਰਕ ਮੈਂਬਰ ਜਾਂਚ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜੇ
. . .  about 1 hour ago
ਜਲੰਧਰ, 1 ਅਪ੍ਰੈਲ (ਐੱਮ.ਐੱਸ. ਲੋਹੀਆ) - ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ, ਪਦਮ ਸ੍ਰੀ ਭਾਈ ਨਿਰਮਲ ਸਿੰਘ ਦੇ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਅੱਜ ...
ਹਲਕਾ ਡੇਰਾਬਸੀ 'ਚ ਕੋਰੋਨਾ ਦੇ 5 ਸ਼ੱਕੀ ਮਰੀਜ਼ ਆਏ ਸਾਹਮਣੇ
. . .  about 2 hours ago
ਜ਼ੀਰਕਪੁਰ, 1 ਅਪ੍ਰੈਲ, (ਹੈਪੀ ਪੰਡਵਾਲਾ) - ਸਬ ਡਿਵੀਜ਼ਨ ਡੇਰਾਬਸੀ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ 5 ਸ਼ੱਕੀ ਮਾਮਲੇ ਆਉਣ ਨਾਲ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਮਰੀਜ਼ਾਂ ਨੂੰ ਢਕੋਲੀ ਕਮਿਊਨਿਟੀ ਹੈਲਥ ਸੈਂਟਰ ਵਿਚ ਰੱਖਿਆ ਗਿਆ ਹੈ, ਜਿਸ ਮਗਰੋਂ ਸਿਹਤ...
ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 139 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ - ਸਿਵਲ ਸਰਜਨ
. . .  about 2 hours ago
ਹੁਸ਼ਿਆਰਪੁਰ, 1 ਅਪ੍ਰੈਲ (ਬਲਜਿੰਦਰਪਾਲ ਸਿੰਘ)-ਕੋਰੋਨਾ ਵਾਇਰਸ ਦੇ ਸਬੰਧ 'ਚ ਅੱਜ ਵੀ ਜ਼ਿਲ੍ਹੇ ਲਈ ਇਹ ਚੰਗੀ ਖ਼ਬਰ ਹੈ ਕਿ ਚੰਡੀਗੜ੍ਹ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਵੀ ਨੈਗੇਟਿਵ ਆਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ...
ਲੁਟੇਰਿਆਂ ਨੇ ਨਕਦੀ ਖੋਹ ਕੇ ਮਾਰੀ ਗੋਲੀ
. . .  about 2 hours ago
ਨਵਾਂਸ਼ਹਿਰ, 1 ਅਪ੍ਰੈਲ ( ਗੁਰਬਖ਼ਸ਼ ਸਿੰਘ ਮਹੇ) - ਨਵਾਂਸ਼ਹਿਰ ਵਿਖੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਖੇਤਾਂ ਤੋਂ ਆ ਰਹੇ ਦੋ ਵਿਅਕਤੀਆਂ ਪਾਸੋਂ ਦੋ ਹਜ਼ਾਰ ਰੁਪਏ ਦੀ ਨਕਦੀ ਖੋਹਣ...
ਕੈਨੇਡੀਅਨ ਸਿਟੀਜ਼ਨ ਅਤੇ ਐਨ.ਆਰ.ਆਈਜ਼ ਦੀ ਵਾਪਸੀ ਦੇ ਆਰ ਓ ਸੀ ਏ ਨੇ ਕੀਤੇ ਪ੍ਰਬੰਧ
. . .  about 2 hours ago
ਜਲਾਲਾਬਾਦ, 1 ਅਪ੍ਰੈਲ (ਜਤਿੰਦਰ ਪਾਲ ਸਿੰਘ) - ਭਾਰਤ ਵਿਚ ਆਏ ਅਤੇ ਕੋਰੋਨਾ ਵਾਈਰਸ ਕਾਰਨ ਇੱਥੇ ਹੀ ਫਸ ਕੇ ਰਹਿ ਗਏ ਕੈਨੇਡਾ ਦੇ ਸਿਟੀਜ਼ਨ ਵਿਅਕਤੀਆਂ ਨੂੰ ਕੈਨੇਡਾ ਸਰਕਾਰ...
ਤਬਲੀਗ਼ੀ ਜਮਾਤ ਸੰਮੇਲਨ 'ਚੋਂ ਆਏ ਜ਼ਿਲ੍ਹਾ ਕਠੂਆ ਦੇ 7 ਵਿਅਕਤੀਆਂ ਨੂੰ ਕੀਤਾ ਕੁਆਰਨਟਾਈਨ
. . .  about 3 hours ago
ਨਰੋਟ ਜੈਮਲ ਸਿੰਘ, 1 ਅਪ੍ਰੈਲ (ਗੁਰਮੀਤ ਸਿੰਘ) - ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਨਾਲ ਅੰਤਰਰਾਜੀ ਸਰਹੱਦ ਉੱਤੇ ਲੱਗਦੇ ਜੰਮੂ ਕਸ਼ਮੀਰ ਦੇ ਨਗਰੀ ਪਰੋਲ ਵਿਖੇ ਦਿੱਲੀ ਦੇ ਨਿਜ਼ਾਮੂਦੀਨ ਵਿਖੇ ਤਬਲੀਗ਼ੀ ਜਮਾਤ ਦੇ ਸੰਮੇਲਨ ਵਿਚੋਂ ਆਏ ਜ਼ਿਲ੍ਹਾ ਕਠੂਆ ਦੇ 7 ਵਿਅਕਤੀਆਂ...
ਬੈਂਕ ਮੁਲਾਜ਼ਮ ਪਿੰਡਾਂ 'ਚ ਜਾ ਕੇ ਪੈਨਸ਼ਨਰਾਂ ਨੂੰ ਦੇਣਗੇ ਪੈਨਸ਼ਨ - ਡੀ.ਐੱਸ.ਪੀ
. . .  about 3 hours ago
ਬਲਾਚੌਰ, 1 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ) - ਪੈਨਸ਼ਨ ਧਾਰਕਾਂ ਨੂੰ ਇਸ ਮਹੀਨੇ ਪੈਨਸ਼ਨ ਲੈਣ ਲਈ ਬੈਂਕਾਂ ਵਿਚ ਨਹੀ ਜਾਣਾ ਪਵੇਗਾ, ਕਿਉਂਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਪੁਲਿਸ ਅਤੇ ਬੈਂਕ ਪ੍ਰਸ਼ਾਸਨ ਵੱਲੋਂ ਅਹਿਮ ਕਦਮ ਚੁੱਕਦਿਆਂ ਇਸ ਵਾਰ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਪਿੰਡ...
ਵਿਧਾਇਕ ਸ਼ੇਰੋਵਾਲੀਆ ਨੇ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਦੀਆਂ ਕਿੱਟਾਂ
. . .  about 3 hours ago
ਸ਼ਾਹਕੋਟ, 1 ਅਪ੍ਰੈਲ (ਦਲਜੀਤ ਸਚਦੇਵਾ) - ਕੋਰੋਨਾ ਵਾਇਰਸ ਕਾਰਨ ਲਗਾਏ ਕਰਫ਼ਿਊ ਦੌਰਾਨ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹਰ ਲੋੜਵੰਦ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਇਸੇ ਹੀ ਤਹਿਤ ਅੱਜ ਸ਼ਾਹਕੋਟ...
ਕਰਫ਼ਿਊ 'ਚ ਕਣਕ ਲੈਣ ਆਏ 350 ਦੇ ਕਰੀਬ ਲੋਕਾਂ ਦੇ ਇਕੱਠ ਨੇ ਉਡਾਈਆਂ ਹੁਕਮਾਂ ਦੀਆਂ ਧੱਜੀਆਂ
. . .  about 3 hours ago
ਨਸਰਾਲਾ, 1 ਅਪ੍ਰੈਲ (ਸਤਵੰਤ ਸਿੰਘ ਥਿਆੜਾ)- ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਵੱਲੋਂ ਲਾਏ ਕਰਫ਼ਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਤੇ ਪਾਬੰਦੀਆਂ ਦੀ ਉਸ ਵੇਲੇ ਪੋਲ ਖੁੱਲ ਗਈ ਜਦੋਂ ਸਰਕਾਰੀ ਆਟਾ ਦਾਲ ਸਕੀਮ ਅਧੀਨ ਪਿੰਡ ਨਸਰਾਲਾ ਵਿਖੇ ਆਇਆ ਕਣਕ ਦਾ ਟਰੱਕ...
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 46 ਮਾਮਲਿਆਂ ਦੀ ਪੁਸ਼ਟੀ
. . .  about 4 hours ago
ਫਗਵਾੜਾ, 1 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ) - - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ...
ਕੋਰੋਨਾ ਕਾਰਣ ਛੱਡੇ ਜਾ ਰਹੇ ਕੈਦੀਆਂ ਨਾਲ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰੇ ਸਰਕਾਰ - ਜਥੇਦਾਰ ਦਾਦੂਵਾਲ
. . .  about 4 hours ago
ਤਲਵੰਡੀ ਸਾਬੋ, 1 ਅਪ੍ਰੈਲ - (ਰਣਜੀਤ ਸਿੰਘ ਰਾਜੂ) - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿਚੋਂ 6000 ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕੀਤੇ ਜਾਣਾ ਕੋਈ ਇਤਰਾਜ਼ ਵਾਲੀ ਗੱਲ ਨਹੀਂ, ਪਰ ਪੰਜਾਬ ਸਰਕਾਰ ਆਪਣੇ ਅਧੀਨ ਆਉਂਦੀਆਂ ਜੇਲ੍ਹਾਂ ਵਿਚ ਸਜ਼ਾ ਪੂਰੀ...
ਭਾਰੀ ਮਾਤਰਾ 'ਚ ਗੋਲੀ ਸਿੱਕਾ ਬਰਾਮਦ, 3 ਨਸ਼ਾ ਤਸਕਰ ਗ੍ਰਿਫ਼ਤਾਰ
. . .  about 4 hours ago
ਜਲੰਧਰ, 1 ਅਪ੍ਰੈਲ (ਐੱਮ.ਐੱਸ. ਲੋਹੀਆ) - ਸੀ.ਆਈ.ਏ. ਦਿਹਾਤੀ ਦੇ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਨਕੋਦਰ ਦੇ ਖੇਤਰ 'ਚ ਕਾਰਵਾਈ ਕਰਦੇ ਹੋਏ ਹੈਰੋਇਨ...
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਮਸਜਿਦ 'ਚ 14 ਵਿਅਕਤੀਆਂ ਨੂੰ ਕੀਤਾ ਕੁਆਰਨਟਾਈਨ
. . .  about 2 hours ago
ਵਿਪਰੋ, ਅਜ਼ੀਮ ਪ੍ਰੇਮ ਜੀ ਫਾਊਂਡੇਸ਼ਨ ਨੇ ਕੋਰੋਨਾ ਲਈ ਦਿੱਤੇ 1,125 ਕਰੋੜ
. . .  about 5 hours ago
ਜਲਾਲਾਬਾਦ (ਪੱਛਮੀ) ਦੇ ਵਿਧਾਇਕ ਨੇ ਦੋ ਸਾਲ ਦੀ ਆਪਣੀ ਤਨਖ਼ਾਹ ਦਾਨ ਕਰਨ ਸਬੰਧੀ ਲਿਖਿਆ ਪੱਤਰ
. . .  about 6 hours ago
ਰੰਧਾਵਾ ਵਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਗਈ ਅਪੀਲ
. . .  about 6 hours ago
ਨਿਜ਼ਾਮੂਦੀਨ ਸਮਾਗਮ ਚੋਂ ਪਰਤੇ 10 ਮੁਸਲਮਾਨ ਮਰਦ ਔਰਤਾਂ ਨੇ ਮਸਜਿਦ 'ਚ ਸ਼ਰਨ ਲਈ
. . .  about 6 hours ago
ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਲੋੜਵੰਦਾਂ ਦੀ ਮਦਦ ਲਈ ਚਲਾਈ ਮੁਹਿੰਮ
. . .  about 6 hours ago
ਉਪ ਮੰਡਲ ਮੈਜਿਸਟਰੇਟ ਪਾਤੜਾਂ ਵੱਲੋਂ ਕਰਫ਼ਿਊ ਦੌਰਾਨ ਸੋਸ਼ਲ ਮੀਡੀਆ ਤੇ ਫੇਕ ਪੋਸਟਾਂ ਪਾਉਣ ਵਾਲਿਆਂ ਨੂੰ ਸਖ਼ਤ ਤਾੜਨਾ
. . .  about 6 hours ago
ਲੋੜਵੰਦਾ ਨੂੰ ਵੰਡੇ ਗਏ ਰਾਸ਼ਨ
. . .  about 6 hours ago
ਪ੍ਰਧਾਨ ਮੰਤਰੀ ਸਾਰੇ ਮੁੱਖ ਮੰਤਰੀਆਂ ਨਾਲ ਭਲਕੇ ਕਰਨਗੇ ਵੀਡੀਓ ਕਾਨਫ਼ਰੰਸ
. . .  about 6 hours ago
ਖਰੜ ਵਿਚ ਕਿੰਨਰਾਂ ਨੇ ਰਾਸ਼ਨ ਵੰਡਿਆ
. . .  about 7 hours ago
ਮੁੱਖ ਮੰਤਰੀ ਸਰਬ ਪਾਰਟੀ ਬੈਠਕ ਬੁਲਾਉਣ - ਹਰਪਾਲ ਚੀਮਾ
. . .  about 7 hours ago
ਮਾਸਕ ਤੇ ਸੈਨੇਟਾਈਜ਼ਰ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
. . .  about 7 hours ago
ਅਧਿਆਪਕਾਂ ਦੀ ਕੋਰੋਨਾਵਾਇਰਸ ਵਿਜੀਲੈਂਸ ਅਫਸਰ ਵਜੋਂ ਨਿਯੁਕਤ ਕਰਨ ਸਬੰਧੀ ਸੂਚੀ ਜਾਰੀ
. . .  about 7 hours ago
ਕੋਰੋਨਾਵਾਇਰਸ ਦੇ ਸ਼ੱਕੀ ਡਰਾਈਵਰ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਪਿੰਡ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ
. . .  about 7 hours ago
ਕੋਰੋਨਾਵਾਇਰਸ ਲਾਕਡਾਊਨ : ਜਲੰਧਰ ’ਚ ਸੀ.ਆਰ.ਪੀ.ਐਫ. ਕੰਪਨੀਆਂ ਤਾਇਨਾਤ
. . .  about 7 hours ago
ਤਬਲੀਗੀ ਜਮਾਤ ਦੇ ਸੰਮੇਲਨ ਵਿੱਚ ਪਠਾਨਕੋਟ ਦੇ ਦੋ ਵਿਅਕਤੀ ਸਨ ਸ਼ਾਮਿਲ
. . .  about 7 hours ago
ਉਤਰ ਪ੍ਰਦੇਸ਼ ਵਿਚ ਕੋਰੋਨਾਵਾਇਰਸ ਕਾਰਨ ਨੌਜਵਾਨ ਦੀ ਹੋਈ ਮੌਤ
. . .  about 8 hours ago
ਸ਼ੱਕੀ ਮਰੀਜਾਂ ਦੀ ਰਿਪੋਰਟ ਵੀ ਨਾਂਹਪੱਖੀ
. . .  about 8 hours ago
ਲੋੜਵੰਦਾਂ ਦੀ ਮਦਦ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ - ਬਾਬਾ ਪ੍ਰਮਾਨੰਦ
. . .  about 7 hours ago
ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ 210 ਲੋਕਾਂ ਨੂੰ ਦਿੱਲੀ ਦੇ ਇਕ ਸਕੂਲ ’ਚ ਕੀਤਾ ਗਿਆ ਤਬਦੀਲ
. . .  about 8 hours ago
ਨਿਜ਼ਾਮੂਦੀਨ ਮਰਕਜ਼ ਤੋਂ ਆਂਧਰਾ ਪ੍ਰਦੇਸ਼ ’ਚ ਪਰਤੇ ਸਾਰੇ 43 ਵਿਅਕਤੀਆਂ ਨੂੰ ਕੋਰੋਨਾਵਾਇਰਸ
. . .  about 8 hours ago
ਮੁਹਾਲੀ ਵਿਚ ਦੋ ਔਰਤਾਂ ਤੇ ਇਕ ਵਿਅਕਤੀ ਦਾ ਕੋਰੋਨਾਵਾਇਰਸ ਪਾਇਆ ਗਿਆ ਪਾਜ਼ੀਟਿਵ
. . .  about 8 hours ago
ਭਾਰਤ ’ਚ ਕੋਰੋਨਾਵਾਇਰਸ ਦੇ ਕੇਸਾਂ ’ਚ ਹੋਇਆ ਵਾਧਾ, ਹੁਣ ਤੱਕ 38 ਮੌਤਾਂ
. . .  about 8 hours ago
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 26 ਜਾਣਿਆਂ ਖ਼ਿਲਾਫ਼ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਣਿਆਂ ਵਿਚ ਕੀਤੇ ਮਾਮਲੇ ਦਰਜ
. . .  about 9 hours ago
ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਨੂੰ ਕਪੂਰਥਲਾ ਕੀਤਾ ਗਿਆ ਰੈਫਰ
. . .  about 9 hours ago
ਫਗਵਾੜਾ ’ਚ ਸ਼੍ਰੋਮਣੀ ਕਮੇਟੀ ਵਲੋਂ 8 ਤੋਂ 10 ਹਜ਼ਾਰ ਲੋਕਾਂ ਲਈ ਤਿਆਰ ਕੀਤਾ ਜਾਂਦਾ ਹੈ ਲੰਗਰ
. . .  about 9 hours ago
ਨਿਜ਼ਾਮੁਦੀਨ ਧਾਰਮਿਕ ਸੰਮੇਲਨ ਚ ਸ਼ਿਰਕਤ ਕਰਨ ਵਾਲੇ ਲੋਕਾਂ ਦੀ ਜ਼ਿਲ੍ਹਾ ਮੋਗਾ 'ਚ ਵੜ੍ਹਨ ਦੀ ਉੱਡੀ ਅਫ਼ਵਾਹ
. . .  about 9 hours ago
ਬਿਨਾਂ ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਗੈਸ ਦੀਆਂ ਕੀਮਤਾਂ ’ਚ ਕੀਤੀ ਗਈ ਕਮੀ
. . .  about 9 hours ago
ਪਾਕਿ 'ਚ ਕੋਰੋਨਾ ਨਾਲ 26 ਮੌਤਾਂ, 2039 ਸੰਕ੍ਰਮਿਤ ਮਰੀਜ਼
. . .  about 9 hours ago
ਕੋਰੋਨਾਵਾਇਰਸ : ਭੋਪਾਲ ਤੋਂ ਪਰਤੇ 12 ਨੌਜਵਾਨਾਂ ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  about 9 hours ago
ਲੰਗਰ ਵੰਡਣ ਜਾ ਰਿਹਾ ਯੂਥ ਅਕਾਲੀ ਦਲ ਦਾ ਆਗੂ ਗੋਸ਼ਾ ਹਿਰਾਸਤ ਵਿਚ
. . .  about 9 hours ago
ਜਾਂਚ ਵਿਚ ਨੈਗੇਟਿਵ ਆਏ ਸ਼ੱਕੀ 27 ਵਿਅਕਤੀ, ਵਾਪਸ ਪਿੰਡ ਵਿਰਕ ਭੇਜੇ
. . .  about 10 hours ago
ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਹੋ ਸਕਦੀਆਂ ਹਨ ਢਾਈ ਲੱਖ ਦੇ ਕਰੀਬ ਮੌਤਾਂ
. . .  about 10 hours ago
ਤਬਲੀਗ਼ੀ ਜਮਾਤ ਦੇ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਪੰਜਾਬ ਤੋਂ ਗਏ ਸਨ 9 ਲੋਕ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਚੇਤ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਜਗਰਾਓਂ

ਕੋਰੋਨਾ ਵਾਇਰਸ : ਤੀਜੇ ਦਿਨ ਵੀ ਜਗਰਾਉਂ ਤੇ ਹੋਰ ਇਲਾਕੇ ਰਹੇ ਪੂਰੀ ਤਰ੍ਹਾਂ ਬੰਦ

 ਪੁਲਿਸ ਵਲੋਂ ਥਾਂ-ਥਾਂ ਨਾਕੇ ਤੇ ਸਿਟੀ ਪੁਲਿਸ ਵਲੋਂ ਸ਼ਹਿਰ 'ਚ ਗਸ਼ਤ ਜਾਰੀ
ਜਗਰਾਉਂ, 24 ਮਾਰਚ (ਜੋਗਿੰਦਰ ਸਿੰਘ)- ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਐਲਾਨੇ ਕਰਫ਼ਿਊ ਦੇ ਤੀਜੇ ਦਿਨ ਅੱਜ ਜਗਰਾਉਂ 'ਚ ਪੂਰੀ ਤਰ੍ਹਾਂ ਸੰਨਾਟਾ ਰਿਹਾ। ਭਾਵੇਂ ਪਿਛਲੇ ਦੋ ਦਿਨਾਂ ਦੌਰਾਨ ਤਾਂ ਸੜਕਾਂ 'ਤੇ ਇਕਾ-ਦੁੱਕਾ ਨੌਜਵਾਨ ਘੁੰਮਦੇ ਨਜ਼ਰ ਆਏ ਸਨ, ਪਰ ਅੱਜ ਤੀਸਰੇ ਦਿਨ ਪੁਲਿਸ ਵੱਲੋਂ ਕੀਤੀ ਸਖ਼ਤੀ ਕਰਕੇ ਸ਼ਹਿਰ ਦੀਆਂ ਸੜਕਾਂ ਇਕਦਮ ਸੁੰਨ ਰਹੀਆਂ ਤੇ ਥਾਂ-ਥਾਂ ਲੱਗੇ ਨਾਕਿਆਂ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਊਟੀ 'ਤੇ ਖੜ੍ਹੇ ਦਿਖੇ ਤੇ ਇਹ ਨਾਕਾਬੰਦੀ ਰਾਤ ਸਮੇਂ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਣ ਬਾਰੇ ਵੀ ਪੁਲਿਸ ਨੇ ਖ਼ੁਲਾਸਾ ਕੀਤਾ। ਸ਼ਹਿਰ ਵਿਚ ਆਉਣ ਵਾਲੇ ਮੁੱਖ ਰਸਤਿਆਂ ਨੂੰ ਤਾਂ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਬੰਦ ਹੀ ਕੀਤਾ ਹੋਇਆ ਸੀ ਤੇ ਸਿਟੀ ਇੰਚਾਰਜ ਜਗਜੀਤ ਸਿੰਘ, ਪੁਲਿਸ ਪਾਰਟੀ ਸਮੇਤ ਸ਼ਹਿਰ ਦੀ ਗਸ਼ਤ ਵੀ ਕਰ ਰਹੇ ਸਨ। ਝਾਂਸੀ ਰਾਣੀ ਚੌਂਕ ਵਿਖੇ ਪੁਲਿਸ ਵੱਲੋਂ ਸ਼ਹਿਰ 'ਚੋਂ ਹੀ ਇੱਧਰ-ਉੱਧਰ ਬਿਨਾਂ ਕੰਮ ਤੋਂ ਆਉਣ ਵਾਲਿਆਂ ਕਈਆਂ ਦੇ ਮਹਿਲਾ ਸਬ ਇੰਸਪੈਕਟਰ ਕਿਰਨਦੀਪ ਕੌਰ ਵੱਲੋਂ ਚਲਾਨ ਵੀ ਕੱਟੇ ਗਏ। ਪੱਤਰਕਾਰਾਂ ਦੀ ਹਾਜ਼ਰੀ 'ਚ ਸਿਟੀ ਇੰਚਾਰਜ ਜਗਜੀਤ ਸਿੰਘ ਵੱਲੋਂ ਤਾਂ ਨਾਕੇ 'ਤੇ ਮੋਪਿਡ 'ਤੇ ਤੇਜ਼ ਰਫ਼ਤਾਰ ਪੁੱਜੀ ਇਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਸਬਕ ਦਿੱਤਾ ਗਿਆ। ਸਿਟੀ ਇੰਚਾਰਜ ਨੇ ਕਿਹਾ ਕਿ ਬਿਨਾਂ ਵਰਦੀ ਅਤੇ ਬਿਨਾਂ ਡਿਊਟੀ ਤੋਂ ਸੜਕ 'ਤੇ ਘੁੰਮਣ ਦੀ ਮਨਾਹੀ ਹੈ ਤੇ ਇਹ ਮਹਿਲਾ ਪੁਲਿਸ ਮੁਲਾਜ਼ਮ ਚੁੱਪੀ ਧਾਰ ਕੇ ਵਾਪਸ ਚਲੀ ਗਈ। ਇਸੇ ਦੌਰਾਨ ਸਿਟੀ ਇੰਚਾਰਜ ਜਗਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ. ਸ੍ਰੀ ਵਿਵੇਕਸ਼ੀਲ ਸੋਨੀ ਦੀ ਦੇਖ-ਰੇਖ ਹੇਠ ਪੁਲਿਸ ਪ੍ਰਸ਼ਾਸਨ ਵੱਲੋਂ ਕਰਫ਼ਿਊ ਨੂੰ ਲਾਗੂ ਕਰਵਾਉਣ ਲਈ ਸ਼ਹਿਰ 'ਚ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਿਟੀ ਪੁਲਿਸ ਦੀ ਸਮੁੱਚੀ ਟੀਮ ਲਈ ਅੱਜ-ਕੱਲ੍ਹ ਦਿਨ-ਰਾਤ ਇਕ ਕਰ ਰਹੀ ਹੈ ਤੇ ਕਈ ਵਾਰ ਜਦੋਂ ਲੋਕ ਸਾਥ ਨਹੀਂ ਦਿੰਦੇ ਤਾਂ ਪੁਲਿਸ ਨੂੰ ਸਖ਼ਤੀ ਵੀ ਵਰਤਣੀ ਪੈਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਨੌਜਵਾਨ ਜ਼ਰੂਰ ਸਰਕਾਰੀ ਹਦਾਇਤਾਂ ਨੂੰ ਮੰਨਣ ਤੋਂ ਇਨਕਾਰੀ ਹੋ ਰਹੇ ਹਨ, ਜਿਨ੍ਹਾਂ ਨੂੰ ਆਪਣੀ ਤੇ ਦੂਸਰਿਆਂ ਦੀ ਭਲਾਈ ਲਈ ਘਰਾਂ 'ਚ ਬੈਠਣਾ ਚਾਹੀਦਾ।
ਸਿਵਲ ਪ੍ਰਸ਼ਾਸਨ ਵਲੋਂ ਸ਼ਹਿਰ ਤੇ ਪਿੰਡਾਂ 'ਚ ਜਾਗਰੂਕਤਾ ਮੁਹਿੰਮ
ਇਸੇ ਦੌਰਾਨ ਹੀ ਅੱਜ ਐਸ.ਡੀ.ਐਮ. ਡਾ. ਬਲਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਕੋਰੋਨਾ ਵਾਇਰਸ ਤੋਂ ਬਚਾਓ ਲਈ ਸਾਵਧਾਨੀਆਂ ਅਤੇ ਕਰਫ਼ਿਊ ਦੌਰਾਨ ਆਪਣੇ ਘਰਾਂ 'ਚ ਟਿਕੇ ਰਹਿਣ ਲਈ ਸ਼ਹਿਰ ਤੇ ਪਿੰਡਾਂ 'ਚ ਪ੍ਰਚਾਰ ਮੁਹਿੰਮ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਦਾਇਤਾਂ ਬਾਰੇ ਰਿਕਾਰਡ ਆਡੀਓ ਵਾਹਨਾਂ 'ਤੇ ਲਗਾ ਕੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਪਿੰਡਾਂ 'ਚ ਵਾਹਨ ਭੇਜੇ ਗਏ ਹਨ ਅਤੇ ਇਨ੍ਹਾਂ ਵਾਹਨਾਂ 'ਤੇ ਸਰਕਾਰੀ ਹਦਾਇਤਾਂ ਲਿਖੀਆਂ ਵਾਲੇ ਤੇ ਸਾਵਧਾਨੀਆਂ ਸਬੰਧੀ ਬੈਨਰ ਵੀ ਲਗਾਏ ਗਏ ਹਨ। ਐਸ.ਡੀ.ਐਮ. ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਖ਼ੁਦ ਵੀ ਸ਼ਹਿਰ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਦੇਖਿਆ ਕਿ ਲੋਕ ਪ੍ਰਸ਼ਾਸਨ ਦਾ ਸਾਥ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ।
ਸਿੱਧਵਾਂ ਬੇਟ, (ਜਸਵੰਤ ਸਿੰਘ ਸਲੇਮਪੁਰੀ)- ਪੂਰੇ ਵਿਸ਼ਵ ਭਰ ਵਿਚ ਬੜੀ ਤੇਜ਼ੀ ਨਾਲ ਕਾਲ ਬਣ ਕੇ ਲੋਕਾਂ ਦੀ ਜਾਨ ਦਾ ਖ਼ੌਅ ਬਣ ਰਹੇ ਕੋਰੋਨਾ ਵਾਇਰਸ ਨੂੰ ਭਾਰਤ 'ਚ ਬੇਅਸਰ ਕਰਨ ਲਈ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਵਲੋਂ ਕੀਤੀ ਗਈ ਜਨਤਾ ਕਰਫ਼ਿਊ ਦੀ ਅਪੀਲ ਅਤੇ ਹੁਣ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਗਾਏ ਗਏ ਕਰਫ਼ਿਊ ਨੂੰ ਸਫ਼ਲ ਬਣਾਉਣ ਲਈ ਭਾਵੇਂ ਕੁਝ ਲੋਕ ਅਜੇ ਵੀ ਆਪਣੀ ਮਜਬੂਰੀ ਦੱਸ ਕੇ ਘਰਾਂ ਤੋਂ ਬਾਹਰ ਆ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਗਈ ਸਖ਼ਤੀ ਕਾਰਨ ਅੱਜ ਤੀਜੇ ਦਿਨ ਵੀ ਸਥਾਨਕ ਕਸਬੇ ਸਮੇਤ ਪੂਰੇ ਬੇਟ ਇਲਾਕੇ ਵਿਚ ਸੰਨਾਟਾ ਪਸਰਿਆ ਰਿਹਾ। ਭਾਵੇਂ ਸੋਸ਼ਲ ਮੀਡੀਏ 'ਤੇ ਚੱਲ ਰਹੀ ਅਫ਼ਵਾਹ ਕਾਰਨ ਸਵੇਰ ਸਮੇਂ ਕਈ ਸਬਜ਼ੀਆਂ, ਕਰਿਆਨੇ ਅਤੇ ਮੈਡੀਕਲ ਸੋਟਰਾਂ ਦੇ ਮਾਲਕਾਂ ਨੇ ਖੋਲ੍ਹਣ ਦਾ ਯਤਨ ਕੀਤਾ, ਪਰ ਪੁਲਿਸ ਦੇ ਹੂਟਰ ਨੇ ਕੁਝ ਹੀ ਪਲਾਂ ਵਿਚ ਸਾਰੀਆਂ ਦੁਕਾਨਾਂ ਨੂੰ ਮੁੜ ਬੰਦ ਕਰਵਾ ਦਿੱਤਾ। ਪੁਲਿਸ ਨੇ ਅੱਜ ਸਖ਼ਤ ਐਕਸ਼ਨ ਲੈਂਦਿਆਂ ਸਥਾਨਕ ਕਸਬੇ ਦੇ ਕਿਸ਼ਨਪੁਰਾ ਚੌਕ ਨੂੰ ਪੁਰੀ ਤਰ੍ਹਾਂ ਸੀਲ ਕਰ ਦਿੱਤਾ ਅਤੇ ਇੱਕਾ-ਦੁੱਕਾ ਲੰਘ ਰਹੇ ਵਾਹਨਾਂ ਨੂੰ ਸਖ਼ਤ ਘੁਰਕੀ ਦੇਣ ਉਪਰੰਤ ਹੀ ਅੱਗੇ ਜਾਣ ਦਿੱਤਾ, ਜਿਸ ਨਾਲ ਲੋਕ ਆਪਣੇ ਘਰਾਂ ਵਿਚ ਹੀ ਸਿਮਟ ਕੇ ਰਹਿ ਗਏ। ਇਸ ਬੰਦ ਦਾ ਰੋਜ਼ਾਨਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਮਜ਼ਦੂਰਾਂ ਨੂੰ ਭਾਰੀ ਨੁਕਸਾਨ ਪੁੱਜ ਰਿਹਾ ਹੈ ਅਤੇ ਆਉਂਦੇ ਦਿਨਾਂ ਤੱਕ ਇਨ੍ਹਾਂ ਨੂੰ ਭਾਰੀ ਆਰਥਿਕ ਤੰਗੀ 'ਚੋਂ ਗੁਜ਼ਰਨਾ ਪੈ ਸਕਦਾ ਹੈ। ਇਸ ਲਈ ਕਈ ਧਾਰਮਿਕ ਅਤੇ ਸਮਾਜਸੇਵੀ ਜਥੇਬੰਦੀਆਂ ਅਜਿਹੇ ਗਰੀਬ ਪਰਿਵਾਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਰਾਸ਼ਨ ਆਦਿ ਦੇਣ ਦੀ ਗਲ ਕਰ ਰਹੀਆਂ ਹਨ, ਪਰ ਜਿਸ ਤਰ੍ਹਾਂ ਲੋਕ ਅੱਤਵਾਦ ਰੂਪੀ ਇਸ ਦੈਂਤ ਦਾ ਖ਼ਾਤਮਾ ਕਰਨ ਲਈ ਸਰਕਾਰ ਦਾ ਸਾਥ ਦੇ ਰਹੇ ਹਨ, ਉਸ ਤੋਂ ਸਾਫ਼ ਵਿਖਾਈ ਦਿੰਦਾ ਹੈ ਕਿ ਜਲਦੀ ਹੀ ਭਾਰਤ ਜਿੱਤੇਗਾ ਅਤੇ ਕੋਰੋਨਾ ਹਾਰੇਗਾ।
ਜੋਧਾਂ 'ਚ ਪਸਰਿਆ ਸੰਨਾਟਾ ਜੋਧਾਂ, (ਗੁਰਵਿੰਦਰ ਸਿੰਘ ਹੈਪੀ)- ਕੋਰੋਨਾ ਵਾਇਰਸ (ਕੋਵਿਡ-19) ਦੇ ਨਾਲ ਨਜਿੱਠਣ ਲਈ ਸਰਕਾਰ ਵਲੋਂ ਪੰਜਾਬ 'ਚ ਕਰਫ਼ਿਊ ਲਗਾ ਕੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਜਿਸ ਨੂੰ ਮੱਦੇਨਜ਼ਰ ਰੱਖਦਿਆਂ ਜੋਧਾਂ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਕਰਕੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਵਲੋਂ ਵੀ ਆਪਣੀ ਵੱਡੀ ਜ਼ਿੰਮੇਵਾਰੀ ਨਿਭਾਉਂਦਿਆਂ ਲੋਕਾਂ ਨੂੰ ਪ੍ਰਚਾਰ ਵੈਨ ਰਾਹੀ ਕੋਰੋਨਾ ਵਾਇਰਸ ਤੋਂ ਬਚਣ ਲਈ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਸਥਿਤ ਕਸਬਾ ਜੋਧਾਂ ਵਿਖੇ ਖੰਡੂਰ ਚੌਕ ਵਿਚ ਪੁਲਿਸ ਵਲੋਂ ਥਾਣਾ ਮੁਖੀ ਜਸਵੀਰ ਸਿੰਘ ਬੁੱਟਰ ਦੀ ਅਗਵਾਈ ਹੇਠ ਵਿਸ਼ੇਸ਼ ਨਾਕਾਬੰਦੀ ਕੀਤੀ ਗਈ, ਜਿਸ ਦੌਰਾਨ ਆਉਣ ਜਾਣ ਵਾਲਾ ਵਾਹਨਾਂ ਦੀ ਜਾਂਚ ਕੀਤੀ ਗਈ ਅਤੇ ਐਮਰਜੈਂਸੀ ਸੇਵਾਵਾਂ ਵਾਲੇ ਵਾਹਨਾਂ ਨੂੰ ਛੱਡ ਕੇ ਬਾਕੀਆਂ ਨੂੰ ਘਰਾਂ ਨੂੰ ਵਾਪਸ ਮੋੜਿਆ ਗਿਆ।
ਰਾਏਕੋਟ ਸ਼ਹਿਰ ਮੁਕੰਮਲ ਬੰਦ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)- ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ 31 ਮਾਰਚ ਤੱਕ ਪੰਜਾਬ ਭਰ ਵਿਚ ਲਾਗੂ ਕੀਤੇ ਕਰਫ਼ਿਊ ਦੇ ਦੂਜੇ ਦਿਨ ਰਾਏਕੋਟ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਰਿਹਾ, ਜਦ ਕਿ ਆਸ-ਪਾਸ ਦੇ ਪਿੰਡਾਂ ਅਤੇ ਸ਼ਹਿਰ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਵੱਡੇ ਪੱਧਰ 'ਤੇ ਗਸ਼ਤ ਤੇਜ਼ ਕਰਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਪ੍ਰੇਰਿਤ ਕੀਤਾ। ਦੱਸਣਯੋਗ ਹੈ ਕਿ ਵਿਸ਼ਵ ਭਰ ਵਿਚ ਕੋਵਿਡ-19 ਵਾਇਰਸ ਦੇ ਫੈਲਣ ਕਾਰਨ 16 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਅਤੇ ਲੱਖਾਂ ਦੀ ਗਿਣਤੀ ਵਿਚ ਵਿਅਕਤੀ ਇਸ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਹਨ, ਜਿਸ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਪੰਜਾਬ ਸ਼੍ਰੀ ਦਿਨਕਰ ਗੁਪਤਾ ਵਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਕਰਫ਼ਿਊ ਲਾਗੂ ਕੀਤਾ ਗਿਆ ਹੈ ਕਿਉਂਕਿ ਜਿਆਦਾਤਰ ਲੋਕ ਇਸ ਵਾਇਰਸ ਤੋਂ ਅਣਜਾਣ ਸਨ ਜਿਸ ਸਦਕਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣੇ ਪਏ। ਇਸ ਮੌਕੇ ਰਾਏਕੋਟ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਰਿਹਾ ਪ੍ਰੰਤੂ ਪੁਲਿਸ ਨੂੰ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਅਤੇ ਸੜਕਾਂ 'ਤੇ ਮੁਸਤੈਦੀ ਨਾਲ ਨਾਕਾਬੰਦੀ ਕਰਕੇ ਲੋਕਾਂ ਨੂੰ ਘਰਾਂ ਵਿਚ ਸੁਰੱਖਿਅਤ ਰਹਿਣ ਲਈ ਪ੍ਰੇਰਿਆ।
ਲੋਕ ਨੂੰ ਕਰਫ਼ਿਊ ਦੌਰਾਨ ਘਰਾਂ 'ਚ ਰਹਿਣ ਦੀ ਅਪੀਲ
ਰਾਏਕੋਟ,(ਸੁਸ਼ੀਲ)- ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਐਲਾਨੇ ਗਏ ਕਰਫ਼ਿਊ ਨੂੰ ਅੱਜ ਸਥਾਨਕ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤੀ ਨਾਲ ਲਾਗੂ ਕਰਵਾਇਆ ਗਿਆ। ਕਰਫ਼ਿਊ ਦੌਰਾਨ ਸਾਰਾ ਇਲਾਕਾ ਅਤੇ ਰਾਏਕੋਟ ਸ਼ਹਿਰ ਦੇ ਸਾਰੇ ਪ੍ਰਮੁੱਖ ਬਾਜ਼ਾਰ ਅਤੇ ਦੁਕਾਨਾਂ ਬੰਦ ਰਹੀਆਂ, ਲੇਕਿਨ ਇਸਦੇ ਬਾਵਜੂਦ ਸਵੇਰੇ ਤੜਕੇ ਸਥਾਨਕ ਸਬਜ਼ੀ ਮੰਡੀ ਵਿਚ ਕਈ ਲੋਕ ਪਹੁੰਚ ਗਏ ਲੇਕਿਨ ਪੁਲਿਸ ਵਲੋਂ ਉਨ੍ਹਾਂ ਨੂੰ ਅਪੀਲ ਕਰਕੇ ਆਪਣੇ-ਆਪਣੇ ਘਰੀਂ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਕਰਫ਼ਿਊ ਦੌਰਾਨ ਇਕਾ-ਦੁਕਾ ਲੋਕ ਸੜਕਾਂ 'ਤੇ ਵੀ ਨਜ਼ਰ ਆਏ ਜਿਨ੍ਹਾਂ ਨੂੰ ਪੁਲਿਸ ਵਲੋਂ ਚੇਤਾਵਨੀ ਦੇ ਕੇ ਆਪਣੇ ਘਰੀਂ ਤੋਰ ਦਿੱਤਾ ਗਿਆ। ਇਸ ਦੌਰਾਨ ਐਸ.ਡੀ.ਐਮ. ਰਾਏਕੋਟ ਡਾ: ਹਿਮਾਂਸ਼ੂ ਗੁਪਤਾ ਤੇ ਡੀ.ਐਸ.ਪੀ. ਸੁਖਨਾਜ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰਫਿਊ ਦੌਰਾਨ ਆਪਣੇ ਘਰਾਂ ਵਿਚ ਹੀ ਰਹਿਣ ਦਾ ਇਸ ਦੀ ਉਲੰਘਣਾ ਨਾ ਕਰਨ। ਐਸ.ਡੀ.ਐਮ. ਡਾ: ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਜੇਕਰ ਕਿਸੇ ਨੂੰ ਹੰਗਾਮੀ ਹਾਲਤ ਵਿਚ ਬਾਹਰ ਜਾਣਾ ਪੈਂਦਾ ਹੈ ਤਾਂ ਉਹ ਇਸ ਲਈ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਵਟਸਐਪ ਨੰਬਰਾਂ 97813-13963, 62809-15870 'ਤੇ ਆਪਣੀ ਅਰਜ਼ੀ ਭੇਜ ਸਕਦੇ ਹਨ, ਪ੍ਰਸ਼ਾਸਨ ਵਲੋਂ ਅਰਜ਼ੀ ਯੋਗ ਪਾਏ ਜਾਣ 'ਤੇ ਕਰਫ਼ਿਊ ਪਾਸ ਜਾਰੀ ਕਰ ਦਿੱਤਾ ਜਾਵੇਗਾ।
ਪੁਲਿਸ ਦੀ ਸਖ਼ਤੀ ਕਾਰਨ ਬੇਟ ਇਲਾਕਾ ਪੂਰਨ ਬੰਦ
ਹੰਬੜਾਂ, (ਜਗਦੀਸ਼ ਸਿੰਘ ਗਿੱਲ)- ਕੋਰੋਨਾ ਵਾਇਰਸ ਨੂੰ ਲੈ ਕੇ ਲਗਾਏ ਗਏ ਕਰਫ਼ਿਊ ਦੌਰਾਨ ਕਸਬਾ ਹੰਬੜਾਂ ਸਮੇਤ ਬੇਟ ਇਲਾਕਾ ਪੂਰਨ ਤੌਰ 'ਤੇ ਬੰਦ ਰਿਹਾ ਤੇ ਲੋਕ ਘਰਾਂ ਵਿਚ ਰਹੇ ਜਿਸ ਕਾਰਨ ਪਿੰਡਾਂ ਵਿਚ ਵੀ ਸੁੰਨਸਾਨ ਦਿਖਾਈ ਦਿੱਤੀ। ਪੁਲਿਸ ਵਲੋਂ ਲਗਾਏ ਗਏ ਵੱਖ-ਵੱਖ ਨਾਕਿਆਂ 'ਤੇ ਕੁਝ ਲੋਕਾਂ ਵਲੋਂ ਕਰਫ਼ਿਊ ਦੀ ਲੰਘਣਾ ਕਰਨ ਵਾਲਿਆਂ ਦੀਆਂ ਬੈਠਕਾਂ ਕਢਵਾਈਆਂ ਅਤੇ ਉਨ੍ਹਾਂ ਨੂੰ 'ਅਸੀਂ ਸਮਾਜ ਦੇ ਦੁਸ਼ਮਣ ਹਾਂ ਘਰ ਨਹੀਂ ਬੈਠ ਸਕਦੇ' ਸਰਟੀਫ਼ਿਕੇਟ ਦੇ ਕੇ ਤਸਵੀਰਾਂ ਖਿੱਚੀਆਂ ਗਈਆਂ ਅਤੇ ਪੁਲਿਸ ਨਾਲ ਬਹਿਸਬਾਜ਼ੀ ਕਰਨ ਵਾਲਿਆਂ ਦੇ ਚਾਲਾਨ ਵੀ ਕੱਟੇ। ਚੌਕੀ ਇੰਚਾਰਜ ਹਰਜੀਤ ਸਿੰਘ, ਏ.ਐੱਸ.ਆਈ. ਦਿਲਬਾਗ ਸਿੰਘ, ਏ.ਐੱਸ.ਆਈ. ਰਣਬੀਰ ਸਿੰਘ, ਏ.ਐੱਸ.ਆਈ. ਸੁਖਜੀਤ ਸਿੰਘ ਨੇ ਕਿਹਾ ਕਿ ਲੋਕਾਂ ਨਾਲ ਸਖ਼ਤੀ ਕਰਨ ਨੂੰ ਸਾਡਾ ਮਨ ਨਹੀਂ ਕਰਦਾ, ਪਰ ਕੁਝ ਲੋਕ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ, ਜਿਸ ਲਈ ਪੁਲਿਸ ਨੂੰ ਸਖ਼ਤੀ ਕਰਨੀ ਪੈਂਦੀ ਹੈ, ਪਰ ਫਿਰ ਵੀ ਹੰਬੜਾਂ ਅਤੇ ਬੇਟ ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਅਤੇ ਪ੍ਰਸ਼ਾਸਨ ਨੂੰ ਪੂਰਾ ਸਾਥ ਦਿੱਤਾ ਹੈ ਤੇ ਕਰਫ਼ਿਊ ਦੀ ਪਾਲਣਾ ਕੀਤੀ ਹੈ। ਇਸ ਮੌਕੇ ਹੌਲਦਾਰ ਸੁਨੀਲ ਕੁਮਾਰ, ਹੌਲਦਾਰ ਅਵਤਾਰ ਸਿੰਘ, ਕਾਂਸਟੇਬਲ ਪਰਮਿੰਦਰ ਸਿੰਘ ਵਿਰਕ ਆਦਿ ਵੀ ਮੌਜੂਦ ਸਨ।
ਪੁਲਿਸ ਵਲੋਂ ਮਲਕਪੁਰ ਬੇਟ 'ਚ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ
ਹੰਬੜਾਂ, (ਜਗਦੀਸ਼ ਸਿੰਘ ਗਿੱਲ)- ਥਾਣਾ ਪੀ.ਏ.ਯੂ. ਅਤੇ ਥਾਣਾ ਹੈਬੋਵਾਲ ਦੀ ਪੁਲਿਸ ਪਾਰਟੀ ਵਲੋਂ ਮਲਕਪੁਰ ਬੇਟ ਹੰਬੜਾਂ ਰੋਡ 'ਤੇ ਲਗਾਏ ਗਏ ਨਾਕੇ ਦੌਰਾਨ ਏ.ਐੱਸ.ਆਈ. ਰਜਿੰਦਰ ਸਿੰਘ ਅਤੇ ਏ.ਐੱਸ.ਆਈ. ਕੁਲਦੀਪ ਸਿੰਘ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਏ ਗਏ ਕਰਫਿਊ ਵਿਚ ਵੀ ਲੋਕਾਂ ਵਲੋਂ ਘਰੋਂ ਬਾਹਰ ਨਿਕਲਣ ਸਮੇਂ ਉਨ੍ਹਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਅਤੇ ਪ੍ਰਸ਼ਾਸਨ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਪੁਲਿਸ ਪਾਰਟੀ ਵਲੋਂ ਲਗਾਏ ਗਏ ਵੱਖ-ਵੱਖ ਨਾਕਿਆਂ 'ਤੇ ਕੁੱਝ ਲੋਕਾਂ ਵਲੋਂ ਕਰਫਿਊ ਦੀ ਲੰਘਣਾ ਕਰਨ ਵਾਲਿਆਂ ਦੇ ਪੁਲਿਸ ਵਲੋਂ ਚਲਾਨ ਵੀ ਕੱਟੇ ਅਤੇ ਅਧੂਰੇ ਕਾਗਜ਼ ਪਾਏ ਜਾਣ ਵਾਲੇ ਵਾਹਨਾਂ ਨੂੰ ਬੰਦ ਕੀਤਾ ਗਿਆ ਅਤੇ ਘਰੋਂ ਨਾ ਨਿਕਲਣ ਦੀ ਸਲਾਹ ਦਿੱਤੀ ਗਈ। ਸਰਪੰਚ ਬਲਜਿੰਦਰ ਸਿੰਘ ਮਲਕਪੁਰ, ਸੰਤਾ ਸਿੰਘ, ਪੰਚ ਅਮਰੀਕ ਸਿੰਘ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਦੀ ਪਾਲਣਾ ਕਰਨ ਲਈ ਕਿਹਾ। ਇਸ ਮੌਕੇ ਹੌਲਦਾਰ ਰਵਿੰਦਰ ਸਿੰਘ, ਹੌਲਦਾਰ ਮਲਕੀਤ ਸਿੰਘ ਆਦਿ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।
ਲੋਕਾਂ ਨੂੰ ਘਰਾਂ 'ਚ ਵਾੜਣ ਲਈ ਪੁਲਿਸ ਨੇ ਵਰਤੀ ਸ਼ਖਤੀ
ਹਠੂਰ, (ਜਸਵਿੰਦਰ ਸਿੰਘ ਛਿੰਦਾ)- ਲੋਕਾਂ ਵਲੋਂ ਪੂਰਨ ਸਹਿਯੋਗ ਨਾਲ ਮਿਲਦਾ ਦੇਖ ਪੰਜਾਬ ਸਰਕਾਰ ਵਲੋਂ ਅੱਜ ਲਾਏ ਕਰਫ਼ਿਊ ਦੌਰਾਨ ਵੀ ਬਹੁਤੇ ਲੋਕ ਘਰਾਂ ਤੋਂ ਬਾਹਰ ਇਕੱਠ ਦੇ ਰੂਪ ਵਿਚ ਕਿਧਰੇ ਕਿਧਰੇ ਨਜ਼ਰ ਪੈਂਦੇ ਰਹੇ। ਜਿਸ ਨੂੰ ਭਾਪਦਿਆਂ ਪੁਲਸ ਥਾਣਾ ਹਠੂਰ ਦੇ ਮੁਖੀ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਗਸ਼ਤ ਕਰਦੀ ਰਹੀ ਅਤੇ ਇਕੱਠੇ ਬੈਠੇ ਲੋਕ ਪੁਲਿਸ ਦੀ ਗੱਡੀ ਦਾ ਹੂਟਰ ਸੁਣ ਕੇ ਭੱਜਦੇ ਰਹੇ। ਇਸ ਸਬੰਧੀ ਸਿਆਣੇ ਲੋਕਾਂ ਦਾ ਕਹਿਣਾ ਸੀ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੇ ਇਹ ਸਭ ਨੂੰ ਮਜ਼ਾਕ ਬਣਾਇਆ ਹੋਇਆ ਹੈ, ਜਦ ਕਿ ਸਭ ਨੂੰ ਆਪਣੇ ਘਰਾਂ ਅੰਦਰ ਰਹਿਣਾ ਚਾਹੀਦਾ ਸੀ। ਕਈ ਪਿੰਡਾਂ ਦੇ ਸੁਘੜ ਲੋਕ ਇਸ ਸਬੰਧ ਵਿਚ ਆਪਣੇ ਫਰਜ਼ ਪਹਿਚਾਣਦਿਆਂ ਪੁਲਿਸ ਨੂੰ ਸੂਚਨਾ ਦਿੰਦੇ ਰਹੇ ਅਤੇ ਪੁਲਿਸ ਤੁਰੰਤ ਹਰਕਤ ਵਿਚ ਆ ਕੇ ਅਜਿਹੇ ਅਨਸਰਾਂ ਨੂੰ ਖਦੇੜਦੀ ਰਹੀ।

ਝੱਖੜ ਤੇ ਮੀਂਹ ਕਾਰਨ ਅਗੇਤੀ ਤੇ ਪਛੇਤੀ ਕਣਕ ਦਾ ਹੋ ਸਕਦਾ ਭਾਰੀ ਨੁਕਸਾਨ

ਸਿੱਧਵਾਂ ਬੇਟ, 24 ਮਾਰਚ (ਜਸਵੰਤ ਸਿੰਘ ਸਲੇਮਪੁਰੀ)- ਪਿਛਲੇ ਇਕ ਮਹੀਨੇ ਤੋਂ ਮੌਸਮ ਦੇ ਵਿਗੜ ਰਹੇ ਮਿਜਾਜ ਨੇ ਕਿਸਾਨਾਂ ਨੂੰ ਚਿੰਤਾ ਦੇ ਦੌਰ ਵਿਚ ਧੱਕ ਦਿੱਤਾ ਹੈ ਅਤੇ ਉਹ ਆਪਣੇ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਵਿਖਾਈ ਦੇ ਰਹੇ ਹਨ | ਅੱਜ ਵੀ ...

ਪੂਰੀ ਖ਼ਬਰ »

ਜ਼ਰੂਰਤਮੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਏ ਪੰਜਾਬ ਸਰਕਾਰ-ਵਿਰਕ

ਹੰਬੜਾਂ, 24 ਮਾਰਚ (ਹਰਵਿੰਦਰ ਸਿੰਘ ਮੱਕੜ)- ਜਿੱਥੇ ਅੱਜ ਪੂਰੀ ਦੁਨੀਆਂ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੀ ਮਾਰ ਝੱਲ ਰਹੀ ਹੈ, ਉੱਥੇ ਹੀ ਇਸ ਦੀ ਮਾਰ ਪੰਜਾਬ ਦੇ ਪਿੰਡਾਂ ਵਿਚ ਰਹਿੰਦੇ ਗਰੀਬ ਲੋਕਾਂ 'ਤੇ ਦੁੱਗਣੀ ਪੈ ਰਹੀ ਹੈ | ਇਕ ਤਾਂ ਉਨ੍ਹਾਂ ਦੇ ਕੰਮ ਕਾਰ ਬੰਦ ਹੋ ...

ਪੂਰੀ ਖ਼ਬਰ »

ਦਮਦਮਾ ਸਾਹਿਬ ਝੋਰੜਾਂ ਵਿਖੇ ਅੱਜ ਹੋਣ ਵਾਲਾ ਨਗਰ ਕੀਰਤਨ ਮੁਲਤਵੀ

ਹਠੂਰ, 24 ਮਾਰਚ (ਜਸਵਿੰਦਰ ਸਿੰਘ ਛਿੰਦਾ)- ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਝੋਰੜਾਂ ਵਿਖੇ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਭਲਕੇ 25 ਮਾਰਚ ਨੂੰ ਸਜਾਏ ਜਾਂਦੇ ਨਗਰ ਕੀਰਤਨ ਨਹੀਂ ਹੋਣਗੇ ...

ਪੂਰੀ ਖ਼ਬਰ »

ਐੱਸ.ਡੀ.ਐਮ. ਡਾ: ਢਿੱਲੋਂ ਬਣੇ ਨਗਰ ਕੌ ਾਸਲ ਜਗਰਾਉਂ ਦੇ ਨਿਗਰਾਨ

ਜਗਰਾਉਂ, 24 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)- ਪੰਜਾਬ ਸਰਕਾਰ ਦੇ ਲੋਕਲ ਬਾਡੀ ਸਰਕਾਰਾਂ ਵਿਭਾਗ ਚੰਡੀਗੜ੍ਹ ਦਫ਼ਤਰ ਨੇ 23 ਮਾਰਚ ਨੂੰ ਪੰਜਾਬ ਦੀਆਂ 118 ਨਗਰ ਨਿਗਮਾਂ, ਨਗਰ ਕੌਾਸਲਾਂ ਅਤੇ ਨਗਰ ਪੰਚਾਇਤਾਂ ਦੇ ਨਿਗਰਾਨਾਂ ਦੀ ਸੂਚੀ ਜਾਰੀ ਕੀਤੀ ਸੀ ਨੂੰ ਰੱਦ ਕਰਕੇ ਨਵੀਂ ...

ਪੂਰੀ ਖ਼ਬਰ »

ਆਦੇਸ਼ਾਂ ਅਨੁਸਾਰ ਗੁ: ਭਗਤ ਰਵਿਦਾਸ ਕੱਚਾ ਮਲਕ ਰੋਡ ਦੇ ਪ੍ਰਬੰਧਕਾਂ ਨੇ ਅਮਲੀਜਾਮਾ ਪਹਿਨਾਇਆ

ਜਗਰਾਉਂ, 24 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)- ਕੋਰੋਨਾ ਵਾਇਰਸ ਦੇ ਫੈਲਣ ਨਾਲ ਆਲਮੀ ਪੱਧਰ 'ਤੇ ਜ਼ਿੰਦਗੀ ਵਿਚ ਆਈ ਖੜੋਤ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਗੁਰੂ ਘਰਾਂ ਦੀਆਂ ਗੋਲਕਾਂ ਲੋੜਵੰਦਾਂ ਲਈ ਖੋਲਣ ਦੇ ਦਿੱਤੇ ਸੰਦੇਸ਼ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

ਰਾਏਕੋਟ, 24 ਮਾਰਚ (ਬਲਵਿੰਦਰ ਸਿੰਘ ਲਿੱਤਰ)- ਪੁਲਿਸ ਥਾਣਾ ਸਦਰ ਰਾਏਕੋਟ ਵਿਖੇ 1 ਵਿਅਕਤੀ ਨੂੰ 4 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਕਰਨ ਦਾ ਮੁਕੱਦਮਾ ਦਰਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਦਰਜ਼ ਮੁਕੱਦਮੇ ਵਿਚ ਦੱਸਿਆ ਗਿਆ ਕਿ ਬੱਸੀਆਂ ਰੋਡ 'ਤੇ ਮਹਾਰਾਜਾ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਅਜੇ ਤੱਕ ਸਰਕਾਰ ਜਾਂ ਸੰਸਥਾ ਨੇ ਮਾਸਕ ਮੁਹੱਈਆ ਨਹੀਂ ਕਰਵਾਏ

ਰਾਏਕੋਟ, 24 ਮਾਰਚ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ ਸ਼ਹਿਰ ਵਿਚ ਕਈ ਅੰਤਰਰਾਸ਼ਟਰੀ ਪੱਧਰ ਦੇ ਕਲੱਬ ਮੌਜੂਦ ਹਨ, ਪ੍ਰੰਤੂ ਕਿਸੇ ਵੀ ਕਲੱਬ ਵਲੋਂ ਕੋਰੋਨਾ ਵਾਇਰਸ ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਨ ਸਮੇਤ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦਾ ਕੋਈ ਯੋਗ ਉਪਰਾਲਾ ...

ਪੂਰੀ ਖ਼ਬਰ »

8ਸੈਨੇਟਾਈਜ਼ਰ ਦਾ ਛਿੜਕਾਅ ਤੇ ਮਾਸਕ ਵੰਡੇ ਜਾਣਗੇ-ਸੰਤ ਬਲਜਿੰਦਰ ਸਿੰਘ
ਗੁ: ਰਾੜਾ ਸਾਹਿਬ ਵਲੋਂ ਐੱਸ.ਡੀ.ਐਮ. ਨਾਲ ਮੀਟਿੰਗ

ਰਾੜਾ ਸਾਹਿਬ, 24 ਮਾਰਚ (ਸਰਬਜੀਤ ਸਿੰਘ ਬੋਪਾਰਾਏ)- ਮਹਾਂਮਾਰੀ ਕੋਰੋਨਾ ਵਾਇਰਸ ਨੂੰ ਰੋਕਣ ਲਈ ਜਿਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਕਦਮ ਪੁੱਟੇ ਗਏ ਹਨ | ਉਥੇ ਸਮਾਜ ਸੇਵੀ ਜਥੇਬੰਦੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ, ਜਿਸ ਤਹਿਤ ਰਾੜਾ ਸਾਹਿਬ ਸੰਪ੍ਰਦਾਇ ...

ਪੂਰੀ ਖ਼ਬਰ »

ਗੁ: ਰਾੜਾ ਸਾਹਿਬ ਵਲੋਂ ਐੱਸ.ਡੀ.ਐਮ. ਨਾਲ ਮੀਟਿੰਗ

ਰਾੜਾ ਸਾਹਿਬ, 24 ਮਾਰਚ (ਸਰਬਜੀਤ ਸਿੰਘ ਬੋਪਾਰਾਏ)- ਮਹਾਂਮਾਰੀ ਕੋਰੋਨਾ ਵਾਇਰਸ ਨੂੰ ਰੋਕਣ ਲਈ ਜਿਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਕਦਮ ਪੁੱਟੇ ਗਏ ਹਨ | ਉਥੇ ਸਮਾਜ ਸੇਵੀ ਜਥੇਬੰਦੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ, ਜਿਸ ਤਹਿਤ ਰਾੜਾ ਸਾਹਿਬ ਸੰਪ੍ਰਦਾਇ ...

ਪੂਰੀ ਖ਼ਬਰ »

ਡੇਹਲੋਂ ਥਾਣਾ ਮੁਖੀ ਵਲੋਂ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ

ਡੇਹਲੋਂ, 24 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)- ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਸਮੂਹ ਇਲਾਕਾ ਨਿਵਾਸੀਆਂ ਨੰੂ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸਮੂਹ ਸਮਾਜ ਦੀ ਭਲਾਈ ਲਈ ਲਗਾਏ ਕਰਫ਼ਿਊ ਦੌਰਾਨ ਆਪੋ ...

ਪੂਰੀ ਖ਼ਬਰ »

ਕੋਰੋਨਾ ਰੋਕਥਾਮ ਨੂੰ ਲੈ ਕੇ ਸਿਹਤ ਵਿਭਾਗ ਕਾਗਜ਼ਾਂ ਦੀ ਖਾਨਾਪੂਰਤੀ ਕਰਨ 'ਚ ਹੀ ਲੱਗਾ

ਸਿੱਧਵਾਂ ਬੇਟ, 24 ਮਾਰਚ (ਜਸਵੰਤ ਸਿੰਘ ਸਲੇਮਪੁਰੀ)- ਭਾਵੇਂ ਕੋਰੋਨਾ ਵਾਇਰਸ ਦੇ ਖਾਤਮੇ ਨੂੰ ਲੈ ਕੇ ਪੰਜਾਬ ਸਰਕਾਰ ਪੁਰੀ ਤਰ੍ਹਾਂ ਗੰਭੀਰ ਵਿਖਾਈ ਦੇ ਰਹੀ ਹੈ ਅਤੇ ਉਨ੍ਹਾਂ ਕਰਫ਼ਿਊ ਲਗਾ ਕੇ ਲੋਕਾਂ ਨੂੰ ਆਪਣੇ ਘਰਾਂ ਵਿਚੋਂ ਨਾ ਨਿਕਲਣ ਦੀ ਅਪੀਲ ਕੀਤੀ ਹੈ, ਪਰ ਜ਼ਮੀਨੀ ...

ਪੂਰੀ ਖ਼ਬਰ »

ਵਾਰਡ ਨੰਬਰ-5 ਨੂੰ ਸੈਨੇਟਾਈਜ਼ ਕੀਤਾ

ਜਗਰਾਉਂ, 24 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)- ਕੋਰੋਨਾ ਵਾਇਰਸ ਨੂੰ ਦੇਖਦਿਆਂ ਸਾਬਕਾ ਕੌਾਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਨਗਰ ਕੌਾਸਲ ਦੇ ਅਮਲੇ ਦਾ ਸਹਿਯੋਗ ਲੈ ਕੇ ਵਾਰਡ ਨੰਬਰ ਪੰਜ ਦੀ ਸਫ਼ਾਈ ਕਰਵਾਉਣ ਤੋਂ ਬਾਅਦ ਸੈਨੀਟਾਈਜ਼ਰ ਦਾ ਛਿੜਕਾਅ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਜਥੇ: ਤਲਵੰਡੀ ਨੇ 2 ਪਰਿਵਾਰਾਂ ਨੂੰ ਮਕਾਨਾਂ ਦੀਆਂ ਚਾਬੀਆਂ ਸੌ ਾਪੀਆਂ

ਰਾਏਕੋਟ, 24 ਮਾਰਚ (ਬਲਵਿੰਦਰ ਸਿੰਘ ਲਿੱਤਰ)- ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10ਵੀਂ ਪਿੰਡ ਹੇਰਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਵਲੋਂ 2 ਲੋੜਵੰਦ ਪਰਿਵਾਰਾਂ ਨੂੰ 15 ਲੱਖ ਦੀ ਲਾਗਤ ਨਾਲ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਕੋਰੋਨਾ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦੀ ਨਿੱਕਲੀ ਫੂਕ
ਸਰਕਾਰੀ ਹਸਪਤਾਲ ਹੰਬੜਾਂ 'ਚ ਮਾਸਕ ਤੇ ਕਰਮਚਾਰੀਆਂ ਲਈ ਸੇਫ਼ਟੀ ਕਿੱਟ ਨਾ ਹੋਣ ਦੀ ਗੱਲ ਆਈ ਸਾਹਮਣੇ

ਹੰਬੜਾਂ, 24 ਮਾਰਚ (ਜਗਦੀਸ਼ ਸਿੰਘ ਗਿੱਲ)- ਸਰਕਾਰ ਦੇ ਸਿਹਤ ਵਿਭਾਗ ਵਲੋਂ ਕੋਰੋਨਾ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦੀ ਉਸ ਵਕਤ ਹਵਾ ਨਿੱਕਲ ਗਈ, ਜਦ ਬਲਾਕ ਸਿੱਧਵਾਂ ਬੇਟ ਅਧੀਨ ਪੈਂਦੇ ਸਰਕਾਰੀ ਹਸਪਤਾਲ ਵਿਚ ਸੇਫ਼ਟੀ ਕਿੱਟਾਂ, ਹੱਥਾਂ ਵਿਚ ਪਾਉਣ ਵਾਲੇ ਦਸਤਾਨੇ ਅਤੇ ...

ਪੂਰੀ ਖ਼ਬਰ »

ਲੁਧਿਆਣਾ 'ਚ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ ਤੋਂ ਆਏ ਵਿਅਕਤੀਆਂ ਦੀ ਸਿਹਤ ਜਾਂਚ ਕਰਵਾਉਣ ਦਾ ਫ਼ੈਸਲਾ

ਲੁਧਿਆਣਾ, 24 ਮਾਰਚ (ਪੁਨੀਤ ਬਾਵਾ)- ਨੋਵਲ ਕੋਰੋਨਾ ਵਾਇਰਸ-ਕੋਵਿਡ 19 ਨਾਲ ਪ੍ਰਭਾਵਿਤ ਦੇਸ਼ਾਂ ਤੋਂ ਬੀਤੇ ਦਿਨਾਂ ਵਿਚ ਪਰਤੇ ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਦੀ ਸਿਹਤ ਜਾਂਚ ਕਰਵਾਈ ਜਾਵੇਗੀ | ਵਿਦੇਸ਼ ਤੋਂ ਆਏ ਸਾਰੇ ਵਿਕਅਤੀਆਂ ਦੇ ਕੋਰੋਨਾ ਵਾਇਰਸ ਬਾਰੇ ਜਾਂਚ ...

ਪੂਰੀ ਖ਼ਬਰ »

ਇੰਟਰਨੈਸ਼ਨਲ ਵਿਦਿਆਰਥੀ ਘਬਰਾਉਣ ਨਾ ਪੜ੍ਹਾਈ ਲਈ ਅੱਗੇ ਕਾਫੀ ਸਮਾਂ -ਡੱਲਾ

ਮੁੱਲਾਪੁਰ-ਦਾਖਾ, 24 ਮਾਰਚ (ਨਿਰਮਲ ਸਿੰਘ ਧਾਲੀਵਾਲ)-ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਦੇ ਪ੍ਰਕੋਪ ਸਮੇਂ ਸਰਕਾਰ ਅਤੇ ਸਿਹਤ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਆਦੇਸ਼ਾਂ ਅਨੁਸਾਰ ਆਈਲੈਟਸ ਦੀ ਤਿਆਰੀ ਅਤੇ ਵਿਦੇਸ਼ ਪੜ੍ਹਾਈ ਲਈ ਕੈਨੇਡਾ ਫਾਈਲ ਲਾਉਣ ਵਾਲੇ ...

ਪੂਰੀ ਖ਼ਬਰ »

ਇਸ਼ਨਪੁਰ ਪੰਚਾਇਤ ਨੇ ਦਿੱਤਾ ਆਈਸੋਲੇਟ ਵਾਰਡ

ਜੌੜੇਪੁਲ ਜਰਗ, 24 ਮਾਰਚ (ਪਾਲਾ ਰਾਜੇਵਾਲੀਆ)-ਪਿੰਡ ਇਸ਼ਨਪੁਰ ਦੀ ਮਹਿਲਾ ਸਰਪੰਚ ਇੰਦੂ ਬਾਲਾ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਨੇ ਸਿਹਤ ਵਿਭਾਗ ਨੂੰ ਇਕ ਆਈਸੋਲੇਟ ਵਾਰਡ ਤਿਆਰ ਕਰ ਕੇ ਦਿੱਤਾ ਗਿਆ ਤਾਂ ਜੋ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੂੰ ਇਸ ਵਾਰਡ ਵਿਚ ...

ਪੂਰੀ ਖ਼ਬਰ »

ਬੇਪ੍ਰਵਾਹ ਲੋਕਾਂ 'ਤੇ ਪੁਲਿਸ ਨੇ ਕੀਤੀ ਸਖ਼ਤੀ

ਸਾਹਨੇਵਾਲ 24 ਮਾਰਚ (ਅਮਰਜੀਤ ਸਿੰਘ ਮੰਗਲੀ)- ਕੋਰੋਨਾ ਵਾਇਰਸ ਨੂੰ ਰੋਕਣ ਲਈ ਜਿੱਥੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲ਼ੋਂ ਕੀਤੀਆ ਜਾ ਰਹੀਆਂ ਅਪੀਲਾਂ ਦਾ ਕੁਝ ਲੋਕਾਂ 'ਤੇ ਅਸਰ ਸਾਬਤ ਨਹੀਂ ਹੋ ਰਹੀਆਂ, ਉੱਥੇ ਹੀ ਸਾਹਨੇਵਾਲ ਚੌਕ ਵਿਚ ਥਾਣੇ ਦੇ ਐੱਸ.ਐੱਚ.ਓ. ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਸਬਜ਼ੀ ਕਾਸ਼ਤਕਾਰਾਂ ਨੂੰ ਲੱਗ ਰਿਹੈ ਵੱਡਾ ਝਟਕਾ

ਮਲੌਦ, 24 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਕਰਫ਼ਿਊ ਲਈ ਪੰਜਾਬ ਸਰਕਾਰ ਦੇ ਸ਼ਲਾਘਾਯੋਗ ਉੱਦਮ ਦੀ ਪ੍ਰਸ਼ੰਸਾ ਜ਼ਰੂਰ ਹੋ ਰਹੀ ਹੈ, ਪ੍ਰੰਤੂ ਇਸ ਮਜਬੂਰੀ ਦੇ ਦੌਰ ਵਿਚ ਕਿਸਾਨ ਵਰਗ ਵੱਡੀ ਦੁਬਿਧਾ ਦਾ ਸ਼ਿਕਾਰ ਹੋ ਰਿਹਾ ਹੈ | ਪਰ ਕਿਸਾਨਾਂ ਲਈ ਇਹ ਮਾਯੂਸੀ ਦਾ ਕਾਰਨ ...

ਪੂਰੀ ਖ਼ਬਰ »

ਪਿੰਡ ਕਲਾਲ ਮਾਜਰਾ 'ਚ ਕੀਤਾ ਸੈਨੀਟਾਈਜ਼ ਦਾ ਛਿੜਕਾਅ

ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਪਿੰਡ ਕਲਾਲ ਮਾਜਰਾ ਵਿਖੇ ਅੱਜ ਪਿੰਡ ਦੀ ਪੰਚਾਇਤ ਅਤੇ ਨੌਜਵਾਨਾਂ ਵਲੋਂ ਸੈਨੀਟਾਈਜ਼ ਦਾ ਛਿੜਕਾਅ ਕੀਤਾ ਗਿਆ | ਇਹ ਛਿੜਕਾਅ ਸਰਪੰਚ ਸਤਵਿੰਦਰ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ | ਸਿਹਤ ਕਰਮੀ ਕੁਲਬੀਰ ਸਿੰਘ ਈਸੜੂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੁਲਿਸ ਸਹਿਯੋਗ ਨਾਲ ਗੁਰਮਤਿ ਪ੍ਰਚਾਰ ਸੰਸਥਾ ਦੇ ਮੈਂਬਰਾਂ ਵਲੋਂ ਸੈਨੇਟਾਈਜ਼ਰ ਦਾ ਛਿੜਕਾਅ

ਪਾਇਲ, 24 ਮਾਰਚ (ਰਜਿੰਦਰ ਸਿੰਘ, ਨਿਜ਼ਾਮਪੁਰ)- ਕੋਰੋਨਾ ਵਾਇਰਸ ਦੇ ਰੋਕਥਾਮ ਲਈ ਵੱਖ-ਵੱਖ ਸਾਧਨਾਂ ਨਾਲ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਲਈ ਅੱਗੇ ਆ ਰਹੀਆਂ ਹਨ | ਇਸ ਲੜੀ ਤਹਿਤ ਇਲਾਕੇ ਦੀ ਨਾਮਵਰ ਗੁਰਮਤਿ ਪ੍ਰਚਾਰ ਸੰਸਥਾ (ਰਜਿ:) ਪਾਇਲ ਵਲੋਂ ਡੀ. ਐੱਸ. ਪੀ. ਪਾਇਲ ਹਰਦੀਪ ...

ਪੂਰੀ ਖ਼ਬਰ »

ਨਗਰ ਕੌ ਾਸਲ ਨੇ ਸ਼ਹਿਰ ਨੂੰ ਕੀਟਾਣੂ ਮੁਕਤ ਕਰਨ ਦੀ ਮੁਹਿੰਮ ਵਿੱਢੀ

ਅਹਿਮਦਗੜ੍ਹ, 24 ਮਾਰਚ (ਸੋਢੀ)- ਕੋਰੋਨਾ ਵਾਇਰਸ ਤੋਂ ਚਿੰਤਤ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਘਣ ਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਸਥਾਨਕ ਨਗਰ ਕੌਾਸਲ ਵਲੋਂ ਸ਼ਹਿਰ ਨੂੰ ਸਾਫ਼ ਅਤੇ ਕੀਟਾਣੂ ਮੁਕਤ ਕਰਨ ਦੀ ਮੁਹਿੰਮ ਵਿੱਢੀ ਗਈ | ...

ਪੂਰੀ ਖ਼ਬਰ »

ਪੁਲਿਸ ਵਲੋਂ ਹਸਪਤਾਲ ਸਟਾਫ਼ ਨੂੰ ਡਿਊਟੀ ਕਰਨ ਤੋਂ ਰੋਕਣ 'ਤੇ ਸਿਹਤ ਮੁਲਾਜ਼ਮਾਂ 'ਚ ਰੋਸ

ਸਮਰਾਲਾ, 24 ਮਾਰਚ (ਗੋਪਾਲ ਸੋਫਤ, ਕੁਲਵਿੰਦਰ ਸਿੰਘ)- ਅੱਜ ਇੱਥੇ ਮਾਹੌਲ ਉਸ ਵੇਲੇ ਕੁੱਝ ਵਿਗੜਿਆ ਹੋਇਆ ਵਿਖਾਈ ਦਿੱਤਾ, ਜਦ ਸ਼ਹਿਰ ਦੇ ਮੁੱਖ ਚੌਕ ਵਿਚ ਕਿਸੇ ਪੁਲਿਸ ਮੁਲਾਜ਼ਮ ਨੇ ਸਿਵਲ ਹਸਪਤਾਲ ਸਮਰਾਲਾ ਨੂੰ ਡਿਊਟੀ 'ਤੇ ਜਾ ਰਹੇ ਸਿਵਲ ਹਸਪਤਾਲ ਦੇ ਇਕ ਸਟਾਫ਼ ਮੈਂਬਰ ...

ਪੂਰੀ ਖ਼ਬਰ »

ਗੁਰਮਿਲਾਪ ਸਿੰਘ ਡੱਲਾ ਦੀ ਦੋਰਾਹਾ ਸੰਸਥਾ ਦੇ ਵਿਦਿਆਰਥੀ ਆਈਲੈਟਸ 'ਚ ਮੋਹਰੀ

ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਮੈਕਰੋ ਗਲੋਬਲ ਸੰਸਥਾ ਦੇ ਐਮ. ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਆਪਣੀਆਂ ਆਈਲੈਟਸ ਅਤੇ ਵੀਜ਼ੇ ਸਬੰਧੀ ਸੇਵਾਵਾਂ ਨਾਲ ਮੈਕਰੋ ਗਲੋਬਲ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਮੈਕਰੋ ਗਲੋਬਲ ਦੋਰਾਹਾ ਵਿਚ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਦੁਕਾਨ ਨੂੰ ਲੱਗੀ ਅੱਗ

ਖੰਨਾ 24 ਮਾਰਚ (ਹਰਜਿੰਦਰ ਸਿੰਘ ਲਾਲ)- ਬੀਤੀ ਰਾਤ ਕਰਫ਼ਿਊ ਦਰਮਿਆਨ ਸਥਾਨਕ ਜੀ. ਟੀ. ਰੋਡ 'ਤੇ ਵਰਧਮਾਨ ਸਵੀਟਸ ਦੇ ਨੇੜੇ ਸਥਿਤ ਸੋਨੂੰ ਕਰਿਆਨਾ ਸਟੋਰ ਨੂੰ ਅੱਗ ਲੱਗ ਗਈ | ਇਹ ਅੱਗ ਰਾਤ ਦੇ 12 ਵਜੇ ਤੋਂ ਕੁਝ ਸਮਾਂ ਪਹਿਲਾਂ ਲੱਗੀ | ਦੁਕਾਨ ਵਿਚ ਪਿਆ ਸਾਰਾ ਸਮਾਨ ਸੜ ਗਿਆ | ...

ਪੂਰੀ ਖ਼ਬਰ »

ਬਾਬਾ ਈਸ਼ਰ ਸਿੰਘ ਯਾਦਗਾਰੀ ਸਮਾਗਮ 'ਚ ਸੰਗਤ ਸ਼ਾਮਿਲ ਨਾ ਹੋਵੇ-ਸਰਪੰਚ ਗਿੱਲ

ਰਾਏਕੋਟ, 24 ਮਾਰਚ (ਬਲਵਿੰਦਰ ਸਿੰਘ ਲਿੱਤਰ)- ਪਿੰਡ ਝੋਰੜਾਂ ਵਿਖੇ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ਯਾਦ ਵਿਚ ਨਾਨਕਸਰ ਠਾਠ ਝੋਰੜਾਂ ਵਿਖੇ ਸਾਲਾਨਾ ਧਾਰਮਿਕ ਸਮਾਗਮ ਚੱਲ ਰਹੇ ਹਨ | ਇਸ ਸਮਾਗਮਾਂ ਦੌਰਾਨ 25 ਤੇ 26 ਮਾਰਚ ਨੂੰ ਸਮਾਗਮਾਂ ਦੇ ਵਿਚ ਸੰਗਤ ਸ਼ਾਮਿਲ ਹੋਣ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖ਼ੁਰਦ ਵਲੋਂ ਆਨਲਾਈਨ ਪੜ੍ਹਾਈ ਦਾ ਪ੍ਰਬੰਧ

ਚੌਾਕੀਮਾਨ, 24 ਮਾਰਚ (ਤੇਜਿੰਦਰ ਸਿੰਘ ਚੱਢਾ)- ਸ੍ਰੀ ਗੁਰੂ ਹਰਿਗੋਬੰਦ ਉਜਾਗਰ ਹਰੀ ਟਰੱਸਟ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਲੋਂ ਵਿਦਿਆਰਥਣਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਸੰਸਥਾ ਦੇ ਸਟਾਫ਼ ਵਲੋਂ ਆਨਲਾਈਨ ਪੜ੍ਹਾਇਆ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨੂੰ ਰੋਕਣ ਲਈ ਲੋਕ ਪ੍ਰਸ਼ਾਸਨ ਦਾ ਸਾਥ ਦੇਣ-ਪ੍ਰਧਾਨ ਹੰਬੜਾਂ/ਸਰਪੰਚ ਜੱਗਾ

ਹੰਬੜਾਂ, 24 ਮਾਰਚ (ਜਗਦੀਸ਼ ਸਿੰਘ ਗਿੱਲ)- ਸਰਕਾਰ ਵਲੋਂ ਦੇਸ਼ ਅੰਦਰ ਕੋਰੋਨਾ ਵਾਇਰਸ ਤੋਂ ਸਾਵਧਾਨ ਕੀਤਾ ਜਾ ਰਿਹਾ ਹੈ, ਉੱਥੇ ਤਾਲਾਬੰਦੀ ਦੇ ਐਲਾਨ ਹੋ ਚੁੱਕਾ ਹੈ ਤੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਕਰਫ਼ਿਊ ਦੀ ਪਾਲਣਾ ਕਰਦੇ ਹੋਏ ...

ਪੂਰੀ ਖ਼ਬਰ »

ਇੰਟਰਨੈਸ਼ਨਲ ਵਿਦਿਆਰਥੀ ਨਾ ਘਬਰਾਉਣ, ਪੜ੍ਹਾਈ ਲਈ ਅੱਗੇ ਕਾਫ਼ੀ ਸਮਾਂ-ਡੱਲਾ

ਮੁੱਲਾਂਪੁਰ-ਦਾਖਾ, 24 ਮਾਰਚ (ਨਿਰਮਲ ਸਿੰਘ ਧਾਲੀਵਾਲ)- ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਦੇ ਪ੍ਰਕੋਪ ਸਮੇਂ ਸਰਕਾਰ ਅਤੇ ਸਿਹਤ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਆਦੇਸ਼ਾਂ ਅਨੁਸਾਰ ਆਈਲੈਟਸ ਦੀ ਤਿਆਰੀ ਤੇ ਵਿਦੇਸ਼ ਪੜ੍ਹਾਈ ਲਈ ਕੈਨੇਡਾ ਫਾਈਲ ਲਾਉਣ ਵਾਲੇ ...

ਪੂਰੀ ਖ਼ਬਰ »

ਦੁਕਾਨਾਂ ਵਾਲੇ ਪ੍ਰਸ਼ਾਸਨ ਤੋਂ ਮਨਜ਼ੂਰੀ ਲੈ ਕੇ ਘਰ-ਘਰ ਮੁਹੱਈਆ ਕਰਾਉੁਣਗੇ ਵਸਤਾਂ

ਜਗਰਾਉਂ/ਲੋਹਟਬੱਦੀ, 24 ਮਾਰਚ (ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ ਡਾਂਗੋਂ)- ਸਰਕਾਰਾਂ ਵਲੋਂ ਮਹਾਂਮਾਰੀ ਬਿਮਾਰੀ ਵਜੋਂ ਘੋਸ਼ਿਤ ਕੀਤੇ ਕੋਵਿਡ-19, ਕੋਰੋਨਾ ਵਾਇਰਸ ਕਾਰਨ ਪੂਰੇ ਵਿਸ਼ਵ 'ਚ ਦਹਿਸ਼ਤ ਦਾ ਮਾਹੌਲ ਹੈ | ਪੰਜਾਬ ਦੇ ਕੋਨੇ-ਕੋਨੇ 'ਚ ਸਖ਼ਤ ਨਿਰਦੇਸ਼ਾਂ ਅਧੀਨ ...

ਪੂਰੀ ਖ਼ਬਰ »

ਕੋਰੋਨਾ ਵਾਇਰਸ : ਤੀਜੇ ਦਿਨ ਵੀ ਜਗਰਾਉਂ ਤੇ ਹੋਰ ਇਲਾਕੇ ਰਹੇ ਪੂਰੀ ਤਰ੍ਹਾਂ ਬੰਦ

ਪੁਲਿਸ ਵਲੋਂ ਥਾਂ-ਥਾਂ ਨਾਕੇ ਤੇ ਸਿਟੀ ਪੁਲਿਸ ਵਲੋਂ ਸ਼ਹਿਰ 'ਚ ਗਸ਼ਤ ਜਾਰੀ ਜਗਰਾਉਂ, 24 ਮਾਰਚ (ਜੋਗਿੰਦਰ ਸਿੰਘ)- ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਐਲਾਨੇ ਕਰਫ਼ਿਊ ਦੇ ਤੀਜੇ ਦਿਨ ਅੱਜ ਜਗਰਾਉਂ 'ਚ ਪੂਰੀ ਤਰ੍ਹਾਂ ਸੰਨਾਟਾ ਰਿਹਾ | ਭਾਵੇਂ ਪਿਛਲੇ ਦੋ ਦਿਨਾਂ ...

ਪੂਰੀ ਖ਼ਬਰ »

ਡਿਊਟੀ ਕਰਨ ਵਾਲੇ ਕੰਪਿਊਟਰ ਅਧਿਆਪਕ ਖ਼ੁਦ ਮੈਡੀਕਲ ਸਹੂਲਤਾਂ ਤੋਂ ਵਾਂਝੇ

ਭੂੰਦੜੀ, 24 ਮਾਰਚ (ਕੁਲਦੀਪ ਸਿੰਘ ਮਾਨ)- ਕੰਪਿਊਟਰ ਅਧਿਆਪਕ ਯੂਨੀਅਨ ਲੁਧਿਆਣਾ ਦੇ ਆਗੂ ਨਵਜੋਤ ਸਿੰਘ, ਹਰਮਨਪ੍ਰੀਤ ਸਿੰਘ, ਰੰਜਨ ਭਨੋਟ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ...

ਪੂਰੀ ਖ਼ਬਰ »

ਪੱਲੇਦਾਰਾਂ ਵਲੋਂ ਉਸਾਰੀ ਮਜ਼ਦੂਰਾਂ ਵਾਂਗ ਵਿੱਤੀ ਸਹਾਇਤਾ ਦੇਣ ਦੀ ਮੰਗ

ਰਾਏਕੋਟ, 24 ਫਰਵਰੀ (ਸੁਸ਼ੀਲ)-ਪੰਜਾਬ ਪੱਲੇਦਾਰ ਯੂਨੀਅਨ (ਰਜਿ:) ਦੇ ਡਿਪਟੀ ਜਨਰਲ ਸਕੱਤਰ ਕਾਮਰੇਡ ਰਣਜੀਤ ਸਿੰਘ ਕਲਿਆਣ ਨੇ ਪ੍ਰੈੱਸ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਵੱਖ-ਵੱਖ ਫੂਡ ਏਜੰਸੀਆਂ ਵਿਚ ਪੱਲੇਦਾਰੀ ਕਰਦੇ ਮਜ਼ਦੂਰਾਂ ਅਤੇ ...

ਪੂਰੀ ਖ਼ਬਰ »

ਦਾਖਾ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਚਾਲਾਨ ਕੱਟੇ

ਕਰਿਆਨਾ, ਮੈਡੀਕਲ ਸਟੋਰ ਤੇ ਕੁਝ ਭੱਠਾ ਮਾਲਕ ਚੜ੍ਹੇ ਪੁਲਿਸ ਅੜਿੱਕੇ ਮੁੱਲਾਂਪੁਰ-ਦਾਖਾ, 24 ਮਾਰਚ (ਨਿਰਮਲ ਸਿੰਘ ਧਾਲੀਵਾਲ)- ਵਿਸ਼ਵ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕੋਰੋਨਾ ਵਾਇਰਸ ਦੇ ਮੁਸ਼ਕਿਲ ਦੌਰ 'ਚ ਲੰਘ ਰਹੇ ਲੋਕਾਂ ਨੂੰ ਵਾਇਰਸ ਤੋਂ ਬਚਣ ਲਈ ਪੰਜਾਬ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX