ਨਵਾਂਸ਼ਹਿਰ, 24 ਮਾਰਚ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਅੱਜ ਸਵੇਰੇ ਸ਼ਹਿਰ 'ਚ ਕੁਝ ਦੁਕਾਨਦਾਰਾਂ ਵਲੋਂ ਦੁਕਾਨਾਂ ਖੋਲ੍ਹ ਕੇ ਗਾਹਕਾਂ ਨੂੰ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ ਗਿਆ | ਜਿਸ ਕਾਰਨ ਦੁਕਾਨਾਂ ਦੇ ਬਾਹਰ ਲੋਕਾਂ ਦੀ ਭੀੜ ਜਮ੍ਹਾਂ ਹੋਣ ਲੱਗ ਪਈ | ਵਧ ਦੀ ਭੀੜ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਹਰਕਤ 'ਚ ਆਇਆ ਤੇ ਸਖ਼ਤੀ ਵਰਤਦੇ ਹੋਏ ਦੁਕਾਨਾਂ ਨੂੰ ਬੰਦ ਕਰਵਾ ਕੇ ਦੁਕਾਨਦਾਰਾਂ ਨੂੰ ਕਰਫ਼ਿਊ ਯਾਦ ਕਰਵਾਇਆ | ਅੱਜ ਸਵੇਰ ਹੰੁਦਿਆਂ ਸਾਰ ਹੀ ਪਹਿਲਾ ਸਬਜ਼ੀ ਮੰਡੀ ਵਿਖੇ ਫਿਰ ਸ਼ਹਿਰ 'ਚ ਦੁੱਧ ਦੀਆਂ ਡੇਅਰੀਆਂ, ਕਰਿਆਨੇ ਦੀਆਂ ਦੁਕਾਨ ਖੁੱਲ੍ਹ ਗਈਆਂ ਜਿਥੇ ਲੋਕ ਭਾਰੀ ਗਿਣਤੀ 'ਚ ਕਰਫ਼ਿਊ ਦੀ ਪ੍ਰਵਾਹ ਕੀਤੇ ਬਿਨਾਂ ਹੀ ਇਕੱਤਰ ਹੋਣ ਲਗੇ | ਜਦੋਂ ਥਾਣਾ ਸਿਟੀ ਨਵਾਂਸ਼ਹਿਰ ਦੇ ਮੁਖੀ ਇੰਸਪੈਕਟਰ ਕੁਲਜੀਤ ਸਿੰਘ ਦੀ ਅਗਵਾਈ 'ਚ ਪੀ. ਸੀ. ਆਰ. ਮੁਲਾਜ਼ਮ ਭੀੜ ਵਾਲੀਆਂ ਜਗ੍ਹਾ 'ਤੇ ਪਹੁੰਚੇ ਤਾਂ ਦੁਕਾਨਾਂ 'ਤੇ ਲੱਗੀ ਭੀੜ ਨੂੰ ਦੇਖਦਿਆਂ ਹੀ ਉਨ੍ਹਾਂ ਲੋਕਾਂ ਨੂੰ ਖਦੇੜਣ ਤੇ ਘਰਾਂ ਨੂੰ ਜਾਣ ਲਈ ਕਿਹਾ ਪਰ ਕੁਝ ਦੁਕਾਨਦਾਰਾਂ ਦੇ ਚਿਹਰਿਆਂ 'ਤੇ ਕਰਫ਼ਿਊ ਦਾ ਕੋਈ ਡਰ ਨਹੀਂ ਸੀ ਉਹ ਬੇਖ਼ੌਫ ਗਾਹਕਾਂ ਨੂੰ ਸਾਮਾਨ ਵੇਚਦੇ ਰਹੇ | ਇਸ ਮੌਕੇ ਨਗਰ ਕੌਾਸਲ ਪ੍ਰਧਾਨ ਲਲਿਤ ਮੋਹਨ ਪਾਠਕ ਨੇ ਦੁਕਾਨਦਾਰਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਉਹ ਪੂਰੀ ਦੁਨੀਆ 'ਚ ਫੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਖ਼ਾਤਮਾ ਕਰਨ ਲਈ ਸਰਕਾਰ ਨੂੰ ਸਹਿਯੋਗ ਦੇਣ | ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਲੋਕ ਇਸੇ ਤਰ੍ਹਾਂ ਸੜਕਾਂ ਘੁੰਮਦੇ ਰਹੇ ਤਾਂ ਸਾਡਾ ਹਾਲ ਇਟਲੀ ਵਰਗੇ ਦੇਸ਼ ਵਾਲਾ ਹੋਵੇਗਾ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਹੱਥ ਜੋੜ ਕੇ ਉਨ੍ਹਾਂ ਨੂੰ ਬੇਨਤੀ ਕਰਦੇ ਹਨ ਕਿ ਹਾਲਾਤਾਂ ਨੂੰ ਸੁਧਾਰਨ ਲਈ ਪ੍ਰਸ਼ਾਸਨ ਦਾ ਸਹਿਯੋਗ ਦਿਓ | ਇਸ ਸਬੰਧੀ ਕੌਾਸਲਰ ਪਰਮ ਸਿੰਘ ਖ਼ਾਲਸਾ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਪੂਰੀ ਦੁਨੀਆ ਤੋਂ ਬਾਅਦ ਕੋਰੋਨਾ ਵਰਗੀ ਮਹਾਂਮਾਰੀ ਨੇ ਭਾਰਤ 'ਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ | ਹਾਲਾਤ ਬਦ ਤੋਂ ਬਦਤਰ ਨਾ ਹੋ ਜਾਣ | ਸਰਕਾਰ ਨੇ ਜੇ ਲੋਕਾਂ ਦੇ ਬਚਾਅ ਲਈ ਫ਼ੈਸਲਾ ਲਿਆ ਹੈ ਉਸ ਦਾ ਸਾਨੂੰ ਪਾਲਣ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਨਤਾ ਕਰਫ਼ਿਊ ਮੌਕੇ ਲੋਕ ਆਪਣੇ ਘਰਾਂ 'ਚ ਨਹੀਂ ਸਨ ਜ਼ਿਆਦਾਤਰ ਸੜਕਾਂ ਤੇ ਬਾਜ਼ਾਰਾਂ 'ਚ ਆਮ ਹੀ ਘੁੰਮ ਰਹੇ ਸਨ ਜਿਸ ਨੂੰ ਰੋਕਣ ਲਈ ਸਰਕਾਰ ਨੂੰ ਮੁਕੰਮਲ ਕਰਫ਼ਿਊ ਲਗਾਉਣ ਦਾ ਫ਼ੈਸਲਾ ਲੈਣਾ ਪਿਆ | ਇਹ ਫ਼ੈਸਲਾ ਸਾਡੇ ਭਲੇ ਹਿਤ ਹੀ ਹੈ ਕਿ ਅਸੀ ਆਪਣਾ ਬਚਾਅ ਆਪ ਕਰੀਏ | ਉਨ੍ਹਾਂ ਕਿਹਾ ਕਿ ਜੇਕਰ ਕਰਫ਼ਿਊ ਦੌਰਾਨ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਨ੍ਹਾਂ ਨੂੰ ਜਾਂ ਨਗਰ ਕੌਾਸਲ ਪ੍ਰਧਾਨ ਨੂੰ ਵੀ ਦੱਸ ਸਕਦੇ ਹਨ | ਪੁਲਿਸ ਦੀ ਸਖ਼ਤੀ ਤੇ ਆਗੂਆਂ ਦੀਆਂ ਅਪੀਲਾਂ ਤੋਂ ਬਾਅਦ ਸ਼ਹਿਰ ਵਾਸੀ ਹੌਲੀ-ਹੌਲੀ ਕਰ ਕੇ ਘਰਾਂ ਅੰਦਰ ਦਾਖਲ ਹੋ ਗਏ | ਪੁਲਿਸ ਵਲੋਂ ਸ਼ਹਿਰ ਵਿਚ ਪੂਰੀ ਤਰ੍ਹਾਂ ਨਾਕਾਬੰਦੀ ਕਰਨ ਦੇ ਨਾਲ-ਨਾਲ ਮੁਹੱਲਿਆਂ ਗਲੀਆਂ 'ਚ ਵੀ ਗਸ਼ਤ ਸ਼ੁਰੂ ਕਰ ਦਿੱਤੀ ਗਈ | ਇਥੋਂ ਦੇ ਕਰਿਆਮ ਰੋਡ, ਰੇਲਵੇ ਰੋਡ, ਰਾਹੋਂ ਰੋਡ, ਫੱਟੀ ਬਸਤਾ ਚੌਕ, ਚੰਡੀਗੜ੍ਹ ਚੌਕ, ਡਾ: ਅੰਬੇਡਕਰ ਚੌਕ, ਚੰਡੀਗੜ੍ਹ ਰੋਡ, ਗੜ੍ਹਸ਼ੰਕਰ ਰੋਡ, ਬੰਗਾ ਰੋਡ 'ਤੇ ਪੁਲਿਸ ਵਲੋਂ ਨਾਕਾਬੰਦੀ ਕਰ ਦਿੱਤੀ ਗਈ ਅਤੇ ਸਿਰਫ਼ ਪਾਵਰਕਾਮ, ਮੈਡੀਕਲ ਨਾਲ ਸਬੰਧਿਤ, ਸਿਵਲ ਪ੍ਰਸ਼ਾਸਨ ਸਟਾਫ਼ ਨੂੰ ਹੀ ਲੰਘਣ ਦਿੱਤਾ ਜਾ ਰਿਹਾ ਹੈ, ਬਾਕੀਆਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ |
ਕਰਫਿਊ ਦੌਰਾਨ ਬੰਗਾ ਤੇ ਆਸ-ਪਾਸ ਸੁੰਨਸਾਨ ਰਹੀ
ਬੰਗਾ, 24 ਮਾਰਚ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਕਰਫਿਊ ਤਹਿਤ ਬੰਗਾ ਸ਼ਹਿਰ ਤੇ ਆਸ-ਪਾਸ ਦੇ ਕਸਬੇ ਪਿੰਡ ਪੂਰੀ ਤਰ੍ਹਾਂ ਬੰਦ ਰਹੇ | ਬੰਗਾ ਸ਼ਹਿਰ ਦੇ ਸਾਰੇ ਬਜ਼ਾਰਾਂ 'ਚ ਸੁੰਨਸਾਨ ਛਾਈ ਰਹੀ | ਡਾ: ਨਵਨੀਤ ਸਿੰਘ ਮਾਹਲ ਡੀ. ਐਸ. ਪੀ. ਬੰਗਾ ਵਲੋਂ ਪੁਲਿਸ ਪਾਰਟੀ ਨਾਲ ਮੁੱਖ ਮਾਰਗ 'ਤੇ ਨਾਕਾਬੰਦੀ ਕੀਤੀ ਗਈ | ਪੁਲਿਸ ਪਾਰਟੀਆਂ ਵਲੋਂ ਆ ਰਹੇ ਵਾਹਨਾਂ ਨੂੰ ਰੋਕਿਆ ਤੇ ਪੜਤਾਲ ਕਰ ਕੇ ਹੀ ਅੱਗੇ ਭੇਜਿਆ ਗਿਆ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਭਲਾਈ ਖ਼ਾਤਰ ਘਰਾਂ ਵਿਚ ਹੀ ਰਹਿਣ | ਮੁਲਾਜ਼ਮਾਂ ਦੀ ਸਾਰਾ ਦਿਨ ਕਰਫਿਊ ਉਲੰਘਣਾ ਕਰਨ ਵਾਲਿਆਂ ਨਾਲ ਰੋਕ-ਟੋਕ ਹੁੰਦੀ ਰਹੀ | ਬੰਗਾ ਲਾਗਲੇ ਢਾਹਾਂ, ਮਜਾਰੀ, ਗੁਣਾਚੌਰ, ਸਰਹਾਲ ਕਾਜ਼ੀਆਂ, ਖਟਕੜ ਕਲਾਂ, ਕਾਹਮਾ, ਨੌਰਾ ਆਦਿ ਪਿੰਡ ਬੰਦ ਰਹੇ |
ਮੁਕੰਦਪੁਰ, 24 ਮਾਰਚ (ਸੁਖਜਿੰਦਰ ਸਿੰਘ ਬਖਲੌਰ)-ਪੁਲਿਸ ਥਾਣਾ ਮੁਕੰਦਪੁਰ 'ਚ ਤਾਹਰਪੁਰ ਵਾਸੀ ਸੁਖਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਬਿਆਨ ਦਰਜ ਕਰਵਾਇਆ ਕਿ ਜਦ ਉਹ ਆਪਣੇ ਨਿੱਜੀ ਕੰਮ ਲਈ ਪਿੰਡ ਤਾਹਰਪੁਰ ਤੋਂ ਅੱਡਾ ਮੁਕੰਦਪੁਰ ਵਿਖੇ ਬੈਂਕ ਆਇਆ ਤਾਂ ਉਸ ਦੇ ਪਿੰਡ ...
ਬੰਗਾ, 24 ਮਾਰਚ (ਜਸਬੀਰ ਸਿੰਘ ਨੂਰਪੁਰ)-ਬੰਗਾ ਸਿਟੀ ਪੁਲਸ ਵਲੋਂ ਕਰਫਿਊ ਦੌਰਾਨ ਆਟਾ ਚੱਕੀ ਖੋਲ੍ਹ ਕੇ ਬੈਠੇ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰ ਲਿਆ | ਸ: ਹਰਪ੍ਰੀਤ ਸਿੰਘ ਦੇਹਲ ਐਸ. ਐਚ. ਓ. ਥਾਣਾ ਸਿਟੀ ਬੰਗਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਏ. ਐਸ. ਆਈ. ...
ਜਾਡਲਾ, 24 ਮਾਰਚ (ਬੱਲੀ)-ਜ਼ਿਲ੍ਹੇ 'ਚ ਕੋਰੋਨਾ ਦੇ ਪ੍ਰਕੋਪ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਪੱਬਾਂ ਭਾਰ ਹੋਇਆ ਪਿਆ | ਇਸ ਵਾਇਰਸ ਨੂੰ ਅੱਗੇ ਹੋਰ ਫੈਲਣ ਤੋਂ ਰੋਕਣ ਲਈ ਵੱਖ-ਵੱਖ ਮਹਿਕਮੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਲੋਕਾਂ ਨਾਲ ਰਾਬਤਾ ...
ਪੋਜੇਵਾਲ ਸਰਾਂ, 24 ਮਾਰਚ (ਰਮਨ ਭਾਟੀਆ)-ਕੋਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪਿੰਡ ਸਹੂੰਗੜਾ ਵਿਖੇ ਕੈਨੇਡਾ ਤੋਂ ਆਏ ਪ੍ਰਵਾਸੀ ਭਾਰਤੀ ਨਾਲ ਰਾਬਤਾ ਕਾਇਮ ਕਰਨ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੂੰ ਗਾਲੀ ਗਲੋਚ ਤੇ ਬਦਸਲੂਕੀ ਕਰਨ ਸਬੰਧੀ ਥਾਣਾ ਪੋਜੇਵਾਲ ਦੀ ਪੁਲਿਸ ...
ਨਵਾਂਸ਼ਹਿਰ, 24 ਮਾਰਚ (ਗੁਰਬਖਸ਼ ਸਿੰਘ ਮਹੇ)-ਅੱਜ ਪ੍ਰਕਾਸ਼ਿਤ ਹੋਈ ਖ਼ਬਰ ਨੂੰ ਲੈ ਕੇ ਨਗਰ ਕੌਾਸਲ ਪ੍ਰਧਾਨ ਲਲਿਤ ਮੋਹਨ ਪਾਠਕ (ਬੱਲੂ) ਦੀ ਟੀਮ ਵਲੋਂ ਸ਼ਹਿਰ 'ਚ ਲੋੜਵੰਦਾਂ ਦੀ ਜਾਣਕਾਰੀ ਲੈਣ ਉਪਰੰਤ ਉਨ੍ਹਾਂ ਨੂੰ ਲੰਗਰ ਪਹੁੰਚਾਇਆ ਗਿਆ | ਜ਼ਿਕਰਯੋਗ ਹੈ ਕਿ ਕੋਰੋਨਾ ...
ਉਸਮਾਨਪੁਰ, 24 ਮਾਰਚ (ਸੰਦੀਪ ਮਝੂਰ)-ਡੈਮੋਕੇ੍ਰਟਿਕ ਪਾਰਟੀ ਆਫ਼ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਪ੍ਰਸ਼ੋਤਮ ਚੱਢਾ ਨੇ ਅੱਜ ਉਚੇਚੇ ਤੌਰ 'ਤੇ ਗੱਲਬਾਤ ਕਰਦਿਆਂ ਅਜਿਹੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਨਕਾਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਖ਼ਬਾਰ ਪੜ੍ਹਨ ਨਾਲ ...
ਪੋਜੇਵਾਲ ਸਰਾਂ, 24 ਮਾਰਚ (ਰਮਨ ਭਾਟੀਆ)-ਸਿਹਤ ਵਿਭਾਗ ਸੜੋਆ ਦੀ ਵਿਦੇਸ਼ਾਂ ਤੋਂ ਆਏ ਇਲਾਕੇ ਦੇ ਵਿਅਕਤੀਆਂ ਦੀ ਪਹਿਚਾਣ ਕਰਨ ਲਈ ਬਣਾਈ ਗਈ ਟੀਮ ਵਲੋਂ ਡਾ: ਅਰਵਿੰਦਰ ਤੇ ਡਾ: ਭੁਪਿੰਦਰ ਦੀ ਅਗਵਾਈ ਵਾਲੀ ਟੀਮ ਵਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਵਿਅਕਤੀਆਂ ਨਾਲ ...
ਬੰਗਾ, 24 ਮਾਰਚ (ਜਸਬੀਰ ਸਿੰਘ ਨੂਰਪੁਰ)-ਬੰਗਾ ਸ਼ਹਿਰ ਅੰਦਰ ਤੇ ਨਾਲ ਲੱਗਦੇ ਕੁਝ ਪਿੰਡਾਂ ਦੇ ਵਿਦੇਸ਼ਾਂ ਤੋਂ ਆਏ ਲੋਕਾਂ ਨੰੂ ਕੋਰੋਨਾ ਵਾਇਰਸ ਦੇ ਚਲਦਿਆਂ ਮਿਲੀ ਸੂਚਨਾ ਦੇ ਆਧਾਰ 'ਤੇ ਸਰਕਾਰ ਤੇ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ: ਰਜਿੰਦਰ ਪ੍ਰਸ਼ਾਦ ਭਾਟੀਆ ...
ਉੜਾਪੜ/ਲਸਾੜਾ, 24 ਮਾਰਚ (ਲਖਵੀਰ ਸਿੰਘ ਖੁਰਦ)-ਦਿੱਲੀ 'ਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਪੰਜਾਬ 'ਚ ਵੀ ਪਾਰਟੀ ਵਰਕਰਾਂ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਮੁਹਿੰਮ ਸ਼ਰੂ ਹੋ ਗਈ ਹੈ | ਇਸੇ ਲੜੀ ਤਹਿਤ ਨਵਾਂਸ਼ਹਿਰ ਤੋਂ ਪਾਰਟੀ ਦੇ ਹਲਕਾ ਇੰਚਾਰਜ ਸਤਨਾਮ ਸਿੰਘ ...
ਰੈਲਮਾਜਰਾ, 24 ਮਾਰਚ (ਰਾਕੇਸ਼ ਰੋਮੀ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਸਮੁੱਚੀ ਦੁਨੀਆਂ 'ਚ ਕਹਿਰ ਵਰਤਾ ਰਹੀ ਹੈ | ਤੇਜ਼ੀ ਨਾਲ ਮਨੁੱਖੀ ਜਾਨਾਂ ਦਾ ਖਾਤਮਾ ਹੋ ਰਿਹਾ ਹੈ ਤੇ ਦੁਨੀਆ ਦੀ ਆਰਥਿਕਤਾ ਕਮਜ਼ੋਰ ਹੁੰਦੀ ਜਾ ਰਹੀ ਹੈ | ਇਹ ਪ੍ਰਗਟਾਵਾ ਸਾਥੀ ਰਘੂਨਾਥ ਸਿੰਘ ਸੂਬਾਈ ...
ਰੈਲਮਾਜਰਾ, 24 ਮਾਰਚ (ਸੁਭਾਸ਼ ਟੌਾਸਾ)-ਕੱਲ੍ਹ ਜਦੋਂ ਸਨਅਤੀ ਖੇਤਰ ਦੀਆਂ ਕੁਝ ਜ਼ਰੂਰੀ ਵਸਤਾਂ ਤੇ ਮੈਡੀਕਲ ਸਟੋਰ ਦੀਆਂ ਦੁਕਾਨਾਂ ਖੁਲ੍ਹੀਆਂ ਸਨ ਅਤੇ ਦੁਪਹਿਰ ਦੋ ਵਜੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਏ ਗਏ ਕਰਫ਼ਿਊ ਕਾਰਨ ਸਾਰਾ ਸਨਅਤੀ ਖੇਤਰ ਮੁਕੰਮਲ ਤੌਰ 'ਤੇ ਬੰਦ ...
ਬਲਾਚੌਰ, 24 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਕੋਰੋਨਾ ਵਾਇਰਸ ਦੇ ਪ੍ਰਕੋਪ ਸਬੰਧੀ ਲੋਕਾਂ ਨੂੰ ਜਾਗਰੂਕ ਕਰਾਉਣ ਲਈ ਜਿਥੇ ਸਿਹਤ ਵਿਭਾਗ, ਪੁਲਿਸ ਵਿਭਾਗ ਤਤਪਰ ਹਨ, ਉਥੇ ਅਮਰ ਸ਼ਹੀਦ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਪੈੱ੍ਰਸ ਵੈੱਲਫੇਅਰ ਕਲੱਬ ਬਲਾਚੌਰ ਦੇ ਪ੍ਰਧਾਨ ...
ਰਾਹੋਂ, 24 ਮਾਰਚ (ਭਾਗੜਾ)-ਰਾਹੋਂ ਦੇ ਨੰਬਰਦਾਰ ਬਿਮਲ ਕੁਮਾਰ, ਹਰਵੰਤ ਸਿੰਘ ਤਾਜਪੁਰੀ ਪ੍ਰਧਾਨ 'ਤੇ ਉਨ੍ਹਾਂ ਦੇ ਸਾਥੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਦੇ ਹਰ ਫ਼ੈਸਲੇ ਦਾ ਸਵਾਗਤ ਕੀਤਾ ਹੈ | ਸਾਡਾ ...
ਬੰਗਾ, 24 ਮਾਰਚ (ਜਸਬੀਰ ਸਿੰਘ ਨੂਰਪੁਰ)-ਖਾਲਸਾ ਇੰਟਰਨੈਸ਼ਨਲ ਸਪੋਰਟਸ ਐਾਡ ਐਜੂਕੇਸ਼ਨਲ ਟਰੱਸਟ ਦੀ ਸੀਨੀਅਰ ਮੈਂਬਰ ਕੁਲਵਿੰਦਰ ਕੌਰ ਜੀਂਦੋਵਾਲ ਸਾਬਕਾ ਨੈਸ਼ਨਲ ਅਥਲੀਟ ਦੀ ਅਗਵਾਈ 'ਚ ਬੰਗਾ ਤੇ ਗੜਸ਼ੰਕਰ ਵਿਖੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸੁਚੇਤ ਕਰਨ ਲਈ ...
ਨਵਾਂਸ਼ਹਿਰ, 24 ਮਾਰਚ (ਹਰਵਿੰਦਰ ਸਿੰਘ)-ਅੱਜ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੂਰੀ ਦੁਨੀਆ ਪ੍ਰਭਾਵਿਤ ਹੋ ਗਈ ਹੈ ਤੇ ਅਜਿਹੇ 'ਚ ਗੁਰੂ ਘਰ ਦੇ ਦਰਵਾਜ਼ੇ ਲੋੜਵੰਦਾਂ ਲਈ ਹਰ ਸਮੇਂ ਖੁੱਲ੍ਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਬੰਧਕ ਗੁਰਦੁਆਰਾ ...
ਸੜੋਆ, 24 ਮਾਰਚ (ਨਾਨੋਵਾਲੀਆ)-ਕੋਰੋਨਾ ਵਾਇਰਸ ਤੋਂ ਬਚਾਅ ਨੂੰ ਲੈ ਕੇ ਜਿਥੇ ਸਿਹਤ ਵਿਭਾਗ ਦੀਆਂ ਟੀਮਾਂ, ਪੁਲਿਸ ਪ੍ਰਸ਼ਾਸਨ ਤੇ ਸਮਾਜਸੇਵੀ ਆਮ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਉਥੇ ਪਿੰਡ ਸਹੂੰਗੜ੍ਹਾ ਦੀ ਪੰਚਾਇਤ ਵਲੋਂ ਪਿੰਡ ਵਾਸੀਆਂ ਨੂੰ ਇਸ ਦੀ ਰੋਕਥਾਮ ਲਈ ...
ਭੱਦੀ, 24 ਮਾਰਚ (ਨਰੇਸ਼ ਧੌਲ)-ਕੋਰੋਨਾ ਵਾਇਰਸ ਦੇ ਚੱਲਦਿਆਂ ਪਿੰਡ ਫਿਰਨੀ ਮਜਾਰਾ ਵਿਖੇ ਵੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਮੁਹਤਬਾਰ ਵਿਅਕਤੀਆਂ ਦੇ ਘਰਾਂ ਅੱਗੇ ਜਾਗਰੂਕਤਾ ਪੋਸਟਰ ਲਗਾਏ ਜਾ ਰਹੇ ਹਨ | ਇਸ ਸਬੰਧੀ ਸਮਾਜ ਸੇਵੀ ਰਣਜੀਤ ਸਿੰਘ ਜੀਤਾ ਨੇ ਦੱਸਿਆ ...
ਬਲਾਚੌਰ, 24 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਕੋਰੋਨਾ ਵਾਇਰਸ ਕੋਵਿਡ-19 ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਉਪ ਮੰਡਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ: ਰਵਿੰਦਰ ਸਿੰਘ ਠਾਕੁਰ ਦੀ ਅਗਵਾਈ ਹੇਠ ਨੋਡਲ ਅਧਿਕਾਰੀ ...
ਪੋਜੇਵਾਲ ਸਰਾਂ, 24 ਮਾਰਚ (ਨਵਾਂਗਰਾਈਾ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਬਣਾਏ ਆਈਸੋਲੇਸ਼ਨ ਕੇਂਦਰ 'ਚ ਹੋਣ ਵਾਲੀ ਸਾਰੀ ਸੇਵਾ ਦੀ ਜ਼ਿੰਮੇਵਾਰੀ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ...
ਮੁਕੰਦਪੁਰ, 24 ਮਾਰਚ (ਸੁਖਜਿੰਦਰ ਸਿੰਘ ਬਖਲੌਰ)-ਕੋਰੋਨਾ ਵਾਇਰਸ (ਕੋਵਿਡ-19) ਦੇ ਕਹਿਰ ਤੋਂ ਘਬਰਾਉਣ ਨਾਲ ਨਹੀਂ, ਸਗੋਂ ਇਕਜੁਟਤਾ ਨਾਲ ਕੇਂਦਰ ਤੇ ਸੂਬਾ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਕੇ ਰੋਕਿਆ ਜਾ ਸਕਦਾ ਹੈ | ਉਕਤ ...
ਬਲਾਚੌਰ, 24 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਕੋਰੋਨਾ ਵਾਇਰਸ ਨਾਲ ਨਿਪਟਣ ਲਈ ਪੰਜਾਬ ਸਰਕਾਰ ਵਲੋਂ ਬੀਤੇ ਕੱਲ੍ਹ ਤੋਂ ਲਾਏ ਗਏ ਕਰਫ਼ਿਊ ਤਹਿਤ ਬਲਾਚੌਰ ਸ਼ਹਿਰ ਤੇ ਹੋਰ ਪਿੰਡਾਂ ਦਾ ਵਿਸ਼ੇਸ਼ ਦੌਰਾ ਉਪ ਮੰਡਲ ਮੈਜਿਸਟੇ੍ਰਟ ਬਲਾਚੌਰ ਜਸਬੀਰ ਸਿੰਘ ਨੇ ਕੀਤਾ ਤੇ ...
ਟੱਪਰੀਆਂ ਖ਼ੁਰਦ, 24 ਮਾਰਚ (ਸ਼ਾਮ ਸੁੰਦਰ ਮੀਲੂ)-ਕੋਰੋਨਾ ਦਾ ਡਰ, ਸਰਕਾਰ ਤੇ ਪ੍ਰਸ਼ਾਸਨ ਦੀ ਸਖ਼ਤੀ ਦਾ ਪ੍ਰਤੱਖ ਨਜ਼ਾਰਾ, ਸੁੰਨਸਾਨ ਮੁੱਖ ਮਾਰਗ, ਸ਼ਹਿਰ ਬੰਦ, ਬਾਜ਼ਾਰਾਂ 'ਚ ਤੀਜੇ ਦਿਨ ਵੀ ਦੇਖਣ ਨੂੰ ਮਿਲਿਆ | ਸੜਕਾਂ 'ਤੇ ਪੁਲਿਸ ਪ੍ਰਸ਼ਾਸਨ ਮੁਸਤੈਦੀ ਨਾਲ ਸੇਵਾਵਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX