ਤਾਜਾ ਖ਼ਬਰਾਂ


ਗੱਲਬਾਤ ‘ਚ ਥੋੜੀ ਜਿਹੀ ਤਰੱਕੀ ਹੋਈ, ਅੰਦੋਲਨ ਦਾ ਪ੍ਰਭਾਵ ਸਰਕਾਰ 'ਤੇ ਦਿਖਾਈ ਦੇ ਰਿਹਾ - ਹਰਜਿੰਦਰ ਸਿੰਘ ਟਾਂਡਾ
. . .  1 day ago
ਅਸੀਂ ਸੋਧ ਨਹੀਂ ਚਾਹੁੰਦੇ, ਨਵੇਂ ਕਾਨੂੰਨ ਵਾਪਸ ਕੀਤੇ ਜਾਣੇ ਚਾਹੀਦੇ ਹਨ- ਬਲਦੇਵ ਸਿੰਘ ਸਿਰਸਾ
. . .  1 day ago
ਕਲਾਕਾਰ ਵਰੁਣ ਟੰਡਨ ਨੇ ਪਦਮਸ੍ਰੀ ਧਰਮਪਾਲ ਗੁਲਾਟੀ ਨੂੰ ਇੰਜ ਦਿੱਤੀ ਸ਼ਰਧਾਂਜਲੀ
. . .  1 day ago
ਚੰਡੀਗੜ੍ਹ , 3 ਦਸੰਬਰ - ਇਕ ਕਲਾਕਾਰ ਵਰੁਣ ਟੰਡਨ ਨੇ ਮਸਾਲੇ ਦੀ ਵਰਤੋਂ ਕਰਦਿਆਂ ਪੋਰਟਰੇਟ ਬਣਾ ਕੇ ਐਮਡੀਐਚ ਦੇ ਮਾਲਕ ਅਤੇ ਪਦਮਸ੍ਰੀ ਧਰਮਪਾਲ ਗੁਲਾਟੀ ਨੂੰ ਸ਼ਰਧਾਂਜਲੀ ਦਿੱਤੀ । ਅੱਜ 98 ਸਾਲ ਦੀ ਉਮਰ ਵਿਚ ਉਨ੍ਹਾਂ ...
ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਫਿਰ ਦੱਸੇ ਫ਼ਾਇਦੇ ਖੇਤੀ ਬਿੱਲਾਂ ਦੇ
. . .  1 day ago
ਨਵੀਂ ਦਿੱਲੀ , 3 ਦਸੰਬਰ -ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਕਰਨ ‘ਤੇ ਕਿਹਾ ਹੈ ਕਿ ਨਵੇਂ ਐਕਟ ਵਿਚ ਇਹ ਪ੍ਰਦਾਨ ਕੀਤਾ ਗਿਆ ਹੈ ਕਿ ਕਿਸਾਨ ਆਪਣੀਆਂ ਸ਼ਿਕਾਇਤਾਂ ਐਸ.ਡੀ.ਐਮ ਕੋਰਟ ...
ਨਵੀਂ ਦਿੱਲੀ : ਕੇਂਦਰ ਦੀ ਕਿਸਾਨ ਆਗੂਆਂ ਨਾਲ ਬੈਠਕ ਖ਼ਤਮ ਅਗਲੀ ਬੈਠਕ 5 ਨੂੰ
. . .  1 day ago
ਸਿਰਸਾ ਵੱਲੋਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ 'ਪੰਜਾਬੀ ਸਾਹਿਤ ਰਤਨ' ਐਵਾਰਡ ਦੇਣ ਦੇ ਫੈਸਲੇ ਦਾ ਨਿੱਘਾ ਸਵਾਗਤ
. . .  1 day ago
ਨਵੀਂ ਦਿੱਲੀ, 3 ਦਸੰਬਰ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ 'ਪੰਜਾਬੀ ਸਾਹਿਤ ਰਤਨ' ਐਵਾਰਡ ...
ਨਕਾਬਪੋਸ਼ ਲੁਟੇਰੇ ਵਪਾਰੀ ਕੋਲੋ ਤਿੰਨ ਲੱਖ ਦੀ ਨਗਦੀ ਲੈ ਕੇ ਫਰਾਰ
. . .  1 day ago
ਮਾਹਿਲਪੁਰ (ਹੁਸ਼ਿਆਰਪੁਰ) , 3 ਨਵੰਬਰ {ਦੀਪਕ ਅਗਨੀਹੋਤਰੀ }-ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਡਾਨਸੀਵਲ ਨਜ਼ਦੀਕਨਵਾਂਸ਼ਹਿਰ ਦੇ ਇਕ ਵਪਾਰੀ ਦੇ ਉਗਰਾਹੀ ਕਰਕੇ ਜਾ ਰਹੇ ਕਰਿੰਦਿਆਂ ਕੋਲੋ ਦੋ ਮੋਟਰਸਾਈਕਲਾਂ ...
ਨਵੀਂ ਦਿੱਲੀ : ਨਿਹੰਗ ਸਿੰਘ ਕਿਸਾਨਾਂ ਦੀ ਹਮਾਇਤ ਵਿਚ ਸਿੰਘੂ ਸਰਹੱਦ ਪਹੁੰਚੇ
. . .  1 day ago
ਸੰਜੈ ਸਿੰਘ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਪਾਰਟੀ ਬਣਾਉਂਦੀਆਂ ਦਾਇਰ ਕੀਤੀ ਗਈਆਂ ਪਟੀਸ਼ਨਾਂ ਖਾਰਿਜ
. . .  1 day ago
ਚੰਡੀਗੜ੍ਹ , 3 ਦਸੰਬਰ - ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸੰਜੈ ਕੁਮਾਰ ਨੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਰਾਜ ਸਭਾ ਸਾਂਸਦ ਸੰਜੈ ਸਿੰਘ ਵੱਲੋਂ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ...
ਤਾਰਾ ਸਿੰਘ ਵਲੋਂ ਅਰਜੁਨ ਐਵਾਰਡ ਭਾਰਤ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ
. . .  1 day ago
ਬੰਗਾ , 3 ਦਸੰਬਰ (ਜਸਬੀਰ ਸਿੰਘ ਨੂਰਪੁਰ)- ਅੰਤਰਰਾਸ਼ਟਰੀ ਵੇਟਲਿਫਟਰ ਤਾਰਾ ਸਿੰਘ ਅਰਜੁਨ ਐਵਾਰਡੀ ਪਿੰਡ ਮਕਸੂਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਪਣਾ ਅਰਜੁਨਾ ਐਵਾਰਡ ਭਾਰਤ ਸਰਕਾਰ ਨੂੰ ...
ਵਿਜੀਲੈਂਸ ਟੀਮ ਦਾ ਛਾਪਾ,ਮਾਰਕਿਟ ਕਮੇਟੀ ਮਾਛੀਵਾੜਾ ਦਾ ਲੇਖਾਕਾਰ ਰਿਸ਼ਵਤ ਸਮੇਤ ਕਾਬੂ
. . .  1 day ago
ਮਾਛੀਵਾੜਾ ਸਾਹਿਬ ,03 ਦਸੰਬਰ (ਮਨੋਜ ਕੁਮਾਰ)- ਅੱਜ ਸ਼ਾਮ ਮਾਛੀਵਾੜਾ ਮਾਰਕਿਟ ਕਮੇਟੀ ਦਾ ਲੇਖਾਕਾਰ ਗੁਰਮੇਲ ਸਿੰਘ ਜਿਸਨੂੰ ਮੁਹਾਲੀ ਤੋ ਆਈ ਵਿਜੀਲੈਂਸ ਟੀਮ ਨੇ 30 ਹਜ਼ਾਰ ਦੀ ਰਿਸ਼ਵਤ ਰਾਸ਼ੀ ...
ਗਾਜ਼ੀਆਬਾਦ : ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ
. . .  1 day ago
ਨਵੀਂ ਦਿੱਲੀ, 3 ਦਸੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਗਾਜ਼ੀਆਬਾਦ ਵਿਖੇ ਗਾਜ਼ੀਪੁਰ ਬਾਰਡਰ ਦੇ ਨੈਸ਼ਨਲ ਹਾਈਵੇ-24 'ਤੇ ਕਿਸਾਨਾਂ ਦਾ ਅੰਦੋਲਨ ਅੱਜ ਵੀ ਲਗਾਤਾਰ ਜਾਰੀ...
ਅੰਮ੍ਰਿਤਸਰ 'ਚ ਕੋਰੋਨਾ ਦੇ 63 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 1 ਦਸੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 63 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ...
ਸੁਪਰਸਟਾਰ ਰਜਨੀਕਾਂਤ 31 ਦਸੰਬਰ ਨੂੰ ਕਰਨਗੇ ਸਿਆਸੀ ਪਾਰਟੀ ਦਾ ਐਲਾਨ
. . .  1 day ago
ਚੇਨਈ, 3 ਦਸੰਬਰ- ਤਾਮਿਲ ਸੁਪਰਸਟਾਰ ਰਜਨੀਕਾਂਤ ਨੇ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੂੰ ਜਨਵਰੀ ਮਹੀਨੇ 'ਚ ਲਾਂਚ ਕੀਤਾ ਜਾਵੇਗਾ ਅਤੇ ਇਸ ਸਬੰਧ 'ਚ 31 ਦਸੰਬਰ ਨੂੰ...
ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਵਾਪਸ ਕਰਕੇ ਸਰਕਾਰ ਨੂੰ ਦਿੱਤਾ ਸਖ਼ਤ ਸੰਦੇਸ਼- ਸੁਖਬੀਰ ਬਾਦਲ
. . .  1 day ago
ਨਵੀਂ ਦਿੱਲੀ, 3 ਦਸੰਬਰ- ਕਿਸਾਨ ਅੰਦੋਲਨ ਦੀ ਹਮਾਇਤ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਵਾਪਸ ਕਰ ਦਿੱਤਾ। ਸ. ਬਾਦਲ ਦੇ...
ਲੁਧਿਆਣਾ 'ਚ ਕੋਰੋਨਾ ਤੋਂ ਪ੍ਰਭਾਵਿਤ 3 ਮਰੀਜ਼ਾਂ ਨੇ ਤੋੜਿਆ ਦਮ, 102 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ,3 ਦਸੰਬਰ ਨਵੰਬਰ (ਸਲੇਮਪੁਰੀ)- ਪੰਜਾਬ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ...
ਕਿਸਾਨਾਂ ਦੀ ਹਮਾਇਤ 'ਚ ਸਾਬਕਾ ਹਾਕੀ ਕਪਤਾਨ ਅਤੇ ਵਿਧਾਇਕ ਪਰਗਟ ਸਿੰਘ ਵਲੋਂ ਪਦਮਸ਼੍ਰੀ ਮੋੜਨ ਦਾ ਐਲਾਨ
. . .  1 day ago
ਜਲੰਧਰ, 3 ਦਸੰਬਰ- ਸਾਬਕਾ ਹਾਕੀ ਕਪਤਾਨ ਅਤੇ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵੀ ਕਿਸਾਨ ਅੰਦੋਲਨ ਦੀ ਹਮਾਇਤ 'ਚ ਪਦਮਸ਼੍ਰੀ ਵਾਪਸ ਮੋੜਨ ਦਾ ਐਲਾਨ ਕੀਤਾ ਹੈ। ਸਾਲ...
ਕਿਸਾਨ ਅੰਦੋਲਨ ਦੀ ਹਿਮਾਇਤ 'ਚ ਆਏ ਜਲੰਧਰ ਦੇ ਵਕੀਲ
. . .  1 day ago
ਜਲੰਧਰ, 3 ਦਸੰਬਰ (ਚਿਰਾਗ਼ ਸ਼ਰਮਾ)- ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਵੀ...
ਕਿਸਾਨ ਅੰਦੋਲਨ ਦੀ ਹਿਮਾਇਤ 'ਤੇ ਉਤਰੇ ਗੁਰੂਹਰਸਹਾਏ ਦੇ ਵਕੀਲ
. . .  1 day ago
ਗੁਰੂਹਰਸਹਾਏ, 3 ਦਸੰਬਰ (ਹਰਚਰਨ ਸਿੰਘ ਸੰਧੂ)- ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਦੀ ਹਮਾਇਤ 'ਚ ਗੁਰੂਹਰਸਹਾਏ ਬਾਰ ਐਸੋਸੀਏਸ਼ਨ...
ਫ਼ਾਜ਼ਿਲਕਾ : ਹੋਟਲ ਦੇ ਕਮਰੇ 'ਚ ਵੇਟਰ ਨੇ ਲਿਆ ਫਾਹਾ
. . .  1 day ago
ਫ਼ਾਜ਼ਿਲਕਾ, 3 ਦਸੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ-ਅਬੋਹਰ ਰੋਡ 'ਤੇ ਸਥਿਤ ਇਕ ਹੋਟਲ ਦੇ ਵੇਟਰ ਵਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਫ਼ਾਜ਼ਿਲਕਾ ਦੇ
ਕਿਸਾਨਾਂ ਦੀ ਹਿਮਾਇਤ 'ਚ ਆਏ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲ
. . .  1 day ago
ਸੰਗਰੂਰ, 3 ਦਸੰਬਰ (ਧੀਰਜ ਪਸ਼ੋਰੀਆ)- ਅੱਜ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਅੱਜ ਪ੍ਰਧਾਨ ਗਗਨਦੀਪ ਸਿੰਘ ਸੀਬੀਆ ਦੀ ਅਗਵਾਈ 'ਚ ਕਿਸਾਨ ਅੰਦੋਲਨ ਦੀ ਹਮਾਇਤ 'ਚ...
ਕਿਸਾਨਾਂ ਨੂੰ ਵਿਦੇਸ਼ੀ ਤਾਕਤਾਂ ਦੇ ਮੋਹਰੀ ਕਹਿਣ ਵਾਲਾ ਹਰਿਆਣਾ ਦਾ ਖੇਤੀ ਮੰਤਰੀ ਆਪ ਦੇਸ਼ ਵਿਰੋਧੀ ਸੋਚ ਦਾ ਮਾਲਕ- ਦੂਲੋਂ
. . .  1 day ago
ਬੁੰਗਾ ਸਾਹਿਬ/ਕੀਰਤਪੁਰ ਸਾਹਿਬ, 3 ਦਸੰਬਰ (ਸੁਖਚੈਨ ਸਿੰਘ ਰਾਣਾ, ਬੀਰ ਅੰਮ੍ਰਿਤਪਾਲ ਸਿੰਘ ਸੰਨੀ)- ਹਰਿਆਣਾ ਦੇ ਖੇਤੀ ਮੰਤਰੀ ਜੇ. ਪੀ. ਦਲਾਲ ਵਲੋਂ ਆਪਣੇ ਇਕ ਬਿਆਨ 'ਚ ਦਿੱਲੀ ਵਿਖੇ ਵਿਰੋਧ ਕਰ ਰਹੇ ਕਿਸਾਨਾਂ...
ਅਕਾਲੀ ਦਲ ਡੈਮੋਕ੍ਰੇਟਿਕ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ ਸੈਮੀਨਾਰ
. . .  1 day ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਦਲ ਦੇ ਪਿਛੋਕੜ, ਵਰਤਮਾਨ ਅਤੇ ਭਵਿੱਖ ਵਿਸ਼ੇ...
ਮੰਤਰੀਆਂ ਨਾਲ ਕਿਸਾਨਾਂ ਦੀ ਮੁੱਢਲੇ ਗੇੜ ਦੀ ਗੱਲ, ਨਹੀਂ ਨਿਕਲਿਆ ਹੱਲ
. . .  1 day ago
ਜਲੰਧਰ, 3 ਦਸੰਬਰ (ਮੇਜਰ ਸਿੰਘ)- ਕੇਂਦਰੀ ਮੰਤਰੀਆਂ ਨਾਲ ਸੰਘਰਸ਼ਸ਼ੀਲ ਕਿਸਾਨ ਆਗੂਆਂ ਦੀ ਕਰੀਬ ਤਿੰਨ ਘੰਟੇ ਚੱਲੀ ਪਹਿਲੇ ਗੇੜ ਦੀ ਬੈਠਕ 'ਚ ਗੱਲ ਕਿਸੇ ਸਿਰੇ ਨਹੀਂ ਲੱਗੀ ਅਤੇ ਦੋਹਾਂ ਧਿਰਾਂ...
ਭਾਸ਼ਾ ਵਿਭਾਗ ਪੰਜਾਬ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਸਾਲ 2020 ਦਾ ਪੰਜਾਬੀ ਸਾਹਿਤ ਰਤਨ ਐਵਾਰਡ ਦੇਣ ਦਾ ਐਲਾਨ
. . .  1 day ago
ਜਲੰਧਰ, 3 ਦਸੰਬਰ- ਭਾਸ਼ਾ ਵਿਭਾਗ ਪੰਜਾਬ ਵਲੋਂ ਉੱਘੇ ਸਾਹਿਤਕਾਰ ਅਤੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਸਾਲ 2020 ਦਾ ਪੰਜਾਬੀ ਸਾਹਿਤ ਰਤਨ ਐਵਾਰਡ ਦੇਣ ਦਾ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਚੇਤ ਸੰਮਤ 552

ਤਰਨਤਾਰਨ

ਤਰਨ ਤਾਰਨ ਵਿਚ ਦੂਜੇ ਦਿਨ ਵੀ ਸਖ਼ਤੀ ਨਾਲ ਲਾਗੂ ਕੀਤਾ ਕਰਫ਼ਿਊ

ਤਰਨ ਤਾਰਨ, 24 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਲਾਗੂ ਕੀਤਾ ਗਿਆ ਕਰਫਿਊ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ | ਭਾਵੇਂ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਸਵੇਰੇ ਲੋਕਾਂ ਨੂੰ ਘਰਾਂ ਵਿਚ ਦੁੱਧ ਪਾਉਣ ਅਤੇ ਅਖ਼ਬਾਰਾਂ ਵੰਡਣ ਦੀ ਆਗਿਆ ਦਿੱਤੀ ਗਈ ਸੀ, ਪਰ ਬਹੁਤੇ ਥਾਵਾਂ 'ਤੇ ਪੁਲਿਸ ਨੇ ਇਨ੍ਹਾਂ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਜਿਥੇ ਦੋਧੀਆਂ ਨੂੰ ਸ਼ਹਿਰ ਵਿਚ ਨਹੀਂ ਵੜਨ ਦਿੱਤਾ, ਉਥੇ ਅਖ਼ਬਾਰਾਂ ਵੇਚਣ ਵਾਲੇ ਹਾਕਰਾਂ ਨੂੰ ਵੀ ਅਖ਼ਬਾਰਾਂ ਵੇਚਣ ਤੋਂ ਮਨ੍ਹਾ ਕਰ ਦਿੱਤਾ ਗਿਆ | ਕੁਝ ਥਾਵਾਂ 'ਤੇ ਤਾਂ ਪੁਲਿਸ ਵਾਲੇ ਹਾਕਰਾਂ ਅਤੇ ਏਜੰਟਾਂ ਨੂੰ ਧਮਕਾਉਂਦੇ ਵੀ ਦਿਖਾਈ ਦਿੱਤੇ | ਜ਼ਿਲ੍ਹਾ ਤਰਨ ਤਾਰਨ ਦੇ ਵੱਖ ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਕੀਤੀ ਗਈ ਸਖ਼ਤੀ ਕਾਰਨ ਕਰਫਿਊ ਦੂਜੇ ਦਿਨ ਵੀ ਪੂਰੀ ਤਰ੍ਹਾਂ ਸਫ਼ਲ ਰਿਹਾ | ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਐੱਸ.ਐੱਸ.ਪੀ. ਧਰੁਵ ਦਹੀਆ ਦੀ ਅਗਵਾਈ ਵਿਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਰਨ ਤਾਰਨ, ਪੱਟੀ, ਭਿੱਖੀਵਿੰਡ ਅਤੇ ਗੋਇੰਦਵਾਲ ਸਾਹਿਬ ਵਿਚ ਫ਼ਲੈਗ ਮਾਰਚ ਕੱਢਿਆ | ਇਸ ਮੌਕੇ ਦੋਵਾਂ ਅਧਿਕਾਰੀਆਂ ਨੇ ਜਿਥੇ ਸਾਰੀ ਸਥਿਤੀ ਦਾ ਜਾਇਜਾ ਲਿਆ, ਉਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਤਾਂ ਜੋ ਕੋਰੋਨਾ ਵਾਇਰਸ ਦੇ ਵਧਦੇ ਜਾ ਰਹੇ ਪ੍ਰਭਾਵ ਨੂੰ ਰੋਕਿਆ ਜਾ ਸਕੇ | ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਵਿਚ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਿਖ਼ਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ. ਸੁੱਚਾ ਸਿੰਘ ਬੱਲ, ਡੀ.ਐੱਸ.ਪੀ. ਅਸ਼ੀਸ਼ ਕਪੂਰ, ਐੱਸ.ਐੱਚ.ਓ. ਤੁਸ਼ਾਰ ਗੁਪਤਾ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ | ਕਰਫਿਊ ਦੌਰਾਨ ਜ਼ਿਲ੍ਹਾ ਤਰਨ ਤਾਰਨ ਵਿਚ ਪੈਂਦੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਲਗਪਗ ਬੰਦ ਹੀ ਰਹੇ |

ਦੁਬਈ ਗਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ

ਅਮਰਕੋਟ, 24 ਮਾਰਚ (ਭੱਟੀ)¸ਸਰਹੱਦੀ ਖੇਤਰ ਦੇ ਪਿੰਡ ਵਲਟੋਹਾ ਦਾ ਨੌਜਵਾਨ ਜੋ ਰੋਜੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ ਤੇ ਉਥੇ ਟਰੱਕ ਡਰਾਈਵਰ ਸੀ | ਬੀਤੇ ਦਿਨੀਂ ਨੌਜਵਾਨ ਹਰਜੀਤ ਸਿੰਘ ਦੀ ਸਾਊਦੀ ਅਰਬ 'ਚ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਕਾਰਨ ਉਸ ਦੇ ਪਰਿਵਾਰ 'ਚ ਮਾਤਮ ...

ਪੂਰੀ ਖ਼ਬਰ »

ਥਾਣਾ ਝਬਾਲ ਦੀ ਪੁਲਿਸ ਵਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 8 ਵਿਆਕਤੀਆਂ ਵਿਰੁੱਧ ਕੇਸ ਦਰਜ

ਝਬਾਲ, 24 ਮਾਰਚ (ਸਰਬਜੀਤ ਸਿੰਘ, ਸੁਖਦੇਵ ਸਿੰਘ)-ਕੋਰੋਨਾ ਵਾਇਰਸ ਨੂੰ ਰੋਕਣ ਲਈ 31 ਮਾਰਚ ਤੱਕ ਲਗਾਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਐੱਸ.ਐੱਸ.ਪੀ. ਦੇ ਆਦੇਸ਼ਾ 'ਤੇ ਥਾਣਾ ਝਬਾਲ ਦੀ ਪੁਲਿਸ ਨੇ ਛਾਪੇਮਾਰੀ ਕਰਕੇ 8 ਵਿਆਕਤੀਆਂ ਵਿਰੁੱਧ ਕੇਸ ਦਰਜ ਕੀਤੇ | ਇਸ ਸਮੇਂ ...

ਪੂਰੀ ਖ਼ਬਰ »

-'ਕੋਰੋਨਾ ਦੀ ਮਾਰ ਰੁਕੀ ਜ਼ਿੰਦਗੀ ਦੀ ਰਫ਼ਤਾਰ'-

ਘਰਾਂ ਵਿਚ ਬੰਦ ਲੋਕਾਂ ਦਾ ਆਸਰਾ ਬਣਿਆ ਮੋਬਾਈਲ ਇੰਟਰਨੈੱਟ

ਹਰੀਕੇ ਪੱਤਣ, 23 ਮਾਰਚ (ਸੰਜੀਵ ਕੁੰਦਰਾ)-ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ 31 ਮਾਰਚ ਤੱਕ ਪੂਰੇ ਸੂਬੇ ਵਿਚ ਕਰਫਿਊ ਲਗਾ ਦਿੱਤਾ ਹੈ | ਕਰਫਿਊ ਲੱਗਣ ਕਾਰਨ ਲੋਕ ਘਰਾਂ ਵਿਚ ਬੰਦ ਹੋਣ ਲਈ ਮਜ਼ਬੂਰ ਹੋ ਗਏ ਹਨ | ਕਰਫਿਊ ਦੇ ਤੀਸਰੇ ਦਿਨ ਵੀ ...

ਪੂਰੀ ਖ਼ਬਰ »

ਨਗਰ ਕੌ ਾਸਲ ਦੇ ਕਰਮਚਾਰੀਆਂ ਵਲੋਂ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸ਼ਹਿਰ ਵਿਚ ਕੀਤਾ ਗਿਆ ਸੈਨੇਟਾਈਜ਼ਰ ਛਿੜਕਾਅ

ਤਰਨ ਤਾਰਨ, 24 ਮਾਰਚ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਨਿਰਦੇਸ਼ਾਂ 'ਤੇ ਨਗਰ ਕੌਾਸਲ ਦੇ ਕਰਮਚਾਰੀਆਂ ਨੇ ਤਰਨ ਤਾਰਨ ਸ਼ਹਿਰ ਵਿਚ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਫਾਇਰ ਬਿ੍ਗੇਡ ...

ਪੂਰੀ ਖ਼ਬਰ »

ਅੱਡਾ ਝਬਾਲ ਦੂਸਰੇ ਦਿਨ ਰਿਹਾ ਮੁਕੰਮਲ ਬੰਦ, ਥਾਣਾ ਝਬਾਲ ਦੀ ਪੁਲਿਸ ਨੇ ਮੀਂਹ 'ਚ ਕੀਤੀ ਗਸ਼ਤ

ਝਬਾਲ, 24 ਮਾਰਚ (ਸਰਬਜੀਤ ਸਿੰਘ, ਸੁਖਦੇਵ ਸਿੰਘ)-ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਤਹਿਤ ਕਰਫਿਊ ਦੇ ਦੂਸਰੇ ਦਿਨ ਵੀ ਅੱਡਾ ਝਬਾਲ ਅਤੇ ਆਸ-ਪਾਸ ਦਾ ਇਲਾਕਾ ਮੁਕੰਮਲ ਬੰਦ ਰਿਹਾ | ਥਾਣਾ ਝਬਾਲ ਦੀ ਪੁਲਿਸ ਵਲੋਂ ਮੀਹ 'ਚ ਗਸ਼ਤ ਕਰਕੇ ਲੋਕਾਂ ...

ਪੂਰੀ ਖ਼ਬਰ »

ਲੋਕਾਂ ਨੂੰ ਖਾੜਕੂਵਾਦ ਵੇਲੇ ਦੀ ਯਾਦ ਤਾਜ਼ਾ ਕਰਵਾਈ ਕਰਫ਼ਿਊ ਨੇ

ਅਮਰਕੋਟ, 24 ਮਾਰਚ (ਭੱਟੀ)-ਸਰਹੱਦੀ ਖੇਤਰ ਦੇ ਅੱਡਿਆਂ 'ਚ ਸਵੇਰ ਵੇਲੇ ਰਾਸ਼ਨ ਦੀਆ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਦੁਕਾਨਦਾਰ ਸਸ਼ੋਪੰਜ 'ਚ ਰਹੇ ਜ਼ਿੰਨ੍ਹਾ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹੀਆਂ ਵੀ ਉਹ ਰਾਸ਼ਨ ਕਰਿਆਨੇ ਵਾਲੀਆਂ ਦੁਕਾਨਾਂ ਵੀ ਪੁਲਿਸ ਪ੍ਰਸ਼ਾਸਨ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਗ੍ਰਾਹਕਾਂ ਤੱਕ ਪਹੁੰਚਾਈ ਜਾਵੇਗੀ-ਡਿਪਟੀ ਕਮਿਸ਼ਨ

ਤਰਨ ਤਾਰਨ, 24 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹੇ ਵਿਚ 23 ਮਾਰਚ ਨੂੰ ਲਗਾਏ ਗਏ ਕਰਫ਼ਿਊ ਦੇ ਮੱਦੇ ਨਜ਼ਰ ਆਮ ਲੋਕਾਂ ਦੀਆਂ ਰੋਜ਼ਾਨਾ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਰਫ਼ਿਊ ਦੌਰਾਨ ਕਿਸੇ ਵੀ ਸਮੇਂ ...

ਪੂਰੀ ਖ਼ਬਰ »

ਜ਼ਰੂਰੀ ਸੇਵਾਵਾਂ ਅਧੀਨ ਫਤਿਆਬਾਦ ਵਿਖੇ ਬਿਜਲੀ ਮੁਲਾਜ਼ਮਾਂ ਨੇ ਵਧੀਆ ਤਰੀਕੇ ਨਾਲ ਨਿਭਾਏ ਫਰਜ਼

ਫਤਿਆਬਾਦ, 24 ਮਾਰਚ (ਹਰਵਿੰਦਰ ਸਿੰਘ ਧੂੰਦਾ)-ਜਿਥੇ ਕਰਫਿਊ ਦੌਰਾਨ ਫਤਿਆਬਾਦ ਅਤੇ ਆਸ-ਪਾਸ ਦੇ ਪਿੰਡਾਂ ਵਿਚ ਸਾਰੀਆਂ ਸੇਵਾਵਾਂ ਠੱਪ ਰਹੀਆਂ ਉਥੇ ਜਰੂਰੀ ਸੇਵਾਵਾਂ ਅਧੀਨ ਬਿਜਲੀ ਮੁਲਾਜ਼ਮ ਗਿਆਨ ਸਿੰਘ ਅਤੇ ਨਵਦੀਪ ਸਿੰਘ ਵਲੋਂ ਖੁਵਾਸਪੁਰ ਚੌਾਕ ਸਥਿਤ ਬਹਾਦਰ ਸਿੰਘ ...

ਪੂਰੀ ਖ਼ਬਰ »

ਬੰਦ ਦੌਰਾਨ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਭਿੱਖੀਵਿੰਡ ਪੁਲਿਸ ਨੇ ਕੁਝ ਵਿਅਕਤੀਆਂ ਿਖ਼ਲਾਫ਼ ਕੀਤਾ ਮਾਮਲਾ ਦਰਜ

ਭਿੱਖੀਵਿੰਡ, 24 ਮਾਰਚ (ਬੌਬੀ)-ਪੂਰੇ ਪੰਜਾਬ ਵਿਚ ਲੱਗੇ ਕਰਫਿਊ ਦੇ ਮੱਦੇਨਜ਼ਰ ਭਿੱਖੀਵਿੰਡ ਵਿਖੇ ਦੁਕਾਨਾਂ ਸਵੇਰ ਤੋਂ ਹੀ ਬੰਦ ਸਨ ਅਤੇ ਭਿੱਖੀਵਿੰਡ ਪੁਲਿਸ ਨੇ ਭਿੱਖੀਵਿੰਡ ਦੇ ਚਾਰਾਂ ਸੜਕਾਂ 'ਤੇ ਰੋਕਾਂ ਲਗਾ ਕੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਪ੍ਰਸ਼ਾਸਨ ਦੀ ਹੁਕਮ ਅਦੂਲੀ 'ਤੇ ਫਤਿਆਬਾਦ ਪੁਲਿਸ ਵਲੋਂ ਚਾਰ ਖਿਲਾਫ ਪਰਚੇ ਦਰਜ

ਫਤਿਆਬਾਦ, 24 ਮਾਰਚ (ਹਰਵਿੰਦਰ ਸਿੰਘ ਧੂੰਦਾ)-ਜ਼ਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਵਲੋਂ 23 ਮਾਰਚ ਤੋਂ 31 ਮਾਰਚ ਤੱਕ ਕਰਫਿਊ ਲਗਾਉਣ ਦੇ ਜਾਰੀ ਕੀਤੇ ਹੁਕਮਾਂ ਤਹਿਤ ਕਸਬਾ ਫਤਿਆਬਾਦ ਦੇ ਦੋ ਕਰਿਆਨਾ ਦੁਕਾਨਾਦਾਰਾਂ ਖਿਲਾਫ ਧਾਰਾ 188-269 ਤਹਿਤ ਪਰਚਾ ਦਰਜ ਕਰਨ ਦਾ ਸਮਾਚਾਰ ...

ਪੂਰੀ ਖ਼ਬਰ »

ਸਰਹਾਲੀ ਇਲਾਕੇ ਵਿਚ ਕਰਫ਼ਿਉ ਪੂਰੀ ਤਰ੍ਹਾਂ ਲਾਗੂ

ਸਰਹਾਲੀ ਕਲਾਂ, 23 ਮਾਰਚ (ਅਜੇ ਸਿੰਘ ਹੁੰਦਲ)-ਕੋਰੋਨਾ ਮਹਾਂਮਾਰੀ ਕਾਰਨ ਥਾਣਾ ਸਰਹਾਲੀ ਅਧੀਨ ਆਉਂਦੇ ਸਾਰੇ ਪਿੰਡਾਂ ਵਿਚ ਕਰਫਿਉ ਸਖਤੀ ਨਾਲ ਲਾਗੂ ਕਰਵਾਇਆ ਗਿਆ | ਭਾਵੇਂ ਕਿ ਸ਼ੋਸਲ ਮੀਡੀਆ, ਅਖਬਾਰਾਂ, ਟੀ.ਵੀ. ਆਦਿ ਰਾਹੀਂ ਸੂਚਿਤ ਕਰਨ ਦੇ ਨਾਲ-ਨਾਲ ਪਿੰਡਾਂ ਦੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਦੇ ਹੁਕਮ ਦੀ ਉਲੰਘਣਾ ਕਰਨ 'ਤੇ ਪੁਲਿਸ ਵਲੋਂ ਇਕ ਵਿਅਕਤੀ ਉਪਰ ਪਰਚਾ ਦਰਜ

ਖਡੂਰ ਸਾਹਿਬ, 24 ਮਾਰਚ (ਰਸ਼ਪਾਲ ਸਿੰਘ ਕੁਲਾਰ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵਲੋਂ ਕੋਰੋਨਾ ਵਾਇਰਸ ਦੇ ਸਬੰਧੀ ਜ਼ਿਲ੍ਹੇ ਵਿਚ ਲਗਾਈ ਧਾਰਾ 144 ਦੀ ਉਲੰਘਣਾ ਕਰਨ 'ਤੇ ਇਕ ਵਿਅਕਤੀ ਉਪਰ ਪਰਚਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਤਰਨ ਤਾਰਨ ਨੇ ਫਤਿਆਬਾਦ ਵਿਖੇ ਕਰਫ਼ਿਊ ਦੌਰਾਨ ਹਾਲਾਤ ਦਾ ਲਿਆ ਜਾਇਜ਼ਾ

ਫਤਿਆਬਾਦ, 24 ਮਾਰਚ (ਹਰਵਿੰਦਰ ਸਿੰਘ ਧੂੰਦਾ)¸ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਕਰਫਿਊ ਦੌਰਾਨ ਲੋਕਾਂ ਨੂੰ ਇਕ ਜਗ੍ਹਾ ਇਕੱਠੇ ਨਾ ਹੋਣ ਦੇਣ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਧਰੁਵ ਦਹੀਆ ਵਲੋਂ ਹਾਲਾਤਾਂ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੇ ਘਰਾਂ ਨੇੜੇ ਹੀ ਮੁਹੱਈਆਂ ਕਰਵਾਈਆਂ ਜ਼ਰੂਰੀ ਵਸਤਾ

ਤਰਨ ਤਾਰਨ, 24 ਮਾਰਚ (ਗੁਰਪ੍ਰੀਤ ਸਿੰਘ ਕੱਦਗਿੱਲ)-ਮੌਜੂਦਾ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹੇ 'ਚ ਜਰੂਰੀ ਵਸਤਾ ਨੂੰ ਲੋਕਾਂ ਤੱਕ ਪੁੱਜਦਾ ਕਰਨ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਤਰਨ ਤਾਰਨ ਸ਼ਹਿਰ ਦੇ ਲੋਕਾਂ ਨੂੰ ਜ਼ਿਲ੍ਹਾ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਸੰਸਥਾਵਾਂ ਨੇ ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਛਕਾਇਆ ਲੰਗਰ

ਪੱਟੀ, 24 ਮਾਰਚ (ਅਵਤਾਰ ਸਿੰਘ ਖਹਿਰਾ)¸ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਵਿਚ 31 ਮਾਰਚ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਇਸ ਮੌਕੇ ਪੱਟੀ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਲਈ ਚਾਹ ਅਤੇ ਲੰਗਰ ਦਾ ਪ੍ਰਬੰਧ ਧੰਨ ਧੰਨ ਬਾਬਾ ਦੀਪ ...

ਪੂਰੀ ਖ਼ਬਰ »

ਗੁਰਦੁਆਰਾ ਬੀੜ ਸਾਹਿਬ ਦੇ ਸੇਵਾਦਾਰਾਂ ਨੇ ਨਾਕੇ 'ਤੇ ਖੜ੍ਹੀ ਪੁਲਿਸ ਪਾਰਟੀ ਨੂੰ ਲੰਗਰ ਛਕਾਇਆ

ਸਰਾਏਾ ਅਮਾਨਤ ਖਾਂ, 24 ਮਾਰਚ (ਨਰਿੰਦਰ ਸਿੰਘ ਦੋਦੇ)-ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਵਲੋਂ ਲਗਾਏ ਗਏ 31 ਮਾਰਚ ਤਕ ਦੇ ਕਰਫ਼ਿਊ ਕਾਰਨ ਜਗ੍ਹਾ-ਜਗ੍ਹਾ ਪੁਲਿਸ ਪਾਰਟੀਆਂ ਵਲੋਂ ਨਾਕਿਆਂ 'ਤੇ ਤਾਇਨਾਤ ਪੁਲਿਸ ਪਾਰਟੀਆਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਗੁਰਦਆਰਾ ...

ਪੂਰੀ ਖ਼ਬਰ »

ਲੋੜਵੰਦਾਂ ਤੱਕ ਰਾਸ਼ਨ ਪਹੁੰਚਾਏ ਸਰਕਾਰ-ਰਣਜੀਤ ਸਿੰਘ ਚੀਮਾ

ਪੱਟੀ, 24 ਮਾਰਚ (ਬੋਨੀ ਕਾਲੇਕੇ)¸ਸਾਰੇ ਸੰਸਾਰ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋਇਆ ਹੈ | ਪੰਜਾਬ ਸਰਕਾਰ ਨੇ ਵੀ ਪੂਰੇ ਪੰਜਾਬ 'ਚ ਸਖ਼ਤੀ ਨਾਲ ਪਹਿਲਾਂ ਲਾਕਡਾਊਨ ਕਰਕੇ ਫਿਰ ਕਰਫਿਊ ਜਾਰੀ ਕੀਤਾ ਹੋਇਆ ਹੈ, ਪਰ ਇਸ ਨਾਲ ਲੋੜਵੰਦ ...

ਪੂਰੀ ਖ਼ਬਰ »

ਐੱਸ.ਡੀ.ਐੱਮ. ਧਾਲੀਵਾਲ ਨੇ ਕੋਰੋਨਾ ਵਾਇਰਸ ਸਬੰਧੀ ਕੀਤੀ ਪਟਵਾਰੀਆਂ ਨਾਲ ਮੀਟਿੰਗ

ਪੱਟੀ, 24 ਮਾਰਚ (ਅਵਤਾਰ ਸਿੰਘ ਖਹਿਰਾ)-ਕੋਰੋਨਾ ਵਾਇਰਸ ਨੂੰ ਲੈ ਕੇ ਸਿਵਲ ਪ੍ਰਸ਼ਾਸਨ ਵਲੋਂ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਪੱਟੀ ਤਹਿਸੀਲ ਅੰਦਰ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀ ਛਾਣਬੀਣ ਅਤੇ ਜਾਂਚ ਕਰਨ ਲਈ ਪਟਵਾਰੀਆਂ ਦੀ ਡਿਊਟੀ ਲਗਾ ਦਿੱਤੀਆਂ ਗਈਆਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਪੱਬਾਂ ਭਾਰ, ਪਰ ਲੋਕ ਵਰਤ ਰਹੇ ਹਨ ਲਾਪ੍ਰਵਾਹੀ - ਸਿਹਤ ਕਰਮੀ

ਫਤਿਆਬਾਦ, 24 ਮਾਰਚ (ਹਰਵਿੰਦਰ ਸਿੰਘ ਧੂੰਦਾ)-ਕੋਰੋਨਾ ਵਾਇਰਸ ਦੇ ਪ੍ਰਕੋਪ ਕਰਕੇ ਜਿਥੇ ਪੰਜਾਬ ਸਰਕਾਰ ਬਾਹਰਲੇ ਮੁਲਕਾਂ 'ਚੋ ਆਏ ਵਿਅਕਤੀਆਂ ਬਾਰੇ ਚਿੰਤਤ ਹੈ, ਉਥੇ ਪ੍ਰਸ਼ਾਸਨ ਵੀ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੱਬਾਂ ਭਾਰ ਹੋਇਆ ਪਿਆ ਹੈ, ਪਰ ਲੋਕ ਆਪਣੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਕਾਈ ਜਵੰਦਾ ਕਲਾ ਦੀ ਅਹਿਮ ਮੀਟਿੰਗ ਹੋਈ

ਤਰਨ ਤਾਰਨ, 24 ਮਾਰਚ (ਹਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ 'ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਇਕਾਈ ਜਵੰਦਾ ਕਲਾ ਦੀ ਮੀਟਿੰਗ ਮੰਗਲ ਸਿੰਘ ਜਵੰਦਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਨੂੰ ਸਭਾ ਦੇ ਸਾਬਕਾ ਸੂਬਾਈ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪਿੰਡ ਚੂਸਲੇਵੜ੍ਹ 'ਚ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਪੱਟੀ, 24 ਮਾਰਚ (ਅਵਤਾਰ ਸਿੰਘ ਖਹਿਰਾ)-ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਲੱਗੇ ਕਰਫਿਊ ਕਾਰਨ ਗਰੀਬ ਪਰਿਵਾਰ ਜੋ ਰੋਜਾਨਾਂ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਸਨ, ਹੁਣ ਆਪਣੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਦੇਣ ਤੋਂ ਅਸਮਰਥ ਹੋ ਚੁੱਕੇ ਹਨ, ਦੀ ...

ਪੂਰੀ ਖ਼ਬਰ »

ਬੰਦ ਕਾਰਨ ਮੰਦੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਸਰਕਾਰ ਮੁਆਵਜ਼ਾ ਦੇਵੇ-ਔਲਖ

ਮੀਆਂਵਿੰਡ, 24 ਮਾਰਚ (ਗੁਰਪ੍ਰਤਾਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ | ਸਰਕਾਰ ਵਲੋਂ ਪਹਿਲਾਂ ਭੀੜ ਵਾਲੀਆਂ ਜਨਤਕ ਥਾਵਾਂ ...

ਪੂਰੀ ਖ਼ਬਰ »

31 ਤੱਕ ਪਿੰਡਾਂ ਵਿਚ ਕੋਈ ਇਕੱਠ ਨਹੀਂ ਹੋਵੇਗਾ-ਸਾਬਕਾ ਵਿਧਾਇਕ ਮੰਨਾ

ਮੀਆਂਵਿੰਡ, 24 ਮਾਰਚ (ਗੁਰਪ੍ਰਤਾਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੇਵਾਦਾਰ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਵਲੋਂ ਪਿੰਡਾਂ ਵਿਚ ਹੋਣ ਵਾਲੇ ਇਕੱਠਾਂ ਨੂੰ ਰੱਦ ਕਰ ਦਿੱਤਾ ਗਿਆ ਹੈ | ਫੋਨ 'ਤੇ ਗੱਲਬਾਤ ਕਰਦਿਆਂ ਸਾਬਕਾ ...

ਪੂਰੀ ਖ਼ਬਰ »

ਕਰਫਿਊ ਤੋੜਨ 'ਤੇ ਥਾਣਾ ਖਾਲੜਾ ਵਲੋਂ ਇਕ ਨੌਜਵਾਨ ਵਿਰੁੱਧ ਮੁਕੱਦਮਾ ਦਰਜ

ਖਾਲੜਾ, 24 ਮਾਰਚ (ਜੱਜਪਾਲ ਸਿੰਘ ਜੱਜ)-ਥਾਣਾ ਖਾਲੜਾ ਦੀ ਪੁਲਿਸ ਵਲੋਂ ਕਰਫਿਊ ਤੋੜਨ ਦੇ ਜੁਰਮ ਹੇਠ ਇਕ ਨੌਜਵਾਨ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ | ਐੱਸ.ਐੱਚ.ਓ. ਹਰਪ੍ਰੀਤ ਸਿੰਘ ਵਿਰਕ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਕੋਰੋਨਾ ...

ਪੂਰੀ ਖ਼ਬਰ »

ਡੀ.ਐੱਸ.ਪੀ. ਹਰੀਸ਼ ਬਹਿਲ ਅਤੇ ਐੱਸ.ਐੱਚ.ਓ. ਤੁਸ਼ਾਰ ਗੁਪਤਾ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਘਰਾਂ 'ਚ ਭਜਾਇਆ

ਤਰਨ ਤਾਰਨ, 24 ਮਾਰਚ (ਹਰਿੰਦਰ ਸਿੰਘ)-ਤਰਨ ਤਾਰਨ ਸ਼ਹਿਰ ਵਿਚ ਲਗਾਏ ਗਏ ਕਰਫਿਊ ਦੌਰਾਨ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਆਉਣ ਵਾਲਿਆਂ ਿਖ਼ਲਾਫ਼ ਜਿਥੇ ਪੁਲਿਸ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਡੀ.ਐੱਸ.ਪੀ. ਹਰੀਸ਼ ਬਹਿਲ ਅਤੇ ਆਈ.ਪੀ.ਐੱਸ. ਅਧਿਕਾਰੀ ਅਤੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਡਰ ਕਾਰਨ ਸਿਹਤ ਵਿਭਾਗ ਵਲੋਂ ਵਿਦੇਸ਼ਾਂ ਤੋਂ ਪਰਤੇ ਵਿਅਕਤੀਆਂ ਨੂੰ ਏਕਾਂਤਵਾਸ ਵਿਚ ਰੱਖਣਾ ਜਾਰੀ

ਖੇਮਕਰਨ, 24 ਮਾਰਚ (ਰਾਕੇਸ਼ ਬਿੱਲਾ)-ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਡਰ ਕਾਰਨ ਸਿਹਤ ਵਿਭਾਗ ਵਲੋਂ ਵਿਦੇਸ਼ਾ ਵਿਚੋਂ ਪਰਤ ਰਹੇ ਲੋਕਾਂ ਨੂੰ ਲੱਭ ਕੇ ਉਨ੍ਹਾਂ ਦੇ ਘਰਾਂ ਅੰਦਰ ਏਕਾਂਤਵਾਸ ਕੀਤਾ ਜਾ ਰਿਹਾ ਹੈ | ਭਾਂਵੇ ਕਿ ਹੁਣ ਤੱਕ ਕਿਸੇ ਵੀ ਵਿਅਕਤੀ ਅੰਦਰ ਕੋਈ ...

ਪੂਰੀ ਖ਼ਬਰ »

ਫ਼ੌਜੀ ਜਵਾਨ ਨੂੰ ਸਿਹਤ ਵਿਭਾਗ ਵਲੋਂ ਇਕਾਂਤਵਾਸ ਰਹਿਣ ਲਈ ਕਿਹਾ ਗਿਆ

ਅਮਰਕੋਟ, 23 ਮਾਰਚ (ਭੱਟੀ)¸ਸਰਹੱਦੀ ਖੇਤਰ ਦੇ ਪਿੰਡ ਕਾਲੀਆ ਸਕੱਤਰਾ ਦੇ ਇਕ ਫ਼ੌਜੀ ਜਵਾਨ ਜੋ ਛੁੱਟੀ ਆਇਆ ਸੀ | ਇਹ ਫ਼ੌਜੀ ਜਵਾਨ ਵੀ ਸ਼ਤਾਬਦੀ ਗੱਡੀ ਦੇ ਉਸ ਡੱਬੇ 'ਚ ਆਇਆ ਸੀ, ਜਿਸ ਕਾਰਨ ਅੰਮਿ੍ਤਸਰ ਦਾ ਇਕ ਵਿਅਕਤੀ ਜੋ ਵਿਦੇਸ਼ 'ਚੋ ਆਇਆ ਸੀ, ਉਹ ਕੋਰੋਨਾ ਵਾਇਰਸ ਕਾਰਨ ...

ਪੂਰੀ ਖ਼ਬਰ »

ਕੁਸ਼ਟ ਰੋਗੀਆਂ ਅਤੇ ਸਲੱਮ ਬਸਤੀ ਵਿਚ ਰਹਿਣ ਵਾਲੇ ਲੋਕਾਂ ਲਈ ਰਾਸ਼ਨ ਦਾ ਇੰਤਜ਼ਾਮ ਕਰੇ ਸਰਕਾਰ-ਕੌਾਸਲਰ ਯਾਦੂ

ਤਰਨ ਤਾਰਨ, 24 ਮਾਰਚ (ਪਰਮਜੀਤ ਜੋਸ਼ੀ)-ਕੇਂਦਰ ਸਰਕਾਰ ਵਲੋਂ 21 ਦਿਨਾਂ ਲਈ ਸਮੁੱਚੇ ਦੇਸ਼ ਵਿਚ ਲਾਕਡਾਊਨ ਕੀਤੇ ਐਲਾਨ ਤੋਂ ਬਾਅਦ ਗਰੀਬ ਵਰਗ ਨੂੰ ਰੋਟੀ ਦੇ ਲਾਲੇ ਪੈ ਗਏ ਹਨ | ਕੁਸ਼ਟ ਆਸ਼ਰਮ ਵਿਚ ਰਹਿਣ ਵਾਲੇ ਕੁਸ਼ਟ ਰੋਗੀ ਤਾਂ ਦੁਕਾਨਾਂ ਤੋਂ ਪੈਸੇ ਇਕੱਠੇ ਕਰਕੇ ਆਪਣੇ ...

ਪੂਰੀ ਖ਼ਬਰ »

ਝਬਾਲ ਵਿਖੇ 24 ਘੰਟੇ ਲਈ ਕੰਟਰੋਲ ਰੂਮ ਸਥਾਪਿਤ

ਝਬਾਲ, 24 ਮਾਰਚ (ਸੁਖਦੇਵ ਸਿੰਘ)-ਉਪ ਮੰਡਲ ਮੈਜਿਸਟਰੇਟ ਵਲੋਂ ਸਬ ਤਹਿਸੀਲ ਝਬਾਲ ਵਿਖੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ | ਕੰਟਰੋਲ ਰੂਮ ਵਿਚ ਤਾਇਨਾਤ ਕੀਤੇ ਗਏ ਅਧਿਕਾਰੀ ਨੂੰ ਲੋਕਾਂ ਵਲੋਂ ਆਪਣੀਆਂ ਮੁਸ਼ਕਿਲਾਂ ਦੱਸਣ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਅਧੀਨ ਪੈਂਦੀਆਂ ਡਿਸਪੈਂਸਰੀਆਂ ਵਿਚ ਕੰਮ ਕਰਦੇ ਰੂਰਲ ਫ਼ਾਰਮੇਸੀ ਅਫਸਰਾਂ ਨੇ ਸਰਕਾਰ ਤੋਂ ਕੀਤੀ ਮੰਗ

ਪੱਟੀ, 24 ਮਾਰਚ (ਬੋਨੀ ਕਾਲੇਕੇ)¸ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇਂ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜੋ ਮੁਹਿੰਮ ਚਲਾਈ ਜਾ ਰਹੀ ਹੈ, ਉਸ ਵਿਚ ਸਭ ਤੋਂ ਵੱਧ ਯੋਗਦਾਨ ਜ਼ਿਲ੍ਹਾ ਪ੍ਰੀਸ਼ਦ ਅਧੀਨ ਪੈਂਦੀਆਂ ਡਿਸਪੈਂਸਰੀਆਂ ਵਿਚ ਕੰਮ ਕਰਦੇ ਰੂਰਲ ਫ਼ਾਰਮੇਸੀ ਅਫਸਰਾਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ 3 ਅਪ੍ਰੈਲ ਨੂੰ ਕਰਵਾਇਆ ਜਾਣ ਵਾਲਾ ਨੱਥੂਚੱਕ ਕਬੱਡੀ ਕੱਪ ਮੁਲਤਵੀ

ਪੱਟੀ, 24 ਮਾਰਚ (ਅਵਤਾਰ ਸਿੰਘ ਖਹਿਰਾ)¸ਵਿਸ਼ਵ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕੋਰੋਨਾ ਵਾਇਰਸ ਦੇ ਕਾਰਨ ਇਲਾਕਾ ਨਿਵਾਸੀਆਂ ਤੇ ਕਬੱਡੀ ਪ੍ਰੇਮੀਆਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ 3 ਅਪ੍ਰੈਲ ਨੂੰ ਕਰਵਾਇਆ ਜਾਣ ਵਾਲਾ ਹੀਰਾ ਨੰਬਰਦਾਰ ਯਾਦਗਾਰੀ ...

ਪੂਰੀ ਖ਼ਬਰ »

ਪੱਟੀ ਵਾਸੀਆਂ ਨੂੰ 25 ਮਾਰਚ ਨੂੰ ਘਰੇਲੂ ਜ਼ਰੂਰਤ ਦੀਆਂ ਵਸਤਾਂ ਘਰ ਤੱਕ ਪਹੁੰਚਾਉਣ ਦੇ ਕੀਤੇ ਪ੍ਰਬੰਧ- ਐੱਸ.ਡੀ.ਐਮ.ਪੱਟੀ

ਪੱਟੀ, 24 ਮਾਰਚ (ਬੋਨੀ ਕਾਲੇਕੇ)-ਮੁੱਖ ਮੰਤਰੀ ਪੰਜਾਬ ਵਲੋਂ ਮਿਲੇ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਤਰਨ ਤਾਰਨ ਦੀ ਅਗਵਾਈ ਹੇਠ ਵਸਨੀਕਾਂ ਨੂੰ ਕਰਫਿਊ ਵਿਚ ਘਰ ਦੀ ਜਰੂਰਤ ਦਾ ਜਰੂਰੀ ਸਮਾਨ ਪਹੁੰਚਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸਰਹੱਦੀ ਖੇਤਰ ਅੰਦਰ ਮੁਕੰਮਲ ਬੰਦ, ਪੁਲਿਸ ਵਲੋਂ ਸਾਰਾ ਇਲਾਕਾ ਸੀਲ

ਖੇਮਕਰਨ, 24 ਮਾਰਚ (ਰਾਕੇਸ਼ ਬਿੱਲਾ)-ਕੋਰੋਨਾ ਵਾਇਰਸ ਕਾਰਨ ਪੰਜਾਬ ਅੰਦਰ ਕਰਫਿਊ ਕਾਰਨ ਸਰਹੱਦੀ ਖੇਤਰ ਦੇ ਕਸਬਿਆ ਤੇ ਪਿੰਡਾਂ ਅੰਦਰ ਜਨ-ਜੀਵਨ ਠੱਪ ਹੋ ਕੇ ਰਹਿ ਗਿਆ ਹੈ | ਪੁਲਿਸ ਵਲੋਂ ਕੀਤੀ ਗਈ ਸਖਤੀ ਕਾਰਨ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ, ਸਾਰੀਆਂ ...

ਪੂਰੀ ਖ਼ਬਰ »

ਜਥੇ. ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਰੀਬਾਂ ਦੀ ਮਦਦ ਕਰੇ-ਸੰਘਾ

ਤਰਨ ਤਾਰਨ, 24 ਮਾਰਚ (ਪਰਮਜੀਤ ਜੋਸ਼ੀ)-ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸਭਨਾ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਵਾਹਿਗੁਰੂ ਅੱਗੇ ਅਰਦਾਸਾਂ ਕਰਨ ਅਤੇ ਸਿਹਤ ਵਿਭਾਗ ਵਲੋਂ ਕੀਤੇ ...

ਪੂਰੀ ਖ਼ਬਰ »

ਕਰਫ਼ਿਊ ਲਾਗੂ ਰਹਿਣ ਕਾਰਨ ਲੋਕ ਜ਼ਰੂਰੀ ਵਸਤਾਂ ਦੀ ਉਡੀਕ ਕਰਨ ਲੱਗੇ

ਸੁਰ ਸਿੰਘ, 24 ਮਾਰਚ (ਧਰਮਜੀਤ ਸਿੰਘ)-ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਜਾ ਰਹੇ ਪ੍ਰਕੋਪ ਦੌਰਾਨ ਸਰਕਾਰ ਵਲੋਂ ਬੀਤੇ ਦਿਨ ਤੋਂ ਲਾਗੂ ਕੀਤਾ ਗਿਆ ਕਰਫ਼ਿਊ ਦੂਜੇ ਦਿਨ ਵੀ ਜਾਰੀ ਰਹਿਣ ਕਾਰਨ ਇਲਾਕਾ ਵਾਸੀਆਂ ਨੂੰ ਖੁਰਾਕੀ ਅਤੇ ਹੋਰ ਜ਼ਰੂਰੀ ਵਸਤਾਂ ਦੀ ਕਿੱਲਤ ਸਤਾਉਣ ...

ਪੂਰੀ ਖ਼ਬਰ »

ਰੇਲਾਂ ਬੰਦ ਹੋਣ ਕਰਕੇ ਸ੍ਰੀ ਹਜ਼ੂਰ ਸਾਹਿਬ ਵਿਖੇ ਰੁਕੇ ਸ਼ਰਧਾਲੂਆਂ ਦੀ ਘਰ ਵਾਪਸੀ ਲਈ ਜ਼ਰੂਰ ਕਦਮ ਚੁੱਕੇ ਸਰਕਾਰ-ਪਰਮਜੀਤ ਪੱਖੋਕੇ

ਤਰਨ ਤਾਰਨ, 24 ਮਾਰਚ (ਲਾਲੀ ਕੈਰੋਂ)¸ਤਰਨ ਤਾਰਨ ਦੇ ਨਜ਼ਦੀਕੀ ਪਿੰਡ ਪੱਖੋਕੇ ਦੇ ਵਾਸੀ ਪਰਮਜੀਤ ਸਿੰਘ ਪੱਖੋਕੇ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਿਤੀ 18/3/2020 ਨੂੰ ਉਨ੍ਹਾਂ ਦੇ ਪਿਤਾ ਰਵੇਲ ਸਿੰਘ ਪੱਖੋਕੇ, ਮਾਤਾ ਸਵਰਨ ਕੌਰ ਹੋਰ ਰਿਸ਼ਤੇਦਾਰਾਂ ਤੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਇਕ-ਦੂਸਰੇ ਦੇ ਸੰਪਰਕ ਤੋਂ ਦੂਰ ਰਹਿਣ-ਸਾਬਕਾ ਵਿਧਾਇਕ ਸੰਧੂ

ਤਰਨ ਤਾਰਨ, 24 ਮਾਰਚ (ਹਰਿੰਦਰ ਸਿੰਘ)-ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਜਿਥੇ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲੈ ਚੁੱਕੀ ਹੈ, ਉਥੇ ਪੰਜਾਬ ਦੇ ਲੋਕ ਵੀ ਇਸ ਭਿਆਨਕ ਬਿਮਾਰੀ ਤੋਂ ਬਚੇ ਨਹੀਂ ਹਨ | ਕੇਂਦਰ ਤੇ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸੁਰੱਖਿਆ ਲਈ ਅਤੇ ਇਸ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਸਬੰਧ ਲਗਾਏ ਨਾਕੇ ਦੌਰਾਨ 2 ਨੌਜਵਾਨ 4 ਗ੍ਰਾਮ ਹੈਰੋਇਨ ਸਮੇਤ ਕਾਬੂ, ਪਰਚਾ ਦਰਜ

ਖਡੂਰ ਸਾਹਿਬ, 24 ਮਾਰਚ (ਰਸ਼ਪਾਲ ਸਿੰਘ ਕੁਲਾਰ)-ਐੱਸ.ਐੱਸ.ਪੀ. ਤਰਨ ਤਾਰਨ ਧਰੁਵ ਦਹੀਆ ਦੇ ਹੁਕਮਾਂ ਤਹਿਤ ਕੋਰੋਨਾ ਵਾਇਰਸ ਦੇ ਸਬੰਧ ਵਿਚ ਲਗਾਏ ਨਾਕੇ ਦੌਰਾਨ ਦੋ ਨੌਜਵਾਨਾਂ ਕੋਲੋਂ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ...

ਪੂਰੀ ਖ਼ਬਰ »

ਅਮਲੀਆਂ ਨੂੰ 31 ਮਾਰਚ ਤੱਕ ਦੀ ਐਡਵਾਂਸ ਦਵਾਈ ਦਿੱਤੀ

ਸਰਹਾਲੀ ਕਲਾਂ, 24 ਮਾਰਚ (ਅਜੇ ਸਿੰਘ ਹੁੰਦਲ)-ਨਸ਼ੇ ਦੀ ਤੋੜ ਕਾਰਨ ਅਮਲੀਆਂ ਲਈ ਇਕ ਦਿਨ ਲੰਘਾਉਣਾ ਔਖਾ ਪਰ 31 ਮਾਰਚ ਤੱਕ ਪ੍ਰਸ਼ਾਸਨ ਵਲੋਂ ਲਗਾਏ ਕਰਫਿਉ ਕਾਰਨ ਅਮਲੀਆਂ ਦੀ ਇਕ ਵਾਰ ਤਾਂ ਨੀਂਦ ਹਾਰਾਮ ਹੋ ਗਈ | ਨਸ਼ੇ ਦੀ ਤੋੜ ਕਾਰਨ ਅਮਲੀ ਕਰਫਿਉ ਦੀ ਪ੍ਰਵਾਹ ਕੀਤੇ ...

ਪੂਰੀ ਖ਼ਬਰ »

ਕਰਫਿਊ ਦੌਰਾਨ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਸਰਕਾਰੀ ਹੁਕਮਾਂ ਦੀ ਉਲੰਘਣਾ

ਚੋਹਲਾ ਸਾਹਿਬ, 24 ਮਾਰਚ (ਬਲਵਿੰਦਰ ਸਿੰਘ)¸ਅੱਜ ਆਬਾਕਾਰੀ ਵਿਭਾਗ ਵਲੋਂ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ ਵੱਖ ਵੱਖ ਸ਼ਰਾਬ ਦੇ ਸਰਕਲਾਂ ਜਿੰਨਾਂ 'ਚ ਚਾਰ ਸਰਕਲਾਂ ਦੀ ਚੁੱਪ ਚਪੀਤੇ ਨਿਲਾਮੀ ਕਰਵਾਈ ਹੈ, 'ਤੇ ਇਤਰਾਜ ਪ੍ਰਗਟਾਉਂਦਿਆਂ ਜ਼ਿਲ੍ਹੇ ਦੇ ਪਿਛਲੇ ਠੇਕੇਦਾਰ ...

ਪੂਰੀ ਖ਼ਬਰ »

ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਵਲੋਂ ਤਰਨ ਤਾਰਨ ਦੇ ਚਾਰ ਹੋਰ ਸਰਕਲਾਂ ਦੀ ਕੀਤੀ ਨਿਲਾਮੀ

ਤਰਨ ਤਾਰਨ, 24 ਮਾਰਚ (ਹਰਿੰਦਰ ਸਿੰਘ)-ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਵਲੋਂ ਜ਼ਿਲ੍ਹਾ ਤਰਨ ਤਾਰਨ ਵਿਚ ਪੈਂਦੇ ਸ਼ਰਾਬ ਦੇ ਠੇਕਿਆਂ ਦੇ ਸਰਕਲਾਂ ਦੀ ਨਿਲਾਮੀ ਮੌਕੇ ਚਾਰ ਸਰਕਲਾਂ ਨੂੰ ਹੀ ਠੇਕੇਦਾਰਾਂ ਨੇ ਖ਼ਰੀਦਿਆ | ਜਦਕਿ ਚਾਰ ਸਰਕਲ ਵਿਕਣੇ ਅਜੇ ਬਾਕੀ ਹਨ | ...

ਪੂਰੀ ਖ਼ਬਰ »

ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਰੂਰੀ ਵਸਤਾਂ ਦੀ ਸਪਲਾਈ ਲੋਕਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਕੀਤੇ ਗਏ ਲੋੜੀਂਦੇ ਪ੍ਰਬੰਧ-ਡਿਪਟੀ ਕਮਿਸ਼ਨਰ

ਤਰਨ ਤਾਰਨ, 24 ਮਾਰਚ (ਹਰਿੰਦਰ ਸਿੰਘ)¸ਕੋਰੋਨਾ ਵਾਇਰਸ ਦੇ ਪ੍ਰਭਾਵ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਦੇ ਮੱਦੇਨਜ਼ਰ ਜ਼ਿਲ੍ਹਾ ਤਰਨ ਤਾਰਨ ਵਿੱਚ ਲਗਾਏ ਗਏ ਕਰਫ਼ਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੋਜ਼ਾਨਾ ਜ਼ਰੂਰਤ ਵਾਲੀਆਂ ਵਸਤਾਂ ਦੀ ਸਪਲਾਈ ਉਹਨਾਂ ਦੇ ਘਰਾਂ ...

ਪੂਰੀ ਖ਼ਬਰ »

ਕਰਫਿਊ ਦੌਰਾਨ ਹੁਕਮਾਂ ਦੀ ਉਲੰਘਣਾ ਕਰਨ 'ਤੇ ਦੋ ਕਾਰ ਸਵਾਰਾਂ ਖਿਲਾਫ ਮਾਮਲਾ ਦਰਜ

ਹਰੀਕੇ ਪੱਤਣ, 24 ਮਾਰਚ (ਸੰਜਵੀ ਕੁੰਦਰਾ)-ਥਾਣਾ ਹਰੀਕੇ ਪੁਲਿਸ ਨੇ ਕਰਫਿਊ ਦੌਰਾਨ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕਾਰ ਸਵਾਰ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਹਰੀਕੇ ਜਰਨੈਲ ਸਿੰਘ ਸਰਾਂ ...

ਪੂਰੀ ਖ਼ਬਰ »

ਘਰਾਂ ਵਿਚ ਦੁੱਧ ਦੀ ਸਪਲਾਈ ਕਰਨ ਵਾਲਿਆਂ ਨੂੰ ਕਰਫਿਊ ਦੌਰਾਨ ਸਵੇਰੇ 6 ਵਜੇ ਤੋਂ 8 ਵਜੇ ਤੱਕ ਦੀ ਛੋਟ-ਡਿਪਟੀ ਕਮਿਸ਼ਨਰ

ਤਰਨ ਤਾਰਨ, 24 ਮਾਰਚ (ਹਰਿੰਦਰ ਸਿੰਘ)¸ਜ਼ਿਲ੍ਹਾ ਤਰਨ ਤਾਰਨ ਵਿਚ ਕਰਫਿਊ ਲਗਾਤਾਰ ਜਾਰੀ ਹੈ | ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ਵਿਚ ਦੁੱਧ ਪਹੁੰਚਾਉਣ ਦੀ ਸਹੂਲਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਉਣ ਲਈ ਘਰ ਘਰ ਜਾ ਕੇ ਦੁੱਧ ਵੇਚਣ ਵਾਲੇ ਦੁੱਧ ਵਿਕਰੇਤਾ ਨੂੰ ...

ਪੂਰੀ ਖ਼ਬਰ »

ਪੱਟੀ ਸ਼ਹਿਰ ਰਿਹਾ ਮੁਕੰਮਲ ਬੰਦ, ਪੁਲਿਸ ਨੇ ਵਧਾਈ ਚੌਕਸੀ

ਪੱਟੀ, 24 ਮਾਰਚ (ਬੋਨੀ ਕਾਲੇਕੇ)-ਪੰਜਾਬ ਸਰਕਾਰ ਵਲੋਂ ਸੂਬੇ ਭਰ 'ਚ ਲਗਾਏ ਗਏ ਕਰਫਿਊ ਦੇ ਪਹਿਲੇ ਦਿਨ ਪੱਟੀ ਸ਼ਹਿਰ ਮੁਕੰਮਲ ਬੰਦ ਰਿਹਾ | ਪੁਲਿਸ ਵਲੋਂ ਜਗ੍ਹਾ-ਜਗ੍ਹਾ 'ਤੇ ਨਾਕਾਬੰਦੀ ਕੀਤੀ ਗਈ ਸੀ | ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਪੱਟੀ ਕੰਵਲਪ੍ਰੀਤ ਸਿੰਘ ਮੰਡ ਨੇ ...

ਪੂਰੀ ਖ਼ਬਰ »

ਹਜ਼ੂਰ ਸਾਹਿਬ ਤੋਂ ਪਰਤੇ ਪਿੰਡ ਜੌੜਾ ਤੇ ਹੋਰ ਪਿੰਡਾਂ ਦੇ 74 ਵਿਅਕਤੀਆਂ ਦਾ ਹੋਇਆ ਡਾਕਟਰੀ ਮੁਆਇਨਾ

ਪੱਟੀ 24 ਮਾਰਚ (ਅਵਤਾਰ ਸਿੰਘ ਖਹਿਰਾ)¸ਸੱਚਖੰਡ ਸ੍ਰੀ ਹਜੂਰ ਸਾਹਿਬ (ਨਾਂਦੇੜ) ਵਿਖੇ 15 ਦਿਨਾ ਦੀ ਯਾਤਰਾ ਟਰੱਕ ਰਾਹੀਂ ਕਰਕੇ ਵਾਪਿਸ ਆਪਣੇ ਪਿੰਡ ਜੌੜਾ ਵਿਖੇ ਪਹੁੰਚੇ 74 ਵਿਅਕਤੀਆਂ ਦਾ ਕੋਰੋਨਾ ਵਾਇਰਸ ਦੇ ਚੱਲਦਿਆਂ ਡਾਕਟਰੀ ਮੁਆਇਨਾ ਸਰਕਾਰੀ ਹਸਪਤਾਲ ਕੈਰੋਂ ਵਿਖੇ ...

ਪੂਰੀ ਖ਼ਬਰ »

ਪ੍ਰਵਾਸੀ ਬਿਮਾਰ ਔਰਤ ਕਾਰਨ ਪਿੰਡ ਨੌਸ਼ਹਿਰਾ ਢਾਲਾ ਨਿਵਾਸੀਆਂ 'ਚ ਭਾਰੀ ਦਹਿਸ਼ਤ

ਸਰਾਏਾ ਅਮਾਨਤ ਖਾਂ, 24 ਮਾਰਚ (ਨਰਿੰਦਰ ਸਿੰਘ ਦੋਦੇ)-ਸਰਹੱਦੀ ਪਿੰਡ ਨੌਸ਼ਹਿਰਾਂ ਢਾਲਾ ਵਿਚ ਇਕ ਪ੍ਰਵਾਸੀ ਬੀਮਾਰ ਔਰਤ ਕਾਰਨ ਪਿੰਡ ਨਿਵਾਸੀਆਂ ਵਿਚ ਦਹਿਸ਼ਤ ਫੈਲ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਮੰਨਾ ਨੇ ਦੱਸਿਆ ਕਿ ਬੀਤੀ ਰਾਤ ਇਕ ਬੀਮਾਰ ...

ਪੂਰੀ ਖ਼ਬਰ »

ਕਰਫਿਊ ਦੇ ਦੂਸਰੇ ਦਿਨ ਚੋਹਲਾ ਸਾਹਿਬ ਦੇ ਬਾਜ਼ਾਰਾਂ ਵਿਚ ਛਾਇਆ ਰਿਹਾ ਸੰਨਾਟਾ

ਚੋਹਲਾ ਸਾਹਿਬ 24 ਮਾਰਚ (ਬਲਵਿੰਦਰ ਸਿੰਘ)¸ਕੋਰੋਨਾ ਵਾਇਰਸ ਜਿਸਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਅਤੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਸਮੁੱਚੇ ਪੰਜਾਬ ਵਿਚ ਲਗਾਏ ਗਏ ਕਰਫਿਊ ਦੇ ਅੱਜ ਦੂਸਰੇ ਦਿਨ ਇਤਿਹਾਸਕ ਕਸਬਾ ...

ਪੂਰੀ ਖ਼ਬਰ »

ਪੱਟੀ ਵਿਖੇ ਤੀਸਰੇ ਦਿਨ ਕਰਫਿਊ ਦੌਰਾਨ ਪੁਲਿਸ ਵਲੋਂ ਸਖ਼ਤ ਸਰੁੱਖਿਆ ਪ੍ਰਬੰਧ

ਪੱਟੀ, 24 ਮਾਰਚ (ਅਵਤਾਰ ਸਿੰਘ ਖਹਿਰਾ)¸ਜ਼ਿਲ੍ਹਾ ਪੁਲਿਸ ਮੁਖੀ ਧਰੁਵ ਦਹੀਆਂ ਤੇ ਡੀ.ਐੱਸ.ਪੀ. ਪੱਟੀ ਕੰਵਲਜੀਤ ਸਿੰਘ ਮੰਡ ਦੀਆਂ ਸਖਤ ਹਦਾਇਤਾਂ 'ਤੇ ਅੱਜ ਤੀਸਰੇ ਦਿਨ ਪੱਟੀ ਪੁਲਿਸ ਵਲੋਂ ਪੱਟੀ ਸ਼ਹਿਰ ਦੇ ਕੁੱਲਾ ਚੌਾਕ, ਵੇਰਕਾ ਡੇਅਰੀ ਚੌਾਕ, ਨਦੋਹਰ ਚੌਾਕ, ਸਿਵਲ ...

ਪੂਰੀ ਖ਼ਬਰ »

ਕਰਫਿਊ ਦੌਰਾਨ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਹੋਈ 'ਡਾਂਗ' ਸੇਵਾ

ਹਰੀਕੇ ਪੱਤਣ, 24 ਮਾਰਚ (ਸੰਜੀਵ ਕੁੰਦਰਾ)-ਕੋਰੋਨਾ ਮਹਾਂਮਾਰੀ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਨੇ ਸੂਬੇ ਵਿਚ ਕਰਫਿਊ ਲਗਾ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੇ ਹੀ ਨਿਰਦੇਸ਼ ਜਾਰੀ ਕੀਤੇ ਹਨ | ਪਰੰਤੂ ਕਈ ਲੋਕ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਅਤੇ ਟੋਲੀਆਂ ...

ਪੂਰੀ ਖ਼ਬਰ »

ਨਾਕੇ ਦੌਰਾਨ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਕਾਬੂ

ਪੱਟੀ, 24 ਮਾਰਚ (ਅਵਤਾਰ ਸਿੰਘ ਖਹਿਰਾ)¸ਪੱਟੀ ਪੁਲਿਸ ਨੇ ਚੋਰੀ ਦੇ ਮੋਟਰ ਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ | ਇਸ ਸਬੰਧੀ ਡੀ.ਐੱਸ.ਪੀ. ਪੱਟੀ ਕੰਵਲਜੀਤ ਸਿੰਘ ਮੰਡ ਨੇ ਦੱਸਿਆ ਕਿ ਥਾਣਾ ਮੁੱਖੀ ਸਿਟੀ ਪੱਟੀ ਅਜੈ ਕੁਮਾਰ ਦੀ ਅਗਵਾਈ ਹੇਠ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX