ਤਾਜਾ ਖ਼ਬਰਾਂ


ਆਈ ਪੀ ਐੱਲ 2020 : ਹੈਦਰਾਬਾਦ ਨੇ ਦਿੱਲੀ ਨੂੰ ਹਰਾਇਆ
. . .  1 day ago
ਅਜਨਾਲਾ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਹੋਈ ਟੱਕਰ, ਦੋ ਵਿਅਕਤੀ ਜ਼ਖ਼ਮੀ
. . .  1 day ago
ਅਜਨਾਲਾ , 27 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ ‘ਤੇ ਪਿੰਡ ਭਖਾ ਹਰੀ ਸਿੰਘ ਨਜ਼ਦੀਕ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿੱਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ...
ਆਈ ਪੀ ਐੱਲ 2020 : ਦਿੱਲੀ ਦੇ 13 ਓਵਰ 'ਚ 6 ਵਿਕਟਾਂ ਦੇ ਨੁਕਸਾਨ 'ਤੇ 83 ਦੌੜਾਂ
. . .  1 day ago
ਆਈ ਪੀ ਐੱਲ 2020 : ਹੈਦਰਾਬਾਦ ਦੇ 20.0 ਓਵਰ 'ਚ 2 ਵਿਕਟਾਂ ਦੇ ਨੁਕਸਾਨ 'ਤੇ 219 ਦੌੜਾਂ
. . .  1 day ago
ਨਵੀਂ ਦਿੱਲੀ : ਸੁਸ਼ਾਂਤ ਰਾਜਪੂਤ ਦੀਆਂ ਭੈਣਾਂ ਖ਼ਿਲਾਫ਼ ਰਿਆ ਪੁੱਜੀ ਹਾਈ ਕੋਰਟ , ਜਾਚਿਕਾ ਖ਼ਾਰਜ ਕਰਨ ਦੀ ਕੀਤੀ ਮੰਗ
. . .  1 day ago
ਆਈ ਪੀ ਐੱਲ 2020 : ਦਿੱਲੀ ਕੈਪੀਟਲਜ਼ ਨੇ ਜਿਤਿਆ ਟਾਸ ,ਹੈਦਰਾਬਾਦ ਕਰੇਗਾ ਬੱਲੇਬਾਜ਼ੀ
. . .  1 day ago
ਜੈਤੋ 'ਚ ਰਾਇਸ ਮਿੱਲ 'ਚ ਅਚਾਨਕ ਲੱਗੀ ਅੱਗ , ਲੱਖਾਂ ਦਾ ਨੁਕਸਾਨ
. . .  1 day ago
ਜੈਤੋ { ਫ਼ਰੀਦਕੋਟ}, 27 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਜੈਤੋ-ਕੋਟਕਪੂਰਾ ਰੋਡ 'ਤੇ ਸਥਿਤ ਜੈਤੋ ਰਾਜਬਾਹੇ ਨਾਲ ਜਾਂਦੀ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਰੋਡ 'ਤੇ ਸਥਿਤ ਬੀ.ਕੇ.ਐਮ. ਇੰਡੀਆ ...
ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਦੋ ਟਰੱਕਾਂ ਦੀ ਹੋਈ ਜਬਰਦਸਤ ਟੱਕਰ 'ਚ ਦੋਵਾਂ ਚਾਲਕਾਂ ਦੀ ਮੌਤ
. . .  1 day ago
ਫ਼ਿਰੋਜ਼ਪੁਰ, 27 ਅਕਤੂਬਰ (ਤਪਿੰਦਰ ਸਿੰਘ)- ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਹੋਏ ਇਕ ਭਿਆਨਕ ਸੜਕ ਹਾਦਸੇ 'ਚ ਦੋਵਾਂ ਟਰੱਕਾਂ ਦੇ ਚਾਲਕਾਂ ਦੀ ਮੌਕੇ 'ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ...
ਪੰਜਾਬ ਨੂੰ ਕੈੜੀ ਅੱਖ ਨਾਲ ਦੇਖਣ ਵਾਲੇ ਮੋਦੀ ਦੇ ਸਲਾਹਕਾਰ ਪੰਜਾਬ ਦੀ ਹੋਂਦ ਨੂੰ ਖਤਮ ਕਰਨ ‘ਤੇ ਤੁਲੇ - ਸੁਨੀਲ ਜਾਖੜ
. . .  1 day ago
ਨੂਰਪੁਰ ਬੇਦੀ, 27 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਪ੍ਰਤੀ ਕਿਸਾਨਾਂ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ...
ਜ਼ਿਲੇ ’ਚ 42 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 1 ਦੀ ਮੌਤ
. . .  1 day ago
ਹੁਸ਼ਿਆਰਪੁਰ, 27 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲੇ ’ਚ 42 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 6076 ਅਤੇ 1 ਮਰੀਜ਼ ਦੀ ਮੌਤ ...
ਮਿੱਲਾਂ ਵਿਚ ਲੁਕੋ ਕੇ ਰੱਖੇ ਜਨਤਕ ਵੰਡ ਪ੍ਰਣਾਲੀ ਦੇ 5200 ਬੋਰੇ ਚਾਵਲ ਬਰਾਮਦ
. . .  1 day ago
ਚੰਡੀਗੜ੍ਹ , 27 ਅਕਤੂਬਰ – ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ 52੦੦ ਬੋਰੇ ਚਾਵਲ ਦੇ ਬਰਾਮਦ ਕੀਤਾ ਗਏ ਹਨ ਜੋ ਜਨਤਕ ਵੰਡ ਪ੍ਰਣਾਲੀ ਅਧੀਨ ਵੰਡੇ ਜਾਣੇ ਸਨ ...
ਲੁਧਿਆਣਾ ‘ਚ ਕੋਰੋਨਾ ਨਾਲ ਦਮ ਤੋੜਨ ਵਾਲੇ 5 ਮਰੀਜ਼ਾਂ ਵਿਚ 13 ਸਾਲਾ ਉਮਰ ਦਾ ਬੱਚਾ ਵੀ ਸ਼ਾਮਿਲ
. . .  1 day ago
ਲੁਧਿਆਣਾ, 27 ਅਕਤੂਬਰ {ਸਲੇਮਪੁਰੀ }- ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਿੱਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 5 ਮਰੀਜ਼ਾਂ ਦੀ ਮੌਤ ਹੋ ਗਈ ਹੈ,ਜਿਸ ਵਿਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ...
ਅੱਜ ਪਠਾਨਕੋਟ ‘ਚ 5 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ, 14 ਡਿਸਚਾਰਜ
. . .  1 day ago
ਪਠਾਨਕੋਟ ,27 ਅਕਤੂਬਰ (ਆਰ.ਸਿੰਘ)- ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਠਾਨਕੋਟ ‘ਚ ਮੰਗਲਵਾਰ ਨੂੰ 5 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਐਸ ਐਮ ਓ ਪਠਾਨਕੋਟ ਡਾਕਟਰ ...
6 ਲੱਖ ਦੀ ਰਕਮ ਦਾ ਝੋਨੇ ਨਾਲ ਭਰਿਆ ਚੋਰੀ ਕੀਤੀ ਕੀਤਾ ਗਿਆ ਟਰੱਕ ਕਾਬੂ
. . .  1 day ago
ਰਾਜਾਸਾਂਸੀ, 27 ਅਕਤੂਬਰ (ਹਰਦੀਪ ਸਿੰਘ ਖੀਵਾ) - ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਸ੍ਰੀ ਧਰੁਵ ਦਹੀਆ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਸਮਾਜ ਵਿਰੋਧੀ ਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਸਬੰਧੀ ...
ਅੱਜ ਦੇਸ਼ ਭਰ ਦੀਆਂ 250 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਦੀ ਬੈਠਕ ‘ਚ ਹੋਏ ਫ਼ੈਸਲੇ
. . .  1 day ago
ਨਵੀਂ ਦਿੱਲੀ ,27 ਅਕਤੂਬਰ - ਅੱਜ ਦੇਸ਼ ਭਰ ਦੀਆਂ 250 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਦੀ ਬੈਠਕ ‘ਚ ਹੋਏ ਫ਼ੈਸਲੇ ਹਨ । 3 ਕਿਸਾਨ ਵਿਰੋਧੀ ਕਾਨੂੰਨਾਂ,ਪ੍ਰਸਤਾਵਿਤ ਬਿਜਲੀ ਬਿੱਲ ਅਤੇ ਪੰਜਾਬ ਦੀਆਂ ਮਾਲ ਗੱਡੀਆਂ ਬੰਦ ਕਰਕੇ ਕੇਂਦਰ ...
ਮਾਡਰਨ ਜੇਲ੍ਹ ਵਿਚ ਦੋ ਧਿਰਾਂ ਦਰਮਿਆਨ ਹੋਈ ਲੜ੍ਹਾਈ-ਤਿੰਨ ਹਵਾਲਾਤੀ ਗੰਭੀਰ ਰੂਪ ਵਿਚ ਜ਼ਖ਼ਮੀ
. . .  1 day ago
ਕਪੂਰਥਲਾ, 27 ਅਕਤੂਬਰ (ਅਮਰਜੀਤ ਸਿੰਘ ਸਡਾਨਾ)-ਮਾਡਰਨ ਜੇਲ੍ਹ ਵਿਚ ਅੱਜ ਦੁਪਹਿਰੇ ਹਵਾਲਾਤੀਆਂ ਦੇ ਗੁਟਾਂ ਵਿਚ ਹੋਈ ਲੜਾਈ ਦੌਰਾਨ 3 ਹਵਾਲਾਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ...
ਅਮਰੀਕੀ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 27 ਅਕਤੂਬਰ- ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਰੱਖਿਆ ਮੰਤਰੀ ਮਾਰਕ ਟੀ. ਐਸਪਰ ਵਲੋਂ ਅੱਜ ਰਾਜਧਾਨੀ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ। ਇਸ...
ਕਮਜ਼ੋਰ ਵਰਗਾਂ ਲਈ ਵੀ ਫ਼ਾਇਦੇਮੰਦ ਹਨ ਪੰਜਾਬ ਸਰਕਾਰ ਦੇ ਖੇਤੀ ਕਾਨੂੰਨ- ਰਾਜ ਕੁਮਾਰ ਚੱਬੇਵਾਲ
. . .  1 day ago
ਚੰਡੀਗੜ੍ਹ, 27 ਅਕਤੂਬਰ (ਸੁਰਿੰਦਰਪਾਲ ਸਿੰਘ)- ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰੀ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੈਪਟਨ...
ਸਾਧੂ ਧਰਮਸੋਤ ਖ਼ਿਲਾਫ਼ ਆਮ ਆਦਮੀ ਪਾਰਟੀ ਵਲੋਂ ਨਾਭਾ 'ਚ ਜ਼ੋਰਦਾਰ ਰੋਸ ਪ੍ਰਦਰਸ਼ਨ
. . .  1 day ago
ਨਾਭਾ, 27 ਅਕਤੂਬਰ (ਅਮਨਦੀਪ ਸਿੰਘ ਲਵਲੀ)- ਵਜ਼ੀਫ਼ਾ ਘੋਟਾਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਧੂ ਧਰਮਸੋਤ ਨੂੰ ਦਿੱਤੀ ਕਲੀਨ ਚਿੱਟ ਦੇ ਵਿਰੋਧ 'ਚ ਆਮ ਆਦਮੀ ਪਾਰਟੀ...
ਕਿਸਾਨਾਂ ਨੇ ਘੇਰੀ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼
. . .  1 day ago
ਸੰਗਰੂਰ, 27 ਅਕਤੂਬਰ (ਦਮਨਜੀਤ ਸਿੰਘ)- ਕਿਸਾਨ ਯੂਨੀਅਨ ਉਗਰਾਹਾਂ ਵਲੋਂ ਪਿਛਲੇ ਪੰਜ ਦਿਨਾਂ ਤੋਂ ਸੰਗਰੂਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਚੱਲ ਰਹੇ ਘਿਰਾਓ ਦੇ ਨਾਲ-ਨਾਲ ਅੱਜ ਕਿਸਾਨਾਂ ਵਲੋਂ ਸੰਗਰੂਰ ਦੇ ਡਿਪਟੀ...
ਕੋਰੋਨਾ ਮਹਾਂਮਾਰੀ ਦੌਰਾਨ ਆਰਥਿਕ ਮੰਦੀ ਦੇ ਸ਼ਿਕਾਰ ਟਰੱਕ ਓਪਰੇਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਾਜ਼ਿਲਕਾ, 27 ਅਕਤੂਬਰ (ਪ੍ਰਦੀਪ ਕੁਮਾਰ)- ਕੋਰੋਨਾ ਮਹਾਂਮਾਰੀ ਦੌਰਾਨ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਇਕ ਟਰੱਕ ਓਪਰੇਟਰ ਵਲੋਂ ਜ਼ਹਿਰੀਲੀ ਵਸਤੂ ਦਾ ਸੇਵਨ ਕਰਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਨੇ...
ਪੰਜਾਬੀ ਯੂਨੀਵਰਸਿਟੀ ਵਿਖੇ ਪੈਨਸ਼ਨਰਾਂ, ਅਧਿਆਪਕਾਂ ਅਤੇ ਕਰਮਚਾਰੀਆਂ ਵਲੋਂ ਵਿਸ਼ਾਲ ਰੋਸ ਮਾਰਚ
. . .  1 day ago
ਪਟਿਆਲਾ, 27 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਵਿੱਤੀ ਸੰਕਟ 'ਚੋਂ ਗੁਜ਼ਰ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖ਼ੁਦਮੁਖ਼ਤਿਆਰੀ ਬਹਾਲ ਕਰਨ ਅਤੇ ਵਿੱਤੀ ਸੰਕਟ ਖ਼ਤਮ ਕਰਨ ਲਈ ਪੰਜਾਬ ਸਰਕਾਰ...
ਅਮਰੀਕੀ ਵਿਦੇਸ਼ ਮੰਤਰੀ ਪੌਂਪੀਓ ਨੇ ਕੀਤਾ ਗਲਵਾਨ ਘਾਟੀ ਦਾ ਜ਼ਿਕਰ, ਕਿਹਾ- ਭਾਰਤ ਦੇ ਨਾਲ ਖੜਾ ਹੈ ਅਮਰੀਕਾ
. . .  1 day ago
ਨਵੀਂ ਦਿੱਲੀ, 27 ਅਕਤੂਬਰ- ਭਾਰਤ ਅਤੇ ਅਮਰੀਕਾ ਵਿਚਾਲੇ ਤੀਸਰੀ 2+2 ਮੰਤਰੀ ਪੱਧਰ ਦੀ ਬੈਠਕ ਲਈ ਭਾਰਤ ਦੇ ਦੋ ਦਿਨਾਂ ਦੌਰੇ 'ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ...
ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਖ਼ਿਲਾਫ਼ ਅਧਿਆਪਕਾਂ ਨੇ ਨੋਟੀਫ਼ਿਕੇਸ਼ਨ ਦੀਆਂ ਸਾੜੀਆਂ ਕਾਪੀਆਂ
. . .  1 day ago
ਲਹਿਰਾਗਾਗਾ (ਸੰਗਰੂਰ), 27 ਅਕਤੂਬਰ (ਸੂਰਜ ਭਾਨ ਗੋਇਲ)- ਪੰਜਾਬ ਸਰਕਾਰ ਵਲੋਂ ਅਧਿਆਪਕਾਂ 'ਤੇ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਦੇ ਤਾਜ਼ਾ ਫ਼ੈਸਲੇ ਦੇ ਵਿਰੋਧ 'ਚ ਗੌਰਮਿੰਟ ਟੀਚਰਜ਼ ਯੂਨੀਅਨ...
ਛੋਟੀਆਂ ਬੱਚੀਆਂ ਨਾਲ ਹੋ ਰਹੇ ਜੁਰਮਾਂ ਵਿਰੁੱਧ ਲੋਕ ਆਵਾਜ਼ ਚੁੱਕਣ- ਮਨੀਸ਼ਾ ਗੁਲਾਟੀ
. . .  1 day ago
ਅੰਮ੍ਰਿਤਸਰ, 27 ਅਕਤੂਬਰ (ਰੇਸ਼ਮ ਸਿੰਘ)- ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਅੰਮ੍ਰਿਤਸਰ ਦੀ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਔਰਤਾਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਚੇਤ ਸੰਮਤ 552

ਲੁਧਿਆਣਾ

ਡਿਪਟੀ ਕਮਿਸ਼ਨਰ ਵਲੋਂ ਉਚ ਪੱਧਰੀ ਮੀਟਿੰਗ 'ਚ 'ਕਰਫਿਊ' ਦੌਰਾਨ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੀ ਕੋਈ ਢਿੱਲ ਨਾ ਦੇਣ ਦਾ ਐਲਾਨ

—ਪੁਨੀਤ ਬਾਵਾ)—
ਲੁਧਿਆਣਾ, 24 ਮਾਰਚ- ਜ਼ਿਲ੍ਹਾ ਲੁਧਿਆਣਾ 'ਚ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਅਣਮਿੱਥੇ ਸਮੇਂ ਲਈ ਕਰਫਿਊ ਲਗਾਇਆ ਗਿਆ ਹੈ | ਜੋ ਲਗਾਤਾਰ ਦੂਸਰੇ ਦਿਨ ਬਿਨਾਂ ਕਿਸੇ ਪ੍ਰਕਾਰ ਦੇ ਢਿੱਲ ਦਿੱਤੇ ਜਾਰੀ ਰਿਹਾ | ਤੀਸਰੇ ਦਿਨ 25 ਅਪ੍ਰੈਲ ਦਿਨ ਬੁੱਧਵਾਰ ਨੂੰ ਜ਼ਿਲ੍ਹਾ ਵਾਸੀਆਂ ਨੂੰ ਹਰ ਪ੍ਰਕਾਰ ਦੀ ਮੁਸ਼ਕਿਲ ਤੋਂ ਛੁਟਕਾਰਾ ਦੁਆਉਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਆਪਣੇ ਦਫ਼ਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਉਚ ਅਧਿਕਾਰੀਆਂ ਨਾਲ ਲੰਬਾ ਸਮਾਂ ਉਚ ਪੱਧਰੀ ਮੀਟਿੰਗ ਕੀਤੀ, ਜਿਸ ਵਿਚ ਕਿਸੇ ਵੀ ਵਿਅਕਤੀ ਨੂੰ ਕਰਫਿਊ ਦੌਰਾਨ ਬਾਹਰ ਨਿਕਲਣ ਦੀ ਖੁੱਲ੍ਹ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ | ਅਗਰਵਾਲ ਨੇ ਦੱਸਿਆ ਕਿ ਲੋਕਾਂ ਨੂੰ ਦੁੱਧ, ਸਬਜ਼ੀਆਂ, ਰਾਸ਼ਨ, ਦਵਾਈਆਂ, ਪਸ਼ੂਆਂ ਲਈ ਚਾਰਾ ਅਤੇ ਰਸੋਈ ਗੈਸ ਦੀ ਸਪਲਾਈ ਘਰਾਂ ਵਿੱਚ ਕਰਾਈ ਜਾਵੇਗੀ | ਲੋਕਾਂ ਨੂੰ ਦੁਕਾਨਾਂ 'ਤੇ ਖੁਦ ਜਾਣ ਦੀ ਲੋੜ ਨਹੀਂ ਪਵੇਗੀ | ਉਨ੍ਹਾਂ ਕਿਹਾ ਕਿ ਜਿਹੜਾ ਵੀ ਸਪਲਾਇਰ ਉਪਰਕਤ ਵਸਤਾਂ ਨੂੰ ਘਰ-ਘਰ ਸਪਲਾਈ ਕਰਨਾ ਚਾਹੰੁਦਾ ਹੈ, ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੋਂ ਈਮੇਲ curfewpermission0gmail.com 'ਤੇ ਆਪਣਾ ਨਾਂਅ, ਫਰਮ ਦਾ ਨਾਂਅ, ਪਤਾ, ਈਮੇਲ ਆਈ. ਡੀ., ਮੋਬਾਈਲ ਨੰਬਰ (ਜਿਸ 'ਤੇ ਵਟਸਐਪ ਚੱਲਦਾ ਹੋਵੇ), ਮਕਸਦ ਲਈ ਸਬੂਤ, ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਪ੍ਰਵਾਨਗੀ ਲੈਣ ਸਬੰਧੀ ਭੇਜਣਾ ਪਵੇਗਾ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੋਂ ਮੰਨਜ਼ੂਰੀ ਮਿਲਣ ਉਪਰੰਤ ਹੀ ਵੱਖ-ਵੱਖ ਵਸਤਾਂ ਦੀ ਘਰ-ਘਰ ਸਪਲਾਈ ਕੀਤੀ ਜਾ ਸਕੇਗੀ | ਉਨ੍ਹਾ ਕਿਹਾ ਕਿ ਪ੍ਰਸ਼ਾਸਨ ਵਲੋਂ ਵੱਖ-ਵੱਖ ਵਸਤਾਂ ਦੀ ਘਰ-ਘਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਲਈ ਬੈਸਟ ਪਰਾਈਜ਼ ਸ਼ਾਪ, ਸਵਿੱਗੀ, ਜ਼ੋਮੈਟੋ ਅਤੇ ਹੋਰ ਆਨਲਾਈਨ ਕੰਪਨੀਆਂ ਦਾ ਸਹਾਰਾ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸਪਲਾਈ ਦੌਰਾਨ ਖਰੀਦਦਾਰ ਅਤੇ ਵੇਚਣ ਵਾਲੇ ਦੋਵਾਂ ਦੇ ਮਾਸਕ ਲੱਗਿਆ ਹੋਣਾ ਲਾਜ਼ਮੀ ਹੋਵੇਗਾ | ਅਗਰਵਾਲ ਨੇ ਕਿਹਾ ਕਿ ਸਪਲਾਈ ਵਾਲੇ ਕੋਲ ਸਾਬਣ ਅਤੇ ਹੱਥ ਸਾਫ਼ ਕਰਨ ਵਾਲਾ ਸੈਨੇਟਾਈਜ਼ਰ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਦੀਆਂ ਗੱਡੀਆਂ, ਦੁੱਧ ਵਾਲੀਆਂ ਗੱਡੀਆਂ, ਫੂਡ ਗਰੇਨ ਦੇ ਵਾਹਨ, ਸਬਜ਼ੀਆਂ ਦੀਆਂ ਗੱਡੀਆਂ, ਬ੍ਰੈਡ ਦੇ ਵਾਹਨ, ਐੱਲ. ਪੀ. ਜੀ. ਗੈਸ/ਪੈਟਰੋਲ/ਡੀਜ਼ਲ ਦੀ ਸਪਲਾਈ ਵਾਲੀਆਂ ਗੱਡੀਆਂ, ਪਸ਼ੂਆਂ ਦੇ ਚਾਰੇ ਵਾਲੀਆਂ ਗੱਡੀਆਂ ਨੂੰ ਕਰਫਿਊ ਦੌਰਾਨ ਚੱਲਣ ਦੀ ਖੁੱਲ੍ਹ ਦਿੱਤੀ ਗਈ ਹੈ, ਪਰ ਇਹ ਗੱਡੀਆਂ ਵਿੱਚ ਤਿੰਨ ਤੋਂ ਜਿਆਦਾ ਵਿਅਕਤੀ ਸਵਾਰ ਨਹੀਂ ਹੋ ਸਕਦੇ | ਉਨ੍ਹਾਂ ਕਿਹਾ ਕਿ ਹਰੇਕ ਗੱਡੀ ਵਿਚ ਸੈਨੇਟਾਈਜ਼ਰ ਹੋਣਾ ਅਤੇ ਹਰੇਕ ਸਵਾਰ ਦੇ ਮੂੰਹ 'ਤੇ ਮਾਸਕ ਹੋਣਾ ਲਾਜ਼ਮੀ ਹੈ | ਅਗਰਵਾਲ ਨੇ ਦੱਸਿਆ ਕਿ ਡਾਕਟਰ, ਹਸਪਤਾਲਾਂ ਦਾ ਹੋਰ ਸਟਾਫ਼, ਏ. ਟੀ. ਐੱਮ ਅਤੇ ਬੈਂਕ ਸਟਾਫ਼, ਨਿੱਜੀ ਸੁਰੱਖਿਆ ਗਾਰਡ ਵਰਦੀ ਵਿੱਚ, ਮੈਡੀਕਲ ਐਮਰਜੈਂਸੀ ਵਾਲੇ ਮਰੀਜ਼, ਪੀ. ਐੱਸ. ਪੀ. ਸੀ. ਐੱਲ., ਪੀ. ਐੱਸ. ਟੀ. ਸੀ. ਐੱਲ., ਭਾਰਤੀ ਸੰਚਾਰ ਨਿਗਮ ਲਿਮਿਟਡ, ਨਗਰ ਨਿਗਮ ਦੇ ਸੈਨੀਟੇਸ਼ਨ ਵਰਕਰ, ਅਤੇ ਵੇਰਕਾ ਦੇ ਸਟਾਫ਼ ਨੂੰ ਕਰਫਿਊ ਦੌਰਾਨ ਆਪਣੇ ਕੰਮਾਂ ਧੰਦਿਆਂ 'ਤੇ ਜਾਣ ਆਦਿ ਦੀ ਖੁੱਲ੍ਹ ਦਿੱਤੀ ਗਈ ਹੈ, ਪਰ ਇਨ੍ਹਾਂ ਕੋਲ ਡਿਊਟੀ ਦੇ ਜਾਣ ਅਤੇ ਆਉਣ ਦੌਰਾਨ ਆਪਣਾ ਵਿਭਾਗੀ ਸ਼ਨਾਖਤੀ ਕਾਰਡ ਹੋਣਾ ਲਾਜ਼ਮੀ ਹੈ | ਇਹ ਅਧਿਕਾਰੀ ਕੋਰੋਨਾ ਵਾਇਰਸ (ਕੋਵਿਡ 19) ਨੂੰ ਫੈਲਣ ਤੋਂ ਰੋਕਣ ਲਈ ਜਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣਗੇ |
ਉਨ੍ਹਾਂ ਕਿਹਾ ਕਿ ਪੈਟਰੋਲ ਪੰਪ (ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ) ਖੁੱਲੇ੍ਹ ਰਹਿਣਗੇ, ਅਖ਼ਬਾਰਾਂ ਦੇ ਹਾਕਰ (ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ) ਅਖ਼ਬਾਰ ਵੰਡ ਸਕਣਗੇ, ਐਲ. ਪੀ. ਜੀ. ਗੈਸ ਦੀ ਸਪਲਾਈ (ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ) ਹੋ ਸਕੇਗੀ, ਮਿਲਕ ਪਲਾਂਟ ਚੱਲ ਸਕਣਗੇ | ਉਨ੍ਹਾਂ ਦੱਸਿਆ ਕਿ ਦੁੱਧ ਵਾਲੇ ਤੇ ਦੁੱਧ ਦੀਆਂ ਗੱਡੀਆਂ (ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ) ਚੱਲ ਸਕਣਗੇ, ਰੇਹੜੀ, ਗੱਡੇ, ਵਾਹਨਾਂ ਰਾਹੀਂ ਸਬਜ਼ੀਆਂ ਅਤੇ ਫ਼ਲ੍ਹਾਂ ਦੀ ਸਪਲਾਈ (ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ) ਹੋ ਸਕੇਗੀ, ਦਵਾਈਆਂ ਦੀ ਸਪਲਾਈ (ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ) ਹੋ ਸਕੇਗੀ, ਲੋੜੀਂਦੀਆਂ ਵਸਤਾਂ ਤਿਆਰ ਕਰਨ ਵਾਲੀਆਂ ਫੈਕਟਰੀਆਂ ਚੱਲ ਸਕਣਗੀਆਂ | ਮੀਡੀਆ ਕਰਮੀ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਵਿਸ਼ੇਸ਼ ਕਰਫਿਊ ਪਾਸ ਨਾਲ ਕਵਰੇਜ ਕਰ ਸਕਣਗੇ | ਉਨ੍ਹਾਂ ਕਿਹਾ ਕਿ ਘਰ-ਘਰ ਡਲਿਵਰੀ ਕਰਨ ਵਾਲਿਆਂ ਨੂੰ ਸਬਜ਼ੀਆਂ ਤੇ ਫ਼ਲਾਂ ਅਤੇ ਮੰਡੀਆਂ 'ਚ ਥੋਕ ਵਿਕਰੀ (ਸਵੇਰੇ 3 ਵਜੇ ਤੋਂ ਦੁਪਹਿਰ ਦੇ 2 ਵਜੇ) ਤੱਕ ਹੋ ਸਕੇਗੀ, ਹੋਲ ਸੇਲ ਕਰਿਆਨਾ ਸਟੋਰ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਆਨਲਾਈਨ ਆਰਡਰ ਲੈ ਕੇ ਸਪਲਾਈ ਦੇ ਸਕਣਗੇ,ਆਟਾ ਚੱਕੀਆਂ ਅਤੇ ਬਰੈੱਡ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਖੁੱਲ੍ਹ ਰਹੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ਲਈ ਉਕਤ ਪ੍ਰਵਾਨਗੀ ਦੀ ਲੋੜ ਰਹੇਗੀ, ਜਦੋਂ ਤੱਕ ਪ੍ਰਵਾਨਗੀ ਨਹੀਂ ਮਿਲਦੀ ਇਹ ਬਿਨ੍ਹਾ ਪਾਸ ਵੀ ਸੇਵਾਵਾਂ ਦੇ ਸਕਣਗੇ। ਉਕਤ ਤੋਂ ਇਲਾਵਾ ਕਿਸੇ ਵੀ ਹੋਰ ਵਿਅਕਤੀ ਜਾਂ ਅਦਾਰੇ ਨੂੰ ਬਾਹਰ ਨਿਕਲਣ ਜਾਂ ਕੰਮ ਕਰਨ ਲਈ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਲੁਧਿਆਣਾ, ਖੰਨਾ ਅਤੇ ਲੁਧਿਆਣਾ (ਦਿਹਾਤੀ) ਦੇ ਜ਼ਿਲ੍ਹਾ ਪੁਲਿਸ ਮੁੱਖੀਆਂ ਤੋਂ ਪ੍ਰਵਾਨਗੀ ਲੈਣੀ ਪਵੇਗੀ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਲੋਕਾਂ ਨੂੰ ਇਸ ਕਰਫਿਊ ਵਿੱਚ ਸਹਿਯੋਗ ਦੀ ਮੰਗ ਕਰਦਿਆਂ ਭਰੋਸਾ ਦਿੱਤਾ ਹੈ ਕਿ ਜ਼ਰੂਰੀ ਵਸਤਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ, ਡਾ.ਰਾਜੇਸ਼ ਬੱਗਾ ਸਿਵਲ ਸਰਜਨ ਲੁਧਿਆਣਾ, ਡਾ.ਅੰਮ੍ਰਿਤ ਸਿੰਘ, ਨੀਰੂ ਕਤਿਆਲ ਗੁਪਤਾ, ਇਕਬਾਲ ਸਿੰਘ ਸੰਧੂ, ਜਸਪਾਲ ਸਿੰਘ ਚਾਰੇ ਵਧੀਕ ਡਿਪਟੀ ਕਮਿਸ਼ਨਰ, ਅਸ਼ਵਨੀ ਕਪੂਰ ਡਿਪਟੀ ਕਮਿਸ਼ਨਰ ਪੁਲਿਸ, ਜਸਦੇਵ ਸਿੰਘ ਸੇਖੋਂ ਸਕੱਤਰ ਕਮਿਸ਼ਨਰ ਨਗਰ ਨਿਗਮ, ਦਮਨਜੀਤ ਸਿੰਘ ਮਾਨ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਿਟੀ, ਅਮਰਜੀਤ ਸਿੰਘ ਬੈਂਸ, ਅਮਰਿੰਦਰ ਸਿੰਘ ਮੱਲ੍ਹੀ ਦੋਵੇਂ ਐਸ.ਡੀ.ਐਮ., ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਵੱਖ-ਵੱਖ ਸਬ ਡਵੀਜ਼ਨਾਂ ਦੇ ਐਸ.ਡੀ.ਐਮ. ਤੇ ਹੋਰ ਅਧਿਕਾਰੀ ਹਾਜ਼ਰ ਸਨ।

 

ਘਰ-ਘਰ ਜਾ ਕੇ ਰੇਹੜੀ ਫੜੀ ਵਾਲੇ ਵੇਚ ਸਕਣਗੇ ਸਬਜ਼ੀ, ਫਲ

ਲੁਧਿਆਣਾ, 24 ਮਾਰਚ (ਅਮਰੀਕ ਸਿੰਘ ਬੱਤਰਾ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵਲੋਂ 31 ਮਾਰਚ ਤੱਕ ਲਗਾਏ ਕਰਫਿਊ ਦੌਰਾਨ ਸ਼ਹਿਰ ਵਾਸੀਆਂ ਨੂੰ ਖਾਣ ਪੀਣ ਦਾ ਸਾਮਾਨ ਘਰਾਂ ਵਿਚ ਹੀ ਪਹੁੰਚਾਉਣ ਲਈ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧਾਂ ਤਹਿਤ ਨਗਰ ਨਿਗਮ ਕੋਲ ...

ਪੂਰੀ ਖ਼ਬਰ »

-ਕੋਰੋਨਾ ਵਾਇਰਸ ਦਾ ਅਸਰ- ਸ਼ਹਿਰ ਦੇ ਸਾਰੇ ਬਾਜ਼ਾਰਾਂ 'ਚ ਛਾਇਆ ਸੰਨਾਟਾ

ਲੁਧਿਆਣਾ, 24 ਮਾਰਚ (ਜੁਗਿੰਦਰ ਸਿੰਘ ਅਰੋੜਾ)-ਸੰਸਾਰ ਭਰ ਵਿਚ ਫੈਲੀ ਕੋਰੋਨਾ ਦੀ ਨਾਮੁਰਾਦ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਚੁੱਕੇ ਜਾ ਰਹੇ ਸਖ਼ਤ ਕਦਮਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਖਾਈ ਜਾ ਰਹੀ ਸਖ਼ਤੀ ਕਾਰਨ ਸ਼ਹਿਰ ਦੇ ਵੱਖ-ਵੱਖ ...

ਪੂਰੀ ਖ਼ਬਰ »

ਹੰਬੜਾਂ 'ਚ ਸਰਕਾਰ ਦੇ ਸਿਹਤ ਵਿਭਾਗ ਵਲੋਂ ਕੋਰੋਨਾ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦੀ ਨਿਕਲੀ ਫੂਕ...

ਹੰਬੜਾਂ, 24 ਮਾਰਚ (ਜਗਦੀਸ਼ ਸਿੰਘ ਗਿੱਲ)-ਸਰਕਾਰ ਦੇ ਸਿਹਤ ਵਿਭਾਗ ਵਲੋਂ ਕੋਰੋਨਾ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦੀ ਉਸ ਸਮੇਂ ਫੂਕ ਨਿਕਲੀ ਜਦੋਂ ਬਲਾਕ ਸਿੱਧਵਾਂ ਬੇਟ ਅਧੀਨ ਪੈਂਦੇ ਸਰਕਾਰੀ ਹਸਪਤਾਲ ਵਿਚ ਸੇਫਟੀ ਕਿੱਟਾ, ਹੱਥਾਂ ਵਿਚ ਪਾਉਣ ਵਾਲੇ ਦਸਤਾਨੇ ਅਤੇ ...

ਪੂਰੀ ਖ਼ਬਰ »

-ਕੋਰੋਨਾ ਵਾਇਰਸ- ਲੁਧਿਆਣਾ 'ਚ ਸਾਰੇ ਸ਼ੱਕੀ ਵਿਅਕਤੀਆਂ ਦੇ ਨਮੂਨੇ ਨੈਗੇਟਿਵ

ਲੁਧਿਆਣਾ, 24 ਮਾਰਚ (ਸਲੇਮਪੁਰੀ)-ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਬੀਤੇ ਕੱਲ ਅਤੇ ਅੱਜ ਕੋਰੋਨਾ ਵਾਇਰਸ ਤੋਂ ਸ਼ੱਕੀ 8 ਵਿਅਕਤੀਆਂ ਦੇ ਸਰੀਰਕ ਨਮੂਨੇ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਹੁਣ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਨੌਜਵਾਨ ਦੀ ਮੌਤ

ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ-7 ਦੇ ਘੇਰੇ ਅੰਦਰ ਪੈਂਦੇ ਇਲਾਕੇ ਸੈਕਟਰ ਬੱਤੀ ਵਿਚ ਰਹਿਣ ਵਾਲੇ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਜਾਣ, ਪਰ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਸ਼ਾਹਿਦ ...

ਪੂਰੀ ਖ਼ਬਰ »

ਘਰ-ਘਰ ਜਾ ਕੇ ਰੇਹੜੀ ਫੜੀ ਵਾਲੇ ਵੇਚ ਸਕਣਗੇ ਸਬਜ਼ੀ, ਫਲ

ਲੁਧਿਆਣਾ, 24 ਮਾਰਚ (ਅਮਰੀਕ ਸਿੰਘ ਬੱਤਰਾ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵਲੋਂ 31 ਮਾਰਚ ਤੱਕ ਲਗਾਏ ਕਰਫਿਊ ਦੌਰਾਨ ਸ਼ਹਿਰ ਵਾਸੀਆਂ ਨੂੰ ਖਾਣ ਪੀਣ ਦਾ ਸਾਮਾਨ ਘਰਾਂ ਵਿਚ ਹੀ ਪਹੁੰਚਾਉਣ ਲਈ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧਾਂ ਤਹਿਤ ਨਗਰ ਨਿਗਮ ਕੋਲ ...

ਪੂਰੀ ਖ਼ਬਰ »

ਤਮਾਸ਼ਬੀਨਾਂ ਨੂੰ ਸੜਕਾਂ 'ਤੋਂ ਖਦੇੜਣ ਲਈ ਪੁਲਿਸ ਨੂੰ ਕਰਨੀ ਪਈ ਸਖ਼ਤੀ

ਫੁਲਾਂਵਾਲ, 24 ਮਾਰਚ (ਮਨਜੀਤ ਸਿੰਘ ਦੁੱਗਰੀ)- ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ 'ਚ ਲੱਗੀ ਸਰਕਾਰ ਵਲੋਂ ਕੀਤੇ ਇੰਤਜ਼ਾਮਾਂ ਦੌਰਾਨ ਬੀਤੀ ਕੱਲ੍ਹ ਕੀਤੀ ਤਾਲਾਬੰਦੀ ਦੀ ਘੋਸ਼ਣਾ ਤੇ ਲੋਕਾਂ ਵਲੋਂ ਇਸ 'ਤੇ ਅਮਲ ਨਾ ਕਰਨ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਬੀਤੀ ਕੱਲ੍ਹ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਸੰਭਾਵੀ ਖਤਰੇ ਨੂੰ ਦੇਖਦਿਆਂ ਲੋਕ ਹਦਾਇਤਾਂ ਦਾ ਪਾਲਣਾ ਕਰਨ-ਬਾਵਾ

ਲੁਧਿਆਣਾ, 24 ਮਾਰਚ (ਜੁਗਿੰਦਰ ਸਿੰਘ ਅਰੋੜਾ)-ਪੂਰੇ ਸੰਸਾਰ ਵਿਚ ਆਪਣੇ ਪੈਰ ਪਸਾਰ ਰਹੀ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿਥੇ ਸਰਕਾਰਾਂ ਵਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆ ਹਨ, ਉਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਇਸ ਬਿਮਾਰੀ ਨਾਲ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਖਾਤਮੇ ਲਈ ਲੋਕ ਕਰਫਿਊ ਦੀ ਪਾਲਣਾ ਕਰਨ- ਸ਼ਿਵਾਲਿਕ, ਬਾਰਨਹਾੜਾ

ਹੰਬੜਾਂ, 24 ਮਾਰਚ (ਜਗਦੀਸ਼ ਸਿੰਘ ਗਿੱਲ)- ਕੋਰੋਨਾ ਵਾਇਰਸ ਦੇ ਖਾਤਮੇ ਅਤੇ ਲੋਕਾਂ ਨੂੰ ਉਕਤ ਵਾਇਰਸ ਤੋਂ ਬਚਾਉਣ ਲਈ ਸਰਕਾਰਾਂ ਵਲੋਂ ਚੁੱਕੇ ਜਾ ਰਹੇ ਕਦਮਾਂ ਨੂੰ ਲੈ ਕੇ ਕੀਤੀ ਗਈ ਤਾਲਾਬੰਦੀ ਅਤੇ ਕਰਫਿਊ ਲਾਗਾਏ ਜਾਣ ਤਹਿਤ ਲੋਕਾਂ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਖਿਲਾਫ਼ ਲੜਾਈ 'ਚ ਸਨਅਤਕਾਰ, ਸਰਕਾਰ ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ- ਆਹੂਜਾ

ਲੁਧਿਆਣਾ, 24 ਮਾਰਚ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਪ੍ਰਧਾਨ ਤੇ ਨਿਊ ਸਵੈਨ ਸਮੂਹ ਦੇ ਸੀ.ਐਮ.ਡੀ. ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਦੁਨੀਆਂ ਵਿਚ ਫ਼ੈਲੀ ਭਿਆਨਕ ਕੋਰੋਨਾ ਵਾਇਰਸ ਬਿਮਾਰੀ ਖਿਲਾਫ਼ ਜੋ ਲੜਾਈ ਚੱਲ ...

ਪੂਰੀ ਖ਼ਬਰ »

ਦਿੱਲੀ ਸਰਕਾਰ ਦੀ ਤਰਜ਼ 'ਤੇ ਜ਼ਰੂਰਤਮੰਦ ਲੋਕਾਾ ਨੂੰ ਰਾਸ਼ਨ ਮੁਹੱਈਆ ਕਰਵਾਏ ਪੰਜਾਬ ਸਰਕਾਰ- ਵਿਰਕ

ਹੰਬੜਾਂ, 24 ਮਾਰਚ (ਹਰਵਿੰਦਰ ਸਿੰਘ ਮੱਕੜ)-ਜਿਥੇ ਅੱਜ ਪੂਰੀ ਦੁਨੀਆਂ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੀ ਮਾਰ ਝੱਲ ਰਹੀ ਹੈ ਉਥੇ ਹੀ ਇਸ ਦੀ ਮਾਰ ਪੰਜਾਬ ਦੇ ਪਿੰਡਾਂ ਵਿਚ ਰਹਿੰਦੇ ਗਰੀਬ ਲੋਕਾਂ 'ਤੇ ਦੁੱਗਣੀ ਪੈ ਰਹੀ ਹੈ¢ ਇਕ ਤਾਂ ਉਨ੍ਹਾਂ ਦੇ ਕੰਮਕਾਰ ਬੰਦ ਹੋ ਗਏ ਹਨ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਖਾਤਮੇ ਹਿਤ ਲੋਕ ਸਰਕਾਰੀ ਹਿਦਾਇਤਾਾ ਦੀ ਪਾਲਣਾ ਕਰਨ-ਐਡਵੋਕੇਟ. ਹਰਨਾਮਪੁਰਾ, ਜਥੇ. ਸੋਹਲ

ਆਲਮਗੀਰ, 24 ਮਾਰਚ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਸੋਹਲ ਨੇ ਪੰਜਾਬ ਦੇ ਵਸਨੀਕਾਂ ਨੂੰ ਅਪੀਲ ...

ਪੂਰੀ ਖ਼ਬਰ »

-ਕੋਰੋਨਾ ਵਾਇਰਸ ਦਾ ਖੌਫ਼- ਕੋਰੋਨਾ ਵਾਇਰਸ ਦੇ ਖਾਤਮੇ ਲਈ ਐਸ.ਜੀ.ਪੀ.ਸੀ. ਸਰਕਾਰ ਨੂੰ ਪੂਰਨ ਸਹਿਯੋਗ ਦੇਵੇਗੀ-ਜਥੇ. ਆਲਮਗੀਰ, ਜੱਲਾ

ਆਲਮਗੀਰ, 24 ਮਾਰਚ (ਜਰਨੈਲ ਸਿੰਘ ਪੱਟੀ)-ਕੋਰੋਨਾ ਵਾਇਰਸ ਤੋਂ ਅੱਜ ਸਾਰੀ ਦੁਨੀਆਂ ਭੈ ਭੀਤ ਹੋਈ ਪਈ ਹੈ¢ ਸਾਰੇ ਵਿਕਸਤ ਦੇਸ਼ ਅਮਰੀਕਾ, ਇੰਗਲੈਂਡ ਅਤੇ ਇਟਲੀ, ਜਿਨ੍ਹਾਂ ਕੋਲ ਕੁਦਰਤੀ ਆਫਤਾਂ ਤੋਂ ਮਨੁੱਖਤਾ ਨੂੰ ਬਚਾਉਣ ਲਈ ਵੱਡੇ ਵੱਡੇ ਸਾਧਨ ਹਨ, ਹਰ ਬਿਮਾਰੀਆਂ ਨਾਲ ...

ਪੂਰੀ ਖ਼ਬਰ »

ਕੋਰੋਨਾ ਦੇ ਚਲਦਿਆਂ ਸਰਬੱਤ ਦੇ ਭਲੇ ਲਈ ਪ੍ਰਸ਼ਾਸਨ ਦਾ ਸਹਿਯੋਗ ਅਤੀ ਜ਼ਰੂਰੀ-ਚੇਅਰਮੈਨ ਖੰਗੂੜਾ

ਇਯਾਲੀ/ਥਰੀਕੇ, 24 ਮਾਰਚ (ਰਾਜ ਜੋਸ਼ੀ)- ਪੰਚਾਇਤ ਯੂਨੀਅਨ ਲੁਧਿਆਣਾ ਬਲਾਕ-1 ਦੇ ਚੇਅਰਮੈਨ ਸਰਪੰਚ ਕੁਲਦੀਪ ਸਿੰਘ ਖੰਗੂੜਾ, ਪ੍ਰਧਾਨ ਬਲਵੀਰ ਸਿੰਘ ਝੱਮਟ ਅਤੇ ਖਜਾਨਚੀ ਗੁਰਮੇਜ ਸਿੰਘ ਬੈਂਸ ਨੇ ਅੱਜ ਇਲਾਕਾ ਨਿਵਾਸੀਆਂ ਨੂੰ ਸਾਂਝੇ ਤੌਰ ਤੇ ਬੇਨਤੀ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਡੇਹਲੋਂ ਥਾਣਾ ਮੁਖੀ ਬਰਾੜ ਵਲੋਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ

ਡੇਹਲੋਂ, 24 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)- ਥਾਣਾ ਡੇਹਲੋਂ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸਮੂਹ ਸਮਾਜ ਦੀ ਭਲਾਈ ਲਈ ਲਗਾਏ ਕਰਫਿਊ ਦੌਰਾਨ ਆਪੋ ਆਪਣੇ ਘਰਾਂ ਅੰਦਰ ਰਹਿਣ ਤਾਂ ਕਿ ...

ਪੂਰੀ ਖ਼ਬਰ »

ਕਰਫਿਊ ਦੇ ਦੂਸਰੇ ਦਿਨ ਡੇਹਲੋਂ ਰਿਹਾ ਮੁਕੰਮਲ ਬੰਦ

ਡੇਹਲੋਂ, 24 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਲਗਾਏ ਕਰਫਿਊ ਦੇ ਦੂਸਰੇ ਦਿਨ ਡੇਹਲੋਂ ਪੁਲਿਸ ਨੂੰ ਸਖਤੀ ਨਾਲ ਲੋਕਾਂ ਨੂੰ ਘਰਾਂ ਅੰਦਰ ਵਾੜਨਾ ਪਿਆ, ਜਦਕਿ ਬਿਨਾਂ ਕੰਮ ਸੜਕਾਂ 'ਤੇ ਵਾਹਨ ਲੈ ਕੇ ਘੁੰਮਣ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਦੇ ਆਗੂ ਨੇ ਕੋਰੋਨਾ ਰੋਕਣ ਲਈ ਕੀਤੀ ਨਿਵੇਕਲੀ ਪਹਿਲ

ਟੱਲੇਵਾਲ, 24 ਮਾਰਚ (ਸੋਨੀ ਚੀਮਾ)-ਜਿੱਥੇ ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਵਲੋਂ ਲੋਕਾਂ ਨੂੰ ਆਪਣੇ ਘਰ ਬੈਠਣ ਅਤੇ ਬਾਹਰ ਨਿਕਲਣ ਤੋਂ ਰੋਕਣ ਲਈ ਸਖ਼ਤੀ ਕੀਤੀ ਜਾ ਰਹੀ ਹੈ, ੳੱੁਥੇ ਪਿੰਡ ਗਾਗੇਵਾਲ ਦੇ ਮਿੱਤਰਪਾਲ ਸਿੰਘ ਮਿੱਤੂ ਬਲਾਕ ਸਕੱਤਰ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਕਰਫ਼ਿਊ 'ਚ ਢਿੱਲ ਸਮੇਂ ਖ਼ਰੀਦਦਾਰੀ ਲਈ ਬਾਜ਼ਾਰ 'ਚ ਲੋਕਾਂ ਦੀ ਭੀੜ ਲੱਗੀ

ਭਦੌੜ, 24 ਮਾਰਚ (ਵਿਨੋਦ ਕਲਸੀ, ਰਜਿੰਦਰ ਬੱਤਾ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵਲੋਂ ਜਾਰੀ ਕਰਫ਼ਿਊ ਵਿਚ ਲੋਕਾਂ ਨੂੰ ਘਰੇਲੂ ਤੇ ਖਾਣ ਪੀਣ ਦਾ ਸਮਾਨ ਖ਼ਰੀਦਣ ਲਈ ਸਵੇਰੇ 5:30 ਤੋਂ 7:30 ਵਜੇ ਤੱਕ ਕਰਫ਼ਿਊ ਵਿਚ ਢਿੱਲ ਦਿੱਤੀ ਗਈ ਸੀ | ਸਵੇਰੇ ਮਿੱਥੇ ਟਾਈਮ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਸਬੰਧੀ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧਾਂ ਦੇ ਦਾਅਵਿਆਂ ਦੀ ਨਿਕਲੀ ਫ਼ੂਕ

ਸਾਬਕਾ ਨਗਰ ਕੌਾਸਲਰ ਵਲੋਂ ਬਾਹਰੋਂ ਆਏ ਨਿਵਾਸੀਆਂ ਤੇ ਸ਼ੱਕੀ ਮਰੀਜ਼ ਸਬੰਧੀ ਜਾਣਕਾਰੀ ਦੇਣ ਦੇ ਬਾਵਜੂਦ ਵੀ ਨਹੀਂ ਹੋਈ ਕੋਈ ਕਾਰਵਾਈ ਬਰਨਾਲਾ, 24 ਮਾਰਚ (ਰਾਜ ਪਨੇਸਰ)-ਕੋਰੋਨਾ ਵਾਇਰਸ ਸਬੰਧੀ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਜਨਤਾ ਨੂੰ ...

ਪੂਰੀ ਖ਼ਬਰ »

.....ਜਦ ਐੱਮ.ਪੀ. ਸਿੰਘ ਪਾਸ ਲਗਾਈ ਗੁਹਾਰ ਨੂੰ ਵੀ ਬੂਰ ਨਾ ਪਿਆ

ਧਨੌਲਾ, 24 ਮਾਰਚ (ਜਤਿੰਦਰ ਸਿੰਘ ਧਨੌਲਾ)-ਨਵੀਂ ਬਸਤੀ ਧਨੌਲਾ ਦੇ ਲੋੜਵੰਦਾਂ ਨੂੰ ਉਸ ਸਮੇਂ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦ ਮੰਡੀ ਧਨੌਲਾ ਦੇ ਜੰਮਪਲ ਤੇ ਮੱੁਖ ਮੰਤਰੀ ਪੰਜਾਬ ਦੇ ਸੀਨੀਅਰ ਅਧਿਕਾਰੀ ਓ.ਐੱਸ.ਡੀ. ਐੱਮ. ਪੀ. ਸਿੰਘ ਪਾਸ ਲਗਾਈ ਗੁਹਾਰ ਨੂੰ ਵੀ ...

ਪੂਰੀ ਖ਼ਬਰ »

ਸੈਨੇਟਾਈਜ਼ਰ ਤੇ ਮਾਸਕ ਹੋ ਰਹੇ ਹਨ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਦੂਰ

ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਕੋਰੋਨਾ ਵਾਇਰਸ ਤੋਂ ਰੋਕਥਾਮ ਲਈ ਲੋੜੀਂਦੇ ਸੈਨੇਟਾਈਜ਼ਰ ਤੇ ਮਾਸਕ ਸਥਾਨਕ ਪਿੰਡਾਂ ਦੇ ਵਸਨੀਕ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੇ ਹਨ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਦਿਨ ਤੋਂ ਲੈ ਕੇ ਲੱਗੇ ...

ਪੂਰੀ ਖ਼ਬਰ »

ਗਹਿਲ ਤੇ ਬੀਹਲਾ ਪਿੰਡਾਂ ਦੇ 14 ਐੱਨ.ਆਰ.ਆਈਜ਼ ਤੇ ਹੋਲਾ ਮਹੱਲਾ 'ਤੇ ਗਏ ਵਿਅਕਤੀਆਂ ਦੀ ਜਾਂਚ ਜਾਰੀ

ਟੱਲੇਵਾਲ, 24 ਮਾਰਚ (ਸੋਨੀ ਚੀਮਾ)-ਪਿੰਡ ਗਹਿਲ ਦੇ ਮਿੰਨੀ ਪੀ.ਐੱਚ.ਸੀ. ਅਧੀਨ ਆਉਂਦੇ ਪਿੰਡਾਂ ਦੇ ਐੱਨ.ਆਰ.ਆਈਜ਼ ਅਤੇ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਵਿਅਕਤੀਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ | ਇਸ ਸਬੰਧੀ ਮਿੰਨੀ ਪੀ.ਐੱਚ.ਸੀ. ਗਹਿਲ ਦੇ ...

ਪੂਰੀ ਖ਼ਬਰ »

ਇਕ ਪਾਸੇ ਕੋਰੋਨਾ ਵਾਇਰਸ, ਦੂਜੇ ਪਾਸੇ ਮੁਰਦਾ ਪਸ਼ੂ ਬਣੇ ਸਿਰਦਰਦੀ , ਲੋਕਾਂ ਨੇ ਕੀਤੀ ਨਾਅਰੇਬਾਜ਼ੀ

ਤਪਾ ਮੰਡੀ, 24 ਮਾਰਚ (ਪ੍ਰਵੀਨ ਗਰਗ)-ਇਕ ਪਾਸੇ ਜਿੱਥੇ ਕਰੋਨਾ ਵਾਇਰਸ ਦੇ ਪ੍ਰਕੋਪ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਮੁਰਦਾ ਪਸ਼ੂ ਵੀ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ, ਜਿਸ ਨੂੰ ਲੈ ਕੇ ਆਵਾ ਬਸਤੀ ਅਤੇ ਗੁੱਗਾ ਮਾੜੀ ਬਸਤੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਤਬਾਹੀ ਦੇ ਕੰਢੇ 'ਤੇ ਪੁੱਜਾ ਪੰਜਾਬ ਦਾ ਪੋਲਟਰੀ ਉਦਯੋਗ

ਬਰਨਾਲਾ, 24 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਵਿਸ਼ਵ ਭਰ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਜਿੱਥੇ ਬਹੁਤ ਸਾਰੀਆਂ ਜ਼ਰੂਰੀ ਵਸਤਾਂ ਵਾਲੇ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਉੱਥੇ ਹੁਣ ਕਰਫ਼ਿਊ ਲੱਗਣ ਨਾਲ ਪੋਲਟਰੀ ਉਦਯੋਗ ਵੀ ਤਬਾਹੀ ਦੇ ਕੰਢੇ 'ਤੇ ਪਹੁੰਚ ...

ਪੂਰੀ ਖ਼ਬਰ »

ਮੈਕਰੋ ਗਲੋਬਲ ਵਲੋਂ ਵਿਦਿਆਰਥੀਆਂ ਨੂੰ ਕਰਵਾਈ ਜਾਂਦੀ ਹੈ ਪੂਰੀ ਮਿਹਨਤ-ਡੱਲਾ

ਬਰਨਾਲਾ, 24 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਆਈਲਟਸ ਤੇ ਵੀਜ਼ਾ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਪ੍ਰਸਿੱਧ ਸੰਸਥਾ ਮੈਕਰੋ ਗਲੋਬਲ ਦੀ ਬਰਨਾਲਾ ਬ੍ਰਾਂਚ ਦੇ ਵਿਦਿਆਰਥੀ ਲਗਾਤਾਰ ਆਈਲਟਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ¢ ਸੰਸਥਾ ਦੇ ਐੱਮ. ਡੀ. ਗੁਰਮਿਲਾਪ ਸਿੰਘ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਐੱਨ.ਆਰ.ਆਈਜ਼ ਦੇ ਘਰਾਂ ਅੱਗੇ ਚਿਪਕਾਏ ਚਿਤਾਵਨੀ ਨੋਟਿਸ

ਟੱਲੇਵਾਲ, 24 ਮਾਰਚ (ਸੋਨੀ ਚੀਮਾ)-ਕੋਰੋਨਾ ਮਹਾਂਮਾਰੀ ਫੈਲਣ ਡਰੋਂ ਜਿੱਥੇ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਸਖ਼ਤੀ ਕੀਤੀ ਗਈ, ਉੱਥੇ ਸਿਹਤ ਵਿਭਾਗ ਵਲੋਂ ਵੀ ਇਸ ਮਹਾਂਮਾਰੀ ਤੋਂ ਬਚਾਉਣ ਹਿਤ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ੳੱੁਥੇ ਸਰਕਾਰ ਦੀਆਂ ...

ਪੂਰੀ ਖ਼ਬਰ »

ਕਿਸਾਨਾਂ ਨੂੰ ਸਤਾਉਣ ਲੱਗੀ ਫ਼ਸਲ 'ਤੇ ਪੈ ਰਹੀ ਤੇਲੇ ਦੀ ਮਾਰ

ਤਪਾ ਮੰਡੀ, 24 ਮਾਰਚ (ਵਿਜੇ ਸ਼ਰਮਾ)-ਜਿੱਥੇ ਪੂਰਾ ਦੇਸ਼ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਜੂਝ ਰਿਹਾ ਹੈ, ਉੱਥੇ ਤਪਾ ਖੇਤਰ ਦੇ ਕਿਸਾਨ ਕਣਕ ਦੀ ਫ਼ਸਲ ਨੂੰ ਲੱਗੇ ਤੇਲੇ ਦੀ ਬਿਮਾਰੀ ਤੋਂ ਡਾਢੇ ਪ੍ਰੇਸ਼ਾਨ ਹੋ ਰਹੇ ਹਨ, ਜਿਸ ਕਰ ਕੇ ਕਿਸਾਨਾਂ ਵਲੋਂ ਤੇਲੇ ਦੀ ਪੈ ਰਹੀ ...

ਪੂਰੀ ਖ਼ਬਰ »

ਫ਼ੈਕਟਰੀਆਂ ਤੇ ਕਾਰਖ਼ਾਨਿਆਂ ਦੀ ਚੈਕਿੰਗ ਕਰਨ ਦੀ ਮੰਗ

ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਕਰੋਨਾ ਵਾਇਰਸ ਫੈਲਣ ਦੇ ਖ਼ਤਰੇ ਕਾਰਨ ਪੰਜਾਬ ਵਿਚ ਕਰਫ਼ਿਊ ਲਗਾਇਆ ਗਿਆ ਹੈ ਅਤੇ ਇਸ ਦੀ ਆਮ ਲੋਕਾਂ 'ਤੇ ਪੁਲਿਸ ਵਲੋਂ ਸਖ਼ਤੀ ਵੀ ਕੀਤੀ ਜਾ ਰਹੀ ਹੈ | ਕਰਫ਼ਿਊ ਦੇ ਬਾਵਜੂਦ ਫ਼ੈਕਟਰੀ ਮਾਲਕ ਮਜ਼ਦੂਰਾਂ ਤੋਂ ਜਬਰੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਵਪਾਰ ਹੋਇਆ ਠੱਪ

ਤਪਾ ਮੰਡੀ, 24 ਮਾਰਚ (ਵਿਜੇ ਸ਼ਰਮਾ)-ਪੂਰੇ ਦੇਸ਼ ਅੰਦਰ ਫੈਲੇ ਨੋਵਲ ਕੋਰੋਨਾ ਵਾਇਰਸ ਨੂੰ ਲੈ ਕੇ ਹਰ ਨਾਗਰਿਕ ਇਸ ਨਾਮੁਰਾਦ ਬਿਮਾਰੀ ਤੋਂ ਪ੍ਰੇਸ਼ਾਨ ਹੋ ਰਿਹਾ ਹੈ | ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਹਰ ਰੋਜ਼ ਜਨਤਾ ਨੂੰ ਆਪਣੇ ਘਰਾਂ ਅੰਦਰ ਰਹਿਣ ਦੀਆਂ ਅਪੀਲਾਂ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਤੇ ਭਾਈ ਜਵੰਦਾ ਜੀ ਨੌਜਵਾਨ ਸਭਾ ਵਲੋਂ ਸੜਕਾਂ ਨੂੰ ਸੈਨੇਟਾਈਜ਼ ਕਰਨ ਦਾ ਸ਼ੁਰੂ ਕੀਤਾ ਕੰਮ

ਲੁਧਿਆਣਾ, 24 ਮਾਰਚ (ਕਵਿਤਾ ਖੁੱਲਰ)- ਕੋਰੋਨਾ ਵਾਇਰਸ ਦੇ ਸੰਭਾਵਿਤ ਖਤਰੇ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੇ ਨਾਲ ਸਮਾਜ ਸੇਵਾ ਸੰਸਥਾਵਾਂ ਵੀ ਆਪਣੇ ਪੱਧਰ 'ਤੇ ਉਪਰਾਲੇ ਕਰ ਰਹੀਆਂ ਹਨ | ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਅਤੇ ਭਾਈ ਜਵੰਦਾ ਜੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚੁੱਕੇ ਕਦਮ ਸ਼ਲਾਘਾਯੋਗ- ਡਾਕਟਰ ਜਥੇਬੰਦੀ

ਲੁਧਿਆਣਾ, 24 ਮਾਰਚ (ਸਲੇਮਪੁਰੀ)-ਡਾਕਟਰਾਂ ਦੀ ਜਥੇਬੰਦੀ ਇੰਡੀਅਨ ਡਾਕਟਰਜ਼ ਫਾਰ ਪੀਸ ਐਾਡ ਡਿਵੈਲਪਮੈਂਟ (ਆਈ.ਡੀ.ਪੀ.ਡੀ) ਨੇ ਪ੍ਰਧਾਨ ਮੰਤਰੀ ਵਲੋਂ ਕੋਵਿਡ-19 ਨਾਲ ਲੜਨ ਲਈ ਚੁੱਕੇ ਕਦਮਾਂ 'ਤੇ ਤਸੱਲੀ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੁਆਰਾ ਐਲਾਨੇ ਗਏ ...

ਪੂਰੀ ਖ਼ਬਰ »

ਲੁਧਿਆਣਾ 'ਚ ਕਰਫਿਊ ਦੇ ਦੂਜੇ ਦਿਨ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਫਲੈਗ ਮਾਰਚ

ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਸੂਬਾ ਸਰਕਾਰ ਵਲੋਂ ਲਗਾਇਆ ਗਿਆ ਕਰਫਿਊ ਸ਼ਹਿਰ ਵਿਚ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਇਸ ਦੌਰਾਨ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੇ ਕਰਫਿਊ ਦੀ ਉਲੰਘਣਾ ਕਰਨ ਵਾਲੇ 15 ਵਿਅਕਤੀਆਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX