ਪਟਿਆਲਾ, 24 ਮਾਰਚ (ਜਸਪਾਲ ਸਿੰਘ ਢਿੱਲੋਂ) : ਪਟਿਆਲਾ ਜ਼ਿਲ੍ਹੇ ਅੰਦਰ ਅੱਜ ਕਰਫ਼ਿਊ ਦਾ ਦੂਜਾ ਦਿਨ ਸੀ ਤੇ ਲੋਕ ਘਰਾਂ 'ਚ ਡੱਕੇ ਰਹੇ। ਅੱਜ ਸਵੇਰ ਤੋਂ ਹੀ ਪੂਰੇ ਜ਼ਿਲ੍ਹੇ ਅੰਦਰ ਕਰਫ਼ਿਊ ਦਾ ਅਸਰ ਡਾਹਢਾ ਦੇਖਣ ਨੂੰ ਮਿਲਿਆ। ਬਹੁ ਗਿਣਤੀ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦਿੱਤਾ ਪਰ ਕਈ ਮੁਸ਼ਟੰਡੇ ਵਾਹਨਾ 'ਤੇ ਤਿੰਨ-ਤਿੰਨ ਚੜ੍ਹੇ ਦੇਖੇ ਗਏ ਜਿਨ੍ਹਾਂ ਨੂੰ ਪ੍ਰਸ਼ਾਸਨ ਦੀ ਸਖ਼ਤੀ ਦਾ ਸਾਹਮਣਾ ਕਰਨਾ ਪਿਆ। ਜ਼ਿਲ੍ਹੇ ਅੰਦਰ ਸਾਰੀਆਂ ਦੁਕਾਨਾਂ ਬੰਦ ਰਹੀਆਂ। ਇਸ ਸਬੰਧੀ ਪੁਲਿਸ ਦੀਆਂ ਟੀਮਾਂ ਵੱਖ-ਵੱਖ ਚੌਕਾਂ 'ਚ ਤਾਇਨਾਤ ਸਨ। ਸ਼ਹਿਰ ਦੇ ਸਾਰੇ ਪ੍ਰਮੁੱਖ ਬਾਜ਼ਾਰ ਖ਼ਾਸ ਕਰ ਬੱਸ ਅੱਡਾ, ਰੇਲਵੇ ਸਟੇਸ਼ਨ, ਤ੍ਰਿਪੜੀ, ਲੀਲਾ ਭਵਨ, ਛੋਟੀ ਬਾਰਾਂਦਰੀ, ਸ਼ੇਰਾਂਵਾਲਾ ਗੇਟ, ਅਨਾਰਦਾਨਾ ਚੌਕ, ਅਦਾਲਤ ਬਜਾਰ, ਗੁੜ ਮੰਡੀ, ਕਿਲਾ ਚੌਕ, ਰਾਜਪੁਰਾ ਕਾਲੋਨੀ, ਗੁਰਬਖ਼ਸ਼ ਤੇ ਗੁਰੂ ਨਾਨਕ ਨਗਰ, 22 ਨੰਬਰ ਰੇਲਵੇ ਫਾਟਕ, ਭਾਦਸੋਂ ਰੋਡ ਬਾਜ਼ਾਰ, ਨਾਭਾ ਰੋਡ, ਮਾਡਲ ਟਾਊਨ, ਵਾਈ.ਪੀ.ਐਸ. ਬਜਾਰ ਅਰਬਨ ਅਸਟੇਟ ਸਮੇਤ ਸਾਰੇ ਹੀ ਬਜਾਰ ਬੰਦ ਸਨ। ਜ਼ਿਲ੍ਹਾ ਪ੍ਰਸਾਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਜ਼ਿਲ੍ਹਾ ਮੈਜਿਸਟ੍ਰੇਟ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਭਰੇ ਸਮੇਂ 'ਚ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਸਭ ਕੁਝ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਭ ਕੁੱਝ ਧਿਆਨ 'ਚ ਹੈ, ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਬਾਰੇ ਪੂਰੀ ਤਰ੍ਹਾਂ ਗੰਭੀਰ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਲਈ ਆਖਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕਰਫ਼ਿਊ ਵਿਚ ਢਿੱਲ ਦਿੱਤੀ ਜਾਵੇਗੀ ਉਸ ਸਬੰਧੀ ਜ਼ਿਲ੍ਹੇ ਦੇ ਲੋਕਾਂ ਨੂੰ ਅਗਾਊਂ ਸੂਚਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕਿਹਾ ਕਿ ਕਰਫ਼ਿਊ ਦੀ ਉਲੰਘਣਾ ਬਰਦਾਸ਼ਤ ਨਹੀਂ ਹੋਵੇਗੀ ਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ। ਗੌਰਤਲਬ ਹੈ ਕਿ ਕਰਫ਼ਿਊ ਦਾ ਸੱਭ ਤੋਂ ਵੱਧ ਨੁਕਸਾਨ ਡੇਅਰੀ ਤੇ ਸਬਜ਼ੀ ਵਾਲਿਆਂ ਦਾ ਹੋ ਰਿਹਾ ਹੈ , ਬਹੁਤ ਸਾਰੀਆਂ ਸਬਜ਼ੀਆਂ ਤੇ ਦੁੱਧ ਪਦਾਰਥ ਲੰਬਾ ਸਮਾਂ ਨਹੀਂ ਰਹਿ ਸਕਦੇ, ਕਈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਡੇਅਰੀਆਂ ਤੇ ਕਿਸਾਨਾਂ ਦਾ ਵੀ ਖਿਆਲ ਰੱਖਣ, ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਤੋਂ ਸਬਜ਼ੀਆਂ ਤੇ ਡੇਅਰੀ ਪਦਾਰਥਾਂ ਨੂੰ ਸਰਕਾਰੀ ਛਤਰ ਛਾਇਆ ਹੇਠ ਲੋਕਾਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਆਖਿਆ ਕਿ ਇਸ ਸਬੰਧੀ ਜ਼ਿਲਾ ਪ੍ਰਸਾਸ਼ਨ ਕੋਈ ਢੁਕਵਾਂ ਹੱਲ ਕੱਢੇ ਤਾਂ ਜੋ ਕਿਸਾਨਾਂ ਅਤੇ ਹੋਰਨਾਂ ਦਾ ਨੁਕਸਾਨ ਨਾ ਹੋਵੇ।
ਸਮਾਣਾ, 24 ਮਾਰਚ (ਸਾਹਿਬ ਸਿੰਘ)-ਕੋਰੋਨਾ ਵਾਇਰਸ ਦਾ ਸਾਹਮਣਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਗਾਏ ਕਰਫ਼ਿਊ ਨੂੰ ਟਿੱਚ ਸਮਝਣ ਵਾਲੇ ਲੋਕਾਂ ਨੂੰ ਉਪ ਮੰਡਲ ਅਫ਼ਸਰ ਸਮਾਣਾ ਨਮਨ ਮੜਕਨ ਅਤੇ ਪੁਲਿਸ ਉੱਪ-ਕਪਤਾਨ ਜਸਵੰਤ ਸਿੰਘ ਮਾਂਗਟ ਦਾ ...
ਸ਼ੁਤਰਾਣਾ, 24 ਮਾਰਚ (ਬਲਦੇਵ ਸਿੰਘ ਮਹਿਰੋਕ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ...
ਪਟਿਆਲਾ, 24 ਮਾਰਚ (ਜ. ਸ. ਢਿੱਲੋਂ)-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅੱਜ ਇਥੇ ਕਈ ਕਿਸਮ ਦੀਆਂ ਹਦਾਇਤਾਂ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਵਿੱਚ ਵੀ ਸਫ਼ਾਈ ਰੱਖਣ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਆਮ ਲੋਕਾਂ ਨੂੰ ...
ਪਟਿਆਲਾ, 24 ਮਾਰਚ (ਖਰੋੜ)-ਸਥਾਨਕ ਦਾਣਾ ਮੰਡੀ ਦੀ ਟੈਂਕੀ ਲਾਗੇ ਤੋਂ ਥਾਣਾ ਅਨਾਜ ਮੰਡੀ ਦੀ ਪੁਲਿਸ ਨੂੰ ਇਕ ਲਾਵਾਰਸ ਅਪੰਗ ਔਰਤ ਦੀ ਲਾਸ਼ ਮਿਲੀ ਹੈ | ਇਸ ਸਬੰਧੀ ਸਹਾਇਕ ਥਾਣੇਦਾਰ ਸੁੱਖਾ ਸਿੰਘ ਨੇ ਦੱਸਿਆ ਕਿ ਮਿ੍ਤਕ ਔਰਤ ਇਕ ਲਤ ਤੋਂ ਅਪਾਹਜ ਹੈ, ਸਰੀਰ ਭਾਰਾ, ਕੱਦ 5 ਫੁੱਟ ...
ਰਾਜਪੁਰਾ, 24 ਮਾਰਚ (ਰਣਜੀਤ ਸਿੰਘ)-ਹਰ ਰੋਜ਼ ਰੋਜ਼ੀ-ਰੋਟੀ ਕਮਾ ਕੇ ਖਾਣ ਵਾਲੇ ਅਤੇ ਹੋਰ ਜ਼ਰੂਰਤਮੰਦ ਲੋਕਾਂ ਦੇ ਘਰਾਂ ਵਿਚ ਜਾ ਕੇ ਸਮਾਜਸੇਵੀ ਸੰਸਥਾਵਾਂ ਖਾਣ-ਪੀਣ ਅਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣਗੀਆਂ, ਮਹਾਂਮਾਰੀ ਤੋਂ ਆਪਣਾ ਅਤੇ ਸਾਰੇ ਸਮਾਜ ਦੇ ...
ਪਟਿਆਲਾ, 24 ਮਾਰਚ (ਮਨਦੀਪ ਸਿੰਘ ਖਰੋੜ)-ਕੋਰੋਨਾ ਵਾਇਰਸ ਤੋਂ ਬਚਾਓ ਸਬੰਧੀ ਸੂਬੇ 'ਚ ਲਗਾਏ ਕਰਫ਼ਿਊ ਦੌਰਾਨ ਘਰਾਂ ਤੋਂ ਬਾਹਰ ਆਉਣ ਵਾਲੇ ਵਿਅਕਤੀਆਂ ਦੀ ਪਟਿਆਲਾ ਪੁਲਿਸ ਨੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਕਸਰਤ ਕਰਵਾਈ | ਜਾਣਕਾਰੀ ਅਨੁਸਾਰ ਸ਼ਹਿਰ ਦੇ ਸਾਰੇ ਹੀ ਚੌਕਾਂ ...
ਪਟਿਆਲਾ, 24 ਮਾਰਚ (ਜ. ਸ. ਢਿੱਲੋਂ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਟਿਆਲਾ ਜ਼ਿਲ੍ਹੇ ਅੰਦਰ ਜ਼ਾਬਤਾ ਫ਼ੌਜਦਾਰੀ ਦੀ ਧਾਰਾ 144 ਤਹਿਤ 23 ਮਾਰਚ ਤੋਂ ਲਗਾਏ ਗਏ ਕਰਫ਼ਿਊ ਵਿਚ ਅੱਜ ਦੇਰ ...
ਨਾਭਾ, 24 ਮਾਰਚ (ਕਰਮਜੀਤ ਸਿੰਘ)-ਉਪ ਪੁਲਿਸ ਕਪਤਾਨ ਅਤਿ ਸੁਰੱਖਿਅਤ ਜੇਲ੍ਹ ਨਾਭਾ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਨਾਭਾ ਵਿਖੇ ਕੈਦੀ ਪੁਸ਼ਪਿੰਦਰ ਸਿੰਘ ਪੁੱਤਰ ਮਨਿੰਦਰ ਸਿੰਘ ਵਾਸੀ ਮਕਾਨ ਨੰਬਰ 62 ਗੁਰਮਾਰਗ ਐਵੇਨਿਊ, ਲੱਧੇਵਾਲੀ ਜ਼ਿਲ੍ਹਾ ਜਲੰਧਰ ਹਵਾਲਾਤੀ ...
ਪਟਿਆਲਾ, 24 ਮਾਰਚ (ਮਨਦੀਪ ਸਿੰਘ ਖਰੋੜ)-ਜ਼ਿਲੇ੍ਹ ਵਿਚ ਕੋਈ ਵੀ ਕਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਸਾਹਮਣੇ ਨਹੀਂ ਆਇਆ | ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਹੁਣ ਤੱਕ ਕਰੋਨਾ ਵਾਇਰਸ ਦਾ ਕੋਈ ਵੀ ਕੇਸ ਨਹੀਂ ਹੈ ਅਤੇ ...
ਨਾਭਾ, 24 ਮਾਰਚ (ਕਰਮਜੀਤ ਸਿੰਘ)-ਪੰਜਾਬ 'ਚ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨ ਤੋਂ ਪੂਰੇ ਸੂਬੇ 'ਚ ਕਰਫ਼ਿਊ ਲਗਾ ਦਿੱਤਾ ਗਿਆ ਹੈ, ਜੋ ਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ | ਕਰਫ਼ਿਊ ਲੱਗਣ ਤੋਂ ...
ਪਾਤੜਾਂ, 24 ਮਾਰਚ (ਜਗਦੀਸ਼ ਸਿੰਘ ਕੰਬੋਜ)-ਕੋਰੋਨਾ ਵਾਇਰਸ ਨੂੰ ਲੈ ਲਾਏ ਗਏ ਕਰਫ਼ਿਊ ਨੂੰ ਪੂਰਨ ਤੌਰ 'ਤੇ ਲਾਗੂ ਕਰਨ ਲਈ ਉਪ ਪੁਲਿਸ ਕਪਤਾਨ ਦਲਬੀਰ ਸਿੰਘ ਗਰੇਵਾਲ ਦੀ ਅਗਵਾਈ 'ਚ ਸ਼ਹਿਰ ਦੇ ਮੁੱਖ ਚੌਾਕਾਂ ਵਿਚ ਪੁਲਿਸ ਵਲੋਂ ਸਖ਼ਤ ਨਾਕਾਬੰਦੀ ਕੀਤੀ ਗਈ | ਇਸ ਨਾਕਾਬੰਦੀ ...
ਭੁਨਰਹੇੜੀ, 24 ਮਾਰਚ (ਧਨਵੰਤ ਸਿੰਘ)-ਕੋਰੋਨਾ ਕਾਰਨ ਲੋਕ ਘਰਾਂ ਅੰਦਰ ਵੜ ਗਏ ਹਨ, ਪਿੰਡਾਂ ਦੀਆ ਸੱਥਾਂ ਵੀ ਸੰੁਨੀਆਂ ਹੋ ਗਈਆਂ ਹਨ | ਕਰਫਿਊ ਲੱਗਣ ਉਪਰੰਤ ਪੰਜਾਬ ਪੁਲਿਸ ਨੇ ਵੀ ਤੇਵਰ ਤਿਖੇ ਕਰ ਲਏ ਹਨ | ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈਆ ਕੁਟ ਮਾਰ ਦੀਆਂ ਵੀਡਿਓ ਕਾਰਨ ...
ਅਰਨੋਂ, 24 ਮਾਰਚ (ਦਰਸ਼ਨ ਪਰਮਾਰ)-ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵਲੋਂ ਲਾਏ ਗਏ ਕਰਫ਼ਿਊ ਦੀ ਪ੍ਰਵਾਹ ਨਾ ਕਰਦਿਆਂ ਕਸਬਾ ਅਰਨੋਂ ਵਿਚ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ | ਜਿਸ ਮਗਰੋਂ ਹਰਕਤ ਵਿਚ ਆਈ ਪੁਲਿਸ ਨੇ ਜਦੋਂ ਸਖ਼ਤੀ ਵਰਤੀ ਤਾਂ ...
ਸ਼ੁਤਰਾਣਾ, 24 ਮਾਰਚ (ਮਹਿਰੋਕ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ 'ਚ ਲਾਗੂ ਕੀਤੇ ਕਰਫ਼ਿਊ ਦੇ ਤੀਜੇ ਦਿਨ ਹਲਕਾ ਸ਼ੁਤਰਾਣਾ ਪੂਰਨ ਤੌਰ 'ਤੇ ਬੰਦ ਰਿਹਾ ਤੇ ਲੋਕਾਂ ਵਲੋਂ ਵੀ ਕਰਫ਼ਿਊ ਦੌਰਾਨ ਬੰਦ ਨੂੰ ...
ਪਟਿਆਲਾ, 24 ਮਾਰਚ (ਮਨਦੀਪ ਸਿੰਘ ਖਰੋੜ)-ਇੱਥੋਂ ਦੀ ਰਹਿਣ ਵਾਲੀ 19 ਸਾਲਾ ਵਿਆਹੁਤਾ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਉਸ ਦੇ ਪਤੀ ਿਖ਼ਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ | ਮਿ੍ਤਕਾ ਦੀ ਪਹਿਚਾਣ ਨਵਜੀਤ ...
ਪਟਿਆਲਾ, 24 ਮਾਰਚ (ਢਿੱਲੋਂ)-ਪੰਜਾਬ ਰੈਵਨਿਊ ਆਫੀਸਰਜ਼ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਇਕ ਪੱਤਰ ਪੰਜਾਬ ਦੇ ਮੁੱਖ ਸਕੱਤਰ ਨੂੰ ਇਕ ਪੱਤਰ ਲਿਖਿਆ ਹੈੈ | ਇਸ ਪੱਤਰ 'ਚ ਉਨ੍ਹਾਂ ਮੰਗ ਕੀਤੀ ਹੈ ਕਿ ਰੈਵਨਿਊ ਵਿਭਾਗ ਦਾ ਬਹੁਤ ਸਾਰਾ ਸਟਾਫ ਤੇ ਅਧਿਕਾਰੀ 31 ਮਾਰਚ ...
ਭਾਦਸੋਂ, 24 ਮਾਰਚ (ਗੁਰਬਖ਼ਸ਼ ਸਿੰਘ ਵੜੈਚ)-ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਆਗੂ ਅਤੇ ਯੂਥ ਵਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੁਨੀਆਂ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਭਾਰਤ ਅਤੇ ਪੰਜਾਬ ...
ਪਟਿਆਲਾ, 24 ਮਾਰਚ (ਜਸਪਾਲ ਸਿੰਘ ਢਿੱਲੋਂ)-ਸਤਨਾਮ ਸਿੰਘ ਕੰਬੋਜ, ਸੂਬਾ ਪ੍ਰਧਾਨ, ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ, ਪੰਜਾਬ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੋਵਲ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਸਮਝਣ ...
ਪਟਿਆਲਾ, 24 ਮਾਰਚ (ਢਿੱਲੋਂ)-'ਕੋਰੋਨਾ ਵਾਇਰਸ' ਦੇ ਖ਼ਤਰੇ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸੂਬੇ 'ਚ ਤਾਲਾ ਬੰਦੀ ਰੱਖਣ ਅਤੇ ਕਰਫ਼ਿਊ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਪ੍ਰੰਤੂ ਇਸ ਸਥਿਤੀ ਦਾ ਸੱਭ ਤੋਂ ਵੱਧ ਸ਼ਿਕਾਰ ਜ਼ਰੂਰੀ ਸੇਵਾਵਾਂ ਨਾਲ ਸਬੰਧਿਤ ਗੈਸ ਏਜੰਸੀ ...
ਸਮਾਣਾ, 24 ਮਾਰਚ (ਸਾਹਿਬ ਸਿੰਘ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਪੰਜਾਬ ਵਾਸੀਆਂ ਨੂੰ ਬਚਾਉਣ ਲਈ 31 ਮਾਰਚ ਤੱਕ ਕੀਤੇ ਪੰਜਾਬ ਬੰਦ ਦਾ ਮਟਰ ਉਤਪਾਦਕ ਕਿਸਾਨਾਂ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ | ਭਾਵੇਂ ਸਰਕਾਰ ਨੇ ਮਾਰਕੀਟ ਕਮੇਟੀਆਂ ਅਤੇ ਮੰਡੀਆਂ ਨੂੰ ਛੋਟ ...
ਪਾਤੜਾਂ, 24 ਮਾਰਚ (ਜਗਦੀਸ਼ ਸਿੰਘ ਕੰਬੋਜ)-ਧਰਮਪਾਲ ਗੋਇਲ ਦੀ ਹੋਈ ਬੇਵਕਤੀ ਮੌਤ 'ਤੇ 2 ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਪ੍ਰਧਾਨ ਪ੍ਰਸ਼ੋਤਮ ਸਿੰਗਲਾ ਨੇ ਕਿਹਾ ਕਿ ਧਰਮ ਪਾਲ ਨੇ ਬਤੌਰ ਮੈਂਬਰ ਰੋਟਰੀ ਕਲੱਬ ਪਾਤੜਾਂ ਵਜੋਂ ਮੋਹਰੀ ...
ਜਲੰਧਰ, 24 ਮਾਰਚ (ਮੇਜਰ ਸਿੰਘ)-ਪਟਿਆਲਾ ਦੇ ਸਾਬਕਾ ਲੋਕ ਸਭਾ ਮੈਂਬਰ ਤੇ ਪੈਸੇ ਵਜੋਂ ਉੱਘੇ ਡਾਕਟਰ ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ 'ਚ ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਚੁੱਕੇ ਜਾ ਰਹੇ ਪ੍ਰਸ਼ਾਸਨਕ ਕਦਮਾਂ ਦੀ ਸ਼ਲਾਘਾ ...
ਪਾਤੜਾਂ, 24 ਮਾਰਚ (ਜਗਦੀਸ਼ ਸਿੰਘ ਕੰਬੋਜ)- ਕੋਰੋਨਾ ਵਾਇਰਸ ਰੋਕਣ ਲਈ ਯਤਨਸ਼ੀਲ ਪ੍ਰਸ਼ਾਸਨ ਦਾ ਸਹਿਯੋਗ ਕਰਦਿਆਂ ਰੋਟਰੀ ਕਲੱਬ ਪਾਤੜਾਂ ਨੇ ਵੀ ਇਸ ਵਿਚ ਯੋਗਦਾਨ ਪਾਉਂਦਿਆਂ ਸਲੱਮ ਇਲਾਕੇ ਦੇ ਲੋਕਾਂ ਦੇ ਹੱਥ ਸਾਫ਼ ਕਰਨ ਲਈ ਵੱਡੀ ਪੱਧਰ 'ਤੇ ਆਪਣੇ ਵਲੋਂ ਤਿਆਰ ਕੀਤਾ ...
ਨਾਭਾ, 24 ਮਾਰਚ (ਕਰਮਜੀਤ ਸਿੰਘ)-ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਲੋਕ ਭੈਅ ਭੀਤ ਹੋ ਰਹੇ ਹਨ ਜਿਸ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ | ਇਸ ਦੀ ਦਹਿਸ਼ਤ ਨੂੰ ਘੱਟ ਕਰਨ ਲਈ ਅਤੇ ਇਸ ਤੋਂ ਬਚਾਅ ਲਈ ਲੋਕ ਆਪਣੇ ਆਪਣੇ ਤਰੀਕੇ ਨਾਲ ਆਪਣਾ ਯੋਗਦਾਨ ਪਾ ...
ਘਨੌਰ, 24 ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ)-ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਓਥੇ ਹੀ ਲੋਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਨਿਜਾਤ ਪਾਉਣ ਦੇ ਲਈ ਜਾਗਰੂਕ ਦਿਖਾਈ ਦੇ ਰਹੇ ਹਨ ਅਤੇ ਸਰਕਾਰ ਵਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ...
ਪਟਿਆਲਾ, 24 ਮਾਰਚ (ਢਿੱਲੋਂ) : ਪਟਿਆਲਾ ਪੁਲਿਸ ਦੇ ਕਰੀਬ 60 ਤੋਂ ਵੱਧ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਪਿਛਲੇ ਦਿਨੀਂ ਹੋਲਾ ਮੁਹੱਲਾ ਡਿਊਟੀ 'ਤੇ ਗਏ ਸਨ | ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਦੀ ਮੁੱਢਲੀ ਜਾਂਚ ...
ਰਾਜਪੁਰਾ, 24 ਮਾਰਚ (ਜੀ. ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਪਿੰਡ ਢੀਂਡਸਾ ਨੇੜੇ ਜੂਆ ਖੇਡ ਰਹੇ ਅੱਧਾ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਤਾਸ਼ ਦੇ ਪੱਤਿਆਂ ਅਤੇ 80 ਹਜ਼ਾਰ ਤੋਂ ਵੱਧ ਦੀ ਨਕਦੀ ਸਮੇਤ ਕਾਬੂ ਕਰਕੇ ਉਕਤ ਿਖ਼ਲਾਫ਼ ਜੂਆ ਐਕਟ ਤਹਿਤ ਕੇਸ ਦਰਜ ਕਰਕੇ ...
ਪਟਿਆਲਾ, 24 ਮਾਰਚ (ਮਨਦੀਪ ਸਿੰਘ ਖਰੋੜ)-ਇਕ ਦੁਕਾਨਦਾਰ ਦੀ ਵੀਡੀਓ ਬਣਾ ਕੇ 94 ਹਜ਼ਾਰ ਰੁਪਏ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਸ਼ਿਕਾਇਤ ਚਰਨ ਦਾਸ ਵਾਸੀ ਪਟਿਆਲਾ ਨੇ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ ਕਿ ਰੀਤ ਨਾਂ ਦੀ ਔਰਤ ਅਕਸਰ ਉਸ ਦੀ ਨਾਭਾ ਰੋਡ 'ਤੇ ਸਥਿਤ ਬੇਕਰੀ ...
ਦੇਵੀਗੜ੍ਹ, 24 ਮਾਰਚ (ਨੌਗਾਵਾਂ)-ਦੁਨੀਆ 'ਚ ਚੱਲ ਰਹੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਿੱਥੇ ਸਾਰੇ ਦੇਸ਼ ਦੇ ਅਧਿਕਾਰੀ ਅਤੇ ਡਾਕਟਰ ਲੱਗੇ ਹੋਏ ਹਨ ਉੱਥੇ ਹੀ ਪੰਜਾਬ ਵਿਚ ਜ਼ਿਲ੍ਹਾ ਪਟਿਆਲਾ ਦੇ ਕਮਿਸ਼ਨਰ ਪੂਨਮਦੀਪ ਕੌਰ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ...
ਪਟਿਆਲਾ, 24 ਮਾਰਚ (ਆਹਲੂਵਾਲੀਆ) -ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਇੰਚਾਰਜ ਸੁਰਜੀਤ ਸਿੰਘ ਰੱਖੜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਹਰ ਮਿਸਤਰੀ ਤੇ ਮਜ਼ਦੂਰ ਲਈ ਪੰਦਰਾਂ ਹਜ਼ਾਰ ਰੁਪਏ ਰਿਲੀਜ਼ ਕਰੇ | ਉਨਾਂ ਕਿਹਾ ਕਿ ...
ਪਾਤੜਾਂ, 24 ਮਾਰਚ (ਕੰਬੋਜ)-ਸ਼ਹਿਰ ਵਿਚ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਅਤੇ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ 'ਤੇ ਸਖ਼ਤੀ ਵਰਤਦਿਆਂ ਕੇਸ ਦਰਜ ਕੀਤੇ ਗਏ ਹਨ | ਕਰਫ਼ਿਊ ਦੀ ਉਲੰਘਣਾ ਕਰਨ 'ਤੇ 5 ਵਿਅਕਤੀਆਂ ਅਤੇ 2 ਔਰਤਾਂ ਵਲੋਂ ...
ਰਾਜਪੁਰਾ, 24 ਮਾਰਚ (ਰਣਜੀਤ ਸਿੰਘ)-ਨੇੜਲੇ ਪਿੰਡਾਂ ਦੇ ਕਰੀਬ ਤਿੰਨ ਦਰਜਨ ਲੋਕ ਮਹਾਰਾਸ਼ਟਰ ਦੇ ਧਾਰਮਿਕ ਸਥਾਨ ਦੀ ਯਾਤਰਾ ਕਰਕੇ ਜਦ ਆਪਣੇ ਪਿੰਡ ਪੁੱਜੇ ਤਾਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਪਿੰਡ ਵਿਚ ਘੁੰਮਣ ਫਿਰਨ 'ਤੇ ਸਖ਼ਤ ਇਤਰਾਜ਼ ਕੀਤਾ | ਜਾਣਕਾਰੀ ਮੁਤਾਬਿਕ ...
ਪਟਿਆਲਾ, 24 ਮਾਰਚ (ਮਨਦੀਪ ਸਿੰਘ ਖਰੋੜ)-ਜ਼ਿਲੇ੍ਹ 'ਚ 23 ਅਤੇ 24 ਮਾਰਚ ਵਾਲੇ ਦਿਨ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਜ਼ਿਲ੍ਹਾ ਪੁਲਿਸ ਨੇ 16 ਪਰਚੇ ਦਰਜ ਕਰਕੇ 17 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ 23 ਮਾਰਚ ਵਾਲੇ ਦਿਨ 9 ਪਰਚੇ ...
ਪਟਿਆਲਾ, 24 ਮਾਰਚ (ਜ. ਸ. ਢਿੱਲੋਂ)-ਜ਼ਿਲੇ੍ਹ ਦੇ ਸ਼ਹਿਰੀ ਖੇਤਰ ਤੋਂ ਬਾਅਦ ਹੁਣ ਕਰਫ਼ਿਊ ਨੂੰ ਸਖ਼ਤੀ ਨਾਲ ਦਿਹਾਤੀ ਖੇਤਰ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਗੂ ਕਰਨ ਲਈ ਅਹਿਮ ਕਦਮ ਉਠਾਏ ਹਨ | ਜ਼ਿਲ੍ਹਾ ਮੈਜਿਸਟ੍ਰੇਟ ਕੁਮਾਰ ਅਮਿੱਤ ਦੇ ਆਦੇਸ਼ਾਂ 'ਤੇ ਹੁਣ ਤਿੰਨ ਪਹੀਆ ...
ਘੱਗਾ, 24 ਮਾਰਚ (ਵਿਕਰਮਜੀਤ ਸਿੰਘ ਬਾਜਵਾ)-ਜਿੱਥੇ ਦੁਨੀਆ ਅੰਦਰ ਕੋਰੋਨਾ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਪੰਜਾਬ ਸਰਕਾਰ ਨੂੰ ਮਜਬੂਰੀ 'ਚ ਲਾਉਣੇ ਪਏ ਕਰਫ਼ਿਊ ਤੋਂ ਬਾਅਦ ਰੋਜ਼ਾਨਾ ਦਿਹਾੜੀ ਕਮਾ ਕੇ ਖਾਣ ਵਾਲੇ ਗ਼ਰੀਬ ਮਜ਼ਦੂਰਾਂ ਦੇ ਪਰਿਵਾਰਾਂ ਵਲੋਂ ...
ਪਾਤੜਾਂ, 24 ਮਾਰਚ (ਖ਼ਾਲਸਾ)-ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਸਬ ਡਵੀਜ਼ਨ ਪਾਤੜਾਂ ਅੰਦਰ ਪੁਲਿਸ ਪ੍ਰਸ਼ਾਸਨ ਨੇ ਸਖ਼ਤੀ ਵਧਾ ਦਿੱਤੀ ਹੈ | ਜਿਸ ਦੌਰਾਨ ਅੱਜ ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ ਸਖ਼ਤ ...
ਘੱਗਾ, 24 ਮਾਰਚ (ਬਾਜਵਾ)-ਨੇੜਲੇ ਪਿੰਡ ਦਫਤਰੀਵਾਲਾ ਦੇ ਲੋਕ ਪਿਛਲੇ ਲੰਮੇਂ ਸਮੇਂ ਤੋਂ ਗਲੀਆਂ 'ਚ ਖੜ੍ਹੇ ਗੰਦਾ ਪਾਣੀ ਦੀ ਨਿਕਾਸੀ ਨਾਲ ਹੋਣ ਕਾਰਨ ਪ੍ਰੇਸ਼ਾਨੀ ਨਾਲ ਜੂਝ ਰਹੇ ਸਨ ਜਿਸ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ...
ਰਾਜਪੁਰਾ, 24 ਮਾਰਚ (ਰਣਜੀਤ ਸਿੰਘ)-ਅੱਜ ਇੱਥੇ ਨਗਰ ਕੌਾਸਲ ਦੇ ਅਧਿਕਾਰੀਆਂ ਨੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਪ੍ਰਧਾਨ ਨਰਿੰਦਰ ਸ਼ਾਸਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਬਾਜ਼ਾਰ ਅਤੇ ਸੜਕਾਂ ਨੂੰ ਸੈਨੇਟਾਈਜ਼ ਕੀਤਾ ਤਾਂ ਕਿ ਕੋਰੋਨਾ ਦੀ ...
ਰਾਜਪੁਰਾ, 24 ਮਾਰਚ (ਜੀ.ਪੀ. ਸਿੰਘ)-ਅੱਜ ਸਵੇਰੇ ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਦਵਾਈਆਂ ਦੀਆਂ ਕੁੱਝ ਦੁਕਾਨਾਂ ਖੁੱਲ੍ਹ ਗਈਆਂ | ਜਿਸ 'ਤੇ ਲੋਕ ਦਵਾਈਆਂ ਲੈਣ ਆਉਣ ਲੱਗੇ ਤੇ ਕੁੱਝ ਪੁਲਿਸ ਦੇ ਮੁਲਾਜ਼ਮ ਵੀ ਦਵਾਈਆਂ ਲੈਂਦੇ ਦੇਖੇ ਗਏ | ਜਿਸ ਦੀ ਸੂਚਨਾ ਮਿਲਣ 'ਤੇ ...
ਪਟਿਆਲਾ, 24 ਮਾਰਚ (ਅ. ਸ. ਆਹਲੂਵਾਲੀਆ)-ਕਿਸੇ ਇਕ ਦੇਸ਼ 'ਚ ਪੈਦਾ ਹੋਇਆ ਖ਼ਤਰਨਾਕ ਜਰਾਸੀਮ 'ਕੋਰੋਨਾ' ਦੁਨੀਆ ਲਈ ਵੱਡੀ ਸਿਰਦਰਦੀ ਬਣਦਾ ਜਾ ਰਿਹਾ ਹੈ | ਇਸ ਤੋਂ ਆਪਣੇ ਨਾਗਰਿਕਾਂ ਨੂੰ ਹੁਣ ਤੱਕ ਸਫਲਤਾ ਪੂਰਵਕ ਬਚਾਉਣ 'ਚ ਕਾਮਯਾਬ ਜ਼ਿਲ੍ਹਾ ਪ੍ਰਸ਼ਾਸਨ ਲਈ ਆਉਂਦੇ ਕੁੱਝ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX