ਜਲੰਧਰ, 24 ਮਾਰਚ (ਮੇਜਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਵਾਇਰਸ ਦੇ ਫ਼ੈਲਣ ਕਾਰਨ ਮਰੀਜ਼ਾਂ ਨੂੰ 'ਇਕਾਂਤ' 'ਚ ਰੱਖਣ ਲਈ ਸਰਕਾਰ ਨੂੰ ਸਹਿਯੋਗ ਦੇਣ ਵਾਸਤੇ ਵੱਡੀ ਪਹਿਲ ਕਦਮੀ ਕੀਤੀ ਹੈ ਤੇ ਪੇਸ਼ਕਸ਼ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲ ਰਹੇ ਇਤਿਹਾਸਕ ਗੁਰਦੁਆਰਿਆਂ ਤੋਂ ਇਲਾਵਾ 700 ਦੇ ਕਰੀਬ ਉਸ ਦੇ ਪ੍ਰਬੰਧ ਹੇਠਲੇ ਹੋਰ ਗੁਰਦੁਆਰਿਆਂ, ਵਿੱਦਿਅਕ ਸੰਸਥਾਵਾਂ ਤੇ ਮੈਡੀਕਲ ਸੰਸਥਾਵਾਂ ਵਿਚ ਇਹ ਮਰੀਜ਼ਾਂ ਨੂੰ ਇਕਾਂਤ 'ਚ ਰੱਖਣ ਲਈ ਹਜ਼ਾਰਾਂ ਕਮਰੇ, ਮੁਫ਼ਤ ਲੰਗਰ ਤੇ ਦਵਾਈਆਂ ਮੁਹੱਈਆ ਕਰਨ ਲਈ ਤਿਆਰ ਹੈ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌ ਾਗੋਵਾਲ ਨੇ ਦੱ ਸਿਆ ਕਿ ਉਨ੍ਹਾਂ ਸਰਕਾਰ ਨੂੰ ਆਪਣੀ ਪੇਸ਼ਕਸ਼ ਭੇਜ ਦਿੱਤੀ ਹੈ ਤੇ ਸਭਨਾਂ ਗੁਰਦੁਆਰਿਆਂ ਦੇ ਮੈਨੇਜਰਾਂ ਤੇ ਸਥਾਨਕ ਪ੍ਰਬੰਧਕਾਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਵਿਸ਼ੇਸ਼ ਫੰਡ ਜਾਰੀ ਨਹੀਂ ਕੀਤਾ ਸਗੋਂ ਸਭਨਾਂ ਗੁਰਦੁਆਰਾ ਕਮੇਟੀਆਂ ਨੂੰ ਆਪਣੇ ਤੇ ਸੰਗਤ ਦੇ ਸਹਿਯੋਗ ਨਾਲ ਖਰਚੇ ਪੂਰੇ ਕਰਨ ਲਈ ਕਿਹਾ ਗਿਆ ਹੈ | ਜੇਕਰ ਕਿਤੇ ਲੋੜ ਪਈ ਤਾਂ ਵਿਸ਼ੇਸ਼ ਫੰਡ ਵੀ ਜਾਰੀ ਕੀਤਾ ਜਾ ਸਕਦਾ ਹੈ | ਵਰਨਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਤਿੰਨ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਤੇ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਵਾਇਰਸ ਪੀੜਤ ਲੋਕਾਂ ਦੀ ਦਿਲ ਖੋਲ੍ਹ ਕੇ ਮਦਦ ਕਰਨ ਦਾ ਸੱਦਾ ਦਿੱਤਾ ਸੀ ਤੇ ਕਿਹਾ ਸੀ ਕਿ ਗੁਰੂ ਦੀ ਗੋਲਕ ਦਾ ਮੂੰਹ ਗ਼ਰੀਬਾਂ ਲਈ ਖੋਲ੍ਹਣਾ ਚਾਹੀਦਾ ਹੈ | ਭਾਈ ਲੌ ਾਗੋਵਾਲ ਨੇ ਦੱ ਸਿਆ ਕਿ ਸ਼੍ਰੋਮਣੀ ਕਮੇਟੀ ਦੇ 90 ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ ਵਿਚ ਹਰੇਕ ਥਾਂ ਰਿਹਾਇਸ਼ੀ ਸਰਾਵਾਂ ਤੇ ਕਮਰੇ ਹਨ | ਇਸੇ ਤਰ੍ਹਾਂ 200 ਦੇ ਕਰੀਬ ਸੈਕਸ਼ਨ 87 ਅਧੀਨ ਗੁਰਦੁਆਰੇ ਹਨ ਜਿਨ੍ਹਾਂ 'ਚ ਸਰਾਵਾਂ ਤੇ ਕਮਰੇ ਹਨ ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਲਿਆਉਣ, ਛੱਡਣ, ਲੰਗਰ ਤੇ ਦਵਾਈਆਂ ਆਦਿ ਦਾ ਪ੍ਰਬੰਧ ਗੁਰਦੁਆਰਾ ਕਮੇਟੀਆਂ ਨੂੰ ਕਰਨ ਲਈ ਕਹਿ ਦਿੱਤਾ ਗਿਆ ਹੈ | ਅੰਮਿ੍ਤਸਰ ਵਿਖੇ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ 'ਚ 450 ਦੇ ਕਰੀਬ ਕਮਰੇ ਹਨ ਜਿਨ੍ਹਾਂ ਵਿਚੋਂ ਉਹ 300 ਸਰਕਾਰ ਨੂੰ ਦੇ ਸਕਦੇ ਹਨ | ਸੁਲਤਾਨਪੁਰ ਲੋਧੀ 'ਚ 300, ਤਰਨ ਤਾਰਨ ਤੇ ਬਾਬਾ ਬੁੱਢਾ ਸਾਹਿਬ ਵਿਖੇ 100-100, ਦੂਖ ਨਿਵਾਰਨ ਸਾਹਿਬ ਪਟਿਆਲਾ 'ਚ 150, ਨਾਨਕਿਆਣਆ ਸੰਗਰੂਰ 'ਚ 50, ਤਖ਼ਤ ਸ੍ਰੀ ਅਨੰਦਪੁਰ ਸਾਹਿਬ ਵਿਖੇ 250, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 150 ਤੋਂ ਇਲਾਵਾ ਅੰਬਾਲਾ, ਨਾਢਾ ਸਾਹਿਬ, ਕੁਰੂਕਸ਼ੇਤਰ ਆਦਿ ਗੁਰਦੁਆਰਿਆਂ ਦੇ ਰਿਹਾਇਸ਼ੀ ਕਮਰੇ ਵੀ ਸਰਕਾਰ ਨੂੰ ਦੇਣ ਦੀ ਪੇਸ਼ਕਸ਼ ਹੈ | ਭਾਈ ਲੌ ਾਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਹੋਸਟਲ ਖਾਲੀ ਹਨ ਤੇ ਲੋੜ ਪੈਣ 'ਤੇ ਫੈਕਲਟੀ ਰੂਮ ਵੀ ਦਿੱਤੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਸਿੱਖ ਧਰਮ ਸਰਬੱਤ ਦੇ ਭਲੇ ਤੇ ਮਨੁੱਖੀ ਸੇਵਾ ਦੀ ਭਾਵਨਾ ਨਾਲ ਭਰਪੂਰ ਹੈ ਤੇ ਹਰ ਭੀੜ ਸਮੇਂ ਮਨੁੱਖਤਾ ਦੀ ਸੇਵਾ ਕਰਨਾ ਹਰ ਸਿੱਖ ਦਾ ਮੁੱਢਲਾ ਫਰਜ਼ ਹੈ ਤੇ ਅਸੀਂ ਅੱਜ ਇਹੀ ਫਰਜ਼ ਅਦਾ ਕਰਨ ਦਾ ਯਤਨ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਹਿਮਾਚਲ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਵੀ ਉਨ੍ਹਾਂ ਇਹੀ ਪੇਸ਼ਕਸ਼ ਕੀਤੀ ਹੈ |
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱ ਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਗ਼ਰੀਬਾਂ ਲਈ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਤੇ ਝੁੱਗੀ ਝੌ ਾਪੜੀ 'ਚ ਰਹਿਣ ਵਾਲੇ ਜਾਂ ਹੋਰ ਗ਼ਰੀਬ ਮਜ਼ਬੂਰ ਲੋਕਾਂ ਲਈ ਖੁੱਲ੍ਹ ਹੈ ਕਿ ਉਨ੍ਹਾਂ ਨੂੰ ਪਰਿਵਾਰ ਦਾ ਕੋਈ ਵੀ ਮੈਂਬਰ ਜਦ ਚਾਹੇ ਆ ਕੇ ਆਪ ਲੰਗਰ ਛਕ ਸਕਦਾ ਹੈ ਤੇ ਬਾਕੀ ਪਰਿਵਾਰ ਲਈ ਬੰਨ੍ਹ ਕੇ ਲਿਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿਚ ਸਿੱਖ ਗੁਰਦੁਆਰੇ ਤੇ ਸੰਸਥਾਵਾਂ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਤੇ ਸਿੱਖੀ ਭਾਵਨਾ ਪ੍ਰਫੁੱਲਤ ਹੋ ਰਹੀ ਹੈ |
ਅੰਮਿ੍ਤਸਰ, 24 ਮਾਰਚ (ਜੱਸ)-ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪਿਛਲੇ ਕੁਝ ਦਿਨਾਂ ਤੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ...
ਸੁਰਿੰਦਰ ਕੋਛੜ
ਅੰਮਿ੍ਤਸਰ, 24 ਮਾਰਚ-ਸੋਸ਼ਲ ਮੀਡੀਆ 'ਤੇ ਅਖ਼ਬਾਰ ਪੜ੍ਹਨ ਨਾਲ ਕੋਰੋਨਾ ਵਾਇਰਸ ਫ਼ੈਲਣ ਦੀਆਂ ਅਫ਼ਵਾਹਾਂ ਨੂੰ ਨਕਾਰਦਿਆਂ ਮਾਹਿਰ ਡਾਕਟਰਾਂ ਨੇ ਅਜਿਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ | 'ਅਜੀਤ' ਨਾਲ ਇਸ ਬਾਰੇ ਗੱਲਬਾਤ ਕਰਦਿਆਂ ...
ਹੁਸ਼ਿਆਰਪੁਰ, 24 ਮਾਰਚ (ਹਰਪ੍ਰੀਤ ਕੌਰ)-ਜ਼ਿਲ੍ਹੇ ਦੇ ਪਿੰਡ ਬਸੀ ਨੋਂ ਦੀ 8 ਮਹੀਨੇ ਦੀ ਇਕ ਬੱਚੀ ਨੂੰ ਅੱਜ ਕੋਰੋਨਾ ਵਾਇਰਸ ਦੇ ਸ਼ੱਕ ਦੇ ਆਧਾਰ 'ਤੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਅਤੇ ਇਸ ਦੇ ਨਮੂਨੇ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ | ਬੱਚੀ ਦਾ ਪਰਿਵਾਰ ...
ਚੱਬੇਵਾਲ, 24 ਮਾਰਚ (ਪੱਟੀ)-ਇਟਲੀ 'ਚ ਰਹਿੰਦੇ ਪਿੰਡ ਖਨੂਰ ਦੇ ਵਸਨੀਕ ਕੁਲਵਿੰਦਰ ਸਿੰਘ ਸੋਢੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ | ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਮਿ੍ਤਕ ਦਾ ਸਕਾ ਭਰਾ ਗੁਰਦੀਪ ਸਿੰਘ ਜੋ ਕਿ ਮਿ੍ਤਕ ਕੁਲਵਿੰਦਰ ਸਿੰਘ ਸੋਢੀ ਦੇ ਕੋਲ ਹੀ ਇਟਲੀ 'ਚ ...
ਚੰਡੀਗੜ੍ਹ, 24 ਮਾਰਚ (ਅਜੀਤ ਬਿਊਰੋ)- ਪੰਜਾਬ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਲਈ ਮੰਗਲਵਾਰ ਨੂੰ 232 ਮੁਕੱਦਮੇ ਦਰਜ ਕੀਤੇ ਅਤੇ 111 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ | ਡੀ.ਜੀ.ਪੀ. ਨੇ ਦੱਸਿਆ ਕਿ ਕਰਫ਼ਿਊ ਦੀ ਉਲੰਘਣਾ ਦੀਆਂ ਕੁੱਲ 38 ਐਫ.ਆਈ.ਆਰ. ਐਸ.ਏ.ਐੱਸ.ਨਗਰ (ਮੁਹਾਲੀ) ਵਿਚ ...
ਇਸ ਤੋਂ ਪਹਿਲਾਂ, ਪੰਜਾਬ ਪੁਲਿਸ ਦੇ ਮੈਂਬਰਾਂ ਨੂੰ ਇਕ ਵੀਡੀਓ ਰਾਹੀਂ ਸੰਦੇਸ਼ ਦਿੰਦਿਆਂ ਡੀ.ਜੀ.ਪੀ. ਨੇ ਪੰਜਾਬ ਪੁਲਿਸ ਦੇ ਜਵਾਵਾਂ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਪਹਿਲਾਂ ਇਕਾਂਤਵਾਸ ਲੋਕਾਂ ਦੀ ਨਿਗਰਾਨੀ ਕੀਤੀ ...
ਚੰਡੀਗੜ੍ਹ, 24 ਮਾਰਚ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰੂ ਬੇਨਤੀ ਕੀਤੀ ਹੈ ਕਿ ਉਹ ਛੇ ਮਹੀਨਿਆਂ ਲਈ ਸਹਿਕਾਰੀ ਬੈਂਕਾਂ ਦੀਆਂ ਕਰਜ਼ੇ ਦੀਆਂ ਕਿਸ਼ਤਾਂ ਦੀ ਉਗਰਾਹੀ ਬੰਦ ਕਰ ਦੇਣ ਅਤੇ ...
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਅਧੀਨ ਪੈਂਦੇ ਇਲਾਕੇ ਦਾਣਾ ਮੰਡੀ ਵਿਚ ਕੋਰੀਅਰ ਕੰਪਨੀ ਦੇ ਮੁਲਾਜਮ ਵਲੋਂ ਆਪਣੇ ਸਾਥੀ ਦਾ ਕਤਲ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਮਹਾਂਵੀਰ ਸ਼ਰਮਾ (52) ਵਜੋਂ ਕੀਤੀ ਗਈ ਹੈ | ...
ਚੰਡੀਗੜ੍ਹ, 24 ਮਾਰਚ (ਵਿਕਰਮਜੀਤ ਸਿੰਘ ਮਾਨ)-ਸੂਬੇ ਵਿਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿਚ ਰਖਦੇ ਹੋਏ ਰਾਜ ਸਰਕਾਰ ਨੇ ਸਾਰੇ ਜ਼ਿਲਿ੍ਹਆਂ ਵਿਚ ਹੈਲਪ ਲਾਈਨ ਨੰ: ਜਾਰੀ ਕੀਤੇ ਹਨ | ਸਰਕਾਰ ਵਲੋਂ ਸਟੇਟ ਹੈੱਡ ਕੁਆਰਟਰ ਲਈ ਵੀ 8872090029 ਨੰਬਰ ਜਾਰੀ ਕੀਤਾ ਗਿਆ ਹੈ, ...
ਅੰਮਿ੍ਤਸਰ, 24 ਮਾਰਚ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਸਾਰ ਭਰ 'ਚ ਵਸਦੇ ਸਿੱਖ ਭਾਈਚਾਰੇ ਨੂੰ ਮਹਾਂਮਾਰੀ ਕੋਰੋਨਾ ਵਾਇਰਸ ਤੋਂ ਭੈਅ-ਭੀਤ ਹੋਣ ਦੀ ਥਾਂ ਇਸ ਪ੍ਰਤੀ ਸਾਵਧਾਨ ਰਹਿੰਦਿਆਂ ...
ਨਿਹਾਲ ਸਿੰਘ ਵਾਲਾ, 24 ਮਾਰਚ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)-ਮਲੇਸ਼ੀਆ ਦੇ ਕੁਲਾਲੰਪਰ ਅਤੇ ਡੁਬਈ ਵਿਚ ਤਿੰਨ ਸੌ ਕਰੀਬ ਭਾਰਤੀ ਫਸੇ ਹੋਏ ਹਨ | ਜੋ ਨਿੱਜੀ ਹੋਟਲ, ਗੁਰਦੁਆਰਾ, ਹਵਾਈ ਅੱਡੇ ਆਦਿ ਥਾਵਾਂ 'ਤੇ ਰਹਿ ਕੇ ਭਾਰਤ ਆਉਣ ਦਾ ਇੰਤਜ਼ਾਰ ਕਰ ਰਹੇ ਹਨ | ...
ਤਰਨ ਤਾਰਨ, 24 ਮਾਰਚ (ਹਰਿੰਦਰ ਸਿੰਘ)-ਵਿਦੇਸ਼ਾਂ 'ਚੋਂ ਆਈ ਕੋਰੋਨਾ ਦੀ ਬਿਮਾਰੀ ਕਾਰਨ ਪੰਜਾਬ ਦਾ ਹਰ ਜ਼ਿਲ੍ਹਾ ਇਸ ਬਿਮਾਰੀ ਤੋਂ ਬਚਣ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਿਹਾ ਹੈ | ਇੱਥੋਂ ਤੱਕ ਕਿ ਦੇਸ਼ ਦੇ ਬਹੁਤਿਆਂ ਰਾਜਾਂ ਵਿਚ ਸਰਕਾਰਾਂ ਵਲੋਂ ਲੋਕਾਂ ਨੂੰ ਬਚਾਉਣ ਲਈ ...
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)-ਨੋਵਲ ਕੋਰੋਨਾ ਵਾਇਰਸ ਤੋਂ ਬਚਾਅ ਕਾਰਜਾਂ ਲਈ ਤੇ ਇਸ ਭਿਆਨਕ ਬਿਮਾਰੀ ਿਖ਼ਲਾਫ਼ ਲੜਾਈ ਲੜਨ ਲਈ ਜਿੱਥੇ ਹਰ ਵਰਗ ਵਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾ ਰਿਹਾ ਹੈ | ਉੱਥੇ ਅੱਜ ਸਨਅਤਕਾਰਾਂ ਵਲੋਂ ਵੀ ਮੁੱਖ ਮੰਤਰੀ ...
ਮੋਗਾ, 24 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਬਰਾਮਦ ਹੋਈ ਜਦੋਂ ਉਨ੍ਹਾਂ ਪਹਿਲਾਂ ਗਿ੍ਫ਼ਤਾਰ ਕੀਤੇ ਦੋਸ਼ੀ ਦੀ ਨਿਸ਼ਾਨ ਦੇਹੀ 'ਤੇ ਕੰਡਿਆਲੀ ਤਾਰ ਤੋਂ ਪਾਰ ਪਾਕਿਸਤਾਨ ਸਰਹੱਦ ਨੇੜੇ 4 ਕਿੱਲੋ 290 ਗ੍ਰਾਮ ਹੈਰੋਇਨ ...
ਪਟਿਆਲਾ, 24 ਮਾਰਚ (ਜਸਪਾਲ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਨੂੰ ਲੈ ਕੇ ਰਾਜ ਸਰਕਾਰ ਨੇ ਪੰਜਾਬ ਅੰਦਰ ਕਰਫ਼ਿਊ ਲਾਇਆ ਹੋਇਆ ਹੈ | ਇਸ ਦਾ ਸਿੱਧਾ ਅਸਰ ਪੰਜਾਬ ਅੰਦਰ ਬਿਜਲੀ ਦੀ ਖਪਤ ਤੇ ਹੋਇਆ ਹੈ | ਪਿਛਲੇ ਦਿਨਾਂ 'ਚ ਬਿਜਲੀ ਦੀ ਖਪਤ ਜੋ 5000 ਮੈਗਾਵਾਟ 'ਤੇ ਚੱਲ ਰਹੀ ਸੀ, ਜੋ ਹੁਣ ...
ਸੰਗਰੂਰ, 24 ਮਾਰਚ (ਧੀਰਜ ਪਸ਼ੌਰੀਆ)-ਕੋਰੋਨਾ ਵਾਇਰਸ ਨੂੰ ਲੈ ਕੇ ਸੂਬੇ ਵਿਚ ਲੋਕਾਂ ਵਲੋਂ ਮਲੇਰੀਏ ਬੁਖਾਰ ਲਈ ਵਰਤੀ ਜਾਂਦੀ ਦਵਾਈ ਕਲੋਰੋਕੁਨੀਨ ਦੀ ਕੀਤੀ ਜਾ ਰਹੀ ਬੇਲੋੜੀ ਖਰੀਦ ਨੂੰ ਰੋਕਣ ਲਈ ਡਰੱਗ ਵਿਭਾਗ (ਸਿਹਤ ਵਿਭਾਗ ਪੰਜਾਬ) ਨੇ ਸੂਬੇ ਦੇ ਡਰੱਗ ਇੰਸਪੈਕਟਰਾਂ ...
ਕੁੱਪ ਕਲਾਂ, 24 ਮਾਰਚ (ਮਨਜਿੰਦਰ ਸਿੰਘ ਸਰੌਦ)-ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਕਾਰਨ ਕੱਚੀਆਂ ਵਸਤਾਂ ਦਾ ਉਤਪਾਦਨ ਕਰਨ ਵਾਲੇ ਉਤਪਾਦਕਾਂ ਨੂੰ ਸਿਰਫ਼ ਕੁਝ ਦਿਨਾਂ ਦੀ ਸਖ਼ਤੀ ਕਾਰਨ ਹੀ ਲੱਖਾਂ ਰੁਪਏ ਦਾ ...
ਚੰਡੀਗੜ੍ਹ, 24 ਮਾਰਚ (ਪੀ.ਟੀ.ਆਈ.)- ਪੰਜਾਬ 'ਚ ਕਿਸਾਨਾਂ ਨੂੰ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਕਣਕ ਦੀ ਵਾਢੀ ਅਤੇ ਖ਼ਰੀਦ 'ਤੇ ਵੀ ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਪੈਣ ਦਾ ਡਰ ਸਤਾ ਰਿਹਾ ਹੈ | ਕਿਸਾਨਾਂ ਨੂੰ ਡਰ ਹੈ ਕਿ ਜੇਕਰ ਮੌਜੂਦਾ ਹਾਲਾਤ ਦੇਰ ਤੱਕ ਬਣੇ ਰਹਿੰਦੇ ਹਨ ...
ਮਮਦੋਟ, 24 ਮਾਰਚ (ਜਸਬੀਰ ਸਿੰਘ ਕੰਬੋਜ)-ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਪੋਜੋ ਕੇ ਉਤਾੜ ਵਿਖੇ 22 ਮਾਰਚ ਨੂੰ ਗਰਭਵਤੀ ਪਤਨੀ ਸਮੇਤ ਡੇਢ ਅਤੇ 3 ਸਾਲ ਦੀਆਂ 2 ਮਾਸੂਮ ਧੀਆਂ ਦਾ ਕਹੀ ਨਾਲ ਵਾਰ ਕਰ ਕੇ ਕਤਲ ਕਰ ਦੇਣ ਵਾਲੇ ਲਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਨੂੰ ...
ਫ਼ਾਜ਼ਿਲਕਾ, 24 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਅੰਦਰ ਵੈਂਟੀਲੇਟਰ ਦੀ ਸਹੂਲਤ ਨਹੀਂ ਹੈ | ਜ਼ਿਲ੍ਹੇ 'ਚ ਸਿਰਫ਼ ਫ਼ਾਜ਼ਿਲਕਾ ਅਤੇ ਅਬੋਹਰ ਸ਼ਹਿਰਾਂ ਵਿਚ 14 ਨਿੱਜੀ ਹਸਪਤਾਲਾਂ ਕੋਲ ਵੈਂਟੀਲੇਟਰ ਹਨ | ਅਬੋਹਰ ਅੰਦਰ ਵੱਖ ...
ਸੰਗਰੂਰ/ ਮਹਿਲ ਕਲਾਂ, 24 ਮਾਰਚ (ਸੁਖਵਿੰਦਰ ਸਿੰਘ ਫੁੱਲ, ਤਰਸੇਮ ਸਿੰਘ ਚੰਨਣਵਾਲ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਕਾਰਨ ਮਲੇਸ਼ੀਆ ਦੇ ਹਵਾਈ ਅੱਡੇ 'ਤੇ ਫਸੇ 35 ਪੰਜਾਬੀ ਨੌਜਵਾਨ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਯਤਨਾਂ ਸਦਕਾ ਆਪਣੇ ਵਤਨ ਪਾਰਤ ਆਏ ਹਨ ...
ਜਲੰਧਰ, 24 ਮਾਰਚ (ਜਸਪਾਲ ਸਿੰਘ)-ਦੇਸ਼ ਦੇ ਚੋਟੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਅਖ਼ਬਾਰਾਂ ਨਾਲ ਨਹੀਂ ਫੈਲਦਾ | ਪਿਛਲੇ ਲੰਬੇ ਸਮੇਂ ਤੋਂ ਸਿਹਤ ਸਬੰਧੀ ਖੋਜ ਕਰ ਰਹੇ ਵਿਗਿਆਨੀਆਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਪਾਠਕਾਂ ਦੇ ਹੱਥਾਂ 'ਚ ...
ਸੰਗਰੂਰ, 24 ਮਾਰਚ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਨੇੜਿਓ ਤੇ ਆਹਮੋ-ਸਾਹਮਣੀ ਜੰਗ ਲੜ ਰਹੇ ਡਾਕਟਰਾਾ, ਨਰਸਾਂ, ...
ਚੰਡੀਗੜ੍ਹ, 24 ਮਾਰਚ (ਅਜੀਤ ਬਿਊਰੋ)-ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਉਦਯੋਗ ਸੰਗਠਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਨ੍ਹਾਂ ਵਲੋਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਖੁੱਲ੍ਹਾ ਰੱਖਣ ਅਤੇ ਕਰਮਚਾਰੀਆਂ ਨੂੰ ...
ਖੂਈਆਂ ਸਰਵਰ, 24 ਮਾਰਚ (ਜਗਜੀਤ ਸਿੰਘ ਧਾਲੀਵਾਲ)-ਕੋਰੋਨਾ ਵਾਇਰਸ ਕਾਰਨ ਮਚੇ ਹਾਹਾਕਾਰ ਦੌਰਾਨ ਪੰਜਾਬ 'ਚ ਲੱਗੇ ਕਰਫ਼ਿਊ ਦੌਰਾਨ ਜਿੱਥੇ ਹਰ ਵਰਗ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਨੇ ਉੱਥੇ ਕਰਫ਼ਿਊ ਨਾਲ ਸਰਹੱਦੀ ਇਲਾਕੇ ਦੇ ਅਮਲੀਆਂ ਦੇ ਹਾਲਾਤ ਵੀ ਕਿਸੇ ...
ਅੰਮਿ੍ਤਸਰ, 24 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਤ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਇਕ ਜਾਅਲੀ ਪੀਰ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਿ ਫੂਕ ਮਾਰ ਕੇ ਕੋਰੋਨਾ ਵਾਇਰਸ ਨੂੰ ਠੀਕ ਕਰਨ ਦਾ ਦਾਅਵਾ ਕਰ ਰਿਹਾ ਸੀ | ਇੱਥੇ ਹੀ ਬੱਸ ਨਹੀਂ ਉਹ ਕੋਰੋਨਾ ਦੇ ...
ਜਲੰਧਰ, 24 ਮਾਰਚ (ਅਜੀਤ ਬਿਊਰੋ)-ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਦੇਸ਼ 'ਚ ਪੈਦਾ ਹੋਈ ਸਥਿਤੀ ਨੂੰ ਵੇਖਦਿਆਂ ਹੋਇਆਂ ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਨੇ ਸਾਰੇ ਪਾਲਿਸੀ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰ ਦੇ ਅੰਦਰ ਹੀ ਰਹਿਣ ਅਤੇ ਪ੍ਰੀਮੀਅਮ ...
ਅੰਮਿ੍ਤਸਰ, 24 ਮਾਰਚ (ਹਰਮਿੰਦਰ ਸਿੰਘ)-ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਇਸ ਜੰਗ ਦੇ ਟਾਕਰੇ ਲਈ ਪੰਜਾਬ ਸਰਕਾਰ ਦਾ ...
ਅੰਮਿ੍ਤਸਰ, 24 ਮਾਰਚ (ਸੁਰਿੰਦਰ ਕੋਛੜ)-ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਸਾਰੇ ਬੈਂਕਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਹਸਪਤਾਲਾਂ ਅਤੇ ਕਲੀਨਿਕਾਂ ਤੋਂ ਜਮ੍ਹਾ ਹੋਣ ਵਾਲੀ ਰਕਮ ਨੂੰ ਅਗਾਹ ਗਾਹਕਾਂ ਤੱਕ ਭੇਜਣ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਇਨਫੈਕਸ਼ਨ ਮੁਕਤ ...
ਮਹਿਲ ਕਲਾਂ, 24 ਮਾਰਚ (ਅਵਤਾਰ ਸਿੰਘ ਅਣਖੀ)-ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਿੱਥੇ ਅਣਮਿਥੇ ਸਮੇਂ ਲਈ ਕਰਫ਼ਿਊ ਦਾ ਐਲਾਨ ਕੀਤਾ ਹੋਇਆ ਹੈ, ਉੱਥੇ ਅੱਜ ਸੂਬੇ ਦੀ ਟੋਲ ਕੰਪਨੀ ਰੋਹਨ ਰਾਜਦੀਪ ਨੇ 23 ਮਾਰਚ ਰਾਤ 12 ਵਜੇ ਤੋਂ ਮਹਿਲ ਕਲਾਂ ਸਮੇਤ ...
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਦੇ ਨਿਰਦੇਸ਼ਕ ਵਲੋਂ ਇਕ ਚਿੱਠੀ ਜਾਰੀ ਕਰਕੇ ਸੂਬੇ ਦੀਆਂ ਸਾਰੀਆਂ ਸਨਅਤੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਸਨਅਤਕਾਰਾਂ ਦਾ ਸੀ.ਜੀ.ਐਸ.ਟੀ. ਰਿਫੰਡ ਹਾਲੇ ਤੱਕ ਜਾਰੀ ...
ਹੁਸ਼ਿਆਰਪੁਰ, 24 ਮਾਰਚ (ਹਰਪ੍ਰੀਤ ਕੌਰ)-ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੋਰੋਨਾ ਵਾਇਰਸ ਖਿਲਾਫ਼ ਕੇਂਦਰ ਸਰਕਾਰ ਵਲੋਂ ਲੜੀ ਜਾ ਰਹੀ ਲੜਾਈ ਵਿਚ ਯੋਗਦਾਨ ਪਾਉਂਦਿਆਂ ਆਪਣੀ ਇਕ ਮਹੀਨੇ ਦੀ ਲੋਕ ਸਭਾ ਅਤੇ ਰਾਜ ...
ਜਲੰਧਰ, 24 ਮਾਰਚ (ਸ਼ਿਵ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਕਈ ਰਾਜਾਂ ਵਿਚ ਤਾਲਾਬੰਦੀ ਤੇ ਕਈ ਜਗ੍ਹਾ ਕਰਫ਼ਿਊ ਲੱਗਣ ਤੋਂ ਬਾਅਦ ਪੰਜਾਬ ਨਾਲ ਸਬੰਧਿਤ ਟਰਾਂਸਪੋਰਟਰਾਂ ਦੇ ਹਜ਼ਾਰਾਂ ਟਰੱਕ ਫਸ ਗਏ ਹਨ | ਚਾਹੇ ਇਸ ਤਰ੍ਹਾਂ ਦੀ ਗਿਣਤੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ...
ਲੁਧਿਆਣਾ, 24 ਮਾਰਚ (ਸਲੇਮਪੁਰੀ)-ਪੰਜਾਬ ਸਰਕਾਰ ਦੇ ਮਾਲ ਵਿਭਾਗ ਵਿਚ ਤਾਇਨਾਤ ਮਾਲ ਅਧਿਕਾਰੀਆਂ ਵਲੋਂ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦਿਆਂ ਇਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫ਼ੰਡ ਵਿਚ ਜਮ੍ਹਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ | ਮਾਲ ਵਿਭਾਗ ਵਿਚ ...
ਨਵੀਂ ਦਿੱਲੀ, 24 ਮਾਰਚ (ਪੀ. ਟੀ. ਆਈ.)-ਰੇਲਵੇ ਨੇ ਠੇਕੇ 'ਤੇ ਰੱਖੇ ਲੱਖਾਂ ਕਾਮਿਆਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਪੂਰੀ ਤਨਖਾਹ ਦੇਣ ਦਾ ਫ਼ੈਸਲਾ ਕੀਤਾ ਹੈ। ਭਾਰਤੀ ਰੇਲਵੇ ਨੇ ਇਸ ਬਾਰੇ ਮੰਗਲਵਾਰ ਨੂੰ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਉਕਤ ਕਰਮਚਾਰੀਆਂ ਨੂੰ ...
ਨਵੀਂ ਦਿੱਲੀ, 24 ਮਾਰਚ (ਏਜੰਸੀ)-ਕੇਂਦਰ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸੈਨੇਟਾਈਜ਼ਰਾਂ ਤੇ ਵੈਂਟੀਲੇਟਰਾਂ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ। ਡਾਇਰੈਕਟੋਰੇਟ ਜਨਰਲ ਆਫ਼ ਫੌਰਨ ਟਰੇਡ (ਡੀ.ਜੀ.ਐਫ.ਟੀ.) ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ...
ਮੁੰਬਈ, 24 ਮਾਰਚ (ਪੀ.ਟੀ.ਆਈ.)-ਇੰਡੀਗੋ ਏਅਰਲਾਈਨ ਨੇ ਆਪਣੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ 31 ਮਾਰਚ ਤੱਕ ਘਰੇਲੂ ਉਡਾਣਾਂ ਰੱਦ ਹੋਣ ਕਰਕੇ ਉਨ੍ਹਾਂ ਦੀਆਂ ਤਨਖਾਹਾਂ ਜਾਂ ਛੁੱਟੀਆਂ 'ਚ ਕਟੌਤੀ ਨਹੀਂ ਕੀਤੀ ਜਾਵੇਗੀ। ਆਪਣੇ ਮੁਲਾਜ਼ਮਾਂ ਨੂੰ ਭੇਜੀ ਈਮੇਲ 'ਚ ...
ਜੰਮੂ, 24 ਮਾਰਚ (ਏਜੰਸੀ)- ਪਾਕਿਸਤਾਨੀ ਸੈਨਾ ਵਲੋਂ ਸੋਮਵਾਰ ਰਾਤ ਨੂੰ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਦੇ ਇਲਾਕਿਆਂ 'ਚ ਬਿਨਾਂ ਉਕਸਾਵੇ ਦੇ ਕੀਤੀ ਗੋਲਾਬਾਰੀ 'ਚ ਇਕ ਨਾਗਰਿਕ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਪਾਕਿ ...
ਸ੍ਰੀਨਗਰ, 24 ਮਾਰਚ (ਮਨਜੀਤ ਸਿੰਘ)-ਦੋ ਹੋਰ ਮਾਮਲੇ ਸਾਹਮਣੇ ਆਉਣ ਦੇ ਬਾਅਦ ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 6 ਹੋ ਗਈ ਹੈ। ਸਰਕਾਰੀ ਬੁਲਾਰੇ ਰੋਹਿਤ ਕਾਂਸਟਲ ਅਨੁਸਾਰ ਸ੍ਰੀਨਗਰ ਦੇ 2 ਮੀਰਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ...
ਭੋਪਾਲ, 24 ਮਾਰਚ (ਏਜੰਸੀ)- ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਮੱਧ ਪ੍ਰਦੇਸ਼ ਦੇ ਆਰਥਿਕ ਅਪਰਾਧਾਂ ਦੀ ਜਾਂਚ ਕਰਨ ਵਾਲੇ ਵਿੰਗ 'ਈ.ਓ.ਡਬਲਿਊ' ਨੇ ਸਾਬਕਾ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਜਾਅਲਸਾਜ਼ੀ ਨਾਲ ਜਾਇਦਾਦ ...
ਮੋਗਾ, 24 ਮਾਰਚ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੇ ਪਿੰਡ ਮਹੇਸ਼ਰੀ ਸੰਧੂਆਂ ਵਿਖੇ 11 ਸਾਲਾ ਬੱਚੇ ਦੀ ਬਦਫੈਲੀ ਕਰਨ ਤੋਂ ਬਾਅਦ ਉਸ ਨੂੰ ਜਿਊਂਦੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਸਰਕਾਰੀ ਸਕੂਲ ਦੇ ਨਾਲ ਹੀ ਬੱਚੇ ਦਾ ਅੱਗ ਨਾਲ ਸੜਿਆ ...
ਨਵੀਂ ਦਿੱਲੀ, 24 ਮਾਰਚ (ਉਪਮਾ ਡਾਗਾ ਪਾਰਥ)-ਕਾਂਗਰਸ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਸਾਰੀ ਖੇਤਰ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵਿੱਤੀ ਮਦਦ ਦੇਣ ਦੀ ਅਪੀਲ ਕੀਤੀ | ਪ੍ਰਧਾਨ ਮੰਤਰੀ ਨੂੰ ਲਿਖੀ ...
ਭੋਪਾਲ, 24 ਮਾਰਚ (ਏਜੰਸੀ)- ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਮੱਧ ਪ੍ਰਦੇਸ਼ ਦੇ ਆਰਥਿਕ ਅਪਰਾਧਾਂ ਦੀ ਜਾਂਚ ਕਰਨ ਵਾਲੇ ਵਿੰਗ 'ਈ.ਓ.ਡਬਲਿਊ' ਨੇ ਸਾਬਕਾ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਿਖ਼ਲਾਫ਼ ਜਾਅਲਸਾਜ਼ੀ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX