ਤਾਜਾ ਖ਼ਬਰਾਂ


58 ਦਿਨਾਂ ਬਾਅਦ ਬੀਆਰਓ ਨੇ ਸ਼੍ਰੀਨਗਰ-ਲੇਹ ਹਾਈਵੇ ਨੂੰ ਟ੍ਰੈਫਿਕ ਲਈ ਖੋਲ੍ਹਿਆ
. . .  53 minutes ago
ਸ੍ਰੀਨਗਰ, 28 ਫਰਵਰੀ - 58 ਦਿਨ ਬਾਅਦ, ਬੀਆਰਓ ਨੇ ਸ਼੍ਰੀਨਗਰ-ਲੇਹ ਹਾਈਵੇ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਹੈ । ਇਕ ਫੌਜੀ ਅਧਿਕਾਰੀ ਨੇ ਕਿਹਾ, ਲੱਦਾਖ ਦੇ ਲੋਕਾਂ ਲਈ ਹੋਰ ਖੇਤਰਾਂ ਨਾਲ ਜੁੜਨਾ ਸੌਖਾ ਹੋ ਜਾਵੇਗਾ। ਇਸ ਖੇਤਰ ਵਿਚ ...
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਗਰੇਜੂਏਟ ਲੜਕੀ ਨੇ ਕੀਤੀ ਆਤਮਹੱਤਿਆ
. . .  about 1 hour ago
ਬੁਢਲਾਡਾ ,28 ਫਰਵਰੀ (ਸੁਨੀਲ ਮਨਚੰਦਾ)-ਨੇੜਲੇ ਪਿੰਡ ਗੁਰਨੇ ਖੁਰਦ ਵਿਖੇ ਆਪਣੀ ਅਗਲੇਰੀ ਪੜਾਈ ਦਾ ਖਰਚਾ ਚਲਾਉਣ ਲਈ ਸਿਲਾਈ ਕਢਾਈ ਦਾ ਕੰਮ ਕਰਨ ਵਾਲੀ 21 ਸਾਲਾਂ ਨੌਜਵਾਨ ਲੜਕੀ ਵੱਲੋਂ ਜ਼ਹਿਰੀਲੀ ਚੀਜ਼ ...
ਥਾਣਾ ਲੋਪੋਕੇ ਦੀ ਪੁਲਿਸ ਵੱਲੋਂ 58 ਲੱਖ 60 ਹਜ਼ਾਰ ਦੀ ਡਰੱਗ ਮਨੀ ਹੋਰ ਬਰਾਮਦ
. . .  about 2 hours ago
ਲੋਪੋਕੇ, 28 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਸ਼੍ਰੀ ਧਰੁਵ ਦਹੀਆ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਡੀਐਸਪੀ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਥਾਣਾ ਲੋਪੋਕੇ ਦੇ ਮੁਖੀ ਹਰਪਾਲ ਸਿੰਘ ਸਾਹਿਬ ਵੱਲੋਂ ਬੀਤੀ ਦਿਨੀਂ ਸਰਹੱਦੀ ...
ਜੰਡਿਆਲਾ ਗੁਰੂ ਨਜਦੀਕ ਗਹਿਰੀ ਮੰਡੀ ਵਿਖੇ ਰੇਲ ਰੋਕੋ ਅੰਦੋਲਨ 158ਵੇਂ ਦਿਨ ਵੀ ਨਿਰੰਤਰ ਜਾਰੀ
. . .  about 3 hours ago
ਜੰਡਿਆਲਾ ਗੁਰੂ, 28 ਫਰਵਰੀ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਨਜਦੀਕ ਗਹਿਰੀ ਮੰਡੀ ਵਿਖੇ ਕਾਲੇ...
ਜੰਡਿਆਲਾ ਮੰਜਕੀ ਵਿੱਚ ਤੇਲ ਤੇ ਗੈਸ ਕੀਮਤਾਂ ਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  about 3 hours ago
ਜੰਡਿਆਲਾ ਮੰਜਕੀ, 28 ਫਰਵਰੀ (ਸੁਰਜੀਤ ਸਿੰਘ ਜੰਡਿਆਲਾ) - ਸੀਪੀਆਈ(ਐਮ)ਵੱਲੋਂ ਲਗਾਤਾਰ ਵਧ ਰਹੀਆਂ ਗੈਸ,ਪੈਟਰੋਲ,ਡੀਜ਼ਲ ਦੀਆਂ ਕੀਮਤਾਂ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਰੋਸ ਮਾਰਚ ਕਰਨ ਤੋਂ ਬਾਅਦ...
ਜੋ ਵੀ ਭਾਰਤ ਨੂੰ ਪਿਆਰ ਕਰਦਾ ਹੈ, ਉਹ ਕਿਸਾਨਾਂ ਦੇ ਖਿਲਾਫ ਨਹੀਂ ਜਾ ਸਕਦਾ - ਕੇਜਰੀਵਾਲ
. . .  about 3 hours ago
ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਨੀਅਤ ਠੀਕ ਨਹੀਂ, ਕਿਸਾਨਾਂ 'ਤੇ ਕਰ ਰਹੀ ਜੁਲਮ - ਕੇਜਰੀਵਾਲ
. . .  about 3 hours ago
ਦਿੱਲੀ 'ਚ ਬਿਜਲੀ ਕੰਪਨੀਆਂ ਹੁਣ ਚੂੰ ਤੱਕ ਨਹੀਂ ਕਰਦੀਆਂ - ਕੇਜਰੀਵਾਲ
. . .  about 3 hours ago
ਜੇਕਰ ਕਾਰਪੋਰੇਟਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਸਕਦੇ ਹਨ ਤਾਂ ਕਿਸਾਨਾਂ ਦੇ ਕਿਉਂ ਨਹੀਂ - ਕੇਜਰੀਵਾਲ
. . .  about 3 hours ago
ਮੇਰਠ ਮਹਾਂਪੰਚਾਇਤ ’ਚ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਹਨ ਕੇਜਰੀਵਾਲ
. . .  about 3 hours ago
ਮੇਰਠ, 28 ਫਰਵਰੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੇਰਠ ਮਹਾਂਪੰਚਾਇਤ ’ਚ ਕਿਸਾਨਾਂ ਨੂੰ ਸੰਬੋਧਨ...
ਸੰਗਰੂਰ 'ਚ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਵਲੋਂ ਪ੍ਰਦਰਸ਼ਨ
. . .  about 4 hours ago
ਸੰਗਰੂਰ, 28 ਫਰਵਰੀ (ਧੀਰਜ ਪਸ਼ੋਰੀਆ) - ਪੰਜਾਬ ਦੇ ਸੈਂਕੜੇ ਬੇਰੁਜ਼ਗਾਰਾਂ ਵਲੋਂ ਸੰਗਰੂਰ ਸਥਿਤ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ...
ਸਕੂਟੀ 'ਤੇ ਜਾ ਰਹੀਆਂ ਮਾਂ-ਧੀ ਨੂੰ ਲੁੱਟ ਦੀ ਨੀਅਤ ਨਾਲ ਸੁੱਟਿਆ, ਮਾਂ ਦੀ ਮੌਤ, ਲੁਟੇਰੇ ਕਾਬੂ
. . .  about 4 hours ago
ਊਧਨਵਾਲ (ਬਟਾਲਾ), 28 ਫਰਵਰੀ (ਪਰਗਟ ਸਿੰਘ) - ਇਕ ਮਾਂ ਤੇ ਉਸ ਦੀ ਬੇਟੀ ਸਕੂਟੀ 'ਤੇ ਦਵਾਈ ਲੈਣ ਜਾ ਰਹੀਆਂ ਨੂੰ ਨੇੜੇ ਊਧਨਵਾਲ ਵਿਖੇ ਦੋ ਨੌਜਵਾਨਾਂ ਵਲੋਂ ਸਾਈਡ ਮਾਰ ਕੇ ਸੁੱਟ ਦਿੱਤਾ...
ਲੁਧਿਆਣਾ : ਦੋ ਤਸਕਰ 10 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ
. . .  about 4 hours ago
ਲੁਧਿਆਣਾ, 28 ਫਰਵਰੀ (ਪਰਮਿੰਦਰ ਸਿੰਘ ਆਹੂਜਾ) - ਐੱਸਟੀਐੱਫ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ...
ਤੇਜ਼ ਰਫ਼ਤਾਰ ਬੱਸ ਦੀ ਲਪੇਟ ’ਚ ਬਜ਼ੁਰਗ ਔਰਤ ਦੀ ਮੌਤ
. . .  about 5 hours ago
ਗੁਰਾਇਆ, 28 ਫਰਵਰੀ ( ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਥਾਣਾ ਸਾਹਮਣੇ ਬਣੇ ਪੁੱਲ ਥੱਲੇ ਸਰਵਿਸ ਲਾਇਨ 'ਤੇ ਇੱਕ ਤੇਜ਼ ਰਫ਼ਤਾਰ ਬੱਸ ਅਤੇ ਮੋਟਰਸਾਇਕਲ ਦੀ ਟੱਕਰ ’ਚ...
ਕਮਿਊਨਿਟੀ ਹੈਲਥ ਸੈਂਟਰ ਘਨੌਰ ਵਿਚ ਵਾਧਾ ਅਤੇ ਨਵੀਕਰਨ ਕਰਨ ਲਈ ਸਿਹਤ ਮੰਤਰੀ ਵੱਲੋਂ ਰੱਖਿਆ ਨੀਂਹ ਪੱਥਰ
. . .  about 5 hours ago
ਘਨੌਰ, 28 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ)- ਪਟਿਆਲਾ ਜਿਲੇ ਦੇ ਕਸਬਾ ਘਨੌਰ ਵਿਖੇ ਅੱਜ ਐਤਵਾਰ ਨੂੰ ਸਿਹਤ ਪਰਿਵਾਰ ਭਲਾਈ ਅਤੇ ਕਿਰਤ...
ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਸਿੱਖ ਜਥੇਬੰਦੀਆਂ ਵੱਲੋ ਕੇਂਦਰ ਸਰਕਾਰ ਖਿਲਾਫ ਰੋਸ ਮਾਰਚ
. . .  about 5 hours ago
ਸੁਲਤਾਨਵਿੰਡ, 28 ਫਰਵਰੀ (ਗੁਰਨਾਮ ਸਿੰਘ ਬੁੱਟਰ) - ਕੇਂਦਰ ਸਰਕਾਰ ਦੀਆ ਕਿਸਾਨ ਮਾਰੂ ਨੀਤੀਆਂ ਖਿਲਾਫ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਨਿਊ ਅੰਮ੍ਰਿਤਸਰ ਦੇ...
ਲੁਟੇਰੇਆਂ ਨੇ ਬੱਚੇ ਸਾਹਮਣੇ ਮਾਂ ਦੀ ਚਾਕੂ ਮਾਰ ਕੇ ਕੀਤੀ ਹੱਤਿਆ, 25 ਸਾਲਾ ਸਿਮਰਨ ਪਟਿਆਲਾ ਵਿਆਹੀ ਹੋਈ ਸੀ
. . .  about 5 hours ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਦੇ ਆਦਰਸ਼ ਨਗਰ ਥਾਣਾ ਇਲਾਕੇ ਵਿਚ ਚੈਨ ਸਨੈਚਿੰਗ ਦੀ ਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ...
ਕੋਰੋਨਾ ਪਾਜ਼ੀਟਿਵ ਸੁੱਖ ਸਰਕਾਰੀਆ ਇਕਾਂਤਵਾਸ ਪਰ ਜ਼ਰੂਰੀ ਫਾਈਲਾਂ ਦਾ ਕੰਮ ਵੀ ਨਿਬੇੜ ਰਹੇ ਹਨ
. . .  about 5 hours ago
ਅਜਨਾਲਾ, 28 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) -ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਹੈ ਕਿ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਉਨ੍ਹਾਂ ਨੇ ਆਪਣੇ...
ਇਸਰੋ ਨੇ ਆਪਣੇ ਲਾਂਚ ਵਿਚ ਪੁਲਾੜ 'ਚ ਭੇਜੀ ਭਗਵਤ ਗੀਤਾ ਤੇ ਮੋਦੀ ਦੀ ਫ਼ੋਟੋ
. . .  about 6 hours ago
ਬੈਂਗਲੁਰੂ, 28 ਫਰਵਰੀ - ਇਸਰੋ ਵਲੋਂ ਸਾਲ ਦਾ ਪਹਿਲਾ ਮਿਸ਼ਨ ਅਮੈਜੋਨੀਆ ਲਾਂਚ ਕੀਤਾ ਗਿਆ। ਇਸ ਦੇ ਨਾਲ ਹੀ ਪੁਲਾੜ ਵਿਚ ਭਗਵਤ ਗੀਤਾ...
12ਵਾਂ ਵੈਟਨਰੀ ਇੰਸਪੈਕਟਰ ਦਿਵਸ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਨਾਇਆ ਜਾਵੇਗਾ
. . .  about 6 hours ago
ਪਠਾਨਕੋਟ, 28 ਫਰਵਰੀ (ਸੰਧੂ) - ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ‌‌ ਵੱਲੋਂ 12ਵਾਂ‌ ਇੰਸਪੈਕਟਰ ਦਿਵਸ ਸੂਬਾ ਪ੍ਰਧਾਨ...
ਪੰਜਾਬ ਸਮੇਤ 6 ਰਾਜਾਂ ਵਿਚ ਕੋਰੋਨਾ ਕੇਸਾਂ ਵਿਚ ਭਾਰੀ ਵਾਧਾ - ਭਾਰਤ ਸਰਕਾਰ
. . .  about 6 hours ago
ਨਵੀਂ ਦਿੱਲੀ, 28 ਫਰਵਰੀ - ਭਾਰਤ ਸਰਕਾਰ ਨੇ ਕਿਹਾ ਹੈ ਕਿ ਮਹਾਰਾਸ਼ਟਰ, ਕੇਰਲਾ, ਪੰਜਾਬ, ਕਰਨਾਟਕਾ, ਤਾਮਿਲਨਾਡੂ ਤੇ ਗੁਜਰਾਤ ਵਿਚ ਕੋਵਿਡ 19 ਦੇ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਇਨ੍ਹਾਂ 6 ਰਾਜਾਂ...
ਜਵਾਈ ਵਲੋਂ ਪਤਨੀ ਦਾ ਬੇਹਿਰਮੀ ਨਾਲ ਕਤਲ
. . .  about 7 hours ago
ਮਾਹਿਲਪੁਰ 28 ਫਰਵਰੀ (ਦੀਪਕ ਅਗਨੀਹੋਤਰੀ)-ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਬਘੌਰਾ ਵਿਖੇ ਇਕ ਜਵਾਈ ਵਲੋਂ ਆਪਣੀ ਪਤਨੀ ਦਾ ਬੇਹਿਰਮੀ ਨਾਲ ਕਤਲ ਕਰਕੇ ਸੱਸ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੇ ਮੁੱਖ ਅੰਸ਼
. . .  about 7 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੇ ਮੁੱਖ ਅੰਸ਼...
ਗੁਰੂ ਰਵਿਦਾਸ ਜੀ ਨੇ ਸਮਾਜ ਦੀਆਂ ਕੁਰੀਤੀਆਂ ਦੀ ਕੀਤੀ ਗੱਲ - ਮੋਦੀ
. . .  about 7 hours ago
ਪਾਰਸ ਤੋਂ ਵੀ ਮਹੱਤਵਪੂਰਨ ਹੈ ਪਾਣੀ - ਮੋਦੀ
. . .  1 minute ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਚੇਤ ਸੰਮਤ 552

ਰੂਪਨਗਰ

ਜ਼ਿਲ੍ਹੇ 'ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 600 ਜਣੇ ਥਾਣੇ ਡੱਕੇ

ਰੂਪਨਗਰ, 24 ਮਾਰਚ (ਸਤਨਾਮ ਸਿੰਘ ਸੱਤੀ)-ਅੱਜ ਕਰਫ਼ਿਊ ਦੌਰਾਨ ਵੀ ਲੋਕ ਇੰਨੇ ਗੰਭੀਰ ਨਹੀਂ ਹਨ ਜਿਸ ਕਰ ਕੇ ਅੱਜ ਪੁਲਿਸ ਨੂੰ ਕੁਝ ਲੋਕਾਂ ਦੀ ਬੇਸਮਝੀ ਕਾਰਨ ਡੰਡੇ ਨਾਲ ਕਰਫ਼ਿਊ ਲਾਗੂ ਕਰਾਉਣਾ ਪਿਆ। ਕਰਫ਼ਿਊ ਦੇ ਦੂਜੇ ਦਿਨ ਲੋਕਾਂ ਦੀ ਬਾਜ਼ਾਰਾਂ 'ਚ ਚਹਿਲ ਪਹਿਲ ਸ਼ੁਰੂ ਹੋਣ ਲੱਗੀ ਤਾਂ ਪੁਲਿਸ ਨੇ ਸਖ਼ਤੀ ਕਰ ਦਿੱਤੀ ਜਿਸ ਕਾਰਨ ਜ਼ਿਲ੍ਹੇ ਦੀ ਪੁਲਿਸ ਨੇ ਕਾਰਾਂ ਤੇ ਸ਼ਹਿਰ ਦੀ ਗੇੜੀ ਮਾਰਨ ਵਾਲੇ ਕਰੀਬ 600 ਵਿਅਕਤੀਆਂ ਨੂੰ ਥਾਣਿਆਂ 'ਚ ਡੱਕ ਦਿੱਤਾ ਤੇ 8 ਜਣਿਆਂ 'ਤੇ ਪਰਚੇ ਦਰਜ ਕੀਤੇ ਗਏ ਹਨ।
ਪਿੰਡਾਂ 'ਚ ਲੱਗੇ ਠੀਕਰੀ ਪਹਿਰੇ, ਗੁਰੂ ਘਰਾਂ ਤੋਂ ਹੋਈਆਂ ਅਪੀਲਾਂ
ਕਰਫ਼ਿਊ ਨੂੰ ਸ਼ਹਿਰਾਂ 'ਚ ਤਾਂ ਪੁਲਿਸ ਦੀ ਸਖ਼ਤਾਈ ਕਾਰਨ ਸਫਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪਿੰਡਾਂ ਵਾਲਿਆਂ ਦਾ ਤਾਂ ਰੱਬ ਹੀ ਰਾਖਾ ਸਮਝੋ ਜਿਸ ਕਰਕੇ ਪਿੰਡਾਂ 'ਚ ਪੰਚਾਇਤਾਂ ਅਤੇ ਨੌਜਵਾਨਾਂ ਸਭਾਵਾਂ ਨੇ 24 ਘੰਟੇ ਦੇ ਪਹਿਰੇ ਸ਼ੁਰੂ ਕਰ ਦਿੱਤੇ ਹਨ ਅਤੇ ਪਿੰਡਾਂ ਦੇ ਗੁਰੂ ਘਰਾਂ ਤੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਆਪੋ-ਆਪਣੇ ਘਰਾਂ 'ਚ ਹੀ ਰਹਿਣ, ਵਿਦੇਸ਼ਾਂ ਤੋਂ ਆਏ ਵਿਅਕਤੀਆਂ ਨੂੰ ਇਕੱਲਾ ਰਹਿਣ ਤੇ ਇਕ-ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਹੱਥਾਂ ਦੀ ਸਫ਼ਾਈ ਤੇ ਮੂੰਹ ਢੱਕ ਕੇ ਰੱਖਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਇਹ ਵੀ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਪਿੰਡਾਂ 'ਚੋਂ ਕੋਈ ਵੀ ਵਿਅਕਤੀ ਰਿਸ਼ਤੇਦਾਰੀ 'ਚ ਨਾ ਜਾਵੇ ਅਤੇ ਨਾ ਹੀ ਰਿਸ਼ਤੇਦਾਰਾਂ ਨੂੰ ਘਰ ਬੁਲਾਇਆ ਜਾਵੇ। ਜੇ ਕੋਈ ਰਿਸ਼ਤੇਦਾਰ ਪਿੰਡ 'ਚ ਆਇਆ ਤਾਂ ਉਸ ਨੂੰ ਪਿੰਡ 'ਚ ਪ੍ਰਵੇਸ਼ ਨਹੀਂ ਹੋਣ ਦਿੱਤਾ ਜਾਵੇਗਾ। ਕਈ ਪਿੰਡਾਂ 'ਚ ਨੌਜਵਾਨਾਂ ਵਲੋਂ ਪੰਚਾਇਤਾਂ ਦੇ ਸਹਿਯੋਗ ਨਾਲ ਸੈਨੇਟਾਈਜ਼ਰ ਦੀਆਂ ਸਪਰੇਆਂ ਵੀ ਕੀਤੀਆਂ ਜਾ ਰਹੀਆਂ ਹਨ। ਪਿੰਡ ਰੋਡਮਾਜਰਾ ਚੱਕਲਾਂ 'ਚ ਲੋਕ ਪਿੰਡਾਂ ਦੇ ਬਾਹਰ ਪਹਿਰੇ ਲਗਾ ਰਹੇ ਹਨ। ਪਿੰਡ ਕਮਾਲਪੁਰ 'ਚ ਨੌਜਵਾਨਾਂ ਵਲੋਂ ਸਪਰੇਅ ਕੀਤੀ ਗਈ, ਇਥੇ ਗੁਰੂ ਘਰ 'ਚ ਸਿਰਫ਼ 5-5 ਕਰ ਕੇ ਆਉਣ ਦੀ ਬੇਨਤੀ ਕੀਤੀ ਗਈ ਹੈ ਅਤੇ ਹੁਣ ਕਿਸੇ ਵੀ ਘਰ ਤੋਂ ਕੜਾਹ ਪ੍ਰਸ਼ਾਦ ਤੇ ਹੋਰ ਖਾਣ ਦਾ ਸਾਮਾਨ ਵਰਜਿਤ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਤੋਂ ਪਹਿਲਾਂ ਸਾਬਣ ਨਾਲ ਹੱਥ ਧੋਣੇ ਤੇ ਮੂੰਹ 'ਤੇ ਮਾਸਕ ਲਾਉਣਾ ਜ਼ਰੂਰੀ ਕੀਤਾ ਗਿਆ ਹੈ।
ਸਾਬਕਾ ਕੌਂਸਲਰ ਜੋੜੀ ਵਲੋਂ ਕਰਫ਼ਿਊ ਦੌਰਾਨ ਕਾਲੋਨੀਆਂ 'ਚ ਸਾਮਾਨ ਵੰਡਿਆ
ਰੂਪਨਗਰ ਦੇ ਗਿਆਨੀ ਜ਼ੈਲ ਸਿੰਘ ਨਗਰ 'ਚ ਕੌਂਸਲਰ ਰਵਿੰਦਰ ਕੌਰ ਜੱਗੀ ਤੇ ਉਨ੍ਹਾਂ ਦੇ ਪਤੀ ਗੁਰਵਿੰਦਰ ਸਿੰਘ ਜੱਗੀ ਸਾਬਕਾ ਕੌਂਸਲਰ ਵਲੋਂ ਵਾਲਮੀਕਿ ਆਸ਼ਰਮ 'ਚ ਲੋਕਾਂ ਨੂੰ ਸੈਨੇਟਾਈਜ਼ਰ, ਮਾਸਕ, ਬਰੈੱਡ ਤੇ ਹੋਰ ਲੋੜੀਂਦਾ ਸਾਮਾਨ ਵੰਡਿਆ ਗਿਆ।
ਔਖੀ ਘੜੀ ਕਿਥੇ ਗਈ ਲੀਡਰਾਂ ਦੀ ਫ਼ੌਜ
ਸੱਤਾ ਦੀ ਪ੍ਰਾਪਤੀ ਲਈ ਲੋਕਾਂ ਦੀ ਸੇਵਾ ਦੇ ਨਾਂਅ 'ਤੇ ਢੰਡੋਰੇ ਪਿੱਟਣ ਵਾਲੀਆਂ ਸਿਆਸੀ ਪਾਰਟੀਆਂ ਦੀ ਫ਼ੌਜ ਹੁਣ ਲੋਕਾਂ ਦੇ ਔਖੇ ਸਮੇਂ 'ਚ ਕਿਧਰੇ ਦਿਖਾਈ ਨਹੀਂ ਦੇ ਰਹੀ। ਕਰੀਬ ਡੇਢ ਦਹਾਕੇ ਤੋਂ ਸਿਆਸੀ ਪਾਰਟੀਆਂ ਨੇ ਯੂਥ ਕਲੱਬਾਂ ਦਾ ਵੀ ਸਿਆਸੀਕਰਨ ਕਰ ਦਿੱਤਾ ਸੀ ਜਿਸ ਕਰ ਕੇ ਹੁਣ ਪਿੰਡਾਂ ਦੇ ਨੌਜਵਾਨ ਆਪਣਾ ਸੇਵਾ ਭਾਵਨਾ ਵਾਲਾ ਰਵੱਈਆ ਭੁੱਲ ਕੇ ਸਿਆਸਤ ਦੀ ਛਤਰੀ 'ਤੇ ਜਾ ਚੜ੍ਹੇ ਸਨ। ਹਾਲਾਂਕਿ ਕੁਝ ਪਿੰਡਾਂ ਜਾਂ ਸ਼ਹਿਰਾਂ 'ਚ ਸੇਵਾ ਭਾਵਨਾ ਵਾਲੇ ਨੌਜਵਾਨ ਅੱਜ ਵੀ ਸਰਗਰਮ ਹਨ ਪਰ ਸਿਆਸਤ ਦੀ ਭਾਵਨਾ ਵਾਲੇ ਪਾਰਟੀਆਂ ਦੇ ਯੂਥ ਵਿੰਗ ਹੁਣ ਪਤਾ ਨਹੀਂ ਕਿੱਥੇ ਅਲੋਪ ਹੋ ਗਏ ਹਨ। ਅੱਜ ਪਿੰਡਾਂ 'ਚ ਕੋਰੋਨਾ ਵਾਇਰਸ ਦੇ ਬਚਾਅ ਲਈ ਸਭ ਤੋਂ ਵੱਡੀ ਲੋੜ ਪ੍ਰਚਾਰ ਦੀ ਹੈ। ਲੋੜਵੰਦ ਲੋਕਾਂ ਨੂੰ ਹੁਣ ਰੈਲੀਆਂ 'ਚ ਲਿਜਾਉਣ ਦੀ ਬਜਾਏ ਮਾਸਕ ਤੇ ਸੈਨੇਟਾਈਜ਼ਰ ਵੰਡ ਦੀ ਲੋੜ ਹੈ। ਲੋਕਾਂ ਦੀ ਵੱਡੀ ਤਾਦਾਦ ਰੋਜ਼ਾਨਾ ਮਜ਼ਦੂਰੀ ਕਰਕੇ ਪੇਟ ਭਰਦੀ ਹੈ ਜਿਸ ਦੀ ਅੱਜ ਬਾਂਹ ਫੜਨ ਦੀ ਲੋੜ ਹੈ। ਜਿਹੜੇ ਲੀਡਰ ਵੋਟਾਂ 'ਚ ਸ਼ਰਾਬਾਂ ਦੀਆਂ ਬੋਤਲਾਂ ਤੇ ਹੋਰ ਲਾਲਚ ਦੇ ਕੇ ਵੋਟਾਂ ਬਟੋਰਦੇ ਹਨ ਅੱਜ ਉਨ੍ਹਾਂ ਨੂੰ ਗ਼ਰੀਬ ਵਰਗ ਦੇ ਨਾਲ ਖੜ੍ਹਨ ਦੀ ਲੋੜ ਹੈ, ਪਰ ਅਫ਼ਸੋਸ ਕਿ ਲੀਡਰ ਸਿਰਫ਼ ਇੱਕਾ ਦੁੱਕਾ ਬਿਆਨਾਂ ਤੋਂ ਬਗੈਰ ਕਿਤੇ ਵੀ ਨਜ਼ਰ ਨਹੀਂ ਆ ਰਹੇ।

ਵਿਦੇਸ਼ਾਂ ਤੋਂ ਜ਼ਿਲ੍ਹੇ ਅੰਦਰ ਕੁਲ 584 ਲੋਕ ਪਰਤੇ, ਕੋਰਨਟਾਇਨ ਤੋਂ 358 ਲੋਕ ਕੀਤੇ ਜਾ ਚੁੱਕੇ ਰਿਲੀਜ਼- ਸਿਵਲ ਸਰਜਨ

ਨੰਗਲ, 24 ਮਾਰਚ (ਪ੍ਰੀਤਮ ਸਿੰਘ ਬਰਾਰੀ)-ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਕਿ ਇਸ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ | ਇਹ ਖ਼ੁਲਾਸਾ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ ਰੂਪਨਗਰ ਡਾ: ਐਚ. ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ ਭਰਤਗੜ੍ਹ 'ਚ 3 ਵਿਰੁੱਧ ਕੇਸ ਦਰਜ

ਭਰਤਗੜ੍ਹ, 24 ਮਾਰਚ (ਜਸਬੀਰ ਸਿੰਘ ਬਾਵਾ)-ਕਰਫ਼ਿਊ ਦੌਰਾਨ ਉਲੰਘਣਾ ਕਰਨ 'ਤੇ ਕੌਮੀ ਮਾਰਗ 'ਤੇ ਅੱਜ ਸ਼ਾਮੀਂ ਭਰਤਗੜ੍ਹ ਪੁਲਿਸ ਵਲੋਂ 3 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ | ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਸਥਾਨਕ ਪੁਲਿਸ ਵਲੋਂ ਕੌਮੀ ਮਾਰਗ 'ਤੇ ਸ਼ਾਮੀਂ ਕੀਤੀ ਜਾ ...

ਪੂਰੀ ਖ਼ਬਰ »

ਸਰਕਾਰੀ ਡਿਊਟੀ 'ਚ ਵਿਘਨ ਪਾਉਣ 'ਤੇ ਪੁਲਿਸ ਵਲੋਂ ਮਾਮਲਾ ਦਰਜ

ਸ੍ਰੀ ਅਨੰਦਪੁਰ ਸਾਹਿਬ, 24 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਸ਼ਹਿਰੀ ਪੁਲਿਸ ਨੇ ਇਕ ਨਾਕੇ ਦੌਰਾਨ ਪੁਲਿਸ ਮੁਲਾਜ਼ਮਾਂ ਦੀ ਡਿਊਟੀ 'ਚ ਵਿਘਨ, ਗਾਲੀ ਗਲੋਚ ਕਰਨ ਦੇ ਦੋਸ਼ ਤਹਿਤ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਭਾਰਤ ...

ਪੂਰੀ ਖ਼ਬਰ »

ਐਸ. ਡੀ. ਐਮ. ਨੰਗਲ ਵਜੋਂ ਹਰਪ੍ਰੀਤ ਸਿੰਘ ਅਟਵਾਲ ਪੀ. ਸੀ. ਐਸ. ਨੇ ਸੰਭਾਲਿਆ ਅਹੁਦਾ

ਨੰਗਲ, 24 ਮਾਰਚ (ਪ੍ਰੀਤਮ ਸਿੰਘ ਬਰਾਰੀ)-ਬੀਤੇ ਕੱਲ੍ਹ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਹੁਕਮਾਂ ਤਹਿਤ ਐਸ. ਡੀ. ਐਮ. ਨੰਗਲ ਵਜੋਂ ਹਰਪ੍ਰੀਤ ਸਿੰਘ ਅਟਵਾਲ ਪੀ. ਸੀ. ਐਸ. ਵਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ | ਇਸ ਤੋਂ ਪਹਿਲਾਂ ਨੰਗਲ ਤਹਿਸੀਲ ਦਾ ਚਾਰਜ ਐਸ. ਡੀ. ਐਮ. ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਆਵਾਰਾਗਰਦੀ ਕਰਨ ਵਾਲੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ

ਮੋਰਿੰਡਾ, 24 ਮਾਰਚ (ਪਿ੍ਤਪਾਲ ਸਿੰਘ)-ਸਿਟੀ ਪੁਲਿਸ ਮੋਰਿੰਡਾ ਨੇ ਦੋ ਵਿਅਕਤੀਆਂ ਵਿਰੁੱਧ ਕਰਫ਼ਿਊ ਦੌਰਾਨ ਆਵਾਰਾਗਰਦੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਐਸ. ਐਚ. ਓ. ਸਿਟੀ ਪੁਲਿਸ ਮੋਰਿੰਡਾ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਸਰਕਾਰੀ ...

ਪੂਰੀ ਖ਼ਬਰ »

ਘਰਾਂ 'ਚ ਹੀ ਹੋਵੇਗੀ ਦੁੱਧ, ਦਵਾਈਆਂ, ਘਰੇਲੂ ਵਸਤਾਂ, ਫਲ ਤੇ ਸਬਜ਼ੀਆਂ ਦੀ ਸਪਲਾਈ-ਡੀ. ਸੀ.

ਰੂਪਨਗਰ, 24 ਮਾਰਚ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਦੁੱਧ, ਦਵਾਈਆਂ, ਘਰੇਲੂ ਵਸਤਾਂ, ਫਲ ਤੇ ਸਬਜ਼ੀਆਂ ਦੀ ਸਪਲਾਈ ਲੋਕਾਂ ਦੇ ਘਰਾਂ 'ਚ ਹੀ ਮੁਹੱਈਆ ਕਰਵਾਈ ਜਾਵੇਗੀ | ਇਸ ਤੋਂ ਇਲਾਵਾ ਕਰਫ਼ਿਊ ਸਬੰਧੀ ਕਿਸੇ ...

ਪੂਰੀ ਖ਼ਬਰ »

ਰੂਪਨਗਰ 'ਚ ਦੋ ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਲਬਾਰਟਰੀ

ਰੂਪਨਗਰ, 24 ਮਾਰਚ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ 'ਚ ਦੋ ਸ਼ੱਕੀ ਮਰੀਜ਼ਾਂ ਦੇ ਕੋਰੋਨਾ ਵਾਇਰਸ ਦੀ ਜਾਂਚ ਲਈ ਸੈਂਪਲ ਜਾਂਚ ਲਈ ਭੇਜੇ ਗਏ ਹਨ ਤੇ ਮਰੀਜ਼ਾਂ ਨੂੰ ਸਿਵਲ ਹਸਪਤਾਲ ਦੀ ਵਿਸ਼ੇਸ਼ ਵਾਰਡ 'ਚ ਭਰਤੀ ਕੀਤਾ ਗਿਆ ਹੈ | ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ...

ਪੂਰੀ ਖ਼ਬਰ »

ਮੋਰਿੰਡਾ ਦੇ ਡਾਕ ਘਰ 'ਚ ਤਾਇਨਾਤ ਕੋਰੋਨਾ ਦਾ ਸ਼ੱਕੀ ਮਰੀਜ਼ ਹਸਪਤਾਲ ਦਾਖ਼ਲ, ਰਿਪੋਰਟ ਨੈਗੇਟਿਵ

ਮੋਰਿੰਡਾ, 24 ਮਾਰਚ (ਪਿ੍ਤਪਾਲ ਸਿੰਘ)-ਡਾਕ ਘਰ ਮੋਰਿੰਡਾ ਦੇ ਸੀਨੀਅਰ ਪੋਸਟ ਮਾਸਟਰ ਨੂੰ ਕੋਰੋਨਾ ਦਾ ਸ਼ੱਕੀ ਮਰੀਜ਼ ਹੋਣ ਕਾਰਨ ਮੋਰਿੰਡਾ ਡਾਕ ਘਰ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਜਾਣ ਸਬੰਧੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਕ ਪੱਤਰ ਕਾਰਨ ਲੋਕਾਂ 'ਚ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਵਿਰੁੱਧ ਮੁਕੱਦਮਾ ਦਰਜ

ਬੇਲਾ, 24 ਮਾਰਚ (ਮਨਜੀਤ ਸਿੰਘ ਸੈਣੀ)-ਪਿੰਡ ਹਾਫੀਜਾਬਾਦ ਦੇ ਰਹਿਣ ਵਾਲੇ ਨੌਜਵਾਨ ਜੋ ਕਿ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਸੀ ਵਿਰੁੱਧ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਨਾ ਕਰਨ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ¢ ਥਾਣਾ ਸ੍ਰੀ ਚਮਕੌਰ ਸਾਹਿਬ ਦੇ ਮੁਖੀ ਗੁਰਸੇਵਕ ...

ਪੂਰੀ ਖ਼ਬਰ »

ਸ਼ੱਕੀ ਮਰੀਜ਼ ਦੇ ਹਸਪਤਾਲ 'ਚੋਂ ਫ਼ਰਾਰ ਹੋਣ 'ਤੇ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ

ਸ੍ਰੀ ਚਮਕੌਰ ਸਾਹਿਬ, 24 ਮਾਰਚ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਹਸਪਤਾਲ ਵਿਚ ਅੱਜ ਸਵੇਰੇ 11 ਵਜੇ ਇਲਾਜ ਕਰਵਾਉਣ ਆਏ ਇਕ ਮਰੀਜ਼ ਜਿਸ ਦੇ ਸ਼ੱਕੀ ਲੱਛਣਾਂ ਨੂੰ ਵੇਖਦਿਆਂ ਇਥੋਂ ਦੇ ਡਾਕਟਰ ਇਕਦਮ ਚੌਕਸ ਹੋ ਗਏ ਤੇ ਉਨ੍ਹਾਂ ਇਸ ਸਬੰਧੀ ਜਦੋਂ ਆਪਣੇ ਉੱਚ ...

ਪੂਰੀ ਖ਼ਬਰ »

ਲੀਡ ਬੈਂਕ ਮੈਨੇਜਰ ਯੂਕੋ ਬੈਂਕ ਅਧੀਨ ਆਉਂਦੇ ਸਮੂਹ ਬੈਂਕਾਂ ਨੂੰ ਹਦਾਇਤਾਂ ਜਾਰੀ

ਰੂਪਨਗਰ, 24 ਮਾਰਚ (ਸਤਨਾਮ ਸਿੰਘ ਸੱਤੀ)-ਭਾਰਤ ਸਰਕਾਰ ਵਲੋਂ (ਕੋਵਿਡ-19) ਕੋਰੋਨਾ ਵਾਇਰਸ ਨੂੰ ਮਹਾਂਮਾਰੀ (ਐਪੀਡੈਮਿਕ) ਘੋਸ਼ਿਤ ਕੀਤਾ ਗਿਆ ਹੈ | ਜਿਸ ਦੇ ਮੱਦੇਨਜ਼ਰ ਸ੍ਰੀਮਤੀ ਸੋਨਾਲੀ ਗਿਰੀ ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਵਲੋਂ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ...

ਪੂਰੀ ਖ਼ਬਰ »

ਸੈਣੀਮਾਜਰਾ ਵਿਖੇ ਨੌਜਵਾਨਾਂ ਵਲੋਂ ਪਿੰਡ 'ਚ ਸੈਨੇਟਾਈਜ਼

ਨੂਰਪੁਰ ਬੇਦੀ, 24 ਮਾਰਚ (ਹਰਦੀਪ ਸਿੰਘ ਢੀਂਡਸਾ)-ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਪਿੰਡਾਂ 'ਚ ਸਫ਼ਾਈ ਦੇ ਮੱਦੇਨਜ਼ਰ ਪਿੰਡ ਵਾਸੀਆਂ ਤੇ ਨੌਜਵਾਨਾਂ ਵਲੋਂ ਪਿੰਡਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਪਿੰਡ ਸੈਣੀਮਾਜਰਾ ਦੇ ਨੌਜਵਾਨਾਂ ਵਲੋਂ ...

ਪੂਰੀ ਖ਼ਬਰ »

ਨਗਰ ਕੌਾਸਲ ਮੋਰਿੰਡਾ ਵਲੋਂ ਸ਼ਹਿਰ 'ਚ ਸੈਨੇਟਾਇਜ਼ਰ ਦਵਾਈ ਦਾ ਛਿੜਕਾਅ

ਮੋਰਿੰਡਾ, 24 ਮਾਰਚ (ਪਿ੍ਤਪਾਲ ਸਿੰਘ)-ਨਗਰ ਕੌਾਸਲ ਮੋਰਿੰਡਾ ਦੇ ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ ਦੇ ਆਦੇਸ਼ਾਂ ਅਨੁਸਾਰ ਸ਼ਹਿਰ ਨੂੰ ਸੈਨੇਟਾਇਜ਼ਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸਬੰਧੀ ਇੰਸਪੈਕਟਰ ਬਰਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ...

ਪੂਰੀ ਖ਼ਬਰ »

ਇੰਗਲੈਂਡ ਤੋਂ ਆਏ ਸੁਰਿੰਦਰ ਸਿੰਘ ਨੂੰ ਇਕਾਂਤਵਾਸ 'ਚ ਰਹਿਣ ਦੀ ਸਲਾਹ

ਨੰਗਲ, 24 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਹਸਪਤਾਲ ਦੇ ਐਸ. ਐਮ. ਓ. ਅਨੀਤਾ ਚੱਢਾ ਨੇ ਦੱਸਿਆ ਕਿ ਇੰਗਲੈਂਡ ਤੋਂ ਪਰਤੇ ਸੁਰਿੰਦਰ ਸਿੰਘ ਸਪੁੱਤਰ ਗੁਰਚਰਨ ਸਿੰਘ ਮਕਾਨ ਨੰਬਰ 24-ਯੂ ਨੰਗਲ ਨੂੰ 5 ਪਰਿਵਾਰਕ ਮੈਂਬਰਾਂ ਨਾਲ ਘਰ 'ਚ ਹੀ ਇਕਾਂਤਵਾਸ ...

ਪੂਰੀ ਖ਼ਬਰ »

ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਦਿੱਤੀ ਮੁੱਖ ਮੰਤਰੀ ਰਾਹਤ ਕੋਸ਼ ਫ਼ੰਡ ਲਈ ਮਹੀਨੇ ਦੀ ਤਨਖ਼ਾਹ

ਮੋਰਿੰਡਾ, 24 ਮਾਰਚ (ਕੰਗ)-ਕੋਰੋਨਾ ਵਾਇਰਸ ਨੂੰ ਰੋਕਣ ਲਈ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਆਪਣੀ ਇਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਕੋਸ਼ ਫ਼ੰਡ ਲਈ ਦੇਣ ਦਾ ਐਲਾਨ ਕੀਤਾ ਹੈ | ਇਸ ਮੌਕੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ...

ਪੂਰੀ ਖ਼ਬਰ »

ਪੰਚਾਇਤਾਂ ਨੇ ਆਪਣੇ ਪੱਧਰ 'ਤੇ ਪਿੰਡਾਂ ਦੇ ਰਸਤੇ ਕੀਤੇ ਸੀਲ

ਘਨੌਲੀ, 24 ਮਾਰਚ (ਜਸਵੀਰ ਸਿੰਘ ਸੈਣੀ)-ਕਰਫ਼ਿਊ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਲਾਕੇ ਦੀ ਥਲੀ ਖੁਰਦ, ਬੇਗਮਪੁਰਾ ਤੇ ਡਕਾਲਾ ਦੀ ਪੰਚਾਇਤ ਨੇ ਆਪਣੇ ਪੱਧਰ 'ਤੇ ਪਿੰਡਾਂ ਦੇ ਰਸਤੇ ਬੰਦ ਕਰ ਦਿੱਤੇ ਗਏ ਹਨ | ਇਸ ਮੌਕੇ ਗ੍ਰਾਮ ਪੰਚਾਇਤ ਥਲੀ ਖੁਰਦ ਤੇ ਬੇਗਮਪੁਰਾ ਦੇ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਖੇਤਰ 'ਚ ਕਰਫ਼ਿਊ ਦੌਰਾਨ ਮੁਕੰਮਲ ਬੰਦ

ਸ੍ਰੀ ਚਮਕੌਰ ਸਾਹਿਬ, (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਖੇਤਰ 'ਚ ਕਰਫ਼ਿਊ ਦੌਰਾਨ ਪੂਰੀ ਤਰ੍ਹਾਂ ਸਖ਼ਤੀ ਵਰਤੀ ਗਈ ਇਥੇ ਤੱਕ ਕੇ ਪ੍ਰਸ਼ਾਸਨ ਨੇ ਅੱਜ ਅਖ਼ਬਾਰਾਂ ਨੂੰ ਵੀ ਆਪਣੇ ਕਬਜ਼ੇ 'ਚ ਲੈ ਕੇ ਅਖ਼ਬਾਰਾਂ ਵੀ ਪਾਠਕਾਂ ਤੱਕ ਨਹੀਂ ਜਾਣ ਦਿੱਤੀਆਂ | ਇਸ ਦੇ ...

ਪੂਰੀ ਖ਼ਬਰ »

ਕਰਫ਼ਿਊ ਦੇ ਦੂਜੇ ਦਿਨ ਪ੍ਰਸ਼ਾਸਨ ਨੇ ਵਰਤੀ ਸਖ਼ਤੀ

ਭਰਤਗੜ੍ਹ, 24 ਮਾਰਚ (ਜਸਬੀਰ ਸਿੰਘ ਬਾਵਾ)-ਕਰਫ਼ਿਊ ਦੇ ਦੂਜੇ ਦਿਨ ਭਰਤਗੜ੍ਹ ਖੇਤਰ 'ਚ ਕੌਮੀ ਮਾਰਗ 'ਤੇ ਵਾਹਨਾਂ ਦੀ ਨਾ-ਮਾਤਰ ਹੀ ਰਹਿ ਗਈ, ਗੁ: ਪਤਾਲਪੁਰੀ ਸਾਹਿਬ ਵਿਖੇ ਅਸਥੀਆਂ ਜਲ ਪ੍ਰਵਾਹ ਕਰਨ ਵਾਲੇ ਪਰਿਵਾਰਾਂ ਦੇ ਵਾਹਨਾਂ ਤੇ ਜ਼ਰੂਰੀ ਵਸਤਾਂ ਦੀ ਢੋਅ-ਢੁਆਈ ਕਰਨ ...

ਪੂਰੀ ਖ਼ਬਰ »

ਮਾਣਕੂਮਾਜਰਾ ਪਿੰਡ ਵਾਸੀਆਂ ਵਲੋਂ ਵੀ ਦਿਖਾਈ ਜਾਗਰੂਕਤਾ

ਨੂਰਪੁਰ ਬੇਦੀ, 24 ਮਾਰਚ (ਹਰਦੀਪ ਸਿੰਘ ਢੀਂਡਸਾ)-ਪਿੰਡ ਮਾਣਕਮਾਜਰਾ ਦੇ ਪਿੰਡ ਵਾਸੀਆਂ ਤੇ ਯੂਥ ਕਲੱਬ ਦੇ ਨੌਜਵਾਨਾਂ ਵਲੋਂ ਅੱਜ ਸਾਰੇ ਪਿੰਡ 'ਚ ਜਿਥੇ ਲੋਕਾਂ ਨੂੰ ਕਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਗਿਆ ਉਥੇ ਪਿੰਡ 'ਚ ਘਰ ਘਰ ਜਾ ਕੇ ਲੋਕਾਂ ਨੂੰ ਆਪਣੇ ਘਰ ...

ਪੂਰੀ ਖ਼ਬਰ »

ਗੁਆਂਢੀ ਸੂਬੇ ਹਿਮਾਚਲ ਦੇ ਮਹਿਤਪੁਰ ਕਸਬੇ 'ਚ ਲੋਕਾਂ ਵਲੋਂ ਧੜਾਧੜ ਖ਼ਰੀਦਦਾਰੀ

ਨੰਗਲ, 24 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਨੰਗਲ ਨਾਲ ਲਗਦੇ ਕਸਬੇ ਮਹਿਤਪੁਰ 'ਚ ਲੋਕਾਂ ਨੇ ਕੋਰੋਨਾ ਖ਼ੌਫ਼ ਦੇ ਮੱਦੇਨਜ਼ਰ ਲੋੜ ਤੋਂ ਜ਼ਿਆਦਾ ਖ਼ਰੀਦਦਾਰੀ ਕੀਤੀ | ਲਾਈ ਲੱਗ ਲੋਕੀਂ ਐਚ. ਸੀ. ਕਿਊ. ਐਸ. ਦਵਾਈ ਵੀ ਖ਼ਰੀਦੀ ਜਾ ਰਹੇ ...

ਪੂਰੀ ਖ਼ਬਰ »

ਸੈਣੀਮਾਜਰਾ ਢੱਕੀ ਦੀ ਔਰਤ ਨੇ ਮਾਸਕ ਖ਼ੁਦ ਬਣਾ ਕੇ ਪਿੰਡ ਵਾਸੀਆਂ ਨੂੰ ਵੰਡੇ

ਘਨੌਲੀ, 24 ਮਾਰਚ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਢੱਕੀ ਦੀ ਔਰਤ ਮਹਿਲਾ ਮੰਡਲ ਪ੍ਰਧਾਨ ਪੰਚਾਇਤ ਬਲਾਕ ਯੂਨੀਅਨ ਦੀ ਜਨਰਲ ਸਕੱਤਰ ਪੰਚ ਬੀਬੀ ਜਗਦੀਪ ਕੌਰ ਪਤਨੀ ਸੋਮ ਨਾਥ ਵਲੋਂ ਆਪਣੇ ਘਰ ਤਿਆਰ ਕਰ ਕੇ ਮਾਸਕ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਏ ਹਨ | ਇਸ ਮੌਕੇ ਜਗਦੀਪ ...

ਪੂਰੀ ਖ਼ਬਰ »

ਟੂਟੀ 'ਚ ਅਜੀਬ ਕਿਸਮ ਦਾ ਜੀਵ ਆਉਣ ਕਾਰਨ ਪਰਿਵਾਰਕ ਮੈਂਬਰਾਂ 'ਚ ਸਹਿਮ

ਘਨੌਲੀ, 24 ਮਾਰਚ (ਜਸਵੀਰ ਸਿੰਘ ਸੈਣੀ)-ਜਲ ਵਿਭਾਗ ਵਲੋਂ ਰੋਜ਼ਾਨਾ ਘਰਾਂ ਨੂੰ ਟੂਟੀ ਰਾਹੀਂ ਦੇਣ ਵਾਲੇ ਪਾਣੀ 'ਚ ਅਜੀਬ ਕਿਸਮ ਦਾ ਜੀਵ ਆਉਣ ਕਾਰਨ ਪਰਿਵਾਰਕ ਮੈਂਬਰਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਘਨੌਲੀ ਵਾਸੀ ਨਰਿੰਦਰ ਸਿੰਘ ਪੇਂਟਰ ਰੋਜ਼ਾਨਾ ਦੀ ਤਰ੍ਹਾਂ ਟੂਟੀ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਵਲੋਂ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਦੀ ਅਪੀਲ

ਨੰਗਲ, 24 ਮਾਰਚ (ਪ੍ਰੀਤਮ ਸਿੰਘ ਬਰਾਰੀ)-ਤਰਕਸ਼ੀਲ ਸੁਸਾਇਟੀ ਵਲੋਂ ਲੋਕਾਂ ਨੂੰ ਆਪਣੀ ਸੋਚ ਵਿਗਿਆਨਿਕ ਬਣਾ ਕੇ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਦੀ ਅਪੀਲ ਕੀਤੀ ਗਈ | ਕੋਰੋਨਾ ਵਾਇਰਸ ਦੇ ਚੱਲਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਨੰਗਲ ਵਲੋਂ ਸ਼ਹੀਦ ਭਗਤ ...

ਪੂਰੀ ਖ਼ਬਰ »

ਸਾਹਿਤ ਸਭਾ ਬਹਿਰਾਮਪੁਰ ਵਿਖੇ ਇਕੱਤਰਤਾ

ਬੇਲਾ, 24 ਮਾਰਚ (ਮਨਜੀਤ ਸਿੰਘ ਸੈਣੀ)-ਸਾਹਿਤ ਸਭਾ ਬਹਿਰਾਮਪੁਰ ਬੇਟ ਦੀ ਮਾਸਿਕ ਇਕੱਤਰਤਾ ਹਰਨਾਮ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦੇ ਸ਼ਹੀਦੀ ਨੂੰ ਸਮਰਪਿਤ ਸਭਾ ਕਰਵਾਈ ਜਿਸ 'ਚ ਨਾਮਵਰ ਸਾਹਿਤਕ ...

ਪੂਰੀ ਖ਼ਬਰ »

ਕੋਰੋਨਾ ਕਹਿਰ ਕਾਰਨ 31 ਮਾਰਚ ਨੂੰ ਸੇਵਾ-ਮੁਕਤੀ 'ਤੇ ਕੁਝ ਵੀ ਵਿਸ਼ੇਸ਼ ਨਹੀਂ…..

ਨੰਗਲ, 24 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਸਰਕਾਰ ਵਲੋਂ ਸੇਵਾ ਮੁਕਤੀ ਲਈ ਉਮਰ 60 ਤੋਂ 58 ਵਰੇ੍ਹ ਕਰਨ ਕਾਰਨ 31 ਮਾਰਚ ਨੂੰ ਵੱਡੀ ਗਿਣਤੀ 'ਚ ਅਧਿਕਾਰੀ ਤੇ ਕਰਮਚਾਰੀ ਸੇਵਾ-ਮੁਕਤ ਹੋ ਰਹੇ ਹਨ | ਭਾਖੜਾ ਬਿਆਸ ਪ੍ਰਬੰਧ ਬੋਰਡ ਤੋਂ ਸੇਵਾ-ਮੁਕਤ ਹੋ ਰਹੇ ਬਹੁਤੇ ...

ਪੂਰੀ ਖ਼ਬਰ »

ਪਾਵਰ ਨਿਗਮ ਦੇ 75 ਕਰਮਚਾਰੀ ਦਿਨ ਰਾਤ ਹਾਜ਼ਰ

ਨੰਗਲ, 24 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਪੀ. ਐਸ. ਪੀ. ਸੀ. ਐਲ. ਦੇ ਐਸ. ਡੀ. ਓ. ਓਮ ਪ੍ਰਕਾਸ਼ ਤੇ ਜੇ. ਈ. ਮਹਿੰਦਰ ਸਿੰਘ ਨੇ ਦੱਸਿਆ ਕਿ ਨੰਗਲ 'ਚ ਪਾਵਰ ਨਿਗਮ ਦੇ 75 ਕਰਮਚਾਰੀ ਕਰਫ਼ਿਊ ਦੌਰਾਨ ਦਿਨ ਰਾਤ ਕੰਮ ਕਰ ਰਹੇ ਹਨ | ਪਾਵਰ ਨਿਗਮ ਦਾ ਸਟਾਫ਼ ਨਿਰਵਿਘਨ ਬਿਜਲੀ ਸਪਲਾਈ ਲਈ ...

ਪੂਰੀ ਖ਼ਬਰ »

ਦੋਧੀਆਂ ਤੇ ਡੇਅਰੀ ਮਾਲਕਾਂ ਦੁਆਰਾ ਘਰ-ਘਰ ਜਾ ਕੇ ਕੇਵਲ ਸਵੇਰੇ 9 ਵਜੇ ਤੱਕ ਦੁੱਧ ਦੀ ਸਪਲਾਈ ਕਰਨ ਦੀ ਛੋਟ-ਡੀ. ਸੀ.

ਰੂਪਨਗਰ, 24 ਮਾਰਚ (ਸਤਨਾਮ ਸਿੰਘ ਸੱਤੀ)-ਸ੍ਰੀਮਤੀ ਸੋਨਾਲੀ ਗਿਰੀ ਜ਼ਿਲ੍ਹ•ਾ ਮੈਜਿਸਟ੍ਰੇਟ ਰੂਪਨਗਰ ਵਲੋਂ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਦੇ ਲਈ ਅਗਲੇ ਹੁਕਮਾਂ ਤੱਕ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ...

ਪੂਰੀ ਖ਼ਬਰ »

ਰੂਪਨਗਰ ਜ਼ਿਲ੍ਹੇ ਦੇ 11 ਪੈਟਰੋਲ/ਡੀਜ਼ਲ ਪੰਪਾਂ ਨੂੰ ਮਿਲੀ ਛੋਟ

ਰੂਪਨਗਰ, 24 ਮਾਰਚ (ਸਤਨਾਮ ਸਿੰਘ ਸੱਤੀ)-ਸ੍ਰੀਮਤੀ ਸੋਨਾਲੀ ਗਿਰੀ ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਵਲੋਂ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਲੋਕਾਂ ਨੂੰ ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਦੇ ਲਈ ਜ਼ਿਲ੍ਹੇ 'ਚ ਜਾਰੀ ਕਰਫਿਊ ਦੌਰਾਨ ਪੈਟਰੋਲ/ਡੀਜ਼ਲ ਦੀ ...

ਪੂਰੀ ਖ਼ਬਰ »

ਨਗਰ ਕੌ ਾਸਲ ਨਵਾਂਸ਼ਹਿਰ ਵਲੋਂ ਸੈਨੇਟਾਈਜਰ ਦਾ ਛਿੜਕਾਅ

ਨਵਾਂਸ਼ਹਿਰ, 24 ਮਾਰਚ (ਹਰਵਿੰਦਰ ਸਿੰਘ)-ਨਗਰ ਕੌਾਸਲ ਨਵਾਂਸ਼ਹਿਰ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਸ਼ਹਿਰ 'ਚ ਸੈਨੇਟਾਈਜ਼ਰ ਦਾ ਸਪਰੇਅ ਸ਼ੁਰੂ ਕੀਤਾ ਗਿਆ | ਨਗਰ ਕੌਾਸਲ ਪ੍ਰਧਾਨ ਲਲਿਤ ਮੋਹਨ ਪਾਠਕ ਨੇ ਦੱਸਿਆ ਕਿ ਨਗਰ ਕੌਾਸਲ ਨਵਾਂਸ਼ਹਿਰ ਵਲੋਂ ਕੋਰੋਨਾ ਦੇ ...

ਪੂਰੀ ਖ਼ਬਰ »

ਸਿੱਖ ਨੈਸ਼ਨਲ ਕਾਲਜ ਬੰਗਾ ਦਾ ਨਤੀਜਾ ਰਿਹਾ ਸ਼ਾਨਦਾਰ

ਬੰਗਾ, 24 ਮਾਰਚ (ਜਸਬੀਰ ਸਿੰਘ ਨੂਰਪੁਰ)-ਸਿੱਖ ਨੈਸ਼ਨਲ ਕਾਲਜ ਬੰਗਾ ਦੇ ਐਮ. ਏ. ਇਤਿਹਾਸ ਸਮੈਸਟਰ ਤੀਜਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ 'ਚੋਂ ਸ਼ਾਨਦਾਰ ਨਤੀਜੇ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਹੈ | ਇਸ ਸਬੰਧੀ ਖੁਸ਼ੀ ਜਾਹਰ ਕਰਦਿਆਂ ਕਾਲਜ ਦੇ ...

ਪੂਰੀ ਖ਼ਬਰ »

ਵਿਦੇਸ਼ਾਂ ਤੋਂ ਪਰਤੇ ਐਨ. ਆਰ. ਆਈ. ਨੂੰ ਘਰ-ਘਰ ਜਾ ਕੇ ਕੀਤਾ ਜਾਗਰੂਕ

ਮੇਹਲੀ, 24 ਮਾਰਚ (ਸੰਦੀਪ ਸਿੰਘ)-ਵਿਦੇਸ਼ ਤੋਂ ਭਾਰਤ ਪਹੁੰਚੇ ਐਨ. ਆਰ. ਆਈ. ਨੂੰ ਏ. ਐਨ. ਐਮ. ਦੀ ਟੀਮ ਵਲੋਂ ਵੱਖ-ਵੱਖ ਪਿੰਡਾਂ ਜਿਨ੍ਹਾਂ 'ਚ ਮੇਹਲੀ, ਜੰਡਿਆਲੀ, ਮੰਢਾਲੀ, ਖੋਥੜਾ, ਬਹੂਆ, ਚੱਕ ਮੰਡੇਰ, ਕੁਲਥਮ, ਬਾਹੜਮਜਾਰਾ ਆਦਿ ਦੇ ਪੰਚਾਇਤ ਮੈਂਬਰਾਂ ਨਾਲ ਘਰ-ਘਰ ਜਾ ਕੇ ...

ਪੂਰੀ ਖ਼ਬਰ »

ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ-ਪਨੇਸਰ

ਬਲਾਚੌਰ, 24 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਜ਼ਿਲ੍ਹਾ ਡਰੱਗਜ਼ ਇੰਸਪੈਕਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੈਮਿਸਟ ਐਸੋਸੀਏਸ਼ਨ ਬਲਾਚੌਰ ਦੀ ਹੰਗਾਮੀ ਮੀਟਿੰਗ ਪ੍ਰਧਾਨ ਐਸ. ਕੇ. ਪਨੇਸਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜਨਰਲ ਸਕੱਤਰ ਜਗਦੀਸ਼ ਛਾਬੜਾ ਤੇ ਹੋਰ ਸ਼ਾਮਿਲ ...

ਪੂਰੀ ਖ਼ਬਰ »

ਖਾਨਖਾਨਾ ਵਿਖੇ ਹਲਟੀ ਦੌੜਾਂ ਦਾ ਪਹਿਲਾ ਇਨਾਮ ਸਰੂਪ ਸਿੰਘ ਦੀ ਜੋਗ ਨੇ ਜਿੱਤਿਆ

ਮੁਕੰਦਪੁਰ, 24 ਮਾਰਚ (ਦੇਸ ਰਾਜ ਬੰਗਾ)-ਦਰਬਾਰ ਬਾਬਾ ਭੌਲੇ ਸ਼ਾਹ ਖਾਨਖਾਨਾ ਵਿਖੇ ਸਲਾਨਾ ਹਲਟੀ ਦੌੜਾਂ ਮੁੱਖ ਸੇਵਾਦਾਰ ਸਾਈਾ ਜਸਵੀਰ ਦਾਸ ਸਾਬਰੀ ਦੀ ਅਗਵਾਈ 'ਚ ਕਰਵਾਈਆਂ ਗਈਆਂ | ਇਸ ਮੌਕੇ ਇਨ੍ਹਾਂ ਹਲਟੀ ਦੌੜਾਂ ਦਾ ਪਹਿਲਾ ਇਨਾਮ ਸਰੂਪ ਸਿੰਘ ਦੀ ਜੋਗ ਨੇ ਜਿੱਤਿਆ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX