ਚੰਡੀਗੜ੍ਹ, 24 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਵਿਚ ਕਰਫ਼ਿਊ ਲੱਗਣ ਦੇ ਬਾਅਦ ਤੋਂ ਪੁਲਿਸ ਨੇ ਸ਼ਹਿਰ ਅੰਦਰ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ | ਬਿਨਾਂ ਕਿਸੇ ਕੰਮ ਤੋਂ ਸ਼ਹਿਰ ਵਿਚ ਘੁੰਮਣ ਵਾਲੇ ਲੋਕਾਂ ਿਖ਼ਲਾਫ਼ ਪੁਲਿਸ ਮਾਮਲੇ ਦਰਜ ਕਰ ਰਹੀ ਹੈ ਜਦਕਿ 523 ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ | ਪੁਲਿਸ ਨੇ 29 ਲੋਕਾਂ ਿਖ਼ਲਾਫ਼ ਡੀ.ਸੀ ਦੇ ਹੁਕਮਾਂ ਦੀ ਪਾਲਨਾ ਨਾ ਕਰਨ 'ਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਮਾਮਲੇ ਦਰਜ ਕੀਤੇ ਹਨ | ਸ਼ਹਿਰ ਦੇ ਬਾਹਰੀ ਹਿੱਸਿਆਂ ਵਿਚ ਲੋਕਾਂ ਦੀ ਆਵਾਜਾਈ ਨੂੰ ਰੋਕਣ ਲਈ 38 ਨਾਕੇ ਲਗਾਏ ਗਏ ਹਨ ਜਦਕਿ ਸ਼ਹਿਰ ਦੇ ਅੰਦਰ ਵੀ ਪੁਲਿਸ ਟੀਮਾਂ ਅਤੇ ਪੀ.ਸੀ.ਆਰ. ਵਾਹਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕ ਰਹੇ ਹਨ | ਚੰਡੀਗੜ੍ਹ ਪੁਲਿਸ ਦੀ ਐਸ.ਐਸ.ਪੀ. ਨਿਲਾਬਰੀ ਜਗਦਲੇ ਵਲੋਂ ਖ਼ੁਦ ਸ਼ਹਿਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਜਿੱਥੇ ਵੀ ਉਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਕਿ ਲੋਕ ਡੀ.ਸੀ ਦੇ ਹੁਕਮਾਂ ਦੀ ਪਾਲਨਾ ਨਹੀਂ ਕਰ ਰਹੇ ਹਨ ਉੱਥੇ ਹੀ ਪੁਲਿਸ ਟੀਮਾਂ ਨੂੰ ਭੇਜ ਕੇ ਲੋਕਾਂ ਿਖ਼ਲਾਫ਼ ਕਾਰਵਾਈ ਕੀਤੀ ਜਾ ਰਹੀ ਹੈ | ਪੁਲਿਸ ਨੇ ਲੋਕਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਕਾਨੰੂਨ ਦੀ ਉਲੰਘਣਾ ਨਾ ਕਰਨ ਕਿਉਂਕਿ ਅਜਿਹਾ ਕਰਨ ਵਾਲਿਆਂ ਿਖ਼ਲਾਫ਼ ਪੁਲਿਸ ਬਣਦੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ | ਮੰਗਲਵਾਰ ਸ਼ਾਮ ਸਮੇਂ ਤੱਕ ਪੁਲਿਸ ਵਲੋਂ ਸ਼ਹਿਰ ਵਿਚ 232 ਵਾਹਨਾਂ ਨੂੰ ਕਾਬੂ ਕੀਤਾ ਗਿਆ ਸੀ ਜਿਨ੍ਹਾਂ 'ਚੋਂ 40 ਵਾਹਨਾਂ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ |
ਲੋੜ ਪੈਣ 'ਤੇ ਬਜ਼ੁਰਗ ਅਤੇ ਗਰਭਵਤੀ ਮਹਿਲਾਵਾਂ 112 ਨੰ 'ਤੇ ਕਾਲ ਕਰਨ, ਪੁਲਿਸ ਹਰ ਮਦਦ ਪਹੰੁਚਾਏਗੀ |
ਚੰਡੀਗੜ੍ਹ, 24 ਮਾਰਚ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਾਸਲ ਦੇ ਮੀਤ ਪ੍ਰਧਾਨ ਰਾਹੁਲ ਕੁਮਾਰ ਨੇ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਪੈਦਾ ਹੋਏ ਹਾਲਾਤਾਂ ਵਿਚ ਲੋੜਵੰਦਾਂ ਦੀ ਮਦਦ ਲਈ ਕੌਾਸਲ ਦਾ ਬਕਾਇਆ ਫ਼ੰਡ ਦਾਨ ਕਰਨ ਲਈ ਪ੍ਰਵਾਨਗੀ ਮੰਗੀ ਹੈ | ...
ਚੰਡੀਗੜ੍ਹ, 24 ਮਾਰਚ (ਆਰ.ਐਸ.ਲਿਬਰੇਟ)- ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦਵਾਈਆਂ ਦੀਆਂ ਦੁਕਾਨਾਂ ਕਰਫ਼ਿਊ ਦੌਰਾਨ ਖੋਲ੍ਹਣ ਦੇ ਨਾਲ ਹੋਮ ਡਲਿਵਰੀ ਦੀ ਸਹੂਲਤ ਦਿੰਦੇ ਤਿੰਨ ਸੰਪਰਕ ਨੰਬਰ ਜਾਰੀ ਕੀਤੇ ਹਨ, ਇਸ ਤੋਂ ਇਲਾਵਾ ਦੁਕਾਨਾਂ ਵੀ ਖੁੱਲ੍ਹੀਆਂ ਰਹਿਣਗੀਆਂ ਪਰ ...
ਚੰਡੀਗੜ੍ਹ, 24 ਮਾਰਚ (ਆਰ.ਐਸ.ਲਿਬਰੇਟ)-ਕੋਰੋਨਾ ਵਾਇਰਸ ਵਿਰੁੱਧ ਲੜਾਈ ਦੀਆਂ ਅਮਲੀ ਗਤੀਵਿਧੀਆਂ ਦੇ ਮੱਦੇ ਨਜ਼ਰ ਈ-ਸੰਪਰਕ ਕੇਂਦਰ ਬੰਦ ਹੋ ਜਾਣ ਕਾਰਨ ਚੰਡੀਗੜ੍ਹ ਨਗਰ ਨਿਗਮ ਨੇ ਜਾਇਦਾਦ ਕਰ ਅਤੇ ਪਾਣੀ ਦੇ ਬਿੱਲ ਜਮ੍ਹਾਂ ਕਰਨ ਦੀ ਤਰੀਕ 15 ਅਪ੍ਰੈਲ ਤੱਕ ਵਧਾ ਦਿੱਤੀ ਹੈ | ...
ਚੰਡੀਗੜ੍ਹ, 24 ਮਾਰਚ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਲਈ ਅੱਜ ਦਾ ਦਿਨ ਕਾਫ਼ੀ ਰਾਹਤ ਵਾਲਾ ਰਿਹਾ | ਅੱਜ ਕੋਰੋਨਾ ਵਾਇਰਸ ਪਾਜ਼ੀਟਿਵ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਜਿਨ੍ਹਾਂ 6 ਮਰੀਜ਼ਾਂ ਦੇ ਨਮੂਨੇ ਲਏ ਗਏ ਸਨ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ | ...
ਚੰਡੀਗੜ੍ਹ, 24 ਮਾਰਚ (ਵਿਕਰਮਜੀਤ ਸਿੰਘ ਮਾਨ)-ਕੋਰੋਨਾ ਵਾਇਰਸ ਦੇ ਕਹਿਰ ਨਾਲ ਲੜਨ ਲਈ ਜਿੱਥੇ ਮੈਡੀਕਲ, ਪੁਲਿਸ, ਪ੍ਰਸ਼ਾਸਨ ਅਤੇ ਮੀਡੀਆ ਮੈਦਾਨ ਵਿਚ ਹੈ ਉੱਥੇ ਅੱਜ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ...
ਚੰਡੀਗੜ੍ਹ, 24 ਮਾਰਚ (ਆਰ.ਐਸ.ਲਿਬਰੇਟ)-ਕੋਰੋਨਾ ਵਾਇਰਸ ਫੈਲਣ ਤੇ ਕਰਫ਼ਿਊ ਕਾਰਨ ਬਣੀ ਸਥਿਤੀ 'ਤੇ ਖ਼ੁਰਾਕ ਅਤੇ ਸਪਲਾਈ ਵਿਭਾਗ, ਯੂਟੀ, ਚੰਡੀਗੜ੍ਹ ਆਉਣ ਵਾਲੇ ਅਪ੍ਰੈਲ ਤੇ ਮਈ ਮਹੀਨੇ ਦੇ ਰਾਸ਼ਨ ਦੀ ਸਬਸਿਡੀ ਲਾਭਪਾਤਰੀਆਂ ਦੇ ਖਾਤੇ ਵਿਚ ਅਗਾਊਾ ਜਾਰੀ ਕਰੇਗਾ | ਕੋਵਿਡ-19 ...
ਖਰੜ, 24 ਮਾਰਚ (ਜੰਡਪੁਰੀ)-ਪੰਜਾਬ ਪਾਵਰ ਕਾਰਪੋਰੇਸ਼ਨ ਸਬ-ਡਵੀਜ਼ਨ ਖਰੜ ਵਲੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਸਾਵਧਾਨੀ ਵਜੋਂ ਬਿਜਲੀ ਦੇ ਬਿੱਲਾਂ ਦੀ ਨਕਦ ਅਦਾਇਗੀ 'ਤੇ ਰੋਕ ਲਗਾਉਂਦਿਆਂ ਲੋਕਾਂ ਨੂੰ ਸਿਰਫ਼ ਚੈੱਕਾਂ ਰਾਹੀਂ ਹੀ ਬਿੱਲਾਂ ਦੀ ਅਦਾਇਗੀ ਕਰਨ ...
ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)-ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਕੋਰੋਨਾ ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਇਸ ...
ਮੁੱਲਾਂਪੁਰ ਗਰੀਬਦਾਸ, 24 ਮਾਰਚ (ਖੈਰਪੁਰ)-ਕਸਬਾ ਨਵਾਂਗਰਾਓ ਦੇ ਦਸਮੇਸ਼ ਨਗਰ, ਗੋਬਿੰਦ ਨਗਰ ਅਤੇ ਕਾਂਸਲ ਦੇ ਚਾਰ ਵਿਅਕਤੀ ਪਿਛਲੇ ਦਿਨੀਂ ਵਿਦੇਸ਼ ਤੋਂ ਪਰਤੇ ਹਨ | ਸਿਹਤ ਵਿਭਾਗ ਦੀ ਟੀਮ ਵਲੋਂ 14 ਦਿਨਾਂ ਦੇ ਲਈ ਘਰੋਂ ਬਾਹਰ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ ਹੈ | ...
ਮੁੱਲਾਂਪੁਰ ਗਰੀਬਦਾਸ, 24 ਮਾਰਚ (ਖੈਰਪੁਰ)-ਪਿੰਡ ਸ਼ੇਖਪੁਰਾ ਦੇ ਵਸਨੀਕ ਬਜ਼ੁਰਗ ਅਕਾਲੀ ਆਗੂ ਜਥੇਦਾਰ ਹਕੀਕਤ ਸਿੰਘ (90) ਨਹੀਂ ਰਹੇ | ਅਕਾਲੀ ਦਲ ਵਲੋਂ ਸਮੇਂ-ਸਮੇਂ ਸਿਰ ਪੰਜਾਬ ਲਈ ਕੀਤੇ ਸੰਘਰਸ਼ਾਂ ਅਤੇ ਲਗਾਏ ਮੋਰਚਿਆਂ ਦੌਰਾਨ ਜਥੇਦਾਰ ਹਕੀਕਤ ਸਿੰਘ ਆਪਣੇ ਸਾਥੀਆਂ ...
ਖਰੜ, 24 ਮਾਰਚ (ਜੰਡਪੁਰੀ)-ਅੱਜ ਗੁਰਦੁਆਰਾ ਤੇਗ਼ ਬਹਾਦਰ ਸਾਹਿਬ ਵਿਖੇ ਨਗਰ ਸੁਧਾਰ ਕਲਿਆਣ ਕਮੇਟੀ ਵਲੋਂ ਲੋਕਾਂ ਨੂੰ ਮੁਫ਼ਤ ਮਾਸਕ ਵੰਡੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬੂ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੀ ...
ਚੰਡੀਗੜ੍ਹ, 24 ਮਾਰਚ (ਆਰ. ਐਸ. ਲਿਬਰੇਟ)-ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ 'ਚ ਹਰ ਥਾਂ ਰਾਸ਼ਨ, ਦੁੱਧ ਤੇ ਫਲ-ਸਬਜ਼ੀਆਂ ਪਹੁੰਚਾਉਣ ਲਈ ਅਧਿਕਾਰੀ ਤੇ ਰੂਟ ਤੈਅ ਕਰਦੇ ਪੂਰੇ ਸ਼ਹਿਰ ਨੂੰ ਚਾਰ ਜ਼ੋਨਾਂ ਵਿਚ ਵੰਡ ਦਿੱਤਾ ਹੈ | ਜ਼ੋਨ ਵਾਈਜ਼ ਜੋਨ-1 ਵਿਚ ਸੈਕਟਰ 1, 2, 3, 4, 9,10, 11, 12, 14, 15, ...
ਪੰਚਕੂਲਾ, 24 ਮਾਰਚ (ਕਪਿਲ)-ਪੰਚਕੂਲਾ ਪੁਲਿਸ ਕਮਿਸ਼ਨਰ ਸੌਰਵ ਸਿੰਘ ਵਲੋਂ ਲਾਕਡਾਊਨ ਦੇ ਚਲਦਿਆਂ ਜ਼ਿਲ੍ਹੇ ਅੰਦਰ ਪੁਲਿਸ ਵਲੋਂ ਲਗਾਏ ਗਏ ਨਾਕਿਆਂ ਦੀ ਚੈਕਿੰਗ ਕੀਤੀ ਗਈ ਅਤੇ ਪੁਲਿਸ ਮੁਲਾਜ਼ਮਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ | ਇਸ ਮੌਕੇ ਗੱਲਬਾਤ ...
ਜ਼ੀਰਕਪੁਰ, 24 ਮਾਰਚ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਕਰਫਿਊ ਦੌਰਾਨ ਨਿਯਮ ਤੋੜਨ ਵਾਲੇ ਕਰੀਬ ਦੋ ਦਰਜਨ ਵਿਅਕਤੀਆਂ ਖਿਲਾਫ਼ ਮਾਮਲੇ ਦਰਜ ਕੀਤੇ ਹਨ | ਸਰਕਾਰ ਵਲੋਂ ਦੇਸ਼ ਵਿਚ ਫੈਲੀ ਭਿਆਨਕ ਬਿਮਾਰੀ ਦੇ ਮੱਦੇਨਜ਼ਰ ਕਰਫਿਊ ਲਗਾਉਣ ਦੇ ਫੇਸਲੇ ਦੀ ਪ੍ਰਵਾਹ ਨਾ ਕਰਨ ...
ਖਿਜਰਾਬਾਦ, 24 ਮਾਰਚ (ਰੋਹਿਤ ਗੁਪਤਾ)-ਰਾਜ ਸਰਕਾਰ ਵਲੋਂ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਲਗਾਏ ਕਰਫਿਊ ਦੌਰਾਨ ਅੱਜ ਦਿਨ ਵਿਚ ਬਿਲਕੁਲ ਵੀ ਢਿੱਲ-ਮੱਠ ਨਹੀਂ ਮਿਲੀ, ਪਰ ਇਲਾਕੇ ਦੇ ਸ਼ਰਾਬ ਦੇ ਠੇਕਿਆਂ ਤੇ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੁਕਮਾਂ ਨੂੰ ...
ਐੱਸ. ਏ. ਐੱਸ. ਨਗਰ, 24 ਮਾਰਚ (ਜਸਬੀਰ ਸਿੰਘ ਜੱਸੀ)-ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਅੱਜ ਮੁਹਾਲੀ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਅਤੇ ਸੈਕਟਰਾਂ ਅੰਦਰ ਦੁਕਾਨਾਂ ਲਗਪਗ ਬੰਦ ਰਹੀਆਂ ਅਤੇ ਜ਼ਿਆਦਾਤਰ ਲੋਕਾਂ ...
ਖਰੜ, 24 ਮਾਰਚ (ਜੰਡਪੁਰੀ)-ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਖਰੜ ਪੁਲਿਸ ਅਤੇ ਨਗਰ ਕੌਾਸਲ ਵਲੋਂ ਪੂਰੀ ਮੁਸ਼ਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ | ਇਸ ਸਬੰਧੀ ਅੱਜ ਖਰੜ ਦੇ ਡੀ. ਐੱਸ. ਪੀ. ਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ...
ਮੁੱਲਾਂਪੁਰ ਗਰੀਬਦਾਸ, 24 ਮਾਰਚ (ਦਿਲਬਰ ਸਿੰਘ ਖੈਰਪੁਰ)-ਕੋਰੋਨਾ ਵਾਇਰਸ ਕਾਰਨ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕਰਫਿਊ ਲਗਾਏ ਜਾਣ ਤੋਂ ਬਾਅਦ ਇਲਾਕੇ ਵਿਚ ਰੇਹੜੀ ਫੜ੍ਹੀ ਲਾ ਕੇ ਸ਼ਬਜੀ ਵੇਚਣ ਵਾਲੇ ਆਮ ਲੋਕਾਂ ਦੀ ਛਿੱਲ ਲਾਹ ਰਹੇ ਹਨ | ਅੱਜ ਅੋਮੈਕਸ ਸਿਟੀ ਦੇ ਸਾਹਮਣੇ ...
ਡੇਰਾਬੱਸੀ, 24 ਮਾਰਚ (ਗੁਰਮੀਤ ਸਿੰਘ)-ਡੇਰਾਬੱਸੀ ਦੇ ਨੇੜੇ ਵਸਦੇ ਚੰਡੀਗੜ੍ਹ ਅਤੇ ਮੁਹਾਲੀ ਸ਼ਹਿਰਾਂ ਅੰਦਰ ਕੋਰੋਨਾ ਵਾਇਰਸ ਨੇ ਕਈ ਲੋਕਾਂ ਨੂੰ ਆਪਣੀ ਜਕੜ 'ਚ ਲੈ ਲਿਆ ਹੈ | ਸਥਿਤੀ ਨੂੰ ਕੰਟਰੋਲ ਕਰਨ ਲਈ ਜਿੱਥੇ ਸਿਹਤ ਵਿਭਾਗ ਸਮੇਤ ਪੁਲਿਸ-ਪ੍ਰਸ਼ਾਸਨ ਵਲੋਂ ਦਿਨ-ਰਾਤ ...
ਮੁੱਲਾਂਪੁਰ ਗਰੀਬਦਾਸ, 24 ਮਾਰਚ (ਖੈਰਪੁਰ)-ਪਿੰਡ ਮਾਜਰਾ ਵਿਖੇ ਟੀ ਪੁਆਇੰਟ ਦੇ ਨੇੜੇ ਬੀਤੀ ਰਾਤ 3 ਕਮਰਿਆਂ ਦੇ ਜਿੰਦਰੇ ਤੋੜਕੇ ਸਾਮਾਨ ਚੋਰੀ ਹੋਣ ਦੀ ਖ਼ਬਰ ਹੈ | ਫਰੂਟ ਦੀ ਦੁਕਾਨ ਦੇ ਮਾਲਕ ਅਮਰ ਨਾਥ ਨੇ ਦੱਸਿਆ ਕਿ ਉਹ ਮਾਜਰਾ ਟੀ ਪੁਆਇੰਟ ਨੇੜੇ ਕਿਰਾਏ 'ਤੇ ਰਹਿੰਦੇ ...
ਮੁੱਲਾਂਪੁਰ ਗਰੀਬਦਾਸ, 24 ਮਾਰਚ (ਖੈਰਪੁਰ)-ਇਲਾਕੇ ਦੀ ਸਮਾਜ ਸੇਵੀ ਸੰਸਥਾ ਵਲੋਂ ਖੇਤਰ 'ਚ ਐਮਰਜੈਂਸੀ ਡਿਊਟੀ ਦੌਰਾਨ ਪੁਲਿਸ ਨੂੰ ਬਣਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਹੈ | ਇਸ ਸਬੰਧੀ ਸੰਸਥਾ ਦੇ ਵਲੰਟੀਅਰ ਭਾਈ ਹਰਜੀਤ ਸਿੰਘ ਹਰਮਨ, ਰਵਿੰਦਰ ਸਿੰਘ ਵਜੀਦਪੁਰ, ...
ਲਾਲੜੂ, 24 ਮਾਰਚ (ਰਾਜਬੀਰ ਸਿੰਘ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਲਗਾਏ ਕਰਫਿਊ ਦੌਰਾਨ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਨੇ ਦੋ ਦੁਕਾਨਦਾਰਾਂ ਅਤੇ ਤਿੰਨ ਮੋਟਰਸਾਈਕਲ ਚਾਲਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ...
ਕੁਰਾਲੀ, 24 ਮਾਰਚ (ਹਰਪ੍ਰੀਤ ਸਿੰਘ)-ਸਿਹਤ ਵਿਭਾਗ ਦੀ ਟੀਮ ਵਲੋਂ ਪ੍ਰਸ਼ਾਸਨ ਦੀ ਮਦਦ ਨਾਲ ਅੱਜ ਵਿਦੇਸ਼ਾਂ ਤੋਂ ਆਏ 13 ਵਿਅਕਤੀਆਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਘਰਾਂ ਵਿਚ ਰਹਿਣ ਦੀ ਹਦਾਇਤ ਕੀਤੀ, ਜਿਸ ਕਾਰਨ ਸਥਾਨਕ ਸ਼ਹਿਰ ਵਿਚ ਕੋਰੋਨਾ ਵਾਇਰਸ ਕਾਰਨ ਸ਼ਹਿਰ ਦੇ ...
ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਅੰਦਰ ਕਰਫ਼ਿਊ ਲਗਾਉਣ ਸਬੰਧੀ ਲਿਆ ਗਿਆ ਫ਼ੈਸਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਵਿਸ਼ਵ ਪੱਧਰ 'ਤੇ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਕੋਰੋਨਾ ...
ਖਰੜ, 24 ਮਾਰਚ (ਗੁਰਮੁੱਖ ਸਿੰਘ ਮਾਨ)-ਕਰਫ਼ਿਊ ਦੌਰਾਨ ਖਰੜ ਦੇ ਸਬ-ਰਜਿਸਟਰਾਰ ਗੁਰਮੰਦਰ ਸਿੰਘ, ਤਹਿਸੀਲਦਾਰ ਮਨਦੀਪ ਸਿੰਘ ਢਿੱਲੋਂ ਤੇ ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਵਲੋਂ ਸਾਂਝੇ ਤੌਰ 'ਤੇ ਆਪਣੀ ਟੀਮ ਸਮੇਤ ਸਬ-ਡਵੀਜ਼ਨ ਅੰਦਰ ਲਾਊਡ ਸਪੀਕਰ ਰਾਹੀਂ ਅਨਾਊਾਸਮੈਂਟ ...
ਪੰਚਕੂਲਾ, 24 ਮਾਰਚ (ਕਪਿਲ)-ਅੱਜ 25 ਮਾਰਚ ਤੋਂ ਚੇਤ ਦੇ ਨਰਾਤੇ ਸ਼ੁਰੂ ਹੋ ਰਹੇ ਹਨ ਅਤੇ ਪੰਚਕੂਲਾ ਸਥਿਤ ਪ੍ਰਾਚੀਨ ਸ਼ਕਤੀ ਪੀਠ ਸ੍ਰੀ ਮਾਤਾ ਮਨਸਾ ਦੇਵੀ ਮੰਦਰ ਵਿਖੇ ਕਰੀਬ 200 ਸਾਲਾਂ ਵਿਚ ਪਹਿਲੀ ਵਾਰ ਬਿਨਾਂ ਸ਼ਰਧਾਲੂਆਂ ਤੋਂ ਪਾਠ-ਪੂਜਾ ਕੀਤੀ ਜਾਵੇਗੀ | ਕੋਰੋਨਾ ਵਾਇਰਸ ...
ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)-ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਵਸਨੀਕਾਂ ਲਈ ਦੇਰ ਰਾਤ ਕਰਫਿਊ ਦੌਰਾਨ ਢਿੱਲ ਦੇਣ ਦਾ ਐਲਾਨ ਕੀਤਾ ਹੈ ਅਤੇ ਫੈਸਲਾ ਕੀਤਾ ਗਿਆ ਹੈ ਕਿ ਲੋਕਾਂ ਨੂੰ ਘਰ-ਘਰ ਜਾ ਕੇ ਦੁੱਧ, ਦਵਾਈ ਅਤੇ ਭੋਜਨ ਪਦਾਰਥਾਂ ਦੀ ਸਪਲਾਈ ਅੱਜ 25 ...
ਲਾਲੜੂ, 24 ਮਾਰਚ (ਰਾਜਬੀਰ ਸਿੰਘ)-ਭਾਵੇਂ ਕਿ ਕਰਫਿਊ ਦੌਰਾਨ ਪ੍ਰਸ਼ਾਸਨ ਨੇ ਕੈਮਿਸਟ ਦੀਆਂ ਦੁਕਾਨਾਂ ਨੂੰ 24 ਘੰਟੇ ਦੀ ਛੂਟ ਦਿੱਤੀ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਦਵਾਈਆਂ ਦੀਆਂ ਦੁਕਾਨਾਂ ਬੰਦ ਨਜ਼ਰ ਆ ਰਹੀਆਂ ਹਨ | ਇਸ ਨਾਲ ਜਿੱਥੇ ਸਰਕਾਰੀ ਹਸਪਤਾਲ ਸਮੇਤ ਹੋਰ ...
ਮੁੱਲਾਂਪੁਰ ਗਰੀਬਦਾਸ, 24 ਮਾਰਚ (ਖੈਰਪੁਰ)-ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਸਥਿਤ ਇਤਿਹਾਸਕ ਮਾਤਾ ਜੈਅੰਤੀ ਦੇਵੀ ਮੰਦਰ ਅਤੇ ਪ੍ਰਾਚੀਨ ਸ਼ਿਵ ਮੰਦਰ ਦੇ ਪ੍ਰਬੰਧਕਾਂ ਵਲੋਂ 31 ਮਾਰਚ ਤੱਕ ਮੰਦਰਾਂ ਦੇ ਕਪਾਟ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ਸਬੰਧੀ ਮਾਤਾ ...
ਐੱਸ. ਏ. ਐੱਸ. ਨਗਰ, 24 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਡਿਪਟੀ ਕਮਿਸ਼ਨਰ ਮੁਹਾਲੀ ਵਲੋਂ ਜਨਤਾ ਨੂੰ ਕਰਫ਼ਿਊ ਵਿਚ ਢਿੱਲ ਨਾ ਦੇਣ ਅਤੇ ਜ਼ਰੂਰੀ ਵਸਤੂਆਂ ਦੀ ਸਪਲਾਈ ਘਰ-ਘਰ ਦੇਣ ਦੇ ਲਏ ਗਏ ਫ਼ੈਸਲੇ ਦੀ ਆਮ ਲੋਕਾਂ ਨੇ ਸ਼ਲਾਘਾ ਕੀਤੀ ਹੈ | ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ...
ਖਰੜ, 24 ਮਾਰਚ (ਗੁਰਮੁੱਖ ਸਿੰਘ ਮਾਨ)-ਵਿਦੇਸ਼ਾਂ ਤੋਂ ਆਏ ਵਿਅਕਤੀਆਂ ਦੀ ਸ਼ਨਾਖਤ ਲਈ ਸਰਕਾਰ ਵਲੋਂ ਜੋ ਖਰੜ ਪ੍ਰਸ਼ਾਸਨ ਨੂੰ 115 ਵਿਅਕਤੀਆਂ ਦੀ ਸੂਚੀ ਭੇਜੀ ਗਈ ਹੈ, ਉਸ 'ਚੋਂ 86 ਵਿਅਕਤੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਆਪਣੇ-ਆਪਣੇ ਘਰਾਂ ਅੰਦਰ ਹੀ ਇਕਾਂਤਵਾਸ ਵਿਚ ...
ਕੁਰਾਲੀ, 24 ਮਾਰਚ (ਹਰਪ੍ਰੀਤ ਸਿੰਘ)-ਕੋਰੋਨਾ ਵਾਇਰਸ ਦੀ ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਸੂਬੇ ਅੰਦਰ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਪਰ ਕੁਰਾਲੀ ਸ਼ਹਿਰ ਅੰਦਰ ਅੱਜ ਲੋਕਾਂ ਵਲੋਂ ਕਰਫ਼ਿਊ ਨੂੰ ਵੀ ਗੰਭੀਰਤਾ ਨਾਲ ਨਾ ਲੈਂਦੇ ਹੋਏ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX