ਤਾਜਾ ਖ਼ਬਰਾਂ


ਮਾਧੋਪੁਰ 'ਚ ਫਸੇ ਤਿੰਨ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਲੱਛਣ ਮਿਲਣ 'ਤੇ ਆਈਸੋਲੇਸ਼ਨ ਵਾਰਡ 'ਚ ਰੱਖਿਆ
. . .  about 1 hour ago
ਪਠਾਨਕੋਟ 1 ਅਪ੍ਰੈਲ (ਸੰਧੂ) - ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਪੂਰੇ ਦੇਸ਼ ਵਿਚ ਲਾਕਡਾਊਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਸੂਬੇ ਦੀ ਜ਼ਿਲ੍ਹਾ ਪਠਾਨਕੋਟ ਪੰਜਾਬ ਦੇ ਮਾਧੋਪੁਰ ਨਾਲ ਲੱਗਦੀ ਸੀਮਾ ਨੂੰ ਪੂਰੀ ਤਰ੍ਹਾਂ ਜੰਮੂ ...
ਭਾਈ ਨਿਰਮਲ ਸਿੰਘ ਦੇ ਸਾਥੀ ਤਲਬਾ ਵਾਦਕ ਦਰਸ਼ਨ ਸਿੰਘ ਨੂੰ ਸ਼ੱਕ ਅਧਾਰ 'ਤੇ ਸਿਹਤ ਵਿਭਾਗ ਦੀ ਨੇ ਟੀਮ ਚੁੱਕਿਆ
. . .  about 1 hour ago
ਸੁਲਤਾਨਵਿੰਡ ,1 ਮਾਰਚ {ਗੁਰਨਾਮ ਸਿੰਘ ਬੁੱਟਰ} - ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਵਾਸੀ ਤੇਜ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਜਿੱਥੇ ਜੋ ਕੋਰੋਨਾ ਵਾਇਰਸ ...
ਕੋਰੋਨਾ ਵਾਇਰਸ ਤੋਂ ਰਾਹਤ - 3 ਸ਼ੱਕੀ ਮਰੀਜ਼ਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗੇਟਿਵ
. . .  about 1 hour ago
ਮਲੋਟ,1 ਅਪ੍ਰੈਲ (ਰਣਜੀਤ ਸਿੰਘ ਪਾਟਿਲ ,ਗੁਰਮੀਤ ਸਿੰਘ ਮੱਕੜ)- ਬੀਤੇ ਦਿਨ ਪੁੱਡਾ ਕਾਲੋਨੀ ਮਲੋਟ ਵਾਸੀ ਕੈਨੇਡਾ ਤੋਂ ਪਰਤੇ ਇਕ ਡਾਕਟਰ ਤੇ ਪਰਿਵਾਰ ਦੇ 2 ਹੋਰ ਮੈਂਬਰਾਂ ਦੀ ਕੋਰੋਨਾ ਵਾਇਰਸ ਸਬੰਧੀ ਲਏ ਗਏ ਸੈਂਪਲਾਂ...
ਸੀ ਬੀ ਐੱਸ ਈ ਨੇ ਕੋਵਿਡ -19 ਦੇ ਮੱਦੇਨਜ਼ਰ ਪਹਿਲੀ ਤੋਂ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀਆਂ ਲਈ ਦਿੱਤੀਆਂ ਹਿਦਾਇਤਾਂ
. . .  about 2 hours ago
ਜਲਾਲਾਬਾਦ,1ਅਪ੍ਰੈਲ (ਜਤਿੰਦਰ ਪਾਲ ਸਿੰਘ)- ਦੇਸ਼ ਭਰ ਵਿਚ ਕੋਵਿਡ- 19 ਦੇ ਚੱਲਦੇ ਹੋਏ ਲਏ ਗਏ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਸੀ ਬੀ ਐੱਸ ਈ ਨੇ ਪੂਰੇ ਦੇਸ਼ ਵਿਚ ਦਸਵੀਂ ਅਤੇ ਬਾਰ੍ਹਵੀਂ ਦੇ ਕਈ ਪੇਪਰ ਰੱਦ ਕਰ ...
ਪਦਮ ਸ੍ਰੀ ਭਾਈ ਨਿਰਮਲ ਸਿੰਘ ਦੇ 5 ਪਰਿਵਾਰਕ ਮੈਂਬਰ ਜਾਂਚ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜੇ
. . .  about 2 hours ago
ਜਲੰਧਰ, 1 ਅਪ੍ਰੈਲ (ਐੱਮ.ਐੱਸ. ਲੋਹੀਆ) - ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ, ਪਦਮ ਸ੍ਰੀ ਭਾਈ ਨਿਰਮਲ ਸਿੰਘ ਦੇ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਅੱਜ ...
ਹਲਕਾ ਡੇਰਾਬਸੀ 'ਚ ਕੋਰੋਨਾ ਦੇ 5 ਸ਼ੱਕੀ ਮਰੀਜ਼ ਆਏ ਸਾਹਮਣੇ
. . .  about 3 hours ago
ਜ਼ੀਰਕਪੁਰ, 1 ਅਪ੍ਰੈਲ, (ਹੈਪੀ ਪੰਡਵਾਲਾ) - ਸਬ ਡਿਵੀਜ਼ਨ ਡੇਰਾਬਸੀ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ 5 ਸ਼ੱਕੀ ਮਾਮਲੇ ਆਉਣ ਨਾਲ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਮਰੀਜ਼ਾਂ ਨੂੰ ਢਕੋਲੀ ਕਮਿਊਨਿਟੀ ਹੈਲਥ ਸੈਂਟਰ ਵਿਚ ਰੱਖਿਆ ਗਿਆ ਹੈ, ਜਿਸ ਮਗਰੋਂ ਸਿਹਤ...
ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 139 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ - ਸਿਵਲ ਸਰਜਨ
. . .  about 3 hours ago
ਹੁਸ਼ਿਆਰਪੁਰ, 1 ਅਪ੍ਰੈਲ (ਬਲਜਿੰਦਰਪਾਲ ਸਿੰਘ)-ਕੋਰੋਨਾ ਵਾਇਰਸ ਦੇ ਸਬੰਧ 'ਚ ਅੱਜ ਵੀ ਜ਼ਿਲ੍ਹੇ ਲਈ ਇਹ ਚੰਗੀ ਖ਼ਬਰ ਹੈ ਕਿ ਚੰਡੀਗੜ੍ਹ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਵੀ ਨੈਗੇਟਿਵ ਆਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ...
ਲੁਟੇਰਿਆਂ ਨੇ ਨਕਦੀ ਖੋਹ ਕੇ ਮਾਰੀ ਗੋਲੀ
. . .  about 3 hours ago
ਨਵਾਂਸ਼ਹਿਰ, 1 ਅਪ੍ਰੈਲ ( ਗੁਰਬਖ਼ਸ਼ ਸਿੰਘ ਮਹੇ) - ਨਵਾਂਸ਼ਹਿਰ ਵਿਖੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਖੇਤਾਂ ਤੋਂ ਆ ਰਹੇ ਦੋ ਵਿਅਕਤੀਆਂ ਪਾਸੋਂ ਦੋ ਹਜ਼ਾਰ ਰੁਪਏ ਦੀ ਨਕਦੀ ਖੋਹਣ...
ਕੈਨੇਡੀਅਨ ਸਿਟੀਜ਼ਨ ਅਤੇ ਐਨ.ਆਰ.ਆਈਜ਼ ਦੀ ਵਾਪਸੀ ਦੇ ਆਰ ਓ ਸੀ ਏ ਨੇ ਕੀਤੇ ਪ੍ਰਬੰਧ
. . .  about 3 hours ago
ਜਲਾਲਾਬਾਦ, 1 ਅਪ੍ਰੈਲ (ਜਤਿੰਦਰ ਪਾਲ ਸਿੰਘ) - ਭਾਰਤ ਵਿਚ ਆਏ ਅਤੇ ਕੋਰੋਨਾ ਵਾਈਰਸ ਕਾਰਨ ਇੱਥੇ ਹੀ ਫਸ ਕੇ ਰਹਿ ਗਏ ਕੈਨੇਡਾ ਦੇ ਸਿਟੀਜ਼ਨ ਵਿਅਕਤੀਆਂ ਨੂੰ ਕੈਨੇਡਾ ਸਰਕਾਰ...
ਤਬਲੀਗ਼ੀ ਜਮਾਤ ਸੰਮੇਲਨ 'ਚੋਂ ਆਏ ਜ਼ਿਲ੍ਹਾ ਕਠੂਆ ਦੇ 7 ਵਿਅਕਤੀਆਂ ਨੂੰ ਕੀਤਾ ਕੁਆਰਨਟਾਈਨ
. . .  about 4 hours ago
ਨਰੋਟ ਜੈਮਲ ਸਿੰਘ, 1 ਅਪ੍ਰੈਲ (ਗੁਰਮੀਤ ਸਿੰਘ) - ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਨਾਲ ਅੰਤਰਰਾਜੀ ਸਰਹੱਦ ਉੱਤੇ ਲੱਗਦੇ ਜੰਮੂ ਕਸ਼ਮੀਰ ਦੇ ਨਗਰੀ ਪਰੋਲ ਵਿਖੇ ਦਿੱਲੀ ਦੇ ਨਿਜ਼ਾਮੂਦੀਨ ਵਿਖੇ ਤਬਲੀਗ਼ੀ ਜਮਾਤ ਦੇ ਸੰਮੇਲਨ ਵਿਚੋਂ ਆਏ ਜ਼ਿਲ੍ਹਾ ਕਠੂਆ ਦੇ 7 ਵਿਅਕਤੀਆਂ...
ਬੈਂਕ ਮੁਲਾਜ਼ਮ ਪਿੰਡਾਂ 'ਚ ਜਾ ਕੇ ਪੈਨਸ਼ਨਰਾਂ ਨੂੰ ਦੇਣਗੇ ਪੈਨਸ਼ਨ - ਡੀ.ਐੱਸ.ਪੀ
. . .  about 4 hours ago
ਬਲਾਚੌਰ, 1 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ) - ਪੈਨਸ਼ਨ ਧਾਰਕਾਂ ਨੂੰ ਇਸ ਮਹੀਨੇ ਪੈਨਸ਼ਨ ਲੈਣ ਲਈ ਬੈਂਕਾਂ ਵਿਚ ਨਹੀ ਜਾਣਾ ਪਵੇਗਾ, ਕਿਉਂਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਪੁਲਿਸ ਅਤੇ ਬੈਂਕ ਪ੍ਰਸ਼ਾਸਨ ਵੱਲੋਂ ਅਹਿਮ ਕਦਮ ਚੁੱਕਦਿਆਂ ਇਸ ਵਾਰ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਪਿੰਡ...
ਵਿਧਾਇਕ ਸ਼ੇਰੋਵਾਲੀਆ ਨੇ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਦੀਆਂ ਕਿੱਟਾਂ
. . .  about 4 hours ago
ਸ਼ਾਹਕੋਟ, 1 ਅਪ੍ਰੈਲ (ਦਲਜੀਤ ਸਚਦੇਵਾ) - ਕੋਰੋਨਾ ਵਾਇਰਸ ਕਾਰਨ ਲਗਾਏ ਕਰਫ਼ਿਊ ਦੌਰਾਨ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹਰ ਲੋੜਵੰਦ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਇਸੇ ਹੀ ਤਹਿਤ ਅੱਜ ਸ਼ਾਹਕੋਟ...
ਕਰਫ਼ਿਊ 'ਚ ਕਣਕ ਲੈਣ ਆਏ 350 ਦੇ ਕਰੀਬ ਲੋਕਾਂ ਦੇ ਇਕੱਠ ਨੇ ਉਡਾਈਆਂ ਹੁਕਮਾਂ ਦੀਆਂ ਧੱਜੀਆਂ
. . .  1 minute ago
ਨਸਰਾਲਾ, 1 ਅਪ੍ਰੈਲ (ਸਤਵੰਤ ਸਿੰਘ ਥਿਆੜਾ)- ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਵੱਲੋਂ ਲਾਏ ਕਰਫ਼ਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਤੇ ਪਾਬੰਦੀਆਂ ਦੀ ਉਸ ਵੇਲੇ ਪੋਲ ਖੁੱਲ ਗਈ ਜਦੋਂ ਸਰਕਾਰੀ ਆਟਾ ਦਾਲ ਸਕੀਮ ਅਧੀਨ ਪਿੰਡ ਨਸਰਾਲਾ ਵਿਖੇ ਆਇਆ ਕਣਕ ਦਾ ਟਰੱਕ...
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 46 ਮਾਮਲਿਆਂ ਦੀ ਪੁਸ਼ਟੀ
. . .  about 5 hours ago
ਫਗਵਾੜਾ, 1 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ) - - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ...
ਕੋਰੋਨਾ ਕਾਰਣ ਛੱਡੇ ਜਾ ਰਹੇ ਕੈਦੀਆਂ ਨਾਲ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰੇ ਸਰਕਾਰ - ਜਥੇਦਾਰ ਦਾਦੂਵਾਲ
. . .  about 5 hours ago
ਤਲਵੰਡੀ ਸਾਬੋ, 1 ਅਪ੍ਰੈਲ - (ਰਣਜੀਤ ਸਿੰਘ ਰਾਜੂ) - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿਚੋਂ 6000 ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕੀਤੇ ਜਾਣਾ ਕੋਈ ਇਤਰਾਜ਼ ਵਾਲੀ ਗੱਲ ਨਹੀਂ, ਪਰ ਪੰਜਾਬ ਸਰਕਾਰ ਆਪਣੇ ਅਧੀਨ ਆਉਂਦੀਆਂ ਜੇਲ੍ਹਾਂ ਵਿਚ ਸਜ਼ਾ ਪੂਰੀ...
ਭਾਰੀ ਮਾਤਰਾ 'ਚ ਗੋਲੀ ਸਿੱਕਾ ਬਰਾਮਦ, 3 ਨਸ਼ਾ ਤਸਕਰ ਗ੍ਰਿਫ਼ਤਾਰ
. . .  about 5 hours ago
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਮਸਜਿਦ 'ਚ 14 ਵਿਅਕਤੀਆਂ ਨੂੰ ਕੀਤਾ ਕੁਆਰਨਟਾਈਨ
. . .  about 3 hours ago
ਵਿਪਰੋ, ਅਜ਼ੀਮ ਪ੍ਰੇਮ ਜੀ ਫਾਊਂਡੇਸ਼ਨ ਨੇ ਕੋਰੋਨਾ ਲਈ ਦਿੱਤੇ 1,125 ਕਰੋੜ
. . .  about 6 hours ago
ਜਲਾਲਾਬਾਦ (ਪੱਛਮੀ) ਦੇ ਵਿਧਾਇਕ ਨੇ ਦੋ ਸਾਲ ਦੀ ਆਪਣੀ ਤਨਖ਼ਾਹ ਦਾਨ ਕਰਨ ਸਬੰਧੀ ਲਿਖਿਆ ਪੱਤਰ
. . .  about 7 hours ago
ਰੰਧਾਵਾ ਵਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਗਈ ਅਪੀਲ
. . .  about 7 hours ago
ਨਿਜ਼ਾਮੂਦੀਨ ਸਮਾਗਮ ਚੋਂ ਪਰਤੇ 10 ਮੁਸਲਮਾਨ ਮਰਦ ਔਰਤਾਂ ਨੇ ਮਸਜਿਦ 'ਚ ਸ਼ਰਨ ਲਈ
. . .  about 7 hours ago
ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਲੋੜਵੰਦਾਂ ਦੀ ਮਦਦ ਲਈ ਚਲਾਈ ਮੁਹਿੰਮ
. . .  about 7 hours ago
ਉਪ ਮੰਡਲ ਮੈਜਿਸਟਰੇਟ ਪਾਤੜਾਂ ਵੱਲੋਂ ਕਰਫ਼ਿਊ ਦੌਰਾਨ ਸੋਸ਼ਲ ਮੀਡੀਆ ਤੇ ਫੇਕ ਪੋਸਟਾਂ ਪਾਉਣ ਵਾਲਿਆਂ ਨੂੰ ਸਖ਼ਤ ਤਾੜਨਾ
. . .  about 7 hours ago
ਲੋੜਵੰਦਾ ਨੂੰ ਵੰਡੇ ਗਏ ਰਾਸ਼ਨ
. . .  about 7 hours ago
ਪ੍ਰਧਾਨ ਮੰਤਰੀ ਸਾਰੇ ਮੁੱਖ ਮੰਤਰੀਆਂ ਨਾਲ ਭਲਕੇ ਕਰਨਗੇ ਵੀਡੀਓ ਕਾਨਫ਼ਰੰਸ
. . .  about 8 hours ago
ਖਰੜ ਵਿਚ ਕਿੰਨਰਾਂ ਨੇ ਰਾਸ਼ਨ ਵੰਡਿਆ
. . .  about 8 hours ago
ਮੁੱਖ ਮੰਤਰੀ ਸਰਬ ਪਾਰਟੀ ਬੈਠਕ ਬੁਲਾਉਣ - ਹਰਪਾਲ ਚੀਮਾ
. . .  about 8 hours ago
ਮਾਸਕ ਤੇ ਸੈਨੇਟਾਈਜ਼ਰ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
. . .  about 8 hours ago
ਅਧਿਆਪਕਾਂ ਦੀ ਕੋਰੋਨਾਵਾਇਰਸ ਵਿਜੀਲੈਂਸ ਅਫਸਰ ਵਜੋਂ ਨਿਯੁਕਤ ਕਰਨ ਸਬੰਧੀ ਸੂਚੀ ਜਾਰੀ
. . .  about 8 hours ago
ਕੋਰੋਨਾਵਾਇਰਸ ਦੇ ਸ਼ੱਕੀ ਡਰਾਈਵਰ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਪਿੰਡ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ
. . .  about 8 hours ago
ਕੋਰੋਨਾਵਾਇਰਸ ਲਾਕਡਾਊਨ : ਜਲੰਧਰ ’ਚ ਸੀ.ਆਰ.ਪੀ.ਐਫ. ਕੰਪਨੀਆਂ ਤਾਇਨਾਤ
. . .  about 8 hours ago
ਤਬਲੀਗੀ ਜਮਾਤ ਦੇ ਸੰਮੇਲਨ ਵਿੱਚ ਪਠਾਨਕੋਟ ਦੇ ਦੋ ਵਿਅਕਤੀ ਸਨ ਸ਼ਾਮਿਲ
. . .  about 9 hours ago
ਉਤਰ ਪ੍ਰਦੇਸ਼ ਵਿਚ ਕੋਰੋਨਾਵਾਇਰਸ ਕਾਰਨ ਨੌਜਵਾਨ ਦੀ ਹੋਈ ਮੌਤ
. . .  about 9 hours ago
ਸ਼ੱਕੀ ਮਰੀਜਾਂ ਦੀ ਰਿਪੋਰਟ ਵੀ ਨਾਂਹਪੱਖੀ
. . .  about 9 hours ago
ਲੋੜਵੰਦਾਂ ਦੀ ਮਦਦ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ - ਬਾਬਾ ਪ੍ਰਮਾਨੰਦ
. . .  about 9 hours ago
ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ 210 ਲੋਕਾਂ ਨੂੰ ਦਿੱਲੀ ਦੇ ਇਕ ਸਕੂਲ ’ਚ ਕੀਤਾ ਗਿਆ ਤਬਦੀਲ
. . .  about 9 hours ago
ਨਿਜ਼ਾਮੂਦੀਨ ਮਰਕਜ਼ ਤੋਂ ਆਂਧਰਾ ਪ੍ਰਦੇਸ਼ ’ਚ ਪਰਤੇ ਸਾਰੇ 43 ਵਿਅਕਤੀਆਂ ਨੂੰ ਕੋਰੋਨਾਵਾਇਰਸ
. . .  about 9 hours ago
ਮੁਹਾਲੀ ਵਿਚ ਦੋ ਔਰਤਾਂ ਤੇ ਇਕ ਵਿਅਕਤੀ ਦਾ ਕੋਰੋਨਾਵਾਇਰਸ ਪਾਇਆ ਗਿਆ ਪਾਜ਼ੀਟਿਵ
. . .  about 9 hours ago
ਭਾਰਤ ’ਚ ਕੋਰੋਨਾਵਾਇਰਸ ਦੇ ਕੇਸਾਂ ’ਚ ਹੋਇਆ ਵਾਧਾ, ਹੁਣ ਤੱਕ 38 ਮੌਤਾਂ
. . .  about 10 hours ago
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 26 ਜਾਣਿਆਂ ਖ਼ਿਲਾਫ਼ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਣਿਆਂ ਵਿਚ ਕੀਤੇ ਮਾਮਲੇ ਦਰਜ
. . .  about 10 hours ago
ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਨੂੰ ਕਪੂਰਥਲਾ ਕੀਤਾ ਗਿਆ ਰੈਫਰ
. . .  about 10 hours ago
ਫਗਵਾੜਾ ’ਚ ਸ਼੍ਰੋਮਣੀ ਕਮੇਟੀ ਵਲੋਂ 8 ਤੋਂ 10 ਹਜ਼ਾਰ ਲੋਕਾਂ ਲਈ ਤਿਆਰ ਕੀਤਾ ਜਾਂਦਾ ਹੈ ਲੰਗਰ
. . .  about 10 hours ago
ਨਿਜ਼ਾਮੁਦੀਨ ਧਾਰਮਿਕ ਸੰਮੇਲਨ ਚ ਸ਼ਿਰਕਤ ਕਰਨ ਵਾਲੇ ਲੋਕਾਂ ਦੀ ਜ਼ਿਲ੍ਹਾ ਮੋਗਾ 'ਚ ਵੜ੍ਹਨ ਦੀ ਉੱਡੀ ਅਫ਼ਵਾਹ
. . .  about 10 hours ago
ਬਿਨਾਂ ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਗੈਸ ਦੀਆਂ ਕੀਮਤਾਂ ’ਚ ਕੀਤੀ ਗਈ ਕਮੀ
. . .  about 10 hours ago
ਪਾਕਿ 'ਚ ਕੋਰੋਨਾ ਨਾਲ 26 ਮੌਤਾਂ, 2039 ਸੰਕ੍ਰਮਿਤ ਮਰੀਜ਼
. . .  about 10 hours ago
ਕੋਰੋਨਾਵਾਇਰਸ : ਭੋਪਾਲ ਤੋਂ ਪਰਤੇ 12 ਨੌਜਵਾਨਾਂ ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  about 10 hours ago
ਲੰਗਰ ਵੰਡਣ ਜਾ ਰਿਹਾ ਯੂਥ ਅਕਾਲੀ ਦਲ ਦਾ ਆਗੂ ਗੋਸ਼ਾ ਹਿਰਾਸਤ ਵਿਚ
. . .  about 10 hours ago
ਜਾਂਚ ਵਿਚ ਨੈਗੇਟਿਵ ਆਏ ਸ਼ੱਕੀ 27 ਵਿਅਕਤੀ, ਵਾਪਸ ਪਿੰਡ ਵਿਰਕ ਭੇਜੇ
. . .  about 11 hours ago
ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਹੋ ਸਕਦੀਆਂ ਹਨ ਢਾਈ ਲੱਖ ਦੇ ਕਰੀਬ ਮੌਤਾਂ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਚੇਤ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਫਰੀਦਕੋਟ / ਮੁਕਤਸਰ

ਕਰਫ਼ਿਊ ਕਾਰਨ ਜ਼ਿਲ੍ਹਾ ਫ਼ਰੀਦਕੋਟ ਦੇ ਬਾਜ਼ਾਰ ਰਹੇ ਮੁਕੰਮਲ ਬੰਦ

ਬਰਗਾੜੀ, 24 ਮਾਰਚ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਸਾਹਿਬ ਫ਼ਰੀਦਕੋਟ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਆਏ ਆਦੇਸ਼ਾਂ ਅਨੁਸਾਰ ਪੁਲਿਸ ਚੌਕੀ ਬਰਗਾੜੀ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਗੁਰੂ ਘਰਾਂ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਹੋਕੇ ਦਿਵਾ ਕੇ ਹਦਾਇਤਾਂ ਤੋਂ ਜਾਣੂੰ ਕਰਵਾਇਆ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੋਕ ਕਰਫਿਊ ਦੇ ਮੱਦੇਨਜ਼ਰ ਆਪਣੇ ਘਰਾਂ ਵਿਚ ਰਹਿਣ ਅਤੇ ਸ਼ੱਕੀ ਮਰੀਜ਼ਾਂ ਸਬੰਧੀ ਤੁਰੰਤ ਪ੍ਰਸ਼ਾਸਨ ਨੂੰ ਇਤਲਾਹ ਦੇਣ | ਖੰਘ, ਜੁਕਾਮ, ਬੁਖਾਰ, ਗਲਾ ਦਰਦ, ਸਾਹ ਲੈਣ ਵਿਚ ਤਕਲੀਫ ਵਾਲੇ ਮਰੀਜ਼ ਤੁਰੰਤ ਸਰਕਾਰੀ ਸਿਹਤ ਵਿਭਾਗ ਦੀਆਂ ਸੇਵਾਵਾਂ ਲੈਣ ਅਤੇ ਕਿਸੇ ਸਮੇਂ ਵੀ ਅਵੇਸਲੇ ਨਾ ਹੋਣ | ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁਝ ਸਮਾਂ ਜ਼ਰੂਰੀ ਸੇਵਾਵਾਂ ਲੈਣ ਤੋਂ ਬਾਅਦ ਸਭ ਕੁਝ ਬੰਦ ਰੱਖਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਪੁਲਿਸ ਨੇ ਲੋਕਾਂ ਨੂੰ ਅਪੀਲਾਂ, ਦਲੀਲਾਂ ਅਤੇ ਸਖ਼ਤੀ ਨਾਲ ਸਮਝਾ ਕੇ ਕਰਫ਼ਿਊ ਲਾਗੂ ਕਰਵਾਇਆ ਕਿਉਂਕਿ ਕੁਝ ਲੋਕ ਇਸ ਮਾਮਲੇ ਦੀ ਗੰਭੀਰਤਾ ਨੂੰ ਨਾ ਸਮਝਦਿਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਸਨ | ਕਸਬਾ ਬਰਗਾੜੀ ਦੀਆਂ ਮੌਜੂਦਾ ਅਤੇ ਸਾਬਕਾ ਪੰਚਾਇਤਾਂ ਨੇ ਇਸ ਔਖੀ ਘੜੀ ਵਿਚ ਸੇਵਾਵਾਂ ਦੇਣ ਵਾਲੇ ਪੁਲਿਸ, ਸਿਹਤ ਕਰਮਚਾਰੀਆਂ, ਜ਼ਰੂਰੀ ਵਸਤਾਂ ਦੀਆਂ ਸੇਵਾਵਾਂ ਦੇਣ ਵਾਲੇ ਅਤੇ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ | ਪੰਚਾਇਤਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਕਿ ਇਸ ਭਿਆਨਕ ਬਿਮਾਰੀ ਤੋਂ ਜਲਦੀ ਛੁਟਕਾਰਾ ਪਾਇਆ ਜਾ ਸਕੇ ਅਤੇ ਜ਼ਿੰਦਗੀ ਪੂਰੀ ਤੰਦਰੁਸਤੀ ਨਾਲ ਆਮ ਵਾਂਗ ਹੋ ਸਕੇ |
ਤੀਜੇ ਦਿਨ ਵੀ ਸਾਦਿਕ ਦੇ ਬਾਜ਼ਾਰ ਬੰਦ ਰਹੇ, ਪੁਲਿਸ ਨੇ ਚੌਕਸੀ ਵਧਾਈ
ਸਾਦਿਕ, (ਆਰ.ਐਸ.ਧੰੁਨਾ)-ਕੋਰੋਨਾ ਵਾਇਰਸ ਤੋਂ ਬਚਣ ਲਈ ਪੰਜਾਬ ਸਕਾਰ ਵਲੋਂ ਲਾਕਡਾਊਨ ਨੂੰ ਕਰਫਿਊ ਵਿਚ ਬਦਲੇ ਜਾਣ ਕਾਰਨ ਤੀਜੇ ਦਿਨ ਵੀ ਸਾਦਿਕ ਦੇ ਬਾਜ਼ਾਰ ਪੂਰਨ ਰੂਪ ਵਿਚ ਬੰਦ ਰਹੇ | ਭਾਂਵੇ ਕੁਝ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਲਈ ਸਮਾਂ ਨਿਰਧਾਰਿਤ ਕੀਤਾ ਗਿਆ ਸੀ, ਦੇ ਬਾਵਜੂਦ ਵੀ ਸਾਦਿਕ ਵਿਖੇ ਸਬਜ਼ੀਆਂ, ਦੁੱਧ ਅਤੇ ਕਰਿਆਨੇ ਆਦਿ ਦੀਆਂ ਦੁਕਾਨਾਂ ਜਿੱਥੇ ਪੂਰਨ ਰੂਪ 'ਚ ਬੰਦ ਰਹੀਆਂ ਉੱਥੇ ਬੈਂਕਾਂ ਤੇ ਪੈਟਰੋਲ ਪੰਪ ਵੀ ਬੰਦ ਰਹੇ | ਥਾਣਾ ਮੁਖੀ ਜਗਬੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ , ਆਪਣੇ ਮੂੰਹ ਸਿਰ ਢੱਕ ਕੇ ਰੱਖਣ, ਖੰਘ ਆਉਣ 'ਤੇ ਰੁਮਾਲ ਜਾਂ ਟਿਸ਼ੂ ਪੇਪਰ ਨਾਲ ਮੂੰਹ ਢੱਕ ਕੇ ਰੱਖਣ | ਜੁਕਾਮ ਜਾਂ ਬੁਖ਼ਾਰ ਹੋਣ 'ਤੇ ਨੇੜੇ ਦੇ ਹਸਪਤਾਲ ਤੋਂ ਆਪਣੀ ਜਾਂਚ ਕਰਵਾਉ ਅਤੇ ਇਸ ਖ਼ਤਰਨਾਕ ਵਾਇਰਸ ਨੂੰ ਰੋਕਣ ਲਈ ਸਰਕਾਰ ਨੂੰ ਆਪਣਾ ਪੂਰਨ ਸਹਿਯੋਗ ਦੇਣ |
ਤੀਜੇ ਦਿਨ ਵੀ ਮੁਕੰਮਲ ਬੰਦ ਰਿਹਾ ਪੰਜਗਰਾਈਾ ਕਲਾਂ
ਪੰਜਗਰਾਈਾ ਕਲਾਂ, (ਸੁਖਮੰਦਰ ਸਿੰਘ ਬਰਾੜ)-ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਸਰਕਾਰ ਵਲੋਂ ਜਾਰੀ ਕੀਤੇ ਗਏ ਕਰਫ਼ਿਊ ਦੇ ਮੱਦੇਨਜ਼ਰ ਪੰਜਗਰਾਈਾ ਕਲਾਂ ਤੇ ਇਸੇ ਦਾ ਆਸਪਾਸ ਦਾ ਇਲਾਕਾ ਮੁਕੰਮਲ ਤੌਰ 'ਤੇ ਬੰਦ ਰਿਹਾ | ਦੁੱਧ ਅਤੇ ਸਬਜ਼ੀ ਵਾਲੀਆਂ ਦੁਕਾਨਾਂ ਨੂੰ ਸਵੇਰ ਸਮੇਂ ਖੋਲਣ ਦੀ ਢਿੱਲ ਮਿਲਣ ਕਾਰਨ 2 ਘੰਟੇ ਲਈ ਖੁੱਲ੍ਹੀਆਂ, ਉਪਰੰਤ ਬਾਜ਼ਾਰ ਪੂਰੀ ਤਰ੍ਹਾਂ ਬੰਦ ਹੋ ਗਿਆ | ਪਿੰਡ ਵਿਚਕਾਰਦੀ ਲੰਘਦੇ ਰਾਜ ਮਾਰਗ ਨੰ: 16 ਉੱਪਰ ਵੀ ਸੁੰਨ ਪਸਰੀ ਰਹੀ | ਜਦਕਿ ਟਾਵੇਂ-ਟਾਵੇਂ ਦੋ ਪਹੀਆ ਵਾਹਨਾਂ ਦਾ ਚੱਲਣਾ ਜਾਰੀ ਰਿਹਾ | ਪੁਲਿਸ ਤੇ ਸਿਹਤ ਕਰਮਚਾਰੀਆਂ ਵਲੋਂ ਇਲਾਕੇ ਅੰਦਰ ਪੂਰੀ ਮੁਸਤੈਦੀ ਨਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਪੁਲਿਸ ਵਲੋਂ ਸੱਥਾਂ ਵਿਚ ਬੈਠਣ ਵਾਲੇ ਲੋਕਾਂ ਨੂੰ ਆਪੋ ਆਪਣੇ ਘਰਾਂ 'ਚ ਬੈਠਣ ਦੀ ਅਪੀਲ ਕੀਤੀ ਗਈ ਤੇ ਕਈ ਥਾਵਾਂ 'ਤੇ ਸਖ਼ਤੀ ਵਰਤਣ ਦੀਆਂ ਖ਼ਬਰਾਂ ਮਿਲੀਆਂ ਹਨ |
ਜੈਤੋ ਪੁਲਿਸ ਨੇ ਨਾਕਾਬੰਦੀ ਦੌਰਾਨ ਵਾਹਨ ਸਵਾਰਾਂ ਨੂੰ ਵਾਪਸ ਮੋੜਿਆ
ਜੈਤੋ, (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਰਕਾਰ ਵਲੋਂ ਕਰਫ਼ਿਊ ਲਗਾਉਣ ਦੇ ਐਲਾਨ ਉਪਰੰਤ ਸ਼ਹਿਰ ਅੰਦਰ ਪੁਲਿਸ ਵਲੋਂ ਫਲੈਗ ਮਾਰਚ ਕੀਤਾ ਗਿਆ | ਸ਼ਹਿਰ ਦੀ ਐਾਟਰੀ ਸੜਕਾਂ 'ਤੇ ਨਾਕਾਬੰਦੀ ਕਰਦਿਆਂ ਵਾਹਨ ਸਵਾਰਾਂ ਨੂੰ ਵਾਪਸ ਮੋੜਿਆ ਗਿਆ | ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਸਰਕਾਰੀ ਨਿਯਮਾਂ ਨੂੰ ਲਾਗੂ ਕਰਨ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਕਦਮ ਚੁੱਕੇ ਗਏ ਹਨ | ਸਬ-ਡਵੀਜ਼ਨ ਜੈਤੋ ਦੇ ਏ.ਐਸ.ਪੀ. ਡਾ. ਮਹਿਤਾਬ ਸਿੰਘ ਦੀ ਅਗਵਾਈ ਵਿਚ ਸਥਾਨਕ ਪੁਲਿਸ ਵਲੋਂ ਸ਼ਹਿਰ ਦੇ ਅੰਦਰ ਫ਼ਲੈਗ ਮਾਰਚ ਕੀਤਾ ਗਿਆ ਅਤੇ ਪੁਲਿਸ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਨੇ ਸ਼ਹਿਰ ਦੇ ਮੁਹੱਲਿਆਂ ਅਤੇ ਗਲੀਆਂ ਵਿਚ ਘੁੰਮ ਰਹੇ ਵਿਅਕਤੀਆਂ ਨੂੰ ਵੀ ਘਰਾਂ ਵਿਚ ਵੜ੍ਹਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਐੱਸ.ਐੱਚ.ਓ. ਇੰਸਪੈਕਟਰ ਦਲਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਪੁਲਿਸ ਫੋਰਸ ਵਲੋਂ ਜੈਤੋ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁੱਖ ਸੜਕਾਂ 'ਤੇ ਫ਼ਲੈਗ ਮਾਰਚ ਕੀਤਾ ਗਿਆ |
ਬਾਜਾਖਾਨਾ ਵਿਖੇ ਕਰਫ਼ਿਊ ਦਾ ਪੂਰਨ ਅਸਰ ਰਿਹਾ
ਬਾਜਾਖਾਨਾ, (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਵਿਖੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਲਗਾਏ ਕਰਫਿਊ ਦਾ ਪੂਰਨ ਅਸਰ ਦਿਖਾਈ ਦਿੱਤਾ | ਥਾਣਾ ਬਾਜਾਖਾਨਾ ਦੇ ਐਸ.ਐਚ.ਓ ਗੁਰਮੀਤ ਸਿੰਘ ਨੇ ਦੱਸਿਆ ਕਿ ਥਾਣਾ ਬਾਜਾਖਾਨਾ ਦੇ ਅਧੀਨ ਆਉਂਦੇ ਪਿੰਡਾਂ ਵਿਚ ਪੂਰਨ ਕਰਫਿਊ ਹੈ ਅਤੇ ਜੇਕਰ ਕੋਈ ਵਿਅਕਤੀ ਕਿਸੇ ਮਜਬੂਰੀ ਵੱਸ ਬਾਹਰ ਆ ਰਿਹਾ ਹੈ ਤਾਂ ਉਸ ਨੂੰ ਸਮਝਾ ਕੇ ਵਾਪਸ ਭੇਜਿਆ ਜਾ ਰਿਹਾ ਹੈ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਪੂਰਨ ਕਰਫਿਊ ਰਹੇਗਾ | ਇਸ ਕਰਕੇ ਲੋਕ ਆਪਣੇ ਘਰਾਂ ਵਿਚ ਹੀ ਰਹਿਣ ਪ੍ਰੰਤੂ ਜੇਕਰ ਕੋਈ ਵੀ ਵਿਅਕਤੀ ਪੰਜਾਬ ਸਰਕਾਰ ਦੇ ਹੁਕਮਾਂ ਦੀ ਕੋਈ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਸੀ.ਐਚ.ਸੀ ਬਾਜਾਖਾਨਾ ਦੇ ਐਸ.ਐਮ.ਓ ਡਾ: ਅਵਤਾਰਜੀਤ ਸਿੰਘ ਗੌਾਦਾਰਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਸਬੰਧੀ ਸੀ.ਐਚ.ਸੀ ਬਾਜਾਖਾਨਾ ਵਿਖੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ | ਉਨ੍ਹਾਂ ਐਨ.ਆਰ.ਆਈ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਐਨ.ਆਰ.ਆਈ ਪੰਜਾਬ ਆਏ ਹੋਏ ਹਨ ਉਹ ਇਕ ਵਾਰ ਆਪਣਾ ਕੋਰੋਨਾ ਵਾਇਰਸ ਸਬੰਧੀ ਜਾਂਚ ਜ਼ਰੂਰ ਕਰਵਾਉਣ | ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹਸਪਤਾਲ ਵਿਚ ਸ਼ਿਰਫ ਐਮਰਜੈਂਸੀ ਕੇਸ ਵਾਲੇ ਮਰੀਜ਼ ਹੀ ਆਉਣ ਇਸ ਤੋਂ ਇਲਾਵਾ ਕੋਈ ਵੀ ਮਰੀਜ਼ ਜੋ ਥੋੜੀ ਬਹੁਤ ਕਿਸੇ ਵੀ ਤਰ੍ਹਾਂ ਦੀ ਦਵਾਈ ਲੈ ਰਹੇ ਹਨ ਉਹ ਹਸਪਤਾਲ ਆਉਣ ਤੋਂ ਗੁਰੇਜ਼ ਕਰਨ |
ਸ਼ਹਿਰ ਦੇ ਨਾਲ-ਨਾਲ ਪਿੰਡਾਂ 'ਚ ਕਰਫਿਊ ਦਾ ਦੂਜੇ ਦਿਨ ਵਿਆਪਕ ਅਸਰ
ਕੋਟਕਪੂਰਾ, (ਮੇਘਰਾਜ)-ਬੀਤੇ ਦਿਨ ਤੋਂ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਰੋਕਥਾਮ ਲਈ ਕਰਫਿਊ ਐਲਾਨ ਕੀਤਾ ਗਿਆ ਸੀ | ਅੱਜ ਕਰਫਿਊ ਦੇ ਦੂਜੇ ਦਿਨ ਕੋਟਕਪੂਰਾ ਸ਼ਹਿਰ ਦੇ ਨਾਲ-ਨਾਲ ਪਿੰਡਾਂ 'ਚ ਵੀ ਅਸਰ ਦੇਖਣ ਨੂੰ ਮਿਲਿਆ | ਪਿੰਡਾਂ ਦੇ ਲੋਕਾਂ ਨੇ ਪੰਜਾਬ 'ਚ ਲੱਗੇ ਕਰਫਿਊ ਨੂੰ ਸਮਰਥਨ ਦਿੱਤਾ | ਨੇੜਲੇ ਵੱਡੇ ਪਿੰਡਾਂ ਖਾਰਾ, ਕੋਹਾਰਵਾਲਾ, ਹਰੀਨੌਾ, ਮੌੜ, ਢਿਲਵਾਂ ਕਲਾਂ, ਵਾਂਦਰ ਜਟਾਣਾ, ਢੀਮਾਂਵਾਲੀ, ਸਿੱਖਾਂਵਾਲਾ, ਦੇਵੀਵਾਲਾ ਸਮੇਤ ਹੋਰ ਵੀ ਕਈ ਪਿੰਡਾਂ 'ਚ ਕਰਫਿਊ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ | ਸਥਾਨਕ ਸ਼ਹਿਰ 'ਚ ਵੀ ਕਰਫਿਊ ਦੇ ਦੂਜੇ ਦਿਨ ਮੁੱਖ ਸੜਕਾਂ, ਬਾਜ਼ਾਰ, ਮੁਹੱਲੇ, ਗਲੀਆਂ, ਬੱਸ ਅੱਡਾ, ਰੇਲਵੇ ਸਟੇਸ਼ਨ ਸਮੇਤ ਹੋਰ ਵੀ ਕਈ ਜਨਤਕ ਥਾਵਾਂ 'ਤੇ ਸੁੰਨਸਾਨ ਪਸਰੀ ਹੋਈ ਸੀ | ਬੀਤੇ 24 ਘੰਟਿਆਂ ਤੋਂ ਲੱਗੇ ਕਰਫਿਊ ਕਾਰਨ ਸਾਰੀਆਂ ਕਰਿਆਨਾ, ਦਵਾਈ ਸਮੇਤ ਰੋਜ਼ਮਰ੍ਹਾ ਦੀਆਂ ਚੀਜਾਂ ਵਾਲੀਆਂ ਦੁਕਾਨਾਂ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਲੋਕਾਂ ਦੀ ਮੰਗ ਹੈ ਕਰਫਿਊ 'ਚ ਸਵੇਰ ਜਾਂ ਸ਼ਾਮ ਸਮੇਂ 4 ਘੰਟਿਆਂ ਦੀ ਛੋਟ ਦਿੱਤੀ ਜਾਵੇ ਤਾਂ ਜੋ ਲੋਕ ਆਪਣਾ ਲੋੜੀਂਦਾ ਸਾਮਾਨ ਖਰੀਦ ਸਕਣ |

ਜ਼ਿਲ੍ਹਾ ਰੈੱਡ ਕਰਾਸ ਸੰਸਥਾ ਵਲੋੋਂ ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਜ਼ਰੂਰੀ ਵਸਤਾਂ-ਡੀ. ਸੀ.

ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਕੋਰੋਨਾ ਦੀ ਭਿਆਨਕ ਮਹਾਂਮਾਰੀ ਨੂੰ ਅੱਗੇ ਫ਼ੈਲਣ ਤੋੋਂ ਰੋਕਣ ਲਈ ਜ਼ਿਲ੍ਹਾ ...

ਪੂਰੀ ਖ਼ਬਰ »

ਚੰਡੀਗੜ੍ਹ ਬੱਚਿਆਂ ਦੇ ਹਸਪਤਾਲ ਦੇ ਸੀਲ ਹੋਣ ਸਬੰਧੀ ਸੋਸ਼ਲ ਮੀਡੀਆ 'ਤੇ ਫੈਲੀ ਅਫ਼ਵਾਹ ਨਿਕਲੀ ਝੂਠੀ

ਕੋਟਕਪੂਰਾ, 24 ਮਾਰਚ (ਮੇਘਰਾਜ)-ਸ਼ੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਸਬੰਧੀ ਫ਼ੈਲਾਈਆਂ ਜਾ ਰਹੀਆਂ ਗ਼ਲਤ ਅਫ਼ਵਾਹਾਂ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ | ਅੱਜ ਸਵੇਰ ਤੋਂ ਹੀ ਸ਼ੋਸ਼ਲ ਮੀਡੀਆ 'ਤੇ ਸਥਾਨਕ ਚੰਡੀਗੜ੍ਹ ਬੱਚਿਆਂ ਦੇ ਹਸਪਤਾਲ ਦੇ ਸੰਚਾਲਕ ਡਾ. ਰਵੀ ਬਾਂਸਲ ...

ਪੂਰੀ ਖ਼ਬਰ »

ਰਾਸ਼ਨ ਵੇਚ ਰਹੀ ਰੈੱਡ ਕਰਾਸ ਦੀ ਰਾਹਤ ਟੀਮ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ

ਫ਼ਰੀਦਕੋਟ, 24 ਮਾਰਚ (ਸਰਬਜੀਤ ਸਿੰਘ)-ਪਿਛਲੇ 24 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਆਪਣੇ ਘਰਾਂ 'ਚ ਬੈਠੇ ਲੋਕਾਂ ਨੂੰ ਰਾਸ਼ਨ ਜਾਂ ਹੋਰ ਜ਼ਰੂਰੀ ਵਸਤਾਂ ਦੀ ਘਾਟ ਨੂੰ ਮਹਿਸੂਸ ਕਰਦੇ ਹੋਏ ਰੈੱਡ ਕਰਾਸ ਸੁਸਾਇਟੀ ਫ਼ਰੀਦਕੋਟ ਵਲੋਂ ਹੋਰ ਸਮਾਜ ਸੇਵੀਆਂ ਦੀ ਮਦਦ ਨਾਲ ਇੱਥੇ ...

ਪੂਰੀ ਖ਼ਬਰ »

ਕੇਂਦਰੀ ਮਾਡਰਨ ਜੇਲ੍ਹ 'ਚੋਂ ਦੋ ਮੋਬਾਈਲ ਬਰਾਮਦ , ਚਾਰ ਵਿਰੁੱਧ ਮਾਮਲਾ ਦਰਜ

ਫ਼ਰੀਦਕੋਟ, 24 ਮਾਰਚ (ਸਰਬਜੀਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਤਲਾਸ਼ੀ ਦੌਰਾਨ ਦੋ ਮੋਬਾਈਲ ਫ਼ੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਸਬੰਧੀ ਜੇਲ੍ਹ ਅਧਿਕਾਰੀਆਂ ਵਲੋਂ ਪੁਲਿਸ ਨੂੰ ਲਿਖਤੀ ਸੂਚਨਾ ਦਿੱਤੀ ਗਈ | ਪੁਲਿਸ ਵਲੋਂ ਜੇਲ੍ਹ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਸਵੇਰੇ 6.00 ਵਜੇ ਤੋਂ 8.00 ਵਜੇ ਤੱਕ ਅਖ਼ਬਾਰਾਂ ਵੰਡਣ ਦੀ ਖੁੱਲ੍ਹ

ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਨੇ ਮਿਤੀ 23-03-2020 ਨੂੰ ਜ਼ਿਲਿ੍ਹਆਂ ਅੰਦਰ ਲਗਾਏ ਗਏ ਕਰਫ਼ਿਊ ਦੀ ਲਗਾਤਾਰਤਾ ਵਿਚ ਮੌਕੇ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਹਰ ਰੋਜ਼ ਪ੍ਰਕਾਸ਼ਿਤ ਹੋਣ ਵਾਲੀਆਂ ਅਖ਼ਬਾਰਾਂ ਸ਼ਹਿਰਾਂ ...

ਪੂਰੀ ਖ਼ਬਰ »

ਪੀ. ਐਚ. ਸੀ. ਜੰਡ ਸਾਹਿਬ ਦੇ ਘੇਰੇ 'ਚ ਪੈਂਦੇ 92 ਪਿੰਡਾਂ 'ਚੋਂ ਵੱਡੀ ਗਿਣਤੀ 'ਚ ਲੋਕ ਗਏ ਸਨ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ 'ਤੇ

ਸਾਦਿਕ, 24 ਮਾਰਚ (ਗੁਰਭੇਜ ਸਿੰਘ ਚੌਹਾਨ)-ਪਿੰਡ ਪਠਲਾਵਾ ਦੇ ਬਲਦੇਵ ਸਿੰਘ ਐਨ.ਆਰ.ਆਈ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਤੋਂ ਬਾਅਦ ਇਹ ਪਤਾ ਲੱਗਣ 'ਤੇ ਕਿ ਉਹ ਵਿਅਕਤੀ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ 'ਤੇ ਵੀ ਘੁੰਮਦਾ ਰਿਹਾ ਸੀ | ਇਹ ਜਾਣਕਾਰੀ ਮਿਲਣ ਤੋਂ ਬਾਅਦ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਟਰੋਲ ਰੇਟ 'ਤੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹੈ

ਫ਼ਰੀਦਕੋਟ, 24 ਮਾਰਚ (ਸਤੀਸ਼ ਬਾਗ਼ੀ)-ਕੋਰੋਨਾ ਵਾਇਰਸ ਨੂੰ ਹੋਰ ਫ਼ੈਲਣ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਵਲੋਂ 23 ਮਾਰਚ ਤੋਂ ਸਾਰੇ ਪੰਜਾਬ ਅੰਦਰ ਕਰਫ਼ਿਊ ਲਗਾਇਆ ਗਿਆ ਹੈ | ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ...

ਪੂਰੀ ਖ਼ਬਰ »

ਫ਼ਰੀਦਕੋਟ ਜ਼ਿਲ੍ਹੇ 'ਚ ਕੋਈ ਵੀ ਕੋਰੋਨਾ ਦਾ ਮਰੀਜ਼ ਨਹੀਂ ਮਿਲਿਆ-ਸਿਵਲ ਸਰਜਨ

ਫ਼ਰੀਦਕੋਟ, 24 ਮਾਰਚ (ਹਰਮਿੰਦਰ ਸਿੰਘ ਮਿੰਦਾ)-ਸਥਾਨਕ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜੇ ਤੱਕ ਫ਼ਰੀਦਕੋਟ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਪ ਾਜੀਟਿਵ ਮਰੀਜ਼ ਸਾਹਮਣੇ ਨਹੀਂ ਆਇਆ | ਉਨ੍ਹਾਂ ...

ਪੂਰੀ ਖ਼ਬਰ »

ਵਿਦੇਸ਼ੋਂ ਪਰਤੇ ਬੱਚੇ ਬਾਰੇ ਸਿਹਤ ਵਿਭਾਗ ਨੂੰ ਕੀਤਾ ਸੂਚਿਤ

ਫ਼ਰੀਦਕੋਟ, 24 ਮਾਰਚ (ਹਰਮਿੰਦਰ ਸਿੰਘ ਮਿੰਦਾ)-ਕੋਰੋਨਾ ਮਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਲਈ ਜਿੱਥੇ ਸਰਕਾਰਾਂ ਸਖ਼ਤ ਫ਼ੈਸਲੇ ਲੈ ਰਹੀਆਂ ਹਨ, ਉੱਥੇ ਵਿਦੇਸ਼ੋਂ ਪਰਤੇ ਬੱਚਿਆਂ ਦੇ ਮਾਪੇ ਵੀ ਉਨ੍ਹਾਂ ਬਾਰੇ ਸਿਹਤ ਵਿਭਾਗ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਨ | ਤਾਜ਼ਾ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਕਰਫਿਊ ਦੌਰਾਨ ਘਰਾਂ ਤੋਂ ਬਾਹਰ ਨਾ ਆਉਣ ਦਿੱਤਾ

ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਅੱਜ ਕਰਫ਼ਿਊ ਦੇ ਤੀਜੇ ਦਿਨ ਫ਼ਰੀਦਕੋਟ ਜ਼ਿਲੇ੍ਹ ਅੰਦਰ ਸੁੰਨਸਾਨ ਰਹੀ | ਆਵਾਜਾਈ ਕੇਵਲ ਸਰਕਾਰੀ ਵਾਹਨਾਂ ਦੀ ਹੀ ਨਜ਼ਰ ਆਈ | ਪੁਲਿਸ ਦੀ ਸਖ਼ਤੀ ਕਾਰਨ ਲੋਕ ਘਰਾਂ ਤੋਂ ਬਾਹਰ ਨਾ ਨਿਕਲ ਸਕੇ | ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ...

ਪੂਰੀ ਖ਼ਬਰ »

ਫ਼ਰੀਦਕੋਟ ਪੁਲਿਸ ਵਲੋਂ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਮਾਨਵਤਾ ਦੀ ਸੇਵਾ ਲਈ ਨਿਵੇਕਲਾ ਉਪਰਾਲਾ

ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਵਲੋਂ ਜਿੱਥੇ ਕਰਫ਼ਿਊ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ, ਲੋਕਾਂ ਦੀ ਸੁਰੱਖਿਆ ਤੋਂ ਇਲਾਵਾ ਐਸ.ਐਸ.ਪੀ ਫ਼ਰੀਦਕੋਟ ਮਨਜੀਤ ਸਿੰਘ ਢੇਸੀ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਸਦਕਾ ...

ਪੂਰੀ ਖ਼ਬਰ »

ਬੇ-ਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤੇ, ਨਿਸਾਰੇ 'ਤੇ ਆਈ ਕਣਕ 'ਤੇ ਪੀਲੀ ਕੁੰਗੀ ਦਾ ਹਮਲਾ

ਸਾਦਿਕ, 24 ਮਾਰਚ (ਆਰ.ਐਸ.ਧੰੁਨਾ)-ਅੱਜ ਸਵੇਰ ਸਮੇਂ ਹੋਈ ਹਲਕੀ ਬੇਮੌਸਮੀਂ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ ਕਿਉਂਕ ਹੁਣ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਦੀਆਂ ਬੱਲੀਆਂ ਨੇ ਰੰਗ ਵਟਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਕੁਝ ਦਿਨਾਂ ਬਾਅਦ ਹੀ ਕਣਕ ਦੀ ਕਟਾਈ ਦਾ ...

ਪੂਰੀ ਖ਼ਬਰ »

ਵਾਇਰਸ ਤੋਂ ਬਚਾਅ ਲਈ ਛਿੜਕਾਅ ਕਰਵਾਇਆ

ਕੋਟਕਪੂਰਾ, 24 ਮਾਰਚ (ਮੋਹਰ ਸਿੰਘ ਗਿੱਲ)-ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਵਾਂਦਰ ਜਟਾਣਾ ਵਿਖੇ ਸਰਪੰਚ ਜਗਜੀਤ ਸਿੰਘ ਬਬਲਾ ਅਤੇ ਪਿੰਡ ਠਾੜ੍ਹਾ ਦੇ ਸਰਪੰਚ ਲੱਖਾ ਬਰਾੜ ਦੀ ਅਗਵਾਈ ਹੇਠ ਪਿੰਡ ਦੀਆਂ ਗਲੀਆਂ ਅਤੇ ਹੋਰ ਜਨਤਕ ਥਾਵਾਂ 'ਤੇ ਸੋਡੀਅਮ ...

ਪੂਰੀ ਖ਼ਬਰ »

ਵਿਦੇਸ਼ੋਂ ਪਰਤਣ ਵਾਲੇ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦੇਣ ਦੀ ਅਪੀਲ-ਮਹੀਪਇੰਦਰ ਸਿੰਘ

ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਸੇਵਾਦਾਰ ਐਡਵੋਕੇਟ ਮਹੀਪਇੰਦਰ ਸਿੰਘ ਨੇ ਕਿਹਾ ਕਿ ਇਸ ਮਹਾਂਮਾਰੀ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਪਿਛਲੇ 2 ਮਹੀਨਿਆਂ ਦੌਰਾਨ ਵਿਦੇਸ਼ਾਂ ਤੋਂ ਪਰਤੇ ...

ਪੂਰੀ ਖ਼ਬਰ »

ਸੀ. ਆਈ. ਏ. ਸਟਾਫ਼ ਜੈਤੋ ਨੇ ਗਰੀਬ ਬਸਤੀਆਂ 'ਚ ਵੰਡਿਆ ਲੰਗਰ

ਜੈਤੋ, 24 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਏ ਗਏ ਕਰਫ਼ਿਊ ਦੇ ਚੱਲਦਿਆਂ ਗਰੀਬ ਤੇ ਜ਼ਰੂਰਤਮੰਦ ਦੀ ਮਦਦ ਲਈ ਸਥਾਨਕ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਕੁਲਬੀਰ ਸ਼ਰਮਾ ਨੇ ਆਪਣੀ ਸਾਥੀ ਪੁਲਿਸ ਮੁਲਾਜ਼ਮਾਂ ਸਮੇਤ ਗਰੀਬ ...

ਪੂਰੀ ਖ਼ਬਰ »

ਪੰਜਾਬ ਸਰਕਾਰ ਲੋਕਾਂ ਦੀ ਸਿਹਤ ਸੁਰੱਖਿਆ ਲਈ ਵਚਨਬੱਧ-ਢਿਲਵਾਂ

ਕੋਟਕਪੁਰਾ, 24 ਮਾਰਚ (ਮੋਹਰ ਸਿੰਘ ਗਿੱਲ)-ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਦੇ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਢਿਲਵਾਂ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇਸ਼-ਵਿਦੇਸ਼ 'ਚ ਫ਼ੈਲੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਅਤੇ ਲੋਕਾਂ ਦੀ ਸਿਹਤ ...

ਪੂਰੀ ਖ਼ਬਰ »

ਹਰੇ ਚਾਰੇ ਤੇ ਫ਼ੀਡ ਦੀ ਸਪਲਾਈ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ

ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਕੁਮਾਰ ਸੌਰਭ ਰਾਜ ਨੇ ਮਿਤੀ 23 ਮਾਰਚ ਨੂੰ ਲਗਾਏ ਕਰਫਿਊ ਉਪਰੰਤ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਸ਼ਹਿਰਾਂ ਵਿਚ ਪਸ਼ੂ ਪਾਲਕਾਂ ਨੂੰ ਹਰੇ ਪੱਠੇ ਅਤੇ ਫ਼ੀਡ ਵਗੈਰਾ ਆਦਿ ਦੀ ਸਪਲਾਈ ਲਈ ...

ਪੂਰੀ ਖ਼ਬਰ »

ਦੋਧੀਆਂ ਅਤੇ ਦਵਾਈਆਂ ਵੇਚਣ ਵਾਲਿਆਂ ਲਈ ਵਿਸ਼ੇਸ਼ ਹੁਕਮ ਜਾਰੀ

ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ, ਇਨ੍ਹਾਂ ਹੁਕਮਾਂ ਅਨੁਸਾਰ ਦੋਧੀਆਂ ਅਤੇ ਡੇਅਰੀ ਮਾਲਕਾਂ ਦੁਆਰਾ ...

ਪੂਰੀ ਖ਼ਬਰ »

ਸਮਾਜ ਸੇਵਕਾਂ ਨੇ ਮਾਸਕ ਤੇ ਸੈਨੇਟਾਈਜ਼ਰ ਵੰਡੇ

ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਦੇ ਫ਼ੈਲਣ ਦੇ ਕਾਰਨ ਸੈਨੇਟਾਈਜ਼ਰ ਨਹੀਂ ਮਿਲ ਰਹੇ, ਜਿਸ ਨੂੰ ਲੈ ਕੇ ਸਮਾਜ ਸੇਵਕ ਤੇ ਬਿਜਲੀ ਬੋਰਡ ਦੇ ਮੁਲਾਜ਼ਮ ਜੱਸਾ ਸਿੰਘ ਰਾਮਗੜ੍ਹੀਆ ਵੈੱਲਫ਼ੇਅਰ ਸੁਸਾਇਟੀ ਦੇ ਜਨਰਲ ਸਕੱਤਰ ਗੁਰਪਾਲ ...

ਪੂਰੀ ਖ਼ਬਰ »

ਸਰਕਾਰੀ ਸਕੂਲ ਵਿਰਕ ਖੇੜਾ ਦੇ ਅਧਿਆਪਕਾਂ ਦੀ ਵਿਸ਼ੇਸ਼ ਪਹਿਲਕਦਮੀ

ਮਲੋਟ, 24 ਮਾਰਚ (ਪਾਟਿਲ)-ਕੋਰੋਨਾ ਵਾਇਰਸ ਦੇ ਕਹਿਰ ਦੇ ਡਰੋਂ ਜਿਥੇ ਲੋਕ ਘਰਾਂ ਵਿਚ ਰਹਿਣ ਨੂੰ ਮਜਬੂਰ ਹੋ ਗਏ ਹਨ, ਉੱਥੇ ਵਿਦਿਆਰਥੀ ਵਰਗ ਵਿਚ ਵੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ, ਕਿਉਂਕਿ ਸਿੱਖਿਆ ਵਿਭਾਗ, ਪੰਜਾਬ ਵਲੋਂ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਵੀ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਕੁਝ ਨੌਜਵਾਨ ਬੇਸਹਾਰਾ ਪਸ਼ੂਆਂ ਦੀ ਕਰ ਰਹੇ ਹਨ ਸੇਵਾ

ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਰਣਜੀਤ ਸਿੰਘ ਢਿੱਲੋਂ)-ਕਰਫ਼ਿਊ ਕਾਰਨ ਬੇਸਹਾਰਾ ਪਸ਼ੂਆਂ ਦੀ ਹਾਲਤ ਵੀ ਤਰਸਯੋਗ ਹੈ ਅਤੇ ਭੁੱਖੇ ਫਿਰ ਰਹੇ ਹਨ | ਇਸ ਨੂੰ ਲੈ ਕੇ ਸ਼ਹਿਰ ਦੇ ਆੜ੍ਹਤੀਏ ਹੈਪੀ ਗਰਗ, ਬਿੱਟੂ ਗਗਨੇਜਾ, ਛਿੰਦੂ, ਅਨਿਲ ਮਿੱਤਲ, ਮਹਾਸ਼ਾ, ਗੋਰਾ ਅਤੇ ਅੰਸ਼ੂ ਆਦਿ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਵਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ

ਮਲੋਟ, 24 ਮਾਰਚ (ਗੁਰਮੀਤ ਸਿੰਘ ਮੱਕੜ)-ਕੋਰੋਨਾ ਦੀ ਮਹਾਂਮਾਰੀ ਕਾਰਨ ਲੱਗੇ ਕਰਫ਼ਿਊ ਕਾਰਨ ਜਿੱਥੇ ਆਮ ਵਿਅਕਤੀ ਪ੍ਰੇਸ਼ਾਨ ਹੈ, ਉੱਥੇ ਰੋਜ਼ਾਨਾ ਦਿਹਾੜੀ ਕਰਨ ਵਾਲੇ ਮਜ਼ਦੂਰ ਨੂੰ ਆਪਣੀ ਰੋਟੀ ਦੀ ਚਿੰਤਾ ਸਤਾ ਰਹੀ ਹੈ | ਸ਼ਹਿਰ ਵਿਚ ਲਗਭਗ ਸੈਂਕੜੇ ਦੇ ਕਰੀਬ ਸਮਾਜਸੇਵੀ ...

ਪੂਰੀ ਖ਼ਬਰ »

ਮਜ਼ਦੂਰੀ ਕਰਨ ਵਾਲਿਆਂ ਨੂੰ ਕਰਫ਼ਿਊ ਦੌਰਾਨ ਸਤਾ ਰਹੀ ਹੈ ਰੋਜ਼ੀ-ਰੋਟੀ ਦੀ ਚਿੰਤਾ

ਲੰਬੀ, 24 ਮਾਰਚ (ਮੇਵਾ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਅਤੇ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਾਏ ਗਏ ਕਰਫ਼ਿਊ ਨਾਲ ਜ਼ਿਲੇ੍ਹ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਵਸਦੇ ਲੋਕ ਰਾਹਤ ਮਹਿਸੂਸ ਕਰਦੇ ਹੈ ਕਿ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਬਚਾਅ ਲਈ ਘਰਾਂ 'ਚ ਰਿਹਾ ਜਾਵੇ-ਐੱਸ. ਐੱਮ. ਓ.

ਗਿੱਦੜਬਾਹਾ, 24 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਸਿਵਲ ਹਸਪਤਾਲ ਗਿੱਦੜਬਾਹਾ ਦੇ ਐੱਸ.ਐੱਮ.ਓ. ਪ੍ਰਦੀਪ ਸੱਚਦੇਵਾ ਨੇ ਇਲਾਕੇ ਤੇ ਪਿੰਡਾਂ ਲੋਕਾਂ ਲਈ ਸੰਦੇਸ਼ ਤੇ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ ਵਲੋਂ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੇ ਸਥਾਨਕ ਫ਼ੱਤਣਵਾਲਾ ਨਿਵਾਸ ਵਿਖੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ | ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਤਸਵੀਰ ...

ਪੂਰੀ ਖ਼ਬਰ »

ਟੂਟੀਆਂ ਦੇ ਰਹੀਆਂ ਹਨ ਸੀਵਰੇਜ ਦਾ ਜ਼ਹਿਰੀ ਪਾਣੀ

ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਹਰਮਹਿੰਦਰ ਪਾਲ)-ਕੋਰੋਨਾ ਦੀ ਬਿਮਾਰੀ ਤੋਂ ਤਾਂ ਸ਼ਾਇਦ ਘਰ ਬੈਠ ਕੇ ਬਚ ਜਾਈਏ, ਪਰ ਦੂਸ਼ਿਤ ਪਾਣੀ ਜ਼ਰੂਰ ਮਾਰ ਦੇਵੇਗਾ | ਇਹ ਕਹਿਣਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ 'ਤੇ ਸਥਿਤ ਭਾਈ ਜਰਨੈਲ ਸਿੰਘ ਨਗਰ ਦੇ ਲੋਕਾਂ ਦਾ | ਇਸ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਬਚਾਅ ਲਈ ਘਰਾਂ 'ਚ ਰਿਹਾ ਜਾਵੇ-ਐੱਸ. ਐੱਮ. ਓ.

ਗਿੱਦੜਬਾਹਾ, 24 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਸਿਵਲ ਹਸਪਤਾਲ ਗਿੱਦੜਬਾਹਾ ਦੇ ਐੱਸ.ਐੱਮ.ਓ. ਪ੍ਰਦੀਪ ਸੱਚਦੇਵਾ ਨੇ ਇਲਾਕੇ ਤੇ ਪਿੰਡਾਂ ਲੋਕਾਂ ਲਈ ਸੰਦੇਸ਼ ਤੇ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ ਵਲੋਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਜੰਗ ਲੜ ਰਹੇ ਸਿਹਤ ਵਰਕਰਾਂ ਦਾ ਪਰਖ ਅਧੀਨ ਸਮਾਂ ਖ਼ਤਮ ਕਰੇ ਸਰਕਾਰ-ਚਰਨਜੀਤ ਸਿੰਘ ਟਹਿਣਾ

ਬਾਜਾਖਾਨਾ, 24 ਮਾਰਚ (ਜੀਵਨ ਗਰਗ)-'ਨੋਵਲ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਜਿੱਥੇ ਲੋਕਾਂ 'ਚ ਭਾਰੀ ਡਰ ਦਾ ਮਾਹੌਲ ਹੈ ਉੱਥੇ ਸਿੱਧੇ ਤੌਰ 'ਤੇ ਮੌਤ ਦੇ ਮੂੰਹ 'ਚ ਖੜ੍ਹ ਕੇ ਮਲਟੀਪਰਪਜ਼ ਹੈਲਥ ਵਰਕਰ ਵਿਭਾਗ ਦੇ ਹਰ ਇਕ ਹੁਕਮ ਦੀ ਪਾਲਣਾ ਕਰਦੇ ਹੋਏ ਦਿਨ ਰਾਤ ਡਿਊਟੀ ਕਰ ਰਹੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਓਟ ਸੈਂਟਰ 'ਚ ਮਰੀਜ਼ਾਂ ਦੀਆਂ ਲੱਗੀਆਂ ਕਤਾਰਾਂ

ਕੋਟਕਪੂਰਾ, 24 ਮਾਰਚ (ਮੇਘਰਾਜ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਬੀਤੇ ਦਿਨ ਤੋਂ ਕਰਫਿਊ ਐਲਾਨਿਆ ਗਿਆ ਸੀ ਅਤੇ ਪ੍ਰਸ਼ਾਸਨ ਨੂੰ ਕਰਫਿਊ ਲਈ ਲਾਈਆਂ ਪਾਬੰਦੀਆਂ ਲਈ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ | ਅੱਜ ਕੋਟਕਪੂਰਾ ਸ਼ਹਿਰ 'ਚ ਸਵੇਰ ਸਮੇਂ ...

ਪੂਰੀ ਖ਼ਬਰ »

ਜੇ ਲੋਕਾਂ ਨੇ ਸਾਥ ਦਿੱਤਾ ਤਾਂ ਪੁਲਿਸ ਕਿ੍ਸ਼ਮਾ ਕਰ ਕੇ ਦਿਖਾ ਸਕਦੀ ਹੈ-ਡਾ. ਮਹਿਤਾਬ ਸਿੰਘ

ਬਾਜਾਖਾਨਾ, 24 ਮਾਰਚ (ਜੀਵਨ ਗਰਗ)-'ਜੇ ਲੋਕਾਂ ਨੇ ਸਾਥ ਦਿੱਤਾ ਤਾਂ ਪੁਲਿਸ ਕਿ੍ਸ਼ਮਾ ਕਰ ਕੇ ਦਿਖਾ ਸਕਦੀ ਹੈ |' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਏ.ਐਸ.ਪੀ. ਡਾ. ਮਹਿਤਾਬ ਸਿੰਘ ਨੇ ਬਾਜਾਖਾਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ 'ਚ ...

ਪੂਰੀ ਖ਼ਬਰ »

ਊਧਮ ਸਿੰਘ ਔਲਖ ਤੇ ਸਾਥੀ ਖੁਦ ਖਾਣਾ ਤਿਆਰ ਕਰ ਕੇ ਪਹੁੰਚਾਉਂਦੇ ਹਨ ਪੁਲਿਸ ਕੋਲ

ਬਾਜਾਖਾਨਾ, 24 ਮਾਰਚ (ਜੀਵਨ ਗਰਗ)-ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਲੱਗੇ ਨਾਕਿਆਂ 'ਤੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮ ਜਿੱਥੇ ਕਰਫੀਊ ਲਾਗੂ ਕਰਨ ਦਾ ਆਪਣਾ ਫ਼ਰਜ਼ ਨਿਭਾਅ ਰਹੇ ਹਨ, ਉੱਥੇ ਉਹ ਆਪਣਾ ਸੁੱਖ ਆਰਾਮ ਤਿਆਗ ਕੇ ਆਮ ਲੋਕਾਂ ਨੂੰ ...

ਪੂਰੀ ਖ਼ਬਰ »

ਕਰਫ਼ਿਊ ਦੇ ਦੂਜੇ ਦਿਨ ਵੀ ਜੈਤੋ ਰਿਹਾ ਮੁਕੰਮਲ ਬੰਦ

ਜੈਤੋ, 24 ਮਾਰਚ (ਭੋਲਾ ਸ਼ਰਮਾ)-ਕੋਰੋਨਾ ਵਾਇਰਸ (ਕੋਵਿਡ-19) ਦੇ ਪ੍ਰਕੋਪ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਬੀਤੇ ਕੱਲ੍ਹ ਪੂਰੇ ਪੰਜਾਬ ਵਿਚ ਲੋਕਾਂ ਦਾ ਆਪਸੀ ਸੰਪਰਕ ਤੋੜਨ ਲਈ ਕਰਫ਼ਿਊ ਲਗਾ ਦਿੱਤਾ ਗਿਆ ਸੀ | ਜਿਸ ਦੇ ਮੱਦੇਨਜ਼ਰ ਅੱਜ ਜੈਤੋ ਵਿਚ ਸਵੇਰੇ ਸਬਜ਼ੀ ...

ਪੂਰੀ ਖ਼ਬਰ »

ਚੰਡੀਗੜ੍ਹ ਬੱਚਿਆਂ ਦੇ ਹਸਪਤਾਲ ਦੇ ਸੀਲ ਹੋਣ ਸਬੰਧੀ ਸੋਸ਼ਲ ਮੀਡੀਆ 'ਤੇ ਫੈਲੀ ਅਫ਼ਵਾਹ ਨਿਕਲੀ ਝੂਠੀ

ਕੋਟਕਪੂਰਾ, 24 ਮਾਰਚ (ਮੇਘਰਾਜ)-ਸ਼ੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਸਬੰਧੀ ਫ਼ੈਲਾਈਆਂ ਜਾ ਰਹੀਆਂ ਗ਼ਲਤ ਅਫ਼ਵਾਹਾਂ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ | ਅੱਜ ਸਵੇਰ ਤੋਂ ਹੀ ਸ਼ੋਸ਼ਲ ਮੀਡੀਆ 'ਤੇ ਸਥਾਨਕ ਚੰਡੀਗੜ੍ਹ ਬੱਚਿਆਂ ਦੇ ਹਸਪਤਾਲ ਦੇ ਸੰਚਾਲਕ ਡਾ. ਰਵੀ ਬਾਂਸਲ ...

ਪੂਰੀ ਖ਼ਬਰ »

ਰਾਸ਼ਨ ਵੇਚ ਰਹੀ ਰੈੱਡ ਕਰਾਸ ਦੀ ਰਾਹਤ ਟੀਮ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ

ਫ਼ਰੀਦਕੋਟ, 24 ਮਾਰਚ (ਸਰਬਜੀਤ ਸਿੰਘ)-ਪਿਛਲੇ 24 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਆਪਣੇ ਘਰਾਂ 'ਚ ਬੈਠੇ ਲੋਕਾਂ ਨੂੰ ਰਾਸ਼ਨ ਜਾਂ ਹੋਰ ਜ਼ਰੂਰੀ ਵਸਤਾਂ ਦੀ ਘਾਟ ਨੂੰ ਮਹਿਸੂਸ ਕਰਦੇ ਹੋਏ ਰੈੱਡ ਕਰਾਸ ਸੁਸਾਇਟੀ ਫ਼ਰੀਦਕੋਟ ਵਲੋਂ ਹੋਰ ਸਮਾਜ ਸੇਵੀਆਂ ਦੀ ਮਦਦ ਨਾਲ ਇੱਥੇ ...

ਪੂਰੀ ਖ਼ਬਰ »

ਕੇਂਦਰੀ ਮਾਡਰਨ ਜੇਲ੍ਹ 'ਚੋਂ ਦੋ ਮੋਬਾਈਲ ਬਰਾਮਦ , ਚਾਰ ਵਿਰੁੱਧ ਮਾਮਲਾ ਦਰਜ

ਫ਼ਰੀਦਕੋਟ, 24 ਮਾਰਚ (ਸਰਬਜੀਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਤਲਾਸ਼ੀ ਦੌਰਾਨ ਦੋ ਮੋਬਾਈਲ ਫ਼ੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਸਬੰਧੀ ਜੇਲ੍ਹ ਅਧਿਕਾਰੀਆਂ ਵਲੋਂ ਪੁਲਿਸ ਨੂੰ ਲਿਖਤੀ ਸੂਚਨਾ ਦਿੱਤੀ ਗਈ | ਪੁਲਿਸ ਵਲੋਂ ਜੇਲ੍ਹ ...

ਪੂਰੀ ਖ਼ਬਰ »

ਜ਼ਿਲ੍ਹਾ ਰੈੱਡ ਕਰਾਸ ਸੰਸਥਾ ਵਲੋੋਂ ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਜ਼ਰੂਰੀ ਵਸਤਾਂ-ਡੀ. ਸੀ

. ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਕੋਰੋਨਾ ਦੀ ਭਿਆਨਕ ਮਹਾਂਮਾਰੀ ਨੂੰ ਅੱਗੇ ਫ਼ੈਲਣ ਤੋੋਂ ਰੋਕਣ ਲਈ ਜ਼ਿਲ੍ਹਾ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਸਵੇਰੇ 6.00 ਵਜੇ ਤੋਂ 8.00 ਵਜੇ ਤੱਕ ਅਖ਼ਬਾਰਾਂ ਵੰਡਣ ਦੀ ਖੁੱਲ੍ਹ

ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਨੇ ਮਿਤੀ 23-03-2020 ਨੂੰ ਜ਼ਿਲਿ੍ਹਆਂ ਅੰਦਰ ਲਗਾਏ ਗਏ ਕਰਫ਼ਿਊ ਦੀ ਲਗਾਤਾਰਤਾ ਵਿਚ ਮੌਕੇ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਹਰ ਰੋਜ਼ ਪ੍ਰਕਾਸ਼ਿਤ ਹੋਣ ਵਾਲੀਆਂ ਅਖ਼ਬਾਰਾਂ ਸ਼ਹਿਰਾਂ ...

ਪੂਰੀ ਖ਼ਬਰ »

sdsdfdfsdfs

ਬਰਗਾੜੀ, 24 ਮਾਰਚ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਸਾਹਿਬ ਫ਼ਰੀਦਕੋਟ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਆਏ ਆਦੇਸ਼ਾਂ ਅਨੁਸਾਰ ਪੁਲਿਸ ਚੌਕੀ ਬਰਗਾੜੀ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਗੁਰੂ ਘਰਾਂ ਵਿਚ ਕੋਰੋਨਾ ਵਾਇਰਸ ਤੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX